ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ) - ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਅਤੇ ਐਮ.ਐਸ.ਪੀ. ਗਾਰੰਟੀ ਕਾਨੂੰਨ ਲਾਗੂ ਕਰਵਾਉਣ ਲਈ ਕਿਸਾਨ ਜ਼ਿਲੇ੍ਹ 'ਚ ਵੱਖ ਵੱਖ ਥਾਵਾਂ 'ਤੇ ਧਰਨਿਆਂ, ਮੁਜ਼ਾਹਰਿਆਂ 'ਚ ਡਟੇ ਰਹੇ | ਸਥਾਨਕ ਰੇਲਵੇ ਪਾਰਕਿੰਗ 'ਚ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਇਸ਼ਾਰਿਆਂ 'ਤੇ ਚੱਲ ਕੇ ਲੋਕ ਮਾਰੂ ਫ਼ੈਸਲੇ ਲੈ ਰਹੀ ਹੈ, ਜਿਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ | ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਹਨ | ਇਸ ਮੌਕੇ ਸੁਖਚਰਨ ਸਿੰਘ ਦਾਨੇਵਾਲੀਆ, ਤੇਜ ਸਿੰਘ ਚਕੇਰੀਆਂ, ਸੋਮਦੱਤ ਸ਼ਰਮਾ, ਰਤਨ ਕੁਮਾਰ ਭੋਲਾ, ਸ਼ਿੰਦਰ ਸਿੰਘ ਖਿਆਲਾ, ਜਸਵੰਤ ਸਿੰਘ ਜਵਾਹਰਕੇ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਅੱਗੇ ਰੋਸ ਪ੍ਰਦਰਸ਼ਨ ਕੀਤਾ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਸਥਾਨਕ ਰਿਲਾਇੰਸ ਤੇਲ ਪੰਪ ਅੱਗੇ ਕਿਸਾਨਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਸਰਕਾਰੀ ਮੰਡੀਕਰਨ ਪ੍ਰਣਾਲੀ ਖ਼ਤਮ ਕਰ ਕੇ ਇਸ ਦਾ ਪ੍ਰਬੰਧ ਪ੍ਰਾਈਵੇਟ ਸੈਕਟਰ ਨੂੰ ਦੇ ਰਹੀ ਹੈ, ਜਿਸ ਨਾਲ ਕਿਸਾਨ ਮਜ਼ਦੂਰ ਬਰਬਾਦ ਹੋ ਜਾਣਗੇ | ਉਨ੍ਹਾਂ ਲੋਕਾਂ ਨੂੰ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ 'ਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ | ਧਰਨੇ ਨੂੰ ਗੁਰਦੇਵ ਦਾਸ ਬੋੜਾਵਾਲ, ਸੁੱਖੀ ਸਿੰਘ, ਸੀਤਾ ਗਿਰ ਅਹਿਮਦਪੁਰ, ਲਵਪ੍ਰੀਤ ਸਿੰਘ, ਅੰਗਰੇਜ ਸਿੰਘ ਔਲਖ, ਕਰਨੈਲ ਸਿੰਘ, ਧਰਮਜੀਤ ਸਿੰਘ, ਬਸੰਤ ਸਿੰਘ ਸਹਾਰਨਾਂ, ਬਲਦੇਵ ਸਿੰਘ ਗੁਰਨੇ ਖ਼ੁਰਦ ਨੇ ਸੰਬੋਧਨ ਕੀਤਾ |
ਰੇਲਵੇ ਪਾਰਕਿੰਗ ਬਰੇਟਾ 'ਚ ਧਰਨਾ
ਬਰੇਟਾ ਤੋਂ ਪਾਲ ਸਿੰਘ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਸਥਾਨਕ ਰੇਲਵੇ ਪਾਰਕਿੰਗ 'ਚ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੂੰ ਕਿਹਾ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ ਹੈ, ਦਾ ਖ਼ਮਿਆਜ਼ਾ ਭੁਗਤਣਾ ਪਵੇਗਾ | ਆਗੂਆਂ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਐਲਾਨੇ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਮਾਸਟਰ ਮੇਲਾ ਸਿੰਘ, ਤਾਰ ਸਿੰਘ ਚੱਕ ਅਲੀਸ਼ੇਰ, ਦਸੌਂਦਾ ਸਿੰਘ ਬਹਾਦਰਪੁਰ, ਛੱਜੂ ਸਿੰਘ ਬਰੇਟਾ, ਸੁਰਜੀਤ ਕੌਰ, ਚਰਨਜੀਤ ਕੌਰ, ਬਲਜੀਤ ਕੌਰ, ਗੁਰਦੀਪ ਕੌਰ ਮੰਡੇਰ ਆਦਿ ਹਾਜ਼ਰ ਸਨ |
ਰਿਲਾਇੰਸ ਤੇਲ ਪੰਪ ਦਾ ਘਿਰਾਓ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਬਰੇਟਾ ਦੇ ਰਿਲਾਇੰਸ ਤੇਲ ਪੰਪ ਦਾ ਘਿਰਾਓ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਲਈ ਕੰਮ ਕਰ ਰਹੀ ਹੈ ਅਤੇ ਕਿਸਾਨਾਂ, ਮਜ਼ਦੂਰਾਂ ਦਾ ਗਲਾ ਘੋਟ ਰਹੀ ਹੈ | ਉਨ੍ਹਾਂ ਕਿਹਾ ਕਿ 27 ਦੇ ਬੰਦ ਲਈ ਪਿੰਡ-ਪਿੰਡ ਲਾਮਬੰਦੀ ਜਾਰੀ ਹੈ | ਇਸ ਮੌਕੇ ਚਰਨਜੀਤ ਸਿੰਘ ਬਹਾਦਰਪੁਰ, ਮੱਖਣ ਸਿੰਘ ਬਰੇਟਾ, ਗੁਰਮੇਲ ਸਿੰਘ ਰੰਘੜਿਆਲ, ਮਨਪ੍ਰੀਤ ਸਿੰਘ ਕਾਹਨਗੜ੍ਹ, ਸੀਤਾ ਸਿੰਘ ਬਰੇਟਾ, ਜਸਵੰਤ ਕੌਰ ਕਾਹਨਗੜ ਨੇ ਸੰਬੋਧਨ ਕੀਤਾ |
ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਵਿਜੀਲੈਂਸ ਵਿਭਾਗ ਮਾਨਸਾ ਦੀ ਟੀਮ ਵਲੋਂ ਬੀਤੇ ਅਗਸਤ ਮਹੀਨੇ 'ਚ ਥਾਣਾ ਝੁਨੀਰ ਦੇ ਮੁਖੀ ਐਸ.ਆਈ. ਜਗਦੇਵ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਸੀ, ਪਰ ਥਾਣਾ ਮੁਖੀ ਨੂੰ ਪੈਸੇ ਦਿਵਾਉਣ ਵਾਲਾ ਵਿਚੋਲਾ ...
ਸਰਦੂਲਗੜ੍ਹ, 21 ਸਤੰਬਰ (ਅਰੋੜਾ) - ਮਾਰਕਿਟ ਕਮੇਟੀ ਸਰਦੂਲਗੜ੍ਹ ਵਿਖੇ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ | ...
ਮਾਨਸਾ, 21 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ) - ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਚਿੱਟਾ, ਅਫ਼ੀਮ, ਭੁੱਕੀ ਚੂਰਾ ਪੋਸਤ, ਲਾਹਣ ਅਤੇ ਸ਼ਰਾਬ ਬਰਾਮਦ ਕਰ ਕੇ 17 ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ | ਡਾ. ਨਰਿੰਦਰ ਭਾਰਗਵ ਐਸ.ਐਸ.ਪੀ. ਮਾਨਸਾ ...
ਮਾਨਸਾ, 21 ਸਤੰਬਰ (ਸਟਾਫ਼ ਰਿਪੋਰਟਰ) - ਭਾਰਤ 'ਚ ਘੱਟ ਗਿਣਤੀਆਂ ਸੁਰੱਖਿਅਤ ਵੀ ਹਨ ਤੇ ਸਨਮਾਨਿਤ ਵੀ ਜਦਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਅਸੁਰੱਖਿਅਤ ਹਨ ਅਤੇ ਉਨ੍ਹਾਂ 'ਤੇ ਲਗਾਤਾਰ ਜ਼ੁਲਮ ਹੋ ਰਹੇ ਹਨ | ਇਹ ਵਿਚਾਰ ਡਾ. ਇੰਦਰੇਸ਼ ਕੁਮਾਰ ਮੈਂਬਰ ਕੇਂਦਰੀ ਕਾਰਜਕਾਰਨੀ ...
ਭੀਖੀ, 21 ਸਤੰਬਰ (ਗੁਰਿੰਦਰ ਸਿੰਘ ਔਲਖ) - ਸਥਾਨਕ ਬਿਜਲੀ ਦਫ਼ਤਰ ਵਿਖੇ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਸੰਬੋਧਨ ਕਰਦਿਆਂ ਜਥੇਬੰਦੀ ਦੇ ਇਕਾਈ ਪ੍ਰਧਾਨ ਸੁਖਪਾਲ ਸ਼ਰਮਾ ਨੇ ਕਿਹਾ ਕਿ ਮਹਿਕਮੇ ਵਲੋਂ ...
ਬੋਹਾ, 21 ਸਤੰਬਰ (ਰਮੇਸ਼ ਤਾਂਗੜੀ) - ਕਸਬਾ ਬੋਹਾ ਸਥਿਤ ਇਨ੍ਹੀ ਦਿਨੀਂ ਗਊਸ਼ਾਲਾ ਤੋਂ ਬਾਹਰ ਫਿਰਦੇ ਸੈਂਕੜੇ ਆਵਾਰਾ ਪਸ਼ੂਆਂ ਨੇ ਲੋਕਾਂ ਦਾ ਜਿਊਣਾ ਹਰਾਮ ਕਰ ਦਿੱਤਾ ਹੈ | ਕਿਸਾਨ ਆਗੂ ਅਵਤਾਰ ਸਿੰਘ ਦਈਆ, ਕ੍ਰਿਪਾਲ ਸਿੰਘ ਖ਼ਾਲਸਾ ਆਦਿ ਨੇ ਦੱਸਿਆ ਕਿ ਇਹ ਪਸ਼ੂ ਸਾਰਾ ...
ਮਾਨਸਾ, 21 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਇਨਕਲਾਬੀ ਨੌਜਵਾਨ ਸਭਾ ਵਲੋਂ ਰੁਜ਼ਗਾਰ ਗਰੰਟੀ ਐਕਟ ਦੀ ਮੰਗ ਨੂੰ ਲੈ ਕੇ ਦਸਤਖ਼ਤੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ | ਇਹ ਮੁਹਿੰਮ ਨੂੰ 2022 ਦੀਆਂ ਚੋਣਾਂ ਤੱਕ ਜਾਰੀ ਰੱਖ ਕੇ ਲੋਕ ਪੱਖੀ ਐਕਟ ਚੋਣ ਮੁੱਦਾ ਬਣਾਉਣ ਦਾ ਟੀਚਾ ...
ਮਾਨਸਾ, 21 ਸਤੰਬਰ (ਵਿਸ਼ੇਸ਼ ਪ੍ਰਤੀਨਿਧ) - ਤਿੰਨ ਖੇਤੀ ਵਿਰੋਧੀ ਕਾਨੂੰਨਾਂ, ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ, ਮਜ਼ਦੂਰ ਵਿਰੋਧੀ ਕਾਨੂੰਨਾਂ ਦੀ ਵਾਪਸੀ ਅਤੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ...
ਸਵਰਨ ਸਿੰਘ ਰਾਹੀ
ਬੁਢਲਾਡਾ, 21 ਸਤੰਬਰ - ਬੁਢਲਾਡਾ-ਬੋਹਾ ਮੁੱਖ ਸੜਕ 'ਤੇ ਸਥਿਤ ਪਿੰਡ ਕਲੀਪੁਰ ਪਿਛਲੇ ਕੁਝ ਦਹਾਕਿਆਂ ਤੋਂ ਰਾਜਸੀ ਪਿੜ 'ਚ ਵੱਖਰੀ ਮਹੱਤਤਾ ਵਜੋਂ ਉੱਭਰਿਆ ਪਿੰਡ ਹੈ | ਪਿੰਡ ਦੇ ਆਗੂ ਸਰਕਾਰਾਂ ਪਾਸੋਂ ਸਮੇਂ-ਸਮੇਂ ਤੇ ਲੋੜੀਂਦੀਆਂ ਸਹੂਲਤਾਂ ਲਿਆਉਣ 'ਚ ...
ਸੰਗਤ ਮੰਡੀ, 21 ਸਤੰਬਰ (ਅੰਮਿ੍ਤਪਾਲ ਸ਼ਰਮਾ) - ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ | ਕਾਲਜ ਦੇ ਪ੍ਰੋਫੈਸਰ ਡਾ. ...
ਭਾਗੀਵਾਂਦਰ, 21 ਸਤੰਬਰ (ਮਹਿੰਦਰ ਸਿੰਘ ਰੂਪ) - ਅੱਜ ਦਿਨ ਵੇਲੇ ਕਰੀਬ 12 ਵਜੇ ਖੇਤਰ 'ਚ ਪਏ ਅੱਧਾ ਘੰਟਾ ਮੀਂਹ ਨਾਲ ਮੌਸਮ 'ਚ ਠੰਢਕ ਆ ਗਈ ਹੈ | ਬਹੁਤ ਸਾਰੀਆਂ ਨੀਂਵੀਆਂ ਥਾਵਾਂ 'ਤੇ ਪਾਣੀ ਭਰ ਗਿਆ, ਰਾਹਗੀਰਾਂ ਨੂੰ ਵੀ ਆਉਣ-ਜਾਣ 'ਚ ਕੁਝ ਮੁਸ਼ਕਿਲ ਪੇਸ਼ ਆਈ | ਖੇਤੀ ਮਾਹਿਰਾਂ ...
ਰਾਮਾਂ ਮੰਡੀ, 21 ਸਤੰਬਰ (ਤਰਸੇਮ ਸਿੰਗਲਾ) - ਸਥਾਨਕ ਵੈੱਲਫੇਅਰ ਸਪੋਰਟਸ ਕਲੱਬ ਵਲੋਂ ਕਰਵਾਏ ਕ੍ਰਿਕਟ ਟੂਰਨਾਮੈਂਟ 'ਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੀਆਂ ਕੁਲ 42 ਟੀਮਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ 'ਚ ਰਾਮਾਂ ਮੰਡੀ ਪੰਜਾਬ ਦੀ ਟੀਮ ਨੇ ...
ਬਠਿੰਡਾ, 21 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ) - ਸ਼ਹਿਰ 'ਚ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਫੌਗਿੰਗ ਸ਼ਡਿਊਲ ਜਾਰੀ ਕਰਦਿਆਂ ਬਠਿੰਡਾ ਨਗਰ ਨਿਗਮ ਦੇ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸ਼ਹਿਰ ਅੰਦਰ ਫੌਗਿੰਗ ...
ਤਲਵੰਡੀ ਸਾਬੋ, 21 ਸਤੰਬਰ (ਰਣਜੀਤ ਸਿੰਘ ਰਾਜੂ) - ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਦੇ ਹੱਕ ਵਿਚ ਅਕਾਲੀ ਬਸਪਾ ਵਰਕਰਾਂ ਵੱਲੋਂ ਬੀਤੇ ਦਿਨ ਤੋਂ ਆਰੰਭੀਆਂ ਨੁੱਕੜ ...
ਭੁੱਚੋ ਮੰਡੀ, 21 ਸਤੰਬਰ (ਪਰਵਿੰਦਰ ਸਿੰਘ ਜੌੜਾ) - ਮਾਲਵਾ ਖੇਤਰ ਦੀ ਦਰਤੀ ਹੇਠਲੇ ਪਾਣੀ ਵਿਚ ਫਲੋਰਾਈਡ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਹੱਡੀਆਂ ਅਤੇ ਵਿਸ਼ੇਸ਼ ਕਰਕੇ ਦੰਦਾਂ ਦੇ ਰੋਗਾਂ ਵਿਚ ਵਾਧਾ ਹੋਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਦੇਸ਼ ਮੈਡੀਕਲ ਕਾਲਜ ...
ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ) - ਸਥਾਨਕ ਪੁਲਿਸ ਪਬਲਿਕ ਸਕੂਲ 'ਚ ਪੜ੍ਹਦੇ ਬੱਚਿਆਂ ਦੀਆਂ ਫ਼ੀਸਾਂ ਦੇ ਮਾਮਲੇ ਨੂੰ ਲੈ ਕੇ ਅੱਜ ਸਕੂਲ ਵਿਚ ਹੰਗਾਮਾ ਖੜ੍ਹਾ ਹੋ ਗਿਆ | ਇਕ ਪਾਸੇ ਬੱਚਿਆਂ ਦੇ ਮਾਪਿਆਂ ਵਲੋਂ ਸਕੂਲ ਪ੍ਰਬੰਧਕਾਂ 'ਤੇ ਧੱਕੇਸ਼ਾਹੀ ਦੇ ਦੋਸ਼ ...
ਸਰਦੂਲਗੜ੍ਹ, 21 ਸਤੰਬਰ (ਅਰੋੜਾ) - ਆਲ ਇੰਡੀਆ ਜਾਟ ਮਹਾ ਸਭਾ ਦੇ ਪ੍ਰਧਾਨ ਹਰਿੰਦਰ ਸਿੰਘ ਹਰਪੁਰਾ ਨੇ ਅਮਨਦੀਪ ਸਿੰਘ ਜੱਫਾ ਨੂੰ ਜਾਟ ਮਹਾ ਸਭਾ ਦਾ ਬਲਾਕ ਪ੍ਰਧਾਨ ਅਤੇ ਦਿਲਪ੍ਰੀਤ ਸਿੰਘ ਭਿੰਦੀ ਨੂੰ ਬਲਾਕ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ ਪੱਤਰ ...
ਝੁਨੀਰ, 21 ਸਤੰਬਰ (ਨਿ. ਪ. ਪ.)- ਨੇੜਲੇ ਪਿੰਡ ਖਿਆਲੀ ਚਹਿਲਾਂਵਾਲੀ ਵਿਖੇ ਸੜਕ ਕਿਨਾਰੇ 'ਤੇ ਦਰੱਖ਼ਤ ਜੋ ਕਿ ਹਾਦਸੇ ਨੂੰ ਸੱਦਾ ਦੇ ਰਹੇ ਸਨ, ਨੂੰ ਪਿੰਡ ਵਾਸੀਆਂ ਵਲੋਂ ਛਾਂਗਿਆ ਗਿਆ ਹੈ | ਤਰਸੇਮ ਸਿੰਘ ਗਿੱਲ ਅਤੇ ਗੋਰਾ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਰੱਖ਼ਤਾਂ ਦੀਆਂ ...
ਝੁਨੀਰ, 21 ਸਤੰਬਰ (ਨਿ. ਪ. ਪ.) - ਨੇੜਲੇ ਪਿੰਡ ਬੁਰਜ ਭਲਾਈਕੇ ਵਿਖੇ ਗਰਾਮ ਪੰਚਾਇਤ ਵਲੋਂ ਮਗਨਰੇਗਾ ਮਜ਼ਦੂਰਾਂ ਰਾਹੀਂ ਮੁੱਖ ਸੜਕ ਦੇ ਕਿਨਾਰਿਆਂ ਦੀ ਸਫ਼ਾਈ ਕਰਵਾਈ ਗਈ | ਸਰਪੰਚ ਸੁਖਵੀਰ ਕੌਰ ਨੇ ਦੱਸਿਆ ਕਿ ਪਿੰਡ ਦੀਆਂ ਗਲੀਆਂ ਅਤੇ ਸੜਕ ਦੇ ਕਿਨਾਰਿਆਂ ਦਾ ਸਫ਼ਾਈ ...
ਬੱਲੂਆਣਾ, 21 ਸਤੰਬਰ (ਗੁਰਨੈਬ ਸਾਜਨ) - ਕਾਂਗਰਸ ਹਾਈ ਕਮਾਨ ਵਲੋਂ ਗ਼ਰੀਬ ਵਰਗ ਦੇ ਵਿਅਕਤੀ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਜੋ ਇਤਿਹਾਸ ਰਚਿਆ ਹੈ ਉਸ ਲਈ ਪਾਰਟੀ ਹਾਈਕਮਾਨ ਦਾ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਗੁਰਜੰਟ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX