ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਮੋਗਾ

24 ਸਤੰਬਰ ਦੀ ਦੇਸ਼ ਵਿਆਪੀ ਹੜਤਾਲ 'ਚ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਭਰਵੀਂ ਸ਼ਮੂਲੀਅਤ ਕਰੇਗੀ-ਮਨਦੀਪ ਕੌਰ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਜੁਇੰਟ ਪਲੇਟਫ਼ਾਰਮ ਆਫ਼ ਸਕੀਮ ਵਰਕਰਜ਼ ਵਲੋਂ 24 ਸਤੰਬਰ ਨੂੰ ਕੀਤੀ ਜਾ ਰਹੀ ਇੱਕ ਰੋਜਾ ਹੜਤਾਲ ਵਿਚ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਮੋਗਾ ਪੂਰੀ ਸ਼ਮੂਲੀਅਤ ਕਰੇਗੀ ਅਤੇ ਸਿਵਲ ਸਰਜਨ ਦਫ਼ਤਰ ਮੋਗਾ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮੇਨ ਚੌਕ ਵਿਖੇ ਸਰਕਾਰ ਦੇ ਲਾਰਿਆਂ ਦਾ ਘੜਾ ਭੰਨਿਆ ਜਾਵੇਗਾ | ਇਸ ਸਬੰਧੀ ਅੱਜ ਕਾਮਰੇਡ ਨਛੱਤਰ ਸਿੰਘ ਭਵਨ ਮੋਗਾ ਵਿਖੇ ਜਥੇਬੰਦੀ ਦੀ ਇਕ ਹੰਗਾਮੀ ਮੀਟਿੰਗ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੇ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਚਾਰਾਂ ਬਲਾਕਾਂ ਦੀਆਂ ਚੁਣੀਆਂ ਹੋਈਆਂ ਬਲਾਕ ਕਮੇਟੀ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਾਥੀ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਆਸ਼ਾ ਵਰਕਰ ਅਤੇ ਫੈਸੀਲੀਟੇਟਰ ਯੂਨੀਅਨ ਪੰਜਾਬ ਕੁੱਲ ਹਿੰਦ ਕੋਆਰਡੀਨੇਸ਼ਨ ਕਮੇਟੀ ਆਫ਼ ਆਸ਼ਾ ਵਰਕਰਜ਼ (ਸੀਟੂ) ਦੀ ਮੈਂਬਰ ਹੈ ਤੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰ ਰਹੇ ਸਕੀਮ ਵਰਕਰਾਂ ਨਾਲ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਅਤੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ 24 ਸਤੰਬਰ ਨੂੰ ਇਹ ਵਰਕਰ ਇਕ ਰੋਜਾ ਦੇਸ਼ ਵਿਆਪੀ ਹੜਤਾਲ 'ਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ ਅਤੇ ਉਨ੍ਹਾਂ ਦੇ ਕੀਤੇ ਜਾ ਰਹੇ ਸ਼ੋਸ਼ਣ ਨੂੰ ਠੱਲ੍ਹ ਪੈ ਸਕੇ | ਉਨ੍ਹਾਂ ਕਿਹਾ ਸਰਕਾਰ ਇਨ੍ਹਾਂ ਕਾਮਿਆਂ ਨੂੰ ਨਿਗੂਣੇ ਭੱਤਿਆਂ ਦੇ ਪੂਰਾ ਸਮਾਂ ਕੰਮ ਲੈ ਰਹੀ ਹੈ | ਜਿਸ ਕਾਰਨ ਮਜਬੂਰਨ ਇਨ੍ਹਾਂ ਕਾਮਿਆਂ ਨੂੰ ਹੜਤਾਲ 'ਤੇ ਜਾਣਾ ਪੈ ਰਿਹਾ ਹੈ | ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂਆਂ ਮਹਿੰਦਰ ਪਾਲ ਲੂੰਬਾ, ਮਨਦੀਪ ਸਿੰਘ ਭਿੰਡਰ ਅਤੇ ਰਮਨਦੀਪ ਸਿੰਘ ਭੁੱਲਰ ਨੇ ਵੀ ਇਨ੍ਹਾਂ ਕਾਮਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਹੜਤਾਲ ਇਨ੍ਹਾਂ ਕਾਮਿਆਂ ਦਾ ਭਵਿੱਖ ਤੈਅ ਕਰੇਗੀ | ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਦੀਪ ਕੌਰ ਡਰੋਲੀ ਨੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੋਗਾ ਜ਼ਿਲੇ੍ਹ ਦੇ ਸੌ ਫ਼ੀਸਦੀ ਕਾਮੇ ਇਸ ਹੜਤਾਲ ਵਿਚ ਸ਼ਮੂਲੀਅਤ ਕਰਨਗੇ | ਉਨ੍ਹਾਂ ਹਾਜ਼ਰ ਅਹੁਦੇਦਾਰਾਂ ਨੂੰ ਅੱਜ ਤੋਂ ਹੀ ਹੜਤਾਲ ਦੀਆਂ ਤਿਆਰੀਆਂ ਕਰਨ ਦੇ ਆਦੇਸ਼ ਦਿੰਦਿਆਂ ਕਿਹਾ ਕਿ ਅਗਲੇ ਦੋ ਦਿਨਾਂ ਵਿਚ ਸਭ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਹੜਤਾਲ ਵਿਚ ਸ਼ਮੂਲੀਅਤ ਕਰਵਾਈ ਜਾਵੇ | ਇਸ ਮੌਕੇ ਉਕਤ ਤੋਂ ਇਲਾਵਾ ਕਿਰਨਦੀਪ ਕੌਰ ਕੈਸ਼ੀਅਰ, ਜਸਵਿੰਦਰ ਕੌਰ ਜਨਰਲ ਸਕੱਤਰ, ਗੁਰਪ੍ਰੀਤ ਕੌਰ ਆਲਮਵਾਲਾ, ਸਰਬਜੀਤ ਕੌਰ, ਕਰਮਜੀਤ ਕੌਰ ਥਰਾਜ, ਜਸਵੀਰ ਕੌਰ, ਸਰਬਜੀਤ ਕੌਰ, ਨਸੀਬ ਕੌਰ ਬੁੱਘੀਪੁਰਾ, ਪਰਮਜੀਤ ਕੌਰ ਤਲਵੰਡੀ ਭੰਗੇਰੀਆਂ, ਨੀਨਾ ਕੁਮਾਰੀ, ਕੁਲਦੀਪ ਕੌਰ ਚੁਗਾਵਾਂ, ਚਰਨਜੀਤ ਕੌਰ ਡਰੋਲੀ, ਇੰਦਰਜੀਤ ਕੌਰ, ਪਰਮਜੀਤ ਕੌਰ ਡਾਲਾ, ਕੁਲਵੰਤ ਕੌਰ, ਪ੍ਰਵੀਨ ਕੁਮਾਰੀ, ਸਵਰਨਜੀਤ ਕੌਰ, ਵਿਸ਼ਾਲੀ, ਅਮਨਦੀਪ ਕੌਰ, ਸ਼ਾਂਤੀ ਪੱਤੋ ਹੀਰਾ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਜ਼ਿਲੇ੍ਹ ਭਰ ਤੋਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਹਾਜ਼ਰ ਸਨ |

ਨਾਜਾਇਜ਼ ਕਬਜ਼ਿਆਂ ਦੀ ਆੜ ਵਿਚ ਗਰੀਬ ਲੋਕਾਂ ਦਾ ਉਜਾੜਾ ਕਰਨ ਦੇ ਵਿਰੋਧ 'ਚ ਕੀਤਾ ਰੋਸ ਮਾਰਚ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪਿੰਡ ਚੜਿੱਕ 'ਚ ਨਾਜਾਇਜ਼ ਕਬਜ਼ੇ ਹਟਾਏ ਜਾਣ ਦੀ ਆੜ ਹੇਠ ਸਿਰਫ਼ ਮਜ਼ਦੂਰ ਪਰਿਵਾਰਾਂ ਨੂੰ ਨਿਸ਼ਾਨਾ ਬਣਾਏ ਜਾਣ ਖ਼ਿਲਾਫ਼ ਤਿੰਨ ਮਜ਼ਦੂਰ ਜਥੇਬੰਦੀਆਂ ਦੇ ਸੱਦੇ 'ਤੇ ਸੈਂਕੜੇ ਮਜ਼ਦੂਰ, ਔਰਤਾਂ, ਮਰਦਾਂ ਨੇ ਡੇਰਾ ...

ਪੂਰੀ ਖ਼ਬਰ »

ਗੰਦੇ ਪਾਣੀ ਦੇ ਨਿਕਾਸੀ ਨਾਲੇ ਦਾ ਪਾਣੀ ਖੇਤ ਵਿਚ ਪੈਣ ਕਾਰਨ ਖੇਤ ਮਾਲਕ ਪ੍ਰੇਸ਼ਾਨ

ਫ਼ਤਿਹਗੜ੍ਹ ਪੰਜਤੂਰ, 21 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਨਗਰ ਪੰਚਾਇਤ ਦੇ ਵਾਰਡ ਨੰਬਰ 11 ਦੀ ਮੇਨ ਸੜਕ ਦੇ ਨਾਲ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਨਾਲੇ ਦੇ ਕਈ ਦਿਨਾਂ ਤੋਂ ਟੁੱਟੇ ਹੋਣ ਸਬੰਧੀ ਜਿੱਥੇ ਨਾਲ ਲੱਗਦੇ ਖੇਤ ਦੇ ਮਾਲਕ ਵਲੋਂ ਆਪਣੀ ਪ੍ਰੇਸ਼ਾਨੀ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੀ ਮੀਟਿੰਗ ਹੋਈ

ਬੱਧਨੀ ਕਲਾਂ, 21 ਸਤੰਬਰ (ਸੰਜੀਵ ਕੋਛੜ)-ਮਾਰਕੀਟ ਕਮੇਟੀ ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ ਬਲਦੇਵ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ ਸਟੇਟ ਬਾਡੀ, ਪਰਮਿੰਦਰ ਸਿੰਘ ਸੂਬਾ ਸਕੱਤਰ ਅਤੇ ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਮੋਗਾ ਦੀ ਅਗਵਾਈ 'ਚ ਇੱਥੇ ਮਾਰਕੀਟ ਕਮੇਟੀ ...

ਪੂਰੀ ਖ਼ਬਰ »

-ਮਾਮਲਾ ਚੂਹੜਚੱਕ ਵਿਖੇ ਹੋ ਰਹੇ ਚਿੱਟੇ ਦੇ ਕਾਰੋਬਾਰ ਦਾ-

ਪੁਲਿਸ ਅਧਿਕਾਰੀ ਨੇ ਪਿੰਡ ਵਾਸੀਆਂ ਤੇ ਜਥੇਬੰਦੀ ਦੇ ਆਗੂਆਂ ਨਾਲ ਕੀਤੀ ਮੀਟਿੰਗ

ਅਜੀਤਵਾਲ, 21 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਚੂਹੜ ਚੱਕ ਪਿੰਡ ਵਾਸੀ ਪਿਛਲੇ 50 ਦਿਨਾਂ ਤੋਂ ਚਿੱਟੇ ਦਾ ਪਿੰਡ 'ਚੋਂ ਖ਼ਾਤਮਾ ਕਰਨ ਵਿਰੁੱਧ ਲਗਾਤਾਰ ਪਹਿਰਾ ਦੇ ਰਹੇ ਹਨ ਇਸ ਨਾਲ ਜਿੱਥੇ ਚਿੱਟੇ ਦੇ ਵਪਾਰੀਆਂ ਨੂੰ ਹੱਥਾਂ ਪੈਰਾਂ ਦੀ ਪਈ ਹੈ, ਉੱਥੇ ਪੁਲਿਸ ਅਧਿਕਾਰੀ ਪਿੰਡ ...

ਪੂਰੀ ਖ਼ਬਰ »

ਮਾਉਂਟ ਲਿਟਰਾ ਜੀ ਸਕੂਲ ਵਿਖੇ ਟੀਚਰਾਂ ਦਾ ਟ੍ਰੇਨਿੰਗ-ਕਮ-ਸੈਮੀਨਾਰ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)- ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਪਿੰਡ ਪੁਰਾਣੇ ਵਾਲਾ ਵਿਖੇ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਮਾਉਂਟ ਲਿਟਰਾ ਜੀ ਸਕੂਲ ਵਿਚ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਤੇ ਸ਼ਹਿਰ ਦੀਆਂ ਜਨਤਕ ਜਥੇਬੰਦੀਆਂ ਦੀ ਮੀਟਿੰਗ ਹੋਈ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਕਿਸਾਨ ਸੰਘਰਸ਼ ਸਹਾਇਤਾ ਕਮੇਟੀ ਮੋਗਾ ਤੇ ਸ਼ਹਿਰ ਦੀਆਂ ਵੱਖ-ਵੱਖ ਜਨਤਕ ਜਥੇਬੰਦੀਆਂ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਸੁਰਿੰਦਰ ਸਿੰਘ ਮੋਗਾ ਕੋ -ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸੰਯੁਕਤ ...

ਪੂਰੀ ਖ਼ਬਰ »

ਕਾਨੰੂਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਰੋਸ ਧਰਨਾ ਅੱਜ ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ)-ਦੀ ਰਿਟਾਇਰਡ ਰੈਵੀਨਿਊ ਕਾਨੰੂਨਗੋ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਦਰਸ਼ਨ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨੇਚਰ ਪਾਰਕ ਵਿਖੇ ਹੋਈ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਮੈਕਰੋ ਗਲੋਬਲ ਦੇ ਵਿਦਿਆਰਥੀ ਨੇ ਪ੍ਰਾਪਤ ਕੀਤੇ 7 ਬੈਂਡ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)- ਆਈਲਟਸ ਦੀ ਕੋਚਿੰਗ ਅਤੇ ਸ਼ਾਨਦਾਰ ਇਮੀਗ੍ਰੇਸ਼ਨ ਸੇਵਾਵਾਂ ਦੇਣ ਨਾਲ ਮੈਕਰੋ ਗਲੋਬਲ ਗਰੁੱਪ ਆਫ਼ ਇੰਸਟੀਚਿਊਟ ਪੰਜਾਬ ਦੀ ਨੰਬਰ ਇਕ ਸੰਸਥਾ ਬਣ ਚੁੱਕੀ ਹੈ, ਉੱਥੇ ਹੀ ਅਨੇਕਾਂ ਵਿਦਿਆਰਥੀਆਂ ਦਾ ਭਵਿੱਖ ਸਵਾਰ ਚੁੱਕੀ ਹੈ | ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 2 ਲੱਖ 60 ਹਜ਼ਾਰ ਠੱਗੇ

ਮੋਗਾ, 21 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਰਣੀਆਂ ਨਿਵਾਸੀ ਦੋ ਨੌਜਵਾਨਾਂ ਨੂੰ ਕੁਵੈਤ ਭੇਜਣ ਦਾ ਝਾਂਸਾ ਦੇ ਕੇ 2 ਲੱਖ 60 ਹਜਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਡੀ.ਐਸ.ਪੀ. ਸਪੈਸ਼ਲ ਕ੍ਰਾਈਮ ਮੋਗਾ ਸੁਖਵਿੰਦਰ ...

ਪੂਰੀ ਖ਼ਬਰ »

ਸੰਤ ਆਸ਼ਰਮ ਗਊਸ਼ਾਲਾ ਨਹਿਰ ਵਾਲੀ ਵਿਖੇ ਬਰਸੀ ਤੇ ਯੱਗ ਸਮਾਗਮ 'ਚ ਵੱਡੀ ਗਿਣਤੀ 'ਚ ਸੰਗਤਾਂ ਹੋ ਰਹੀਆਂ ਨਤਮਸਤਕ

ਬੱਧਨੀ ਕਲਾਂ, 22 ਸਤੰਬਰ (ਸੰਜੀਵ ਕੋਛੜ)-ਮਹਾਨ ਤਿਆਗੀ, ਤਪੱਸਵੀ ਤੇ ਵੇਦਾਂਤੀ ਸ਼੍ਰੀ ਮਾਨ 108 ਸੁਆਮੀ ਮਹੇਸ਼ ਮੁਨੀ ਬੋਰੇ ਵਾਲੇ ਅਤੇ ਸ਼੍ਰੀ ਮਾਨ ਸੰਤ ਬਲਵੀਰ ਸਿੰਘ ਰਣੀਏ ਵਾਲਿਆਂ ਦੀ ਸਦੀਵੀ ਮਿੱਠੀ ਯਾਦ ਨੂੰ ਸਮਰਪਿਤ ਪੰਦਰਾਂ ਰੋਜ਼ਾ ਬਰਸੀ ਅਤੇ ਯੱਗ ਸਮਾਗਮ ਸੰਤ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਵਿਧਾਇਕ ਲੋਹਗੜ੍ਹ ਦਾ ਮੂੰਹ ਮਿੱਠਾ ਕਰਵਾਇਆ

ਧਰਮਕੋਟ, 21 ਸਤੰਬਰ (ਪਰਮਜੀਤ ਸਿੰਘ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਹਰ ਵਰਗ ਦੇ ਚਿਹਰਿਆਂ 'ਤੇ ਖ਼ੁਸ਼ੀ ਆ ਗਈ ਹੈ | ਅੱਜ ਹਲਕਾ ਵਿਧਾਇਕ ਲੋਹਗੜ੍ਹ ਚੰਡੀਗੜ੍ਹ ਤੋਂ ਪਿੰਡ ਲੋਹਗੜ੍ਹ ਪਹੁੰਚੇ ਤਾਂ ਹਲਕਾ ਧਰਮਕੋਟ ਦੇ ਕਾਂਗਰਸੀ ਆਗੂ, ਵਰਕਰ, ਪੰਚ ਸਰਪੰਚ ...

ਪੂਰੀ ਖ਼ਬਰ »

25 ਸਤੰਬਰ ਨੂੰ ਸਿੱਖਿਆ ਸਕੱਤਰ ਦਾ ਪੁਤਲਾ ਫੂਕਿਆ ਜਾਵੇਗਾ-ਡੀ.ਟੀ.ਐਫ.

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਕਿ੍ਸ਼ਨ ਕੁਮਾਰ ਵਲੋਂ ਜਿੱਥੇ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਸਿੱਖਿਆ ਖੇਤਰ ਦੇ ਉਜਾੜੇ ਦਾ ਬੀੜਾ ਚੁੱਕਿਆ ਹੋਇਆ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਸ਼ਾਂਤੀ ਦਿਵਸ 'ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਮੋਗਾ, 21 ਸਤੰਬਰ (ਬੱਬੀ)-ਗੁਰੂ ਨਾਨਕ ਕਾਲਜ ਵਿਖੇ ਕਾਮਰਸ ਕਲੱਬ ਅਤੇ ਅਰਥ ਸ਼ਾਸਤਰ ਕਲੱਬ ਵਲੋਂ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਪਿ੍ੰਸੀਪਲ ਪ੍ਰੋ. ਸਵਰਨਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਬੀ. ਕਾਮ ਅਤੇ ਐਮ.ਏ. ਇਕਨਾਮਿਕਸ ਭਾਗ ਵਿਦਿਆਰਥੀਆਂ ਦੇ ਪੋਸਟਰ ...

ਪੂਰੀ ਖ਼ਬਰ »

ਕੈਬਨਿਟ ਵਿਚ ਬੀ.ਸੀ. ਸਮਾਜ ਦੇ ਤਿੰਨ ਮੰਤਰੀ ਬਣਾਏ ਜਾਣ-ਚੀਮਾ

ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਬਣੀ ਸੂਬਾ ਸਰਕਾਰ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਛੜਾ ਸਮਾਜ ਸੰਗਠਨ ਮੋਗਾ ਦੇ ਕਨਵੀਨਰ ਗੁਰਪ੍ਰੀਤਮ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿਚ ਬੀ.ਸੀ. ਸਮਾਜ ਅਤੇ ਐਸ.ਸੀ. ...

ਪੂਰੀ ਖ਼ਬਰ »

ਬਾਬਾ ਨਾਜ਼ਰ ਸਿੰਘ ਦੀ ਬਰਸੀ ਸੰਬੰਧੀ ਸਮਾਗਮ

ਨੱਥੂਵਾਲਾ ਗਰਬੀ, 21 ਸਤੰਬਰ (ਸਾਧੂ ਰਾਮ ਲੰਗੇਆਣਾ)-ਸੰਗਤਾਂ ਵਲੋਂ ਬਾਬਾ ਨਾਜ਼ਰ ਸਿੰਘ ਦੀ 3 ਅਕਤੂਬਰ ਨੂੰ ਪਿੰਡ ਲੰਗੇਆਣਾ ਨਵਾਂ ਦੇ ਗੁਰਦੁਆਰਾ ਪੱਤੀ ਕੋਰ ਵਿਖੇ ਮਨਾਈ ਜਾ ਰਹੀ ਬਰਸੀ ਦੇ ਸਬੰਧ ਵਿਚ ਚੱਲ ਰਹੀ ਸ੍ਰੀ ਅਖੰਡ ਪਾਠਾਂ ਦੀ 8ਵੀਂ ਲੜੀ ਦੇ ਸੱਤ ਸ੍ਰੀ ਅਖੰਡ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਮਾਰਕੀਟ ਕਮੇਟੀ ਦਫ਼ਤਰ 'ਚ ਲੱਡੂ ਵੰਡ ਕੇ ਖ਼ੁਸ਼ੀ ਮਨਾਈ

ਨਿਹਾਲ ਸਿੰਘ ਵਾਲਾ, 21 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੇ ਉੱਪ-ਮੁੱਖ ਮੰਤਰੀ ਪੰਜਾਬ ਬਣਨ 'ਤੇ ਸਥਾਨਕ ਦਫ਼ਤਰ ਮਾਰਕੀਟ ਕਮੇਟੀ ਵਿਖੇ ਮਾਰਕੀਟ ਕਮੇਟੀ ਦੇ ਚੇਅਰਮੈਨ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਖੋਸਾ ਇਕਾਈ ਦਾ ਗਠਨ

ਨੱਥੂਵਾਲਾ ਗਰਬੀ, 21 ਸਤੰਬਰ (ਸਾਧੂ ਰਾਮ)-ਭਾਰਤੀ ਕਿਸਾਨ ਯੂਨੀਅਨ ਖੋਸਾ (ਰਜਿ:) ਪੰਜਾਬ ਦੀ ਮੀਟਿੰਗ ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਖੋਸਾ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਪਵਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ, ...

ਪੂਰੀ ਖ਼ਬਰ »

ਕਲੈਸਟਰੋਲ ਚੈੱਕਅਪ ਦਾ ਮੁਫ਼ਤ ਕੈਂਪ ਲਗਾਇਆ

ਮੋਗਾ, 21 ਸਤੰਬਰ (ਅਸ਼ੋਕ ਬਾਂਸਲ)-ਮੋਗਾ ਵਾਰਡ ਨੰਬਰ 37 ਦੇ ਡਾ. ਨਵੀਨ ਸੂਦ ਵਲੋਂ ਅਰਿਸਟੋ ਫਾਰਮਾਸੂਟੀਕਲ ਦੇ ਸਹਿਯੋਗ ਨਾਲ ਇੰਸਟੈਂਟ ਕਲੈਸਟਰੋਲ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ 50 ਲੋਕਾਂ ਦਾ ਕੰਪਲੀਟ ਲਿਪਰਡ ਪ੍ਰੋਫਾਈਲ ਟੈਸਟ ਮੁਫ਼ਤ ਕੀਤਾ ਗਿਆ | ...

ਪੂਰੀ ਖ਼ਬਰ »

ਰਾਮਗੜ੍ਹੀਆ ਭਾਈਚਾਰੇ ਦੀ ਮੀਟਿੰਗ ਹੋਈ

ਬਾਘਾ ਪੁਰਾਣਾ, 21 ਸਤੰਬਰ (ਕਿ੍ਸ਼ਨ ਸਿੰਗਲਾ)- ਸਥਾਨਕ ਮੋਗਾ ਸੜਕ ਉੱਪਰਲੇ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਸ਼ਹਿਰ ਦੇ ਰਾਮਗੜ੍ਹੀਆ ਭਾਈਚਾਰੇ ਦੀ ਅਹਿਮ ਮੀਟਿੰਗ ਰਣਜੀਤ ਸਿੰਘ ਝੀਤੇ ਦੀ ਅਗਵਾਈ ਹੇਠ ਹੋਈ ਜਿਸ ਵਿਚ ਚਰਨਜੀਤ ਸਿੰਘ ਝੰਡੇਆਣਾ ਤੇ ਗੁਰਪ੍ਰੀਤਮ ਸਿੰਘ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਦੀ ਮੀਟਿੰਗ ਹੋਈ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਏਟਕ ਮੋਗਾ ਵਲੋਂ ਪਿੰਡ ਡਾਲਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿਚ ਗੁਰਪ੍ਰੀਤ ਚੁਗਾਵਾਂ ਤੇ ਗੁਰਚਰਨ ਕੌਰ ਮੋਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ...

ਪੂਰੀ ਖ਼ਬਰ »

ਐਜੂਕੇਸ਼ਨ ਹੱਬ ਆਇਲਟਸ ਇੰਸਟੀਚਿਊਟ ਦੀ ਵਿਦਿਆਰਥਣ ਨੇ 7 ਬੈਂਡ ਪ੍ਰਾਪਤ ਕੀਤੇ

ਫ਼ਤਿਹਗੜ੍ਹ ਪੰਜਤੂਰ, 21 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਕਸਬੇ ਦੀ ਨਾਮਵਰ ਐਜੂਕੇਸ਼ਨ ਹੱਬ ਆਇਲਟਸ ਇੰਸਟੀਚਿਊਟ ਦੀ ਵਿਦਿਆਰਥਣ ਮਨਪ੍ਰੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ ਨੇ ਲਿਸਨਿੰਗ 'ਚ 8.5, ਰੀਡਿੰਗ 6.5, ਰਾਈਟਿੰਗ 6.5, ਸਪੀਕਿੰਗ 7, ਓਵਰਆਲ 7 ...

ਪੂਰੀ ਖ਼ਬਰ »

ਮੈਡੀਕਲ ਕੈਂਪ ਵਿਚ 530 ਮਰੀਜ਼ਾਂ ਦੀ ਕੀਤੀ ਜਾਂਚ

ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)-ਧਾਰਮਿਕ ਅਤੇ ਸਮਾਜਿਕ ਕੰਮਾਂ ਨੂੰ ਸਮਰਪਿਤ ਸਮਾਜ ਸੇਵੀ ਸਤਿਕਾਰ ਕਮੇਟੀ ਵਲੋਂ ਪ੍ਰਵਾਸੀ ਭਾਰਤੀਆਂ ਅਤੇ ਗਰਾਮ ਪੰਚਾਇਤ ਸੁਖਾਨੰਦ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹਰ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਘੱਟ ਗਿਣਤੀ ਵਰਗ ਲਈ ਵੱਖ-ਵੱਖ ਵਜ਼ੀਫ਼ਾ ਸਕੀਮਾਂ ਦੀਆਂ ਦਰਖਾਸਤਾਂ ਲਈ ਸਮਾਂ ਸਾਰਨੀ ਜਾਰੀ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨੇ ਦੱਸਿਆ ਕਿ ਵਿੱਦਿਅਕ ਸੈਸ਼ਨ 2021-22 ਦੌਰਾਨ ਸੌ ਫ਼ੀਸਦੀ ਕੇਂਦਰੀ ਪ੍ਰਯੋਜਿਤ ਘੱਟ ਗਿਣਤੀ ਵਰਗ ਲਈ ਪ੍ਰੀ-ਮੈਟਿ੍ਕ ਸਕਾਲਰਸ਼ਿਪ ਸਕੀਮ, ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਸਦਕਾ ਖ਼ੁਸ਼ੀ ਦਾ ਮਹੌਲ

ਕੋਟ ਈਸੇ ਖਾਂ, 21 ਸਤੰਬਰ (ਗੁਲਾਟੀ, ਖ਼ਾਲਸਾ)- ਪੰਜਾਬ ਦੀਆਂ ਸਿਆਸੀ ਪਾਰਟੀਆਂ ਵਲੋਂ ਆਪਣੀ ਸਰਕਾਰ ਆਉਣ ਤੇ ਕਿਸੇ ਦਲਿਤ ਚਿਹਰੇ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਜਿਹੇ ਹਾਲ ਡਰਾਮੇ ਹੀ ਰਚੇ ਜਾ ਰਹੇ ਸਨ ਪਰ ਜੋ ਕਾਂਗਰਸ ਹਾਈ ਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ...

ਪੂਰੀ ਖ਼ਬਰ »

ਸਾਬਕਾ ਵਿਧਾਇਕ ਸਾਧੂ ਸਿੰਘ ਬਰਾੜ ਰਾਜੇਆਣਾ ਦੀ ਯਾਦ 'ਚ ਲਾਇਆ ਖ਼ੂਨਦਾਨ ਕੈਂਪ

ਬਾਘਾ ਪੁਰਾਣਾ, 21 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੰਤ ਮੀਹਾਂ ਸਿੰਘ ਰਾਜਾ ਪੀਰ ਸੀਨੀਅਰ ਸੈਕੰਡਰੀ ਸਕੂਲ ਰਾਜੇਆਣਾ 'ਚ ਖ਼ੂਨਦਾਨ ਕੈਂਪ ਲਾਇਆ ਗਿਆ | ਇਸ ਮੌਕੇ ਮੈਨੇਜਰ ਸ਼ਿੰਦਰਪਾਲ ਕੌਰ ਬਿੰਦੂ ਬਰਾੜ ਨੇ ਦੱਸਿਆ ਕਿ ਸੰਸਥਾ ਦੇ ...

ਪੂਰੀ ਖ਼ਬਰ »

ਭਰਵੀਂ ਬਾਰਿਸ਼ ਨੇ ਮੌਸਮ ਦਾ ਬਦਲਿਆ ਮਿਜ਼ਾਜ਼

ਕੋਟ ਈਸੇ ਖਾਂ, 21 ਸਤੰਬਰ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)- ਅੱਸੂ ਮਹੀਨੇ ਦੀ ਤੇਜ ਧੁੱਪ ਅਤੇ ਹੁੰਮਸ ਭਰੇ ਮੌਸਮ ਤੋਂ ਨਿਜਾਤ ਹਾਸਿਲ ਕਰਨ ਲਈ ਆਮ ਲੋਕ ਅਤੇ ਕਿਸਾਨ ਬੜੀ ਸ਼ਿੱਦਤ ਨਾਲ ਮੀਂਹ ਪੈਣ ਦੀ ਉਡੀਕ ਕਰ ਰਹੇ ਸਨ ਕਿ ਅੱਜ ਸਵੇਰੇ ਹਲਕੀ ਬੂੰਦਾਂ ਬਾਂਦੀ ...

ਪੂਰੀ ਖ਼ਬਰ »

27 ਨੂੰ ਭਾਰਤ ਬੰਦ ਸੰਬੰਧੀ ਬੀਕੇਯੂ ਪੰਜਾਬ ਵਲੋਂ ਤਿਆਰੀਆਂ ਮੁਕੰਮਲ-ਸੰਧੂ, ਬਹਿਰਾਮ ਕੇ

ਕੋਟ ਈਸੇ ਖਾਂ, 21 ਸਤੰਬਰ (ਨਿਰਮਲ ਸਿੰਘ ਕਾਲੜਾ)-ਸਥਾਨਕ ਗੁਰਦੁਆਰਾ ਕਲਗ਼ੀਧਰ ਮਸੀਤਾਂ ਰੋਡ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੀ ਵਿਸ਼ੇਸ਼ ਮੀਟਿੰਗ ਫੁਰਮਾਨ ਸਿੰਘ ਸੰਧੂ ਪ੍ਰਧਾਨ ਬੀਕੇਯੂ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੌਮੀ ਜਨਰਲ ਸਕੱਤਰ ਬਲਵੰਤ ...

ਪੂਰੀ ਖ਼ਬਰ »

ਮਾਤਾ ਤਾਪ ਕੌਰ ਡਿਸਪੈਂਸਰੀ ਲਈ ਪ੍ਰਵਾਸੀ ਵੀਰਾਂ ਨੇ ਭੇਜੀ ਮਾਲੀ ਮੱਦਦ

ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)-ਪਿੰਡ ਕੋਟਲਾ ਰਾਏਕਾ ਵਿਖੇ ਬਣ ਰਹੀ ਮਾਤਾ ਤਾਪ ਕੌਰ ਡਿਸਪੈਂਸਰੀ ਲਈ ਪ੍ਰਦੇਸਾਂ ਵਿਚ ਵੱਸਦੇ ਪਿੰਡ ਕੋਟਲਾ ਰਾਏਕਾ ਦੇ ਦਾਨੀ ਪਰਿਵਾਰਾਂ ਵਲੋਂ ਦਿਲ ਖੋਲ੍ਹ ਕੇ ਮਦਦ ਦਿੱਤੀ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਬੀ. ਕੇ. ਯੂ. (ਏਕਤਾ ਉਗਰਾਹਾਂ) ਨੂੰ ਸੌਂਪੀ 50 ਹਜ਼ਾਰ ਦੀ ਸਹਾਇਤਾ ਰਾਸ਼ੀ

ਬਾਘਾ ਪੁਰਾਣਾ, 21 ਸਤੰਬਰ (ਕਿ੍ਸ਼ਨ ਸਿੰਗਲਾ)- ਜਿਸ ਦਿਨ ਤੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਟੋਲ ਪਲਾਜ਼ਾ ਚੰਦ ਪੁਰਾਣਾ ਵਿਖੇ ਚੱਲ ਰਹੇ ਕਿਸਾਨੀ ਅੰਦੋਲਨ ਵਿਚ ਮਾਲਵੇ ਦੇ ਪ੍ਰਸਿੱਧ ਇਤਿਹਾਸਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ (ਤਪ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ

ਬੱਧਨੀ ਕਲਾਂ, 21 ਸਤੰਬਰ (ਸੰਜੀਵ ਕੋਛੜ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਇੱਥੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਹੋਈ ਜਿਸ 'ਚ ਜ਼ਿਲ੍ਹੇ ਦੇ ਵੱਡੀ ਗਿਣਤੀ 'ਚ ਪਿੰਡਾਂ 'ਚੋਂ ਸਰਗਰਮ ਆਗੂ ਤੇ ਵਰਕਰ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਪਾਰਕ ਅਤੇ ਡਿਸਪੈਂਸਰੀ ਲਈ ਪ੍ਰਵਾਸੀ ਵੀਰਾਂ ਨੇ ਦਿੱਤੀ ਆਰਥਿਕ ਮੱਦਦ

ਠੱਠੀ ਭਾਈ, 21 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸੁਖਾਨੰਦ ਵਲੋਂ ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਪਿੰਡ ਵਿਚ ਬਣਾਏ ਜਾ ਰਹੇ ਪਾਰਕ ਅਤੇ ਨੌਜਵਾਨਾਂ ਨੂੰ ਉਸਾਰੂ ਸੇਧ ...

ਪੂਰੀ ਖ਼ਬਰ »

ਫਰਜ਼ੀ ਅੰਕੜਿਆਂ ਦੇ ਸਹਾਰੇ ਪੰਜਾਬ ਨੂੰ ਸਿੱਖਿਆ 'ਚ ਪਹਿਲੇ ਨੰਬਰ 'ਤੇ ਦਰਸਾਇਆ ਗਿਆ ਹੈ-ਚਾਹਲ, ਦੌੜਕਾ

ਧਰਮਕੋਟ, 21 ਸਤੰਬਰ (ਪਰਮਜੀਤ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਤੇ ਕੁਲਦੀਪ ਸਿੰਘ ਦੌੜਕਾ ਜਨਰਲ ਸਕੱਤਰ ਦੀ ਅਗਵਾਈ ਵਿਚ ਹੋਈ | ਇਸ ਸਮੇਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਜੱਜਪਾਲ ...

ਪੂਰੀ ਖ਼ਬਰ »

ਡੈਫੋਡਿਲਜ਼ ਸਟੱਡੀ ਅਬਰੋਡ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ

ਮੋਗਾ, 21 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਵਿਸ਼ਵ ਪੱਧਰ ਦੀ ਪ੍ਰਸਿੱਧ ਸੰਸਥਾ ਡੈਫੋਡਿਲਜ਼ ਸਟੱਡੀ ਅਬਰੋਡ ਪ੍ਰਾ. ਲਿਮ. ਨੇ ਗੁਰਵੀਰ ਕੌਰ ਸੰਘਾ ਪੁੱਤਰੀ ਹਰਜੀਤ ਸਿੰਘ ਸੰਘਾ ਵਾਸੀ ਦਾਰਾਪੁਰ ਦਾ ਸਤੰਬਰ 2021 ਇਨਟੇਕ ...

ਪੂਰੀ ਖ਼ਬਰ »

ਦਿੱਲੀ ਕਾਨਵੈਂਟ ਸਕੂਲ 'ਚ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ

ਫ਼ਤਿਹਗੜ੍ਹ ਪੰਜਤੂਰ, 21 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਇਲਾਕੇ ਦੀ ਨਾਮਵਰ ਸਿੱਖਿਆ ਸੰਸਥਾ ਦਿੱਲੀ ਕਾਨਵੈਂਟ ਸਕੂਲ ਮੁੰਡੀ ਜਮਾਲ ਵਿਖੇ ਚੇਅਰਮੈਨ ਬਲਜੀਤ ਸਿੰਘ ਭੁੱਲਰ, ਬਲਵਿੰਦਰ ਸਿੰਘ ਸੰਧੂ ਅਤੇ ਪਿ੍ੰਸੀਪਲ ਵਿਪਨ ਕੁਮਾਰ ਦੀ ਰਹਿਨੁਮਾਈ ਹੇਠ ਨਰਸਰੀ ਤੋਂ ਯੂ. ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ

ਕਿਸ਼ਨਪੁਰਾ ਕਲਾਂ, 21 ਸਤੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਇੱਥੇ ਪੰਥਕ ਗੁਰਦੁਆਰਾ ਸਾਹਿਬ ਸੰਤ ਬਾਬਾ ਵਿਸਾਖਾ ਸਿੰਘ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਦੇਵ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ ਹੁਣ ਝੂਠ ਦੀ ਪੰਡ ਬਣ ਕੇ ਰਹਿ ਗਿਆ ਹੈ-ਲਾਡੀ ਢੋਸ

ਧਰਮਕੋਟ, 21 ਸਤੰਬਰ (ਪਰਮਜੀਤ ਸਿੰਘ)-ਧਰਮਕੋਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਇਥੇ ਮੀਟਿੰਗ ਉਪਰੰਤ ਗੱਲਬਾਤ ਕਰਦੇ ਹੋਏ ਕਿਹਾ ਕੇ ਅਕਾਲੀ ਦਲ ਝੂਠਾਂ ਦੀ ਪੰਡ ਬਣ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕੇ ਜੋ 17 ਸਤੰਬਰ ਨੂੰ ਅਕਾਲੀ ...

ਪੂਰੀ ਖ਼ਬਰ »

ਸਾਂਝ ਕੇਂਦਰ ਸਿਟੀ ਤੇ ਥਾਣਾ ਸਾਂਝ ਕੇਂਦਰ ਸਿਟੀ ਮੋਗਾ ਦੀ ਮੀਟਿੰਗ

ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ, ਅਸ਼ੋਕ ਬਾਂਸਲ)-ਸਬਡਵੀਜ਼ਨ ਮੋਗਾ ਸਾਂਝ ਕੇਂਦਰ ਸਿਟੀ ਮੋਗਾ ਅਤੇ ਥਾਣਾ ਸਾਂਝ ਕੇਂਦਰ ਸਿਟੀ ਮੋਗਾ ਦੀ ਮੀਟਿੰਗ ਡੀ.ਐਸ.ਪੀ. (ਸਿਟੀ) ਜਸ਼ਨਦੀਪ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਹੋਈ | ਇਸ ਮੀਟਿੰਗ ਵਿਚ ਸਾਂਝ ਕੇਂਦਰ ਦੇ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ ਗੁਪਤ ਮੀਟਿੰਗ ਦੌਰਾਨ ਸਾਹੋਕੇ ਦੇ ਹੱਕ 'ਚ ਨਿੱਤਰੇ ਕਈ ਅਕਾਲੀ ਆਗੂ

ਨਿਹਾਲ ਸਿੰਘ ਵਾਲਾ, 21 ਸਤੰਬਰ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਮੋਗਾ ਜ਼ਿਲ੍ਹੇ ਦੇ ਇਤਿਹਾਸਕ ਨਗਰ ਤਖ਼ਤੂਪੁਰਾ ਸਾਹਿਬ ਵਿਖੇ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ 'ਚ ਉਸ ਸਮੇਂ ਆਪਸੀ ਕਾਟੋ-ਕਲੇਸ਼ ਹੋਰ ਸਾਹਮਣੇ ਆਇਆ ਜਦੋਂ ...

ਪੂਰੀ ਖ਼ਬਰ »

ਜ਼ਰੂਰਤਮੰਦ ਬੱਚਿਆਂ ਦਾ ਅਸਿਸਮੈਂਟ ਕੈਂਪ ਲਗਾਇਆ

ਮੋਗਾ, 21 ਸਤੰਬਰ (ਜਸਪਾਲ ਸਿੰਘ ਬੱਬੀ)-ਸੁਸ਼ੀਲ ਨਾਥ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਗਾ, ਵਰਿੰਦਰਪਾਲ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਮੋਗਾ ਅਤੇ ਵਰਿੰਦਰ ਕੌਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮੋਗਾ-2 ਦੀ ਅਗਵਾਈ ਹੇਠ ਬਲਾਕ ਮੋਗਾ-1 ਅਤੇ ਮੋਗਾ-2 ਦੇ ਜ਼ਰੂਰਤਮੰਦ ...

ਪੂਰੀ ਖ਼ਬਰ »

ਟਰਾਂਸਫ਼ਾਰਮਰ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਕਿਸਾਨ ਆਗੂ ਮਿਲੇ ਥਾਣਾ ਮੁਖੀ ਨੂੰ

ਅਜੀਤਵਾਲ, 21 ਸਤੰਬਰ (ਗਾਲਿਬ)- ਪਿੰਡਾਂ 'ਚ ਕਿਸਾਨਾਂ ਦੇ ਖੇਤਾਂ 'ਚ ਟਰਾਂਸਫ਼ਾਰਮਰ ਚੋਰੀ ਹੋਣ ਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਕਿਸਾਨ ਆਗੂ ਅਤੇ ਕਿਸਾਨ ਮਹਿਣਾ ਥਾਣਾ ਮੁਖੀ ਨੂੰ ਮਿਲੇ ਅਤੇ ਡਾਲਾ ਪਿੰਡ 'ਚ ਇਕ ਹਫ਼ਤੇ 'ਚ ਹੋਈਆਂ ਟਰਾਂਸਫ਼ਾਰਮਰ ਚੋਰੀ ਦੀਆਂ ਪੰਜ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX