ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਧੀਰ ਸਿੰਘ ਸਾਗੂ)- ਜਦੋਂ ਤੋਂ ਸ੍ਰੀ ਮੁਕਤਸਰ ਸਾਹਿਬ ਨੂੰ ਜ਼ਿਲ੍ਹੇ ਦਾ ਦਰਜਾ ਮਿਲਿਆ ਹੈ, ਉਦੋਂ ਤੋਂ ਲੈ ਕੇ ਸ਼ਹਿਰ ਵਾਸੀਆਂ ਵਲੋਂ ਵਾਰ-ਵਾਰ ਰੇਲਵੇ ਬਿ੍ਜ ਦੀ ਮੰਗ ਕੀਤੀ ਜਾਂਦੀ ਰਹੀ | ਇਸ ਗੱਲ ਨੂੰ ਤਕਰੀਬਨ 25 ਸਾਲ ਹੋ ਗਏ ਹਨ | ਸਰਕਾਰਾਂ ਆਉਂਦੀਆਂ ਰਹੀਆਂ ਤੇ ਜਾਂਦੀਆਂ ਰਹੀਆਂ | ਮੁਕਤਸਰ ਦਾ ਨਾਂਅ ਬਦਲ ਕੇ ਸ੍ਰੀ ਮੁਕਤਸਰ ਸਾਹਿਬ ਹੋ ਗਿਆ | ਇਕ ਇਤਿਹਾਸਕ ਸ਼ਹਿਰ ਹੋਣ ਦੇ ਨਾਤੇ ਰੇਲਵੇ ਸਹੂਲਤਾਂ ਤੋਂ ਅਜੇ ਤੱਕ ਸੱਖਣਾ ਹੀ ਰਿਹਾ | ਹੁਣ ਇਸ ਓਵਰਬਿ੍ਜ ਨੂੰ ਮੌਜੂਦਾ ਹਾਲਤ ਵਿਚ ਜਦੋਂ ਨੀਂਹ ਪੱਥਰ ਰੱਖਿਆ ਗਿਆ ਤਾਂ ਇਸ ਦੀ ਬਣਨ ਦੀ ਮਿਆਦ ਡੇਢ ਸਾਲ ਰੱਖੀ ਗਈ ਸੀ, ਜੋ ਕਿ ਅੱਜ ਤੋਂ 2 ਸਾਲ ਪਹਿਲਾਂ ਹੀ ਪੂਰੀ ਹੋ ਗਈ ਹੈ ਪਰ ਪੁਲ ਨਹੀਂ ਬਣਿਆ | ਇਸ ਮੌਜੂਦਾ ਪੁਲ ਦਾ ਨੀਂਹ ਪੱਥਰ ਫ਼ਰਵਰੀ 2014 ਵਿਚ ਉਸ ਸਮੇਂ ਸੁਖਬੀਰ ਸਿੰਘ ਬਾਦਲ ਵਲੋਂ ਰੱਖਿਆ ਗਿਆ ਸੀ | ਬਾਅਦ ਵਿਚ ਵਿਜੈਇੰਦਰ ਸਿੰਗਲਾ ਕੈਬਨਿਟ ਮੰਤਰੀ ਨੇ 2019 ਵਿਚ ਟੱਕ ਲਗਾਇਆ ਸੀ, ਜੋ ਕਿ ਪੀ.ਡਬਲਿਯੂ.ਡੀ. ਦੇ ਮੰਤਰੀ ਸਨ, ਜਿਨ੍ਹਾਂ ਨੇ ਅਪ੍ਰੈਲ 2020 ਵਿਚ 38.25 ਕਰੋੜ ਨਾਲ ਮੁਕੰਮਲ ਹੋਣ ਦੀ ਗੱਲ ਕਹੀ ਸੀ | ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜਿਹੜੀ ਫ਼ਰਮ ਨੂੰ ਠੇਕਾ ਦਿੱਤਾ ਗਿਆ ਸੀ, ਉਸ ਦੀ ਪੇਮੈਂਟ ਰੁਕੀ ਹੋਈ ਸੀ | ਦੂਜਾ ਡਿਜ਼ਾਇਨ ਵਿਚ ਵੀ ਫੇਰਬਦਲ ਕਰਨਾ ਪੈ ਗਿਆ, ਜੋ ਕਿ ਲੋਕਲ ਦੁਕਾਨਦਾਰਾਂ ਨੇ ਆਪਣੇ ਅਸਰ ਰਸੂਖ਼ ਕਾਰਨ ਕੰਮ ਦੀ ਰੁਕਾਵਟ ਪਾਈ ਰੱਖੀ | ਪਿੱਛੇ ਜਿਹੇ ਐਕਸੀਅਨ ਪੀ.ਡਬਲਿਯੂ.ਡੀ. ਨੇ ਵੀ ਜੂਨ 2021 ਤੱਕ ਮੁਕੰਮਲ ਕਰਨ ਦਾ ਭਰੋਸਾ ਦਿਵਾਇਆ ਸੀ | ਫ਼ਰਵਰੀ 2019 ਤੋਂ ਇਹ ਫਾਟਕ ਬਿਲਕੁਲ ਬੰਦ ਹੈ ਜਿਸ ਕਰਕੇ ਫਾਟਕੋਂ ਪਾਰ ਦੁਕਾਨਾਂ ਦਾ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੈ | ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਜਲਦ ਤੋਂ ਜਲਦੀ ਇਸ ਨੂੰ ਪੂਰਾ ਕੀਤਾ ਜਾਵੇ | ਸ਼ਾਮ ਲਾਲ ਗੋਇਲ ਜ਼ਿਲ੍ਹਾ ਪ੍ਰਧਾਨ ਨੈਸ਼ਨਲ ਕੰਜ਼ਿਊਮਰ ਅਵੇਅਰਨੈਸ ਗਰੁੱਪ ਮੁਤਾਬਿਕ ਇਹ ਪੁਲ ਹੁਣ ਇਸ ਸਾਲ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ | ਉਨ੍ਹਾਂ ਨੇ ਆਪਣੇ ਨਿੱਜੀ ਤੌਰ 'ਤੇ ਇਸ ਕੰਮ ਨੂੰ ਤੈਅ ਤੱਕ ਲਿਜਾਣ ਲਈ ਬੀੜਾ ਉਠਾਇਆ ਸੀ | ਕਈ ਵਾਰ ਕੋਰਟਾਂ ਤੇ ਹਾਈ-ਕੋਰਟਾਂ ਦੇ ਚੱਕ ਵੀ ਲਗਾਏ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸਾਰੇ ਮਹਿਕਮਿਆਂ ਨਾਲ ਪਤਰਾਕਾਰ ਵੀ ਕਰ ਰਹੇ ਸਨ |
ਦੋਦਾ, 18 ਸਤੰਬਰ (ਰਵੀਪਾਲ)- ਪਿੰਡ ਭਲਾਈਆਣਾ, ਸਾਹਿਬ ਚੰਦ, ਚੋਟੀਆਂ, ਛੱਤਿਆਣਾ ਦੇ ਕਿਸਾਨਾਂ ਵਲੋਂ ਮੋਟਰਾਂ ਦੀ ਬਿਜਲੀ ਸਪਲਾਈ ਨਿਰਵਿਘਨ ਨਾ ਮਿਲਣ ਕਰਕੇ ਪਿੰਡ ਭਲਾਈਆਣਾ ਵਿਖੇ ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਮੁੱਖ ਸੜਕ 'ਤੇ ਜਾਮ ਲਗਾ ਕੇ ਅਣਮਿਥੇ ਸਮੇਂ ਦਾ ਧਰਨਾ ...
ਬਠਿੰਡਾ, 18 ਸਤੰਬਰ (ਅੰਮਿ੍ਤਪਾਲ ਸਿੰਘ ਵਲਾ੍ਹਣ) - ਖੇਤੀ ਸਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ 'ਸੰਯੁਕਤ ਕਿਸਾਨ ਮੋਰਚੇ' ਦੀ ਅਗਵਾਈ ਹੇਠ ਦਿੱਲੀ ਦੀਆਂ ਹੱਦਾਂ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਸੰਤ ਸਮਾਜ, ਵਪਾਰਕ, ਸਮਾਜਿਕ, ...
ਲੰਬੀ, 18 ਸਤੰਬਰ (ਮੇਵਾ ਸਿੰਘ)- ਆਲ ਬੇਲਰ ਯੂਨੀਅਨ ਪੰਜਾਬ ਦੀ 52 ਮੈਂਬਰੀ ਕਮੇਟੀ ਦੀ ਰੇਟਾਂ ਸਬੰਧੀ ਮੀਟਿੰਗ ਬਲਾਕ ਲੰਬੀ ਦੇ ਪਿੰਡ ਚੰਨੂੰ ਦੇ ਬੱਸ ਸਟੈਂਡ ਨੇੜੇ ਪੈਂਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਪਵਨਪ੍ਰੀਤ ਸਿੰਘ ਬੌਬੀ ਬਾਦਲ ਜੋ ਕਿ ਬਾਇਓਮਾਸ ...
ਰੁਪਾਣਾ, 18 ਸਤੰਬਰ (ਜਗਜੀਤ ਸਿੰਘ)- ਪਿੰਡ ਰੁਪਾਣਾ ਵਿਚ ਨਿਕਾਸੀ ਪਾਣੀ ਦਾ ਉਚਿਤ ਪ੍ਰਬੰਧ ਨਾ ਹੋਣ ਕਾਰਨ ਪਿਛਲੇ ਦਿਨਾਂ 'ਚ ਪਈ ਬਾਰਿਸ਼ ਕਾਰਨ ਵੱਖ-ਵੱਖ ਥਾਵਾਂ 'ਤੇ ਪਾਣੀ ਜਮ੍ਹਾਂ ਹੋ ਗਿਆ ਹੈ ਅਤੇ ਪਾਣੀ ਖੜ੍ਹਾ ਰਹਿਣ ਕਾਰਨ ਪਾਣੀ ਦੂਸ਼ਿਤ ਹੋ ਰਿਹਾ ਹੋਣ ਕਰਕੇ ਉਸ 'ਚ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਜ਼ਿਲ੍ਹਾ ਬਠਿੰਡਾ (ਬਠਿੰਡਾ ...
ਰੁਪਾਣਾ, 18 ਸਤੰਬਰ (ਜਗਜੀਤ ਸਿੰਘ)- ਸ੍ਰੀ ਮੁਕਤਸਰ ਸਾਹਿਬ ਤੋਂ ਆਸਪਾਸ ਨੂੰ ਜਾਣ ਵਾਲੀਆਂ ਸੜਕਾਂ ਨੂੰ ਦੋਵੇਂ ਪਾਸਿਆਂ ਤੋਂ ਪਹਾੜੀ ਕਿੱਕਰਾਂ ਨੇ ਪੂਰੀ ਤਰ੍ਹਾਂ ਘੇਰ ਰੱਖਿਆ ਹੈ ਜਿਸ ਕਰਕੇ ਰਾਹਗੀਰ ਪ੍ਰੇਸ਼ਾਨ ਹਨ | ਇਸ ਸੜਕ 'ਤੇ ਓਵਰਲੋਡ ਵਾਹਨਾਂ ਤੇ ਆਵਾਰਾ ਪਸ਼ੂਆਂ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਸ਼ਮਿੰਦਰ ਸਿੰਘ ਬੱਤਰਾ)- ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਮੋਟੀਵੇਟਰ ਤੇ ਮਾਸਟਰ ਮੋਟੀਵੇਟਰ ਵਰਕਰਜ਼ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਹੋਈ | ਇਸ ਮੌਕੇ ਆਗੂਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਧੀਰ ਸਿੰਘ ਸਾਗੂ)- ਸ੍ਰੀ ਮੁਕਤਸਰ ਸਾਹਿਬ ਦੀ ਸੀਵਰੇਜ ਪ੍ਰਣਾਲੀ ਸਭ ਤੋਂ ਪਹਿਲਾਂ 1962 'ਚ ਹੋਂਦ ਵਿਚ ਆਈ ਸੀ | ਪਹਿਲਾਂ ਇਹ ਨਗਰ ਕੌਂਸਲ ਅਧੀਨ ਸੀ ਤੇ ਬਾਅਦ ਵਿਚ ਵੱਖ-ਵੱਖ ਤਰਮੀਮਾਂ ਤਹਿਤ ਕਦੀ ਪਬਲਿਕ ਹੈਲਥ ਪੰਜਾਬ ਸਰਕਾਰ ਅਤੇ ਕਦੀ ...
ਮੰਡੀ ਬਰੀਵਾਲਾ, 18 ਸਤੰਬਰ (ਨਿਰਭੋਲ ਸਿੰਘ)- ਥਾਣਾ ਬਰੀਵਾਲਾ ਦੀ ਪੁਲਿਸ ਨੇ ਜਗਸੀਰ ਸਿੰਘ ਉਰਫ਼ ਜੱਗਾ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਹਰੀਕੇ ਕਲਾਂ ਦੇ ਵਿਰੁੱਧ ਧਾਰਾ 323, 325 ਆਈ.ਪੀ.ਸੀ. ਅਧੀਨ ਮੁਕੱਦਮਾ ਨੰਬਰ 98 ਦਰਜ ਕਰ ਲਿਆ ਹੈ | ਲਖਵੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ...
ਲੰਬੀ, 18 ਸਤੰਬਰ (ਅ.ਬ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਪੇਂਡੂ ਇਕਾਈ ਦੇ ਆਗੂ ਵਲੋਂ ਲੰਬੀ ਤੋਂ ਪੱਤਰਕਾਰ ਸ਼ਿਵਰਾਜ ਸਿੰਘ ਬਰਾੜ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੇਂਡੂ ਇਕਾਈ ਦੇ ਅਜਿਹੇ ਆਗੂ ਵਲੋਂ ਕੀਤੀਆਂ ਜਾ ਰਹੀਆਂ ਆਪਹੁਦਰੀਆਂ ...
ਮਲੋਟ, 18 ਸਤੰਬਰ (ਪਾਟਿਲ)- ਬੀਤੇ ਦਿਨੀਂ ਤ੍ਰੀ ਨੇਤਰ ਅਮਰਨਾਥ ਬਰਫ਼ਾਨੀ ਮੰਡਲ ਵਲੋਂ ਲਗਾਏ ਗਏ ਅੱਖਾਂ ਦੇ ਚੈੱਕਅਪ ਕੈਂਪ ਤੋਂ ਬਾਅਦ 45 ਜ਼ਰੂਰਤਮੰਦ ਮਰੀਜ਼ਾਂ ਦੇ ਆਪ੍ਰੇਸ਼ਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮਲੋਟ ਅਤੇ ਜੈ ਮਾਂ ਅੰਗੂਰੀ ਦੇਵੀ ਸੰਸਥਾ ਮਲੋਟ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਕਲਾ ਅਤੇ ਸੱਭਿਆਚਾਰ ਨੂੰ ਸਮਰਪਿਤ ਰਿਦਮ ਇੰਸਟੀਚਿਊਟ ਆਫ਼ ਪ੍ਰੋਫਾਰਮਿੰਗ ਆਰਟ ਸ੍ਰੀ ਮੁਕਤਸਰ ਸਾਹਿਬ ਅਤੇ ਕਰ ਭਲਾ ਫਾਊਾਡੇਸ਼ਨ ਇੰਡੀਆ ਵਲੋਂ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਕੌਮੀ ਸਕੱਤਰ ਚੌਧਰੀ ਰਾਜੇਸ਼ ਗਹਿਰੀਵਾਲਾ ਨੇ ਕਾਂਗਰਸ ਵਿਚ ਵਾਪਰੇ ਘਟਨਾਕ੍ਰਮ 'ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਸੂਬੇ ਦੇ ਮੁੱਖ ...
ਦੋਦਾ, 18 ਸਤੰਬਰ (ਰਵੀਪਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੋੱਧੂਪੁਰ) ਦੀ ਹੰਗਾਮੀ ਮੀਟਿੰਗ ਦੋਦਾ ਵਿਖੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਦੋਦਾ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ਸਮੂਹ ਜਥੇਬੰਦੀ ਦੇ ਕਿਸਾਨਾਂ ਨੇ ਵਿਚਾਰ-ਵਟਾਂਦਰੇ ਤੋਂ ਬਾਅਦ ਫ਼ੈਸਲਾ ਲਿਆ ਗਿਆ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)-ਡਾ: ਸੀਮਾ ਗੋਇਲ ਅਤੇ ਡਾ: ਵਿਕਰਮ ਅਸੀਜਾ ਦੀ ਅਗਵਾਈ ਹੇਠ ਡੇਂਗੂ, ਮਲੇਰੀਆ, ਚਿਕਨਗੁਨੀਆ ਆਦਿ ਰੋਗਾਂ ਨੂੰ ਫ਼ੈਲਣ ਤੋਂ ਬਚਾਅ ਸਬੰਧੀ ਸ਼ਹਿਰਾਂ ਤੇ ਪਿੰਡਾਂ ਵਿਚ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ | ...
ਮਲੋਟ, 18 ਸਤੰਬਰ (ਪਾਟਿਲ)-ਡਾ: ਚਰਨਜੀਤ ਸਿੰਘ ਕੈਂਥ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਮਲੋਟ ਵਲੋਂ ਨੂੰ ਪਿੰਡ ਔਲਖ ਵਿਖੇ ਕਰਾਪ ਰੈਜ਼ੀਡਿਊ ਮੈਨੇਜਮੈਂਟ ਤੇ ਬਲਾਕ ਪੱਧਰੀ ਕੈਂਪ ਲਾਇਆ ਗਿਆ ...
ਸਮਾਧ ਭਾਈ/ਨਿਹਾਲ ਸਿੰਘ ਵਾਲਾ, 18 ਸਤੰਬਰ (ਰਾਜਵਿੰਦਰ ਰੌਂਤਾ, ਪਲਵਿੰਦਰ ਟਿਵਾਣਾ)-ਵਿਸ਼ਵ ਵਿਆਪੀ ਈਕੋ ਸਿੱਖ ਤੇ ਪੈਟਲਸ ਵਲੋਂ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੁਰਦਵਾਰਾ ਗੁਰੂਸਰ ਸਾਹਿਬ ਨਾਲ ਲਗਾਏ ਗਏ ਪਹਿਲੇ ਗੁਰਬਾਣੀ ਆਧਾਰਤ ਬਾਗ਼ ਦਾ ਉਦਘਾਟਨ 20 ਸਤੰਬਰ ਨੂੰ ...
ਬਾਘਾ ਪੁਰਾਣਾ, 18 ਸਤੰਬਰ (ਕਿ੍ਸ਼ਨ ਸਿੰਗਲਾ)- ਮਾਲਵੇ ਦੇ ਪ੍ਰਸਿੱਧ ਪਵਿੱਤਰ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਚੰਦ ਪੁਰਾਣਾ ਵਿਖੇ ਪੁੰਨਿਆ ਦੇ ਦਿਹਾੜੇ 'ਤੇ ਅੰਮਿ੍ਤ ਸੰਚਾਰ ਕਰਵਾਇਆ ਜਾ ਰਿਹਾ ਹੈ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸਿੱਖਾਂ ਦੇ ਧਾਰਮਿਕ ਮਸਲਿਆਂ ਵਿਚ ਅਦਾਲਤੀ ਫ਼ੈਸਲੇ ਦੀ ਆੜ ਹੇਠ ਹਿੰਦੂਵਾਦੀ ਤਾਕਤਾਂ ਦੀ ਦਖ਼ਲਅੰਦਾਜ਼ੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ, ਕਿਉਂਕਿ ਅਜੇ ਤਾਂ ਇਹ ਇਕ ਪਹਿਲਾਂ ਮਸਲਾ ਹੈ ...
ਮਲੋਟ, 18 ਸਤੰਬਰ (ਪਾਟਿਲ)- ਮਲੋਟ ਦੇ ਡੀ.ਏ.ਵੀ. ਕਾਲਜ ਨੇੜੇ ਸਥਿਤ ਇਕ ਸਰਕਾਰੀ ਅਧਿਆਪਕ ਦੇ ਘਰ ਚੋਰਾਂ ਦੁਆਰਾ ਘਰ 'ਚ ਦਾਖਲ ਹੋ ਕੇ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਉਕਤ ਅਧਿਆਪਕ ਦਾ ਪਰਿਵਾਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਹਰਜੀਤ ਸਿੰਘ ਗਰੇਵਾਲ, ਕੁਲਦੀਪ ਸਿੰਘ ਭੰਗੇਵਾਲਾ ਨਵੀਂ ਦਿੱਲੀ ਵਿਖੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਨੂੰ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਧੀਰ ਸਿੰਘ ਸਾਗੂ)- ਤਿੰਨੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਫ਼ੌਤ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਐਡਵੋਕੇਟ ਭੁਪਿੰਦਰ ਸਿੰਘ ਚੜ੍ਹੇਵਣ ਨੇ ਦੱਸਿਆ ਕਿ ਦਿੱਲੀ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਨੂੰ ਵੱਡਾ ਹੁੰਗਾਰਾ ਮਿਲਿਆ ਤੇ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਅਕਾਲੀ ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ 6 ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਫ਼ਰੀਦਕੇਰਾ ਦੇ 5 ਵਿਦਿਆਰਥੀ ਤੇ 1 ਅਧਿਆਪਕ ਸ਼ਾਮਿਲ ਹੈ | ...
ਲੰਬੀ, 18 ਸਤੰਬਰ (ਸ਼ਿਵਰਾਜ ਸਿੰਘ ਬਰਾੜ)- ਕਮਿਊਨਿਟੀ ਹੈਲਥ ਸੈਂਟਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਰਮੇਸ਼ ਕੁਮਾਰੀ ਕੰਬੋਜ ਦੀ ਅਗਵਾਈ ਵਿਚ ਰੋਗੀ ਸੁਰੱਖਿਆ ਹਫ਼ਤਾ ਮਨਾਇਆ ਗਿਆ | ਇਸ ਮੌਕੇ ਡਾ: ਸ਼ਕਤੀਪਾਲ ਨੇ ਕਿਹਾ ਕਿ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ...
ਲੰਬੀ, 18 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਅਜ਼ੂਰੀ ਪਾਵਰ ਵਲੋਂ ਹਲਕਾ ਲੰਬੀ ਦੇ ਪਿੰਡ ਪੰਜਾਵਾ ਤੇ ਸਿੱਖਵਾਲਾ ਵਿਖੇ ਪ੍ਰੋਜੈਕਟ ਇੰਚਾਰਜ ਸ਼ੁਭਮ ਕੌਸ਼ਲ ਦੀ ਦੇਖ-ਰੇਖ ਹੇਠ ਵਿਚ ਅਜ਼ੂਰੀ ਸੀ.ਐਸ.ਆਰ ਸਕਿੱਲ ਡਿਵੈਲਪਮੈਂਟ ਮੁਫ਼ਤ ਸਿਖਲਾਈ ਪ੍ਰੋਗਰਾਮ ਚਲਾਇਆ ਜਾ ਰਿਹਾ ...
ਮਲੋਟ, 18 ਸਤੰਬਰ (ਅਜਮੇਰ ਸਿੰਘ ਬਰਾੜ)- ਲੋਕ ਮੋਰਚਾ ਜ਼ਿਲ੍ਹਾ ਕਮੇਟੀ ਮੁਕਤਸਰ ਵਲੋਂ ਮਲੋਟ ਵਿਖੇ ਇਕ ਸਰਗਰਮ ਕਾਰਕੁੰਨਾਂ ਦੀ ਇਕੱਤਰਤਾ ਹੋਈ, ਜਿਸ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਨੂੰ ਸਾਮਰਾਜ ਵਿਰੋਧੀ ਦਿਨ ਵਜੋਂ ਮਨਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ | ...
ਸ੍ਰੀ ਮੁਕਤਸਰ ਸਾਹਿਬ, 18 ਸਤੰਬਰ (ਰਣਜੀਤ ਸਿੰਘ ਢਿੱਲੋਂ)- ਅਲਾਇੰਸ ਕਲੱਬ ਮੁਕਤਸਰ ਜ਼ਿਲ੍ਹਾ-111 ਵਲੋਂ ਅੱਖਾਂ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਚੈੱਕਅਪ ਕੈਂਪ ਕਲੱਬ ਦੇ ਪ੍ਰਾਜੈਕਟ ਚੇਅਰਮੈਨ ਅਰਵਿੰਦਰਪਾਲ ਸਿੰਘ ਬੱਬੂ ਦੀ ਅਗਵਾਈ ਹੇਠ ਡੇਰਾ ਸੰਤ ਬਾਬਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX