ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਵਿਧਾਇਕ ਲਾਡੀ ਨੇ ਚੰਨੀ ਨੂੰ ਦਿੱਤੀ ਵਧਾਈ

ਬਟਾਲਾ, 20 ਸਤੰਬਰ (ਕਾਹਲੋਂ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੰਡੀਗੜ੍ਹ ਸਥਿਤ ਉਨ੍ਹਾਂ ਦੇ ਦਫਤਰ ਵਿਖੇ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨੇ ਜਿਹੜਾ ਫੈਸਲਾ ਪੰਜਾਬ ਦੇ ਹਿਤ ਲਈ ਕੀਤਾ ਹੈ, ਉਹ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਇਕ ਦਲਿਤ ਤੇ ਆਮ ਘਰ ਵਿਚ ਜੰਮੇ ਆਗੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਗ਼ਰੀਬਾਂ ਅਤੇ ਦਲਿਤਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪ੍ਰੈੱਸਵਾਰਤਾ ਵਿਚ ਪੰਜਾਬ ਦੇ ਹਰੇਕ ਵਿਅਕਤੀ ਨੂੰ ਇਨਸਾਫ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ: ਚੰਨੀ ਨੇ ਕਿਹਾ ਕਿ ਮੈਂ ਆਮ ਆਦਮੀ ਤੇ ਗ਼ਰੀਬ ਵਰਗ ਦਾ ਨੁਮਾਇੰਦਾ ਹਾਂ, ਨਾ ਕੇ ਅਮੀਰਾਂ ਦਾ। ਉਨ੍ਹਾਂ ਆਪਣੀ ਪ੍ਰੈੱਸ ਕਾਨਫਰੰਸ ਵਿਚ ਇਹ ਵੀ ਦੱਸਿਆ ਕਿ ਆਮ ਲੋਕਾਂ ਤੇ ਕਾਂਗਰਸ ਦਾ ਰਾਜ ਸਥਾਪਤ ਹੋਇਆ ਹੈ। ਪੰਜਾਬ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਤੇ ਪੰਜਾਬ ਨੂੰ ਖੁਸ਼ਹਾਲ ਕਰਨਾ ਮੁੱਖ ਟੀਚਾ ਹੋਵੇਗਾ। ਵਿਧਾਇਕ ਲਾਡੀ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤੇ ਗਏ ਐਲਾਨਾਂ ਨਾਲ ਪੰਜਾਬ ਦੇ ਦਲਿਤ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ।

ਚੰਨੀ ਅਤੇ ਰੰਧਾਵਾ ਨਾਲ ਨਜ਼ਦੀਕੀਆਂ ਕਾਰਨ ਪਾਹੜਾ ਦਾ ਉੱਚਾ ਹੋਇਆ ਸਿਆਸੀ ਕੱਦ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਬੀਤੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੁੱਖ ਮੰਤਰੀ ਦੇ ਪਦ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੰੂ ਮੁੱਖ ਮੰਤਰੀ ਪੰਜਾਬ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੰੂ ਉਪ ਮੁੱਖ ਮੰਤਰੀ ...

ਪੂਰੀ ਖ਼ਬਰ »

ਇਨਕਲਾਬੀ ਨੌਜਵਾਨ ਸਭਾ ਵਲੋਂ ਫ਼ੌਜ 'ਚ ਭਰਤੀ ਸ਼ੁਰੂ ਕਰਵਾਉਣ ਦੀ ਮੰਗ

ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਇਨਕਲਾਬੀ ਨੌਜਵਾਨ ਸਭਾ ਦੀ ਅਗਵਾਈ ਹੇਠ ਫ਼ੌਜ ਦੀ ਭਰਤੀ ਸ਼ੁਰੂ ਕਰਵਾਉਣ ਦੀ ਮੰਗ ਨੰੂ ਲੈ ਕੇ ਗੁਰੂ ਨਾਨਕ ਪਾਰਕ ਵਿਖੇ ਰੈਲੀ ਕੀਤੀ ਗਈ | ਉਪਰੰਤ ਡੀ.ਸੀ ਦਫ਼ਤਰ ਅੱਗੇ ਧਰਨਾ ਲਗਾਉਣ ਤੋਂ ਬਾਅਦ ਮੁੱਖ ਮੰਤਰੀ ਦੇ ਨਾਂਅ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਫ਼ੌਜੀਆਂ ਤੇ ਅਫ਼ਸਰਾਂ ਨੰੂ ਕਾਫ਼ੀ ਸਹੂਲਤਾਂ ਦਿੱਤੀਆਂ-ਢਿੱਲੋਂ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜੋ ਕੰਮ ਸਾਬਕਾ ਸੈਨਿਕਾਂ ਅਤੇ ਅਫ਼ਸਰਾਂ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਹੈ, ਉਹ ਸ਼ਲਾਘਾਯੋਗ ਰਿਹਾ ਹੈ | ਇਹ ਜਾਣਕਾਰੀ ਇੰਡੀਅਨ ਐਕਸ ...

ਪੂਰੀ ਖ਼ਬਰ »

ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ 'ਚ ਪਵਿੱਤਰ ਬਾਈਬਲ ਕਨਵੈਨਸ਼ਨ ਅੱਜ ਤੋਂ

ਧਾਰੀਵਾਲ, 20 ਸਤੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਤਰੇਜਾ ਨਗਰ ਧਾਰੀਵਾਲ ਵਿਚ ਹਰ ਸਾਲ ਦੀ ਤਰ੍ਹਾਂ ਪਵਿੱਤਰ ਬਾਈਬਲ ਕਨਵੈਨਸ਼ਨ 21 ਤੋਂ 23 ਸਤੰਬਰ ਤੱਕ ਹੋਵੇਗੀ | ਇਸ ਸਬੰਧੀ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਦੇ ਪੈਰਿਸ਼ ...

ਪੂਰੀ ਖ਼ਬਰ »

ਉਪ ਮੰਡਲ ਭੂਮੀ ਰੱਖਿਆ ਅਫ਼ਸਰ ਬਟਾਲਾ ਵਲੋਂ ਜਾਗਰੂਕਤਾ ਕੈਂਪ ਲਗਾਇਆ

ਬਟਾਲਾ, 20 ਸਤੰਬਰ (ਕਾਹਲੋਂ)-ਭੂਮੀ ਅਤੇ ਜਲ ਸੰਭਾਲ ਵਿਭਾਗ ਅਧੀਨ ਪੈਂਦੇ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਬਟਾਲਾ ਵਲੋਂ ਪਿੰਡ ਸਹਾਬਪੁਰ ਅਤੇ ਨਵਾਂ ਪਿੰਡ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਉਪ ਮੰਡਲ ਭੂਮੀ ਰੱਖਿਆ ਅਫ਼ਸਰ ਬਟਾਲਾ ਡਾ. ਗੁਰਚਰਨ ਸਿੰਘ ਚੀਮਾ ...

ਪੂਰੀ ਖ਼ਬਰ »

ਸਿੱਖਿਆ ਅਧਿਕਾਰੀ ਵਲੋਂ ਨੈਸ ਦੀਆਂ ਤਿਆਰੀਆਂ ਨੰੂ ਲੈ ਕੇ ਸਕੂਲਾਂ ਦਾ ਨਿਰੀਖਣ

ਗੁਰਦਾਸਪੁਰ, 20 ਸਤੰਬਰ (ਪੰਕਜ ਸ਼ਰਮਾ)-ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਨੰੂ ਲੈ ਕੇ ਸਿੱਖਿਆ ਵਿਭਾਗ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਚੰਗੇ ਨਤੀਜੇ ਲਿਆਉਣ ਲਈ ਅਧਿਆਪਕਾਂ ਨੰੂ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਇਸੇ ਕੜੀ ਤਹਿਤ ਅੱਜ ਡਿਪਟੀ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਡੀ.ਸੀ. ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਦੇ ਨਾਂਅ ਮੰਗ-ਪੱਤਰ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਿਸਾਨੀ ਮੰਗਾਂ ਨੰੂ ਲੈ ਕੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਡੀ.ਸੀ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਨੰੂ ਮੰਗ ...

ਪੂਰੀ ਖ਼ਬਰ »

ਗਲੋਬਲ ਸਿੱਖ ਵਿਜ਼ਨ ਲੰਡਨ ਵਲੋਂ ਯੂ.ਕੇ. 'ਚ ਸਰਕਾਰ-ਏ-ਖ਼ਾਲਸਾ ਦੇ ਨਾਨਕਸ਼ਾਹੀ ਸਿੱਕਿਆਂ ਦੀ ਲਗਾਈ ਪ੍ਰਦਰਸ਼ਨੀ

ਬਟਾਲਾ, 20 ਸਤੰਬਰ (ਕਾਹਲੋਂ)-ਪਿਛਲੇ ਹਫ਼ਤੇ ਬਰਤਾਨੀਆ ਦੇ ਥੈਟਫੋਰਡ ਸ਼ਹਿਰ ਦੇ ਮਸ਼ਹੂਰ 'ਦਿ ਗਿਲਡਹਾਲ' ਵਿਖੇ ਪੰਜਾਬ ਸੱਭਿਆਚਾਰ ਵਿਰਾਸਤ ਨਾਲ ਸਬੰਧਿਤ ਇਕ ਸਮਾਗਮ ਕੀਤਾ ਗਿਆ, ਜਿਸ ਵਿਚ ਗਲੋਬਲ ਸਿੱਖ ਵਿਜ਼ਨ ਲੰਡਨ ਵਲੋਂ ਸਰਕਾਰ-ਏ-ਖ਼ਾਲਸਾ ਦੇ ਨਾਨਕਸ਼ਾਹੀ ਸਿੱਕਿਆਂ ...

ਪੂਰੀ ਖ਼ਬਰ »

ਜੇ.ਯੂ.ਐੱਸ.ਐੱਸ. ਗਰੁੱਪ ਆਫ਼ ਇੰਸਟੀਚਿਊਟ ਵਲੋਂ ਵਿਆਹ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਬਟਾਲਾ, 20 ਸਤੰਬਰ (ਕਾਹਲੋਂ)-ਜੇ.ਯੂ.ਐਸ.ਐਸ. ਗਰੁੱਪ ਆਫ਼ ਇੰਸਟੀਚਿਊਟ ਕਾਹਨੂੰਵਾਨ ਰੋਡ ਸੇਖਵਾਂ ਵਿਖੇ ਸਮੂਹ ਸਟਾਫ਼ ਤੇ ਬੱਚਿਆਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਬੰਧੀ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਬੱਚਿਆਂ ਤੇ ਸਟਾਫ਼ ਨੇ ਪੂਰੀ ...

ਪੂਰੀ ਖ਼ਬਰ »

ਐਕਸਾਈਜ਼ ਸੈੱਲ ਬਟਾਲਾ ਵਲੋਂ ਛਾਪੇਮਾਰੀ ਦੌਰਾਨ 1 ਕਾਬੂ

ਬਟਾਲਾ, 20 ਸਤੰਬਰ (ਕਾਹਲੋਂ)-ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਕਪੂਰ ਅਤੇ ਸਹਾਇਕ ਆਬਕਾਰੀ ਕਮਿਸ਼ਨਰ ਰਾਜਵਿੰਦਰ ਕੌਰ ਬਾਜਵਾ ਦੀ ਅਗਵਾਈ 'ਚ ਇੰਸ. ਦੀਪਕ ਕੁਮਾਰ ਵਲੋਂ ਸਮੇਤ ਸਟਾਫ਼ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੇਰ ਸਿੰਘ ਪੁੱਤਰ ਮਹਿੰਦਰ ਸਿੰਘ ਕਪੂਰੀ ਗੇਟ ਸੇਖੜੀ ...

ਪੂਰੀ ਖ਼ਬਰ »

ਨਵੇਂ ਮੁੱਖ ਮੰਤਰੀ ਚੰਨੀ ਤੋਂ ਪੰਜਾਬੀਆਂ ਦੀਆਂ ਉਮੀਦਾਂ ਨੰੂ ਬੂਰ ਪੈਣ ਦੀ ਵੱਡੀ ਆਸ-ਮੇਘੀਆਂ/ਚੰਦਰਭਾਨ

ਪੁਰਾਣਾ ਸ਼ਾਲਾ, 20 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)-ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਪੰਜਾਬੀਆਂ ਨੰੂ ਟੁੱਟ ਚੁੱਕੀਆਂ ਉਮੀਦਾਂ ਨੰੂ ਮੁੜ ਬੂਰ ਪੈਣ ਦੀ ਆਸ ਬੱਝੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਆਗੂਆਂ ਨੇ ਚੰਨੀ ਅਤੇ ਰੰਧਾਵਾ ਨੂੰ ਦਿੱਤੀ ਮੁਬਾਰਕਬਾਦ

ਫਤਹਿਗੜ੍ਹ ਚੂੜੀਆਂ, 20 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੇ ਕਾਂਗਰਸੀਆਂ ਆਗੂਆਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੇ ਉਪ ਮੱੁਖ ਮੰਤਰੀ ਬਣਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਮੁਬਾਰਕਬਾਦ ...

ਪੂਰੀ ਖ਼ਬਰ »

ਬਾਬਾ ਲੱਖਦਾਤਾ ਦਰਬਾਰ ਵਲੋਂ 9ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ

ਸੁਜਾਨਪੁਰ, 20 ਸਤੰਬਰ (ਜਗਦੀਪ ਸਿੰਘ)-ਬਾਬਾ ਲੱਖਦਾਤਾ ਦਰਬਾਰ ਸੁਜਾਨਪੁਰ ਵਲੋਂ 9ਵਾਂ ਸਾਲਾਨਾ ਛਿੰਝ ਮੇਲਾ ਬਾਬਾ ਬਿਸ਼ਨ ਸ਼ਾਹ ਦੀ ਦੇਖਰੇਖ ਹੇਠ ਕਰਵਾਇਆ ਗਿਆ | ਮੇਲੇ ਵਿਚ ਜਗਰੂਪ ਸਿੰਘ ਸੇਖਵਾਂ, ਜਸਵੰਤ ਸਿੰਘ ਰਾਣੀਪੁਰ, ਲਾਲ ਚੰਦ ਕਟਾਰੂਚੱਕ, ਵਿਜੇ ਕਟਾਰੂਚੱਕ, ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਕਮੇਟੀ ਵਲੋਂ 27 ਨੰੂ ਭਾਰਤ ਬੰਦ ਦਾ ਕੀਤਾ ਜਾਵੇਗਾ ਸਮਰਥਨ-ਆਗੂ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਗੁਰਪ੍ਰਤਾਪ ਸਿੰਘ ਤੇ ਸੁਖਦੇਵ ਸਿੰਘ ਅੱਲੜਪਿੰਡੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਦੇ ਭਾਰਤ ਬੰਦ ਦਾ ...

ਪੂਰੀ ਖ਼ਬਰ »

ਮੰਗਾਂ ਨੰੂ ਲੈ ਕੇ ਮਜ਼ਦੂਰਾਂ ਦਾ ਕਾਫ਼ਲਾ ਮੁਹਾਲੀ ਰਵਾਨਾ

ਗੁਰਦਾਸਪੁਰ, 20 ਸਤੰਬਰ (ਪੰਕਜ ਸ਼ਰਮਾ)-ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਪੰਜਾਬ ਵਲੋਂ ਅੱਜ ਉਸਾਰੀ ਮਜ਼ਦੂਰਾਂ ਦੀਆਂ ਮੰਗਾਂ ਨੰੂ ਲੈ ਕੇ ਕਿਰਤ ਕਮਿਸ਼ਨਰ ਦੇ ਮੁਹਾਲੀ ਸਥਿਤ ਦਫ਼ਤਰ ਸਾਹਮਣੇ ਦਿੱਤੇ ਜਾ ਰਹੇ ਸੂਬਾ ਪੱਧਰੀ ਧਰਨੇ ਵਿਚ ਸ਼ਾਮਿਲ ਹੋਣ ਲਈ ...

ਪੂਰੀ ਖ਼ਬਰ »

ਪਿੰਡ ਮੱਲੋਵਾਲ ਵਿਖੇ ਬਿਨਾਂ ਮਤਭੇਦ ਵਿਕਾਸ ਕਾਰਜ ਕਰਵਾਏ-ਸਰਪੰਚ ਆਸ਼ਾ ਰਾਣੀ/ਬੱਗਾ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਮੱਲੋਵਾਲ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੱਖਾਂ ਰੁਪਏ ਖ਼ਰਚ ਕਰਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ | ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਉਰਫ਼ ਬੱਗਾ ਤੇ ਸਰਪੰਚ ...

ਪੂਰੀ ਖ਼ਬਰ »

ਪਿੰਡ ਮੱਲੋਵਾਲ ਵਿਖੇ ਬਿਨਾਂ ਮਤਭੇਦ ਵਿਕਾਸ ਕਾਰਜ ਕਰਵਾਏ-ਸਰਪੰਚ ਆਸ਼ਾ ਰਾਣੀ/ਬੱਗਾ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਪੈਂਦੇ ਪਿੰਡ ਮੱਲੋਵਾਲ ਵਿਖੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੱਖਾਂ ਰੁਪਏ ਖ਼ਰਚ ਕਰਕੇ ਪਿੰਡ ਦਾ ਸਰਵਪੱਖੀ ਵਿਕਾਸ ਕਰਵਾਇਆ ਗਿਆ ਹੈ | ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਉਰਫ਼ ਬੱਗਾ ਤੇ ਸਰਪੰਚ ...

ਪੂਰੀ ਖ਼ਬਰ »

ਮਰਹੂਮ ਸਰਪੰਚ ਸੁਰਿੰਦਰ ਵਿੱਜ ਦੀ ਪੰਜਵੀਂ ਬਰਸੀ 'ਤੇ ਬੂਟੇ ਲਗਾਏ ਅਤੇ ਮਾਸਕ ਵੰਡੇ

ਕਲਾਨੌਰ, 20 ਸਤੰਬਰ (ਪੁਰੇਵਾਲ)-ਸਥਾਨਕ ਕਸਬੇ ਦੀ ਗ੍ਰਾਮ ਪੰਚਾਇਤ ਜੈਲਦਾਰਾਂ ਦੇ ਮਰਹੂਮ ਸਰਪੰਚ ਸੁਰਿੰਦਰ ਵਿੱਜ ਦੀ 5ਵੀਂ ਬਰਸੀ 'ਤੇ ਉਨ੍ਹਾਂ ਦੇ ਸਪੁੱਤਰ ਨਰਿੰਦਰ ਵਿੱਜ ਦੀ ਅਗਵਾਈ 'ਚ ਹੋਏ ਸਮਾਗਮ ਦੌਰਾਨ ਬੂਟੇ ਲਗਾਏ ਗਏ ਅਤੇ ਕੋਰੋਨਾ ਤੋਂ ਬਚਣ ਲਈ ਮਾਸਕ ਵੰਡੇ ਗਏ | ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਮੋਰਚੇ ਨੇ ਕਿਸਾਨਾਂ ਨੂੰ 27 ਦੇ ਬੰਦ ਲਈ ਕੀਤਾ ਲਾਮਬੰਦ

ਭੈਣੀ ਮੀਆਂ ਖਾਂ, 20 ਸਤੰਬਰ (ਜਸਬੀਰ ਸਿੰਘ ਬਾਜਵਾ)-ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਵਲੋਂ ਘੋੜੇਵਾਹ ਸ਼ੀਂਹ ਭੱਟੀ ਅਤੇ ਲਖਨਪੁਰ ਦੇ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ 27 ਸਤੰਬਰ ਦੇ ਬੰਦ ਲਈ ਲਾਮਬੰਦ ਕੀਤਾ ਗਿਆ | ਇਸ ਸੰਬੰਧੀ ਜਥੇਬੰਦੀ ਦੇ ਮੁੱਖ ਆਗੂ ਅਨੋਖ ਸਿੰਘ ...

ਪੂਰੀ ਖ਼ਬਰ »

20 ਲੱਖ ਦੀ ਲਾਗਤ ਨਾਲ ਪੰਚਾਇਤ ਘਰ ਸਤਕੋਹਾ ਦਾ ਨਿਰਮਾਣ ਜਾਰੀ

ਨੌਸ਼ਹਿਰਾ ਮੱਝਾ ਸਿੰਘ, 20 ਸਤੰਬਰ (ਤਰਸੇਮ ਸਿੰਘ ਤਰਾਨਾ)-ਪੰਜਾਬ ਸਰਕਾਰ ਪਾਸੋਂ ਪ੍ਰਾਪਤ ਗ੍ਰਾਂਟ ਨਾਲ ਗ੍ਰਾਮ ਪੰਚਾਇਤ ਸਤਕੋਹਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਸੁੰਦਰ ਦਿੱਖ ਵਾਲੀ ਇਮਾਰਤ ਤੇ ਵਿਦਿਆਰਥੀਆਂ ਨੂੰ ਲੋੜੀਂਦੀਆਂ ਸਹੂਲਤਾਂ ਉਪਲਬਧ ਕਰਵਾਈਆਂ ...

ਪੂਰੀ ਖ਼ਬਰ »

ਬੱਚਿਆਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਮਾਪਿਆਂ ਦੀ ਵੱਡੀ ਜ਼ਿੰਮੇਵਾਰੀ-ਜਥੇ. ਸ਼ਾਹਪੁਰ

ਕੋਟਲੀ ਸੂਰਤ ਮੱਲ੍ਹੀ, 20 ਸਤੰਬਰ (ਕੁਲਦੀਪ ਸਿੰਘ ਨਾਗਰਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਗਟਿਵ ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਕਿਹਾ ਕਿ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਪ੍ਰਪੱਕ ਕਰਨ ਲਈ ਦਸਤਾਰ ਸਜਾਉਣ ਲਈ ਪ੍ਰੇਰਿਤ ਕਰਨਾ ਮਾਪਿਆਂ ...

ਪੂਰੀ ਖ਼ਬਰ »

ਆਯੁਸ਼ਮਾਨ ਕਾਰਡ ਬਣਾਉਣ ਲਈ ਨਵਾਂ ਪਿੰਡ ਮਿਲਖੀਵਾਲ ਵਿਖੇ ਵਿਸ਼ੇਸ਼ ਕੈਂਪ ਲਗਾਇਆ

ਕਿਲ੍ਹਾ ਲਾਲ ਸਿੰਘ, 20 ਸਤੰਬਰ (ਬਲਬੀਰ ਸਿੰਘ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਬਲਾਕ ਬਟਾਲਾ ਦੇ ਸਮੂਹ ਪਿੰਡਾਂ ਅੰਦਰ ਆਯੂਸ਼ਮਾਨ ਭਾਰਤ ਬੀਮਾ ਸਿਹਤ ਯੋਜਨਾ ਤਹਿਤ ਮੁਫ਼ਤ ਕਾਰਡ ਬਣਾਉਣ ਦੀ ਪ੍ਰਕਿਰਿਆ ਤਹਿਤ ਨਵਾਂ ਪਿੰਡ ਮਿਲਖੀਵਾਲ ਵਿਖੇ ਸਰਪੰਚ ਮਨਮੋਹਨ ਸਿੰਘ ...

ਪੂਰੀ ਖ਼ਬਰ »

ਜਤਿੰਦਰ ਸਿੰਘ ਨੇ ਚੰਨੀ ਅਤੇ ਰੰਧਾਵਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਫਤਹਿਗੜ੍ਹ ਚੂੜੀਆਂ, 20 ਸਤੰਬਰ (ਧਰਮਿੰਦਰ ਸਿੰਘ ਬਾਠ)-ਆਲ ਇੰਡੀਆ ਕਾਂਗਰਸ ਯੂਥ ਬਿ੍ਗੇਡ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜਤਿੰਦਰ ਸਿੰਘ ਕੋਟਲੀ ਢਾਡੀਆਂ ਵਲੋਂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ 'ਤੇ ...

ਪੂਰੀ ਖ਼ਬਰ »

ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਵੱਖ-ਵੱਖ ਪਿੰਡਾਂ ਦੇ ਡੀਪੂਆਂ ਨੂੰ ਲਾਇਸੈਂਸ ਵੰਡੇ

ਘੁਮਾਣ, 20 ਸਤੰਬਰ (ਬੰਮਰਾਹ)-ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਹਲਕੇ ਦੇ ਵੱਡੀ ਆਬਾਦੀ ਵਾਲੇ ਪਿੰਡਾਂ ਵਿਚ ਨਵੇਂ ਸਰਕਾਰੀ ਡਿਪੂ ਅਲਾਟ ਕੀਤੇ ਗਏ ਹਨ | ਇਨ੍ਹਾਂ ਸਰਕਾਰੀ ਡਿਪੂਆਂ ਦੇ ਲਾਇਸੰਸ ਵਿਧਾਇਕ ਲਾਡੀ ਵਲੋਂ ਪਹਿਲਾਂ ਵੀ ਵੰਡੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਅਤੇ ਕਿਸਾਨ ਘੋਲ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ਸਮਾਗਮ ਕਰਵਾਇਆ

ਭੈਣੀ ਮੀਆਂ ਖਾਂ, 20 ਸਤੰਬਰ (ਜਸਬੀਰ ਸਿੰਘ ਬਾਜਵਾ)-ਬਲਾਕ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਫੇਰੋਚੇਚੀ ਵਿਚ ਪਿੰਡ ਦੇ ਨÏਜਵਾਨਾਂ ਨੇ ਗੋਲਡਨ ਯੂਥ ਕਲੱਬ ਦੀ ਅਗਵਾਈ ਹੇਠ ਸਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਨ ਅਤੇ ਕਿਸਾਨ ਘੋਲ ਨੂੰ ਸਮਰਪਿਤ ਇਨਕਲਾਬੀ ਸੱਭਿਆਚਾਰਕ ...

ਪੂਰੀ ਖ਼ਬਰ »

ਚੰਨੀ ਨੰੂ ਮੁੱਖ ਮੰਤਰੀ ਬਣਾਉਣਾ ਕਾਂਗਰਸ ਦਾ ਮਜਬੂਰੀ ਭਰਿਆ ਫ਼ੈਸਲਾ-ਅਸ਼ਵਨੀ ਸ਼ਰਮਾ

ਪਠਾਨਕੋਟ, 20 ਸਤੰਬਰ (ਚੌਹਾਨ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਧਾਈ ਦਿੱਤੀ ਹੈ | ਉਨ੍ਹਾਂ ਕਿਹਾ ਚੰਨੀ ਨੰੂ ਮੁੱਖ ਮੰਤਰੀ ਬਣਾਉਣਾ ਕੋਈ ਵੱਡਾ ਫੈਸਲਾ ਨਹੀਂ ਸਗੋਂ ਕਾਂਗਰਸ ਦੀ ਮਜ਼ਬੂਰੀ ਸੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਔਲਖ 'ਚ ਅਖੰਡ ਪਾਠਾਂ ਦੀ ਲੜੀ ਸ਼ੁਰੂ

ਹਰਚੋਵਾਲ, 20 ਸਤੰਬਰ (ਢਿੱਲੋਂ/ਭਾਮ)-ਪਿੰਡ ਔਲਖ ਦੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ ਬਾਬਾ ਨੰਦਾ ਦਾ ਯਾਦਗਾਰ ਮਨਾਉਣ ਲਈ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੇ ਸਹਿਯੋਗ ਨਾਲ 527 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਆਰੰਭਤਾ ਹੋਈ | ਇਸ ਸਬੰਧੀ ...

ਪੂਰੀ ਖ਼ਬਰ »

ਪਿੰਡ ਭੁੱਲੇਚੱਕ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਦੀ ਇਕਾਈ ਸਥਾਪਿਤ-ਫੌਜੀ ਸੁਖਜਿੰਦਰ ਸਿੰਘ

ਪੁਰਾਣਾ ਸ਼ਾਲਾ, 20 ਸਤੰਬਰ (ਅਸ਼ੋਕ ਸ਼ਰਮਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ੋਨ ਸ਼ਹੀਦ ਬੀਬੀ ਸੁੰਦਰੀ ਵਲੋਂ ਪਿੰਡ ਭੁਲੇਚੱਕ ਵਿਖੇ 11 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ | ਇਹ ਚੋਣ ਜ਼ੋਨ ਸ਼ਹੀਦ ਬੀਬੀ ਸੰੁਦਰੀ ਦੇ ਆਗੂ ਗੁਰਪ੍ਰਤਾਪ ਸਿੰਘ, ਸੁਖਜਿੰਦਰ ਸਿੰਘ ...

ਪੂਰੀ ਖ਼ਬਰ »

ਐਕਸੈਲਸੀਅਰ ਸਕੂਲ ਬਿਜਲੀਵਾਲ 'ਚ ਮੁਖੀ ਲੜਕੇ-ਲੜਕੀ ਦੀ ਹੋਈ ਚੋਣ

ਕਿਲ੍ਹਾ ਲਾਲ ਸਿੰਘ, 20 ਸਤੰਬਰ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ ਵਿਚ ਪਿ੍ੰਸੀਪਲ ਤਜਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਪਣ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਮੁੱਖ ਲੜਕੇ ਅਤੇ ...

ਪੂਰੀ ਖ਼ਬਰ »

ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਵਿਖੇ ਬੀ.ਐੱਡ ਦੇ ਦਾਖ਼ਲੇ ਸ਼ੁਰੂ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾਂ ਬੱਬੇਹਾਲੀ ਵਿਖੇ ਬੀ.ਐਡ ਕੋਰਸਾਂ ਵਿਚ ਦਾਖ਼ਲਾ ਸ਼ੁਰੂ ਹੈ | ਇਸ ਸਬੰਧੀ ਕਾਲਜ ਦੇ ਚੇਅਰਮੈਨ ਰਿਸ਼ਬਦੀਪ ਸਿੰਘ ਸੰਧੂ ਤੇ ਕਾਲਜ ਦੇ ਪਿ੍ੰਸੀਪਲ ਨਰਿੰਦਰ ਸਲਾਰੀਆ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਿੰ੍ਰਸੀਪਲ ਪ੍ਰੀਤਮ ਸਿੰਘ ਦੀ ਸਵੈ-ਜੀਵਨੀ 'ਅਮਲ ਜਿ ਕੀਤੇ ਦੁਨੀ ਵਿਚਿ' ਲੋਕ ਅਰਪਣ

ਫਤਹਿਗੜ੍ਹ ਚੂੜੀਆਂ, 20 ਸਤੰਬਰ (ਐੱਮ.ਐੱਸ. ਫੁੱਲ)-ਜਸਪਾਲ ਹੰਜਰਾਅ ਸਾਹਿਤਕ ਮੰਚ ਫਤਹਿਗੜ੍ਹ ਚੂੜੀਆਂ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸਾਹਿਤਕ ਵਿਚਾਰ ਮੰਚ ਅਤੇ ਸਾਹਿਤ ਸਭਾ ਦੇ ਸਹਿਯੋਗ ਨਾਲ ਹਰਪਾਲ ਸਿੰਘ ਨਾਗਰਾ ਦੁਆਰਾ ਸੰਪਾਦਿਤ ਪਿ੍ੰਸੀਪਲ ਪ੍ਰੀਤਮ ਸਿੰਘ ਦੀ ...

ਪੂਰੀ ਖ਼ਬਰ »

ਉਪ ਮੁੱਖ ਮੰਤਰੀ ਬਣਨ 'ਤੇ ਰੰਧਾਵਾ ਨੂੰ ਕਲਾਨੌਰ ਖੇਤਰ ਦੇ ਆਗੂਆਂ ਵਲੋਂ ਸ਼ੁੱਭਕਾਮਨਾਵਾਂ

ਕਲਾਨੌਰ, 20 ਸਤੰਬਰ (ਪੁਰੇਵਾਲ)-ਪੰਜਾਬ ਕਾਂਗਰਸ ਦੀ ਵਜਾਰਤ 'ਚ ਕੀਤੇ ਗਏ ਫੇਰਬਦਲ 'ਚ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਨ 'ਤੇ ਕਲਾਨੌਰ ਖੇਤਰ ਦੇ ਕਾਂਗਰਸੀ ਆਗੂਆਂ ਵਲੋਂ ਸ: ਰੰਧਾਵਾ ਸਮੇਤ ...

ਪੂਰੀ ਖ਼ਬਰ »

ਮਸੀਹ ਭਾਈਚਾਰੇ ਨਾਲ ਸਬਿੰਧਤ ਆਗੂਆਂ ਦੀ ਹੋਈ ਮੀਟਿੰਗ

ਫਤਹਿਗੜ੍ਹ ਚੂੜੀਆਂ, 20 ਸਤੰਬਰ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ 'ਚ ਵੱਖ-ਵੱਖ ਥਾਂਵਾਂ ਉਪਰ ਸਥਿਤ ਬੈਂਕਾਂ ਅਤੇ ਸੇਵਾ ਕੇਂਦਰ 'ਚ ਕੰਮਾਂਕਾਰਾਂ ਲਈ ਆਉਂਦੇ ਲੋਕਾਂ ਨੂੰ ਖੱਜਲ-ਖੁਆਰ ਅਤੇ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਨ੍ਹਾਂ ...

ਪੂਰੀ ਖ਼ਬਰ »

ਮੁੱਖ ਮੰਤਰੀ ਬਦਲਣ ਨਾਲ ਨਹੀਂ ਛੁਪਣਗੀਆਂ ਕਾਂਗਰਸ ਦੀਆਂ ਨਲਾਇਕੀਆਂ-ਬਘੇਲ ਸਿੰਘ ਬਾਹੀਆਂ

ਗੁਰਦਾਸਪੁਰ, 20 ਸਤੰਬਰ (ਆਰਿਫ਼)-ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਪਦ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਕਾਂਗਰਸ ਪਾਰਟੀ ਉੱਪਰ ਤੰਝ ਕੱਸਦੇ ਹੋਏ ਗੁਰਦਾਸਪੁਰ ਤੋਂ ਆਪ ਆਗੂ ਬਘੇਲ ਸਿੰਘ ਬਾਹੀਆਂ ਨੇ ਕਿਹਾ ...

ਪੂਰੀ ਖ਼ਬਰ »

ਕਿਸਾਨੀ ਮੋਰਚੇ 'ਤੇ 272ਵੇਂ ਜਥੇ ਨੇ ਰੱਖੀ ਭੁੱਖ ਹੜਤਾਲ

ਗੁਰਦਾਸਪੁਰ, 20 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਕਿਸਾਨ ਮੋਰਚੇ 'ਤੇ 272ਵੇਂ ਜਥੇ ਵਲੋਂ ਭੁੱਖ ਹੜਤਾਲ ਰੱਖੀ ਗਈ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਕੁਲਵਿੰਦਰ ਸਿੰਘ, ਜਗਤਾਰ ਸਿੰਘ, ਮੁਖ਼ਤਿਆਰ ਸਿੰਘ, ...

ਪੂਰੀ ਖ਼ਬਰ »

ਦਲਿਤ ਚਿਹਰੇ ਸਿਰ ਮੁੱਖ ਮੰਤਰੀ ਦਾ ਤਾਜ ਸਜਣ ਨਾਲ ਪੰਜਾਬ ਦੀ ਰਾਜਨੀਤੀ 'ਚ ਨਵੇਂ ਯੁੱਗ ਦਾ ਹੋਇਆ ਆਗਾਜ਼-ਬਲਵਿੰਦਰ ਗੁਰਦਾਸਪੁਰੀ/ਬਾਬਾ ਭਿੱਲੀ

ਪੁਰਾਣਾ ਸ਼ਾਲਾ, 20 ਸਤੰਬਰ (ਗੁਰਵਿੰਦਰ ਸਿੰਘ ਗੋਰਾਇਆ)-ਚਰਨਜੀਤ ਸਿੰਘ ਚੰਨੀ ਸਿਰ ਕਾਂਗਰਸ ਹਾਈ ਕਮਾਂਡ ਵਲੋਂ ਮੁੱਖ ਮੰਤਰੀ ਦਾ ਤਾਜ ਸਜਾ ਦੇਣ ਤੋਂ ਬਾਅਦ ਸ. ਚੰਨੀ ਪਹਿਲੀ ਪੱਤਰਕਾਰ ਮਿਲਣੀ ਦੌਰਾਨ ਹੀ ਲੋਕ ਦਿਲਾਂ 'ਤੇ ਛਾ ਗਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਪਠਾਨਕੋਟ ਵਿਖੇ ਆਡਿਟ ਅਫ਼ਸਰ ਸਹਿਕਾਰੀ ਸਭਾਵਾਂ ਪਠਾਨਕੋਟ ਦਫ਼ਤਰ ਦਾ ਕੀਤਾ ਸ਼ੁੱਭ ਆਰੰਭ

ਪਠਾਨਕੋਟ, 20 ਸਤੰਬਰ (ਸੰਧੂ)-ਪੰਜਾਬ ਸਰਕਾਰ ਵਲੋਂ ਸਹਿਕਾਰਤਾ ਵਿਭਾਗ ਦਾ ਪੁਨਰਗਠਨ ਕਰਨ ਉਪਰੰਤ ਜ਼ਿਲ੍ਹਾ ਪਠਾਨਕੋਟ ਵਿਖੇ ਆਡਿਟ ਅਫ਼ਸਰ ਸਹਿਕਾਰੀ ਸਭਾਵਾਂ ਪਠਾਨਕੋਟ ਚ ਦਫ਼ਤਰ ਦਾ ਸ਼ੁੱਭ ਆਰੰਭ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਫ਼ਤਰ ਜ਼ਿਲ੍ਹਾ ...

ਪੂਰੀ ਖ਼ਬਰ »

ਚੱਕੀ ਦਰਿਆ 'ਚ ਇਕ ਨੌਜਵਾਨ ਰੁੜਿ੍ਹਆ

ਪਠਾਨਕੋਟ, 20 ਸਤੰਬਰ (ਚੌਹਾਨ)-ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ ਲਈ ਚੱਕੀ ਦਰਿਆ 'ਚ ਗਏ ਪਠਾਨਕੋਟ ਦੇ ਬਸੰਤ ਕਾਲੋਨੀ ਨਿਵਾਸੀ ਇਕ ਨੌਜਵਾਨ ਰਵੀ ਕੁਮਾਰ ਦੇ ਪਾਣੀ 'ਚ ਡੁੱਬਣ ਦੀ ਖ਼ਬਰ ਹੈ | ਉੱਥੇ ਉਸ ਦੇ ਦੂਜੇ ਸਾਥੀ ਵਿਨੋਦ ਕੁਮਾਰ ਨੇ ਤੈਰ ਕੇ ਕਾਫ਼ੀ ਮੁਸ਼ਕਿਲ ਨਾਲ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੰੂ ਮਾਰੀ ਟੱਕਰ-ਇਕ ਦੀ ਮੌਤ, ਦੂਜਾ ਜ਼ਖ਼ਮੀ

ਡਮਟਾਲ, 20 ਸਤੰਬਰ (ਰਾਕੇਸ਼ ਕੁਮਾਰ)-ਥਾਣਾ ਡਮਟਾਲ ਅਧੀਨ ਆਉਂਦੇ ਪਿੰਡ ਤੋਕੀ (ਕੰਦਰੋੜੀ) ਦੇ ਕੋਲ ਅਣਪਛਾਤੇ ਵਾਹਨ ਵਲੋਂ ਮੋਟਰਸਾਈਕਲ ਸਵਾਰ ਨੰੂ ਟੱਕਰ ਮਾਰਨ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਦੂਜੇ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ...

ਪੂਰੀ ਖ਼ਬਰ »

ਸ਼ਹੀਦ ਮਦਨ ਲਾਲ ਸ਼ਰਮਾ ਦਾ 5ਵਾਂ ਸ਼ਰਧਾਂਜਲੀ ਸਮਾਗਮ ਕਰਵਾਇਆ

ਘਰੋਟਾ, 20 ਸਤੰਬਰ (ਸੰਜੀਵ ਗੁਪਤਾ)-ਜੰਮੂ-ਕਸ਼ਮੀਰ ਵਿਚ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਮਦਨ ਲਾਲ ਸ਼ਰਮਾ ਦਾ 5ਵਾਂ ਸ਼ਰਧਾਂਜਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਵਿਖੇ ਆਯੋਜਿਤ ਹੋਇਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਪੰਕਜ ਮਹਾਜਨ ਨੇ ਕੀਤੀ | ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨੰੂ ਝੂਠੀ ਸਹੁੰ ਖਾਣ ਦੀ ਮਿਲੀ ਸਜ਼ਾ-ਮਾਖਨਪੁਰ

ਨਰੋਟ ਮਹਿਰਾ, 20 ਸਤੰਬਰ (ਰਾਜ ਕੁਮਾਰੀ)-ਰੱਬ ਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ ਕਹਾਵਤ ਉਸ ਸਮੇਂ ਸੱਚ ਸਾਬਤ ਹੋਈ ਜਦੋਂ ਕੈਪਟਨ ਅਮਰਿੰਦਰ ਸਿੰਘ ਨੰੂ ਸਮਾਂ ਰਹਿੰਦਿਆਂ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਥ ਧੋਣੇ ਪਏ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ...

ਪੂਰੀ ਖ਼ਬਰ »

ਸੁਖਜਿੰਦਰ ਸਿੰਘ ਰੰਧਾਵਾ ਨੰੂ ਪੰਜਾਬ ਦਾ ਉਪ ਮੁੱਖ ਮੰਤਰੀ ਬਣਨ 'ਤੇ ਅਵਤਾਰ ਕਲੇਰ ਨੇ ਦਿੱਤੀ ਵਧਾਈ

ਮਾਧੋਪੁਰ, 20 ਸਤੰਬਰ (ਨਰੇਸ਼ ਮਹਿਰਾ)-ਸੁਖਜਿੰਦਰ ਸਿੰਘ ਰੰਧਾਵਾ ਦੇ ਉਪ ਮੁੱਖ ਮੰਤਰੀ ਬਣਨ 'ਤੇ ਚੇਅਰਮੈਨ ਅਵਤਾਰ ਕਲੇਰ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦੇਣ ਤੋਂ ਬਾਅਦ ਸਵਾਗਤ ਕੀਤਾ ਗਿਆ | ਇਸ ਮੌਕੇ ਚੇਅਰਮੈਨ ਅਵਤਾਰ ਕਲੇਰ ਨੇ ਕਿਹਾ ਕਿ ਰੰਧਾਵਾ ਦੇ ਉਪ ...

ਪੂਰੀ ਖ਼ਬਰ »

ਬੇਅਦਬੀ ਦੀਆਂ ਘਟਨਾਵਾਂ ਨੰੂ ਨੱਥ ਪਾਉਣ ਲਈ ਜਥੇਦਾਰ ਅਕਾਲ ਤਖ਼ਤ ਸਖ਼ਤ ਤੋਂ ਸਖ਼ਤ ਸਟੈਂਡ ਲੈਣ-ਭਾਈ ਚਾਵਲਾ

ਨਰੋਟ ਮਹਿਰਾ, 20 ਸਤੰਬਰ (ਰਾਜ ਕੁਮਾਰੀ)-ਪੰਜਾਬ ਅੰਦਰ ਬੀਤੇ ਕੁਝ ਸਾਲਾਂ ਤੋਂ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਦੇ ਹਿਰਦਿਆਂ ਨੰੂ ਵਲੂੰਧਰ ਕੇ ਰੱਖ ਦੇਣ ਵਾਲੀਆਂ ਘਟਨਾਵਾਂ ਨੰੂ ਜਿਨ੍ਹਾਂ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੰੂ ਅਗਨ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਬਣਾਉਣਾ ਹਾਈਕਮਾਨ ਦਾ ਇਕ ਇਤਿਹਾਸਕ ਫ਼ੈਸਲਾ-ਅਮਿਤ ਵਿੱਜ

ਪਠਾਨਕੋਟ, 20 ਸਤੰਬਰ (ਸੰਧੂ)-ਕਾਂਗਰਸ ਹਾਈਕਮਾਨ ਵਲੋਂ ਲਿਆ ਗਿਆ ਇਤਿਹਾਸਕ ਫ਼ੈਸਲਾ ਜਿਸ ਵਿਚ ਉਨ੍ਹਾਂ ਵਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ | ਇਸ ਲਈ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ੍ਰੀਮਤੀ ਸੋਨੀਆ ...

ਪੂਰੀ ਖ਼ਬਰ »

ਨੰਗਲ ਥਾਣੇ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ 'ਚ ਤਿੰਨ ਵਿਅਕਤੀਆਂ ਨੰੂ ਕੀਤਾ ਗਿ੍ਫ਼ਤਾਰ

ਡਮਟਾਲ, 20 ਸਤੰਬਰ (ਰਾਕੇਸ਼ ਕੁਮਾਰ)-ਪੰਜਾਬ ਪੁਲਿਸ ਵਲੋਂ ਨਸ਼ੇ ਦੇ ਖਿਲਾਫ਼ ਛੇੜੀ ਗਈ ਮੁਹਿੰਮ ਤਹਿਤ ਨੰਗਲ ਥਾਣੇ ਦੀ ਪੁਲਿਸ ਨੇ ਵੱਖ-ਵੱਖ ਮਾਮਲਿਆਂ ਵਿਚ ਤਿੰਨ ਵਿਅਕਤੀਆਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ | ਮਿਲੀ ਜਾਣਕਾਰੀ ਅਨੁਸਾਰ ਨੰਗਲ ਥਾਣੇ ਦੀ ਪੁਲਿਸ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX