ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਆਲ ਕੰਟਰੈਕਚੂਅਲ ਕਰਮਚਾਰੀ ਸੰਘ ਯੂ. ਟੀ., ਚੰਡੀਗੜ੍ਹ ਦੀ ਕਾਰਜਕਾਰੀ ਕਮੇਟੀ ਦਾ ਤਿੰਨ ਸਾਲਾਂ ਬਾਅਦ ਵਿਸਥਾਰ ਕੀਤਾ ਗਿਆ | ਅੱਜ ਮਸਜਿਦ ਗਰਾਊਾਡ 'ਚ ਹੋਈ ਜਨਰਲ ਬਾਡੀ ਦੀ ਮੀਟਿੰਗ 'ਚ ਕਾਰਜਕਾਰੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੌਕੇ ਬਿਪਿਨ ਸ਼ੇਰ ਸਿੰਘ ਚੇਅਰਮੈਨ, ਪਰਵੀਨ ਕੁਮਾਰ ਵਾਈਸ ਚੇਅਰਮੈਨ, ਅਸ਼ੋਕ ਕੁਮਾਰ ਪ੍ਰਧਾਨ, ਪ੍ਰਭੂ ਨਾਥ ਸ਼ਾਹੀ ਸੀਨੀਅਰ ਮੀਤ ਪ੍ਰਧਾਨ, ਜਨਾਰਦਨ ਯਾਦਵ ਤੇ ਰਿਸ਼ੀ ਤੁਸ਼ਾਮਰ ਉਪ ਪ੍ਰਧਾਨ, ਸ਼ਿਵ ਮੂਰਤ ਜਨਰਲ ਸਕੱਤਰ, ਅਮਿਤ ਕੁਮਾਰ ਸਕੱਤਰ, ਅਸ਼ੋਰ ਕੁਮਾਰ ਤੇ ਵਿਨੋਕ ਕੁਮਾਰ ਸੰਯੁਕਤ ਸਕੱਤਰ, ਗੁਰਪ੍ਰਤੀ ਸਿੰਘ ਤੇ ਸ਼ਾਇਰ ਕੁਮਾਰ ਖਜਾਨਚੀ, ਸ੍ਰੀਪਾਲ ਤੇ ਵਿਜੇ ਕੁਮਾਰ ਦਫਤਰ ਸਕੱਤਰ, ਸਤੀਸ਼ ਕੁਮਾਰ ਆਡੀਟਰ, ਓਮ ਕੈਲਾਸ਼ ਤੇ ਬਬਲੂ ਬਿਰਲਾ ਪ੍ਰਚਾਰ ਸਕੱਤਰ, ਸਾਹਿਲ ਕਾਹਲੋਂ, ਕਿ੍ਸ਼ਨ ਕੁਮਾਰ ਪ੍ਰੈਸ ਸਕੱਤਰ, ਗੁਰਚਰਨ ਸਿੰਘ ਸਲਾਹਕਾਰ, ਪ੍ਰੀਤ ਕਰਨ ਸਿੰਘ ਕਾਨੂੰਨੀ ਸਲਾਹਕਾਰ, ਚੰਦਰ ਜਸਵਾਲ ਮੁੱਖ ਸਲਾਹਕਾਰ ਚੁਣਿਆ ਗਿਆ | ਜ਼ਿਕਰਯੋਗ ਹੈ ਕਿ ਆਲ ਕੰਟਰੈਕਚੂਅਲ ਕਰਮਚਾਰੀ ਸੰਘ ਯੂ. ਟੀ., ਚੰਡੀਗੜ੍ਹ ਦੀ ਕਾਰਜਕਾਰੀ ਕਮੇਟੀ ਦਾ ਗਠਨ 2018 'ਚ ਠੇਕੇ 'ਤੇ ਰੱਖੇ ਕਰਮਚਾਰੀਆਂ ਤੇ ਆਊਟਸੋਰਸਿੰਗ ਵਰਕਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੀਤਾ ਗਿਆ ਸੀ |
ਚੰਡੀਗੜ੍ਹ, 19 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-43 ਬੱਸ ਸਟੈਂਡ 'ਤੇ ਇਕ ਵਿਅਕਤੀ ਨਾਲ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-56 ਦੇ ਕੈਲਾਸ਼ ਨੇਗੀ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ 'ਚ ਉਨ੍ਹਾਂ ...
ਮਾਜਰੀ, 19 ਸਤੰਬਰ (ਕੁਲਵੰਤ ਸਿੰਘ ਧੀਮਾਨ)-ਕੁਰਾਲੀ-ਸਿਸਵਾਂ ਮਾਰਗ 'ਤੇ ਸਥਿਤ ਬੜੌਦੀ ਟੋਲ ਪਲਾਜ਼ਾ 'ਤੇ ਲੋਕ-ਹਿੱਤ ਮਿਸ਼ਨ ਦੇ ਮੈਂਬਰ ਰਵਿੰਦਰ ਸਿੰਘ ਬੈਂਸ ਦੀ ਅਗਵਾਈ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਰੋਸ਼ ਪ੍ਰਦਰਸ਼ਨ ਕਰਦਿਆਂ ਮੋਦੀ ਦਾ ਪੁਤਲਾ ...
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਭਾਜਪਾ ਮੰਡਲ ਲਾਲੜੂ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮ ਦਿਨ ਮੰਦਰ 'ਚ ਹਵਨ ਕਰਕੇ ਮਨਾਇਆ ਗਿਆ ਤੇ ਪ੍ਰਧਾਨ ਮੰਤਰੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ ...
ਮੁੱਲਾਂਪੁਰ ਗਰੀਬਦਾਸ, 19 ਸਤੰਬਰ (ਖੈਰਪੁਰ)-ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਫ਼ਤਿਹਪੁਰ ਦੇ ਗੁੱਗਾ ਮਾੜੀ ਦੇ ਸਾਲਾਨਾ ਸਮਾਗਮ 'ਚ ਹਾਜ਼ਰੀ ਭਰਦਿਆਂ ਜਿਥੇ ਮੱਥਾ ਟੇਕਿਆ, ਉਥੇ ਹੀ ਪਿੰਡ ਵਾਸੀਆਂ ਨੂੰ ਇਸ ਸ਼ੁਭ ਮੌਕੇ ਦੀ ਵਧਾਈ ਵੀ ਦਿੱਤੀ | ਉਨ੍ਹਾਂ ਦੱਸਿਆ ...
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਸੈਕਟਰ-35 ਦੇ ਵਾਸੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਵਿਰੋਧ ਪ੍ਰਦਰਸ਼ਨ ਕੀਤਾ | ਇਸ ਮੌਕੇ ਸੈਕਟਰ 34-35 ਲਾਈਟ ਪੁਆਇੰਟ 'ਤੇ ਕਿਸਾਨ ਅੰਦੋਲਨ ਦੇ ਹੱਕ 'ਚ ਪ੍ਰਦਰਸ਼ਨ ਕਰਨ ਵਾਲੀ ਮਹਿਲਾ ਆਗੂ ਪ੍ਰੇਮ ਲਤਾ ਨੇ ...
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਸਰਕਾਰ ਨੇ ਅੱਜ ਪੰਜ ਆਈ. ਪੀ. ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ | ਜਾਰੀ ਹੁਕਮਾਂ ਅਨੁਸਾਰ ਐਸ. ਸੀ. ਬੀ., ਗੁਰੂਗ੍ਰਾਮ ਦੀ ਏ. ਡੀ. ਜੀ. ਪੀ. ਚਾਰੂ ਬਾਲੀ ਨੂੰ ਭੌਂਡਸੀ ਪੁਲਿਸ ਕੰਪਲੈਕਸ ...
ਚੰਡੀਗੜ੍ਹ, 19 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੀ ਰਹਿਣ ਵਾਲੀ ਇਕ ਲੜਕੀ ਦਾ ਪਿੱਛਾ ਕਰਨ ਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਪੁਲਿਸ ਸਟੇਸ਼ਨ ਸੈਕਟਰ-34 ਵਲੋਂ ਦਰਜ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ...
ਚੰਡੀਗੜ੍ਹ, 19 ਸਤੰਬਰ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਸਾਨਾਂ ਵਾਂਗ ਗਰੀਬ ਦਲਿਤ ਸਮਾਜ ਵਲੋਂ ਸਿਆਸੀ ਲੋਕਾਂ ਕੋਲੋਂ ਸਵਾਲ ਪੁੱਛੇ ਜਾਣ ਦੀ ਮੁਹਿੰਮ ਨੂੰ ਜਾਗਰੂਕਤਾ ਮੁਹਿੰਮ ਕਰਾਰ ਦਿੰਦੇ ਹੋਏ ਇਸ ਦਾ ਸਵਾਗਤ ਕੀਤਾ ਹੈ | 'ਆਪ' ਦੀ ਦਲੀਲ ਹੈ ਕਿ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਹਰਿਆਣਾ ਸਿਵਲ ਸਕੱਤਰੇਤ ਸੇਵਾ ਦੇ 11 ਸੁਪਰਡੈਂਟਾਂ ਨੂੰ ਹੋਰ ਸਕੱਤਰ ਦੇ ਅਹੁਦੇ 'ਤੇ ਪਦਉਨਤ ਕੀਤਾ ਹੈ | ਮੁੱਖ ਸਕੱਤਰ ਦਫ਼ਤਰ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਜਿਨ੍ਹਾਂ ਨੇ ...
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਪੀ. ਜੀ. ਆਈ. ਦੇ ਓਟੋਲਰਿਗੋਲੋਜੀ ਤੇ ਹੈਡ ਨੈਕ ਸਰਜਰੀ ਵਿਭਾਗ 'ਚ ਐਡਵਾਂਸਡ ਸਕਿਲ ਲੈਬ ਦਾ ਉਦਘਾਟਨ ਡਾਇਰੈਕਟਰ ਪ੍ਰੋ. ਜਗਤ ਰਾਮ ਵਲੋਂ ਕੀਤਾ ਗਿਆ | ਇਸ ਮੌਕੇ ਡਿਪਟੀ ਡਾਇਰੈਕਟਰ ਐਡਮਨਿਸਟਰੇਸ਼ਨ ਕੁਮਾਰ ਗੌਰਵ, ਡੀਨ ਅਕੈਡਮਿਕਸ ...
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਆਦਿ ਦਾ ਚੰਡੀਗੜ੍ਹ ਸ਼ਹਿਰ ਇਕ ਤਰ੍ਹਾਂ ਹੱਬ ਬਣ ਗਿਆ ਹੈ | ਤਕਰੀਬਨ ਹਰ ਤੀਜੇ ਚੌਥੇ ਦਿਨ ਸ਼ਹਿਰ ਲੇਖਕਾਂ ਵਲੋਂ ਆਪਣੀਆਂ ਪੁਸਤਕਾਂ ਨੂੰ ਜਾਰੀ ਕੀਤੇ ਜਾਣ ਦੀ ਜੋ ਲੜੀ ਪਿਛਲੇ ਮਹੀਨਿਆਂ ...
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਸ਼ਿਵ ਸ਼ਕਤੀ ਕਲੱਬ ਖਰੜ ਵਲੋਂ ਮਾਂ ਭਗਵਤੀ ਜੀ ਦਾ 19ਵਾਂ ਵਿਸ਼ਾਲ ਜਗਰਾਤਾ ਸ਼ਿਵ ਮੰਦਰ ਬਾਬਾ ਧਿਆਨ ਦਾਸ ਖਰੜ ਵਿਖੇ ਕਰਵਾਇਆ ਗਿਆ | ਪ੍ਰੋਗਰਾਮ 'ਚ ਸਥਾਨਕ ਸ਼ਰਧਾਲੂਆਂ ਤੋਂ ਇਲਾਵਾ ਦੂਰ-ਦੁਰਾਡੇ ਦੇ ਪਿੰਡਾਂ ਦੇ ਸ਼ਰਧਾਲੂਆਂ ...
ਚੰਡੀਗੜ੍ਹ, 19 ਸਤੰਬਰ (ਅਜੀਤ ਬਿਊਰੋ)-ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਗੇਜਾ ਰਾਮ ਵਾਲਮੀਕਿ ਵਲੋਂ ਲਿਖੇ ਪੱਤਰ 'ਤੇ ਕਾਰਵਾਈ ਕਰਦਿਆਂ ਸਥਾਨਕ ਸਰਕਾਰਾਂ ਵਿਭਾਗ ਨੇ ਸੂਬੇ ਦੇ ਸਮੂਹ ਨਗਰ ਨਿਗਮ ਕਮਿਸ਼ਨਰਾਂ ਤੇ ਵਧੀਕ ਡਿਪਟੀ ਕਮਿਸ਼ਨਰਾਂ ...
ਚੰਡੀਗੜ੍ਹ, 19 ਸਤੰਬਰ (ਐਨ. ਐਸ. ਪਰਵਾਨਾ)-ਸਰਕਾਰੀ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਕਰਨਾਲ ਦੇ ਦੋ ਮੰਡੀ ਸੈਕਟਰੀ ਸ੍ਰੀ ਹਕੀਕਤ ਰਾਏ ਤੇ ਮੋਹਿਤ ਬੇਰੀ ਨੂੰ ਮੰਡੀ ਦੇ ਰਿਕਾਰਡ 'ਚ ਅਣਨਿਯਮਤਾਈਆਂ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ | ਮੰਡੀ ਬੋਰਡ ਦੇ ਬੁਲਾਰੇ ਨੇ ...
ਚੰਡੀਗੜ੍ਹ, 19 ਸਤੰਬਰ (ਐਨ. ਐਸ. ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਰਾਜ ਸਰਕਾਰ ਵਲੋਂ ਹੁਣੇ ਜਿਹੀ ਗੰਨੇ ਦੀ ਕੀਮਤ 'ਚ 12 ਰੁ. ਪ੍ਰਤੀ ਕੁਇੰਟਲ ਵਧਾਉਣ ਦੇ ਵਾਅਦੇ ਨੂੰ ਕਿਸਾਨਾਂ ਨਾਲ ਕੋਰਾ ਮਜ਼ਾਕ ਕਰਾਰ ਦਿੱਤਾ ਹੈ | ਉਨ੍ਹਾਂ ਵਿਚਾਰ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਮੁੱਢਲੀ ਸਿਖਿਆ ਵਿਭਾਗ ਨੇ ਸੀ ਐਂਾਡ ਬੀ ਕਲਾ ਅਧਿਆਪਕਾਂ ਦੀ ਸਿਨਉਰਿਟੀ ਸੂਚੀ ਆਖੀਰੀ ਰੂਪ ਦੇ ਦਿੱਤਾ ਹੈ, ਜਿਸ ਤੋਂ ਉਨ੍ਹਾਂ ਦੀ ਪੀ. ਜੀ. ਟੀ ਪਦਉਨਤੀ ਲਈ ਰਸਤਾ ਸਾਫ਼ ਹੋ ਗਿਆ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ...
ਚੰਡੀਗੜ੍ਹ, 19 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਚੰਡੀਗੜ੍ਹ ਪੁਲਿਸ ਦੇ ਡੀ. ਜੀ. ਪੀ. ਨੂੰ ਇਕ ਮੰਗ-ਪੱਤਰ ਦਿੰਦਿਆਂ ਮੰਗ ਕੀਤੀ ਹੈ ਕਿ ਜੇਕਰ ਉਨ੍ਹਾਂ ਦੇ ਕਿਸੇ ਮੈਂਬਰ ਖ਼ਿਲਾਫ਼ ਕੋਈ ਪ੍ਰਸਤਾਵਿਤ ਕਾਰਵਾਈ ਕੀਤੀ ਜਾਣੀ ਹੋਵੇ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਉਦਯੋਗਿਕ ਸਿਖਲਾਈ ਸੰਸਥਾਨਾਂ 'ਚ ਸੈਸ਼ਨ 2021-22 ਦੇ ਲਈ ਵੱਖ-ਵੱਖ ਇੰਜੀਨੀਅਰਿੰਗ ਤੇ ਗੈਰ-ਇੰਜੀਨੀਅਰਿੰਗ ਕੋਰਸਾਂ 'ਚ ਦਾਖ਼ਲੇ ਤਹਿਤ ਬਿਨੈ ਮੰਗੇ ਗਏ ਹਨ | ਕੌਸ਼ਲ ਵਿਕਾਸ ਤੇ ਉਦਯੋਗਿਕ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਦੇ ਖੇਤਰ 'ਚ ਵਿੱਤੀ ਸਾਲ 2018-19 ਤੋਂ 2020-21 ਦੇ ਲਈ ਕੌਮੀ ਗੁਣਵੱਤਾ ਭਰੋਸਾ ਮਾਨਕਾਂ ਦੇ ਵਧੀਆ ਲਾਗੂ ਕਰਨ ਤਹਿਤ ਸਮੁਦਾਇਕ ਸਿਹਤ ਕੇਂਦਰ (ਸੀਐਚਸੀ ਸ਼੍ਰੇਣੀ-2) ਪ੍ਰਾਇਮਰੀ ਸਿਹਤ ਕੇਂਦਰ (ਸੀਐਚਸੀ ਸ਼੍ਰੇਣੀ-2) ...
ਚੰਡੀਗੜ੍ਹ, 19 ਸਤੰਬਰ (ਵਿਕਰਮਜੀਤ ਸਿੰਘ ਮਾਨ)-ਹਰਿਆਣਾ ਦੇ ਸਿਹਤ ਮੰਤਰੀ ਸ੍ਰੀ ਅਨਿਲ ਵਿਜ ਨਾਲ ਹਰਿਆਣਾ ਨਰਸਿੰਗ ਵੈਲਫੇਅਰ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਮੁਲਾਕਾਤ ਕੀਤੀ ਤੇ ਸਟਾਫ ਨਰਸ, ਨਰਸਿੰਗ ਸਿਸਟਰ ਤੇ ਮੈਟਰਨ ਦੇ ਪਦਨਾਮ ਨੂੰ ਬਦਲਣ ਦੇ ਲਈ ਸਿਹਤ ਮੰਤਰੀ ਦਾ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤ ਦੇ ਮਹਾਰਜਿਸਟਰਾਰ ਤੇ ਮਰਦਮਸ਼ੁਮਾਰੀ ਕਮਿਸ਼ਨਰ ਡਾ. ਵਿਵੇਕ ਜੋਸ਼ੀ ਨੇ ਇਥੇ ਮਰਦਮਸ਼ੁਮਾਰੀ ਕਾਰਜ ਮੁੱਖ ਦਫ਼ਤਰ ਵਿਚ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕੀਤਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਮੁੱਖ ਦਫ਼ਤਰ ਵਲੋਂ ...
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਚੰਡੀਗੜ੍ਹ ਯੂਥ ਕਾਂਗਰਸ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਰਾਸ਼ਟਰੀ ਬੇਰੁਜ਼ਗਾਰੀ ਦੇ ਰੂਪ 'ਚ ਮਨਾਇਆ | ਇਸ ਦੌਰਾਨ ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ...
ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ 'ਤੇ ਅੱਜ ਤੋਂ ਪੂਰੇ ਦੇਸ਼ ਵਿਚ ਸੇਵਾ ਤੇ ਸਮਰਪਣ ਬਿਸਾ ਪਰਵ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਜੋ ਕਿ 7 ਅਕਤੂਬਰ ...
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਜਨਤਕ ਸੰਗਠਨਾਂ ਦੇ ਸਾਂਝੇ ਮੰਚ ਯੂਨਾਈਟਿਡ ਫਰੰਟ ਆਫ਼ ਮਾਸ ਆਰਗੇਨਾਈਜੇਸ਼ਨਜ਼ ਦੇ ਸੱਦੇ 'ਤੇ ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਦੀ ਲੀਡਰਸ਼ਿਪ ਵੀ 21 ਸਤੰਬਰ ਨੂੰ ਗਵਰਨਰ ਹਾਊਸ ਦੇ ਸਾਹਮਣੇ ਜਨਤਕ ਪ੍ਰਦਰਸ਼ਨ ਵਿਚ ਹਿੱਸਾ ...
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਨਗਰ ਨਿਗਮ ਚੰਡੀਗੜ੍ਹ ਨੇ ਐਮ. ਸੀ. ਸੀ. ਬਿਲਡਿੰਗ ਦੇ ਕਾਨਫਰੰਸ ਹਾਲ 'ਚ ਘਰ-ਘਰ ਜਾ ਕੇ ਅਲੱਗ-ਅਲੱਗ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਦੀ ਨਿੱਜੀ ਸਫਾਈ ਬਾਰੇ ਸਮਰੱਥਾ ਨਿਰਮਾਣ ਵਰਕਸ਼ਾਪ ਕਰਵਾਈ | ਘਰ-ਘਰ ਜਾ ਕੇ ਕੂੜਾ ਇਕੱਠਾ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸਮਾਲਖਾ ਜ਼ਿਲ੍ਹਾ ਸੋਨੀਪਤ ਦੇ ਚਾਰ ਬਦਮਾਸ਼ਾਂ ਨੂੰ ਦੁਕਾਨਦਾਰਾਂ 'ਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਦੁਕਾਨਦਾਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੋਸ਼ੀਆਂ ਦੀ ਜਾਣਕਾਰੀ ਦੇਣ ਵਾਲਿਆਂ ਨੂੰ 50 ਹਜ਼ਾਰ ਰੁ. ਦੇ ਇਨਾਮ ਦੇਣ ਦਾ ...
ਚੰਡੀਗੜ੍ਹ, 19 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਭਾਰਤੀ ਕਿਸਾਨ ਯੂਨੀਅਨ (ਟਿਕੈਤ) ਵਲੋਂ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਨਵੀਂ ਫ਼ਸਲ ਆਉਣ 'ਤੇ ਝੋਨੇ ਦੀ ਸਰਕਾਰ ਖ਼ਰੀਦ 20 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ ਜਦ ਕਿ ਸਰਕਾਰ 1 ਅਕਤੂਬਰ ਨੂੰ ਇਸ ਖ਼ਰੀਦ ਦਾ ਪ੍ਰੋਗਰਾਮ ...
ਡੇਰਾਬੱਸੀ, 19 ਸਤੰਬਰ (ਗੁਰਮੀਤ ਸਿੰਘ)-ਡੇਰਾਬੱਸੀ ਬੱਸ ਸਟੈਂਡ 'ਤੇ ਬਣ ਰਹੇ ਇਤਿਹਾਸਕ ਧਾਰਮਿਕ ਸਥਾਨ ਸ੍ਰੀ ਰਾਮ ਤਲਾਈ 'ਤੇ 44 ਸਾਲ ਬਾਅਦ ਵਾਮਨ ਦਵਾਰਸ਼ੀ ਦਾ ਮੇਲਾ ਭਰਿਆ ਗਿਆ | ਨਗਰ ਕੌਂਸਲ ਡੇਰਾਬੱਸੀ ਵਲੋਂ 90 ਲੱਖ ਰੁਪਏ ਖਰਚ ਕੇ ਇਸ ਅਸਥਾਨ ਦਾ ਸੁੰਦਰੀਕਰਨ ਕੀਤਾ ਗਿਆ | ...
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਦੱਪਰ ਦੀ ਮਾਰਕੀਟ 'ਚ ਸੜਕ ਕਿਨਾਰੇ ਲੱਗਦੀਆਂ ਸਬਜ਼ੀਆਂ ਤੇ ਹੋਰ ਸਾਮਾਨ ਵਾਲੀਆਂ ਰੇਹੜੀਆਂ-ਫੜ੍ਹੀਆਂ ਦੇ ਨਾਲ-ਨਾਲ ਦੁਕਾਨਾਂ ਮੂਹਰੇ ਬਣੇ ਸ਼ੈੱਡਾਂ ਨੂੰ ਜੀ. ਐਮ. ਆਰ ਵਲੋਂ ਹਟਾਉਣ ਖ਼ਿਲਾਫ਼ ਸਥਾਨਕ ਦੁਕਾਨਦਾਰਾਂ ਵਲੋਂ ਸਖ਼ਤ ਰੋਸ ...
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਲੈਬ ਫੋਰੈਂਸਿਕ ਸਾਇੰਸ ਲੈਬੋਰਟਰੀ ਵਿਭਾਗ 'ਚ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪਦਉੱਨਤੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਬਲਵਿੰਦਰ ਸਿੰਘ ਤੇ ਨਿਸ਼ਾਨ ਚੰਦ ਵਲੋਂ ਆਪਣੇ ਵਕੀਲ ਯਸ਼ਪਾਲ ...
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)-ਐਸ. ਟੀ. ਐਫ. ਵਲੋਂ ਸਥਾਨਕ ਫੇਜ਼-3ਏ ਦੇ ਪੈਟਰੋਲ ਪੰਪ ਕੋਲੋਂ ਜੋਇਲ ਸਮਿੱਥ ਮੂਲ ਵਾਸੀ ਨਾਈਜੀਰੀਆ ਤੇ ਹਾਲ ਵਾਸੀ ਤਿਲਕ ਨਗਰ ਨਵੀਂ ਦਿੱਲੀ ਨੂੰ 270 ਗ੍ਰਾਮ ਹੈਰੋਇਨ ਤੇ 1 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ...
ਐੱਸ. ਏ. ਐੱਸ. ਨਗਰ, 19 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਪੁਲਿਸ 'ਚ ਸੀਨੀਅਰ ਅਫ਼ਸਰ ਵਜੋਂ ਭਰਤੀ ਕਰਵਾਉਣ ਦੇ ਨਾਂਅ 'ਤੇ ਪੈਸੇ ਲੈਣ ਦੇ ਮਾਮਲੇ 'ਚ ਥਾਣਾ ਫੇਜ਼-1 ਦੀ ਪੁਲਿਸ ਨੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮ ਦੀ ਪਛਾਣ ਜਗਤਾਰ ...
ਖਰੜ, 19 ਸਤੰਬਰ (ਗੁਰਮੁੱਖ ਸਿੰਘ ਮਾਨ)-ਦੁਸਹਿਰਾ ਕਮੇਟੀ ਖਰੜ ਦੀ ਮੀਟਿੰਗ ਕਮੇਟੀ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ ਦੀ ਰਹਿਨੁਮਾਈ 'ਚ ਪਰਸ਼ੂ ਰਾਮ ਭਵਨ ਖਰੜ ਵਿਖੇ ਹੋਈ, ਜਿਸ ਦੌਰਾਨ ਦੁਸਹਿਰੇ ਦੇ ਤਿਉਹਾਰ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ | ਉਪਰੰਤ ਕਮੇਟੀ ਵਲੋਂ ...
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਮੌਜੂਦਾ ਸਮੇਂ ਅੰਦਰ ਪੰਜਾਬ ਵਿਚ ਚੱਲ ਰਹੇ ਸਿਆਸੀ ਘਮਾਸਾਨ ਦੌਰਾਨ ਭਾਜਪਾ ਦੀ ਪੰਜਾਬ ਇਕਾਈ ਦੇ ਬੁਲਾਰਾ ਅਮਨਜੋਤ ਕੌਰ ਰਾਮੂਵਾਲੀਆ ਵਲੋਂ ਰਾਜਪਾਲ ਪੰਜਾਬ ਨਾਲ ਰਸਮੀ ਮੁਲਾਕਾਤ ਕੀਤੀ ਗਈ | ਇਸ ਮੌਕੇ ਜਿਥੇ ਬੀਬੀ ...
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਤੇ ਬਾਹਰਾ ਯੂਨੀਵਰਸਿਟੀ ਨੇ ਦੇਸ਼ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ 'ਚ ਜਗ੍ਹਾ ਬਣਾਈ ਹੈ | ਆਊਟ-ਲੁੱਕ ਨਾਮਕ ਹਫ਼ਤਾਵਾਰੀ ਨਿਊਜ਼ ਮੈਗਜ਼ੀਨ ਦੁਆਰਾ ਕਰਵਾਏ ਇਕ ਸਰਵੇਖਣ 'ਚ ...
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਪਿੰਡ ਸੋਹਾਣਾ ਦੇ ਗੁ: ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਓੜੀ ਨੇੜੇ ਪੁਆਧ ਇਲਾਕੇ (ਮੁਹਾਲੀ) ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ 105ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ਬੈਦਵਾਣ ...
ਪਾਤੜਾਂ, 19 ਸਤੰਬਰ (ਖ਼ਾਲਸਾ)-ਪਾਤੜਾਂ ਦੇ ਨਾਲ ਲੱਗਦੇ ਪਿੰਡ ਦੁਗਾਲ ਕਲਾਂ ਦੀ ਇਕ ਔਰਤ ਨੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ | ਪੁਲਿਸ ਨੇ ਇਸ ਔਰਤ ਦੇ ਪਿਤਾ ਦੇ ਬਿਆਨਾਂ ਦੇ ਅਧਾਰ 'ਤੇ ਉਸ ਦੇ ਪਤੀ, ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ...
ਮੋਰਿੰਡਾ, 19 ਸਤੰਬਰ (ਕੰਗ)-ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਸਭ ਕਿਛ ਤੇਰਾ ਵੈੱਲਫੇਅਰ ਸੁਸਾਇਟੀ ਰਜਿ. ਮੋਰਿੰਡਾ ਵਲੋਂ ਸਰਕਾਰੀ ਹਸਪਤਾਲ ਮੋਰਿੰਡਾ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ | ਇਸ ਸਬੰਧੀ ਹੈੱਡ ਗ੍ਰੰਥੀ ਹਰਿੰਦਰ ਸਿੰਘ ਨੇ ...
ਮੋਰਿੰਡਾ, 19 ਸਤੰਬਰ (ਕੰਗ)-ਕਾਂਗਰਸ ਹਾਈ ਕਮਾਨ ਵਲੋਂ ਸ੍ਰੀ ਚਮਕੌਰ ਸਾਹਿਬ ਤੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ 'ਤੇ ਮੋਰਿੰਡਾ ਸ਼ਹਿਰ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ | ਭਾਵੇਂ ਕਾਂਗਰਸੀ ਵਰਕਰਾਂ ਨੂੰ ...
ਸ੍ਰੀ ਅਨੰਦਪੁਰ ਸਾਹਿਬ ਨਿੱਕੂਵਾਲ, 19 ਸਤੰਬਰ (ਕਰਨੈਲ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 20 ਸਤੰਬਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਛਲੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਜਾਵੇਗੀ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ.ਟੀ. ਰੋਡ 'ਤੇ ਤਹਿਸੀਲ ਖੰਨਾ ਅਧੀਨ ਆਉਂਦੇ ਕਸਬਾ ਬੀਜਾ ਦਾ ਕੁਲਾਰ ਹਸਪਤਾਲ ਦੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ...
ਮੋਰਿੰਡਾ, 19 ਸਤੰਬਰ (ਕੰਗ)-ਆਂਗਣਵਾੜੀ ਸੈਂਟਰ ਮੜੌਲੀ ਕਲਾਂ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਕੇਂਦਰ ਸਰਕਾਰ ਦੀ ਵਿਸ਼ੇਸ਼ ਟੀਮ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਮੈਡਮ ਈਸ਼ੂ ਜੈਨ ਵਲੋਂ ਗਰਭਵਤੀ ਔਰਤਾਂ ਤੇ ਨਵੀਆਂ ਬਣੀਆਂ ਮਾਵਾਂ ਤੋਂ ਪੋਸ਼ਣ ਸਬੰਧੀ ...
ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਪਿੰਡ ਮੁਹਾਲੀ ਵਿਖੇ ਮਾਂ ਬਜਰੰਗ ਸੰਮਤੀ ਵਲੋਂ ਸ੍ਰੀ ਵਿਸ਼ਵਕਰਮਾ ਪੂਜਾ ਤੇ ਮਾਂ ਭਗਵਤੀ ਦਾ ਜਾਗਰਣ ਕਰਵਾਇਆ ਗਿਆ | ਸੰਮਤੀ ਦੇ ਬੁਲਾਰੇ ਪ੍ਰੇਮ ਕੁਮਾਰ ਤੇ ਮਨੂੰ ਕੁਮਾਰ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਬ੍ਰਾਹਮਣ ...
ਲਾਲੜੂ, 19 ਸਤੰਬਰ (ਰਾਜਬੀਰ ਸਿੰਘ)-ਦੱਪਰ ਟੋਲ ਪਲਾਜ਼ਾ 'ਤੇ ਇਕੱਤਰ ਹੋਈਆਂ ਕਿਸਾਨ ਜਥੇਬੰਦੀਆਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜ ਕੇ ਉਨ੍ਹਾਂ ਦਾ 71ਵਾਂ ਜਨਮ ਦਿਨ ਮਨਾਇਆ ਗਿਆ ਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ...
ਖਰੜ, 19 ਸਤੰਬਰ (ਜੰਡਪੁਰੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ 'ਤੇ ਬਲਾਕ ਦੇ ਵੱਖ-ਵੱਖ ਪਿੰਡਾਂ 'ਚ ਆਪਣੀਆਂ ਮੰਗਾਂ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਪੰਜਾਬ ਸਰਕਾਰ ਦਾ ਪੁਤਲੇ ਫੂਕੇ ਗਏ | ਇਸ ਸਬੰਧੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਬਲਾਕ ...
ਚੰਡੀਗੜ੍ਹ, 19 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ-28/ਸੀ ਦੇ ਰਹਿਣ ਵਾਲੇ ਪਵਨ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ | ...
ਨੰਗਲ, 19 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਮੁੱਖ ਸਰਪ੍ਰਸਤ ਹਰਭਜਨ ਸਿੰਘ ਬਡਵਾਲ ਦੀ ਪ੍ਰੇਰਨਾ ਨਾਲ ਅੰਤਰਰਾਸ਼ਟਰੀ ਨੰਗਲ ਡੈਮ ਜਲਗਾਹ ਦੇਖਣ ਆਏ ਸੀਨੀਅਰ ਪੱਤਰਕਾਰਾਂ ਬਲਵਿੰਦਰ ਸਿੰਘ ਜੰਮੂ, ਜੈ ਸਿੰਘ ਛਿੱਬੜ, ਪ੍ਰੋ. ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX