ਭਰਤਗੜ੍ਹ, 22 ਸਤੰਬਰ (ਜਸਬੀਰ ਸਿੰਘ ਬਾਵਾ)-ਪੰਜੇਹਰਾ-ਭਰਤਗੜ੍ਹ ਮਾਰਗ 'ਤੇ ਬੜਾ ਪਿੰਡ ਮੋੜ ਵਿਚਕਾਰ ਮੋਟਰਸਾਈਕਲ ਤੇ ਟਰੱਕ ਦੀ ਟੱਕਰ ਹੋਣ ਨਾਲ ਵਾਪਰੇ ਹਾਦਸੇ ਦੌਰਾਨ 1 ਨੌਜਵਾਨ ਦੀ ਮੌਤ ਹੋ ਗਈ, ਪੋਸਟ ਮਾਰਟਮ ਕਰਵਾਉਣ ਲਈ ਮਿ੍ਤਕ ਦਾ ਲਾਸ਼ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਲਿਜਾਈ ਗਈ ਹੈ | ਭਰਤਗੜ੍ਹ ਪੁਲਿਸ ਚੌਂਕੀ ਦੇ ਇੰਚਾਰਜ ਬਲਬੀਰ ਸਿੰਘ ਤੇ ਜਾਂਚ ਅਧਿਕਾਰੀ ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਐਚ. ਪੀ. 24/ 1028 ਨੰਬਰੀ ਟਰੱਕ ਜੋ ਭਰਤਗੜ੍ਹ ਤੋਂ ਪੰਜੇਹਰਾ ਵੱਲ ਜਾ ਰਿਹਾ ਸੀ, ਦੀ ਨਾਲ ਸਾਹਮਣਿਓਾ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋਣ ਨਾਲ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਮੌਤ ਹੋ ਗਈ | ਇਨ੍ਹਾਂ ਦੱਸਿਆ ਕਿ ਮਿ੍ਤਕ ਦੀ ਸ਼ਨਾਖ਼ਤ ਦਵਿੰਦਰ ਕੁਮਾਰ (25) ਪੁੱਤਰ ਬੱਗਾ ਰਾਮ, ਵਾਸੀ: ਪਿੰਡ ਬੈਹਲ, (ਹਿ. ਪ੍ਰ.) ਵਜੋਂ ਕੀਤੀ ਗਈ ਹੈ, ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਵਾਰਸਾਂ ਦੇ ਸਪੁਰਦ ਕੀਤਾ ਜਾਵੇਗਾ ਤੇ ਦੋਸ਼ੀ ਵਾਹਨ ਚਾਲਕ ਸਰਵਨ ਸ਼ਰਮਾ ਪੁੱਤਰ ਦੇਸ ਰਾਜ, ਪਿੰਡ: ਨੈਹਰੀ, ਜ਼ਿਲ੍ਹਾ ਬਿਲਾਸਪੁਰ (ਹਿ. ਪ੍ਰ) ਵਿਰੁੱਧ ਲੋੜੀਂਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕਰ ਲਿਆ ਹੈ |
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਰੁਜ਼ਗਾਰ ਪ੍ਰਾਪਤੀ ਲਈ ਪਿਛਲੇ ਕਰੀਬ ਚਾਰ ਸਾਲ ਤੋ ਕਾਂਗਰਸ ਸਰਕਾਰ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਬੇਰੁਜ਼ਗਾਰ ਬੀ. ਐਡ. ਟੈਟ ਪਾਸ ਅਧਿਆਪਕਾਂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ...
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪੰਜਾਬ ਸਹਿਕਾਰੀ ਸਭਾਵਾਂ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਸਹਿਕਾਰੀ ਸਭਾ ਸੰਧੂਆਂ ਵਿਖੇ ਹੋਈ ਜਿਸ ਵਿਚ ਯੂਨੀਅਨ ਦੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਕੀਤੀਆਂ ਗਈਆਂ ਉਪਰੰਤ ਜਥੇਬੰਦੀ ਦੀ ...
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਨਗਰ ਸੁਧਾਰ ਟਰੱਸਟ ਵਲੋਂ ਉਸਾਰੀ ਅਤੇ ਕੁੱਝ ਵਰਿ੍ਹਆਂ ਤੋਂ ਨਗਰ ਕੌਂਸਲ ਦੇ ਸਪੁਰਦ ਬੇਅੰਤ ਸਿੰਘ ਅਮਨ ਨਗਰ ਨੂੰ ਨਾਕਸ ਸੀਵਰੇਜ ਪ੍ਰਬੰਧ ਅਤੇ ਨਾਕਸ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਹੜ ਲੱਗ ਗਿਆ ਹੈ ਜਿਸ ਦਾ ਲਗਭਗ ਇੱਕ ...
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਜਤੋਲੀ ਟੇਡੇਵਾਲ ਦੇ ਜੰਗਲ 'ਚ ਖੜ੍ਹੇ ਖੈਰ ਦੇ ਦਰਖਤਾਂ ਦੀ ਨਿਲਾਮੀ ਅੱਜ ਪਿੰਡ ਵਾਸੀਆਂ ਦੇ ਵਿਰੋਧ ਦੇ ਚੱਲਦਿਆਂ ਬੀ. ਡੀ. ਪੀ. ਓ. ਨੂਰਪੁਰ ਬੇਦੀ ਵਲੋਂ ਰੱਦ ਕਰ ਦਿੱਤੀ ਗਈ ਹੈ ਜਿਸ ਕਾਰਨ ਆਪਸੀ ਤਣਾਅ ਪੈਦਾ ...
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆੜ੍ਹਤੀ ਐਸੋ: ਅਨਾਜ ਮੰਡੀ ਸ੍ਰੀ ਚਮਕੌਰ ਸਾਹਿਬ ਵਲੋਂ ਅੱਜ ਮੰਡੀ ਵਿਚ ਝੋਨੇ ਦੇ ਖ੍ਰੀਦ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪੁਆਏ ਗਏ, ਉਪਰੰਤ ਭਾਈ ਅਮਰੀਕ ਸਿੰਘ ਸੱਲ੍ਹੋਮਾਜਰੇ ...
ਘਨੌਲੀ, 22 ਸਤੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਨਿਵਾਸੀ ਵਿਅਕਤੀ ਜੋ ਬੀਤੀ 14 ਸਤੰਬਰ ਨੂੰ ਤੜਕਸਾਰ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ, ਦੇ ਭਰਾ ਪ੍ਰਦੀਪ ਸਿੰਘ ਨੇ ਦੱਸਿਆ ਕਿ ਸੋਹਣ ਸਿੰਘ ਪੁੱਤਰ ਮਨਸਾ ਰਾਮ ਨਿਵਾਸੀ ਪੁਰਾਣਾ ਡਾਕਖ਼ਾਨਾ ਬਾਜ਼ਾਰ ਘਨੌਲੀ ਜੋ ਕਿ ...
ਭਰਤਗੜ੍ਹ, 22 ਸਤੰਬਰ (ਜਸਬੀਰ ਸਿੰਘ ਬਾਵਾ)-ਕੌਮੀ ਮਾਰਗ 'ਤੇ ਤੂਰ ਫਿਲਿੰਗ ਸਟੇਸ਼ਨ ਨੇੜੇ ਆਵਾਰਾ ਪਸ਼ੂ ਦੇ ਅਚਾਨਕ ਅੱਗੇ ਆਉਣ ਨਾਲ 20 ਸਤੰਬਰ ਨੂੰ ਵਾਪਰੇ ਹਾਦਸੇ ਦੌਰਾਨ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਅੱਜ ਸਵੇਰੇ ਪੀ. ਜੀ. ਆਈ. ਚੰਡੀਗੜ੍ਹ 'ਚ ਮੌਤ ਹੋ ਗਈ | ਇੰ. ...
ਬੇਲਾ 22 ਸਤੰਬਰ (ਮਨਜੀਤ ਸਿੰਘ ਸੈਣੀ)-ਪੁਲਿਸ ਚੌਕੀ ਬੇਲਾ ਦੇ ਇੰਚਾਰਜ ਸ਼ਿੰਦਰਪਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਦੇ ਜਗਜੀਤ ਸਿੰਘ ਪੁੱਤਰ ਗੁਰਪਾਲ ਸਿੰਘ ਨੇ ਬੇਲਾ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਨਾਬਾਲਗ ਲੜਕੀ ਸੰਦੀਪ ਕੌਰ ਉਰਫ਼ ...
ਨੂਰਪੁਰ ਬੇਦੀ, 22 ਸਤੰਬਰ (ਢੀਂਡਸਾ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਲੀ ਦੀਆਂ ਬਰੂੰਹਾਂ 'ਤੇ ਕਿਸਾਨ ਅੰਦੋਲਨ ਦੇ 10 ਮਹੀਨੇ ਪੂਰੇ ਹੋਣ ਤੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੇ ਜਾਣ 'ਤੇ ਰੋਸ ਵਜੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, 'ਤੇ ਭਾਰਤ ...
ਨੂਰਪੁਰ ਬੇਦੀ, 22 ਸਤੰਬਰ (ਹਰਦੀਪ ਸਿੰਘ ਢੀਂਡਸਾ)-ਇਲਾਕਾ ਨੂਰਪੁਰ ਬੇਦੀ ਦੀ ਗੁਰਦੁਆਰਾ ਪ੍ਰਬੰਧ ਸੁਧਾਰ ਸੇਵਾ ਸੋਸਾਇਟੀ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁੰਨੇ ਵਿਖੇ ਅੱਜ ਜ਼ਰੂਰੀ ਮੀਟਿੰਗ ਬੁਲਾਈ ਗਈ | ਜਿਸ ਵਿਚ ਸੇਵਾ ਸੋਸਾਇਟੀ ਦੇ ਸਮੂਹ ਮੈਂਬਰ ਅਤੇ ...
ਨੂਰਪੁਰ ਬੇਦੀ, 22 ਸਤੰਬਰ (ਹਰਦੀਪ ਸਿੰਘ ਢੀਂਡਸਾ)-ਬਲਾਕ ਦੇ ਉੱਘੇ ਸਮਾਜ ਸੇਵੀ ਡਾ. ਦਵਿੰਦਰ ਬਜਾੜ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਨੂੰ ਦੇਖਦੇ ਹੋਏ ਆਲ ਇੰਡੀਆ ਗੁੱਜਰ ਮਹਾਸਭਾ ਵਲੋਂ ਸਭਾ ਦਾ ਕੌਮੀ ਸਕੱਤਰ ਨਿਯੁਕਤ ਕੀਤਾ ਗਿਆ ਹੈ | ਆਲ ਇੰਡੀਆ ਗੁੱਜਰ ਮਹਾਸਭਾ ...
ਭਰਤਗੜ੍ਹ, 22 ਸਤੰਬਰ (ਜਸਬੀਰ ਸਿੰਘ ਬਾਵਾ)-ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਬਣਾਉਣ 'ਤੇ ਸੂਬੇ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਸਮੇਤ ਪਾਰਟੀ ਦੇ ਕੇਂਦਰੀ ...
ਨੂਰਪੁਰ ਬੇਦੀ, 22 ਸਤੰਬਰ (ਢੀਂਡਸਾ)-ਪੰਚਾਇਤ ਸੰਮਤੀ ਨੂਰਪੁਰ ਬੇਦੀ ਦੇ ਚੇਅਰਮੈਨ ਡਾ. ਪ੍ਰੇਮ ਦਾਸ ਅਤੇ ਬੀ. ਡੀ. ਪੀ. ਓ. ਹਰਿੰਦਰ ਕੌਰ ਵਲੋਂ ਅੱਜ ਬਲਾਕ ਦੇ ਪਿੰਡ ਖੱਡਬਠਲੌਰ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਪਿੰਡ ਵਿਚ ਮੀਂਹ ਨਾਲ ਹੋਏ ਨੁਕਸਾਨ ਬਾਰੇ ...
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਗੁ: ਸਿੰਘ ਸਭਾ ਸੈਕਟਰ 2 ਨਯਾ ਨੰਗਲ ਵਿਖੇ ਬੀਤੀ ਰਾਤ ਤੋਂ ਆਰੰਭ ਹੋਏ ਜਿਸ ਵਿਚ ਕੌਮ ਦੇ ਪ੍ਰਸਿੱਧ ਕਥਾ ਵਾਚਕ ਭਾਈ ਸਰਬਜੀਤ ...
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਯੂਥ ਅਕਾਲੀ ਦਲ ਪੰਜਾਬ ਦੇ ਕੌਮੀ ਮੀਤ ਪ੍ਰਧਾਨ ਹਰਜਿੰਦਰ ਸਿੰਘ ਭਾਓਵਾਲ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨਾਲ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਦੱਸਿਆ ਕਿ 1982 'ਚ ਧਰਮ ਯੁੱਧ ਮੋਰਚੇ ...
ਮੋਰਿੰਡਾ, 22 ਸਤੰਬਰ (ਕੰਗ)-ਅੱਜ ਇੱਥੇ ਖਰੜ ਹਲਕੇ ਦੀਆਂ ਗ੍ਰਾਮ ਪੰਚਾਇਤਾਂ ਦੇ ਨੁਮਾਇੰਦਿਆਂ ਵਲੋਂ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਗ੍ਰਾਮ ਪੰਚਾਇਤਾਂ ਵਲੋਂ ਆਪਣੀਆਂ ਸਮੱਸਿਆਵਾਂ ਨੂੰ ...
ਘਨੌਲੀ, 22 ਸਤੰਬਰ (ਜਸਵੀਰ ਸਿੰਘ ਸੈਣੀ)-ਕੁਦਰਤ ਕੇ ਸਭ ਬੰਦੇ ਸੰਸਥਾ ਦੀ ਮੀਟਿੰਗ ਇੱਥੇ ਸੰਸਥਾ ਪ੍ਰਧਾਨ ਵਿੱਕੀ ਧੀਮਾਨ ਦੀ ਅਗਵਾਈ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਤੋਂ ਪਹਿਲੀ ਵਾਰ ਮੁੱਖ ਮੰਤਰੀ ਬਣਨਾ ਸਾਡੇ ਲਈ ਮਾਣ ਵਾਲੀ ...
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਅਰੁਣਾ ਆਸਫ ਅਲੀ ਪੀਜੀ ਕਾਲਜ, ਕਾਲਕਾ ਦੇ ਸਹਿਯੋਗ ਨਾਲ ਵਿਸ਼ਵ ਓਜ਼ੋਨ ਦਿਵਸ ਦੇ ਮੌਕੇ 'ਤੇ ਇੱਕ ਪੈਨਲ ਡਿਸਕਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਦਾ ਵਿਸ਼ਾ ਸੀ 'ਜੀਵਨ ਲਈ ਓਜ਼ੋਨ' | ਪ੍ਰੋਗਰਾਮ ਦਾ ...
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਸ਼ਾਮ 7.00 ਵਜੇ ਤੋਂ ਬਾਅਦ ਅਤੇ ਸਵੇਰੇ 10.00 ਵਜੇ ਤੋਂ ਪਹਿਲਾਂ ਕੰਬਾਈਨਾਂ ਨਾਲ ਝੋਨੇ ਦੀ ਕਟਾਈ ਕਰਨ ਦੀ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਰਾਤ ਸਮੇਂ ਪਈ ਤਰੇਲ ਕਾਰਨ ਝੋਨੇ ਵਿਚ ਨਮੀ ਦੀ ...
ਰੂਪਨਗਰ, 22 ਸਤੰਬਰ (ਹੁੰਦਲ)-ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਬਾਡੀ ਨਾਲ ਪੰਜਾਬ ਸਰਕਾਰ ਦੀ ਹੋਈ ਮੀਟਿੰਗ ਸੰਤੁਸ਼ਟੀਜਨਕ ਨਾ ਰਹਿਣ ਕਰਕੇ ਸੂਬਾ ਬਾਡੀ ਵੱਲੋਂ ਅਗਲੀ ਰਣਨੀਤੀ ਉਲੀਕਣ ਲਈ ਆਨਲਾਈਨ ਮੀਟਿੰਗ ਕੀਤੀ ਗਈ ਸੀ ਜਿਸ ਦੌਰਾਨ ਸੂਬਾ ਬਾਡੀ ...
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ-ਮੋਰਿੰਡਾ ਮਾਰਗ 'ਤੇ ਐਸ. ਵਾਈ. ਐਲ. ਦਾ ਪੁਲ ਓਲਡ ਮੋਰਿੰਡਾ ਤੋੜ ਕੇ ਦੁਬਾਰਾ ਬਣਾਉਣ ਦਾ ਕੰਮ ਜਲਦ ਸ਼ੁਰੂ ਹੋ ਰਿਹਾ ਹੈ ਜੋ 8 ਮਹੀਨੇ ਦੇ ਸਮੇਂ ਦੀ ਮਿਆਦ ਅੰਦਰ ਪੂਰਾ ਕਰਨ ਲਈ ਕੰਮ ਅਲਾਟ ਕਰ ਦਿੱਤਾ ਗਿਆ ਹੈ | ਇਸ ਸਬੰਧੀ ...
ਸ੍ਰੀ ਅਨੰਦਪੁਰ, 22 ਸਤੰਬਰ (ਨਿੱਕੂਵਾਲ, ਸੈਣੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਤੋਂ ਬਾਅਦ ਸਿੱਖ ਸੰਗਤਾਂ ਦੇ ਰੋਹ ਨੂੰ ਦੇਖਦਿਆਂ ਸ਼ੋ੍ਰਮਣੀ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੂੰ ਗੁਰਦੁਆਰਾ ਦੁੱਖ ...
ਸ੍ਰੀ ਅਨੰਦਪੁਰ ਸਾਹਿਬ 22 ਸਤੰਬਰ (ਨਿੱਕੂਵਾਲ , ਸੈਣੀ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਮਾਮਲੇ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਬੈਠੇ ਸਿੰਘਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਮਤਾ ਪਾਸ ਕਰਕੇ ਹੋਈ ਬੇਅਦਬੀ ਲਈ ਸ਼ੋ੍ਰਮਣੀ ਕਮੇਟੀ ...
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)- ਬੀਤੀ ਰਾਤ ਅਧਿਆਪਕਾਂ ਦੇ ਇੱਥੇ ਪੁੱਜਣ ਦੀ ਚਰਚਾਵਾਂ ਤੋਂ ਬਾਦ ਪੁਲਿਸ ਨੂੰ ਹੱਥਾ ਪੈਰਾਂ ਦੀ ਪੈ ਗਈ, ਜਿਸ ਤੇ ਇੱਥੋਂ ਦੇ ਡੀ ਐਸ ਪੀ ਬਲਦੇਵ ਸਿੰਘ ਅਤੇ ਥਾਣਾ ਮੁਖੀ ਨੇ ਸ਼ਹਿਰ ਦੀਆਂ ਸਾਰੀਆਂ ਟੈਂਕੀਆਂ 'ਤੇ ...
ਸ੍ਰੀ ਚਮਕੌਰ ਸਾਹਿਬ, 22 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਸ੍ਰੀ ਚਮਕੌਰ ਸਾਹਿਬ ਵਲੋਂ ਅੰਤਰਰਾਸ਼ਟਰੀ ਕੋਚ ਸਵ: ਅਜੈਬ ਸਿੰਘ ਬਾਸੀ ਦੀ ਯਾਦ ਵਿਚ ਅਤੇ ਕਿਸਾਨੀ ਅੰਦੋਲਨ ਨੂੰ ਸਮਰਪਿਤ ਸਥਾਨਕ ਖੇਡ ਸਟੇਡੀਅਮ ਵਿਚ ...
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਅੱਜ ਸਵੇਰੇ ਵਿਧਾਇਕ ਸੰਦੋਆ ਵੱਲੋਂ ਛਾਪੇਮਾਰੀ ਦੌਰਾਨ ਬੀ. ਡੀ. ਪੀ. ਓ. ਦਫ਼ਤਰ ਨੂਰਪੁਰ ਬੇਦੀ ਦੇ ਬੀ. ਡੀ. ਪੀ. ਓ. ਸਮੇਤ ਜ਼ਿਆਦਾਤਰ ਅਮਲਾ ਗ਼ੈਰਹਾਜ਼ਰ ਪਾਇਆ ਗਿਆ | ਦੱਸਣਯੋਗ ਹੈ ਕਿ ਹਲਕਾ ਵਿਧਾਇਕ ਅਮਰਜੀਤ ਸਿੰਘ ...
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ) -ਬੀਤੇ 2 ਦਿਨਾਂ ਤੋਂ ਜ਼ਿਲ੍ਹਾ ਰੂਪਨਗਰ 'ਚ ਹੋਈ ਭਾਰੀ ਵਰਖਾ ਤੋਂ ਬਾਅਦ ਰੋਪੜ-ਨੂਰਪੁਰ ਬੇਦੀ ਮੁੱਖ ਮਾਰਗ ਤੇ ਪਹਾੜੀ ਖੇਤਰ 'ਚ ਮਿੱਟੀ ਹੜ੍ਹ ਕੇ ਸੜਕਾਂ 'ਤੇ ਆ ਚੁੱਕੀ ਹੈ | ਇਸ ਦੇ ਚੱਲਦਿਆਂ ਉਕਤ ਸਥਾਨ ਸਲਿੱਪਰੀ ਹੋਣ ਕਾਰਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX