ਤਾਜਾ ਖ਼ਬਰਾਂ


ਅਸੀਂ ਸਾਕਾ ਨੀਲਾ ਤਾਰਾ ਕਾਰਨ ਕਾਂਗਰਸ ਨਾਲ ਨਹੀਂ ਜਾ ਸਕਦੇ- ਮਹੇਸ਼ਇੰਦਰ ਸਿੰਘ ਗਰੇਵਾਲ
. . .  1 minute ago
ਚੰਡੀਗੜ੍ਹ, 6 ਜੂਨ- 2024 ਦੀਆਂ ਚੋਣਾਂ ਸੰਬੰਧੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ....
ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਵਿਚ ਹੋਇਆ ਜ਼ਬਰਦਸਤ ਹੰਗਾਮਾ
. . .  about 1 hour ago
ਚੰਡੀਗੜ੍ਹ, 6 ਜੂਨ- ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਜ਼ਬਰਦਸਤ ਹੰਗਾਮਾ ਹੋ ਗਿਆ। ਇਸ ਹੰਗਾਮੇ ਵਿਚ ਆਪ ਕੌਂਸਲਰ ਅਤੇ ਕਿਰਨ ਖ਼ੇਰ ਆਹਮੋ ਸਾਹਮਣੇ ਹੋ ਗਏ। ਕਿਰਨ ਖ਼ੇਰ ਨੇ ਪ੍ਰਧਾਨ ਮੰਤਰੀ ਵਿਰੁੱਧ....
ਰਾਸ਼ਟਰਪਤੀ ਦਰੋਪਦੀ ਮੁਰਮੂ ਸੂਰੀਨਾਮ ਦੇ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ
. . .  about 1 hour ago
ਪਰਮਾਰੀਬੋ, 6 ਜੂਨ- ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸੂਰੀਨਾਮ ਦੇ ਸਰਵਉਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਸੂਰੀਨਾਮ ਦੇ ਰਾਸ਼ਟਰਪਤੀ ਚੰਦਰਕੀਪ੍ਰਸਾਦ ਸੰਤੋਖੀ ਨੇ ਮਜ਼ਬੂਤ ​​ਦੁਵੱਲੇ ਸੰਬੰਧਾਂ ’ਤੇ ਰਾਸ਼ਟਰਪਤੀ ਮੁਰਮੂ ਨੂੰ ਵਧਾਈ ਦਿੱਤੀ। ਗ੍ਰਹਿ ਮੰਤਰਾਲੇ ਨੇ ਟਵੀਟ...
ਕਟਾਰੂਚੱਕ ਮਾਮਲੇ ਵਿਚ ਐਨ.ਸੀ.ਐਸ.ਸੀ. ਵਲੋਂ ਰਾਜ ਸਰਕਾਰ ਨੂੰ ਤੀਜਾ ਨੋਟਿਸ ਜਾਰੀ
. . .  about 1 hour ago
ਚੰਡੀਗੜ੍ਹ, 6 ਜੂਨ- ਅਨੁਸੂਚਿਤ ਜਾਤੀਆਂ ਲਈ ਕੌਮੀ ਕਮਿਸ਼ਨ (ਐਨ.ਸੀ.ਐਸ.ਸੀ.) ਨੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਉਪਰ ਲਗਾਏ....
ਅੱਜ ਸਾਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ- ਗਿਆਨੀ ਹਰਪ੍ਰੀਤ ਸਿੰਘ
. . .  about 1 hour ago
ਅੰਮ੍ਰਿਤਸਰ, 6 ਜੂਨ- ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਘੱਲੂਘਾਰਾ ਦਿਵਸ ਮਨਾਇਆ ਗਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕੀਤਾ। ਆਪਣੇ ਸੰਦੇਸ਼ ਵਿਚ ਉਨ੍ਹਾਂ ਕਿਹਾ ਕਿ ਸਾਡਾ ਏਕਾ ਹੀ ਸਾਡੀ ਤਾਕਤ ਹੈ। ਜਥੇਦਾਰ ਨੇ...
ਖ਼ਾਲਿਸਤਾਨ ਦਾ ਕੋਈ ਰੋਡਮੈਪ ਨਹੀਂ- ਰਾਜਾ ਵੜਿੰਗ
. . .  about 2 hours ago
ਅਮਰੀਕਾ, 6 ਜੂਨ- ਖ਼ਾਲਿਸਤਾਨ ਮੁੱਦੇ ਸੰਬੰਧੀ ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕ ਟਵੀਟ ਕੀਤਾ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਨਾ ਤਾਂ ਖ਼ਾਲਿਸਤਾਨ ਦਾ ਕੋਈ ਵਜੂਦ ਹੈ ਅਤੇ ...
ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ਕੀਤਾ ਜਾਮ
. . .  about 2 hours ago
ਕੁਰੂਕਸ਼ੇਤਰ, 6 ਜੂਨ- ਸੂਰਜਮੁਖੀ ਦੀ ਐਮ.ਐਸ. ਪੀ. ’ਤੇ ਖ਼ਰੀਦ ਦੇ ਮੁੱਦੇ ਨੂੰ ਲੈ ਕੇ ਅੱਜ ਕਿਸਾਨਾਂ ਨੇ ਦਿੱਲੀ ਜੰਮੂ ਰਾਸ਼ਟਰੀ ਰਾਜਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸ਼ਾਹਬਾਦ ਮਾਰਕੰਡਾ ਹਾਈਵੇਅ...
ਅਸੀਂ ਹਮੇਸ਼ਾ ‘ਅਜੀਤ’ ਨਾਲ ਖੜ੍ਹੇ ਹਾਂ- ਬੂਟਾ ਸਿੰਘ ਸ਼ਾਦੀਪੁਰ
. . .  about 2 hours ago
ਪਟਿਆਲਾ, 6 ਜੂਨ (ਅਮਨਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਪ੍ਰਤੀ ਵਰਤੀ ਜਾ ਰਹੀ ਦਮਨਕਾਰੀ ਨੀਤੀ ਤਹਿਤ ‘ਅਜੀਤ’ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ....
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਲਈ ਪਾਕਿ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ੇ ਜਾਰੀ
. . .  about 2 hours ago
ਨਵੀਂ ਦਿੱਲੀ, 6 ਜੂਨ- ਪਾਕਿਸਤਾਨੀ ਹਾਈ ਕਮਿਸ਼ਨ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 8 ਤੋਂ17 ਜੂਨ 2023 ਤੱਕ ਪਾਕਿਸਤਾਨ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਪੂਰਵ ਸੰਧਿਆ....
ਕਿਸਾਨਾਂ ਵਲੋਂ ਅੱਜ ਸ਼ਾਹਬਾਦ ਮਾਰਕੰਡਾ ਵਿਖੇ ਕੀਤੀਆਂ ਜਾ ਸਕਦੀਆਂ ਹਨ ਸੜਕਾਂ ਜਾਮ
. . .  1 minute ago
ਸ਼ਾਹਬਾਦ ਮਾਰਕੰਡਾ, 6 ਜੂਨ- ਸੂਰਜਮੁਖੀ ਦੀ ਖ਼ਰੀਦ ਨਾ ਹੋਣ ਕਾਰਨ ਕਿਸਾਨਾਂ ਵਲੋਂ ਅੱਜ ਇੱਥੇ ਸੜਕਾਂ ਜਾਮ ਕੀਤੀਆਂ ਜਾ ਸਕਦੀਆਂ ਹਨ। ਜਾਣਕਾਰੀ ਅਨੁਸਾਰ ਸ਼ਾਹਬਾਦ ਦਾ ਬਰਾੜਾ ਰੋਡ ਪੁਲਿਸ ਛਾਉਣੀ ਵਿਚ....
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
. . .  about 3 hours ago
“MAURH” ਲਹਿੰਦੀ ਰੁੱਤ ਦੇ ਨਾਇਕ ਤਿੰਨ ਦਿਨਾਂ ਬਾਅਦ ਯਾਨੀ 9 ਜੂਨ 2023 ਨੂੰ ਦੇਖੋ ਸਿਨੇਮਾ ਘਰਾਂ ਵਿਚ, ਇਕ ਹੋਰ ਪੋਸਟਰ ਹੋਇਆ ਰਿਲੀਜ਼
ਬਾਲਾਸੋਰ ਹਾਦਸਾ: ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ.ਬੀ.ਆਈ. ਟੀਮ
. . .  about 3 hours ago
ਭੁਵਨੇਸ਼ਵਰ, 6 ਜੂਨ- ਬਾਲਾਸੋਰ ਰੇਲ ਹਾਦਸੇ ਵਾਲੀ ਥਾਂ ’ਤੇ ਸੀ.ਬੀ.ਆਈ. ਦੀ 10 ਮੈਂਬਰੀ ਟੀਮ ਜਾਂਚ ਲਈ ਪੁੱਜ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਖਣੀ ਪੂਰਬੀ ਰੇਲਵੇ ਦੇ ਸੀ.ਪੀ.ਆਰ. ਓ.....
ਮਨੀਪੁਰ: ਸੁਰੱਖਿਆ ਬਲਾਂ ਤੇ ਵਿਦਰੋਹੀਆਂ ਵਿਚਕਾਰ ਹੋਈ ਗੋਲੀਬਾਰੀ
. . .  about 3 hours ago
ਇੰਫ਼ਾਲ, 6 ਜੂਨ- ਭਾਰਤੀ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਮਨੀਪੁਰ ਦੇ ਸੁਗਨੂ/ਸੇਰਾਉ ਖ਼ੇਤਰਾਂ ਵਿਚ ਅਸਾਮ ਰਾਈਫ਼ਲਜ਼, ਬੀ.ਐਸ.ਐਫ਼. ਅਤੇ ਪੁਲਿਸ ਵਲੋਂ ਇਕ....
ਐਨ.ਆਈ.ਏ. ਵਲੋਂ ਪੰਜਾਬ ਤੇ ਹਰਿਆਣਾ ਵਿਚ 10 ਥਾਵਾਂ ’ਤੇ ਛਾਪੇਮਾਰੀ
. . .  about 3 hours ago
ਨਵੀਂ ਦਿੱਲੀ, 6 ਜੂਨ- ਅੱਜ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫ਼ੋਰਸ ਨਾਲ ਜੁੜੇ ਇਕ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ’ਚ 10....
ਕੈਲੀਫ਼ੋਰਨੀਆ ’ਚ ਸੈਨਟ ਵਲੋਂ ਸਿੱਖਾਂ ਨੂੰ ਵੱਡੀ ਰਾਹਤ, ਬਿਨਾਂ ਹੈਲਮਟ ਬਾਈਕ ਚਲਾਉਣ ਸੰਬੰਧੀ ਬਿੱਲ ਪਾਸ
. . .  about 4 hours ago
ਸੈਕਰਾਮੈਂਟੋ,ਕੈਲੀਫੋਰਨੀਆ, 6 ਜੂਨ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਵਿਚ ਸਟੇਟ ਸੈਨਟ ਨੇ ਸਿੱਖਾਂ ਨੂੰ ਵੱਡੀ ਰਾਹਤ ਦਿੰਦਿਆਂ ਇਕ ਬਿੱਲ ਉਪਰ ਮੋਹਰ ਲਾ ਦਿੱਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਸਿੱਖ....
ਬੰਦ ਦੇ ਦਿੱਤੇ ਸੱਦੇ ’ਤੇ ਓਠੀਆ ਕਸਬਾ ਪੂਰਨ ਤੌਰ ’ਤੇ ਬੰਦ
. . .  about 4 hours ago
ਓਠੀਆਂ, 6 ਜੂਨ (ਗੁਰਵਿੰਦਰ ਸਿੰਘ ਛੀਨਾ)- ਦਲ ਖ਼ਾਲਸਾ ਵਲੋਂ ਘੱਲੂਘਾਰੇ ਦਿਵਸ ’ਤੇ ਬੰਦ ਦੇ ਸੱਦੇ ’ਤੇ ਕਸਬੇ ਦੇ ਦੁਕਾਨਦਾਰਾਂ ਵਲੋਂ ਏਕਤਾ ਦਾ ਸਬੂਤ ਦਿੰਦਿਆਂ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਛੀਨਾ....
ਕਰਨਾਟਕ:ਸੜਕ ਹਾਦਸੇ ਚ 5 ਲੋਕਾਂ ਦੀ ਮੌਤ, 13 ਜ਼ਖ਼ਮੀ
. . .  about 4 hours ago
ਯਾਦਗਿਰੀ, 6 ਜੂਨ -ਕਰਨਾਟਕ ਦੇ ਯਾਦਗਿਰੀ ਜ਼ਿਲ੍ਹੇ ਵਿਚ ਇਕ ਕਾਰ ਦੇ ਸਟੇਸ਼ਨਰੀ ਟਰੱਕ ਨਾਲ ਟਕਰਾਉਣ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ 13 ਗੰਭੀਰ ਰੂਪ ਵਿਚ ਜ਼ਖਮੀ...
ਐਨ.ਆਈ.ਏ. ਵਲੋਂ ਤਲਵੰਡੀ ਭਾਈ ਖੇਤਰ ਚ ਛਾਪੇਮਾਰੀ
. . .  about 4 hours ago
ਤਲਵੰਡੀ ਭਾਈ, 6 ਜੂਨ (ਕੁਲਜਿੰਦਰ ਸਿੰਘ ਗਿੱਲ)-ਕੌਮੀਂ ਜਾਂਚ ਏਜੰਸੀ (ਐਨ.ਆਈ.ਏ.) ਵਲੋਂ ਤਲਵੰਡੀ ਭਾਈ ਖੇਤਰ ਵਿਚ ਅੱਜ ਮੁੜ ਦਸਤਕ ਦਿੰਦਿਆਂ ਤਲਵੰਡੀ ਭਾਈ, ਪਿੰਡ ਲੱਲੇ, ਘੱਲ ਖੁਰਦ,ਬੂਈਆਂ ਵਾਲਾ...
ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਸਾਰੇ ਬਾਜ਼ਾਰ ਬੰਦ
. . .  about 4 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਅੱਜ ਘੱਲੂਘਾਰਾ ਦਿਵਸ ਮੌਕੇ ਦਲ ਖ਼ਾਲਸਾ ਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ 'ਤੇ ਸ਼ਹਿਰ ਦੇ ਕਰੀਬ ਸਾਰੇ ਬਾਜ਼ਾਰ ਬੰਦ...
ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ
. . .  about 5 hours ago
ਨਵੀਂ ਦਿੱਲੀ, 6 ਜੂਨ-ਜਰਮਨੀ ਦੇ ਰੱਖਿਆ ਮੰਤਰੀ ਬੋਰਿਸ ਪਿਸਟੋਰੀਅਸ ਅੱਜ ਦਿੱਲੀ ਵਿਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰਨਗੇ।ਬੋਰਿਸ ਪਿਸਟੋਰੀਅਸ ਭਾਰਤ ਦੇ ਚਾਰ ਦਿਨਾਂ...
ਮੁਤਵਾਜੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਜਾਰੀ ਕੀਤਾ ਕੌਮ ਦੇ ਨਾਂਅ ਸੰਦੇਸ਼
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਦੀ ਸਮਾਪਤੀ ਉਪਰੰਤ ਅਕਾਲ ਤਖ਼ਤ ਸਕਤਰੇਤ ਦੇ ਬਾਹਰ ਸਰਬੱਤ ਖਾਲਸਾ ਵਲੋਂ ਥਾਪੇ ਕਾਰਜਕਾਰੀ...
ਸ੍ਰੀ ਮੁਕਤਸਰ ਸਾਹਿਬ ਵਿਖੇ ਐਨ.ਆਈ.ਏ. ਦੀ ਦਸਤਕ
. . .  about 6 hours ago
ਸ੍ਰੀ ਮੁਕਤਸਰ ਸਾਹਿਬ,6 ਜੂਨ (ਬਲਕਰਨ ਸਿੰਘ ਖਾਰਾ)-ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਫਿਰ ਐਨ.ਆਈ.ਏ. ਦੀ ਟੀਮ ਨੇ ਅਬੋਹਰ ਰੋਡ ਬਾਈਪਾਸ 'ਤੇ ਰਹਿਣ ਵਾਲੇ ਇਕ ਵਿਅਕਤੀ ਤੋਂ ਪੁੱਛ-ਗਿੱਛ ਕੀਤੀ।ਫਿਲਹਾਲ ਐਨ.ਆਈ.ਏ. ਦੀ ਟੀਮ ਦੁਆਰਾ...
ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸੰਗਤਾਂ ਨੂੰ ਸਿਮਰਨਜੀਤ ਸਿੰਘ ਮਾਨ ਦਾ ਸੰਬੋਧਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਘੱਲੂਘਾਰਾ ਦਿਵਸ ਮੌਕੇ ਹੋਏ ਸਮਾਗਮ ਦੀ ਸਮਾਪਤੀ ਉਪਰੰਤ ਗੁਰਦੁਆਰਾ ਸ੍ਰੀ ਥੜਾ ਸਾਹਿਬ ਨੇੜੇ ਸਿਮਰਨਜੀਤ ਸਿੰਘ ਮਾਨ ਨੇ ਸੰਗਤਾਂ...
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ
. . .  about 6 hours ago
ਅੰਮ੍ਰਿਤਸਰ, 6 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਘੱਲੂਘਾਰਾ ਦਿਵਸ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਸਮਾਗਮ ਸੰਪੂਰਨ ਹੋ ਗਿਆ ਹੈ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ...
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
. . .  about 5 hours ago
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਘੱਲੂਘਾਰਾ ਦਿਵਸ ਮੌਕੇ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ ਕਰਦੇ ਹੋਏ ਨੌਜਵਾਨ
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਝੁੱਗੀਆਂ ਨੂੰ ਅੱਗ ਲੱਗਣ ਨਾਲ ਨਕਦੀ ਤੇ ਸਮਾਨ ਸੜਿਆ

ਮਹਿਲਪੁਰ, 26 ਸਤੰਬਰ (ਰਜਿੰਦਰ ਸਿੰਘ)-ਮਾਹਿਲਪੁਰ ਜੇਜੋਂ ਰੋਡ 'ਤੇ ਪੈਂਦੇ ਪਿੰਡ ਖਾਨਪੁਰ ਵਿਖੇ ਪ੍ਰਵਾਸੀ ਮਜ਼ਦੂਰਾਂ ਦੀ ਝੁੱਗੀਆਂ ਨੂੰ ਕਿਸੇ ਕਾਰਨ ਅੱਗ ਲੱਗਣ ਕਾਰਨ ਨਕਦੀ ਤੇ ਕੀਮਤੀ ਮੁਬਾਈਲ ਸਮੇਤ ਸਾਰਾ ਸਮਾਨ ਸੜ ਕੇ ਰਾਖ ਹੋ ਗਿਆ | ਜਾਣਕਾਰੀ ਅਨੁਸਾਰ ਚੰਦਰ ਪਾਲ ਪੁੱਤਰ ਖੇਮ ਚਰਨ, ਗੁਲਾਬ ਸਿੰਘ ਪੁੱਤਰ ਮੇਵਾ ਰਾਮ, ਰਾਜਵਤੀ, ਗੁਡੀਆ, ਸਲੇਖਾ ਸਮੇਤਹੋਰ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਹ ਪਿਛਲੇ ਦੱਸ ਸਾਲ ਤੋਂ ਵੱਧ ਸਮੇ ਤੋਂ ਕੁਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਖਾਨਪੁਰ ਦੀ ਜ਼ਮੀਨ 'ਚ ਝੁੱਗੀਆਂ ਬਣਾ ਕੇ ਰਹਿ ਰਹੇ ਹਨ | ਉਨ੍ਹਾਂ ਦੱਸਿਆ ਅੱਜ ਅਸੀਂ ਕਾਮਕਾਜ ਵਾਸਤੇ ਕਿਤੇ ਹੋਰ ਗਏ ਹੋਏ ਸੀ | ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ 1.30 ਵਜੇ ਫ਼ੋਨ ਰਾਹੀਂ ਦੱਸਿਆ ਕਿ ਉਨ੍ਹਾਂ ਦੀ ਝੁੱਗੀਆਂ ਨੂੰ ਅੱਗ ਲੱਗੀ ਹੋਈ ਹੈ ਤੇ ਜਦੋਂ ਉੱਥੇ ਪਹੁੰਚੇ ਤਾਂ ਆਸ-ਪਾਸ ਨੇ ਗੁਆਢੀਆਂ ਵਲੋਂ ਪਾਣੀ ਨਾਲ ਅੱਗ ਨੂੰ ਬੁਝਾਇਆ ਜਾ ਰਿਹਾ ਸੀ | ਦੋ ਝੁੱਗੀਆਂ 'ਚ ਪਇਆ ਸਾਰਾ ਸਮਾਨ ਸਮੇਤ ਚੰਦਰ ਪਾਲ ਦੇ ਸੱਤ ਹਜ਼ਾਰ, ਗੁਲਾਬ ਸਿੰਘ ਦੇ ਦਸ ਹਜ਼ਾਰ ਰੁਪਏ ਦੇ ਕਰੀਬ ਨਕਦੀ, ਮੁਬਾਈਲ ਸੜ ਕੇ ਸੁਆਹ ਹੋ ਗਿਆ |

ਡਾ. ਗੋਜਰਾ ਵਲੋਂ ਮਾਈਗ੍ਰਟੇਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ

ਹੁਸ਼ਿਆਰਪੁਰ 26 ਸਤੰਬਰ (ਬਲਜਿੰਦਰਪਾਲ ਸਿੰਘ)-ਮਾਈਗ੍ਰਟੇਰੀ ਪਲਸ ਪੋਲੀਓ ਮੁਹਿੰਮ ਦੀ ਸ਼ੁਰੂਆਤ ਪੀ. ਐੱਸ. ਸੀ. ਚੱਕੋਵਾਲ ਤੋ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ. ਓ. ਪੀ. ਗੋਜਰਾ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ...

ਪੂਰੀ ਖ਼ਬਰ »

ਹੁਸ਼ਿਆਰਪੁਰ 'ਚ ਸੈਨੇਟ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚੜਿ੍ਹਆ

ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ | ਇਸ ਸਬੰਧੀ ਸਰਕਾਰੀ ਕਾਲਜ ਤੇ ਸਨਤਾਨ ਧਰਮ ਕਾਲਜ ਹੁਸ਼ਿਆਰਪੁਰ 'ਚ ਪੋਿਲੰਗ ਬੂਥ ਬਣਾਏ ਗਏ ਸਨ | ਵੋਟਾਂ ਨੂੰ ਲੈ ਕੇ ਨਾ ...

ਪੂਰੀ ਖ਼ਬਰ »

ਵਿਦੇਸ਼ ਭੇਜਣ ਦੇ ਨਾਂਅ 'ਤੇ 9 ਲੱਖ ਠੱਗੇ

ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਸਟੱਡੀ ਵੀਜ਼ੇ 'ਤੇ ਸਾਇਪਰਸ ਭੇਜਣ ਦੇ ਨਾਂ 'ਤੇ ਕਥਿਤ ਤੌਰ 'ਤੇ 9 ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜਦ ਕਰਕੇ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪਿੰਡ ...

ਪੂਰੀ ਖ਼ਬਰ »

ਘਰ 'ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਦੋਸ਼ 'ਚ ਪੰਚਾਇਤ ਮੈਂਬਰ ਸਮੇਤ 3 ਨਾਮਜ਼ਦ

ਹੁਸ਼ਿਆਰਪੁਰ, 26 ਸਤੰਬਰ (ਨਰਿੰਦਰ ਸਿੰਘ ਬੱਡਲਾ)-ਘਰ 'ਚ ਜਬਰਦਸਤੀ ਦਾਖ਼ਲ ਹੋ ਕੇ ਹਮਲਾ ਕਰਨ ਤੇ ਗ਼ਲਤ ਵਿਵਹਾਰ ਕਰਨ ਦੇ ਦੋਸ਼ 'ਚ ਥਾਣਾ ਮੇਹਟੀਆਣਾ ਪੁਲਿਸ ਨੇ ਇਕ ਪੰਚਾਇਤ ਮੈਂਬਰ ਸਮੇਤ 3 ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ...

ਪੂਰੀ ਖ਼ਬਰ »

ਸੰਗਤ ਸਿੰਘ ਗਿਲਜੀਆਂ ਦੀ ਸਰਪੰਚੀ ਤੋਂ ਲੈ ਕੇ ਕੈਬਨਿਟ ਮੰਤਰੀ ਦਾ ਸਫ਼ਰ

ਮਿਆਣੀ, 26 ਸਤੰਬਰ (ਹਰਜਿੰਦਰ ਸਿੰਘ ਮੁਲਤਾਨੀ)-ਸੰਗਤ ਸਿੰਘ ਗਿਲਜੀਆਂ ਨੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਪੰਜਾਬ ਵਿਧਾਨ ਸਭਾ 'ਚ ਕੈਬਨਿਟ ਮੰਤਰੀ ਬਣਨ ਲਈ ਇਮਾਨਦਾਰੀ ਤੇ ਸਖ਼ਤ ਮਿਹਨਤ ਕਰਕੇ ਗਿਲਜੀਆ ਪਰਿਵਾਰ ਨੂੰ ਬੁਲੰਦੀਆਂ 'ਤੇ ਪਹੁੰਚਾਇਆ ਹੈ, 90 ਦੇ ਦਹਾਕੇ ਤੋਂ ...

ਪੂਰੀ ਖ਼ਬਰ »

ਫ਼ੌਜੀ ਗੱਡੀ ਤੇ ਮਹਿੰਦਰਾ ਜੀਪ ਦੀ ਟੱਕਰ 'ਚ ਬੱਚਾ ਜ਼ਖ਼ਮੀ

ਐਮਾਂ ਮਾਂਗਟ, 26 ਸਤੰਬਰ (ਗੁਰਾਇਆ)-ਬੀਤੀ ਰਾਤ ਕਰੀਬ 9 ਵਜੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ ਨਜ਼ਦੀਕ ਤੱਗੜਾਂ ਫਾਟਕ ਦੇ ਕੋਲ ਫ਼ੌਜੀ ਟਰੱਕ ਤੇ ਮਹਿੰਦਰਾ ਜੀਪ ਦੀ ਟੱਕਰ ਹੋ ਜਾਣ ਕਰਕੇ ਇਕ ਬੱਚਾ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ...

ਪੂਰੀ ਖ਼ਬਰ »

ਵਿਸ਼ਵ ਪ੍ਰਸਿੱਧ ਮਹਾਨ ਇਕੋਤਰੀ ਸਮਾਗਮ ਦੀ ਆਰੰਭਤਾ 28 ਨੂੰ

ਟਾਂਡਾ ਉੜਮੁੜ, 26 ਸਤੰਬਰ (ਦੀਪਕ ਬਹਿਲ)-ਵਿਸ਼ਵ ਪ੍ਰਸਿੱਧ ਮਹਾਨ ਸਲਾਨਾ ਇਕੋਤਰੀ ਸਮਾਗਮ 101 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਤਹਿਤ 28 ਸਤੰਬਰ ਨੂੰ ਪੂਰਨ ਗੁਰਮਰਿਯਾਦਾ ਹੇਠ ਪਹਿਲੀ ਲੜੀ ਨਾਲ ਆਰੰਭ ਹੋਣਗੇ | ਇਹ ਸਮਾਗਮ ਇਸ ਵਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇ ...

ਪੂਰੀ ਖ਼ਬਰ »

ਸੰਤ ਸੋਹਣ ਸਿੰਘ ਤੇ ਸੰਤ ਲਛਮਣ ਸਿੰਘ ਦੀ ਯਾਦ 'ਚ ਗੁਰਦੁਆਰਾ ਟਿੱਬਾ ਸਾਹਿਬ ਵਿਖੇ ਗੁਰਮਤਿ ਸਮਾਗਮ

ਹੁਸ਼ਿਆਰਪੁਰ, 26 ਸਤੰਬਰ (ਬਲਜਿੰਦਰਪਾਲ ਸਿੰਘ)-ਸੰਤ ਬਾਬਾ ਸੋਹਣ ਸਿੰਘ ਤੇ ਸੰਤ ਬਾਬਾ ਲਛਮਣ ਸਿੰਘ ਦੀ ਯਾਦ 'ਚ ਗੁਰਮਤਿ ਸਮਾਗਮ ਗੁਰਦੁਆਰਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਕਰਮਜੀਤ ਸਿੰਘ ਤੇ ਸੰਤ ਬਲਵੀਰ ...

ਪੂਰੀ ਖ਼ਬਰ »

ਪਿੰਡ ਸੱਲਾਂ ਵਿਖੇ ਮਨਜੀਤ ਸਿੰਘ ਦਸੂਹਾ ਦੇ ਹੱਕ 'ਚ ਇਕੱਠ ਹੋਇਆ

ਟਾਂਡਾ ਉੜਮੁੜ, 26 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਦੇ ਬੇਟ ਖੇਤਰ ਦੇ ਪਿੰਡ ਸੱਲਾਂ ਵਿਖੇ ਉੱਘੇ ਸਮਾਜ ਸੇਵਕ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਮਨਜੀਤ ਸਿੰਘ ਦਸੂਹਾ ਦੇ ਹੱਕ ਵਿਚ ਪਿੰਡ ਵਾਸੀਆਂ ਦਾ ਭਰਵਾਂ ਇਕੱਠ ਹੋਇਆ ਜਿਸ ਵਿਚ ਪਿੰਡ ...

ਪੂਰੀ ਖ਼ਬਰ »

ਬਿਸ਼ਨਪੁਰ ਵਿਖੇ ਫਾਰਮਰਜ਼ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ

ਐਮਾਂ ਮਾਂਗਟ, 26 ਸਤੰਬਰ (ਗੁਰਾਇਆ)-ਅੱਜ ਪਿੰਡ ਬਿਸ਼ਨਪੁਰ ਵਿਖੇ ਫਾਰਮਰਜ਼ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਨਰਿੰਦਰ ਸਿੰਘ ਮੁਲਤਾਨੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਵੱਡੀ ਗਿਣਤੀ ਵਿਚ ਕਿਸਾਨ ਤੇ ਮਜ਼ਦੂਰ ਸ਼ਾਮਿਲ ਹੋਏ | ਇਸ ਮੌਕੇ ਮੁਲਤਾਨੀ ਨੇ ਕਿਹਾ ਕਿ ਮੋਦੀ ...

ਪੂਰੀ ਖ਼ਬਰ »

ਹਲਕਾ ਇੰਚਾਰਜ ਬਣਨ 'ਤੇ ਪ੍ਰੋ. ਮੁਲਤਾਨੀ ਦਾ ਪਿੰਡ ਮਨਸੂਰਪੁਰ 'ਚ ਸਨਮਾਨ

ਐਮਾਂ ਮਾਂਗਟ, 26 ਸਤੰਬਰ (ਗੁਰਾਇਆ)-ਆਮ ਆਦਮੀ ਪਾਰਟੀ ਮੁਕੇਰੀਆਂ ਦੇ ਹਲਕਾ ਇੰਚਾਰਜ ਬਣਨ ਉਪਰੰਤ ਪ੍ਰੋਫੈਸਰ ਜੀ. ਐੱਸ. ਮੁਲਤਾਨੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਮਨਸੂਰਪੁਰ ਵਿਖੇ ਬੁਲਾ ਕੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਾਰੀ ਮਾਣ ਸਨਮਾਨ ਕੀਤਾ | ਇਸ ਸਮੇਂ ਪਿੰਡ ਦੇ ...

ਪੂਰੀ ਖ਼ਬਰ »

ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਦੇ ਐੱਨ. ਐੱਸ. ਐੱਸ ਵਿੰਗ ਦੁਆਰਾ ਲੈਕਚਰ

ਮੁਕੇਰੀਆਂ, 26 ਸਤੰਬਰ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਦੇ ਐੱਨ. ਐੱਸ. ਐੱਸ. ਵਿੰਗ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਵਿਦਿਆਰਥਣਾਂ ਨੂੰ ਜਾਗਰੂਕ ਕਰਨ ਲਈ 'ਆਜ਼ਾਦੀ ਦੇ 75 ਸਾਲ ' ਵਿਸ਼ੇ 'ਤੇ ਲੈਕਚਰ ...

ਪੂਰੀ ਖ਼ਬਰ »

ਪਿਛਲੇ 11 ਸਾਲਾਂ ਤੋਂ ਕੈਨੇਡਾ ਸਟੱਡੀ ਵੀਜ਼ੇ ਦੀਆਂ ਸੇਵਾਵਾਂ ਨਿਭਾ ਰਿਹਾ ਰੀਹਲ ਕੰਸਲਟੈਂਟ- ਮਨਜੀਤ ਸਿੰਘ

ਬੁੱਲ੍ਹੋਵਾਲ 27 ਸਤੰਬਰ (ਲੁਗਾਣਾ)-ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਲਾਇਸੈਂਸ ਧਾਰਕ ਸੰਸਥਾ ਜੋ ਪਿਛਲੇ 11 ਸਾਲਾਂ ਤੋਂ ਵਿਦਿਆਰਥੀਆਂ ਨੂੰ ਆਈਲਟਸ, ਸਪੋਕਨ ਇੰਗਲਿਸ਼ ਤੇ ਕਨੇਡਾ ਸਟੱਡੀ ਵੀਜ਼ੇ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ | ਇਸ ਸਬੰਧੀ ਮੈਨੇਜਰ ਮਨਜੀਤ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਭਾਰਤ ਬੰਦ 'ਚ ਕਰੇਗਾ ਵਧ ਚੜ੍ਹ ਕੇ ਸ਼ਮੂਲੀਅਤ- ਖ਼ਾਲਸਾ

ਟਾਂਡਾ ਉੜਮੁੜ, 26 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੀ ਦਿੱਤੀ ਗਈ ਭਾਰਤ ਬੰਦ ਦੀ ਕਾਲ ਦੌਰਾਨ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ...

ਪੂਰੀ ਖ਼ਬਰ »

ਏ. ਜੇ. ਫਿਟਨੈੱਸ ਦੇ ਖਿਡਾਰੀਆਂ ਨੇ ਜ਼ਿਲ੍ਹੇ 'ਚ ਕੀਤਾ ਟਾਂਡੇ ਦਾ ਨਾਂਅ ਰੋਸ਼ਨ

ਟਾਂਡਾ ਉੜਮੁੜ, 26 ਸਤੰਬਰ (ਕੁਲਬੀਰ ਸਿੰਘ ਗੁਰਾਇਆ)-ਬੀਤੇ ਦਿਨੀਂ ਮਾਤਾ ਸਾਹਿਬ ਕੌਰ ਡੇ-ਬੋਰਡਿੰਗ ਸਕੂਲ ਵਿਖੇ ਹੋਈ 10ਵੀਂ ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਵਿਚ ਏ. ਜੇ. ਫਿਟਨੈੱਸ ਦੇ ਖਿਡਾਰੀਆਂ ਨੇ ਭਾਗ ਲਿਆ ਸੀ | ਇਸ ਸੰਬੰਧੀ ਬੱਚਿਆਂ ਦਾ ਉਤਸ਼ਾਹ ਵਧਾਉਣ ਲਈ ...

ਪੂਰੀ ਖ਼ਬਰ »

'ਆਪ' ਵਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ

ਦਸੂਹਾ, 26 ਸਤੰਬਰ (ਭੁੱਲਰ)-ਆਮ ਆਦਮੀ ਪਾਰਟੀ ਦੀ ਮੀਟਿੰਗ ਦਸੂਹਾ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿਚ ਹਲਕਾ ਇੰਚਾਰਜ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਵਲੋਂ ਪਾਰਟੀ ਦੇ ਵਿਚ ਕੰਮ ਕਰ ਰਹੇ ਵਰਕਰਾਂ ਨੂੰ ਅਹੁਦੇ ਦੇ ਕੇ ਮਾਣ ਸਤਿਕਾਰ ਕੀਤਾ | ਇਸ ਮੌਕੇ ਰਾਮ ਸ਼ਰਨ ...

ਪੂਰੀ ਖ਼ਬਰ »

ਕਿਸਾਨ ਕਮੇਟੀ ਦੋਆਬਾ ਵਲੋਂ ਸ਼ਹਿਰ 'ਚ ਕੱਢੀ ਗਈ ਵਿਸ਼ਾਲ ਚੇਤਨਾ ਰੈਲੀ

ਹੁਸ਼ਿਆਰਪੁਰ, 26 ਸਤੰਬਰ (ਨਰਿੰਦਰ ਸਿੰਘ ਬੱਡਲਾ)-ਕਿਸਾਨ ਕਮੇਟੀ ਦੋਆਬਾ ਹੁਸ਼ਿਆਰਪੁਰ ਦੇ ਪ੍ਰਧਾਨ ਹਰਬੰਸ ਸਿੰਘ ਸੰਘਾ ਵਲੋਂ ਸੰਯੁਕਤ ਕਿਸਾਨ ਮੋਰਚਾ ਦੀਆਂ ਸਮੂਹ ਜਥੇਬੰਦੀ ਨੂੰ ਨਾਲ ਲੈ ਕੇ ਹੁਸ਼ਿਆਰਪੁਰ ਦੇ ਸਾਰੇ ਬਾਜ਼ਾਰਾਂ 'ਚ ਇਕ ਚੇਤਨਾ ਰੈਲੀ ਮੋਟਰਸਾਈਕਲ, ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਗੜ੍ਹਦੀਵਾਲਾ ਦਾ ਸੌ ਸਾਲਾ ਸਥਾਪਨਾ ਦਿਵਸ ਮਨਾਇਆ

ਗੜ੍ਹਦੀਵਾਲਾ, 26 ਸਤੰਬਰ (ਚੱੱਗਰ)-ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਕੂਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਪਹਿਲੀ ਲੜੀ ਦਾ ਵਿਸ਼ੇਸ਼ ਧਾਰਮਿਕ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ...

ਪੂਰੀ ਖ਼ਬਰ »

ਸੁਸ਼ੀਲ ਕੁਮਾਰ ਦਾ ਦਸੂਹਾ ਪਹੁੰਚਣ 'ਤੇ ਬਸਪਾ ਆਗੂਆਂ ਵਲੋਂ ਸਨਮਾਨ

ਦਸੂਹਾ, 26 ਸਤੰਬਰ (ਕੌਸ਼ਲ)-ਵਿਧਾਨ ਸਭਾ ਹਲਕਾ ਦਸੂਹਾ ਦੇ ਬਸਪਾ ਆਗੂਆਂ ਵਲੋਂ ਨਵ ਨਿਯੁਕਤ ਹਲਕਾ ਇੰਚਾਰਜ ਸੁਸ਼ੀਲ ਕੁਮਾਰ ਸ਼ਰਮਾ ਨੂੰ ਦਸੂਹਾ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ | ਗੋਬਿੰਦ ਸਿੰਘ ਕਾਨੂੰਗੋ ਜ਼ੋਨ ਇੰਚਾਰਜ ਬਸਪਾ ਨੇ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ...

ਪੂਰੀ ਖ਼ਬਰ »

ਦੋਆਬਾ ਮਿੰਨੀ ਸਰਵਿਸ ਨਵਾਂਸ਼ਹਿਰ ਵਲੋਂ ਬੰਦ ਦਾ ਸਮਰਥਨ- ਕੁਲਬੀਰ ਸਿੰਘ

ਪੱਲੀ ਝਿੱਕੀ, 26 ਸਤੰਬਰ (ਕੁਲਦੀਪ ਸਿੰਘ ਪਾਬਲਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਦੇ ਬਾਰਡਰਾਂ 'ਤੇ ਧਰਨੇ ਲਗਾਏ ਹੋਏ ਹਨ | ਸੰਯੁਕਤ ਮੋਰਚੇ ਵਲੋਂ ਜੋ 27 ਸਤੰਬਰ ...

ਪੂਰੀ ਖ਼ਬਰ »

ਭਾਰਤ ਬੰਦ ਦੇ ਸਮਰਥਨ 'ਚ ਹਰ ਕਾਂਗਰਸੀ ਵਰਕਰ ਸਾਥ ਦੇਵੇਗਾ- ਵਿਧਾਇਕ ਮੰਗੂਪੁਰ

ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਕਰਨ ਦੀ ਦਿੱਤੀ ਕਾਲ ਤਹਿਤ ਬਲਾਚੌਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਹਰ ਵਰਕਰ ਅਤੇ ਆਗੂ ਸਾਥ ਦੇਵੇਗਾ | ਇਹ ਵਿਚਾਰ ਬਲਾਚੌਰ ਹਲਕੇ ਤੋਂ ਕਾਂਗਰਸੀ ...

ਪੂਰੀ ਖ਼ਬਰ »

ਖੇਡ ਤੇ ਵਿੱਦਿਅਕ ਮੁਕਾਬਲੇ 28 ਨੂੰ

ਬੰਗਾ, 26 ਸਤੰਬਰ (ਕਰਮ ਲਧਾਣਾ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ 'ਤੇ ਉਨ੍ਹਾਂ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 28 ਸਤੰਬਰ ਨੂੰ ਬੱਚਿਆਂ ਦੇ ਵਿੱਦਿਅਕ ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ | ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਖਟਕੜ ਕਲਾਂ ਵਲੋਂ ਕਰਵਾਏ ਜਾ ...

ਪੂਰੀ ਖ਼ਬਰ »

ਕਾਂਗਰਸ 'ਚ ਮਿਹਨਤੀ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਦਾ- ਢੀਂਗਰਾ

ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਬਣਨ ਤੋਂ ਬਾਅਦ ਪਹਿਲੀ ਵਾਰ ਜੋਗਿੰਦਰ ਪਾਲ ਢੀਂਗਰਾ ਨਵਾਂਸ਼ਹਿਰ ਵਿਖੇ ਕੌਂਸਲਰ ਪ੍ਰਵੀਨ ਭਾਟੀਆ ਦੇ ਗ੍ਰਹਿ ਪਹੁੰਚੇ | ਇੱਥੇ ਹਲਕਾ ਵਿਧਾਇਕ ਅੰਗਦ ਸਿੰਘ, ਨਗਰ ਕੌਂਸਲ ਪ੍ਰਧਾਨ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਹਮਲਾਵਰਾਂ ਵਿਰੁੱਧ ਕਾਰਵਾਈ ਦੀ ਮੰਗ

ਨਵਾਂਸ਼ਹਿਰ, 26 ਸਤੰਬਰ (ਹਰਵਿੰਦਰ ਸਿੰਘ)-ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਕਮਲਜੀਤ ਸਨਾਵਾ ਨੇ ਪੰਚਾਇਤੀ ਜ਼ਮੀਨ 'ਚੋਂ ਰਾਖਵੇਂ ਹਿੱਸੇ ਦਾ ਹੱਕ ਮੰਗਦੇ ਦਲਿਤ ਪਰਿਵਾਰਾਂ ਉੱਤੇ ਪਿੰਡ ਮਧਾਣੀਆਂ, ਬਲਾਕ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੇਂਡੂ ...

ਪੂਰੀ ਖ਼ਬਰ »

ਪੰਜ ਪੀਰ ਦਰਬਾਰ 'ਤੇ ਨਵੇਂ ਬਣਾਏ ਦਫ਼ਤਰ ਦੇ ਕਮਰੇ ਦਾ ਸ਼ੇਰਗਿੱਲ ਵਲੋਂ ਉਦਘਾਟਨ

ਔੜ/ਝਿੰਗੜਾਂ, 26 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਪਰਾਗਪੁਰ ਵਿਖੇ ਪੰਜ ਪੀਰ ਦਰਬਾਰ ਪ੍ਰਬੰਧਕ ਕਮੇਟੀ ਵਲੋਂ ਐੱਨ.ਆਰ.ਆਈ. ਵੀਰਾਂ ਤੇ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਤੇ ਕਮੇਟੀ ਦਫ਼ਤਰ ਦਾ ਨਵਾਂ ਕਮਰਾ ਬਣਾਇਆ ਗਿਆ, ਜਿਸ ਦਾ ਉਦਘਾਟਨ ਕਮੇਟੀ ਦੇ ...

ਪੂਰੀ ਖ਼ਬਰ »

ਪੰਡਿਤ ਦੀਨ ਦਿਆਲ ਸ਼ਰਮਾ ਦੀ ਜੈਅੰਤੀ ਮਨਾਈ

ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਭਾਰਤੀ ਜਨਤਾ ਪਾਰਟੀ ਮੰਡਲ ਬਲਾਚੌਰ ਵਲੋਂ ਨੰਦ ਕਿਸ਼ੋਰ ਸ਼ਰਮਾ ਦੀ ਅਗਵਾਈ ਹੇਠ ਸ਼ਿਵ ਮੰਦਰ ਬ੍ਰਾਹਮਣਾਂ ਬੀੜੀਆਂ ਵਾਲਾ ਵਿਖੇ ਪੰਡਿਤ ਦੀਨ ਦਿਆਲ ਸ਼ਰਮਾ ਦੀ ਜੈਅੰਤੀ ਮਨਾਈ ਗਈ | ਇਸ ਮੌਕੇ ਹਾਜ਼ਰ ਭਾਜਪਾ ਮੰਡਲ ਬਲਾਚੌਰ ਦੇ ...

ਪੂਰੀ ਖ਼ਬਰ »

'ਆਪ' ਦੇ ਹਿਤ 'ਚ ਬਹਿਰਾਮ ਵਿਖੇ ਮੀਟਿੰਗ

ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਆਮ ਆਦਮੀ ਪਾਰਟੀ ਬੰਗਾ ਹਲਕਾ ਕੋਆਰਡੀਨੇਟਰ ਪੁਸ਼ਪਾ ਬਹਿਰਾਮ ਦੀ ਅਗਵਾਈ ਵਿਚ ਬਹਿਰਾਮ ਵਿਖੇ ਪਾਰਟੀ ਹਿੱਤ ਵਿਚ ਮੀਟਿੰਗ ਹੋਈ | ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦੀਆਂ ਨੀਤੀਆਂ ਨੂੰ ਮੁੱਖ ...

ਪੂਰੀ ਖ਼ਬਰ »

ਖੇਡ ਪ੍ਰਮੋਟਰ ਸੰਧੂ ਵਤਨ ਪਰਤੇ

ਸੰਧਵਾਂ, 26 ਸਤੰਬਰ (ਪ੍ਰੇਮੀ ਸੰਧਵਾਂ)-ਇੰਡੀਅਨ ਓਵਰਸੀਜ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਜਨਰਲ ਸਕੱਤਰ ਤੇ ਉੱਘੇ ਖੇਡ ਪ੍ਰਮੋਟਰ ਨਿਰਮਲ ਸਿੰਘ ਸੰਧੂ ਵਾਸੀ ਸੰਧਵਾਂ ਆਪਣੀ ਵਿਦੇਸ਼ ਯਾਤਰਾ ਤੋਂ ਵਤਨ ਪਰਤ ਆਏ ਹਨ | ਸ. ਸੰਧੂ ਨੇ ਦੱਸਿਆ ਕਿ ਇੰਡੀਅਨ ਓਵਰਸੀਜ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

ਰੱਤੇਵਾਲ, 26 ਸਤੰਬਰ (ਸੂਰਾਪੁਰੀ)-ਧੰਨ-ਧੰਨ ਸੁਆਮੀ ਗੰਗਾ ਨੰਦ ਭੂਰੀ ਵਾਲਿਆਂ ਦੇ ਸਤਲੋਕ ਧਾਮ ਰੱਤੇਵਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸੁਆਮੀ ਕਿ੍ਸ਼ਨਾ ਨੰਦ ਭੂਰੀ ਵਾਲਿਆਂ ਵਲੋਂ ਕੀਤਾ ਗਿਆ | ਕੈਂਪ 'ਚ ਦਿਲ ਦੇ ਰੋਗਾਂ ਦੇ ਮਾਹਿਰ ਡਾ: ...

ਪੂਰੀ ਖ਼ਬਰ »

ਕਸਬਾ ਮਜਾਰੀ ਦੇ ਦੁਕਾਨਦਾਰਾਂ ਵਲੋਂ ਭਾਰਤ ਬੰਦ ਦੀ ਹਮਾਇਤ

ਮਜਾਰੀ/ਸਾਹਿਬਾ, 26 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਕਸਬਾ ਮਜਾਰੀ ਦੇ ਦੁਕਾਨਦਾਰਾਂ ਵਲੋਂ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ ਹੈ | ਇਸ ਬਾਰੇ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅਰਥੀ ਫ਼ੂਕ ਮੁਜ਼ਾਹਰਾ

ਰੱਤੇਵਾਲ, 26 ਸਤੰਬਰ (ਸੂਰਾਪੁਰੀ)-ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਪਿੰਡ ਕਲਾਰ ਵਿਖੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਅਸ਼ੋਕ ਕਲਾਰ ਤੇ ਜਸਪਾਲ ਬਾਗੋਵਾਲ ਨੇ ਮਜ਼ਦੂਰਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਡੇਰਾ ਕਾਠਗੜ੍ਹ ਵਿਖੇ ਭੰਡਾਰਾ ਕਰਵਾਇਆ

ਰੱਤੇਵਾਲ/ਕਾਠਗੜ੍ਹ, 26 ਸਤੰਬਰ (ਸੂਰਾਪੁਰੀ, ਪਨੇਸਰ)-ਕਾਠਗੜ੍ਹ ਵਿਖੇ ਸਥਿਤ ਡੇਰਾ ਬਾਬਾ ਸਰਵਣ ਦਾਸ ਵਿਖੇ ਸੁਆਮੀ ਦਿਆਲ ਦਾਸ ਡੇਰਾ ਬਾਉੜੀ ਸਾਹਿਬ ਤੇ ਮਹੰਤ ਬਾਬਾ ਭਗਵਾਨ ਦਾਸ (ਨਵਾਂ ਅਖਾੜਾ ਉਦਾਸੀਨ) ਡੇਰਾ ਨੰਦਪੁਰ ਕੇਸ਼ੋਂ ਵਾਲਿਆਂ ਦੀ ਰਹਿਨੁਮਾਈ ਹੇਠ ਸਾਲਾਨਾ ...

ਪੂਰੀ ਖ਼ਬਰ »

ਕੁਲਵੀਰ ਕੌਰ ਕਿਰਤੀ ਕਿਸਾਨ ਯੂਨੀਅਨ ਇਸਤਰੀ ਵਿੰਗ ਦੀ ਇਕਾਈ ਪ੍ਰਧਾਨ ਨਿਯੁਕਤ

ਜਾਡਲਾ, 26 ਸਤੰਬਰ (ਬੱਲੀ)-ਕਿਸਾਨੀ ਘੋਲ ਜਿੱਤਣ ਲਈ ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਸਤਰੀ ਵਿੰਗ ਦੀ ਪਿੰਡ ਬੀਰੋਵਾਲ ਵਿਖੇ ਜਥੇਬੰਦੀ ਦੀ ਇਕਾਈ ਦੀ ਚੋਣ ਵਿਚ ਸਰਪੰਚ ਕੁਲਵੀਰ ਕੌਰ ਪ੍ਰਧਾਨ, ਗੁਰਬਖ਼ਸ਼ ਕੌਰ ਮੀਤ ਪ੍ਰਧਾਨ, ਜਸਵਿੰਦਰ ਕੌਰ ...

ਪੂਰੀ ਖ਼ਬਰ »

ਔੜ ਇਲਾਕੇ 'ਚ ਬੱਚਿਆ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਔੜ, 26 ਸਤੰਬਰ (ਜਰਨੈਲ ਸਿੰਘ ਖ਼ੁਰਦ)-ਡਾ: ਰਵਿੰਦਰ ਸਿੰਘ ਐੱਸ. ਐੱਮ. ਓ. ਮੁਕੰਦਪੁਰ ਦੀ ਅਗਵਾਈ ਹੇਠ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਮਿੰਨੀ ਪੀ. ਐੱਚ. ਸੀ. ਔੜ ਤੇ ਇਸ ਅਧੀਨ ਆਉਂਦੇ ਪਿੰਡਾਂ ਦੇ ਝੁੱਗੀ ਝੌਂਪੜੀ, ਭੱਠਿਆਂ, ਗੁੱਜਰਾਂ ਦੇ ਡੇਰਿਆਂ ਤੇ ਦਰਿਆ ਸਤਲੁਜ ਦੇ ...

ਪੂਰੀ ਖ਼ਬਰ »

ਵਿਧਾਇਕ ਮੰਗੂਪੁਰ ਵਲੋਂ ਆਲੀਸ਼ਾਨ ਬੈਡਮਿੰਟਨ ਕੋਰਟ ਦਾ ਉਦਘਾਟਨ

ਬਲਾਚੌਰ, 26 ਸਤੰਬਰ (ਸ਼ਾਮ ਸੁੰਦਰ ਮੀਲੂ)-ਹਲਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੇ ਬੀ. ਏ. ਵੀ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ ਵਿਚ ਬਣਾਏ ਗਏ ਬੈਡਮਿੰਟਨ ਕੋਰਟ ਦਾ ਉਦਘਾਟਨ ਕੀਤਾ | ਇਹ ਹਲਕੇ ਦਾ ਪਹਿਲਾ ਅਜਿਹਾ ਬੈਡਮਿੰਟਨ ਕੋਰਟ ਹੈ, ਜਿਸ ਦੀ ਰਬੜ ਦੀ ...

ਪੂਰੀ ਖ਼ਬਰ »

ਤਰੱਕੀਆਂ ਜਲਦ ਨਾ ਹੋਣ ਦੀ ਸੂਰਤ 'ਚ ਨਾਨ ਟੀਚਿੰਗ ਕਰਮਚਾਰੀ ਸੰਘਰਸ਼ ਤੇਜ਼ ਕਰਨਗੇ- ਭੰਗੂ

ਉਸਮਾਨਪੁਰ, 26 ਸਤੰਬਰ (ਸੰਦੀਪ ਮਝੂਰ)-ਉੱਚ ਯੋਗਤਾ ਪ੍ਰਾਪਤ ਸਰਕਾਰੀ ਸਕੂਲਜ਼ ਲਾਇਬ੍ਰੇਰੀ ਤੇ ਲੈਬਾਰਟਰੀ ਸਟਾਫ਼ ਯੂਨੀਅਨ ਦੇ ਸੂਬਾ ਪ੍ਰਧਾਨ ਜਤਿੰਦਰ ਸਿੰਘ ਭੰਗੂ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਫਰਵਰੀ 2020 ਤੋਂ ...

ਪੂਰੀ ਖ਼ਬਰ »

ਪੇਂਡੂ ਮਜ਼ਦੂਰ ਯੂਨੀਅਨ ਵਲੋਂ ਬੇ-ਜ਼ਮੀਨੇ ਮਜ਼ਦੂਰਾਂ ਦੇ ਹੱਕ 'ਚ ਸਰਕਾਰ ਖਿਲਾਫ਼ ਰੋਸ ਰੈਲੀ

ਬਹਿਰਾਮ, 26 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਪਿੰਡ ਚੱਕਰਾਮੂੰ ਵਿਖੇ ਬੇ-ਜ਼ਮੀਨੇ ਮਜ਼ਦੂਰਾਂ ਦੇ ਕਰਜਾਧਾਰੀਆਂ ਦਾ ਵਿਸ਼ਾਲ ਇਕੱਠ ਹੋਇਆ | ਇਕੱਠ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਮਹਿੰਦਰ ਸਿੰਘ ਖੈਰੜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX