ਤਾਜਾ ਖ਼ਬਰਾਂ


ਸਿੱਧੂ ਮੂਸੇਵਾਲਾ ਦਿੱਲੀ ਲਈ ਰਵਾਨਾ, 4 ਵਜੇ ਮਿਲਣਗੇ ਰਾਹੁਲ ਗਾਂਧੀ ਨੂੰ
. . .  7 minutes ago
ਮਾਨਸਾ, 3 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਕਾਂਗਰਸ ’ਚ ਸ਼ਾਮਿਲ ਹੋਣ ਉਪਰੰਤ ਦਿੱਲੀ ਰਵਾਨਾ ਹੋ ਗਏ ਹਨ। ਉਹ ਸ਼ਾਮ 4 ਵਜੇ ਕਾਂਗਰਸ...
ਹਾਈਕੋਰਟ ਵਲੋਂ ਆਈ.ਟੀ.ਕਮਿਸ਼ਨਰ ਨੂੰ ਸਿੱਧੂ ਦੀ ਰਿਵੀਜ਼ਨ 'ਤੇ ਮੁੜ ਵਿਚਾਰ ਕਰਨ ਦੇ ਹੁਕਮ
. . .  12 minutes ago
ਚੰਡੀਗੜ੍ਹ, 3ਦਸੰਬਰ-ਨਵਜੋਤ ਸਿੰਘ ਸਿੱਧੂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਆਮਦਨ ਕਰ ਵਿਭਾਗ ਵਿਰੁੱਧ ਮਾਮਲੇ ਵਿਚ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਨੇ ਹੁਣ ਆਮਦਨ ਕਰ ਕਮਿਸ਼ਨਰ ਦੇ ਸਾਲ 2016-17 ਦੀ ਆਮਦਨ ..
ਚੰਨੀ ਵਲੋਂ ਐਲਾਨ ਕਰਕੇ ਲੋਕਾਂ ਨੂੰ ਕੀਤਾ ਜਾ ਰਿਹੈ ਗੁੰਮਰਾਹ: ਦਲਜੀਤ ਸਿੰਘ ਚੀਮਾ
. . .  29 minutes ago
ਚੰਡੀਗੜ੍ਹ, 3 ਦਸੰਬਰ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਵਲੋਂ ਮੁੱਖ ਮੰਤਰੀ ਚੰਨੀ 'ਤੇ ਤਨਜ਼ ਕੱਸਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਨੀ ਵਲੋਂ ਐਲਾਨ..
ਪੀ.ਆਰ.ਟੀ.ਸੀ. ਦੇ ਠੇਕਾ ਆਧਾਰਿਤ ਕਰਮਚਾਰੀਆਂ ਨੇ ਬਠਿੰਡਾ ਦੇ ਬੱਸ ਅੱਡੇ ਅੱਗੇ ਲਗਾਇਆ ਜਾਮ
. . .  39 minutes ago
ਬਠਿੰਡਾ, 3 ਦਸੰਬਰ (ਅੰਮ੍ਰਿਤਪਾਲ ਸਿੰਘ ਵਲਾਣ)-ਪੀ.ਆਰ.ਟੀ.ਸੀ. ਦੇ ਠੇਕਾ, ਆਊਟਸੋਰਸ ਅਤੇ ਕੰਟਰੈਕਟ ਆਧਾਰ 'ਤੇ ਸੇਵਾਵਾਂ ਨਿਭਾਅ ਰਹੇ ਕਰਮਚਾਰੀਆਂ ਨੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਬਠਿੰਡਾ ਦੇ ਬੱਸ ਅੱਡੇ ਦੇ ਗੇਟ ਅੱਗੇ ...
ਪਨਬੱਸ/ਪੀ.ਆਰ.ਟੀ.ਸੀ. ਮੁਲਾਜ਼ਮਾਂ ਵਲੋਂ ਪੰਜਾਬ ਦੇ ਬੱਸ ਅੱਡਿਆ 'ਤੇ ਰੋਸ ਪ੍ਰਦਰਸ਼ਨ
. . .  46 minutes ago
ਅੰਮ੍ਰਿਤਸਰ, 3 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਪੰਜਾਬ ਰੋਡਵੇਜ਼ ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਪੂਰੇ ਪੰਜਾਬ ਦੇ ਬੱਸ ਸਟੈਂਡ 'ਤੇ ਰੋਸ ਪ੍ਰਦਰਸ਼ਨ ਕੀਤਾ...
ਸਰਪੰਚਾਂ ਤੇ ਚੇਅਰਮੈਨ ਨੂੰ ਟਿੱਚ ਜਾਣਨ ਵਾਲਾ ਬੀ.ਡੀ.ਪੀ.ਓ ਚੋਗਾਵਾਂ ਗੁਰਮੀਤ ਸਿੰਘ ਚਾਹਲ ਨੂੰ ਕੀਤਾ ਸਸਪੈਂਡ
. . .  53 minutes ago
ਚੋਗਾਵਾਂ, 3 ਦਸੰਬਰ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਚੋਗਾਵਾਂ ਦੇ ਬੀ.ਡੀ.ਪੀ.ਓ. ਗੁਰਮੀਤ ਸਿੰਘ ਚਾਹਲ ਨੂੰ ਬਲਾਕ ਚੋਗਾਵਾਂ ਦੇ ਪੰਚਾਂ ਸਰਪੰਚਾਂ ਨੂੰ ਖੱਜਲ-ਖ਼ਰਾਬ ਕਰਨ ਅਤੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ...
ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਤੇ ਉੱਘੇ ਹੋਟਲ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਦਿਹਾਂਤ
. . .  about 1 hour ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ, ਉੱਘੇ ਹੋਟਲ ਤੇ ਟਰਾਂਸਪੋਰਟ ਕਾਰੋਬਾਰੀ ਚਰਨਜੀਤ ਸਿੰਘ ਚੱਢਾ ਦਾ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ...
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਅਤੇ ਦੂਜਾ ਟੈਸਟ ਮੈਚ, ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ
. . .  about 1 hour ago
ਮੁੰਬਈ, 3 ਦਸੰਬਰ - ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਵਿਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ...
ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਂਦਰ ਨੇ ਕੀਤਾ ਟਾਸਕ ਫੋਰਸ ਦਾ ਗਠਨ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਸੁਪਰੀਮ ਕੋਰਟ ਦੀ ਚੇਤਾਵਨੀ ਤੋਂ ਬਾਅਦ ਕੇਂਦਰ ਸਰਕਾਰ ਨੇ ਦਿੱਲੀ 'ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ। ਇਸ ਸੰਬੰਧੀ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਹਲਫ਼ਨਾਮਾ ਦਾਇਰ...
ਭਾਰਤ ਕਿਸੇ ਤੋਂ ਪਿੱਛੇ ਨਹੀਂ ਹੈ - ਪ੍ਰਧਾਨ ਮੰਤਰੀ ਮੋਦੀ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਇਨਫਿਨਟੀ ਫੋਰਮ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਇਹ ਸਾਬਤ ਕਰ ਦਿੱਤਾ ਹੈ ਕਿ ਜਦੋਂ ਉਹ ਤਕਨਾਲੋਜੀ ਨੂੰ ਅਪਣਾਉਣ ਜਾਂ ਆਪਣੇ ਆਲੇ ਦੁਆਲੇ ਨਵੀਨਤਾ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ...
ਦਿੱਲੀ - ਐਨ.ਸੀ.ਆਰ. ਹਵਾ ਪ੍ਰਦੂਸ਼ਣ : ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ ਕਾਰਜ ਜਾਰੀ ਰੱਖਣ ਦੀ ਮਿਲੀ ਇਜਾਜ਼ਤ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਦਿੱਲੀ-ਐਨਸੀਆਰ ਵਿਚ ਹਵਾ ਪ੍ਰਦੂਸ਼ਣ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਹਸਪਤਾਲਾਂ ਦੇ ਨਿਰਮਾਣ ਕਾਰਜ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਹੈ ਉੱਥੇ ਹੀ ਹੁਣ ਅਗਲੀ ਸੁਣਵਾਈ 10 ਦਸੰਬਰ ਨੂੰ ਹੋਵੇਗੀ...
ਪੰਜਾਬ ਤੱਰਕੀ ਕਰ ਗਿਆ ਹੈ ਪਰ ਮਾਨਸਾ ਅੱਜ ਵੀ ਪਿਛੜਿਆ ਹੋਇਆ ਹੈ - ਸਿੱਧੂ ਮੂਸੇਵਾਲਾ
. . .  about 2 hours ago
ਚੰਡੀਗੜ੍ਹ, 3 ਦਸੰਬਰ - ਪੰਜਾਬ ਤੱਰਕੀ ਕਰ ਗਿਆ ਹੈ ਪਰ ਮਾਨਸਾ ਅੱਜ ਵੀ ਪਿਛੜਿਆ ਹੋਇਆ ਹੈ - ਸਿੱਧੂ ਮੂਸੇਵਾਲਾ...
ਮੈਂ ਕਿਸੇ ਰੁਤਬੇ ਖ਼ਾਤਰ ਸਿਆਸਤ ਵਿਚ ਨਹੀਂ ਆਇਆ - ਸਿੱਧੂ ਮੂਸੇਵਾਲਾ
. . .  about 2 hours ago
ਚੰਡੀਗੜ੍ਹ, 3 ਦਸੰਬਰ - ਮੈਂ ਕਿਸੇ ਰੁਤਬੇ ਖ਼ਾਤਰ ਸਿਆਸਤ ਵਿਚ ਨਹੀਂ ਆਇਆ - ਸਿੱਧੂ ਮੂਸੇਵਾਲਾ...
ਕਾਂਗਰਸ ਵਿਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ
. . .  about 2 hours ago
ਚੰਡੀਗੜ੍ਹ, 3 ਦਸੰਬਰ - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿਚ ਸ਼ਾਮਿਲ ਹੋ ਗਏ ...
ਇਟਲੀ 'ਚ 5 ਤੋ 11 ਸਾਲ ਦੇ ਬੱਚਿਆਂ ਲਈ ਐਂਟੀ ਕੋਵਿਡ ਵੈਕਸੀਨ ਦੇ ਟੀਕਾਕਰਨ ਦੀ ਸ਼ੁਰੂਆਤ ਹੋਵੇਗੀ ਕ੍ਰਿਸਮਸ ਤਿਉਹਾਰ ਤੋਂ ਪਹਿਲਾ
. . .  about 2 hours ago
ਵੈਨਿਸ (ਇਟਲੀ), 3ਦਸੰਬਰ (ਹਰਦੀਪ ਸਿੰਘ ਕੰਗ) - ਇਟਲੀ ਸਰਕਾਰ ਵਲੋਂ ਦੇਸ਼ ਵਿਚੋਂ ਕੋਰੋਨਾ ਮਹਾਂਮਾਰੀ ਨੂੰ ਜੜ ਤੋਂ ਖ਼ਤਮ ਕਰਨ ਲਈ ਹਰ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ ਕਿਉਂਕਿ ਬੀਤੇ ਸਮੇਂ ਦੌਰਾਨ ਇਟਲੀ ਨੂੰ ਕੋਵਿਡ....
ਘਰ 'ਚ ਹੀ ਗੰਨ ਬਣਾਉਣ ਦਾ ਕੰਮ ਕਰਦੇ ਭਰਾ ਵਲੋਂ ਚਲਾਈ ਗੋਲੀ ਨਾਲ ਭੈਣ ਦੀ ਮੌਤ
. . .  about 3 hours ago
ਸੈਕਰਾਮੈਂਟੋ,3 ਦਸੰਬਰ (ਹੁਸਨ ਲੜੋਆ ਬੰਗਾ) -ਇਕ 13 ਸਾਲਾ ਲੜਕੇ ਜੋ ਘਰ ਵਿਚ ਹੀ ਗੰਨ ਬਣਾਉਣ ਦਾ ਕੰਮ ਕਰਦਾ ਸੀ। ਉਸ ਵਲੋਂ ਚਲਾਈ ਗੋਲੀ ਨਾਲ ਉਸ ਦੀ 14 ਸਾਲਾ ਭੈਣ ਦੀ ਮੌਤ ਹੋ ....
ਭਾਰਤੀ ਮੂਲ ਦਾ ਅਮਰੀਕੀ ਸਿਬੂ ਨਾਇਰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ
. . .  about 3 hours ago
ਸੈਕਰਾਮੈਂਟੋ,3 ਦਸੰਬਰ (ਹੁਸਨ ਲੜੋਆ ਬੰਗਾ)- ਨਿਊਯਾਰਕ ਦੇ ਗਵਰਨਰ ਕੈਥੀ ਹੋਚੁਲ ਨੇ ਭਾਰਤੀ ਮੂਲ ਦੇ ਅਮਰੀਕੀ ਸਿਬੂ ਨਾਇਰ ਨੂੰ ਏਸ਼ੀਅਨ ਅਮਰੀਕਨ ਮਾਮਲਿਆਂ ਬਾਰੇ ਡਿਪਟੀ ਡਾਇਰੈਕਟਰ ਨਿਯੁਕਤ ....
ਕਰਨਾਟਕ ਦੇ ਮੁੱਖ ਮੰਤਰੀ ਅੱਜ ਕੋਰੋਨਾ ਦੇ ਓਮੀਕਰੋਨ ਵੇਰੀਐਂਟ 'ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
. . .  about 3 hours ago
ਬੈਂਗਲੁਰੂ, 03 ਦਸੰਬਰ - ਭਾਰਤ ਵਿਚ 2 ਓਮੀਕਰੋਨ ਕੇਸਾਂ ਦਾ ਪਤਾ ਲੱਗਣ 'ਤੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਮੈਂ ਲੈਬ ਤੋਂ ਪੂਰੇ ਵੇਰਵੇ ਮੰਗੇ....
ਭਾਰਤ-ਨਿਊਜ਼ੀਲੈਂਡ ਟੈਸਟ ਮੈਚ: ਟਾਸ ਵਿਚ ਦੇਰੀ, 9:30 ਵਜੇ ਪਿੱਚ ਦਾ ਹੋਵੇਗਾ ਅਧਿਕਾਰਤ ਨਿਰੀਖਣ
. . .  about 3 hours ago
ਮੁੰਬਈ, 3 ਦਸੰਬਰ - ਵਾਨਖੇੜੇ ਸਟੇਡੀਅਮ ਵਿਚ ਅੱਜ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਮੈਚ ਵਿਚ ਟਾਸ ਵਿਚ ਦੇਰੀ ਹੋਵੇਗੀ। ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਪਿੱਚ ਦਾ ਅਧਿਕਾਰਤ....
ਯਮੁਨਾ ਐਕਸਪ੍ਰੈੱਸਵੇਅ 'ਤੇ ਭਿਆਨਕ ਹਾਦਸਾ: ਐੱਮ.ਪੀ. ਪੁਲਿਸ ਦੇ ਤਿੰਨ ਕਾਂਸਟੇਬਲਾਂ ਸਮੇਤ 4 ਦੀ ਮੌਤ
. . .  about 3 hours ago
ਮਥੁਰਾ, 03 ਦਸੰਬਰ - ਮਥੁਰਾ ਜ਼ਿਲ੍ਹੇ 'ਚ ਯਮੁਨਾ ਐਕਸਪ੍ਰੈੱਸ ਵੇਅ 'ਤੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਮੱਧ ਪ੍ਰਦੇਸ਼ ਦੇ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਚਾਰ ਲੋਕਾਂ ਦੀ ਮੌਤ ....
ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
. . .  about 4 hours ago
ਖੋਸਾ ਦਲ ਸਿੰਘ,3 ਦਸੰਬਰ (ਮਨਪ੍ਰੀਤ ਸਿੰਘ ਸੰਧੂ) ਬੀਤੀ ਰਾਤ ਫ਼ਿਰੋਜ਼ਪੁਰ ਜ਼ੀਰਾ ਮੁੱਖ ਮਾਰਗ 'ਤੇ ਪਿੰਡ ਭੜਾਣਾ ਦੇ ਨਜ਼ਦੀਕ ਮਾਪਿਆਂ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਦਲਜੀਤ ਸਿੰਘ ਭੁੱਲਰ (29) ਪੁੱਤਰ ਸ਼ਵਿੰਦਰ ਸਿੰਘ ਭੁੱਲਰ ਵਾਸੀ....
ਭਾਰਤ ਤੇ ਆਸਟ੍ਰੇਲੀਆ ਵਿਚਕਾਰ ਛੇਤੀ ਵਾਢੀ ਦਾ ਵਪਾਰਕ ਸਮਝੌਤਾ ਕਰ ਸਕਦੇ ਹਾਂ - ਟੋਨੀ ਐਬੋਟ (ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ)
. . .  about 4 hours ago
ਆਸਟ੍ਰੇਲੀਆ, 3 ਦਸੰਬਰ - ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਵਪਾਰ ਦੂਤ ਟੋਨੀ ਐਬੋਟ ਦਾ ਕਹਿਣਾ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਲਈ ਮੁਫਤ ਵਪਾਰ ਸਮਝੌਤਾ ਇਕ ਮਹੱਤਵਪੂਰਨ ਮੌਕਾ ....
ਯੂ.ਐੱਸ.- ਬਾਈਡਨ ਨੇ ਓਮੀਕਰੋਨ ਮਾਮਲਿਆਂ ਦੀਆਂ ਰਿਪੋਰਟਾਂ ਦੇ ਵਿਚਕਾਰ ਯਾਤਰਾ ਨਿਯਮਾਂ ਨੂੰ ਸਖ਼ਤ ਕਰਨ ਦਾ ਕੀਤਾ ਐਲਾਨ
. . .  about 4 hours ago
ਵਾਸ਼ਿੰਗਟਨ, 3 ਦਸੰਬਰ - ਰਾਸ਼ਟਰਪਤੀ ਜੋ-ਬਾਈਡਨ ਨੇ ਦੇਸ਼ ਭਰ ਤੋਂ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲਿਆਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸਖ਼ਤ ਯਾਤਰਾ ਨਿਯਮਾਂ ਦਾ ਐਲਾਨ ਕੀਤਾ....
ਨਵੇਂ ਟੈਸਟਿੰਗ ਨਿਯਮ ਅਮਰੀਕੀ ਨਾਗਰਿਕਾਂ ਤੇ ਦੇਸ਼ 'ਚ ਉਡਾਣ ਭਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੋਵਾਂ 'ਤੇ ਹੋਣਗੇ ਲਾਗੂ
. . .  about 4 hours ago
ਵਾਸ਼ਿੰਗਟਨ, 3 ਦਸੰਬਰ - ਨਵੇਂ ਟੈਸਟਿੰਗ ਨਿਯਮ ਅਮਰੀਕੀ ਨਾਗਰਿਕਾਂ ਅਤੇ ਦੇਸ਼ ਵਿਚ ਉਡਾਣ ਭਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੋਵਾਂ 'ਤੇ ਲਾਗੂ ਹੋਣਗੇ ਅਤੇ ਅਗਲੇ ਹਫ਼ਤੇ....
ਨੇਪਾਲ ਨੇ ਓਮੀਕਰੋਨ ਦੇ ਉੱਭਰਨ ਦੇ ਮੱਦੇਨਜ਼ਰ ਹਾਂਗਕਾਂਗ ਸਮੇਤ 9 ਦੇਸ਼ਾਂ ਦੇ ਦਾਖ਼ਲੇ 'ਤੇ ਲਗਾਈ ਪਾਬੰਦੀ
. . .  about 4 hours ago
ਕਾਠਮਾਂਡੂ,3 ਦਸੰਬਰ - ਨੇਪਾਲ ਨੇ ਕੋਵਿਡ-19 ਦੇ ਓਮੀਕਰੋਨ ਰੂਪ ਦੇ ਉੱਭਰਨ ਦੇ ਮੱਦੇਨਜ਼ਰ ਹਾਂਗਕਾਂਗ ਸਮੇਤ 9 ਦੇਸ਼ਾਂ .....
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਅੱਸੂ ਸੰਮਤ 553

ਰੂਪਨਗਰ

ਸਾਬਕਾ ਮੈਂਬਰ ਦਿੱਲੀ ਗੁ: ਕਮੇਟੀ ਕੁਲਵੰਤ ਸਿੰਘ ਬਾਠ ਤੇ ਉਨ੍ਹਾਂ ਦੀ ਪਤਨੀ ਕੌਂਸਲਰ ਗੁਰਜੀਤ ਕੌਰ ਬਾਠ 'ਆਪ' ਸ਼ਾਮਿਲ

ਸ੍ਰੀ ਅਨੰਦਪੁਰ ਸਾਹਿਬ/ਢੇਰ 25 ਸਤੰਬਰ (ਜੇ. ਐਸ. ਨਿੱਕੂਵਾਲ, ਕਾਲੀਆ)-ਪਿੰਡ ਮਜਾਰੀ ਦੇ ਜੰਮਪਲ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭਾਜਪਾ ਆਗੂ ਕੁਲਵੰਤ ਸਿੰਘ ਬਾਠ ਤੇ ਉਨ੍ਹਾਂ ਦੀ ਧਰਮ ਪਤਨੀ ਦਿੱਲੀ ਦੇ ਭਜਨਪੁਰਾ ਤੋਂ ਭਾਰਤੀ ਜਨਤਾ ਪਾਰਟੀ ਦੀ ਕੌਂਸਲਰ ਗੁਰਜੀਤ ਕੌਰ ਬਾਠ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਯਤਨਾਂ ਨਾਲ ਭਾਜਪਾ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | 'ਆਪ' ਦੇ ਕੌਮੀ ਜਨਰਲ ਸਕੱਤਰ ਪੰਕਜ ਗੁਪਤਾ ਤੇ ਕੌਮੀ ਬੁਲਾਰਾ ਸੌਰਭ ਭਾਰਦਵਾਜ ਦੀ ਹਾਜ਼ਰੀ 'ਚ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ 56 ਸਾਲਾ ਕੁਲਵੰਤ ਸਿੰਘ ਬਾਠ ਦਿੱਲੀ ਵਿਖੇ ਟਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਤੇ ਪਿੰਡ ਦੜੋਲੀ ਵਿਖੇ ਉਨ੍ਹਾਂ ਦਾ ਪੈਟਰੋਲ ਪੰਪ ਵੀ ਹੈ | ਉਹ ਦਿੱਲੀ ਪ੍ਰਦੇਸ਼ ਭਾਜਪਾ ਦੇ ਕਾਰਜਕਾਰਨੀ ਮੈਂਬਰ ਸਨ | ਇਸ ਤੋਂ ਬਿਨਾਂ 2013 ਤੋਂ 21 ਤੱਕ ਦਿੱਲੀ ਕਮੇਟੀ ਦੇ ਮੈਂਬਰ, ਜਦ ਕਿ 2019 ਤੋਂ 21 ਤੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਵੀ ਰਹਿ ਚੁੱਕੇ ਹਨ | ਉਨ੍ਹਾਂ ਦੀ ਧਰਮ ਪਤਨੀ ਗੁਰਜੀਤ ਕੌਰ ਬਾਠ ਕੌਂਸਲਰ ਦੇ ਨਾਲ-ਨਾਲ ਭਾਜਪਾ ਕਾਰਜਕਾਰਨੀ ਦੀ ਸਾਬਕਾ ਮੈਂਬਰ, ਨਗਰ ਨਿਗਮ ਦੀ ਸਥਾਈ ਕੌਂਸਲ ਦੀ ਸਾਬਕਾ ਮੀਤ ਪ੍ਰਧਾਨ ਤੋਂ ਬਿਨਾਂ ਭਜਨਪੁਰਾ ਦੀ ਮਹਿਲਾ ਕਲਿਆਣ ਸੰਮਤੀ ਦੀ ਪ੍ਰਧਾਨ, ਚੌਧਰੀ ਰਾਮ ਫਲ ਮੈਮੋਰੀਅਲ ਸਿਖਸ਼ਾ ਸੰਮਤੀ ਅਤੇ ਨਵ-ਭਾਰਤ ਆਦਰਸ਼ ਸਿਖਸ਼ਾ ਸੰਮਤੀ ਦੀ ਮੈਂਬਰ ਵੀ ਹੈ | ਬਾਠ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਤੇ ਕਾਫ਼ੀ ਲੰਬੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਦਬਾਓ ਪਾ ਰਹੇ ਸਨ ਪਰ ਭਾਰਤੀ ਜਨਤਾ ਪਾਰਟੀ ਖੇਤੀ ਕਾਨੂੰਨਾਂ ਨੂੰ ਖ਼ਤਮ ਕਰਨ ਅਤੇ ਕਿਸਾਨੀ ਮੰਗਾਂ ਲਈ ਸੁਹਿਰਦ ਨਹੀਂ ਹੈ | ਜਿਸ ਦੇ ਰੋਸ ਵਜੋਂ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ |

ਸਰਕਾਰ 'ਚ ਸਿਰਫ਼ ਚਿਹਰੇ ਬਦਲੇ ਪਰ ਗੁੰਡਾ ਪਰਚੀ ਦਾ ਗੋਰਖਧੰਦਾ ਬਦਸਤੂਰ ਜਾਰੀ-ਸੰਘਾ, ਭਿੰਡਰ

ਕਾਹਨਪੁਰ ਖੂਹੀ, 25 ਸਤੰਬਰ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ 'ਚ ਸਿਰਫ਼ ਪੁਰਾਣੇ ਚਿਹਰੇ ਹੀ ਬਦਲੇ ਹਨ, ਪਰ ਗੁੰਡਾ ਪਰਚੀ ਦਾ ਗੋਰਖ ਧੰਦਾ ਬਦਸਤੂਰ ਜਾਰੀ ਹੈ | ਇਹ ਪ੍ਰਗਟਾਵਾ ਇਥੋਂ ਨਜ਼ਦੀਕੀ ਅੱਡਾ ਕਲਮਾਂ ਮੋੜ ਵਿਖੇ, ਕਰੈਸ਼ਰ ਉਦਯੋਗ ਨਾਲ ਜੁੜੇ ਕਾਰੋਬਾਰੀਆਂ ਦੀ ...

ਪੂਰੀ ਖ਼ਬਰ »

ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੀਆਂ ਅੱਧੀ ਦਰਜਨ ਸਲੈਬਾਂ ਧਸੀਆਂ

ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਡੈਮ ਤੋਂ ਨਿਕਲਦੀ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਕੰਢੇ ਅੱਧੀ ਦਰਜਨ ਸਲੈਬਾਂ ਧਸਣ ਕਾਰਨ ਵੱਡਾ ਪਾੜ ਪੈ ਗਿਆ ਹੈ ਪਰ ਕੋਈ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ | ਅੱਜ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਦਿਆਂ ਹੀ ...

ਪੂਰੀ ਖ਼ਬਰ »

ਫਾਰਮੇਸੀ (ਆਟੋਨੋਮਸ) ਕਾਲਜ ਬੇਲਾ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ

ਬੇਲਾ, 25 ਸਤੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ (ਆਟੋਨੋਮਸ) ਕਾਲਜ ਆਫ਼ ਫਾਰਮੇਸੀ, ਬੇਲਾ (ਰੋਪੜ) ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ ਗਿਆ | ਇਸ ਸਾਲ ਦੀ ਥੀਮ 'ਫਾਰਮੇਸੀ ਹਮੇਸ਼ਾ ਤੁਹਾਡੀ ਸਿਹਤ ਲਈ ਭਰੋਸੇਯੋਗ' ਦੇ ...

ਪੂਰੀ ਖ਼ਬਰ »

ਵਾਰਡ 16 ਛੋਟੀ ਹਵੇਲੀ ਵਿਖੇ ਸੀਵਰੇਜ ਦੀ ਸੁਚਾਰੂ ਨਿਕਾਸੀ ਲਈ ਕੰਮ ਸ਼ੁਰੂ

ਰੂਪਨਗਰ, 25 ਸਤੰਬਰ (ਹੁੰਦਲ)-ਸ਼ਹਿਰ ਦੇ ਵਾਰਡ ਨੰਬਰ 16 ਵਿਖੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਨਗਰ ਕੌਂਸਲ ਵਲੋਂ ਵੱਡੇ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਬੇਲੇ ਵਾਲੇ ਨੇ ਕਿਹਾ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਸਫਲ ਬਣਾਉਣ ਦਾ ਸੱਦਾ

ਰੂਪਨਗਰ, 25 ਸਤੰਬਰ (ਹੁੰਦਲ)-ਸੀਟੂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੁਰਦੇਵ ਸਿੰਘ ਬਾਗ਼ੀ ਨੇ ਕਿਹਾ ਕਿ ਸਾਂਝਾ ਕਿਸਾਨ ਮੋਰਚਾ ਵਲੋਂ ਕਾਲੇ ਕਾਨੂੰਨਾਂ ਖ਼ਿਲਾਫ਼ ਲੜੇ ਜਾ ਰਹੇ ਸੰਘਰਸ਼ ਦਾ ਸੀਟੂ ਵਲੋਂ ਪਹਿਲੇ ਦਿਨ ਤੋਂ ਹੀ ਸਮਰਥਨ ਕੀਤਾ ਜਾ ਰਿਹਾ ਹੈ | ਕਾਮਰੇਡ ਬਾਗ਼ੀ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਵਿਜੀਲੈਂਸ ਬਿਊਰੋ ਵਲੋਂ ਐੱਸ. ਆਈ. ਵਿਰੁੱਧ ਮਾਮਲਾ ਦਰਜ

ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ)-ਵਿਜੀਲੈਂਸ ਬਿਊਰੋ ਨੇ ਭਿ੍ਸ਼ਟਾਚਾਰ ਦੇ ਦੋਸ਼ਾਂ ਤਹਿਤ ਇਕ ਐੱਸ. ਆਈ. ਵਿਰੁੱਧ ਮਾਮਲਾ ਦਰਜ ਕੀਤਾ ਹੈ | ਦਰਜ ਐੱਫ. ਆਈ. ਆਰ. ਅਨੁਸਾਰ ਸੱਤਪਾਲ ਸਿੰਘ ਪੀ. ਪੀ. ਐੱਸ. ਉਪ ਕਪਤਾਨ ਪੁਲਿਸ ਵਿਜੀਲੈਂਸ ਬਿਊਰੋ ਯੂਨਿਟ ਰੂਪਨਗਰ ਨੇ ...

ਪੂਰੀ ਖ਼ਬਰ »

ਭਾਜਪਾ ਨੇ ਨੰਗਲ 'ਚ ਮਨਾਇਆ ਪੰਡਿਤ ਦੀਨ ਦਿਆਲ ਉਪਾਧਿਆਇ ਦਾ ਜਨਮ ਦਿਨ

ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮੰਡਲ ਨੰਗਲ ਵਲੋਂ ਪੰਡਤ ਦੀਨ ਦਿਆਲ ਉਪਾਧਿਆਇ ਦਾ ਜਨਮ ਦਿਨ ਅੱਡਾ ਮਾਰਕੀਟ ਵਿਖੇ ਮੰਡਲ ਪ੍ਰਧਾਨ ਦੇ ਘਰ ਵਿਚ ਹੀ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਤੇ ਜ਼ਿਲ੍ਹਾ ਭਾਜਪਾ ਮਹਿਲਾ ...

ਪੂਰੀ ਖ਼ਬਰ »

ਕੀਰਤਪੁਰ ਸਾਹਿਬ ਦਾ ਬਾਜ਼ਾਰ ਰਹੇਗਾ ਬੰਦ-ਕਿਸਾਨ ਯੂਨੀਅਨ

ਕੀਰਤਪੁਰ ਸਾਹਿਬ, 25 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕਿਸਾਨ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਵਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਸ਼ਹਿਰ ਅੰਦਰ ਵਪਾਰੀਆਂ ਨਾਲ ਇਕ ਮੀਟਿੰਗ ਕੀਤੀ | ਇਸ ਸਬੰਧੀ ਸ਼ੇਰਾ ਨੇ ਕਿਹਾ ਕਿ ਉਨ੍ਹਾਂ ਵਲੋਂ ਕਰਿਆਨਾ ਯੂਨੀਅਨ ਦੇ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ

ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬੀਤੇ ਲੰਬੇ ਸਮੇਂ ਤੋਂ ਕਿਸਾਨਾਂ ਦੀ ਹਰ ਤਰ੍ਹਾਂ ਦੇ ਸੰਘਰਸ਼ ਦੀ ਹਮਾਇਤ ਕਰਦੀ ਆ ਰਹੀ ਹੈ | ਹੁਣ ਕਿਸਾਨਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਦਾ ਪੂਰਨ ਤੌਰ 'ਤੇ ...

ਪੂਰੀ ਖ਼ਬਰ »

ਕਿਸਾਨਾਂ ਸੰਗਠਨਾਂ ਵਲੋਂ ਬੰਦ ਦੌਰਾਨ ਨੂਰਪੁਰ ਬੇਦੀ 'ਚ ਚੱਕਾ ਜਾਮ ਦਾ ਐਲਾਨ

ਨੂਰਪੁਰ ਬੇਦੀ, 25 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੰਯੁਕਤ ਕਿਸਾਨ ਮੋਰਚਾ ਵਲੋਂ ਕੇਂਦਰੀ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਕਿਸਾਨ ਸੰਗਠਨਾਂ ਨੇ ਬੈਠਕ ਕਰ ਕੇ 27 ਸਤੰਬਰ ਨੂੰ ਨੂਰਪੁਰ ਬੇਦੀ ਵਿਖੇ ਚੱਕਾ ...

ਪੂਰੀ ਖ਼ਬਰ »

ਪੀ.ਜੀ.ਆਈ. ਚੰਡੀਗੜ੍ਹ 'ਚ ਭਰਤੀ ਸੂਰਜ ਕਲਾ ਲਈ 20 ਹਜ਼ਾਰ ਰੁਪਏ ਭੇਟ

ਨੰਗਲ, 25 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਅਖਿਲੇਸ਼ ਕੁਮਾਰ ਰਾਵਤ ਨੂੰ 20 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ | ਅਖਿਲੇਸ਼ ਦੀ ਪਤਨੀ ਸੂਰਜ ਕਲਾ ਪੀ. ਜੀ. ਆਈ. ਚੰਡੀਗੜ੍ਹ 'ਚ ਭਰਤੀ ਹੈ, ਜਿਸ ਦੇ ਸਿਰ ਦਾ ਓਪਰੇਸ਼ਨ ਹੋਇਆ ਹੈ | ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਵਪਾਰ ਮੰਡਲ ਨੰਗਲ ਨੂੰ ਕੱਲ੍ਹ ਭਾਰਤ ਬੰਦ ਦੇ ਸਮਰਥਨ ਲਈ ਅਪੀਲ

ਨੰਗਲ, 25 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਮੀਤ ਪ੍ਰਧਾਨ ਚਰਨਜੀਤ ਸਿੰਘ ਜੌੜਾ, ਸਕੱਤਰ ਜੈਮਲ ਸਿੰਘ ਭੜੀ, ਜਸਪਾਲ ਸਿੰਘ ਭੋਲਾ ਤੇ ਹੋਰ ਸਾਥੀਆਂ ਵਲੋਂ ਮੇਨ ਮਾਰਕੀਟ ਦੇ ...

ਪੂਰੀ ਖ਼ਬਰ »

ਗੁਰਮੀਤ ਗੋਗੀ ਵਲੋਂ ਹੋਣਹਾਰ ਲੜਕੀਆਂ ਦਾ ਸਨਮਾਨ

ਨੂਰਪੁਰ ਬੇਦੀ, 25 ਸਤੰਬਰ (ਢੀਂਡਸਾ)-ਟਿੱਬਾ ਨੰਗਲ ਵਿਖੇ ਭੂਰੀ ਵਾਲੇ ਕਾਲਜ ਦੀ ਬੀ. ਕਾਮ ਭਾਗ ਦੂਜਾ ਦੀ ਹੋਣਹਾਰ ਬੇਟੀ ਕਨਿਕਾ ਜਿਸ ਨੇ 83 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ, ਨੂੰ ਅੱਜ ਲੋਕ ਇਨਸਾਫ਼ ਪਾਰਟੀ ਦੇ ਹਲਕਾ ਇੰਚਾਰਜ ਗੁਰਮੀਤ ਗੋਗੀ ਨੇ ਵਿਸ਼ੇਸ਼ ...

ਪੂਰੀ ਖ਼ਬਰ »

28 ਨੂੰ ਜਲਿ੍ਹਆਂਵਾਲਾ ਬਾਗ਼ ਦੇ ਬਾਹਰ ਲੱਗੇਗਾ ਪੱਕਾ ਮੋਰਚਾ

ਨੂਰਪੁਰ ਬੇਦੀ, 25 ਸਤੰਬਰ (ਹਰਦੀਪ ਸਿੰਘ ਢੀਂਡਸਾ)-ਮੋਦੀ ਸਰਕਾਰ ਵਲੋਂ ਜਲਿ੍ਹਆਂਵਾਲਾ ਬਾਗ਼ ਦੀ ਪੁਰਾਤਨ ਦਿੱਖ ਨਾਲ ਕੀਤੀ ਛੇੜਛਾੜ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਲੋਂ 28 ਸਤੰਬਰ ਤੋਂ ਜਲਿ੍ਹਆਂਵਾਲਾ ਬਾਗ਼ ਦੇ ਬਾਹਰ ਪੁਰਾਤਨ ਦਿੱਖ ...

ਪੂਰੀ ਖ਼ਬਰ »

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਵਲੋਂ ਮੋਰਿੰਡਾ 'ਚ ਲਗਾਇਆ ਪੱਕਾ ਧਰਨਾ

ਮੋਰਿੰਡਾ, 25 ਸਤੰਬਰ (ਕੰਗ)-ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਪਰਿਵਾਰਾਂ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਹੇਠ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸ਼ਹਿਰ ਮੋਰਿੰਡਾ 'ਚ ਪੱਕਾ ਧਰਨਾ ਲਾਇਆ ਤੇ ਪੰਜਾਬ ...

ਪੂਰੀ ਖ਼ਬਰ »

ਭਾਰਤ ਬੰਦ ਸਬੰਧੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਸਾਂਝੀ ਮੀਟਿੰਗ

ਕੀਰਤਪੁਰ ਸਾਹਿਬ, 25 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਭਾਰਤ ਬੰਦ ਨੂੰ ਕਾਮਯਾਬ ਬਣਾਉਣ ਲਈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਅਨੰਦਪੁਰ ਸਾਹਿਬ ਤੇ ਕਿਰਤੀ ਕਿਸਾਨ ਮੋਰਚਾ ਰੂਪਨਗਰ ਦੇ ਆਗੂਆਂ ਦੀ ਸਾਂਝੀ ਮੀਟਿੰਗ ਨੱਕੀਆ ਟੋਲ ਪਲਾਜ਼ਾ 'ਤੇ ਹੋਈ | ਇਸ ਦੌਰਾਨ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਲੋਂ ਭਾਰਤ ਬੰਦ 'ਚ ਸ਼ਮੂਲੀਅਤ ਦਾ ਐਲਾਨ

ਰੂਪਨਗਰ, 25 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਮ ਆਦਮੀ ਪਾਰਟੀ ਜ਼ਿਲ੍ਹਾ ਰੋਪੜ੍ਹ ਦੇ ਨਵੇਂ ਬਣੇ ਪਾਰਟੀ ਜ਼ਿਲ੍ਹਾ ਰੂਪਨਗਰ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਢਾਹੇ ਦੀ ਅਗਵਾਈ 'ਚ ਮਾਡਲ ਟਾਊਨ ਰੋਪੜ ਵਿਖੇ ਜ਼ਿਲ੍ਹਾ ਸਰਪ੍ਰਸਤ ਭਾਗ ਸਿੰਘ ਮਦਾਨ ਵਲੋਂ ...

ਪੂਰੀ ਖ਼ਬਰ »

ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਇਕੱਤਰਤਾ

ਮੋਰਿੰਡਾ, 25 ਸਤੰਬਰ (ਕੰਗ)-ਮਜ਼ਦੂਰ ਮੁਲਾਜ਼ਮ ਤਾਲਮੇਲ ਕੇਂਦਰ ਬਲਾਕ ਮੋਰਿੰਡਾ ਵਲੋਂ ਕਨਵੀਨਰ ਜਗਦੀਸ਼ ਕੁਮਾਰ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ | ਇਸ ਸਬੰਧੀ ਕੋ-ਕਨਵੀਨਰ ਭਾਗ ਸਿੰਘ ਨੇ ਦੱਸਿਆ ਕਿ ਇਕੱਤਰਤਾ ਦੌਰਾਨ 27 ਸਤੰਬਰ ਦੇ ਭਾਰਤ ਬੰਦ ਦਾ ਸਮਰਥਨ ਕੀਤਾ ਗਿਆ | ...

ਪੂਰੀ ਖ਼ਬਰ »

ਨੰਦਪੁਰ ਕਲੌੜ ਵਿਖੇ ਤਿੰਨ ਦਿਨਾ ਖੇਡ ਮੇਲਾ 28 ਤੋਂ

ਮੋਰਿੰਡਾ, 25 ਸਤੰਬਰ (ਕੰਗ)-ਕਿਸਾਨ ਮਜ਼ਦੂਰ ਕਿਸਾਨ ਮੋਰਚੇ ਨੂੰ ਸਮਰਪਿਤ ਪਿੰਡ ਨੰਦਪੁਰ ਕਲੌੜ ਵਿਖੇ 69ਵਾਂ ਬਾਬਾ ਰੋਡੂ ਯਾਦਗਾਰੀ ਤਿੰਨ ਦਿਨਾ ਖੇਡ ਮੇਲਾ 28 ਤੋਂ 30 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ | ਖੇਡ ਮੇਲੇ 'ਚ ਕਬੱਡੀ ਕੱਪ ਦਾ ਪਹਿਲਾ ਇਨਾਮ 75 ਹਜ਼ਾਰ ਤੇ ਦੂਜਾ 50 ...

ਪੂਰੀ ਖ਼ਬਰ »

ਮੰਡੀਆਂ 'ਚੋਂ ਕਣਕ ਦੇ ਢੇਰ ਚੁੱਕਣ ਦੀ ਮੰਗ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਝੋਨੇ ਦੀ ਆਮਦ ਸਿਰ 'ਤੇ ਆਈ ਖੜ੍ਹੀ ਹੈ ਪਰ ਮੰਡੀਆਂ 'ਚ ਕਣਕ ਦੇ ਢੇਰ ਲੱਗੇ ਹੋਏ ਹਨ | ਆੜ੍ਹਤੀਆਂ ਨੇ ਮੰਗ ਕੀਤੀ ਹੈ ਕਿ 1 ਅਕਤੂਬਰ ਤੋਂ ਮੰਡੀਆਂ 'ਚ ਝੋਨੇ ਦੀ ਆਮਦ ਨੂੰ ਦੇਖਦਿਆਂ ਮਾਰਕਫੈੱਡ ਜਾਂ ਪਨਸਪ ਆਦਿ ਖ਼ਰੀਦ ਏਜੰਸੀਆਂ ਦੀ ...

ਪੂਰੀ ਖ਼ਬਰ »

ਅਰਜਨ ਆਯੁਰਵੈਦਿਕ ਹਸਪਤਾਲ ਰੋਪੜ ਵਿਖੇ ਬਿਨਾਂ ਆਪ੍ਰੇਸ਼ਨ ਗੋਡੇ ਹੋਏ ਠੀਕ

ਰੂਪਨਗਰ, 25 ਸਤੰਬਰ (ਸ.ਰ.)-ਰੋਪੜ ਵਿਖੇ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਅਰਜਨ ਆਯੁਰਵੈਦਿਕ ਹਸਪਤਾਲ (ਪੰਜਾਬ) ਆਯੁਰਵੈਦਿਕ ਇਲਾਜ ਨਾਲ ਇਲਾਜ ਲਈ ਪ੍ਰਸਿੱਧ ਹੈ | 58 ਸਾਲਾਂ ਸੁਰਿੰਦਰ ਕੁਮਾਰ ਨਿਵਾਸੀ ਰੋਪੜ ਦੇ ਗੋਡੇ ਆਪ੍ਰੇਸ਼ਨ ਤੋਂ ਬਿਨਾਂ ਠੀਕ ਕੀਤੇ ਗਏ ਹਨ | ...

ਪੂਰੀ ਖ਼ਬਰ »

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਫੈਕਲਟੀ ਲਈ ਓਰੀਐਂਟੇਸ਼ਨ ਪ੍ਰੋਗਰਾਮ

ਰੂਪਨਗਰ, 25 ਸਤੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਦੀ ਫੈਕਲਟੀ ਲਈ ਤਿੰਨ ਦਿਨ੍ਹਾਂ ਓਰੀਐਂਟੇਸ਼ਨ ਕਮ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਦਾ ਸੰਚਾਲਨ ਯੂਨੀਵਰਸਿਟੀ ਸਕੂਲ ਆਫ਼ ਐਜੂਕੇਸ਼ਨ ਦੀ ਮੁਖੀ ਡਾ: ...

ਪੂਰੀ ਖ਼ਬਰ »

ਸੂਬੇਦਾਰ ਕੇਵਲ ਸਿੰਘ ਬੈਂਸ ਨੂੰ ਸ਼ਰਧਾਂਜਲੀਆਂ ਭੇਟ

ਨੂਰਪੁਰ ਬੇਦੀ, 25 ਸਤੰਬਰ (ਹਰਦੀਪ ਸਿੰਘ ਢੀਂਡਸਾ)-ਈ. ਟੀ. ਟੀ. ਅਧਿਆਪਕ ਯੂਨੀਅਨ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਕਰਮਜੀਤ ਸਿੰਘ ਬੈਂਸ ਦੇ ਪਿਤਾ ਸੂਬੇਦਾਰ ਕੇਵਲ ਸਿੰਘ ਬੈਂਸ ਨੂੰ ਵੱਖ-ਵੱਖ ਆਗੂਆਂ ਵਲੋਂ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਜਲੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX