ਤਾਜਾ ਖ਼ਬਰਾਂ


ਪਨਬੱਸ/ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਪੰਜਾਬ ਦੇ ਬੱਸ ਅੱਡਿਆ 'ਤੇ ਰੋਸ ਪ੍ਰਦਰਸ਼ਨ
. . .  1 minute ago
ਅੰਮ੍ਰਿਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੂਰੇ ਪੰਜਾਬ ਦੇ ਬੱਸ ਸਟੈਂਡ 'ਤੇ ਰੋਸ ਪ੍ਰਦਰਸ਼ਨ ਕੀਤਾ...
ਸਰਪੰਚਾਂ ਤੇ ਚੇਅਰਮੈਨ ਨੂੰ ਟਿੱਚ ਜਾਣਨ ਵਾਲਾ ਬੀ.ਡੀ.ਪੀ.ਓ ਚੋਗਾਵਾਂ ਗੁਰਮੀਤ ਸਿੰਘ ਚਾਹਲ ਨੂੰ ਕੀਤਾ ਸਸਪੈਂਡ
. . .  8 minutes ago
ਚੋਗਾਵਾਂ, 3 ਦਸੰਬਰ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਦੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਨੂੰ ਬਲਾਕ ਚੋਗਾਵਾਂ ਦੇ ਪੰਚਾਂ ਸਰਪੰਚਾਂ ਨੂੰ ਖੱਜਲ-ਖ਼ਰਾਬ ਕਰਨ ਅਤੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ...
ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਤੇ ਉੱਘੇ ਹੋਟਲ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਦਿਹਾਂਤ
. . .  17 minutes ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ, ਉੱਘੇ ਹੋਟਲ ਤੇ ਟਰਾਂਸਪੋਰਟ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ...
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਅਤੇ ਦੂਜਾ ਟੈਸਟ ਮੈਚ, ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  24 minutes ago
ਮੁੰਬਈ, 3 ਦਸੰਬਰ - ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ...
ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਨੇ ਕੀਤਾ ਟਾਸਕ ਫੋਰਸ ਦਾ ਗਠਨ
. . .  35 minutes ago
ਨਵੀਂ ਦਿੱਲੀ, 3 ਦਸੰਬਰ - ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਸੰਬੰਧੀ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ...
ਭਾਰਤ ਕਿਸੇ ਤੋਂ ਪਿੱਛੇ ਨਹੀਂ ਹੈ - ਪ੍ਰਧਾਨ ਮੰਤਰੀ ਮੋਦੀ
. . .  42 minutes ago
ਨਵੀਂ ਦਿੱਲੀ, 3 ਦਸੰਬਰ - ਇਨਫਿਨਟੀ ਫੋਰਮ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਉਹ ਤਕਨਾਲੋਜੀ ਨੂੰ ਅਪਣਾਉਣ ਜਾਂ ਆਪਣੇ ਆਲੇ ਦੁਆਲੇ ਨਵੀਨਤਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ...
ਦਿੱਲੀ - ਐਨ.ਸੀ.ਆਰ. ਹਵਾ ਪ੍ਰਦੂਸ਼ਣ : ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ ਕਾਰਜ ਜਾਰੀ ਰੱਖਣ ਦੀ ਮਿਲੀ ਇਜਾਜ਼ਤ
. . .  50 minutes ago
ਨਵੀਂ ਦਿੱਲੀ, 3 ਦਸੰਬਰ - ਦਿੱਲੀ-ਐਨਸੀਆਰ ਵਿਚ ਹਵਾ ਪ੍ਰਦੂਸ਼ਣ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ ਕਾਰਜ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ ਉੱਥੇ ਹੀ ਹੁਣ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ...
ਪੰਜਾਬ ਤੱਰਕੀ ਕਰ ਗਿਆ ਹੈ ਪਰ ਮਾਨਸਾ ਅੱਜ ਵੀ ਪਿਛੜਿਆ ਹੋਇਆ ਹੈ - ਸਿੱਧੂ ਮੂਸੇਵਾਲਾ
. . .  about 1 hour ago
ਚੰਡੀਗੜ੍ਹ, 3 ਦਸੰਬਰ - ਪੰਜਾਬ ਤੱਰਕੀ ਕਰ ਗਿਆ ਹੈ ਪਰ ਮਾਨਸਾ ਅੱਜ ਵੀ ਪਿਛੜਿਆ ਹੋਇਆ ਹੈ - ਸਿੱਧੂ ਮੂਸੇਵਾਲਾ...
ਮੈਂ ਕਿਸੇ ਰੁਤਬੇ ਖ਼ਾਤਰ ਸਿਆਸਤ ਵਿਚ ਨਹੀਂ ਆਇਆ - ਸਿੱਧੂ ਮੂਸੇਵਾਲਾ
. . .  about 1 hour ago
ਚੰਡੀਗੜ੍ਹ, 3 ਦਸੰਬਰ - ਮੈਂ ਕਿਸੇ ਰੁਤਬੇ ਖ਼ਾਤਰ ਸਿਆਸਤ ਵਿਚ ਨਹੀਂ ਆਇਆ - ਸਿੱਧੂ ਮੂਸੇਵਾਲਾ...
ਕਾਂਗਰਸ ਵਿਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ
. . .  about 1 hour ago
ਚੰਡੀਗੜ੍ਹ, 3 ਦਸੰਬਰ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿਚ ਸ਼ਾਮਿਲ ਹੋ ਗਏ ...
ਇਟਲੀ 'ਚ 5 ਤੋ 11 ਸਾਲ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ ਕ੍ਰਿਸਮਸ ਤਿਉਹਾਰ ਤੋਂ ਪਹਿਲਾ
. . .  about 1 hour ago
ਵੈਨਿਸ (ਇਟਲੀ), 3ਦਸੰਬਰ (ਹਰਦੀਪ ਸਿੰਘ ਕੰਗ) - ਇਟਲੀ ਸਰਕਾਰ ਵਲੋਂ ਦੇਸ਼ ਵਿਚੋਂ ਕੋਰੋਨਾ ਮਹਾਂਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਇਟਲੀ ਨੂੰ ਕੋਵਿਡ....
ਘਰ 'ਚ ਹੀ ਗੰਨ ਬਣਾਉਣ ਦਾ ਕੰਮ ਕਰਦੇ ਭਰਾ ਵਲੋਂ ਚਲਾਈ ਗੋਲੀ ਨਾਲ ਭੈਣ ਦੀ ਮੌਤ
. . .  about 2 hours ago
ਸੈਕਰਾਮੈਂਟੋ,3 ਦਸੰਬਰ (ਹੁਸਨ ਲੜੋਆ ਬੰਗਾ) -ਇਕ 13 ਸਾਲਾ ਲੜਕੇ ਜੋ ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦਾ ਸੀ। ਉਸ ਵਲੋਂ ਚਲਾਈ ਗੋਲੀ ਨਾਲ ਉਸ ਦੀ 14 ਸਾਲਾ ਭੈਣ ਦੀ ਮੌਤ ਹੋ ....
ਭਾਰਤੀ ਮੂਲ ਦਾ ਅਮਰੀਕੀ ਸਿਬੂ ਨਾਇਰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ
. . .  about 2 hours ago
ਸੈਕਰਾਮੈਂਟੋ,3 ਦਸੰਬਰ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਭਾਰਤੀ ਮੂਲ ਦੇ ਅਮਰੀਕੀ ਸਿਬੂ ਨਾਇਰ ਨੂੰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ ....
ਕਰਨਾਟਕ ਦੇ ਮੁੱਖ ਮੰਤਰੀ ਅੱਜ ਕੋਰੋਨਾ ਦੇ ਓਮੀਕਰੋਨ ਵੇਰੀਐਂਟ 'ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
. . .  about 2 hours ago
ਬੈਂਗਲੁਰੂ, 03 ਦਸੰਬਰ - ਭਾਰਤ ਵਿਚ 2 ਓਮੀਕਰੋਨ ਕੇਸਾਂ ਦਾ ਪਤਾ ਲੱਗਣ 'ਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਮੈਂ ਲੈਬ ਤੋਂ ਪੂਰੇ ਵੇਰਵੇ ਮੰਗੇ....
ਭਾਰਤ-ਨਿਊਜ਼ੀਲੈਂਡ ਟੈਸਟ ਮੈਚ: ਟਾਸ ਵਿਚ ਦੇਰੀ, 9:30 ਵਜੇ ਪਿੱਚ ਦਾ ਹੋਵੇਗਾ ਅਧਿਕਾਰਤ ਨਿਰੀਖਣ
. . .  about 2 hours ago
ਮੁੰਬਈ, 3 ਦਸੰਬਰ - ਵਾਨਖੇੜੇ ਸਟੇਡੀਅਮ ਵਿਚ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਵਿਚ ਟਾਸ ਵਿਚ ਦੇਰੀ ਹੋਵੇਗੀ। ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਪਿੱਚ ਦਾ ਅਧਿਕਾਰਤ....
ਯਮੁਨਾ ਐਕਸਪ੍ਰੈੱਸਵੇਅ 'ਤੇ ਭਿਆਨਕ ਹਾਦਸਾ: ਐੱਮ.ਪੀ. ਪੁਲਿਸ ਦੇ ਤਿੰਨ ਕਾਂਸਟੇਬਲਾਂ ਸਮੇਤ 4 ਦੀ ਮੌਤ
. . .  about 2 hours ago
ਮਥੁਰਾ, 03 ਦਸੰਬਰ - ਮਥੁਰਾ ਜ਼ਿਲ੍ਹੇ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮੱਧ ਪ੍ਰਦੇਸ਼ ਦੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਦੀ ਮੌਤ ....
ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
. . .  about 3 hours ago
ਖੋਸਾ ਦਲ ਸਿੰਘ,3 ਦਸੰਬਰ (ਮਨਪ੍ਰੀਤ ਸਿੰਘ ਸੰਧੂ) ਬੀਤੀ ਰਾਤ ਫ਼ਿਰੋਜ਼ਪੁਰ ਜ਼ੀਰਾ ਮੁੱਖ ਮਾਰਗ 'ਤੇ ਪਿੰਡ ਭੜਾਣਾ ਦੇ ਨਜ਼ਦੀਕ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਭੁੱਲਰ (29) ਪੁੱਤਰ ਸ਼ਵਿੰਦਰ ਸਿੰਘ ਭੁੱਲਰ ਵਾਸੀ....
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਛੇਤੀ ਵਾਢੀ ਦਾ ਵਪਾਰਕ ਸਮਝੌਤਾ ਕਰ ਸਕਦੇ ਹਾਂ - ਟੋਨੀ ਐਬੋਟ (ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ)
. . .  about 3 hours ago
ਆਸਟ੍ਰੇਲੀਆ, 3 ਦਸੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਪਾਰ ਦੂਤ ਟੋਨੀ ਐਬੋਟ ਦਾ ਕਹਿਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਲਈ ਮੁਫਤ ਵਪਾਰ ਸਮਝੌਤਾ ਇਕ ਮਹੱਤਵਪੂਰਨ ਮੌਕਾ ....
ਯੂ.ਐੱਸ.- ਬਾਈਡਨ ਨੇ ਓਮੀਕਰੋਨ ਮਾਮਲਿਆਂ ਦੀਆਂ ਰਿਪੋਰਟਾਂ ਦੇ ਵਿਚਕਾਰ ਯਾਤਰਾ ਨਿਯਮਾਂ ਨੂੰ ਸਖ਼ਤ ਕਰਨ ਦਾ ਕੀਤਾ ਐਲਾਨ
. . .  about 3 hours ago
ਵਾਸ਼ਿੰਗਟਨ, 3 ਦਸੰਬਰ - ਰਾਸ਼ਟਰਪਤੀ ਜੋ-ਬਾਈਡਨ ਨੇ ਦੇਸ਼ ਭਰ ਤੋਂ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲਿਆਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸਖ਼ਤ ਯਾਤਰਾ ਨਿਯਮਾਂ ਦਾ ਐਲਾਨ ਕੀਤਾ....
ਨਵੇਂ ਟੈਸਟਿੰਗ ਨਿਯਮ ਅਮਰੀਕੀ ਨਾਗਰਿਕਾਂ ਤੇ ਦੇਸ਼ 'ਚ ਉਡਾਣ ਭਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੋਵਾਂ 'ਤੇ ਹੋਣਗੇ ਲਾਗੂ
. . .  about 3 hours ago
ਵਾਸ਼ਿੰਗਟਨ, 3 ਦਸੰਬਰ - ਨਵੇਂ ਟੈਸਟਿੰਗ ਨਿਯਮ ਅਮਰੀਕੀ ਨਾਗਰਿਕਾਂ ਅਤੇ ਦੇਸ਼ ਵਿਚ ਉਡਾਣ ਭਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੋਵਾਂ 'ਤੇ ਲਾਗੂ ਹੋਣਗੇ ਅਤੇ ਅਗਲੇ ਹਫ਼ਤੇ....
ਨੇਪਾਲ ਨੇ ਓਮੀਕਰੋਨ ਦੇ ਉੱਭਰਨ ਦੇ ਮੱਦੇਨਜ਼ਰ ਹਾਂਗਕਾਂਗ ਸਮੇਤ 9 ਦੇਸ਼ਾਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
. . .  about 3 hours ago
ਕਾਠਮਾਂਡੂ,3 ਦਸੰਬਰ - ਨੇਪਾਲ ਨੇ ਕੋਵਿਡ-19 ਦੇ ਓਮੀਕਰੋਨ ਰੂਪ ਦੇ ਉੱਭਰਨ ਦੇ ਮੱਦੇਨਜ਼ਰ ਹਾਂਗਕਾਂਗ ਸਮੇਤ 9 ਦੇਸ਼ਾਂ .....
ਨਿਊਯਾਰਕ ਵਿਚ ਓਮੀਕਰੋਨ ਦੇ 5 ਹੋਰ ਮਾਮਲੇ ਆਏ ਸਾਹਮਣੇ
. . .  about 4 hours ago
ਨਿਊਯਾਰਕ, 3 ਦਸੰਬਰ - ਨਿਊਯਾਰਕ ਵਿਚ ਓਮੀਕਰੋਨ ਦੇ 5 ਹੋਰ ਮਾਮਲੇ ....
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
. . .  1 day ago
ਕੇਰਲਾ : ਸੀ.ਪੀ.ਆਈ. (ਐਮ) ਦੇ ਆਗੂ ਪੀ.ਬੀ. ਸੰਦੀਪ ਕੁਮਾਰ ਦੀ ਤਿਰੂਵਾਲਾ ਵਿਚ ਚਾਕੂ ਮਾਰ ਕੇ ਹੱਤਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 9 ਅੱਸੂ ਸੰਮਤ 553

ਗੁਰਦਾਸਪੁਰ / ਬਟਾਲਾ / ਪਠਾਨਕੋਟ

ਬੱਸ ਦਾ ਇੰਤਜ਼ਾਰ ਕਰ ਰਹੀਆਂ ਸਵਾਰੀਆਂ ਨੰੂ ਕਾਰ ਨੇ ਮਾਰੀ ਟੱਕਰ-ਤਿੰਨ ਜ਼ਖ਼ਮੀ

ਗੁਰਦਾਸਪੁਰ, 23 ਸਤੰਬਰ (ਗੁਰਪ੍ਰਤਾਪ ਸਿੰਘ)-ਸਥਾਨਕ ਸ਼ਹਿਰ ਦੇ ਕਾਹਨੰੂਵਾਨ ਚੌਂਕ ਵਿਚ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਵਾਰੀਆਂ ਨੰੂ ਇਕ ਗੱਡੀ ਵਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉੱਥੇ ਖੜ੍ਹੀਆਂ ਤਿੰਨ ਔਰਤਾਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ | ਜਿਨ੍ਹਾਂ ਨੰੂ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਲਿਆਂਦਾ ਗਿਆ | ਇਸ ਸਬੰਧੀ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਸਰਬਜੀਤ ਅਤੇ ਨੀਤੂ ਦੋਨੋਂ ਪੁੱਤਰੀਆਂ ਥੋਮਸ ਮਸੀਹ ਵਾਸੀ ਧਾਰੀਵਾਲ ਅਤੇ ਸੁਸ਼ੀਲਾ ਪਤਨੀ ਪਰਮਜੀਤ ਰਾਏ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਹ ਕਾਹਨੰੂਵਾਨ ਚੌਂਕ ਵਿਚ ਬੱਸ ਦਾ ਇੰਤਜ਼ਾਰ ਕਰ ਰਹੀਆਂ ਸਨ ਕਿ ਪਿੱਛੋਂ ਆ ਰਹੀ ਹਾਂਡਾ ਸਿਟੀ ਕਾਰ ਨੰਬਰ ਪੀ.ਬੀ. 43ਬੀ. 0404 ਉਨ੍ਹਾਂ ਵਿਚ ਆਣ ਵੱਜੀ | ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈਆਂ ਅਤੇ ਉਨ੍ਹਾਂ ਨੰੂ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ | ਇਸ ਸਬੰਧੀ ਜਦੋਂ ਕਾਰ ਚਾਲਕ ਰਿਸ਼ੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਧਾਰੀਵਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗੱਡੀ ਦੀ ਬਰੇਕ ਫੇਲ੍ਹ ਹੋ ਗਈ ਸੀ | ਜਿਸ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ |

ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਚੱਕਾ ਜਾਮ ਕਰਕੇ ਕੀਤਾ ਰੋਸ ਪ੍ਰਦਰਸ਼ਨ

ਬਟਾਲਾ, 23 ਸਤੰਬਰ (ਕਾਹਲੋਂ)-ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਆਜ਼ਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਦੀ ਅਗਵਾਈ ਵਿਚ ਸ਼ਿਵ ਸੈਨਾ ਬਾਲ ਠਾਕਰੇ ਦੇ ਰਮੇਸ਼ ਨਈਅਰ, ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਵਿਜੇ ਤ੍ਰੇਹਨ ਤੇ ਸਮੇਤ ...

ਪੂਰੀ ਖ਼ਬਰ »

ਟਰਾਲੀ ਪਿੱਛੇ ਟਿੱਪਰ ਵੱਜਣ ਨਾਲ ਮਜ਼ਦੂਰ ਦੀ ਮੌਤ

ਤਲਵੰਡੀ ਰਾਮਾਂ, 23 ਸਤੰਬਰ (ਹਰਜਿੰਦਰ ਸਿੰਘ ਖਹਿਰਾ)-ਟਰਾਲੀ ਪਿੱਛੇ ਟਿੱਪਰ ਵੱਜਣ ਨਾਲ ਟਰੈਕਟਰ ਦੇ ਮੱਡਗਾਰਡ 'ਤੇ ਬੈਠੇ ਮਜ਼ਦੂਰ ਦੀ ਡਿੱਗਣ ਕਾਰਨ ਮੌਤ ਹੋ ਗਈ | ਟਰੈਕਟਰ ਚਾਲਕ ਹਰਪ©ੀਤ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਧਰਮਕੋਟ ਪੱਤਣ ਤੋਂ ਇਕੱਤਰ ਕੀਤੀ ਜਾਣਕਾਰੀ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਜਿੰਨੇ ਮਰਜ਼ੀ ਡਰਾਮੇ ਕਰ ਲਵੇ 2022 'ਚ ਸਰਕਾਰ ਅਕਾਲੀ ਦਲ ਦੀ ਬਣੇਗੀ-ਰਾਜਾ ਚੌਧਰੀਵਾਲ

ਬਟਾਲਾ, 23 ਸਤੰਬਰ (ਕਾਹਲੋਂ)-ਕਾਂਗਰਸ ਪਾਰਟੀ ਨੇ ਸਾਢੇ ਚਾਰ ਸਾਲ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਭੁਲਾ ਕੇ ਸੱਤਾ ਦਾ ਨਿੱਘ ਮਾਣਿਆ ਹੈ ਤੇ ਹੁਣ ਜਦੋਂ ਚੋਣਾਂ ਦੇ ਦਿਨ ਨਜ਼ਦੀਕ ਆ ਰਹੇ ਹਨ ਤਾਂ ਤਰ੍ਹਾਂ-ਤਰ੍ਹਾਂ ਦੇ ਡਰਾਮੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ-ਮੰਡ

ਬਟਾਲਾ, 23 ਸਤੰਬਰ (ਕਾਹਲੋਂ)-ਕਾਂਗਰਸ ਹਾਈਕਮਾਂਡ ਦੀ ਬਦÏਲਤ ਸਾਢੇ 9 ਸਾਲ ਮੁੱਖ ਮੰਤਰੀ ਅਹੁਦੇ 'ਤੇ ਰਹੇ ਕੈਪਟਨ ਅਮਰਿੰਦਰ ਸਿੰਘ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਹਾਊਸਫੈੱਡ ਦੇ ਉਪ ਚੇਅਰਮੈਨ ਸਾਹਿਬ ਸਿੰਘ ਮੰਡ ਨੇ ਕੀਤਾ | ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ 27 ਦੇ ਬੰਦ ਦੀ ਪੂਰਨ ਹਮਾਇਤ-ਗੁਰਿੰਦਰ ਸਿੰਘ ਬਾਜਵਾ

ਬਟਾਲਾ, 23 ਸਤੰਬਰ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕੇਦਰ ਦੇ ਤਿੰਨੇ ਖੇਤੀ ਕਾਨੁੰਨਾਂ ਖ਼ਿਲਾਫ਼ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੀ ਪੂਰਨ ਹਮਾਇਤ ਕਰਦਿਆਂ ਇਸ ਵਿਚ ਵੱਧ ਚੜ੍ਹ ਕੇ ਹਿੱਸਾ ਲਵਾਂਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੀ ਕੰਟੀਨ 'ਚ ਸ਼ਰੇਆਮ ਵਿਕ ਰਹੇ ਹਨ ਸਿਗਰਟ ਅਤੇ ਤੰਬਾਕੂ ਪਦਾਰਥ

ਗੁਰਦਾਸਪੁਰ, 23 ਸਤੰਬਰ (ਗੁਰਪ੍ਰਤਾਪ ਸਿੰਘ)-ਸਿਵਲ ਹਸਪਤਾਲ ਗੁਰਦਾਸਪੁਰ ਵਿਭਾਗ ਦੀਆਂ ਗ਼ਲਤੀਆਂ ਕਾਰਨ ਨਿੱਤ ਸੁਰਖੀਆਂ ਵਿਚ ਰਹਿੰਦਾ ਹੈ | ਪਰ ਵਿਭਾਗ ਸਭ ਕੁਝ ਜਾਣਦੇ ਹੋਏ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ | ਅਜਿਹਾ ਹੀ ਕੁਝ ਅੱਜ ਸਿਵਲ ਹਸਪਤਾਲ ਦੀ ਕੰਟੀਨ 'ਚ ...

ਪੂਰੀ ਖ਼ਬਰ »

ਸੰਤੁਲਨ ਵਿਗੜਨ ਕਾਰਨ ਬਜਰੀ ਨਾਲ ਭਰੀ ਟਰਾਲੀ ਸੜਕ ਕਿਨਾਰੇ ਪਲਟੀ

ਬਹਿਰਾਮਪੁਰ, 23 ਸਤੰਬਰ (ਬਲਬੀਰ ਸਿੰਘ ਕੋਲਾ)-ਦੀਨਾਨਗਰ-ਬਹਿਰਾਮਪੁਰ ਰੋਡ 'ਤੇ ਬਜਰੀ ਨਾਲ ਭਰੀ ਹੋਈ ਟਰਾਲੀ ਦਾ ਸੰਤੁਲਨ ਵਿਗੜ ਜਾਣ 'ਤੇ ਸੜਕ ਕਿਨਾਰੇ ਪਲਟ ਗਈ | ਜਾਣਕਾਰੀ ਅਨੁਸਾਰ ਬਜਰੀ ਨਾਲ ਭਰੀ ਹੋਈ ਟਰਾਲੀ ਰਾਤ ਦੇ ਸਮੇਂ ਦੀਨਾਨਗਰ ਵਲੋਂ ਆ ਰਹੀ ਸੀ ਕਿ ਟਰਾਲੀ ਦੇ ...

ਪੂਰੀ ਖ਼ਬਰ »

ਮੰਡਲ ਦਫ਼ਤਰ ਸਾਹਮਣੇ ਮੁਲਾਜ਼ਮਾਂ ਨੇ ਮੈਨੇਜਮੈਂਟ ਦੀ ਫੂਕੀ ਅਰਥੀ

ਗੁਰਦਾਸਪੁਰ, 23 ਸਤੰਬਰ (ਆਰਿਫ਼)-ਮੁਲਾਜ਼ਮ ਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਮੰਡਲ ਗੁਰਦਾਸਪੁਰ ਦਫ਼ਤਰ ਸਾਹਮਣੇ ਮੁਲਾਜ਼ਮਾਂ ਵਲੋਂ ਮੈਨੇਜਮੈਂਟ ਦੀ ਅਰਥੀ ਫੂਕੀ ਗਈ | ਜਿਸ ਦੀ ਪ੍ਰਧਾਨਗੀ ਸੰਜੀਵ ਸੈਣੀ ਮੰਡਲ ਪ੍ਰਧਾਨ ਟੀ.ਐਸ.ਯੂ ਤੇ ਮਨਜੀਤ ...

ਪੂਰੀ ਖ਼ਬਰ »

ਸੀ-ਪਾਇਟ ਕੈਂਪ ਵਿਖੇ ਪੰਜਾਬ ਪੁਲਿਸ ਅਤੇ ਸੀ.ਏ.ਪੀ.ਐੱਫ. ਦੀ ਕੋਚਿੰਗ ਸ਼ੁਰੂ

ਡੇਰਾ ਬਾਬਾ ਨਾਨਕ, 22 ਸਤੰਬਰ (ਵਿਜੇ ਸ਼ਰਮਾ)-ਸੀ-ਪਾਇਟ ਕੈਂਪ ਡੇਰਾ ਬਾਬਾ ਨਾਨਕ ਦੇ ਇੰਚਾਰਜ ਨਵਜੋਤ ਸਿੰਘ ਨੇ ਅਹਿਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਖੇ ਪੰਜਾਬ ਪੁਲਿਸ ਅਤੇ ਸੀ.ਈ.ਪੀ.ਐਫ. ਦੀ ਭਰਤੀ ਸਬੰਧੀ ਕੋਚਿੰਗ ਚੱਲ ਰਹੀ ਹੈ ਅਤੇ ਜਿਨ੍ਹਾਂ ਯੁਵਕਾਂ ਨੇ ...

ਪੂਰੀ ਖ਼ਬਰ »

-ਮਾਮਲਾ ਡੇਢ ਮਹੀਨਾ ਪਹਿਲਾਂ ਗਰਭਵਤੀ ਮਹਿਲਾ ਦੀ ਹੋਈ ਮੌਤ ਦਾ- ਉੱਚ ਅਧਿਕਾਰੀਆਂ ਦੀ ਟੀਮ ਨੇ ਮਿ੍ਤਕਾ ਦਾ ਕਰਵਾਇਆ ਡੀ.ਐੱਨ.ਏ. ਟੈੱਸਟ

ਪੁਰਾਣਾ ਸ਼ਾਲਾ, 23 ਸਤੰਬਰ (ਅਸ਼ੋਕ ਸ਼ਰਮਾ)-ਥਾਣਾ ਪੁਰਾਣਾ ਸ਼ਾਲਾ ਅਧੀਨ ਪੈਂਦੇ ਪਿੰਡ ਧਾਰੀਵਾਲ ਖਿੱਚੀਆਂ ਦੀ ਇਕ ਗਰਭਵਤੀ ਮਹਿਲਾ ਦੀ ਡੇਢ ਮਹੀਨਾ ਪਹਿਲਾਂ ਸਹੁਰਾ ਪਰਿਵਾਰ ਵਲੋਂ ਕੁੱਟਮਾਰ ਕਰਨ ਕਾਰਨ ਮੌਤ ਹੋ ਗਈ ਸੀ | ਜਿਸ ਤੋਂ ਬਾਅਦ ਮਿ੍ਤਕਾ ਦੇ ਪਰਿਵਾਰ ਵਲੋਂ ਉਸ ...

ਪੂਰੀ ਖ਼ਬਰ »

ਮਨਰੇਗਾ ਵਰਕਰ ਯੂਨੀਅਨ ਨੇ ਐੱਸ.ਡੀ.ਐੱਮ. ਬਟਾਲਾ ਨੂੰ ਦਿੱਤਾ ਮੰਗ-ਪੱਤਰ

ਬਟਾਲਾ, 23 ਸਤੰਬਰ (ਕਾਹਲੋਂ)-ਮਨਰੇਗਾ ਵਰਕਰ ਯੂਨੀਅਨ ਵਲੋਂ ਪਿੰਡ ਕਿਲ੍ਹਾ ਲਾਲ ਸਿੰਘ 'ਚ ਕਣਕ ਵੰਡਣ ਦੇ ਮਾਮਲੇ ਨੂੰ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਂਅ ਐਸ.ਡੀ.ਐਮ. ਬਟਾਲਾ ਦਫਤਰ ਦੇ ਕਰਮਚਾਰੀ ਨੂੰ ਮੰਗ ਪੱਤਰ ਆਗੂ ਕਪਤਾਨ ਸਿੰਘ ਬਾਸਰਪੁਰਾ, ਪਰਮਜੀਤ ਸਿੰਘ ...

ਪੂਰੀ ਖ਼ਬਰ »

ਰਾਜ ਸਰਕਾਰ ਦੀ ਜ਼ਮੀਨ ਦਾ ਮਾਲਕੀ ਹੱਕ ਲੈਣ ਲਈ ਕਾਬਜ਼ਕਾਰ ਦਾਅਵਾ ਪੇਸ਼ ਕਰਨ-ਐੱਸ.ਡੀ.ਐੱਮ. ਹਰਪ੍ਰੀਤ ਸਿੰਘ

ਕਲਾਨੌਰ, 23 ਸਤੰਬਰ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਰਾਜ ਸਰਕਾਰ ਦੀ ਜ਼ਮੀਨ ਤੇ ਲੰਮੇਂ ਸਮੇਂ ਤੋਂ ਕਾਬਜ਼ਕਾਰਾਂ ਨੂੰ ਮਾਲਕੀ ਹੱਕ ਦੇਣ ਲਈ ਸਬ ਡਵੀਜ਼ਨ ਦਫ਼ਤਰ ਕਲਾਨੌਰ ਵਲੋਂ ਦਰਖ਼ਾਸਤਾਂ ਦੀ ਮੰਗ ਕੀਤੀ ਗਈ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਤਲਵੰਡੀ ਨਾਹਰ 'ਚ ਧਾਰਮਿਕ ਸਮਾਗਮ ਕਰਵਾਇਆ

ਤਲਵੰਡੀ ਰਾਮਾਂ, 23 ਸਤੰਬਰ (ਹਰਜਿੰਦਰ ਸਿੰਘ ਖਹਿਰਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਸਾਲਾਨਾ ਜੋੜ ਮੇਲੇ ਰਮਦਾਸ ਨੂੰ ਸਮਰਪਿਤ ਤਲਵੰਡੀ ਨਾਹਰ ਅਤੇ ਸਮੂਹ ਸੰਗਤ ਵਲੋਂ ਇਕ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ...

ਪੂਰੀ ਖ਼ਬਰ »

ਬਟਾਲਾ ਦੇ ਵਿਕਾਸ 'ਚ ਆਈ ਖੜੋਤ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ-ਪਿ੍ੰ. ਹਰਬੰਸ ਸਿੰਘ

ਬਟਾਲਾ, 23 ਸਤੰਬਰ (ਬੁੱਟਰ)-ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਦੀ ਵਿਸ਼ੇਸ਼ ਮੀਟਿੰਗ ਪਿ੍ੰ. ਹਰਬੰਸ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਪਿ੍ੰ. ਹਰਬੰਸ ਸਿੰਘ ਨੇ ਕਿਹਾ ਕਿ ਬੜੀ ਚਿੰਤਾ ਤੇ ਨਿਰਾਸ਼ਾ ਵਾਲੀ ਗੱਲ ਹੈ ਕਿ ਬੀਤੇ 4 ਸਾਲਾਂ ਤੋਂ ਬਟਾਲਾ ਦੇ ...

ਪੂਰੀ ਖ਼ਬਰ »

ਮਾਈ ਭਾਗੋ ਸੇਵਾ ਸੁਸਾਇਟੀ ਸੋਹਲ ਨੇ ਲੋੜਵੰਦ ਲੜਕੀਆਂ ਨੂੰ ਦਿੱਤੀਆਂ ਸਿਲਾਈ ਮਸ਼ੀਨਾਂ

ਧਾਰੀਵਾਲ, 23 ਸਤੰਬਰ (ਰਮੇਸ਼ ਨੰਦਾ)-ਮਾਈ ਭਾਗੋ ਸੇਵਾ ਸੋਸਾਇਟੀ (ਯੂ.ਕੇ.) ਸੋਹਲ ਵਲੋਂ ਪਿੰਡ ਫੱਜੂਪੁਰ ਵਿਖੇ ਚਲਾਏ ਜਾਂਦੇ ਸਿਲਾਈ ਕੇਂਦਰਾਂ ਵਿਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫੀਕੇਟ ਵੰਡਣ ਦੇ ਨਾਲ-ਨਾਲ 4 ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ...

ਪੂਰੀ ਖ਼ਬਰ »

ਯੂਨੀਕ ਆਈਲਟਸ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਨੇ ਚੰਗੇ ਬੈਂਡ ਕੀਤੇ ਹਾਸਲ

ਧਾਰੀਵਾਲ, 23 ਸਤੰਬਰ (ਜੇਮਸ ਨਾਹਰ)-ਮਿਸ਼ਨ ਹਸਪਤਾਲ ਰੋਡ ਕੋਲ ਕਿਰਨ ਹਸਪਤਾਲ ਨੇੜੇ ਸਥਿਤ ਯੂਨੀਕ ਆਈਲਟਸ ਕੋਚਿੰਗ ਸੈਂਟਰ ਵਿਚ ਸੈਂਟਰ ਦੇ ਪ੍ਰਬੰਧਕ ਤਜਿੰਦਰ ਸਿੰਘ ਕੋਲੋਂ ਆਈਲਟਸ ਦੀ ਕੋਚਿੰਗ ਲੈ ਰਹੇ ਵਿੱਦਿਆਰਥੀਆਂ ਨੇ ਚੰਗੇ ਬੈਂਡ ਹਾਸਲ ਕੀਤੇ ਹਨ, ਜਿਸ ਵਿਚ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀਆਂ ਦੀ ਮੀਟਿੰਗ ਅੱਜ

ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਜਥੇਬੰਦੀਆ ਵਲੋਂ 27 ਸਤੰਬਰ ਨੂੰ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਕੋਟਲੀ ਸੂਰਤ ਮੱਲ੍ਹੀ ਸਮੇਤ ...

ਪੂਰੀ ਖ਼ਬਰ »

ਦੁਕਾਨ ਦੇ ਤਾਲੇ ਤੋੜ ਕੇ 4500 ਰੁਪਏ ਤੇ ਬੈਟਰਾ ਚੋਰੀ

ਕਾਦੀਆਂ, 23 ਸਤੰਬਰ (ਯਾਦਵਿੰਦਰ ਸਿੰਘ)-ਕਾਦੀਆਂ ਦੇ ਰੇਲਵੇ ਰੋਡ ਵਿਖੇ ਡਾਕਟਰ ਦੇ ਕਲੀਨਿਕ ਦੇ ਤਾਲੇ ਤੋੜ ਕੇ ਚੋਰਾਂ ਵਲੋਂ 4500 ਰੁਪਏ ਤੇ ਬੈਟਰਾ ਚੋਰੀ ਕਰ ਲਿਆ | ਇਸ ਸਬੰਧੀ ਡਾ. ਤਰਸੇਮ ਲਾਲ ਨੇ ਦੱਸਿਆ ਕਿ ਉਸ ਦੀ ਰੇਲਵੇ ਰੋਡ 'ਤੇ ਕਲੀਨਿਕ ਦੀ ਦੁਕਾਨ ਹੈ, ਬੀਤੀ ਰਾਤ ਆਪਣੀ ...

ਪੂਰੀ ਖ਼ਬਰ »

ਰੰਧਾਵਾ ਦਾ ਹਲਕੇ 'ਚ ਪਹੁੰਚਣ 'ਤੇ ਯੂਥ ਕਾਂਗਰਸ ਕਰੇਗੀ ਜ਼ੋਰਦਾਰ ਸਵਾਗਤ-ਮਹਾਂਦੇਵ, ਸਾਬਾ ਮੱਲ੍ਹੀ, ਸੂਬਾ

ਕਲਾਨੌਰ, 23 ਸਤੰਬਰ (ਪੁਰੇਵਾਲ)-ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਪੰਜਾਬ ਦੀ ਵਜ਼ਾਰਤ 'ਚ ਉਪ ਮੁੱਖ ਮੰਤਰੀ ਬਣਨ ਉਪਰੰਤ ਹਲਕੇ 'ਚ ਪਹਿਲੀ ਵਾਰ ਪਹੁੰਚਣ 'ਤੇ ਯੂਥ ਕਾਂਗਰਸ ਵਲੋਂ ਜੋਰਦਾਰ ਸਵਾਗਤ ਕੀਤਾ ਜਾਵੇਗਾ | ਸਵਾਗਤ ਦੀਆਂ ਤਿਆਰੀਆਂ ਸਬੰਧੀ ਸਥਾਨਕ ...

ਪੂਰੀ ਖ਼ਬਰ »

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ 'ਚ ਕਿਸਾਨਾਂ ਨੂੰ 4 ਰੋਜ਼ਾ ਧਰਨਿਆਂ ਸੰਬੰਧੀ ਕੀਤਾ ਲਾਮਬੰਦ

ਵਡਾਲਾ ਗ੍ਰੰਥੀਆਂ, 23 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਕਿਸਾਨਾਂ-ਮਜ਼ਦੂਰਾਂ ਦੀਆਂ ਮੰਨੀਆਂ ਹੋਈਆਂ ਮੰਗਾ ਲਾਗੂ ਕਰਵਾਉਣ ਲਈ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਸੂਬੇ ਭਰ ਦੇ ਡੀ.ਸੀ. ਦਫ਼ਤਰਾਂ ਦੇ ਅੱਗੇ 28 ਸਤੰਬਰ ਤੋਂ 4 ਰੋਜ਼ਾ ਪੱਕੇ ਮੋਰਚੇ ਲਗਾਉਣ ਸਬੰਧੀ ...

ਪੂਰੀ ਖ਼ਬਰ »

ਬਿਆਸ ਦਰਿਆ ਦੇ ਪਾਣੀ ਵਲੋਂ ਲਗਾਈ ਢਾਹ ਕਾਰਨ ਬਰਬਾਦ ਹੋ ਰਹੀ ਉਪਜਾਊ ਜ਼ਮੀਨ

ਸ੍ਰੀ ਹਰਿਗੋਬਿੰਦਪੁਰ, 23 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਘਾਟੀ ਦੇ ਥੱਲੇ ਬਿਆਸ ਦਰਿਆ ਕਿਨਾਰੇ ਅਨੇਕਾਂ ਹੀ ਕਿਸਾਨਾਂ ਦੀ ਉਪਜਾਊ ਜ਼ਮੀਨ ਨੂੰ ਦਰਿਆ ਦੇ ਪਾਣੀ ਵਲੋਂ ਪਿਛਲੇ ਲੰਮੇਂ ਸਮੇਂ ਤੋਂ ਕਈ ਥਾਵਾਂ 'ਤੇ ਢਾਹ ਲਗਾਉਣ ਕਾਰਨ ਕਈ ...

ਪੂਰੀ ਖ਼ਬਰ »

ਕੰਬਾਈਨ ਮਾਲਕਾਂ ਕੀਤੀ ਝੋਨੇ ਦੀ ਕਟਾਈ ਦੇ ਸੰਬੰਧ 'ਚ ਮੀਟਿੰਗ

ਹਰਚੋਵਾਲ, 23 ਸਤੰਬਰ (ਢਿੱਲੋਂ/ਭਾਮ)-ਕੰਬਾਈਨ ਮਾਲਕਾਂ ਦੀ ਯੂਨੀਅਨ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਭਰਥ ਦੀ ਹੇਠ ਹੋਈ, ਜਿਸ ਵਿਚ ਸਮੂਹ ਅਹੁਦੇਦਾਰਾਂ ਨੇ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਇਸ ਸਾਲ ਡੀਜ਼ਲ ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ ਦੇ 13 ਨੁਕਾਤੀ ਪ੍ਰੋਗਰਾਮ ਨੇ ਲੋਕਾਂ 'ਚ ਉਤਸ਼ਾਹ ਭਰਿਆ-ਰਾਜਨਬੀਰ ਘੁਮਾਣ

ਬਟਾਲਾ, 23 ਸਤੰਬਰ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨ ਕੀਤੇ 13 ਨੁਕਾਤੀ ਪ੍ਰੋਗਰਾਮ ਨਾਲ ਸੂਬੇ ਦੇ ਲੋਕਾਂ ਵਿਚ ਭਾਰੀ ਉਤਸ਼ਾਹ ਭਰਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਰਾਜਨਬੀਰ ਸਿੰਘ ਘੁਮਾਣ ਨੇ ...

ਪੂਰੀ ਖ਼ਬਰ »

ਅਕਾਲੀ ਆਗੂਆਂ ਦਾ ਵਫ਼ਦ ਮਜੀਠੀਆ ਨੂੰ ਮਿਲਿਆ

ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਵਿਧਾਨ ਸਭਾ ਹਲਕਾ ਕਾਦੀਆਂ ਅਤੇ ਬਲਾਕ ਧਾਰੀਵਾਲ ਦੇ ਅਕਾਲੀ ਦਲ ਆਗੂਆਂ ਦਾ ਇਕ ਵਫ਼ਦ ਸਾ. ਕੈਬਨਿਟ ਮੰਤਰੀ ਪੰਜਾਬ ਅਤੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੂੰ ਮਿਲਿਆ, ਜਿਸ ਵਿਚ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਬਾਬਾ ਨੱਥਾ ...

ਪੂਰੀ ਖ਼ਬਰ »

ਪਿੰਡ ਢੇਸੀਆਂ ਧਾਰਮਿਕ ਸਮਾਗਮ ਅੱਜ ਤੇ ਕੱਲ੍ਹ ਨੂੰ

ਡੇਹਰੀਵਾਲ ਦਰੋਗਾ, 23 ਸਤੰਬਰ (ਹਰਦੀਪ ਸਿੰਘ ਸੰਧੂ)-ਨਜ਼ਦੀਕੀ ਪਿੰਡ ਢੇਸੀਆਂ ਅਤੇ ਬਲੱਗਣ ਦੀ ਸਮੂਹ ਸਾਧ ਸੰਗਤ ਵਲੋਂ ਦੋ ਰੋਜ਼ਾ ਧਾਰਮਿਕ ਸਮਾਗਮ 24 ਤੇ 25 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਸੰਗਤ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ...

ਪੂਰੀ ਖ਼ਬਰ »

ਕਮਲਜੀਤ ਚਾਵਲਾ ਦੇ ਹੱਕ 'ਚ ਨਿੱਤਰੇ ਨੌਜਵਾਨਾਂ ਨੇ ਟਿਕਟ ਦੇਣ ਦੀ ਕੀਤੀ ਮੰਗ

ਦੋਰਾਂਗਲਾ, 23 ਸਤੰਬਰ (ਚੱਕਰਾਜਾ)-ਵਿਧਾਨ ਸਭਾ ਹਲਕਾ ਦੀਨਾਨਗਰ ਨਾਲ ਸਬੰਧਿਤ ਪਿੰਡ ਮਗਰਮੂਧੀਆਂ ਦੇ ਨੌਜਵਾਨਾਂ ਦੀ ਮੀਟਿੰਗ ਹਰਨੇਕ ਸਿੰਘ ਦੀ ਅਗਵਾਈ ਹੇਠ ਹੋਈ | ਜਿਸ ਵਿਚ ਸ਼ੋ੍ਰਮਣੀ ਅਕਾਲੀ ਦਲ ਦੀਆਂ ਨੀਤੀਆਂ ਨੰੂ ਘਰ ਘਰ ਪਹੁੰਚਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਗੁਰਦਾਸਪੁਰ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਨੰੂ ਹੱਲ ਕਰਨ 'ਚ ਨਾਕਾਮਯਾਬ ਰਹੀ ਟਰੈਫ਼ਿਕ ਪੁਲਿਸ

ਗੁਰਦਾਸਪੁਰ, 23 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਸ਼ਹਿਰ ਦੀ ਟਰੈਫ਼ਿਕ ਸਮੱਸਿਆ ਨੰੂ ਹੱਲ ਕਰਨ ਵਿਚ ਟਰੈਫ਼ਿਕ ਪੁਲਿਸ ਨਾਕਾਮਯਾਬ ਰਹੀ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ: ਨਾਨਕ ਸਿੰਘ ਵਲੋਂ ਆਪਣਾ ਅਹੁਦਾ ਸੰਭਾਲਦਿਆਂ ਹੀ ਸ਼ਹਿਰ ਦੀ ਟਰੈਫ਼ਿਕ ਸਮੱਸਿਆ ...

ਪੂਰੀ ਖ਼ਬਰ »

ਬਾਬਾ ਅਜੈ ਸਿੰਘ ਖ਼ਾਲਸਾ ਪਬਲਿਕ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ

ਧਾਰੀਵਾਲ, 23 ਸਤੰਬਰ (ਸਵਰਨ ਸਿੰਘ)-ਇੱਥੋਂ ਨਜ਼ਦੀਕ ਬਾਬਾ ਅਜੈ ਸਿੰਘ ਖਾਲਸਾ ਪਬਲਿਕ ਸਕੂਲ ਗੁਰਦਾਸ ਨੰਗਲ ਗੁਰਦਾਸਪੁਰ ਦੀ ਪਿ੍ੰਸੀਪਲ ਗਗਨਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਅਤੇ ਭਾਈ ਘਨੱਈਆ ਜੀ ਦੀ ਸਾਲਾਨਾ ਬਰਸੀ ਨੂੰ ...

ਪੂਰੀ ਖ਼ਬਰ »

ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਲੋਕਾਂ ਨਾਲ ਕੀਤੇ ਵਾਅਦੇ ਕਰਨ ਪੂਰੇ-ਰਮਨ ਸੰਧੂ

ਬਟਾਲਾ, 23 ਸਤੰਬਰ (ਕਾਹਲੋਂ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿਛਲੀਆਂ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਸਨ, ਜੋ ਅਜੇ ਤੱਕ ਪੂਰੇ ਨਹੀਂ ਹੋਏ ਤੇ ਹੁਣ ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ | ...

ਪੂਰੀ ਖ਼ਬਰ »

ਭਾਜਪਾ ਦੇ ਹਰ ਵਰਕਰ ਨਾਲ ਚੱਟਾਨ ਵਾਂਗ ਖੜ੍ਹੀ-ਹੀਰਾ ਵਾਲੀਆ

ਬਟਾਲਾ, 23 ਸਤੰਬਰ (ਬੁੱਟਰ)-ਸਥਾਨਕ ਵਾਰਡ ਨੰਬਰ 39 ਵਿਚ ਭਾਰਤੀ ਜਨਤਾ ਪਾਰਟੀ ਐੱਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਕਲਿਆਣ ਦੀ ਅਗਵਾਈ ਵਿਚ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਜਨਰਲ ਸਕੱਤਰ ਅਤੇ ਕੌਂਸਲਰ ਹੀਰਾ ਵਾਲੀਆ, ਸ਼ਹਿਰੀ ਸਰਕਲ ਪ੍ਰਧਾਨ ...

ਪੂਰੀ ਖ਼ਬਰ »

ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਝੋਨੇ ਦੀ ਫ਼ਸਲ ਦੀ ਖ਼ਰੀਦ ਸ਼ੁਰੂ ਕਰਵਾਈ

ਡੇਰਾ ਬਾਬਾ ਨਾਨਕ, 23 ਸਤੰਬਰ (ਅਵਤਾਰ ਸਿੰਘ ਰੰਧਾਵਾ)-ਅੱਜ ਦਾਣਾ ਮੰਡੀ ਡੇਰਾ ਬਾਬਾ ਨਾਨਕ ਵਿਖੇ ਝੋਨੇ ਦੀ ਜਿਨਸ ਦੀ ਖ਼ਰੀਦਦਾਰੀ ਦੀ ਸ਼ੁਰੂਆਤ ਕਰਵਾਈ ਗਈ | ਅੱਜ ਇੱਥੇ ਪਹੁੰਚੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਗੋਰਾਇਆ ਵਲੋਂ ਬਲਾਕ ਸੰਮਤੀ ਦੇ ਚੇਅਰਮੈਨ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਨੇ ਡਾਕਟਰਾਂ ਨੂੰ ਮੈਂਬਰਸ਼ਿਪ ਸਰਟੀਫ਼ਿਕੇਟ ਵੰਡੇ

ਹਰਚੋਵਾਲ, 23 ਸਤੰਬਰ (ਢਿੱਲੋਂ/ਭਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਦੇ ਹਾਲ ਵਿਚ ਪ੍ਰਧਾਨ ਗੁਰਨੇਕ ਸਿੰਘ ਹਰਚੋਵਾਲ ਅਤੇ ਜਨਰਲ ਸਕੱਤਰ ਡਾ. ਸਤਨਾਮ ਸਿੰਘ ਕੰਡੀਲਾ ਦੀ ਰਹਿਨੁਮਾਈ ਹੇਠ ਹੋਈ | ਇਸ ...

ਪੂਰੀ ਖ਼ਬਰ »

ਕਾਰਜ ਸਾਧਕ ਅਫ਼ਸਰ ਡੇਰਾ ਬਾਬਾ ਨਾਨਕ ਨੇ ਕੀਤੀ ਨਗਰ ਕੌ ਾਸਲ ਦਫ਼ਤਰ ਦੀ ਚੈਕਿੰਗ

ਡੇਰਾ ਬਾਬਾ ਨਾਨਕ, 23 ਸਤੰਬਰ (ਵਿਜੇ ਸ਼ਰਮਾ)-ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਮੂਹ ਸਰਕਾਰੀ ਦਫ਼ਤਰਾਂ ਅੰਦਰ ਮੁਲਾਜ਼ਮਾਂ ਦੀ ਹਾਜ਼ਰੀ 9 ਵਜੇ ਯਕੀਨੀ ਬਣਾਉਣ ਤਹਿਤ ਕੀਤੀਆਂ ਗਈਆਂ ਸਖ਼ਤ ਹਦਾਇਤਾਂ ਦਾ ਅਸਰ ਹੁਣ ਸਰਕਾਰੀ ਦਫ਼ਤਰਾਂ ਅੰਦਰ ...

ਪੂਰੀ ਖ਼ਬਰ »

ਰੰਧਾਵਾ ਦੀ ਅਗਵਾਈ 'ਚ ਰੱਤਾ ਦੇ ਕਰੀਬ 100 ਪਰਿਵਾਰ 'ਆਪ' 'ਚ ਸ਼ਾਮਿਲ

ਡੇਰਾ ਬਾਬਾ ਨਾਨਕ, 23 ਸਤੰਬਰ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਰੱਤਾ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵਕਤ ਵੱਡਾ ਬਲ ਮਿਲਿਆ, ਜਦੋਂ ਕਿ ਆਮ ਆਦਮੀ ਪਾਰਟੀ ਦੀ ਪਿੰਡ ਰੱਤਾ ਵਿਖੇ ਗੁਰਵਿੰਦਰ ਸਿੰਘ ਦੇ ਗ੍ਰਹਿ ਵਿਖੇ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸੱਦੇ ਨੂੰ ਸਫ਼ਲ ਲਈ ਕਿਸਾਨਾਂ ਵਲੋਂ ਬੈਠਕ

ਸ੍ਰੀ ਹਰਿਗੋਬਿੰਦਪੁਰ, 23 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧੀਰੋਵਾਲ ਦੇ ਗੁਰਦੁਆਰਾ ਖੂਹੀ ਸਾਹਿਬ ਵਿਖੇ ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ...

ਪੂਰੀ ਖ਼ਬਰ »

ਪੰਜਾਬ ਦੀ ਜਨਤਾ ਦਾ ਰਾਖਾ ਸਾਬਤ ਹੋਵੇਗਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ-ਕਾਂਗਰਸੀ ਆਗੂ

ਘੁਮਾਣ, 23 ਸਤੰਬਰ (ਬੰਮਰਾਹ)-ਪੰਜਾਬ ਦੀ ਜਨਤਾ ਦਾ ਰਾਖਾ ਸਾਬਤ ਹੋਵੇਗਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਦਲਬੀਰ ਸਿੰਘ ਤੇ ਸਰਪੰਚ ਬਲਜਿੰਦਰ ਸਿੰਘ ਐਨੋਕੋਟ ਨੇ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ...

ਪੂਰੀ ਖ਼ਬਰ »

ਕਾਂਗਰਸ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ-ਖੁਸ਼ਹਾਲਪੁਰ

ਡੇਰਾ ਬਾਬਾ ਨਾਨਕ, 23 ਸਤੰਬਰ (ਵਿਜੇ ਸ਼ਰਮਾ)-ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਕੀਤੀ ਗਈ ਨਿਯੁਕਤੀ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੇਵਲ ਲੋਕ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਪੰਧੇਰ ਵਿਖੇ ਬੀ.ਐੱਡ. 'ਚ ਦਾਖ਼ਲੇ ਲਈ ਸਹਾਇਤਾ ਡੈੱਸਕ ਸਥਾਪਿਤ-ਡਾ. ਕੰਗ

ਫਤਹਿਗੜ੍ਹ ਚੂੜੀਆਂ, 23 ਸਤੰਬਰ (ਐਮ.ਐਸ. ਫੱੁਲ)-ਸ੍ਰੀ ਗੁਰੂ ਰਾਮਦਾਸ ਕਾਲਜ ਆਫ ਐਜੂਕੇਸ਼ਨ ਪੰਧੇਰ ਵਿਖੇ ਬੀ.ਐੱਡ. ਕੋਰਸ ਵਿਚ ਦਾਖ਼ਲਿਆ ਲਈ ਸਹਾਇਤਾ ਡੈਸਕ ਸਥਾਪਿਤ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਿੰਦਰਪਾਲ ਕੌਰ ਕੰਗ ਨੇ ਦੱਸਿਆ ਕਿ ਕਾਲਜ ਅੰਦਰ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਫ਼ਤਹਿ ਦਿਵਸ ਸਮਾਗਮ ਦੀਆਂ ਤਿਆਰੀਆਂ ਸ਼ੁਰੂ-ਰਸੀਵਰ ਤਿੱਬੜ

ਸ੍ਰੀ ਹਰਿਗੋਬਿੰਦਪੁਰ, 23 ਸਤੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਵਲੋਂ ਜਿੱਤੀ ਦੂਸਰੀ ਜੰਗ ਦੀ ...

ਪੂਰੀ ਖ਼ਬਰ »

ਡੀਪੂ ਹੋਲਡਰਾਂ ਦੀ ਮੰਗਾਂ ਸਬੰਧੀ ਮੀਟਿੰਗ 27 ਨੰੂ

ਗੁਰਦਾਸਪੁਰ, 23 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਰਾਸ਼ਨ ਡੀਪੂ ਹੋਲਡਰਾਂ ਵਲੋਂ ਆਪਣੀਆਂ ਭਖਦੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕਰਨ ਸਬੰਧੀ 27 ਸਤੰਬਰ ਨੰੂ ਇਕ ਮੀਟਿੰਗ ਰੱਖੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ...

ਪੂਰੀ ਖ਼ਬਰ »

ਪੁਰਾਣਾ ਸ਼ਾਲਾ ਕਮਿਊਨਿਟੀ ਹੈੱਲਥ ਸੈਂਟਰ ਵਿਖੇ ਕੈਂਪ ਅੱਜ

ਪੁਰਾਣਾ ਸ਼ਾਲਾ, 23 ਸਤੰਬਰ (ਅਸ਼ੋਕ ਸ਼ਰਮਾ)-ਪੀ.ਐਚ.ਸੀ. ਰਣਜੀਤ ਬਾਗ ਅੰਦਰ ਪੈਂਦੇ ਕਮਿਊਨਿਟੀ ਹੈਲਥ ਸੈਂਟਰ ਜਗਤਪੁਰ ਵਿਖੇ 24 ਸਤੰਬਰ ਨੰੂ ਏ.ਬੀ.ਐਸ.ਐਸ.ਵੀ.ਵਾਈ. ਕੈਂਪ ਇਲਾਕੇ ਦੀਆਂ ਸਹੂਲਤਾਂ ਲਈ ਲੱਗ ਰਿਹਾ ਹੈ | ਇਸ ਦੀ ਅਗਵਾਈ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਰਦਾਸਪੁਰ ...

ਪੂਰੀ ਖ਼ਬਰ »

ਪੈਟਰੋਲ ਪੰਪ 'ਤੇ ਖੜ੍ਹਾ ਕੀਤਾ ਟਰੱਕ ਚੋਰੀ

ਘੁਮਾਣ, 23 ਸਤੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਬੀਤੀ ਰਾਤ ਇਕ ਪੈਟਰੋਲ ਪੰਪ 'ਤੇ ਲੱਗੇ 6 ਟਾਇਰੀ ਟਰੱਕ ਦੇ ਚੋਰੀ ਹੋਣ ਦੀ ਖ਼ਬਰ ਹੈ | ਟਰੱਕ ਦੇ ਮਾਲਕ ਮਦਨ ਮਸੀਹ ਪੁੱਤਰ ਨਜ਼ੀਰ ਮਸੀਹ ਵਾਸੀ ਮਡਿਆਲਾ ਨੇ ਦੱਸਿਆ ਕਿ ਬੀਤੇ ਦਿਨੀਂ ਬਟਾਲਾ ਤੋਂ ਟਰੱਕ ਪੀ.ਬੀ.08ਬੀ.ਕਿਊ9267 ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹੈ ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ

ਗੁਰਦਾਸਪੁਰ, 23 ਸਤੰਬਰ (ਆਰਿਫ਼)-ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਸਰਹੱਦੀ ਖੇਤਰ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ | ਇਸ ਸਬੰਧੀ ਐਮ.ਡੀ.ਰਿਸ਼ਬਦੀਪ ਸਿੰਘ ਸੰਧੂ ਅਤੇ ਕੋਆਰਡੀਨੇਟਰ ਸਾਧੂ ਸਿੰਘ ਕਾਹਲੋਂ ਨੇ ਦੱਸਿਆ ਕਿ 2008 ਵਿਚ ਆਈ.ਟੀ.ਆਈ ਨੰੂ ...

ਪੂਰੀ ਖ਼ਬਰ »

ਲੋਕ ਅਕਾਲੀ/ਬਸਪਾ ਸਰਕਾਰ ਬਣਾਉਣ ਲਈ ਕਾਹਲੇ-ਗੁਰਨਾਮ ਸਿੰਘ

ਦੋਰਾਂਗਲਾ, 23 ਸਤੰਬਰ (ਚੱਕਰਾਜਾ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਐਲਾਨੇ 13 ਨੁਕਾਤੀ ਪ੍ਰੋਗਰਾਮ ਨੰੂ ਘਰ-ਘਰ ਪਹੁੰਚਾਇਆ ਜਾ ਰਿਹਾ | ਜਦੋਂ ਕਿ ਲੋਕ ਅਕਾਲੀ ਦਲ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖ਼ੁਸ਼ ਹਨ | ਜਿਸ ਦੇ ਚੱਲਦਿਆਂ ਲੋਕ 2022 'ਚ ...

ਪੂਰੀ ਖ਼ਬਰ »

ਰੰਧਾਵਾ ਦਾ ਉਪ ਮੁੱਖ ਮੰਤਰੀ ਬਣਨਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ-ਆਗੂ

ਗੁਰਦਾਸਪੁਰ, 23 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਪਿਛਲੇ ਦਿਨੀਂ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਅਸਤੀਫ਼ੇ ਦੇ ਬਾਅਦ ਮਾਝੇ ਖੇਤਰ ਨਾਲ ਸਬੰਧਿਤ ਨਿਧੜਕ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੰੂ ਉਪ ਮੁੱਖ ਮੰਤਰੀ ਬਣਾਉਣਾ ਜ਼ਿਲ੍ਹਾ ਗੁਰਦਾਸਪੁਰ ਲਈ ਮਾਣ ਵਾਲੀ ਗੱਲ ...

ਪੂਰੀ ਖ਼ਬਰ »

ਆਈ. ਏ. ਈ. ਗਲੋਬਲ ਇੰਡੀਆ ਨੇ ਯੂ.ਕੇ. ਦੇ ਵੀਜ਼ਿਆਂ ਦੀਆਂ ਲਗਾਈਆਂ ਝੜੀਆਂ, ਪ੍ਰਾਪਤ ਕੀਤੇ 23 ਵੀਜ਼ੇ

ਗੁਰਦਾਸਪੁਰ, 23 ਸਤੰਬਰ (ਆਰਿਫ਼)-ਆਈ.ਏ.ਈ ਗਲੋਬਲ ਇੰਡੀਆ ਇਮੀਗਰੇਸ਼ਨ ਵਲੋਂ ਇਮੀਗਰੇਸ਼ਨ ਦੀਆਂ ਦਿੱਤੀਆਂ ਜਾ ਰਹੀਆਂ ਬਿਹਤਰੀਨ ਸੇਵਾਵਾਂ ਸਦਕਾ ਯੂ.ਕੇ ਦੇ ਵੀਜ਼ਿਆਂ ਦੀਆਂ ਝੜੀਆਂ ਲਗਾ ਦਿੱਤੀਆਂ ਗਈਆਂ ਹਨ | ਇਸ ਸਬੰਧੀ ਸੰਸਥਾ ਦੇ ਐਮ.ਡੀ.ਅਤੇ ਵੀਜ਼ਾ ਮਾਹਿਰ ਐਡਵੋਕੇਟ ...

ਪੂਰੀ ਖ਼ਬਰ »

ਪਿੰ੍ਰਸੀਪਲ ਬਲਬੀਰ ਚੰਦ ਜੋਸਨ ਦੀ ਜਿੱਤ ਲਈ ਇਕਜੁੱਟ ਹੋਈਆਂ ਜ਼ਿਲ੍ਹੇ ਦੀਆਂ ਡੀ.ਏ.ਵੀ. ਸੰਸਥਾਵਾਂ

ਗੁਰਦਾਸਪੁਰ, 23 ਸਤੰਬਰ (ਪੰਕਜ ਸ਼ਰਮਾ)-ਜੀਆ ਲਾਲ ਮਿੱਤਲ ਡੀ.ਏ.ਵੀ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਜ਼ਿਲ੍ਹੇ ਦੀਆਂ ਸਾਰੀਆਂ ਡੀ.ਏ.ਵੀ. ਸੰਸਥਾਵਾਂ ਦੀ ਮੀਟਿੰਗ ਹੋਈ | ਜਿਸ ਵਿਚ ਡੀ.ਏ.ਵੀ. ਦੇ ਪ੍ਰਧਾਨ ਆਗਿਆ ਰਤਨ ਪੂਨਮ ਸੂਰੀ, ਸਲਾਹਕਾਰ ਅਤੇ ਉਪ ਪ੍ਰਧਾਨ ਪਿ੍ੰਸੀਪਲ ...

ਪੂਰੀ ਖ਼ਬਰ »

ਦਰਜਨ ਕਿਸਾਨਾਂ ਦੀਆਂ ਟਿਊਬਵੈੱਲ ਮੋਟਰਾਂ ਦੀਆਂ ਤਾਰਾਂ ਚੋਰੀ

ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਆਉਂਦੇ ਪਿੰਡ ਰਾਉਵਾਲ 'ਚੋਂ ਬੀਤੀ ਰਾਤ ਵੱਖ-ਵੱਖ ਕਿਸਾਨਾਂ ਦੀਆਂ ਦਰਜਨ ਟਿਊਬਵੈਲ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਕਰਕੇ ਜਿਥੇ ਲੋਕ ਚਿੰਤਤ ਹਨ, ਉੱਥੇ ਕਿਸਾਨਾਂ 'ਚ ...

ਪੂਰੀ ਖ਼ਬਰ »

27 ਨੂੰ 'ਭਾਰਤ ਬੰਦ' ਦੇ ਸੱਦੇ ਦੀ ਡੀ.ਟੀ.ਐੱਫ. ਨੇ ਕੀਤੀ ਡਟਵੀਂ ਹਮਾਇਤ

ਗੁਰਦਾਸਪੁਰ, 23 ਸਤੰਬਰ (ਆਰਿਫ਼)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਰੰਟੀ ਦੇਣ ਪ੍ਰਤੀ ਅੜੀਅਲ ਰੱੁਖ਼ ਅਖ਼ਤਿਆਰ ਕਰਨ ਵਾਲੀ ਮੋਦੀ ਸਰਕਾਰ ਖ਼ਿਲਾਫ਼ 27 ਸਤੰਬਰ ਨੂੰ 'ਭਾਰਤ ਬੰਦ' ...

ਪੂਰੀ ਖ਼ਬਰ »

2022 ਦੀਆਂ ਚੋਣਾਂ 'ਚ ਕਾਂਗਰਸ ਅਤੇ ਆਪ ਦੇ ਗੁੰਮਰਾਹਕੁੰਨ ਝਾਂਸੇ 'ਚ ਨਾ ਆਉਣ ਲੋਕ- ਰਵੀ ਮੋਹਨ

ਦੋਰਾਂਗਲਾ, 23 ਸਤੰਬਰ (ਚੱਕਰਾਜਾ)-ਸ਼ੋ੍ਰਮਣੀ ਅਕਾਲੀ ਦਲ ਹਲਕਾ ਦੀਨਾਨਗਰ ਦੇ ਸੀਨੀਅਰ ਆਗੂ ਰਵੀ ਮੋਹਨ ਵਲੋਂ ਹਲਕੇ ਦੇ ਪਿੰਡ ਆਲੀਨੰਗਲ ਵਿਖੇ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਵਰਕਰ ਮੀਟਿੰਗ ਕੀਤੀ ਗਈ | ਇਸ ਮੌਕੇ ਰਵੀ ਮੋਹਨ ਨੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਐਲਾਨੇ 13 ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਸੰਯੁਕਤ ਕਿਸਾਨ ਮੋਰਚੇ ਵਿਰੁੱਧ ਬਿਆਨਬਾਜ਼ੀ ਕਰਨਾ ਮੰਦਭਾਗਾ-ਆਗੂ

ਗੁਰਦਾਸਪੁਰ, 23 ਸਤੰਬਰ (ਭਾਗਦੀਪ ਸਿੰਘ ਗੋਰਾਇਆ)-ਗੁਰਦਾਸਪੁਰ ਰੇਲਵੇ ਸਟੇਸ਼ਨ 'ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ 'ਤੇ 274ਵੇਂ ਜਥੇ ਨੇ ਭੁੱਖ ਹੜਤਾਲ ਰੱਖੀ | ਜਿਸ ਵਿਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਗੁਰਦੀਪ ਸਿੰਘ ਮੁਸਤਾਬਾਦ, ਗੁਰਦੀਪ ਸਿੰਘ ਬਹਿਰਾਮਪੁਰ, ...

ਪੂਰੀ ਖ਼ਬਰ »

13ਵੇਂ ਸਾਲਾਨਾ ਜਗਰਾਤੇ 'ਚ ਕਮਲ ਖ਼ਾਨ ਮਹਾਂਮਾਈ ਦਾ ਕਰਨਗੇ ਗੁਣਗਾਨ

ਫਤਹਿਗੜ੍ਹ ਚੂੜੀਆਂ, 23 ਸਤੰਬਰ (ਐੱਮ.ਐੱਸ. ਫੁੱਲ)-ਨÏਜਵਾਨ ਸੇਵਕ ਸਭਾ ਵਲੋਂ 13ਵਾਂ ਸਾਲਾਨਾ ਵਿਸ਼ਾਲ ਜਗਰਾਤਾ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਨਵੀਸ਼ ਨੰਦਾ ਅਤੇ ਨਿਤਿਨ ਨੰਦਾ ਨੇ ਦੱਸਿਆ ਕਿ 25 ਸਤੰਬਰ ਨੂੰ ਰੇਲਵੇ ਰੋਡ 'ਤੇ ਸਥਿਤ ਖੇਡ ਸਟੇਡੀਅਮ ਵਾਲੀ ...

ਪੂਰੀ ਖ਼ਬਰ »

ਪਿੰਡ ਕੈਰੇ 'ਚ ਛਿੰਝ ਮੇਲਾ ਕਰਵਾਇਆ

ਬਹਿਰਾਮਪੁਰ, 23 ਸਤੰਬਰ (ਬਲਬੀਰ ਸਿੰਘ ਕੋਲਾ)-ਥਾਣਾ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਕੈਰੇ ਦੇ ਵਾਸੀਆਂ ਵਲੋਂ ਪਿੰਡ ਦੇ ਸਰਪੰਚ ਕੇਵਲ ਸਿੰਘ ਦੀ ਅਗਵਾਈ ਵਿਚ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ | ਜਿਸ ਵਿਚ ਦੂਰ-ਦੂਰ ਤੋਂ ਆਏ ਪਹਿਲਵਾਨਾਂ ਨੇ ਸ਼ਿਰਕਤ ਕੀਤੀ | ਛੋਟੀਆਂ ...

ਪੂਰੀ ਖ਼ਬਰ »

'ਬੇਟੀ ਬਚਾਓ ਬੇਟੀ ਪੜ੍ਹਾਓ' ਤੇ 'ਖਾਣਾ ਬਰਬਾਦ ਨਾ ਕਰੋ' ਦਾ ਕੇਰਲਾ ਤੋਂ ਹੋਕਾ ਦੇਣ ਨਿਕਲਿਆ ਨੌਜਵਾਨ ਪੰਜਾਬ ਪੁੱਜਾ

ਕਲਾਨੌਰ, 23 ਸਤੰਬਰ (ਪੁਰੇਵਾਲ)-ਭਾਰਤ ਸਮੇਤ ਸੰਸਾਰ 'ਚ 'ਬੇਟੀ ਬਚਾਓ ਬੇਟੀ ਪੜ੍ਹਾਓ' ਅਤੇ 'ਖਾਣਾ ਬਰਬਾਦ ਨਾ ਕਰੋ' ਦਾ ਹੋਕਾ ਦਿੰਦਿਆਂ ਦਾ ਯੰਗਸਟ ਟਰੈਵਲਰ ਇੰਡੀਆ ਜੈਫਰੀ ਸੈਮ ਵਾਸੀ ਕੇਰਲਾ ਦਾ ਕਲਾਨੌਰ ਦੇ ਸਾਹਿਬਜ਼ਾਦਾ ਜੋਰਾਵਾਰ ਸਿੰਘ ਫਤਿਹ ਸਿੰਘ ਪਬਲਿਕ ਸੀਨੀਅਰ ...

ਪੂਰੀ ਖ਼ਬਰ »

ਲੋਕਾਂ ਨੂੰ ਸਾਫ਼-ਸੁਥਰਾ ਤੇ ਭੈਅ ਮੁਕਤ ਸਮਾਜ ਦੇਣਾ ਸਾਡਾ ਮੁਢਲਾ ਫ਼ਰਜ਼-ਖੁਸ਼ਬੀਰ ਕÏਰ

ਪੰਜਗਰਾਈਆਂ, 23 ਸਤੰਬਰ (ਬਲਵਿੰਦਰ ਸਿੰਘ)-ਪੁਲਿਸ ਜ਼ਿਲ੍ਹਾ ਬਟਾਲਾ ਦੇ ਅਧੀਨ ਆਉਂਦੇ ਪੁਲਿਸ ਥਾਣਾ ਰੰਗੜ ਨੰਗਲ ਦੇ ਨਵ-ਨਿਯੁਕਤ ਪੀ. ਪੀ. ਐੱਸ. ਅਫ਼ਸਰ ਅਤੇ ਐੱਸ. ਐੱਚ. ਓ. ਦੀ ਡਿਊਟੀ ਨਿਭਾਅ ਰਹੀ ਮੈਡਮ ਖੁਸ਼ਬੀਰ ਕÏਰ ਨੇ ਕਿਹਾ ਕਿ ਪੰਜਾਬ ਦੀ ਜਨਤਾ ਨੂੰ ਭੈਅ ਮੁਕਤ ਅਤੇ ...

ਪੂਰੀ ਖ਼ਬਰ »

ਗੁਰਦੁਆਰੇ ਦੀ ਨਵੀਂ ਇਮਾਰਤ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ

ਪੁਰਾਣਾ ਸ਼ਾਲਾ, 23 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਛੀਨਾ ਬੇਟ ਵਿਖੇ ਗੁਰਦੁਆਰਾ ਸਾਹਿਬ ਦੀ ਬਣੀ ਨਵੀਂ ਇਮਾਰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਕੀਤਾ ਗਿਆ | ਇਸ ਸਬੰਧੀ ਗੁਰਦੁਆਰਾ ...

ਪੂਰੀ ਖ਼ਬਰ »

ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲਗਾਇਆ ਬਿਜਲੀ ਪੰਚਾਇਤ ਕੈਂਪ

ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਵਿਖੇ ਅੱਜ ਬਿਜਲੀ ਪੰਚਾਇਤ ਕੈਂਪ ਮੁਹਿੰਮ ਤਹਿਤ ਖਪਤਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਉੱਪ ਮੰਡਲ ਅਫ਼ਸਰ ਇੰਜੀ. ਕੁਲਦੀਪ ਸਿੰਘ ...

ਪੂਰੀ ਖ਼ਬਰ »

ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦਾ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਘੁਮਾਣ, 23 ਸਤੰਬਰ (ਬੰਮਰਾਹ)-ਸਟੂਡੈਂਟ ਗੇਮਸ ਅਤੇ ਐਕਟੀਵਿਟੀ ਫਾਉਂਡੇਸ਼ਨ ਵਲੋਂ ਕਰਵਾਏ ਗਏ ਸੂਬਾ ਪੱਧਰੀ ਮੁਕਾਬਲਿਆਂ 'ਚੋਂ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਵਿਦਿਆਥੀਆਂ ਨੇ ਮੱਲਾਂ ਮਾਰੀਆਂ ਹਨ | ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਨੇ ਜੇਤੂ ...

ਪੂਰੀ ਖ਼ਬਰ »

ਖੇਤੀ ਕਾਨੂੰਨਾਂ ਦੇ ਵਿਰੋਧ 'ਚ 27 ਨੂੰ ਮੁਕੰਮਲ ਬੰਦ ਕਰਕੇ ਲੋਕ ਸ਼ਾਂਤਮਈ ਕਰਨਗੇ ਰੋਸ ਪ੍ਰਦਰਸ਼ਨ-ਚੰਦੂਸੂਜਾ

ਕੋਟਲੀ ਸੂਰਤ ਮੱਲ੍ਹੀ, 23 ਸਤੰਬਰ (ਕੁਲਦੀਪ ਸਿੰਘ ਨਾਗਰਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਚਲਾਏ ਜਾ ਰਹੇ ਸੰਘਰਸ਼ ਪ੍ਰਤੀ ਲੋਕਾਂ ਨੂੰ ਲਾਮਬੰਦ ਕਰਨ ਲਈ ਨੇੜਲੇ ਪਿੰਡ ...

ਪੂਰੀ ਖ਼ਬਰ »

ਸੀ. ਐਂਡ ਵੀ. ਟੀਚਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਰੰਧਾਵਾ ਦਾ ਸਨਮਾਨ

ਵਡਾਲਾ ਗ੍ਰੰਥੀਆਂ, 23 ਸਤੰਬਰ (ਗੁਰਪ੍ਰਤਾਪ ਸਿੰਘ ਕਾਹਲੋਂ)-ਪੰਜਾਬ ਦੇ ਨਵੇਂ ਬਣੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਅੱਜ ਸੀ. ਐਂਡ ਵੀ. ਟੀਚਰ ਯੂਨੀਅਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਹਲੋਂ ਨੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ...

ਪੂਰੀ ਖ਼ਬਰ »

ਚਿੱਟਾ ਪੀਂਦੇ ਦੋ ਨੌਜਵਾਨ ਕਾਬੂ

ਪਠਾਨਕੋਟ, 23 ਸਤੰਬਰ (ਚੌਹਾਨ)-ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਵਲੋਂ ਚਿੱਟਾ ਪੀਂਦੇ ਦੋ ਨੌਜਵਾਨਾਂ ਨੰੂ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਨੰੂ ਸੂਚਨਾ ਮਿਲੀ ਸੀ ਕਿ ਚੱਕੀ ਪੁਲ ਕੋਲ ਟੈਕਸ ਬੈਰੀਅਰ ਦੀ ਪੁਰਾਣੀ ਬਿਲਡਿੰਗ ਵਿਚ ਦੋ ਨੌਜਵਾਨ ਚਿੱਟੇ ਦਾ ਨਸ਼ਾ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ 8 ਕੋਰੋਨਾ ਮਰੀਜ਼ ਆਏ ਸਾਹਮਣੇ

ਪਠਾਨਕੋਟ, 23 ਸਤੰਬਰ (ਚੌਹਾਨ)-ਪਠਾਨਕੋਟ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ | ਅੱਜ ਜ਼ਿਲ੍ਹੇ ਅੰਦਰ 8 ਹੋਰ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ | ਜਦੋਂ ਕਿ 22 ਸਤੰਬਰ ਨੰੂ 7 ਮਰੀਜ਼ ਸਾਹਮਣੇ ਆਏ ਸਨ | 5 ਕਰੋਰੋਨਾ ਮਰੀਜ਼ ਠੀਕ ਹੋ ਕੇ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥ ਸਮੇਤ ਮੋਟਰਸਾਈਕਲ ਸਵਾਰ ਕਾਬੂ

ਪਠਾਨਕੋਟ, 23 ਸਤੰਬਰ (ਚੌਹਾਨ)-ਪੁਲਿਸ ਵਲੋਂ ਚੱਕੀ ਪੁਲ 'ਤੇ ਲਗਾਏ ਨਾਕੇ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਹਿਮਾਚਲ ਡਮਟਾਲ ਵਲੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਆਏ ਪਰ ਪੁਲਿਸ ਨੰੂ ਦੇਖਦਿਆਂ ਪਿੱਛੇ ਭੱਜਣ ਲੱਗੇ ਜਿਨ੍ਹਾਂ ਨੰੂ ਪੁਲਿਸ ਨੇ ਕਾਬੂ ਕਰ ਲਿਆ ...

ਪੂਰੀ ਖ਼ਬਰ »

ਆਰੀਆ ਮਹਿਲਾ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ 15 ਹਜ਼ਾਰ ਰੁਪਏ ਦੀ ਵਜ਼ੀਫ਼ਾ ਰਾਸ਼ੀ ਕੀਤੀ ਭੇਟ

ਪਠਾਨਕੋਟ, 23 ਸਤੰਬਰ (ਸੰਧੂ)-ਲਾਈਨਜ਼ ਕਲੱਬ ਪਠਾਨਕੋਟ ਵਲੋਂ ਕਲੱਬ ਦੇ ਪ੍ਰਧਾਨ ਰਾਜੀਵ ਖੋਸਲਾ ਦੀ ਪ੍ਰਧਾਨਗੀ ਹੇਠ ਆਰੀਆ ਮਹਿਲਾ ਕਾਲਜ ਵਿਖੇ ਇਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਸਾਬਕਾ ਜ਼ਿਲ੍ਹਾ ਗਵਰਨਰ ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਸਮਾਗਮ ...

ਪੂਰੀ ਖ਼ਬਰ »

ਸਵਰਨਿਮ ਵਿਜੇ ਵਰਸ਼ 2021 ਸਬੰਧਿਤ ਮਸ਼ਾਲ ਯਾਤਰਾ ਪਹੁੰਚੀ ਬਮਿਆਲ

ਬਮਿਆਲ, 23 ਸਤੰਬਰ (ਰਾਕੇਸ਼ ਸ਼ਰਮਾ)-ਸੰਨ 1971 ਦੀ ਜੰਗ ਦੀਆਂ ਯਾਦਾਂ ਨੰੂ ਲੋਕਾਂ ਤੱਕ ਪਹੁੰਚਾਉਣ ਅਤੇ ਉਸ ਜੰਗ ਵਿਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੰੂ ਸਨਮਾਨਿਤ ਕਰਨ ਲਈ ਭਾਰਤੀ ਸੈਨਾ ਵਲੋਂ 16 ਦਸੰਬਰ 1920 ਵਿਚ ਸ਼ੁਰੂ ਕੀਤੀ ਗਈ ਸਵਰਨੀਮ ਵਿਜੇ ਵਰਸ਼ ਮਸ਼ਾਲ ਯਾਤਰਾ ...

ਪੂਰੀ ਖ਼ਬਰ »

ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰੇ-ਸਤੀਸ਼ ਸ਼ਰਮਾ

ਪਠਾਨਕੋਟ, 23 ਸਤੰਬਰ (ਸੰਧੂ)-ਪੀ.ਡਬਲਯੂ.ਡੀ ਫ਼ੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਸ਼ਾਖਾ ਪਲੇਸੇਟੇਂਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਜ਼ਿਲ੍ਹਾ ਚੇਅਰਮੈਨ ਸਤੀਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ਚੇਅਰਮੈਨ ਸਤੀਸ਼ ਸ਼ਰਮਾ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਨੈਸ਼ਨਲ ਅਚੀਵਮੈਂਟ ਸਰਵੇ 2021 ਹਿਤ ਸਾਰੇ ਹੀ ਸਿੱਖਿਆ ਅਧਿਕਾਰੀਆਂ ਵਲੋਂ ਸਕੂਲਾਂ ਦੇ ਕੀਤੇ ਜਾ ਰਹੇ ਨੇ ਦੌਰੇ

ਪਠਾਨਕੋਟ, 23 ਸਤੰਬਰ (ਸੰਧੂ)-ਨੈਸ਼ਨਲ ਅਚੀਵਮੈਂਟ ਸਰਵੇ 2021 ਦੀਆਂ ਤਿਆਰੀਆਂ ਪੂਰੇ ਪੰਜਾਬ ਵਿਚ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਜ਼ਿਲ੍ਹਾ ਪਠਾਨਕੋਟ ਦੇ ਵੱਖ-ਵੱਖ ਸਿੱਖਿਆ ਅਧਿਕਾਰੀਆਂ ਵਲੋਂ ਲਗਾਤਾਰ ਸਕੂਲਾਂ ਦੇ ਦੌਰੇ ਕਰਕੇ ਅਧਿਆਪਕਾਂ ਨੂੰ ਨੈਸ਼ਨਲ ...

ਪੂਰੀ ਖ਼ਬਰ »

ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਪਾਵਰਕਾਮ ਚੇਅਰਮੈਨ ਦੀ ਅਰਥੀ ਫ਼ੂਕੀ

ਪਠਾਨਕੋਟ, 23 ਸਤੰਬਰ (ਸੰਧੂ)-ਮੁਲਾਜ਼ਮ ਅਤੇ ਪੈਨਸ਼ਨਰਜ਼ ਤਾਲਮੇਲ ਸੰਘਰਸ਼ ਕਮੇਟੀ ਦੇ ਸੱਦੇ 'ਤੇ ਅੱਜ ਪਾਵਰਕਾਮ ਦੇ ਚੇਅਰਮੈਨ ਦੀ ਅਰਥੀ ਫ਼ੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਦਿਨੇਸ਼ਵਰ ਸਿੰਘ ਠਾਕੁਰ ਪ੍ਰਧਾਨ ਟੀ.ਐੱਸ.ਯੂ. ਮੰਡਲ ਪਠਾਨਕੋਟ ਅਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ, ਸੀ.ਐੱਮ. ਬਦਲ ਕੇ ਅਕਸ ਨਹੀਂ ਸੁਧਾਰਿਆ ਜਾ ਸਕਦਾ-ਸਾਬਕਾ ਜ਼ਿਲ੍ਹਾ ਪ੍ਰੀਸ਼ਦ ਬਚਨ ਲਾਲ

ਘਰੋਟਾ, 23 ਸਤੰਬਰ (ਸੰਜੀਵ ਗੁਪਤਾ)-ਪੰਜਾਬ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੈ | 6 ਮਹੀਨੇ ਵਿਚ ਸੀ.ਐਮ. ਬਦਲ ਕੇ ਸਰਕਾਰ ਦੇ ਅਕਸ ਨੰੂ ਸੁਧਾਰਿਆ ਨਹੀਂ ਜਾ ਸਕਦਾ | ਇਹ ਗੱਲ ਦਾ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਡਾ: ਬਚਨ ਲਾਲ ਨੇ ਕੀਤਾ | ਭੋਆ ਹਲਕੇ ਦੇ ਸੀਨੀਅਰ ...

ਪੂਰੀ ਖ਼ਬਰ »

ਸ਼ਹਿਰ ਦੀ ਸੁੰਦਰਤਾ ਦੇ ਨਾਂਅ 'ਤੇ ਭਿ੍ਸ਼ਟਾਚਾਰ ਕਰ ਰਹੇ ਨੇ ਵਿਧਾਇਕ-ਕੁਲਭੂਸ਼ਣ ਮਿਨਹਾਸ

ਪਠਾਨਕੋਟ, 23 ਸਤੰਬਰ (ਚੌਹਾਨ)-ਨਗਰ ਨਿਗਮ ਦੇ ਮੇਅਰ ਅਤੇ ਹਲਕਾ ਵਿਧਾਇਕ ਨਗਰ ਨਿਗਮ ਪਠਾਨਕੋਟ ਦੇ ਫੰਡਾਂ ਨੰੂ ਲੁੱਟਣ 'ਚ ਲੱਗੇ ਹਨ | ਨਿਗਮ ਅੰਦਰ ਰੋਜ਼ਾਨਾ ਫਰਾਡ ਚੱਲ ਰਹੇ ਹਨ | ਇਹ ਗੱਲ ਭਾਜਪਾ ਜ਼ਿਲ੍ਹਾ ਪਠਾਨਕੋਟ ਦੇ ਮੁੱਖ ਬੁਲਾਰੇ ਐਡਵੋਕੇਟ ਕੁਲਭੂਸ਼ਣ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹੇ ਅੰਦਰ 8 ਕੋਰੋਨਾ ਮਰੀਜ਼ ਆਏ ਸਾਹਮਣੇ

ਪਠਾਨਕੋਟ, 23 ਸਤੰਬਰ (ਚੌਹਾਨ)-ਪਠਾਨਕੋਟ ਜ਼ਿਲ੍ਹੇ ਅੰਦਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ | ਅੱਜ ਜ਼ਿਲ੍ਹੇ ਅੰਦਰ 8 ਹੋਰ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ | ਜਦੋਂ ਕਿ 22 ਸਤੰਬਰ ਨੰੂ 7 ਮਰੀਜ਼ ਸਾਹਮਣੇ ਆਏ ਸਨ | 5 ਕਰੋਰੋਨਾ ਮਰੀਜ਼ ਠੀਕ ਹੋ ਕੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX