ਦੁਬਈ, 19 ਸਤੰਬਰ (ਏਜੰਸੀ)-ਆਈ.ਪੀ.ਐਲ. ਦੇ ਪਹਿਲੇ ਪੜਾਅ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ 7 ਵਿਚੋਂ 5 ਮੈਚ ਜਿੱਤ ਵਾਲੀ ਰਾਇਲ ਚੈਂਲੇਂਜਰਜ਼ ਬੈਂਗਲੌਰ (ਆਰ.ਸੀ.ਬੀ.) ਆਪਣੇ ਉਸੇ ਲੈਅ ਨੂੰ ਬਰਕਰਾਰ ਰੱਖਣ, ਜਦੋਂ ਕਿ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਇਟ ਰਾਇਡਰਜ਼ (ਕੇ.ਕੇ.ਆਰ.) ਨਵੇਂ ਸਿਰੇ ਤੋਂ ਸ਼ੁਰੂਆਤ ਕਰਕੇ ਕਿਸਮਤ ਬਦਲਣ ਦੇ ਉਦੇਸ਼ ਨਾਲ ਸੋਮਵਾਰ ਨੂੰ ਇਕ ਦੂਜੇ ਦਾ ਸਾਹਮਣੇ ਕਰਨਗੀਆਂ | ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰ.ਸੀ.ਬੀ. 8 ਟੀਮਾਂ ਦੀ ਅੰਕ ਸੂਚੀ ਵਿਚ 10 ਅੰਕ ਲੈ ਕੇ ਤੀਸਰੇ ਸਥਾਨ 'ਤੇ ਹੈ ਜਦੋਂ ਕਿ 2012 ਅਤੇ 2014 ਦੀ ਚੈਂਪੀਅਨ ਕੇ.ਕੇ.ਆਰ. ਨੇ ਪਹਿਲੇ ਪੜਾਅ ਵਿਚ 7 ਮੈਚਾਂ ਵਿਚੋਂ ਕੇਵਲ ਦੋ ਜਿੱਤਾਂ ਦਰਜ ਕੀਤੀਆਂ ਹਨ ਅਤੇ ਉਹ ਚਾਰ ਅੰਕਾਂ ਨਾਲ 7ਵੇਂ ਸਥਾਨ 'ਤੇ ਹੈ | ਈਓਨ ਮਾਰਗਨ ਦੀ ਅਗਵਾਈ ਵਾਲੀ ਕੇ.ਕੇ.ਆਰ. 2014 ਦੀ ਤਰ੍ਹਾਂ ਕਿਸਮਤ ਬਦਲਣ ਦੀ ਉਮੀਦ ਕਰ ਰਹੀ ਹੈ ਜਦੋਂ ਉਸ ਨੇ ਲਗਾਤਾਰ 9 ਮੈਚ ਜਿੱਤ ਕੇ ਖਿਤਾਬ ਆਪਣੇ ਨਾਂਅ ਕੀਤਾ ਸੀ | ਟੀਮ ਦੇ ਮੁੱਖ ਮਾਰਗਦਰਸ਼ਕ (ਮੇਂਟਰ) ਡੇਵਿਡ ਹਸੀ ਨੂੰ ਵੀ ਉਮੀਦ ਹੈ ਕਿ ਟੀਮ ਵਧੀਆ ਨਤੀਜੇ ਹਾਸਲ ਕਰਨ ਵਿਚ ਸਫਲ ਹੋਵੇਗੀ | ਦੋਵਾਂ ਟੀਮਾਂ ਵਿਚਕਾਰ ਹੁਣ ਤੱਕ ਜੋ 27 ਮੈਚ ਖੇਡੇ ਗਏ ਹਨ ਉਨ੍ਹਾਂ ਵਿਚੋਂ ਕੇ.ਕੇ.ਆਰ. ਨੇ 14 ਅਤੇ ਆਰ.ਸੀ.ਬੀ. ਨੇ 13 ਮੈਚ ਜਿੱਤੇ ਹਨ | ਪਹਿਲੇ ਪੜਾਅ ਦੇ ਮੈਚ ਵਿਚ ਹਾਲਾਂਕਿ ਆਰ.ਸੀ.ਬੀ. ਨੇ ਆਪਣੀ ਇਸ ਵਿਰੋਧੀ ਟੀਮ ਨੂੰ 38 ਦੌੜਾਂ ਨਾਲ ਹਰਾਇਆ ਸੀ | ਜੇਕਰ ਆਰ.ਸੀ.ਬੀ. ਦੀ ਗੱਲ ਕੀਤੀ ਜਾਵੇ ਤਾਂ ਟੀਮ ਕਾਫੀ ਵਧੀਆ ਸਥਿਤੀ ਵਿਚ ਹੈ | ਟੀਮ ਦੀ ਬੱਲੇਬਾਜ਼ੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ, ਜਿਸ ਵਿਚ ਉਸ ਦੇ ਸਲਾਮੀ ਬੱਲੇਬਾਜ਼ ਕੋਹਲੀ ਅਤੇ ਪਡੀਕੱਲ ਵਧੀਆ ਸ਼ੁਰੂਆਤ ਦਿੰਦੇ ਰਹੇ ਹਨ | ਇਹ ਮੈਚ ਭਾਰਤੀ ਸਮੇਂ ਅਨੁਸਾਰ ਦੇਰ ਸ਼ਾਮ ਸਾਢੇ 7 ਵਜੇ ਸ਼ੁਰੂ ਹੋਵੇਗਾ |
ਲੈਸਟਰ (ਇੰਗਲੈਂਡ), 19 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਮਹਾਨ ਫੁੱਟਬਾਲ ਖਿਡਾਰੀ ਜਿਮੀ ਗਰੀਵੇਜ਼ (81) ਦਾ ਦਿਲ ਦਾ ਦÏਰਾ ਪੈਣ ਨਾਲ ਦਿਹਾਂਤ ਹੋ ਗਿਆ | ਇਸ ਮਹਾਨ ਖਿਡਾਰੀ ਨੇ 57 ਫੁੱਟਬਾਲ ਮੈਚਾਂ ਵਿਚ 44 ਗੋਲ ਕੀਤੇ ਸਨ | ਉਨ੍ਹਾਂ ਨੂੰ 2012 ਵਿਚ ਮਾਮੂਲੀ ਅਤੇ 2015 ...
ਲੰਡਨ 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਮਸ਼ਹੂਰ ਮੁੱਕੇਬਾਜ਼ 34 ਸਾਲਾ ਅਮਿਰ ਖਾਨ ਨੇ ਕਿਹਾ ਕਿ ਉਸ ਨੂੰ ਪੁਲਿਸ ਨੇ ਇਕ ਸਾਥੀ ਨਾਲ ਅਮਰੀਕਨ ਏਅਰਲਾਈਨ ਦੇ ਜਹਾਜ਼ ਤੋਂ ਉਤਾਰਿਆ ਸੀ ਜਦੋਂ ਕਿਸੇ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਦੋਸਤ ਦਾ ਮਾਸਕ ...
ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਖਿਡਾਰੀਆਂ ਵਲੋਂ ਟੋਕਿਓ ਪੈਰਾਲੰਪਿਕ2020 'ਚ ਵਧੀਆ ਪ੍ਰਦਰਸ਼ਨ ਕਰਨ 'ਤੇ ਖਿਡਾਰੀਆਂ ਨੂੰ ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਸਨਮਾਨਿਤ ਕੀਤਾ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX