ਤਾਜਾ ਖ਼ਬਰਾਂ


ਗੁਜਰਾਤ : ਪ੍ਰਧਾਨ ਮੰਤਰੀ ਮੋਦੀ ਨੇ ਗਾਂਧੀਨਗਰ ਵਿਚ ਭਾਜਪਾ ਦਫ਼ਤਰ ਵਿਚ ਪਾਰਟੀ ਆਗੂਆਂ ਨਾਲ ਕੀਤੀ ਗੱਲਬਾਤ
. . .  1 day ago
ਭਾਰਤੀ ਫੌਜ ਨੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਨਾਲ ਇਕ ਸਰਚ ਅਭਿਆਨ ਦੌਰਾਨ ਭਾਰੀ ਮਾਤਰਾ ‘ਚ ਕੀਤਾ ਅਸਲਾ ਬਰਾਮਦ
. . .  1 day ago
ਦਿੱਲੀ ਨਗਰ ਨਿਗਮ ਚੋਣਾਂ ਦੇ ਸਾਰੇ 250 ਵਾਰਡਾਂ ਵਿਚ ਸ਼ਾਮ 5.30 ਵਜੇ ਤੱਕ ਲਗਭਗ 50% ਪੋਲਿੰਗ ਦਰਜ
. . .  1 day ago
ਮੱਧ ਪ੍ਰਦੇਸ਼ : ਰਤਲਾਮ ਜ਼ਿਲੇ 'ਚ ਬੇਕਾਬੂ ਟਰੱਕ ਦਾ ਟਾਇਰ ਫਟਣ ਤੋਂ ਬਾਅਦ ਹਾਦਸੇ 'ਚ 5 ਦੀ ਮੌਤ, 11 ਜ਼ਖਮੀ - ਰਤਲਾਮ ਡੀ.ਐਮ
. . .  1 day ago
ਪਹਿਲੇ ਇਕ ਦਿਨਾ ਮੈਚ 'ਚ ਬੰਗਲਾਦੇਸ਼ ਨੇ 1 ਵਿਕਟ ਨਾਲ ਹਰਾਇਆ ਭਾਰਤ
. . .  1 day ago
ਗੁਜਰਾਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਾਂਧੀਨਗਰ ਵਿਚ ਆਪਣੀ ਮਾਤਾ ਹੀਰਾਬੇਨ ਮੋਦੀ ਨੂੰ ਮਿਲੇ
. . .  1 day ago
ਪੰਜਾਬ ਸਰਕਾਰ ਵਲੋਂ ਪਹਿਲੀ ਜਨਵਰੀ ਤੋਂ ਅੰਗਹੀਣਾਂ ਅਤੇ ਨੇਤਰਹੀਣਾਂ ਨੂੰ 1000 ਰੁਪਏ ਸਫਰੀ ਭੱਤਾ ਦੇਣ ਦਾ ਐਲਾਨ
. . .  1 day ago
ਲੁਧਿਆਣਾ ,4 ਦਸੰਬਰ ( ਸਲੇਮਪੁਰੀ )- ਪੰਜਾਬ ਸਰਕਾਰ ਵਲੋਂ ਨੇਤਰਹੀਣਾਂ ਅਤੇ ਅੰਗਹੀਣਾਂ ਲਈ ਬੰਦ ਪਿਆ ਸਫਰੀ ਭੱਤਾ ਮੁੜ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ । ਪੰਜਾਬ ਸਰਕਾਰ ਦੇ ਸਮਾਜਿਕ ...
ਛੱਤ ਬੀੜ ਚਿੜੀਆ ਘਰ ਵਿਖੇ ਕੌਮਾਂਤਰੀ ਚੀਤਾ ਦਿਵਸ ਮਨਾਇਆ
. . .  1 day ago
ਜ਼ੀਰਕਪੁਰ, 4 ਦਸੰਬਰ (ਹੈਪੀ ਪੰਡਵਾਲਾ) - ਜੰਗਲੀ ਜਾਨਵਰਾਂ ਦੀ ਸੁਰੱਖਿਆ ਬਾਬਤ ਜਾਗਰੂਕਤਾ ਫੈਲਾਉਣ ਲਈ ਹਰ ਸਾਲ 4 ਦਸੰਬਰ ਨੂੰ ਕੌਮਾਂਤਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ । ਇਸੇ ਸੰਦਰਵ 'ਚ ਛੱਤਬੀੜ ਚਿੜੀਆਘਰ ...
ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ
. . .  1 day ago
ਬਠਿੰਡਾ, 4 ਦਸੰਬਰ - ਬਠਿੰਡਾ ਦੇ ਸਿਵਲ ਹਸਪਤਾਲ ਦੇ ਜੱਚਾ ਬੱਚਾ ਕਾਰਡ ਵਿਚੋਂ ਨਵਜੰਮਿਆ ਬੱਚਾ ਚੋਰੀ ਹੋ ਗਿਆ । ਜਾਣਕਾਰੀ ਅਨੁਸਾਰ ਇਕ ਲੜਕੀ ਨਰਸ ਬਣ ਕੇ ਆਈ ਅਤੇ ਕਿਹਾ ਕਿ ਬੱਚੇ ਨੂੰ ਚੈੱਕ ਕਰਨਾ ਹੈ ...
ਨਵੀਂ ਦਿੱਲੀ : ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਫੀਫਾ ਵਿਸ਼ਵ ਕੱਪ 'ਚ ਅੱਜ ਫਰਾਂਸ-ਪੋਲੈਂਡ, ਅਤੇ ਇੰਗਲੈਂਡ-ਸੈਨੇਗਲ ਦੇ ਮੈਚ
. . .  1 day ago
ਦੋਹਾ, 4 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਰਾਊਂਡ-16 'ਚ ਅੱਜ ਫਰਾਂਸ ਅਤੇ ਪੋਲੈਂਡ ਦਾ ਮੈਚ ਰਾਤ 8.30 ਅਤੇ ਇੰਗਲੈਂਡ-ਸੈਨੇਗਲ ਦਾ ਮੈਚ ਰਾਤ 12.30 ਵਜੇ...
ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ 'ਚ ਬਣੇਗੀ ਭਾਜਪਾ ਸਰਕਾਰ-ਅਨੁਰਾਗ ਠਾਕੁਰ
. . .  1 day ago
ਹਿਸਾਰ, 4 ਦਸੰਬਰ-ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਹਰਿਆਣਾ ਦੇ ਹਿਸਾਰ ਵਿਖੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ, ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਚੋਣ ਚੋਣਾਂ ਵਿਚ ਤਿੰਨਾਂ ਥਾਵਾਂ 'ਤੇ ਕਮਲ ਖਿੜੇਗਾ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼...
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ 'ਤੇ ਮਾਮਲਾ ਦਰਜ
. . .  1 day ago
ਫ਼ਤਹਿਗੜ੍ਹ ਸਾਹਿਬ, 4 ਦਸੰਬਰ-ਕੌਮੀ ਰਾਜ ਮਾਰਗ 'ਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਅੱਜ ਤੜਕੇ ਸੇਬਾਂ ਦਾ ਭਰਿਆ ਟਰੱਕ ਪਲਟ ਜਾਣ ਦੀ ਖ਼ਬਰ ਹੈ। ਇਸ ਦੌਰਾਨ ਉੱਥੋਂ ਲੰਘਣ ਵਾਲੇ ਰਾਹਗੀਰ ਟਰੱਕ ਚਾਲਕ ਦੀ ਸਾਰ ਲੈਣ ਦੀ ਬਜਾਏ 1200 ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਲੈ ਗਏ। ਇਸ ਘਟਨਾ...।
ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਨਹੀਂ ਹੋਣਗੇ ਸ਼ਾਮਿਲ
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਚੱਲ ਰਹੀ ਹੈ। ਇਸ ਲਈ ਰਾਹੁਲ ਗਾਂਧੀ ਸੰਸਦ ਦੇ ਸਰਦ ਰੁੱਤ ਇਜਲਾਸ 'ਚ ਸ਼ਾਮਿਲ...
ਭਾਰਤ-ਬੰਗਲਾਦੇਸ਼ ਪਹਿਲਾ ਇਕ ਦਿਨਾਂ ਮੈਚ:ਭਾਰਤ ਦੀ ਪੂਰੀ ਟੀਮ 186 ਦੌੜਾਂ ਬਣਾ ਕੇ ਆਊਟ
. . .  1 day ago
ਢਾਕਾ, 4 ਦਸੰਬਰ-ਭਾਰਤ ਅਤੇ ਬੰਗਲਾਦੇਸ਼ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤਿੰਨ ਇਕ ਦਿਨਾਂ ਮੈਚਾਂ ਦੀ ਲੜੀ ਦੇ ਪਹਿਲੇ ਮੈਚ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਦੀ ਪੂਰੀ ਟੀਮ 41.2 ਓਵਰਾਂ 'ਚ 186 ਦੌੜਾਂ ਬਣਾ ਕੇ ਆਊਟ ਹੋ ਗਈ।ਭਾਰਤ ਵਲੋਂ ਕੇ.ਐਲ.ਰਾਹੁਲ...
15 ਦਸੰਬਰ ਨੂੰ ਪੰਜਾਬ ਦੇ ਟੋਲ ਪਲਾਜ਼ੇ ਕੀਤੇ ਜਾਣਗੇ ਬੰਦ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਐਲਾਨ
. . .  1 day ago
ਫ਼ਾਜ਼ਿਲਕਾ, 4 ਦਸੰਬਰ (ਪ੍ਰਦੀਪ ਕੁਮਾਰ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੂਬੇ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਗੇਟ ਬੰਦ ਕਰਨ ਅਤੇ ਮੰਤਰੀਆਂ, ਵਿਧਾਇਕਾਂ...
ਵੱਖ-ਵੱਖ ਮਾਮਲਿਆਂ 'ਚ ਦੋ ਵਿਅਕਤੀਆਂ ਵਲੋਂ ਖ਼ੁਦਕੁਸ਼ੀ
. . .  1 day ago
ਲੌਂਗੋਵਾਲ, 4 ਦਸੰਬਰ (ਵਿਨੋਦ, ਖੰਨਾ)-ਲੌਂਗੋਵਾਲ ਵਿਖੇ 2 ਵੱਖ-ਵੱਖ ਮਾਮਲਿਆਂ ਵਿਚ 2 ਨੌਜਵਾਨਾਂ ਵਲੋਂ ਖੁਦਕੁਸ਼ੀ ਕਰਨ ਦੇ ਦੁਖਦ ਸਮਾਚਾਰ ਪ੍ਰਾਪਤ ਹੋਏ ਹਨ। ਐੱਸ.ਐੱਚ.ਓ. ਬਲਵੰਤ ਸਿੰਘ...
ਰਾਜਸਥਾਨ: ਕਾਂਸਟੇਬਲ ਨੂੰ ਕਥਿਤ ਤੌਰ 'ਤੇ ਥੱਪੜ ਮਾਰਨ ਦੇ ਮਾਮਲੇ 'ਚ ਭਾਜਪਾ ਦੀ ਸਾਬਕਾ ਸੰਸਦ ਕ੍ਰਿਸ਼ਣੇਂਦਰ ਕੌਰ ਖ਼ਿਲਾਫ਼ ਮਾਮਲਾ ਦਰਜ
. . .  1 day ago
ਕਾਂਗਰਸ 6 ਜਨਵਰੀ ਤੋਂ ਚਲਾਏਗੀ 'ਹੱਥ ਨਾਲ ਹੱਥ ਜੋੜੋ ਅਭਿਆਨ'
. . .  1 day ago
ਨਵੀਂ ਦਿੱਲੀ, 4 ਦਸੰਬਰ-ਕਾਂਗਰਸੀ ਦੇ ਸੰਸਦ ਮੈਂਬਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਅੱਜ ਕਾਂਗਰਸ ਸੰਚਾਲਨ ਕਮੇਟੀ ਦੀ ਮੀਟਿੰਗ ਵਿਚ ਦੋ ਗੱਲਾਂ 'ਤੇ ਚਰਚਾ ਹੋਈ। ਪਹਿਲਾ ਸਾਡੀ ਪਾਰਟੀ ਦਾ ਪੂਰਾ ਸੈਸ਼ਨ ਹੈ, ਜਿਸ ਨੂੰ ਅਸੀਂ ਫਰਵਰੀ ਦੇ ਦੂਜੇ ਅੱਧ ਵਿੱਚ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ...
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ "ਸੀਸ ਸਸਕਾਰ ਦਿਵਸ" ਮੌਕੇ ਸਮਾਗਮ
. . .  1 day ago
ਸ੍ਰੀ ਅਨੰਦਪੁਰ ਸਾਹਿਬ,4 ਦਸੰਬਰ (ਜੇ ਐਸ ਨਿੱਕੂਵਾਲ/ਕਰਨੈਲ ਸਿੰਘ ਸੈਣੀ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਛਤਰ ਛਾਇਆ ਹੇਠ, ਹਿੰਦ ਦੀ ਚਾਦਰ ਤਿਲਕ ਜੰਝੂ ਦੇ ਰਾਖੇ ਪਾਤਸ਼ਾਹੀ ਨੌਵੀਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ...
ਅਸੀਂ ਹਰਿਆਣਾ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਵਿਰੁੱਧ ਲੜ ਰਹੇ ਹਾਂ-ਗਹਿਲੋਤ
. . .  1 day ago
ਜੈਪੁਰ, 4 ਦਸੰਬਰ-ਸੀਕਰ ਵਿਚ ਬੀਤੇ ਦਿਨ ਹੋਈ ਗੋਲੀਬਾਰੀ 'ਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਮੁਲਜ਼ਮ ਬਾਹਰੋਂ ਆਏ ਸਨ ਜਦਕਿ ਕੁਝ ਰਾਜਸਥਾਨ ਦੇ ਵੀ ਸਨ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਕੁਝ ਗਰੋਹ...
ਬੀ.ਐਸ.ਐਫ਼. ਵਲੋਂ ਹੈਰੋਇਨ ਤੇ ਡਰੋਨ ਬਰਾਮਦ
. . .  1 day ago
ਅਮਰਕੋਟ, 4 ਸਤੰਬਰ (ਭੱਟੀ)-ਬੀ.ਐਸ.ਐਫ਼. ਦੀ 103 ਬਟਾਲੀਅਨ ਵਲੋਂ ਖੋਜ ਅਭਿਆਨ ਦੌਰਾਨ ਹੈਰੋਇਨ ਤੇ ਡਰੋਨ ਦੀ ਬਰਾਮਦਗੀ ਹੋਈ ਹੈ। ਕੋਈ ਵੱਡੇ ਪੈਕੇਟ ਚੋ ਤਿੰਨ ਕਿਲੋ ਦੇ ਲਗਭਗ ਹੈਰੋਇਨ ਬਰਾਮਦ ਹੋਣ ਬਾਰੇ ਜਾਣਕਾਰੀ...
ਰਾਜਸਥਾਨ ਪੁਲਿਸ ਵਲੋਂ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰ ਗ੍ਰਿਫ਼ਤਾਰ
. . .  1 day ago
ਸੀਕਰ, 4 ਦਸੰਬਰ-ਨਾਮੀ ਗੈਂਗਸਟਰ ਰਾਜੂ ਠੇਠ ਹੱਤਿਆ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਰਾਜੂ ਠੇਠ ਦੀ ਹੱਤਿਆ ਕਰਨ ਵਾਲੇ 5 ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਜਸਥਾਨ ਦੇ ਡੀ.ਜੀ.ਪੀ. ਉਮੇਸ਼ ਮਿਸ਼ਰਾ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਦੋ ਦੀ ਪਛਾਣ...
ਦਿੱਲੀ ਨਗਰ ਨਿਗਮ ਚੋਣਾਂ:ਦੁਪਹਿਰ 12 ਵਜੇ ਤੱਕ 18 ਫ਼ੀਸਦੀ ਵੋਟਿੰਗ
. . .  1 day ago
ਪ੍ਰਧਾਨ ਮੰਤਰੀ ਵਲੋਂ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ
. . .  1 day ago
ਨਵੀਂ ਦਿੱਲੀ, 4 ਦਸੰਬਰ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਨੇਵੀ ਡੇਅ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਅੰਮ੍ਰਿਤਸਰ / ਦਿਹਾਤੀ

ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨ ਅੰਗਰੇਜ਼ ਸਿੰਘ ਦੀ ਯਾਦ 'ਚ ਵਿਸ਼ਾਲ ਕਾਨਫ਼ਰੰਸ

ਜਗਦੇਵ ਕਲਾਂ, 26 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨ ਮੋਰਚੇ ਦੇ ਸ਼ਹੀਦ ਕਿਸਾਨ ਅੰਗਰੇਜ਼ ਸਿੰਘ ਕਾਮਲਪੁਰਾ ਯਾਦ ਵਿਚ ਕਰਵਾਈ ਗਈ ਵਿਸ਼ਾਲ ਗੁਰਦੁਆਰਾ ਬਾਬਾ ਬਹਾਦਰ ਸਿੰਘ ਖਤਰਾਏ ਖੁਰਦ ਵਿਖੇ ਕਰਵਾਈ ਗਈ | ਕਾਨਫਰੰਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੂਟਾ ਸਿੰਘ ਬੁਰਜ ਗਿੱਲ, ਸਤਬੀਰ ਸਿੰਘ ਸੁਲਤਾਨੀ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਕੰਵਲਪ੍ਰੀਤ ਸਿੰਘ ਪੰਨੂ, ਹਰਜਿੰਦਰ ਸਿੰਘ ਟਾਂਡਾ ਤੇ ਜਤਿੰਦਰ ਸਿੰਘ ਛੀਨਾ, ਪ੍ਰਸ਼ੋਤਮ ਸਿੰਘ ਬਾਠ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਸਫਲ ਬਣਾਉਣ ਦਾ ਹੋਕਾ ਦਿੱਤਾ | ਉਕਤ ਆਗੂਆਂ ਨੇ ਅੱਗੇ ਕਿਹਾ ਕਿ ਕਿਹਾ ਕਿ ਉਹ ਕਿਸਾਨ ਆਗੂਆਂ ਦੀਆਂ ਕਹੀਆਂ ਗਈਆਂ ਗੱਲਾਂ ਨੂੰ ਘਰ-ਘਰ ਪਹੁੰਚਾਉਣ ਅਤੇ ਮੋਰਚੇ ਵਿਚ ਵੱਡੀ ਸ਼ਮੂਲੀਅਤ ਕਰਕੇ ਮੋਰਚੇ ਦੀ ਜਿੱਤ ਨੂੰ ਯਕੀਨੀ ਬਣਾਉਣ | ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਮੰਨ ਵਿਚ ਰਤੀ ਭਰ ਵੀ ਸ਼ੱਕ ਹੈ ਕਿ ਮੋਦੀ ਨੇ ਝੁਕਣਾਂ ਨਹੀਂ ਉਨ੍ਹਾਂ ਦਾ ਸ਼ੰਕਾ ਨਿਰਮੂਲ ਹੈ | ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਨੂੰ ਵਿਸ਼ਵਾਸ ਦੁਆਉਂਦਾ ਹੈ ਕਿ ਮੋਦੀ ਨੂੰ ਦੇਸ਼ ਦੇ ਲੋਕਾਂ ਦੀ ਵੱਡੀ ਤਾਕਤ ਅੱਗੇ ਝੁਕਣਾਂ ਹੀ ਪਵੇਗਾ | ਉਨ੍ਹਾਂ ਹੋਰ ਕਿਹਾ ਕਿ ਇਸ ਮੋਰਚੇ ਨੂੰ ਸਫਲ ਕਰਨ ਦੀ ਪੰਜਾਬ ਦੇ ਕਿਸਾਨਾਂ ਤੇ ਵੱਡੀ ਜ਼ਿੰਮੇਵਾਰੀ ਹੈ | ਉਨ੍ਹਾਂ ਲੋਕਾਂ ਨੂੰ ਯਾਦ ਦੁਆਇਆ ਕਿ ਸਾਡੇ ਵੱਡੇ ਵਡੇਰਿਆਂ ਨੇ ਹਮੇਸ਼ਾਂ ਵਿਦੇਸ਼ੀ ਧਾੜਵੀਆਂ ਨੂੰ ਲੋਹੇ ਦੇ ਚਣੇ ਚਬਾਏ ਹਨ ਤੇ ਅੱਜ ਫਿਰ ਇਕ ਵਾਰ ਵਿਦੇਸ਼ੀ ਧਾੜਵੀਆਂ ਨੂੰ ਪੰਜਾਬ ਦੇ ਪੁੱਤਰਾਂ ਨੇ ਚਣੌਤੀ ਦਿੱਤੀ ਹੈ ਤੇ ਇਸ ਨੂੰ ਜਿੱਤ ਤੱਕ ਪਹੁੰਚਾਉਣ ਲਈ ਪੰਜਾਬ ਦੇ ਬੱਚੇ ਬੱਚੇ ਨੂੰ ਇਸ ਅੰਦੋਲਨ ਵਿਚ ਕੁੱਦਣ ਲਈ ਤਿਆਰ ਹੋਣਾ ਚਾਹੀਦਾ ਹੈ | ਉਨ੍ਹਾਂ ਹੋਰ ਕਿਹਾ ਕਿ ਇਸ ਮੋਰਚੇ ਨੂੰ ਜਿੱਤਣਾ ਸਾਡੀ ਲਈ ਜ਼ਿੰਦਗੀ ਮੌਤ ਦੀ ਲੜਾਈ ਹੈ ਦੇ ਅਸੀਂ ਜਿੱਤ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦੀ ਜਿੰਦਗੀ ਜਿੱਤਣਾ ਸਾਡੀ ਲਈ ਜ਼ਿੰਦਗੀ ਮੌਤ ਦੀ ਲੜਾਈ ਹੈ ਦੇ ਅਸੀਂ ਜਿੱਤ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸੁੱਖ ਦੀ ਜਿੰਦਗੀ ਜਿਉਣਗੀਆਂ | ਅਸੀਂ ਇਤਿਹਾਸ ਦੇ ਨਾਇਕ ਹੋਵਾਂਗੇ ਜੇ ਉਲਟ ਵਾਪਰ ਗਿਆ ਤਾਂ ਇਤਿਹਾਸ ਸਾਨੂੰ ਮੁਆਫ਼ ਨਹੀਂ ਕਰੇਗਾ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਗੁਲਾਮ ਹੋ ਜਾਣਗੀਆਂ | ਇਸ ਸਮੇਂ ਕਿਸਾਨ ਆਗੂਆਂ ਸਤਨਾਮ ਸਿੰਘ ਝੰਡੇਰ, ਅਵਤਾਰ ਸਿੰਘ ਜੱਸੜ, ਮੇਜਰ ਸਿੰਘ ਕੜਿਆਲ, ਰਵਿੰਦਰ ਸਿੰਘ ਛੱਜਲਵੱਡੀ, ਡੈਮੋਕ੍ਰੇਟਿਕ ਮੁਲਾਜਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੀ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਦੀਪ ਕੌਰ ਕੋਟਲਾ, ਧਨਵੰਤ ਸਿੰਘ ਖਤਰਾਏ ਕਲਾਂ, ਡਾ: ਮਹਿੰਦਰ ਸਿੰਘ ਸੋਹਲ ਆਰ. ਐਮ. ਪੀ. ਡਾਕਟਰ ਯੂਨੀਅਨ ਦੇ ਪ੍ਰਧਾਨ ਨੇ ਸੰਬੋਧਨ ਕੀਤਾ | ਇਸ ਮੌਕੇ ਸਰਪੰਚ ਜੀਵਨ ਸਿੰਘ ਝੰਡੇਰ, ਸਰਪੰਚ ਧਰਮਿੰਦਰ ਸਿੰਘ ਬਾਠ, ਪ੍ਰਮਿੰਦਰ ਸਿੰਘ ਸੰਗੂਆਣਾ, ਬਾਬਾ ਚਰਨ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲੇ, ਸਰਪੰਚ ਸੁਖਪਾਲ ਸਿੰਘ ਕੰਦੋਵਾਲੀ, ਧੰਨਬੀਰ ਸਿੰਘ ਸਰਕਾਰੀਆ, ਨੰਬਰਦਾਰ ਕਿ੍ਪਾਲ ਸਿੰਘ, ਅਮਨਦੀਪ ਸਿੰਘ ਝੰਡੇਰ, ਸਵਰਨ ਸਿੰਘ ਨਿਜ਼ਾਮਪੁਰਾ, ਬਲਵਿੰਦਰ ਸਿੰਘ ਹਰਦੋਪੁਤਲੀ ਆਦਿ ਤੋਂ ਇਲਾਵਾ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ |

6 ਅਕਤੂਬਰ ਤੋਂ ਖੇਡੀ ਜਾ ਰਹੀ ਰਾਮ ਲੀਲ੍ਹਾ ਤੇ ਦੁਸਹਿਰਾ ਸਮਾਗਮ ਦੀਆਂ ਤਿਆਰੀਆਂ ਆਰੰਭ-ਕਿਸ਼ੋਰੀ ਲਾਲ

ਅਜਨਾਲਾ, 26 ਸਤੰਬਰ (ਐਸ. ਪ੍ਰਸ਼ੋਤਮ)-ਨਿਊ ਸ਼ਿਵ ਸ਼ੰਕਰ ਡਰਾਮਾਟਿਕ ਕਲੱਬ ਅਜਨਾਲਾ ਵਲੋਂ 6 ਅਕਤੂਬਰ ਤੋਂ ਸਥਾਨਕ ਸ਼ਿਵ ਮੰਦਰ ਕੰਪਲੈਕਸ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜੀਵਨ ਚਰਿੱਤਰ 'ਤੇ ਅਧਾਰਿਤ ਖੇਡੀ ਜਾ ਰਹੀ ਰਾਮ ਲੀਲਾ ਅਤੇ 15 ਅਕਤੂਬਰ ਨੂੰ ਸ਼ਰਧਾ ਤੇ ...

ਪੂਰੀ ਖ਼ਬਰ »

ਬਸਪਾ ਆਗੂ ਸਵਿੰਦਰ ਸਿੰਘ ਛੱਜਲਵੱਡੀ ਬਾਬਾ ਬਕਾਲਾ ਤੇ ਜੰਡਿਆਲਾ ਗੁਰੂ ਦੇ ਹਲਕਾ ਇੰਚਾਰਜ ਨਿਯੁਕਤ

ਟਾਂਗਰਾ, 26 ਸਤੰਬਰ (ਹਰਜਿੰਦਰ ਸਿੰਘ ਕਲੇਰ)-ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਹਾਈ ਕਮਾਂਡ ਵਲੋਂ ਮੀਟਿੰਗ ਦੌਰਾਨ ਇਹ ਫ਼ੈਸਲਾ ਲੈਂਦਿਆਂ ਪੰਜਾਬ ਹਰਿਆਣਾ ਚੰਡੀਗੜ੍ਹ ਦੇ ...

ਪੂਰੀ ਖ਼ਬਰ »

ਮੈਂਬਰ ਪੰਚਾਇਤ ਸਤਨਾਮ ਸਿੰਘ ਮਹਿਲਾਂਵਾਲਾ ਨੇ ਕੀਤੀ ਕਾਂਗਰਸ 'ਚ ਵਾਪਸੀ

ਹਰਸਾ ਛੀਨਾ, 26 ਸਤੰਬਰ (ਕੜਿਆਲ)-ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਪੈਂਦੇ ਪਿੰਡ ਮਹਿਲਾਂਵਾਲਾ ਵਿਖੇ ਕਾਂਗਰਸ ਪਾਰਟੀ ਨੂੰ ਉਸ ਵੇਲੇ ਹੋਰ ਸਮਰਥਨ ਮਿਲਿਆ ਜਦ ਕਾਂਗਰਸ ਪਾਰਟੀ ਤੋਂ ਨਾਰਾਜ਼ ਹੋ ਕੇ ਘਰ ਬੈਠੇ ਮੈਂਬਰ ਪੰਚਾਇਤ ਸਤਨਾਮ ਸਿੰਘ ਮਹਿਲਾਂਵਾਲਾ ਨੇ ਆਪਣੇ ...

ਪੂਰੀ ਖ਼ਬਰ »

'ਆਪ' ਦੇ ਵਲੰਟੀਅਰ ਅੱਜ ਭਾਰਤ ਬੰਦ ਦੌਰਾਨ ਸੜਕੀ ਜਾਮ ਤੇ ਮੁਜ਼ਾਹਰਿਆਂ 'ਚ ਹੋਣਗੇ ਸ਼ਾਮਿਲ-ਧਾਲੀਵਾਲ

ਅਜਨਾਲਾ, 26 ਸਤੰਬਰ (ਐਸ. ਪ੍ਰਸ਼ੋਤਮ)-ਅੱਜ 'ਆਪ' ਹਲਕਾ ਇੰਚਾਰਜ ਤੇ ਪਾਰਟੀ ਦੇ ਕਿਸਾਨ ਵਿੰਗ ਸੂਬਾ ਉੱਪ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਵਲੋਂ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਮੋਦੀ ਸਰਕਾਰ 'ਤੇ ਦਬਾਓ ਵਧਾਉਣ ...

ਪੂਰੀ ਖ਼ਬਰ »

ਰਾਣਾ ਪਲਵਿੰਦਰ ਸਿੰਘ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਬਣੇ

ਮਾਨਾਂਵਾਲਾ, 26 ਸਤੰਬਰ (ਗੁਰਦੀਪ ਸਿੰਘ ਨਾਗੀ)-ਅਗਾਮੀ ਵਿਧਾਨ ਸਭਾਈ ਚੋਣਾਂ ਦੇ ਮੱਦੇਨਜਰ ਅਕਾਲੀ ਆਗੂਆਂ ਤੇ ਵਰਕਰਾਂ 'ਚ ਜੋਸ਼ ਭਰਨ ਲਈ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਜਥਾ ਸ਼ਹਿਰੀ ਦੀ ਐਲਾਨੀ ਗਈ ਸੂਚੀ ਵਿਚ ਰਾਣਾ ਪਲਵਿੰਦਰ ਸਿੰਘ ਨੂੰ ਸੀਨੀਅਰ ਮੀਤ ...

ਪੂਰੀ ਖ਼ਬਰ »

ਕੋਰੋਨਾ ਨਾਲ ਹੋਈ ਮੌਤ, 5 ਮਹੀਨੇ ਬਾਅਦ ਵੀ ਨਹੀਂ ਮਿਲ ਰਿਹਾ ਡੈੱਥ ਸਰਟੀਫਿਕੇਟ

ਅਟਾਰੀ, 26 ਸਤੰਬਰ (ਗੁਰਦੀਪ ਸਿੰਘ ਅਟਾਰੀ)-ਅਟਾਰੀ ਕਸਬੇ ਦੇ ਜਗਤਾਰ ਸਿੰਘ ਪਾਰਾ ਪੁੱਤਰ ਸਵਰਨ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਉਸ ਦੀ ਪਤਨੀ ਦਰਸ਼ਨ ਕੌਰ (45) ਦੀ 5 ਮਹੀਨੇ ਪਹਿਲਾਂ ਕੋਰੋਨਾ ਵਾਇਰਸ ਕਾਰਨ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿਖੇ ਮੌਤ ਹੋ ਚੁੱਕੀ ਹੈ | 5 ...

ਪੂਰੀ ਖ਼ਬਰ »

ਡਾ. ਵੇਰਕਾ ਦੇ ਕੈਬਨਿਟ ਮੰਤਰੀ ਬਣਨ 'ਤੇ ਬਲਾਕ ਤਰਸਿੱਕਾ ਦੇ ਕਾਂਗਰਸੀਆਂ 'ਚ ਖ਼ੁਸ਼ੀ ਦੀ ਲਹਿਰ

ਤਰਸਿੱਕਾ, 26 ਸਤੰਬਰ (ਅਤਰ ਸਿੰਘ ਤਰਸਿੱਕਾ)-ਡਾਕਟਰ ਰਾਜ ਕੁਮਾਰ ਵੇਰਕਾ ਦੇ ਕੈਬਨਿਟ ਮੰਤਰੀ ਬਨਣ ਤੇ ਬਲਾਕ ਤਰਸਿੱਕਾ ਦੇ ਪ੍ਰਮੁੱਖ ਕਾਗਰਸੀ ਆਗੂ ਤੇ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਬਾਗੋ ਬਾਗ ਹੋ ਗਏ ਵਰਨਣਯੋਗ ਹੈ ਕਿ ਲੰਮਾ ਅਰਸਾ ਪਹਿਲਾਂ ਡਾਕਟਰ ਵੇਰਕਾ ...

ਪੂਰੀ ਖ਼ਬਰ »

ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ (ਪਹਿਲਵਾਨ) ਪੰਜਾਬ ਵਲੋਂ ਅੱਜ ਦੇ ਬੰਦ ਦੀ ਪੂਰਨ ਹਮਾਇਤ

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਕਿਸਾਨ ਮੋਰਚੇ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ ਅਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਕੱਲ੍ਹ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਇਸ ਲਈ ਇੰਪਲਾਈਜ਼ ਫੈਡਰੇਸ਼ਨ ...

ਪੂਰੀ ਖ਼ਬਰ »

ਜੋਗਿੰਦਰ ਸਿੰਘ ਭੁੱਲਰ (ਭਾਗੇਵਾਲ) ਨਮਿਤ ਭੋਗ 30 ਨੂੰ

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ: ਲਖਵਿੰਦਰ ਸਿੰਘ ਭੁੱਲਰ (ਭਾਗੇਵਾਲੀਏ) ਅਤੇ ਸ: ਅਮਰਜੀਤ ਸਿੰਘ ਭੁੱਲਰ ਕੈਨੇਡੀਅਨ ਦੇ ਭਰਾਤਾ ਸ: ਜੋਗਿੰਦਰ ਸਿੰਘ ਭੁੱਲਰ ਬਾਬਾ ਬਕਾਲਾ ਸਾਹਿਬ ਨਿਵਾਸੀ, ਜੋ ਕਿ ਬੀਤੇ ਦਿਨ ਕੁਝ ਸਮਾਂ ਬਿਮਾਰ ਰਹਿਣ ...

ਪੂਰੀ ਖ਼ਬਰ »

21 ਸਾਲਾ ਅਫ਼ਗਾਨੀ ਨਾਗਰਿਕ ਦੀ ਕੈਂਸਰ ਨਾਲ ਹੋਈ ਮੌਤ

ਅਟਾਰੀ, 26 ਸਤੰਬਰ (ਗੁਰਦੀਪ ਸਿੰਘ ਅਟਾਰੀ)-ਅਫਗਾਨਿਸਤਾਨ 'ਚ ਕੈਂਸਰ ਰੋਗ ਨੇ ਅਜਿਹੇ ਪੈਰ ਪਸਾਰੇ ਹਨ ਕਿ ਨੌਜਵਾਨਾਂ ਦੀ ਲਗਾਤਾਰ ਮੌਤ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ | ਐਤਵਾਰ ਨੂੰ ਅਸਦ ਉੱਲਾ (21) ਵਾਸੀ ਕਾਬਲ-ਕੰਧਾਰ ਦੀ ਮੌਤ ਵੀ ਕੈਂਸਰ ਰੋਗ ਨਾਲ ਹੋ ਗਈ | ਉਸਦੀ ਮਿ੍ਤਕ ...

ਪੂਰੀ ਖ਼ਬਰ »

ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ

ਚੋਗਾਵਾਂ, 26 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀ ਸੁਰੱਖਿਆ ਲਈ ਲੱਗੀ ਵਾਧੂ ਫੋਰਸ ਤੇ ਗੱਡੀਆਂ ਨੂੰ ਘੱਟ ਕਰਨ ਅਤੇ ਸਾਦਗੀ ਭਰੇ ਮਾਹੌਲ ਵਿਚ ਹਰ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਤੇ ਮੁੱਖ ਮੰਤਰੀ ਦੇ ਅਹੁਦੇ ...

ਪੂਰੀ ਖ਼ਬਰ »

ਪਿੰਡ ਵਡਾਲਾ ਭਿੱਟੇਵੱਡ ਵਿਖੇ ਮਨਾਇਆ ਸਾਲਾਨਾ ਜੋੜ ਮੇਲਾ

ਰਾਮ ਤੀਰਥ, 26 ਸਤੰਬਰ (ਧਰਵਿੰਦਰ ਸਿੰਘ ਔਲਖ)-ਬਾਬਾ ਭਾਈ ਪੂਰੋ ਤੇ ਬਾਬਾ ਫੰਦੀ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਪਿੰਡ ਵਡਾਲਾ ਭਿੱਟੇਵੱਡ ਵਿਖੇ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਸਜਾਏ ਗਏ ਦੀਵਾਨ ਵਿਚ ਰਾਗੀ ਭਾਈ ਦਵਿੰਦਰ ਸਿੰਘ ...

ਪੂਰੀ ਖ਼ਬਰ »

ਨਵ ਨਿਯੁਕਤ ਬੀ. ਡੀ. ਪੀ. ਓ. ਮਲਕੀਅਤ ਭੱਟੀ ਗੁ: ਬਾਬਾ ਬਕਾਲਾ ਸਾਹਿਬ ਹੋਏ ਨਤਮਸਤਕ

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਸ: ਮਲਕੀਅਤ ਸਿੰਘ ਭੱਟੀ ਹਾਲ ਈ ਵਿਚ ਬਤੌਰ ਬੀ. ਡੀ. ਪੀ. ਓ. ਰਈਆ ਨਿਯੁਕਤ ਹੋਏ ਹਨ, ਜਿਨ੍ਹਾਂ ਨੇ ਆਪਣਾ ਅਹੁਦਾ ਸੰਭਾਲਣ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ...

ਪੂਰੀ ਖ਼ਬਰ »

ਡੇਰਾ ਬਾਬਾ ਭਾਈ ਸੱਲ੍ਹੋ ਵਿਖੇ ਬਾਬਾ ਭਾਈ ਸੱਲ੍ਹੋ ਦਾ ਜਨਮ ਦਿਹਾੜਾ ਭਲਕੇ

ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)-ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਅਨਿਨ ਸੇਵਕ ਬਾਬਾ ਭਾਈ ਸਾਲ੍ਹੋ ਦਾ ਜਨਮ ਦਿਹਾੜਾ ਡੇਰਾ ਭਾਈ ਸਾਲ੍ਹੋ ਮਜੀਠਾ ਵਿਖੇ ਡੇਰੇ ਦੇ ਮੁੱਖ ਸੇਵਾਦਾਰ ਬਾਬਾ ਹਰਭਿੰਦਰ ਸਿੰਘ ਦੀ ਅਗਵਾਈ ਵਿਚ ਇਲਾਕੇ ਦੀਆਂ ਸੰਗਤਾਂ ਵਲੋਂ 28 ...

ਪੂਰੀ ਖ਼ਬਰ »

ਬਾਬਾ ਘੋੜ ਦਿਆਲ ਜੰਡਾਂ ਵਾਲਿਆਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਉਪ ਮੰਡਲ ਦੇ ਪਿੰਡ ਗੱਗੜਭਾਣਾ ਵਿਖੇ ਬਾਬਾ ਘੋੜ ਦਿਆਲ ਜੰਡਾਂ ਵਾਲਿਆਂ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਸ਼ਰਧਾ ਪੂਰਵਕ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਰੀ ...

ਪੂਰੀ ਖ਼ਬਰ »

ਅਕਾਲੀ ਸਰਕਾਰ 'ਚ ਹਰ ਵਰਗ ਨੂੰ ਸਹੂਲਤਾਂ ਮਿਲੀਆਂ-ਰੰਧਾਵਾ ਜੈਂਤੀਪੁਰ

ਜੈਂਤੀਪੁਰ, 26 ਸਤੰਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਵਿਚ ਜਦ ਵੀ ਅਕਾਲੀ ਸਰਕਾਰ ਆਈ ਹੈ ਤਾਂ ਪੰਜਾਬ ਵਿਚ ਹਰੇਕ ਵਰਗ ਨੂੰ ਬਿਨ੍ਹਾ ਕਿਸੇ ਭੇਦਭਾਵ ਦੇ ਸਹੂਲਤਾਂ ਮਿਲੀਆਂ ਅਤੇ ਅਕਾਲੀ ਸਰਕਾਰ ਸਮੇਂ ਹਰ ਵਰਗ ਬਹੁਤ ਖੁਸ਼ ਨਜ਼ਰ ਆਉਂਦਾ ਸੀ ਜਿਸ ਵਿਚ ਮੁਲਾਜ਼ਮ ਵਰਗ ਵੀ ਸਭ ...

ਪੂਰੀ ਖ਼ਬਰ »

ਅਮਨਦੀਪ ਹਸਪਤਾਲ ਵਲੋਂ ਪ੍ਰੀਤ ਨਗਰ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉੁਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ

ਲੋਪੋਕੇ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਤੇ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਅਮਨਦੀਪ ਹਸਪਤਾਲ ਨੇ ਜੋ ਬੀੜਾ ਚੁੱਕਿਆ ਹੈ ਉਸੇ ਲੜੀ ਤਹਿਤ ਗੁੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤਨਗਰ ...

ਪੂਰੀ ਖ਼ਬਰ »

ਅਮਨਦੀਪ ਹਸਪਤਾਲ ਵਲੋਂ ਪ੍ਰੀਤ ਨਗਰ 'ਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉੁਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਸਬੰਧੀ ਪ੍ਰੋਗਰਾਮ ਕਰਵਾਇਆ

ਲੋਪੋਕੇ, 26 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਪ੍ਰੇਰਿਤ ਕਰਨ ਤੇ ਖੇਡਾਂ ਵੱਲ ਜੋੜਨ ਦੇ ਮਕਸਦ ਤਹਿਤ ਅਮਨਦੀਪ ਹਸਪਤਾਲ ਨੇ ਜੋ ਬੀੜਾ ਚੁੱਕਿਆ ਹੈ ਉਸੇ ਲੜੀ ਤਹਿਤ ਗੁੁਰਬਖ਼ਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਪ੍ਰੀਤਨਗਰ ...

ਪੂਰੀ ਖ਼ਬਰ »

ਚੰਨੀ ਸਰਕਾਰ ਵਲੋਂ ਆਈ. ਪੀ. ਐਸ. ਸਹੋਤਾ ਨੂੰ ਡੀ. ਜੀ. ਪੀ. ਨਿਯੁਕਤ ਕਰਨਾ ਦੂਰ-ਅੰਦੇਸ਼ੀ ਵਾਲਾ ਫ਼ੈਸਲਾ-ਢਿੰਗਨੰਗਲ

ਜੈਂਤੀਪੁਰ, 26 ਸਤੰਬਰ (ਭੁਪਿੰਦਰ ਸਿੰਘ ਗਿੱਲ)-ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਦੇ ਸੀਨੀਅਰ ਆਈ. ਪੀ. ਐਸ. ਅਧਿਕਾਰੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਪੰਜਾਬ ਦਾ ਡੀ. ਜੀ. ਪੀ. ਲਾਉਣ 'ਤੇ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ...

ਪੂਰੀ ਖ਼ਬਰ »

ਨਿੱਝਰ ਮਹਾਂਸਭਾ ਅਜਨਾਲਾ ਦੀ ਸਰਬਸੰਮਤੀ ਨਾਲ ਹੋਈ ਚੋਣ 'ਚ ਐਡਵੋਕੇਟ ਮਨਜੀਤ ਸਿੰਘ ਨਿੱਝਰ ਬਣੇ ਪ੍ਰਧਾਨ

ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ 'ਚ ਵਧੇਰੀ ਵਸੋਂ ਵਾਲੇ ਨਿੱਝਰ ਗੋਤ ਨਾਲ ਸਬੰਧਤ ਪਰਿਵਾਰਾਂ ਵਲੋਂ ਗਠਿਤ ਕੀਤੀ ਗਈ ਨਿੱਝਰ ਮਹਾਂ ਸਭਾ ਅਜਨਾਲਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਅੱਜ ਇੱਥੇ ਸਰਬਸੰਮਤੀ ਨਾਲ ਕਰਦਿਆਂ ਨਗਰ ਪੰਚਾਇਤ ਅਜਨਾਲਾ ਦੇ ...

ਪੂਰੀ ਖ਼ਬਰ »

ਤਹਿਸੀਲ ਲੋਪੋਕੇ-ਚੋਗਾਵਾਂ ਦੇ ਨੰਬਰਦਾਰਾਂ ਦਾ ਸਾਲਾਨਾ ਇਜਲਾਸ ਸੌੜੀਆਂ 'ਚ ਹੋਇਆ

ਚੋਗਾਵਾਂ, 26 ਸਤੰਬਰ (ਗੁਰਬਿੰਦਰ ਸਿੰਘ ਬਾਗੀ)-ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਤਹਿਸੀਲ ਲੋਪੋਕੇ/ਚੋਗਾਵਾਂ ਦੇ ਸਮੂੰਹ ਨੰਬਰਦਾਰਾਂ ਦਾ ਇਕ ਵਿਸ਼ੇਸ਼ ਸਾਲਾਨਾ ਇਜਲਾਸ ਇਤਿਹਾਸਕ ਗੁਰਦੁਆਰਾ ਨਾਨਕਸਰ ਸੌੜੀਆਂ ਵਿਖੇ ਤਹਿਸੀਲ ਪ੍ਰਧਾਨ ਪਰਮਜੀਤ ਸਿੰਘ ਕਾਵੇਂ ...

ਪੂਰੀ ਖ਼ਬਰ »

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਕਿਸਾਨ ਜਥੇਬੰਦੀਆਂ ਵਲੋਂ ਭਾਰਤ ਬੰਦ ਅੱਜ

ਅੰਮਿ੍ਤਸਰ, 26 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਸੱਦੇ ਤਹਿਤ ਕੱਲ ਭਾਰਤ ਬੰਦ ਰਹੇਗਾ ਜਿਸ ਦੀ ਤਿਆਰੀ ਲਈ ਅੱਜ ਕਿਸਾਨ ਮਜ਼ਦੂਰ ਸੰਘਰਸ਼ ...

ਪੂਰੀ ਖ਼ਬਰ »

ਸੰਤ ਬਾਬਾ ਮੰਗਲ ਸਿੰਘ ਦੀ 20ਵੀਂ ਬਰਸੀ ਮਨਾਈ

ਅਟਾਰੀ, 26 ਸਤੰਬਰ (ਗੁਰਦੀਪ ਸਿੰਘ ਅਟਾਰੀ)-ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਹੁਸ਼ਿਰਆਰ ਨਗਰ ਵਿਖੇ ਸੰਤ ਬਾਬਾ ਮੰਗਲ ਸਿੰਘ ਗੁਰੂਸਰ ਸਤਲਾਣੀ ਸਾਹਿਬ ਵਾਲਿਆਂ ਦੀ 20ਵੀਂ ਬਰਸੀ ਬਾਬਾ ਗੁਰਪਿੰਦਰ ਸਿੰਘ ਵਡਾਲਾ, ਬਾਬਾ ਸੂਬਾ ਸਿੰਘ ਅਤੇ ਬਾਬਾ ਇੰਦਰਬੀਰ ...

ਪੂਰੀ ਖ਼ਬਰ »

ਮਜੀਠਾ ਵਿਖੇ ਆਕਾਸ਼ਦੀਪ ਮਜੀਠੀਆ ਦੀ ਅਗਵਾਈ 'ਚ ਛੇਵਾਂ ਖੂਨਦਾਨ ਕੈਂਪ ਲਗਾਇਆ

ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)- ਖੂਨਦਾਨ ਕਰਨ ਨਾਲ ਇਨ੍ਹਾਂ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ | ਇਸ ਲਈ ਸਾਨੂੰ ਸਭ ਨੂੰ ਬਿਨਾਂ ਕਿਸੇ ਭੇਦਭਾਵ ਖੂਨਦਾਨ ਕਰਨਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਯੂਥ ...

ਪੂਰੀ ਖ਼ਬਰ »

ਮਜੀਠਾ ਵਿਖੇ ਆਕਾਸ਼ਦੀਪ ਮਜੀਠੀਆ ਦੀ ਅਗਵਾਈ 'ਚ ਛੇਵਾਂ ਖੂਨਦਾਨ ਕੈਂਪ ਲਗਾਇਆ

ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)- ਖੂਨਦਾਨ ਕਰਨ ਨਾਲ ਇਨ੍ਹਾਂ ਹਜ਼ਾਰਾਂ ਮਰੀਜ਼ਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ | ਇਸ ਲਈ ਸਾਨੂੰ ਸਭ ਨੂੰ ਬਿਨਾਂ ਕਿਸੇ ਭੇਦਭਾਵ ਖੂਨਦਾਨ ਕਰਨਾ ਚਾਹੀਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਯੂਥ ...

ਪੂਰੀ ਖ਼ਬਰ »

ਨਵੀਂ ਕੈਬਨਿਟ ਵੀ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬੰਨ੍ਹੇ ਨਹੀਂ ਲਾ ਸਕੇਗੀ-ਮਲਕੀਅਤ ਸਿੰਘ ਏ. ਆਰ.

ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵੀਂ ਕੈਬਨਿਟ ਵੀ ਪੰਜਾਬ ਵਿਚ ਕਾਂਗਰਸ ਦੀ ਡੁੱਬਦੀ ਬੇੜੀ ਨੂੰ ਬੰਨੇ ਨਹੀਂ ਲਾ ਸਕੇਗੀ ਅਤੇ ਕਾਂਗਰਸ ਵਿਚ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਅਜੇ ਵੀ ...

ਪੂਰੀ ਖ਼ਬਰ »

ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਬਾਬਾ ਜੀਵਨ ਸਿੰਘ ਗੁਰਦੁਆਰਾ 'ਚ ਪਾਏ ਭੋਗ

ਅਟਾਰੀ, 26 ਸਤੰਬਰ (ਗੁਰਦੀਪ ਸਿੰਘ ਅਟਾਰੀ)-ਅਟਾਰੀ ਦੇ ਗੁਰਦੁਆਰਾ ਸਾਹਿਬ ਬਾਬਾ ਜੀਵਨ ਸਿੰਘ ਵਿਖੇ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ 'ਚ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਅਰਦਾਸ ਹੋਣ ਉਪਰੰਤ ਅਤੁੱਟ ਲੰਗਰ ਵਰਤਾਏ ਗਏ | ਵਰਕਰਾਂ ...

ਪੂਰੀ ਖ਼ਬਰ »

ਆੜ੍ਹਤੀ ਯੂਨੀਅਨ ਅਜਨਾਲਾ ਵਲੋਂ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ ਮੁਜ਼ਾਹਰਾ

ਅਜਨਾਲਾ, 26 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਪਿਛਲੇ ਸਾਲ ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਲੜ੍ਹ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX