ਗੁਰੂਹਰਸਹਾਏ, 21 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਵਿਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ, ਕਿਉਂਕਿ ਗੁਰੂਹਰਸਹਾਏ ਪੁਲਿਸ ਵਲੋਂ ਇਨ੍ਹਾਂ ਚੋਰਾਂ ਖ਼ਿਲਾਫ਼ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਦੀ ਤਾਜ਼ਾ ਮਿਸਾਲ ਉਦੋਂ ਦੇਖਣ ਨੂੰ ਮਿਲੀ, ਜਦ ਬੀਤੀ ਰਾਤ ਗੁਰੂਹਰਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਅੰਦਰ ਦਾਖਲ ਹੋ ਕੇ ਪੀ.ਪੀ.ਪੀ. ਯੂਨਿਟ ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦੇ ਲਈ ਆਏ ਤਾਂ ਪਹਿਲਾਂ ਤੋਂ ਹੀ ਮੌਜੂਦ ਉੱਥੇ ਚੌਕੀਦਾਰ ਵਲੋਂ ਹੁਸ਼ਿਆਰੀ ਦਿਖਾਉਂਦੇ ਹੋਏ ਇਨ੍ਹਾਂ ਚੋਰਾਂ ਨੂੰ ਕਾਬੂ ਕਰ ਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀਦਾਰ ਜ਼ੈਲ ਸਿੰਘ ਨੇ ਦੱਸਿਆ ਕਿ ਜਦ ਰਾਤ ਕਰੀਬ 2 ਵੱਜ ਕੇ 10 ਮਿੰਟ 'ਤੇ ਉਨ੍ਹਾਂ ਨੂੰ ਕਿਸੇ ਮੋਟਰਸਾਈਕਲ ਦੀ ਆਵਾਜ਼ ਦਾ ਖੜਕਾ ਸੁਣਿਆ ਤਾਂ ਪੀ.ਪੀ.ਪੀ. ਯੂਨਿਟ ਵੱਲ ਗਿਆ, ਜਦੋਂ ਉਸ ਨੇ ਉੱਥੇ ਜਾ ਕੇ ਦੇਖਿਆ ਤਾਂ ਇਕ ਵਿਅਕਤੀ ਮੋਟਰਸਾਈਕਲ 'ਤੇ ਬੈਠਾ ਸੀ ਅਤੇ ਦੋ ਵਿਅਕਤੀ ਪੀ.ਪੀ.ਪੀ. ਯੂਨਿਟ ਵੱਲ ਜਾ ਰਹੇ ਸਨ ਅਤੇ ਉਨ੍ਹਾਂ ਦੇ ਹੱਥ ਵਿਚ ਇਕ ਥੈਲਾ ਜਿਸ ਵਿਚ ਚਾਬੀਆਂ, ਪਾਨੇ, ਪਲਾਸ ਅਤੇ ਲੋਹਾ ਕੱਟਣ ਵਾਲਾ ਬਲੇਡ ਆਦਿ ਸਨ, ਜਿਸ ਤੋਂ ਬਾਅਦ ਉਸ ਵਲੋਂ ਵਾਰਡ ਸਰਵੈਂਟ ਭੋਲਾ ਸਿੰਘ ਨੂੰ ਨਾਲ ਲੈ ਕੇ ਰੌਲਾ ਪਾਇਆ ਅਤੇ ਲਲਕਾਰਾ ਮਾਰਿਆ ਅਤੇ ਉਸ ਤੋਂ ਬਾਅਦ ਇਸ ਸਾਰੀ ਘਟਨਾ ਸਬੰਧੀ ਉਸ ਵਲੋਂ ਐੱਸ.ਐਮ.ਓ ਅਤੇ ਸਟਾਫ਼ ਨਰਸ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਥਾਣਾ ਗੁਰੂਹਰਸਹਾਏ ਦੀ ਪੁਲਿਸ ਨੂੰ ਇਤਲਾਹ ਕੀਤੀ ਅਤੇ ਮੌਕੇ 'ਤੇ ਪਹੁੰਚੇ ਕਰਮਚਾਰੀਆਂ ਵਲੋਂ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਸ ਘਟਨਾ ਸਬੰਧੀ ਪਤਾ ਲੱਗਣ 'ਤੇ ਸ਼ਹਿਰ ਦੇ ਸਮਾਜਿਕ ਸੇਵੀ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਥਾਣਾ ਮੁਖੀ ਰੁਪਿੰਦਰ ਸਿੰਘ ਨੂੰ ਮਿਲ ਕੇ ਬੇਨਤੀ ਕੀਤੀ ਕਿ ਕਮਿਊਨਿਟੀ ਹੈਲਥ ਸੈਂਟਰ ਵਿਖੇ ਪਹਿਲਾਂ ਵੀ ਕਈ ਚੋਰੀਆਂ ਹੋ ਚੁੱਕੀਆਂ ਹਨ | ਲੇਕਿਨ ਚੋਰਾਂ ਸਬੰਧੀ ਪਤਾ ਨਾ ਚੱਲਣ ਕਰਕੇ ਦਿਨ ਪ੍ਰਤੀ ਦਿਨ ਚੋਰਾਂ ਦੇ ਹੌਸਲੇ ਹੋਰ ਵੱਧ ਰਹੇ ਸਨ ਤਾਂ ਇਸ ਕਰਕੇ ਰਾਤ ਫੜੇ ਗਏ ਚੋਰਾਂ 'ਤੇ ਸਖ਼ਤ ਐਕਸ਼ਨ ਲਿਆ ਜਾਵੇ ਤਾਂ ਜੋ ਭਵਿੱਖ ਵਿਚ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇਣ ਦੀ ਹਿੰਮਤ ਨਾ ਕਰ ਸਕੇ | ਇਸ ਮੌਕੇ ਨਰੇਸ਼ ਸੇਠੀ, ਦੇਸ ਰਾਜ ਆਦਿ ਆਗੂ ਹਾਜ਼ਰ ਸਨ |
ਜ਼ੀਰਾ, 21 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਕਾਂਗਰਸ ਪਾਰਟੀ ਦੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ ਸੋਨੀ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ...
ਕੁੱਲਗੜ੍ਹੀ, 21 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਚੌਂਕੀ ਕੁੱਲਗੜ੍ਹੀ ਦੇ ਇੰਚਾਰਜ ਏ.ਐੱਸ.ਆਈ. ਕਰਮ ਸਿੰਘ ਨੇ ਮੁੱਦਈ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਰਾਓ ਕੇ ਹਾਲ ਆਬਾਦ ਭੁੱਚੋ ਮੰਡੀ ਬਠਿੰਡਾ ਦੇ ਬਿਆਨਾਂ ਦੇ ਆਧਾਰ 'ਤੇ ਉਸ ਨੂੰ ਡਰਾ ਧਮਕਾ ਅਤੇ ...
ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ)- ਪੰਜਾਬ ਸਰਕਾਰ ਵਿਚ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਦੇ ਹਮਸਾਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਲੋਂ ਉਨ੍ਹਾਂ ਦੇ ਰਸਮੀ ਚਾਰਜ ਸੰਭਾਲਣ ਦੌਰਾਨ ਸਾਥੀਆਂ ਸਮੇਤ ਮੁਲਾਕਾਤ ਕਰਕੇ ਵਧਾਈ ਅਤੇ ਗੁਲਦਸਤੇ ਭੇਟ ...
ਫ਼ਿਰੋਜ਼ਪੁਰ, 21 ਸਤੰਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪਿਛਲੇ ਕੁਝ ਸਮੇਂ ਤੋਂ ਸਮਾਜ ਵਿਰੋਧੀ ਅਨਸਰਾਂ ਵਲੋਂ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਸਮੇਤ ਪੰਜਾਬ ਭਰ ਵਿਚ ਚਲਾਈਆਂ ਜਾ ਰਹੀਆਂ ਸੰਵੇਦਨਸ਼ੀਲ ਗਤੀਵਿਧੀਆਂ ਨਾਲ ਨਿਪਟਣ ਲਈ ਫ਼ਿਰੋਜ਼ਪੁਰ ਪੁਲਿਸ ਪੂਰੀ ...
ਫ਼ਿਰੋਜ਼ਪੁਰ, 21 ਸਤੰਬਰ (ਤਪਿੰਦਰ ਸਿੰਘ)- ਪਿਛਲੇ 16 ਸਾਲਾਂ ਤੋਂ ਸਰਕਾਰੀ ਸਕੂਲਾਂ ਵਿਚ ਕੰਮ ਕਰ ਰਹੇ ਕੰਪਿਊਟਰ ਅਧਿਆਪਕਾਂ ਵਲੋਂ ਸਿੱਖਿਆ ਵਿਭਾਗ ਵਿਚ ਸ਼ਿਫ਼ਟ ਕਰਨ ਦੀ ਮੰਗ ਨੂੰ ਲੈ ਕੇ ਕੰਪਿਊਟਰ ਅਧਿਆਪਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਕੰਪਿਊਟਰ ...
ਫ਼ਿਰੋਜ਼ਪੁਰ, 21 ਸਤੰਬਰ (ਗੁਰਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦੇ ਮੈਂਬਰ ਬਣੇ ਨਵਨੀਤ ਕੁਮਾਰ ਗੋਰਾ ਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ...
ਮੁੱਦਕੀ, 21 ਸਤੰਬਰ (ਭੁਪਿੰਦਰ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ਾ ਦੇਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਮੁੱਦਕੀ ਦੇ ਕਾਂਗਰਸੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਵੱਖ-ਵੱਖ ਕਾਂਗਰਸੀ ਆਗੂਆਂ ਨੇ ਕਿਹਾ ...
ਮੁੱਦਕੀ, 21 ਸਤੰਬਰ (ਭੁਪਿੰਦਰ ਸਿੰਘ)- ਕਸਬਾ ਮੁੱਦਕੀ ਵਿਚ ਜਿੱਥੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਤੇ ਦਲਿਤ ਭਾਈਚਾਰਾ ਬਾਗੋ-ਬਾਗ ਨਜ਼ਰ ਆ ਰਿਹਾ ਹੈ, ਉੱਥੇ ਓ.ਪੀ. ਸੋਨੀ ਨੂੰ ਉਪ ਮੁੱਖ ਮੰਤਰੀ ਬਣਾਉਣ ਕਰਕੇ ਪੰਜਾਬ ਦੇ ਅਰੋੜਾ-ਖੱਤਰੀ ਭਾਈਚਾਰੇ ਵਿਚ ...
ਫ਼ਿਰੋਜ਼ਪੁਰ, 21 ਸਤੰਬਰ (ਗੁਰਿੰਦਰ ਸਿੰਘ)- ਅਦਾਲਤ ਵਿਚ ਤਲਾਕ ਦਾ ਕੇਸ ਚੱਲਦਾ ਹੋਣ ਦੇ ਬਾਵਜੂਦ ਦਹੇਜ ਵਿਚ ਮਿਲੀ ਕਾਰ ਪੁਲਿਸ ਦੀ ਸਹਾਇਤਾ ਨਾਲ ਲਿਆਉਣ ਦੀ ਕੀਤੀ ਕੋਸ਼ਿਸ਼ ਦੇ ਇਕ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਨੇ ਲੜਕੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਤੀ ਤੇ ਛੋਟੇ ...
ਲੱਖੋ ਕੇ ਬਹਿਰਾਮ, 21 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਨੂੰ ਮੰਤਰੀ ਮੰਡਲ ਵਿਚ ਸ਼ਾਮਿਲ ਕਰਨ ਲਈ ਉਨ੍ਹਾਂ ਦੇ ਸਮਰਥਕਾਂ ਵਲੋਂ ਜ਼ੋਰਦਾਰ ਆਵਾਜ਼ ਉਠਾਈ ਜਾ ਰਹੀ ਹੈ | ਸੀਨੀਅਰ ਕਾਂਗਰਸੀ ...
ਲੱਖੋ ਕੇ ਬਹਿਰਾਮ, 21 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਇਲਾਕੇ ਭਰ ਵਿਚ ਪੁਲਿਸ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਵਕਤ ਹੋਰ ਬਲ ਮਿਲਿਆ, ਜਦੋਂ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰ ਲਿਆ ਗਿਆ | ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ...
ਬੱਲੂਆਣਾ, 21 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ 'ਚ ਅਕਾਲੀ ਦਲ ਦੀ ਟਿਕਟ ਲਈ 5 ਤੋਂ ਵੱਧ ਉਮੀਦਵਾਰ ਪੱਬਾਂ ਭਾਰ ਹੋਏ ਪਏ ਹਨ, ਪਰਤੰੂ ਮੇਘ ਸਮਾਜ ਦੇ ਹਰਦੇਵ ਮੇਘ ਗੋਬਿੰਦਗੜ੍ਹ ਵੱਲ ਹਲਕੇ ਦਾ ਰੁੱਖ ਕੁੱਝ ਬਦਲਿਆ ਜਾਪਦਾ ਹੈ | ਪਿਛਲੇ ਇਕ ਹਫ਼ਤੇ ਤੋਂ ਉਨ੍ਹਾਂ ...
ਮੰਡੀ ਅਰਨੀਵਾਲਾ, 21 ਸਤੰਬਰ (ਨਿਸ਼ਾਨ ਸਿੰਘ ਸੰਧੂ)-ਸ਼ਹੀਦ ਸੁਖਚੈਨ ਸਿੰਘ ਸਪੋਰਟਸ ਕਲੱਬ ਰਜਿ: ਪਿੰਡ ਇਸਲਾਮ ਵਾਲਾ ਵਲੋਂ ਨੌਜਵਾਨਾਂ ਵਿਚ ਖੇਡ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਦੇ ਮਕਸਦ ਨਾਲ ਪਿੰਡ ਵਿਚ ਪਹਿਲੀ ਵਾਰ ਪਾਵਰ ਵੇਟ ਲਿਫ਼ਟਿੰਗ ਚੈਂਪੀਅਨਸ਼ਿਪ ਕਰਵਾਈ ਗਈ ...
ਜਲਾਲਾਬਾਦ, 21 ਸਤੰਬਰ (ਜਤਿੰਦਰ ਪਾਲ ਸਿੰਘ)-ਮੁਲਾਜ਼ਮ ਸੰਯੁਕਤ ਸੰਗਠਨ ਪੰਜਾਬ( ਐਮ ਯੂ ਓ ਪੀ) ਦੀ ਮੀਟਿੰਗ ਸਥਾਨਕ 132 ਕੇ ਵੀ ਡਵੀਜ਼ਨ ਜਲਾਲਾਬਾਦ ਵਿਖੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਦੀ ਅਗਵਾਈ ਹੇਠ ਹੋਈ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਵੀ ...
ਅਬੋਹਰ, 21 ਸਤੰਬਰ (ਕੁਲਦੀਪ ਸਿੰਘ ਸੰਧੂ)-ਸ਼ੋ੍ਰਮਣੀ ਅਕਾਲੀ ਦਲ ਨੇ ਜੋ ਵੀ ਕਿਹਾ ਹਮੇਸ਼ਾ ਕਰਕੇ ਦਿਖਾਇਆ ਹੈ | ਇਹ ਸ਼ਬਦ ਸੀਨੀਅਰ ਅਕਾਲੀ ਆਗੂ ਹਰਦੇਵ ਮੇਘ ਗੋਬਿੰਦਗੜ੍ਹ ਨੇ ਪਿੰਡ ਰਾਮਕੋਟ ਅਤੇ ਆਜ਼ਮ ਵਾਲਾ ਵਿਖੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਤੋਂ ਜਾਣੂ ...
ਫ਼ਾਜ਼ਿਲਕਾ, 21 ਸਤੰਬਰ (ਦਵਿੰਦਰ ਪਾਲ ਸਿੰਘ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਫ਼ਾਜ਼ਿਲਕਾ ਦੀ ਚੋਣ ਸਰਵਸੰਮਤੀ ਨਾਲ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ | ਜਿਸ ਦੌਰਾਨ ਸ਼ੀਲਾ ਦੇਵੀ ਵਿਸਾਖੇ ਵਾਲਾ ਖੂਹ ਨੂੰ ਬਲਾਕ ...
ਫ਼ਾਜ਼ਿਲਕਾ, 21 ਸਤੰਬਰ (ਅਮਰਜੀਤ ਸ਼ਰਮਾ)-ਘੱਲੂ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੀ ਮੀਟਿੰਗ ਸੁਸਾਇਟੀ ਪ੍ਰਧਾਨ ਚਰਨ ਜੀਤ ਸਿੰਘ ਦੀ ਅਗਵਾਈ ਹੇਠ ਹੋਈ | ਸਭਾ ਦੇ ਦਫ਼ਤਰ ਪਿੰਡ ਘੱਲੂ ਵਿਖੇ ਹੋਈ ਇਸ ਮੀਟਿੰਗ ਵਿਚ ਸੁਸਾਇਟੀ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ...
ਬੱਲੂਆਣਾ, 21 ਸਤੰਬਰ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਬਜੀਦਪੁਰ ਭੋਮਾ ਵਿਖੇ ਮਗਨਰੇਗਾ ਮਜ਼ਦੂਰਾਂ ਨੇ ਪਿੰਡ ਦੀਆ ਸਾਂਝੀਆਂ ਥਾਵਾਂ ਸ਼ਮਸ਼ਾਨਘਾਟ, ਧਰਮਸ਼ਾਲਾ, ਵਾਟਰ ਵਰਕਸ ਆਦਿ ਵਿਖੇ ਪੌਦੇ ਲਗਾਏ | ਪਿੰਡ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਵਾਤਾਵਰਨ ...
ਅਬੋਹਰ, 21 ਸਤੰਬਰ (ਕੁਲਦੀਪ ਸਿੰਘ ਸੰਧੂ)-ਥਾਣਾ ਸਦਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...
ਜਲਾਲਾਬਾਦ, 21 ਸਤੰਬਰ (ਕਰਨ ਚੁਚਰਾ)-ਖੇਤੀਬਾੜੀ ਵਿਭਾਗ ਜਲਾਲਾਬਾਦ ਵਲੋਂ ਪਿੰਡ ਚੱਕ ਪੱਖੀ ਵਿਖੇ ਪਰਾਲੀ ਦੇ ਪ੍ਰਬੰਧਾਂ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਖੇਤੀਬਾੜੀ ਬਲਾਕ ਅਫ਼ਸਰ ਸ਼੍ਰੀਮਤੀ ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ...
ਮੰਡੀ ਅਰਨੀਵਾਲਾ, 21 ਸਤੰਬਰ (ਨਿਸ਼ਾਨ ਸਿੰਘ ਸੰਧੂ)-ਪਿੰਡ ਮੁਰਾਦ ਵਾਲਾ ਦਲ ਸਿੰਘ ਦੇ ਸੀਨੀਅਰ ਅਕਾਲੀ ਆਗੂ ਅੰਮਿ੍ਤ ਸਿੰਘ ਢਿੱਲੋਂ, ਮਹਿਮਾ ਸਿੰਘ ਬਰਾੜ, ਅਮਰੀਕ ਸਿੰਘ ਢਿੱਲੋਂ, ਵਿਕਰਮਜੀਤ ਸਿੰਘ ਢਿੱਲੋਂ, ਬਲਤੇਜ ਸਿੰਘ ਬਰਾੜ ਅਤੇ ਹੋਰਾਂ ਨੇ ਸ: ਸੁਖਬੀਰ ਸਿੰਘ ਬਾਦਲ ...
ਜ਼ੀਰਾ, 21 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਕਾਂਗਰਸ ਪਾਰਟੀ ਜਿਹੜਾ ਵੀ ਚਿਹਰੇ (ਮੁੱਖ ਮੰਤਰੀ) ਬਦਲ ਲਵੇ, ਪਰ ਆਪਣੀ ਝੂਠੀ, ਭਿ੍ਸ਼ਟਾਚਾਰੀ ਅਤੇ ਮੌਕਾ ਪ੍ਰਸਤੀ ਵਾਲੀ ਫ਼ਿਤਰਤ ਨਹੀਂ ਬਦਲ ਸਕਦੀ, ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ...
ਮੁੱਦਕੀ, 21 ਸਤੰਬਰ (ਭੁਪਿੰਦਰ ਸਿੰਘ)- ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦਾ ਜੋ ਘਾਣ ਕਾਂਗਰਸ ਨੇ ਕੀਤਾ ਹੈ, ਉਸ ਤੋਂ ਪੰਜਾਬ ਦਾ ਬੱਚਾ-ਬੱਚਾ ਵਾਕਫ਼ ਹੈ | ਕਾਂਗਰਸ ਨੇ ਆਪਣੀਆਂ ਨਲਾਇਕੀਆਂ ਛੁਪਾਉਣ ਲਈ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਹੈ | ...
ਜ਼ੀਰਾ, 21 ਸਤੰਬਰ (ਜੋਗਿੰਦਰ ਸਿੰਘ ਕੰਡਿਆਲ)- ਜ਼ੀਰਾ ਨੇੜਲੇ ਪਿੰਡ ਸ਼ਾਹਵਾਲਾ ਵਾਸੀ ਜਗਦੇਵ ਸਿੰਘ ਸੰਧੂ ਦੀਆਂ ਅੱਖਾਂ ਮਰਨ ਉਪਰੰਤ ਮੈਡੀਕਲ ਕਾਲਜ ਫ਼ਰੀਦਕੋਟ ਨੂੰ ਦਾਨ ਵਜੋਂ ਭੇਟ ਕਰਨ ਲਈ ਕੀਤੇ ਗਏ ਸ਼ਲਾਘਾਯੋਗ ਕਾਰਜ ਬਦਲੇ ਸ਼ਰਧਾਂਜਲੀ ਸਮਾਗਮ ਦੌਰਾਨ ਉਨ੍ਹਾਂ ...
ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ)- ਮਾਰਕੀਟ ਕਮੇਟੀ ਦਫ਼ਤਰ ਜ਼ੀਰਾ ਵਿਖੇ ਝੋਨੇ ਦੀ ਆਮਦ ਨੂੰ ਮੁੱਖ ਰੱਖਦਿਆਂ ਅਤੇ ਸਰਬੱਤ ਦੇ ਭਲੇ ਲਈ ਚੇਅਰਮੈਨ ਕੁਲਬੀਰ ਸਿੰਘ ਟਿੰਮੀ, ਗੁਰਨਾਮ ਸਿੰਘ ਸਕੱਤਰ ਮਾਰਕੀਟ ਕਮੇਟੀ ਅਤੇ ਸਮੂਹ ਮੁਲਾਜ਼ਮਾਂ ਵਲੋਂ ਸਮਾਗਮ ਕਰਵਾ ਕੇ ...
ਜ਼ੀਰਾ, 21 ਸਤੰਬਰ (ਮਨਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ਵੱਖ-ਵੱਖ ਪਿੰਡਾਂ ਅਤੇ ਬਲਾਕਾਂ ਅੰਦਰ ਅਹੁਦੇਦਾਰਾਂ ਦੀਆਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਤਹਿਤ ਸੁਖਵੰਤ ਸਿੰਘ ਸੋਨੂੰ ਪਿੰਡ ਬੇਰੀ ਕਾਦਰਾਬਾਦ ...
ਮੱਲਾਂਵਾਲਾ, 21 ਸਤੰਬਰ (ਗੁਰਦੇਵ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਦੀ ਇਕ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਮਨਮੋਹਨ ਸਿੰਘ ਥਿੰਦ ਸੰਗਠਨ ਸਕੱਤਰ ਪੰਜਾਬ ਨੇ ਕੀਤੀ | ਮੀਟਿੰਗ ਵਿਚ ਸੁਸ਼ੀਲ ਕੁਮਾਰ ਸੇਠੀ ਚੇਅਰਮੈਨ, ...
ਕੁੱਲਗੜ੍ਹੀ, 21 ਸਤੰਬਰ (ਸੁਖਜਿੰਦਰ ਸਿੰਘ ਸੰਧੂ)- ਕਾਂਗਰਸ ਹਾਈ ਕਮਾਂਡ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀ ਕਾਬਲੀਅਤ ਵੇਖ ਕੇ ਸੂਬੇ ਦਾ ਮੱਖ ਮੰਤਰੀ ਬਣਾਇਆ ਗਿਆ ਹੈ | ਹਾਈ ਕਮਾਂਡ ਦੇ ਇਸ ਫ਼ੈਸਲੇ ਨਾਲ ਸਾਰੇ ਦਲਿਤ ਸਮਾਜ ਦਾ ਸਿਰ ਫ਼ਖਰ ਨਾਲ ਉੱਚਾ ਹੋਇਆ | ...
ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)- ਨੇੜਲੇ ਪਿੰਡ ਝਾਵਲਾ ਵਿਖੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਦੀ ਮੌਜੂਦਗੀ 'ਚ ਮੀਟਿੰਗ ਕੀਤੀ ਗਈ, ਜਿਸ ਵਿਚ ਦਿੱਲੀ ਅੰਦੋਲਨ ਨੂੰ ਲੈ ਕੇ ਵਿਚਾਰਾਂ ਕੀਤੀਆਂ ਗਈਆਂ | ...
ਖੋਸਾ ਦਲ ਸਿੰਘ, 21 ਸਤੰਬਰ (ਮਨਪ੍ਰੀਤ ਸਿੰਘ ਸੰਧੂ)- ਸੰਯੁਕਤ ਮੋਰਚੇ ਵਲੋਂ ਆਉਂਦੀ 27 ਤਰੀਕ ਨੂੰ ਭਾਰਤ ਬੰਦ ਦੇ ਸੱਦੇ ਨੂੰ ਮੱਦੇਨਜ਼ਰ ਰੱਖਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਖੋਸਾ ਦਲ ਸਿੰਘ ਵਿਖੇ ਸਵੇਰੇ 6 ਵਜੇ ਤੋਂ ...
ਗੁਰੂਹਰਸਹਾਏ, 21 ਸਤੰਬਰ (ਹਰਚਰਨ ਸਿੰਘ ਸੰਧੂ)- ਸ਼ਹਿਰ ਗੁਰੂਹਰਸਹਾਏ ਅੰਦਰ ਕੋਈ ਦਰਜਨ ਭਰ ਤੋਂ ਵੱਧ ਵੱਖ-ਵੱਖ ਨਾਂਅ ਦੇ ਚੌਂਕ ਬਣੇ ਹੋਏ ਹਨ, ਜੋ ਕਿ ਕਾਫ਼ੀ ਪਹਿਲੇ ਸਮੇਂ ਤੋਂ ਚੱਲ ਰਹੇ ਹਨ ਤੇ ਇਸ ਤੋਂ ਇਲਾਵਾ ਮੰਡੀ ਅੰਦਰ 4 ਵੱਡੇ ਚੌਂਕ ਵੀ ਵੱਖੋ-ਵੱਖਰੇ ਨਾਂਅ ਹਨ, ...
ਫ਼ਿਰੋਜ਼ਪੁਰ, 21 ਸਤੰਬਰ (ਕੁਲਬੀਰ ਸਿੰਘ ਸੋਢੀ)- ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਆਪ ਦੀ ਲੀਡਰਸ਼ਿਪ ਵਲੋਂ ਪਾਰਟੀ ਦੀਆਂ ਨੀਤੀਆਂ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨ ਲਈ ਜ਼ਿਲ੍ਹਾ ਪੱਧਰ 'ਤੇ ਆਗੂਆਂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਨਾਲ ਨਿਵਾਜਿਆ ਗਿਆ, ਪਰ ...
ਫ਼ਿਰੋਜ਼ਪੁਰ, 21 ਸਤੰਬਰ (ਜਸਵਿੰਦਰ ਸਿੰਘ ਸੰਧੂ)- ਕਾਂਗਰਸ ਸਰਕਾਰ 'ਚ ਹੋਏ ਵੱਡੇ ਫੇਰਬਦਲ ਦੌਰਾਨ ਗ਼ਰੀਬ ਪਰਿਵਾਰ ਨਾਲ ਸਬੰਧਿਤ ਦਲਿਤ ਭਾਈਚਾਰੇ ਦੇ ਆਗੂ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ. ਸੋਨੀ ਦੇ ਉਪ ਮੁੱਖ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX