ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਭਾਰਤੀ ਹਵਾਈ ਫ਼ੌਜ ਦੀ 'ਏਅਰ ਸ਼ੋਅ-ਰਿਹਰਸਲ'

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਚੰਡੀਗੜ੍ਹ ਸੁਖਨਾ ਝੀਲ 'ਤੇ ਬੁੱਧਵਾਰ ਸ਼ਾਮ ਹੋਣ ਜਾ ਰਹੇ ਏਅਰ ਸ਼ੋਅ ਦੀ ਅੱਜ ਫ਼ੁੱਲ ਡਰੈੱਸ ਰਿਹਰਸਲ ਹੋਈ | ਭਾਰਤੀ ਹਵਾਈ ਸੈਨਾ ਦੇ ਵੱਖ-ਵੱਖ ਜਹਾਜ਼ਾਂ ਨੇ ਇਸ ਏਅਰ ਸ਼ੋਅ 'ਚ ਹਿੱਸਾ ਲਿਆ ਤੇ ਅਸਮਾਨ 'ਚ ਕਰਤੱਬ ਦਿਖਾਏ | ਜਹਾਜ਼ਾਂ ਦੀਆਂ ਕਲਾਬਾਜ਼ੀਆਂ ਦੇਖ ਕੇ ਝੀਲ 'ਤੇ ਪਹੁੰਚੇ ਲੋਕਾਂ ਦਾ ਉਤਸਾਹ ਦੇਖਣ ਯੋਗ ਰਿਹਾ | ਭਾਰਤੀ ਹਵਾਈ ਸੈਨਾ ਦੇ ਚਿਨੂਕ ਹੈਲੀਕਾਪਟਰ ਨੇ ਝੀਲ ਦੇ ਪਾਣੀ ਦੇ ਪੱਧਰ ਨੇੜੇ ਪਹੁੰਚ ਕੇ ਕਰਤੱਬ ਦਿਖਾਏ ਜਦ ਕਿ ਰਾਫੇਲ ਨੇ ਅਸਮਾਨ 'ਚ ਕਲਾਬਾਜ਼ੀਆਂ ਦਿਖਾ ਕੇ ਲੋਕਾਂ ਨੂੰ ਰੁਮਾਂਚਿਤ ਕੀਤਾ | ਭਾਰਤੀ ਹਵਾਈ ਸੈਨਾ ਵਲੋਂ ਮਨਾਏ ਜਾਂਦੇ ਵਿਜੇ ਦਿਵਸ ਮੌਕੇ ਚੰਡੀਗੜ੍ਹ ਸੁਖਨਾ ਝੀਲ 'ਤੇ ਸੂਰੀਆ ਕਿਰਨ ਨਾਂਅ ਦਾ ਇਹ ਸੋਅ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਅੱਜ ਦੁਪਹਿਰ ਸਮੇਂ ਮੀਂਹ ਕਾਰਨ ਪਹਿਲਾ ਅਜਿਹਾ ਲੱਗ ਰਿਹਾ ਸੀ ਕਿ ਰਿਹਰਸਲ ਦੇ ਸਮੇਂ 'ਚ ਕੋਈ ਤਬਦੀਲੀ ਹੋ ਸਕਦੀ ਹੈ ਪਰ ਸ਼ਾਮ ਸਮੇਂ ਤੱਕ ਮੌਸਮ ਸਾਫ਼ ਹੋ ਗਿਆ ਅਤੇ ਰਿਹਰਸਲ ਤੈਅ ਸਮੇਂ 'ਤੇ ਹੋਈ | ਝੀਲ 'ਤੇ ਪਹੁੰਚੇ ਲੋਕ ਜਹਾਜ਼ਾਂ ਦੇ ਕਰਤਬਾਂ ਨੂੰ ਆਪਣੇ ਮੋਬਾਈਲ ਫੋਨਾਂ 'ਚ ਕੈਦ ਕਰਦੇ ਨਜ਼ਰ ਆਏ |

30 ਸਤੰਬਰ ਤੱਕ ਦਾਖ਼ਲਾ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਾਰੇ ਸਰਕਾਰੀ ਤੇ ਨਿੱਜੀ ਉਦਯੋਗਿਕ ਸਿਖਲਾਈ ਸੰਸਥਾਨਾਂ 'ਚ ਸੈਸ਼ਨ 2021-22 ਲਈ ਵੱਖ-ਵੱਖ ਇੰਜੀਨੀਅਰਿੰਗ ਤੇ ਗੈਰ-ਇੰਜੀਨੀਅਰਿੰਗ ਕੋਰਸਾਂ 'ਚ ਦਾਖ਼ਲਾ ਤਹਿਤ ਬਿਨੈ ਮੰਗੇ ਗਏ ਹਨ | ਆਨਲਾਇਨ ਬਿਨੈ ਵਿਭਾਗ ਦੀ ...

ਪੂਰੀ ਖ਼ਬਰ »

ਲੇਖਕਾਂ, ਕਲਾਕਾਰਾਂ ਤੇ ਕਲਾ ਨਾਲ ਜੁੜੇ ਲੋਕਾਂ ਦੇ ਕਦਰਦਾਨ ਹਨ ਮੁੱਖ ਮੰਤਰੀ-ਡਾ: ਜੌਹਲ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਸਰਕਾਰ ਦੀ ਪੰਜਾਬ ਕਲਾ ਪ੍ਰੀਸ਼ਦ ਵਲੋਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸ. ਚੰਨੀ ਵਲੋਂ ਮੁੱਖ ...

ਪੂਰੀ ਖ਼ਬਰ »

ਨਵਾਂ ਮੁੱਖ ਮੰਤਰੀ ਵੀ ਚੱਲਿਆ ਪੁਰਾਣੀਆਂ ਰਾਹਾਂ 'ਤੇ

ਚੰਡੀਗੜ੍ਹ, 21 ਸਤੰਬਰ (ਔਜਲਾ)-ਅਨਰਿਵਾਈਜ਼ਡ ਤੇ ਪੱਖਪਾਤ ਸਾਂਝਾ ਮੁਲਾਜ਼ਮ ਫ਼ਰੰਟ ਪੰਜਾਬ ਅਤੇ ਯੂ. ਟੀ. ਨੇ 15 ਫੀਸਦੀ ਦੇ ਵਾਧੇ ਵਾਲੇ ਨੋਟੀਫ਼ਿਕੇਸ਼ਨ ਨੂੰ ਜ਼ਖ਼ਮਾਂ 'ਤੇ ਲੂਣ ਤੋਂ ਵੀ ਮਾੜਾ ਦੱਸਿਆ | ਇਸ ਬੇਤੁਕੇ ਨੋਟੀਫ਼ਿਕੇਸ਼ਨ ਨਾਲ 2011 ਦੇ ਅਨਰਿਵਾਈਜ਼ਡ ਤੇ ਪੱਖਪਾਤ ...

ਪੂਰੀ ਖ਼ਬਰ »

ਝਪਟਮਾਰੀ ਦੇ ਮਾਮਲੇ 'ਚ ਦੋ ਕਾਬੂ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸਥਾਨਕ ਪੁਲਿਸ ਨੇ ਝਪਟਮਾਰੀ ਦੇ ਮਾਮਲੇ 'ਚ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਯੂਪੀ ਦੇ ਆਸ਼ੂ ਉਰਫ਼ ਨਾਤਾ ਤੇ ਮੋਹਾਲੀ ਦੇ ਨਿਤਿਨ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦਾ ਟਵਿੱਟਰ ਹੈਂਡਲ ਵੀ ਬਣਿਆ ਲੋਕਾਂ ਦੀ ਪਸੰਦ

ਚੰਡੀਗੜ੍ਹ, 21 ਸਤੰਬਰ (ਐਨ. ਐਸ. ਪਰਵਾਨਾ)-ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਟਵਿੱਟਰ ਹੈਂਡਲ ਵੀ ਰੋਜ਼ਾਨਾ ਲੋਕਾਂ ਦੀ ਪਸੰਦ ਬਣਦਾ ਜਾ ਰਿਹਾ ਹੈ | ਟਵੀਟ ਕਰਨ 'ਤੇ ਮੁੱਖ ਮੰਤਰੀ ਦਫ਼ਤਰ ਵਲੋਂ ਤੁਰੰਤ ਐਕਸ਼ਨ ਲੈਣ ਦੇ ਫਲਸਰੂਪ ਲੋਕ ਆਪਣੇ ਰਿ-ਟਵੀਟ 'ਚ ...

ਪੂਰੀ ਖ਼ਬਰ »

ਪ੍ਰੀਖਿਆ ਨਤੀਜੇ ਐਲਾਨੇ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਮਹਾਂਰਿਸ਼ੀ ਵਾਲਮੀਕੀ ਸੰਸਕਿ੍ਤ ਯੂਨੀਵਰਸਿਟੀ ਮੁੰਡੜੀ, ਜ਼ਿਲ੍ਹਾ ਕੈਥਲ ਵਲੋਂ ਸੈਸ਼ਨ-2020-21 ਦੇ ਅਚਾਰਿਆ, ਸ਼ਾਸਤਰੀ ਤੇ ਡਿਪਲੋਮਾ ਦੀ ਪ੍ਰੀਖਿਆਵਾਂ ਦਾ ਨਤੀਜਾ ਐਲਾਨ ਕਰ ਦਿੱਤਾ ਗਿਆ ਹੈ | ਇਸ ਸਬੰਧੀ ਬੁਲਾਰੇ ਨੇ ਦੱਸਿਆ ...

ਪੂਰੀ ਖ਼ਬਰ »

ਅਟਵਾਲ ਨੇ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ

ਚੰਡੀਗੜ੍ਹ, 21 ਸਤੰਬਰ (ਐਨ. ਐਸ. ਪਰਵਾਨਾ)-ਲੋਕ ਸਭਾ ਦੇ ਸਾਬਕਾ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਕਾਂਗਰਸ ਦੇ ਦਲਿਤ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਦਿਲੀ ਵਧਾਈ ਦਿੱਤੀ ਹੈ ਤੇ ਨਾਲ ਹੀ ਆਸ ਪ੍ਰਗਟ ਕੀਤੀ ਹੈ ਕਿ ਦਲਿਤਾਂ ਦੇ ਬੱਚਿਆਂ ...

ਪੂਰੀ ਖ਼ਬਰ »

ਮੈਡੀਕਲ ਸਟੋਰ 'ਚੋਂ ਨਕਦੀ ਤੇ ਸਾਮਾਨ ਚੋਰੀ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ-24 'ਚ ਪੈਂਦੇ ਮੈਡੀਕਲ ਸਟੋਰ 'ਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ-15 ਪੰਚਕੂਲਾ ਦੇ ਰਹਿਣ ਵਾਲੇ ਰਾਜੀਵ ਕੁਮਾਰ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ...

ਪੂਰੀ ਖ਼ਬਰ »

ਸੈਕਟਰ 45-ਏ ਦੀ ਸੜਕ 'ਤੇ ਗ਼ੈਰ-ਕਾਨੂੰਨੀ ਕਬਜ਼ੇ ਦੇ ਦੋਸ਼ ਲਾਉਂਦੀ ਪਟੀਸ਼ਨ 'ਚ ਹਾਈਕੋਰਟ ਨੇ ਦਿੱਤੇ ਆਦੇਸ਼

ਚੰਡੀਗੜ੍ਹ, 21 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਨਗਰ ਨਿਗਮ ਤੇ ਚੰਡੀਗੜ੍ਹ ਪੁਲਿਸ ਨੂੰ ਇਹ ਯਕੀਨੀ ਕਰਨ ਨੂੰ ਕਿਹਾ ਹੈ ਕਿ ਸੈਕਟਰ 45-ਏ ਦੀ ਵੀ-5 ਸੜਕ 'ਤੇ ਕੋਈ ਗੈਰ-ਕਾਨੂੰਨੀ ਗਤੀਵਿਧੀ ਜਾਰੀ ਨਾ ਰਹੇ | ਸੁਪਰ ਰੈਜ਼ੀਡੈਂਟਸ ...

ਪੂਰੀ ਖ਼ਬਰ »

'ਪਿੰਕੀ ਸੋਚ ਬਦਲੋ ਟਰੱਸਟ' ਅਤੇ 'ਫਿਊਚਰ ਪਲੱਸ' ਵਲੋਂ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਨਿਵੇਕਲਾ ਪ੍ਰੋਗਰਾਮ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ 'ਪਿੰਕੀ ਸੋਚ ਬਦਲੋ ਟਰੱਸਟ' ਤੇ 'ਫਿਉਚਰ ਪਲੱਸ' ਵਲੋਂ ਇਕ ਨਿਵੇਕਲੇ ਢੰਗ ਨਾਲ ਨਾਟਕ ਪੇਸ਼ਕਾਰੀ ਤੇ ਗੀਤ ਸੰਗੀਤ ਦੇ ਸੁਮੇਲ ਦਾ ਇਕ ਪ੍ਰੋਗਰਾਮ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਕੀਤਾ ...

ਪੂਰੀ ਖ਼ਬਰ »

ਗੀਤ 'ਦਿੱਲੀ ਬੋਲਦੀ' ਰਾਹੀ ਗਾਇਕ ਪ੍ਰਤੀਕ ਨੇ ਕੀਤੀ ਕਿਸਾਨ ਅੰਦੋਲਨ ਦੀ ਗੱਲ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਗਾਇਕ, ਗੀਤਕਾਰ ਤੇ ਨੌਜਵਾਨ ਕਿਸਾਨ ਆਗੂ ਸਰਬੰਸ ਪ੍ਰਤੀਕ ਸਿੰਘ ਉਰਫ਼ ਪ੍ਰਤੀਕ ਮਾਣ ਵਲੋਂ ਕਿਸਾਨ ਅੰਦੋਲਨ ਦੇ ਚੱਲਦਿਆਂ ਨਵਾਂ ਗੀਤ 'ਦਿੱਲੀ ਬੋਲਦੀ' ਨੂੰ ਸਰੋਤਿਆਂ ਦੀ ਕਚਹਿਰੀ 'ਚ ਪੇਸ਼ ਕੀਤਾ ਹੈ, ਜਿਸ ਰਾਹੀਂ ਗਾਇਕ ...

ਪੂਰੀ ਖ਼ਬਰ »

ਵੱਖ-ਵੱਖ ਸੜਕ ਹਾਦਸਿਆਂ 'ਚ ਔਰਤ ਸਮੇਤ ਦੋ ਦੀ ਮੌਤ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਸੜਕ ਹਾਦਸਿਆਂ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਪਹਿਲਾ ਮਾਮਲਾ ਸੈਕਟਰ 25/38 ਨੂੰ ਵੰਡਦੀ ਸੜਕ ਦਾ ਹੈ ਜਿਥੇ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਮੋਟਰਸਾਈਕਲ ...

ਪੂਰੀ ਖ਼ਬਰ »

ਪਿੰਡ ਚੰਦਪੁਰ ਦੀ ਜ਼ਮੀਨ ਲੀਜ਼ 'ਤੇ ਦੇਣ ਦੇ ਮਾਮਲੇ 'ਚ ਹਾਈਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ

ਚੰਡੀਗੜ੍ਹ, 21 ਸਤੰਬਰ (ਬਿ੍ਜੇਂਦਰ ਗੌੜ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਜਰੀ ਬਲਾਕ ਦੇ ਪਿੰਡ ਚੰਦਪੁਰ ਦੀ ਜ਼ਮੀਨ 33 ਸਾਲਾਂ ਲੀਜ਼ 'ਤੇ ਦੇਣ ਖ਼ਿਲਾਫ਼ ਦਾਇਰ ਪਟੀਸ਼ਨ 'ਚ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਜਵਾਬ ਮੰਗ ਲਿਆ ਹੈ | ਗਰਾਮ ਸਭਾ ਦੇ ...

ਪੂਰੀ ਖ਼ਬਰ »

ਐਸ.ਡੀ. ਕਾਲਜ 'ਚ ਰਾਜ ਪੱਧਰੀ ਪ੍ਰੀ-ਆਰਡੀ ਚੋਣ ਕੈਂਪ ਲਗਾਇਆ

ਚੰਡੀਗੜ੍ਹ, 21 ਸਤੰਬਰ (ਪ੍ਰੋ. ਅਵਤਾਰ ਸਿੰਘ)-ਐਸ. ਡੀ. ਕਾਲਜ ਸੈਕਟਰ 32 ਵਿਖੇ ਐਨ. ਐਸ. ਐਸ. ਵਲੰਟੀਅਰਾਂ ਲਈ ਰਾਜ ਪੱਧਰੀ ਪ੍ਰੀ-ਆਰਡੀ ਚੋਣ ਕੈਂਪ ਐਨ. ਐਸ. ਐਸ. ਖੇਤਰੀ ਡਾਇਰੈਕਟੋਰੇਟ ਤੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ 'ਚ ਚੰਡੀਗੜ੍ਹ ...

ਪੂਰੀ ਖ਼ਬਰ »

ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵਧਣ ਕਾਰਨ ਖੋਲਿ੍ਹਆ ਫਲੱਡ ਗੇਟ

ਚੰਡੀਗੜ੍ਹ, 21 ਸਤੰਬਰ (ਮਨਜੋਤ ਸਿੰਘ ਜੋਤ)-ਪਿਛਲੇ ਦੋ ਦਿਨਾਂ ਤੋਂ ਚੰਡੀਗੜ੍ਹ ਤੇ ਪਹਾੜਾਂ 'ਚ ਪੈ ਰਹੇ ਭਾਰੀ ਮੀਂਹ ਕਾਰਨ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਜਿਸ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਸੁਖਨਾ ਝੀਲ 'ਤੇ ਫਲੱਡ ਗੇਟ ...

ਪੂਰੀ ਖ਼ਬਰ »

ਐਸ.ਡੀ. ਕਾਲਜ ਦੇ ਰੋਟਰੈਕਟ ਕਲੱਬ ਦਾ ਤਾਜ਼ਪੋਸ਼ੀ ਸਮਾਰੋਹ

ਚੰਡੀਗੜ੍ਹ, 21 ਸਤੰਬਰ (ਪ੍ਰੋ. ਅਵਤਾਰ ਸਿੰਘ)-ਐਸ. ਡੀ. ਕਾਲਜ ਸੈਕਟਰ 32 ਚੰਡੀਗੜ੍ਹ ਵਿਚਲੇ ਰੋਟਰੈਕਟ ਕਲੱਬ ਦੀ ਨਵੀਂ ਚੁਣੀ ਗਈ ਟੀਮ ਦਾ ਤਾਜ਼ਪੋਸ਼ੀ ਸਮਾਰੋਹ ਹੋਇਆ | ਇਸ ਮੌਕੇ ਜੀ. ਜੀ. ਐਸ. ਡੀ. ਸੁਸਾਇਟੀ ਦੇ ਪ੍ਰਧਾਨ ਸ੍ਰੀ ਉਪਕਾਰ ਕਿ੍ਸ਼ਨ ਸ਼ਰਮਾ ਮੁੱਖ ਮਹਿਮਾਨ ਦੇ ਤੌਰ ...

ਪੂਰੀ ਖ਼ਬਰ »

ਹਰਿਆਣਾ ਪੁਲਿਸ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਵਾਹਨਾਂ ਦੇ ਇਸਤੇਮਾਲ ਦੇ ਖ਼ਿਲਾਫ਼ ਜਾਗਰੂਕਤਾ ਮੁਹਿੰਮ ਕਰੇਗੀ ਸ਼ੁਰੂ

ਚੰਡੀਗੜ੍ਹ, 21 ਸਤੰਬਰ (ਵਿਕਰਮਜੀਤ ਸਿੰਘ ਮਾਨ)-ਕੌਮੀ ਰਾਜਧਾਨੀ ਖੇਤਰ 'ਚ 10 ਸਾਲ ਪੁਰਾਣੇ ਡੀਜ਼ਲ ਤੇ 15 ਸਾਲ ਪੁਰਾਣੇ ਪੈਟਰੋਲ ਇੰਜਨ ਵਾਹਨਾਂ ਦੇ ਸੰਚਾਲਨ 'ਤੇ ਲਗਾਈ ਗਈ ਪਾਬੰਦੀ ਦੇ ਮੱਦੇਨਜ਼ਰ ਹਰਿਆਣਾ ਪੁਲਿਸ ਸੂਬੇ ਦੇ ਐਨ. ਸੀ. ਆਰ. 'ਚ ਪੈਣ ਵਾਲੇ ਸਾਰੇ 14 ਜ਼ਿਲਿ੍ਹਆਂ 'ਚ ...

ਪੂਰੀ ਖ਼ਬਰ »

ਜਨ ਸੰਗਠਨਾਂ ਦੇ ਸਾਂਝੇ ਮੰਚ, ਯੂਨਾਈਟਿਡ ਫਰੰਟ ਆਫ਼ ਮਾਸ ਆਰਗੇਨਾਈਜ਼ੇਸ਼ਨ ਚੰਡੀਗੜ੍ਹ ਵਲੋਂ ਰਾਜ ਭਵਨ ਅੱਗੇ ਮੋਨ ਪ੍ਰਦਰਸ਼ਨ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਯੂਨਾਈਟਿਡ ਫਰੰਟ ਆਫ ਮਾਸ ਆਰਗੇਨਾਈਜੇਸ਼ਨ ਚੰਡੀਗੜ੍ਹ ਨੇ ਮਜ਼ਦੂਰ ਮੁਲਾਜ਼ਮਾਂ ਦੀਆਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਮੰਗਾਂ ਨੂੰ ਹੱਲ ਨਾ ਕਰਨ ਦੇ ਵਿਰੋਧ 'ਚ ਰਾਜ ਭਵਨ ਅੱਗੇ ਮੂੰਹ 'ਤੇ ਚਿੱਟੀਆਂ ਪੱਟੀਆਂ ਬੰਨ੍ਹ ਕੇ ਮੋਨ ...

ਪੂਰੀ ਖ਼ਬਰ »

ਢਾਈ ਕਿਲੋ ਤੋਂ ਵੱਧ ਅਫ਼ੀਮ ਸਮੇਤ 2 ਕਾਬੂ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਨਾਰਕੋਟਿਕਸ ਕੰਟਰੋਲ ਬਿਊਰੋ ਦੀ ਚੰਡੀਗੜ੍ਹ ਖੇਤਰੀ ਟੀਮ ਨੇ ਝਾਰਖੰਡ ਤੋਂ ਨਾਭਾ, ਪਟਿਆਲਾ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅਫੀਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਦੋ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ...

ਪੂਰੀ ਖ਼ਬਰ »

ਖਰੜ ਦਾ ਵਸਨੀਕ ਅਚਾਨਕ ਹੋਇਆ ਲਾਪਤਾ

ਐੱਸ. ਏ. ਐੱਸ. ਨਗਰ, 21 ਸਤੰਬਰ (ਜੱਸੀ)-ਪਿੰਡ ਛੱਜੂ ਮਾਜਰਾ (ਖਰੜ) ਦਾ ਰਹਿਣ ਵਾਲਾ ਬਲਵਿੰਦਰ ਪਾਲ ਸ਼ਰਮਾ ਜੋ ਕਿ 30 ਅਗਸਤ ਨੂੰ ਘਰੋਂ ਲੜ ਕੇ ਗਿਆ ਸੀ ਤੇ ਅੱਜ ਤੱਕ ਉਹ ਵਾਪਸ ਨਹੀਂ ਆਇਆ | ਇਸ ਸਬੰਧੀ ਗੁੰਮਸ਼ੁਦਾ ਦੀ ਪਤਨੀ ਪ੍ਰੀਤੀ ਨੇ ਥਾਣਾ ਸਿਟੀ ਖਰੜ ਦੀ ਪੁਲਿਸ ਨੂੰ ...

ਪੂਰੀ ਖ਼ਬਰ »

ਐਮ.ਪੀ.ਸੀ.ਏ. ਦੇ ਵਫ਼ਦ ਵਲੋਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ (ਐਮ. ਪੀ. ਸੀ. ਏ.) ਦੇ ਇਕ ਵਫ਼ਦ ਵਲੋਂ ਸੰਸਥਾ ਦੇ ਨਵ-ਨਿਯੁਕਤ ਪ੍ਰਧਾਨ ਹਰਪ੍ਰੀਤ ਸਿੰਘ ਡਡਵਾਲ ਦੀ ਅਗਵਾਈ ਹੇਠ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਮੁਲਾਕਾਤ ...

ਪੂਰੀ ਖ਼ਬਰ »

ਖਰੜ 'ਚ ਲੜਕੀਆਂ ਲਈ ਵੱਖਰਾ ਸਰਕਾਰੀ ਸਕੂਲ ਖੋਲਿ੍ਹਆ ਜਾਵੇ-ਗੁਰਦੀਪ ਕੌਰ

ਖਰੜ, 21 ਸਤੰਬਰ (ਜੰਡਪੁਰੀ)-ਨਗਰ ਕੌਂਸਲ ਖਰੜ ਦੀ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਕੌਰ ਨੇ ਨਵ-ਨਿਯੁਕਤ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਖਰੜ ਸ਼ਹਿਰ 'ਚ ਲੜਕੀਆਂ ਲਈ ਵੱਖਰਾ ਸਰਕਾਰੀ ਸਕੂਲ ਖੋਲਿ੍ਹਆ ਜਾਵੇ | ਉਨ੍ਹਾਂ ਚਰਨਜੀਤ ਸਿੰਘ ਚੰਨੀ ...

ਪੂਰੀ ਖ਼ਬਰ »

ਟਰੱਕ ਚੋਰੀ

ਜ਼ੀਰਕਪੁਰ, 21 ਸਤੰਬਰ (ਅਵਤਾਰ ਸਿੰਘ)-ਅਣਪਛਾਤੇ ਚੋਰ ਜ਼ੀਰਕਪੁਰ-ਪਟਿਆਲਾ ਸੜਕ 'ਤੇ ਖੜ੍ਹੇ ਇਕ ਟਰੱਕ ਨੂੰ ਚੋਰੀ ਕਰਕੇ ਲੈ ਗਏ | ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ...

ਪੂਰੀ ਖ਼ਬਰ »

ਨੈਸ਼ਨਲ ਐਵਾਰਡੀ ਅਧਿਆਪਕ ਦੀ ਜਬਰੀ ਬਦਲੀ ਕਰਨ 'ਤੇ ਸਿੱਖਿਆ ਸਕੱਤਰ ਖ਼ਿਲਾਫ਼ ਨਾਅਰੇਬਾਜ਼ੀ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪਿੰਡ ਸਿਆਊ ਦੇ ਸਰਕਾਰੀ ਮਿਡਲ ਸਕੂਲ ਦੇ ਨੈਸ਼ਨਲ ਐਵਾਰਡੀ ਪੰਜਾਬੀ ਅਧਿਆਪਕ ਜਸਵਿੰਦਰ ਸਿੰਘ ਔਲਖ ਦੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਕੀਤੀ ਜਬਰੀ ਬਦਲੀ ਖ਼ਿਲਾਫ਼ ਇਲਾਕੇ ਦੇ ਪੰਚਾਂ-ਸਰਪੰਚਾਂ ...

ਪੂਰੀ ਖ਼ਬਰ »

ਸੂਬੇ ਦੇ ਭਿ੍ਸ਼ਟ ਮੰਤਰੀਆਂ ਤੇ ਵਿਧਾਇਕਾਂ ਵਿਰੁੱਧ ਚੱਲ ਰਹੀ ਜਾਂਚ ਨੂੰ ਕੀ ਨਵੀਂ ਸਰਕਾਰ ਨੇਪਰੇ ਚਾੜ੍ਹੇਗੀ-ਚੰਦੂਮਾਜਰਾ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਸੂਬੇ ਅੰਦਰ ਨਵੀਂ ਬਣੀ ਕਾਂਗਰਸ ਸਰਕਾਰ ਨੂੰ ਕੰਮ ਕਰਨ ਦਾ ਬੇਸ਼ੱਕ ਥੋੜਾ ਸਮਾਂ ਮਿਲਿਆ ਹੈ, ਪਰ ਇਸ ਸਮੇਂ ਦੌਰਾਨ ਸਰਕਾਰ ਆਪਣੀ ਪਛਾਣ ਤੇ ਸ਼ਾਖ ਬਣਾਉਣ ਲਈ ਕੰਮ ਕਰ ਸਕਦੀ ਹੈ, ਜਿਸ ਲਈ ਸਰਕਾਰ ਨੂੰ ਕਈ ਠੋਸ ਫ਼ੈਸਲੇ ਲੈਣੇ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਜਾਰੀ ਲੜੀਵਾਰ ਭੁੱਖ ਹੜਤਾਲ ਜਾਰੀ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਸੰਯੁਕਤ ਕਿਸਾਨ ਮੋਰਚੇ ਦੇ ਸਮਰਥਨ 'ਚ ਪਿੰਡ ਸੋਹਾਣਾ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਦਰਸ਼ਨੀ ਡਿਓੜੀ ਨੇੜੇ ਪੁਆਧ ਇਲਾਕਾ (ਮੁਹਾਲੀ) ਦੇ ਸਹਿਯੋਗ ਨਾਲ ਜਾਰੀ ਲੜੀਵਾਰ ਭੁੱਖ ਹੜਤਾਲ 107ਵੇਂ ਦਿਨ 'ਚ ਦਾਖ਼ਲ ਹੋ ਗਈ | ਅੱਜ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ 8 ਨਵੇਂ ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਆਏ ਸਾਹਮਣੇ, 1 ਮੌਤ

ਐੱਸ. ਏ. ਐੱਸ. ਨਗਰ, 21 ਸਤੰਬਰ (ਰਾਣਾ)-ਜ਼ਿਲ੍ਹੇ 'ਚ ਹੁਣ ਤੱਕ ਕੋਵਿਡ-19 ਦੇ ਪਾਜ਼ੀਟਿਵ ਕੁੱਲ ਕੇਸ 68,703 ਮਿਲੇ ਹਨ, ਜਿਨ੍ਹਾਂ 'ਚੋਂ 67,602 ਮਰੀਜ਼ ਠੀਕ ਹੋ ਗਏ ਤੇ 38 ਕੇਸ ਐਕਟਿਵ ਹਨ ਜਦ ਕਿ 1063 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕੋਵਿਡ ਸਬੰਧੀ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਲੱਡੂ ਵੰਡੇ

ਖਰੜ, 21 ਸਤੰਬਰ (ਜੰਡਪੁਰੀ)-ਖਰੜ ਦੇ ਵਸਨੀਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਸਮੂਹ ਕੌਂਸਲਰਾਂ ਵਲੋਂ ਕੌਂਸਲ ਦਫ਼ਤਰ ਵਿਖੇ ਲੱਡੂ ਵੰਡੇ ਗਏ | ਇਸ ਤੋਂ ਪਹਿਲਾਂ ਸਮੁੱਚੇ ਕੌਂਸਲਰਾਂ ਵਲੋਂ ਆਪੋ ਆਪਣੇ ਵਾਰਡਾਂ ਦੇ ਵਸਨੀਕਾਂ ਵਿਚਕਾਰ ਵੀ ਲੱਡੂ ...

ਪੂਰੀ ਖ਼ਬਰ »

ਈਸ਼ਾ ਕਾਲੀਆ ਨੇ ਡਿਪਟੀ ਕਮਿਸ਼ਨਰ ਐੱਸ. ਏ. ਐੱਸ. ਨਗਰ ਵਜੋਂ ਚਾਰਜ ਸੰਭਾਲਿਆ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਹਰੇਕ ਵਿਅਕਤੀ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਯਕੀਨੀ ਬਣਾਉਣ ਦੇ ਮੰਤਵ ਨਾਲ ਨਵ-ਨਿਯੁਕਤ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੈਕਟਰ-76 ਵਿਖੇ ਆਪਣੇ ਦਫ਼ਤਰ ਦਾ ਕਾਰਜਭਾਰ ਸੰਭਾਲ ਲਿਆ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਖਰੜ ਸ਼ਹਿਰ ਦੀ ਨੁਹਾਰ ਬਦਲੇਗੀ-ਮਾ: ਪ੍ਰੇਮ ਸਿੰਘ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਸੀਨੀਅਰ ਸਿਟੀਜ਼ਨ ਮਾਸਟਰ ਪ੍ਰੇਮ ਸਿੰਘ ਦੀ ਮੌਜੂਦਗੀ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਮਾ. ਪ੍ਰੇਮ ਸਿੰਘ ਨੇ ਕਿਹਾ ਕਿ ਇਹ ਖਰੜ ਸ਼ਹਿਰ ਲਈ ਮਾਣ ਵਾਲੀ ਗੱਲ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਚੰਡੀਗੜ੍ਹ, 21 ਸਤੰਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਯੂਨੀਵਰਸਿਟੀ ਵਲੋਂ ਸਰੀਰਕ ਸਿੱਖਿਆ ਬੈਚੂਲਰ (ਦੋ ਸਾਲਾ ਕੋਰਸ) ਪਹਿਲਾ ਸਮੈਸਟਰ ਦਸੰਬਰ 2020, ਐਮ. ਏ. ਸੋਸ਼ਲਵਰਕ ਪਹਿਲਾ ਸਮੈਸਟਰ ਦਸੰਬਰ 2020, ਬੀ. ਏ. ਐਲ. ਐਲ. ਬੀ (ਆਨਰਜ਼) 9ਵਾਂ ਸਮੈਸਟਰ ਮਈ 2021 ਐਮ. ਏ. (ਸੰਗੀਤ ਵੋਕਲ) ਸਮੈਸਟਰ ...

ਪੂਰੀ ਖ਼ਬਰ »

ਸ਼ਹਿਰ 'ਚ ਮਹਿੰਗੇ ਸਾਈਕਲ ਚੋਰੀ ਕਰਨ ਵਾਲਾ ਗਿ੍ਫ਼ਤਾਰ-19 ਸਾਈਕਲ ਬਰਾਮਦ

ਚੰਡੀਗੜ੍ਹ, 21 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸੈਕਟਰ-3 ਦੀ ਟੀਮ ਨੇ ਸ਼ਹਿਰ 'ਚ ਮਹਿੰਗੇ ਸਾਈਕਲ ਚੋਰੀ ਕਰਨ ਵਾਲੇ ਇਕ ਮੁਲਜ਼ਮ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਤੋਂ ਪੁਲਿਸ ਨੇ ਕਰੀਬ ਚਾਰ ਲੱਖ ਕੀਮਤ ਦੇ 19 ਸਾਈਕਲ ਬਰਾਮਦ ਕੀਤੇ ਹਨ | ਜਾਣਕਾਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਚੰਨੀ ਖਿਲਾਫ਼ ਵਟਸਅੱਪ 'ਤੇ ਅਪਮਾਨਜਨਕ ਸ਼ਬਦ ਲਿਖਣ 'ਤੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਐੱਸ. ਏ. ਐੱਸ. ਨਗਰ, 21 ਸਤੰਬਰ (ਜਸਬੀਰ ਸਿੰਘ ਜੱਸੀ)-ਨਵੇਂ ਬਣੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਵਟਸਅੱਪ ਗਰੁੱਪ 'ਚ ਕਿਸੇ ਵਿਅਕਤੀ ਵਲੋਂ ਅਪਮਾਨ ਜਨਕ ਸ਼ਬਦ ਲਿਖਣ 'ਤੇ ਦਲਿਤ ਚੇਤਨਾ ਮੰਚ ਪੰਜਾਬ ਦੇ ਪ੍ਰਧਾਨ ਸਮਸ਼ੇਰ ਸਿੰਘ ਪੁਰਖਾਲਵੀ ਵਲੋਂ ਮੁਹਾਲੀ ...

ਪੂਰੀ ਖ਼ਬਰ »

7 ਹਜ਼ਾਰ ਕੰਪਿਊਟਰ ਅਧਿਆਪਕਾਂ ਦਾ ਮਸਲਾ ਜਲਦ ਹੱਲ ਕਰੇ ਸਰਕਾਰ-ਆਗੂ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸੂਬੇ ਦੇ 7 ਹਜ਼ਾਰ ਕੰਪਿਊਟਰ ਅਧਿਆਪਕ ਪਿਛਲੇ 1 ਦਹਾਕੇ ਤੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ | ਇਸ ਦੌਰਾਨ ਵੱਖ-ਵੱਖ ਸਮਿਆਂ 'ਤੇ ਵਿਭਾਗ ਦੇ ਅਧਿਕਾਰੀਆਂ ਤੇ ਸਰਕਾਰ ਦੇ ਨੁਮਾਇੰਦਿਆਂ ਨਾਲ ...

ਪੂਰੀ ਖ਼ਬਰ »

ਖ਼ਾਲੀ ਅਹੁਦਿਆਂ ਨੂੰ ਭਰਿਆਂ ਜਾਵੇਗਾ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਵਲੋਂ ਹਰਿਆਣਾ ਟੈਕਸ ਟਿ੍ਬਿਊਨਲ 'ਚ ਇਕ ਚੇਅਰਮੈਨ ਤੇ ਤਿੰਨ ਮੇਂਬਰਾਂ ਦੇ ਖਾਲੀ ਅਹੁਦਿਆਂ ਨੂੰ ਭਰਿਆ ਜਾਵੇਗਾ | ਜਾਣਕਾਰੀ ਦਿੰਦੇ ਹੋਏ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟਿ੍ਬਿਊਨਲ 'ਚ ਚੇਅਰਮੈਨ ਦੇ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚਾ ਦੀ ਜ਼ਿਲ੍ਹਾ ਇਕਾਈ ਵਲੋਂ ਸਕੱਤਰ ਸਕੂਲ ਸਿੱਖਿਆ ਦੀ ਅਰਥੀ ਫੂਕੀ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਾਂਝਾ ਅਧਿਆਪਕ ਮੋਰਚਾ ਦੀ ਜ਼ਿਲ੍ਹਾ ਇਕਾਈ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਕੱਤਰ ਸਕੂਲ ਸਿੱਖਿਆ ਦੀ ਅਰਥੀ ਫੂਕੀ ਗਈ | ਇਸ ਮੌਕੇ ਮੋਰਚੇ ਦੇ ਆਗੂ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਕੱਤਰ ...

ਪੂਰੀ ਖ਼ਬਰ »

ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੈਨਸ਼ਨਰਜ਼ ਵੈੱਲਫ਼ੇਅਰ ਐਸੋਸੀਏਸ਼ਨ (ਰਜਿ.) ਦੀ ਜਨਰਲ ਬਾਡੀ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਸਥਾਨਕ ਫੇਜ਼-9 ਵਿਖੇ ਹੋਈ | ਇਸ ਮੌਕੇ ਪੈਨਸ਼ਨਰਜ਼ ਆਗੂਆਂ ਜਗਦੀਸ਼ ...

ਪੂਰੀ ਖ਼ਬਰ »

ਕਾਂਗਰਸੀ ਆਗੂ ਰਾਜਪਾਲ ਬੇਗੜਾ ਐਸ. ਸੀ. ਵਿੰਗ ਦੇ ਵਾਈਸ ਚੈਅਰਮੈਨ ਨਿਯੁਕਤ

ਕੁਰਾਲੀ, 21 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸੀਨੀਅਰ ਕਾਂਗਰਸੀ ਆਗੂ ਰਾਜਪਾਲ ਬੇਗੜਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਐਸ. ਸੀ. ਵਿੰਗ ਦਾ ਵਾਈਸ ਚੈਅਰਮੈਨ ਨਿਯੁਕਤ ਕੀਤਾ ਗਿਆ | ਉਨ੍ਹਾਂ ਦਾ ਇਸ ਨਿਯੁਕਤੀ ਤੇ ਇਲਾਕੇ ਦੇ ਕਾਂਗਰਸੀ ਆਗੂ ਤੇ ਵਰਕਰਾਂ ਵਲੋਂ ...

ਪੂਰੀ ਖ਼ਬਰ »

ਸਿੱਖਿਆ ਬੋਰਡ ਵਲੋਂ ਓਪਨ ਸਕੂਲ ਪ੍ਰਣਾਲੀ ਅਧੀਨ 10ਵੀਂ ਤੇ 12ਵੀਂ ਸ਼੍ਰੇਣੀਆਂ 'ਚ ਲੇਟ ਫੀਸ ਨਾਲ ਦਾਖਲਾ ਲੈਣ ਲਈ ਸ਼ਡਿਊਲ ਜਾਰੀ

ਐੱਸ. ਏ. ਐੱਸ. ਨਗਰ, 21 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਓਪਨ ਸਕੂਲ ਪ੍ਰਣਾਲੀ ਅਧੀਨ ਸੈਸ਼ਨ 2021-22 ਲਈ 10ਵੀਂ ਤੇ 12ਵੀਂ ਸ਼੍ਰੇਣੀਆਂ 'ਚ ਲੇਟ ਫੀਸ ਨਾਲ ਦਾਖਲਾ ਲੈਣ ਲਈ ਸ਼ਡਿਊਲ ਜਾਰੀ ਕੀਤਾ ਗਿਆ ਹੈ | ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਵਾਮੀ ਸ਼ੰਕਰਦਾਸ ਦੇ ਡੇਰੇ 'ਤੇ ਸਾਲਾਨਾ ਧਾਰਮਿਕ ਸਮਾਗਮ

ਕੁਰਾਲੀ, 21 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਿੰਘਪੁਰਾ ਰੋਡ 'ਤੇ ਸ੍ਰੀ ਰਾਮ ਰਾਇ ਸਕੂਲ 'ਚ ਸਥਿਤ ਡੇਰਾ ਯੋਗੀ ਰਾਜ ਸ੍ਰੀ 108 ਸਵਾਮੀ ਸ਼ੰਕਰਦਾਸ ਗਹਿਰ ਗੰਭੀਰ (ਉਦਾਸੀਨ) ਵਿਖੇ ਸਵਾਮੀ ਗੁਰਦਾਸ ਵਲੋਂ ਦਰਸਾਏ ਮਾਰਗ 'ਤੇ ਚਲਦਿਆਂ ਧਾਰਮਿਕ ਸਮਾਗਮ ਤੇ ਭੰਡਾਰਾ ...

ਪੂਰੀ ਖ਼ਬਰ »

'ਆਪ' ਨੇ ਆਮ ਲੋਕਾਂ ਨੂੰ ਧਿਆਨ 'ਚ ਰੱਖਦਿਆਂ ਨੀਤੀਆਂ ਬਣਾਈਆਂ-ਸੈਣੀ

ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸੈਣੀ ਨੇ ਪਿੰਡ ਸੰਗੋਥਾ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਡੇਰਾਬੱਸੀ 'ਚ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਕਿਉਂਕਿ ...

ਪੂਰੀ ਖ਼ਬਰ »

ਨਗਰ ਨਿਗਮ ਦੀ ਟੀਮ ਨੇ ਵੱਖ-ਵੱਖ ਮਾਰਕੀਟਾਂ 'ਚੋਂ ਦੂਰ ਕਰਵਾਏ ਨਾਜਾਇਜ਼ ਕਬਜ਼ੇ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਨਗਰ ਨਿਗਮ ਦੀ ਨਾਜਾਇਜ਼ ਕਬਜ਼ਾ ਹਟਾਉ ਟੀਮ ਵਲੋਂ ਸ਼ਹਿਰ ਦੀਆਂ ਮਾਰਕੀਟਾਂ 'ਚ ਲੋਕਾਂ ਦੇ ਚੱਲਣ ਲਈ ਸ਼ੋਅਰੂਮਾਂ ਦੇ ਬਾਹਰ ਬਣਾਏ ਬਰਾਂਡਿਆਂ ਤੇ ਫੁੱਟਪਾਥਾਂ ਸਮੇਤ ਮਾਰਕੀਟਾਂ ਦੇ ਪਿਛਲੇ ਪਾਸੇ ਰੇਹੜੀਆਂ-ਫੜ੍ਹੀਆਂ ...

ਪੂਰੀ ਖ਼ਬਰ »

ਜਥੇ: ਉਜਾਗਰ ਸਿੰਘ ਬਡਾਲੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਨ 'ਤੇ ਦਿੱਤੀ ਵਧਾਈ

ਮਾਜਰੀ, 21 ਸਤੰਬਰ (ਕੁਲਵੰਤ ਸਿੰਘ ਧੀਮਾਨ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਉਜਾਗਰ ਸਿੰਘ ਬਡਾਲੀ ਨੇ ਹਲਕਾ ਖਰੜ ਦੇ ਜੰਮਪਲ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੰਦੇ ਹੋਏ ਕਿਹਾ ਕਿ ਅਸੀਂ ਪਾਰਟੀਬਾਜ਼ੀ ...

ਪੂਰੀ ਖ਼ਬਰ »

ਸੀ.ਪੀ.ਆਈ. (ਐਮ) ਵਲੋਂ ਭਾਰਤ ਬੰਦ ਦੀ ਹਮਾਇਤ

ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਦੀ ਸੀ. ਪੀ. ਆਈ. (ਐਮ) ਡਟਵੀਂ ਹਮਾਇਤ ਕਰੇਗੀ | ਇਹ ਫ਼ੈਸਲਾ ਸੀ. ਪੀ. ਆਈ. (ਐਮ) ਬ੍ਰਾਂਚ ਲਾਲੜੂ ਦੀ ਕਾਮਰੇਡ ਨੰਦ ਕਿਸ਼ੋਰ ਲਾਲੜੂ ਤੇ ਕਾਮਰੇਡ ਬਲਜੀਤ ਸਿੰਘ ਲੈਹਲੀ ਦੀ ਅਗਵਾਈ ...

ਪੂਰੀ ਖ਼ਬਰ »

ਚੇਅਰਮੈਨ ਹਰਵਿੰਦਰ ਸਿੰਘ ਖਨੌੜਾ ਨੇ 9 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌ ਾਪੇ

ਐੱਸ. ਏ. ਐੱਸ. ਨਗਰ, 21 ਸਤੰਬਰ (ਕੇ. ਐੱਸ. ਰਾਣਾ)-ਚੇਅਰਮੈਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਹਰਵਿੰਦਰ ਸਿੰਘ ਖਨੌੜਾ ਨੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਲਿਮਟਿਡ ਫੇਜ਼ 1 ਐੱਸ. ਏ. ਐੱਸ. ਨਗਰ ਵਿਖੇ ਤਰਸ ਦੇ ਆਧਾਰ 'ਤੇ 9 ਉਮੀਦਵਾਰਾਂ ਨੂੰ ...

ਪੂਰੀ ਖ਼ਬਰ »

ਖਰੜ ਦੇ ਵਕੀਲਾਂ ਨੇ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵੰਡੇ ਲੱਡੂ

ਖਰੜ, 20 ਸਤੰਬਰ (ਗੁਰਮੁੱਖ ਸਿੰਘ ਮਾਨ)-ਖਰੜ ਦੇ ਵਕੀਲਾਂ ਵਲੋਂ ਬਾਰ ਰੂਮ ਦੇ ਮੀਟਿੰਗ ਹਾਲ 'ਚ ਮੀਟਿੰਗ ਕਰਕੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲੱਡੂ ਵੰਡੇ ਗਏ | ਇਸ ਮੌਕੇ ਐਡਵੋਕੇਟ ਸੁਸ਼ਾਂਤ ਕੌਸ਼ਿਕ, ਅਮਿਤ ...

ਪੂਰੀ ਖ਼ਬਰ »

ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਲੋਂ ਪੀ. ਐਚ. ਸੀ. ਘੜੂੰਆਂ ਦਾ ਦੌਰਾ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਦੇਣ ਲਈ ਸਰਕਾਰ ਵਲੋਂ ਵੱਡੇ ਪੱਧਰ 'ਤੇ ਯਤਨ ਕੀਤੇ ਗਏ ਹਨ, ਲਿਹਾਜ਼ਾ ਉਨ੍ਹਾਂ ਵਲੋਂ ਹਸਪਤਾਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਜਾ ...

ਪੂਰੀ ਖ਼ਬਰ »

ਸੂਬਾ ਸਰਕਾਰ ਵੀ ਜਨਤਕ ਤੌਰ 'ਤੇ ਤੰਬਾਕੂ ਤੇ ਨਸ਼ਿਆਂ 'ਤੇ ਪਾਬੰਦੀ ਲਗਾਏ-ਭਾਈ ਜਸਵਿੰਦਰ ਸਿੰਘ ਰਾਜਪੁਰਾ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਗੁਰਦੁਆਰਾ ਸਾਹਿਬ ਅਕਾਲੀ ਦਫ਼ਤਰ ਖਰੜ ਵਿਖੇ ਅਕਾਲ ਯੂਥ ਜਥੇਬੰਦੀ ਦੀ ਮੀਟਿੰਗ ਹੋਈ, ਜਿਸ 'ਚ ਅਕਾਲ ਯੂਥ ਦੇ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਈ ਜਸਵਿੰਦਰ ਸਿੰਘ ਨੇ ਮੀਟਿੰਗ ...

ਪੂਰੀ ਖ਼ਬਰ »

ਸਿਲਵਰ ਇਨਕਲੇਵ ਸੈਕਟਰ-125 ਖਰੜ ਦੇ ਵਸਨੀਕ ਸਮੱਸਿਆਵਾਂ ਨਾਲ ਘਿਰੇ

ਖਰੜ, 21 ਸਤੰਬਰ (ਗੁਰਮੁੱਖ ਸਿੰਘ ਮਾਨ)-ਸਿਲਵਰ ਇਨਕਲੇਵ ਸੈਕਟਰ-125 ਖਰੜ ਦੇ ਵਸਨੀਕ ਮੁੱਢਲੀਆਂ ਸਹੂਲਤਾਂ ਨਾ ਮਿਲਣ ਕਾਰਨ ਸਮੱਸਿਆਵਾਂ ਨਾਲ ਘਿਰੇ ਹੋਏ ਹਨ | ਇਸ ਸਬੰਧੀ ਸਥਾਨਕ ਵਸਨੀਕ ਦਲਜੀਤ ਸਿੰਘ, ਦਲਬੀਰ ਸਿੰਘ, ਸ਼ਿਆਮ ਲਾਲ, ਮੱਘਰ ਸਿੰਘ, ਕਾਕਾ ਸਿੰਘ, ਮਨਜੀਤ ਸਿੰਘ, ...

ਪੂਰੀ ਖ਼ਬਰ »

ਮੁੱਖ ਮੰਤਰੀ ਬਣਨ 'ਤੇ ਚੰਨੀ ਦੇ ਜੱਦੀ ਪਿੰਡ ਭਜੌਲੀ ਦੇ ਵਸਨੀਕਾਂ ਨੇ ਮਨਾਏ ਜਸ਼ਨ

ਖਰੜ, 21 ਸਤੰਬਰ (ਜੰਡਪੁਰੀ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਪੰਜਾਬ ਵਜੋਂ ਹਲਫ਼ ਲੈਣ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਭਜੌਲੀ 'ਚ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ | ਇਸ ਮੌਕੇ ਪਿੰਡ ਦੇ ਨੌਜਵਾਨਾਂ ਨੇ ਜਿਥੇ ਲੱਡੂ ਵੰਡ ਕੇ ਇਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ, ...

ਪੂਰੀ ਖ਼ਬਰ »

ਪ੍ਰਸ਼ਾਸਨਿਕ ਅਣਗਹਿਲੀ ਕਾਰਨ ਅੱਧੀ ਦਰਜਨ ਪਿੰਡਾਂ ਨੂੰ ਜੋੜਨ ਵਾਲੇ ਕਥੇੜਾ ਪੁਲ ਦੇ ਨਾਲ ਮੇਨ ਸੜਕ ਟੁੱਟਣੀ ਸ਼ੁਰੂ

ਨੰਗਲ, 21 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਹਦੂਦ 'ਚ ਪੈਂਦੇ ਪਿੰਡ ਕਥੇੜਾ ਵਿਖੇ ਅੱਧੀ ਦਰਜਨ ਪਿੰਡਾਂ ਨੂੰ ਆਪਸ 'ਚ ਜੋੜਨ ਵਾਲੇ ਪੁਲ ਦੇ ਨਾਲ ਇਕ ਪਾਸੇ ਸੜਕ ਟੁੱਟਣ ਕਰਕੇ ਵੱਡਾ ਖੱਡਾ ਪੈ ਚੁੱਕਾ ਹੈ ਜਿਸ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ...

ਪੂਰੀ ਖ਼ਬਰ »

ਭਾਈ ਘਨੱਈਆ ਜੀ ਦੀ ਬਰਸੀ ਮੌਕੇ ਲਾਇਨਜ਼ ਕਲੱਬ ਨੇ ਲਗਾਇਆ ਖ਼ੂਨਦਾਨ ਕੈਂਪ

ਸ੍ਰੀ ਅਨੰਦਪੁਰ ਸਾਹਿਬ, 21 ਸਤੰਬਰ (ਜੇ. ਐਸ. ਨਿੱਕੂਵਾਲ)-ਲਾਇਨਜ਼ ਕਲੱਬ 321-ਡੀ ਸ੍ਰੀ ਅਨੰਦਪੁਰ ਸਾਹਿਬ ਵਲੋਂ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆ ਦੀ ਬਰਸੀ ਮੌਕੇ ਸਥਾਨਕ ਗੁਰਦੁਆਰਾ ਭਗਤ ਰਵਿਦਾਸ ਵਿਖੇ ਮੈਡੀਕਲ ਜਾਂਚ ਤੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕਲੱਬ ਦੇ ...

ਪੂਰੀ ਖ਼ਬਰ »

ਅੱਵਲ ਆਉਣ 'ਤੇ ਵਿਦਿਆਰਥਣ ਸੁਖਮਨ ਚੌਹਾਨ ਦਾ ਸਨਮਾਨ

ਨੂਰਪੁਰ ਬੇਦੀ, 21 ਸਤੰਬਰ (ਢੀਂਡਸਾ)-ਸਵਾਮੀ ਚੇਤਨਾ ਨੰਦ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਸਾਗਰ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਕਾਲਜ ਟਿੱਬਾ ਨੰਗਲ ਦੇ ਬੀ. ਕਾਮ ਭਾਗ ਦੂਜਾ ਸਮੈਸਟਰ ਤੀਜਾ ਦੀ ਵਿਦਿਆਰਥਣ ਸੁਖਮਨ ਚੌਹਾਨ ਕੌਰ ਵਲੋਂ 85 ਫ਼ੀਸਦੀ ਨੰਬਰ ...

ਪੂਰੀ ਖ਼ਬਰ »

ਟਰੇਡ ਯੂਨੀਅਨ ਆਗੂਆਂ ਨੇ ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ

ਨੰਗਲ, 21 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਫੀਲਡ ਇੰਪਲਾਈਜ਼ ਯੂਨੀਅਨ ਸੀਟੂ ਦੇ ਪ੍ਰਧਾਨ ਕਾਮਰੇਡ ਵਿਨੋਦ ਭੱਟੀ, ਕਾਮਰੇਡ ਸੁਖਦੇਵ ਸਿੰਘ ਡਿਗਵਾ ਤੇ ਹੋਰਨਾਂ ਆਗੂਆਂ ਨੇ ਤਹਿਸੀਲਦਾਰ ਨੰਗਲ ਰਾਮ ਕ੍ਰਿਸ਼ਨ ਨੂੰ ਮੰਗ-ਪੱਤਰ ਦਿੱਤਾ | ...

ਪੂਰੀ ਖ਼ਬਰ »

ਪਿੰਡ ਢਾਹੇ ਦੀ ਪੰਚਾਇਤ ਨੇ ਪਿੰਡ 'ਚ 30 ਬੈਂਚ ਲਗਾਏ

ਢੇਰ, 21 ਸਤੰਬਰ (ਸ਼ਿਵ ਕੁਮਾਰ ਕਾਲੀਆ)-ਪਿੰਡ ਢਾਹੇ ਦੀ ਪੰਚਾਇਤ ਵਲੋਂ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ 30 ਬੈਂਚ ਲਗਾਏ ਗਏ | ਇਸ ਮੌਕੇ ਸਰਪੰਚ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਬੈਂਚ ਵਿਧਾਨ ਸਭਾ ਸਪੀਕਰ ਰਾਣਾ ਕੇ. ਪੀ. ਸਿੰਘ ਦੇ ਅਸ਼ੀਰਵਾਦ ਨਾਲ ਲਗਾਏ ਗਏ ਹਨ | ਇਸ ...

ਪੂਰੀ ਖ਼ਬਰ »

ਨਰਮਾ ਕਿਸਾਨਾਂ ਨੂੰ 100 ਫ਼ੀਸਦੀ ਮੁਆਵਜ਼ਾ ਦੇਵੇ ਪੰਜਾਬ ਸਰਕਾਰ-ਸੰਧਵਾਂ, ਪ੍ਰੋ. ਬਲਜਿੰਦਰ ਕੌਰ

ਚੰਡੀਗੜ੍ਹ, 21 ਸਤੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਸੂਬੇ 'ਚ ਨਰਮੇ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ...

ਪੂਰੀ ਖ਼ਬਰ »

ਹਰਿਆਣਾ ਸਰਕਾਰ ਕੌਮੀ ਬਲਾ ਬਹਾਦੁਰੀ ਪੁਰਸਕਾਰ 2021 ਲਈ ਬਿਨੇ ਮੰਗੇ

ਚੰਡੀਗੜ੍ਹ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਭਾਰਤੀ ਬਾਲ ਭਲਾਈ ਪ੍ਰੀਸ਼ਦ, ਨਵੀਂ ਦਿੱਲੀ ਵਲੋਂ ਦਿੱਤੇ ਜਾਣ ਵਾਲੇ ਕੌਮੀ ਬਲਾ ਬਹਾਦੁਰੀ ਪੁਰਸਕਾਰ-2021 ਲਈ ਰਾਜ ਦੇ ਯੋਗ ਬੱਚਿਆਂ ਤੋਂ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਚੰਡੀਗੜ੍ਹ ਤੇ ਜ਼ਿਲ੍ਹਾ ਬਾਲ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਉਪਰੰਤ ਸਰਕਾਰ ਨੇ ਮੁਲਾਜ਼ਮਾਂ ਨਾਲ ਕੀਤਾ ਵੱਡਾ ਮਜ਼ਾਕ-ਮੁਲਾਜ਼ਮ ਆਗੂ

ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਔਜਲਾ)-ਪੰਜਾਬ-ਯੂ. ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਨੇ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ 6ਵੇਂ ਤਨਖਾਹ ਕਮਿਸ਼ਨ ਦੇ ਜਾਰੀ ਕੀਤੇ ਗਏ ਨੋਟੀਫਿਕੇਸ਼ਨ 'ਤੇ ਇਤਰਾਜ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਤਜਵੀਜ਼ ...

ਪੂਰੀ ਖ਼ਬਰ »

ਅਗਵਾ ਤੇ ਫਿਰੌਤੀ ਦੀ ਘਟਨਾ ਨੇ ਨਵੇਂ ਮੁੱਖ ਮੰਤਰੀ ਨੂੰ ਦਿਖਾਇਆ ਬਦਸੂਰਤ ਕਾਨੂੰਨ ਵਿਵਸਥਾ ਦਾ ਸ਼ੀਸ਼ਾ-ਅਮਨ ਅਰੋੜਾ

ਚੰਡੀਗੜ੍ਹ, 21 ਸਤੰਬਰ (ਪ੍ਰੋ. ਅਵਤਾਰ ਸਿੰਘ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਵਾਪਰੀ ਇਕ ਨੌਜਵਾਨ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੀ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਨਵ-ਨਿਯੁਕਤ ਮੁੱਖ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX