ਤਾਜਾ ਖ਼ਬਰਾਂ


ਕਾਂਗਰਸ ਦਾ ਦਾਅਵਾ : ਰਾਹੁਲ ਗਾਂਧੀ ਦੀ ਪੰਜਾਬ ਵਰਚੁਅਲ ਰੈਲੀ ਵਿਚ ਦੋ ਘੰਟਿਆਂ 'ਚ 9 ਲੱਖ ਲੋਕ ਹੋਏ ਸ਼ਾਮਿਲ
. . .  6 minutes ago
ਨਵੀਂ ਦਿੱਲੀ, 28 ਜਨਵਰੀ - ਰਾਹੁਲ ਗਾਂਧੀ ਦੀ ਪੰਜਾਬ ਵਰਚੁਅਲ ਰੈਲੀ ਵਿਚ ਕਾਂਗਰਸ ਵਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਦੋ ਘੰਟਿਆਂ ਵਿਚ 9 ਲੱਖ ਲੋਕ ...
ਪੱਛਮੀ ਬੰਗਾਲ : ਛੇ ਬੰਬ ਬਰਾਮਦ, ਮੁਲਜ਼ਮ ਵੀ ਆਇਆ ਪੁਲਿਸ ਅੜਿੱਕੇ
. . .  17 minutes ago
ਮੁਰਸ਼ਿਦਾਬਾਦ (ਪੱਛਮੀ ਬੰਗਾਲ), 28 ਜਨਵਰੀ - ਪੱਛਮੀ ਬੰਗਾਲ ਦੇ ਸਲਾਰ ਥਾਣਾ ਅਧੀਨ ਪੈਂਦੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਕੰਢੀ ਸਬ-ਡਿਵੀਜ਼ਨ ਵਿਚ ਛੇ ਬੰਬ ਬਰਾਮਦ ਕੀਤੇ ਗਏ ਹਨ | ਇਸ ਮਾਮਲੇ ਵਿਚ ਮੁਲਜ਼ਮ...
ਮਹਾਰਾਸ਼ਟਰ : ਫ਼ਰਨੀਚਰ ਗੋਦਾਮ ਵਿਚ ਲੱਗੀ ਭਿਆਨਕ ਅੱਗ, 3 ਹੋਰ ਗੋਦਾਮਾਂ ਵਿਚ ਫੈਲੀ
. . .  3 minutes ago
ਠਾਣੇ (ਮਹਾਰਾਸ਼ਟਰ), 28 ਜਨਵਰੀ - ਮਹਾਰਾਸ਼ਟਰ ਦੇ ਠਾਣੇ ਵਿਚ ਭਿਵੰਡੀ ਖੇਤਰ ਵਿਚ ਸੁਮਰਸ ਚਾਮੁੰਡਾ ਕੰਪਲੈਕਸ ਵਿਚ ਇਕ ਫ਼ਰਨੀਚਰ ਗੋਦਾਮ ਵਿਚ ਲੱਗੀ ਅੱਗ ਹੁਣ 3 ਹੋਰ ਗੋਦਾਮਾਂ ਵਿਚ ਫੈਲ...
⭐ਮਾਣਕ - ਮੋਤੀ⭐
. . .  41 minutes ago
⭐ਮਾਣਕ - ਮੋਤੀ⭐
ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ
. . .  1 day ago
ਚੰਡੀਗੜ੍ਹ 27 ਜਨਵਰੀ (ਅੰਕੁਰ ਤਾਂਗੜੀ)- ਪੰਜਾਬ ਭਾਜਪਾ ਵਲੋਂ ਤੀਜੀ ਸੂਚੀ ਵੀ ਜਾਰੀ ਕਰ ਦਿੱਤੀ ਗਈ ਹੈ। ਸੂਚੀ ਅਨੁਸਾਰ ਅੰਮ੍ਰਿਤਸਰ ਸੈਂਟਰਲ ਤੋਂ ਡਾ. ਰਾਮ ਚਾਵਲਾ, ਅੰਮ੍ਰਿਤਸਰ ਈਸਟ ਤੋਂ ਡਾ. ਜਗਮੋਹਨ ਸਿੰਘ ...
ਦਿਨੇਸ਼ ਬਾਂਸਲ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  1 day ago
ਸੰਗਰੂਰ ,27 ਜਨਵਰੀ (ਧੀਰਜ ਪਸ਼ੌਰੀਆ )- ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਅਤੇ 2017 ’ਚ ਸੰਗਰੂਰ ਤੋਂ ਪਾਰਟੀ ਦੀ ਟਿਕਟ ਤੇ ਚੋਣ ਲੜ ਚੁੱਕੇ ਦਿਨੇਸ਼ ਬਾਂਸਲ ਅੱਜ ਅਮ੍ਰਿਤਸਰ ਵਿਖੇ ਪੰਜਾਬ ...
ਜਲਦੀ ਹੀ ਮੁੱਖ ਮੰਤਰੀ ਚਿਹਰੇ ਲਈ ਇਕ ਨਾਮ ਹੋਵੇਗਾ ਤੁਹਾਡੇ ਸਾਹਮਣੇ - ਰਾਹੁਲ ਗਾਂਧੀ
. . .  1 day ago
ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਵਿੰਨ੍ਹਿਆ ਨਿਸ਼ਾਨਾ
. . .  1 day ago
ਅੰਮ੍ਰਿਤਸਰ, 27 ਜਨਵਰੀ-ਅੰਮ੍ਰਿਤਸਰ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਚੋਣਾਂ ਦਾ ਮਾਹੌਲ ਕਾਫੀ ਦੇਰ ਤੋਂ ਚੱਲ ਰਿਹਾ...
ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 27 ਜਨਵਰੀ- ਵਿਦੇਸ਼ ਮੰਤਰੀ ਡਾ.ਐੱਸ. ਜੈਸ਼ੰਕਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਲੋਕ ਮੇਰੇ ਸੰਪਰਕ 'ਚ ਆਏ ਹਨ ਉਹ ਵੀ ਢੁਕਵੀਂਆਂ ਸਾਵਧਾਨੀਆਂ..
ਚੋਣਾਂ ਤੋਂ ਪਹਿਲਾਂ ਸੀ.ਐੱਮ. ਦਾ ਚਿਹਰਾ ਕਰਾਂਗੇ ਐਲਾਨ- ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ - ਜਲੰਧਰ 'ਚ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਵਲੋਂ ਪੰਜਾਬ ਚੋਣਾਂ ਲਈ ਸੀ.ਐੱਮ. ਚਿਹਰੇ ਦਾ ਐਲਾਨ ਕੀਤਾ ਜਾਵੇਗਾ। ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ...
ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਪੰਜਾਬ ਦੇ ਵਰਕਰਾਂ ਤੋਂ ਰਾਏ ਲੈ ਕੇ ਮੁੱਖ ਮੰਤਰੀ ਚਿਹਰਾ ਐਲਾਨਾਂਗੇ: ਰਾਹੁਲ ਗਾਂਧੀ...
ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ 'ਚੋਂ 82.62 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ: ਮੁੱਖ ਚੋਣ ਅਧਿਕਾਰੀ ਪੰਜਾਬ
. . .  1 day ago
ਚੰਡੀਗੜ੍ਹ, 27 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੂਬੇ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਵੱਖ-ਵੱਖ ਇਨਫੋਰਸਮੈਂਟ ਟੀਮਾਂ ਵਲੋਂ ਸੂਬੇ 'ਚੋਂ 26 ਜਨਵਰੀ, 2022 ਤੱਕ ਜ਼ਾਬਤੇ ਦੀ ਉਲੰਘਣਾ ਦੇ ਸੰਬੰਧ ਵਿਚ 82.62 ਕਰੋੜ ਰੁਪਏ ਦੀ ਕੀਮਤ ਦੀਆਂ...
ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ
. . .  1 day ago
ਜਲੰਧਰ, 27 ਜਨਵਰੀ-ਇਹ ਚੋਣਾਂ ਨਹੀਂ ਪੰਜਾਬ ਦਾ ਭਵਿੱਖ ਹੈ: ਰਾਹੁਲ ਗਾਂਧੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ
. . .  1 day ago
ਜਲੰਧਰ, 27 ਜਨਵਰੀ-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੂੰ ਬੁਲਾ ਕੇ ਪਾਈਆਂ ਜੱਫੀਆਂ..
ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਕਿਸੇ ਨੂੰ ਵੀ ਮੁੱਖ ਮੰਤਰੀ ਬਣਾ ਦਿਓ: ਮੁੱਖ ਮੰਤਰੀ ਚੰਨੀ..
ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ- ਜੇ ਕੰਮ ਪਸੰਦ ਆਇਆ ਤਾਂ ਪੂਰਾ ਮੌਕਾ ਦਿਓ : ਮੁੱਖ ਮੰਤਰੀ ਚੰਨੀ..
3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-3 ਮਹੀਨੇ ਨਾ ਸੁੱਤਾ, ਨਾ ਸੋਣ ਦਿੱਤਾ: ਮੁੱਖ ਮੰਤਰੀ ਚੰਨੀ...
ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ
. . .  1 day ago
ਜਲੰਧਰ, 27 ਜਨਵਰੀ-ਅਸੀਂ ਇਕਜੁੱਟ ਹੋ ਕੇ ਕੰਮ ਕੀਤਾ: ਮੁੱਖ ਮੰਤਰੀ ਚੰਨੀ...
ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਜੋ ਕਾਂਗਰਸ ਪਾਰਟੀ ਦਾ ਫ਼ੈਸਲਾ ਹੋਵੇਗਾ ਉਸ ਨੂੰ ਹਰ ਕਾਂਗਰਸੀ ਮੰਨੇਗਾ-ਨਵਜੋਤ ਸਿੱਧੂ...
ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ
. . .  1 day ago
ਜਲੰਧਰ, 27 ਜਨਵਰੀ-ਨਵਜੋਤ ਸਿੰਘ ਸਿੱਧੂ ਦੀ ਰਾਹੁਲ ਗਾਂਧੀ ਕੋਲੋਂ ਮੰਗ ਪੰਜਾਬ ਨੂੰ ਮੁੱਖ ਮੰਤਰੀ ਚਿਹਰਾ ਦਿੱਤਾ ਜਾਵੇ..
ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ
. . .  1 day ago
ਜਲੰਧਰ, 27 ਜਨਵਰੀ- ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੂੰ ਸੰਬੋਧਨ ਕਰ ਰਹੇ ਹਨ ਨਵਜੋਤ ਸਿੰਘ ਸਿੱਧੂ...
ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਚੰਡੀਗੜ੍ਹ, 27 ਜਨਵਰੀ- ਸੰਯੁਕਤ ਸਮਾਜ ਮੋਰਚਾ ਵਲੋਂ 12 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ....
ਗੜ੍ਹਸ਼ੰਕਰ ਹਲਕੇ ਤੋਂ 'ਆਪ' ਆਗੂ ਸੁਨੀਲ ਚੌਹਾਨ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
. . .  1 day ago
ਗੜ੍ਹਸ਼ੰਕਰ, 27 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ ਹਲਕੇ ਦੇ ਬੀਤ ਖੇਤਰ 'ਚ ਚੰਗਾ ਆਧਾਰ ਰੱਖਦੇ ਗੁੱਜਰ ਭਾਈਚਾਰੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਚੌਹਾਨ ਵਲੋਂ ਗੜ੍ਹਸ਼ੰਕਰ ਹਲਕੇ ਤੋਂ ...
ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਪੁੱਜੇ ਜਲੰਧਰ
. . .  1 day ago
ਜਲੰਧਰ, 27 ਜਨਵਰੀ (ਸ਼ਿਵ)-ਫਤਿਹ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਜਲੰਧਰ ਪੁੱਜੇ ਹਨ ਅਤੇ ਵਾਈਟ ਡਾਇਮੰਡ 'ਚ ਸੰਬੋਧਨ ਕਰਨਗੇ...
ਮੋਗਾ ਹਲਕੇ ਤੋਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਭਰੇ ਕਾਗਜ਼
. . .  1 day ago
ਮੋਗਾ, 27 ਜਨਵਰੀ (ਗੁਰਤੇਜ ਸਿੰਘ ਬੱਬੀ) - ਮੋਗਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਰਿਟਰਨਿੰਗ ਅਫ਼ਸਰ ਸਤਵੰਤ ਸਿੰਘ ਦੇ ਦਫ਼ਤਰ ਵਿਖੇ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 3 ਅੱਸੂ ਸੰਮਤ 553

ਸੰਪਾਦਕੀ

ਸਰਬਉੱਚ ਅਦਾਲਤ ਦੀ ਚਿਤਾਵਨੀ

26 ਜਨਵਰੀ, 1950 ਨੂੰ ਦੇਸ਼ ਵਿਚ ਨਵਾਂ ਸੰਵਿਧਾਨ ਲਾਗੂ ਹੋਣ ਦੇ ਨਾਲ ਹੀ ਨਵੇਂ ਰੂਪ ਵਿਚ ਸਮੁੱਚਾ ਅਦਾਲਤੀ ਪ੍ਰਬੰਧ ਵੀ ਹੋਂਦ ਵਿਚ ਆ ਗਿਆ ਸੀ ਅਤੇ ਦੇਸ਼ ਦੀ ਸਰਬਉੱਚ ਅਦਾਲਤ (ਸੁਪਰੀਮ ਕੋਰਟ) ਨੇ ਉਸੇ ਸਮੇਂ ਤੋਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਸਮੇਂ ਇਸ ਉੱਪਰ ਬਹੁਤਾ ਪ੍ਰਭਾਵ ਬਰਤਾਨਵੀ ਨਿਆਂ ਪ੍ਰਣਾਲੀ ਦਾ ਹੀ ਪਿਆ ਜਾਪਦਾ ਸੀ। ਚਾਹੇ ਅੰਗਰੇਜ਼ ਬਸਤੀਵਾਦੀਆਂ ਨੇ ਇਕ ਸਮੇਂ ਦੁਨੀਆ ਭਰ ਦੇ ਬਹੁਤੇ ਮੁਲਕਾਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਆਪਣੇ ਰਾਜ ਸਥਾਪਤ ਕਰ ਲਏ ਸਨ। ਉਨ੍ਹਾਂ ਵਿਚ ਅਦਾਲਤੀ ਪ੍ਰਬੰਧਾਂ ਨੂੰ ਵੀ ਉਨ੍ਹਾਂ ਨੇ ਆਪਣੇ ਰਾਜ ਨੂੰ ਲੰਮੇਰਾ ਤੇ ਪੱਕਾ ਕਰਨ ਦੀ ਯੋਜਨਾ ਅਧੀਨ ਹੀ ਵਿਕਸਿਤ ਕੀਤਾ ਸੀ, ਪਰ ਅੰਗਰੇਜ਼ਾਂ ਦੇ ਆਪਣੇ ਮੁਲਕ ਬਰਤਾਨੀਆ ਵਿਚ ਲੰਮੇ ਸਮੇਂ ਤੋਂ ਚਲਦੀ ਆ ਰਹੀ ਕਾਨੂੰਨੀ ਪ੍ਰਕਿਰਿਆ ਅਨੇਕਾਂ ਪੜਾਵਾਂ 'ਚੋਂ ਗੁਜ਼ਰਦੀ ਹੋਈ ਪ੍ਰਭਾਵਸ਼ਾਲੀ ਅਤੇ ਲੋਕ ਹਿਤਾਂ ਦੀ ਪੂਰਤੀ ਕਰਨ ਵਾਲੀ ਬਣ ਗਈ ਸੀ। ਭਾਰਤ ਵਿਚ ਦੇਸ਼ ਦੇ ਨਵੇਂ ਨਿਆਇਕ ਢਾਂਚੇ ਤੋਂ ਵੀ ਅਜਿਹੀ ਹੀ ਉਮੀਦ ਕੀਤੀ ਜਾਂਦੀ ਰਹੀ ਹੈ।
ਸੰਵਿਧਾਨ ਵਿਚ ਅਦਾਲਤਾਂ ਦੀ ਨਿਰਪੱਖਤਾ 'ਤੇ ਜ਼ੋਰ ਦਿੱਤਾ ਗਿਆ ਹੈ। ਸਮੇਂ-ਸਮੇਂ ਇਸ ਵਿਚ ਸੋਧਾਂ ਵੀ ਕੀਤੀਆਂ ਜਾਂਦੀਆਂ ਰਹੀਆਂ ਹਨ। ਦੇਸ਼ ਦੀ ਸਰਬਉੱਚ ਅਦਾਲਤ ਨੇ ਪਿਛਲੇ ਦਹਾਕਿਆਂ ਵਿਚ ਬਹੁਤੀ ਵਾਰ ਆਪਣਾ ਕੰਮ ਬਾਖੂਬੀ ਨਿਭਾਇਆ ਹੈ, ਪਰ ਸਮੇਂ-ਸਮੇਂ ਇਸ ਦੇ ਫ਼ੈਸਲਿਆਂ 'ਤੇ ਵੱਡੇ ਵਿਵਾਦ ਵੀ ਉੱਠਦੇ ਰਹੇ ਹਨ। ਅਦਾਲਤਾਂ ਦਾ ਪਹਿਲਾ ਕੰਮ ਸੰਵਿਧਾਨ ਦੀਆਂ ਧਾਰਾਵਾਂ ਦੀ ਵਿਆਖਿਆ ਕਰਨਾ ਹੁੰਦਾ ਹੈ ਤਾਂ ਜੋ ਲੋਕਤੰਤਰੀ ਪ੍ਰਕਿਰਿਆ ਦੀ ਮਜ਼ਬੂਤੀ ਬਣੀ ਰਹੇ। ਇਸ ਲੀਹ 'ਤੇ ਚਲਦਿਆਂ ਸਰਬਉੱਚ ਅਦਾਲਤ ਨੇ ਬਹੁਤ ਵਾਰ ਨਵੀਆਂ ਪਰੰਪਰਾਵਾਂ ਵੀ ਸਥਾਪਤ ਕੀਤੀਆਂ ਹਨ। ਕੇਂਦਰੀ ਕਾਰਜਕਾਰਨੀ ਨਾਲ ਇਸ ਦੇ ਵਿਵਾਦ ਵੀ ਉੱਠਦੇ ਰਹੇ ਹਨ ਅਤੇ ਕਈ ਵਾਰ ਟਕਰਾਅ ਦੀ ਸਥਿਤੀ ਵੀ ਬਣਦੀ ਰਹੀ ਹੈ। ਕਈ ਵਾਰ ਜੱਜਾਂ ਦੇ ਇਕਪਾਸੜ ਝੁਕ ਜਾਣ ਜਾਂ ਸਰਕਾਰੀ ਪੱਖ ਵੱਲ ਵਧੇਰੇ ਉਲਰ ਜਾਣ ਦੀਆਂ ਗੱਲਾਂ ਵਧੇਰੇ ਸਾਹਮਣੇ ਆਉਂਦੀਆਂ ਰਹੀਆਂ ਹਨ ਪਰ ਬਹੁਤੀ ਵਾਰ ਇਸ ਦੇ ਫ਼ੈਸਲਿਆਂ ਨੂੰ ਸਰਾਹਿਆ ਜਾਂਦਾ ਰਿਹਾ ਹੈ, ਜਿਸ ਨਾਲ ਸਰਬਉੱਚ ਅਦਾਲਤ ਦੀ ਵਿਸ਼ਵਾਸਯੋਗਤਾ ਵਿਚ ਵਾਧਾ ਹੋਇਆ ਹੈ। ਅੱਜ ਵੀ ਬਹੁਤੇ ਲੋਕਾਂ ਅਤੇ ਬਹੁਤੀਆਂ ਧਿਰਾਂ ਦੀ ਵੱਡੀ ਟੇਕ ਸਰਬਉੱਚ ਅਦਾਲਤ 'ਤੇ ਹੀ ਹੁੰਦੀ ਹੈ। ਇਸ ਦੇ ਫ਼ੈਸਲਿਆਂ ਨੂੰ ਹੀ ਵੱਡੀ ਹੱਦ ਤੱਕ ਮੰਨਿਆ ਜਾਂਦਾ ਰਿਹਾ ਹੈ। ਲੋਕਤੰਤਰ ਦਾ ਇਕ ਥੰਮ੍ਹ ਹੋਣ ਕਰਕੇ ਅਦਾਲਤਾਂ ਤੋਂ ਅਜਿਹੀ ਹੀ ਉਮੀਦ ਰੱਖੀ ਜਾਂਦੀ ਰਹੀ ਹੈ। ਚਾਹੇ ਸਮੇਂ ਦੇ ਬੀਤਣ ਨਾਲ ਇਨ੍ਹਾਂ 'ਤੇ ਉਂਗਲੀਆਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਹਨ। ਇਸ ਸੰਬੰਧੀ ਅਦਾਲਤਾਂ ਖ਼ਾਸ ਤੌਰ 'ਤੇ ਉੱਚ ਅਦਾਲਤਾਂ ਨੂੰ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ। ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਿਆਂ ਲਗਭਗ 7 ਵਰ੍ਹੇ ਹੋ ਚੁੱਕੇ ਹਨ। ਇਸ ਦੀ ਕਾਰਜਸ਼ੈਲੀ ਨੂੰ ਵੇਖਦਿਆਂ ਕਈ ਵਾਰ ਇਸ ਦਾ ਅਦਾਲਤਾਂ ਨਾਲ ਟਕਰਾਅ ਵੀ ਸਾਹਮਣੇ ਆਉਂਦਾ ਰਿਹਾ ਹੈ, ਜਿਸ ਬਾਰੇ ਅਦਾਲਤਾਂ ਨੂੰ ਸਖ਼ਤ ਟਿੱਪਣੀਆਂ ਵੀ ਕਰਨੀਆਂ ਪਈਆਂ ਹਨ। ਵਧੇਰੇ ਕੰਮ ਹੋਣ ਕਾਰਨ ਉੱਚ ਅਦਾਲਤਾਂ ਵਿਚ ਜੱਜਾਂ ਦੀ ਘਾਟ ਰੜਕਦੀ ਰਹੀ ਹੈ, ਜਿਨ੍ਹਾਂ ਨੂੰ ਭਰਨ ਲਈ ਵੀ ਆਵਾਜ਼ਾਂ ਉੱਠਦੀਆਂ ਰਹੀਆਂ ਹਨ। ਪਿਛਲੇ ਦਿਨੀਂ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਦੇ ਰਵੱਈਏ ਪ੍ਰਤੀ ਕੀਤੀਆਂ ਗਈਆਂ ਟਿੱਪਣੀਆਂ ਵਧੇਰੇ ਧਿਆਨ ਮੰਗਦੀਆਂ ਹਨ। ਦੇਸ਼ ਵਿਚ ਬਹੁਤ ਸਾਰੇ ਟ੍ਰਿਬਿਊਨਲਾਂ ਵਿਚ ਲੰਮੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਦੇ ਮਾਮਲੇ ਵਿਚ ਸਰਬਉੱਚ ਅਦਾਲਤ ਦੇ ਮੁੱਖ ਜੱਜ ਸੀ.ਵੀ. ਰਾਮੰਨਾ ਦੀਆਂ ਟਿੱਪਣੀਆਂ ਸਰਕਾਰ ਨੂੰ ਆਪਣੀ ਕਾਰਜਸ਼ੈਲੀ ਸੁਧਾਰਨ ਲਈ ਖ਼ਬਰਦਾਰ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨਾਲ ਟਕਰਾਅ ਨਹੀਂ ਚਾਹੁੰਦੇ ਪਰ ਉਸ ਵਲੋਂ ਟ੍ਰਿਬਿਊਨਲਾਂ ਦੀਆਂ ਅਸਾਮੀਆਂ ਪਿਛਲੇ ਲੰਮੇ ਸਮੇਂ ਤੋਂ ਨਹੀਂ ਭਰੀਆਂ ਜਾ ਰਹੀਆਂ, ਜਿਸ ਨਾਲ ਨਿਆਂ ਦੇ ਕੰਮ ਵਿਚ ਵਿਘਨ ਪੈਂਦਾ ਹੈ। ਇਸ ਕਾਰਨ ਅਦਾਲਤ ਦਾ ਸਬਰ ਮੁੱਕਦਾ ਜਾ ਰਿਹਾ ਹੈ। ਅਜਿਹਾ ਲਗਦਾ ਹੈ ਕਿ ਸਰਕਾਰ ਅਦਾਲਤਾਂ ਦੇ ਫ਼ੈਸਲੇ ਦਾ ਸਤਿਕਾਰ ਨਹੀਂ ਕਰਦੀ। ਇਸੇ ਕੜੀ ਵਿਚ ਹੀ ਸਰਬਉੱਚ ਅਦਾਲਤ ਨੇ ਟ੍ਰਿਬਿਊਨਲਾਂ ਦੀਆਂ ਨਿਯੁਕਤੀਆਂ ਵਿਚ ਸਰਕਾਰ ਦੇ ਮਨਮਰਜ਼ੀ ਵਾਲੇ ਰਵੱਈਏ ਪ੍ਰਤੀ ਵੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ਲਈ ਚੋਣ ਕਮੇਟੀ ਵਲੋਂ ਭੇਜੀਆਂ ਸਿਫ਼ਾਰਸ਼ਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਗਈ ਸਗੋਂ ਇਸ ਦੀ ਥਾਂ 'ਤੇ ਉਹ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਜੋ ਉਡੀਕ ਸੂਚੀ ਵਿਚ ਸ਼ਾਮਿਲ ਸਨ ਭਾਵ ਜਿਨ੍ਹਾਂ ਵਿਅਕਤੀਆਂ ਦੀ ਅਦਾਲਤ ਦੀ ਚੋਣ ਕਮੇਟੀ ਵਲੋਂ ਸਿਫ਼ਾਰਸ਼ ਨਹੀਂ ਸੀ ਕੀਤੀ ਗਈ। ਅਸੀਂ ਮਹਿਸੂਸ ਕਰਦੇ ਹਾਂ ਕਿ ਕਿਸੇ ਵੀ ਲੋਕਤੰਤਰ ਦੀ ਮਜ਼ਬੂਤੀ ਲਈ ਉਸ ਦਾ ਅਦਾਲਤੀ ਪ੍ਰਬੰਧ ਦ੍ਰਿੜ੍ਹ ਅਤੇ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੂੰ ਆਪਹੁਦਰੇਪਨ ਤੋਂ ਰੋਕਿਆ ਜਾ ਸਕਦਾ ਹੈ। ਜੇ ਅਦਾਲਤਾਂ ਦ੍ਰਿੜ੍ਹ ਨਹੀਂ ਹੋਣਗੀਆਂ ਤਾਂ ਦੇਸ਼ ਦਾ ਸਮੁੱਚਾ ਢਾਂਚਾ ਹੀ ਲੜਖੜਾਉਂਦਾ ਨਜ਼ਰ ਆਏਗਾ। ਕੇਂਦਰ ਸਰਕਾਰ ਨੂੰ ਅਦਾਲਤਾਂ ਦਾ ਸਤਿਕਾਰ ਬਣਾਈ ਰੱਖਣ ਲਈ ਵਧੇਰੇ ਸੁਚੇਤ ਹੋਣ ਦੀ ਜ਼ਰੂਰਤ ਹੋਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਸੰਭਾਵਿਤ ਸੰਕਟ ਤੋਂ ਬਚਿਆ ਜਾ ਸਕੇ ਅਤੇ ਦੇਸ਼ ਸਹੀ ਲੀਹਾਂ 'ਤੇ ਆਪਣੀ ਤੋਰ ਤੁਰਦਾ ਰਹੇ।

-ਬਰਜਿੰਦਰ ਸਿੰਘ ਹਮਦਰਦ

 

ਆਮਦਨ ਦਾ ਸਾਧਨ ਬਣ ਸਕਦੀ ਹੈ ਪਰਾਲੀ

ਪਿਛਲੇ ਕਈ ਸਾਲਾਂ ਤੋਂ ਜੂਨ, ਜੁਲਾਈ ਆਉਂਦੀ ਹੈ ਤਾਂ ਪਾਣੀ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਨੂੰ ਬੁਰਾ-ਭਲਾ ਕਿਹਾ ਜਾਂਦਾ ਹੈ ਅਤੇ ਝੋਨੇ ਦੀ ਕਟਾਈ ਸਮੇਂ ਅਕਤੂਬਰ, ਨਵੰਬਰ ਆਉਂਦੇ ਹੀ ਪਰਾਲੀ ਦੀ ਸਮੱਸਿਅ ਖੜ੍ਹੀ ਹੋ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਕਿਸਾਨ ...

ਪੂਰੀ ਖ਼ਬਰ »

ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ

ਸ਼ਹੀਦੀ ਦਿਵਸ 'ਤੇ ਵਿਸ਼ੇਸ਼ਸ਼ਹੀਦ ਭਗਵਾਨ ਸਿੰਘ ਲੌਂਗੋਵਾਲੀਆ ਦਾ ਜਨਮ ਰਿਆਸਤ ਪਟਿਆਲਾ, ਵਰਤਮਾਨ ਜ਼ਿਲ੍ਹਾ ਸੰਗਰੂਰ (ਪੰਜਾਬ) ਦੇ ਇਤਿਹਾਸਕ ਪਿੰਡ ਲੌਂਗੋਵਾਲ ਵਿਖੇ 1896 ਵਿਚ ਰੂੜ ਸਿੰਘ ਦੇ ਘਰ ਹੋਇਆ। ਆਪ ਦਾ ਬਚਪਨ ਦਾ ਨਾਂਅ ਇੰਦਰ ਸਿੰਘ ਸੀ। 18 ਸਾਲ ਦੀ ਉਮਰ ਵਿਚ ਆਪ ਆਪਣੇ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX