ਮੋਗਾ, 18 ਸਤੰਬਰ (ਅਸ਼ੋਕ ਬਾਂਸਲ)- ਬੀਤੇ ਦਿਨੀਂ ਬੀ.ਐੱਲ.ਓ. ਯੂਨੀਅਨ ਦੇ ਪ੍ਰਧਾਨ ਨਾਲ ਕੀਤੇ ਦੁਰਵਿਵਹਾਰ ਤੇ ਬੀ.ਐੱਲ.ਓ. ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਯੂਨੀਅਨ ਦੇ ਸੱਦੇ 'ਤੇ ਡੀ.ਸੀ. ਦਫ਼ਤਰ ਮੋਗਾ ਵਿਖੇ ਵੱਡੀ ਗਿਣਤੀ 'ਚ ਬੀ.ਐਲ.ਓ. ਅਤੇ ਭਰਾਰਤੀ ਜਥੇਬੰਦੀਆਂ ਪਹੁੰਚੀਆਂ | ਇਸ ਮੌਕੇ ਯੂਨੀਅਨ ਵਲੋਂ ਡੀ.ਈ.ਓ. ਮੋਗਾ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚੇ ਪਰ ਵਾਰ ਵਾਰ ਉਨ੍ਹਾਂ ਨਾਲ ਸੰਪਰਕ ਕਰਨ 'ਤੇ ਵੀ ਉਹ ਦਫ਼ਤਰ ਵਿਖੇ ਨਹੀਂ ਆਏ ਤੇ ਯੂਨੀਅਨ ਵਲੋਂ 2 ਘੰਟੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਤੋਂ ਬਾਅਦ ਤਹਿਸੀਲਦਾਰ ਤੇ ਐੱਸ.ਡੀ.ਐਮ. ਮੋਗਾ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਵਲੋਂ ਯੂਨੀਅਨ ਦੀ ਮੀਟਿੰਗ ਡੀ.ਸੀ. ਨਾਲ ਕਰਵਾਈ ਗਈ | ਡੀ.ਸੀ. ਵਲੋਂ ਯੂਨੀਅਨ ਦੀਆਂ ਸਾਰੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਸਿੱਖਿਆ ਵਿਭਾਗ ਤੋਂ ਬਿਨਾਂ ਬਾਕੀ ਵਿਭਾਗਾਂ ਦੇ ਬੀ.ਐਲ.ਓ. ਨੂੰ ਪਿੱਤਰੀ ਵਿਭਾਗ ਤੋਂ ਫਾਰਗ ਕਰਵਾ ਕੇ ਡੋਰ-ਟੂ-ਡੋਰ ਸਰਵੇ ਕਰਵਾਉਣ ਦਾ ਭਰੋਸਾ ਦਿੱਤਾ ਅਤੇ ਜਲਦ ਹੀ ਸਿੱਖਿਆ ਵਿਭਾਗ ਦੇ ਕਰਮਚਾਰੀਆਂ ਦਾ ਮਸਲਾ ਹੱਲ ਕਰ ਕੇ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ | ਨਾਲ ਹੀ ਜਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਅੱਗੇ ਤੋਂ ਕੋਈ ਵੀ ਜ਼ਿਲ੍ਹਾ ਅਧਿਕਾਰੀ ਬੀ.ਐਲ.ਓ. ਨਾਲ ਗ਼ਲਤ ਵਿਵਹਾਰ ਨਹੀਂ ਕਰੇਗਾ ਤੇ ਬੀ.ਐਲ.ਓ. ਨੂੰ ਸਹਿਯੋਗ ਦੇਣਗੇ | ਇਸ ਤੋਂ ਬਾਅਦ ਯੂਨੀਅਨ ਵਲੋਂ ਫ਼ੈਸਲਾ ਕੀਤਾ ਗਿਆ ਕਿ ਜਿੰਨਾ ਚਿਰ ਸਾਨੂੰ ਪਿੱਤਰੀ ਵਿਭਾਗਾਂ ਤੋਂ ਫ਼ਾਰਗ ਨਹੀਂ ਕਰਵਾਇਆ ਜਾਂਦਾ ਓਨਾ ਚਿਰ ਡੋਰ ਟੂ ਡੋਰ ਸਰਵੇ ਦਾ ਕੰਮ ਨਹੀਂ ਕੀਤਾ ਜਾਵੇਗਾ ਤੇ ਇਸ ਦੇ ਨਾਲ ਹੀ ਇਹ ਵੀ ਮਤਾ ਪਾਇਆ ਗਿਆ ਕਿ ਭਵਿੱਖ 'ਚ ਅਗਰ ਕੋਈ ਅਧਿਕਾਰੀ ਕਿਸੇ ਵੀ ਕਰਮਚਾਰੀ ਨਾਲ ਇਸ ਤਰ੍ਹਾਂ ਦਾ ਦੁਰਵਿਵਹਾਰ ਕਰੇਗਾ ਤਾਂ ਉਸ ਦਾ ਘਿਰਾਓ ਵੱਡੇ ਪੱਧਰ 'ਤੇ ਕੀਤਾ ਜਾਵੇਗਾ | ਇਸ ਮੌਕੇ ਭਰਾਤਰੀ ਜਥੇਬੰਦੀਆਂ ਡੀ.ਟੀ.ਐਫ., ਕੰਪਿਊਟਰ ਅਧਿਆਪਕ ਯੂਨੀਅਨ, ਗੌਰਮਿੰਟ ਟੀਚਰ ਯੂਨੀਅਨ, ਐਲੀਮੈਂਟਰੀ ਟੀਚਰਜ਼ ਯੂਨੀਅਨ ਮੋਗਾ, ਮਿਊਾਸੀਪਲ ਇੰਪਲਾਈਜ਼ ਫੈਡਰੇਸ਼ਨ ਨਗਰ ਨਿਗਮ ਮੋਗਾ, ਆਈ.ਟੀ.ਆਈ. ਇੰਪਲਾਈਜ਼ ਯੂਨੀਅਨ ਪੰਜਾਬ, ਈ.ਟੀ.ਟੀ. ਅਧਿਆਪਕ ਯੂਨੀਅਨ, ਗੌਰਮਿੰਟ ਟੀਚਰਜ਼ ਯੂਨੀਅਨ, ਬੀ.ਐੱਡ ਅਧਿਆਪਕ ਫ਼ਰੰਟ ਇਕਾਈ ਮੋਗਾ, ਆਂਗਣਵਾੜੀ ਯੂਨੀਅਨ ਤੇ ਬੀ.ਐਲ.ਓ. ਯੂਨੀਅਨ ਦੇ ਕਿ੍ਸ਼ਨ ਪ੍ਰਤਾਪ, ਰੋਹਿਤ ਸ਼ਰਮਾ, ਨਿਰਮਲਜੀਤ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸ਼ਰਮਾ, ਬੂਟਾ ਸਿੰਘ, ਗੋਬਿੰਦ ਸਿੰਘ, ਬਲਰਾਜ ਦਾਸ, ਗੁਰਪਿਆਰ ਸਿੰਘ, ਅਮਨਦੀਪ ਸਿੰਘ, ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਦਿੱਗਵਿਜੇਪਾਲ ਸ਼ਰਮਾ, ਸੁਖਪਾਲਜੀਤ ਸਿੰਘ, ਨਿਰਮਲ ਸਿੰਘ, ਜਗਵੀਰਨ ਕੌਰ ਤੇ ਵੱਡੀ ਗਿਣਤੀ 'ਚ ਬੀ.ਐਲ.ਓ. ਹਾਜ਼ਰ ਸਨ |
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਦੇ ਪੰਜਵੇਂ ਗੇੜ ਤਹਿਤ ਜ਼ਿਲ੍ਹਾ ਮੋਗਾ ਦੇ 119 ਸਹਿਕਾਰੀ ਸਭਾਵਾਂ ਦੇ 17 ਹਜ਼ਾਰ 416 ਬੇਜ਼ਮੀਨੇ ਖੇਤ ਕਾਮਿਆਂ ਤੇ ਕਾਸ਼ਤਕਾਰਾਂ ਦਾ 16.93 ਕਰੋੜ ਦਾ ਕਰਜ਼ਾ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਪੰਜਾਬ ਸਰਕਾਰ ਵਲੋਂ ਪੁਲਿਸ ਮਹਿਕਮੇ ਵਿਚ ਨਵੀਂ ਭਰਤੀ ਕੀਤੀ ਜਾ ਰਹੀ ਹੈ ਜਿਸ ਵਿਚ ਨੌਜਵਾਨ ਲੜਕੇ/ਲੜਕੀਆਂ ਨੂੰ ਮੌਕਾ ਮਿਲੇਗਾ | ਮਹਿਕਮੇ ਵਿਚ ਭਰਤੀ ਮੈਰਿਟ ਅਨੁਸਾਰ ਕੀਤੀ ਜਾਣੀ ਹੈ | ਮਹਿਕਮੇ ਦਾ ਇਮਤਿਹਾਨ ਤੇ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ)- ਅੱਜ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਮੋਗਾ ਵਿਖੇ ਸਥਿਤੀ ਉਸ ਸਮੇਂ ਗੰਭੀਰ ਬਣ ਗਈ ਜਦੋਂ ਹਸਪਤਾਲ ਵਿਚ ਰਿਪੋਰਟ ਦਾ ਇੰਤਜ਼ਾਰ ਕਰਦੇ ਇਕ 35 ਸਾਲਾਂ ਖ਼ੂਨ ਦੀ ਕਮੀ ਦਾ ਸ਼ਿਕਾਰ ਵਿਅਕਤੀ ਦੀ ਮੌਤ ਹੋ ਗਈ | ਮੌਤ ਹੋ ਜਾਣ ਤੋਂ ਬਾਅਦ ਪਰਿਵਾਰਕ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਡਾਇਰੈਕਟਰ ਬਾਗ਼ਬਾਨੀ ਪੰਜਾਬ ਗੁਲਾਬ ਸਿੰਘ ਗਿੱਲ ਵਲੋਂ ਬਾਗ਼ਬਾਨੀ ਦੇ ਖ਼ਿੱਤੇ ਨਾਲ ਜੁੜੇ ਕਿਸਾਨਾਂ ਨਾਲ ਅਹਿਮ ਮੀਟਿੰਗ ਕਰਨ ਉਪਰੰਤ ਹਾਈਟੈੱਕ ਸਬਜ਼ੀ ਕੇਂਦਰ ਅਤੇ ਸਰਕਾਰੀ ਆਲੂ ਬੀਜ ਫਾਰਮ ਬੀੜ ਚੜਿੱਕ ਦਾ ਦੌਰਾ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਭਾਰਤੀ ਕਿਸਾਨ ਯੂਨੀਅਨ (ਖੋਸਾ) ਪੰਜਾਬ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪਿੰਡ ਸੈਦੋਕੇ ਵਿਖੇ ਕਿਸਾਨਾਂ ਦੀ ਵਿਸ਼ੇਸ਼ ਮੀਟਿੰਗ ਹੋਈ | ਮੀਟਿੰਗ ਦੌਰਾਨ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ, ਸੁਖਦੇਵ ਸਿੰਘ ਖ਼ਾਲਸਾ)-ਨਿਹਾਲ ਸਿੰਘ ਵਾਲਾ ਦੇ ਸਿਵਲ ਹਸਪਤਾਲ ਦੀਆਂ ਖ਼ਰਚਾ ਰਿਪੋਰਟਾਂ ਦੇ ਚੈੱਕਾਂ 'ਤੇ ਜਾਅਲੀ ਦਸਤਖ਼ਤ ਕਰ ਕੇ ਸਾਢੇ ਗਿਆਰਾਂ ਲੱਖ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਤਹਿਤ ਥਾਣਾ ਨਿਹਾਲ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ)- ਮੋਗਾ ਪੁਲਿਸ ਵਲੋਂ ਵੱਖ-ਵੱਖ ਥਾਣਿਆਂ ਅਧੀਨ ਵੱਡੀ ਮਾਤਰਾ 'ਚ ਹੈਰੋਇਨ ਬਰਾਮਦ ਕਰ ਲੈਣ ਦਾ ਸਮਾਚਾਰ ਹੈ | ਪੀ.ਸੀ.ਆਰ. ਵਲੋਂ ਜਾਣਕਾਰੀ ਮੁਤਾਬਿਕ ਥਾਣਾ ਕੋਟ ਈਸੇ ਖਾਂ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਜਦ ਰਕਬਾ ਦੌਲੇਵਾਲਾ ਕੋਲ ...
ਸਮਾਧ ਭਾਈ, 18 ਸਤੰਬਰ (ਰਾਜਵਿੰਦਰ ਸਿੰਘ ਰੌਂਤਾ)- ਪਿੰਡ ਫੂਲੇਵਾਲਾ ਦੇ ਸਮਾਧ ਭਾਈ ਰੋਡ ਸਥਿਤ ਭਾਗ ਸਿੰਘ ਬਸਤੀ ਦੇ ਲੋਕਾਂ ਦਾ ਗੰਦੇ ਪਾਣੀ ਨੇ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ ਜਿਸ ਕਾਰਨ ਸਮਾਧ ਭਾਈ ਵੱਲ ਆਉਣ ਜਾਣ ਵਾਲੇ ਲੋਕਾਂ ਨੂੰ ਸੜਕ 'ਤੇ ਖੜੇ ਪਾਣੀ ਕਾਰਨ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਪਿੰਡ ਮਾਛੀਕੇ ਵਿਚਕਾਰ ਲੰਘਣ ਵਾਲੀ ਮੋਗਾ-ਬਰਨਾਲਾ ਰਾਸ਼ਟਰੀ ਸੜਕ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਤੇ ਅਕਵਾਇਰ ਕੀਤੀ ਗਈ ਜ਼ਮੀਨ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਰਜਿਸਟਰਡ ਗਰੈਜੂਏਟ ਕੈਂਸਟੀਚੁਐਂਸੀ ਵਿਚ ਉਮੀਦਵਾਰ ਡਾ.ਰਬਿੰਦਰ ਨਾਥ ਸ਼ਰਮਾ ਮਿਤੀ 26 ਸਤੰਬਰ ਨੂੰ ਹੋ ਰਹੀਆਂ ਸੈਨੇਟ ਚੋਣਾਂ 'ਚ ਆਪਣੇ ਸੀਰੀਅਲ ਨੰਬਰ 31 ਲਈ ਵੋਟ ਅਪੀਲ ਕੀਤੀ | ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਸੰਸਥਾ ਨੇ ਜਸਲੀਨ ਕੌਰ ਖਹਿਰਾ ਪੁੱਤਰੀ ਕੁਲਵੰਤ ਸਿੰਘ ਖਹਿਰਾ ਨਿਵਾਸੀ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)- ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਨੰਬਰ ਇਕ ਸੰਸਥਾ ਬਣ ਚੁੱਕੀ ਹੈ | ਸੰਸਥਾ ਦੁਆਰਾ ਆਈਲਟਸ ਦੀਆਂ ਸੇਵਾਵਾਂ ਦੇ ਨਾਲ ਨਾਲ ਸਟੱਡੀ ਵੀਜ਼ਾ ਵਿਜ਼ਟਰ ਵੀਜ਼ਾ ਤੇ ਓਪਨ ਵਰਕ ਪਰਮਿਟ ਦੀਆਂ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)- ਕਰੀਅਰ ਜੋਨ ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਆਈਲਟਸ ਦੀ ਤਿਆਰੀ ਅਤੇ ਇੰਗਲਿਸ਼ ਕੋਰਸਾਂ ਵਾਸਤੇ ਮੰਨੀ ਪ੍ਰਮੰਨੀ ਸੰਸਥਾ ਹੈ | ਸੰਸਥਾ ਹਰ ਇਕ ਵਿਦਿਆਰਥੀ ਲਈ ਉਨ੍ਹਾਂ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਰਹੀ ਹੈ | ...
ਨਿਹਾਲ ਸਿੰਘ ਵਾਲਾ, 18 ਸਤੰਬਰ (ਟਿਵਾਣਾ, ਖ਼ਾਲਸਾ)- ਪੁਲਿਸ ਵਲੋਂ 900 ਨਸ਼ੀਲੀਆਂ ਗੋਲੀਆਂ ਬਰਾਮਦ ਕਰਦਿਆਂ ਇਕ ਵਿਅਕਤੀ ਨੂੰ ਮੌਕੇ 'ਤੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫ਼ਸਰ ਨਿਰਮਲਜੀਤ ਸਿੰਘ ਸੰਧੂ ਨੇ ਦੱਸਿਆ ਕਿ ...
ਸਮਾਧ ਭਾਈ/ਨਿਹਾਲ ਸਿੰਘ ਵਾਲਾ, 18 ਸਤੰਬਰ (ਰਾਜਵਿੰਦਰ ਰੌਂਤਾ, ਪਲਵਿੰਦਰ ਸਿੰਘ ਟਿਵਾਣਾ)-ਵਿਸ਼ਵ ਵਿਆਪੀ ਈਕੋ ਸਿੱਖ ਤੇ ਪੈਟਲਸ ਵਲੋਂ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੁਰਦਵਾਰਾ ਗੁਰੂਸਰ ਸਾਹਿਬ ਨਾਲ ਲਗਾਏ ਗਏ ਪਹਿਲੇ ਗੁਰਬਾਣੀ ਆਧਾਰਤ ਬਾਗ਼ ਦਾ ਉਦਘਾਟਨ 20 ਸਤੰਬਰ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ ਇਕ ਦੇ ਪ੍ਰਧਾਨ ਗੁਰਭਿੰਦਰ ਸਿੰਘ ਕੋਕਰੀ ਕਲਾਂ ਨੇ ਪਿੰਡ ਤਾਰੇਵਾਲਾ ਤੇ ਕੋਕਰੀ ਹੇਰ ਵਿਚ ਸਾਮਰਾਜ ਵਿਰੋਧੀ ਕਾਨਫ਼ਰੰਸ ਬਰਨਾਲਾ ਦੀ ਤਿਆਰੀ ਸਬੰਧੀ ...
ਸਮਾਧ ਭਾਈ, 18 ਸਤੰਬਰ (ਰਾਜਵਿੰਦਰ ਰੌਂਤਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਸੁਸ਼ੀਲ ਨਾਥ ਨੇ ਸਰਕਾਰੀ ਹਾਈ ਸਕੂਲ ਖਾਈ ਦਾ ਅਚਨਚੇਤ ਨਿਰੀਖਣ ਕੀਤਾ | ਉਨ੍ਹਾਂ ਦੇ ਨਾਲ ਜ਼ਿਲ੍ਹਾ ਮੀਡੀਆ ਇੰਚਾਰਜ ਹਰਸ਼ ਗੋਇਲ, ਰਵਿੰਦਰਪਾਲ ਸਿੰਘ ਆਦਿ ਟੀਮ ਮੈਂਬਰ ਮੌਜੂਦ ਸਨ | ਇਸ ...
ਅਜੀਤਵਾਲ, 18 ਸਤੰਬਰ (ਹਰਦੇਵ ਸਿੰਘ ਮਾਨ)- ਲਾਲਾ ਲਾਜਪਤ ਰਾਏ ਮੈਮੋਰੀਅਲ ਪੋਲੀਟੈਕਨਿਕ ਕਾਲਜ ਅਜੀਤਵਾਲ ਦੇ ਤਿੰਨ ਵਿਦਿਆਰਥੀ ਵਰਚੂਅਲ ਵਿਧੀ ਅੰਦਰ ਝਾਤ ਨਾਲ ਰੁਜ਼ਗਾਰ ਲਈ ਚੁਣੇ ਗਏ | ਮੈਕੇਨੀਕਲ ਵਿਭਾਗ ਦੇ ਵਿਦਿਆਸ ਸਿੰਘ ਨੂੰ ਰੌਕਮੈਨ ਇੰਡਸਟਰੀ ਪ੍ਰਾਈਵੇਟ ...
ਬੱਧਨੀ ਕਲਾਂ, 18 ਸਤੰਬਰ (ਸੰਜੀਵ ਕੋਛੜ)- ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਇਕ ਸਾਲ ਪੂਰਾ ਹੋਣ 'ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ 'ਚ ਮਨਾਏ ਗਏ ਕਾਲਾ ਦਿਵਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ...
ਅਜੀਤਵਾਲ, 18 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਨੇ ਖੇਤੀ ਖੇਤਰ ਲਈ ਨਿਰਵਿਘਨ 8 ਘੰਟੇ ਬਿਜਲੀ ਸਪਲਾਈ ਦੀ 30 ਅਕਤੂਬਰ ਤੱਕ ਮੰਗ ਕੀਤੀ ਹੈ | ਇਸ ਸਬੰਧੀ ਪ੍ਰਧਾਨ ਗੁਰਸ਼ਰਨ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਕਿਸਾਨਾਂ ਦਾ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)- ਸਵਰਨਕਾਰ ਸੰਘ ਤੇ ਮਰਾਠਾ ਮੰਡਲ ਮੋਗਾ ਵਲੋਂ ਸ੍ਰੀ ਗਣੇਸ਼ ਮਹਾਂਉਤਸਵ ਸਰਾਫ਼ਾ ਬਾਜ਼ਾਰ ਮੋਗਾ ਵਿਖੇ ਮਨਾਇਆ ਗਿਆ | ਸ੍ਰੀ ਗਣੇਸ਼ ਦੀ ਮੂਰਤੀ ਵਿਸਰਜਨ ਮੌਕੇ ਪੂਜਾ ਤੋਂ ਬਾਅਦ ਹਵਨ ਕੀਤਾ ਗਿਆ | ਉਪਰੰਤ ਸ਼ੋਭਾ ਯਾਤਰਾ ਦੇ ਰੂਪ ਵਿਚ ...
ਕਿਸ਼ਨਪੁਰਾ ਕਲਾਂ, 18 ਸਤੰਬਰ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)- ਸੰਤ ਬਾਬਾ ਵਿਸਾਖਾ ਸਿੰਘ ਦੀ ਮਿੱਠੀ ਯਾਦ ਨੂੰ ਸਮਰਪਿਤ 46ਵਾਂ ਸਾਲਾਨਾ 2 ਰੋਜ਼ਾ ਕਬੱਡੀ ਟੂਰਨਾਮੈਂਟ ਪ੍ਰਵਾਸੀ ਭਾਰਤੀ, ਗਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਵਿਚ ਹੋਈ ਜਿਸ ਵਿਚ ਵਪਾਰ ਵਿੰਗ ਦੀ ਚੋਣ ਕਰਨ ਲਈ ਵਿਸ਼ੇਸ਼ ਤੌਰ 'ਤੇ ਸੂਬੇ ਦੇ ਪ੍ਰਧਾਨ ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)- ਮੋਗਾ ਜ਼ਿਲ੍ਹੇ ਦੀ ਤਹਿਸੀਲ ਬਾਘਾ ਪੁਰਾਣਾ ਦੇ ਪਿੰਡ ਸੇਖਾ ਕਲਾਂ ਤੇ ਠੱਠੀ ਭਾਈ ਵਿਚਕਾਰ ਖੇਤਾਂ ਵਿਚ ਸਥਿਤ ਬਾਬਾ ਰੁੱਖੜ ਦਾਸ ਦੇ ਸਥਾਨ 'ਤੇ ਹਰ ਸਾਲ ਦੀ ਤਰ੍ਹਾਂ ਮਨਾਏ ਜਾਣ ਵਾਲੇ ਬਾਬਾ ਰੁੱਖੜ ਦਾਸ ਯਾਦਗਾਰੀ ...
ਬਠਿੰਡਾ, 18 ਸਤੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ) - ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚੇ' ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਸੰਤ ਸਮਾਜ, ਵਪਾਰਕ, ਸਮਾਜਿਕ, ...
ਬੱਧਨੀ ਕਲਾਂ, 18 ਸਤੰਬਰ (ਸੰਜੀਵ ਕੋਛੜ)- ਨਜ਼ਦੀਕੀ ਪਿੰਡ ਰਣੀਆਂ ਵਿਖੇ ਪੂਜਨੀਕ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਸਰਦਾਰਾ ਸਿੰਘ ਰਣੀਏ ਵਾਲੇ ਅਤੇ ਮਾਤਾ ਕਰਮ ਕੌਰ ਦੀ ਬਰਸੀ ਸਬੰਧੀ ਧਾਰਮਿਕ ਸਮਾਗਮ ਗੁਰਦੁਆਰਾ ਪਾਰਬ੍ਰਹਮ ਲੀਲਾ ਪਿੰਡ ਰਣੀਆਂ ਵਿਖੇ ਮੁੱਖ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ)- ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਮਰਪਿਤ ਬੰਦੀ ਛੋੜ ਦਿਵਸ ਮਨਾਉਣ ਵਾਸਤੇ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਉ ਵਿਖੇ ਸਿਖਿਆਰਥੀਆਂ ਵਲੋਂ ਭਾਈ ਦਲਬੀਰ ਸਿੰਘ ਤਰਮਾਲਾ ਦੀ ਅਗਵਾਈ ਹੇਠ ਇਕੱਤਰਤਾ ਕੀਤੀ | ਇਸ ਇਕੱਤਰਤਾ ਵਿਚ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ/ਗੁਰਤੇਜ ਸਿੰਘ)-ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਦੀ ਟੀਮ ਨੇ ਕਿਸਾਨੀ ਅੰਦੋਲਨ ਵਿਚ ਫ਼ੌਤ ਹੋਏ ਕਿਸਾਨਾਂ ਨੂੰ ਕੈਂਡਲ ਮਾਰਚ ਕੱਢ ਕੇ ਸ਼ਰਧਾਂਜਲੀ ਦਿੱਤੀ | ਜ਼ਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦੀਦਾਰੇਵਾਲਾ ਦੀ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)- ਗੁਰੂ ਨਾਨਕ ਕਾਲਜ ਮੋਗਾ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 26 ਸਤੰਬਰ ਨੂੰ ਹੋ ਰਹੀਆਂ ਸੈਨੇਟ ਚੋਣਾਂ ਰਜਿਸਟਰਡ ਗਰੈਜੂਏਟ ਕੰਸਟੀਚਿਉਂਸੀ ਵਿਚ ਉਮੀਦਵਾਰ ਡਾ.ਜਸਵੀਰ ਸਿੰਘ ਪਿ੍ੰਸੀਪਲ ਸ੍ਰੀ ਗੁਰੂ ਤੇਗ ਬਹਾਦਰ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਮਾਲਵੇ ਦੇ ਪ੍ਰਸਿੱਧ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੁੰਨਿਆ ਦੇ ਦਿਹਾੜੇ 'ਤੇ ਅੰਮਿ੍ਤ ਸੰਚਾਰ ਕਰਵਾਇਆ ਜਾ ਰਿਹਾ ਹੈ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)- ਰਾਮਗੜ੍ਹੀਆ ਪਰਿਵਾਰਾਂ ਦੀਆਂ ਪਰਿਵਾਰਕ ਸਾਂਝਾ ਨੂੰ ਮਜ਼ਬੂਤ ਕਰਨ ਲਈ, ਇਕ ਮੰਚ ਦੀ ਉਸਾਰੀ ਕਰਨ ਤੇ ਭਾਈਚਾਰੇ ਦੀਆਂ ਮੰਗਾਂ ਮਨਵਾਉਣ ਲਈ ਚਰਨਜੀਤ ਸਿੰਘ ਝੰਡੇਆਣਾ ਦੇ ਦਫ਼ਤਰ ਅਕਾਲਸਰ ਰੋਡ ਮੋਗਾ ਵਿਖੇ ਮੀਟਿੰਗ ਹੋਈ ਜਿਸ ਵਿਚ ...
ਕੋਟ ਈਸੇ ਖਾਂ, 18 ਸਤੰਬਰ (ਨਿਰਮਲ ਸਿੰਘ ਕਾਲੜਾ)- ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਜ਼ਿਲ੍ਹਾ ਮੋਗਾ ਦਾ ਡੈਲੀਗੇਟ ਇਜਲਾਸ ਇੱਥੋਂ ਦੇ ਜੀ.ਐਮ. ਪੈਲੇਸ ਵਿਖੇ ਕੀਤਾ ਗਿਆ ਜਿਸ ਵਿਚ ਸੂਬਾ ਸਕੱਤਰ ਤੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ...
ਨੱਥੂਵਾਲਾ ਗਰਬੀ, 18 ਸਤੰਬਰ (ਸਾਧੂ ਰਾਮ ਲੰਗੇਆਣਾ)-ਗੁਰਦੁਆਰਾ ਸਾਹਿਬ ਬਾਬਾ ਨਾਜ਼ਰ ਸਿੰਘ ਜੀ ਲੰਗੇਆਣਾ ਖੁਰਦ ਦੀ ਪ੍ਰਬੰਧਕ ਕਮੇਟੀ ਵਲੋਂ ਬਾਬਾ ਨਾਜ਼ਰ ਸਿੰਘ ਜੀ ਸੇਵਾ ਸੁਸਾਇਟੀ ਦੀ ਚੋਣ ਕੀਤੀ ਗਈ ਤੇ ਇਹ ਸੁਸਾਇਟੀ ਗੁਰੂ ਘਰ ਵਿਖੇ ਹੋਣ ਵਾਲੇ ਸਮਾਗਮਾਂ ਅਤੇ ਸ੍ਰੀ ...
ਕਿਸ਼ਨਪੁਰਾ ਕਲਾਂ, 18 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)- ਗੁਰਦੁਆਰਾ ਅਕਾਲਸਰ ਦੂਖ ਨਿਵਾਰਨ ਸਾਹਿਬ ਪਿੰਡ ਜੀਂਦੜਾ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਕਾਰਜ ਸਿੰਘ ਜੀਂਦੜੇ ਵਾਲਿਆਂ ਦੀ 8ਵੀਂ ਬਰਸੀ 23, 24 ਤੇ 25 ਸਤੰਬਰ (8, 9, 10 ਅੱਸੂ) ਮੁੱਖ ਸੇਵਾਦਾਰ ਭਾਈ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਐਸੋਸੀਏਸ਼ਨ 404 ਪੰਜਾਬ ਦੀ ਮੀਟਿੰਗ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅੱਜ ਪਹਿਲੀ ਵਾਰ ਨੀਲਮ ਨੋਵਾ ਹੋਟਲ ਮੋਗਾ 'ਚ ਡਾ: ਜਗਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ | ਇਸ ਸਮੇਂ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਗੋਲਡਨ ਐਜੂਕੇਸ਼ਨ ਨੇ ਨਵਦੀਪ ਕੌਰ ਬਰਾੜ ਸਪੁੱਤਰੀ ਕੁਲਵਿੰਦਰ ਸਿੰਘ ਬਰਾੜ ਵਾਸੀ ਪਿੰਡ ਲੰਡੇ ਦਾ ਸਟੱਡੀ ਵੀਜ਼ਾ ਲਗਵਾ ਕੇ ਅਤੇ ਉਸ ਦਾ ਕੈਨੇਡਾ ਵਿਚ ਪੜ੍ਹਾਈ ਕਰਨ ਦਾ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਇਲਾਕੇ ਦੀ ਨਾਮਵਰ ਸੰਸਥਾ ਇੰਗਲਿਸ਼ ਸਟੂਡੀਓ ਜੋ ਲਗਾਤਾਰ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਲਗਵਾ ਕੇ ਕੈਨੇਡਾ ਪੜ੍ਹਾਈ ਕਰਨ ਦੇ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਬਾਘਾ ਪੁਰਾਣਾ ਦੇ ਮੁੱਖ ਬੱਸ ਸਟੈਂਡ ਵਿਚ ਸਥਿਤ ਵੀਜ਼ਨ ਐਜੂਕੇਸ਼ਨ ਦੇ ਸੰਸਥਾਪਕ ਨੰਦ ਸਿੰਘ ਬਰਾੜ ਸਾਬਕਾ ਕੌਂਸਲਰ ਨੇ ਦੱਸਿਆ ਕਿ ਪ੍ਰਵੇਸ਼ ਅਰੋੜਾ ਪੁੱਤਰ ਮਨੋਜ ਕੁਮਾਰ ਅਰੋੜਾ ਵਾਸੀ ਬਾਘਾ ਪੁਰਾਣਾ ਨੇ ਪੀ.ਟੀ.ਈ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਬੱਸ ਸਟੈਂਡ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਮਾਲਵੇ ਦੀ ਪ੍ਰਸਿੱਧ ਸੰਸਥਾ ਡਰੀਮ ਬਿਲਡਰਜ਼ ਆਇਲਟਸ ਐਂਡ ਇਮੀਗੇ੍ਰਸ਼ਨ ਵਿਖੇ ਵਿਦਿਆਰਥੀ ਆਇਲਟਸ ਦੀ ਕੋਚਿੰਗ ਲੈ ਕੇ ਵਧੀਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX