ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਕੇਂਦਰੀ ਖੇਤੀ ਕਾਨੂੰਨ ਬਣਾਉਣ ਪਿੱਛੇ ਸਿਰਫ਼ ਬਾਹਰੀ ਕਾਰਪੋਰੇਟਾਂ ਦਾ ਦਬਾਅ ਹੀ ਨਹੀਂ ਬਲਕਿ ਅੰਦਰੂਨੀ ਕਾਰਪੋਰੇਟ ਘਰਾਨਿਆਂ ਦਾ ਵੀ ਦਬਾਅ ਕੰਮ ਕਰਦਾ ਹੈ¢ ਇਸ ਵੇਲੇ ਦੇਸ਼ ਵਿਚ ਕਰੀਬ 28 ਲੱਖ ਕਰੋੜ ਦਾ ਕਰਿਆਨਾ ਵਪਾਰ ਹੁੰਦਾ ਹੈ ਅਤੇ ਕਰੀਬ 128 ਲੱਖ ਕਰਿਆਨੇ ਦੀਆਂ ਦੁਕਾਨਾਂ ਹਨ, ਜਿਨ੍ਹਾਂ ਵਿਚੋਂ 8000 ਦੁਕਾਨਾਂ ਸੰਗਠਿਤ ਅਤੇ ਬਾਕੀ ਅਸੰਗਠਿਤ ਖੇਤਰ ਵਿਚ ਹਨ¢ ਪਰ ਹੁਣ ਇਸ 'ਤੇ ਵੱਡੀਆਂ ਕੰਪਨੀਆਂ ਦੀ ਨਜ਼ਰ ਪੈਣ ਕਰਕੇ ਉਹ ਇਸ ਖੇਤਰ ਵਿਚ ਪੈਰ ਪਸਾਰ ਰਹੇ ਹਨ¢ ਅਸਲੀਅਤ ਇਹ ਹੈ ਕਿ ਵੱਡੀਆਂ ਕੰਪਨੀਆਂ ਇਹ ਸਾਰਾ ਵਪਾਰ ਆਪਣੇ ਹੱਥਾਂ ਵਿਚ ਲੈਣਾ ਚਾਹੁੰਦੀਆਂ ਹਨ¢ ਇਹ ਪ੍ਰਗਟਾਵਾ ਬੀ.ਕੇ.ਯੂ. ਰਾਜੇਵਾਲ ਦੇ ਸੀਨੀਅਰ ਮੀਤ ਪ੍ਰਧਾਨ ਨੇਕ ਸਿੰਘ ਖੋਖ, ਜਰਨਲ ਸਕੱਤਰ ਰਜਿੰਦਰ ਸਿੰਘ ਕੋਟ ਪਨੈਚ ਅਤੇ ਸੂਬਾ ਸਕੱਤਰ ਨਿਰੰਜਨ ਸਿੰਘ ਦੋਹਲਾ ਨੇ ਪੈੱ੍ਰਸ ਬਿਆਨ ਰਾਹੀਂ ਕੀਤਾ ਹੈ ¢ ਉਨ੍ਹਾਂ ਕਿਹਾ ਕਿ 27 ਸਤੰਬਰ ਦਾ ਬੰਦ ਪੂਰਨ ਸ਼ਾਂਤਮਈ ਤੇ ਅਨੁਸ਼ਾਸਨ ਚ ਰਹਿ ਕੇ ਨੇਪਰੇ ਚਾੜਿਆ ਜਾਵੇਗਾ¢ ਇਸ ਮੌਕੇ ਗਿਆਨੀ ਨਿਰਭੈ ਸਿੰਘ ਛੀਨੀਵਾਲ, ਭਿੰਦਰ ਸਿੰਘ ਬੀਜਾ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਰਿੰਦਰ ਸਿੰਘ ਲੇਹਲਾਂ, ਨਿਰਭੈ ਸਿੰਘ ਛੀਨੀਵਾਲ ਜ਼ਿਲ੍ਹਾ ਪ੍ਰਧਾਨ ਬਰਨਾਲਾ, ਗੁਰਪ੍ਰੀਤ ਸਿੰਘ ਧਮੋਟ, ਬਲਦੇਵ ਸਿੰਘ ਬੱਲ ਮੀਤ ਪ੍ਰਧਾਨ ਜ਼ਿਲ੍ਹਾ ਅੰਮਿ੍ਤਸਰ ਸਾਹਿਬ, ਅਵਤਾਰ ਸਿੰਘ ਕੈਦੂਪੁਰ, ਸੁਖਮਿੰਦਰ ਸਿੰਘ ਬੋਪਾਰਾਏ ਕਲਾਂ, ਦਲਜੀਤ ਸਿੰਘ, ਹਾਕਮ ਸਿੰਘ ਧਾਲੀਵਾਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜ਼ਿਲਿ੍ਹਆਂ, ਬਲਾਕਾਂ ਦੇ ਆਗੂ ਸਾਹਿਬਾਨ ਮੌਜੂਦ ਸਨ¢
ਜੋਧਾਂ, 19 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਪੱਖੋਵਾਲ ਦੀ ਮੀਟਿੰਗ ਹਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਨਾਰੰਗਵਾਲ ਕਲਾਂ ਵਿਖੇ ਹੋਈ | ਜਿਸ ਵਿਚ ਪਿਛਲੀਆਂ ਬਲਾਕ ਪੱਖੋਵਾਲ ਦੇ ਪਿੰਡਾਂ ਅੰਦਰ ਹੋਈਆਂ ...
ਦੋਰਾਹਾ, 19 ਸਤੰਬਰ (ਜਸਵੀਰ ਝੱਜ)-ਪੰਜਾਬ ਅੰਦਰ ਰਾਜਨੀਤਕ ਪਾਰਟੀਆਂ ਦੀ ਜ਼ਮੀਨ ਖਿਸਕ ਚੁੱਕੀ ਹੈ, ਜਿਸ ਕਾਰਨ ਉਹ ਘਬਰਾਏ ਹੋਏ ਹਨ, ਪੰਜਾਬ ਦੇ ਲੋਕ ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੰਦੇ | ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੰਡੂਨੀ ਨੇ ਹੋਰ ਕਿਹਾ ਕਿ ...
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)-ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) ਪੰਜਾਬ ਰਾਜ ਬਿਜਲੀ ਬੋਰਡ ਸਰਕਲ ਵਰਕਿੰਗ ਕਮੇਟੀ ਖੰਨਾ ਨੇ ਨਿੱਜੀਕਰਨ, ਠੇਕੇਦਾਰੀ ਵਿਰੁੱਧ ਸੰਘਰਸ਼ ਕਰਦੇ ਡਿਸਮਿਸ ਕੀਤੇ ਗਏ ਬਿਜਲੀ ਮੁਲਾਜ਼ਮ ਆਗੂਆਂ ਨੂੰ ਬਹਾਲ ਕਰਾਉਣ ਅਤੇ ਹੋਰ ...
ਮਲੌਦ, 19 ਸਤੰਬਰ (ਸਹਾਰਨ ਮਾਜਰਾ)-ਨਿਰਮਲ ਡੇਰਾ ਬੇਰ ਕਲਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਬੇਅੰਤ ਸਿੰਘ ਕਾਰ ਸੇਵਾ ਵਾਲੇ ਅਤੇ ਸੰਤ ਸੁਖਦੇਵ ਸਿੰਘ ਬੇਰ ਕਲਾਂ ਲੰਗਰਾਂ ਵਾਲਿਆਂ ਨੇ ਮਾਣਯੋਗ ਹਾਈਕੋਰਟ ਵਲੋਂ ਚਾਰ ਧਾਮ ਯਾਤਰਾ ਸਮੇਤ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਜੀ ...
ਅਹਿਮਦਗੜ੍ਹ, 19 ਸਤੰਬਰ (ਪੁਰੀ/ਸੋਢੀ/ਮਹੋਲੀ)-ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਅੱਜ ਦੂਸਰੇ ਦਿਨ ਪੂਰੇ ਜੋਬਨ ਨਾਲ ਭਰਿਆ | ਅੱਜ ਸਵੇਰੇ ਤੋਂ ਹੀ ਮੇਲੇ ਨੂੰ ਜਾਣ ਵਾਲੇ ਸਾਰੇ ਰਸਤਿਆਂ ਤੇ ਭੀੜ-ਭੜਕੇ ਵਾਲਾ ਟ੍ਰੈਫ਼ਿਕ ਸ਼ੁਰੂ ਹੋ ਗਿਆ | ਗੁੱਗਾ ਮਾੜੀ ਮੰਦਿਰ ਵਿਖੇ ...
ਬੀਜਾ, 19 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਜਟਾਣਾ ਦੇ ਵਸਨੀਕ 25 ਸਾਲਾਂ ਨੌਜਵਾਨ ਸੰਦੀਪ ਸਿੰਘ ਜੋ ਕਿ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਚੱਲ ਰਿਹਾ ਸੀ¢ ਜਿਸ ਦੀ ਬੀਤੀ ਰਾਤ ਨੂੰ ਦੋਰਾਹਾ ਦੀ ਸਰਹਿੰਦ ਨਹਿਰ ਵਿਚੋਂ ਲਾਸ਼ ਬਰਾਮਦ ਕੀਤੀ ਗਈ¢ ਪੁਲਿਸ ਚੌਂਕੀ ਕੋਟਾਂ ...
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)-ਸੇਵਾ ਸੁਸਾਇਟੀ ਫ਼ਾਰ ਐਜੂਕੇਸ਼ਨ, ਵੈੱਲਫੇਅਰ ਰਾਣੋਂ ਪਿਛਲੇ ਤਿੰਨ ਸਾਲਾਂ ਤੋਂ ਹਰ ਛਿਮਾਹੀ ਬਾਗ਼ਬਾਨੀ ਵਿਭਾਗ ਦੀਆਂ ਘਰੇਲੂ ਬਗੀਚੀ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਮੁੱਲ ਖ਼ਰੀਦ ਕੇ ਅੱਗੇ ਮੁਫ਼ਤ ਵੰਡਦੀ ਆ ...
ਖੰਨਾ, 19 ਸਤੰਬਰ (ਮਨਜੀਤ ਧੀਮਾਨ)-ਥਾਣਾ ਸਿਟੀ ਖੰਨਾ ਪੁਲਿਸ ਨੇ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ੂ ਕਾਬੂ ਕੀਤਾ ਗਿਆ¢ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਪਾਰਟੀ ਸਮੇਤ ਰਵੀ ਦਾਸ ਮੰਦਿਰ ਧਰਮਪੁਰਾ ਮੁਹੱਲਾ ਵਿਖੇ ...
ਲੁਧਿਆਣਾ, 19 ਸਤੰਬਰ (ਕਵਿਤਾ ਖੁੱਲਰ)-ਸਥਾਨਕ ਗੁਰੂ ਨਾਨਕ ਸਿਮਰਨ ਕੇਂਦਰ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ | ਇਸ ਮੌਕੇ ਰਾਗੀ ਜਥਿਆਂ ਨੇ ਗੁਰੂ ਜੱਸ ਸੁਣਾ ਕੇ ਸੰਗਤ ਨੂੰ ਗੁਰਬਾਣੀ ਕੀਰਤਨ ਰਾਹੀਂ ...
ਫੁੱਲਾਂਵਾਲ, 19 ਸਤੰਬਰ (ਮਨਜੀਤ ਸਿੰਘ ਦੁੱਗਰੀ)-ਭਾਈ ਹਿੰਮਤ ਸਿੰਘ ਨਗਰ ਵਿਖੇ ਸ਼ਾਲੀਮਾਰ ਪਾਰਕ ਸਥਿਤ ਸਾਈ ਮੰਦਿਰ ਵਿਖੇ ਗਣੇਸ਼ ਉਤਸਵ ਅੱਜ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ | ਮੰਦਰ ਦੇ ਮੁੱਖ ਸੇਵਾਦਾਰ ਕਿ੍ਸ਼ਨ ਬਾਲੀ ਅਰੋੜਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਦਰ ...
ਲੁਧਿਆਣਾ, 19 ਸਤੰਬਰ (ਕਵਿਤਾ ਖੁੱਲਰ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਜਨਰਲ ਹਾਊਸ ਦੀ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਜੈ ਦਾਨਵ ਦੀ ਅਗਵਾਈ 'ਚ ਡਾ. ਅੰਬੇਡਕਰ ਭਵਨ ਜਲੰਧਰ ਬਾਈਪਾਸ ਵਿਖੇ ਹੋਈ, ਜਿਸ ਵਿਚ ਭਾਵਾਧਸ ਦੇ ਰਾਸ਼ਟਰੀ ਸੰਚਾਲਕ ...
ਲੁਧਿਆਣਾ, 19 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਲੁਧਿਆਣਾ ਵਿਚ ਅੱਜ ਤਕ 2434758 ਸ਼ੱਕੀ ...
ਲੁਧਿਆਣਾ, 19 ਸਤੰਬਰ (ਅਮਰੀਕ ਸਿੰਘ ਬੱਤਰਾ)-ਬਰਸਾਤੀ ਸੀਜ਼ਨ ਦੌਰਾਨ ਸ਼ਹਿਰ ਦੇ ਰੁਕੇ ਵਿਕਾਸ ਜਲਦੀ ਸ਼ੁਰੂ ਹੋਣ ਜਾ ਰਹੇ ਹਨ, ਨਗਰ ਸੁਧਾਰ ਟਰੱਸਟ ਵਲੋਂ ਕਰੀਬ 6 ਮਹੀਨੇ ਪਹਿਲਾਂ ਨਗਰ ਸੁਧਾਰ ਟਰੱਸਟ ਵਲੋਂ ਲਾਰਡ ਮਹਾਂਵੀਰ ਹਸਪਤਾਲ ਚੌਕ ਹੈਬੋਵਾਲ ਤੋਂ ਚੁੰਗੀ ਤੱਕ 6 ...
ਰਾਏਕੋਟ, 19 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਜੇ.ਸੀ.ਆਈ. ਤੇ ਸਪੋਰਟਸ ਕਲੱਬ ਰਾਏਕੋਟ ਵਲੋਂ ਸਾਂਝੇ ਤੌਰ 'ਤੇ ਸਵ: ਸੰਤੋਖ ਸਿੰਘ ਗਰੇਵਾਲ ਅਤੇ ਸਵ: ਮਨਜੀਤ ਸਿੰਘ ਦੀ ਯਾਦ 'ਚ 5 ਰੋਜ਼ਾ ਕਿ੍ਕਟ ਟੂਰਨਾਮੈਂਟ ਦਾਣਾ ਮੰਡੀ ਰਾਏਕੋਟ ਵਿਖੇ ਸ਼ਾਨੋਂ-ਸੌਕਤ ਨਾਲ ਕਰਵਾਇਆ ਗਿਆ | ਜਿਸ ...
ਪਾਇਲ, 19 ਸਤੰਬਰ (ਰਾਜਿੰਦਰ ਸਿੰਘ)-ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੰਨੀ ਦੀ ਨਿਯੁਕਤੀ ਰਾਜਨੀਤਕ ਇਤਿਹਾਸ ਦਾ ਸਭ ਤੋਂ ਦੂਰਅੰਦੇਸ਼ੀ ਵਾਲਾ ਅਤੇ ...
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਆਗੂ ਤੇ ਸੂਬਾ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਕਾਂਗਰਸ ਦੀ ਸੂਬਾ ਸਰਕਾਰ ਨੇ ਸਾਢੇ ਸਾਲ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਮੋਹਰਾ ਬਣਾਇਆ ...
ਸਮਰਾਲਾ, 19 ਸਤੰਬਰ (ਗੋਪਾਲ ਸੋਫਤ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਮਾਛੀਵਾੜਾ ਸਾਹਿਬ ਆਉਣ ਤੇ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਸੀ, ਜਿਸ ਕਰਕੇ ਉਨ੍ਹਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਿਆ ਸੀ, ਇਸ ਨਮੋਸ਼ੀ ਦੇ ਕਾਰਨ ਅਕਾਲੀ ਦਲ ...
ਪਾਇਲ, 19 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਅਕਾਲੀ ਦਲ ਦੇ ਸੂਝਵਾਨ ਲੀਡਰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਿਧਾਨ ਸਭਾ ਹਲਕਾ ਪੱਛਮੀ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਜਾਣ ਨਾਲ ਹਲਕਾ ਪਾਇਲ ਵਿਚ ਉਨ੍ਹਾਂ ਦੇ ਸ਼ੁੱਭਚਿੰਤਕ ਅਕਾਲੀ ਵਰਕਰਾਂ ਵਿਚ ...
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਇਲਾਕੇ ਦੀਆਂ ਕਾਂਗਰਸੀ ਸੱਥਾਂ ਵਿਚ ਕਿਸੇ ਸਮੇਂ ਮੋਢਾ ਨਾਲ ਮੋਢਾ ਜੋੜੀ ਨਜ਼ਰ ਆਉਂਦਾ ਸੀਨੀਅਰ ਆਗੂ ਅੱਜ ਕੱਲ ਇਸ ਰੌਣਕ ਵਿਚੋਂ ਲਗਾਤਾਰ ਹੀ ਗ਼ਾਇਬ ਨਜ਼ਰ ਆ ਰਿਹਾ ਹੈ | ਮਾਮਲਾ ਚਾਹੇ ਪਿਛਲੇ ਦਿਨੀਂ ਇੰਪਰੂਵਮੈਂਟ ਟਰੱਸਟ ...
ਮਲੌਦ, 19 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਕਾਂਗਰਸ ਦੀ ਚੱਲ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ 'ਚ ਕਾਂਗਰਸ ਪ੍ਰਤੀ ਗ਼ੁੱਸੇ ਦੀ ਭਾਵਨਾ ਵੇਖਣ ਨੂੰ ਮਿਲ ਰਹੀ ਹੈ¢ ਇਹ ਪ੍ਰਗਟਾਵਾ ਹਲਕਾ ਪਾਇਲ ਦੇ ਇੰਚਾਰਜ ਇੰਜ: ...
ਦੋਰਾਹਾ, 19 ਸਤੰਬਰ (ਜਸਵੀਰ ਝੱਜ)-ਗੁਰਪ੍ਰੀਤ ਨਾਸਤਿਕ ਦੀ ਪ੍ਰਧਾਨਗੀ ਹੇਠ ਹੋਈ ਅਹਿਮ ਮੀਟਿੰਗ ਵਿਚ ਅੰਤਰਰਾਸ਼ਟਰੀ ਵਿਸ਼ੇਸ਼ ਤੌਰ 'ਤੇ ਅਫ਼ਗ਼ਾਨਿਸਤਾਨ ਦੀ ਹਾਲਤ, ਰਾਸ਼ਟਰੀ ਹਾਲਤ ਅਤੇ ਸੂਬਾਈ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੇ ਸ਼ੁਰੂ ਵਿਚ ਕਾਮਰੇਡ ...
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿੰਡ ਰਸੂਲੜਾ ਅੱਜ ਐਤਵਾਰ ਨੂੰ ਨਗਰ ਖੇੜੇ ਦੇ ਪੁਰਾਤਨ ਦਰਵਾਜੇ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ | ਪਿੰਡ ਦੇ ਸਰਪੰਚ ਅਤੇ ਮਾਰਕੀਟ ਕਮੇਟੀ ਖੰਨਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਕਿਹਾ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪਿੰਡ ਭੌਰਲਾ (ਨੇੜੇ ਚਾਵਾ ਪਾਇਲ ਰੇਲਵੇ ਸਟੇਸ਼ਨ) ਵਿਖੇ ਬਾਬਾ ਲਾਲ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਐੱਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਿਸਾਨ ਅੰਦੋਲਨ ਨੂੰ ਸਮਰਪਿਤ ਬਾਬਾ ਲਾਲ ...
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਡੇਰਾ ਖੂਹੀ ਵਾਲਾ ਕੂਹਲੀ ਕਲਾਂ ਦੇ ਮਹੰਤ ਬਲਜੀਤ ਦਾਸ ਦੀ ਦੇਖ-ਰੇਖ ਹੇਠ ਨਗਰ ਨਿਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਾਰ ਰੋਜਾ ਧਾਰਮਿਕ ਸਮਾਗਮ ਕਰਵਾਏ ਗਏ¢ ਭਗਵਾਨ ਸ੍ਰੀ ਚੰਦ ਜੀ ਦੇ ਅਵਤਾਰ ਦਿਹਾੜੇ ਤੇ ...
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਸਤੰਬਰ ਮਹੀਨੇ ਦੀ ਇਕੱਤਰਤਾ ਲਾਇਬਰੇਰੀ ਹਾਲ ਵਿਖੇ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਹੋਈ | ਜਨਰਲ ਸਕੱਤਰ ਹਰਬੰਸ ਮਾਲਵਾ ਤੋਂ ਪ੍ਰਾਪਤ ਲਿਖਤੀ ਜਾਣਕਾਰੀ ਅਨੁਸਾਰ, ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਪੰਜਾਬ ਸਰਕਾਰ ਵਲੋਂ ਆਜ਼ਾਦੀ ਦੇ 75ਵੇਂ ਦਿਵਸ ਤੇ ਗੀਤ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ¢ ਜਿਸ ਵਿਚ ਸਰਕਾਰੀ ਮਿਡਲ ਸਕੂਲ ਮੰਜਾਲੀ ਕਲਾਂ ਦੀ ਵਿਦਿਆਰਥਣ ਲਵਪ੍ਰੀਤ ਕੌਰ ਪੁੱਤਰੀ ਮੋਹਣ ਸਿੰਘ ਮੰਜਾਲੀ ਕਲਾਂ ਨੇ ਤਹਿਸੀਲ ਪੱਧਰ ...
ਰਾੜਾ ਸਾਹਿਬ, 19 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਇੱਥੋਂ ਨੇੜਲੇ ਪਿੰਡ ਬਿਲਾਸਪੁਰ ਵਿਖੇ ਗੁੱਗਾ ਮੈੜੀ ਕਮੇਟੀ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗੁੱਗਾ ਪੀਰ ਦਾ ਸਾਲਾਨਾ ਜੋੜ ਮੇਲਾ ਮਨਾਇਆ ਗਿਆ | ਇਸ ਅਸਥਾਨ 'ਤੇ ਕੋਰੋਨਾ ਮਹਾਂਮਾਰੀ ਕਾਰਨ 2 ਸਾਲ ਤੋਂ ...
ਅਹਿਮਦਗੜ੍ਹ 19 ਸਤੰਬਰ (ਸੋਢੀ, ਪੁਰੀ)-ਰੋਟਰੀ ਕਲੱਬ ਅਹਿਮਦਗੜ੍ਹ ਵਲੋਂ ਪਾਣੀ ਦੀ ਸੰਭਾਲ ਤੇ ਦੁਰਵਰਤੋਂ ਰੋਕਣ ਸਬੰਧੀ ਜਾਗਰੂਕਤਾ ਕੈਂਪ ਚੇਅਰਮੈਨ ਮਹੇਸ ਸਰਮਾ, ਅਸਿਸਟੈਂਟ ਗਵਰਨਰ ਡਾ. ਰਵੀ ਸਰਮਾ, ਪੈਟਰਨ ਪ੍ਰੋ. ਐੱਸ.ਪੀ. ਸੋਫਤ, ਪ੍ਰਧਾਨ ਅਜੈ ਜੈਨ, ਸੈਕਟਰੀ ਬਿਪਨ ...
ਈਸੜੂ, 19 ਸਤੰਬਰ (ਬਲਵਿੰਦਰ ਸਿੰਘ)-ਸਿਹਤ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਉਪਰੰਤ ਏ. ਐੱਨ. ਐੱਮ. ਤੋਂ ਪਦਉੱਨਤ ਹੋਏ ਹਰਜੀਤ ਕੌਰ ਮੁੱਲਾਂਪੁਰ ਨੂੰ ਸਬ-ਸੈਂਟਰ ਇਸ਼ਨਪੁਰ ਦੇ ਸਮੂਹ ਸਟਾਫ਼ ਤੇ ਪੰਚਾਇਤ ਵਲੋਂ ਵਿਦਾਇਗੀ ਪਾਰਟੀ ਕੀਤੀ ਗਈ¢ ਇਸ ਪਾਰਟੀ ਵਿਚ ਹੈਲਥ ਇੰਸਪੈਕਟਰ ...
ਮਲੌਦ, 19 ਸਤੰਬਰ (ਸਹਾਰਨ ਮਾਜਰਾ)-ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ (ਲੜਕੇ) ਦੇ ਪਿ੍ੰ. ਅਸ਼ੀਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਸੈਂਟਰਲ ਟੂਲ ਰੂਮ ਲੁਧਿਆਣਾ ਵਲੋਂ ਪੀ. ਸੀ. ਐੱਲ. ਪ੍ਰੋਗਰਾਮਿੰਗ ਵਿਸ਼ੇ 'ਤੇ 21 ਦਿਨਾਂ ਸਿਖਲਾਈ ...
ਰਾੜਾ ਸਾਹਿਬ, 19 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਸਟੂਡੈਂਟਸ ਕੌਂਸਲ ਦਾ ਗਠਨ ਕਰਨ ਲਈ ਸਮਾਗਮ ਕੀਤਾ ਗਿਆ¢ਇਸ ਸਮਾਗਮ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਅੜੈਚਾਂ ...
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)-ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਵਲੋਂ ਐੱਫ. ਏ. ਪੀ. ਪੰਜਾਬ ਸਟੇਟ ਅਵਾਰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਰਸਵਤੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਨੂੰ ਬੈੱਸਟ ਸਕੂਲ ਫ਼ਾਰ ਅਕੈਡਮਿਕ ਪਰਫਾਰਮੈਂਸ ...
ਮਲੌਦ, 19 ਸਤੰਬਰ (ਸਹਾਰਨ ਮਾਜਰਾ)-ਸ਼੍ਰੋਮਣੀ ਅਕਾਲੀ ਦਲ ਦੇ ਸੀ. ਮੀਤ ਪ੍ਰਧਾਨ, ਸਾਬਕਾ ਮੰਤਰੀ ਅਤੇ ਧੜੱਲੇਦਾਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨਾਲ ਹਲਕਾ ਪਾਇਲ ਤੋਂ ਸ਼ੋ੍ਰਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ, ਨੌਜਵਾਨ ਨੇਤਾ ...
ਕੁਹਾੜਾ, 19 ਸਤੰਬਰ (ਸੰਦੀਪ ਸਿੰਘ ਕੁਹਾੜਾ)-ਥਾਣਾ ਕੂੰਮਕਲਾਂ ਦੀ ਪੁਲਿਸ ਵਲੋਂ ਮੋਟਰਸਾਈਕਲ ਚੋਰੀ ਹੋਣ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ | ਸਹਾਇਕ ਥਾਣੇਦਾਰ ਕੁਲਜੀਤ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ...
ਬੀਜਾ, 19 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ.ਟੀ. ਰੋਡ 'ਤੇ ਤਹਿਸੀਲ ਖੰਨਾ ਅਧੀਨ ਆਉਂਦੇ ਕਸਬਾ ਬੀਜਾ ਦਾ ਕੁਲਾਰ ਹਸਪਤਾਲ ਦੇ ਇੰਟਰਨੈਸ਼ਨਲ ਮੋਟਾਪਾ ਸਰਜਨ ਡਾਕਟਰ ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ...
ਮਲੌਦ, 19 ਸਤੰਬਰ (ਸਹਾਰਨ ਮਾਜਰਾ)-ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਡੇਰਾ ਖੂਹੀ ਕੂਹਲੀ ਕਲਾਂ ਵਿਖੇ ਮੁੱਖ ਪ੍ਰਬੰਧਕ ਸੰਤ ਬਾਬਾ ਬਲਜੀਤ ਦਾਸ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਤੇ ਸੰਗਤਾਂ ਦੇ ਵੱਡੇ ਸਹਿਯੋਗ ਸਦਕਾ ਭਗਵਾਨ ਸ਼੍ਰੀ ਚੰਦ ਜੀ ਮਹਾਰਾਜ ਦੇ 527ਵੇਂ ...
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿਚ ਭਗਵਾਨ ਸ਼੍ਰੀ ਗਣਪਤੀ ਮਹਾਂ ਉਤਸਵ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਛਲੇ 10 ਦਿਨਾਂ ਤੋਂ ਚੱਲ ਰਹੀ ਗਣਪਤੀ ਪੂਜਾ ਦੀ ਸਮਾਪਤੀ ਹੋਣ ਉਪਰੰਤ ਵੱਖ ਵੱਖ ਮੰਦਿਰਾਂ ਤੋਂ ਭਗਵਾਨ ...
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਤਿੰਨ ਪਿੰਡਾਂ ਦੀ ਸਾਂਝੀ ਦੀ ਬਹੁਮੰਤਵੀ ਸਹਿਕਾਰੀ ਸਭਾ ਸਿਹੌੜਾ ਨੇ ਆਪਣੇ ਮੈਂਬਰਾਂ ਨੂੰ 3 ਲੱਖ 85 ਹਜਾਰ ਦਾ ਮੁਨਾਫ਼ਾ ਵੰਡਿਆ | ਸਭਾ ਦੇ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 564 ਮੈਂਬਰਾਂ ਵਿਚ ਬੋਨਸ ਵੰਡਿਆ ਗਿਆ, ਜਿਸ ਵਿਚ ...
ਖੰਨਾ, 19 ਸਤੰਬਰ (ਮਨਜੀਤ ਧੀਮਾਨ)-ਨਬਾਲਗ ਲੜਕੀ ਨੂੰ ੂ ਭਜਾਉਣ ਦੇ ਦੋਸ਼ ਵਿਚ ਥਾਣਾ ਸਦਰ ਖੰਨਾ ਪੁਲਿਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ¢ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤ ...
ਅਹਿਮਦਗੜ੍ਹ, 19 ਸੰਤਬਰ (ਪੁਰੀ, ਸੋਢੀ)-ਚੋਣ ਕਮਿਸ਼ਨ ਪੰਜਾਬ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵਲੋਂ ਰਵਾਇਤੀ ਮੀਡੀਆ ਅਤੇ ਸੋਸ਼ਲ ਮੀਡੀਆ ਉੱਪਰ ਆਮ ਤੌਰ 'ਤੇ ਕੀਤੇ ਜਾਂਦੇ ਗੈਰ ਜਿੰਮੇਵਾਰਾਨਾ ਤੇ ਗੁੰਮਰਾਹ ...
ਸਾਹਨੇਵਾਲ, 19 ਸਤੰਬਰ (ਹਰਜੀਤ ਸਿੰਘ ਢਿੱਲੋਂ)-ਪਾਵਰਕਾਮ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੀਤੇ ਦਿਨ ਉੱਪ ਮੰਡਲ ਦਫ਼ਤਰ ਸਾਹਨੇਵਾਲ ਵਿਖੇ ਵੀ ਬਿਜਲੀ ਪੰਚਾਇਤ ਲਗਾਈ ਗਈ, ਜਿਸ ਵਿਚ ਉੱਪ ਮੰਡਲ ਅਫ਼ਸਰ ਪੀ. ਐੱਸ. ਪੀ. ਸੀ. ਐੱਲ. ਸਾਹਨੇਵਾਲ ਤੇ ਮਾਲ ...
ਦੋਰਾਹਾ, 19 ਸਤੰਬਰ (ਮਨਜੀਤ ਸਿੰਘ ਗਿੱਲ)-ਮਹਿਲਾ ਕਾਂਗਰਸ ਹਲਕਾ ਪਾਇਲ ਦੀ ਪ੍ਰਧਾਨ ਸਤਿੰਦਰਦੀਪ ਕੌਰ ਦੀਪੀ ਮਾਂਗਟ ਦੀ ਅਗਵਾਈ 'ਚ ਆਲ ਇੰਡੀਆ ਕਾਂਗਰਸ ਦੇ ਜਨਰਲ ਸਕੱਤਰ ਜੇ.ਪੀ. ਅਗਰਵਾਲ ਅਤੇ ਸਾਬਕਾ ਮੰਤਰੀ ਪ੍ਰਭਾ ਠਾਕੁਰ ਨਾਲ ਮੁਲਾਕਾਤ ਨਾਲ ਕੀਤੀ ਗਈ | ਪ੍ਰਧਾਨ ਦੀਪੀ ...
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਦਾਣਾ ਮੰਡੀ ਖੰਨਾ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦਾ ਵਰਚੂਅਲ ਮੇਲਾ ਦਿਖਾਇਆ ਗਿਆ¢ ਕਿਸਾਨ ਮੇਲੇ ਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ...
ਖੰਨਾ, 19 ਸਤੰਬਰ (ਮਨਜੀਤ ਧੀਮਾਨ)-ਖੰਨਾ ਨੇੜਲੇ ਪਿੰਡ ਬੂਥਗੜ੍ਹ ਵਿਖੇ ਸਮੂਹ ਨਗਰ, ਗਰਾਮ ਪੰਚਾਇਤ, ਦੰਗਲ ਕਮੇਟੀ ਅਤੇ ਐਨ. ਆਈ. ਆਰ. ਵੀਰਾਂ ਦੇ ਸਹਿਯੋਗ ਨਾਲ 57ਵਾਂ ਸਾਲਾਨਾ ਕੁਸ਼ਤੀ ਦੰਗਲ ਕਰਵਾਇਆ ਗਿਆ ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ, ਚਰਨਜੀਤ ਸਿੰਘ ਅਤੇ ਨੰਬਰਦਾਰ ...
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਜੈ ਮਾਂ ਅੰਬੇ ਕਲੱਬ ਗੁਰੂ ਨਾਨਕ ਨਗਰ ਵਲੋਂ ਮਾਤਾ ਦਾ ਜਾਗਰਣ ਕਰਵਾਇਆ ਗਿਆ | ਇਸ ਮੌਕੇ ਸ਼ੋ੍ਰਮਣੀ ਅਕਾਲੀ ਦਲ ਦੀ ਪੀ. ਏ. ਸੀ. ਦੇ ਮੈਂਬਰ ਇਕਬਾਲ ਸਿੰਘ ਚੰਨੀ ਮੁੱਖ ਮਹਿਮਾਨ ਵਜੋਂ ਪਹੁੰਚੇ | ਇਸ ਮੌਕੇ ਭਗਤਾਂ ਨੂੰ ਸੰਬੋਧਨ ਕਰਦੇ ...
ਅਹਿਮਦਗੜ੍ਹ, 19 ਸਤੰਬਰ (ਪੁਰੀ, ਮਹੋਲੀ)-ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਅਹਿਮਦਗੜ੍ਹ ਵਲੋਂ ਹਿੰਦ ਹਸਪਤਾਲ ਦੇ ਆਪਸੀ ਸਹਿਯੋਗ ਨਾਲ ਮੇਲਾ ਛਪਾਰ ਵਿਖੇ ਪੰਜ ਦਿਨਾਂ ਦਾ ਮੁਫ਼ਤ ਮੈਡੀਕਲ ਕੈਂਪ ਸ਼ੁਰੂ ਕੀਤਾ ਗਿਆ | ਕੈਂਪ ਦਾ ਉਦਘਾਟਨ ਐੱਸ. ਪੀ. ਰਾਜਵੀਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX