ਨਵਾਂਸ਼ਹਿਰ, 19 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਨਵਾਂਸ਼ਹਿਰ ਵਿਖੇ ਬਣ ਰਹੇ ਨਵੇਂ ਪਾਸਪੋਰਟ ਸੇਵਾ ਕੇਂਦਰ ਦਾ ਨਿਰੀਖਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਜਲੰਧਰ ਦੇ ਰਿਜਨਲ ਪਾਸਪੋਰਟ ਅਫ਼ਸਰ ਰਾਜ ਕੁਮਾਰ ਬਾਲੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਗੱਲਬਾਤ ਕਰਦਿਆਂ ਐਮ. ਪੀ ਤਿਵਾੜੀ ਨੇ ਕਿਹਾ ਕਿ ਇਸ ਪਾਸਪੋਰਟ ਸੇਵਾ ਕੇਂਦਰ ਦੇ ਬਣਨ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਵਿਚ ਪਾਸਪੋਰਟ ਸੇਵਾ ਕੇਂਦਰ ਨਾ ਹੋਣ ਕਾਰਨ ਜ਼ਿਲ੍ਹੇ ਦੇ ਲੋਕਾਂ ਨੂੰ ਪਾਸਪੋਰਟ ਬਣਵਾਉਣ ਜਾਂ ਨਵਿਆਉਣ ਵਾਸਤੇ ਜਲੰਧਰ ਜਾਣਾ ਪੈਂਦਾ ਸੀ ਅਤੇ ਆਉਣ-ਜਾਣ ਦੌਰਾਨ ਉਨ੍ਹਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ | ਜ਼ਿਲ੍ਹਾ ਵਾਸੀਆਂ ਦੀ ਇਸ ਮੁਸ਼ਕਿਲ ਨੂੰ ਦੇਖਦਿਆਂ ਉਨ੍ਹਾਂ ਵਿਦੇਸ਼ ਮੰਤਰੀ ਜੈ ਸ਼ੰਕਰ ਪ੍ਰਸ਼ਾਦ ਨੂੰ ਇੱਥੇ ਰੂਪਨਗਰ ਵਾਂਗ ਪਾਸਪੋਰਟ ਸੇਵਾ ਕੇਂਦਰ ਸਥਾਪਿਤ ਕਰਨ ਦੀ ਅਪੀਲ ਕੀਤੀ ਸੀ, ਜਿਸ 'ਤੇ ਵਿਦੇਸ਼ ਮੰਤਰਾਲੇ ਵੱਲੋਂ ਮੁੱਖ ਡਾਕ ਘਰ ਨਵਾਂਸ਼ਹਿਰ ਵਿਖੇ ਇਹ ਕੇਂਦਰ ਸਥਾਪਿਤ ਕਰਨ ਨੂੰ ਮਨਜ਼ੂਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਪਾਸਪੋਰਟ ਸੇਵਾ ਕੇਂਦਰ ਦੀ ਇਮਾਰਤ 31 ਅਕਤੂਬਰ ਤੱਕ ਬਣ ਕੇ ਤਿਆਰ ਹੋ ਜਾਵੇਗੀ ਅਤੇ 1 ਨਵੰਬਰ ਨੂੰ ਪੰਜਾਬ ਦਿਵਸ ਵਾਲੇ ਦਿਨ ਤੋਂ ਇੱਥੇ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਸਕੇਲ ਇੰਡਸਟਰੀਅਲ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਐਮ. ਸੀ ਕੁਲਵੰਤ ਕੌਰ, ਪਰਵੀਨ ਭਾਟੀਆ, ਜਸਵੀਰ ਕੌਰ ਬਡਵਾਲ ਤੇ ਬਲਵਿੰਦਰ ਕੁਮਾਰ ਭੂੰਬਲਾ, ਯੂਥ ਆਗੂ ਜੈਦੀਪ ਜਾਂਗੜਾ, ਕਰਨ ਦੀਵਾਨ, ਡਾ. ਗੁਰਮਿੰਦਰ ਸਿੰਘ ਬਡਵਾਲ, ਦੀਪੂ ਜਾਂਗੜਾ, ਅਸ਼ਵਨੀ ਜੋਸ਼ੀ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਕਟਾਰੀਆਂ, 19 ਸਤੰਬਰ (ਨਵਜੋਤ ਸਿੰਘ ਜੱਖੂ) - ਭਾਵੇਂ ਕਿ ਸਰਕਾਰ ਨੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ਸਵੱਛ ਭਾਰਤ ਮੁਹਿੰਮ ਚਲਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਰੈਲੀਆਂ ਕੱਢੀਆਂ, ਸੈਮੀਨਾਰ ਲਗਵਾਏ ਪਰ ਇਸ ਦੀ ਅਸਲੀਅਤ ਕੁਝ ਹੋਰ ਹੀ ਬਿਆਨ ਕਰਦੀ ਹੈ | ਪ੍ਰਸ਼ਾਸਨ ...
ਬਲਾਚੌਰ, 19 ਸਤੰਬਰ (ਸ਼ਾਮ ਸੁੰਦਰ ਮੀਲੂ) - ਥਾਣਾ ਸਦਰ ਬਲਾਚੌਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਨਾਜ਼ਾਇਜ਼ ਸ਼ਰਾਬ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਖ ਸਿਪਾਹੀ ਵਿਜੇ ਕੁਮਾਰ ਪੁਲਿਸ ...
ਮੁਕੰਦਪੁਰ, 19 ਸਤੰਬਰ (ਅਮਰੀਕ ਸਿੰਘ ਢੀਂਡਸਾ) - ਪੰਜਾਬ ਵਿਚ ਕਿਸੇ ਵੀ ਵਿਭਾਗ ਦੇ ਅਧੀਨ ਆਉਂਦੀਆਂ ਸੜਕਾਂ ਅਕਸਰ ਚਰਚਾ ਵਿਚ ਰਹਿੰਦੀਆਂ ਹਨ, ਕਈ-ਕਈ ਸਾਲ ਅਤੇ ਦਹਾਕਿਆਂ ਬੱਧੀ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਸਬੱਬ ਮਸੀ ਹੀ ਬਣਦਾ ਹੈ ਆਮ ਤੌਰ 'ਤੇ ਸਰਕਾਰਾਂ ਵਲੋਂ ...
ਬਲਚੌਰ, 19 ਸਤੰਬਰ (ਦੀਦਾਰ ਸਿੰਘ ਬਲਾਚੌਰੀਆ) - ਵਿਧਾਨ ਸਭਾ ਹਲਕਾ ਬਲਾਚੌਰ ਦੇ ਸਮੁੱਚੇ ਪਿੰਡਾਂ ਅਤੇ ਨਗਰ ਕੌਂਸਲ ਬਲਾਚੌਰ ਦਾ ਸਰਬਪੱਖੀ ਵਿਕਾਸ ਹੀ ਮੇਰਾ ਮੁੱਖ ਉਦੇਸ਼ ਰਿਹਾ ਹੈ | ਇਹ ਵਿਚਾਰ ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ 'ਅਜੀਤ' ਦੇ ਇਸ ਪੱਤਰਕਾਰ ...
ਸੰਧਵਾਂ, 19 ਸਤੰਬਰ (ਪ੍ਰੇਮੀ ਸੰਧਵਾਂ) - ਪਿੰਡ ਫਰਾਲਾ ਵਿਖੇ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਦੀ ਹੋਈ ਮੀਟਿੰਗ ਦੌਰਾਨ ਸੰਤੋਖ ਸਿੰਘ ਅਟਵਾਲ, ਰਾਣਾ ਬਾਬਾ ਕੋਚ ਪੰਚ, ਪ੍ਰਧਾਨ ਜਸਵੀਰ ਸਿੰਘ ਬੀਰਾ ਅਟਵਾਲ, ਗੁਰਮੁੱਖ ਸਿੰਘ ਅਟਵਾਲ, ਹਰਚਰਨ ਸਿੰਘ ਅਟਵਾਲ, ...
ਪੋਜੇਵਾਲ ਸਰਾਂ, 19 ਸਤੰਬਰ (ਨਵਾਂਗਰਾਈਾ) - ਆਮ ਆਦਮੀ ਪਾਰਟੀ ਵਲੋਂ ਸੰਤੋਸ਼ ਕਟਾਰੀਆ ਨੂੰ ਵਿਧਾਨ ਸਭਾ ਹਲਕਾ ਬਲਾਚੌਰ ਦਾ ਇੰਚਾਰਜ ਬਣਾਉਣ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਪਿੰਡ ਪੋਜੇਵਾਲ ਵਿਖੇ ਕਿ੍ਸ਼ਨ ਮੰਦਰ ਵਿਖੇ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ...
ਸੰਧਵਾਂ, 19 ਸਤੰਬਰ (ਪ੍ਰੇਮੀ ਸੰਧਵਾਂ) - ਇਲਾਕੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸੰਧਵਾਂ- ਫਰਾਲਾ ਦੇ 25 ਬਿਸਤਰਿਆਂ ਵਾਲੇ ਸਰਕਾਰੀ ਸਿਹਤ ਕੇਂਦਰ ਦਾ ਸ. ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਵਲੋਂ 26 ਜਨਵਰੀ 1979 ਨੂੰ ਨੀਂਹ ਪੱਥਰ ਰੱਖਿਆ ਗਿਆ ...
ਸਾਹਲੋਂ, 19 ਸਤੰਬਰ (ਜਰਨੈਲ ਸਿੰਘ ਨਿੱਘ੍ਹਾ) - ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਲੋਂ ਪਿੰਡ ਭੰਗਲ ਕਲਾਂ 'ਚ ਸਰਪੰਚ ਸੰਦੀਪ ਸਿੰਘ ਦੇ ਫਾਰਮ ਵਿਖੇ ਗੰਨੇ ਦੀ ਫ਼ਸਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਵਿਚ ਨਜ਼ਦੀਕੀ ਪਿੰਡਾਂ ਦੇ ਅਗਾਂਹੂ ਵਧੂ ਕਿਸਾਨਾਂ ਨੇ ...
ਨਵਾਂਸ਼ਹਿਰ, 19 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ/ਮੁਜ਼ਾਹਰੇ ਦੌਰਾਨ ਮੁੱਖ ਮਾਰਗ 'ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ-ਜਲੰਧਰ-ਅੰਮਿ੍ਤਸਰ ਜਾਣ ਵਾਲੇ ...
ਬੰਗਾ, 19 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸ਼ੋ੍ਰਮਣੀ ਭਗਤ ਧੰਨਾ ਚੈਰੀਟੇਬਲ ਹਸਪਤਾਲ ਨੂਰਪੁਰ ਦੇ ਨਵੇਂ ਪ੍ਰਬੰਧਕੀ ਕੰਪਲੈਕਸ ਦੀ ਬੱਸ ਸਟੈਂਡ ਲਾਗੇ ਸ਼ੁਰੂਆਤ ਕੀਤੀ ਗਈ | ਇਹ ਕੰਪਲੈਕਸ ਟਰੱਸਟੀ ਦਰਸ਼ਨ ਸਿੰਘ ਕਲੇਰ ਦੀ ਯਾਦ 'ਚ ਉਨ੍ਹਾਂ ਦੇ ਸਪੁੱਤਰ ਅਰਵਿੰਦਰ ਸਿੰਘ ...
ਜਾਡਲਾ, 19 ਸਤੰਬਰ (ਬੱਲੀ)- ਸੰਯੁਕਤ ਕਿਸਾਨ ਮੋਰਚੇ ਵਲੋਂ ਮੋਦੀ ਸਰਕਾਰ ਦੇ ਬਣਾਏ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਲਈ 27 ਸਤੰਬਰ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ ਹੈ | ਇਹ ਵਿਚਾਰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ...
ਨਵਾਂਸ਼ਹਿਰ, 19 ਸਤੰਬਰ (ਗੁਰਬਖਸ਼ ਸਿੰਘ ਮਹੇ)-ਸਾਡਾ ਦੇਸ਼ ਹਰ ਖੇਤਰ ਵਿਚ ਤਰੱਕੀ ਕਰ ਰਿਹਾ ਹੈ | ਤਕਨਾਲੋਜੀ ਦੇ ਖੇਤਰ ਵਿਚ ਮੂਹਰਲੇ ਦੇਸ਼ਾਂ ਦੀ ਕਤਾਰ 'ਚ ਪਹੁੰਚ ਚੁੱਕਿਆ ਹੈ | ਇਸ ਲਈ ਹਰੇਕ ਬੱਚੇ ਨੂੰ ਤਕਨਾਲੋਜੀ ਦਾ ਗਿਆਨ ਹੋਣਾ ਸਮੇਂ ਦੀ ਮੁੱਖ ਲੋੜ ਹੈ | ਸਾਡੀ ਅੱਜ ਦੀ ...
ਬਲਾਚੌਰ, 19 ਸਤੰਬਰ (ਸ਼ਾਮ ਸੁੰਦਰ ਮੀਲੂ)-ਭਾਜਪਾ ਮੰਡਲ ਬਲਾਚੌਰ ਵਲੋਂ ਮੰਡਲ ਪ੍ਰਧਾਨ ਨੰਦ ਕਿਸ਼ੋਰ ਸ਼ਰਮਾ ਦੀ ਪ੍ਰਧਾਨਗੀ ਹੇਠ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਭਾਜਪਾ ਮੰਡਲ ਬਲਾਚੌਰ ਦੇ ਭਾਜਪਾ ਆਗੂਆਂ ਤੇ ਵਰਕਰਾਂ ...
ਪੱਲੀ ਝਿੱਕੀ, 19 ਸਤੰਬਰ (ਕੁਲਦੀਪ ਸਿੰਘ ਪਾਬਲਾ) - ਬਾਬਾ ਚਾਓ, ਬਾਬਾ ਸ਼ਾਹ ਕੁਮਾਲ, ਬਾਬਾ ਜਤੀ, ਬਾਬਾ ਕਾਬਲੀ ਅਤੇ ਗੁੱਗਾ ਜਾਹਰ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀ ਪੱਲੀ ਝਿੱਕੀ ਅਤੇ ਕੋਟ ਪੱਤੀ, ਸਮੂਹ ਗ੍ਰਾਮ ਪੰਚਾਇਤਾਂ ...
ਭੱਦੀ, 19 ਸਤੰਬਰ (ਨਰੇਸ਼ ਧੌਲ) - ਨੌਗੱਜਾ ਪੀਰ ਸਪੋਰਟਸ ਕਲੱਬ ਪਿੰਡ ਟਕਾਰਲਾ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਐਨ. ਆਰ. ਵੀਰਾਂ ਦੇ ਸਹਿਯੋਗ ਨਾਲ ਬਾਬਾ ਫੱਕਰ ਦੇ ਅਸ਼ੀਰਵਾਦ ਸਦਕਾ ਪਿੰਡ ਪੱਧਰੀ 4 ਦਿਨਾਂ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ ਦਾ ਉਦਘਾਟਨ ਚੌਧਰੀ ...
ਜਾਡਲਾ, 19 ਸਤੰਬਰ (ਬੱਲੀ) - ਪਿੰਡ ਦੌਲਤਪੁਰ ਵਿਖੇ ਬੱਬਰ ਅਕਾਲੀ ਲਹਿਰ ਦੇ ਸ਼ਹੀਦ ਬੱਬਰ ਕਰਮ ਸਿੰਘ, ਉਨ੍ਹਾਂ ਦੇ ਸ਼ਹੀਦ ਸਾਥੀ ਬੱਬਰ ਬਿਸ਼ਨ ਸਿੰਘ ਮਾਂਗਟ, ਬੱਬਰ ਉਦੈ ਸਿੰਘ ਰਾਮਗੜ੍ਹ ਝੁੱਗੀਆਂ, ਬੱਬਰ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ, ਅਸ਼ੋਕ ਚੱਕਰ ਵਿਜੇਤਾ ...
ਔੜ, 19 ਸਤੰਬਰ (ਜਰਨੈਲ ਸਿੰਘ ਖੁਰਦ) - 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਅਤੇ ਦੇਸ਼ ਭਰ ਦੀਆਂ ਹੋਰ ਵੀ ਸਮੂਹ ਕਿਰਤੀ ਕਿਸਾਨ ਜਥੇਬੰਦੀਆਂ ਸਮੇਤ ਦੋਆਬਾ ਕਿਸਾਨ ਯੂਨੀਅਨ ਰਜਿ.ਪੰਜਾਬ ਵਲੋਂ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਅਰੰਭੇ ਮੋਰਚੇ ਨੂੰ ਕਰੀਬ ਇਕ ਸਾਲ ...
ਪੋਜੇਵਾਲ ਸਰਾਂ, 19 ਸਤੰਬਰ (ਨਵਾਂਗਰਾਈਾ) - ਸ੍ਰੀ ਗੁਰੂ ਤੇਗ ਬਹਾਦਰ ਮਾਰਗ ਸ੍ਰੀ ਆਨੰਦਪੁਰ ਸਾਹਿਬ-ਗੜ੍ਹਸ਼ੰਕਰ 'ਤੇ ਪਿੰਡ ਸਿੰਘਪੁਰ ਵਿਖੇ ਪੁੱਲ ਦੀ ਟੁੱਟੀ ਰੇਲਿੰਗ ਸੜਕ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ | ਇਥੇ ਵਰਣਨਯੋਗ ਹੈ ਕਿ ਇਸ ਮੁੱਖ ਮਾਰਗ 'ਤੇ ਪਿੰਡ ਸਿੰਘਪੁਰ ...
ਬੰਗਾ, 19 ਸਤੰਬਰ (ਕਰਮ ਲਧਾਣਾ) - ਪਿੰਡ ਲਧਾਣਾ ਝਿੱਕਾ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਕਿਸਾਨ ਮਜ਼ਦੂਰ ਏਕਤਾ ਸ਼ੰਘਰਸ਼ ਕਮੇਟੀ ਦੇ ਪ੍ਰਧਾਨ ਜਸਪਾਲ ਸਿੰਘ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਉਨ੍ਹਾਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀਂ ਇਸ ਸੰਘਰਸ਼ ਤੋਂ ...
ਬੰਗਾ, 19 ਸਤੰਬਰ (ਕਰਮ ਲਧਾਣਾ) - ਪਿੰਡ ਪੱਦੀ ਮੱਠਵਾਲੀ 'ਚ ਉੱਘੀ ਕਿਸਾਨ ਜਥੇਬੰਦੀ 'ਕਿਰਤੀ ਕਿਸਾਨ ਯੂਨੀਅਨ' ਦੀ ਹੰਗਾਮੀ ਮੀਟਿੰਗ ਹੋਈ ਜਿਸ ਦੀ ਅਗਵਾਈ ਜ਼ਿਲ੍ਹਾ ਆਗੂ ਤਰਸੇਮ ਸਿੰਘ ਬੈਂਸ ਨੇ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੈਂਬਰਸ਼ਿਪ ਕਰਕੇ 11 ਮੈਂਬਰੀ ਕਮੇਟੀ ...
ਬਲਾਚੌਰ, 19 ਸਤੰਬਰ (ਦੀਦਾਰ ਸਿੰਘ) - ਰੈੱਡ ਕਰਾਸ ਦੇ ਬਾਨੀ ਮਹਾਂਪੁਰਸ਼ ਭਾਈ ਘਨਈਆ ਜੀ ਨੂੰ ਸਮਰਪਿਤ ਮਲੱ੍ਹਮ ਪੱਟੀ ਦਿਵਸ ਅਤੇ ਉੱਘੀ ਸਮਾਜ ਸੇਵਿਕਾ ਮਰਹੂਮ ਮੈਡਮ ਜਸਵੀਰ ਕੌਰ ਸੈਣੀ ਦੇ ਜਨਮ ਦਿਹਾੜੇ ਮੌਕੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਰੋਡ ...
ਨਵਾਂਸ਼ਹਿਰ, 19 ਸਤੰਬਰ (ਗੁਰਬਖ਼ਸ਼ ਸਿੰਘ ਮਹੇ)- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ (ਇਫਟੂ) ਪੰਜਾਬ ਵਲੋਂ 20 ਸਤੰਬਰ ਨੂੰ ਉਸਾਰੀ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਕਿਰਤ ਕਮਿਸ਼ਨਰ ਪੰਜਾਬ ਦੇ ਮੁਹਾਲੀ ਦਫ਼ਤਰ ਅੱਗੇ ਸੂਬਾ ਪੱਧਰੀ ਧਰਨਾ ਦਿੱਤਾ ਜਾਵੇਗਾ ਜਿਸ ਦੀਆਂ ...
ਉੜਾਪੜ/ਲਸਾੜਾ, 19 ਸਤੰਬਰ (ਖੁਰਦ) - ਸਮਾਜ ਸੇਵੀ ਅਤੇ ਏ. ਐਸ. ਆਈ ਰਾਮ ਪ੍ਰਕਾਸ਼ ਬਖਲੌਰ ਦੇ ਮਾਤਾ ਮਹਿੰਦਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਸਨ, ਦੀ ਅੰਤਿਮ ਅਰਦਾਸ ਉਹਨਾਂ ਦੇ ਗ੍ਰਹਿ ਪਿੰਡ ਬਖਲੌਰ ਵਿਖੇ ਹੋਈ | ਉਪਰੰਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਵਿਖੇ ...
ਔੜ/ਝਿੰਗੜਾ, 19 ਸਤੰਬਰ (ਕੁਲਦੀਪ ਸਿੰਘ ਝਿੰਗੜ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਝਿੰਗੜਾਂ ਦੇ ਸ੍ਰੀ ਗੁਰੂ ਰਵਿਦਾਸ ਕਮਿਊਨਿਟੀ ਹਾਲ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਮਹਾਨ ਸਮਾਜ ਸੇਵੀ ਐੱਨ. ਆਰ. ਆਈਜ਼ ਵੀਰਾਂ ਅਤੇ ...
ਨਵਾਂਸ਼ਹਿਰ, 19 ਸਤੰਬਰ (ਹਰਵਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵਾਂਸ਼ਹਿਰ ਵਿਖੇ ਰਾਤਰੀ ਗੁਰਮਤਿ ਸਮਾਗਮ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ...
ਕਟਾਰੀਆਂ, 19 ਸਤੰਬਰ (ਨਵਜੋਤ ਸਿੰਘ ਜੱਖੂ) - ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਕੈਂਪ ਪਿੰਡ ਸੱਲ੍ਹ ਕਲਾਂ ਵਿਖੇ ਲਗਾਇਆ ਗਿਆ | ਇਸ ਮੌਕੇ ਸਿਹਤ ਵਿਭਾਗ ਦੀ ਟੀਮ ਡਾ. ਦਲਜੀਤ, ਮੈਡਮ ਮਨਜੀਤ ਕੌਰ ਜੋਤੀ ਕਮਲ ...
ਬੰਗਾ, 19 ਸਤੰਬਰ (ਕਰਮ ਲਧਾਣਾ) - ਆਸਟ੍ਰੇਲੀਆ ਵਿਖੇ ਆਨ ਲਾਇਨ ਹੋਈ ਵਰਲਡ ਮਾਸਟਰ ਕਾਮਨਵੈਲਥ ਵੇਟ ਲਿਫਟਿੰਗ ਚੈਪੀਅਨਸ਼ਿਪ 'ਚ ਭਾਗ ਲੈਂਦਿਆਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਮਾਣ ਬਣੇ ਉੱਘੇ ਵੇਟ ਲਿਫਟਰ ਸੰਤੋਖ ਕੁਮਾਰ ਬਿੱਲਾ ਵਾਸੀ ਪਿੰਡ ਗੁਣਾਚੌਰ ਨੇ ਸੋਨ ...
ਬਹਿਰਾਮ, 19 ਸਤੰਬਰ (ਸਰਬਜੀਤ ਸਿੰਘ ਚੱਕਰਾਮੂੰ) - ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਅਨੰਦਗੜ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ 'ਚ ਮਿਸ਼ਨ ਸਿਹਤਮੰਦ ਪੰਜਾਬ ਤਹਿਤ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਸਭਾ ਬੰਗਾ ਵਲੋਂ ਲਾਈਫ ਕੇਅਰ ਫਾਊਾਡੇਸ਼ਨ ਬੰਗਾ ਦੇ ਸਹਿਯੋਗ ਨਾਲ ...
ਬਲਾਚੌਰ, 19 ਸਤੰਬਰ (ਮੀਲੂ) - ਸਥਾਨਕ ਦਾਣਾ ਮੰਡੀ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਥੋਪੀਆ ਮੋੜ ਬਲਾਚੌਰ ਵਿਖੇ ਕਰਵਾਏ ਜਾ ਰਹੇ ਦੂਸਰੇ ਗੁੱਜਰ ਕਬੱਡੀ ਕੱਪ ਲਈ ਕਬੱਡੀ ਕੱਪ ਦੇ ਪ੍ਰਬੰਧਕਾਂ ਵਲੋਂ ਪਲੇਠੀ ਮੀਟਿੰਗ ਕਰਦੇ ਹੋਏ ਗੁੱਜਰ ਕਬੱਡੀ ਕੱਪ ਦਾ ਪੋਸਟਰ ਜਾਰੀ ...
ਮਜਾਰੀ/ਸਾਹਿਬਾ, 19 ਸਤੰਬਰ (ਨਿਰਮਲਜੀਤ ਸਿੰਘ ਚਾਹਲ) - ਲਕਸ਼ਿਆ ਫਾਊਾਡੇਸ਼ਨ ਵਲੋਂ ਇਲਾਕੇ ਵਿਚ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਤਹਿਤ ਫੁੱਟਬਾਲ ਲੀਗ ਮੈਚਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਕਸਬਾ ਮਜਾਰੀ ਵਿਖੇ ਸਿੰਘ ...
ਫਗਵਾੜਾ, 19 ਸਤੰਬਰ (ਹਰਜੋਤ ਸਿੰਘ ਚਾਨਾ)-ਪੰਜਾਬ ਦੇ ਸਾਬਕਾ ਮੰਤਰੀ ਚੌਧਰੀ ਸਵਰਨਾ ਰਾਮ ਦੀ ਧਰਮ ਪਤਨੀ ਤੇ ਸਾਬਕਾ ਵਿਧਾਇਕ ਮੋਹਨ ਲਾਲ ਤੇ ਚੌਧਰੀ ਮਨਜੀਤ ਦੀ ਮਾਤਾ ਸ੍ਰੀਮਤੀ ਰਾਜ ਰਾਣੀ ਨਮਿਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਹੋਈ | ਇਸ ...
ਨਵਾਂਸ਼ਹਿਰ, 19 ਸਤੰਬਰ (ਹਰਵਿੰਦਰ ਸਿੰਘ)- ਦਰਬਾਰ ਗਿਆਰ੍ਹਵੀਂ ਵਾਲੀ ਸਰਕਾਰ ਲੱਖ ਦਾਤਾ ਪੀਰ ਨਵੀਂ ਆਬਾਦੀ ਨਵਾਂਸ਼ਹਿਰ ਦੇ ਗੱਦੀ ਨਸ਼ੀਨ ਬੀਬੀ ਬਲਜੀਤ ਕਾਦਰੀ ਦੀ ਰਹਿਨੁਮਾਈ ਹੇਠ 20 ਵਾਂ ਸਲਾਨਾ ਜੋੜ ਮੇਲਾ ਨਿਵੇਕਲੀਆਂ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਇਸ ...
ਬੰਗਾ, 19 ਸਤੰਬਰ (ਕਰਮ ਲਧਾਣਾ) - ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਚੱਕ ਕਲਾਲ ਵਿਖੇ ਸਮਾਗਮ ਮੁੱਖ ਅਧਿਆਪਕ ਹਰਜਾਪ ਸਿੰਘ ਦੀ ਅਗਵਾਈ 'ਚ ਹੋਇਆ | ਸਮਾਗਮ ਦੇ ਮੁੱਖ ਮਹਿਮਾਨ ਐਕਸੀਅਨ ਬੀ. ਐਂਡ. ਆਰ ਜਸਬੀਰ ਸਿੰਘ ਸਨ | ਵਿਸ਼ੇਸ਼ ਮਹਿਮਾਨਾਂ ਵਿਚ ਗੁਰਦੇਵ ਸਿੰਘ ਮੁਹਾਲੀ, ...
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਨਿੱਜੀ ਹਸਪਤਾਲ 'ਚ ਭੰਨ੍ਹ-ਤੋੜ ਕਰਨ ਅਤੇ ਧਮਕੀਆਂ ਦੇਣ ਦੇ ਦੋਸ਼ 'ਚ ਥਾਣਾ ਸਿਟੀ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੁਤੈਹਰੀ ਰੋਡ 'ਤੇ ਸਥਿਤ ਇਕ ਨਿੱਜੀ ਹਸਪਤਾਲ ...
ਦਸੂਹਾ, 19 ਸਤੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਅਧੀਨ ਚੱਲ ਰਹੇ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੋਮੈਨ ਦਸੂਹਾ ਦੇ ਨਵੇਂ ਵਿੱਦਿਅਕ ਸੈਸ਼ਨ 2021-2022 ਦਾ ਸ਼ੁੱਭ ਆਰੰਭ ਸਿੱਖ ਮਰਿਆਦਾ ਤੇ ਰੀਤਾਂ ਅਨੁਸਾਰ ਕੀਤਾ ਗਿਆ | ਕਾਲਜ ਦੇ ਪਿ੍ੰਸੀਪਲ ...
ਅੱਡਾ ਸਰਾਂ 19 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਬਾਬਾ ਸਾਹਿਬ ਅੰਬੇਡਕਰ ਨੂੰ ਸਮਰਪਿਤ ਹੋਣ ਵਾਲੇ ਪੁਸਤਕ ਮੁਕਾਬਲੇ ਸੰਬੰਧੀ ਕੰਧਾਲਾ ਜੱਟਾਂ 'ਚ ਮੀਟਿੰਗ ਹੋਈ | ਪ੍ਰਧਾਨ ਜਸਵੀਰ ਸਿੰਘ ਲੱਕੀ, ਉਪ ਪ੍ਰਧਾਨ ਸੁਮਨਦੀਪ ਸੰਮੀ, ਸਰਪ੍ਰਸਤ ਡਾ: ਚਰਨਜੀਤ ਸਿੰਘ ਪੜਬੱਗਾ ਦੀ ...
ਦਸੂਹਾ, 19 ਸਤੰਬਰ (ਕੌਸ਼ਲ)- ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਦੇ ਆਈ. ਕਿਊ. ਏ. ਸੀ. ਸੈੱਲ ਅਤੇ ਖੋਜ ਕਮੇਟੀ ਦੇ ਸਹਿਯੋਗ ਨਾਲ 'ਆਰਗੇਨਾਈਜ਼ਿੰਗ ਰਿਸਰਚ ਰੈਫਰੈਂਸਿਸ ਐਂਡ ਸਾਈਟੇਸ਼ਨਸ ਵਿਦ ਮੈਂਡਲੇ ਸਾਫ਼ਟਵੇਅਰ' ਵਿਸ਼ੇ ਉੱਪਰ ਇੱਕ ਆਨਲਾਈਨ ...
ਰਾਮਗੜ੍ਹ ਸੀਕਰੀ, 19 ਸਤੰਬਰ (ਕਟੋਚ)-ਕਰੀਬ ਛੇ ਦਹਾਕੇ ਪੁਰਾਣਾ ਰਾਮਗੜ੍ਹ ਸੀਕਰੀ ਦਾ ਇਤਿਹਾਸਕ ਛਿੰਝ ਮੇਲਾ ਇਸ ਵਾਰ ਵੀ ਪੂਰੇ ਸ਼ਾਨੋ-ਸ਼ੌਕਤ ਅਤੇ ਅਮਿੱਟ ਯਾਦਾਂ ਛੱਡਦਾ ਮੁਕੰਮਲ ਹੋ ਗਿਆ | ਛਿੰਝ ਕਮੇਟੀ ਦੇ ਮੈਂਬਰਾਂ ਪ੍ਰਧਾਨ ਰਾਮ ਸਰੂਪ, ਹਰਬੰਸ ਲਾਲ, ਸਰਪੰਚ ਅਸ਼ਵਨੀ ...
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ) ਸਾਬਕਾ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਦੇ ਹੱਕ 'ਚ ਸਮਰਥਨ ਦੇਣ ਲਈ ਪਿੰਡ ਖਡਿਆਲਾ ਸੈਣੀਆਂ ਤੋ ਵੱਡੀ ਗਿਣਤੀ 'ਚ ਨੌਜਵਾਨ ਤੇ ਪਿੰਡ ਵਾਸੀ ਮਾ. ਪ੍ਰੀਤਮ ਸਿੰਘ ਖ਼ਾਲਸਾ ਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਦੀ ...
ਗੜ੍ਹਦੀਵਾਲਾ, 19 ਸਤੰਬਰ (ਚੱਗਰ) ਕਾਂਗਰਸ ਦਫ਼ਤਰ ਗੜ੍ਹਦੀਵਾਲਾ ਵਿਖੇ ਯੂਥ ਕਾਂਗਰਸ ਦੀ ਅਹਿਮ ਮੀਟਿੰਗ ਯੂਥ ਬਲਾਕ ਪ੍ਰਧਾਨ ਅਚਨ ਸ਼ਰਮਾ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਸਰਕਲ ਪ੍ਰਧਾਨ ਕੈਪ: ...
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)- ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਕਰਵਾਈ ਜਾ ਰਹੀ 35ਵੀਂ ਜੇ.ਸੀ.ਟੀ. ਪੰਜਾਬ ਸਟੇਟ ਸੁਪਰ ਫੁੱਟਬਾਲ ਲੀਗ ਦੇ ਪੰਜਾਬ ਸੁਪਰ ਲੀਗ ਲਈ ਕੁਆਲੀਫਾਈ ਗੇੜ ਦਾ ਮੁਕਾਬਲਾ ਸਥਾਨਕ ਖ਼ਾਲਸਾ ਕਾਲਜ ਦੇ ਫੁੱਟਬਾਲ ਸਟੇਡੀਅਮ 'ਚ ਉਲੰਪੀਅਨ ...
ਟਾਂਡਾ ਉੜਮੁੜ, 19 ਸਤੰਬਰ (ਦੀਪਕ ਬਹਿਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੰਤ ਪ੍ਰੇਮ ਸਿੰਘ ਨਗਰ ਟਾਂਡਾ ਵਿਖੇ ਖੇਤੀ ਵਿਰੋਧੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਵਿੱਛੜ ਗਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਕ ਸਮਾਗਮ ਆਯੋਜਿਤ ਕੀਤਾ ਗਿਆ | ਫਾਰਮਰ ...
ਗੜ੍ਹਦੀਵਾਲਾ, 19 ਸਤੰਬਰ (ਚੱਗਰ)-ਆਮ ਆਦਮੀ ਪਾਰਟੀ ਕਿਸਾਨ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਹਰਮੀਤ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਡੀ.ਏ.ਵੀ ਸਕੂਲ ਗੜ੍ਹਦੀਵਾਲਾ ਦੀ ਗਰਾਊਾਡ ਵਿਖੇ 'ਆਪ' ਦੀ ਅਹਿਮ ਮੀਟਿੰਗ ਹੋਈ ਜਿਸ ਦੌਰਾਨ ਨੌਜਵਾਨ ਆਗੂ ਸਮੀਤ ਭਾਰਦਵਾਜ ਦੀ ਅਗਵਾਈ ਹੇਠ ...
ਟਾਂਡਾ ਉੜਮੁੜ, 19 ਸਤੰਬਰ (ਕੁਲਬੀਰ ਸਿੰਘ ਗੁਰਾਇਆ)- ਪਿਛਲੇ ਲੰਮੇ ਸਮੇਂ ਤੋਂ ਕਾਂਗਰਸੀ ਅਤੇ ਅਕਾਲੀ ਦਲ ਬਾਦਲ ਪੰਜਾਬ ਦੀ ਜਨਤਾ ਨੂੰ ਵੋਟਾਂ ਲੈਣ ਦੀ ਖ਼ਾਤਰ ਅਨੇਕਾਂ ਤਰ੍ਹਾਂ ਦੇ ਝੂਠ ਬੋਲ ਕੇ ਗੁਮਰਾਹ ਕਰ ਰਹੇ | ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਇੱਥੋਂ ਤੱਕ ...
ਸਾਹਲੋਂ, 19 ਸੰਤਬਰ (ਪ. ਪ.)- ਵਾਤਾਵਰਨ ਸੰਭਾਲ ਸੇਵਾ ਸੁਸਾਇਟੀ ਰਾਹੋਂ ਵਲੋਂ ਪਿੰਡ ਸੋਢੀਆਂ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ | ਇਸ ਮੌਕੇ ਸੁਸਾਇਟੀ ਮੈਂਬਰ ਜੀਤ ਰਾਮ ਹਿਆਲਾ ਨੇ ਸਮੂਹ ਇਲਾਕਾ ਨਿਵਾਸੀਆਂ ...
ਨਵਾਂਸ਼ਹਿਰ, 19 ਸਤੰਬਰ (ਹਰਵਿੰਦਰ ਸਿੰਘ)- ਸਥਾਨਕ ਰੇਲਵੇ ਰੋਡ 'ਤੇ ਸਥਿਤ ਜੈਨ ਉਪਾਸਰਾ ਵਿਚ ਹਰ ਮਹੀਨੇ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਵਰਧਮਾਨ ਜੈਨ ਸੇਵਾ ਸੰਘ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ 'ਤੇ ਡਾ. ...
ਨਵਾਂਸ਼ਹਿਰ, 19 ਸਤੰਬਰ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਨੇ ਪਰਾਲੀ ਨੂੰ ਅੱਗ ਲਾਉਣ ਦੇ ਰੁਝਾਨ ਨੂੰ ਰੋਕਣ ਅਤੇ ਇਸ ਦੇ ਯੋਗ ਪ੍ਰਬੰਧਨ ਲਈ ਨਵਾਂ ਉਪਰਾਲਾ ਕਰਦਿਆਂ ਐਮ-ਸੰਵਾਦ (ਮੋਬਾਈਲ ਸੰਵਾਦ) ਦੀ ਸ਼ੁਰੂਆਤ ਕੀਤੀ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸ਼ਹੀਦ ਭਗਤ ...
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)- ਐਸ.ਡੀ ਕਾਲਜ ਹੁਸ਼ਿਆਰਪੁਰ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਹੇਮਾ ਸ਼ਰਮਾ, ਸਕੱਤਰ ਸ਼੍ਰੀ ਗੋਪਾਲ, ਪ੍ਰਮੋਦ, ਪਿ੍ੰਸੀਪਲ ਡਾ. ਨੰਦ ਕਿਸ਼ੋਰ, ਪ੍ਰੋ. ਪਰਸ਼ਾਤ ਸੇਠੀ, ਪ੍ਰੋ. ਮਨਜੀਤ ਕÏਰ ਦੀ ਅਗਵਾਈ ਅਧੀਨ ਸਮੂਹ ਸਟਾਫ਼ ਵੱਲੋਂ ...
ਦਸੂਹਾ, 19 ਸਤੰਬਰ (ਕੌਸ਼ਲ)- ਆਮ ਆਦਮੀ ਪਾਰਟੀ ਪੰਜਾਬ ਵਲੋਂ ਇਸਤਰੀ ਵਿੰਗ ਨੂੰ ਮਜ਼ਬੂਤ ਕਰਨ ਲਈ ਹਲਕਾ ਵਾਈਜ਼ ਕੁਆਰਡੀਨੇਟਰ ਨਿਯੁਕਤ ਕੀਤੇ ਗਏ ਜਿਸ ਤਹਿਤ ਹਲਕਾ ਦਸੂਹਾ ਤੋਂ ਸੀਨੀਅਰ ਆਗੂ ਬੀਬੀ ਰਣਜੀਤ ਕੌਰ ਸੰਧੂ ਨੂੰ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਜਿਸ 'ਤੇ ...
ਹਾਜੀਪੁਰ, 19 ਸਤੰਬਰ (ਜੋਗਿੰਦਰ ਸਿੰਘ)- ਖਾਣ ਪੀਣ ਵਾਲੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਦੇ ਨਾਲ ਪੈਟਰੋਲ, ਡੀਜ਼ਲ ਅਤੇ ਰਸੋਈ ਗੈੱਸ ਦੀਆਂ ਕੀਮਤਾਂ ਵਧਣ ਕਾਰਨ ਲੋਕ ਪ੍ਰੇਸ਼ਾਨ ਨਜ਼ਰ ਆ ਰਹੇ ਹਨ | ਪੈਟਰੋਲ 103 ਰੁਪਏ ਪ੍ਰਤਿ ਲੀਟਰ ਵਿਕ ਰਿਹਾ ਹੈ ਅਤੇ ਡੀਜ਼ਲ ਦੀਆਂ ...
ਚੌਲਾਂਗ, 19 ਸਤੰਬਰ (ਸੁਖਦੇਵ ਸਿੰਘ)- ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵਲੋਂ ਚੌਲਾਂਗ ਟੋਲ ਪਲਾਜ਼ਾ ਧਰਨਾ 348ਵੇਂ ਦਿਨ ਵਿਚ ਦਾਖਲ ਹੋ ਗਿਆ | ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਤੇ ਨਾਅਰੇਬਾਜ਼ੀ ਕੀਤੀ | ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ...
ਨੰਗਲ ਬਿਹਾਲਾਂ, 19 ਸਤੰਬਰ (ਵਿਨੋਦ ਮਹਾਜਨ)- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਪ੍ਰੋ. ਜੀ.ਐਸ. ਮੁਲਤਾਨੀ ਨੂੰ ਹਲਕਾ ਮੁਕੇਰੀਆਂ ਦਾ ਦੁਬਾਰਾ ਤੋਂ ਇੰਚਾਰਜ ਨਿਯੁਕਤ ਕੀਤਾ ਹੈ ਜਿਸ ...
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)- ਇੱਥੋਂ ਦੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਵਿਖੇ ਕਾਮਰਸ ਅਤੇ ਇਕਨਾਮਿਕਸ ਵਿਭਾਗ ਵਲੋਂ ਕਰਵਾਏ ਸਮਾਗਮ ਦੌਰਾਨ ਵਿਭਾਗ ਦੇ ਸੋਵੀਨਰ 2021 ਦਾ ਅੰਕ ਜਾਰੀ ਕੀਤਾ ਗਿਆ, ਜਿਸ ਦੀ ਘੁੰਢ ਚੁਕਾਈ ਪਿ੍ੰਸੀਪਲ ਡਾ. ਬਲਜੀਤ ਸਿੰਘ ਵਲੋਂ ...
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਲੋਂ ਗੜ੍ਹਸ਼ੰਕਰ ਸ਼ਹਿਰ ਨਿਵਾਸੀਆਂ ਦੀਆਂ ਵਿਭਾਗ ਨਾਲ ਸਬੰਧਿਤ ਸਮੱਸਿਆਵਾਂ ਨਿਪਟਾਉਣ ਲਈ ਨਗਰ ਕੌਂਸਲ ਦਫ਼ਤਰ ਵਿਖੇ ਬਿਜਲੀ ਪੰਚਾਇਤ ਕੈਂਪ ਲਗਾਇਆ ਗਿਆ | ਐਕਸੀਅਨ ਨਿਤਿਨ ਜਸਵਾਲ ਦੀ ਅਗਵਾਈ ...
ਤਲਵਾੜਾ, 19 ਸਤੰਬਰ (ਅ.ਪ.)- ਪਿੰਡ ਰੇਪੁਰ ਵਿਖੇ ਲੱਖ ਦਾਤੇ ਨੂੰ ਸਮਰਪਿਤ ਸਾਲਾਨਾ ਪਹਿਲਾ ਛਿੰਝ ਮੇਲਾ ਪਿੰਡ ਦੇ ਸਹਿਯੋਗ ਨਾਲ ਵੀਰਵਾਰ ਨੂੰ ਸਰਪੰਚ ਪਵਨ ਕੁਮਾਰ ਪੰਮੀ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਛਿੰਝ ਮੇਲੇ ਦੌਰਾਨ ਪਹੁੰਚੇ ਕੁਲ 160 ਪਹਿਲਵਾਨਾਂ ਨੇ ਹਿੱਸਾ ਲਿਆ ...
ਬੁੱਲ੍ਹੋਵਾਲ, 19 ਸਤੰਬਰ (ਲੁਗਾਣਾ)-ਸਿੱਖਿਆ ਲਈ ਕੀਤੇ ਵਧੀਆ ਉਪਰਾਲੇ ਹਮੇਸ਼ਾ ਹੀ ਬੱਚਿਆਂ ਦਾ ਭਵਿੱਖ ਸੰਵਾਰਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ (ਹੁਸ਼ਿਆਰਪੁਰ) ਸੁਖਵਿੰਦਰ ਸਿੰਘ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ...
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਵੱਖ-ਵੱਖ ਪ੍ਰਸਾਰ ਗਤੀਵਿਧੀਆਂ ਦਾ ਕੈਂਪ ਲਗਾਇਆ ਗਿਆ | ਇਸੇ ਕੜੀ 'ਚ ਪਿਛਲੇ ਦਿਨ ਪਿੰਡ ਗਣੇਸ਼ਪੁਰ ਭਾਰਟਾ 'ਚ ਪਿੰਡ ...
ਹੁਸ਼ਿਆਰਪੁਰ, 19 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਸੈਨੇਟ ਦੀਆਂ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਐੱਸ.ਓ.ਆਈ. ਦੋਆਬਾ ਜ਼ੋਨ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਡੱਲੀ ਵਲੋਂ ਉਮੀਦਵਾਰ ਸਿਮਰਨਜੀਤ ਸਿੰਘ ਢਿੱਲੋਂ ਨਾਲ ਹੁਸ਼ਿਆਰਪੁਰ ਵਿਖੇ ...
ਕੋਟਫ਼ਤੂਹੀ, 19 ਸਤੰਬਰ (ਅਟਵਾਲ)-ਸਥਾਨਕ ਅੱਡੇ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਸਰਪੰਚ ਚੱਬੇਵਾਲ ਦੀ ਸਰਪ੍ਰਸਤੀ ਹੇਠ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਵਿੱਛੜ ਗਏ ਕਿਸਾਨਾਂ ਦੀ ਯਾਦ ਵਿਚ ਸ਼ਰਧਾਂਜਲੀ ਦੇਣ ਲਈ ਕੈਂਡਲ ...
ਮਾਹਿਲਪੁਰ, 19 ਸਤੰਬਰ (ਰਜਿੰਦਰ ਸਿੰਘ)- ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਐਲਾਨੇ 27 ਸਤੰਬਰ ਨੂੰ 'ਭਾਰਤ ਬੰਦ' ਸਬੰਧੀ ਮਾਹਿਲਪੁਰ ਇਲਾਕੇ ਦੇ ਕਿਸਾਨਾਂ ਵਲੋਂ ਮਾਹਿਲਪੁਰ ਸਮੇਤ ਆਸ-ਪਾਸ ਦੇ ਇਲਾਕੇ ...
ਹੁਸ਼ਿਆਰਪੁਰ, 19 ਸਤੰਬਰ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਵਿਖੇ ਹਿੰਦੀ ਵਿਭਾਗ ਦੇ ਮੁਖੀ ਪੋ੍ਰ: ਵਿਜੇ ਕੁਮਾਰ ਤੇ ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਦੀ ਅਗਵਾਈ ਵਿੱਚ 'ਹਿੰਦੀ ਦਿਵਸ' ਆਨਲਾਈਨ ਮਨਾਇਆ | ਪਿ੍ੰਸੀਪਲ ਨੇ ਸਾਰਿਆਂ ਨੂੰ ਇਸ ਦਿਵਸ ਦੀ ...
ਗੜ੍ਹਸ਼ੰਕਰ, 19 ਸਤੰਬਰ (ਧਾਲੀਵਾਲ)- ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਦਾ ਬੀ.ਐੱਸ ਸੀ. ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਐੱਸ ਸੀ. ਛੇਵੇਂ ਸਮੈਸਟਰ ਦੇ ਸ਼ਾਨਦਾਰ ਰਹੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX