ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਰਾਸ਼ਟਰੀ-ਅੰਤਰਰਾਸ਼ਟਰੀ

ਬਿ੍ਟਿਸ਼ ਕੋਲੰਬੀਆ ਦੇ 18 ਪੰਜਾਬੀ ਉਮੀਦਵਾਰਾਂ 'ਚੋਂ 5 ਹੀ ਜਿੱਤੇ

ਐਬਟਸਫੋਰਡ, 21 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੀ 338 ਮੈਂਬਰਾਂ ਵਾਲੀ 44ਵੀਂ ਸੰਸਦ ਲਈ ਹੋਈਆਂ ਚੋਣਾਂ ਵਿਚ ਬਿ੍ਟਿਸ਼ ਕੋਲੰਬੀਆ ਸੂਬੇ ਦੇ ਕੁੱਲ 18 ਪੰਜਾਬੀ ਉਮੀਦਵਾਰਾਂ 'ਚੋਂ 5 ਪੰਜਾਬੀ ਚੋਣ ਜਿੱਤਣ ਵਿਚ ਸਫ਼ਲ ਰਹੇ, ਜਿਨ੍ਹਾਂ ਚੋਂ ਇਕ 5ਵੀਂ ਵਾਰ, 3 ਤੀਸਰੀ ਵਾਰ ਤੇ 1 ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ | ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਪਾਈਆਂ ਗਈਆਂ | ਦੇਰ ਰਾਤ ਐਲਾਨੇ ਚੋਣ ਨਤੀਜਿਆਂ ਵਿਚ ਪੰਜਾਬੀਆਂ ਦਾ ਗੜ੍ਹ ਸਮਝੇ ਜਾਂਦੇ ਸਰੀ ਨਿਊਟਨ ਸੰਸਦੀ ਹਲਕੇ ਤੋਂ ਲਿਬਰਲ ਉਮੀਦਵਾਰ ਸੁੱਖ ਧਾਲੀਵਾਲ ਆਪਣੇ ਵਿਰੋਧੀ ਐੱਨ.ਡੀ.ਪੀ. ਦੇ ਅਵਨੀਤ ਜੌਹਲ ਨੂੰ ਹਰਾ ਕੇ ਚੋਣ ਜਿੱਤ ਗਏ ਹਨ | ਜ਼ਿਲ੍ਹਾ ਲੁਧਿਆਣਾ ਦੇ ਕਸਬਾ ਸੁਧਾਰ ਨੇੜਲੇ ਪਿੰਡ ਸੂਜਾਪੁਰ ਦੇ ਜੰਮਪਲ ਸੱੁਖ ਧਾਲੀਵਾਲ 5ਵੀਂ ਵਾਰ ਸੰਸਦ ਮੈਂਬਰ ਚੁਣੇ ਗਏ | ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਸਿੱਖ ਰੱਖਿਆ ਮੰਤਰੀ ਵਜੋਂ ਆਪਣਾ ਨਾਂਅ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਉਣ ਵਾਲੇ ਹਰਜੀਤ ਸਿੰਘ ਸੱਜਣ ਵੈਨਕੂਵਰ ਸਾਊਥ ਤੋਂ ਤੀਜੀ ਵਾਰ ਸੰਸਦ ਮੈਂਬਰ ਚੁਣੇ ਗਏ | ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਦੇ ਜੰਮਪਲ ਹਰਜੀਤ ਸਿੰਘ ਸੱਜਣ ਨੇ ਕੰਜ਼ਰਵੇਟਿਵ ਉਮੀਦਵਾਰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੁੱਢੇਵਾਲ ਦੇ ਸੁਖਬੀਰ ਸਿੰਘ ਗਿੱਲ ਨੂੰ ਹਰਾਇਆ | ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੁਖੀ ਤੇ ਬਰਨਬੀ ਸਾਊਥ ਤੋਂ ਉਮੀਦਵਾਰ ਜਗਮੀਤ ਸਿੰਘ ਤੀਜੀ ਵਾਰ ਕੈਨੇਡਾ ਦੇ ਸੰਸਦ ਮੈਂਬਰ ਚੁਣੇ ਗਏ | ਜਗਮੀਤ ਸਿੰਘ ਜ਼ਿਲ੍ਹਾ ਬਰਨਾਲਾ ਦੇ ਪਿੰਡ ਠੀਕਰੀਵਾਲ ਦੇ ਡਾ. ਜਗਤਾਰਨ ਸਿੰਘ ਧਾਲੀਵਾਲ ਦਾ ਸਪੁੱਤਰ ਹੈ | ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਨੇੜਲੇ ਪਿੰਡ ਸਰਾਏ ਖਾਸ ਦੇ ਰਣਦੀਪ ਸਿੰਘ ਸਰਾਏ ਲਿਬਰਲ ਪਾਰਟੀ ਦੀ ਟਿਕਟ 'ਤੇ ਸਰੀ ਸੈਂਟਰ ਸੰਸਦੀ ਹਲਕੇ ਤੋਂ ਤੀਜੀ ਵਾਰ ਸੰਸਦ ਮੈਂਬਰ ਬਣਨ ਵਿਚ ਸਫਲ ਰਹੇ ਹਨ | ਉਨ੍ਹਾਂ ਨੇ ਐੱਨ.ਡੀ.ਪੀ. ਦੀ ਪੰਜਾਬਣ ਉਮੀਦਵਾਰ ਸੋਨੀਆ ਆਂਧੀ ਨੂੰ ਹਰਾਇਆ | ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨਾਲ ਸਬੰਧਿਤ ਲਿਬਰਲ ਉਮੀਦਵਾਰ ਪਰਮ ਬੈਂਸ ਸਟੀਵਸਟਨ-ਰਿਚਮੰਡ ਈਸਟ ਤੋਂ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ | ਪਰਮ ਬੈਂਸ ਬਿ੍ਟਿਸ਼ ਕੋਲੰਬੀਆ ਦੇ 2 ਸਾਬਕਾ ਮੁੱਖ ਮੰਤਰੀਆਂ ਦੇ ਨਿੱਜੀ ਸਕੱਤਰ ਰਹਿ ਚੁੱਕੇ ਹਨ | ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਨੂੰ ਮੁੜ ਰੱਖਿਆ ਮੰਤਰੀ ਬਣਾਇਆ ਜਾ ਸਕਦਾ ਹੈ ਤੇ ਸੁੱਖ ਧਾਲੀਵਾਲ ਨੂੰ ਵੀ ਕੈਬਨਿਟ ਮੰਤਰੀ ਬਣਾਉਣ ਦੀ ਪੂਰੀ ਸੰਭਾਵਨਾ ਹੈ | ਬਿ੍ਟਿਸ਼ ਕੋਲੰਬੀਆ 'ਚ ਚੋਣ ਹਾਰਨ ਵਾਲੇ ਪੰਜਾਬੀ ਉਮੀਦਵਾਰਾਂ 'ਚ ਗੁਰਾਇਆ ਨੇੜਲੇ ਪਿੰਡ ਪੱਦੀ ਜਾਗੀਰ ਦੇ ਦੇਵ ਹੇਅਰ ਕੰਜ਼ਰਵੇਟਿਵ, ਜਲੰਧਰ ਨੇੜਲੇ ਪਿੰਡ ਬੜਿੰਗ ਦੇ ਅੰਮਿ੍ਤ ਬੜਿੰਗ, ਪੀਪਲਜ਼ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਵੱਦੀ ਦੀ ਰਾਜੀ ਤੂਰ ਐੱਨ.ਡੀ.ਪੀ. ਜ਼ਿਲ੍ਹਾ ਮੋਗਾ ਦੇ ਪਿੰਡ ਸੋਸਨ ਦੀ ਲਖਵਿੰਦਰ ਝੱਜ ਲਿਬਰਲ, ਚੜਿੱਕ ਪਿੰਡ ਦੀ ਡਾ. ਲਵਰੀਨ ਗਿੱਲ ਲਿਬਰਲ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚੂਹੜਪੁਰਾ ਦੀ ਗੀਤ ਗਰੇਵਾਲ ਲਿਬਰਲ, ਬਿਲ ਸੰਧੂ ਐੱਨ.ਡੀ.ਪੀ., ਅੰਮਿ੍ਤਸਰ ਦੇ ਪਿੰਡ ਰਸੂਲਪੁਰ ਦੀ ਟੀਨਾ ਬੈਂਸ, ਸਬੀਨਾ ਸਿੰਘ ਐੱਨ.ਡੀ.ਪੀ. ਤੇ ਆਦਮਪੁਰ ਨੇੜਲੇ ਪਿੰਡ ਮਹੱਦੀਪੁਰ ਦੀ ਆਜ਼ਾਦ ਉਮੀਦਵਾਰ ਪਰਵੀਨ ਹੁੰਦਲ ਸ਼ਾਮਿਲ ਹਨ |

ਕੈਲਗਰੀ ਤੋਂ 2 ਅਤੇ ਐਡਮਿੰਟਨ ਤੋਂ 1 ਪੰਜਾਬੀ ਜੇਤੂ

ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ)-ਕੈਨੇਡਾ ਦੀਆਂ ਫੈਡਰਲ ਚੋਣਾਂ ਵਿਚ ਕੈਲਗਰੀ ਦੇ ਵੱਖ-ਵੱਖ ਹਲਕਿਆ ਤੋਂ ਪੰਜਾਬੀ ਮੂਲ ਦੇ 2 ਉਮੀਦਵਾਰ ਜੇਤੂ ਰਹੇ ਹਨ | ਕੈਲਗਰੀ ਸਕਾਈਵਿਊ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਜਾਰਜ ਚਾਹਲ ਜੇਤੂ ਰਹੇ ਹਨ | ਪਹਿਲਾਂ ਇਸ ਹਲਕੇ ਤੋਂ ...

ਪੂਰੀ ਖ਼ਬਰ »

ਯੂ.ਕੇ. ਦੇ ਸਕੂਲ ਦਾ ਅਜੀਬ ਨਿਯਮ

ਲੰਡਨ 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹਰ ਸਕੂਲ ਦੇ ਆਪਣੇ ਨਿਯਮ ਹੁੰਦੇ ਹਨ ਜਿਨ੍ਹਾਂ ਦੀ ਪਾਲਨਾ ਬੱਚਿਆਂ ਨੂੰ ਕਰਨੀ ਪੈਂਦੀ ਹੈ | ਆਮ ਤੌਰ 'ਤੇ ਇਹ ਨਿਯਮ ਬੱਚਿਆਂ ਵਿਚ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ ਬਣਾਏ ਜਾਂਦੇ ਹਨ ਪਰ ਕਈ ਵਾਰ ਸਕੂਲ ਪ੍ਰਸ਼ਾਸਨ ...

ਪੂਰੀ ਖ਼ਬਰ »

ਕੈਨੇਡਾ ਦਾ 15 ਸਾਲਾ ਅੰਗਰੇਜ਼ ਬਣਿਆ ਦੁਨੀਆ ਦਾ ਸਭ ਤੋਂ ਲੰਬਾ ਨੌਜਵਾਨ

ਐਬਟਸਫੋਰਡ, 21 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਮਾਂਟਰੀਅਲ ਦਾ ਜੰਮਪਲ ਅੰਗਰੇਜ਼ ਓਲੀਵਰ ਰੀਅਕਸ ਨੂੰ ਦੁਨੀਆ ਦਾ ਸਭ ਤੋਂ ਲੰਬਾ ਨੌਜਵਾਨ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | 2 ਫਰਵਰੀ, 2006 ਨੂੰ ਜਨਮੇ ਓਲੀਵਰ ਦਾ ਕੱਦ 226 ਸੈਂਟੀਮੀਟਰ ਭਾਵ 7 ਫੁੱਟ 5 ਇੰਚ ਹੈ ...

ਪੂਰੀ ਖ਼ਬਰ »

ਸਿਆਟਲ ਦੇ 'ਖ਼ਾਲਸਾ ਗੁਰਮਤਿ ਸੈਂਟਰ' ਵਿਖੇ ਗੋਰੇ ਨੇ ਕੀਤੀ ਤੋੜਭੰਨ

ਸਿਆਟਲ, 21 ਸਤੰਬਰ (ਹਰਮਨਪ੍ਰੀਤ ਸਿੰਘ, ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਸਿੱਖ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਨਿਸ਼ਾਨੇ ਨਾਲ ਫੈਡਰਲਵੇਅ ਸਿਟੀ ਵਿਚ ਪਿਛਲੇ ਕਈ ਸਾਲਾਂ ਤੋਂ ਚਲਦੇ ਖ਼ਾਲਸਾ ਗੁਰਮਤਿ ਸੈਂਟਰ ਚ ਇਕ ਅਣਪਛਾਤੇ ਗੋਰੇ ਵਲੋਂ ਸੈਂਟਰ ਬਿਲਡਿੰਗ ਦੇ ...

ਪੂਰੀ ਖ਼ਬਰ »

ਇਕ ਤਣੇ 'ਤੇ 839 ਟਮਾਟਰ ਉਗਾ ਕੇ ਬਣਾਇਆ ਨਵਾਂ ਵਿਸ਼ਵ ਰਿਕਾਰਡ

ਲੰਡਨ 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟੇਨ ਦੇ ਇਕ ਮਾਲੀ ਨੇ ਬੂਟੇ ਦੇ ਸਿਰਫ ਇਕ ਤਣੇ ਤੋਂ ਕੁੱਲ 839 ਟਮਾਟਰ ਉਗਾ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ | ਇੰਗਲੈਂਡ ਦੇ ਸਟੈਨਸਟੇਡ ਐਬਟਸ ਦੇ 43 ਸਾਲਾ ਡਗਲਸ ਸਮਿਥ ਦੁਆਰਾ ਉਗਾਏ ਟਮਾਟਰਾਂ ਦੀ ਗਿਣਤੀ ...

ਪੂਰੀ ਖ਼ਬਰ »

ਮੈਨੀਟੋਬਾ ਸੂਬੇ ਦੀਆਂ 14 ਸੀਟਾਂ 'ਤੇ ਮੁੜ ਓਹੀ ਚਿਹਰੇ ਹੋਏ ਕਾਬਜ਼

ਵਿਨੀਪੈਗ, 21 ਸਤੰਬਰ (ਸਰਬਪਾਲ ਸਿੰਘ)-ਕੈਨੇਡਾ ਦੀਆਂ ਫੈੱਡਰਲ ਚੋਣਾਂ ਦੇ ਤਾਜ਼ਾ ਆਏ ਨਤੀਜੇ ਜਿੱਥੇ ਇਸ ਵਾਰ ਦੀ ਘੱਟ ਗਿਣਤੀ ਸਰਕਾਰ ਵੱਲ ਇਸ਼ਾਰਾ ਕਰ ਰਹੇ ਹਨ, ਉੱਥੇ ਹੀ ਮੈਨੀਟੋਬਾ ਸੂਬੇ ਅੰਦਰ ਵੀ ਕੋਈ ਵੱਡਾ ਫੇਰਬਦਲ ਹੁੰਦਾ ਦਿਖਾਈ ਨਹੀਂ ਦਿੱਤਾ | ਸੂਬੇ ਅੰਦਰ ਕੁੱਲ 14 ...

ਪੂਰੀ ਖ਼ਬਰ »

ਜਰਮਨੀ 'ਚ ਸੰਸਦੀ ਚੋਣਾਂ 26 ਨੂੰ

8 ਹਰੇਕ ਵੋਟਰ ਨੂੰ 2 ਵੋਟਾਂ ਪਾਉਣ ਦਾ ਅਧਿਕਾਰ ਫਰੈਂਕਫਰਟ, 21 ਸਤੰਬਰ (ਸੰਦੀਪ ਕੌਰ ਮਿਆਣੀ)-ਐਤਵਾਰ 26 ਸਤੰਬਰ ਨੂੰ ਜਰਮਨੀ ਨਵੀਂ ਸੰਸਦ ਲਈ ਚੋਣਾਂ ਹੋ ਜਾ ਰਹੀਆਂ ਹਨ, ਜਿਸ 'ਚ 60 ਮਿਲੀਅਨ ਤੋਂ ਵੱਧ ਲੋਕ ਵੋਟ ਪਾਉਣ ਦੇ ਯੋਗ ਹਨ ਅਤੇ ਹਰੇਕ ਵੋਟਰ ਨੂੰ ਦੋ ਵੋਟਾਂ ਪਾਉਣ ਦਾ ...

ਪੂਰੀ ਖ਼ਬਰ »

ਕੈਨੇਡਾ-ਭਾਰਤ ਵਿਚਕਾਰ ਸਿੱਧੀਆਂ ਉਡਾਣਾਂ ਬਹਾਲ

ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ)-ਬੀਤੇ ਪੰਜ ਮਹੀਨਿਆਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਕਾਰ ਸਿੱਧੀਆਂ ਹਵਾਈ ਉਡਾਨਾਂ ਬੀਤੇ ਕੱਲ੍ਹ• ਬਹਾਲ ਹੋ ਗਈਆਂ | ਏਅਰ ਕੈਨੇਡਾ ਦੀ ਟੋਰਾਂਟੋ-ਦਿੱਲੀ-ਟੋਰਾਂਟੋ ਉਡਾਨ ਨਿਰਧਾਰਤ ਸਮੇਂ ਅਨੁਸਾਰ ਚੱਲਣੀ ਸ਼ੁਰੂ ਕੀਤੀ ...

ਪੂਰੀ ਖ਼ਬਰ »

ਅਮਰੀਕਾ-ਮੈਕਸੀਕੋ ਸਰਹੱਦ 'ਤੇ ਸੁਰੱਖਿਆ ਜਵਾਨ ਘੋੜਿਆਂ 'ਤੇ ਕਰ ਰਹੇ ਹਨ ਪ੍ਰਵਾਸੀਆਂ ਦਾ ਪਿੱਛਾ

ਸੈਕਰਾਮੈਂਟੋ 21 ਸਤੰਬਰ (ਹੁਸਨ ਲੜੋਆ ਬੰਗਾ)-ਮੈਕਸੀਕੋ-ਅਮਰੀਕਾ ਸਰਹੱਦ ਉੱਪਰ ਡੈਲ ਰੀਓ, ਟੈਕਸਾਸ 'ਚ ਹੈਤੀ ਪ੍ਰਵਾਸੀਆਂ ਦਾ ਸੰਕਟ ਹੱਲ ਹੁੰਦਾ ਨਜ਼ਰ ਨਹੀਂ ਆ ਰਿਹਾ | ਬਾਈਡਨ ਪ੍ਰਸ਼ਾਸਨ ਵਲੋਂ ਹੈਤੀ ਪ੍ਰਵਾਸੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੀ ਯੋਜਨਾ ਐਲਾਨੇ ...

ਪੂਰੀ ਖ਼ਬਰ »

ਨਸੀਬਉੱਲਾ ਖ਼ਾਨ ਬਣੇ ਅਫ਼ਗਾਨਿਸਤਾਨ ਕਿ੍ਕਟ ਬੋਰਡ ਦੇ ਨਵੇਂ ਡਾਇਰੈਕਟਰ

ਅੰਮਿ੍ਤਸਰ, 21 ਸਤੰਬਰ (ਸੁਰਿੰਦਰ ਕੋਛੜ)-ਤਾਲਿਬਾਨ ਨੇ ਨਸੀਬਉੱਲਾ ਖ਼ਾਨ ਨੂੰ ਅਫ਼ਗਾਨਿਸਤਾਨ ਕਿ੍ਕਟ ਬੋਰਡ ਦਾ ਨਵਾਂ ਡਾਇਰੈਕਟਰ ਬਣਾਇਆ ਹੈ | ਅਫ਼ਗਾਨਿਸਤਾਨ ਕਿ੍ਕਟ ਬੋਰਡ (ਏ. ਸੀ. ਬੀ.) ਦੇ ਕਾਰਜਕਾਰੀ ਨਿਰਦੇਸ਼ਕ ਹਾਮਿਦ ਸ਼ਿਨਵਰੀ ਨੂੰ ਤਾਲਿਬਾਨ ਨੇਤਾ ਅਨਸ ਹੱਕਾਨੀ ...

ਪੂਰੀ ਖ਼ਬਰ »

ਸਕਾਟਲੈਂਡ 'ਚ ਭਿਆਨਕ ਹਾਦਸਾ ਪੰਜਾਬੀ ਮੂਲ ਦੇ ਨੌਜਵਾਨ ਸਮੇਤ 3 ਦੀ ਮੌਤ

ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੇ ਸਭ ਤੋਂ ਭੀੜ ਵਾਲ ਮੋਟਰਵੇਅ ਐੱਮ-8 ਦੇ ਜੰਕਸ਼ਨ 31 ਨੇੜੇ ਬਿਸ਼ਪਟਨ 'ਤੇ ਵਾਪਰੇ ਭਿਆਨਕ ਹਾਦਸੇ 'ਚ ਪੰਜਾਬੀ ਮੂਲ ਦੇ ਨੌਜਵਾਨ ਮਨਵੀਰ ਬਿਨਿੰਗ (27) ਅਤੇ ਉਸ ਦੇ ਦੋ ਹੋਰ ਸਾਥੀਆਂ ਡੇਵਿਡ ਪੇਟਿਨ (27) ਤੇ ਮਾਰਕ ਡੋਵਨੀ ...

ਪੂਰੀ ਖ਼ਬਰ »

650 ਕਰੋੜ ਡਾਲਰ ਖ਼ਰਚ ਕੇ ਵੀ ਬਣੀ ਕੈਨੇਡਾ 'ਚ ਲੰਗੜੀ ਸਰਕਾਰ

ਐਡਮਿੰਟਨ, 21 ਸਤੰਬਰ (ਦਰਸ਼ਨ ਸਿੰਘ ਜਟਾਣਾ)-ਵਿਕਸਿਤ ਦੇਸ਼ਾਂ ਬਾਰੇ ਲੋਕਾਂ ਦੀ ਧਾਰਨਾ ਹੁੰਦੀ ਹੈ ਕਿ ਉਥੋਂ ਦੇ ਲੀਡਰ ਸਿਆਸੀ ਪਾਰਟੀਆਂ ਜਨਤਾ ਤੋਂ ਟੈਕਸ ਦੇ ਰੂਪ ਵਿਚ ਲਏ ਪੈਸੇ ਨੂੰ ਅਜਾੲੀਂ ਨਹੀਂ ਜਾਣ ਦਿੰਦੇ ਪਰ ਕੈਨੇਡਾ ਵਿਚ ਹਾਲ ਦੀ ਘੜੀ ਹੋਈਆਂ ਚੋਣਾਂ ਨੇ ਲੋਕਾਂ ...

ਪੂਰੀ ਖ਼ਬਰ »

ਥੈਟਫੋਰਡ ਸ਼ਹਿਰ ਦੇ ਬਟਨ ਆਈਸਲੈਂਡ ਦਾ ਨਾਂਅ ਬਦਲ ਕੇ 'ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਪਾਰਕ' ਰੱਖਿਆ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਮਹਾਰਾਜਾ ਦਲੀਪ ਸਿੰਘ ਦੇ ਸ਼ਹਿਰ ਵਜੋਂ ਜਾਣੇ ਜਾਂਦੇ ਥੈਟਫੋਰਡ ਦੇ ਬਟਨ ਆਈਸਲੈਂਡ ਦਾ ਨਾਂਅ ਬਦਲ ਕੇ 'ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਪਾਰਕ' ਰੱਖਿਆ ਗਿਆ | ਕੌਂਸਲ ਦੀ ਮੀਟਿੰਗ ਵਿਚ ਉਕਤ ਨਾਂਅ ...

ਪੂਰੀ ਖ਼ਬਰ »

ਹਾਂਗਕਾਂਗ ਦੀ ਸੰਗਤ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ

ਹਾਂਗਕਾਂਗ, 21 ਸਤੰਬਰ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਸੰਗਤ ਵਲੋਂ ਤੁੰਗ ਚੁੰਗ ਇਲਾਕੇ ਦੇ ਮਾਰਮ ਵਾਨ ਨਿਊ ਵਿਲੇਜ਼ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕੀਤੀ ਗਈ। ਤੁੰਗ ਚੁੰਗ ਇਲਾਕੇ ਦੀ ਸੰਗਤ ਵਲੋਂ ਕਰੀਬ 10 ਸਾਲਾਂ ਤੋਂ ਇਸ ਇਲਾਕੇ ਵਿਚ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਇਟਲੀ ਦੁਆਰਾ ਪਲੇਠਾ ਖੇਡ ਮੇਲਾ

ਵੈਨਿਸ (ਇਟਲੀ) 21 ਸਤੰਬਰ (ਹਰਦੀਪ ਸਿੰਘ ਕੰਗ)-ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਪੋਰਦੀਨੋਨੇ-ਤਰਵੀਜੋ ਦੁਆਰਾ ਕਰਵਾਇਆ ਗਿਆ ਪਹਿਲਾ ਸ਼ਾਨਦਾਰ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ। ਇਟਲੀ ਦੇ ਵੱਖ ਵੱਖ ਕਲੱਬਾਂ ਦੀਆਂ ਕਬੱਡੀ ਦੀਆਂ 6 ਟੀਮਾਂ ਅਤੇ ਵਾਲੀਬਾਲ ਦੀਆਂ 10 ...

ਪੂਰੀ ਖ਼ਬਰ »

ਪਿੰਡ ਢੱਡੇ ਦੇ ਨੌਜਵਾਨ ਮ੍ਰਿਤਕ ਦੇਹ ਇਟਲੀ ਤੋਂ ਪਿੰਡ ਲਿਆਉਣ ਦੇ ਕੀਤੇ ਜਾ ਰਹੇ ਹਨ ਯਤਨ

ਬਰੇਸ਼ੀਆ (ਇਟਲੀ) 21 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਤਕਰੀਬਨ ਇਕ ਸਾਲ ਪਹਿਲਾਂ 20 ਕੁ ਸਾਲ ਦੀ ਛੋਟੀ ਉਮਰੇ ਇਟਲੀ ਜਾ ਕੇ ਸਖ਼ਤ ਮਿਹਨਤ ਕਰਕੇ ਕੁਝ ਮਹੀਨੇ ਪਹਿਲਾਂ ਹੀ ਇਟਲੀ ਦੀ ਪੱਕੀ ਨਾਗਰਿਕਤਾ ਹਾਸਲ ਕਰ ਚੁੱਕੇ ਅੰਮ੍ਰਿਤਸਰ ਜ਼ਿਲ੍ਹ÷ ੇ ਦੇ ਪਿੰਡ ਢੱਡੇ ਦੇ ਜੰਮਪਲ ...

ਪੂਰੀ ਖ਼ਬਰ »

ਪੁਲਿਸ 'ਤੇ ਕਾਲੇ ਮੂਲ ਦੇ ਲੜਕੇ ਦੀ ਖਿੱਚ-ਧੂਹ ਦੇ ਦੋਸ਼

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਪੁਲਿਸ ਅਧਿਕਾਰੀਆਂ ਉਤੇ ਇੰਗਲੈਂਡ ਦੇ ਦੱਖਣੀ ਇਲਾਕੇ 'ਚ ਇਕ 13 ਸਾਲਾ ਕਾਲੇ ਮੂਲ ਦੇ ਲੜਕੇ ਬੇਂਜਾਮਿਨ ਨਾਲ ਤਲਾਸ਼ੀ ਦੌਰਾਨ ਖਿੱਚ-ਧੂਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ...

ਪੂਰੀ ਖ਼ਬਰ »

ਪ੍ਰਦੂਸ਼ਣ ਘਟਾਉਣ ਲਈ ਬਿਜਲਈ ਵਾਹਨਾਂ ਦੀ ਗਿਣਤੀ ਵਧਾਉਣ ਦੀ ਚਾਹਵਾਨ ਬਰਤਾਨਵੀ ਸਰਕਾਰ

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)- ਸਰਕਾਰ ਵਲੋਂ ਪ੍ਰਦੂਸ਼ਣ ਨੂੰ ਘੱਟ ਕਰਨ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਯੂ. ਕੇ. ਸਰਕਾਰ ਦੁਆਰਾ ਨਵੀਆਂ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ 'ਤੇ 2030 ਤੋਂ ਪਾਬੰਦੀ ਲਗਾਉਣ ਦੀ ...

ਪੂਰੀ ਖ਼ਬਰ »

ਬ੍ਰਿਟੇਨ 'ਚ ਸਕੂਲੀ ਬੱਚਿਆਂ ਨੂੰ ਕੋਵਿਡ ਦਾ ਟੀਕਾਕਰਨ ਸ਼ੁਰੂ

ਲੰਡਨ 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬ੍ਰਿਟੇਨ ਦੇ ਸਿਹਤ ਵਿਭਾਗ ਨੇ ਸਕੂਲੀ ਬੱਚਿਆਂ ਲਈ ਇਕ ਕੋਵਿਡ ਟੀਕੇ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ 12 ਤੋਂ 15 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ ਹੈ। ਸਰਕਾਰ ਵਲੋਂ ਪਿਛਲੇ ਹਫਤੇ ਯੂ. ਕੇ. ਦੇ ਮੁੱਖ ਮੈਡੀਕਲ ...

ਪੂਰੀ ਖ਼ਬਰ »

ਪਣਡੁੱਬੀ ਸੌਦੇ ਨੂੰ ਲੈ ਕੇ ਨਾਰਾਜ਼ਗੀ ਦੇ ਬਾਵਜੂਦ ਫਰਾਂਸ ਨਾਲ ਸਬੰਧ ਮਜ਼ਬੂਤ -ਬ੍ਰਿਟੇਨ

ਲੰਡਨ 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕਿਹਾ ਹੈ ਕਿ ਅਮਰੀਕਾ-ਯੂ.ਕੇ.-ਆਸਟ੍ਰੇਲੀਆ ਪ੍ਰਮਾਣੂ ਸਮਝੌਤੇ ਨੂੰ ਲੈ ਕੇ ਫਰਾਂਸ ਨਾਲ ਨਰਾਜ਼ਗੀ ਦੇ ਬਾਵਜੂਦ ਬ੍ਰਿਟੇਨ ਦੇ ਫਰਾਂਸ ਨਾਲ ਸਬੰਧ 'ਅਟੁੱਟ' ਹਨ। ਫਰਾਂਸ ਦੇ ਰੱਖਿਆ ...

ਪੂਰੀ ਖ਼ਬਰ »

ਦੋਵੇਂ ਖ਼ੁਰਾਕਾਂ ਲੈਣ ਵਾਲੇ ਯੂ.ਕੇ. ਯਾਤਰਾ ਦੌਰਾਨ ਭਾਰਤੀਆਂ ਲਈ 10 ਦਿਨਾਂ ਇਕਾਂਤਵਾਸ ਜ਼ਰੂਰੀ

ਲੰਡਨ 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਬ੍ਰਿਟੇਨ ਵਿਚ ਨਵੇਂ ਯਾਤਰਾ ਨਿਯਮਾਂ ਵਿਚ ਇਕ ਨਵਾਂ ਬਦਲਾਅ ਕੀਤਾ ਗਿਆ ਹੈ। ਭਾਰਤ ਵਿਚ ਟੀਕਾਕਰਨ ਪੂਰਾ ਕਰਵਾਏ ਗਏ ਭਾਰਤੀਆਂ ਦਾ ਯੂਨਾਈਟਿਡ ਕਿੰਗਡਮ ਵਿਚ ਟੀਕਾਕਰਨ ...

ਪੂਰੀ ਖ਼ਬਰ »

ਚੰਨੀ ਦਾ ਮੁੱਖ ਮੰਤਰੀ ਬਣਨਾ ਇਕ ਇਤਿਹਾਸਕ ਘਟਨਾਕ੍ਰਮ-ਵਿਨੋਦ ਚੁੰਬਰ

ਸਾਨ ਫਰਾਂਸਿਸਕੋ, 21 ਸਤੰਬਰ (ਐੱਸ.ਅਸ਼ੋਕ ਭੌਰਾ) - ਸ੍ਰੀ ਗੁਰੂ ਰਵਿਦਾਸ ਸਭਾ ਬੇ ਏਰੀਆ ਕੈਲੀਫੋਰਨੀਆ ਦੇ ਚੇਅਰਮੈਨ ਵਿਨੋਦ ਕੁਮਾਰ ਚੁੰਬਰ, ਕੈਲੀਫੋਰਨੀਆ ਦੇ ਗਵਰਨਰ ਦੀ ਚੋਣ ਲੜ ਚੁੱਕੇ ਤੇ ਇੰਡੋ-ਅਮੈਰਿਕਨ ਭਾਈਚਾਰੇ ਦੇ ਆਗੂ ਡਾ. ਹਰਮੇਸ਼ ਕੁਮਾਰ, ਅੰਤਰਰਾਸ਼ਟਰੀ ...

ਪੂਰੀ ਖ਼ਬਰ »

ਪੰਜਾਬ ਨੂੰ ਚਰਨਜੀਤ ਸਿੰਘ ਚੰਨੀ ਵਰਗੇ ਮੁੱਖ ਮੰਤਰੀ ਦੀ ਹੀ ਲੋੜ ਸੀ- ਦਰਸ਼ਨ ਦਰੜ

ਸਾਨ ਫਰਾਂਸਿਸਕੋ, 21 ਸਤੰਬਰ (ਐੱਸ.ਅਸ਼ੋਕ ਭੌਰਾ) - ਇੰਡੀਆਨਾ (ਅਮਰੀਕਾ) ਵਸਦੇ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਦਰੜ ਨੇ ਕਿਹਾ ਹੈ ਕਿ ਪੰਜਾਬ ਇਸ ਵੇਲੇ ਜਿਸ ਮੋੜ 'ਤੇ ਹੈ ਉੱਥੇ ਚਰਨਜੀਤ ਸਿੰਘ ਚੰਨੀ ਵਰਗੇ ਪੜ੍ਹ÷ ੇ ਲਿਖੇ ਇਮਾਨਦਾਰ ਤੇ ਤਜ਼ਰਬੇਕਾਰ ਸਿਆਸਤਦਾਨ ਦੀ ਅਗਵਾਈ ਦੀ ...

ਪੂਰੀ ਖ਼ਬਰ »

ਬਰਤਾਨੀਆ ਵਲੋਂ ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਸਬੰਧੀ ਭਾਰਤ ਨਾਲ ਤਾਲਮੇਲ

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਨਵੇਂ ਬ੍ਰਿਟਿਸ਼ ਯਾਤਰਾ ਨਿਯਮਾਂ ਨੂੰ ਲੈ ਕੇ ਪੈਦਾ ਹੋ ਰਹੇ ਭੰਬਲਭੂਸੇ ਖਤਮ ਕਰਨ ਲਈ ਬਰਤਾਨੀਆ ਭਾਰਤ ਨਾਲ ਸੰਪਰਕ ਕਰ ਰਿਹਾ ਹੈ ਤਾਂ ਕਿ ਕੋਰੋਨਾ ਵੈਕਸੀਨ ਸਬੰਧੀ ਸਰਟੀਫਿਕੇਟ ਬਾਰੇ ਬਿਖੇੜਾ ਨਾ ਪਵੇ ਅਤੇ ...

ਪੂਰੀ ਖ਼ਬਰ »

ਦਸਤਾਰ ਸਜਾਉਣ ਕਾਰਨ ਬਹੁਤ ਵਾਰ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ-ਐਮ. ਪੀ. ਢੇਸੀ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪਹਿਲੇ ਦਸਤਾਰਧਾਰੀ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਇਕ ਸਿੱਖ ਵਜੋਂ ਯੂ. ਕੇ. ਵਿਚ ਆਪਣੀ ਸਾਰੀ ਜ਼ਿੰਦਗੀ 'ਚ ਹੋਏ ਨਸਲਵਾਦੀ ਹਮਲਿਆਂ ਦਾ ਖੁਾਲਸਾ ਕੀਤਾ ਹੈ। 2017 'ਚ ਸਲੋਹ ਤੋਂ ਸੰਸਦ ਮੈਂਬਰ ਬਣੇ ਢੇਸੀ ...

ਪੂਰੀ ਖ਼ਬਰ »

ਸਮੈਦਿਕ 'ਚ ਦੂਜੇ ਵਿਰਾਸਤੀ ਮੇਲੇ ਮੌਕੇ ਪੰਜਾਬਣ ਮੁਟਿਆਰਾਂ ਨੇ ਬੰਨ੍ਹਿਆ ਰੰਗ

ਲੈਸਟਰ (ਇੰਗਲੈਂਡ), 21 ਸਤੰਬਰ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸ਼ਹਿਰ ਸਮੈਦਿਕ 'ਚ ਹੋਇਆ ਵਿਰਾਸਤੀ ਮੇਲਾ ਜਿੱਥੇ ਕਿਸਾਨੀ ਸੰਘਰਸ਼ ਦੇ ਯੋਧਿਆਂ ਨੂੰ ਸਮਰਪਿਤ ਰਿਹਾ ਉੱਥੇ ਇਸ ਮੇਲੇ ਵਿਚ ਪੰਜਾਬਣ ਮੁਟਿਆਰਾਂ ਨੇ ਗਿੱਧਾ ਪਾ ਕੇ ਖ਼ੂਬ ਰੰਗ ਬੰਨ੍ਹਿਆ। ਇਹ ਵਿਰਾਸਤੀ ...

ਪੂਰੀ ਖ਼ਬਰ »

ਹਿਊਸਟਨ ਵਿਚ ਪੁਲਿਸ ਉੱਪਰ ਚਲਾਈ ਗੋਲੀ, ਇਕ ਪੁਲਿਸ ਅਧਿਕਾਰੀ ਦੀ ਮੌਤ ਦੂਸਰਾ ਜ਼ਖ਼ਮੀ

ਸੈਕਰਾਮੈਂਟੋ 21 ਸਤੰਬਰ (ਹੁਸਨ ਲੜੋਆ ਬੰਗਾ)- ਹੋਸਟਨ ਵਿਚ ਵਾਰੰਟ ਲੈ ਕੇ ਕਿਸੇ ਦੋਸ਼ੀ ਦੀ ਭਾਲ 'ਚ ਗਏ ਪੁਲਿਸ ਅਧਿਕਾਰੀਆਂ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਜ਼ਖ਼ਮੀ ਹੋ ਗਿਆ ਜਿਸ ਨੂੰ ਮੈਮੋਰੀਅਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX