ਤਾਜਾ ਖ਼ਬਰਾਂ


ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਸ਼ਾਰਜਾਹ ਤੋਂ ਆਏ ਦੋ ਯਾਤਰੀਆਂ ਤੋਂ ਫੜੇ 73 ਆਈਫੋਨ-13
. . .  1 day ago
ਟਵਿਟਰ ਦੇ ਸੀ.ਈ.ਓ. ਜੈਕ ਡੋਰਸੀ ਨੇ ਦਿੱਤਾ ਅਸਤੀਫਾ, ਪਰਾਗ ਅਗਰਵਾਲ ਸੰਭਾਲਣਗੇ ਕਮਾਨ
. . .  1 day ago
ਸੈਨ ਫਰਾਂਸਿਸਕੋ, 29 ਨਵੰਬਰ - ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਸੀ.ਈ.ਓ. ਜੈਕ ਡੋਰਸੀ ਨੇ ਕੰਪਨੀ ਦੇ ਸੀ.ਈ.ਓ. ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਤੋਂ ਬਾਅਦ ਕੰਪਨੀ ਦੇ ਬੋਰਡ ਨੇ ਟਵਿਟਰ ਦੇ ਮੁੱਖ ...
ਮੁੱਖ ਮੰਤਰੀ ਚੰਨੀ ਨੇ ਸਿੱਖਿਆ ਵਿਭਾਗ ਵਿਚ 10,880 ਖਾਲੀ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ
. . .  1 day ago
ਚੰਡੀਗੜ੍ਹ , 29 ਨਵੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬੈਠਕ ਦੌਰਾਨ ਸਿੱਖਿਆ ਵਿਭਾਗ ਵਿਚ 10,880 ਖਾਲੀ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਸਰੀਰਕ ਸਿੱਖਿਆ ਅਧਿਆਪਕਾਂ ਦੀਆਂ...
ਭਾਰਤ ਵਿਖੇ ਅਧਰੰਗ ਦਾ ਇਲਾਜ ਕਰਵਾ ਕੇ ਬੱਚੀ ਇਸ਼ਾਲ ਪਾਕਿਸਤਾਨ ਹੋਈ ਰਵਾਨਾ
. . .  1 day ago
ਅਟਾਰੀ, 29 ਨਵੰਬਰ ( ਗੁਰਦੀਪ ਸਿੰਘ ਅਟਾਰੀ )-ਭਾਰਤ ਦੇ ਜੋਧਪੁਰ ਸ਼ਹਿਰ ਵਿਚ ਅਧਰੰਗ ਦਾ ਇਲਾਜ ਕਰਵਾ ਠੀਕ ਹੋ ਕੇ ਇਸ਼ਾਲ ਹੱਸਦੀ ਖੇਡਦੀ ਮਾਤਾ ਪਿਤਾ ਨਾਲ ਪਾਕਿਸਤਾਨ ਰਵਾਨਾ ਹੋ ...
ਆਰ.ਬੀ.ਆਈ. ਨੇ ਯੂਨੀਅਨ ਬੈਂਕ ਆਫ ਇੰਡੀਆ 'ਤੇ 1 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
. . .  1 day ago
ਉੱਚ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਭਾਰਤ ਸਰਕਾਰ ਨੇ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਤੋਂ ਬਾਅਦ ਇਕ ਨਵੀਂ ਟਰੈਵਲ ਐਡਵਾਈਜ਼ਰੀ ਕੀਤੀ ਜਾਰੀ
. . .  1 day ago
ਕਿਸਾਨ ਜਥੇਬੰਦੀਆਂ ਨੇ ਸੱਦੀ 1 ਦਸੰਬਰ ਨੂੰ ਹੰਗਾਮੀ ਬੈਠਕ: ਹਰਮੀਤ ਸਿੰਘ ਕਾਦੀਆਂ
. . .  1 day ago
ਨਵੀਂ ਦਿੱਲੀ, 29 ਨਵੰਬਰ-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਇਕ ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੰਗਾਮੀ ਬੈਠਕ ਹੋਵੇਗੀ, ਜਿਨ੍ਹਾਂ ਵਲੋਂ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ ..
ਕੇਜਰੀਵਾਲ ਦੇ ਧੋਖੇ ਤੇ ਝੂਠ ਤੋਂ ਸੁਚੇਤ ਰਹਿਣ ਪੰਜਾਬੀ : ਮਨਜਿੰਦਰ ਸਿੰਘ ਸਿਰਸਾ
. . .  1 day ago
ਨਵੀਂ ਦਿੱਲੀ, 29 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਅਕਾਲੀ ਦਲ ਦੇ ਕੌਮੀ ਬੁਲਾਰੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 'ਆਪ' ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ...
ਲਖਨਊ ਏਅਰਪੋਰਟ ਪਹੁੰਚਣ ਵਾਲੇ ਯਾਤਰੀਆਂ ਲਈ ਪ੍ਰੋਟੋਕਾਲ ਕੀਤਾ ਜਾਰੀ
. . .  1 day ago
ਲਖਨਊ, 29 ਨਵੰਬਰ- ਉੱਤਰ ਪ੍ਰਦੇਸ਼ 'ਚ ਕੋਰੋਨਾ ਦੇ ਵੈਰੀਏਂਟ ਨੂੰ ਲੈ ਕੇ ਲਖਨਊ ਏਅਰਪੋਰਟ 'ਤੇ ਪਹੁੰਚਣ ਵਾਲੇ ਯਾਤਰੀਆਂ ਦੇ ਲਈ ਲਖਨਊ ਡੀ.ਐੱਮ. ਨੇ ਪ੍ਰੋਟੋਕਾਲ ਜਾਰੀ ਕੀਤਾ। ਥਰਮਲ ਸਕੈਨਿੰਗ 'ਚ ਲੱਛਣ...
ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ ਮਾਪੀ ਗਈ 6.5
. . .  1 day ago
ਜਾਪਾਨ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਤੀਬਰਤਾ ਮਾਪੀ ਗਈ 6.5...
ਦਿੱਲੀ ਦੇ ਨਿਰਮਾਣ ਕੰਮਾਂ ’ਤੇ ਅਗਲੇ ਆਦੇਸ਼ਾਂ ਤੱਕ ਰੋਕ: ਮੰਤਰੀ ਗੋਪਾਲ ਰਾਏ
. . .  1 day ago
ਨਵੀਂ ਦਿੱਲੀ, 29 ਨਵੰਬਰ-ਦਿੱਲੀ-ਐੱਨ.ਸੀ.ਆਰ. ਵਿਚ ਤੇਜ਼ੀ ਨਾਲ ਵਿਗੜ ਰਹੀ ਹਵਾ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਅੱਜ ਕੁੱਝ ਸੁਧਾਰਾਤਮਕ ਉਪਾਅ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ..
ਦਿੱਲੀ: ਮੁੱਖ ਮੰਤਰੀ ਕੇਜਰੀਵਾਲ ਨੇ ਕੋਰੋਨਾ ਨਾਲ ਮਰਨ ਵਾਲੇ ਪਰਿਵਾਰਾਂ ਨੂੰ ਦਿੱਤੀ ਆਰਥਿਕ ਸਹਾਇਤਾ
. . .  1 day ago
ਨਵੀਂ ਦਿੱਲੀ, 29 ਨਵੰਬਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮਿਲੇ ਅਤੇ ਆਰਥਿਕ ਸਹਾਇਤਾ ਦਿੱਤੀ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਸੁਨੀਤਾ...
ਇਹ ਖੇਤੀਬਾੜੀ ਕਾਨੂੰਨ ਇਕ ਬਿਮਾਰੀ ਸੀ: ਰਾਕੇਸ਼ ਟਿਕੈਤ
. . .  1 day ago
ਨਵੀਂ ਦਿੱਲੀ, 29 ਨਵੰਬਰ- ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਬਾਅਦ ਕਿਹਾ ਕਿ ਇਹ ਕਾਲਾ ਕਾਨੂੰਨ ਇਕ ਬਿਮਾਰੀ ਸੀ, ਜਿੰਨੀ ਜਲਦੀ ਕੱਟੀ ਗਈ..
ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ: ਹਰਜਿੰਦਰ ਸਿੰਘ ਧਾਮੀ
. . .  1 day ago
ਅੰਮ੍ਰਿਤਸਰ, 29 ਨਵੰਬਰ (ਹਰਮਿੰਦਰ ਸਿੰਘ)- ਸ਼੍ਰੋਮਣੀ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਦਰਪੇਸ਼ ਚੁਣੌਤੀਆਂ ਨੂੰ ਦੂਰ ਕਰਨ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਸੰਭਵ ਯਤਨ ਕੀਤੇ ਜਾਣਗੇ...
ਪਿ੍ਰੰਸੀਪਲ ਸੁਰਿੰਦਰ ਸਿੰਘ ਬਣੇ ਜੂਨੀਅਰ ਮੀਤ ਪ੍ਰਧਾਨ
. . .  1 day ago
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ, ਹਰਮਿੰਦਰ ਸਿੰਘ)-ਪਿ੍ਰੰਸੀਪਲ ਸੁਰਿੰਦਰ ਸਿੰਘ ਬਣੇ ਜੂਨੀਅਰ ਮੀਤ ਪ੍ਰਧਾਨ
ਸਕਰੀਨਿੰਗ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੀ ਸਰਬਸੰਮਤੀ ਨਾਲ ਕੀਤੀ ਗਈ ਚੋਣ
. . .  1 day ago
ਅੰਮ੍ਰਿਤਸਰ, 29 ਨਵੰਬਰ (ਜਸਵੰਤ ਸਿੰਘ)-ਸਕਰੀਨਿੰਗ ਕਮੇਟੀ ਦੇ ਜਨਰਲ ਇਜਲਾਸ ਦੌਰਾਨ ਗਿਆਰਾਂ ਮੈਂਬਰੀ ਅੰਤ੍ਰਿੰਗ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਦਸ...
ਰਘੂਜੀਤ ਸਿੰਘ ਵਿਰਕ ਬਣੇ ਸੀਨੀਅਰ ਮੀਤ ਪ੍ਰਧਾਨ
. . .  1 day ago
ਅੰਮ੍ਰਿਤਸਰ, 29 ਨਵੰਬਰ (ਹਰਮਿੰਦਰ ਸਿੰਘ)- ਰਘੂਜੀਤ ਸਿੰਘ ਵਿਰਕ ਬਣੇ ਸੀਨੀਅਰ ਮੀਤ ਪ੍ਰਧਾਨ..
ਬਿੱਲ ਦੇ ਰੱਦ ਹੋਣ 'ਤੇ ਚਰਚਾ ਹੁੰਦੀ ਹੈ ਪਰ ਜਦੋਂ ਚਰਚਾ ਦੀ ਗੱਲ ਆਈ ਤਾਂ ਸਰਕਾਰ ਉਸ ਤੋਂ ਭੱਜ ਰਹੀ ਹੈ: ਗੁਰਜੀਤ ਔਜਲਾ
. . .  1 day ago
ਨਵੀਂ ਦਿੱਲੀ, 29 ਨਵੰਬਰ-ਦਿੱਲੀ 'ਚ ਕਾਂਗਰਸ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਦ 'ਚ ਕੋਈ ਵੀ ਬਿੱਲ ਰੱਦ ਹੁੰਦਾ ਹੈ ਤਾਂ ਉਸ 'ਤੇ ਚਰਚਾ ਹੁੰਦੀ ਹੈ ਪਰ ਜਦੋਂ ਚਰਚਾ ਦੀ ਗੱਲ ਆਈ ਤਾਂ ਸਰਕਾਰ...
ਨੌਜਵਾਨ ਨੂੰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕੀਤਾ ਜ਼ਖ਼ਮੀ
. . .  1 day ago
ਤਰਨਤਾਰਨ 29 ਨਵੰਬਰ (ਹਰਿੰਦਰ ਸਿੰਘ/ਵਿਕਾਸ ਮਰਵਾਹਾ)-ਸਥਾਨਕ ਚੌਕੀ ਟਾਊਨ ਦੇ ਨੇੜੇ ਮੁਹੱਲਾ ਮੁਹੰਮਦ ਪੁਰਾ ਵਿਖੇ ਇਕ ਨੌਜਵਾਨ ਨੂੰ ਦਿਨ-ਦਿਹਾੜੇ ਦੋ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਗੰਭੀਰ ਜ਼ਖ਼ਮੀ...
ਖੇਤੀ ਕਾਨੂੰਨ ਰੱਦ ਹੋਣ 'ਤੇ ਕੇਜਰੀਵਾਲ ਨੇ ਟਵੀਟ ਕਰ ਕੀਤਾ ਖ਼ੁਸ਼ੀ ਦਾ ਇਜ਼ਹਾਰ
. . .  1 day ago
ਨਵੀਂ ਦਿੱਲੀ, 29 ਨਵੰਬਰ-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਅੱਜ ਟਵੀਟ ਕਰਕੇ ਰੱਦ ਹੋਏ ਕਾਨੂੰਨਾਂ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ, ਵਾਹ! ਭਾਰਤੀ ਲੋਕਤੰਤਰ ਅਤੇ ਭਾਰਤ ਸੰਸਦ...
ਕਰਨੈਲ ਸਿੰਘ ਪੰਜੋਲੀ ਇੱਕ ਸੌ ਬਾਰਾਂ ਵੋਟਾਂ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ
. . .  1 day ago
ਅੰਮ੍ਰਿਤਸਰ, 29 ਨਵੰਬਰ (ਹਰਮਿੰਦਰ ਸਿੰਘ)-ਕਰਨੈਲ ਸਿੰਘ ਪੰਜੋਲੀ ਇੱਕ ਸੌ ਬਾਰਾਂ ਵੋਟਾਂ ਨਾਲ ਬਣੇ ਸ਼੍ਰੋਮਣੀ ਕਮੇਟੀ ਦੇ ਜਰਨਲ ਸਕੱਤਰ..
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਬੋਲੇ ਕੇਂਦਰੀ ਖੇਤੀਬਾੜੀ ਮੰਤਰੀ
. . .  1 day ago
ਨਵੀਂ ਦਿੱਲੀ, 29 ਨਵੰਬਰ - ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਤੋਮਰ ਦਾ ਕਹਿਣਾ ਸੀ ਕਿ ਸਾਲ 2014 ਦੇ ਮੁਕਾਬਲੇ ਘੱਟੋ-ਘੱਟ ਸਮਰਥਨ ਮੁੱਲ ਦੀ ਖਰੀਦ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਿਰਫ ਝੋਨੇ ਅਤੇ ਕਣਕ ਦੀ ਹੀ...
ਬ੍ਰਿਟੇਨ 'ਚ ਪਹਿਲੀ ਮਹਿਲਾ ਸਿੱਖ ਸਾਂਸਦ ਪ੍ਰੀਤ ਕੌਰ ਗਿੱਲ ਵਲੋਂ ਕਿਸਾਨਾਂ ਦੇ ਹੱਕ 'ਚ ਕੀਤਾ ਟਵੀਟ
. . .  1 day ago
ਲੰਡਨ, 29 ਨਵੰਬਰ- ਬ੍ਰਿਟੇਨ 'ਚ ਪਹਿਲੀ ਮਹਿਲਾ ਸਿੱਖ ਸਾਂਸਦ ਪ੍ਰੀਤ ਕੌਰ ਗਿੱਲ ਵਲੋਂ ਖੇਤੀ ਕਾਨੂੰਨ ਰੱਦ ਹੋਣ ਨੂੰ ਲੈ ਕੇ ਟਵੀਟ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਭਾਰਤ ਦਾ ਸਭ ਤੋਂ ਵੱਡਾ ਕਿਸਾਨੀ ਅੰਦੋਲਨ...
ਦਿੱਲੀ 'ਚ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਪੰਜਾਬ ਵਿਚ ਲੜੀਆਂ ਜਾਣਗੀਆਂ ਚੋਣਾਂ
. . .  1 day ago
ਰਾਜਾਸਾਂਸੀ, 29 ਨਵੰਬਰ (ਹਰਦੀਪ ਸਿੰਘ ਖੀਵਾ)- ਪੰਜਾਬ ਸੂਬੇ ਵਿਚ 2022 ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ..
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਖੰਨਾ / ਸਮਰਾਲਾ

ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਵਿਚ ਕਾਂਗਰਸ ਦੀ ਬਿਨਾਂ ਮੁਕਾਬਲਾ ਜਿੱਤ ਨੇ ਅਕਾਲੀ ਦਲ ਵਿਚ ਮਚਾਈ ਤਰਥੱਲੀ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੀ ਅਕਾਲੀ ਰਾਜਨੀਤੀ ਵਿਚ ਉਸ ਵੇਲੇ ਵੱਡਾ ਧਮਾਕਾ ਹੋ ਗਿਆ, ਜਦੋਂ ਖੰਨਾ ਇਲਾਕੇ ਦੇ ਪ੍ਰਮੁੱਖ ਅਕਾਲੀ ਨੇਤਾ ਤੇ ਖੰਨਾ ਦੇ ਕੋਆਰਡੀਨੇਟਰ ਰਹੇ ਬੂਟਾ ਸਿੰਘ ਰਾਏਪੁਰ ਨੇ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਵਿਚ ਕਾਂਗਰਸ ਦੇ ਸਾਰੇ 9 ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਜਾਣ ਤੇ ਤਿੱਖਾ ਪ੍ਰਤੀਕਰਮ ਕਰਦਿਆਂ ਖੰਨਾ ਦੇ ਸਾਰੇ ਅਕਾਲੀ ਸਰਕਲ ਪ੍ਰਧਾਨਾਂ ਨੂੰ ਬਦਲਣ ਦੀ ਮੰਗ ਕਰ ਦਿੱਤੀ | ਉਨ੍ਹਾਂ ਨੇ ਹਲਕੇ ਦੇ ਉਸ ਨੇਤਾ ਨੂੰ ਵੀ ਬਦਲਣ ਦੀ ਮੰਗ ਕੀਤੀ ਹੈ | ਜਿਸ ਨੂੰ ਹਲਕਾ ਇੰਚਾਰਜ ਦੀ ਗੈਰ ਹਾਜ਼ਰੀ ਵਿਚ ਹਾਈਕਮਾਂਡ ਪਹਿਲਾਂ ਖੰਨਾ ਦੇ ਕੰਮਾਂ ਦੀ ਜ਼ਿੰਮੇਵਾਰੀ ਸੌਂਪਦੀ ਹੈ | ਗੌਰਤਲਬ ਹੈ ਕਿ ਬੂਟਾ ਸਿੰਘ ਰਾਏਪੁਰ ਲੰਮਾ ਸਮਾਂ ਜ਼ਿਲ੍ਹਾ ਪ੍ਰਧਾਨ ਰਹੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਸਾਥੀ ਜਥੇਦਾਰ ਦਿਆ ਸਿੰਘ ਦੇ ਦੋਹਤੇ ਹਨ | ਦੱਸਣਯੋਗ ਹੈ ਕਿ ਕੱਲ੍ਹ ਖੰਨਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਚੋਣ ਹੋਈ ਸੀ | ਜਿਸ ਵਿਚ 9 ਡਾਇਰੈਕਟਰ ਚੁਣੇ ਜਾਣੇ ਸਨ | ਪਰ ਅਕਾਲੀ ਦਲ ਜਾਂ ਕਿਸੇ ਹੋਰ ਪਾਰਟੀ ਵਲੋਂ ਇਕ ਵੀ ਉਮੀਦਵਾਰ ਖੜਾ ਨਾ ਕੀਤੇ ਜਾਣ ਕਾਰਨ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ | ਜਦੋਂ ਕਿ ਰਾਏਪੁਰ ਅਨੁਸਾਰ ਪਿਛਲੀ ਵਾਰ ਸਾਰੇ ਡਾਇਰੈਕਟਰ ਅਕਾਲੀ ਦਲ ਦੇ ਜਿੱਤੇ ਸਨ |
ਕੀ ਕਹਿਣਾ ਹੈ ਜ਼ਿਲ੍ਹਾ ਪ੍ਰਧਾਨ ਸਹਾਰਨ ਮਾਜਰਾ ਦਾ
ਜਦੋਂ ਇਸ ਸਬੰਧੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਘੁਵੀਰ ਸਿੰਘ ਸਹਾਰਨ ਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਖੰਨਾ ਦੇ ਕਿਸੇ ਸਰਕਲ ਪ੍ਰਧਾਨ ਜਾਂ ਨੇਤਾ ਨੇ ਇਸ ਚੋਣ ਬਾਰੇ ਸੂਚਿਤ ਨਹੀਂ ਕੀਤਾ, ਜੇ ਦੱਸਿਆ ਜਾਂਦਾ ਤਾਂ ਉਮੀਦਵਾਰ ਖੜੇ ਕੀਤੇ ਜਾਂਦੇ | ਇਹ ਸੱਚਮੁੱਚ ਮਾੜੀ ਗੱਲ ਹੈ ਕਿ ਕਾਂਗਰਸ ਨੂੰ ਬਿਨਾਂ ਮੁਕਾਬਲਾ ਜਿੱਤਣ ਦਾ ਮੌਕਾ ਦਿੱਤਾ ਗਿਆ ਹੈ | ਬੂਟਾ ਸਿੰਘ ਰਾਏਪੁਰ ਨੇ ਹੋਰ ਗੰਭੀਰ ਦੋਸ਼ ਵੀ ਲਗਾਏ ਅਤੇ ਮੰਗ ਕੀਤੀ ਕਿ ਅਕਾਲੀ ਦਲ ਦੇ ਉਨ੍ਹਾਂ ਲੀਡਰਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ, ਜਿਹੜੇ ਕਾਂਗਰਸ ਨਾਲ ਸਮਝੌਤਾ ਕਰ ਕੇ ਚੱਲਦੇ ਹਨ | ਜਿਨ੍ਹਾਂ ਨੇ ਪਹਿਲਾਂ ਵੀ ਕਾਂਗਰਸੀ ਉਮੀਦਵਾਰਾਂ ਦੀ ਮਦਦ ਕਰ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ | ਰਾਏਪੁਰ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਖੰਨਾ ਦੇ ਪੰਜੇ ਸਰਕਲ ਪ੍ਰਧਾਨ ਬਦਲਣ ਦੀ ਮੰਗ ਕਰਨਗੇ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਵਿਧਾਨ ਸਭਾ ਚੋਣ ਵੇਲੇ ਕਾਂਗਰਸ ਨੂੰ ਬਿਨਾਂ ਮੁਕਾਬਲਾ ਜਿੱਤਣ ਦੇਣਾ ਪਾਰਟੀ ਨੂੰ ਚੋਣਾਂ ਵਿਚ ਇਕ ਵੱਡਾ ਨੁਕਸਾਨ ਪਹੁੰਚਾ ਸਕਦਾ ਹੈ |

ਅਕਾਲੀ ਦਲ (ਬਾਦਲ) ਦੇ ਸਰਗਰਮ ਯੂਥ ਆਗੂ ਤਰਲੋਚਨ ਸਿੰਘ ਤੋਚੀ ਬਾਬਾ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) 'ਚ ਹੋਏ ਸ਼ਾਮਿਲ

ਬੀਜਾ, 21 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਕਰਾਰਾ ਝਟਕਾ ਦਿੰਦਿਆਂ ਹਲਕਾ ਖੰਨਾ, ਸਮਰਾਲਾ ਵਿਚ ਸਿਆਸੀ ਖੇਤਰ ਦੀ ਨਾਮਵਰ ਸ਼ਖ਼ਸੀਅਤ ਤਰਲੋਚਨ ਸਿੰਘ ਚਹਿਲ ਘੁੰਗਰਾਲੀ (ਤੋਚੀ ਬਾਬਾ) ਨੂੰ ਦਰਜਨਾਂ ...

ਪੂਰੀ ਖ਼ਬਰ »

ਡਿਪਟੀ ਡੀ. ਈ. ਓ. ਕੁਲਦੀਪ ਸੈਣੀ ਨੂੰ ਬਰਖ਼ਾਸਤ ਕਰਨ ਲਈ ਵਫ਼ਦ ਪਰਗਟ ਸਿੰਘ ਨੂੰ ਮਿਲਿਆ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅਧਿਆਪਕ ਆਗੂ ਹਰਦੀਪ ਸਿੰਘ ਬਾਹੋਮਾਜਰਾ ਤੇ ਕੁਲਜਿੰਦਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਲੁਧਿਆਣੇ ਜ਼ਿਲੇ੍ਹ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫ਼ਦ ਨੇ ਜਰਨਲ ਸਕੱਤਰ ਕਾਂਗਰਸ ਪਾਰਟੀ ਐੱਮ. ਐੱਲ. ਏ. ਪਰਗਟ ਸਿੰਘ ਨਾਲ ...

ਪੂਰੀ ਖ਼ਬਰ »

ਗੁਲਜ਼ਾਰ ਗਰੁੱਪ ਵਿਚ ਦੋ ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ, ਖੰਨਾ ਵਲੋਂ ਕੈਂਪਸ ਵਿਚ ਦੋ ਦਿਨਾਂ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ | ਸਾਇੰਸ, ਇੰਜੀਨੀਅਰਿੰਗ ਮੈਨੇਜਮੈਂਟ ਵਿਚ ਆ ਰਹੇ ਬਦਲਾਵਾਂ ਵਿਸ਼ੇ 'ਤੇ ਰੱਖੀ ਇਸ ਕਾਨਫ਼ਰੰਸ ਦਾ ਮੁੱਖ ਮੰਤਵ ...

ਪੂਰੀ ਖ਼ਬਰ »

ਏ. ਐੱਸ. ਕਾਲਜ ਖੰਨਾ ਵਲੋਂ ਕਾਲਜ-ਹਾਲ ਵਿਚ ਸਾਲਾਨਾ ਇਨਾਮ-ਵੰਡ ਸਮਾਰੋਹ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਏ. ਐੱ. ਕਾਲਜ ਖੰਨਾ ਵਲੋਂ ਕਾਲਜ-ਹਾਲ ਵਿਚ ਸਾਲਾਨਾ ਇਨਾਮ-ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਮੁੱਖ-ਮਹਿਮਾਨ ਵਜੋਂ ਪਹੁੰਚੇ ¢ ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਵਲੋਂ ਕਾਲਜ ਦੇ ...

ਪੂਰੀ ਖ਼ਬਰ »

ਗੁੱਗਾ ਮਾੜੀ ਮੰਦਿਰ ਛਪਾਰ ਵਿਖੇ ਕੈਪਟਨ ਸੰਦੀਪ ਸੰਧੂ ਨਤਮਸਤਕ ਹੋਏ

ਅਹਿਮਦਗੜ੍ਹ, 21 ਸਤੰਬਰ (ਪੁਰੀ)-ਪ੍ਰਸਿੱਧ ਮੇਲਾ ਛਪਾਰ ਵਿਖੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ. ਐੱਸ. ਡੀ. ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਗੁੱਗਾ ਮਾੜੀ ਮੰਦਿਰ ਵਿਚ ਗੁੱਗੇ ਦੀ ਪੂਜਾ ਕਰਦਿਆਂ ਸੱਤ-ਸੱਤ ਵਾਰ ਮਿੱਟੀ ਕੱਢ ਕੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਪੰਜਾਬ ਬਣਨ 'ਤੇ ਵਿਧਾਇਕ ਲੱਖਾ ਨੇ ਮੂੰਹ ਮਿੱਠਾ ਕਰਵਾ ਕੇ ਦਿੱਤੀ ਵਧਾਈ

ਦੋਰਾਹਾ, 21 ਸਤੰਬਰ (ਜਸਵੀਰ ਝੱਜ)-ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਪਾਰਟੀ ਦੀ ਹਾਈਕਮਾਂਡ ਵਲੋਂ ਪੰਜਾਬ ਦੇ ਮੁੱਖ ਮੰਤਰੀ ਨਿਯੁਕਤ ਕਰਨ 'ਤੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਮਿਲ ਕੇ ਵਧਾਈ ਦਿੰਦੇ ਹੋਏ, ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ | ਉਨ੍ਹਾਂ ...

ਪੂਰੀ ਖ਼ਬਰ »

ਪਿੰਡ ਦੀਵਾਲਾ ਵਿਖੇ ਕੁਸ਼ਤੀ ਦੰਗਲ ਮੇਲਾ ਕਰਵਾਇਆ

ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪਿੰਡ ਦੀਵਾਲਾ ਵਿਖੇ ਛਿੰਝ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ | ਜਿਸ ਵਿਚ ਝੰਡੀ ਦੀ ਕੁਸ਼ਤੀ ਯੁਸ਼ਿਟਰ ਬਾਰਨ ਨੇ ਤੀਰਥ ...

ਪੂਰੀ ਖ਼ਬਰ »

ਜਨਵਾਦੀ ਇਸਤਰੀ ਸਭਾ ਪੰਜਾਬ ਵਲੋਂ ਗੁੱਜਰਵਾਲ 'ਚ ਪੈਦਲ ਮਾਰਚ

ਜੋਧਾਂ, 21 ਸਤੰਬਰ (ਗੁਰਵਿੰਦਰ ਸਿੰਘ ਹੈਪੀ)-ਪਿੰਡ ਗੁੱਜਰਵਾਲ ਵਿਖੇ ਕਾਲੇ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਤੇ ਮੋਦੀ ਸਰਕਾਰ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਪੈਦਲ ਮਾਰਚ ਗੁੱਜਰਵਾਲ ...

ਪੂਰੀ ਖ਼ਬਰ »

27 ਬੰਦ ਦੇ ਸੱਦੇ ਲਈ ਪਿੰਡਾਂ ਵਿਚ ਜਲਸੇ, ਮਾਰਚ ਨੁੱਕੜ ਮੀਟਿੰਗਾਂ ਜਾਰੀ

ਪਾਇਲ, 21 ਸਤੰਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚੇ ਵੱਲੋ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਇਲਾਕੇ ਦੇ ਪਿੰਡਾਂ ਵਿਚ ਮਾਰਚ, ਨੁੱਕੜ ਮੀਟਿੰਗਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ ¢ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਦਸਮੇਸ਼ ਟੈਕਸੀ ਯੂਨੀਅਨ ਦੇ ਵਰਕਰਾਂ ਵਲੋਂ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ

ਖੰਨਾ, 21 ਸਤੰਬਰ (ਮਨਜੀਤ ਸਿੰਘ ਧੀਮਾਨ)- ਅੱਜ ਖੰਨਾ ਦੇ ਦਸਮੇਸ਼ ਟੈਕਸੀ ਯੂਨੀਅਨ ਦੇ ਵਰਕਰਾਂ ਵਲੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡੇ ਗਏ | ਇਸ ਮੌਕੇ ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਐੱਸ. ਸੀ. ਭਾਈਚਾਰੇ ਨੂੰ ਇਨ੍ਹੇ ਵੱਡੇ ਅਹੁਦੇ 'ਤੇ ...

ਪੂਰੀ ਖ਼ਬਰ »

ਸ਼ਹੀਦਾਂ ਦਾ ਰੁਤਬਾ ਬਹੁਤ ਮਹਾਨ ਤੇ ਉੱਚਾ ਸੁੱਚਾ-ਸੰਤ ਸਰਬਜੋਤ ਸਿੰਘ

ਮਲੌਦ, 21 ਸਤੰਬਰ (ਸਹਾਰਨ ਮਾਜਰਾ)-ਵਿਰੋਧੀ ਮੁਲਕ ਪਾਕਿਸਤਾਨ ਨਾਲ 1999 ਦੀ ਕਾਰਗਿਲ ਲੜਾਈ ਦੌਰਾਨ ਦੁਸ਼ਮਣਾ ਦੀਆਂ ਗੋਲੀਆਂ ਦੀ ਪ੍ਰਵਾਹ ਨਾ ਕਰਨ ਵਾਲੇ, ਆਪਣੀ ਯੂਨਿਟ ਟੁਕੜੀ ਦੀ ਅਗਵਾਈ ਕਰਦਿਆਂ ਹਿੱਕ ਡਾਹ ਕੇ ਛਾਤੀ ਵਿਚ ਵਾਰਾਂ ਨੂੰ ਸਹਾਰਦਿਆਂ ਲੰਮਾ ਸਮਾਂ ਲੜਾਈ ਕਰਕੇ ...

ਪੂਰੀ ਖ਼ਬਰ »

ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਪਲਾਸਟਿਕ ਮੁਕਤ ਭਾਰਤ ਮੁਹਿੰਮ ਤਹਿਤ ਰੈਲੀ ਕਰਵਾਈ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਸ ਵਿਖੇ ਪਲਾਸਟਿਕ ਮੁਕਤ ਭਾਰਤ ਮੁਹਿੰਮ ਤਹਿਤ ਰੈਲੀ ਕੱਢੀ ਗਈ | ਇਸ ਪ੍ਰੋਗਰਾਮ ਵਿਚ ਬੀ. ਬੀ. ਏ. ਤੇ ਬੀ. ਕਾਮ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਹਲਕਾ ਸਾਹਨੇਵਾਲ 'ਚ ਖ਼ੁਸ਼ੀ ਦੀ ਲਹਿਰ-ਹਲਕਾ ਇੰਚਾਰਜ ਬੀਬੀ ਬਿੱਟੀ

ਕੁਹਾੜਾ, 21 ਸਤੰਬਰ (ਸੰਦੀਪ ਸਿੰਘ ਕੁਹਾੜਾ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਵਲੋਂ ਅਗਾਂਹ ਵਧੂ ਸੋਚ ਦੇ ਧਾਰਨੀ ਤੇ ਸੂਝਵਾਨ ਸ਼ਖ਼ਸੀਅਤ ਦੇ ਮਾਲਕ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ...

ਪੂਰੀ ਖ਼ਬਰ »

28 ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਸਬ-ਡਵੀਜ਼ਨ ਪਾਇਲ ਤੋਂ ਕਿਸਾਨਾਂ ਦੇ ਵੱਡੇ ਕਾਫ਼ਲੇ ਬਰਨਾਲੇ ਪੁੱਜਣਗੇ

ਪਾਇਲ, 21 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਕਿਸਾਨ ਆਗੂ ਸੁਦਾਗਰ ਸਿੰਘ ਘੁਡਾਣੀ, ਲਖਵਿੰਦਰ ਸਿੰਘ ਉਕਸੀ, ਹਾਕਮ ਸਿੰਘ ਜਰਗੜੀ ਤੇ ਰਵਨਦੀਪ ਘਲੋਟੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਸਾਮਰਾਜ ਵਿਰੋਧ ਕਾਨਫ਼ਰੰਸ ...

ਪੂਰੀ ਖ਼ਬਰ »

ਯੂਥ ਪ੍ਰਧਾਨ ਲੱਕੀ ਸੰਧੂ ਦੀ ਪ੍ਰੇਰਨਾ ਸਦਕਾ ਭਾਰੀ ਗਿਣਤੀ 'ਚ ਨੌਜਵਾਨ ਹੋਏ ਕਾਂਗਰਸ ਵਿਚ ਸ਼ਾਮਿਲ

ਕੁਹਾੜਾ, 21 ਸਤੰਬਰ (ਸੰਦੀਪ ਸਿੰਘ ਕੁਹਾੜਾ)-ਯੂਥ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਲੱਕੀ ਸੰਧੂ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡਾਂ ਵਿਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ | ਜਿਸ ਤਹਿਤ ਪਿੰਡ ਰਾਮਗੜ੍ਹ ਵਿਖੇ ਨੌਜਵਾਨਾਂ ਨਾਲ ਭਰਵੀਂ ਮੀਟਿੰਗ ...

ਪੂਰੀ ਖ਼ਬਰ »

ਮਾਛੀਵਾੜਾ ਸਾਹਿਬ ਵਿਖੇ ਦਰਜ ਪਰਚੇ ਰੱਦ ਕਰਵਾਉਣ ਲਈ ਕਿਸਾਨ ਮਜ਼ਦੂਰ ਆਗੂਆਂ ਦਾ ਵਫ਼ਦ ਐੱਸ. ਐੱਸ. ਪੀ. ਖੰਨਾ ਨੂੰ ਮਿਲਿਆ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਛੀਵਾੜਾ ਸਾਹਿਬ ਵਿਖੇ ਆਏ ਸਨ, ਜਿਸ ਦਾ ਕਿਸਾਨ ਮਜ਼ਦੂਰ ਜਥੇਬੰਦੀਆਂ ਵਲੋਂ ਡੱਟਕੇ ਵਿਰੋਧ ਕੀਤਾ ਗਿਆ ਸੀ, ਜਿਸ ਬਾਦਲ ਨੂੰ ਆਪਣੇ ਪ੍ਰੋਗਰਾਮ ...

ਪੂਰੀ ਖ਼ਬਰ »

ਪ੍ਰਧਾਨ ਜੋਸ਼ੀ ਨੇ ਲਾਭਪਾਤਰੀ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਮਨਜ਼ੂਰੀ ਪੱਤਰ ਵੰਡੇ

ਰਾਏਕੋਟ, 21 ਸਤੰਬਰ (ਸੁਸ਼ੀਲ)-ਪੰਜਾਬ ਸਰਕਾਰ ਵਲੋਂ ਗਰੀਬਾਂ ਨੂੰ ਪੱਕੇ ਮਕਾਨ ਬਣਾ ਕੇ ਦੇਣ ਸਬੰਧੀ ਸ਼ੁਰੂ ਕੀਤੀ ਗਈ ਸ਼ਹਿਰੀ ਆਵਾਸ ਯੋਜਨਾ ਤਹਿਤ ਅੱਜ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਜੋਸ਼ੀ ਵਲੋਂ ਇਸ ਸਕੀਮ ਤਹਿਤ ਸਰਕਾਰ ਵਲੋਂ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਪ੍ਰਧਾਨ ਨਾਹਰ ਵਲੋਂ ਮੁੱਖ ਮੰਤਰੀ ਬਣਨ 'ਤੇ ਚੰਨੀ ਨੂੰ ਵਧਾਈ

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦਿਆਂ ਮੁੱਲਾਂਪੁਰ ਬਲਾਕ ਕਾਂਗਰਸ ਮਹਿਲਾ ਪ੍ਰਧਾਨ ਸਰਬਜੀਤ ਕੌਰ ਨਾਹਰ ਕਿਹਾ ਕਿ ਕੁੱਲ ਹਿੰਦ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ...

ਪੂਰੀ ਖ਼ਬਰ »

ਇਯਾਲੀ ਵਲੋਂ ਸੁਖ ਧਾਲੀਵਾਲ, ਸੋਨੀਆ ਸਿੱਧੂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਭੇਜੀਆਂ

ਮੁੱਲਾਂਪੁਰ-ਦਾਖਾ, 21 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਕੈਨੇਡਾ ਵਿਚ ਮੱਧਵਰਤੀ ਫ਼ੈਡਰਲ ਚੋਣਾਂ 'ਚ ਪੰਜਾਬੀ ਮੂਲ ਦੇ ਉਮੀਦਵਾਰਾਂ ਵਲੋਂ ਮੁੜ ਦੁਹਰਾਏ ਜਿੱਤ ਦੇ ਇਤਿਹਾਸ ਵਿਚ ਜਿਥੇ ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ, ਟਿੱਮ ਉੱਪਲ, ਰਨਦੀਪ ਸਿੰਘ, ਈਕਵਿੰਦਰ ਸਿੰਘ ...

ਪੂਰੀ ਖ਼ਬਰ »

ਕਿਸਾਨ ਸੰਘਰਸ਼ ਦੇ ਦੌਰਾਨ ਬਾਬਾ ਲੱਖਾ ਸਿੰਘ ਵਲੋਂ ਵਿਜੈ ਸਾਂਪਲਾ ਨਾਲ ਮੁਲਾਕਾਤ ਕਰਨ ਦਾ ਤਿੱਖਾ ਵਿਰੋਧ

ਜਗਰਾਉਂ, 21 ਸਤੰਬਰ (ਜੋਗਿੰਦਰ ਸਿੰਘ)-355ਵੇਂ ਦਿਨ 'ਚ ਦਾਖਲ ਹੋਏ ਸਥਾਨਕ ਰੇਲ ਪਾਰਕ ਜਗਰਾਉਂ ਮੋਰਚੇ ਦੌਰਾਨ ਅੱਜ ਕਿਸਾਨ ਆਗੂਆਂ ਨੇ ਨਾਨਕਸਰ ਸੰਪਰਦਾਇ ਦੇ ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵਲੋਂ ਸੰਯੁਕਤ ਮੋਰਚੇ ਦੇ ਫ਼ੈਸਲਿਆਂ ਦੀ ਉਲੰਘਣਾ ਕਰਦਿਆਂ ਭਾਜਪਾ ਆਗੂ ...

ਪੂਰੀ ਖ਼ਬਰ »

ਪਿੰਡ ਰਾਜੋਆਣਾ ਖੁਰਦ ਵਿਖੇ ਬੀਕੇਯੂ (ਸਿੱਧੂਪੁਰ) ਇਕਾਈ ਦਾ ਗਠਨ, ਅਜਮੇਰ ਸਿੰਘ ਪ੍ਰਧਾਨ ਨਿਯੁਕਤ

ਰਾਏਕੋਟ, 21 ਸਤੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਰਾਜੋਆਣਾ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਇਕਾਈ ਦੀ ਚੋਣ ਕੀਤੀ ਗਈ | ਇਸ ਮੌਕੇ ਇਕਾਈ ਦੀ ਚੋਣ ਕਰਵਾਉਣ ਪੁੱਜੇ ਬਲਾਕ ਸੁਧਾਰ ਦੇ ਪ੍ਰਧਾਨ ਜਸਪ੍ਰੀਤ ਸਿੰਘ ਜੱਸੀ ਢੱਟ, ਸਰਪ੍ਰਸਤ ਗੁਰਪ੍ਰੀਤ ਸਿੰਘ ...

ਪੂਰੀ ਖ਼ਬਰ »

27 ਨੂੰ ਭਾਰਤ ਬੰਦ ਲਈ ਕਿਸਾਨਾਂ ਵਿਚ ਭਾਰੀ ਉਤਸ਼ਾਹ- ਗਰੇਵਾਲ, ਜੱਗੀ ਚਣਕੋਈਆਂ, ਰੂਪ ਬੇਗੋਵਾਲ

ਦੋਰਾਹਾ, 21 ਸਤੰਬਰ (ਜਸਵੀਰ ਝੱਜ)-ਸੰਯੁਕਤ ਕਿਸਾਨ ਮੋਰਚੇ ਵਲੋਂ ਨੂੰ 27 ਨੂੰ ਭਾਰਤ ਬੰਦ ਦੇ ਸੱਦੇ ਲਈ ਕਿਸਾਨਾਂ ਨੂੰ ਲਾਮਬੰਦ ਕਰਨ ਵਾਸਤੇ, ਕਿਸਾਨ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਕੱਤਰ ਜਗਜੀਤ ਸਿੰਘ ਜੱਗੀ ਚਣਕੋਈਆਂ ਅਤੇ ਰੂਪ ਬੇਗੋਵਾਲ ...

ਪੂਰੀ ਖ਼ਬਰ »

ਪਾਇਲ ਦੇ ਸਮਾਗਮ ਸਬੰਧੀ ਬੀਜਾ ਵਿਖੇ ਮੀਟਿੰਗ

ਬੀਜਾ, 21 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦੇ ਹਜ਼ੂਰੀ ਰਾਗੀ ਭਾਈ ਰਜਿੰਦਰ ਸਿੰਘ ਕਰਤਾਰਪੁਰ ਵਾਲਿਆਂ ਦੇ ਗ੍ਰਹਿ ਪਿੰਡ ਬੀਜਾ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ¢ ਜਿਸ ਵਿਚ ਪਾਇਲ ਸ਼ਹਿਰ ਵਿਚ ਹੋਣ ਬਾਰੇ ਗੁਰਮਤਿ ਸਮਾਗਮ ਸਬੰਧੀ ...

ਪੂਰੀ ਖ਼ਬਰ »

ਸਿਲੰਡਰਾਂ ਵਿਚੋਂ ਰਸੋਈ ਗੈਸ ਘੱਟ ਨਿਕਲਣ ਤੋਂ ਲੋਕ ਪ੍ਰੇਸ਼ਾਨ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅਮਲੋਹ ਰੋਡ, ਗੁਲਮੋਹਰ ਨਗਰ, ਖੰਨਾ ਵਿਚ ਮੁਹੱਲੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਸਾਡੇ ਗੈਸ ਸਿਲੰਡਰਾਂ ਵਿਚੋਂ ਗੈਸ ਘੱਟ ਨਿਕਲਦੀ ਹੈ | ਇਸ ਸਬੰਧੀ ਕਿਰਨ ਕੁਮਾਰ ਕਪਲਿਸ਼ ਪੁੱਤਰ ਧਰਮਪਾਲ, ਜਿਸ ਦਾ ਗੈਸ ਕਾਰਡ ਸੀਰੀਅਲ ਨੰ. 863341 ਤੇ ...

ਪੂਰੀ ਖ਼ਬਰ »

27 ਸਤੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਘਣਗਸ 'ਚ ਭਾਕਿਯੂ ਵਲੋਂ ਮੀਟਿੰਗ

ਰਾੜਾ ਸਾਹਿਬ, 21 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-27 ਸਤੰਬਰ ਨੂੰ ਭਾਰਤ ਬੰਦ ਨੂੰ ਸਫ਼ਲ ਕਰਨ ਲਈ ਪਿੰਡ ਘਣਗਸ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਤੇ ...

ਪੂਰੀ ਖ਼ਬਰ »

ਅਕਾਲੀ-ਬਸਪਾ ਗੱਠਜੋੜ ਤੋਂ ਘਬਰਾ ਕੇ ਕਾਂਗਰਸ ਨੇ ਚੰਨੀ ਨੂੰ ਬਣਾਇਆ ਮੁੱਖ ਮੰਤਰੀ- ਹਰਜੀਵਨ ਸਿੰਘ ਗਿੱਲ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅਕਾਲੀ ਦਲ ਦੀ ਰਾਜਸੀ ਮਾਮਲਿਆਂ ਦੀ ਕਮੇਟੀ ਪੀ. ਏ. ਸੀ. ਦੇ ਮੈਂਬਰ ਹਰਜੀਵਨ ਸਿੰਘ ਗਿੱਲ ਨੇ ਅੱਜ ਖੰਨਾ ਦੇ ਪ੍ਰਮੁੱਖ ਵਕੀਲਾਂ ਨਾਲ ਖੰਨਾ ਦੀ ਰਾਜਸੀ ਸਥਿਤੀ ਅਤੇ ਅਕਾਲੀ ਦਲ ਦੀ ਜਿੱਤ ਦੀ ਸੰਭਾਵਨਾ ਤੇ ਢੰਗ ਤਰੀਕਿਆਂ ਬਾਰੇ ...

ਪੂਰੀ ਖ਼ਬਰ »

ਰੂਬੀ ਸਹੋਤਾ ਦੇ ਤੀਸਰੀ ਵਾਰ ਕੈਨੇਡਾ ਦੀ ਐੱਮ. ਪੀ. ਬਣਨ 'ਤੇ ਲੱਡੂ ਵੰਡੇ

ਅਹਿਮਦਗੜ੍ਹ, 21 ਸਤੰਬਰ (ਪੁਰੀ)-ਕੈਨੇਡੀਅਨ ਪਾਰਲੀਮੈਂਟ ਦੇ ਅੱਜ ਐਲਾਨੇ ਗਏ ਨਤੀਜਿਆਂ ਵਿਚ ਲਾਗਲੇ ਪਿੰਡ ਜੰਡਾਲੀ ਕਲਾਂ ਦੀ ਬੇਟੀ ਰੂਬੀ ਸਹੋਤਾ ਤੀਸਰੀ ਵਾਰ ਚੋਣ ਜਿੱਤ ਕੇ ਮੈਂਬਰ ਪਾਰਲੀਮੈਂਟ ਬਣ ਗਈ | ਇੱਥੋਂ ਦੀ ਜੰਮਪਲ ਗੁਰਦੁਆਰਾ ਸਿੱਖਜ ਐਂਡ ਓਾਟਾਰੀਓ ਦੇ ਸਾਬਕਾ ...

ਪੂਰੀ ਖ਼ਬਰ »

ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਕਾਰਨ ਜੰਡਿਆਲੀ ਸਭਾ ਦੇ ਦੁੱਧ ਉਤਪਾਦਕਾਂ ਨੂੰ ਚੈੱਕ ਦਿੱਤੇ

ਕੁਹਾੜਾ, 21 ਸਤੰਬਰ (ਸੰਦੀਪ ਸਿੰਘ ਕੁਹਾੜਾ)-ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਟਿਡ ਲੁਧਿਆਣਾ (ਵੇਰਕਾ ਮਿਲਕ ਪਲਾਂਟ) ਵਲੋਂ ਦੀ ਜੰਡਿਆਲੀ ਸਹਿਕਾਰੀ ਦੁੱਧ ਉਤਪਾਦਕ ਸਭਾ ਨਾਲ ਕਾਫ਼ੀ ਲੰਮੇ ਸਮੇਂ ਤੋਂ ਜੁੜੇ ਦੁੱਧ ਉਤਪਾਦਕ ਸੌਦਾਗਰ ਸਿੰਘ ਸਪੁੱਤਰ ...

ਪੂਰੀ ਖ਼ਬਰ »

ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਲਈ ਹਾਈਕਮਾਂਡ ਦਾ ਧੰਨਵਾਦ

ਖੰਨਾ, 21 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦੀ ਇਕ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਹੋਈ, ਜਿਸ ਵਿਚ ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ ਪਹੁੰਚੇ ¢ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX