ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਨੁਮਾ ਮਹਾਂਮਾਰੀ ਸਮੇਂ ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਕੋਰੋਨਾ ਮਰੀਜ਼ਾਂ ਦੇ ਇਲਾਜ ਅਤੇ ਕੋਰੋਨਾ ਮਿ੍ਤਕਾਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕਰਨ ਜਿਹੀਆਂ ਵੱਡੀਆਂ ਸੇਵਾਵਾਂ ਨਿਭਾਉਣ ਵਾਲੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਆਗੂਆਂ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਦਿੱਲੀ ਤੋਂ ਹਿੰਦ-ਪਾਕਿ ਸਰਹੱਦ 'ਤੇ ਸਥਿਤ ਹੁਸੈਨੀਵਾਲਾ ਸ਼ਹੀਦੀ ਸਮਾਰਕ ਤੱਕ ਜਾਗਰੂਕਤਾ ਯਾਤਰਾ ਕੀਤੀ ਗਈ, ਜਿਸ ਦੀ ਅਗਵਾਈ ਸੰਸਥਾ ਦੇ ਪ੍ਰਧਾਨ ਪਦਮ ਸ੍ਰੀ ਡਾ: ਜਤਿੰਦਰ ਸਿੰਘ ਸੈਂਟੀ ਕਰ ਰਹੇ ਸਨ, ਜਿਨ੍ਹਾਂ ਨੇ ਸ਼ਹੀਦਾਂ ਨੂੰ ਸਿੱਜਦਾ ਕਰ ਸਮਾਜ ਸੁਧਾਰਾਂ ਲਈ ਤਕੜੇ ਹੋ ਕੇ ਕੰਮ ਕਰਨ ਦਾ ਅਸ਼ੀਰਵਾਦ ਮੰਗਿਆ | ਇੱਥੇ ਦੱਸਣਯੋਗ ਹੈ ਕਿ ਕੋਵਿਡ ਦੇ ਭਿਆਨਕ ਸਮੇਂ ਵਿਚ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਮਰੀਜ਼ਾਂ ਦੇ ਇਲਾਜ ਅਤੇ ਲਾਸ਼ਾਂ ਦੇ ਅੰਤਿਮ ਸੰਸਕਾਰ ਦੀ ਸੇਵਾ ਕਰਨ ਵਾਲੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਯੋਧਿਆਂ ਨੇ ਜਿੱਥੇ 4000 ਤੋਂ ਵੱਧ ਕੋਰੋਨਾ ਮਿ੍ਤਕ ਵਿਅਕਤੀਆਂ ਦੀਆਂ ਦੇਹਾਂ ਦੇ ਅੰਤਿਮ ਸੰਸਕਾਰ ਕੀਤੇ, ਉੱਥੇ 6000 ਤੋਂ ਵੱਧ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਤੰਦਰੁਸਤ ਜੀਵਨ ਦੇਣ 'ਚ ਵੱਡੇ ਯੋਗਦਾਨ ਪਾਏ | ਕੋਰੋਨਾ ਮਹਾਂ ਕਾਲ 'ਚ ਬੱਚਿਆਂ ਵਲੋਂ ਮਾਪਿਆਂ ਦੀ ਸਾਂਭ-ਸੰਭਾਲ ਤੋਂ ਭੱਜ ਜਾਣ ਇੱਥੋਂ ਤੱਕ ਕੇ ਆਪਣਿਆਂ ਦਾ ਅੰਤਿਮ ਸੰਸਕਾਰ ਕਰਨ ਤੋਂ ਵੀ ਭੱਜ ਜਾਣ ਆਦਿ ਭਰਾ ਮਾਰੂ ਜੰਗ ਜਿਹੀਆਂ ਸਮਾਜ 'ਚ ਫੈਲੀਆਂ ਅਨੇਕਾਂ ਕੁਰੀਤੀਆਂ ਦੇ ਖ਼ਾਤਮੇ ਅਤੇ ਸ਼ਹੀਦਾਂ ਦੀ ਸੋਚ ਵਾਲਾ ਸੱਚਾ ਤੇ ਉਸਾਰੂ ਸਮਾਜ ਸਿਰਜਨ ਦਾ ਸੱਦਾ ਦਿੰਦੇ ਹੋਏ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ 60 ਮੈਂਬਰ ਪ੍ਰਧਾਨ ਪਦਮ ਸ੍ਰੀ ਡਾ: ਜਤਿੰਦਰ ਸਿੰਘ ਸੈਂਟੀ ਦੀ ਅਗਵਾਈ ਹੇਠ ਦਿੱਲੀ ਤੋਂ ਰੇਲ ਗੱਡੀ ਰਾਹੀਂ ਫ਼ਿਰੋਜਪੁਰ ਪਹੁੰਚੇ, ਜੋ ਸਭ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਜ਼ਾਮਨੀ ਸਾਹਿਬ ਵਜੀਦਪੁਰ ਵਿਖੇ ਪਹੁੰਚ ਦਰਬਾਰ ਸਾਹਿਬ ਨਤਮਸਤਕ ਹੋਏ | ਉਪਰੰਤ ਉਨ੍ਹਾਂ ਦਾ ਮਨੋਹਰ ਲਾਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਆਗੂ ਹੁਸੈਨੀਵਾਲਾ ਸ਼ਹੀਦੀ ਸਮਾਰਕ 'ਤੇ ਪਹੁੰਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ, ਸੁਖਦੇਵ, ਰਾਜਗੁਰੂ ਅਤੇ ਪੰਜਾਬ ਮਾਤਾ ਦੀਆਂ ਸਮਾਰਕਾਂ 'ਤੇ ਸਿੱਜਦਾ ਕਰ ਸ਼ਰਧਾ ਦੇ ਫੱੁਲ ਭੇਟ ਕਰਦਿਆਂ ਸਮਾਜ 'ਚ ਫੈਲੀਆਂ ਕੁਰੀਤੀਆਂ ਖ਼ਿਲਾਫ਼ ਜੰਗ ਲੜਨ ਅਤੇ ਉਸਾਰੂ ਸਮਾਜ ਸਿਰਜਣ ਲਈ ਤਕੜੇ ਹੋ ਕੇ ਸੇਵਾ ਕਰਨ ਦਾ ਅਸ਼ੀਰਵਾਦ ਮੰਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹੀਦ ਕੌਮਾਂ ਦੇ ਸਰਮਾਇਆ ਹੁੰਦੇ ਹਨ, ਜੋ ਆਉਣ ਵਾਲੀਆਂ ਨਸਲਾਂ ਲਈ ਪ੍ਰੇਰਨਾ ਸਰੋਤ ਹੁੰਦੇ ਹਨ | ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਪਹਿਲੀ ਅਤੇ ਦੂਜੀ ਲਹਿਰ ਵਿਚ ਕੋਵਿਡ ਨਾਲ ਸਬੰਧਿਤ ਵਿਅਕਤੀਆਂ ਦੇ ਇਲਾਜ ਅਤੇ ਮਿ੍ਤਕ ਵਿਅਕਤੀਆਂ ਦੀਆਂ ਦੇਹਾਂ ਹਸਪਤਾਲਾਂ ਤੋਂ ਲਿਆ ਸ਼ਮਸ਼ਾਨਘਾਟ ਅੰਦਰ ਅੰਤਿਮ ਸੰਸਕਾਰ ਕਰਨ ਦੀ ਸੇਵਾ ਕੀਤੀ |ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦੇ ਮੱਦੇਨਜ਼ਰ, ਫ੍ਰੈਂਚ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਸਮਾਜ ਸੇਵਾ ਵਿਚ ਪੀ.ਐੱਚ.ਡੀ. ਦੀ ਡਾਕ ਟਰੇਟ ਦਿੱਤੀ ਅਤੇ ਭਾਰਤ ਸਰਕਾਰ ਵਲੋਂ ਮਾਨਯੋਗ ਦੇਸ਼ ਦੇ ਰਾਸ਼ਟਰਪਤੀ ਵਲੋਂ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਹੈ | ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਕਾਰਕੁਨਾਂ ਨੇ ਹਿੰਦ-ਪਾਕਿ ਸਰਹੱਦ 'ਤੇ ਬਣੇ ਮਿਊਜ਼ੀਅਮ ਵੀ ਦੇਖਿਆ |
ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਕੀਤਾ ਸਨਮਾਨ
ਸ਼ਹੀਦ ਭਗਤ ਸਿੰਘ ਸੇਵਾ ਦਲ ਦਿੱਲੀ ਦੇ ਪ੍ਰਧਾਨ ਡਾ: ਜਤਿੰਦਰ ਸਿੰਘ ਸ਼ੈਂਟੀ ਪਦਮ ਸ੍ਰੀ ਦਾ ਹੁਸੈਨੀਵਾਲਾ ਪਹੁੰਚਣ 'ਤੇ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਨੇ ਸਨਮਾਨ ਚਿੰਨ੍ਹ ਅਤੇ ਦਸਤਾਰ ਭੇਟ ਕਰਕੇ ਸਨਮਾਨ ਕੀਤਾ ਅਤੇ ਕਿਹਾ ਕਿ ਉਹ ਮਨੁੱਖਤਾ ਦੀ ਸੇਵਾ ਕਰ ਰਹੇ ਹਨ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਸਿੰਘ ਵੈਰੜ ਸਾਈਕਲਿਸਟ, ਡਾ: ਰਾਮੇਸ਼ਵਰ ਸਿੰਘ ਨੈਸ਼ਨਲ ਐਵਾਰਡੀ, ਸੋਹਣ ਸਿੰਘ ਸੋਢੀ, ਪੁਸ਼ਪਿੰਦਰ ਸਿੰਘ ਸ਼ੈਲੀ ਸੰਧੂ ਬਸਤੀ ਭਾਗ ਸਿੰਘ, ਤੇਜਿੰਦਰ ਸਿੰਘ ਹੀਰੋ ਮੋਟਰਸਾਈਕਲ ਵਾਲੇ, ਗੁਰਮੀਤ ਸਿੰਘ ਸਿੱਧੂ, ਈਸ਼ਵਰ ਸ਼ਰਮਾ, ਰਵੀਇੰਦਰ ਸਿੰਘ, ਐਡਵੋਕੇਟ ਜਗਮੀਤ ਸਿੰਘ ਸੰਧੂ ਵਸਤੀ ਬਾਜ਼ ਸਿੰਘ, ਹੀਰਾ ਸਿੰਘ ਮੱਲਵਾਲ, ਗੁਰਬਿੰਦਰ ਸਿੰਘ ਸੰਧੂ ਆਦਿ ਨਾਲ ਸਨ |
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਬਾਬਾ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਫ਼ਿਰੋਜ਼ਪੁਰ ਸ਼ਹਿਰ ਅੰਦਰ ਗੁਰ ਮਰਿਆਦਾ ਭੰਗ ਹੋਣ ਦਾ ਮਾਮਲਾ ਪੂਰੀ ਤਰ੍ਹਾਂ ਭੱਖ ਗਿਆ ਹੈ, ਜਿਸ ਦਾ ਸੰਤ ਸਮਾਜ ਵਲੋਂ ਵੀ ਸਖ਼ਤ ਨੋਟਿਸ ਲਿਆ ਗਿਆ ਹੈ | ਦੱਸਣਯੋਗ ਹੈ ਕਿ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕੋਰੋਨਾ ਕਾਲ 'ਚ ਪੀੜਤਾਂ ਦੀ ਸੇਵਾ ਦੀ ਬਜਾਏ ਦਵਾਈਆਂ ਦੀ ਕਾਲਾਬਾਜ਼ਾਰੀ ਕਰਕੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਿਆਂ ਨੂੰ ਇੰਡਸਟਰੀਅਲ ਦੱਸਦੇ ਹੋਏ ਸ਼ਹੀਦ ਭਗਤ ਸਿੰਘ ਸੇਵਾ ਦਲ ਦਿੱਲੀ ਦੇ ਪ੍ਰਧਾਨ ਡਾ: ਜਤਿੰਦਰ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬਣ ਜਾਣ ਉਪਰੰਤ ਜਿੱਥੇ ਸਮੁੱਚੇ ਜ਼ਿਲੇ੍ਹ ਅੰਦਰ ਦਲਿਤ ਵਰਗ 'ਚ ਖ਼ੁਸ਼ੀ ਮਨਾਈ ਜਾ ਰਹੀ ਹੈ, ਉੱਥੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਅੰਦਰ ਪੰਜਾਬ ਕਾਂਗਰਸ ਦੇ ਜ਼ਿਲ੍ਹਾ ...
ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਵਿਖੇ ਕਿਰਾਏ ਦੇ ਮਕਾਨਾਂ ਵਿਚ ਰਹਿਣ ਵਾਲੇ ਲੋਕਾਂ ਵਲੋਂ ਪਲਾਟਾਂ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਤਹਿਤ ਕਿਰਾਏਦਾਰਾਂ ਦੀ ਮੀਟਿੰਗ ਬਲਵੀਰ ਸਿੰਘ ਦੀ ਅਗਵਾਈ ਹੇਠ ਇੱਥੇ ਨਗਰ ਕੌਂਸਲ ਪਾਰਕ ਵਿਖੇ ਹੋਈ | ...
ਫ਼ਿਰੋਜ਼ਪੁਰ, 19 ਸਤੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀਆਂ ਲੋਕ ਪੱਖੀ ਨੀਤੀਆਂ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿਚ ਲੋਕ ਪਾਰਟੀ ਵਿਚ ਸ਼ਮੂਲੀਅਤ ਕਰ ਰਹੇ ਹਨ | ਇਸੇ ਤਹਿਤ ...
ਕੁੱਲਗੜ੍ਹੀ, 19 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਬੀਤੀ ਰਾਤ ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਪਿੰਡ ਨਾਜ਼ੂ ਸ਼ਾਹ ਮਿਸ਼ਰੀ ਵਾਲਾ ਦੇ ਨਜ਼ਦੀਕ ਇਕ ਭਿਆਨਕ ਸੜਕ ਹਾਦਸਾ ਹੋਇਆ | ਇਸ ਹਾਦਸੇ ਵਿਚ ਇਕ ਸੋਨਾਲਿਕਾ ਰੇਤ ਦਾ ਭਰਿਆ ਟਰੈਕਟਰ ਅਤੇ ਇਕ ਇੰਡੀਕਾ ਵਿਸਟਾ ਕਾਰ ਬੁਰੀ ...
ਫ਼ਿਰੋਜ਼ਪੁਰ, 19 ਸਤੰਬਰ (ਰਾਕੇਸ਼ ਚਾਵਲਾ)- ਛੱੁਟੀ ਲੈ ਕੇ ਪੈਰੋਲ 'ਤੇ ਗਏ ਕੈਦੀ ਵਲੋਂ ਨਿਰਧਾਰਿਤ ਸਮੇਂ ਅੰਦਰ ਜੇਲ੍ਹ ਅੰਦਰ ਵਾਪਸ ਨਾ ਆਉਣ 'ਤੇ ਥਾਣਾ ਕੈਂਟ ਪੁਲਿਸ ਵਲੋਂ ਕੈਦੀ ਸੁਰਿੰਦਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਚਾਹਲ ਥਾਣਾ ਮੱਲਾਂਵਾਲਾ ਵਿਰੱੁਧ ਮੁਕੱਦਮਾ ...
ਫ਼ਿਰੋਜ਼ਪੁਰ, 19 ਸਤੰਬਰ (ਰਾਕੇਸ਼ ਚਾਵਲਾ)- ਬੰਦੂਕ ਨਾਲ ਫਾਇਰ ਕਰਕੇ ਆਮ ਜਨਤਾ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ 'ਤੇ ਥਾਣਾ ਕੈਂਟ ਪੁਲਿਸ ਨੇ ਇਕ ਵਿਅਕਤੀ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁਦਈ ਸਚਿਨ ਰਾਏ ਪੱੁਤਰ ਜਸਵੰਤ ਰਾਏ ਵਾਸੀ ਲਾਲ ਕੁੜਤੀ ...
ਕੁੱਲਗੜ੍ਹੀ, 19 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੁੱਲਗੜ੍ਹੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੀਟਿੰਗ ਵਿਚ ਯੂਨੀਅਨ ਦੀ ਕੁੱਲਗੜ੍ਹੀ ਇਕਾਈ ...
ਕੁੱਲਗੜ੍ਹੀ, 19 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਭਾਗ ਸਿੰਘ ਮਰਖਾਈ ਦੀ ਅਗਵਾਈ ਹੇਠ ਇਕ ਵਿਸ਼ੇਸ਼ ਮੀਟਿੰਗ ਕੁੱਲਗੜ੍ਹੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੀਟਿੰਗ ਵਿਚ ਯੂਨੀਅਨ ਦੀ ਕੁੱਲਗੜ੍ਹੀ ਇਕਾਈ ...
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਸ਼ਹਿਰੀ ਹਲਕੇ ਵਿਚ ਬੀਤੀ ਰਾਤ ਆਮ ਆਦਮੀ ਪਾਰਟੀ ਨੇ ਧਮਾਕਾ ਕਰਦੇ ਹੋਏ ਵੱਡੀ ਸੰਖਿਆ ਵਿਚ ਪਰਿਵਾਰਾਂ ਨੂੰ ਆਪ ਵਿਚ ਸ਼ਾਮਿਲ ਕੀਤਾ | ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ...
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਸ਼ਹਿਰੀ ਹਲਕੇ ਵਿਚ ਬੀਤੀ ਰਾਤ ਆਮ ਆਦਮੀ ਪਾਰਟੀ ਨੇ ਧਮਾਕਾ ਕਰਦੇ ਹੋਏ ਵੱਡੀ ਸੰਖਿਆ ਵਿਚ ਪਰਿਵਾਰਾਂ ਨੂੰ ਆਪ ਵਿਚ ਸ਼ਾਮਿਲ ਕੀਤਾ | ਜਾਣਕਾਰੀ ਦਿੰਦੇ ਹੋਏ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ...
ਕੁੱਲਗੜ੍ਹੀ, 19 ਸਤੰਬਰ (ਸੁਖਜਿੰਦਰ ਸਿੰਘ ਸੰਧੂ)-ਨੈਸ਼ਨਲ ਕਾਂਗਰਸ ਵਰਕਿੰਗ ਕਮੇਟੀ ਸਮਰਪਿਤ ਸੰਗਠਨ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਕਾਂਗਰਸੀ ਆਗੂ ਦਵਿੰਦਰ ਸਿੰਘ ਨੂੰ ਕਿਸਾਨ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਉਨ੍ਹਾਂ ਨੇ ...
ਫ਼ਿਰੋਜ਼ਪੁਰ, 19 ਸਤੰਬਰ (ਗੁਰਿੰਦਰ ਸਿੰਘ)- ਕਾਂਗਰਸ ਨੇ ਦਲਿਤ ਭਾਈਚਾਰੇ ਨਾਲ ਝੂਠ ਮਾਰ ਕੇ ਇਕ ਵੱਡਾ ਧੋਖਾ ਕੀਤਾ ਤੇ ਸੱਤਾ ਹਾਸਿਲ ਕੀਤੀ ਸੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਮੁੱਖ ਸੇਵਾਦਾਰ ਰੋਹਿਤ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਉੱਘੀ ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਫ਼ਿਰੋਜ਼ਪੁਰ ਗ੍ਰੇਟਰ ਵਲੋਂ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ 17ਵਾਂ ਟੀਕਾਕਰਨ ਕੈਂਪ ਲਗਾਇਆ, ਜਿਸ ਵਿਚ ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਹਰਿੰਦਰ ਸਿੰਘ ਖੋਸਾ ...
ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਮੁਖੀ ਰਾਜਪਾਲ ਸਿੰਘ ਸੰਧੂ ਵਲੋਂ ਆਵਾਜਾਈ ਨਿਯਮਾਂ ਨੂੰ ਇੰਨ੍ਹ-ਬਿੰਨ੍ਹ ਲਾਗੂ ਕਰਵਾਉਣ ਦੀਆਂ ਹਦਾਇਤਾਂ ਦੇ ਚੱਲਦਿਆਂ ਤਲਵੰਡੀ ਭਾਈ ਦੇ ਟਰੈਫ਼ਿਕ ਪੁਲਿਸ ਇੰਚਾਰਜ ਏ ਐੱਸ ਆਈ ...
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਕੁਝ ਦਿਨ ਪਹਿਲਾ ਹਲਕਾ ਦਿਹਾਤੀ ਦੇ ਇੰਚਾਰਜ ਥਾਪੇ ਗਏ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਪਹਿਲੀ ਮੀਟਿੰਗ ਪਿੰਡ ਅਰਮਾਨਪੁਰਾ ਵਿਖੇ ਕੀਤੀ, ਜਿੱਥੇ ਆਸ਼ੂ ਬੰਗੜ ਦੇ ਪਹੁੰਚਣ ਤੇ ਪਿੰਡ ਵਾਸੀਆਂ ਨੇ ਫੁੱਲਾਂ ਦੇ ...
ਤਲਵੰਡੀ ਭਾਈ, 19 ਸਤੰਬਰ (ਕੁਲਜਿੰਦਰ ਸਿੰਘ ਗਿੱਲ)- ਅਗਰਵਾਲ ਸਮਾਜ ਸਭਾ ਤਲਵੰਡੀ ਭਾਈ ਵਲੋਂ ਸ਼ੂਗਰ ਚੇਤਨਾ ਸੋਸਾਇਟੀ ਮੋਗਾ ਦੇ ਸਹਿਯੋਗ ਨਾਲ ਸ਼ੂਗਰ ਦੀ ਬਿਮਾਰੀ ਨੂੰ ਲੈ ਕੇ ਵਿੱਢੀ ਗਈ ਮੁਹਿੰਮ ਤਹਿਤ ਸਥਾਨਿਕ ਗਊ ਮਾਤਾ ਸਮਾਧੀ ਮੰਦਰ ਵਿਖੇ ਸ਼ੂਗਰ ਚੇਤਨਾ ਕੈਂਪ ...
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- ਦੇਸ਼ ਅੰਦਰ ਫੈਲੀ ਕੋਰੋਨਾ ਮਹਾਂਮਾਰੀ 'ਤੇ ਠੱਲ੍ਹ ਪਾਉਣ ਦੇ ਲਈ ਕੇਂਦਰ ਸਰਕਾਰ ਵਲੋਂ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਇਸ ਦੇ ਨਾਲ ਕੋਰੋਨਾ ...
ਖੋਸਾ ਦਲ ਸਿੰਘ, 19 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਪਿਛਲੇ ਸਾਢੇ ਚਾਰ ਸਾਲਾਂ ਦੀ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੋਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣੂੰ ਹਨ ਅਤੇ ਕੈਪਟਨ ਦੇ ਅਸਤੀਫ਼ੇ ਨਾਲ ਕਾਂਗਰਸ ਦੀਆਂ ਨਕਾਮੀਆਂ ਨਹੀਂ ਲੁੱਕ ...
ਕੁੱਲਗੜ੍ਹੀ, 19 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਅਧੀਨ ਪਿੰਡ ਰੁਕਣ ਸ਼ਾਹ ਵਾਲਾ ਵਿਖੇ ਚੱਲ ਰਹੇ ਮਨਰੇਗਾ ਦੇ ਵਿਕਾਸ ਕਾਰਜਾਂ ਵਿਚ ਘਟੀਆ ਮਟੀਰੀਅਲ ਵਰਤੇ ਜਾਣ ਦਾ ਸੋਸ਼ਲ ਮੀਡੀਆ 'ਤੇ ਪੂਰਾ ਪ੍ਰਚਾਰ ਚੱਲ ਰਿਹਾ ਹੈ, ਜਿਸ ਦੀ ਸਚਾਈ ਜਾਣਨ ਲਈ ਪਿੰਡ ...
ਗੋਲੂ ਕਾ ਮੋੜ, 19 ਸਤੰਬਰ (ਸੁਰਿੰਦਰ ਸਿੰਘ ਪੁਪਨੇਜਾ)-ਮੁੱਖ ਮੰਤਰੀ ਬਦਲਣ ਨਾਲ ਪੰਜਾਬ ਦੇ ਮਸਲੇ ਹੱਲ ਨਹੀਂ ਹੋਣ ਵਾਲੇ | ਇਹ ਗੱਲ ਆਮ ਆਦਮੀ ਪਾਰਟੀ ਦੇ ਹਲਕਾ ਗੁਰੂਹਰਸਹਾਏ ਦੇ ਆਗੂ ਮਲਕੀਤ ਥਿੰਦ ਨੇ ਪ੍ਰੈੱਸ ਦੇ ਨਾਂਅ 'ਤੇ ਜਾਰੀ ਬਿਆਨ ਵਿਚ ਕਹੀ | ਮਲਕੀਤ ਥਿੰਦ ਨੇ ਕਿਹਾ ...
ਫ਼ਿਰੋਜ਼ਪੁਰ, 19 ਸਤੰਬਰ (ਰਾਕੇਸ਼ ਚਾਵਲਾ)- ਬੰਦੂਕ ਨਾਲ ਫਾਇਰ ਕਰਕੇ ਆਮ ਜਨਤਾ ਦੀ ਜਾਨ ਨੂੰ ਖ਼ਤਰੇ ਵਿਚ ਪਾਉਣ 'ਤੇ ਥਾਣਾ ਕੈਂਟ ਪੁਲਿਸ ਨੇ ਇਕ ਵਿਅਕਤੀ ਵਿਰੱੁਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਮੁਦਈ ਸਚਿਨ ਰਾਏ ਪੱੁਤਰ ਜਸਵੰਤ ਰਾਏ ਵਾਸੀ ਲਾਲ ਕੁੜਤੀ ...
ਗੁਰੂਹਰਸਹਾਏ, 19 ਸਤੰਬਰ (ਕਪਿਲ ਕੰਧਾਰੀ)- 70 ਸਾਲ ਤੋਂ ਵੱਧ ਸਮਾਂ ਰਾਜ ਕਰ ਗਈਆਂ ਰਵਾਇਤੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਇੰਨਾ ਜ਼ਿਆਦਾ ਲੁੱਟਿਆ ਅਤੇ ਕੁੱਟਿਆ ਹੈ ਕਿ ਅੱਜ ਪੰਜਾਬ ਦਾ ਹਰ ਵਰਗ ...
ਮੱਲਾਂਵਾਲਾ, 19 ਸਤੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਇਕਾਈ ਮੱਲਾਂਵਾਲਾ ਵਲੋਂ 25 ਅੰਗਹੀਣ, ਵਿਧਵਾਵਾਂ ਤੇ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਦੇ ਚੈੱਕ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ...
ਮੁੱਦਕੀ, 19 ਸਤੰਬਰ (ਭੁਪਿੰਦਰ ਸਿੰਘ)- ਸਥਾਨਕ ਕਸਬੇ ਦੀ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਇਕਾਈ ਦੀ ਮੀਟਿੰਗ ਯੂਨੀਅਨ ਪ੍ਰਧਾਨ ਗੁਰਨਾਮ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ...
ਜ਼ੀਰਾ, 19 ਸਤੰਬਰ (ਮਨਜੀਤ ਸਿੰਘ ਢਿੱਲੋਂ)-ਤਰਕਸ਼ੀਲ ਸੁਸਾਇਟੀ ਇਕਾਈ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਵੇਦ ਪ੍ਰਕਾਸ਼ ਸੋਨੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਤਰਕਸ਼ੀਲ ਮੈਗਜ਼ੀਨ ਸਾਰੇ ਸਾਥੀਆਂ ਤੱਕ ਪਹੁੰਚਾਉਣ, ਬਰਨਾਲਾ ਵਿਖੇ ਸੁਸਾਇਟੀ ਦੀ ਚੋਣ ਹੋਏ ਜਨਰਲ ...
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਸੰਘਰਸ਼ ਦੇ ਚੱਲਦੇ ਅਤੇ ਹੋਰ ਕਿਸਾਨੀ ਮਸਲਿਆਂ ਸਬੰਧੀ ਸਮੂਹ ਕਿਸਾਨ ਜਥੇਬਧੀਆਂ ਵਲੋਂ ਕਿਸਾਨ ਭਾਈਚਾਰੇ ਨੂੰ ਲਗਾਤਾਰ ਜਾਗਰੂਕ ਤੇ ਲਾਮਬੰਦ ਕੀਤਾ ਜਾ ਰਿਹਾ ਹੈ | ਇਸੇ ਲੜੀ ਦੇ ਚੱਲਦੇ ਬੀ.ਕੇ.ਯੂ. ਕਾਦੀਆਂ ਦੀ ...
ਮੁੱਦਕੀ, 19 ਸਤੰਬਰ (ਭੁਪਿੰਦਰ ਸਿੰਘ)-ਨਜ਼ਦੀਕੀ ਪਿੰਡ ਮਿਰਜੇ ਕੇ ਵਿਖੇ ਬਾਬਾ ਸ਼ਹੀਦ ਤਿਲਕ ਰਾਓ ਸਪੋਰਟਸ ਕਲੱਬ ਵਲੋਂ ਕਿਸਾਨ ਯੂਨੀਅਨ ਇਕਾਈ ਮਿਰਜੇ ਕੇ, ਪਿੰਡ ਵਾਸੀਆਂ ਅਤੇ ਪ੍ਰਵਾਸੀ ਭਰਾਵਾਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ਦਾ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਗਣੇਸ਼ ਮਹਾਂ ਉਤਸਵ ਨੂੰ ਜ਼ਿਲ੍ਹੇ ਭਰ 'ਚ ਸ਼ਰਧਾਲੂਆਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ | ਅਨੰਤ ਚਤੁਰਦਸੀ ਦੇ ਮੌਕੇ 'ਤੇ ਸ਼ਰਧਾਲੂਆਂ ਵਲੋਂ ਭਗਵਾਨ ਸ਼੍ਰੀ ਗਣੇਸ਼ ਦੀ ਮੂਰਤੀ ਵਿਸਰਜਨ ਯਾਤਰਾਵਾਂ ਕੱਢੀਆਂ, ਜਿਸ ਵਿਚ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਝੋਨੇ ਦੀ ਰਹਿੰਦ-ਖੂੰਹਦ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਖੇਤਾਂ ਵਿਚ ਹੀ ਵਾਹ ਕੇ ਮਿਲਾਉਣ ਸਬੰਧੀ ਸੱਦਾ ਦੇਣ ਲਈ ਖੇਤੀਬਾੜੀ ਵਿਭਾਗ ਵਲੋਂ ਪਿੰਡ ਭਾਵੜਾ ਆਜ਼ਮ ਸ਼ਾਹ ਵਿਖੇ ਸੀ.ਆਰ.ਐਮ. ਸਕੀਮ ਤਹਿਤ ਪਰਾਲੀ ਸੰਭਾਲ ...
ਫ਼ਿਰੋਜ਼ਪੁਰ, 19 ਸਤੰਬਰ (ਜਸਵਿੰਦਰ ਸਿੰਘ ਸੰਧੂ)- ਪਿਛਲੇ 10 ਸਾਲਾਂ ਤੋਂ ਲਗਾਤਾਰ ਡੇਰਾ ਸੱਚਾ ਸੌਦਾ ਨਾਲ ਜੁੜਿਆ ਸਧਾਰਨ ਜੱਟ ਗੁਰਦੁਆਰਾ ਬਾਬਾ ਸਹਾਰੀ ਮੱਲ ਜੀ ਪਿੰਡ ਅੱਕੂ ਮਸਤੇ ਕੇ ਵਿਖੇ ਲਗਾਤਾਰ ਚੱਲਦੇ ਰਹਿੰਦੇ ਗੁਰਮਤਿ ਸਮਾਗਮਾਂ ਵਿਚ ਹਾਜ਼ਰੀ ਭਰ ਕੇ ਗੁਰੂ ...
ਮਖੂ, 19 ਸਤੰਬਰ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)- ਮਖੂ ਦੇ ਉੱਚ ਕੋਟੀ ਦੇ ਸਮਾਜ ਸੇਵੀ ਅਤੇ ਲੋਕਾਂ ਵਿਚ ਹਰਮਨ ਪਿਆਰੇ ਨਗਰ ਪੰਚਾਇਤ ਮਖੂ ਦੇ ਸਾਬਕਾ ਪ੍ਰਧਾਨ ਡਾ: ਇੰਦਰਜੀਤ ਸਿੰਘ ਕਾਲੜਾ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ | ਉਨ੍ਹਾਂ ਦੇ ਸ਼ਰਧਾਂਜਲੀ ਸਮਾਰੋਹ ...
ਫ਼ਿਰੋਜ਼ਪੁਰ, 19 ਸਤੰਬਰ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਤੇ ਭਾਰਤ ਬੰਦ ਦੇ ਸੱਦੇ 'ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫ਼ਿਰੋਜ਼ਪੁਰ ਵਿਖੇ ਕਿਸਾਨ ਬਚਾਓ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਜੱਸਾ ਮਾਛੀਵਾੜਾ ਅਤੇ ਡਾ: ਗੋਮਾ ਸਿੰਘ ...
ਜਲਾਲਾਬਾਦ, 19 ਸਤੰਬਰ (ਜਤਿੰਦਰ ਪਾਲ ਸਿੰਘ)-ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਲਈ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ...
ਮੰਡੀ ਲਾਧੂਕਾ, 19 ਸਤੰਬਰ (ਰਾਕੇਸ਼ ਛਾਬੜਾ)-ਸਿੱਖਿਆ ਦਾ ਅਧਿਕਾਰ ਕਾਨੂੰਨ 2009 ਤਹਿਤ ਪ੍ਰਾਈਵੇਟ ਅਨ-ਏਡਿਡ ਸਕੂਲਾਂ ਵਿਚ ਗ਼ਰੀਬ ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਬੱਚਿਆਂ ਨੂੰ ਘੱਟੋ-ਘੱਟ 25 ਪ੍ਰਤੀਸ਼ਤ ਸੀਟਾਂ ਤੇ ਮੁਫ਼ਤ ਦਾਖਲਾ ਦੇਣ ਵਿਚ ਪੰਜਾਬ 12 ਸਾਲ ਬਾਅਦ ਵੀ ਇਸ ...
ਜਲਾਲਾਬਾਦ, 19 ਸਤੰਬਰ (ਜਤਿੰਦਰ ਪਾਲ ਸਿੰਘ)-ਹਲਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਵਲ਼ੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲਾਲਾਬਾਦ ਨਗਰ ਕੌਂਸਲ ਪ੍ਰਧਾਨ ਵਿਕਾਸਦੀਪ ਚੌਧਰੀ ਅਤੇ ਸਨੇਹ ਚੌਧਰੀ ਦੇ ਗ੍ਰਹਿ ਵਿਖੇ ਮਹਿਲਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ...
ਗੁਰਦਾਸਪੁਰ, 19 ਸਤੰਬਰ (ਆਰਿਫ਼)-ਗਲੋਬਲ ਗੁਰੂ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੰਜਾਬ ਦੇ ਤਿੰਨ ਸ਼ਹਿਰਾਂ 'ਚ ਵਿਦਿਆਰਥੀ ਵੀਜ਼ਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ, ਜਿਸ 'ਚ ਯੂ.ਕੇ. ਦੀਆਂ 5 ਤੋਂ ਵੱਧ ਯੂਨੀਵਰਸਿਟੀਆਂ ਦੇ ਇੰਟਰਨੈਸ਼ਨਲ ਸਟੱਡੀ ਸੈਂਟਰ ਦੇ ਨੁਮਾਇੰਦੇ ...
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)- ਹਲਕਾ ਬੱਲੂਆਣਾ ਦੇ ਪਿੰਡ ਰਾਧੇ ਵਾਲਾ ਵਿਖੇ ਆਮ ਆਦਮੀ ਪਾਰਟੀ ਦੀ ਨਵਨਿਯੁਕਤ ਕੋਆਰਡੀਨੇਟਰ ਮਹਿਲਾ ਵਿੰਗ ਸੁਖ ਮਨਦੀਪ ਕੌਰ ਨੂੰ ਹਲਕਾ ਇੰਚਾਰਜ ਅਮਨਦੀਪ ਗੋਲਡੀ ਮੁਸਾਫ਼ਰ ਨੇ ਉਨ੍ਹਾਂ ਦੇ ਘਰ ਜਾ ਕੇ ਸਨਮਾਨਿਤ ਕੀਤਾ | ਇਸ ...
ਮੰਡੀ ਲਾਧੂਕਾ, 19 ਸਤੰਬਰ (ਰਾਕੇਸ਼ ਛਾਬੜਾ)-ਪੰਜਾਬ ਦੇ ਰਾਈਸ ਮਿੱਲਰਾਂ ਤੋਂ ਕੇਂਦਰ ਸਰਕਾਰ ਪਹਿਲਾਂ ਤੋਂ ਚੱਲ ਰਹੀ ਨੀਤੀ ਦੇ ਤਹਿਤ ਚੌਲਾਂ ਦੀ ਖ਼ਰੀਦ ਕਰੇ | ਇਹ ਵਿਚਾਰ ਫ਼ਾਜ਼ਿਲਕਾ ਰਾਈਸ ਮਿੱਲ ਯੂਨੀਅਨ ਦੇ ਸਾਬਕਾ ਪ੍ਰਧਾਨ ਕੁਲਵੰਤ ਬਜਾਜ ਕਾਲਾ ਨੇ ਪੱਤਰਕਾਰਾਂ ਦੇ ...
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ)-ਸ਼ਹਿਰ ਦੇ ਨਾਲ ਪੈਂਦੇ ਪਿੰਡ ਦਰੋਗ਼ਾ (ਗੁਰੂਹਰਸਹਾਏ) 'ਚ ਅੱਜ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀ ਸਪੁੱਤਰੀ ਗਾਇਤਰੀ ਬੇਦੀ ਨੇ ਗਲੀਆਂ-ਨਾਲੀਆਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਨਾਲ ਸੁਰਜੀਤ ...
ਜਲਾਲਾਬਾਦ, 19 ਸਤੰਬਰ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਨੇੜੇ ਪੈਂਦੇ ਪਿੰਡ ਢਾਬ ਕੜਿਆਲ ਦੇ ਨੇੜੇ ਤੋਂ ਲੰਘਦੀ ਨਹਿਰ ਦੇ ਪੁਲ ਹੇਠੋਂ ਅੱਜ ਇਕ 60-65 ਸਾਲਾ ਬਜ਼ੁਰਗ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਨਹਿਰ ਦੇ ਪੁਲ ਹੇਠਾਂ ਵਿਅਕਤੀ ਦੀ ਲਾਸ਼ ਦੇਖਣ ਤੋਂ ਬਾਅਦ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਇਲਾਕੇ ਵਿਚ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਰਾਜਾ ਸਿਨੇਮਾ ਚੌਂਕ ਤੋਂ ਵੀ ਕਿਸੇ ਅਣਪਛਾਤੇ ਵਿਅਕਤੀ ਵਲ਼ੋਂ ਇਕ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਹੈ | ਜਾਣਕਾਰੀ ਦਿੰਦਿਆਂ ਸਜਰਾਣਾ ...
ਜਲਾਲਾਬਾਦ, 19 ਸਤੰਬਰ (ਕਰਨ ਚੁਚਰਾ)-ਗਣੇਸ਼ ਚਤੁਰਥੀ ਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸਥਾਪਿਤ ਕੀਤੀ ਗਈ ਸ਼੍ਰੀ ਗਣੇਸ਼ ਜੀ ਦੀ ਮੂਰਤੀ ਦਾ ਵਿਸਰਜਨ ਪੂਰੇ ਵਿਧੀ ਵਿਧਾਨ ਨਾਲ ਕੀਤਾ ਗਿਆ | ਇਸੇ ਤਰ੍ਹਾਂ ਸ਼੍ਰੀ ਮਹਾਂਕਾਲੀ ਮੰਦਰ ਵਲ਼ੋਂ 8ਵਾਂ ਗਣੇਸ਼ ਉਤਸਵ ਮਨਾਇਆ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਸੇਵਾਮੁਕਤ ਆਫ਼ੀਸਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਡੀ.ਸੀ. ਕੰਪਲੈਕਸ ਵਿਚ ਸਤਪਾਲ ਭੂਸਰੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਟੇਕ ਚੰਦ ਧੂੜੀਆ, ਵਿਜੇ ਦਾਵੜਾ, ਬੀ.ਐਲ. ਸਿੱਕਾ, ਮਹਿੰਦਰ ਤਿ੍ਪਾਠੀ, ਸਰਬਜੀਤ ਸਿੰਘ ਢਿੱਲੋਂ, ...
ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਬਹਾਵਵਾਲਾ ਦੀ ਪੁਲਿਸ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਤਿੰਨ ਔਰਤਾਂ ਨੂੰ ਪੋਸਤ ਸਮੇਤ ਕਾਬੂ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਲਾਲ ਚੰਦ ਸਮੇਤ ਪੁਲਿਸ ਪਾਰਟੀ ਇੰਟਰ ਸਟੇਟ ...
ਫ਼ਾਜ਼ਿਲਕਾ 19 ਸਤੰਬਰ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਐਮ ਸੰਵਾਦ ਰਾਹੀਂ ਜਾਣਕਾਰੀ ਦੇਵੇਗੀ | ਇਸ ਬਾਰੇ ਵਿਚ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ...
ਜਲਾਲਾਬਾਦ,19 ਸਤੰਬਰ (ਜਤਿੰਦਰ ਪਾਲ ਸਿੰਘ)- ਥਾਣਾ ਵੈਰੋਂ ਕੇ ਪੁਲਿਸ ਨੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਇਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ਥਾਣਾ ਵੈਰੋਂ ਕੇ ਦੇ ਮੁਲਾਜ਼ਮ ਸਬ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਪੀੜਤ ਔਰਤ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਮਾਰ ਦੇਣ ਦੀ ਨੀਅਤ ਨਾਲ ਗੋਲੀਆਂ ਚਲਾਉਣ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਸਰਪੰਚ ਸਮੇਤ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਹਰਜਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਸਦਰ ਥਾਣਾ ਪੁਲਿਸ ਨੇ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਇਕ ਘਰ ਵਿਚ ਛਾਪਾਮਾਰੀ ਕਰ ਕੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਪਰ ਦੋਸ਼ੀ ਫ਼ਰਾਰ ਹੋ ਗਿਆ | ਪੁਲਿਸ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਚਿਮਨ ਸਿੰਘ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਖੂਈਖੇੜਾ ਥਾਣਾ ਪੁਲਿਸ ਨੇ ਇਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੋਨੂੰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸ਼ਤੀਰ ਵਾਲਾ ਨੇ ਦੱਸਿਆ ਕਿ ਉਸ ਦੇ ਪਿਤਾ ਨੇ 20 ਸਤੰਬਰ ...
ਜਲਾਲਾਬਾਦ, 19 ਸਤੰਬਰ (ਜਤਿੰਦਰ ਪਾਲ ਸਿੰਘ)-ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਅੱਧਾ ਕਿੱਲੋ ਅਫ਼ੀਮ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ...
ਬਰਨਾਲਾ, 19 ਸਤੰਬਰ (ਰਾਜ ਪਨੇਸਰ)-ਥਾਣਾ ਸਿਟੀ-2 ਬਰਨਾਲਾ ਪੁਲਿਸ ਵਲੋਂ ਇਕ ਵਿਅਕਤੀ ਨੂੰ 38 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਗਰਚਾ ਰੋਡ 'ਤੇ ਪੂਰੀ ਟੀਮ ਸਮੇਤ ਨਾਕਾ ਲਾਇਆ ਹੋਇਆ ਸੀ ਤਾਂ ਹਰਸ਼ਵੀਰ ਸਿੰਘ ਹਰਸ਼ ਪੁੱਤਰ ਕੁਲਦੀਪ ਸਿੰਘ ...
ਲਹਿਰਾਗਾਗਾ, 19 ਸਤੰਬਰ (ਅਸ਼ੋਕ ਗਰਗ)-ਸਥਾਨਕ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ 2 ਵਿਅਕਤੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਦਰਜ ਕੀਤਾ ਹੈ | ਥਾਣਾ ਮੁੱਖੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੁਰੂ ਮੇਹਰ ਸਿੰਘ ਸੇਖੋਂ ਪੁੱਤਰ ...
ਗੁਰੂਹਰਸਹਾਏ, 19 ਸਤੰਬਰ (ਹਰਚਰਨ ਸਿੰਘ ਸੰਧੂ)- ਹਲਕਾ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਵਲੋਂ ਹਲਕੇ ਦੇ ਪਿੰਡਾਂ 'ਚ ਬਹੁਪੱਖੀ ਵਿਕਾਸ ਕਰਵਾਉਣ ਲਈ ਫ਼ੰਡ ਮੁਹੱਈਆ ਕਰਵਾਏ ਜਾ ਰਹੇ ਹਨ, ਜਿਸ ਤਹਿਤ ਉਨ੍ਹਾਂ ਦੀ ਬੇਟੀ ਬੀਬਾ ਗਾਇਤਰੀ ਬੇਦੀ ...
ਮੁੱਦਕੀ, 19 ਸਤੰਬਰ (ਭੁਪਿੰਦਰ ਸਿੰਘ)- ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਅਤੇ ਐੱਸ.ਸੀ. ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨੂੰ 'ਆਪ' ਹਾਈਕਮਾਨ ਵਲੋਂ ਇੰਚਾਰਜ ਫ਼ਿਰੋਜ਼ਪੁਰ ਦਿਹਾਤੀ ਦੇ ਅਹੁਦੇ ਨਾਲ ਨਿਵਾਜਣ 'ਤੇ 'ਆਪ' ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ ਹੈ | ...
ਮਖੂ, 19 ਸਤੰਬਰ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਾਂ ਲਈ ਖੇਤੀਬਾੜੀ ਦਫ਼ਤਰ ਮਖੂ ਵਿਖੇ ਇਕ ਰੋਜ਼ਾ ਕੈਂਪ ਲਗਾਇਆ ਗਿਆ, ...
ਬਰਨਾਲਾ, 19 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸੰਗਰੂਰ ਬਰਨਾਲਾ ਜ਼ਿਲਿ੍ਹਆਂ ਵਿਚ 13 ਇਕਾਈਆਂ ਸੰਗਰੂਰ, ਬਰਨਾਲਾ, ਭਦੌੜ, ਭਾਈ ਰੂਪਾ, ਮਹਿਲ ਕਲਾਂ, ਛਾਜਲੀ, ਸੁਨਾਮ, ਲੌਂਗੋਵਾਲ, ਧੂਰੀ, ਦਿੜ੍ਹਬਾ, ਮੂਨਕ-ਮਨਿਆਣਾ, ਲਹਿਰਾਗਾਗਾ, ਉਭਾਵਾਲ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਫ਼ਾਜ਼ਿਲਕਾ ਵਿਖੇ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਅਰਥ ਬੋਧ ਸਮਾਗਮ ਅੱਜ 20 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ | ਜਿਸ ਵਿਚ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਹਰਸਿਮਰਨਜੀਤ ...
ਅਬੋਹਰ, 19 ਸਤੰਬਰ (ਕੁਲਦੀਪ ਸਿੰਘ ਸੰਧੂ)-ਕੁੱਲ ਹਿੰਦ ਕਿਸਾਨ ਸਭਾ ਦੀ ਬੈਠਕ ਕਿਸਾਨ ਭਵਨ ਸੱਪਾਂ ਵਾਲੀ ਵਿਖੇ ਤੋਤਾ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਨਰਲ ਸਕੱਤਰ ਹਰਦੀਪ ਢਿੱਲੋਂ ਤੇ ਜ਼ਿਲ੍ਹਾ ਸਕੱਤਰ ਕਾਮਰੇਡ ਵਜ਼ੀਰ ਚੰਦ ਨੇ ਦੱਸਿਆ ਕਿ 27 ਸਤੰਬਰ ਨੂੰ ...
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਵਿਚ ਭਾਵੇਂ ਅਕਾਲੀ ਦਲ ਦੀ ਟਿਕਟ ਲਈ ਕਈ ਦਾਅਵੇਦਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ਪਰ ਸੀਨੀਅਰ ਅਕਾਲੀ ਆਗੂ ਪਿ੍ਥੀ ਰਾਮ ਮੇਘ ਦਾ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਨਾਲ ਜੁੜਿਆ ਹੋਣ ਕਾਰਨ ...
ਫ਼ਾਜ਼ਿਲਕਾ 19 ਸਤੰਬਰ (ਦਵਿੰਦਰ ਪਾਲ ਸਿੰਘ)-ਸਕੂਲ ਸਿੱਖਿਆ ਵਿਭਾਗ ਵਲ਼ੋਂ ਆਜ਼ਾਦੀ ਦੇ 75 ਸਾਲਾ ਸਮਾਗਮਾਂ ਦੀ ਲੜੀ ਵਿਚ ਕਰਵਾਏ ਜਾ ਰਹੇ ਮੁਕਾਬਲਿਆਂ ਦੇ ਤਹਿਸੀਲ ਪੱਧਰੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਸੁਖਵੀਰ ...
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)-1990 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਅਕਾਲ ਦਲ ਦੇ ਸੀਨੀਅਰ ਆਗੂ ਹਰਦੇਵ ਸਿੰਘ ਮੇਘ ਗੋਬਿੰਦਗੜ੍ਹ ਨੇ ਹਲਕਾ ਬੱਲੂਆਣਾ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਹੁਣ ਹਲਕੇ ਦਾ ਰੁੱਖ ਉਨ੍ਹਾਂ ਵੱਲ ਬਦਲਦਾ ...
ਬੱਲੂਆਣਾ, 19 ਸਤੰਬਰ (ਜਸਮੇਲ ਸਿੰਘ ਢਿੱਲੋਂ)-1990 ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਅਕਾਲ ਦਲ ਦੇ ਸੀਨੀਅਰ ਆਗੂ ਹਰਦੇਵ ਸਿੰਘ ਮੇਘ ਗੋਬਿੰਦਗੜ੍ਹ ਨੇ ਹਲਕਾ ਬੱਲੂਆਣਾ ਵਿਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ, ਹੁਣ ਹਲਕੇ ਦਾ ਰੁੱਖ ਉਨ੍ਹਾਂ ਵੱਲ ਬਦਲਦਾ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਨਾਰਦਨ ਰੇਲਵੇ ਪਸੰਜਰ ਸਮਿਤੀ ਦੀ ਇਕ ਮੀਟਿੰਗ ਜ਼ੋਨ ਪ੍ਰਧਾਨ ਵਿਨੋਦ ਕੁਮਾਰ ਭਵਨਿਆ ਦੀ ਪ੍ਰਧਾਨਗੀ ਹੇਠ ਪ੍ਰਤਾਪ ਬਾਗ਼ ਵਿਚ ਹੋਈ | ਜਿਸ ਵਿਚ ਨੋਰੰਗ ਲਾਲ ਆਜ਼ਾਦ ਨੂੰ ਸਮਿਤੀ ਦਾ ਬਲਾਕ ਪ੍ਰਧਾਨ ਚੁਣਿਆ ਗਿਆ ਅਤੇ ਬਹਾਦਰ ...
ਮੰਡੀ ਰੋੜਾਂਵਾਲੀ, 19 ਸਤੰਬਰ (ਮਨਜੀਤ ਸਿੰਘ ਬਰਾੜ)-ਇੱਥੋਂ ਨਾਲ ਦੀ ਲੰਘਦੀ ਗੰਗ ਕੈਨਾਲ ਨਹਿਰ ਦੇ ਨਾਲ ਖੇਤਾਂ ਵਿਚ ਲੱਗੀਆਂ ਕਿਸਾਨਾਂ ਦੀਆਂ ਪੰਜ ਹਾਰਸ ਪਾਵਰ ਦੀਆਂ ਚਾਰ ਮੋਟਰਾਂ ਚੋਰ ਚੋਰੀ ਕਰਕੇ ਲੈ ਗਏ | ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਸੁਰਜੀਤ ਸਿੰਘ, ਪ੍ਰਕਾਸ਼ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਲੜਕੀ ਨੂੰ ਵਿਆਹ ਦਾ ਝਾਂਸਾ ਅਤੇ ਬਾਹਰ ਭੇਜਣ ਦਾ ਝਾਂਸਾ ਦੇ ਕੇ ਨਾਲ ਲੈ ਕੇ ਜਾਣ ਦੇ ਦੋਸ਼ ਵਿਚ ਖੂਈਖੇੜਾ ਥਾਣਾ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰੂਪ ਚੰਦ ...
ਫ਼ਾਜ਼ਿਲਕਾ, 19 ਸਤੰਬਰ (ਦਵਿੰਦਰ ਪਾਲ ਸਿੰਘ)-ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸੰਸਥਾ ਹਰਿਆਲੀ ਫ਼ਾਜ਼ਿਲਕਾ ਵਲੋਂ ਨਾਮਦੇਵ ਨਗਰ ਟੀ.ਵੀ. ਟਾਵਰ ਨੇੜੇ ਬੂਟੇ ਲਗਾਏ ਗਏ | ਇਹ ਪੌਦੇ ਇੰਜ. ਸਮੀਰ ਪੁਜਾਨੀ ਦੇ ਜਨਮਦਿਨ ਦੇ ਸਬੰਧ ਵਿਚ ਲਗਾਏ ਗਏ | ਜਾਣਕਾਰੀ ਦਿੰਦਿਆਂ ...
ਜਲਾਲਾਬਾਦ, 19 ਸਤੰਬਰ (ਜਤਿੰਦਰ ਪਾਲ ਸਿੰਘ)-ਥਾਣਾ ਅਮੀਰ ਖ਼ਾਸ ਪੁਲਿਸ ਨੇ ਇਕ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਦੇ ਖ਼ਿਲਾਫ਼ ਜ਼ਮੀਨ ਦੀ ਵੰਡ ਵਿਚ ਠੱਗੀ ਮਾਰਨ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਹੈ | ਥਾਣਾ ਅਮੀਰ ਖ਼ਾਸ ਦੇ ਮੁਲਾਜ਼ਮ ਏ ਐੱਸ ਆਈ ...
ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਮੀਟਿੰਗ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਭਜਨ ਕੌਰ ਪਾਕਾ ਨੂੰ ਅਰਨੀਵਾਲਾ ਸਰਕਲ ...
ਮੰਡੀ ਅਰਨੀਵਾਲਾ, 19 ਸਤੰਬਰ (ਨਿਸ਼ਾਨ ਸਿੰਘ ਸੰਧੂ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਇਕ ਮੀਟਿੰਗ ਪੰਜਾਬ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਯੂਨੀਅਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਭਜਨ ਕੌਰ ਪਾਕਾ ਨੂੰ ਅਰਨੀਵਾਲਾ ਸਰਕਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX