ਸਰਹਾਲੀ ਕਲਾਂ, 19 ਸਤੰਬਰ (ਅਜੇ ਸਿੰਘ ਹੁੰਦਲ)-ਹਲਕਾ ਪੱਟੀ ਦੇ ਪਿੰਡ ਖੇਡਾ ਵਿਖੇ ਹਲਕਾ ਇੰਚਾਰਜ ਲਾਲਜੀਤ ਸਿੰਘ ਭੁੱਲਰ ਅਤੇ ਉਨ੍ਹਾਂ ਦੀ ਧਰਮ ਪਤਨੀ ਸੁਰਿੰਦਰਪਾਲ ਕੌਰ ਭੁੱਲਰ ਦੀ ਅਗਵਾਈ 'ਚ ਕਈ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ | ਸ਼ਾਮਿਲ ਹੋਏ ਪਰਿਵਾਰਾਂ ਦਾ ਪਾਰਟੀ 'ਚ ਸਵਾਗਤ ਕੀਤਾ ਗਿਆ | ਸ਼ਾਮਿਲ ਹੋਣ ਵਾਲਿਆਂ 'ਚ ਰੇਸ਼ਮ ਸਿੰਘ, ਸਵਰਨ ਸਿੰਘ ਸਾਬਕਾ ਸਰਪੰਚ ,ਹਰਪਾਲ ਸਿੰਘ ਨੰਬਰਦਾਰ, ਅਵਤਾਰ ਸਿੰਘ ਸਾਬਕਾ ਸਰਪੰਚ, ਜਗਤਾਰ ਸਿੰਘ, ਮੰਗਲ ਸਿੰਘ, ਹਜੂਰ ਸਿੰਘ, ਸੁਰਜੀਤ ਸਿੰਘ, ਸਤਨਾਮ ਸਿੰਘ, ਦਿਲਬਾਗ ਸਿੰਘ, ਸੰਦੀਪ ਸ਼ਰਮਾ, ਗੁਰਦੇਵ ਸਿੰਘ ਫੌਜੀ, ਅਮਰੀਕ ਸਿੰਘ, ਮਨਦੀਪ ਸਿੰਘ, ਕਸ਼ਮੀਰ ਸਿੰਘ, ਸੁਖਦੇਵ ਸਿੰਘ ਨਿਸ਼ਾਨ ਸਿੰਘ, ਸੁਖਮਨ ਸਿੰਘ, ਪਰਮਜੀਤ ਕੌਰ, ਹਰਪ੍ਰੀਤ ਕੌਰ, ਜਸਬੀਰ ਕੌਰ, ਸਰਬਜੀਤ ਕੌਰ, ਅਮਰ ਕੌਰ, ਸੁਰਜੀਤ ਕੌਰ, ਅਮਰ ਕੌਰ, ਦਰਸ਼ਨ ਕੌਰ, ਜਸਮੀਤ ਕੌਰ, ਪਰਮਜੀਤ ਕੌਰ ਸ਼ਾਮਿਲ ਹਨ | ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੀ ਆਪਸੀ ਕਾਟੋ ਕਲੇਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਕਾਂਗਰਸ ਪਾਰਟੀ 'ਚ ਆਪਸੀ ਖਿਚੋਤਾਣ ਕਾਰਨ ਕਲੇਸ਼ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਿਹਾ | ਭੁੱਲਰ ਨੇ ਦੱਸਿਆ ਕਿ ਦਿੱਲੀ 'ਚ ਕੇਜਰੀਵਾਲ ਸਰਕਾਰ ਦੀਆਂ ਸਹੂਲਤਾਂ ਤੋਂ ਦਿੱਲੀ ਵਾਸੀ ਪੂਰੀ ਤਰ੍ਹਾਂ ਸੰਤੁਸ਼ਟ ਹਨ | ਇਸ ਮੌਕੇ ਬੀ.ਸੀ. ਵਿੰਗ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਕਲਸੀ, ਕੌਂਸਲਰ ਹੀਰਾ ਸਿੰਘ ਭੁੱਲਰ, ਇਸਤਰੀ ਵਿੰਗ ਹਲਕਾ ਪ੍ਰਧਾਨ ਹਰਜੋਤ ਕੌਰ ਉੱਪਲ, ਜਨਰਲ ਸਕੱਤਰ ਗੁਰਪਿੰਦਰ ਉੱਪਲ, ਗੁਰਪ੍ਰੀਤ ਸਿੰਘ ਭੁੱਲਰ, ਗੁਰਵਿੰਦਰ ਸਿੰਘ ਮਹੰਤਾਂ ਦੀਆਂ ਠੱਠੀਆਂ ਸੋਹਣ ਸਿੰਘ, ਜੌੜ ਸਿੰਘ ਵਾਲਾ, ਗੁਰਤੇਜ ਸਿੰਘ, ਸੁਖਦੇਵ ਸਿੰਘ ਗੋਰਾ ਜੋਤੀ ਸ਼ਾਹ, ਭੋਲਾ ਸਿੰਘ, ਬਲਕਾਰ ਸੋਹਲ, ਗੁਰਦੇਵ ਸਿੰਘ ਜੱਲੇਵਾਲ, ਅਮਰੀਕ ਸਿੰਘ ਜੱਲੇਵਾਲ, ਰਵੀ, ਸੋਸ਼ਲ ਮੀਡੀਆ ਕੋਆਰਡੀਨੇਟਰ ਜਗਜੀਤ ਸਿੰਘ ਸੁਹਾਵਾ, ਐਕਸ ਵਿੰਗ ਜ਼ਿਲ੍ਹਾ ਵਾਈਸ ਪ੍ਰਧਾਨ ਦਿਲਬਾਗ ਸਿੰਘ ਰੱਤਾ ਗੁੱਦਾ ਹਾਜ਼ਰ ਸਨ |
ਪੱਟੀ, 19 ਸਤੰਬਰ (ਕਾਲੇਕੇ, ਖਹਿਰਾ)-ਪੱਟੀ ਸਿਟੀ ਪੁਲਿਸ ਨੇ ਕੁਲਜਿੰਦਰ ਸਿੰਘ ਡੀ.ਐੱਸ.ਪੀ. ਸਬ ਡਵੀਜ਼ਨ ਪੱਟੀ ਦੀ ਅਗਵਾਈ ਹੇਠ ਇਕ ਕਾਰ ਸਵਾਰ ਪੰਜ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਥਾਣਾ ਸਿਟੀ ਪੱਟੀ ਦੇ ਮੁਖੀ ਐੱਸ.ਆਈ. ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ...
ਮੀਆਂਵਿੰਡ, 19 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਪੰਜਾਬ 'ਚੋਂ ਖਤਮ ਹੋ ਰਹੀ ਕਾਂਗਰਸ ਪਾਰਟੀ ਵਲੋਂ ਸੂਬੇ ਦੀ ਜਨਤਾ ਨੂੰ ਇਕ ਵਾਰ ਫਿਰ ਆਪਣੇ ਵੱਲ ਖਿੱਚਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਕੇ ਚੋਣ ਸਟੰਟ ਤੋਂ ਸਿਵਾਏ ਕੁਝ ਨਹੀਂ, ਪਰ ਲੋਕ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਦਿਆਂ ਉਨ੍ਹਾਂ ਦੇ ਕਬਜ਼ੇ 'ਚੋਂ ਹੈਰੋਇਨ, ਮੋਟਰਸਾਈਕਲ, ਨਸ਼ੇ ਦੀਆਂ ਗੋਲੀਆਂ ਤੇ ਨਾਜਾਇਜ਼ ਸ਼ਰਾਬ ਬਰਾਮਦ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਪਿੰਡ ਠੱਠਗੜ੍ਹ ਵਿਖੇ ਮੇਲਾ ਦੇਖਣ ਗਏ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਗੁਰਪ੍ਰੀਤ ਸਿੰਘ ...
ਤਰਨ ਤਾਰਨ, 19 ਸਤੰਬਰ (ਪਰਮਜੀਤ ਜੋਸ਼ੀ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਨੈਸ਼ਨਲ ਹਾਈਵੇ ਪਿੰਡ ਅਲਾਦੀਨਪੁਰ ਵਿਖੇ ਇਕ ਵਿਅਕਤੀ ਦੇ ਖ਼ਿਲਾਫ਼ ਟਰੈਕਟਰ ਟਰਾਲੀ ਨਾਲ ਪਲਾਟ ਦੀਆਂ ਚਾਰਦੀਵਾਰੀ ਦੀਆਂ ਕੰਧਾਂ ਨੂੰ ਢਾਹ ਕੇ ਸਾਮਾਨ ਚੁੱਕ ਕੇ ਲਿਜਾਣ ਅਤੇ ਕਬਜ਼ਾ ਕਰਨ 'ਤੇ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਥਾਣਾ ਸਦਰ ਪੱਟੀ ਦੀ ਪੁਲਿਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ, ਅੱਤਿਆਚਾਰ ਕਰਨ ਅਤੇ ਦਾਜ ਵਿਚ ਦਿੱਤਾ ਗਿਆ ਸਾਮਾਨ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਪਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੇਰੀ ...
ਖੇਮਕਰਨ, 19 ਸਤੰਬਰ (ਰਾਕੇਸ਼ ਬਿੱਲਾ)-ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਵਲੋਂ ਖੇਮਕਰਨ ਕਸਬੇ 'ਚ ਲੋੜਵੰਦ ਪਰਿਵਾਰਾਂ ਨੰੂ ਪੱਕੇ ਮਕਾਨ ਬਣਾਉਣ ਲਈ ਭਾਰੀ ਗਿਣਤੀ 'ਚ ਗ੍ਰਾਂਟਾਂ ਮੰਨਜੂਰ ਕਰਾਉਣ 'ਤੇ ਨਗਰ ਪੰਚਾਇਤ ਖੇਮਕਰਨ ਵਲੋਂ ਵਿਧਾਇਕ ਭੁੱਲਰ ਦਾ ਧੰਨਵਾਦ ਕੀਤਾ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਅੱਜ ਕੱਲ੍ਹ ਹਰ ਨੌਜਵਾਨ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਇਛੁੱਕ ਹੈ ਅਤੇ ਇਸ ਲੋੜ ਨੂੰ ਪੂਰਾ ਕਰਨ ਲਈ ਵਿਦਿਆਰਥੀ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਕੇ ਵੱਖਰੇ ਵੱਖਰੇ ਆਈਲਟਸ ਸੈਂਟਰਾਂ ਵੱਲ ਮੱੁਖ ਕਰਦੇ ਹਨ ਪਰ ਸਹੀ ਮਾਰਗ ...
ਸਰਾਏ ਅਮਾਨਤ ਖਾਂ, 19 ਸਤੰਬਰ (ਨਰਿੰਦਰ ਸਿੰਘ ਦੋਦੇ)-ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਬੁਰਜ 169 ਵਿਚ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਸਸਤੀ ਤੇ ਮੁਫ਼ਤ ਕਣਕ ਵੰਡਣ ਵਿਚ ਘਪਲੇਬਾਜ਼ੀ ਕੀਤੀ ਗਈ ਸੀ ਤੇ 'ਅਜੀਤ' ਵਿਚ ਖ਼ਬਰ ਲੱਗਣ ਕਾਰਨ ...
ਗੋਇੰਦਵਾਲ ਸਾਹਿਬ, 19 ਸਤੰਬਰ (ਸਕੱਤਰ ਸਿੰਘ ਅਟਵਾਲ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਵਲੋਂ ਅੱਜ ਸਵੇਰ ਤੋਂ ਹੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ ਅਤੇ ਇਹ ਕੈਂਪ ਸ਼ਾਮ ਤੱਕ ਇਸੇ ਤਰ੍ਹਾਂ ਰਹੇਗਾ | ਇਸ ਮੌਕੇ ...
ਤਰਨ ਤਾਰਨ, 19 ਸਤੰਬਰ (ਵਿਕਾਸ ਮਰਵਾਹਾ)-ਸੰਯੁਕਤ ਕਿਸਾਨ ਯੂਨੀਅਨ ਵਲੋਂ 27 ਸਤੰਬਰ ਨੂੰ ਭਾਰਤ ਬੰਦ ਅਤੇ ਹੜਤਾਲ ਕੀਤੀ ਜਾਵੇਗੀ, ਜਿਸ ਨੂੰ ਕਾਮਯਾਬ ਕਰਨ ਵਾਸਤੇ ਕਿਸਾਨ ਯੂਨੀਅਨ ਵੱਖ-ਵੱਖ ਜਥੇਬੰਦੀਆਂ ਵਲੋਂ ਭਾਰਤ ਬੰਦ ਨੂੰ ਵੱਡੀ ਪੱਧਰ ਸਫ਼ਲ ਕਾਮਯਾਬ ਕਰਨ ਵਾਸਤੇ ...
ਝਬਾਲ, 19 ਸਤੰਬਰ (ਸਰਬਜੀਤ ਸਿੰਘ)-ਪੰਜਾਬ ਆਂਗਣਵਾੜੀ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਸੂਬਾ ਕਮੇਟੀ ਦੇ ਸੱਦੇ 'ਤੇ ਪਿੰਡਾਂ ਵਿਚ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ | ਉਸ ਲੜੀ ਤਹਿਤ ਪਿੰਡ ਸਵਰਗਾਪੁਰੀ ਵਿਖੇ ਯੂਨੀਅਨ ...
ਖਡੂਰ ਸਾਹਿਬ, 19 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਕਾਂਗਰਸ ਹਾਈਕਮਾਨ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਦਾ ਧੰਨਵਾਦ ਕਰਦਿਆਂ ਹਲਕਾ ਬਾਬਾ ਬਕਾਲਾ ਵਿਚ ਕਾਂਗਰਸ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰ ਰਹੇ ਸੀਨੀਅਰ ਕਾਂਗਰਸੀ ਆਗੂ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ ਨੇ ਦੱਸਿਆ ਕਿ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਥੇਬੰਦੀ ਵਲੋਂ 28 ਸਤੰਬਰ ਤੋਂ ...
ਤਰਨ ਤਾਰਨ, 19 ਸਤੰਬਰ (ਵਿਕਾਸ ਮਰਵਾਹਾ)-ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਇਕ ਨੌਜਵਾਨ ਨੂੰ ਸੱਟਾਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਬਲਦੇਵ ਸਿੰਘ ...
ਤਰਨ ਤਾਰਨ 19 ਸਤੰਬਰ (ਪਰਮਜੀਤ ਜੋਸ਼ੀ)-ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਸੁਲੱਖਣ ਸਿੰਘ ਤੁੜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਲੱਖਣ ਸਿੰਘ ਤੁੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੇ ਸਾਢੇ ...
ਖਡੂਰ ਸਾਹਿਬ, 19 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਸ੍ਰੀ ਗੁਰੂੁ ਅਮਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਪਿੰਡ ਹੋਠੀਆਂ ਦੀ ਸਮੂਹ ਸੰਗਤ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਖਡੂਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਨੂੰ ਜਾਂਦੀ ਸੜਕ 'ਤੇ ਸਥਿਤ ਅੱਡਾ ਹੋਠੀਆਂ ...
ਅਮਰਕੋਟ, 19 ਸਤੰਬਰ (ਗੁਰਚਰਨ ਸਿੰਘ ਭੱਟੀ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਭਾਈ ਝਾੜੂ ਸਾਹਿਬ ਜੀ ਜ਼ੋਨ ਵਲਟੋਹਾ ਦੇ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰਵਾ ਕੇ ਦਿੱਲੀ ਅੰਦੋਲਨ ਦੀ ਤਿਆਰੀ ਅਤੇ ਪਿੰਡਾਂ ਵਿਚ ਬੀਬੀਆਂ ਦੀਆਂ ਵੱਡੀ ਪੱਧਰ 'ਤੇ ਕਮੇਟੀਆਂ ...
ਪੱਟੀ, 19 ਸਤੰਬਰ ( ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪਿਛਲੇ ਦਿਨੀਂ ਪਿ੍ੰਸੀਪਲ ਜੋਗਿੰਦਰ ਸਿੰਘ ਗਿੱਲ ਜੋ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਨਮਿਤ ਆਰੰਭ ਹੋਏ ਅਖੰਡ ਪਾਠ ਦੇ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਜੋਤੀਸ਼ਾਹ ਵਿਖੇ ਪਏ ਗਏ | ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਬੀਤੇ ਕੁਝ ਮਹੀਨਿਆਂ ਤੋਂ ਪੰਜਾਬ ਕਾਂਗਰਸ ਵਿਚ ਚੱਲ ਰਹੇ ਕਾਟੋ-ਕਲੇਸ਼ ਨੇ ਉਸ ਵੇਲੇ ਨਵਾਂ ਮੋੜ ਲਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ | ਮੁੱਖ ਮੰਤਰੀ ਵਲੋਂ ਆਪਣੇ ਅਸਤੀਫੇ ...
ਸੁਰ ਸਿੰਘ, 19 ਸਤੰਬਰ (ਧਰਮਜੀਤ ਸਿੰਘ)-ਦਲਿਤ ਵਰਗ ਨਾਲ ਸਬੰਧਿਤ ਲੋਕਾਂ ਨੂੰ ਪੱਕੇ ਕੋਠੇ ਬਣਾ ਕੇ ਦੇਣ ਦੀ ਯੋਜਨਾ ਤੋਂ ਵਾਂਝੇ ਸਥਾਨਕ ਯੋਗ ਲਾਭਪਾਤਰੀਆਂ ਨੇ ਰਾਜ ਸਰਕਾਰ ਪਾਸੋਂ ਉਕਤ ਯੋਜਨਾ ਤਹਿਤ ਲਾਭ ਦੇਣ ਦੀ ਮੰਗ ਕੀਤੀ ਹੈ | ਸਥਾਨਕ ਪੱਤੀ ਲਹੀਆਂ ਵਾਸੀ ਗੁਰਭੇਜ ...
ਝਬਾਲ, 19 ਸਤੰਬਰ (ਸਰਬਜੀਤ ਸਿੰਘ)-ਝੋਨੇ ਦੇ ਸੀਜਨ ਲਈ ਕਿਸਾਨਾਂ ਤੇ ਆੜ੍ਹਤੀਆਂ ਦੀ ਸਹੂਲਤ ਲਈ ਮਾਰਕਿਟ ਕਮੇਟੀ ਝਬਾਲ ਅਧੀਨ ਪੈਂਦੀ ਦਾਣਾ ਮੰਡੀ ਵਿਚ ਹਲਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੀ ਅਗਵਾਈ ਹੇਠ ਖਰੀਦ ਸਬੰਧੀ ਸਾਰੇ ਪ੍ਰਬੰਧ ਕਰਕੇ ਕਿਸੇ ਨੂੰ ਵੀ ਕੋਈ ...
ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਗੁਰਦੁਆਰਾ ਡੇਹਰਾ ਸਾਹਿਬ (ਲੁਹਾਰ) ਵਿਖੇ ਰਾਈਟ ਟੂ ਇੰਫਰਮੇਸ਼ਨ ਚੰਡੀਗੜ੍ਹ ਦੇ ਕਮਿਸ਼ਨਰ ਅਵਤਾਰ ਸਿੰਘ ਕਲੇਰ ਨੇ ਪਰਿਵਾਰ ਸਮੇਤ ਨਤਮਸਤਕ ਹੋ ਕੇ ਸ਼ੁਕਰਾਨੇ ਦੀ ਅਰਦਾਸ ਕੀਤੀ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਾਰ ...
ਚੋਹਲਾ ਸਾਹਿਬ, 19 ਸਤੰਬਰ (ਬਲਵਿੰਦਰ ਸਿੰਘ)-ਹਲਕਾ ਖਡੂਰ ਸਾਹਿਬ ਦੇ ਪਿੰਡ ਚੋਹਲਾ ਖੁਰਦ ਵਿਖੇ ਸਵਰਗਵਾਸੀ ਸੁਲੱਖਣ ਸਿੰਘ ਫ਼ੌਜੀ ਰੋੜੀ ਵਾਲੇ ਜੋ ਕਿ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਅੱਜ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਹਲਕੇ ਦੇ ...
ਫਤਿਆਬਾਦ, 19 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਇਲਾਕੇ ਦੇ ਨਾਮਵਰ ਚੋਪੜਾ ਪਰਿਵਾਰ ਦੇ ਭੂਸ਼ਨ ਕੁਮਾਰ ਚੋਪੜਾ, ਪ੍ਰਦੀਪ ਚੋਪੜਾ, ਖੁਸ਼ਦੀਪ ਚੋਪੜਾ, ਦੀਪਕ ਚੌਪੜਾ, ਸਰਪੰਚ ਸੁਨੈਨਾ ਚੋਪੜਾ ਅਤੇ ਡਾ. ਲਾਇਕਾ ਚੋਪੜਾ ਦੇ ਮਾਤਾ ਸੰਤੋਸ਼ ਰਾਣੀ ਦੇ ਦਿਹਾਂਤ 'ਤੇ ਹਲਕਾ ਖਡੂਰ ...
ਬਾਬਾ ਬਕਾਲਾ ਸਾਹਿਬ, 19 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਮੁੱਖ ਸੇਵਾਦਾਰ ਚਰਨਜੀਤ ਸਿੰਘ ਬਲਸਰਾਏ ਤੇ ਸਰਪੰਚ ਰਾਮ ਸਿੰਘ ਗਾਜੀਵਾਲ ਦੀ ਸੂਚਨਾ ਅਨੁਸਾਰ ਬ੍ਰਹਮ ਗਿਆਨੀ ਬਾਬਾ ਗੋਪਾਲ ਦਾਸ ਦੇ ਸੇਵਾਦਾਰ ਬਾਬਾ ਘਨੱਈਆ ਦੀ ਯਾਦ 'ਚ ਜੋੜ ਮੇਲਾ 28 ਸਤੰਬਰ, ਦਿਨ ਮੰਗਲਵਾਰ ...
ਰਾਮ ਤੀਰਥ, 19 ਸਤੰਬਰ (ਧਰਵਿੰਦਰ ਸਿੰਘ ਔਲਖ)-ਰੋਜੀ ਰੋਟੀ ਦੀ ਖਾਤਰ ਤੇ ਆਪਣੇ ਚੰਗੇ ਭਵਿੱਖ ਦੀ ਕਾਮਨਾ ਮਨ 'ਚ ਲੈ ਕੇ ਕਰੀਬ 6 ਸਾਲ ਪਹਿਲਾਂ ਵਿਦੇਸ਼ ਗਏ ਜ਼ਿਲ੍ਹਾ ਅੰਮਿ੍ਤਸਰ ਦੀ ਤਹਿਸੀਲ ਅਜਨਾਲਾ ਅਧੀਨ ਆਉਂਦੇ ਪਿੰਡ ਚੈਨਪੁਰ ਦੇ ਨੌਜਵਾਨ ਇੰਦਰਜੀਤ ਸਿੰਘ ਪੁੱਤਰ ...
ਗੱਗੋਮਾਹਲ, 19 ਸਤੰਬਰ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਮਾਛੀਵਾਹਲਾ ਦੀ ਨਵਦੀਪ ਕੌਰ (28) ਪਤਨੀ ਰਣਜੀਤ ਸਿੰਘ ਦੀ ਘਰ ਵਿਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਕੌਰ ਰੋਜ਼ਾਨਾ ਦੀ ...
ਚੋਗਾਵਾਂ, 19 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਰਜਿ: ਤਹਿਸੀਲ ਲੋਪੋਕੇ/ਚੋਗਾਵਾਂ ਦੇ ਪ੍ਰਧਾਨ ਨੰਬਰਦਾਰ ਅੰਮਿ੍ਤਪਾਲ ਸਿੰਘ ਚੋਗਾਵਾਂ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ 'ਚ ਸਮੂਹ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ...
ਗੱਗੋਮਾਹਲ, 19 ਸਤੰਬਰ (ਬਲਵਿੰਦਰ ਸਿੰਘ ਸੰਧੂ)-ਬੀਤੀ ਰਾਤ ਚੋਰਾਂ ਨੇ ਸਬ-ਤਹਿਸੀਲ ਦਫ਼ਤਰ ਰਮਦਾਸ ਨੂੰ ਨਿਸ਼ਾਨਾ ਬਣਾਉਂਦਿਆਂ ਜਰਨੇਟਰ, ਕੰਪਿਊਟਰ, ਯੂ. ਪੀ. ਐਸ. ਦੀਆਂ ਕਈ ਬੈਟਰੀਆਂ ਸਮੇਤ ਛੋਟਾ ਯੂ. ਪੀ. ਐਸ. ਚੋਰੀ ਕਰ ਲਿਆ | ਚੋਰਾਂ ਵਲੋਂ ਦਫ਼ਤਰੀ ਰਿਕਾਰਡ ਦੀ ਫਰੋਲਾ ...
ਗੱਗੋਮਾਹਲ, 19 ਸਤੰਬਰ (ਬਲਵਿੰਦਰ ਸਿੰਘ ਸੰਧੂ)-22 ਤੋਂ 24 ਸਤੰਬਰ ਤੱਕ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ 'ਚ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਮੌਕੇ ਬਾਬਾ ਬੁੱਢਾ ਜੀ ਸਪੋਰਟਸ ਤੇ ਕਬੱਡੀ ਕਲੱਬ ਵਲੋਂ 2 ਅਕਤੂਬਰ ਨੂੰ ਕਰਵਾਏ ਜਾ ਰਹੇ ਅੰਤਰ ਰਾਸ਼ਟਰੀ ...
ਅਟਾਰੀ, 19 ਸਤੰਬਰ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਅਟੱਲਗੜ੍ਹ ਵਿਖੇ ਜਥੇ: ਜਸਪਾਲ ਸਿੰਘ ਨੇਸ਼ਟਾ ਅਤੇ ਸਾਬਕਾ ਸਰਪੰਚ ਹਰਜੀਤ ਸਿੰਘ ਦੀ ਅਗਵਾਈ ਹੇਠ ਕਾਬਲ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਨ ...
ਤਰਨ ਤਾਰਨ, 19 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਟੈਂਟ ਡੀਲਰ ਵੈੱਲਫੇਅਰ ਤਰਨ ਤਾਰਨ ਅਤੇ ਆਲ ਇੰਡੀਆ ਟੈਂਟ ਡੀਲਰ ਵੈਲਫੇਅਰ ਆਰਗੇਨਾਈਜੇਸ਼ਨ ਪੰਜਾਬ ਦੀ ਇਕ ਮੀਟਿੰਗ ਮੌਕੇ ਐੱਚ.ਕੇ. ਮਹਿਤਾ ਰਿੰਕੂ ਨੂੰ ਟੈਂਟ ਐਸੋਸੀਏਸ਼ਨ ਜ਼ਿਲ੍ਹਾ ਤਰਨ ਤਾਰਨ ਦਾ ਪ੍ਰਧਾਨ ਚੁਣ ਲਿਆ ...
ਝਬਾਲ, 19 ਸਤੰਬਰ (ਸਰਬਜੀਤ ਸਿੰਘ)-ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਦੀ ਕਮੇਟੀ ਦੀ ਚੋਣ ਪਿੰਡ ਢੰਡ ਲੱਖਾ ਸਿੰਘ ਦੇ ਗ੍ਰਹਿ ਵਿਖੇ ਜ਼ਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜਸਬੀਰ ਸਿੰਘ ਚੀਮਾ ਤੇ ਸਵਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਕਮੇਟੀ ਦੀ ਚੋਣ ਸਮੇਂ ...
ਝਬਾਲ, 19 ਸਤੰਬਰ (ਸੁਖਦੇਵ ਸਿੰਘ)-ਪੀ.ਐੱਸ.ਪੀ.ਸੀ.ਐੱਲ. ਦੇ ਸੀ.ਐੱਮ.ਪੀ. ਵੇਨੂ ਪ੍ਰਸ਼ਾਦਿ, ਡਾਇਰੈਕਟਰ ਵੰਡ ਡੀ.ਆਈ.ਪੀ.ਐੱਸ. ਗਰੇਵਾਲ ਅਤੇ ਮੁੱਖ ਇੰਜੀਨੀਅਰ ਸਕੱਤਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਉੱਪ ਮੰਡਲ ਦਫ਼ਤਰ ਝਬਾਲ ਵਿਖੇ ਬਿਜਲੀ ਵਿਖੇ ਬਿਜਲੀ ...
ਤਰਨ ਤਾਰਨ, 19 ਸਤੰਬਰ (ਵਿਕਾਸ ਮਰਵਾਹਾ)-ਪਿਛਲੇ ਲੰਮੇ ਸਮੇਂ ਤੋਂ ਅੰਗਹੀਣ ਤੇ ਬਲਾਈਾਡ ਯੂਨੀਅਨ ਇਕਾਈ ਤਰਨ ਤਾਰਨ ਵਲੋਂ ਅੰਗਹੀਣ ਸਾਥੀਆਂ ਦੀਆਂ ਮੰਗਾਂ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ | ਸੱਚ ਦਾ ਸਾਥ ਸੰਸਥਾ ਦੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ ਸੰਧੂ ...
ਚੋਹਲਾ ਸਾਹਿਬ, 19 ਸਤੰਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵਲੋਂ ਸਤਨਾਮ ਸਿੰਘ ਕਰਮੂੰਵਾਲਾ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ...
ਅੰਮਿ੍ਤਸਰ, 19 ਸਤੰਬਰ (ਗਗਨਦੀਪ ਸ਼ਰਮਾ)-ਰਾਮ ਤਲਾਈ ਚੌਂਕ ਨੇੜੇ ਵਾਪਰੇ ਸੜਕੇ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ | ਬੀ ਡਵੀਜ਼ਨ ਪੁਲਿਸ ਥਾਣੇ 'ਚ ਸੁਖਦੀਪ ਕੌਰ ਨਾਮਕ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਕਿ ਉਸਦਾ ਪਤੀ ਭੁਪਿੰਦਰ ਸਿੰਘ ...
ਅਜਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਮਹੀਨੇ ਅਜਨਾਲਾ ਅੰਮਿ੍ਤਸਰ ਰੋਡ 'ਤੇ ਸਥਿਤ ਸ਼ਰਮਾ ਫਿਲਿੰਗ ਸਟੇਸ਼ਨ 'ਤੇ ਖੜ੍ਹੇ ਤੇਲ ਵਾਲੇ ਟੈਂਕਰ 'ਤੇ ਹੋਏ ਆਈ. ਈ. ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗਿ੍ਫ਼ਤਾਰ ਮੁਲਜ਼ਮ ਰੂਬਲ ਸਿੰਘ ਨੂੰ ਮਾਣਯੋਗ ਅਦਾਲਤ ...
ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਖ਼ਾਲਸਾ ਕਾਲਜ ਆਫ ਐਜੂਕੇਸ਼ਨ, ਜੀ. ਟੀ. ਰੋਡ ਵਿਖੇ ਖ਼ਾਲਸਾ ਗਲੋਬਲ ਰੀਚ ਫਾਊਾਡੇਸ਼ਨ ਦੇ ਸਹਿਯੋਗ ਨਾਲ 'ਪੰਜਾਬ ਟੀਚਰ ਆਫ ਦਾ ਯੀਅਰ' ਸਮਾਗਮ ਕਰਵਾਇਆ ਗਿਆ | ਜਿਸ 'ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ...
ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਸਾ: ਹਰਭਜਨ ਸਿੰਘ ਪਿਲਖਣੀ, ਇੰਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਹੁਣ ਪਾਵਰਕਾਮ ਟਰਾਂਸਕੋ ਪੰਜਾਬ ਕੇਸਰੀ ਝੰਡਾ ਜਥੇਬੰਦੀ ਪੰਜਾਬ ਦੇ ਪ੍ਰਧਾਨ ...
ਅੰਮਿਤਸਰ, 19 ਸਤੰਬਰ (ਹਰਮਿੰਦਰ ਸਿੰਘ)-ਫਲਾਇੰਗ ਵਿੰਗਸ ਹਰਗੋਬਿੰਦ ਐਵੀਨਿਊ ਦੀ ਟੀਮ ਵਲੋਂ ਗੁਰਦੁਆਰਾ ਪਲਾਹ ਸਾਹਿਬ ਦੇ ਸਾਲਾਨਾ ਜੋੜ ਮੇਲੇ ਦੇ ਮੌਕੇ 'ਤੇ ਗੁਰਦੁਆਰਾ ਸਮੂਹ ਵਿਖੇ ਡਾ: ਆਸ਼ੂ ਤੇ ਡਾ: ਨੇਹਾ ਦੀ ਅਗਵਾਈ ਹੇਠ ਫਿਜ਼ੀਓਥਰੈਪੀ ਕੈਂਪ ਲਗਾਇਆ ਗਿਆ | ਕੈਂਪ ...
ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਟੇਟ ਪੈਨਸ਼ਨਰਜ ਤੇ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਮੀਟਿੰਗ ਸਥਾਨਕ ਕੰਪਨੀ ਬਾਗ ਵਿਖੇ ਸਾਥੀ ਕਰਤਾਰ ਸਿੰਘ ਐਮ. ਏ. ਦੀ ਪ੍ਰਧਾਨਗੀ ਹੇਠ ਹੋਈ | ਜਨ. ਸਕੱਤਰ ਸਾਥੀ ਰਤਨ ...
ਅੰਮਿ੍ਤਸਰ, 19 ਸਤੰਬਰ (ਹਰਮਿੰਦਰ ਸਿੰਘ)-ਡੇਰਾ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀ ਦਿੱਤੇ ਜਾਣ ਦੀ ਘਟਨਾ ਨੂੰ ਹਵਾਰਾ ਕਮੇਟੀ ਨੇ 24 ਸਤੰਬਰ ਨੂੰ ਕੌਮੀ ਰੋਸ ਦਿਵਸ ਵਜੋਂ ਯਾਦ ਕਰਨ ਦਾ ਫ਼ੈਸਲਾ ਕੀਤਾ ਹੈ | ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂਆਂ ਨੇ ਕਿਹਾ ਕਿ ...
ਅੰਮਿਤਸਰ, 19 ਸਤੰਬਰ (ਹਰਮਿੰਦਰ ਸਿੰਘ)-ਗੁੰਮਟਾਲਾ ਚਰਚ ਵਿਖੇ ਮਦਰ ਮੈਰੀ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਵਾਰਡ ਨੰ: 4 ਤੋਂ ਕੌਂਸਲਰ ਹਰਪਨਦੀਪ ਸਿੰਘ ਔਜਲਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ 'ਤੇ ਪ੍ਰਾਰਥਨਾ ਕੀਤੀ ਗਈ ਤੇ ਭਜਨਾ ਦੇ ਗਾਇਨ ਰਾਹੀਂ ਮਦਰ ...
ਅੰਮਿ੍ਤਸਰ, 19 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਜ਼ਿਲ੍ਹਾ ਅੰਮਿ੍ਤਸਰ ਸਾਹਿਬ ਦੇ ਸਮੂਹ ਸਰੀਰਿਕ ਸਿੱਖਿਆ ਅਧਿਆਪਕਾਂ ਨੇ 'ਸਰੀਰਿਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਪੰਜਾਬ' ਦੇ ਦਿਸ਼ਾ ਨਿਰਦੇਸ਼ ਤਹਿਤ ਸਰੀਰਿਕ ਸਿੱਖਿਆ ਅਧਿਆਪਕ ਐਸੋਸੀਏਸ਼ਨ ਅੰਮਿ੍ਤਸਰ ...
ਰਾਜਾਸਾਂਸੀ, 19 ਸਤੰਬਰ (ਹਰਦੀਪ ਸਿੰਘ ਖੀਵਾ)-ਯੂਥ ਅਕਾਲੀ ਦਲ ਸਰਕਲ ਰਾਜਾਸਾਂਸੀ ਦੇ ਸਾਬਕਾ ਪ੍ਰਧਾਨ ਗੁਰਮੁੱਖ ਸਿੰਘ ਲੱਲਾ ਅਫਗਾਨਾ ਵਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਪ੍ਰਧਾਨ ਵੀਰ ਸਿੰਘ ...
ਰਾਜਾਸਾਂਸੀ, 19 ਸਤੰਬਰ (ਹਰਦੀਪ ਸਿੰਘ ਖੀਵਾ)-ਅਨਾਜ ਮੰਡੀ ਕੁੱਕੜਾਂ ਵਾਲਾ ਦੇ ਵਿਹੜੇ 'ਚ ਸਮੂਹ ਆੜਤੀਆਂ, ਕਿਸਾਨਾਂ ਤੇ ਮਜ਼ਦੂਰਾਂ ਵਲੋਂ ਝੋਨੇ ਦੀ ਪੱਕੀ ਫਸਲ ਦੀ ਆਮਦ ਮੌਕੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ | ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ...
ਅੰਮਿ੍ਤਸਰ, 19 ਸਤੰਬਰ (ਹਰਮਿੰਦਰ ਸਿੰਘ)-ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਪਲਾਹ ਸਾਹਿਬ ਦਾ ਸਾਲਾਨਾ ਜੋੜ ਮੇਲਾ 20 ਸਤੰਬਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਸ੍ਰੀ ...
ਛੇਹਰਟਾ, 19 ਸਤੰਬਰ (ਸੁਰਿੰਦਰ ਸਿੰਘ ਵਿਰਦੀ)-ਹਲਕਾ ਪੱਛਮੀ ਦੀ ਵਾਰਡ ਨੰਬਰ ਇਕ 'ਚ ਵਾਰਡ ਇੰਚਾਰਜ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਰਾਜੂ ਤੇ ਕਾਂਗਰਸ ਮਹਿਲਾ ਵਿੰਗ ਜ਼ਿਲ੍ਹਾ ਮੀਤ ਪ੍ਰਧਾਨ ਆਸ਼ਾ ਸ਼ਰਮਾ ਦੀ ਅਗਵਾਈ ਹੇਠ ਬੋਹੜ ਵਾਲਾ ਚੌਂਕ ਵਿਕਾਸ ਨਗਰ ਵਿਖੇ ...
ਅੰਮਿ੍ਤਸਰ, 19 ਸਤੰਬਰ (ਗਗਨਦੀਪ ਸ਼ਰਮਾ)-ਡਾਕਟਰ ਹਰਜੋਤ ਮੱਕੜ ਨਿਊਰੋ ਸਾਈਕੈਟਰਿਕ ਸੈਂਟਰ ਵਿਖੇ ਨਸ਼ਾ ਛੁਡਾਉਣ ਦੇ ਬਾਰੇ ਲੋਕਾਂ 'ਚ ਜਾਗਰੂਕਤਾ ਲਿਆਉਣ ਲਈ ਮੁਫ਼ਤ ਮੈਡੀਕਲ ਕੈਂਪ ਤੇ ਲੈਕਚਰ ਕੀਤਾ ਗਿਆ, ਜਿਸ ਦਾ ਉਦਘਾਟਨ ਵਿਸ਼ੇਸ਼ ਤੌਰ 'ਤੇ ਪੁੱਜੇ ਏ. ਸੀ. ਪੀ ...
ਵੇਰਕਾ, 19 ਸਤੰਬਰ (ਪਰਮਜੀਤ ਸਿੰਘ ਬੱਗਾ)- ਵਿਧਾਨ ਸਭਾ ਹਲਕਾ ਉੱਤਰੀ ਦੇ ਇਲਾਕੇ ਰਘੂਨਾਥ ਮੰਦਰ ਟੰਡਨ ਨਗਰ ਬਟਾਲਾ ਰੋਡ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੀ ਪ੍ਰਭਾਵਸ਼ਾਲੀ ਪਲੇਠੀ ਮੀਟਿੰਗ ਪਵਨ ਮਹਾਜਨ ਦੇ ਯਤਨਾ ਨਾਲ ਟਰਾਂਸਪੋਰਟ ਵਿੰਗ ਦੇ ਸ਼ਹਿਰੀ ਸਕੱਤਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX