ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਬਠਿੰਡਾ

ਗੁਲਾਬੀ ਸੁੰਡੀ ਨੇ ਕਿਸਾਨਾਂ ਦੇ ਚਿਹਰੇ ਮੁਰਝਾਏ

ਸੀਂਗੋ ਮੰਡੀ, 21 ਸਤੰਬਰ (ਲੱਕਵਿੰਦਰ ਸ਼ਰਮਾ) - ਪਿੰਡ ਮਿਰਜੇਆਣਾ ਤੇ ਨਥੇਹਾ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਨਰਮੇ ਦੀ ਪੱਕੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ ਜਿਸ ਨਾਲ ਕਿਸਾਨਾਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਖ਼ਰਾਬ ਨਰਮੇ ਸਬੰਧੀ ਇਲਾਕੇ ਦੇ ਸਮਾਜ ਸੇਵੀ ਆਗੂ ਜਗਦੇਵ ਸਿੰਘ ਜੱਜਲ, ਮਾਨ ਤੇ ਢਿੱਲੋਂ ਬਠਿੰਡਾ ਵਾਲੇ ਨੇ ਕਿਸਾਨਾਂ ਦਾ ਦਰਦ ਸੁਣਿਆ ਜਿਸ 'ਤੇ ਪਿੰਡ ਮਿਰਜੇਆਣਾ ਤੇ ਨਥੇਹਾ ਦੇ ਕਿਸਾਨ ਨਰਦੇਵ ਛੁਰਲੀ ਨਥੇਹਾ, ਕਾਲ ਸਿੰਘ ਨਥੇਹਾ, ਸੰਦੀਪ ਸਿੰਘ ਮਿਰਜੇਆਣਾ, ਰਿੰਕੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਵਧੀਆ ਕਿਸਮ ਦਾ ਮਹਿੰਗਾ ਕਾਟਨ ਬੀਜ ਬੀਜਿਆ ਸੀ ਤੇ ਜਿਸ 'ਤੇ ਉਨ੍ਹਾਂ ਨੇ ਪਾਲਣ ਪੋਸ਼ਣ ਕਰਨ 'ਤੇ ਲੱਖਾਂ ਰੁਪਏ ਖ਼ਰਚ ਕਰ ਦਿੱਤੇ ਹਨ | ਪੁੱਤਾਂ ਵਾਂਗ ਪਾਲੀ ਫ਼ਸਲ 'ਤੇ ਅਚਾਨਕ ਗੁਲਾਬੀ ਸੁੰਡੀ ਨੇ ਹਮਲਾ ਕਰਕੇ ਨਰਮੇ ਦੀ ਫ਼ਸਲ ਬਰਬਾਦ ਕਰ ਦਿੱਤੀ ਹੈ, ਜਿਸ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਆਰਥਿਕ ਨੁਕਸਾਨ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਦੇਖਣ ਨੂੰ ਫ਼ਸਲ ਬਹੁਤ ਚੰਗੀ ਦਿਖਾਈ ਦੇ ਰਹੀ ਹੈ, ਪਰ ਜਦੋਂ ਟੀਂਡੇ ਭੰਨ ਕੇ ਦੇਖਦੇ ਹਾਂ ਤਾਂ ਹਰ ਟੀਂਡੇ ਵਿਚ ਸੁੰਡੀ ਨਿਕਲ ਰਹੀ ਹੈ ਤੇ ਨਰਮਾ ਸੁੰਡੀ ਨੇ ਖਾ ਰੱਖਿਆ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਹਰ ਕਿਸਮ ਦੀ ਸਪਰੇਅ ਕਰ ਦਿੱਤੀ ਹੈ ਫਿਰ ਵੀ ਸੁੰਡੀ ਨਹੀਂ ਮਰੀ | ਉਨ੍ਹਾਂ ਪੰਜਾਬ ਸਰਕਾਰ ਤੋਂ ਖ਼ਰਾਬ ਹੋਏ ਨਰਮੇ ਦੀ ਗਿਰਦਾਵਰੀ ਕਰਵਾ ਕੇ ਫ਼ਸਲ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ | ਇਸ ਮੌਕੇ ਸਮਾਜ ਸੇਵੀ ਆਗੂ ਬਲਾਕ ਸੰਮਤੀ ਮੈਂਬਰ ਜਗਦੇਵ ਸਿੰਘ ਜੱਜਲ ਕਿਸਾਨਾਂ ਦਾ ਪੱਖ ਲੈਦਿਆਂ ਕਿਹਾ ਕਿ ਅਗਰ ਪ੍ਰਸ਼ਾਸਨ ਨੇ ਕਿਸਾਨਾਂ ਦੀ ਨਾ ਸੁਣੀ ਤਾਂ ਉਹ ਸੰਘਰਸ਼ ਕਰਨਗੇ, ਜਿਸ ਲਈ ਉਨ੍ਹਾਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਤੋਂ ਪੀੜਤ ਕਿਸਾਨਾਂ ਦੇ ਖ਼ਰਾਬ ਹੋਏ ਨਰਮੇ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਜਲਦੀ ਮੁਆਵਜ਼ਾ ਦੇਣ ਦੀ ਮੰਗ ਕੀਤੀ ਤਾਂ ਜੋ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ | ਇਸ ਮੌਕੇ ਬੂਟਾ ਸਿੰਘ, ਅੰਤਰ ਸਿੰਘ, ਰਾਮ ਸਿੰਘ, ਭਵਨ ਸਿੰਘ, ਪਰਮਜੀਤ ਸਿੰਘ, ਭੀਮ ਸਿੰਘ, ਸੁਲਹਿਰਾ ਸਿੰਘ, ਅਵਤਾਰ ਸਿੰਘ ਖਾਲਸਾ, ਜਰਨੈਲ ਸਿੰਘ, ਕਿ੍ਪਾਲ ਸਿੰਘ, ਗੁਰਜੀਤ ਸਿੰਘ ਸਮੇਤ ਵੱਡੀ ਤਦਾਦ ਵਿੱਚ ਪੀੜਤ ਕਿਸਾਨ ਮੌਜੂਦ ਸਨ |

ਨਗਰ ਨਿਗਮ ਦੇ ਬਿੰਲਡਿੰਗ ਇੰਸਪੈਕਟਰ ਜਾਰੀ ਕਰਨਗੇ ਰਜਿਸਟਰੀ ਲਈ ਲੋੜੀਂਦੀ ਐਨ.ਓ.ਸੀ

. ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਸ਼ਹਿਰ ਵਾਸੀਆਂ ਨੂੰ ਆਪਣੀ ਜਗ੍ਹਾ ਦੀ ਰਜਿਸਟਰੀ ਕਰਵਾਉਣ ਸਮੇਂ ਐਨ.ਓ.ਸੀ. (ਜਾਣਕਾਰੀ ਸਰਟੀਫਿਕੇਟ) ਦੀ ਆਉਂਦੀ ਦਿੱਕਤ ਨੂੰ ਦੂਰ ਕਰਨ ਲਈ ਨਗਰ ਨਿਗਮ ਬਠਿੰਡਾ ਨੇ ਇਹ ਐਨ.ਓ.ਸੀ. ਜਾਰੀ ਕਰਨ ਦੇ ਅਧਿਕਾਰ ਨਿਗਮ ਦੇ ਬਿਲਡਿੰਗ ...

ਪੂਰੀ ਖ਼ਬਰ »

ਡੇਂਗੂ ਦੇ 30 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ, 21 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਡੇਂਗੂ ਦਾ ਪ੍ਰਕੋਪ ਲਗਾਤਾਰ ਵਧਣ ਕਾਰਨ ਹਰ ਰੋਜ਼ ਅਨੇਕਾਂ ਕੇਸ ਸਾਹਮਣੇ ਆ ਰਹੇ ਹਨ | ਇਸੇ ਅਧੀਨ ਡੇਂਗੂ ਦੇ 30 ਨਵੇਂ ਮਾਮਲੇ ਸਾਹਮਣੇ ਆਏ ਹਨ | ਇਸ ਦੇ ਬਾਵਜੂਦ ਸਿਹਤ ਵਿਭਾਗ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਲਈ ਤਰ੍ਹਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਸਟਾਫ਼ ਦੀ ਅਣਗਹਿਲੀ ਕਾਰਨ ਬੱਚੀ ਨੇ ਜਨਮ ਤੋਂ ਪਹਿਲਾਂ ਹੀ ਤੋੜਿਆ ਦਮ

ਗੋਨਿਆਣਾ, 21 ਸਤੰਬਰ (ਲਛਮਣ ਦਾਸ ਗਰਗ) - ਸਥਾਨਕ ਸਿਵਲ ਹਸਪਤਾਲ 'ਚ ਔਰਤਾਂ ਦੀ ਡਾਕਟਰ ਅਤੇ ਸਟਾਫ਼ ਨਰਸ ਦੀ ਅਣਗਹਿਲੀ ਦੇ ਕਾਰਨ ਇਕ ਬੱਚੀ ਨੇ ਜਨਮ ਤੋਂ ਪਹਿਲਾ ਹੀ ਅਲਵਿਦਾ ਕਿਹਾ | ਉਕਤ ਸਿਵਲ ਹਸਪਤਾਲ ਅਧੀਨ ਪੈਂਦੇ ਇਕ ਪਿੰਡ ਦੇ ਵਸਨੀਕ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ...

ਪੂਰੀ ਖ਼ਬਰ »

ਵਿਧਾਨ ਸਭਾ ਹਲਕਾ ਭੁੱਚੋ ਮੰਡੀ ਤੋਂ ਕੌਣ ਹੋਵੇਗਾ 'ਆਪ' ਦੀ ਉਮੀਦਵਾਰੀ ਦਾ ਦਾਅਵੇਦਾਰ?

ਭੁੱਚੋ ਮੰਡੀ, 21 ਸਤੰਬਰ (ਬਿੱਕਰ ਸਿੰਘ ਸਿੱਧੂ) - ਪੰਜਾਬ ਵਿਧਾਨ ਸਭਾ ਚੋਣਾਂ ਭਾਵੇਂ ਕਈ ਮਹੀਨੇ ਦੂਰ ਹਨ, ਪ੍ਰੰਤੂ ਬਹੁਤੇ ਆਗੂਆਂ ਨੇ ਟਿਕਟਾਂ ਲੈਣ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ | ਹਰ ਕੋਈ ਆਪਣੇ ਹਿਸਾਬ ਨਾਲ ਪਾਰਟੀ ਦੀ ਹਾਈ ਕਮਾਂਡ ਤੱਕ ਪਹੁੰਚ ਬਣਾਉਣ ਦੀ ...

ਪੂਰੀ ਖ਼ਬਰ »

ਵਿਧਾਇਕਾ ਪ੍ਰੋੋ. ਬਲਜਿੰਦਰ ਕੌਰ ਨੇ ਸੇਖੂ ਦਾ ਦੌਰਾ ਕਰਕੇ ਖ਼ਰਾਬ ਹੋਏ ਨਰਮੇ ਦਾ ਲਿਆ ਜਾਇਜ਼ਾ

ਰਾਮਾਂ ਮੰਡੀ, ਬਠਿੰਡਾ, 21 ਸਤੰਬਰ (ਅਮਰਜੀਤ ਸਿੰਘ ਲਹਿਰੀ/ਅੰਮਿ੍ਤਪਾਲ ਸਿੰਘ ਵਲ੍ਹਾਣ/ਤਰਸੇਮ ਸਿੰਗਲਾ) - ਨੇੜਲੇ ਪਿੰਡ ਸੇਖੂ ਵਿਖੇ ਆਮ ਆਦਮੀ ਪਾਰਟੀ ਦੀ ਕੇਂਦਰੀ ਕਾਰਜਕਾਰਨੀ ਮੈਂਬਰ ਅਤੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਨੇ ਪਿੰਡ ਸੇਖੂ ਦਾ ...

ਪੂਰੀ ਖ਼ਬਰ »

ਨਗਰ ਨਿਗਮ ਦੀ ਵਿੱਤ ਤੇ ਉਸਾਰੀ ਕਮੇਟੀ ਵਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਮਨਜ਼ੂਰ

ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਪੰਜਾਬ ਸਰਕਾਰ ਦਾ ਆਖਰੀ ਤੇ ਵਿੱਤੀ ਵਰ੍ਹਾ ਹੋਣ ਕਾਰਨ ਸ਼ਹਿਰ 'ਚ ਨਵੇਂ ਹੋਣ ਵਾਲੇ ਤੇ ਅਧੂਰੇ ਪਏ ਵਿਕਾਸ ਕਾਰਜ਼ਾਂ ਨੂੰ ਨੇਪਰੇ ਚਾੜਣ ਲਈ ਨਗਰ ਨਿਗਮ ਵਲੋਂ ਅੱਜ ਨਿਗਮ ਦੀ ਵਿੱਤ ਤੇ ਉਸਾਰੀ ਕਮੇਟੀ ਦੀ ਮੀਟਿੰਗ ਦੌਰਾਨ ...

ਪੂਰੀ ਖ਼ਬਰ »

ਸਵੇਰੇ 9 ਵਜੇ ਡਿਊਟੀ 'ਤੇ ਹਾਜ਼ਰ ਹੋਣ ਦੇ ਆਦੇਸ਼ਾਂ ਦੌਰਾਨ ਸਰਕਾਰੀ ਮੁਲਾਜ਼ਮ ਹਫ਼ੜਾ ਦਫ਼ੜੀ 'ਚ ਆਏ ਨਜ਼ਰ

ਬਠਿੰਡਾ, 21 ਸਤੰਬਰ (ਵੀਰਪਾਲ ਸਿੰਘ) - ਪੰਜਾਬ ਸਰਕਾਰ ਵਲੋਂ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਆ ਰਹੀਆਂ ਸਮੱਸਿਆਵਾਂ ਨੂੰ ਵੇਖਦਿਆਂ ਹੋਇਆ ਸਰਕਾਰੀ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਨੂੰ ਆਪਣੇ ਡਿਊਟੀ ...

ਪੂਰੀ ਖ਼ਬਰ »

ਬਠਿੰਡਾ 'ਚ ਹੋਟਲ ਕਾਰੋਬਾਰ ਆਖ਼ਰੀ ਸਾਹਾਂ 'ਤੇ

ਬਠਿੰਡਾ, 21 ਸਤੰਬਰ (ਵੀਰਪਾਲ ਸਿੰਘ) - ਬਠਿੰਡਾ ਹੋਟਲ ਐਸੋਸੀਏਸ਼ਨ ਦੇ ਆਗੂਆਂ ਵਲੋਂ ਆਪਣੇ ਹੋਟਲ ਕਾਰੋਬਾਰ ਵਿਚ ਕੋਰੋਨਾ ਕਾਲ ਦੌਰਾਨ ਆਈ ਖੜੋਤ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀਆਂ ਮੰਗਾਂ ਨੂੰ ਲੈ ਕੇ ਬਠਿੰਡਾ ਨਗਰ ਨਿਗਮ ਦੀ ਮੇਅਰ ਰਮਨ ਗੋਇਲ ਨੂੰ ਆਪਣਾ ਮੰਗ ਪੱਤਰ ...

ਪੂਰੀ ਖ਼ਬਰ »

ਤਿਉਹਾਰਾਂ ਦੇ ਮੱਦੇਨਜ਼ਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਡੁਪਲੀਕੇਸੀ ਖ਼ਤਮ ਕਰਨ ਲਈ ਸਿਹਤ ਵਿਭਾਗ ਹੋਇਆ ਸਖ਼ਤ

ਬਠਿੰਡਾ, 21 ਸਤੰਬਰ (ਪ੍ਰੀਤਪਾਲ ਸਿੰਘ ਰੋਮਾਣਾ) - ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੁਆਰਾ ਬਠਿੰਡਾ ਜ਼ਿਲੇ੍ਹ 'ਚ ਮਿਲਾਵਟੀ ਮਿਠਾਈਆਂ ਅਤੇ ਖਾਣ ਪੀਣ ਵਾਲੀਆ ਵਸਤੂਆਂ ਵੇਚਣ ਵਾਲੇ ਦੁਕਾਨਦਾਰਾਂ ਉੱਪਰ ਨਜ਼ਰ ਰੱਖਦੇ ਹੋਏ ਲਗਾਤਾਰ ਸੈਪਿਲੰਗ ਕਰਨੀ ਸ਼ੁਰੂ ਕਰ ...

ਪੂਰੀ ਖ਼ਬਰ »

ਸੰਦੀਪ ਬਬਲੂ ਸ਼੍ਰੋਮਣੀ ਅਕਾਲੀ ਦਲ ਵਲੋਂ ਕੋਆਰਡੀਨੇਟਰ ਨਿਯੁਕਤ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਸਰਕਲ-10 ਦੇ ਵਾਰਡ ਨੰਬਰ-39 'ਚ ਅਕਾਲੀ ਆਗੂ ਸੰਦੀਪ ਕੁਮਾਰ ਬਬਲੂ ਦੇ ਗ੍ਰਹਿ ਵਿਖੇ ਮੀਟਿੰਗ ਹੋਈ, ਜਿਸ ਵਿਚ ਹਲਕਾ ਬਠਿੰਡਾ ਸ਼ਹਿਰੀ ਤੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ...

ਪੂਰੀ ਖ਼ਬਰ »

ਬਾਬਾ ਪ੍ਰੀਤਮ ਨਾਥ ਦੀ 59ਵੀਂ ਬਰਸੀ ਸਬੰਧੀ 3 ਰੋਜ਼ਾ ਜੋੜ ਮੇਲਾ ਸਮਾਪਤ

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ) - ਪਿੰਡ ਘੜੈਲੀ ਦੇ ਡੇਰਾ ਸਿੱਧ ਬਾਬਾ ਪ੍ਰੀਤਮ ਨਾਥ ਜੀ ਵਿਖੇ ਨਾਥ ਸੰਪ੍ਰਦਾਇ ਦੇ ਮਹਾਨ ਤਪੱਸਵੀ ਸਿੱਧ ਬਾਬਾ ਪ੍ਰੀਤਮ ਨਾਥ ਦੀ 59ਵੀਂ ਬਰਸੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀ ਸੰਗਤਾਂ ਵਲੋਂ ਬੜੇ ਉਤਸ਼ਾਹ ਨਾਲ ਮਨਾਈ ਗਈ | ਇਸ ...

ਪੂਰੀ ਖ਼ਬਰ »

ਹਰਪਾਲ ਸਿੰਘ ਗਾਟਵਾਲੀ ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ

ਤਲਵੰਡੀ ਸਾਬੋ, 21 ਸਤੰਬਰ (ਰਣਜੀਤ ਸਿੰਘ ਰਾਜੂ) - ਨੌਜਵਾਨ ਅਕਾਲੀ ਆਗੂ ਹਰਪਾਲ ਸਿੰਘ ਗਾਟਵਾਲੀ ਨੂੰ ਉਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਯੂਥ ਅਕਾਲੀ ਦਲ ਵਲੋਂ ਹਲਕਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਅੱਜ ਉਨ੍ਹਾਂ ਨੂੰ ਇਕ ਸਾਦੇ ਸਮਾਗਮ ...

ਪੂਰੀ ਖ਼ਬਰ »

ਵਿਦਿਆਰਥਣ ਨਵਜੋਤ ਕੌਰ ਦੀ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਮਾਤਾ ਸੁੰਦਰੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਢੱਡੇ ਦੀ ਵਿਦਿਆਰਥਣ ਨਵਜੋਤ ਕੌਰ ਦੀ ਐਨ.ਐਸ.ਐਸ. ਡਾਇਰੈਟੋਰੇਟ ਖੇਡ ਅਤੇ ਯੁਵਾ ਮੰਤਰਾਲੇ ਵਲੋਂ ਕੌਮੀ ਐਨ.ਐਸ.ਐਸ. ਐਵਾਰਡ ਲਈ ਚੋਣ ਕੀਤੀ ਗਈ ਹੈ | ਭਾਰਤ ਦੇ ਰਾਸ਼ਟਰਪਤੀ ...

ਪੂਰੀ ਖ਼ਬਰ »

ਕੋਟਫੱਤਾ ਵਲੋਂ ਐਸ. ਸੀ. ਵਿੰਗ ਦੇ ਆਗੂਆਂ ਨਾਲ ਮੀਟਿੰਗ

ਨਥਾਣਾ, 21 ਸਤੰਬਰ (ਗੁਰਦਰਸ਼ਨ ਲੁੱਧੜ) - ਸ਼ੋ੍ਰਮਣੀ ਅਕਾਲੀ ਦਲ ਵਲੋਂ ਵਿਧਾਨ ਸਭਾ ਹਲਕਾ ਭੁੱਚੋ ਲਈ ਐਲਾਨੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਨੇ ਆਪਣੇ ਨਿਵਾਸ 'ਤੇ ਪਾਰਟੀ ਦੇ ਬਲਾਕ ਨਥਾਣਾ ਨਾਲ ਸਬੰਧਿਤ ਐਸ.ਸੀ. ਵਿੰਗ ਆਗੂਆਂ ਨਾਲ ਮੀਟਿੰਗ ਕਰਕੇ ...

ਪੂਰੀ ਖ਼ਬਰ »

ਭਾਕਿਯੂ ਏਕਤਾ ਸਿੱਧੂਪੁਰ ਵਲੋਂ ਜਸਵਿੰਦਰ ਕੌਰ ਬਰਾੜ ਮਹਿਲਾ ਇਕਾਈ ਦੇ ਪ੍ਰਧਾਨ ਚੁਣੇ

ਮਹਿਮਾ ਸਰਜਾ, 21 ਸਤੰਬਰ (ਬਲਦੇਵ ਸੰਧੂ) - ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਪਿੰਡ ਮਹਿਮਾ ਸਵਾਈ ਵਿਖੇ ਮਹਿਲਾ ਇਕਾਈ ਦੀ ਚੋਣ ਕੀਤੀ ਗਈ | ਪਿੰਡ ਦੀ ਕਿਸਾਨ ਇਕਾਈ ਦੇ ਪ੍ਰਧਾਨ ਬਲਵੀਰ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਡੇਰਾ ਭਾਈ ਗੁਰੀਆ ਵਿਖੇ ਮੀਟਿੰਗ ...

ਪੂਰੀ ਖ਼ਬਰ »

ਐਸੋਸੀਏਸ਼ਨ ਨੇ 27 ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਕੀਤੀ ਮੀਟਿੰਗ

ਗੋਨਿਆਣਾ, 21 ਸਤੰਬਰ (ਲਛਮਣ ਦਾਸ ਗਰਗ) - ਕਿਸਾਨ ਆੜ੍ਹਤੀਆਂ ਐਸੋਸੀਏਸ਼ਨ ਦੀ ਇਖ ਹੰਗਾਮੀ ਮੀਟਿੰਗ ਗੁਰਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੀ ਗਈ | ਉਕਤ ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਆਗੂਆਂ ਮਹਿੰਦਰ ਸਿੰਘ ...

ਪੂਰੀ ਖ਼ਬਰ »

ਸਵਦੇਸ਼ੀ ਜਾਗਰਣ ਮੰਚ ਵਲੋਂ ਸਵੈ-ਰੋਜ਼ਗਾਰਾਂ ਦਾ ਸਨਮਾਨ

ਬਠਿੰਡਾ, 21 ਸਤੰਬਰ (ਅਵਤਾਰ ਸਿੰਘ) - ਸ਼ਹਿਰ 'ਚ ਸਵਦੇਸ਼ੀ ਜਾਗਰਣ ਮੰਚ ਦੁਆਰਾ ਸਲਿਊਟ ਟੂ ਸਕਿੱਲ ਇੰਡਿਆ ਪ੍ਰੋਗਰਾਮ ਕੀਤਾ ਗਿਆ | ਜ਼ਿਲ੍ਹਾ ਪ੍ਰਧਾਨ ਸਮਾਜ ਸੇਵੀ ਵੀਨੂੰ ਗੋਇਲ ਅਤੇ ਮੁੱਖ ਮਹਿਮਾਨ ਇਕਬਾਲ ਸਿੰਘ ਬਬਲੀ ਢਿੱਲੋਂ, ਪੰਜਾਬ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

ਸ਼ੈਲਰ ਇੰਡਸਟਰੀ ਦੀ ਮੀਟਿੰਗ ਦੌਰਾਨ ਸਮੱਸਿਆਵਾਂ 'ਤੇ ਕੀਤੀ ਵਿਚਾਰ ਚਰਚਾ

ਰਾਮਪੁਰਾ ਫੂਲ, 21 ਸਤੰਬਰ (ਗੁਰਮੇਲ ਸਿੰਘ ਵਿਰਦੀ) - ਸ਼ੈਲਰ ਇੰਡਸਟਰੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਸਕਾਈ ਹਾਇਟਸ ਹੋਟਲ ਵਿਖੇ ਹੋਈ ਜਿਸ ਵਿਚ ਭਾਰਤ ਭੂਸ਼ਣ ਬਿੰਟਾ ਪ੍ਰਧਾਨ ਪੰਜਾਬ ਰਾਈਸ ਇੰਡਸਟਰੀਜ਼ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਸਮਾਗਮ ...

ਪੂਰੀ ਖ਼ਬਰ »

ਦੁਕਾਨਦਾਰਾਂ ਦੇ ਵਫ਼ਦ ਨੇ ਐਸ.ਐਸ.ਪੀ. ਨੂੰ ਮਿਲ ਕੇ ਆਪਣਾ ਦੱੁਖੜਾ ਸੁਣਾਇਆ

ਭਾਈਰੂਪਾ, 21 ਸਤੰਬਰ (ਵਰਿੰਦਰ ਲੱਕੀ) - ਪਿਛਲੇ ਦਿਨ੍ਹਾਂ 'ਚ ਕਸਬਾ ਭਾਈਰੂਪਾ ਦੇ ਮੁੱਖ ਬਾਜ਼ਾਰ 'ਚ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਇਕ ਸੁਨਿਆਰੇ ਦੀ ਹੋਈ ਲੁੱਟ ਦੇ ਮਾਮਲੇ 'ਚ ਲੁਟੇਰਿਆਂ ਦੀ ਗਿ੍ਫ਼ਤਾਰੀ ਤੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਦੇ ਹੱਲ੍ਹ ਲਈ ਅੱਜ ...

ਪੂਰੀ ਖ਼ਬਰ »

ਸੀਟੂ ਯੂਨੀਅਨ ਆਗੂਆਂ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਬਠਿੰਡਾ, 21 ਸਤੰਬਰ (ਅਵਤਾਰ ਸਿੰਘ) - ਸੈਂਟਰ ਆਫ਼ ਇੰਡੀਆ ਟਰੇਡ ਯੂਨੀਅਨ (ਸੀਟੂ) ਜ਼ਿਲ੍ਹਾ ਬਠਿੰਡਾ ਵਲੋਂ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਜ਼ਿਲ੍ਹਾ (ਅਸਿਸਟੈਂਟ) ਵਧੀਕ ਡਿਪਟੀ ਕਮਿਸਨਰ ਪਰਮਵੀਰ ਸਿੰਘ ਰਾਹੀਂ ਮੰਗ ਪੱਤਰ ਭੇਜਿਆ ਗਿਆ | ...

ਪੂਰੀ ਖ਼ਬਰ »

ਸ਼ਾਂਤਮਈ ਵਾਤਾਵਰਣ 'ਚ ਮਨੁੱਖ ਆਪਣੀ ਕਾਰਜਕੁਸ਼ਲਤਾ ਨੂੰ ਦੁਗਣਾ ਕਰ ਸਕਦੈ- ਪਿ੍ੰ: ਸ਼ਰਮਾ

ਚਾਉਕੇ, 21 ਸਤੰਬਰ (ਮਨਜੀਤ ਸਿੰਘ ਘੜੈਲੀ) - ਸੇਂਟ ਸਟੀਫਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ ਗਿਆ | ਇਸ ਮੌਕੇ ਪਿ੍ੰਸੀਪਲ ਰੀਟਾ ਸ਼ਰਮਾ ਨੇ ਬੱਚਿਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਬੱਚਿਆਂ ਨੂੰ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਦਿਉਣ ਦੀ ਪੰਚਾਇਤ ਨੇ ਖੁਸ਼ੀ 'ਚ ਵੰਡੇ ਲੱਡੂ

ਬੱਲੂਆਣਾ, 21 ਸਤੰਬਰ (ਗੁਰਨੈਬ ਸਾਜਨ) - ਪੰਜਾਬ ਦੀ ਸੱਤਾ ਉੱਪਰ ਦੇਸ਼ ਦੀ ਵੰਡ ਤੋਂ ਬਾਅਦ ਪਹਿਲੀ ਵਾਰ ਐਸ.ਸੀ. ਵਰਗ ਦੇ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਦਿਉਣ ਦੀ ਸਰਪੰਚ ਸੁਖਵੀਰ ਕੌਰ ਬੰਗੜ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਮਾਨਸਾ ਦੀ ਜੋਧਪੁਰ ਰੋਮਾਣਾ ਇਕਾਈ ਦਾ ਸਿੱਧੂਪੁਰ 'ਚ ਰਲੇਵਾਂ

ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ-ਡੱਬਵਾਲੀ ਰੋਡ 'ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਵਿਖੇ ਬਣੀ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੀ ਇਕਾਈ ਦਾ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਿਚ ਰਲੇਵਾਂ ਹੋ ਗਿਆ | ਡੇਰਾ ਬਾਬਾ ਲੁਕਾਣਾ ਵਿਖੇ ਹੋਈ ...

ਪੂਰੀ ਖ਼ਬਰ »

ਦੀਪ ਇੰਸਟੀਚਿਊਟ ਵਿਦਿਆਰਥੀਆਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ 'ਚ ਮੋਹਰੀ

ਲਹਿਰਾ ਮੁਹੱਬਤ, 21 ਸਤੰਬਰ (ਭੀਮ ਸੈਨ ਹਦਵਾਰੀਆ) - ਲਹਿਰਾ ਮੁਹੱਬਤ ਵਿਖੇ ਬਠਿੰਡਾ-ਰਾਮਪੁਰਾ ਰੋਡ 'ਤੇ ਸਥਿੱਤ ਦੀਪ ਇੰਸਟੀਚਿਊਟ ਸਾਲ 2004 ਤੋਂ ਐਜੂਕੇਸ਼ਨ ਸੰਸਥਾ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ | ਵਿੱਦਿਆ ਦੇ ਖੇਤਰ 'ਚ ਮੋਹਰੀ ਭੂਮਿਕਾ ਨਿਭਾ ਰਹੀ ਇਹ ਸੰਸਥਾ ਇਸ ਇਲਾਕੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਕਾਂਗਰਸ ਨੂੰ ਹੋਰ ਮਿਲੇਗੀ ਤਾਕਤ - ਸਿੱਧੂ

ਮਹਿਰਾਜ, 21 ਸਤੰਬਰ (ਸੁਖਪਾਲ ਮਹਿਰਾਜ) - ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਮਰਹੂਮ ਹਰਬੰਸ ਸਿੰਘ ਦੇ ਸਪੁੱਤਰ ਅਮਰਧੀਰ ਸਿੰਘ ਨੇ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ...

ਪੂਰੀ ਖ਼ਬਰ »

ਪਿੰਡ ਬਾਘਾ ਵੀ ਆਇਆ ਗੁਲਾਬੀ ਸੁੰਡੀ ਦੀ ਲਪੇਟ 'ਚ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਖੇਤੀਬਾੜੀ ਵਿਭਾਗ ਦੀ ਅਣਵੇਖੀ ਕਾਰਨ ਨਰਮੇ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਲਗਾਤਾਰ ਵੱਧ ਰਿਹਾ ਹੈ | ਅੱਜ ਬਾਘਾ ਪਿੰਡ ਦੇ ਪੰਜ ਦਰਜਨ ਤੋਂ ਵੱਧ ਕਿਸਾਨਾਂ ਨੇ ਆਪਣੇ ਖੇਤਾਂ ਵਿਚ ਲੱਗੇ ਨਰਮੇ ਦੀ ਟੀਂਡੇ ਖੋਲ ਕੇ ਜੱਦ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਕਿਸਾਨ ਯੂਨੀਅਨ ਵਲੋਂ ਮੀਟਿੰਗ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਸੰਯੂਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਬਨਾਉਣ ਲਈ ਹੇਠ ਨੇੜਲੇ ਪਿੰਡ ਲਾਲੇਆਣਾ ਵਿਖੇ ਇਕ ...

ਪੂਰੀ ਖ਼ਬਰ »

ਬਾਦਲ ਅਕਾਲੀ ਦਲ ਰਾਜਾਂ ਅਤੇ ਕੇਂਦਰੀ ਤਾਕਤਾਂ ਬਾਰੇ ਨੀਤੀ ਸਪਸ਼ਟ ਕਰੇ - ਗਿੱਲਪੱਤੀ

ਗੋਨਿਆਣਾ, 21 ਸਤੰਬਰ (ਲਛਮਣ ਦਾਸ ਗਰਗ) - ਬਾਦਲ ਅਕਾਲੀ ਦਲ ਦੇ ਦਿੱਲੀ ਸੰਸਦ ਮਾਰਚ 'ਤੇ ਪ੍ਰਤੀਕਰਮ ਜ਼ਾਹਿਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੂਬਾ ਮੀਤ ਪ੍ਰਧਾਨ ਭੋਲਾ ਸਿੰਘ ਗਿੱਲਪੱਤੀ ਨੇ ਕਿਹਾ ਕਿ ਕੇਂਦਰ ਅਤੇ ਰਾਜਾਂ ਦੇ ਸਬੰਧਾਂ ਬਾਰੇ ਸ਼੍ਰੋਮਣੀ ...

ਪੂਰੀ ਖ਼ਬਰ »

ਬਰੈਂਪਟਨ ਵਾਸੀਆਂ ਨੇ ਸਹੋਤਾ ਦੇ ਕੰਮਾਂ ਤੇ ਮੋਹਰ ਲਾਈ - ਹਮੀਰਗੜ੍ਹ

ਭਾਈਰੂਪਾ, 21 ਸਤੰਬਰ (ਵਰਿੰਦਰ ਲੱਕੀ) - ਹਾਲ 'ਚ ਹੀ ਕੈਨੇਡਾ 'ਚ ਹੋਈਆਂ ਚੋਣਾਂ 'ਚ ਬਰੈਂਪਟਨ ਨਾਰਥ ਤੋਂ ਤੀਜੀ ਬਾਰ ਜੇਤੂ ਹੋਏ ਰੂਬੀ ਸਹੋਤਾ ਦੀ ਜਿੱਤ ਤੋਂ ਪ੍ਰਵਾਸੀ ਭਾਰਤੀ ਬਗੋਬਾਗ ਹਨ ਤੇ ਜਿੱਤ ਦੇ ਜਸ਼ਨ ਮਨਾਉਂਦੇ ਹੋਏ ਰੂਬੀ ਸਹੋਤਾ ਨੂੰ ਵਧਾਈ ਦੇ ਰਹੇ ਹਨ | ਹਲਕਾ ...

ਪੂਰੀ ਖ਼ਬਰ »

ਪਿੰਡ ਗੁੰਮਟੀ ਦੇ 20 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ

ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ) - ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਨੇ ਸਰਕਾਰ ਬਣਨ ਤੋਂ ਬਾਅਦ ਲੋਕਾਂ ਦੀ ਸਾਰ ਨਹੀਂ ਲਈ ਅਤੇ ਨਾ ਹੀ ਲੋਕਾਂ ਨਾਲ ਕੀਤਾ ਗਿਆ ਇਕ ...

ਪੂਰੀ ਖ਼ਬਰ »

ਪਿੰਡ ਦੁੱਲੇਵਾਲਾ ਵਿਖੇ 20 ਪਰਿਵਾਰਾਂ ਨੇ ਫੜਿ੍ਹਆ ਅਕਾਲੀ ਦਲ ਦਾ ਪੱਲਾ

ਭਾਈਰੂਪਾ, 21 ਸਤੰਬਰ (ਵਰਿੰਦਰ ਲੱਕੀ) - ਕਾਂਗਰਸ ਨੇ ਸੂਬੇ ਦਾ ਮੁੱਖ ਮੰਤਰੀ ਬਦਲ ਕੇ ਸਰਕਾਰ ਦੀਆਂ ਨਾਕਾਮੀਆਂ ਕਬੂਲ ਲਈਆਂ ਹਨ ਤੇ ਹੁਣ ਮੁੱਖ ਮੰਤਰੀ ਬਦਲੇ ਜਾਣ ਨਾਲ ਪਿਛਲੇ 54 ਮਹੀਨਿਆਂ 'ਚ ਮੁੱਖ ਮੰਤਰੀ ਦੀਆਂ ਨਾਕਾਮੀਆਂ ਲਈ ਲੋਕ ਕਾਂਗਰਸ ਨੂੰ ਮੁਆਫ ਨਹੀਂ ਕਰਨਗੇ | ...

ਪੂਰੀ ਖ਼ਬਰ »

ਮੁੁੱਖ ਮੰਤਰੀ ਪੰਜਾਬ ਅਜ਼ਾਦੀ ਘੁਲਾਟੀਏ ਪਰਿਵਾਰਾਂ ਦੀ ਕੀ ਸਾਰ ਲੈਣਗੇ - ਜੇਠੂਕੇ

ਸੀਂਗੋ ਮੰਡੀ, 21 ਸਤੰਬਰ (ਪਿ੍ੰਸ ਗਰਗ) - ਪਿਛਲੇ ਦਿਨੀਂ ਨੈਸ਼ਨਲ ਕਾਂਗਰਸ ਹਾਈ ਕਮਾਨ ਵਲੋਂ ਇਕ ਪੜ੍ਹੇ ਲਿਖੇ ਤੇ ਦੇਸ਼ ਭਗਤਾਂ ਦੇ ਪਰਿਵਾਰ 'ਚੋਂ ਨਾਮਵਰ ਨੇਤਾ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਪੰਜਾਬ ਦੀ ਵਾਂਗਡੋਰ ਦੇ ਕੇ ਇਕ ਬਹੁਤ ਵੱਡਾ ...

ਪੂਰੀ ਖ਼ਬਰ »

ਭਾਕਿਯੂ (ਕਾਦੀਆਂ) ਦੀ ਇਕੱਤਰਤਾ ਹੋਈ

ਮਾਨਸਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਬਲਾਕ ਮਾਨਸਾ ਦੀ ਇਕੱਤਰਤਾ ਇੱਥੇ ਹੋਈ | ਬੁਲਾਰਿਆਂ ਨੇ ਕਿਸਾਨੀ ਸੰਘਰਸ਼ 'ਤੇ ਚਰਚਾ ਕਰਦਿਆਂ 27 ਦੇ ਭਾਰਤ ਬੰਦ ਦੀਆਂ ਤਿਆਰੀਆਂ ਸਬੰਧੀ ਲਾਮਬੰਦੀ ਜੁਟਾਈ ਅਤੇ ਡਿਊਟੀਆਂ ਲਗਾਈਆਂ ਗਈਆਂ | ...

ਪੂਰੀ ਖ਼ਬਰ »

ਸੰਦੀਪ ਸਿੰਘ ਨੇ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ 'ਚੋਂ ਜਿੱਤਿਆ ਸੋਨ ਤਗਮਾ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਡੀ.ਏ.ਵੀ. ਕਾਲਜ, ਬਠਿੰਡਾ ਦੇ ਵਿਦਿਆਰਥੀ ਸੰਦੀਪ ਸਿੰਘ ਨੇ ਅੰਡਰ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਅਮੇਠੀ (ਯੂ.ਪੀ.) ਤੋਂ 86 ਕਿਲੋਗ੍ਰਾਮ ਭਾਰ ਕੈਟਾਗਰੀ ਵਿਚ ਸੋਨ ਤਗਮਾ ਜਿੱਤ ਕੇ ਕਾਲਜ ਅਤੇ ਮਾਪਿਆਂ ਦਾ ...

ਪੂਰੀ ਖ਼ਬਰ »

ਮਾਨਵ ਸੇਵਾ ਸੰਕਲਪ ਦਿਵਸ ਮੌਕੇ ਸਰਕਾਰੀ ਕਾਲਜ 'ਚ ਸੈਮੀਨਾਰ ਕਰਵਾਇਆ

ਬਠਿੰਡਾ, 21 ਸਤੰਬਰ (ਅਵਤਾਰ ਸਿੰਘ) - ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੇ ਰਾਜਿੰਦਰਾ ਯੁਵਾ ਕਲੱਬ, ਰੈੱਡ ਰੀਬਨ ਕਲੱਬ ਅਤੇ ਐਨ.ਐਸ.ਐਸ. ਵਿਭਾਗ ਵਲੋਂ ਪਿ੍ੰਸੀਪਲ ਡਾ. ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੋ. ਬਲਵੀਰ ਕੌਰ ਗਿੱਲ ਅਤੇ ਪ੍ਰੋ. ਗੁਰਸ਼ਰਨ ...

ਪੂਰੀ ਖ਼ਬਰ »

ਪਿੰਡ ਮੱਲਵਾਲਾ ਵਿਖੇ ਲਗਾਇਆ ਕਿਸਾਨ ਜਾਗਰੂਕਤਾ ਕੈਂਪ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਚਲਾਏ ਜਾ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵਲੋਂ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਪਿੰਡ ਮੱਲਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੂੰ ਨਵੇਂ ਮੁੱਖ ਮੰਤਰੀ ਤੋਂ ਰੋਜ਼ਗਾਰ ਦੀਆਂ ਆਸਾਂ- ਮਾ. ਤੇਜਿੰਦਰਪਾਲ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਬੇਰੁਜ਼ਗਾਰਾਂ ਨਾਲ ਕੀਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤਾਂ ਕੀ ਪੂਰੇ ਕਰਨੇ ਸਨ ਸਗੋਂ ਨੌਕਰੀ ਲਈ ਸੰਘਰਸ਼ ਕਰਦੇ ਕਈ ਅਧਿਆਪਕਾਂ ਦੀ ਤਾਂ ਉਮਰ ਦੀ ਹੱਦ ...

ਪੂਰੀ ਖ਼ਬਰ »

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਬਾਕਸਿੰਗ ਮੁਕਾਬਲੇ ਕਰਵਾਏ

ਤਲਵੰਡੀ ਸਾਬੋ, 21 ਸਤੰਬਰ (ਰਵਜੋਤ ਸਿੰਘ ਰਾਹੀ) - ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਖੇਡ ਡਾਇਰੈਕਟੋਰੇਟ ਵਲੋਂ ਬਾਕਸਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦੌਰਾਨ ਡਾ. ਜਗਤਾਰ ਸਿੰਘ ਧੀਮਾਨ (ਪਰੋ. ਵਾਈਸ ਚਾਂਸਲਰ) ਨੇ ਮੁੱਖ ਮਹਿਮਾਨ, ਡਾ. ...

ਪੂਰੀ ਖ਼ਬਰ »

ਲਾਪਤਾ ਹਾਲਤ 'ਚ ਮਿਲੀ ਬੱਚੀ ਨੂੰ ਮਾਪਿਆਂ ਹਵਾਲੇ ਕੀਤਾ

ਰਾਮਾਂ ਮੰਡੀ, 21 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ/ਤਰਸੇਮ ਸਿੰਗਲਾ) - ਬੀਤੀ ਰਾਤ ਕਰੀਬ ਦੋ ਸਾਲਾਂ ਦੀ ਬੱਚੀ ਜੋ ਕਿ ਰਾਮਾਂ ਮੰਡੀ ਦੇ ਬਾਘਾ ਰੋਡ ਤੋਂ ਮੁਹੱਲਾ ਵਾਸੀਆਂ ਨੂੰ ਲਾਪਤਾ ਹਾਲਤ 'ਚ ਮਿਲੀ | ਸ਼ਹਿਰ ਦੀ ਸਮਾਜ ਸੇਵੀ ਸੰਸਥਾ ਹੈਲਪਲਾਈਨ ਵੈਲਫੇਅਰ ਸੁਸਾਇਟੀ, ...

ਪੂਰੀ ਖ਼ਬਰ »

ਪੇਂਡ ਸਾਬਕਾ ਫ਼ੌਜੀ ਭਲਾਈ ਸੰਸਥਾ ਵਲੋਂ 24 ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕੱਢਿਆ ਜਾਵੇਗਾ ਰੋਸ ਮਾਰਚ

ਤਲਵੰਡੀ ਸਾਬੋ, 21 ਸਤੰਬਰ (ਰਵਜੋਤ ਸਿੰਘ ਰਾਹੀ) - ਪੇਂਡੂ ਸਾਬਕਾ ਫ਼ੌਜੀ ਭਲਾਈ ਸੰਸਥਾ ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਦਰਸ਼ਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਂਡ ਸਾਬਕਾ ਫ਼ੌਜੀ ਭਲਾਈ ਸੰਸਥਾ ਵਲੋਂ 24 ਸਤੰਬਰ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਾਲੇ ...

ਪੂਰੀ ਖ਼ਬਰ »

ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਰਾਹੀਂ ਮਿਸ਼ਨ-2022 ਹੋਵੇਗਾ ਫ਼ਤਹਿ- ਕੋਟਫੱਤਾ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਅੱਜ ਸ਼੍ਰੋਮਣੀ ਅਕਾਲੀ ਦਲ ਐਸ.ਸੀ ਵਿੰਗ ਦੇ ਸਾਬਕਾ ਅਤੇ ਮੌਜੂਦਾ ਪੰਚ-ਸਰਪੰਚਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਭੁੱਚੋ ਤੋਂ ਪਾਰਟੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਨੇ ...

ਪੂਰੀ ਖ਼ਬਰ »

ਪਾਰਟੀਆਂ ਚਿਹਰੇ ਨਹੀਂ ਨੀਤੀਆਂ ਬਦਲਣ - ਕਿਸਾਨ ਆਗੂ

ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ) - ਬਹੁਕੌਮੀ ਕੰਪਨੀ ਵਾਲਮਾਰਟ ਦੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹ ਮਾਰਗ 'ਤੇ ਭੁੱਚੋ ਖ਼ੁਰਦ ਨਜ਼ਦੀਕ ਮੈਗਾ ਮਲਟੀ ਸਟੋਰ ਬੈਸਟ ਪ੍ਰਾਈਸ ਜਿਸ ਨੂੰ ਹੁਣ ਕੰਪਨੀ ਵਲੋਂ ਬੰਦ ਕੀਤਾ ਜਾ ਚੁੱਕਾ ਹੈ, ਅੱਗੇ 355 ਦਿਨਾਂ ਤੋਂ ...

ਪੂਰੀ ਖ਼ਬਰ »

ਭੁੱਚੋ ਹਲਕੇ ਦੇ ਲੋਕਾਂ ਦਾ ਭਰਪੂਰ ਸਮਰਥਨ ਮਿਲ ਰਿਹੈ- ਬੀਬੀ ਗੁਰਪ੍ਰੀਤ ਕੌਰ

ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ) - ਸਾਬਕਾ ਮੰਤਰੀ ਗੁਲਜ਼ਾਰ ਸਿੰਘ ਦੀ ਸਪੁੱਤਰੀ ਬੀਬੀ ਗੁਰਪ੍ਰੀਤ ਕੌਰ ਗੁਰੂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵਿਧਾਨ ਸਭਾ ਹਲਕਾ ਭੁੱਚੋ (ਰਾਖਵਾਂ) ਦੇ ਬਲਾਕ ਨਥਾਣਾ ਅਧੀਨ ਸਾਰੇ ਪਿੰਡਾਂ ਦਾ ਪਹਿਲੇ ਦੌਰ ਦਾ ਗੇੜ ...

ਪੂਰੀ ਖ਼ਬਰ »

ਕਾਂਗਰਸ ਚਿਹਰੇ ਦੀ ਸਿਆਸਤ ਥਾਂ ਬੇਅਦਬੀ ਦੋਸ਼ੀਆਂ ਨੂੰ ਸਜ਼ਾਵਾਂ ਦੇਵੇ-ਜਥੇ. ਬੇਗਾ

ਲਹਿਰਾ ਮੁਹੱਬਤ, 21 ਸਤੰਬਰ (ਸੁਖਪਾਲ ਸਿੰਘ ਸੁੱਖੀ) - ਸੂਬੇ ਦਾ ਮੁੱਖ ਮੰਤਰੀ ਬਦਲ ਕੇ ਕਾਂਗਰਸ ਆਪਣੀਆਂ ਸਾਢੇ ਚਾਰ ਸਾਲ ਦੀਆਂ ਨਾਕਾਮੀਆਂ 'ਤੇ ਪਰਦਾ ਨਾ ਪਾਵੇ, ਸੱਤਾ ਸੰਭਾਲਣ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ...

ਪੂਰੀ ਖ਼ਬਰ »

ਚੋਣਾਂ ਕਰਵਾਉਣ 'ਤੇ ਪਾਬੰਦੀ ਲਗਾਈ ਜਾਵੇ - ਭਾਰਤੀ ਕਿਸਾਨ ਯੂਨੀਅਨ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਕੇਂਦਰ ਸਰਕਾਰ ਵਲੋਂ ਕਿਸਾਨਾਂ 'ਤੇ ਜਬਰੀ ਥੋਪੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੰਬੇ ਸਮੇਂ ਤੋਂ ਭਾਜਪਾ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਵੇਖਦੇ ਹੋਏ ਦੇਸ਼ ਵਿਚ ਹਰ ਤਰ੍ਹਾਂ ਦੀਆਂ ...

ਪੂਰੀ ਖ਼ਬਰ »

ਗਊਸ਼ਾਲਾ ਵਿਖੇ 11ਵਾਂ ਸਾਲਾਨਾ ਖ਼ੂਨਦਾਨ ਕੈਂਪ ਲੱਗਾ

ਭਗਤਾ ਭਾਈਕਾ, 21 ਸਤੰਬਰ (ਸੁਖਪਾਲ ਸਿੰਘ ਸੋਨੀ) - ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਸਥਾਨਕ ਗਾਊਸ਼ਾਲਾ ਵਿਖੇ 11ਵਾਂ ਸਾਲਾਨਾ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਡਾ: ਬਲਜੀਤ ਸਿੰਘ ਦਿਉਲ ਵਲੋਂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪਾਣੀ ਦੀ ਨਿਕਾਸੀ ਸਬੰਧੀ ਸਮੱਸਿਆ ਤੋਂ ਦੁਖੀ ਕਾਲੋਨੀ ਵਾਸੀਆਂ ਨੇ ਮੇਅਰ ਨੂੰ ਸੌਂਪਿਆ ਮੰਗ ਪੱਤਰ

ਬਠਿੰਡਾ, 21 ਸਤੰਬਰ (ਅਵਤਾਰ ਸਿੰਘ) - ਸਥਾਨਕ ਸ਼ਹਿਰ ਦੀ ਕਮਲਾ ਨਹਿਰੂ ਕਾਲੋਨੀ 'ਚ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਲੈ ਕੇ ਆ ਰਹੀਆਂ ਮੁਸ਼ਕਿਲਾਂ ਸਬੰਧੀ ਸਮੂਹ ਕਾਲੋਨੀ ਵਾਸੀਆਂ ਨੇ ਨਗਰ ਨਿਗਮ ਮੇਅਰ ਰਮਨ ਗੋਇਲ ਨੂੰ ਮੰਗ ਪੱਤਰ ਸੌਂਪਿਆ | ਇਸ ਮੌਕੇ ਕਾਲੋਨੀ ਵਾਸੀਆਂ ਦੀ ...

ਪੂਰੀ ਖ਼ਬਰ »

ਬਲੱਡ ਡੋਨੇਸ਼ਨ ਕੌਂਸਲ ਦੇ ਬਾਨੀ ਹਜ਼ਾਰੀ ਲਾਲ ਬਾਂਸਲ ਦੇ ਜਨਮ ਦਿਹਾੜੇ ਮੌਕੇ ਲਗਾਇਆ ਖ਼ੂਨਦਾਨ ਕੈਂਪ

ਭਾਈਰੂਪਾ, 21 ਸਤੰਬਰ (ਵਰਿੰਦਰ ਲੱਕੀ) - ਨੇੜਲੇ ਪਿੰਡ ਸੰਧੂ ਖੁਰਦ ਵਿਖੇ ਬਲੱਡ ਡੋਨੇਸ਼ਨ ਕੌਂਸਲ ਦੇ ਬਾਨੀ ਨੈਸ਼ਨਲ ਐਵਾਰਡੀ ਹਜ਼ਾਰੀ ਲਾਲ ਬਾਂਸਲ ਦੇ 87ਵੇਂ ਜਨਮ ਦਿਨ ਨੂੰ ਸਮਰਪਿਤ ਜਨ ਸਹਾਰਾ ਕਲੱਬ ਸੰਧੂ ਖੁਰਦ ਵਲੋਂ ਬਲੱਡ ਡੋਨੇਸ਼ਨ ਕੌਂਸਲ ਰਾਮਪੁਰਾ ਤੇ ਗ੍ਰਾਮ ...

ਪੂਰੀ ਖ਼ਬਰ »

ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਸੰਗਤ ਮੰਡੀ, 21 ਸਤੰਬਰ (ਅੰਮਿ੍ਤਪਾਲ ਸ਼ਰਮਾ) - ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪ੍ਰੋਫੈਸਰ ਡਾ. ...

ਪੂਰੀ ਖ਼ਬਰ »

ਮੀਂਹ ਨਾਲ ਮੌਸਮ 'ਚ ਆਈ ਤਬਦੀਲੀ

ਭਾਗੀਵਾਂਦਰ, 21 ਸਤੰਬਰ (ਮਹਿੰਦਰ ਸਿੰਘ ਰੂਪ) - ਅੱਜ ਦਿਨ ਵੇਲੇ ਕਰੀਬ 12 ਵਜੇ ਖੇਤਰ 'ਚ ਪਏ ਅੱਧਾ ਘੰਟਾ ਮੀਂਹ ਨਾਲ ਮੌਸਮ 'ਚ ਠੰਢਕ ਆ ਗਈ ਹੈ | ਬਹੁਤ ਸਾਰੀਆਂ ਨੀਂਵੀਆਂ ਥਾਵਾਂ 'ਤੇ ਪਾਣੀ ਭਰ ਗਿਆ, ਰਾਹਗੀਰਾਂ ਨੂੰ ਵੀ ਆਉਣ-ਜਾਣ 'ਚ ਕੁਝ ਮੁਸ਼ਕਿਲ ਪੇਸ਼ ਆਈ | ਖੇਤੀ ਮਾਹਿਰਾਂ ...

ਪੂਰੀ ਖ਼ਬਰ »

ਫਾਈਨਲ ਮੁਕਾਬਲੇ 'ਚ ਪੰਜਾਬ ਦੀ ਟੀਮ ਨੇ ਹਰਿਆਣਾ ਟੀਮ ਨੂੰ ਹਰਾਇਆ

ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਸਥਾਨਕ ਵੈੱਲਫੇਅਰ ਸਪੋਰਟਸ ਕਲੱਬ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ 'ਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੀਆਂ ਕੁਲ 42 ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਰਾਮਾਂ ਮੰਡੀ ਪੰਜਾਬ ਦੀ ਟੀਮ ਨੇ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ 22 ਤੋਂ 30 ਤਕ ਸ਼ਹਿਰ 'ਚ ਕੀਤੀ ਜਾਵੇਗੀ ਫੌਗਿੰਗ ਸਪਰੇਅ

ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸ਼ਹਿਰ 'ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ...

ਪੂਰੀ ਖ਼ਬਰ »

ਅਕਾਲੀ-ਬਸਪਾ ਉਮੀਦਵਾਰ ਦੇ ਹੱਕ 'ਚ ਨੁੱਕੜ ਮੀਟਿੰਗਾਂ ਦਾ ਦੌਰ ਜਾਰੀ

ਤਲਵੰਡੀ ਸਾਬੋ, 21 ਸਤੰਬਰ (ਰਣਜੀਤ ਸਿੰਘ ਰਾਜੂ) - ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਦੇ ਹੱਕ ਵਿਚ ਅਕਾਲੀ ਬਸਪਾ ਵਰਕਰਾਂ ਵੱਲੋਂ ਬੀਤੇ ਦਿਨ ਤੋਂ ਆਰੰਭੀਆਂ ਨੁੱਕੜ ...

ਪੂਰੀ ਖ਼ਬਰ »

ਆਦੇਸ਼ ਮੈਡੀਕਲ ਕਾਲਜ ਵਲੋਂ ਲਗਾਇਆ ਕੈਂਪ

ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ) - ਮਾਲਵਾ ਖੇਤਰ ਦੀ ਦਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਹੱਡੀਆਂ ਅਤੇ ਵਿਸ਼ੇਸ਼ ਕਰਕੇ ਦੰਦਾਂ ਦੇ ਰੋਗਾਂ ਵਿਚ ਵਾਧਾ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਦੇਸ਼ ਮੈਡੀਕਲ ਕਾਲਜ ...

ਪੂਰੀ ਖ਼ਬਰ »

ਪੁਲਿਸ ਪਬਲਿਕ ਸਕੂਲ ਦੇ ਬੱਚਿਆਂ ਦੀਆਂ ਫ਼ੀਸਾਂ ਦਾ ਮਾਮਲਾ ਭਖਿਆ

ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਸਥਾਨਕ ਪੁਲਿਸ ਪਬਲਿਕ ਸਕੂਲ 'ਚ ਪੜ੍ਹਦੇ ਬੱਚਿਆਂ ਦੀਆਂ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਅੱਜ ਸਕੂਲ ਵਿਚ ਹੰਗਾਮਾ ਖੜ੍ਹਾ ਹੋ ਗਿਆ | ਇਕ ਪਾਸੇ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ 'ਤੇ ਧੱਕੇਸ਼ਾਹੀ ਦੇ ਦੋਸ਼ ...

ਪੂਰੀ ਖ਼ਬਰ »

ਅਮਨਦੀਪ ਜੱਫਾ ਜਾਟ ਮਹਾ ਸਭਾ ਦੇ ਬਲਾਕ ਪ੍ਰਧਾਨ ਨਿਯੁਕਤ

ਸਰਦੂਲਗੜ੍ਹ, 21 ਸਤੰਬਰ (ਅਰੋੜਾ) - ਆਲ ਇੰਡੀਆ ਜਾਟ ਮਹਾ ਸਭਾ ਦੇ ਪ੍ਰਧਾਨ ਹਰਿੰਦਰ ਸਿੰਘ ਹਰਪੁਰਾ ਨੇ ਅਮਨਦੀਪ ਸਿੰਘ ਜੱਫਾ ਨੂੰ ਜਾਟ ਮਹਾ ਸਭਾ ਦਾ ਬਲਾਕ ਪ੍ਰਧਾਨ ਅਤੇ ਦਿਲਪ੍ਰੀਤ ਸਿੰਘ ਭਿੰਦੀ ਨੂੰ ਬਲਾਕ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ ਪੱਤਰ ...

ਪੂਰੀ ਖ਼ਬਰ »

ਹਾਦਸਿਆਂ ਤੋਂ ਬਚਾਅ ਲਈ ਸੜਕ ਕਿਨਾਰੇ ਲੱਗੇ ਦਰੱਖ਼ਤ ਛਾਂਗੇ

ਝੁਨੀਰ, 21 ਸਤੰਬਰ (ਨਿ. ਪ. ਪ.)- ਨੇੜਲੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਸੜਕ ਕਿਨਾਰੇ 'ਤੇ ਦਰੱਖ਼ਤ ਜੋ ਕਿ ਹਾਦਸੇ ਨੂੰ ਸੱਦਾ ਦੇ ਰਹੇ ਸਨ, ਨੂੰ ਪਿੰਡ ਵਾਸੀਆਂ ਵਲੋਂ ਛਾਂਗਿਆ ਗਿਆ ਹੈ | ਤਰਸੇਮ ਸਿੰਘ ਗਿੱਲ ਅਤੇ ਗੋਰਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਰੱਖ਼ਤਾਂ ਦੀਆਂ ...

ਪੂਰੀ ਖ਼ਬਰ »

ਪਿੰਡ ਬੁਰਜ ਭਲਾਈ ਕੇ ਵਿਖੇ ਮਗਨਰੇਗਾ ਮਜ਼ਦੂਰਾਂ ਨੇ ਸਫ਼ਾਈ ਕੀਤੀ

ਝੁਨੀਰ, 21 ਸਤੰਬਰ (ਨਿ. ਪ. ਪ.) - ਨੇੜਲੇ ਪਿੰਡ ਬੁਰਜ ਭਲਾਈਕੇ ਵਿਖੇ ਗਰਾਮ ਪੰਚਾਇਤ ਵਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਮੁੱਖ ਸੜਕ ਦੇ ਕਿਨਾਰਿਆਂ ਦੀ ਸਫ਼ਾਈ ਕਰਵਾਈ ਗਈ | ਸਰਪੰਚ ਸੁਖਵੀਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਅਤੇ ਸੜਕ ਦੇ ਕਿਨਾਰਿਆਂ ਦਾ ਸਫ਼ਾਈ ...

ਪੂਰੀ ਖ਼ਬਰ »

ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ 'ਤੇ ਹਾਈ ਕਮਾਨ ਨੇ ਰਚਿਆ ਇਤਿਹਾਸ - ਗੁਰਜੰਟ ਸਿੰਘ

ਬੱਲੂਆਣਾ, 21 ਸਤੰਬਰ (ਗੁਰਨੈਬ ਸਾਜਨ) - ਕਾਂਗਰਸ ਹਾਈ ਕਮਾਨ ਵਲੋਂ ਗ਼ਰੀਬ ਵਰਗ ਦੇ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਜੋ ਇਤਿਹਾਸ ਰਚਿਆ ਹੈ ਉਸ ਲਈ ਪਾਰਟੀ ਹਾਈਕਮਾਨ ਦਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਗੁਰਜੰਟ ਸਿੰਘ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX