ਤਾਜਾ ਖ਼ਬਰਾਂ


15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  16 minutes ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  34 minutes ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  48 minutes ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  57 minutes ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  about 1 hour ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  about 1 hour ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  about 1 hour ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  about 1 hour ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  about 2 hours ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਧਵਨ, ਰੋਹਿਤ ਤੋਂ ਬਾਅਦ ਕੋਹਲੀ ਵੀ ਆਊਟ, 13.3 ਓਵਰਾਂ ਤੋਂ ਬਾਅਦ ਭਾਰਤ 57/3
. . .  about 2 hours ago
2047 ਤੱਕ ਭਾਰਤ ਨੂੰ ਬਣਾਉਣਾ ਹੈ ਇਕ ਵਿਕਸਤ ਦੇਸ਼-ਹਰਦੀਪ ਪੁਰੀ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੋਟ ਪਾਉਣ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ਇਕ ਵਿਕਸਤ ਦੇਸ਼ ਬਣਾਉਣਾ ਹੈ।ਹਾਲ ਹੀ ਵਿਚ ਇਕ ਰਿਪੋਰਟ ਵਿਚ ਭਵਿੱਖਬਾਣੀ ਕੀਤੀ ਗਈ ਹੈ ਕਿ ਅਗਲੇ...
ਰਿਸ਼ਵ ਪੰਤ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ
. . .  about 3 hours ago
ਮੁੰਬਈ, 4 ਦਸੰਬਰ-ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵਲੋਂ ਕੀਤੇ ਟਵੀਟ ਅਨੁਸਾਰ ਬੀ.ਸੀ.ਸੀ.ਆਈ. ਦੀ ਮੈਡੀਕਲ ਟੀਮ ਨਾਲ ਸਲਾਹ ਕਰਕੇ ਰਿਸ਼ਵ ਪੰਤ ਨੂੰ ਬੰਗਲਾਦੇਸ਼ ਖ਼ਿਲਾਫ਼ ਇਕ ਦਿਨਾਂ ਲੜੀ ਤੋਂ ਬਾਹਰ ਕਰ ਦਿੱਤਾ ਗਿਆ...
ਅਸੀਂ ਅਗਲੇ 5 ਸਾਲਾਂ 'ਚ ਦਿੱਲੀ ਨੂੰ ਕਰਨਾ ਹੈ ਸਾਫ਼-ਕੇਜਰੀਵਾਲ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਹੋ ਰਹੀ ਵੋਟਿੰਗ ਦੌਰਾਨ ਵੋਟ ਪਾਉਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕਰਦਾ ਹਾਂ। ਅਸੀਂ ਦੇਖ ਸਕਦੇ ਹਾਂ ਕਿ ਹਰ ਪਾਸੇ ਕੂੜਾ ਪਿਆ ਹੈ। ਇਹ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਬੰਗਲਾਦੇਸ਼ ਵਲੋਂ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ
. . .  about 1 hour ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਸ਼ੇਰ-ਏ-ਬੰਗਲਾ ਸਟੇਡੀਅਮ 'ਚ ਹੋਣ ਜਾ ਰਿਹਾ ਹੈ। ਟਾਸ ਜਿੱਤ ਕੇ ਬੰਗਲਾਦੇਸ਼ ਦੇ ਕਪਤਾਨ ਲਿਟਨ ਦਾਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ...
ਦਿੱਲੀ ਨਗਰ ਨਿਗਮ ਚੋਣਾਂ:ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਰਾਜ ਚੋਣ ਕਮਿਸ਼ਨ ਅਨੁਸਾਰ ਦਿੱਲੀ ਨਗਰ ਨਿਗਮ ਚੋਣਾਂ ਵਿਚ ਸਵੇਰੇ 10:30 ਵਜੇ ਤੱਕ ਲਗਭਗ 9% ਵੋਟਿੰਗ ਹੋਈ...
ਦਿੱਲੀ 'ਚ ਨਗਰ ਨਿਗਮ ਚੋਣਾਂ:ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ
. . .  about 3 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ 'ਚ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਪਰਿਵਾਰ ਸਮੇਤ ਪੋਲਿੰਗ ਬੂਥ 'ਤੇ ਜਾ ਕੇ ਆਪਣੀ ਵੋਟ ਦੇ ਅਧਿਕਾਰ ਦੀ...
ਖੜਗੇ, ਸੋਨੀਆ ਗਾਂਧੀ ਸਮੇਤ ਕਾਂਗਰਸ ਦੇ ਸੀਨੀਅਰ ਆਗੂ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ 'ਚ ਹੋਏ ਸ਼ਾਮਿਲ
. . .  about 3 hours ago
ਨਵੀਂ ਦਿੱਲੀ, 4 ਦਸੰਬਰ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕੇ.ਸੀ. ਵੇਣੂਗੋਪਾਲ, ਪੀ ਚਿਦੰਬਰਮ ਅਤੇ ਪਾਰਟੀ ਦੇ ਹੋਰ ਆਗੂ ਅਖਿਲ ਭਾਰਤੀ ਕਾਂਗਰਸ...
ਹਵਾ ਦੀ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ 'ਚ ਵਿਗੜ ਰਹੀ ਹੈ ਹਵਾ ਦੀ ਗੁਣਵੱਤਾ-ਮੌਸਮ ਵਿਗਿਆਨੀ
. . .  about 1 hour ago
ਨਵੀਂ ਦਿੱਲੀ, 4 ਦਸੰਬਰ-ਮੌਸਮ ਵਿਭਾਗ ਦੇ ਏਅਰ ਕੁਆਲਿਟੀ ਡਿਵੀਜ਼ਨ ਦੇ ਵਿਗਿਆਨੀ ਵਿਜੇ ਸੋਨੀ ਸੋਨੀ ਦਾ ਕਹਿਣਾ ਹੈ ਕਿ ਹਵਾ ਹੌਲੀ ਗਤੀ ਅਤੇ ਮਿਸ਼ਰਣ ਪਰਤ ਦੀ ਉਚਾਈ ਘਟਣ ਕਾਰਨ ਦਿੱਲੀ ਵਿਚ ਹਵਾ ਦੀ ਗੁਣਵੱਤਾ ਵਿਗੜ ਰਹੀ ਹੈ। ਅੱਜ ਹਵਾ ਦੀ ਗੁਣਵੱਤਾ 400 ਦੇ ਆਸ-ਪਾਸ...
ਹਾਰਦਿਕ ਪਾਂਡਿਆ ਕੋਲ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਹੁਨਰ ਹੈ: ਰਾਸ਼ਿਦ ਖਾਨ
. . .  about 4 hours ago
ਅਬੂ ਧਾਬੀ, 4 ਦਸੰਬਰ -ਅਫ਼ਗਾਨਿਸਤਾਨ ਦੇ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਹਾਰਦਿਕ ਪਾਂਡਿਆ ਦੀ ਅਗਵਾਈ ਦੇ ਗੁਣਾਂ ਲਈ ਪ੍ਰਸ਼ੰਸਾ ਕੀਤੀ ਅਤੇ ਸਾਂਝਾ ਕੀਤਾ ਕਿ ਇਸ ਆਲਰਾਊਂਡਰ ਕੋਲ ਮੌਕਾ ਮਿਲਣ 'ਤੇ ਭਾਰਤੀ ਟੀਮ ਦੀ ਅਗਵਾਈ ਕਰਨ ਦਾ...
ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਮਨਾਇਆ ਜਾ ਰਿਹਾ ਹੈ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ
. . .  about 4 hours ago
ਅੰਮ੍ਰਿਤਸਰ, 4 ਦਸੰਬਰ (ਰੇਸ਼ਮ ਸਿੰਘ)-ਬੀ.ਐਸ.ਐਫ. ਵਲੋਂ ਅੰਮ੍ਰਿਤਸਰ 'ਚ ਆਪਣਾ 58ਵਾਂ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਬੀ.ਐਸ.ਐਫ. ਵਲੋਂ ਪਹਿਲੀ ਵਾਰ ਕੌਮੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ...
ਦਿੱਲੀ ਨਗਰ ਨਿਗਮ ਚੋਣਾਂ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ
. . .  about 5 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਈ ਵੋਟ ਪਾਉਣ ਦੀ ਅਪੀਲ...
ਖੇਮਕਰਨ ਸੈਕਟਰ 'ਚ ਸਰਹੱਦ 'ਤੇ ਪਾਕਿਸਤਾਨ ਵਲੋਂ ਫਿਰ ਡਰੋਨ ਦੀ ਹਲਚਲ
. . .  about 5 hours ago
ਖੇਮਕਰਨ, 4 ਦਸੰਬਰ (ਰਾਕੇਸ਼ ਕੁਮਾਰ ਬਿੱਲਾ)-ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਸਰਹੱਦ 'ਤੇ ਲਗਾਤਾਰ ਡਰੋਨ ਰਾਹੀਂ ਹੈਰੋਇਨ ਭੇਜਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਬੀਤੀ ਰਾਤ ਫਿਰ ਪਾਕਿਸਤਾਨ ਵਲੋਂ ਸਰਹੱਦ 'ਤੇ ਸੀਮਾ ਚੌਂਕੀ ਕੇ.ਕੇ. ਬੈਰੀਅਰ ਨਜ਼ਦੀਕ ਇਕ ਡਰੋਨ ਦੀ ਹਲਚਲ ਹੋਈ।ਬੀ.ਐਸ.ਐਫ. ਦੀ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ ਅੱਜ
. . .  about 6 hours ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲਾ ਇਕ ਦਿਨਾਂ ਮੈਚ ਅੱਜ ਸਵੇਰੇ 11.30 ਵਜੇ ਹੋਣ ਜਾ ਰਿਹਾ...
ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ
. . .  about 4 hours ago
ਨਵੀਂ ਦਿੱਲੀ, 4 ਦਸੰਬਰ-ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਕੁੱਲ 250 ਵਾਰਡਾਂ ਲਈ 1349 ਉਮੀਦਵਾਰ ਚੋਣ ਮੈਦਾਨ 'ਚ ਹਨ, ਜਿਨ੍ਹਾਂ ਦੀ ਕਿਸਮਤ...
⭐ਮਾਣਕ - ਮੋਤੀ⭐
. . .  about 6 hours ago
⭐ਮਾਣਕ - ਮੋਤੀ⭐
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 7 ਅੱਸੂ ਸੰਮਤ 553

ਜਲੰਧਰ

ਭਾਰੀ ਮੀਂਹ ਪੈਣ ਨਾਲ ਸ਼ਹਿਰ ਹੋਇਆ ਪਾਣੀ-ਪਾਣੀ

ਜਲੰਧਰ, 21 ਸਤੰਬਰ (ਸ਼ਿਵ ਸ਼ਰਮਾ)- ਤੜਕਸਾਰ ਪਏ ਭਾਰੀ ਮੀਂਹ ਨਾਲ ਜਲੰਧਰ ਸ਼ਹਿਰ 'ਚ ਪਾਣੀ ਹੀ ਪਾਣੀ ਹੋ ਗਿਆ | ਇਸ ਦੌਰਾਨ ਨਾ ਸਿਰਫ਼ ਨਿਗਮ ਵਲੋਂ ਕਰੋੜਾਂ ਰੁਪਏ ਲਾ ਕੇ ਸਮਾਰਟ ਸਿਟੀ ਦੇ ਸੀਵਰਾਂ ਦੀ ਕੀਤੀ ਸਫ਼ਾਈ ਦੀ ਪੋਲ ਖੁੱਲ੍ਹੀ, ਸਗੋਂ ਸ਼ਹਿਰ 'ਚ ਸੀ.ਪੀ. ਦਫਤਰ, ਖੇਤੀਬਾੜੀ ਦਫ਼ਤਰ ਸਮੇਤ ਕਈ ਦਫ਼ਤਰ ਪਾਣੀ 'ਚ ਡੁੱਬ ਗਏ, ਜਿਸ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਨਿਗਮ ਨੇ ਇਸ ਵਾਰ ਸੜਕਾਂ 'ਤੇ ਬਣੀਆਂ ਗਲੀਆਂ ਦੀ ਸਫ਼ਾਈ ਨਹੀਂ ਕੀਤੀ ਜਿਸ ਕਰਕੇ ਸੀਵਰਾਂ ਤੋਂ ਪਾਣੀ ਦੀ ਨਿਕਾਸੀ ਵੀ ਨਹੀਂ ਹੋ ਸਕੀ | ਤਹਿਸੀਲ ਕੰਪਲੈਕਸ ਸਮੇਤ ਸੀ.ਪੀ. ਦਫ਼ਤਰ ਦੇ ਬਾਹਰ ਤੱਕ ਪਾਣੀ 'ਚ ਇਲਾਕਾ ਡੁੱਬਿਆ ਪਿਆ ਸੀ | ਲਾਡੋਵਾਲੀ ਰੋਡ ਦੇ ਨਾਲ ਹੀ ਮੀਂਹ ਦੇ ਪਾਣੀ ਨੂੰ ਰੋਕਣ ਲਈ ਬੰਨ੍ਹ ਲਗਾਉਣ ਕਰਕੇ ਖੇਤੀਬਾੜੀ ਦਫਤਰ ਵਿਚ ਪਾਣੀ ਭਰ ਗਿਆ | ਭਾਰੀ ਮੀਂਹ ਨਾਲ ਲੋਕਾਂ ਨੂੰ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਸ਼ਹਿਰ ਦੇ ਕਈ ਹਿੱਸਿਆਂ ਵਿਚ ਥਾਂ-ਥਾਂ ਸੜਕਾਂ ਟੁੱਟੀਆਂ ਹੋਣ ਕਰਕੇ ਲੋਕਾਂ ਦੀਆਂ ਗੱਡੀਆਂ ਚਿੱਕੜ ਵਿਚ ਫਸ ਗਈਆਂ | ਵੈਸਟ ਹਲਕੇ ਵਿਚ ਕਈ ਥਾਈਾ ਸੜਕਾਂ ਤੋੜੀਆਂ ਹੋਣ ਕਰਕੇ ਮੀਂਹ ਨਾਲ ਜ਼ਿਆਦਾ ਚਿੱਕੜ ਹੋ ਗਿਆ ਤੇ ਕਈ ਲੋਕ ਆਪਣੀਆਂ ਫਸੀਆਂ ਗੱਡੀਆਂ ਨੂੰ ਕੱਢਣ ਲਈ ਜੱਦੋ-ਜਹਿਦ ਕਰਦੇ ਰਹੇ | ਕਈ ਮਹੀਨੇ ਤੋਂ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਇਕਹਿਰੀ ਪੁਲੀ ਵਿਚ ਅੱਜ ਫਿਰ ਪਾਣੀ ਭਰਨ ਨਾਲ ਨਾਰਾਜ਼ ਦੁਕਾਨਦਾਰਾਂ ਨੇ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ, ਗੁਰਪ੍ਰੀਤ ਸਿੰਘ ਸੋਨੂੰ ਦੀ ਅਗਵਾਈ ਵਿਚ ਨਿਗਮ ਦੀ ਕਾਰਜਪ੍ਰਣਾਲੀ ਖ਼ਿਲਾਫ਼ ਪ੍ਰਦਰਸ਼ਨ ਕੀਤਾ | ਲੋਕਾਂ ਨੇ ਨਵੇਂ ਬਣੇ ਮੁੱਖ ਮੰਤਰੀ, ਰਾਹੁਲ ਗਾਂਧੀ, ਨਵਜੋਤ ਸਿੰਘ ਸਿੱਧੂ ਦੀਆਂ ਤਸਵੀਰਾਂ ਨਾਲ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨ ਕਰਨ ਵਾਲਿਆਂ 'ਚ ਅਜਮੇਰ ਸਿੰਘ ਬਾਦਲ, ਰਾਕੇਸ਼ ਗੁਪਤਾ, ਬੋਬਿਨ ਸ਼ਰਮਾ, ਸਤਨਾਮ ਸਿੰਘ, ਪਵਨ, ਸਤਬੀਰ ਸਿੰਘ ਤੇ ਹੋਰ ਹਾਜ਼ਰ ਸਨ |

ਭੂਰ ਮੰਡੀ ਤੇ ਜਲੰਧਰ-ਫਗਵਾੜਾ ਮਾਰਗ 'ਤੇ ਖੜ੍ਹੇ ਪਾਣੀ ਤੋਂ ਲੋਕ ਪ੍ਰੇਸ਼ਾਨ

ਜਲੰਧਰ ਛਾਉਣੀ, 21 ਸਤੰਬਰ (ਪਵਨ ਖਰਬੰਦਾ)- ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਤੇ ਸਰਕਾਰ ਦੀ ਬਦਇੰਤਜ਼ਾਮੀ ਕਾਰਨ 10 ਸਾਲ ਦੇ ਇੰਤਜ਼ਾਰ ਉਪਰੰਤ ਬਣੇ ਰਾਮਾ ਮੰਡੀ ਤੇ ਪੀ.ਏ.ਪੀ. ਫਲਾਈਓਵਰ ਦੀ ਉਸਾਰੀ ਲਈ ਸਰਕਾਰ ਵਲੋਂ ਭਾਵੇਂ ਕਰੋੜਾਂ ਰੁਪਏ ਲਾ ਕੇ ਇਨ੍ਹਾਂ ਫਲਾਈਓਵਰਾਂ ...

ਪੂਰੀ ਖ਼ਬਰ »

ਮਹੀਨੇ 'ਚ ਹੀ ਜਲੰਧਰ ਦੇ ਪੁਲਿਸ ਕਮਿਸ਼ਨਰ ਬਦਲੇ ਨੌਨਿਹਾਲ ਸਿੰਘ ਸੰਭਾਲਣਗੇ ਅਹੁਦਾ

ਜਲੰਧਰ, 21 ਸਤੰਬਰ (ਐੱਮ.ਐੱਸ. ਲੋਹੀਆ)- ਕਰੀਬ ਇਕ ਮਹੀਨਾ ਪਹਿਲਾਂ ਜਲੰਧਰ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣ ਵਾਲੇ ਆਈ.ਪੀ.ਐਸ. ਅਧਿਕਾਰੀ ਡਾ. ਸੁਖਚੈਨ ਸਿੰਘ ਗਿੱਲ ਨੂੰ ਫਿਰ ਤੋਂ ਅੰਮਿ੍ਤਸਰ ਦੇ ਪੁਲਿਸ ਕਮਿਸ਼ਨਰ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ | ਇਸ ਦੇ ...

ਪੂਰੀ ਖ਼ਬਰ »

50 ਹਜ਼ਾਰ ਤੋਂ ਵੱਧ ਕੋਵੀਸ਼ੀਲਡ ਟੀਕਿਆਂ ਦੀ ਮਿਲੀ ਸਪਲਾਈ

ਜਲੰਧਰ, 21 ਸਤੰਬਰ (ਐੱਮ.ਐੱਸ. ਲੋਹੀਆ) -ਜ਼ਿਲ੍ਹਾ ਸਿਹਤ ਵਿਭਾਗ ਨੂੰ ਅੱਜ 50 ਹਜ਼ਾਰ ਤੋਂ ਵੱਧ ਕੋਵੀਸ਼ੀਲਡ ਟੀਕਿਆਂ ਦੀ ਸਪਲਾਈ ਆ ਰਹੀ ਹੈ, ਇਸ ਨਾਲ ਬੁੱਧਵਾਰ ਤੋਂ 25 ਸਤੰਬਰ ਤੱਕ ਲਗਾਤਾਰ ਕੋਰੋਨਾ ਟੀਕਾਕਰਨ ਕੀਤਾ ਜਾਵੇਗਾ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ 26 ...

ਪੂਰੀ ਖ਼ਬਰ »

ਲੰਮਾ ਪਿੰਡ ਚੌਕ ਨੇ ਧਾਰਿਆ ਛੱਪੜ ਦਾ ਰੂਪ

ਚੁਗਿੱਟੀ/ਜੰਡੂਸਿੰਘਾ, 21 ਸਤੰਬਰ (ਨਰਿੰਦਰ ਲਾਗੂ)-ਮੰਗਲਵਾਰ ਨੂੰ ਪਏ ਮੀਂਹ ਨਾਲ ਛੱਪੜ ਦਾ ਰੂਪ ਧਾਰ ਗਿਆ ਲੰਮਾ ਪਿੰਡ ਚੌਕ ਰਾਹਗੀਰਾਂ ਲਈ ਇਕ ਵਾਰ ਫਿਰ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ | ਭਾਵੇਂ ਕਿ ਕੁਝ ਦਿਨ ਤੱਕ ਉਕਤ ਚੌਕ 'ਚ ਪਾਣੀ ਖ਼ਤਮ ਹੋਇਆ ਰਹਿਣ ਕਾਰਨ ਇਲਾਕਾ ...

ਪੂਰੀ ਖ਼ਬਰ »

ਕੌਂਸਲਰ ਮਨਮੋਹਨ ਸਿੰਘ ਰਾਜੂ ਤੇ ਸਮਰਥਕਾਂ ਵਲੋਂ ਥਾਣਾ ਰਾਮਾਮੰਡੀ ਦੇ ਮੁਖੀ ਖ਼ਿਲਾਫ਼ ਰੋਸ ਪ੍ਰਦਰਸ਼ਨ

ਚੁਗਿੱਟੀ/ਜੰਡੂਸਿੰਘਾ, 21 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਦੇ ਇੰਚਾਰਜ ਖ਼ਿਲਾਫ਼ ਉਦੋਂ ਤੱਕ ਰੋਸ ਪ੍ਰਦਰਸ਼ਨ ਦੇ ਸਿਲਸਿਲੇ ਨੂੰ ਜਾਰੀ ਰੱਖਿਆ ਜਾਵੇਗਾ ਜਦੋਂ ਤੱਕ ਉਸ ਨੂੰ ਨੌਕਰੀ ਤੋਂ ਪਰੇ੍ਹ ਕਰ ਕੇ ਘਰ ਨਹੀਂ ਤੋਰ ਦਿੱਤਾ ਜਾਂਦਾ | ਉਸ ਵਲੋਂ ਇਕ ਜ਼ਿੰਮੇਵਾਰ ...

ਪੂਰੀ ਖ਼ਬਰ »

ਜਸਵੰਤ ਸਿੰਘ ਭਾਜਪਾ ਕਾਨੂੰਨੀ ਸੈੱਲ ਦੇ ਕਨਵੀਨਰ ਬਣੇ

ਜਲੰਧਰ, 21 ਸਤੰਬਰ (ਸ਼ਿਵ)- ਐਡਵੋਕੇਟ ਜਸਵੰਤ ਸਿੰਘ ਨੂੰ ਭਾਜਪਾ ਦੇ ਕਾਨੂੰਨੀ ਸੈੱਲ ਦਾ ਕਨਵੀਨਰ ਐਲਾਨਿਆ ਗਿਆ ਹੈ | ਸਟੇਟ ਕਨਵੀਨਰ ਐਨ.ਕੇ. ਵਰਮਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ | ਜਸਵੰਤ ਸਿੰਘ ਨੇ ਆਪਣੀ ਨਿਯੁਕਤੀ ਲਈ ਐਨ.ਕੇ. ਵਰਮਾ ਤੋਂ ਇਲਾਵਾ ਕੇ.ਡੀ. ...

ਪੂਰੀ ਖ਼ਬਰ »

ਘਰ ਨੂੰ ਅੱਗ ਲੱਗਣ ਕਾਰਨ 25 ਲੱਖ ਦਾ ਸਾਮਾਨ ਸੜਿਆ

ਜਲੰਧਰ, 21 ਸਤੰਬਰ (ਐੱਮ. ਐੱਸ. ਲੋਹੀਆ)- ਘਰ ਦੇ ਬਾਹਰ ਮੀਟਰਾਂ 'ਚੋਂ ਨਿਕਲੀ ਚੰਗਿਆੜੀ ਨਾਲ ਲੱਗੀ ਅੱਗ ਇਕ ਪਰਿਵਾਰ 'ਤੇ ਆਫ਼ਤ ਬਣ ਕੇ ਡਿੱਗ ਪਈ | ਇਸ ਅੱਗ ਨਾਲ ਜਿੱਥੇ ਪਰਿਵਾਰ ਦਾ 20-25 ਲੱਖ ਰੁਪਏ ਦਾ ਆਰਥਿਕ ਨੁਕਸਾਨ ਹੋ ਗਿਆ, ਉੱਥੇ ਪਰਿਵਾਰ ਦੇ 2 ਜੀਅ ਵੀ ਝੁਲਸ ਗਏ | ਮਾਡਲ ...

ਪੂਰੀ ਖ਼ਬਰ »

ਉਪਕਾਰ ਨਗਰ 'ਚ ਖ਼ਰਾਬ ਸੀਵਰੇਜ ਨੇ ਸਤਾਏ ਖੇਤਰ ਵਾਸੀ

ਚੁਗਿੱਟੀ/ਜੰਡੂਸਿੰਘਾ, 21 ਸਤੰਬਰ (ਨਰਿੰਦਰ ਲਾਗੂ)-ਉਪਕਾਰ ਨਗਰ 'ਚ ਓਵਰ ਫਲੋਅ ਹੋ ਰਹੇ ਸੀਵਰੇਜ ਦੇ ਪਾਣੀ ਨੇ ਗਾਂਧੀ ਨਗਰ ਤੇ ਆਸ-ਪਾਸ ਦੇ ਲਗਪਗ 100 ਮੀਟਰ ਤੱਕ ਖੇਤਰ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ | ਇਲਾਕਾ ਵਸਨੀਕਾਂ ਮੁਤਾਬਿਕ ਇੱਥੇ ਪੁਰਾਣੇ ਇੱਟਾਂ ਦੇ ...

ਪੂਰੀ ਖ਼ਬਰ »

ਸਿੱਖ ਵਾਸਤੂ ਕਲਾ ਦੀ ਸੰਭਾਲ ਲਈ ਸਿੱਖ ਹੈਰੀਟੇਜ ਫੰਡ ਦਾ ਗਠਨ ਹੋਵੇ-ਮਾਹਰ

ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸਿੱਖ ਵਾਸਤੂਕਲਾ, ਵਿਰਾਸਤ ਤੇ ਡਾਕਿਊਮੈਂਨੇਸ਼ਨ ਦੀ ਸੰਭਾਲ ਲਈ ਵਰਲਡ ਹੈਰੀਟੇਜ ਫੰਡ ਦੀ ਤਰਜ਼ 'ਤੇ ਸਿੱਖ ਹੈਰੀਟੇਜ ਫੰਡ ਬਣਾਉਣ ਦੇ ਲਈ ਸਿੱਖ ਸੰਸਥਾਨਾਂ, ਕਾਰੋਬਾਰੀਆਂ ਅਤੇ ਸਰਕਾਰੀ ਸੰਗਠਨਾਂ ਦੀ ਇਕਜੁਟਤਾ ਦੀ ਲੋੜ ਹੈ | ...

ਪੂਰੀ ਖ਼ਬਰ »

ਰਾਤ 11 ਵਜੇ ਤੋਂ ਬਾਅਦ ਰੈਸਟੋਰੈਂਟ, ਕਲੱਬ, ਬਾਰ ਤੇ ਪੱਬ ਨਹੀਂ ਲੈਣਗੇ ਭੋਜਨ ਤੇ ਸ਼ਰਾਬ ਦਾ ਆਰਡਰ

ਜਲੰਧਰ, 21 ਸਤੰਬਰ (ਐੱਮ.ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਜਲੰਧਰ ਦੇ ਅਧਿਕਾਰ ਖੇਤਰ 'ਚ ਸਥਿਤ ਰੈਸਟੋਰੈਂਟ, ਕਲੱਬ, ਬਾਰ, ਪੱਬ ਆਦਿ 'ਚ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਆਦਿ ਦਾ ਆਰਡਰ ਨਹੀਂ ਲਿਆ ਜਾਵੇਗਾ | ਇਸ ਸਬੰਧੀ ਹੁਕਮ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਲਾਂਬੜਾ 'ਚ ਨਵੇਂ ਲਾਏ ਟਰਾਂਸਫਾਰਮਰ ਤੇ ਖੰਭੇ ਡਿੱਗੇ

ਲਾਂਬੜਾ, 21 ਸਤੰਬਰ (ਪਰਮੀਤ ਗੁਪਤਾ)- ਜਲੰਧਰ-ਨਕੋਦਰ ਕੌਮੀ ਰਾਜ ਮਾਰਗ 'ਤੇ ਅੱਜ ਪਏ ਮੀਂਹ ਦੌਰਾਨ ਨਵੇਂ ਲਗਾਏ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਗੁੱਲ ਹੋ ਗਈ | ਸਿੰਘਾਂ ਪਿੰਡ ਤੋਂ ਲੈ ਕੇ ਧਰਮਪੁਰਾ ਆਬਾਦੀ ਤੱਕ ਦੇ ਹਿੱਸੇ ਨੂੰ ਚਾਰ ਮਾਰਗੀ ...

ਪੂਰੀ ਖ਼ਬਰ »

ਫੇਰਬਦਲ ਨਾਲ ਨਾਜਾਇਜ਼ ਇਮਾਰਤਾਂ ਦੇ ਰੈਗੂਲਰ ਕਰਨ ਦੀ ਨੀਤੀ ਵੀ ਲਟਕੀ

ਜਲੰਧਰ, 21 ਸਤੰਬਰ (ਸ਼ਿਵ)-ਕਾਂਗਰਸ ਵਿਚ ਹੋਏ ਫੇਰਬਦਲ ਤੋਂ ਬਾਅਦ ਨਾਜਾਇਜ ਇਮਾਰਤਾਂ ਨੂੰ ਰੈਗੂਲਰ ਕਰਨ ਲਈ ਲਿਆਈ ਜਾਣ ਵਾਲੀ ਨੀਤੀ ਦੇ ਕੁਝ ਸਮਾਂ ਹੋਰ ਲਟਕਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕਾਂਗਰਸ ਦੇ ਸਾਢੇ 4 ਸਾਲ ਤੱਕ ਤਾਂ ਨਾਜਾਇਜ਼ ਇਮਾਰਤਾਂ ਨੂੰ ...

ਪੂਰੀ ਖ਼ਬਰ »

ਵਧੀਆਂ ਗਦੂਦਾਂ ਕਾਰਨ ਹੋ ਸਕਦੀ ਪੇਸ਼ਾਬ ਦੀਆਂ ਸਮੱਸਿਆ-ਡਾ. ਸਵਪਨ ਸੂਦ

ਜਲੰਧਰ, 21 ਸਤੰਬਰ (ਐੱਮ.ਐੱਸ. ਲੋਹੀਆ)- ਬੇਨਾਈਨ ਪ੍ਰੋਸਟੇਟਿਕ ਹਾਈਪਰਪਲਸੀਆ (ਬੀ.ਪੀ.ਐੱਚ.) ਵਧੀਆਂ ਹੋਈਆਂ ਗਦੂਦਾਂ (ਪ੍ਰੋਸਟੇਟ) ਦਾ ਡਾਕਟਰੀ ਨਾਂਅ ਹੈ | ਇਹ ਰੋਗ ਉਮਰ ਦੇ ਨਾਲ ਹਾਰਮੋਨਲ ਤਬਦੀਲੀਆਂ ਦੇ ਕਾਰਨ ਹੁੰਦਾ ਹੈ | ਬੀ.ਪੀ.ਐੱਚ. ਹਲਕਾ ਹੁੰਦਾ ਹੈ, ਇਸ ਦਾ ਮਤਲਬ ਹੈ ਕਿ ...

ਪੂਰੀ ਖ਼ਬਰ »

ਬੱਚੇ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਲਈ ਸ਼ੁਰੂਆਤੀ ਸਾਲਾਂ ਦੀ ਦੇਖਭਾਲ ਅਹਿਮ-ਸਿਵਲ ਸਰਜਨ

ਜਲੰਧਰ, 21 ਸਤੰਬਰ (ਐੱਮ.ਐੱਸ. ਲੋਹੀਆ) - ਜੱਚਾ ਤੇ ਬੱਚੇ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸਿਹਤ ਵਿਭਾਗ ਇਕ ਨਵਾਂ ਪ੍ਰੋਗਰਾਮ 'ਹੋਮ ਬੇਸਡ ਯੰਗ ਚਾਈਲਡ ਕੇਅਰ' (ਐਚ. ਬੀ. ਵਾਈ. ਸੀ.) ਸ਼ੁਰੂ ਕਰਨ ਜਾ ਰਿਹਾ ਹੈ¢ ਇਸ ਸਬੰਧੀ ਸਿਵਲ ਸਰਜਨ ਜਲੰਧਰ ਡਾ. ਬਲੰਵਤ ਸਿੰਘ ਨੇ ਦੱਸਿਆ ਕਿ ਇਸ ...

ਪੂਰੀ ਖ਼ਬਰ »

ਟਰੂਡੋ ਦੀ ਜਿੱਤ ਦੀ ਖ਼ੁਸ਼ੀ 'ਚ ਲੱਡੂ ਵੰਡੇ

ਜਲੰਧਰ, 21 ਸਤੰਬਰ (ਜਸਪਾਲ ਸਿੰਘ)- ਕੈਨੇਡਾ ਦੀਆਂ ਹੋਈਆਂ ਸੰਸਦੀ ਚੋਣਾਂ 'ਚ ਲਿਬਰਲ ਪਾਰਟੀ ਦੇ ਮੁੜ ਵੱਡੀ ਪਾਰਟੀ ਬਣ ਕੇ ਉਭਰਨ ਅਤੇ ਜਸਟਿਨ ਟਰੂਡੋ ਦੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਖੁਸ਼ੀ 'ਚ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਪੁਰਬ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਾਏ ਗਏ | ਅੰਮਿ੍ਤ ਵੇਲੇ ਦੇ ਦੀਵਾਨ ਵਿਚ ਭਾਈ ਦਲੇਰ ਸਿੰਘ ਦੇ ਰਾਗੀ ਜਥੇ ...

ਪੂਰੀ ਖ਼ਬਰ »

ਨਿਗਮ 'ਚ ਚੈੱਕ ਹੋਇਆ ਕਰੇਗੀ ਹਾਜ਼ਰੀ

ਜਲੰਧਰ, (ਸ਼ਿਵ)- ਨਵੇਂ ਮੁੱਖ ਮੰਤਰੀ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਨਿਗਮ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ | ਨਿਗਮ ਦੀ ਜੇ.ਸੀ. ਗੁਰਵਿੰਦਰ ਕੌਰ ਰੰਧਾਵਾ ਨੇ ਇਕ ਆਦੇਸ਼ ਜਾਰੀ ਕਰਕੇ ਨਿਗਮ ਦੇ ਸਾਰੇ ਵਿਭਾਗਾਂ ਦੇ ਮੁਖੀਆਂ, ਸੁਪਰਡੈਂਟ, ਇੰਚਾਰਜ ਦੀਆਂ ਡਿਊਟੀਆਂ ...

ਪੂਰੀ ਖ਼ਬਰ »

ਮੀਂਹ ਦਾ ਅਸਰ, ਨਿਗਮ ਦਫ਼ਤਰ 'ਚ ਰਹੀ ਸੁੰਨਸਾਨ

ਜਲੰਧਰ, 21 ਸਤੰਬਰ (ਸ਼ਿਵ)- ਲੋਕਾਂ ਦੇ ਕੰਮ ਸਮੇਂ ਸਿਰ ਹੋਣ ਦੀ ਸਹੂਲਤ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਚਾਹੇ ਸਾਰੇ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਸਵੇਰੇ 9 ਵਜੇ ਦਫ਼ਤਰਾਂ 'ਚ ਪਹੁੰਚਣ ਦੇ ਆਦੇਸ਼ ਦਿੱਤੇ ਗਏ ਹਨ, ਪਰ ਹਾਜ਼ਰੀ ਯਕੀਨੀ ਬਣਾਉਣ ਲਈ ...

ਪੂਰੀ ਖ਼ਬਰ »

ਡੀ.ਸੀ. ਦਫ਼ਤਰ ਦੇ ਵਿਭਾਗਾਂ 'ਚ ਮੁੱਖ ਮੰਤਰੀ ਦੇ ਹੁਕਮਾਂ ਦਾ ਪਹਿਲੇ ਦਿਨ ਦੀ ਨਹੀਂ ਹੋਇਆ ਪਾਲਣ

ਜਲੰਧਰ, 21 ਸਤੰਬਰ (ਚੰਦੀਪ ਭੱਲਾ)- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੇ ਦਿਨ ਹੀ ਹੁਕਮ ਜਾਰੀ ਕਰਦੇ ਹੋਏ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਦਫ਼ਤਰਾਂ ਚ ਸਵੇਰੇ 9 ਵਜੇ ਪਹੁੰਚਣ ਲਈ ਕਿਹਾ ਸੀ, ਪਰ ਡੀ.ਸੀ. ਦਫ਼ਤਰ ਦੇ ਵਿਭਾਗਾਂ ਚ ਪਹਿਲੇ ਦਿਨ ਹੀ ਕਰਮਚਾਰੀਆਂ ਵਲੋਂ ...

ਪੂਰੀ ਖ਼ਬਰ »

ਚੱਪਲ ਕਾਰੋਬਾਰੀਆਂ ਦੀਆਂ ਮੰਗਾਂ ਮੰਨੇ ਸਰਕਾਰ-ਕਿਸ਼ਨਪੁਰਾ

ਜਲੰਧਰ, 21 ਸਤੰਬਰ (ਸ਼ਿਵ)- ਸ਼੍ਰੋਮਣੀ ਅਕਾਲੀ ਦਲ ਬੀ.ਸੀ. ਵਿੰਗ ਜਲੰਧਰ ਦੇ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਨੇ ਚੱਪਲ ਵਪਾਰੀਆਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ 'ਚ ਹੋ ਰਹੇ ਭਾਰੀ ਵਾਧੇ ਕਾਰਨ ਚੱਪਲ ਕਾਰੋਬਾਰੀਆਂ ਨੂੰ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ-ਭੱਲਾ, ਜੋਸ਼ੀ

ਜਲੰਧਰ, 21 ਸਤੰਬਰ (ਜਸਪਾਲ ਸਿੰਘ)- ਯੂਥ ਕਾਂਗਰਸੀ ਆਗੂ ਅਸ਼ਵਨ ਭੱਲਾ ਤੇ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਦਿਹਾਤੀ ਦੇ ਪ੍ਰਧਾਨ ਹਨੀ ਜੋਸ਼ੀ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਮੁੱਖ ਮੰਤਰੀ ਬਣਨ ਨਾਲ ...

ਪੂਰੀ ਖ਼ਬਰ »

ਕਿਸਾਨਾਂ ਵਲੋਂ 27 ਨੂੰ ਜਲੰਧਰ-ਫਗਵਾੜਾ ਹਾਈਵੇ ਕੀਤਾ ਜਾਵੇਗਾ ਜਾਮ

ਜਲੰਧਰ, 21 ਸਤੰਬਰ (ਜਸਪਾਲ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਵਲੋਂ 27 ਸਤੰਬਰ ਨੂੰ ਬਾਠ ਕੈਸਲ ਦੇ ਨਜ਼ਦੀਕ ਜਲੰਧਰ-ਫਗਵਾੜਾ ਹਾਈਵੇ ਜਾਮ ਕੀਤਾ ਜਾਵੇਗਾ | ਇਸ ਸਬੰਧੀ ਕਿਸਾਨ ਆਗੂਆਂ ਨੇ ਦੱਸਿਆ ਕਿ ਧਰਨੇ ਦੀਆਂ ਤਿਆਰੀਆਂ ਸਬੰਧੀ ਜਲੰਧਰ ਛਾਉਣੀ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਸਬੰਧੀ ਲੋਹੀਆਂ 'ਚ ਮੀਟਿੰਗ

ਲੋਹੀਆਂ ਖਾਸ, 21 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਲੋਹੀਆਂ ਜ਼ੋਨ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਤੇ ਸਤਨਾਮ ਸਿੰਘ ਰਾਈਵਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ...

ਪੂਰੀ ਖ਼ਬਰ »

ਮਹਿਤਪੁਰ ਮੰਡੀ ਦੇ ਫੜ੍ਹ ਪਾਣੀ 'ਚ ਡੁੱਬੇ

ਮਹਿਤਪੁਰ, 21 ਸਤੰਬਰ (ਮਿਹਰ ਸਿੰਘ ਰੰਧਾਵਾ)- ਮਹਿਤਪੁਰ ਇਲਾਕੇ 'ਚ ਅੱਜ ਭਾਰੀ ਬਾਰਿਸ਼ ਕਾਰਨ ਬਾਲੋਕੀ ਸੜਕ ਨਾਲ ਜਾਂਦੇ ਗੰਦੇ ਨਾਲੇ 'ਚੋਂ ਪਾਣੀ ਮੰਡੀ ਅੰਦਰ ਦਾਖਲ ਹੋ ਗਿਆ ਅਤੇ ਕਈ ਫੜ੍ਹ ਪਾਣੀ 'ਚ ਡੁੱਬ ਗਏ | ਬਾਲੋਕੀ ਸੜਕ ਤੇ ਮੰਡੀ ਦੀ ਕੰਧ ਨਾਲ ਜਾਂਦੇ ਗੰਦੇ ਨਾਲੇ ਦੇ ...

ਪੂਰੀ ਖ਼ਬਰ »

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗਾ ਮਾਤਾ ਗੁਜਰੀ ਜੀ ਦਾ ਵਿਆਹ ਪੁਰਬ ਸਮਾਗਮ

ਕਰਤਾਰਪੁਰ, 21 ਸਤੰਬਰ (ਭਜਨ ਸਿੰਘ)-ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਆਹ ਪੁਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੀ ਪੱਧਰ ...

ਪੂਰੀ ਖ਼ਬਰ »

ਸੁਖਦੇਵ ਸਿੰਘ ਨੇ ਚੋਣ ਤਹਿਸੀਲਦਾਰ ਜਲੰਧਰ ਵਜੋਂ ਸੰਭਾਲਿਆ ਅਹੁਦਾ

ਜਲੰਧਰ, 21 ਸਤੰਬਰ (ਚੰਦੀਪ ਭੱਲਾ)- ਸੁਖਦੇਵ ਸਿੰਘ ਨੇ ਚੋਣ ਤਹਿਸੀਲਦਾਰ ਜਲੰਧਰ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਬਤੌਰ ਚੋਣ ਕਾਨੂੰਨਗੋ ਜ਼ਿਲ੍ਹਾ ਚੋਣ ਦਫ਼ਤਰ ਹੁਸ਼ਿਆਰਪੁਰ ਤਾਇਨਾਤ ਸਨ | ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ...

ਪੂਰੀ ਖ਼ਬਰ »

27 ਦੇ ਬੰਦ ਸਬੰਧੀ ਆਦਮਪੁਰ 'ਚ ਕਿਸਾਨਾਂ ਦੀ ਮੀਟਿੰਗ

ਆਦਮਪੁਰ, 21 ਸਤੰਬਰ(ਹਰਪ੍ਰੀਤ ਸਿੰਘ)- ਸੰਯੁਕਤ ਮੋਰਚੇ ਵਲੋਂ 27 ਸਤੰਬਰ ਭਾਰਤ ਬੰਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਅਹੁਦੇਦਾਰਾਂ ਦੀ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਰਕਲ ਆਦਮਪੁਰ ਦਫ਼ਤਰ ਵਿਖੇ ਹੋਈ, ਜਿਸ 'ਚ ਕਿਸਾਨਾਂ ਨੂੰ ...

ਪੂਰੀ ਖ਼ਬਰ »

ਕੈਨੇਡਾ 'ਚ ਜੇਤੂ ਐੱਮ.ਪੀ. ਮਨਿੰਦਰ ਸਿੱਧੂ ਦੇ ਜੱਦੀ ਘਰ ਖ਼ੁਸ਼ੀਆਂ ਦਾ ਮਾਹੌਲ

ਮਲਸੀਆਂ, 21 ਸਤੰਬਰ (ਸੁਖਦੀਪ ਸਿੰਘ)- ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਟੀਮ ਲਿਬਰਲ ਪਾਰਟੀ ਵਲੋਂ ਬਰੈਂਪਟਨ ਈਸਟ ਹਲਕੇ ਤੋਂ ਉਮੀਦਵਾਰ ਮਨਿੰਦਰ ਸਿੱਧੂ ਉਰਫ਼ ਮੈਨੀ ਸਿੱਧੂ ਦੂਜੀ ਵਾਰ ਚੋਣ ਜਿੱਤ ਕੇ ਐੱਮ.ਪੀ. ਬਣਿਆ ਹੈ, ਜਿਸ ਦੀ ...

ਪੂਰੀ ਖ਼ਬਰ »

ਸੋਹਲ ਖੁਰਦ ਦੀ ਛਿੰਝ 'ਚ ਪਟਕਾ ਬਾਜ਼ ਰੌਣੀ ਨੇ ਜਿੱਤਿਆ

ਮਹਿਤਪੁਰ, 21 ਸਤੰਬਰ (ਮਿਹਰ ਸਿੰਘ ਰੰਧਾਵਾ)- ਪਿੰਡ ਸੋਹਲ ਖੁਰਦ ਵਿਖੇ ਸਾਈਾ ਮੁਹੰਮਦ ਖਾਨ ਨੂੰ ਸਮਰਪਿਤ ਪਿੰਡ ਵਾਸੀਆਂ ਵਲੋਂ ਗ੍ਰਾਮ ਪੰਚਾਇਤ ਤੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ ਕਰਵਾਈ ਗਈ ਛਿੰਝ 'ਚ ਪਟਕੇ ਦੀ ਕੁਸ਼ਤੀ ਬਾਜ ਰੌਣੀ ਨੇ ਰਵੀ ਵੇਹਰਾਂ ਨਾਲ ਹੋਏ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX