ਤਾਜਾ ਖ਼ਬਰਾਂ


ਡੀ.ਜੀ.ਸੀ.ਏ. ਵਲੋਂ 31 ਜਨਵਰੀ ਤੱਕ ਕੌਮਾਂਤਰੀ ਯਾਤਰੀ ਉਡਾਣਾਂ ਨੂੰ ਕੀਤਾ ਗਿਆ ਮੁਅੱਤਲ
. . .  8 minutes ago
ਨਵੀਂ ਦਿੱਲੀ, 9 ਦਸੰਬਰ-ਕੋਰੋਨਾ ਦੇ ਨਵੇਂ ਵੈਰੀਐਂਟ ਦੇ ਖ਼ਤਰੇ ਨੂੰ ਦੇਖ਼ਦੇ ਹੋਏ ਭਾਰਤ ਤੋਂ ਜਾਂ ਭਾਰਤ ਤੋਂ ਆਉਣ ਵਾਲੀਆਂ ਕੌਮਾਂਤਰੀ ਯਾਤਰੀ ਸੇਵਾਵਾਂ 'ਤੇ ਪਾਬੰਦੀ ਵਧਾ ਦਿੱਤੀ ਗਈ ਹੈ। ਹੁਣ ਇਹ ਪਾਬੰਦੀਆਂ 31...
ਭੇਤਭਰੇ ਹਾਲਾਤ 'ਚ ਨੌਜਵਾਨ ਦੀ ਹੋਈ ਹੱਤਿਆ,ਗਰਮਾਇਆ ਮਾਮਲਾ
. . .  22 minutes ago
ਨਵਾਂਸ਼ਹਿਰ, 9 ਦਸੰਬਰ (ਗੁਰਬਖਸ਼ ਸਿੰਘ ਮਹੇ)- ਪਿੰਡ ਹੇੜੀਆਂ ਦੇ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਹੋਈ ਹੱਤਿਆ ਦਾ ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ ਮ੍ਰਿਤਕ ਦੇ ਵਾਰਸਾਂ ਵਲੋਂ ਇੱਥੋਂ ਦੇ ਚੰਡੀਗੜ੍ਹ ਚੌਂਕ 'ਚ ਮ੍ਰਿਤਕ ਦੀ ਲਾਸ਼ ਰੱਖ ...
ਅੰਮ੍ਰਿਤਸਰ 'ਚ ਕਾਂਗਰਸ ਨੂੰ ਝਟਕਾ, ਸਾਬਕਾ ਵਿਧਾਇਕ ਤੇ ਮੌਜੂਦਾ ਚੇਅਰਮੈਨ ਠੇਕੇਦਾਰ ਨੇ ਫੜ੍ਹਿਆ ਕੈਪਟਨ ਦਾ ਪੱਲਾ
. . .  31 minutes ago
ਅੰਮ੍ਰਿਤਸਰ, 9 ਦਸੰਬਰ (ਰੇਸ਼ਮ ਸਿੰਘ)- ਕਾਂਗਰਸ ਨਾਲ ਨਾਰਾਜ਼ ਹੋਏ ਕੁਝ ਸੀਨੀਅਰ ਕਾਂਗਰਸੀ ਆਗੂ ਚੋਣਾ ਤੋਂ ਪਹਿਲਾਂ ਹੀ ਸ਼ਰੇਆਮ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨਾਲ ਚੱਲਣੇ ਸ਼ੁਰੂ ਹੋ ਗਏ ਹਨ। ਅੰਮ੍ਰਿਤਸਰ 'ਚ ਕਾਂਗਰਸ...
ਪਾਕਿਸਤਾਨੀ ਬੱਚੇ ਬਾਰਡਰ ਰਾਮ ਦਾ ਪਰਿਵਾਰ ਦਿੱਲੀ ਸਥਿਤ ਪਾਕਿ ਅੰਬੈਸੀ 'ਚ ਪਾਸਪੋਰਟ ਬਨਵਾਉਣ ਲਈ ਹੋਇਆ ਰਵਾਨਾ
. . .  35 minutes ago
ਅਟਾਰੀ, 9 ਦਸੰਬਰ (ਗੁਰਦੀਪ ਸਿੰਘ ਅਟਾਰੀ )- ਭਾਰਤ-ਪਾਕਿਸਤਾਨ ਦੀ ਅਟਾਰੀ ਵਾਹਗਾ ਸਰਹੱਦ ਤੇ ਜਨਮੇ ਪਾਕਿਸਤਾਨੀ ਨਵਜੰਮੇ ਬੱਚੇ ਬਾਰਡਰ ਰਾਮ ਦਾ ਪਰਿਵਾਰ ਰਾਜਧਾਨੀ ਦਿੱਲੀ ਸਥਿਤ ਪਾਕਿਸਤਾਨ...
ਮਾਮਲਾ ਗੁਰੂ ਸਾਹਿਬਾਨ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਦਾ: ਅਨਿਲ ਅਰੋੜਾ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ
. . .  53 minutes ago
ਲੁਧਿਆਣਾ, 9 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਗੁਰੂ ਸਾਹਿਬਾਨ ਦੇ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਕਾਬੂ ਕੀਤੇ ਗਏ ਅਨਿਲ ਅਰੋੜਾ ਨੂੰ ਅੱਜ ਦੇਰ ਸ਼ਾਮ ਪੁਲਿਸ ਵਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ...
ਹੈਲੀਕਾਪਟਰ ਹਾਦਸਾ: ਵਿਲਿੰਗਟਨ ਤੋਂ ਬੈਂਗਲੁਰੂ ਦੇ ਕਮਾਂਡ ਹਸਪਤਾਲ 'ਚ ਸ਼ਿਫ਼ਟ ਕੀਤੇ ਗਏ ਗਰੁੱਪ ਕੈਪਟਨ ਵਰੁਣ ਸਿੰਘ
. . .  about 1 hour ago
ਬੈਂਗਲੁਰੂ, 9 ਦਸੰਬਰ-ਭਾਰਤੀ ਹਵਾਈ ਫ਼ੌਜ ਦੇ ਗਰੁੱਪ ਵਰੁਣ ਸਿੰਘ ਜੋ ਕੁਨੂਰ ਫ਼ੌਜ ਹੈਲੀਕਾਪਟਰ ਦੁਰਘਟਨਾ 'ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਸਨ, ਉਨ੍ਹਾਂ ਨੂੰ ਇਲਾਜ ਲਈ ਕਮਾਂਡ ਹਸਪਤਾਲ, ਬੈਂਗਲੁਰੂ 'ਚ ...
ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਦੇਣਗੇ ਸ਼ਰਧਾਂਜਲੀ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਪ੍ਰਧਾਨ ਮੰਤਰੀ ਮੋਦੀ ਅੱਜ ਰਾਤ ਕਰੀਬ 9 ਵਜੇ ਮਰਹੂਮ ਸੀ.ਡੀ.ਐੱਸ. ਬਿਪਿਨ ਰਾਵਤ ਅਤੇ ਹੋਰ ਹਥਿਆਰਬੰਦ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰੱਖਿਆ ਮੰਤਰੀ, ਰੱਖਿਆ ਰਾਜ ਮੰਤਰੀ, ਰਾਸ਼ਟਰੀ ਸੁਰੱਖਿਆ...
ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ' ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾਇਆ
. . .  about 1 hour ago
ਨਵੀਂ ਦਿੱਲੀ, 9 ਦਸੰਬਰ- ਭਾਰਤ ਨੇ ਸਿੰਗਾਪੁਰ ਨੂੰ 'ਜੋਖ਼ਮ'ਵਾਲੇ ਦੇਸ਼ਾਂ ਦੀ ਸੂਚੀ ਤੋਂ ਹਟਾ ਦਿੱਤਾ ਗਿਆ ਹੈ।...
ਪੁਲਿਸ ਨੇ ਲੁੱਟ ਖੋਹ ਕਰਨ ਵਾਲੇ 4 ਵਿਅਕਤੀ ਨਕਦੀ ਸਮੇਤ ਕੀਤੇ ਕਾਬੂ
. . .  about 1 hour ago
ਸ਼ੁਤਰਾਣਾ, 9 ਦਸੰਬਰ (ਬਲਦੇਵ ਸਿੰਘ ਮਹਿਰੋਕ)- ਪਟਿਆਲਾ ਜ਼ਿਲ੍ਹੇ ਦੇ ਹਲਕਾ ਸ਼ੁਤਰਾਣਾ 'ਚ ਪਿੰਡ ਸ਼ੇਰਗੜ੍ਹ ਵਿਖੇ ਬੀਤੇ ਕੱਲ੍ਹ ਕਰੀਬ ਸਾਢੇ 10 ਲੱਖ ਰੁਪਏ ਦੀ ਹੋਈ ਲੁੱਟ ਖੋਹ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਸਥਾਨਕ ਪੁਲਿਸ...
ਸੱਚ ਦੀ ਇਸ ਜਿੱਤ 'ਚ ਅਸੀਂ ਸ਼ਹੀਦ ਅੰਨਦਤਾਵਾਂ ਨੂੰ ਵੀ ਯਾਦ ਕਰਦੇ ਹਾਂ: ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 9 ਦਸੰਬਰ- ਕਿਸਾਨਾਂ ਵਲੋਂ ਅੰਦੋਲਨ ਖ਼ਤਮ ਕੀਤੇ ਜਾਣ ਦੀ ਘੋਸ਼ਣਾ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ, 'ਆਪਣਾ ਦੇਸ਼ ਮਹਾਨ ਹੈ, ਇੱਥੇ ਸੱਤਿਆਗ੍ਰਹੀ ਕਿਸਾਨ ਹਨ' ਸੱਚ ਦੀ ਇਸ...
ਜੇਕਰ ਸਾਡੀ ਗੱਲ ਸੁਣ ਲਈ ਹੁੰਦੀ ਤਾਂ ਅੰਦੋਲਨ 'ਚ 700 ਲੋਕਾਂ ਦੀ ਜਾਨ ਨਹੀਂ ਜਾਂਦੀ: ਹਰਸਿਮਰਤ ਕੌਰ ਬਾਦਲ
. . .  about 2 hours ago
ਨਵੀਂ ਦਿੱਲੀ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 'ਮੈਂ ਅੱਜ ਕਿਸਾਨਾਂ ਨੂੰ ਉਨ੍ਹਾਂ ਦੀ ਜਿੱਤ 'ਤੇ ਵਧਾਈ ਦਿੰਦੀ ਹਾਂ। ਇਹ 378 ਦਿਨ ਦਾ ਜਿਹੜਾ ਕਿਸਾਨ ਅੰਦੋਲਨ ਚੱਲਿਆ ਹੈ, ਸਭ ਤੋਂ ਪਹਿਲਾਂ ਸੰਸਦ 'ਚ ਅਸਤੀਫ਼ਾ...
ਯੂ.ਪੀ: ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇਕ ਫ਼ਰਨੀਚਰ ਦੇ ਗੋਦਾਮ 'ਚ ਲੱਗੀ ਅੱਗ
. . .  about 2 hours ago
ਕਾਨਪੁਰ, 9 ਦਸੰਬਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਸਾਕੇਤ ਨਗਰ ਇਲਾਕੇ 'ਚ ਇੱਕ ਫ਼ਰਨੀਚਰ ਦੇ ਗੋਦਾਮ 'ਚ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਪਹੁੰਚੀਆਂ ਤੇ ਅੱਗ ਬੁਝਾਉਣ...
ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਬਣੇ ਪਿਤਾ
. . .  about 2 hours ago
ਲੰਡਨ, 9 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਮੁੜ ਪਿਤਾ ਬਣੇ ਹਨ, ਉਨ੍ਹਾਂ ਦੀ ਪਤਨੀ ਕੈਰੀ ਸਾਈਮੰਡ ਜੌਹਨਸਨ ਨੇ ਅੱਜ ਬੇਟੀ ਨੂੰ ਜਨਮ ਦਿੱਤਾ ਹੈ। ਬੁਲਾਰੇ ਨੇ ਕਿਹਾ ਹੈ ਕਿ ਕੈਰੀ ਜੌਹਨਸਨ ਨੇ ਲੰਡਨ ਦੇ...
ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ ਰਹੇ ਹਾਂ: ਗੁਰਨਾਮ ਸਿੰਘ ਚੜੂਨੀ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਦਾ ਕਹਿਣਾ ਹੈ ਕਿ ਜਿੱਤ ਦਾ ਐਲਾਨ ਹੋ ਗਿਆ ਹੈ। 11 ਤਾਰੀਖ਼ ਨੂੰ ਅਸੀਂ ਧਰਨਾ ਖ਼ਤਮ ਕਰ ਰਹੇ ਹਾਂ। ਸਰਕਾਰ ਨੇ ਜੋ ਵਾਅਦੇ ਕੀਤੇ ਹਨ ਉਸ ਦੇ ਮੁਤਾਬਿਕ ਅਸੀਂ ਅੱਜ ਦੇ ਅੰਦੋਲਨ ਨੂੰ ਮੁਲਤਵੀ ਕਰ...
ਆਂਧਰਾ ਵਿਖੇ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਹੋਈ ਮੌਤ
. . .  about 3 hours ago
ਦੋਰਾਂਗਲਾ/ਗੁਰਦਾਸਪੁਰ, 9ਦਸੰਬਰ (ਚੱਕਰਾਜਾ)-ਰੋਜ਼ੀ-ਰੋਟੀ ਕਮਾਉਣ ਖ਼ਾਤਰ ਆਂਧਰਾ ਵਿਖੇ ਗਏ ਤਿੰਨ ਨੌਜਵਾਨਾਂ ਦੀ ਨਹਿਰ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ 'ਚੋਂ ਦੋ ਨੌਜਵਾਨ ਸਰਹੱਦੀ ਖੇਤਰ ਦੇ ਪਿੰਡ ਹਕੀਮਪੁਰ ਅਤੇ ਇਕ ਨੌਜਵਾਨ ਹਰਦੋਛੰਨੀਆਂ...
ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਚੰਨੀ 'ਤੇ ਵਿੰਨ੍ਹਿਆ ਨਿਸ਼ਾਨਾ
. . .  about 3 hours ago
ਚੰਡੀਗੜ੍ਹ, 9 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਨਿਸ਼ਾਨਾ ਵਿੰਨ੍ਹਦੇ...
ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ: ਸੰਜੀਵ ਬਾਲੀਆਨ
. . .  about 3 hours ago
ਨਵੀਂ ਦਿੱਲੀ, 9 ਦਸੰਬਰ-ਕੇਂਦਰੀ ਮੰਤਰੀ ਸੰਜੀਵ ਬਾਲੀਆਨ ਨੇ ਕਿਹਾ ਕਿ 'ਕਿਸਾਨ ਇਕ ਸਾਲ ਤੋਂ ਅੰਦੋਲਨ 'ਤੇ ਹਨ ਇਹ ਕਿਸੇ ਨੂੰ ਵੀ ਵਧੀਆ ਨਹੀਂ ਲੱਗ ਰਿਹਾ ਸੀ। ਸਾਰਿਆਂ ਦੀ ਇਹ ਰਾਏ ਸੀ ਕਿ ਅੰਦੋਲਨ ਖ਼ਤਮ ਹੋਣਾ..
ਕੱਚੇ ਸਿਹਤ ਮੁਲਾਜ਼ਮਾਂ ਨੇ ਚੰਨੀ ਸਰਕਾਰ ਦੇ ਖ਼ਿਲਾਫ਼ ਨਾਅਰੇ ਲਿਖ ਕਾਲੇ ਗੁਬਾਰੇ ਹਵਾ ਵਿਚ ਛੱਡ ਕੇ ਕੀਤਾ ਪ੍ਰਦਰਸ਼ਨ
. . .  about 4 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ)-ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਐੱਨ.ਆਰ.ਐੱਚ.ਐੱਮ. ਦੇ ਸਿਹਤ ਮੁਲਾਜ਼ਮਾਂ ਨੇ ਅੱਜ ਸਿਵਲ ਹਸਪਤਾਲ ਸੰਗਰੂਰ ਵਿਚ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਰੋਸ ਵਜੋਂ ਨਿਵੇਕਲਾ ਪ੍ਰਦਰਸ਼ਨ..
ਦਿੱਲੀ ਦੀ ਰੋਹਿਣੀ ਅਦਾਲਤ 'ਚ ਹੋਇਆ ਸ਼ੱਕੀ ਧਮਾਕਾ
. . .  about 4 hours ago
ਨਵੀਂ ਦਿੱਲੀ, 9 ਦਸੰਬਰ-ਦਿੱਲੀ ਦੀ ਰੋਹਿਣੀ ਅਦਾਲਤ 'ਚ ਵੀਰਵਾਰ ਦੀ ਸਵੇਰੇ ਇਕ ਰਹੱਸਮਈ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਧਮਾਕੇ ਦੇ ਬਾਅਦ ਮੌਕੇ 'ਤੇ ਅੱਗ ਬੁਝਾਉਣ ਵਾਲੀਆਂ ਸੱਤ ਗੱਡੀਆਂ ਭੇਜੀਆਂ ਗਈਆਂ ਹਨ। ਇਕ ਜ਼ਖ਼ਮੀ ਵਿਅਕਤੀ ਨੂੰ...
ਸਬ ਡਿਵੀਜ਼ਨ ਤਪਾ ਦੀ ਪੁਲਿਸ ਨੇ ਦੋ ਹੋਰ ਭਗੌੜੇ ਕੀਤੇ ਕਾਬੂ
. . .  about 4 hours ago
ਤਪਾ ਮੰਡੀ, 09 ਦਸੰਬਰ (ਵਿਜੇ ਸ਼ਰਮਾ)-ਪੁਲਿਸ ਜ਼ਿਲ੍ਹਾ ਮੁਖੀ ਅਲਕਾ ਮੀਨਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਚੱਲਦਿਆਂ ਸਬ-ਡਿਵੀਜ਼ਨ ਤਪਾ ਅਧੀਨ ਆਉਂਦੇ ਥਾਣਾ ਸਹਿਣਾ ਦੀ ਪੁਲਿਸ ਨੇ ਦੋ ਭਗੌੜੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਸਬ-ਡਿਵੀਜ਼ਨ ...
ਜਸਪਾਲ ਸਿੰਘ ਚੱਠਾ ਦੇ ਹੱਕ 'ਚ ਬੋਲੇ ਸੁਖਬੀਰ ਸਿੰਘ ਬਾਦਲ, ਕਿਹਾ 'ਆਮ ਲੋਕਾਂ ਦੀ ਅਗਵਾਈ ਕਰਨ ਵਾਲੀ ਉਮੀਦਵਾਰ ਹੈ'
. . .  about 4 hours ago
ਪਟਿਆਲਾ, 9 ਦਸੰਬਰ (ਗੁਰਪਾਲ ਸਿੰਘ ਚੱਠਾ)-ਪਟਿਆਲਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਜਸਪਾਲ ਸਿੰਘ ਬਿੱਟੂ ਚੱਠਾ ਦੇ ਹੱਕ ਰੈਲੀ ਕੀਤੀ ਗਈ। ਇਸ ਰੈਲੀ 'ਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ...
ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਭੇਜਿਆ ਅਧਿਕਾਰਤ ਪੱਤਰ
. . .  about 5 hours ago
ਨਵੀਂ ਦਿੱਲੀ, 9 ਦਸੰਬਰ - ਭਾਰਤ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਮੰਗਾਂ ਮੰਨਣ ਸੰਬੰਧੀ ਅਧਿਕਾਰਤ ਪੱਤਰ ਭੇਜਿਆ ਹੈ ...
ਪੰਜਾਬ ਦੇ ਮੁੱਖ ਮੰਤਰੀ ਅਤੇ ਦਿੱਲੀ ਦੇ ਮੁੱਖ ਮੰਤਰੀ ਮੁਫ਼ਤ ਦੀਆਂ ਸੁਵਿਧਾਵਾਂ ਦੇ ਐਲਾਨ ਕਰ ਕੇ ਪੰਜਾਬ ਨੂੰ ਦਵਾਲੀਆਪਣ 'ਤੇ ਲਿਆ ਕੇ ਖੜ੍ਹਾ ਕਰਨਗੇ - ਭਾਜਪਾ
. . .  about 5 hours ago
ਸੰਗਰੂਰ, 9 ਦਸੰਬਰ (ਧੀਰਜ ਪਸ਼ੋਰੀਆ) - ਭਾਜਪਾ ਸੂਬਾ ਕਾਰਜਕਾਰਨੀ ਮੈਂਬਰ ਸਰਜੀਵਨ ਜਿੰਦਲ ਨੇ ਕਿਹਾ ਕਿ ਜੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਿੱਤ ਨਵੀਆਂ ਮੁਫ਼ਤ ਦੀਆਂ ਘੋਸ਼ਨਾਵਾਂ ਕਰ ਰਹੇ ਹਨ...
ਪੰਜਾਬੀ ਯੂਨੀਵਰਸਿਟੀ ਵਿਖੇ 39ਵੀਂ ਕਨਵੋਕੇਸ਼ਨ ਦੌਰਾਨ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਵੰਡੀਆਂ ਵਿਦਿਆਰਥੀਆਂ ਨੂੰ ਡਿਗਰੀਆਂ
. . .  about 5 hours ago
ਪਟਿਆਲਾ,9 ਦਸੰਬਰ (ਕੁਲਵੀਰ ਸਿੰਘ ਧਾਲੀਵਾਲ) - ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਅਤੇ ਪੰਜਾਬ ਦੇ ਰਾਜਪਾਲ, ਬਨਵਾਰੀ ਲਾਲ ਪੁਰੋਹਿਤ,ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ 39ਵੀਂ ਕਨਵੋਕੇਸ਼ਨ ਦੌਰਾਨ ਵਿਦਿਆਰਥੀਆ ਅਤੇ ਖੋਜਾਰਥੀਆਂ ਨੂੰ ਡਿਗਰੀਆਂ ਅਤੇ ਮੈਡਲ ਵੰਡਣ ...
ਜਦੋਂ ਮੁੱਖ ਮੰਤਰੀ ਚੰਨੀ ਦੇ ਬਿਜਲੀ ਮੁੱਦੇ 'ਤੇ ਬੋਲਣ ਸਮੇਂ ਬਜ਼ੁਰਗ ਔਰਤ ਨੇ ਕੀਤਾ ਹੰਗਾਮਾ
. . .  about 5 hours ago
ਪਾਇਲ, 9 ਦਸੰਬਰ (ਨਿਜ਼ਾਮਪੁਰ/ਰਾਜਿੰਦਰ ਸਿੰਘ)- ਪਾਇਲ ਰੈਲੀ ਨੂੰ ਸੰਬੋਧਨ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਬਿਜਲੀ ਮੁਫ਼ਤ ਦੇ ਮੁੱਦੇ 'ਤੇ ਬੋਲ ਰਹੇ ਸੀ ਤਾਂ ਇੱਕ ਬਜ਼ੁਰਗ ਔਰਤ ਨੇ ਹੰਗਾਮਾ ਕਰਦਿਆਂ ਕਿਹਾ ਝੂਠ ਨਾ ਬੋਲੋ ਮੇਰਾ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 6 ਅੱਸੂ ਸੰਮਤ 553

ਬਰਨਾਲਾ

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਦੂਜੇ ਕਾਰਜਕਾਲ ਦੌਰਾਨ ਆਪਣੇ ਪੁਰਖਿਆਂ ਦੇ ਸ਼ਹਿਰ ਵਿਚ ਨਹੀਂ ਧਰਿਆ ਪੈਰ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਕੈਪਟਨ ਅਮਰਿੰਦਰ ਸਿੰਘ ਵਲੋਂ 2017 ਵਿਚ ਦੂਸਰੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਖ਼ਾਸਕਰ ਸ਼ਹਿਰ ਬਰਨਾਲਾ ਦੇ ਲੋਕਾਂ ਨੂੰ ਬਹੁਤ ਉਮੀਦਾਂ ਸਨ ਕਿ 2006 ਵਿਚ ਮੁੱਖ ਮੰਤਰੀ ਹੁੰਦਿਆਂ ਜਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਵਲੋਂ ਬਰਨਾਲਾ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ ਉਸੇ ਤਰ੍ਹਾਂ ਆਪਣੇ ਪੁਰਖਿਆਂ ਦੇ ਇਸ ਸ਼ਹਿਰ ਵੱਲ ਖ਼ਾਸ ਧਿਆਨ ਰਹੇਗਾ ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਕ ਵਾਰ ਵੀ ਜ਼ਿਲ੍ਹਾ ਬਰਨਾਲਾ ਵਿਚ ਪੈਰ ਨਹੀਂ ਧਰਿਆ ਗਿਆ | ਦੱਸਣਯੋਗ ਹੈ ਕਿ ਸ਼ਹਿਰ ਬਰਨਾਲਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖੇ ਬਾਬਾ ਆਲਾ ਸਿੰਘ ਨਾਲ ਸਬੰਧਤ ਹੈ ਅਤੇ ਇੱਥੇ ਬਣੇ ਕਿਲ੍ਹੇ ਉੱਪਰ ਬਾਬਾ ਆਲਾ ਸਿੰਘ ਨੇ ਕਬਜ਼ਾ ਕੀਤਾ ਸੀ | ਕਿਲ੍ਹੇ ਵਿਚ ਬਾਬਾ ਆਲਾ ਸਿੰਘ ਦੀ ਪਤਨੀ ਮਾਈ ਫ਼ਤਿਹ ਕੌਰ ਨੇ ਸੰਗਤਾਂ ਵਿਚ ਲੰਗਰ ਵਰਤਾਉਣ ਲਈ ਚੁੱਲੇ੍ਹ ਬਣਵਾਏ ਸਨ | ਭਾਵੇਂਕਿ ਅੱਜ ਕਿਲ੍ਹਾ ਢਾਹ ਦਿੱਤਾ ਗਿਆ ਹੈ ਪਰ ਜਿਸ ਕਮਰੇ ਵਿਚ ਚੁੱਲੇ੍ਹ ਹਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ਾਨਾ ਪ੍ਰਕਾਸ਼ ਹੁੰਦਾ ਹੈ ਅਤੇ ਸੰਗਤਾਂ ਨਤਮਸਤਕ ਹੋ ਕੇ ਮੰਨ ਮੰਗੀਆਂ ਮੁਰਾਦਾਂ ਹਾਸਲ ਕਰਦੀਆਂ ਹਨ | ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਪਹਿਲਾਂ ਸ਼ਹਿਰ ਬਰਨਾਲਾ ਵਿਖੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 29 ਜਨਵਰੀ 2017 ਨੂੰ ਫਰਵਾਹੀ ਬਾਜ਼ਾਰ 'ਚ ਰੈਲੀ ਕਰਨ ਲਈ ਆਏ ਸਨ | ਪਰ ਉਹ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਵਾਰ ਵੀ ਜ਼ਿਲ੍ਹਾ ਬਰਨਾਲਾ ਵਿਚ ਕਿਸੇ ਸਮਾਗਮ ਜਾਂ ਕਿਸੇ ਖ਼ਾਸ ਅਵਸਰ 'ਤੇ ਨਹੀਂ ਆਏ | ਸਾਢੇ ਚਾਰ ਸਾਲ ਬਾਅਦ 20 ਸਤੰਬਰ ਦੀ ਕੈਪਟਨ ਅਮਰਿੰਦਰ ਸਿੰਘ ਦੀ ਆਮਦ ਨੂੰ ਲੈ ਕੇ ਖ਼ੁਸ਼ੀ ਵਿਚ ਖੀਵੇ ਹੋ ਰਹੇ ਬਰਨਾਲਾ ਵਾਸੀਆਂ ਨੂੰ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸੂਬੇ ਦੀ ਕਾਂਗਰਸ ਪਾਰਟੀ ਵਿਚਲੀ ਸਿਆਸੀ ਹਲਚਲ ਦੇ ਚਲਦਿਆਂ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ | ਇਸ ਅਸਤੀਫ਼ੇ ਨਾਲ ਜਿੱਥੇ ਜ਼ਿਲ੍ਹਾ ਬਰਨਾਲਾ ਵਿਚ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿਚਲੀ ਵੱਡੀ ਹਲਚਲ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਹਨ ਉੱਥੇ ਮਲਟੀਸਪੈਸ਼ਲਿਟੀ ਹਸਪਤਾਲ ਦਾ ਕੰਮ ਲਟਕਣ ਨਾਲ ਕਾਂਗਰਸੀਆਂ ਦੀਆਂ ਆਸਾਂ 'ਤੇ ਇੱਕ ਵਾਰ ਤਾਂ ਪਾਣੀ ਫਿਰ ਗਿਆ ਜਾਪਦਾ ਹੈ ਪਰ ਹੁਣ ਇਹ ਵੀ ਦੇਖਣਯੋਗ ਹੋਵੇਗਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ 100 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਹਸਪਤਾਲ ਦਾ ਕੰਮ ਸ਼ੁਰੂ ਕਰਵਾਉਣ ਲਈ ਕਿੰਨੀ ਛੇਤੀ ਜ਼ਿਲ੍ਹਾ ਬਰਨਾਲਾ ਵਿਚ ਦਸਤਕ ਦੇਣਗੇ |

ਪਾਵਰਕਾਮ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਤਾਲਮੇਲ ਕਮੇਟੀ ਵਲੋਂ ਮੈਨੇਜਮੈਂਟ ਖ਼ਿਲਾਫ਼ ਅਰਥੀ ਫ਼ੂਕ ਮੁਜ਼ਾਹਰਾ

ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਪਾਵਰਕਾਮ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਤਾਲਮੇਲ ਕਮੇਟੀ ਸ਼ਹਿਰੀ ਅਤੇ ਦਿਹਾਤੀ ਮੰਡਲ ਵਲੋਂ ਪਾਵਰਕਾਮ ਦੇ ਚੇਅਰਮੈਨ/ਮੈਨੇਜਮੈਂਟ ਦੇ ਹੱਠੀ ਰਵੱਈਏ ਖ਼ਿਲਾਫ਼ ਵਿਸ਼ਾਲ ਰੈਲੀ ਕਰਨ ਤੋਂ ਬਾਅਦ ਰੋਸ ਮੁਜ਼ਾਹਰਾ ਕਰਦਿਆਂ ਮੁੱਖ ...

ਪੂਰੀ ਖ਼ਬਰ »

ਲੋਕਲ ਬਾਡੀਜ਼ ਵਿਭਾਗ ਦੇ ਸਾਬਕਾ ਕਰਮਚਾਰੀ ਵਲੋਂ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਚਰਚਾ 'ਚ

ਧਨੌਲਾ, 20 ਸਤੰਬਰ (ਜਤਿੰਦਰ ਸਿੰਘ ਧਨੌਲਾ)-ਧਨੌਲਾ-ਭੱਠਲਾਂ ਸੰਗਰੂਰ ਟੀ-ਪੁਆਇੰਟ ਦੇ ਨਜ਼ਦੀਕ, ਧਨੌਲਾ ਦੇ ਇਕ ਸਰਕਾਰੀ ਅਧਿਕਾਰੀ ਰਹਿ ਚੁੱਕੇ ਵਿਅਕਤੀ ਵਲੋਂ ਸੜਕ ਨਾਲ ਲੱਗਦੇ ਨਗਰ ਕੌਂਸਲ ਦੇ ਰਕਬੇ ਉੱਪਰ ਨਾਜਾਇਜ਼ ਕਬਜ਼ਾ ਕਰਨ ਦੀ ਕੀਤੀ ਕੋਸ਼ਿਸ਼ ਤੂਲ ਫੜ ਗਈ | ਭਿਣਕ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ : ਧਰਨੇ ਦਾ 355 ਵਾਂ ਦਿਨ

ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 355ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ...

ਪੂਰੀ ਖ਼ਬਰ »

ਪੰਚਾਇਤ ਸਕੱਤਰ ਯੂਨੀਅਨ ਨੇ ਕਲਮ ਛੋੜ ਹੜਤਾਲ ਕਰ ਕੇ ਲਾਇਆ ਧਰਨਾ

ਸ਼ਹਿਣਾ, 20 ਸਤੰਬਰ (ਸੁਰੇਸ਼ ਗੋਗੀ)-ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਸ਼ਹਿਣਾ ਵਿਖੇ ਪੰਚਾਇਤ ਸਕੱਤਰਾਂ ਨੇ ਕਲਮ ਛੋੜ ਹੜਤਾਲ ਕਰ ਕੇ ਧਰਨਾ ਦਿੱਤਾ | ਪੰਚਾਇਤ ਸਕੱਤਰ ਯੂਨੀਅਨ ਦੇ ਪ੍ਰਧਾਨ ਜਗਦੇਵ ਸਿੰਘ, ਜਸਪਿੰਦਰ ਸਿੰਘ ਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਬਲਾਕ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿਚ ਨਵੀਂ ਟੀਮ ਪੰਜਾਬ ਨੂੰ ਹੋਰ ਬੁਲੰਦੀਆਂ 'ਤੇ ਲਿਜਾਵੇਗੀ-ਕੇਵਲ ਸਿੰਘ ਢਿੱਲੋਂ

ਬਰਨਾਲਾ, 20 ਸਤੰਬਰ (ਰਾਜ ਪਨੇਸਰ)-ਪੰਜਾਬ ਦੇ ਨਵੇਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ, ਉਪ-ਮੁੱਖ ਮੰਤਰੀ ਓ.ਪੀ. ਸੋਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੰਜਾਬ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਮਿਲ ਕੇ ਵਧਾਈ ਦਿੱਤੀ ਗਈ | ਸ. ਢਿੱਲੋਂ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ)-ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਨਾਜ ਮੰਡੀ ਮਹਿਲ ਕਲਾਂ ਵਿਖੇ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸੱਦੋਵਾਲ ਅਗਵਾ ਕਾਂਡ ਮਾਮਲੇ ਵਿਚ ਜਥੇਬੰਦੀਆਂ ਨੇ ਪੀੜਤ ਪਰਿਵਾਰ ਦੇ ਹੱਕ ਵਿਚ ਘੇਰਿਆ ਥਾਣਾ

ਟੱਲੇਵਾਲ, 20 ਸਤੰਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਸੱਦੋਵਾਲ ਤੋਂ ਮਾਂ-ਧੀ ਅਗਵਾ ਕਾਂਡ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਕਿਯੂ ਕਾਦੀਆਂ, ਦਿਹਾਤੀ ਮਜ਼ਦੂਰ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਆਪ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕੰਬਾਈਨਾਂ ਸ਼ਾਮ 7 ਤੋਂ ਸਵੇਰੇ 10 ਵਜੇ ਤੱਕ ਚਲਾਉਣ ਉੱਤੇ ਲਗਾਈ ਪਾਬੰਦੀ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਈਨਾਂ ਚਲਾਉਣ ਉੱਤੇ ਪਾਬੰਦੀ ਲਗਾਈ ਗਈ ਹੈ¢ ਉਨ੍ਹਾਂ ਕਿਹਾ ਕਿ ਝੋਨੇ ...

ਪੂਰੀ ਖ਼ਬਰ »

ਭਾਕਿਯੂ ਕਾਦੀਆਂ ਇਕਾਈ ਵਲੋਂ ਕਿਸਾਨੀ ਸੰਘਰਸ਼ ਤੇ ਪਿੰਡ ਲਈ ਐਂਬੂਲੈਂਸ ਖ਼ਰੀਦੀ

ਟੱਲੇਵਾਲ, 20 ਸਤੰਬਰ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਪਿੰਡ ਇਕਾਈ ਚੁੂੰਘਾ ਵਲੋਂ ਜਿੱਥੇ ਕਿਸਾਨੀ ਸੰਘਰਸ਼ ਵਿਚ ਸ਼ਮੂਲੀਅਤ ਕਰ ਕੇ ਯੋਗਦਾਨ ਪਾਇਆ ਜਾ ਰਿਹਾ ਹੈ, ਉੱਥੇ ਦਿੱਲੀ ਜਾਣ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਧਰਨਿਆਂ ਲਈ ਆਪਣੇ ਪੱਧਰ 'ਤੇ ਸਕਾਰਪੀਓ ...

ਪੂਰੀ ਖ਼ਬਰ »

ਜ਼ਿਲ੍ਹਾ ਜੇਲ੍ਹ 'ਚ ਝਗੜਾ ਕਰਨ ਅਤੇ ਧਮਕੀਆਂ ਦੇਣ ਵਾਲੇ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 20 ਸਤੰਬਰ (ਰਾਜ ਪਨੇਸਰ)-ਜ਼ਿਲ੍ਹਾ ਜੇਲ੍ਹ ਬਰਨਾਲਾ ਵਿਚ ਕੈਦੀ ਨਾਲ ਕੁੱਟਮਾਰ ਕਰਨ ਤੋਂ ਬਾਅਦ ਖ਼ੁਦ ਨੂੰ ਸੱਟਾਂ ਮਾਰਨ ਅਤੇ ਆਤਮ ਹੱਤਿਆ ਦੀ ਧਮਕੀ ਦੇਣ ਵਾਲੇ ਕੈਦੀ ਖ਼ਿਲਾਫ਼ ਥਾਣਾ ਸਿਟੀ-1 ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਸਮਾਜ ਦਾ ਮਾਣ ਵਧਾਇਆ-ਬੀਬੀ ਘਨੌਰੀ

ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ)-ਕਾਂਗਰਸ ਹਾਈ ਕਮਾਨ ਨੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਸਮੁੱਚੇ ਦਲਿਤ ਭਾਈਚਾਰੇ ਦਾ ਮਾਣ ਵਧਾਇਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਕਾਂਗਰਸ ਦੀ ਮੈਂਬਰ ਬੀਬੀ ਹਰਚੰਦ ਕੌਰ ...

ਪੂਰੀ ਖ਼ਬਰ »

ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ) - ਸ੍ਰੀ ਲਕਸ਼ਮੀ ਨਰਾਇਣ ਮੰਦਰ ਨਾਭਾ ਗੇਟ ਸੰਗਰੂਰ ਵਿਖੇ ਸ੍ਰੀ ਗਣੇਸ਼ ਉਤਸਵ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪਿਛਲੇ ਕਈ ਦਿਨਾਂ ਤੋਂ ਪਿ੍ੰਸੀਪਲ ਮੰਜੁਲਾ ਸ਼ਰਮਾ ਦੀ ਰਹਿਨੁਮਾਈ ਹੇਠ ਭਜਨ ਮੰਡਲੀ ਨੇ ਸ਼ਬਦ ...

ਪੂਰੀ ਖ਼ਬਰ »

ਸਰਕਾਰੀ ਸਕੀਮਾਂ ਦਾ ਲਾਹਾ ਲੈਣ ਲਈ ਲੋਕ ਯੂ. ਡੀ. ਆਈ. ਡੀ. ਕਾਰਡ ਜ਼ਰੂਰ ਬਣਾਉਣ-ਰਵਿੰਦਰ ਸਿੰਘ

ਮਲੇਰਕੋਟਲਾ, 20 ਸਤੰਬਰ (ਪਾਰਸ ਜੈਨ) - ਯੂਨੀਕ ਡਿਸਏਬਿਲਟੀ ਆਇਡੈਂਟੀਫਿਕੇਸ਼ਨ ਕਾਰਡ (ਯੂ.ਡੀ.ਆਈ.ਡੀ.) ਬਣਾਉਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੂੰ ਆਦੇਸ਼ ਦਿੰਦਿਆਂ ਸਹਾਇਕ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਕਿਹਾ ਕਿ ਦਿਵਿਆਂਗ ਲੋਕਾਂ ...

ਪੂਰੀ ਖ਼ਬਰ »

ਸ੍ਰੀ ਸਨਾਤਨ ਧਰਮ ਰਾਮ ਲੀਲ੍ਹਾ ਕਲੱਬ ਦੀ ਮੀਟਿੰਗ

ਮੂਣਕ, 20 ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਸ਼੍ਰੀ ਸਨਾਤਨ ਧਰਮ ਰਾਮ ਲੀਲਾ ਕਲੱਬ ਮੂਣਕ ਦੀ ਪ੍ਰਬੰਧਕੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਰਾਮ ਮੰਦਰ ਵਿਖੇ ਹੋਈ ਜਿਸ ਦੌਰਾਨ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸੰਜੇ ਸ਼ਰਮਾ ਅਤੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚਾ : ਧਰਨੇ ਦਾ 355 ਵਾਂ ਦਿਨ

ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 355ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ...

ਪੂਰੀ ਖ਼ਬਰ »

ਬਿਜਲੀ ਸੰਬੰਧੀ ਸ਼ਿਕਾਇਤਾਂ ਸੁਣਨ ਲਈ ਕੈਂਪ ਅੱਜ

ਸੰਗਰੂਰ, 20 ਸਤੰਬਰ (ਦਮਨਜੀਤ) - ਪਾਵਰਕਾਮ ਵਲੋਂ ਖਪਤਕਾਰਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੈਂਪ ਦਾ ਆਯੋਜਨ 21 ਸਤੰਬਰ ਨੂੰ ਸਵੇਰੇ ਉਪ ਮੰਡਲ ਦਫ਼ਤਰ ਬਡਰੁੱਖਾਂ ਵਿਖੇ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਉੱਪ ਮੰਡਲ ਅਫ਼ਸਰ, ਵੰਡ ਉਪ ਮੰਡਲ ਬਡਰੁੱਖਾਂ ...

ਪੂਰੀ ਖ਼ਬਰ »

ਕਾਂਗਰਸ ਨੇ ਕਾਟੋ ਕਲੇਸ ਦੀ ਮਜਬੂਰੀ 'ਚ ਮੁੱਖ ਮੰਤਰੀ ਬਦਲਿਆ-ਪਿ੍ਤਪਾਲ ਸਿੰਘ ਹਾਂਡਾ ਨਵੇਂ ਮੁੱਖ ਮੰਤਰੀ ਤੋਂ ਵੀ ਨਹੀਂ ਪੰਜਾਬ ਦੇ ਭਲੇ ਦੀ ਕੋਈ ਉਮੀਦ

ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਭੁੱਲਰ, ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਪ੍ਰਧਾਨ ਪਿ੍ਤਪਾਲ ਸਿੰਘ ਹਾਂਡਾ ਨੇ ਪੰਜਾਬ ਸਰਕਾਰ 'ਚ ਹੋ ਰਹੀ ਉੱਥਲ ਪੁੱਥਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਪੰਜਾਬ 'ਚ ਨਵੇਂ ...

ਪੂਰੀ ਖ਼ਬਰ »

ਕਾਲਜ ਖੁੱਲ੍ਹਵਾਉਣ ਵਿਚ ਵਿਦਿਆਰਥੀ ਰਹੇ ਸਫਲ, 22 ਦਾ ਧਰਨਾ ਮੁਲਤਵੀ

ਸੰਗਰੂਰ, 20 ਸਤੰਬਰ (ਅਮਨਦੀਪ ਸਿੰਘ ਬਿੱਟਾ) - ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਦੇ ਗੁਰਪ੍ਰੀਤ ਜੱਸਲ, ਪੰਜਾਬ ਸਟੂਡੈਂਟ ਯੂਨੀਅਨ (ਰੰਧਾਵਾ) ਦੇ ਰਮਨ ਕਾਲਾਝਾੜ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਦੇ ਮਨਜੀਤ ਨਮੋਲ, ਪੰਜਾਬ ਸਟੂਡੈਂਟ ਯੂਨੀਅਨ ਵਲੋਂ ਰਾਮਵੀਰ ਨੇ ...

ਪੂਰੀ ਖ਼ਬਰ »

ਵਕੀਲਾਂ ਨੇ ਸੂਦ ਅਤੇ ਗਰੋਵਰ ਨੂੰ ਕੀਤਾ ਸਨਮਾਨਤ

ਸੰਗਰੂਰ, 20 ਸਤੰਬਰ (ਪਸ਼ੌਰੀਆ) - ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ ਸੰਗਰੂਰ ਦੇ ਨਵੇਂ ਆਏ ਪ੍ਰਧਾਨ ਸ੍ਰੀ ਐਸ.ਪੀ. ਸੂਦ ਅਤੇ ਕੁਝ ਸਮੇਂ ਪਹਿਲਾਂ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਫੋਰਮ ਬਰਨਾਲਾ ਦੇ ਪ੍ਰਧਾਨ ਬਣੇ ਸ੍ਰੀ ਅਸ਼ੀਸ ਗਰੋਵਰ ਦਾ ਇਕ ਸਮਾਰੋਹ ਦੌਰਾਨ ...

ਪੂਰੀ ਖ਼ਬਰ »

ਪੱਕਾ ਸੈਕਟਰੀ ਨਾ ਹੋਣ ਕਾਰਨ ਖੰਡੇਬਾਦ ਤੇ ਖਾਈ ਕੋਆਪ੍ਰੇਟਿਵ ਸੁਸਾਇਟੀ ਦੇ ਮੈਂਬਰ ਪ੍ਰੇਸ਼ਾਨ

ਲਹਿਰਾਗਾਗਾ, 20 ਸਤੰਬਰ (ਕੰਵਲਜੀਤ ਸਿੰਘ ਢੀਂਡਸਾ) - ਪਿੰਡ ਖੰਡੇਬਾਦ ਦੇ ਸਰਪੰਚ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਮੈਂਬਰ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਕਿਸਾਨਾਂ ਸਮੇਤ ਦੋਸ਼ ਲਗਾਇਆ ਕਿ ਖੰਡੇਬਾਦ ਖਾਈ ਕੋਆਪ੍ਰੇਟਿਵ ਸਰਵਿਸ ਸੋਸਾਇਟੀ ਵਿਚ ਸੈਕਟਰੀ ਦੀ ...

ਪੂਰੀ ਖ਼ਬਰ »

ਪਾਰਟੀ ਵਲੋਂ ਹਲਕਾ ਸੰਗਰੂਰ ਤੋਂ ਐਲਾਨਿਆ ਹਰ ਉਮੀਦਵਾਰ ਮਨਜ਼ੂਰ ਹੋਵੇਗਾ-ਕਾਕੜਾ, ਜੌਲੀਆਂ

ਭਵਾਨੀਗੜ੍ਹ, 20 ਸਤੰਬਰ (ਰਣਧੀਰ ਸਿੰਘ ਫੱਗੂਵਾਲਾ) - ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸੰਗਰੂਰ ਲਈ ਐਲਾਨਿਆ ਹਰ ਉਮੀਦਵਾਰ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਮਨਜ਼ੂਰ ਹੋਵੇਗਾ | ਇਹ ਵਿਚਾਰ ਪਾਰਟੀ ਦੇ ਸਰਕਲ ਪ੍ਰਧਾਨ ਰਵਜਿੰਦਰ ਸਿੰਘ ਕਾਕੜਾ, ਖੇਤੀ ਵਿਕਾਸ ਬੈਂਕ ਦੇ ...

ਪੂਰੀ ਖ਼ਬਰ »

ਸ਼੍ਰੋ.ਅ.ਦ. (ਸ) ਭਾਰਤ ਬੰਦ ਨੂੰ ਦੇਵੇਗਾ ਪੂਰਨ ਸਮਰਥਨ

ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਧਾਲੀਵਾਲ, ਭੁੱਲਰ) - ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੀ ਮੀਟਿੰਗ ਪਾਰਟੀ ਦੇ ਹਲਕਾ ਦਫਤਰ ਸੁਨਾਮ ਵਿਖੇ ਹੋਈ | ਇਸ ਸਮੇਂ ਪਾਰਟੀ ਦੇ ਸੀਨੀਅਰ ਆਗੂ ਡਾ. ਰੂਪ ਸੰਘ ਸ਼ੇਰੋਂ ਨੇ ਕਿਹਾ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ...

ਪੂਰੀ ਖ਼ਬਰ »

ਕਾਂਗਰਸ ਨੇ ਕਾਟੋ ਕਲੇਸ ਦੀ ਮਜਬੂਰੀ 'ਚ ਮੁੱਖ ਮੰਤਰੀ ਬਦਲਿਆ-ਪਿ੍ਤਪਾਲ ਸਿੰਘ ਹਾਂਡਾ ਨਵੇਂ ਮੁੱਖ ਮੰਤਰੀ ਤੋਂ ਵੀ ਨਹੀਂ ਪੰਜਾਬ ਦੇ ਭਲੇ ਦੀ ਕੋਈ ਉਮੀਦ

ਸੁਨਾਮ ਊਧਮ ਸਿੰਘ ਵਾਲਾ, 20 ਸਤੰਬਰ (ਭੁੱਲਰ, ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜ਼ਿਲ੍ਹਾ ਸੰਗਰੂਰ ਦੇ ਸ਼ਹਿਰੀ ਪ੍ਰਧਾਨ ਪਿ੍ਤਪਾਲ ਸਿੰਘ ਹਾਂਡਾ ਨੇ ਪੰਜਾਬ ਸਰਕਾਰ 'ਚ ਹੋ ਰਹੀ ਉੱਥਲ ਪੁੱਥਲ ਤੇ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਪੰਜਾਬ 'ਚ ਨਵੇਂ ...

ਪੂਰੀ ਖ਼ਬਰ »

ਅਕਾਲ ਕਾਲਜ ਦੇ ਪ੍ਰਬੰਧਕਾਂ ਨੰੂ ਬੀ.ਏ. ਕਲਾਸਾਂ ਜਾਰੀ ਰੱਖਣ ਸਬੰਧੀ ਮੰਗ ਪੱਤਰ ਦਿੱਤਾ

ਸੰਗਰੂਰ, 20 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਭਾਈਚਾਰਕ ਤਾਲਮੇਲ ਮੰਚ ਸੰਗਰੂਰ ਦੇ ਇਕ ਵਫ਼ਦ ਨੇ ਅੱਜ ਅਕਾਲ ਕਾਲਜ ਫਾਰ ਵੁਮੈਨ ਸੰਗਰੂਰ ਵਿਚ ਕਾਲਜ ਦੇ ਪ੍ਰਧਾਨ ਦੇ ਨਾਮ ਇਕ ਮੰਗ ਪੱਤਰ ਕਾਲਜ ਦੇ ਡਾਇਰੈਕਟਰ ਸ੍ਰੀਮਤੀ ਹਰਜੀਤ ਕੌਰ ਨੰੂ ਸੌਂਪਿਆ | ਮੰਚ ਦੇ ਪ੍ਰਧਾਨ ਸ. ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਵਲੋਂ ਨਵ-ਨਿਯੁਕਤ ਅਹੁਦੇਦਾਰ ਸਨਮਾਨਿਤ

ਤਪਾ ਮੰਡੀ, 20 ਸਤੰਬਰ (ਪ੍ਰਵੀਨ ਗਰਗ)-ਪੰਜਾਬ ਪ੍ਰਦੇਸ਼ ਅਗਰਵਾਲ ਸੰਮੇਲਨ ਤਪਾ ਦੇ ਪ੍ਰਧਾਨ ਭੂਸ਼ਨ ਘੜੈਲਾ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਅੰਦਰਲੀ ਗਊਸ਼ਾਲਾ (ਸ਼੍ਰੀ ਰਾਧਾ ਕਿ੍ਸ਼ਨ ਮੰਦਰ) ਵਿਖੇ ਕਰਵਾਇਆ ਗਿਆ, ਜਿਸ ਵਿਚ ਸੰਮੇਲਨ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਬਰਨਾਲਾ, 20 ਸਤੰਬਰ (ਭਾਰਤੀ)-ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਬਰਨਾਲਾ ਵਿਖੇ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ | ਇਸ ਮੌਕੇ ਬੀ.ਪੀ.ਈ.ਓ. ਬਰਨਾਲਾ ਰਮਨਦੀਪ ਸਿੰਘ, ਸਕੂਨ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਨੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ ਵਿਖੇ ਤੀਸਰੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਾਠ ਦੇ ਭੋਗ ਉਪਰੰਤ ਭਾਈ ਊਧਮ ਸਿੰਘ ਦੇ ਰਾਗੀ ਜਥੇ ਨੇ ਮਨੋਹਰ ਕੀਰਤਨ ਦੁਆਰਾ ...

ਪੂਰੀ ਖ਼ਬਰ »

ਸੂਬੇ 'ਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣੇਗੀ-ਤਰਲੋਚਨ ਬਾਂਸਲ

ਤਪਾ ਮੰਡੀ, 20 ਸਤੰਬਰ (ਵਿਜੇ ਸ਼ਰਮਾ)-ਸੂਬੇ 'ਚ ਹੋਣ ਜਾ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਕੇ ਆਪਣੀ ਸਰਕਾਰ ਬਣਾਏਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਦੇ ਸਾਬਕਾ ...

ਪੂਰੀ ਖ਼ਬਰ »

ਅਗਰਵਾਲ ਸਭਾ ਦੀ ਮੀਟਿੰਗ ਹੋਈ

ਬਰਨਾਲਾ, 20 ਸਤੰਬਰ (ਅਸ਼ੋਕ ਭਾਰਤੀ)-ਅਗਰਵਾਲ ਸਭਾ ਰਜਿ: ਬਰਨਾਲਾ ਦੀ ਮੀਟਿੰਗ ਆਸਥਾ ਇਨਕਲੇਵ ਵਿਖੇ ਆਸਥਾ ਧਾਮ ਮੰਦਰ ਵਿਚ ਸਭਾ ਦੇ ਪ੍ਰਧਾਨ ਦੀਪਕ ਸੋਨੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਮਹਾਰਾਜਾ ਅਗਰਸੈਨ ਦੀ ਜੈਅੰਤੀ ਮਨਾਉਣ ਸਬੰਧੀ ਵਿਚਾਰ ਵਟਾਂਦਰਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਹੋਈ

ਤਪਾ ਮੰਡੀ, 20 ਸਤੰਬਰ (ਵਿਜੇ ਸ਼ਰਮਾ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ ਮੀਟਿੰਗ ਪ੍ਰਧਾਨ ਰਾਜ ਸਿੰਘ ਭੈਣੀ ਦੀ ਪ੍ਰਧਾਨਗੀ ਹੇਠ ਤਹਿਸੀਲ ਕੰਪਲੈਕਸ ਵਿਖੇ ਹੋਈ, ਜਿਸ ਵਿਚ ਨੰਬਰਦਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸਬੰਧ 'ਚ ਵਿਚਾਰ ਵਟਾਂਦਰਾ ਕੀਤਾ ਗਿਆ | ...

ਪੂਰੀ ਖ਼ਬਰ »

ਡਾ: ਜੈ ਸਿੰਘ ਮਠਾੜੂ ਦੀ ਯਾਦ ਵਿਚ ਬੂਟੇ ਲਗਾਏ

ਭਦੌੜ, 20 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਡਾ: ਜੈ ਸਿੰਘ ਮਠਾੜੂ ਡੋਨਰਜ਼ ਕਲੱਬ ਦੀਪਗੜ੍ਹ ਵਲੋਂ ਹਰ ਸਾਲ ਦੀ ਤਰ੍ਹਾਂ ਡਾ: ਜੈ ਸਿੰਘ ਮਠਾੜੂ ਦੀ ਯਾਦ ਮਨਾਉਂਦੇ ਹੋਏ ਇਸ ਸਾਲ ਵੀ ਪਿੰਡ ਦੀਆਂ ਫਿਰਨੀ ਅਤੇ ਹੋਰ ਥਾਵਾਂ ਉਪਰ ਬੂਟੇ ਲਗਾਏ ਗਏ ਹਨ | ਇਸ ਮੌਕੇ ਵਿਸ਼ੇਸ਼ ...

ਪੂਰੀ ਖ਼ਬਰ »

ਸਰਕਾਰ ਕੋਲ ਜ਼ਮੀਨੀ ਰਿਕਾਰਡ ਮੌਜੂਦ, ਕਿਸਾਨਾਂ ਨੂੰ ਜਾਣਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹੈ-ਛੀਨੀਵਾਲ

ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ, ਤਰਸੇਮ ਸਿੰਘ ਗਹਿਲ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਬਲਾਕ ਪੱਧਰੀ ਮੀਟਿੰਗ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਛਾਪਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਛੇਵੀਂ ਪਾਤਸ਼ਾਹੀ ਮਹਿਲ ਕਲਾਂ ਵਿਖੇ ਹੋਈ | ਇਸ ਮੌਕੇ ਬੋਲਦਿਆਂ ...

ਪੂਰੀ ਖ਼ਬਰ »

ਕੌਂਸਲਰ ਭੁਪਿੰਦਰ ਸਿੰਘ ਭਿੰਦੀ ਨੇ ਆਮ ਆਦਮੀ ਪਾਰਟੀ ਵਿਚੋਂ ਦਿੱਤਾ ਅਸਤੀਫ਼ਾ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 14 ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਭੁਪਿੰਦਰ ਸਿੰਘ ਭਿੰਦੀ ਵਲੋਂ ਅੱਜ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਆਪ ਦੇ ...

ਪੂਰੀ ਖ਼ਬਰ »

ਸਿਆਸੀ ਪਾਰਟੀਆਂ ਨੂੰ ਕਿਸਾਨੀ ਹਿਤਾਂ ਦੀ ਪ੍ਰਵਾਹ ਨਹੀਂ-ਕਿਸਾਨ ਆਗੂ

ਮਹਿਲ ਕਲਾਂ, 20 ਸਤੰਬਰ (ਅਵਤਾਰ ਸਿੰਘ ਅਣਖੀ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਖੇਤੀ ਕਾਨੂੰਨਾਂ ਵਿਰੁੱਧ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਚੱਲ ਰਹੇ ਕਿਸਾਨ ਮੋਰਚੇ ਦੌਰਾਨ ਇਲਾਕੇ ਭਰ ਦੇ ਕਿਸਾਨ ਮਰਦ-ਔਰਤਾਂ ਨੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਜ਼ਿਲ੍ਹਾ ਬਰਨਾਲਾ ਵਿਚ ਵੱਖ-ਵੱਖ ਥਾਵਾਂ 'ਤੇ ਕਾਂਗਰਸੀਆਂ ਨੇ ਲੱਡੂ ਵੰਡੇ

ਬਰਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)- ਪੰਜਾਬ ਦਾ ਨਵਾਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਬਣਾਏ ਜਾਣ 'ਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਅਤੇ ਦਲਿਤ ਭਾਈਚਾਰੇ ਵਲੋਂ ਖ਼ੁਸ਼ੀ ਮਨਾਈ ਜਾ ਰਹੀ ਹੈ | ਸ਼ਹਿਰ ਬਰਨਾਲਾ ਦੇ ਭਗਵਾਨ ਬਾਲਮੀਕਿ ਚੌਕ ਵਿਖੇ ਸਫ਼ਾਈ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX