ਤਾਜਾ ਖ਼ਬਰਾਂ


ਨਸ਼ੇ ਦੀ ਓਵਰਡੋਜ਼ ਨਾਲ ਫ਼ਿਰੋਜ਼ਪੁਰ 'ਚ ਇਕ ਹੋਰ ਨੌਜਵਾਨ ਦੀ ਮੌਤ
. . .  25 minutes ago
ਫ਼ਿਰੋਜ਼ਪੁਰ ,16 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਵਿਚ ਬੀਤੇ 24 ਘੰਟਿਆਂ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਹੋਰ ਮੌਤ ਹੋ ਜਾਣ ਦੀ ਖ਼ਬਰ ਹੈ। ਬੀਤੀ ਰਾਤ ਬਸਤੀ ਸ਼ੇਖਾਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ ਵਿੱਕੀ ਪੁੱਤਰ ਕਾਲਾ ਦੀ ਹੋਈ ਮੌਤ ਤੋਂ ਬਾਅਦ ...
ਆਈ.ਪੀ.ਐੱਲ.2022 : ਦਿੱਲੀ ਨੇ ਪੰਜਾਬ ਨੂੰ 160 ਦੌੜਾਂ ਦਾ ਦਿੱਤਾ ਟੀਚਾ
. . .  31 minutes ago
ਆਸਾਮ: ਕਈ ਇਲਾਕਿਆਂ ਵਿਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਬਣੀ ਸਥਿਤੀ
. . .  36 minutes ago
ਨਾਗਾਓਂ, 16 ਮਈ - ਆਸਾਮ ਦੇ ਨਾਗਾਂਵ 'ਚ ਭਾਰੀ ਮੀਂਹ ਤੋਂ ਬਾਅਦ ਕਾਮਪੁਰ ਦੇ ਕਈ ਇਲਾਕਿਆਂ 'ਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।
2000 ਟਨ ਕਣਕ ਲੈ ਕੇ 40 ਟਰੱਕ ਅਟਾਰੀ ਵਾਹਗਾ ਸਰਹੱਦ ਰਸਤੇ ਮੰਜ਼ਿਲ ਵੱਲ ਹੋਏ ਰਵਾਨਾ
. . .  about 1 hour ago
ਅਟਾਰੀ, 16 ਮਈ( ਗੁਰਦੀਪ ਸਿੰਘ ਅਟਾਰੀ )-ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਨੂੰ ਮਨੁੱਖੀ ਮਦਦ ਲਈ ਰਾਹਤ ਸਮੱਗਰੀ ਵਜੋਂ ਕਣਕ ਦੀ ਇੱਕ ਹੋਰ ਖੇਪ ਪਾਕਿਸਤਾਨ ਰਸਤੇ ਰਵਾਨਾ ਕਰ ਦਿੱਤੀ...
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖੁਰਦ ਲੁਧਿਆਣਾ ਦੀ 10ਵੀਂ ਸ਼੍ਰੇਣੀ ਟਰਮ-2 ਦੀ ਗਣਿਤ ਵਿਸ਼ੇ ਦੀ ਪ੍ਰੀਖਿਆ ਮੁਲਤਵੀ
. . .  about 1 hour ago
ਐਸ.ਏ.ਐਸ. ਨਗਰ , 16 ਮਈ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇਆਲੀ ਖੁਰਦ, ਜ਼ਿਲ੍ਹਾ ਲੁਧਿਆਣਾ ਵਿਖੇ ਅੱਜ 16 ਮਈ ਨੂੰ ...
ਆਈ.ਪੀ.ਐੱਲ.2022 : ਪੰਜਾਬ ਕਿੰਗਜ਼ ਨੇ ਜਿੱਤਿਆ ਟਾਸ , ਦਿੱਲੀ ਕੈਪੀਟਲਸ ਦੀ ਪਹਿਲਾਂ ਬੱਲੇਬਾਜ਼ੀ
. . .  about 2 hours ago
ਡੀ.ਜੀ.ਸੀ.ਏ. ਨੇ ਰਾਂਚੀ ਏਅਰਪੋਰਟ ਘਟਨਾ ਨੂੰ ਲੈ ਕੇ ਇੰਡੀਗੋ ਏਅਰਲਾਈਨਜ਼ ਨੂੰ ਕਾਰਨ ਦੱਸੋ ਨੋਟਿਸ ਕੀਤਾ ਜਾਰੀ
. . .  about 2 hours ago
ਪਿਸਤੌਲ ਦੀ ਨੋਕ 'ਤੇ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟੇ
. . .  about 2 hours ago
ਬਰੇਟਾ -16 ਮਈ - (ਪਾਲ ਸਿੰਘ ਮੰਡੇਰ,ਜੀਵਨ ਸ਼ਰਮਾ) - ਪਿੰਡ ਦਿਆਲਪੁਰਾ ਨੇੜੇ ਇਕ ਵਿਅਕਤੀ ਤੋਂ ਦਿਨ ਦਿਹਾੜੇ ਇਕ ਲੱਖ 90 ਹਜ਼ਾਰ ਰੁਪਏ ਲੁੱਟ ਜਾਣ ਦਾ ਸਮਾਚਾਰ ਹੈ । ਸਥਾਨਕ ਪੁਲਿਸ ਤੋਂ ਮਿਲੀ ਜਾਣਕਾਰੀ ...
ਨਵੀਂ ਦਿੱਲੀ:ਕੋਵਿਡ-19 ਵੈਕਸੀਨ ਕੋਰਬੇਵੈਕਸ ਦੀ ਕੀਮਤ 840 ਰੁਪਏ ਤੋਂ ਘਟਾ ਕੇ 250 ਰੁਪਏ ਕੀਤੀ
. . .  about 3 hours ago
ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
. . .  about 3 hours ago
ਮੋਗਾ ,16 ਮਈ (ਗੁਰਤੇਜ ਸਿੰਘ ਬੱਬੀ)- ਚਿੱਟੇ ਨਸ਼ੇ ਦੀ ਓਵਰਡੋਜ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ । ਪ੍ਰਾਪਤ ਜਾਣਕਾਰੀ ਅਨੁਸਾਰ 26 ਸਾਲਾ ਨੌਜਵਾਨ ਰਾਜ ਕੁਮਾਰ ਪੁੱਤਰ ਮਲਕੀਅਤ ਸਿੰਘ ਵਾਸੀ ਪ੍ਰੀਤ ਨਗਰ ...
ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ ਵਿਚ ਲੱਗੀ ਅੱਗ
. . .  about 3 hours ago
ਕਟੜਾ, 16 ਮਈ - ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਨੇੜੇ ਜੰਗਲ 'ਚ ਅੱਗ ਲੱਗ ਗਈ । ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਅਤੇ ਸਥਾਨਕ ਪ੍ਰਸ਼ਾਸਨ ਵਲੋਂ ਅੱਗ ਬੁਝਾਉਣ ਦੇ ਯਤਨ ...
ਨਸ਼ੇ ਦੀ ਹਾਲਤ 'ਚ ਪਿਤਾ ਵਲੋਂ ਮੰਜੇ ਦਾ ਪਾਵਾਂ ਮਾਰ ਕੇ ਚਾਰ ਸਾਲ ਦੀ ਧੀ ਦਾ ਕਤਲ
. . .  about 4 hours ago
ਭਾਈਰੂਪਾ (ਬਠਿੰਡਾ),16 ਮਈ (ਵਰਿੰਦਰ ਲੱਕੀ)-ਕਸਬਾ ਭਾਈਰੂਪਾ ਵਿਖੇ ਇਕ ਸ਼ਰਾਬੀ ਪਿਤਾ ਵਲੋਂ ਨਸ਼ੇ ਦੀ ਹਾਲਤ 'ਚ ਆਪਣੀ ਹੀ ਚਾਰ ਸਾਲ ਦੀ ਧੀ ਦੇ ਸਿਰ ਵਿਚ ਲੋਹੇ ਦੇ ਮੰਜੇ ਦਾ ਪਾਵਾਂ ਮਾਰ ਕੇ ਕਤਲ ਕਰ ਦੇਣ ਦਾ ਦਿਲ ਕਬਾਊ ਮਾਮਲਾ ਸਾਹਮਣੇ ਆਇਆ ਹੈ।ਥਾਣਾ ਫੂਲ ਪੁਲਿਸ ਨੇ ਇਸ ਸਬੰਧੀ ਮ੍ਰਿਤਕ ਲੜਕੀ ...
ਮੁੱਖ ਮੰਤਰੀ ਨੇ ਤਰਸ ਦੇ ਆਧਾਰ 'ਤੇ ਨੌਕਰੀਆਂ ਲਈ 57 ਨਿਯੁਕਤੀ ਪੱਤਰ ਸੌਂਪੇ
. . .  about 4 hours ago
ਸੂਬਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚ 26,754 ਅਸਾਮੀਆਂ ਭਰਨ ਦੀ ਮੁਹਿੰਮ ਸ਼ੁਰੂ ਚੰਡੀਗੜ੍ਹ, 16 ਮਈ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ ਅਤੇ ਪੁਲਿਸ ਵਿਭਾਗਾਂ ਵਿਚ ਤਰਸ ਦੇ ਆਧਾਰ 'ਤੇ ਨਿਯੁਕਤ ਹੋਏ 57 ਵਿਅਕਤੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਇੱਥੇ ਪੰਜਾਬ ਭਵਨ ਵਿਖੇ ...
ਸਾਰਾ ਦੇਸ਼ ਇਸ ਗੱਲੋਂ ਚਿੰਤਤ ਹੈ ਕਿ ਕਸ਼ਮੀਰ’ਚ ਅੱਜ ਵੀ ਕਸ਼ਮੀਰੀ ਪੰਡਿਤ ਸੁਰੱਖਿਅਤ ਕਿਉਂ ਨਹੀਂ ਹਨ ? - ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 16 ਮਈ - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਸ਼ਮੀਰ 'ਚ ਇਕ ਸਰਕਾਰੀ ਕਰਮਚਾਰੀ ਰਾਹੁਲ ਭੱਟ ਦਾ ਕਤਲ ਹੋਇਆ ਸੀ, ਸਾਡੀ ਫ਼ੌਜ ਨੇ ...
ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਉਪ ਮੰਡਲ ਅਫ਼ਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ
. . .  about 5 hours ago
ਚੰਡੀਗੜ੍ਹ,16 ਮਈ (ਅਜੀਤ ਬਿਊਰੋ) -ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਮੁਹਾਲੀ ਵਿਖੇ ਨਵ-ਨਿਯੁਕਤ ਉਪ ਮੰਡਲ ਅਫਸਰਾਂ (ਪ.ਰ.) ਅਤੇ ਅਧਿਕਾਰੀਆਂ ਨੂੰ ਨਿਯੁਕਤੀ ...
ਤਾਜ ਮਹਿਲ, ਕੁਤੁਬ ਮੀਨਾਰ -ਕੀ-ਕੀ ਬੰਦ ਕਰੋਗੇ ? - ਮਹਿਬੂਬਾ ਮੁਫਤੀ
. . .  about 5 hours ago
ਸ੍ਰੀਨਗਰ, 16 ਮਈ - ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਤਾਜ ਮਹਿਲ, ਕੁਤੁਬ ਮੀਨਾਰ ਕੀ ਬੰਦ ਕੀਤੇ ਜਾਣਗੇ ? ਇੱਥੇ 50% ਸੈਰ-ਸਪਾਟਾ ਇਹ ਦੇਖਣ ਲਈ ਆਉਂਦਾ ਹੈ ਕਿ ਮੁਗਲਾਂ ਨੇ ਕੀ ਬਣਾਇਆ ...
ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਬੀਤੀ ਰਾਤ ਵੱਖ-ਵੱਖ ਸੜਕ ਹਾਦਸਿਆਂ 'ਚ ਦੋ ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ।ਸਥਾਨਕ ਸਿਵਲ ਹਸਪਤਾਲ ...
ਸ੍ਰੀਨਗਰ : ਫਾਰੂਕ ਅਬਦੁੱਲਾ ਨੇ 'ਦਿ ਕਸ਼ਮੀਰ ਫਾਈਲਜ਼' 'ਤੇ ਪਾਬੰਦੀ ਦੀ ਕੀਤੀ ਮੰਗ
. . .  about 5 hours ago
ਗੁਜਰਾਤ ਦਾ ਵਡਨਗਰ ਜਿੱਥੇ ਮੇਰਾ ਜਨਮ ਹੋਇਆ , ਉਹ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ - ਮੋਦੀ
. . .  about 5 hours ago
ਲੁੰਬੀਨੀ, 16 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਿਸ ਸਥਾਨ 'ਤੇ ਮੇਰਾ ਜਨਮ ਹੋਇਆ ਸੀ, ਉਹ ਗੁਜਰਾਤ ਦਾ ਵਡਨਗਰ ਸਦੀਆਂ ਪਹਿਲਾਂ ਬੋਧੀ ਸਿੱਖਿਆ ਦਾ ਮਹਾਨ ਕੇਂਦਰ ਸੀ। ਅੱਜ ਵੀ ਇੱਥੇ ...
ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਲਈ ਟਵੀਟ
. . .  about 6 hours ago
ਚੰਡੀਗੜ੍ਹ, 16 ਮਈ - ਨਵਜੋਤ ਸਿੰਘ ਸਿੱਧੂ ਵਲੋਂ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲਿਖਿਆ ਗਿਆ ਹੈ ਕਿ ''ਜਨਤਾ ਦਰਬਾਰ ਤਾਂ ਹੀ ਸਫਲ ਹੋ ਸਕਦਾ ਹੈ ਜੇਕਰ ਤਹਿਸੀਲਾਂ ਅਤੇ ਸਬ-ਤਹਿਸੀਲਾਂ ...
ਨਾਬਾਲਗ ਲੜਕੀ ਨਾਲ ਜਬਰ ਜਨਾਹ, ਦੋਸ਼ੀ ਵਿਰੁੱਧ ਪਰਚਾ ਦਰਜ
. . .  about 6 hours ago
ਰਾਮ ਤੀਰਥ, 16 ਮਈ ( ਧਰਵਿੰਦਰ ਸਿੰਘ ਔਲਖ ) - ਪੁਲਿਸ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਰਾਤ ਸਮੇਂ ਇਕ 17 ਸਾਲ ਦੀ ਨਾਬਾਲਗ ਲੜਕੀ ਨਾਲ ਜਬਰ ਜਨਾਹ ਹੋਣ ਦਾ...
ਕਰਹਾਲੀ ਸਾਹਿਬ ਨੇੜੇ ਬੇਅਦਬੀ ਦੀ ਘਟਨਾ ਵਾਪਰੀ, ਇਲਾਕੇ 'ਚ ਰੋਸ ਦੀ ਲਹਿਰ
. . .  about 6 hours ago
ਡਕਾਲਾ,16 ਮਈ (ਪਰਗਟ ਸਿੰਘ ਬਲਬੇੜਾ) - ਨੇੜਲੇ ਪਿੰਡ ਕਰਹਾਲੀ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਪਾਤਸ਼ਾਹੀ ਨੌਵੀਂ ਦੇ ਕੋਲ ਦੀ ਲੰਘਦੇ ਸੂਏ ਦੇ ਪੁਲ ਹੇਠੋਂ ਗੁਟਕਾ ਸਾਹਿਬ...
ਸੁਖਬੀਰ ਸਿੰਘ ਬਾਦਲ ਵਰਕਰ ਮਿਲਣੀ ਦੌਰੇ ਲਈ ਜਲਾਲਾਬਾਦ ਪਹੁੰਚੇ, ਵਰਕਰਾਂ ਨਾਲ ਕੀਤੀ ਮੁਲਾਕਾਤ
. . .  about 6 hours ago
ਜਲਾਲਾਬਾਦ, 16 ਮਈ (ਕਰਨ ਚੁਚਰਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸੋਮਵਾਰ ਨੂੰ ਜਲਾਲਾਬਾਦ ਦੇ ਕੰਮਿਊਨਿਟੀ ਹਾਲ ’ਚ ਵਰਕਰ ਮਿਲਣੀ ਲਈ ਪਹੁੰਚੇ...
ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਤੇ ਅਗਲੀ ਰਣਨੀਤੀ ਤੈਅ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ
. . .  about 7 hours ago
ਅੰਮ੍ਰਿਤਸਰ,16 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 9 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਪ੍ਰਧਾਨ ਹਰਜਿੰਦਰ ਸਿੰਘ ਧਾਮੀ...
ਰੇਲ ਗੱਡੀ 'ਚੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ
. . .  about 7 hours ago
ਸੁਨਾਮ ਊਧਮ ਸਿੰਘ ਵਾਲਾ,16 ਮਈ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)- ਬੀਤੀ ਰਾਤ ਜਾਖਲ-ਲੁਧਿਆਣਾ ਰੇਲਵੇ ਲਾਇਨ 'ਤੇ ਸੁਨਾਮ ਨੇੜੇ ਇਕ ਵਿਅਕਤੀ ਦੀ ਰੇਲ ਗੱਡੀ 'ਚੋਂ ਡਿੱਗਣ ਕਾਰਨ ਮੌਤ ਹੋਣ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 11 ਅੱਸੂ ਸੰਮਤ 553

ਖੰਨਾ / ਸਮਰਾਲਾ

ਰਾਮਲੀਲ੍ਹਾ ਦੇ ਮੰਚਨ ਨੂੰ ਲੈ ਕੇ ਵਿਵਾਦ ਫਿਰ ਧੁਖਿਆ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਮਾਛੀਵਾੜਾ ਦੀ ਧਾਰਮਿਕ ਸੰਸਥਾ ਸਰਵਹਿੱਤਕਾਰੀ ਸ੍ਰੀ ਰਾਮ-ਲੀਲ੍ਹਾ ਕਮੇਟੀ ਦਾ ਵਿਵਾਦ ਅੱਜ ਉਸ ਸਮੇਂ ਫਿਰ ਧੁਖਦਾ ਦਿਖਾਈ ਦਿੱਤਾ ਜਦੋਂ ਸੰਸਥਾ ਦੇ ਪ੍ਰਧਾਨ ਅਸ਼ੋਕ ਸੂਦ ਨੇ ਪੈੱ੍ਰਸ ਕਾਨਫ਼ਰੰਸ ਕਰਦਿਆਂ ਹੋਇਆ ਉਨ੍ਹਾਂ ਕੋਲ ਮਾਣਯੋਗ ਅਦਾਲਤ ਦਾ ਸਟੇਅ ਹੋਣ ਦੇ ਬਾਵਜੂਦ ਸਥਾਨਕ ਪ੍ਰਸ਼ਾਸਨ 'ਤੇ ਸੁਣਵਾਈ ਨਾ ਕਰਨ ਦਾ ਆਰੋਪ ਲਗਾਇਆ | ਪ੍ਰਧਾਨ ਅਸ਼ੋਕ ਸੂਦ ਨੇ ਪੈੱ੍ਰਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਵਹਿੱਤਕਾਰੀ ਸ੍ਰੀ ਰਾਮ-ਲੀਲ੍ਹਾ ਕਮੇਟੀ ਵਿਚ 1978 ਤੋਂ ਲੈ ਕੇ ਹੁਣ ਤੱਕ ਸੇਵਾ ਨਿਭਾਉਂਦਾ ਆ ਰਿਹਾ ਹਾਂ ਅਤੇ ਪੰਜਾਬ 'ਚ ਅੱਤਵਾਦ ਦੌਰਾਨ ਵੀ ਉਨ੍ਹਾਂ ਨੇ ਲੋਕਾਂ ਦੇ ਸਹਿਯੋਗ ਨਾਲ ਮਾਛੀਵਾੜਾ ਸ਼ਹਿਰ ਵਿਚ ਰਾਮ-ਲੀਲ੍ਹਾ ਦੇ ਮੰਚਨ ਨੂੰ ਜਾਰੀ ਰੱਖਿਆ ਤੇ ਸੰਸਥਾ ਦੀ ਜ਼ਮੀਨ ਦਸਹਿਰਾ ਗਰਾਉਂਡ ਦੀ ਦੇਖ-ਰੇਖ ਲਈ ਅੱਗੇ ਵੱਧ ਕੇ ਪਹਿਰਾ ਦਿੱਤਾ | ਪ੍ਰਧਾਨ ਅਸ਼ੋਕ ਸੂਦ ਨੇ ਪ੍ਰਸ਼ਾਸਨ 'ਤੇ ਪੱਖਪਾਤ ਕਰਨ ਦਾ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਸਾਡੀ ਸੰਸਥਾ ਵਲੋਂ ਕੱਢੇ ਗਏ ਵਿਅਕਤੀਆਂ ਨੂੰ ਹਲਾਸ਼ੇਰੀ ਦੇ ਕੇ ਪਿਛਲੇ 2 ਸਾਲਾਂ ਤੋਂ ਸੰਸਥਾ ਦੇ ਨਾਂਅ ਨਾਲ ਮਿਲਦੇ ਨਾਂਅ ਹੇਠ ਕਮੇਟੀ ਦਾ ਗਠਨ ਕਰ ਰਾਮ-ਲੀਲ੍ਹਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ ਜਦਕਿ ਸਰਵਹਿੱਤਕਾਰੀ ਸ੍ਰੀ ਰਾਮ-ਲੀਲ੍ਹਾ ਕਮੇਟੀ ਇੱਕ ਰਜਿਸਟਰਡ ਸੰਸਥਾ ਹੈ, ਜਿਸਦਾ ਮੈਂ ਪ੍ਰਧਾਨ ਹਾਂ ਤੇ ਰਾਮ-ਲੀਲ੍ਹਾ ਦੇ ਮੰਚਨ ਨੂੰ ਕਰਵਾਉਣ ਦੀ ਜ਼ਿੰਮੇਵਾਰੀ ਸਾਡੇ ਵਲੋਂ ਨਿਭਾਈ ਜਾ ਰਹੀ ਸੀ ਤਾਂ ਕੁੱਝ ਵਿਅਕਤੀਆਂ ਨੇ ਸਿਆਸੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਦਦ ਨਾਲ ਅੜਿੱਕਾ ਡਾਹ ਕੇ ਨਜਾਇਜ਼ ਤੌਰ 'ਤੇ ਰਾਮ-ਲੀਲ੍ਹਾ ਦਾ ਮੰਚਨ ਸ਼ੁਰੂ ਕਰ ਦਿੱਤਾ | ਅਸ਼ੋਕ ਸੂਦ ਦਾ ਕਹਿਣਾ ਸੀ ਕਿ ਪ੍ਰਸ਼ਾਸਨਿਕ ਧੱਕੇ ਨੂੰ ਦੇਖਦਿਆਂ ਹੋਇਆ ਉਨ੍ਹਾਂ ਨੇ ਮਾਣਯੋਗ ਸਮਰਾਲਾ ਦੀ ਅਦਾਲਤ ਵਿਚ ਸੰਸਥਾ 'ਚ ਦਖ਼ਲਅੰਦਾਜ਼ੀ ਨੂੰ ਰੋਕਣ ਲਈ ਸਟੇਅ ਦੀ ਮੰਗ ਕੀਤੀ, ਜਿਸ ਨੂੰ ਪ੍ਰਵਾਨ ਕਰਦਿਆਂ ਹੋਇਆ ਅਦਾਲਤ ਨੇ 3 ਵਿਅਕਤੀਆਂ ਖ਼ਿਲਾਫ਼ ਸਟੇਅ ਆਰਡਰ ਦਿੱਤਾ ਗਿਆ | ਹੁਣ ਸਾਡੇ ਵਲੋਂ ਰਾਮ ਲੀਲਾ ਦਾ ਮੰਚਨ ਕਰਨ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਲਈ ਅਰਜ਼ੀ ਦਿੱਤੀ, ਜਿਸ ਵਿਚ ਅਸੀਂ ਅਦਾਲਤ ਵਲੋਂ ਦਿੱਤੇ ਗਏ ਸਟੇਅ ਬਾਰੇ ਵੀ ਜਾਣਕਾਰੀ ਦਿੱਤੀ ਪਰ ਅਧਿਕਾਰੀਆਂ ਨੇ ਇਨਸਾਫ਼ ਕਰਨ ਦੀ ਬਜਾਏ ਟਾਲ-ਮਟੋਲ ਦੀ ਨੀਤੀ ਅਪਣਾਈ ਹੋਈ ਹੈ | ਪ੍ਰਧਾਨ ਸੂਦ ਦਾ ਕਹਿਣਾ ਸੀ ਕਿ ਸੰਸਥਾ ਦੇ ਨਾਲ ਮਿਲਦਾ-ਜੁਲਦਾ ਨਾਂਅ ਰੱਖਣ ਵਾਲੇ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਵੀ ਦਿੱਤੀਆਂ ਹਨ, ਜਿਨ੍ਹਾਂ ਉੱਪਰ ਪੁਲਿਸ ਪ੍ਰਸ਼ਾਸਨ ਨੇ ਵੀ ਅਜੇ ਤੱਕ ਕੋਈ ਇਨਸਾਫ਼ ਨਹੀਂ ਕੀਤਾ | ਅਸ਼ੋਕ ਸੂਦ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਸੰਸਥਾ ਨੂੰ ਰਾਮ ਲੀਲਾ ਦੇ ਮੰਚਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਸੰਸਥਾ ਦੇ ਨਾਂਅ ਦਾ ਦੁਰਉਪਯੋਗ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉੱਚ ਅਦਾਲਤ 'ਚ ਜਾਵਾਂਗੇ | ਇਸ ਮੌਕੇ ਸੰਜੀਵ ਕੁਮਾਰ ਰਿੰਕਾ, ਕਿ੍ਸ਼ਨ ਲਾਲ ਸਚਦੇਵਾ, ਡੀ.ਡੀ ਵਰਮਾ, ਪ੍ਰਮੋਦ ਜੈਨ, ਅਵਤਾਰ ਸਿੰਘ, ਰਜਿੰਦਰ ਗੋਇਲ, ਨਿਤਿਨ ਜੈਨ, ਦੀਪਕ ਸੂਦ ਆਦਿ ਵੀ ਮੌਜੂਦ ਸਨ |

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਬੰਦ ਨੂੰ ਸਫਲ ਬਣਾਉਣ ਲਈ ਕੱਢਿਆ ਮੋਟਰਸਾਈਕਲ ਮਾਰਚ

ਪਾਇਲ, 25 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਦੋਰਾਹਾ ਦੇ ਪਿੰਡਾ ਸ਼ਹਿਰਾਂ ਵਿਚ ਮੋਟਰ ਸਾਈਕਲ ਮਾਰਚ ਬਲਾਕ ਕਨਵੀਨਰ ਪਰਮਵੀਰ ਸਿੰਘ ਘਲੋਟੀ ਅਤੇ ਹਾਕਮ ਸਿੰਘ ਜਰਗੜੀ ਦੀ ਅਗਵਾਈ ਹੇਠ ਕੱਢਿਆ ਗਿਆ ਜਿਸ ਵਿਚ ...

ਪੂਰੀ ਖ਼ਬਰ »

ਗੜ੍ਹੀ ਪੁਲ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਸਰਹਿੰਦ ਨਹਿਰ ਦੇ ਗੜ੍ਹੀ ਪੁਲ ਨੇੜੇ ਸੜਕ 'ਤੇ ਖੜ੍ਹੇ ਟਰੱਕ ਨਾਲ ਕਾਰ ਟਕਰਾਉਣ 'ਤੇ ਨੌਜਵਾਨ ਚੰਦਨ ਕੁਮਾਰ (24) ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਪ੍ਰਾਈਵੇਟ ਫ਼ੈਕਟਰੀ ਵਿਚ ਕਾਰ ਡਰਾਈਵਰ ਦੀ ਨੌਕਰੀ ਕਰਦਾ ਚੰਦਨ ...

ਪੂਰੀ ਖ਼ਬਰ »

ਤਿੰਨ ਥਾਣਿਆਂ ਦੀ ਹੱਦਬੰਦੀ ਵਿਚ ਉਲਝੇ ਕੁਹਾੜਾ ਵਾਸੀ

ਕੁਹਾੜਾ, 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਚੰਡੀਗੜ-ਲੁਧਿਆਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਕੁਹਾੜਾ ਵਾਸੀਆਂ ਤੇ ਦੁਕਾਨਦਾਰਾਂ ਨੂੰ ਤਿੰਨ ਥਾਣਿਆਂ ਦੀ ਹੱਦਬੰਦੀ ਅਧੀਨ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਕੋਈ ਵੀ ਛੋਟਾ ਵੱਡਾ ...

ਪੂਰੀ ਖ਼ਬਰ »

ਲਿਵਰ ਦੀ ਬਿਮਾਰੀ ਤੋਂ ਪੀੜਤ 9ਵੀਂ ਕਲਾਸ ਦੇ ਫੁੱਟਬਾਲ ਖਿਡਾਰੀ ਦੀ ਹੋਈ ਮੌਤ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਵਿੰਦਰ ਸਿੰਘ ਜਿਸ ਨੇ ਹਾਲੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਸਰ ਕਰਨਾ ਸੀ, ਉਸਨੇ ਛੋਟੀ ਉਮਰ ਵਿਚ ਹੀ ਫੁੱਟਬਾਲ ਦੀ ਖੇਡ ਨੂੰ ਬਰੀਕੀ ਨਾਲ ਰੋਜ਼ਾਨਾ ਖੇਡ ਮੈਦਾਨ ਵਿਚ ਨਿਪੁੰਨ ਹੋ ਰਿਹਾ ਸੀ ਤੇ ਸੈਫਰਨ ਸਿਟੀ ਸਕੂਲ ...

ਪੂਰੀ ਖ਼ਬਰ »

ਮਾਈਗ੍ਰੇਟਰੀ ਪਲਸ ਪੋਲੀਓ ਰਾਊਾਡ ਅਧੀਨ ਅੱਜ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸਿਹਤ ਵਿਭਾਗ ਵਲੋਂ ਮਾਈਗ੍ਰੇਟਰੀ ਪਲਸ ਪੋਲੀਓ ਰਾਉਂਡ ਅਧੀਨ ਪੋਲੀਓ ਰੋਕੂ ਬੰੂਦਾਂ ਪਿਲਾਉਣ ਲਈ ਸਿਵਲ ਸਰਜਨ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਟੀਮਾਂ ਦਾ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਵਲੋਂ ਬੰਦ ਦੇ ਸੱਦੇ ਲਈ ਮੋਟਰਸਾਈਕਲ ਮਾਰਚ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਭਾਰਤ ਬੰਦ ਦੇ ਸੱਦੇ ਲਈ ਅੱਜ ਬਲਾਕ ਦੋਰਾਹਾ ਦੇ ਕਨਵੀਨਰ ਪਰਮਵੀਰ ਸਿੰਘ ਘਲੋਟੀ ਦੀ ਅਗਵਾਈ ਹੇਠ ਮੋਟਰਸਾਈਕਲਾਂ 'ਤੇ ਕਾਫ਼ਲੇ ਦੇ ਰੂਪ 'ਚ ਦਿੱਤੇ ਗਏ ਸੱਦੇ ਨੂੰ ਲਾਗੂ ...

ਪੂਰੀ ਖ਼ਬਰ »

ਇੰਜੀ ਜਗਦੇਵ ਸਿੰਘ ਦੀ ਨਿਯੁਕਤੀ 'ਤੇ ਬਸਪਾ ਆਗੂਆਂ ਵਲੋਂ ਖ਼ੁਸ਼ੀ ਦਾ ਇਜ਼ਹਾਰ

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਬਹੁਜਨ ਸਮਾਜ ਪਾਰਟੀ ਸਰਕਲ ਮਲੌਦ ਦੇ ਜੋਨ ਇੰਚਾਰਜ ਕੁਲਵੰਤ ਸਿੰਘ ਰੋੜੀਆਂ ਨੇ ਪਾਰਟੀ ਵਰਕਰਾਂ ਨਾਲ ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਉੱਘੇ ਸਮਾਜ ਸੇਵੀ ਅਤੇ ਕਾਰੋਬਾਰੀ ਜਗਦੇਵ ਸਿੰਘ ਬੋਪਾਰਾਏ ਅਤੇ ਇੰਜੀਨੀਅਰ ...

ਪੂਰੀ ਖ਼ਬਰ »

ਇੰਜੀ: ਬੋਪਾਰਾਏ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ 'ਤੇ ਜਥੇ: ਸਹਾਰਨ ਮਾਜਰਾ ਤੇ ਹੋਰਨਾਂ ਵਲੋਂ ਸਵਾਗਤ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਇਲਾਕੇ ਦੇ ਪ੍ਰਮੁੱਖ ਸਮਾਜ ਸੇਵੀ ਇੰਜੀ: ਜਗਦੇਵ ਸਿੰਘ ਬੋਪਾਰਾਏ (ਚੇਅਰਮੈਨ ਬੋਪਾਰਾਏ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ) ਦੇ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਪਾਰਟੀ 'ਚ ਸ਼ਾਮਿਲ ਹੋਣ 'ਤੇ ਅਕਾਲੀ ਦਲ ਦੇ ...

ਪੂਰੀ ਖ਼ਬਰ »

ਸੰਤ ਅਵਤਾਰ ਸਿੰਘ ਬਾਬਰਪੁਰ ਵਲੋਂ ਵਾਲੀਬਾਲ ਸਮੈਸ਼ਿੰਗ ਤੇ ਕਬੱਡੀ ਖੇਡ ਮੇਲੇ ਦਾ ਪੋਸਟਰ ਜਾਰੀ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਇਲਾਕੇ ਦੇ ਉੱਘੇ ਸਮਾਜ ਸੇਵੀ ਅਤੇ ਧਾਰਮਿਕ ਖੇਤਰ ਦੀ ਅਹਿਮ ਸ਼ਖ਼ਸੀਅਤ ਸੰਤ ਬਾਬਾ ਅਵਤਾਰ ਸਿੰਘ ਬਾਕਰਪੁਰ ਵਾਲਿਆਂ ਦੇ ਆਸ਼ੀਰਵਾਦ ਸਦਕਾ ਤੇ ਗੁਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਸੰਤ ਬਾਬਾ ਰਾਮ ਸਿੰਘ ਜੀ ਸਪੋਰਟਸ ਕਲੱਬ ਬਾਬਰਪੁਰ ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ 'ਚ ਕਿਤਾਬ 'ਮੇਰੀਆਂ ਚੋਣਵੀਆਂ ਕਹਾਣੀਆਂ' ਲੋਕ ਅਰਪਣ

ਸਮਰਾਲਾ, 25 ਸਤੰਬਰ (ਗੋਪਾਲ ਸੋਫਤ)-ਪੰਜਾਬੀ ਸਾਹਿੱਤ ਸਭਾ ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਨਰਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਕੀਤੀ ਗਈ¢ ਜਿਸ ਵਿਚ ਪਿਛਲੇ ਦਿਨੀਂ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ ਦੇ ਮਾਮੇ ਦੇ ਲੜਕੇ ਪ੍ਰਸਿੱਧ ਗੀਤਕਾਰ ...

ਪੂਰੀ ਖ਼ਬਰ »

ਅਕਾਲੀ ਆਗੂਆਂ ਵਲੋਂ ਇੰਜੀਨੀਅਰ ਜਗਦੇਵ ਸਿੰਘ ਬੋਪਾਰਾਏ ਨਾਲ ਮੀਟਿੰਗ

ਪਾਇਲ, 25 ਸਤੰਬਰ (ਰਾਜਿੰਦਰ ਸਿੰਘ/ਨਿਜ਼ਾਮਪੁਰ)-ਹਲਕਾ ਪਾਇਲ ਦੇ ਉੱਘੇ ਸਮਾਜ ਸੇਵੀ ਇੰਜ. ਜਗਦੇਵ ਬੋਪਾਰਾਏ ਨਾਲ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਹਰਜੀਵਨਪਾਲ ਸਿੰਘ ਗਿੱਲ ਦੋਰਾਹਾ, ਬਸਪਾ ਦੇ ਹਲਕਾ ਇੰਚਾਰਜ ਡਾ. ਜਸਪ੍ਰੀਤ ਸਿੰਘ ਬੀਜਾ, ਗੁਰਪ੍ਰੀਤ ਸਿੰਘ ਲਾਪਰਾ ਤੇ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵਿਧਾਇਕ ਗੁਰਕੀਰਤ ਨੂੰ ਕੈਬਨਿਟ ਮੰਤਰੀ ਬਣਾਉਣ 'ਤੇ ਸ਼ਿੰਦਾ ਘੁਡਾਣੀ ਵਲੋਂ ਵਧਾਈ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਪੰਜਾਬ ਕਾਂਗਰਸ ਸਕੱਤਰ ਹਰਮਿੰਦਰ ਸਿੰਘ ਸ਼ਿੰਦਾ ਘੁਡਾਣੀ ਨੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ 'ਚ ਜਿੱਥੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ | ਉੱਥੇ ਹਾਈਕਮਾਨ ਦਾ ਵੀ ਧੰਨਵਾਦ ਕੀਤਾ ...

ਪੂਰੀ ਖ਼ਬਰ »

ਮਾਤਾ ਗੰਗਾ ਖ਼ਾਲਸਾ ਕਾਲਜ ਕੋਟਾਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਗਮ

ਬੀਜਾ, 25 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ/ਅਵਤਾਰ ਸਿੰਘ ਜੰਟੀ ਮਾਨ)-ਮਾਤਾ ਗੰਗਾ ਖ਼ਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਵਿਸ਼ਵ ਓਜ਼ੋਨ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ¢ ਜਿਸ ਵਿਚ ਗਣਿਤ ਤੇ ਸਾਇੰਸ ਵਿਭਾਗ ਦੇ ਸਟਾਫ਼ ਵਲੋਂ ਕਾਲਜ ਪਿ੍ੰਸੀਪਲ ਡਾ. ਕੁਲਦੀਪ ...

ਪੂਰੀ ਖ਼ਬਰ »

'ਭਾਰਤ ਬੰਦ' ਨੂੰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਬੀਜਾ ਯੂਨਿਟ ਵਲੋਂ ਪੂਰਨ ਹਮਾਇਤ

ਬੀਜਾ, 25 ਸਤੰਬਰ (ਅਵਤਾਰ ਸਿੰਘ ਜੰਟੀ ਮਾਨ)-ਪੈ੍ਰਕਟੀਸ਼ਨਰ ਐਸੋਸੀਏਸ਼ਨ ਦੀ ਬੀਜਾ ਯੂਨਿਟ ਵਲੋਂ ਪ੍ਰਧਾਨ ਡਾ ਮੇਲਾ ਸਿੰਘ ਲਾਲੀ ਦੀ ਅਗਵਾਈ ਹੇਠ ਪਾਇਲ ਰੋਡ ਤੇ ਸਥਿਤ ਬਿਜਲੀ ਘਰ ਦੇ ਨਜ਼ਦੀਕ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ¢ ਇਸ ਸਮੇਂ ਪ੍ਰਧਾਨ ਡਾ. ਮੇਲਾ ਸਿੰਘ ਲਾਲੀ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ-ਸ਼ਾਹਪੁਰ

ਰਾੜਾ ਸਾਹਿਬ, 25 ਸਤੰਬਰ (ਸਰਬਜੀਤ ਸਿੰਘ ਬੋਪਾਰਾਏ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ¢ ਇਸ ਬਾਰੇ ਗੱਲਬਾਤ ਕਰਦਿਆ ਸਾਬਕਾ ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਸੰਯੁਕਤ ਕਿਸਾਨ ...

ਪੂਰੀ ਖ਼ਬਰ »

ਬਲਾਕ ਕਾਂਗਰਸ ਪ੍ਰਧਾਨ ਪਾਠਕ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਬਣਨ 'ਤੇ ਵੰਡੇ ਲੱਡੂ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਕੈਬਨਿਟ ਮੰਤਰੀ ਬਣਨ ਦੀ ਖ਼ੁਸ਼ੀ ਵਿਚ ਬਲਾਕ ਕਾਂਗਰਸ ਦਫ਼ਤਰ ਵਿਚ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ ਦੀ ਅਗਵਾਈ ਵਿਚ ਲੱਡੂ ਵੰਡੇ ਗਏ ਅਤੇ ਹਾਈਕਮਾਂਡ ਦਾ ਧੰਨਵਾਦ ਕੀਤਾ ...

ਪੂਰੀ ਖ਼ਬਰ »

27 ਸਤੰਬਰ ਦੇ ਭਾਰਤ ਬੰਦ ਨੂੰ ਲੋਕਾਂ ਦਾ ਭਰਪੂਰ ਸਮਰਥਨ ਮਿਲੇਗਾ- ਪ੍ਰਧਾਨ ਬਿੱਲੂ ਪੋਹੀੜ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਬਲਾਕ ਡੇਹਲੋਂ ਦੇ ਕਿਸਾਨ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਜਗੇੜਾ ਪੁਲ ਨੇੜੇ ਚੱਕਾ ਜਾਮ ਕਰਨਗੇ¢ ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ...

ਪੂਰੀ ਖ਼ਬਰ »

ਐੱਸ. ਸੀ/ਬੀ. ਸੀ ਯੂਨੀਅਨ ਵਲੋਂ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਵਿਛੋੜੇ 'ਤੇ ਦੁੱਖ ਪ੍ਰਗਟ

ਅਹਿਮਦਗੜ੍ਹ, 25 ਸਤੰਬਰ (ਰਣਧੀਰ ਸਿੰਘ ਮਹੋਲੀ)-ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਲੁਧਿਆਣਾ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਬੱਲੋਵਾਲ ਦੀ ਅਚਾਨਕ ਸੜਕ ਹਾਦਸੇ ਦੌਰਾਨ ਸਦੀਵੀ ਵਿਛੋੜਾ ਦੇ ਗਏ ਸਨ | ਜਥੇਬੰਦੀ ਵਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ...

ਪੂਰੀ ਖ਼ਬਰ »

ਬੰਦ ਦੇ ਸੱਦੇ ਲਈ ਕਿਸਾਨ ਤੇ ਆੜ੍ਹਤੀ ਲਾਮਬੱਧ ਹੋਏ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਪ੍ਰੋਗਰਾਮ ਦੇ ਸੱਦੇ ਤੇ ਖੰਨਾ ਵਿਖੇ ਕਿਸਾਨ ਅਤੇ ਆੜ੍ਹਤੀਆ ਭਾਈਚਾਰੇ ਨੂੰ ਲਾਮਬੱਧ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਸਮੇਤ ਹੋਰ ਬੀ.ਕੇ.ਯੂ. ...

ਪੂਰੀ ਖ਼ਬਰ »

ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ

ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ)-ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ ਮੁਕਾਮ ਹਾਸਲ ਕਰਨ ਅਤੇ ਅਜਿਹਾ ਹੀ ਸੁਪਨਾ ਇਤਿਹਾਸਕ ਧਰਤੀ ਮਾਛੀਵਾੜਾ ਸਾਹਿਬ ਦੇ ਵਸਨੀਕ ਮਨਜੀਤ ਸਿੰਘ ਖਹਿਰਾ ...

ਪੂਰੀ ਖ਼ਬਰ »

ਦੋਰਾਹਾ 'ਚ ਸੀਵਰੇਜ ਲਾਈਨਾਂ ਦੀ ਸਫ਼ਾਈ ਦਾ ਕਾਰਜ ਸ਼ੁਰੂ, 15 ਦਿਨਾਂ 'ਚ ਮਿਲੇਗੀ ਰਾਹਤ-ਪੱਪੂ ਪ੍ਰਧਾਨ

ਦੋਰਾਹਾ, 25 ਸਤੰਬਰ (ਮਨਜੀਤ ਸਿੰਘ ਗਿੱਲ/ਜਸਵੀਰ ਝੱਜ)-ਦੋਰਾਹਾ 'ਚ ਦਹਾਕਿਆਂ ਤੋਂ ਸੀਵਰੇਜ ਦੀ ਕਦੇ ਸਫ਼ਾਈ ਨਹੀਂ ਕੀਤੀ ਗਈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਨਗਰ ਕੌਂਸਲ ਖ਼ਿਲਾਫ਼ ਮਲਾਲ ਸੀ¢ ਅੱਜ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ ਅਤੇ ਸਮੁੱਚੇ ...

ਪੂਰੀ ਖ਼ਬਰ »

27 ਦੇ ਭਾਰਤ ਬੰਦ ਦੇ ਸੱਦੇ ਲਈ ਨੁੱਕੜ ਮੀਟਿੰਗਾਂ ਤੇਜ਼

ਮਲੌਦ, 25 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸੰਯੁਕਤ ਕਿਸਾਨ ਮੋਰਚਾ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਮਜ਼ਦੂਰ ਜਥੇਬੰਦੀਆਂ ਪੂਰਨ ਸਮਰਥਨ ਦੇ ਰਹੀਆਂ ਹਨ, ਜਿਸ ਤਹਿਤ 27 ਸਤੰਬਰ ਨੂੰ ਵੱਖ ਵੱਖ ਯੂਨੀਅਨਾਂ ਵੱਲੋਂ ਇਕੱਠੇ ਹੋ ਕੇ ਬਰੋਟਾ ਚੌਂਕ ...

ਪੂਰੀ ਖ਼ਬਰ »

ਰਸੂਲੜਾ, ਜੰਡਾਲੀ, ਸੋਨੀ, ਪੂਰਬਾ, ਜੱਸੀ, ਰੋਸ਼ਾ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਬਣਨ 'ਤੇ ਲੱਡੂ ਵੰਡੇ ਅਤੇ ਭੰਗੜੇ ਪਾਏ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਨੂੰ ਪੰਜਾਬ ਦਾ ਕੈਬਨਿਟ ਮੰਤਰੀ ਬਣਾਏ ਜਾਣ ਦੀ ਖ਼ਬਰ ਆਉਂਦਿਆਂ ਹੀ ਖੰਨਾ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ | ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਕੌਂਸਲ ਪ੍ਰਧਾਨ ਲੱਧੜ ਦੀ ਅਗਵਾਈ ਵਿਚ ਗੁਰਕੀਰਤ ਦੇ ਮੰਤਰੀ ਤੇ ਚੰਨੀ ਦੇ ਮੁੱਖ ਮੰਤਰੀ ਬਣਨ 'ਤੇ ਵੰਡੇ ਲੱਡੂ

ਖੰਨਾ, 25 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਧ ਲੱਧੜ ਦੀ ਅਗਵਾਈ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦੇ ਮੁਨੀਮ ਭਾਈਚਾਰੇ ਨੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਅਤੇ ਚਰਨਜੀਤ ਸਿੰਘ ਚੰਨੀ ਦੇ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਕਿਸਾਨਾਂ-ਮਜ਼ਦੂਰਾਂ ਤੇ ਦੁਕਾਨਦਾਰਾਂ ਵਲੋਂ ਡਟਵਾਂ ਸਮਰਥਨ ਦਿੱਤਾ ਜਾਵੇਗਾ-ਆਗੂ

ਮਲੌਦ, 25 ਸਤੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ ਭਲਕੇ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਸੱਦੇ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਸਮਰਥਨ ਕਰਦਿਆਂ ਨਗਰ ਪੰਚਾਇਤ ਮਲੌਦ ਦੇ ...

ਪੂਰੀ ਖ਼ਬਰ »

ਹਲਕਾ ਇੰਚਾਰਜ ਬਿੱਟੀ ਨੇ ਉੱਪ ਮੰਡਲ ਕੁਹਾੜਾ ਵਿਖੇ ਬਿਜਲੀ ਪੰਚਾਇਤ ਦੌਰਾਨ ਸੁਣੀਆਂ ਖਪਤਕਾਰਾਂ ਦੀਆਂ ਮੁਸ਼ਕਿਲਾਂ

ਕੁਹਾੜਾ 25 ਸਤੰਬਰ (ਸੰਦੀਪ ਸਿੰਘ ਕੁਹਾੜਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉੱਪ ਮੰਡਲ ਕੁਹਾੜਾ ਦੇ ਦਫ਼ਤਰ ਵਿਖੇ ਹਲਕਾ ਸਾਹਨੇਵਾਲ ਦੇ ਇੰਚਾਰਜ ਬੀਬੀ ਸਤਵਿੰਦਰ ਕੌਰ ਬਿੱਟੀ ਦੀ ਦੇਖ-ਰੇਖ ਹੇਠ ਖਪਤਕਾਰਾਂ ਦੀਆਂ ਮੁਸ਼ਕਿਲਾਂ ਸੁਣਨ ਸਬੰਧੀ ਬਿਜਲੀ ਪੰਚਾਇਤ ਕਰਵਾਈ ...

ਪੂਰੀ ਖ਼ਬਰ »

ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ 27 ਦੇ ਮੁਕੰਮਲ ਬੰਦ ਦੇ ਸੱਦੇ ਦੀ ਪੂਰਨ ਹਮਾਇਤ

ਮਲੌਦ, 25 ਸਤੰਬਰ (ਸਹਾਰਨ ਮਾਜਰਾ)-ਪੰਜਾਬ ਰਾਜ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਵਲੋਂ ਕਿਸਾਨੀ ਵਿਰੋਧੀ ਤਿੰਨ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕੱਲ੍ਹ 27 ...

ਪੂਰੀ ਖ਼ਬਰ »

'ਆਪ' ਦੇ ਦਿਆਲਪੁਰਾ ਵਲੋਂ 27 ਨੂੰ ਬੰਦ ਦੇ ਸਮਰਥਨ ਦੀ ਅਪੀਲ

ਸਮਰਾਲਾ, 25 ਸਤੰਬਰ (ਗੋਪਾਲ ਸੋਫਤ)-ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਸੰਯੁਕਤ ਮੋਰਚੇ ਵਲੋਂ 27 ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ¢ ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਲੋਕ ਹਿਤ ਵਿਚ ...

ਪੂਰੀ ਖ਼ਬਰ »

ਗੁਰੂ ਨਾਨਕ ਕਾਲਜ ਗੋਪਾਲਪੁਰ ਬੀ. ਐੱਡ. ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ

ਡੇਹਲੋਂ, 25 ਸਤੰਬਰ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ, ਗੋਪਾਲਪੁਰ ਬੀ. ਐਡ. ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ¢ ਜਿਸ ਵਿਚ ਵਿਦਿਆਰਥਣ ਗੁਰਜਿੰਦਰ ਕੌਰ ਨੇ 84 ਫੀਸਦੀ ਅੰਕ ਪ੍ਰਾਪਤ ਕਰ ਕੇ ਪਹਿਲਾ ਸਥਾਨ, ਚਰਨਜੀਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX