ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਵਿਅਕਤੀ ਦੀ ਹੋਈ ਮੌਤ
. . .  7 minutes ago
ਕੁੱਲਗੜ੍ਹੀ, 9 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਫਿਰੋਜ਼ਪੁਰ ਮੋਗਾ ਮਾਰਗ 'ਤੇ ਸੁਰਜੀਤ ਮੈਮੋਰੀਅਲ ਸਕੂਲ ਦੇ ਨੇੜੇ ਹੋਏ ਸੜਕ ਹਾਦਸੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਬਰਾੜ ਪੁੱਤਰ ਗੁਰਚਰਨ...
ਡੀ.ਜੀ.ਸੀ.ਏ. ਵਲੋਂ 31 ਜਨਵਰੀ ਤੱਕ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ
. . .  18 minutes ago
ਨਵੀਂ ਦਿੱਲੀ, 9 ਦਸੰਬਰ-ਕੋਰੋਨਾ ਦੇ ਨਵੇਂ ਵੈਰੀਐਂਟ ਦੇ ਖ਼ਤਰੇ ਨੂੰ ਦੇਖ਼ਦੇ ਹੋਏ ਭਾਰਤ ਤੋਂ ਜਾਂ ਭਾਰਤ ਤੋਂ ਆਉਣ ਵਾਲੀਆਂ ਕੌਮਾਂਤਰੀ ਯਾਤਰੀ ਸੇਵਾਵਾਂ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਦੀਆਂ 31...
ਭੇਤਭਰੇ ਹਾਲਾਤ 'ਚ ਨੌਜਵਾਨ ਦੀ ਹੋਈ ਹੱਤਿਆ,ਗਰਮਾਇਆ ਮਾਮਲਾ
. . .  32 minutes ago
ਨਵਾਂਸ਼ਹਿਰ, 9 ਦਸੰਬਰ (ਗੁਰਬਖਸ਼ ਸਿੰਘ ਮਹੇ)- ਪਿੰਡ ਹੇੜੀਆਂ ਦੇ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਹੋਈ ਹੱਤਿਆ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਮ੍ਰਿਤਕ ਦੇ ਵਾਰਸਾਂ ਵਲੋਂ ਇੱਥੋਂ ਦੇ ਚੰਡੀਗੜ੍ਹ ਚੌਂਕ 'ਚ ਮ੍ਰਿਤਕ ਦੀ ਲਾਸ਼ ਰੱਖ ...
ਅੰਮ੍ਰਿਤਸਰ 'ਚ ਕਾਂਗਰਸ ਨੂੰ ਝਟਕਾ, ਸਾਬਕਾ ਵਿਧਾਇਕ ਤੇ ਮੌਜੂਦਾ ਚੇਅਰਮੈਨ ਠੇਕੇਦਾਰ ਨੇ ਫੜ੍ਹਿਆ ਕੈਪਟਨ ਦਾ ਪੱਲਾ
. . .  41 minutes ago
ਅੰਮ੍ਰਿਤਸਰ, 9 ਦਸੰਬਰ (ਰੇਸ਼ਮ ਸਿੰਘ)- ਕਾਂਗਰਸ ਨਾਲ ਨਾਰਾਜ਼ ਹੋਏ ਕੁਝ ਸੀਨੀਅਰ ਕਾਂਗਰਸੀ ਆਗੂ ਚੋਣਾ ਤੋਂ ਪਹਿਲਾਂ ਹੀ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨਾਲ ਚੱਲਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ 'ਚ ਕਾਂਗਰਸ...
ਪਾਕਿਸਤਾਨੀ ਬੱਚੇ ਬਾਰਡਰ ਰਾਮ ਦਾ ਪਰਿਵਾਰ ਦਿੱਲੀ ਸਥਿਤ ਪਾਕਿ ਅੰਬੈਸੀ 'ਚ ਪਾਸਪੋਰਟ ਬਨਵਾਉਣ ਲਈ ਹੋਇਆ ਰਵਾਨਾ
. . .  45 minutes ago
ਅਟਾਰੀ, 9 ਦਸੰਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੀ ਅਟਾਰੀ ਵਾਹਗਾ ਸਰਹੱਦ ਤੇ ਜਨਮੇ ਪਾਕਿਸਤਾਨੀ ਨਵਜੰਮੇ ਬੱਚੇ ਬਾਰਡਰ ਰਾਮ ਦਾ ਪਰਿਵਾਰ ਰਾਜਧਾਨੀ ਦਿੱਲੀ ਸਥਿਤ ਪਾਕਿਸਤਾਨ...
ਮਾਮਲਾ ਗੁਰੂ ਸਾਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਦਾ: ਅਨਿਲ ਅਰੋੜਾ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
. . .  about 1 hour ago
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰੂ ਸਾਹਿਬਾਨ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਅਨਿਲ ਅਰੋੜਾ ਨੂੰ ਅੱਜ ਦੇਰ ਸ਼ਾਮ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ...
ਹੈਲੀਕਾਪਟਰ ਹਾਦਸਾ: ਵਿਲਿੰਗਟਨ ਤੋਂ ਬੈਂਗਲੁਰੂ ਦੇ ਕਮਾਂਡ ਹਸਪਤਾਲ 'ਚ ਸ਼ਿਫ਼ਟ ਕੀਤੇ ਗਏ ਗਰੁੱਪ ਕੈਪਟਨ ਵਰੁਣ ਸਿੰਘ
. . .  about 1 hour ago
ਬੈਂਗਲੁਰੂ, 9 ਦਸੰਬਰ-ਭਾਰਤੀ ਹਵਾਈ ਫ਼ੌਜ ਦੇ ਗਰੁੱਪ ਵਰੁਣ ਸਿੰਘ ਜੋ ਕੁਨੂਰ ਫ਼ੌਜ ਹੈਲੀਕਾਪਟਰ ਦੁਰਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ, ਉਨ੍ਹਾਂ ਨੂੰ ਇਲਾਜ ਲਈ ਕਮਾਂਡ ਹਸਪਤਾਲ, ਬੈਂਗਲੁਰੂ 'ਚ ...
ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਦੇਣਗੇ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਰਾਸ਼ਟਰੀ ਸੁਰੱਖਿਆ...
ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ' ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾਇਆ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ'ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।...
ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਵਿਅਕਤੀ ਨਕਦੀ ਸਮੇਤ ਕੀਤੇ ਕਾਬੂ
. . .  about 2 hours ago
ਸ਼ੁਤਰਾਣਾ, 9 ਦਸੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਸ਼ੇਰਗੜ੍ਹ ਵਿਖੇ ਬੀਤੇ ਕੱਲ੍ਹ ਕਰੀਬ ਸਾਢੇ 10 ਲੱਖ ਰੁਪਏ ਦੀ ਹੋਈ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਸਥਾਨਕ ਪੁਲਿਸ...
ਸੱਚ ਦੀ ਇਸ ਜਿੱਤ 'ਚ ਅਸੀਂ ਸ਼ਹੀਦ ਅੰਨਦਤਾਵਾਂ ਨੂੰ ਵੀ ਯਾਦ ਕਰਦੇ ਹਾਂ: ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਕਿਸਾਨਾਂ ਵਲੋਂ ਅੰਦੋਲਨ ਖ਼ਤਮ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ, 'ਆਪਣਾ ਦੇਸ਼ ਮਹਾਨ ਹੈ, ਇੱਥੇ ਸੱਤਿਆਗ੍ਰਹੀ ਕਿਸਾਨ ਹਨ' ਸੱਚ ਦੀ ਇਸ...
ਜੇਕਰ ਸਾਡੀ ਗੱਲ ਸੁਣ ਲਈ ਹੁੰਦੀ ਤਾਂ ਅੰਦੋਲਨ 'ਚ 700 ਲੋਕਾਂ ਦੀ ਜਾਨ ਨਹੀਂ ਜਾਂਦੀ: ਹਰਸਿਮਰਤ ਕੌਰ ਬਾਦਲ
. . .  about 2 hours ago
ਨਵੀਂ ਦਿੱਲੀ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਮੈਂ ਅੱਜ ਕਿਸਾਨਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦੀ ਹਾਂ। ਇਹ 378 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ, ਸਭ ਤੋਂ ਪਹਿਲਾਂ ਸੰਸਦ 'ਚ ਅਸਤੀਫ਼ਾ...
ਯੂ.ਪੀ: ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇਕ ਫ਼ਰਨੀਚਰ ਦੇ ਗੋਦਾਮ 'ਚ ਲੱਗੀ ਅੱਗ
. . .  about 2 hours ago
ਕਾਨਪੁਰ, 9 ਦਸੰਬਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇੱਕ ਫ਼ਰਨੀਚਰ ਦੇ ਗੋਦਾਮ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਬੁਝਾਉਣ...
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਬਣੇ ਪਿਤਾ
. . .  about 3 hours ago
ਲੰਡਨ, 9 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਪਿਤਾ ਬਣੇ ਹਨ, ਉਨ੍ਹਾਂ ਦੀ ਪਤਨੀ ਕੈਰੀ ਸਾਈਮੰਡ ਜੌਹਨਸਨ ਨੇ ਅੱਜ ਬੇਟੀ ਨੂੰ ਜਨਮ ਦਿੱਤਾ ਹੈ। ਬੁਲਾਰੇ ਨੇ ਕਿਹਾ ਹੈ ਕਿ ਕੈਰੀ ਜੌਹਨਸਨ ਨੇ ਲੰਡਨ ਦੇ...
ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ ਰਹੇ ਹਾਂ: ਗੁਰਨਾਮ ਸਿੰਘ ਚੜੂਨੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਜਿੱਤ ਦਾ ਐਲਾਨ ਹੋ ਗਿਆ ਹੈ। 11 ਤਾਰੀਖ਼ ਨੂੰ ਅਸੀਂ ਧਰਨਾ ਖ਼ਤਮ ਕਰ ਰਹੇ ਹਾਂ। ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ...
ਆਂਧਰਾ ਵਿਖੇ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਹੋਈ ਮੌਤ
. . .  about 3 hours ago
ਦੋਰਾਂਗਲਾ/ਗੁਰਦਾਸਪੁਰ, 9ਦਸੰਬਰ (ਚੱਕਰਾਜਾ)-ਰੋਜ਼ੀ-ਰੋਟੀ ਕਮਾਉਣ ਖ਼ਾਤਰ ਆਂਧਰਾ ਵਿਖੇ ਗਏ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ 'ਚੋਂ ਦੋ ਨੌਜਵਾਨ ਸਰਹੱਦੀ ਖੇਤਰ ਦੇ ਪਿੰਡ ਹਕੀਮਪੁਰ ਅਤੇ ਇਕ ਨੌਜਵਾਨ ਹਰਦੋਛੰਨੀਆਂ...
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਚੰਨੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ...
ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ: ਸੰਜੀਵ ਬਾਲੀਆਨ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਸੰਜੀਵ ਬਾਲੀਆਨ ਨੇ ਕਿਹਾ ਕਿ 'ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ। ਸਾਰਿਆਂ ਦੀ ਇਹ ਰਾਏ ਸੀ ਕਿ ਅੰਦੋਲਨ ਖ਼ਤਮ ਹੋਣਾ..
ਕੱਚੇ ਸਿਹਤ ਮੁਲਾਜ਼ਮਾਂ ਨੇ ਚੰਨੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਿਖ ਕਾਲੇ ਗੁਬਾਰੇ ਹਵਾ ਵਿਚ ਛੱਡ ਕੇ ਕੀਤਾ ਪ੍ਰਦਰਸ਼ਨ
. . .  about 4 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)-ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਐੱਨ.ਆਰ.ਐੱਚ.ਐੱਮ. ਦੇ ਸਿਹਤ ਮੁਲਾਜ਼ਮਾਂ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਵਿਚ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਰੋਸ ਵਜੋਂ ਨਿਵੇਕਲਾ ਪ੍ਰਦਰਸ਼ਨ..
ਦਿੱਲੀ ਦੀ ਰੋਹਿਣੀ ਅਦਾਲਤ 'ਚ ਹੋਇਆ ਸ਼ੱਕੀ ਧਮਾਕਾ
. . .  about 4 hours ago
ਨਵੀਂ ਦਿੱਲੀ, 9 ਦਸੰਬਰ-ਦਿੱਲੀ ਦੀ ਰੋਹਿਣੀ ਅਦਾਲਤ 'ਚ ਵੀਰਵਾਰ ਦੀ ਸਵੇਰੇ ਇਕ ਰਹੱਸਮਈ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਦੇ ਬਾਅਦ ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਸੱਤ ਗੱਡੀਆਂ ਭੇਜੀਆਂ ਗਈਆਂ ਹਨ। ਇਕ ਜ਼ਖ਼ਮੀ ਵਿਅਕਤੀ ਨੂੰ...
ਸਬ ਡਿਵੀਜ਼ਨ ਤਪਾ ਦੀ ਪੁਲਿਸ ਨੇ ਦੋ ਹੋਰ ਭਗੌੜੇ ਕੀਤੇ ਕਾਬੂ
. . .  about 4 hours ago
ਤਪਾ ਮੰਡੀ, 09 ਦਸੰਬਰ (ਵਿਜੇ ਸ਼ਰਮਾ)-ਪੁਲਿਸ ਜ਼ਿਲ੍ਹਾ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਸਬ-ਡਿਵੀਜ਼ਨ ਤਪਾ ਅਧੀਨ ਆਉਂਦੇ ਥਾਣਾ ਸਹਿਣਾ ਦੀ ਪੁਲਿਸ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸਬ-ਡਿਵੀਜ਼ਨ ...
ਜਸਪਾਲ ਸਿੰਘ ਚੱਠਾ ਦੇ ਹੱਕ 'ਚ ਬੋਲੇ ਸੁਖਬੀਰ ਸਿੰਘ ਬਾਦਲ, ਕਿਹਾ 'ਆਮ ਲੋਕਾਂ ਦੀ ਅਗਵਾਈ ਕਰਨ ਵਾਲੀ ਉਮੀਦਵਾਰ ਹੈ'
. . .  about 5 hours ago
ਪਟਿਆਲਾ, 9 ਦਸੰਬਰ (ਗੁਰਪਾਲ ਸਿੰਘ ਚੱਠਾ)-ਪਟਿਆਲਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਹੱਕ ਰੈਲੀ ਕੀਤੀ ਗਈ। ਇਸ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ...
ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਭੇਜਿਆ ਅਧਿਕਾਰਤ ਪੱਤਰ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਅਧਿਕਾਰਤ ਪੱਤਰ ਭੇਜਿਆ ਹੈ ...
ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਮੁਫ਼ਤ ਦੀਆਂ ਸੁਵਿਧਾਵਾਂ ਦੇ ਐਲਾਨ ਕਰ ਕੇ ਪੰਜਾਬ ਨੂੰ ਦਵਾਲੀਆਪਣ 'ਤੇ ਲਿਆ ਕੇ ਖੜ੍ਹਾ ਕਰਨਗੇ - ਭਾਜਪਾ
. . .  about 5 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ) - ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਿੱਤ ਨਵੀਆਂ ਮੁਫ਼ਤ ਦੀਆਂ ਘੋਸ਼ਨਾਵਾਂ ਕਰ ਰਹੇ ਹਨ...
ਪੰਜਾਬੀ ਯੂਨੀਵਰਸਿਟੀ ਵਿਖੇ 39ਵੀਂ ਕਨਵੋਕੇਸ਼ਨ ਦੌਰਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਵੰਡੀਆਂ ਵਿਦਿਆਰਥੀਆਂ ਨੂੰ ਡਿਗਰੀਆਂ
. . .  about 5 hours ago
ਪਟਿਆਲਾ,9 ਦਸੰਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਪੰਜਾਬ ਦੇ ਰਾਜਪਾਲ, ਬਨਵਾਰੀ ਲਾਲ ਪੁਰੋਹਿਤ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 39ਵੀਂ ਕਨਵੋਕੇਸ਼ਨ ਦੌਰਾਨ ਵਿਦਿਆਰਥੀਆ ਅਤੇ ਖੋਜਾਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਵੰਡਣ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਬਠਿੰਡਾ

ਵਪਾਰੀ ਦੇ ਘਰ ਦੀ ਰੇਕੀ ਕਰ ਕੇ ਗੈਂਗਸਟਰ ਤੇ ਉਸ ਦੇ ਸਾਥੀ ਨੂੰ ਸੂਹ ਦੇਣ ਵਾਲੇ ਦਬੋਚੇ

ਬਠਿੰਡਾ, 20 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਬਠਿੰਡਾ ਦੇ ਇਕ ਵਪਾਰੀ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਬਠਿੰਡਾ ਦੀ ਸਪੈਸ਼ਲ ਸਟਾਫ਼ ਪੁਲਿਸ ਵਲੋਂ ਚਾਰ ਵਿਅਕਤੀ ਕਾਬੂ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਅਜੇ ਮਲੂਜ਼ਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਸਪੈਸ਼ਲ ਸਟਾਫ਼ ਦੇ ਇੰਚਾਰਜ ਸਬ-ਇੰਸਪੈਕਟਰ ਤਰਜ਼ਿੰਦਰ ਸਿੰਘ ਦੀ ਉਚੇਚੇ ਤੌਰ 'ਤੇ ਡਿਊਟੀ ਲਗਾਈ ਗਈ ਸੀ, ਜਿਨ੍ਹਾਂ ਵਲੋਂ ਵਪਾਰੀ ਦੀ ਰੇਕੀ ਕਰਨ ਵਾਲੇ ਚਾਰ ਵਿਅਕਤੀ ਕਾਬੂ ਕੀਤੇ ਗਏ ਹਨ | ਇਨ੍ਹਾਂ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ 'ਚ ਇਕ ਹਰਿਆਣਾ ਨਾਲ ਤੇ ਤਿੰਨ ਬਠਿੰਡਾ ਨਾਲ ਸਬੰਧਿਤ ਹਨ | ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਤਰਜਿੰਦਰ ਸਿੰਘ ਵਲੋਂ ਤਫ਼ਤੀਸ਼ ਦੌਰਾਨ ਬਠਿੰਡਾ ਦੇ ਲਾਲੀ ਮੌੜ ਨੂੰ ਉੱਕਤ ਮੁਕੱਦਮੇ 'ਚ ਨਾਮਜ਼ਦ ਕਰਨ ਬਾਅਦ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ 'ਤੇ ਬਾਹਰ ਲਿਆਂਦਾ ਗਿਆ ਸੀ, ਜਿਸ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਇਸ ਮਾਮਲੇ 'ਚ ਉਸ ਨਾਲ ਰਮਨਦੀਪ ਸਿੰਘ ਰਮਨਾ, ਕਮਲ ਚੋਪੜਾ ਗੰਜ਼ਾ, ਸੰਦੀਪ ਸਿੰਘ ਸੋਨੂੰ ਵਾਸੀਆਨ ਬਠਿੰਡਾ ਤੇ ਹਰਿਆਣਾ ਦੇ ਭਵਾਨੀ ਨਾਲ ਸਬੰਧਿਤ ਸੁੰਦਰ ਲਾਲ ਸ਼ਾਮਲ ਹੈ | ਇਨ੍ਹਾਂ ਚਾਰੇ ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਕਰਨ ਬਾਅਦ ਭਾਲ ਜਾਰੀ ਸੀ, ਜੋ ਗਿ੍ਫ਼ਤਾਰ ਕੀਤੇ ਗਏ ਹਨ | ਪੁਲਿਸ ਮੁਖੀ ਨੇ ਖ਼ੁਲਾਸਾ ਕੀਤਾ ਕਿ ਉਕਤ ਰਮਨਦੀਪ ਸਿੰਘ ਨੇ ਚਿੰਕੀ ਬਠਿੰਡਾ, ਕਮਲ ਚੋਪੜਾ, ਸੰਦੀਪ ਤੇ ਸੁੰਦਰ ਲਾਲ ਨਾਲ ਮਿਲਕੇ ਵਪਾਰੀ ਰਾਜਿੰਦਰ ਮੰਗਲਾ ਦੇ ਘਰ ਦੀ ਰੇਕੀ ਕਰਨ ਬਾਅਦ ਸਾਰੀ ਜਾਣਕਾਰੀ ਲਾਲੀ ਮੌੜ ਤੇ ਗੋਲਡੀ ਬਰਾੜ ਨੂੰ ਦਿੱਤੀ ਸੀ ਤੇ ਇਸ ਤੋਂ ਇਲਾਵਾ ਰਮਨਦੀਪ ਨੇ ਲਾਲੀ ਮੌੜ ਤੇ ਗੋਲਡੀ ਬਰਾੜ ਦੇ ਕਹਿਣ 'ਤੇ ਵਪਾਰੀ ਦੇ ਘਰ 'ਤੇ ਹਮਲਾ ਕਰਨ ਵਾਲਿਆਂ ਨੂੰ ਵੀ ਹਮਲੇ ਤੋਂ ਪਹਿਲਾਂ ਵਪਾਰੀ ਦੇ ਘਰ ਦੀ ਰੇਕੀ ਕਰਵਾਈ ਸੀ, ਜਿੰਨਾਂ ਨੇ ਵਪਾਰੀ ਦੇ ਘਰ ਨੂੰ ਅੱਗ ਲਗਾਈ ਤੇ ਗੋਲੀਆਂ ਚਲਾਈਆਂ ਸਨ | ਪੁਲਿਸ ਵਲੋਂ ਕਥਿੱਤ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਮੁੱਖ ਹਮਲਾਵਰਾਂ ਤੱਕ ਪਹੁੰਚਣ ਲਈ ਡੁੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਸਕੇ | ਜ਼ਿਕਰਯੋਗ ਹੈ ਕਿ ਬੀਤੀ 13 ਅਗਸਤ ਨੂੰ ਬਠਿੰਡਾ ਦੇ ਵਪਾਰੀ ਰਾਜਿੰਦਰ ਮੰਗਲਾ ਤੋਂ ਕੋਟਕਪੂਰਾ ਦੇ ਗੈਂਗਸਟਰ ਗੋਲਡੀ ਬਰਾੜ ਵਲੋਂ ਨਾਮੀ ਗੈਂਗਸਟਰ ਲਾਰੇਸ਼ ਬਿਸ਼ਨੋਈ ਦੇ ਨਾਂਅ ਦੀ ਧਮਕੀ ਦੇ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ, ਜਿਸ ਦੇ ਚੱਲਦੇ 5 ਸਤੰਬਰ ਦੀ ਰਾਤ ਨੂੰ ਦੋ ਮੋਟਰਸਾਈਕਲ ਸਵਾਰਾਂ ਵਲੋਂ ਪੈਟਰੋਲ ਬੰਬ ਨਾਲ ਵਪਾਰੀ ਦੇ ਘਰ 'ਤੇ ਹਮਲਾ ਕੀਤਾ ਗਿਆ ਤੇ ਉਸ ਨੂੰ ਜਾਨੋ-ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਗਈਆਂ ਸਨ | ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਥਰਮਲ ਵਿਖੇ ਕਥਿਤ ਦੋਸ਼ੀ ਗੈਂਗਸਟਰ ਗੋਲਡੀ ਬਰਾੜ, ਚਿੰਕੀ ਬਠਿੰਡਾ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਹੁਣ ਲਾਲੀ ਮੌੜ ਤੇ ਉੱਕਤ ਚਾਰੇ ਵਿਅਕਤੀ ਨਾਮਜ਼ਦ ਕੀਤੇ ਗਏ ਹਨ |

ਨੌਜਵਾਨ ਲੜਕੀ ਦੀ ਸੜਕ ਹਾਦਸੇ 'ਚ ਮੌਤ

ਗੋਨਿਆਣ, 20 ਸਤੰਬਰ (ਲਛਮਣ ਦਾਸ ਗਰਗ) - ਅੱਜ ਸਵੇਰੇ ਗੋਨਿਆਣਾ ਮੰਡੀ ਦੇ ਕਾਲਜ ਰੋਡ ਉੱਪਰ ਇਕ ਲੜਕੀ ਦੇ ਟਰੱਕ ਥੱਲੇ ਆ ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ਰਵਿੰਦਰ ਕੌਰ (25) ਪੁੱਤਰੀ ਕਸ਼ਮੀਰਾ ਸਿੰਘ ਸਾਬਕਾ ਫੌਜੀ ਪਿੰਡ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਰਾਮਸਰਾ ਪਿੰਡ ਦੇ ਦੋ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ) - ਬੀਤੀ ਰਾਤ ਇਕ ਸੜਕ ਹਾਦਸੇ 'ਚ ਨੇੜਲੇ ਪਿੰਡ ਰਾਮਸਰਾ ਦੇ ਦੋ ਨੌਜਵਾਨਾਂ ਗੁਰਮੀਤ ਸਿੰਘ ਗੀਤਾ ਪੁੱਤਰ ਬੂਟਾ ਸਿੰਘ, ਸ਼ਾਲੂ ਕੁਮਾਰ ਪੁੱਤਰ ਮਦਨ ਲਾਲ ਦੀ ਮੌਤ ਹੋਣ ਅਤੇ ਰਾਜਦੀਪ ਸਿੰਘ ਪੁੱਤਰ ਪਵਨ ਕੁਮਾਰ, ਰੂਬਲ ਸਿੰਘ ਪੁੱਤਰ ...

ਪੂਰੀ ਖ਼ਬਰ »

ਪਹੀ ਦੇ ਰੌਲੇ ਨੂੰ ਲੈ ਕੇ ਵਿਅਕਤੀ 'ਤੇ ਟਰੈਕਟਰ ਚੜ੍ਹਾ ਕੇ ਮੌਤ ਦੇ ਘਾਟ ਉਤਾਰਿਆ

ਬਠਿੰਡਾ, 20 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਸਥਾਨਕ ਬੀੜ ਰੋਡ 'ਤੇ ਖੇਤ ਦੀ ਪਹੀ (ਰਸਤਾ) ਦੇ ਰੌਲੇ ਨੂੰ ਲੈ ਕੇ ਇਕ ਧਿਰ ਵਲੋਂ ਦੂਸਰੀ ਧਿਰ ਦੇ ਵਿਅਕਤੀ 'ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਕੈਨਾਲ ...

ਪੂਰੀ ਖ਼ਬਰ »

ਡੇਂਗੂ ਦਾ ਡੰਗ ਹੋਇਆ ਤੇਜ਼-ਡਿਪਟੀ ਕਮਿਸ਼ਨਰ ਵੀ ਆਏ ਡੇਂਗੂ ਦੀ ਲਪੇਟ 'ਚ

ਬਠਿੰਡਾ, 20 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਬਠਿੰਡਾ ਜ਼ਿਲੇ੍ਹ 'ਚ ਡੇਂਗੂ ਦਾ ਪ੍ਰਕੋਪ ਲਗਾਤਾਰ ਵਧਣ ਕਾਰਨ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੀ ਡੇਂਗੂ ਦੀ ਲਪੇਟ ਵਿਚ ਆ ਚੁੱਕੇ ਹਨ | ਭਲੇ ਹੀ ਸਿਹਤ ਵਿਭਾਗ ਦੁਆਰਾ ਡੇਂਗੂ ਤੋਂ ਨਿਪਟਣ ਲਈ 12 ਟੀਮਾਂ ਬਣਾ ਕੇ ਸ਼ਹਿਰ ਦੇ ...

ਪੂਰੀ ਖ਼ਬਰ »

ਬਕਾਇਆ ਕੇਸਾਂ ਦਾ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ ਨਿਪਟਾਰਾ - ਵਧੀਕ ਡਿਪਟੀ ਕਮਿਸ਼ਨਰ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡਿਪਟੀ ਕਮਿਸ਼ਨਰ ਬੀ.ਸ੍ਰੀਨਿਵਾਸਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਹੀਨਾਵਾਰ ...

ਪੂਰੀ ਖ਼ਬਰ »

ਵਿਅਕਤੀ ਵਲੋਂ ਗੋਲੀ ਚਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼

ਗੋਨਿਆਣਾ ਮੰਡੀ, 20 ਸਤੰਬਰ (ਲਛਮਣ ਦਾਸ ਗਰਗ) - ਇਥੋਂ ਨਜ਼ਦੀਕੀ ਪਿੰਡ ਗੋਨਿਆਣਾ ਖੁਰਦ ਵਿਖੇ ਇਕ ਵਿਅਕਤੀ ਵਲੋਂ ਆਪਣੇ ਆਪ ਨੂੰ ਲਾਇਸੰਸੀ ਰਾਈਫ਼ਲ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਹੋਏ ਵੇਰਵਿਆਂ ਅਨੁਸਾਰ ...

ਪੂਰੀ ਖ਼ਬਰ »

ਮਾਮਲਾ ਬਠਿੰਡਾ ਦੇ ਵਪਾਰੀ ਤੋਂ ਫਿਰੌਤੀ ਮੰਗਣ 'ਤੇ ਬੰਬ ਸੁੱਟਣ ਦਾ

ਸਾਬਕਾ ਵਿਧਾਇਕ ਨੇ ਨਵ-ਨਿਯੁਕਤ ਮੁੱਖ ਮੰਤਰੀ ਤੋਂ ਕੀਤੀ ਨਿਰਪੱਖ ਜਾਂਚ ਦੀ ਮੰਗ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਵਪਾਰੀ ਰਾਜਿੰਦਰ ਮੰਗਲਾ ਤੋਂ ਫਿਰੌਤੀ ਮੰਗਣ ਤੇ ਉਸ ਦੇ ਘਰ 'ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਤੇ ਗੋਲੀਆਂ ਚਲਾਉਣ ਦੇ ਮਾਮਲੇ 'ਚ ਬਠਿੰਡਾ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ | ਬਠਿੰਡਾ ਦੇ ਸਾਬਕਾ ...

ਪੂਰੀ ਖ਼ਬਰ »

ਢਾਬੇ ਦੀ ਆੜ੍ਹ 'ਚ ਚੱਲ ਰਹੇ ਜੂਏ ਦੇ ਅੱਡੇ 'ਤੇ ਛਾਪੇਮਾਰੀ

ਸੰਗਤ ਮੰਡੀ, 20 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਨੇ ਹਰਿਆਣਾ ਦੀ ਹੱਦ 'ਤੇ ਪੈਂਦੇ ਪਿੰਡ ਡੂੰਮਵਾਲੀ ਵਿਖੇ ਢਾਬੇ ਦੀ ਆੜ੍ਹ 'ਚ ਚੱਲ ਰਹੇ ਜੂਏ ਦੇ ਅੱਡੇ ਤੇ ਕੀਤੀ ਛਾਪੇਮਾਰੀ ਦੌਰਾਨ ਕਰੀਬ ਡੇਢ ਦਰਜਨ ਵਿਅਕਤੀਆਂ ਨੂੰ ਲੱਖਾਂ ਦੀ ਨਕਦੀ ਸਮੇਤ ਕਾਬੂ ...

ਪੂਰੀ ਖ਼ਬਰ »

ਨਾਜਾਇਜ਼ ਅਸਲੇ ਸਮੇਤ ਇਕ ਕਾਬੂ, ਪੜਤਾਲ ਕਰਨ 'ਤੇ ਦੂਜਾ ਸਾਥੀ ਵੀ ਦਬੋਚਿਆ

ਸੰਗਤ ਮੰਡੀ, 20 ਸਤੰਬਰ (ਅੰਮਿ੍ਤਪਾਲ ਸ਼ਰਮਾ) - ਥਾਣਾ ਸੰਗਤ ਦੀ ਪੁਲਿਸ ਨੇ ਪਿੰਡ ਮਛਾਣਾ ਨੇੜੇ ਪੈਂਦੇ ਸੇਮ ਨਾਲੇ ਦੇ ਪੁਲ ਕੋਲ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਕੇ ਉਸ ਤੋਂ 32 ਬੋਰ ਦਾ ਦੇਸੀ ਪਿਸਤੌਲ ਤੇ ਇਕ ਜਿੰਦਾ ਰੌਂਦ ਬਰਾਮਦ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ...

ਪੂਰੀ ਖ਼ਬਰ »

ਕੈਪਟਨ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਬਠਿੰਡਾ 'ਚੋਂ ਗਾਇਬ

ਬਠਿੰਡਾ, 20 ਸਤੰਬਰ (ਵੀਰਪਾਲ ਸਿੰਘ) - ਚੜ੍ਹਦੇ ਸੂਰਜ ਨੂੰ ਸਲਾਮ ਦੀ ਕਹਾਵਤ ਅੱਜ ਉਸ ਸਮੇਂ ਸੱਚ ਸਾਬਤ ਹੋਈ, ਜਦੋਂ ਬਠਿੰਡਾ ਸ਼ਹਿਰ ਵਿਚ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀਆਂ ਤਸਵੀਰਾਂ ਵਾਲੇ ਫਲੈਕਸ ਬੋਰਡ ਸ਼ਹਿਰ ਦੀਆਂ ਮੇਨ ਸਾਈਡਾਂ ਤੋਂ ਗ਼ਾਇਬ ...

ਪੂਰੀ ਖ਼ਬਰ »

'ਗੁਲਾਬੀ ਸੁੰਡੀ ਦਾ ਕਹਿਰ'- ਨੁਕਸਾਨੇ ਗਏ ਨਰਮੇ ਦੇ ਮੁਆਵਜ਼ੇ ਦੀ ਮੰਗ ਲਈ ਖੇਤੀਬਾੜੀ ਦਫ਼ਤਰ ਮੂਹਰੇ ਗੱਜੇ ਕਿਸਾਨ

ਬਠਿੰਡਾ, 20 ਸਤੰਬਰ (ਸੱਤਪਾਲ ਸਿੰਘ ਸਿਵੀਆਂ)- ਗੁਲਾਬੀ ਸੁੰਡੀ ਦੇ ਕਹਿਰ ਤੋਂ ਸਤਾਏ ਕਿਸਾਨਾਂ ਵਲੋਂ ਬਠਿੰਡਾ ਦੇ ਮੁੱਖ ਖੇਤੀਬਾੜੀ ਦਫ਼ਤਰ ਅੱਗੇ ਧਰਨਾ ਲਗਾ ਕੇ ਸੁੰਡੀ ਨਾਲ ਨੁਕਸਾਨੇ ਗਏ ਨਰਮੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ | ਭਾਰਤੀ ਕਿਸਾਨ ਯੂਨੀਅਨ ਏਕਤਾ ...

ਪੂਰੀ ਖ਼ਬਰ »

ਛੱਤ ਤੋਂ ਹੇਠਾਂ ਡਿਗਣ ਕਾਰਨ ਨੌਜਵਾਨ ਦੀ ਮੌਤ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ) - ਐਤਵਾਰ ਨੂੰ ਨੇੜਲੇ ਪਿੰਡ ਰਾਮਸਰਾ ਵਿਖੇ ਇਕ ਨੌਜਵਾਨ ਬਲਜਿੰਦਰ ਸਿੰਘ ਬਿੰਦੀ (32/33) ਦੀ ਅਚਾਨਕ ਛੱਤ ਤੋਂ ਥੱਲੇ ਡਿੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਆਪਣੇ ...

ਪੂਰੀ ਖ਼ਬਰ »

ਭਰਤੀ ਹੋਣ ਦੇ ਚਾਹਵਾਨ ਲੜਕੇ ਅਤੇ ਲੜਕੀਆਂ ਨੂੰ ਦਿੱਤੀ ਜਾਵੇਗੀ ਮੁਫ਼ਤ ਸਰੀਰਕ ਸਿਖਲਾਈ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸੀ-ਪਾਈਟ ਕੈਂਪ ਇੰਚਾਰਜ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਪਿੰਡ ਕਾਲਝਰਾਣੀ ਵਲੋਂ ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ...

ਪੂਰੀ ਖ਼ਬਰ »

ਰਾਸ਼ੀ ਸੀਡਸ ਕੰਪਨੀ ਨੇ ਨਰਮੇ ਨੂੰ ਗੁਲਾਬੀ ਸੁੰਡੀ ਤੋਂ ਬਚਾਅ ਲਈ ਲਗਾਇਆ ਸਿਖਲਾਈ ਕੈਂਪ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਪ੍ਰਮੁੱਖ ਬੀਜ ਕੰਪਨੀ ਰਾਸ਼ੀ ਸੀਡਸ ਪ੍ਰਾਈਵੇਟ ਲਿਮਟਿਡ ਵਲੋਂ ਪਿੰਡ ਕਮਾਲੂ (ਮੌੜ ਮੰਡੀ) ਵਿਖੇ ਕਿਸਾਨ ਬੱਗਾ ਸਿੰਘ ਦੇ ਖੇਤ ਵਿਚ ਰਾਸ਼ੀ ਆਰ.ਸੀ.ਐਚ-926 ਦੀ ਕਿਸਮ ਵਿਖਾਉਣ ਲਈ ਮੌੜ ਮੰਡੀ ਦੇ ਡੀਲਰ ਅਤੇ ...

ਪੂਰੀ ਖ਼ਬਰ »

ਨਰਮੇ ਦੀ ਰੁਕੀ ਬੋਲੀ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਬਾਅਦ ਮੁੜ ਚਾਲੂ ਕੀਤੀ

ਭੁੱਚੋ ਮੰਡੀ, 20 ਸਤੰਬਰ (ਪਰਵਿੰਦਰ ਸਿੰਘ ਜੌੜਾ) - ਸਥਾਨਕ ਅਨਾਜ ਮੰਡੀ ਵਿਖੇ ਨਰਮੇ ਦੀ ਰੁਕੀ ਬੋਲੀ ਕਿਸਾਨਾਂ ਦੇ ਪ੍ਰਦਰਸ਼ਨ ਕਰਨ ਤੋਂ ਬਾਅਦ ਦੁਬਾਰਾ ਚਾਲੂ ਕੀਤੀ ਗਈ | ਮੰਡੀ 'ਚ ਨਰਮਾ ਆਉਣਾ ਸ਼ੁਰੂ ਹੋ ਗਿਆ ਹੈ ਅਤੇ ਕਾਫੀ ਢੇਰੀਆਂ ਨਰਮੇ ਦੀਆਂ ਵਿਕਣ ਖੁਣੋਂ ਪਈਆਂ ਹਨ | ...

ਪੂਰੀ ਖ਼ਬਰ »

ਏਮਜ਼ 'ਚ ਗੰਭੀਰ ਦਰਦ (ਕੈਂਸਰ ਦਰਦ) ਬਾਰੇ ਅਲਟ੍ਰਾਸਾਊਾਡ ਗਾਈਡ ਵਰਕਸ਼ਾਪ ਲਗਾਈ

ਬਠਿੰਡਾ, 20 ਸਤੰਬਰ (ਅਵਤਾਰ ਸਿੰਘ) - ਐਨੇਸਥੀਸੀਓਲੋਜੀ, ਕਿ੍ਟਿਕਲ ਕੇਅਰ ਐਂਡ ਪੇਨ ਮੈਡੀਸਨ ਵਿਭਾਗ, ਏਮਜ਼ ਬਠਿੰਡਾ ਨੇ ਇੰਡੀਅਨ ਸੁਸਾਇਟੀ ਫਾਰ ਸਟੱਡੀ ਆਂਫ ਪੇਨ (ਆਈ.ਐਸ.ਐਸ.ਪੀ) ਦੇ ਸਹਿਯੋਗ ਨਾਲ ਗੰਭੀਰ ਦਰਦ (ਕੈਂਸਰ ਦਰਦ) ਬਾਰੇ ਇਕ ਅਲਟ੍ਰਾਸਾਉਂਡ ਗਾਈਡ ਵਰਕਸ਼ਾਪ ...

ਪੂਰੀ ਖ਼ਬਰ »

ਪੀਰਖਾਨੇ 'ਚ ਚੋਰੀ

ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ) - ਕਸਬਾ ਭਾਈਰੂਪਾ ਵਿਖੇ ਚੋਰੀਆਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਅੱਜ ਇਕ ਵਾਰ ਫਿਰ ਚੋਰਾਂ ਨੇ ਕਸਬੇ ਦੇ ਬਜ਼ਾਰ 'ਚ ਸਥਿਤ ਪੀਰਖਾਨੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੀਰਖਾਨੇ 'ਚ ਪਏ ਚਾਂਦੀ ਦੇ ਚਿਰਾਗ ਤੇ ਗੋਲਕ 'ਚੋਂ ਨਗਦੀ ਚੋਰੀ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ

ਮੌੜ ਮੰਡੀ, 20 ਸਤੰਬਰ (ਗੁਰਜੀਤ ਸਿੰਘ ਕਮਾਲੂ) - ਪੰਜਾਬ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੀਆਂ ਨਿਯੁਕਤੀਆਂ 'ਤੇ ਅੱਜ ਐਡਵੋਕੇਟ ਦਵਿੰਦਰਪਾਲ ਸਿੰਘ ਨੱਤ ਸਪੁੱਤਰ ਸਵ: ਸ: ਸੁਖਰਾਜ ਸਿੰਘ ਨੱਤ ਜੀ ...

ਪੂਰੀ ਖ਼ਬਰ »

ਚਰਨਜੀਤ ਚੰਨੀ ਨੂੰ ਮੱੁਖ ਮੰਤਰੀ ਬਣਾ ਕੇ ਦਲਿਤ ਵੋਟਾਂ ਬਟੋਰਨ ਦਾ ਡਰਾਮਾ ਕਰਾਰਿਆ-ਕਾ. ਸਮਾਓ

ਬਠਿੰਡਾ, 20 ਸਤੰਬਰ (ਅਵਤਾਰ ਸਿੰਘ) - ਕਾਂਗਰਸ ਪਾਰਟੀ ਵਲੋਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਤੋਂ ਅਸਤੀਫ਼ਾ ਲੈ ਕੇ ਦਲਿਤ ਭਾਈਚਾਰੇ 'ਚੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ 2022 ਵਿਚ ਦਲਿਤਾਂ ਦੀਆਂ ਵੋਟਾਂ ਬਟੋਰਨ ਲਈ ਡਰਾਮਾ ਖੇਡਿਆ ਜਾ ਰਿਹਾ ਹੈ | ਆਪਣੇ ...

ਪੂਰੀ ਖ਼ਬਰ »

ਭੁੱਚੋ ਖ਼ੁਰਦ ਰੇਲਵੇ ਸੰਘਰਸ਼ ਕਮੇਟੀ ਵਲੋਂ ਰੇਲਵੇ ਵਿਕਾਸ ਨਿਗਮ ਨੂੰ ਭੇਜਿਆ ਚਿਤਾਵਨੀ ਪੱਤਰ

ਭੁੱਚੋ ਮੰਡੀ, 20 ਸਤੰਬਰ (ਪਰਵਿੰਦਰ ਸਿੰਘ ਜੌੜਾ) - ਭੁੱਚੋ ਖ਼ੁਰਦ ਰੇਲਵੇ ਸੰਘਰਸ਼ ਕਮੇਟੀ ਵਲੋਂ ਰੇਲਵੇ ਵਿਕਾਸ ਨਿਗਮ ਨੂੰ ਚਿਤਾਵਨੀ ਪੱਤਰ ਭੇਜਿਆ ਗਿਆ ਹੈ | ਈ- ਮੁੱਖ ਪ੍ਰੋਜੈਕਟ ਮੈਨੇਜਰ ਚੰਡੀਗੜ੍ਹ ਦੇ ਨਾਂਅ ਭੇਜੇ ਗਏ ਇਸ ਪੱਤਰ ਵਿਚ ਮੰਗ ਕੀਤੀ ਗਈ ਹੈ ਕਿ ਜੋ ...

ਪੂਰੀ ਖ਼ਬਰ »

ਅਕਾਲ ਯੂਨੀਵਰਸਿਟੀ ਦੇ ਚਾਰ ਵਿਦਿਆਰਥੀ ਡਿਵਨਿਟੀ ਕਾਊਾਸਲਰ ਵਜੋਂ ਹੋਏ ਨਿਯੁਕਤ

ਤਲਵੰਡੀ ਸਾਬੋ, 20 ਸਤੰਬਰ (ਰਵਜੋਤ ਸਿੰਘ ਰਾਹੀ) - ਸਥਾਨਕ ਅਕਾਲ ਯੂਨੀਵਰਸਿਟੀ ਵਿਦਿਆਰਥੀਆਂ ਦਾ ਨੈਤਿਕ ਅਤੇ ਆਰਥਿਕ ਵਿਕਾਸ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ | ਤੇ ਇਸੇ ਤਹਿਤ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਬੀ.ਏ. ਆਨਰਜ਼ ਸ੍ਰੀ ...

ਪੂਰੀ ਖ਼ਬਰ »

ਕਿਸਮਤੀ ਚੋਣ: ਸਵਰਨਕਾਰ ਸੰਘ ਡੱਬਵਾਲੀ ਦੀ ਪ੍ਰਧਾਨਗੀ ਚੋਣ 'ਡਰਾਅ' ਹੋਈ

ਡੱਬਵਾਲੀ, 20 ਸਤੰਬਰ (ਇਕਬਾਲ ਸਿੰਘ ਸ਼ਾਂਤ) - ਇਥੇ ਸਵਰਨਕਾਰ ਸੰਘ ਡੱਬਵਾਲੀ ਦੇ ਪ੍ਰਧਾਨ ਦੀ ਚੋਣ ਵਿੱਚ ਵੋਟਾਂ ਪੈਣ ਦੇ ਬਾਵਜੂਦ ਮਾਮਲਾ ਕਿਸਮਤ 'ਤੇ ਅਟਕ ਗਿਆ, ਜਿਸ ਦੇ ਬਾਅਦ ਪਰਚੀ ਆਧਾਰਤ ਕਿਸਮਤੀ ਫੈਸਲੇ 'ਚ 11 ਪਰਚੀਆਂ ਵਿੱਚ ਛੇ ਪਰਚੀਆਂ ਕਰਮ ਸਿੰਘ ਜੌੜਾ ਅਤੇ ਪੰਜ ...

ਪੂਰੀ ਖ਼ਬਰ »

ਗੁਲਾਬੀ ਸੁੰਡੀ ਦੇ ਹਮਲੇ ਕਾਰਨ ਸੈਂਕੜੇ ਏਕੜ ਨਰਮੇ ਦੀ ਫ਼ਸਲ ਬਰਬਾਦ

ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ/ਅਮਰਜੀਤ ਸਿੰਘ ਲਹਿਰੀ) - ਪਹਿਲਾਂ ਹੀ ਚਿੰਤਕ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੁਣ ਨਰਮੇ ਦੀ ਤਿਆਰ ਖੜੀ ਫ਼ਸਲ 'ਤੇ ਗੁਲਾਬੀ ਸੁੰਡੀ ...

ਪੂਰੀ ਖ਼ਬਰ »

ਬਠਿੰਡਾ ਤੋਂ ਖ਼ਜ਼ਾਨਾ ਮੰਤਰੀ ਦੇ ਪਿੰਡ ਬਾਦਲ ਨੂੰ ਜਾਣ ਵਾਲੀ ਸੜਕ ਹੋਈ ਲੀਰੋ-ਲੀਰ

ਬਠਿੰਡਾ, 20 ਸਤੰਬਰ (ਵੀਰਪਾਲ ਸਿੰਘ) - ਬਠਿੰਡਾ ਤੋਂ ਬਾਦਲ ਪਿੰਡ ਨੂੰ ਜੋੜਣ ਵਾਲੀ ਸੜਕ ਤੋਂ ਗੁਜ਼ਰਨ ਵਾਲੇ ਲੋਕਾਂ ਵਲੋਂ ਸੜਕ 'ਤੇ ਪਏ ਹੋਏ ਖੱਡਿਆਂ 'ਚ ਦੀ ਲੰਘਦਿਆਂ ਪ੍ਰੇਸ਼ਾਨੀ ਦੇ ਨਾਲ-ਨਾਲ ਸ਼ਰਮਸਾਰ ਵੀ ਹੋਣਾ ਪੈਂਦਾ ਹੈ, ਜਦੋਂ ਬਠਿੰਡਾ-ਬਾਦਲ ਰੋਡ ਤੋਂ ਲੰਘਣ ਵਾਲੇ ...

ਪੂਰੀ ਖ਼ਬਰ »

ਪਰਾਲੀ ਦੀ ਸੰਭਾਲ ਕਰਕੇ ਇੰਦਰਜੀਤ ਨੇ ਸਿਰਜ ਦਿੱਤੀ ਮਿਸਾਲ

ਬਠਿੰਡਾ, 20 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਜ਼ਿਲ੍ਹੇ ਅਧੀਨ ਪੈਂਦੇ ਪਿੰਡ ਭੋਡੀਪੁਰਾ ਬਲਾਕ ਫੂਲ ਦੇ ਰਹਿਣ ਵਾਲੇ ਅਗਾਂਹਵਧੂ ਕਿਸਾਨ ਇੰਦਰਜੀਤ ਸਿੰਘ 16 ਏਕੜ ਮਾਲਕੀ ਤੇ 5 ਏਕੜ ਠੇਕੇ 'ਤੇ ਲੈ ਕੇ ਖੇਤੀ ਕਰਦਾ ਹੈ | ਇਹ ਕਿਸਾਨ 20 ਏਕੜ ਵਿਚ ਕਣਕ ਤੇ ਝੋਨਾ ਅਤੇ 1 ਏਕੜ ਵਿਚ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੇ ਪੰਜਾਬ ਵਾਸੀਆਂ ਨੂੰ ਨਵੀਂ ਉਮੀਦ ਬੱਝੀ- ਸੀਂਗੋ

ਸੀਂਗੋ ਮੰਡੀ, 20 ਸਤੰਬਰ (ਪਿ੍ੰਸ ਗਰਗ) - ਪੰਜਾਬ ਕਾਂਗਰਸ ਦੀ ਸਿਆਸਤ 'ਚ ਮੁੱਖ ਮੰਤਰੀ ਦੇ ਅਹੁਦੇ ਦੀ ਅਦਲਾ ਬਦਲੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਉਪਰੰਤ ਕਾਂਗਰਸ ਦੀ ਹਾਈਕਮਾਨ ਵੱਲੋਂ ਪੰਜਾਬ ਅੰਦਰ ਚਰਨਜੀਤ ਸਿੰਘ ਚੰਨੀ ਨੂੰ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਲੱਡੂ ਵੰਡੇ ਤੇ ਪਟਾਕੇ ਚਲਾਏ

ਭੁੱਚੋ ਮੰਡੀ, 20 ਸਤੰਬਰ (ਪਰਵਿੰਦਰ ਸਿੰਘ ਜੌੜਾ) - ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਸਥਾਨਕ ਕਾਂਗਰਸੀਆਂ ਨੇ ਲੱਡੂ ਵੰਡ ਕੇ ਅਤੇ ਪਟਾਕੇ ਚਲਾ ਕੇ ਖ਼ੁਸ਼ੀ ਮਨਾਈ | ਇਸ ਮੌਕੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਜੀਵਨ ਕੁਮਾਰ ਗਰਗ ਨੇ ਕਿਹਾ ਕਿ ...

ਪੂਰੀ ਖ਼ਬਰ »

ਵਪਾਰ ਮੰਡਲ ਭਾਈਰੂਪਾ ਵਲੋਂ ਲੁੱਟ ਤੇ ਹੋਰ ਵਾਰਦਾਤਾਂ ਤੋਂ ਜਾਣੂ ਕਰਵਾਉਣ ਲਈ ਅੱਜ ਐਸ.ਐਸ.ਪੀ ਬਠਿੰਡਾ ਨੂੰ ਮਿਲਣ ਦਾ ਫੈਸਲਾ

ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ) - ਕੁਝ ਦਿਨ ਪਹਿਲਾਂ ਕਸਬਾ ਭਾਈਰੂਪਾ ਦੇ ਭੀੜ ਭਰੇ ਬਾਜ਼ਾਰ 'ਚੋ ਦਿਨ ਦਿਹਾੜੇ ਪਿਸਤੋਲ ਦੀ ਨੋਕ 'ਤੇ ਕੀਤੀ ਗਈ ਸੁਨਿਆਰੇ ਦੀ ਲੁੱਟ ਨੂੰ ਭਾਵੇਂ ਹਫ਼ਤਾ ਬੀਤ ਗਿਆ ਹੈ ਪ੍ਰੰਤੂ ਅਜੇ ਤੱਕ ਪੁਲਿਸ ਲੁਟੇਰਿਆਂ ਦੀ ਪੈੜ੍ਹ ਨੰਪਣ 'ਚ ਅਸਫਲ ...

ਪੂਰੀ ਖ਼ਬਰ »

ਕਲਯੁੱਗੀ ਮਾਂ ਨੇ ਪੈਸੇ ਪਿੱਛੇ ਕਰਵਾਇਆ ਨਾਬਾਲਗ ਧੀ ਦਾ ਜਬਰ-ਜਨਾਹ

ਜ਼ੀਰਕਪੁਰ, 20 ਸਤੰਬਰ (ਅਵਤਾਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਬਠਿੰਡਾ ਦੀ ਇਕ ਨਾਬਾਲਗ ਬੱਚੀ ਦੀ ਸ਼ਿਕਾਇਤ 'ਤੇ ਉਸ ਦੀ ਮਾਂ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਪੀੜਤ ਲੜਕੀ ਦਾ ਦੋਸ਼ ਹੈ ਕਿ ਉਸ ਦੀ ਮਾਂ ...

ਪੂਰੀ ਖ਼ਬਰ »

ਪੰਚਾਇਤੀ ਆਗੂਆਂ ਵਲੋਂ ਚੰਨੀ ਦਾ ਮੁੱਖ ਮੰਤਰੀ ਬਣਨ 'ਤੇ ਸਵਾਗਤ

ਨਥਾਣਾ, 20 ਸਤੰਬਰ (ਗੁਰਦਰਸ਼ਨ ਲੁੱਧੜ) - ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਦੂਲ ਸਿੰਘ ਗੋਬਿੰਦਪੁਰਾ, ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਨਾਇਬ ਸਿੰਘ, ਭੁਪਿੰਦਰ ਸਿੰਘ ਅਤੇ ਕਾਂਗਰਸ ਨਾਲ ਸਬੰਧਿਤ ਹੋਰਨਾਂ ਪੰਚਾਇਤੀ ਆਗੂਆਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ...

ਪੂਰੀ ਖ਼ਬਰ »

ਬੀ.ਬੀ.ਐਸ. ਆਈਲੈਟਸ ਦੇ ਵਿਦਿਆਰਥੀਆਂ ਨੇ ਵਧੀਆ ਬੈਂਡ ਸਕੋਰ ਹਾਸਲ ਕੀਤੇ

ਭਗਤਾ ਭਾਈਕਾ, 20 ਸਤੰਬਰ (ਸੁਖਪਾਲ ਸਿੰਘ ਸੋਨੀ) - ਇਲਾਕੇ ਦੇ ਨਾਮਵਰ ਡੇਰਾ ਸ੍ਰੀ ਰਾਮਟਿੱਲਾ ਮਲੂਕਾ ਦੇ ਮੁੱਖ ਸੇਵਾਦਾਰ ਬਾਵਾ ਯਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਬੀ.ਬੀ.ਐਸ. ਆਈਲੈਟਸ ਇੰਸਟੀਚਿਊਟ ਭਗਤਾ ਭਾਈਕਾ ਦੇ ਵਿਦਿਆਰਥੀਆਂ ਨੇ ਆਈਲੈਟਸ ਦੇ ਨਤੀਜਿਆਂ ...

ਪੂਰੀ ਖ਼ਬਰ »

ਭਾਈ ਗੁਰਪ੍ਰੀਤ ਸਿੰਘ ਧੌਂਸੀ ਦੀ ਚੌਥੀ ਬਰਸੀ ਮਨਾਈ

ਲਹਿਰਾ ਮੁਹੱਬਤ, 20 ਸਤੰਬਰ (ਭੀਮ ਸੈਨ ਹਦਵਾਰੀਆ) - ਚਾਰ ਸਾਲ ਪਹਿਲਾਂ ਸਤੰਬਰ 2017 'ਚ ਦਿੱਲੀ ਵਿਖੇ ਸਿਗਰਟ ਦਾ ਧੂੰਆਂ ਛੱਡੇ ਜਾਣ ਤੋਂ ਰੋਕਣ 'ਤੇ ਬੇਰਹਿਮੀ ਨਾਲ ਮਾਰ ਦਿੱਤੇ ਗਏ ਮਾਪਿਆਂ ਦੇ ਇਕਲੌਤੇ ਪੁੱਤਰ ਲਹਿਰਾ ਮੁਹੱਬਤ ਵਾਸੀ ਸਿੱਖ ਨੌਜਵਾਨ ਭਾਈ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

ਕੋਟਸ਼ਮੀਰ 'ਚ ਗਰਭਵਤੀ ਮਾਵਾਂ ਨੂੰ ਦਿੱਤੀ ਪੋਸ਼ਟਿਕ ਆਹਾਰ ਦੀ ਜਾਣਕਾਰੀ

ਕੋਟਫੱਤਾ, 20 ਸਤੰਬਰ (ਰਣਜੀਤ ਸਿੰਘ ਬੁੱਟਰ) - ਬਾਲ ਵਿਕਾਸ ਪ੍ਰੋਜੈਕਟ ਵਿਭਾਗ ਬਠਿੰਡਾ ਵਲੋਂ ਪੋਸ਼ਣ ਅਭਿਆਨ ਸੀ.ਡੀ.ਪੀ.ਓ. ਮੈਡਮ ਊਸ਼ਾ ਰਾਣੀ ਦੇ ਹੁਕਮਾਂ ਅਨੁਸਾਰ ਸੁਪਰਵਾਈਜ਼ਰ ਸ੍ਰੀਮਤੀ ਰੁਪਿੰਦਰ ਕੌਰ ਦੀ ਹਾਜ਼ਰੀ ਵਿਚ ਪਿੰਡ ਕੋਟਸ਼ਮੀਰ ਦੇ ਸੈਂਟਰ ਨੰਬਰ 113 ਵਿਚ ...

ਪੂਰੀ ਖ਼ਬਰ »

ਧਰਨਾ ਲਗਾ ਕੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਅਰਥੀ ਸਾੜੀ

ਰਾਮਪੁਰਾ ਫੂਲ, 20 ਸਤੰਬਰ (ਗੁਰਮੇਲ ਸਿੰਘ ਵਿਰਦੀ) - ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਰਾਮਪੁਰਾ ਅਤੇ ਟੀ.ਐਸ.ਯੂ. ਭੰਗਲ ਅਤੇ ਇੰਪਲਾਈਜ਼ ਫੈਡਰੇਸ਼ਨ ਏਟਕ ਅਤੇ ਜੇ.ਈ. ਕੌਂਸਲ ਵਲੋਂ ਰਾਮਪੁਰਾ ਡਵੀਜ਼ਨ ਵਿਖੇ ਸਟੇਟ ਕਮੇਟੀ ਦੇ ਸੱਦੇ 'ਤੇ ਰੋਸ ਧਰਨਾ ਦੇ ਕੇ ਪੰਜਾਬ ਸਰਕਾਰ ...

ਪੂਰੀ ਖ਼ਬਰ »

ਬਾਬਾ ਮੋਨੀ ਜੀ ਡਿਗਰੀ ਕਾਲਜ ਦਾ ਬੀ. ਸੀ. ਏ. ਭਾਗ-1 ਦਾ ਨਤੀਜਾ ਰਿਹਾ ਸੌ ਫੀਸਦੀ

ਲਹਿਰਾ ਮੁਹੱਬਤ, 20 ਸਤੰਬਰ (ਭੀਮ ਸੈਨ ਹਦਵਾਰੀਆ)- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨੇ ਗਏ ਬੀ. ਸੀ. ਏ. ਭਾਗ-ਪਹਿਲਾ (ਸਮੈਸਟਰ-ਪਹਿਲਾ) ਦੇ ਨਤੀਜੇ 'ਚੋਂ ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਦਾ ਨਤੀਜਾ ਸਰਵੋਤਮ ਰਿਹਾ | ਕਾਲਜ ਦੀਆਂ ਵਿਦਿਆਰਥਣਾਂ ...

ਪੂਰੀ ਖ਼ਬਰ »

ਪਿੰਡ ਘੰਡਾਬੰਨਾ ਵਿਖੇ 25 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ

ਭਾਈਰੂਪਾ, 20 ਸਤੰਬਰ (ਵਰਿੰਦਰ ਲੱਕੀ) - ਸੂਬੇ ਦੀ ਕਾਂਗਰਸ ਸਰਕਾਰ ਆਪਣੀ ਵਾਅਦਾ ਖਿਲਾਫੀ ਤੇ ਲੋਕ ਮਾਰੂ ਨੀਤੀਆਂ ਕਾਰਨ ਹਾਸ਼ੀਏ 'ਤੇ ਹੈ ਤੇ ਪੂਰਨ ਤੌਰ ਤੇ ਲੋਕਾਂ 'ਚ ਆਪਣਾ ਵਿਸਵਾਸ਼ ਗੁਆ ਚੁੱਕੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX