ਤਾਜਾ ਖ਼ਬਰਾਂ


ਰਾਸ਼ਟਰਪਤੀ ਵਲਾਦੀਮੀਰ ਪੁਤਿਨ ਰੂਸ ਲਈ ਰਵਾਨਾ, ਕਰੀਬ 5 ਘੰਟੇ ਭਾਰਤ 'ਚ ਰਹੇ
. . .  1 day ago
ਵਿਜੀਲੈਂਸ ਟੀਮ ਨੇ ਪਟਵਾਰੀ ਨੂੰ 15000 ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਡਮਟਾਲ, 6 ਦਸੰਬਰ (ਰਾਕੇਸ਼ ਕੁਮਾਰ)-ਵਿਜੀਲੈਂਸ ਵਿਭਾਗ ਦੀ ਟੀਮ ਨੇ ਇਕ ਪਟਵਾਰੀ ਨੂੰ 15000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਹ ਪਟਵਾਰੀ ਕਿਸੇ ਵਿਅਕਤੀ ਦੀ ਜ਼ਮੀਨ ਦਾ ਪਤਾ ਲਗਾਉਣ...
ਰੂਸੀ ਰਾਸ਼ਟਰਪਤੀ ਪੁਤਿਨ ਦੇ ਭਾਰਤ ਦੌਰੇ 'ਤੇ 28 ਸਮਝੌਤਿਆਂ 'ਤੇ ਕੀਤੇ ਦਸਤਖ਼ਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਰੂਸੀ ਰਾਸ਼ਟਰਪਤੀ ਪੁਤਿਨ ਦੀ ਭਾਰਤ ਫੇਰੀ 'ਤੇ ਬੋਲਦਿਆਂ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਇਸ ਫੇਰੀ ਦੌਰਾਨ 28 ਸਮਝੌਤਿਆਂ 'ਤੇ ਦਸਤਖ਼ਤ ਕੀਤੇ ਗਏ। ਸਮਝੌਤਿਆਂ ਵਿਚ...
ਕੈਟਰੀਨਾ ਕੈਫ ਤੇ ਵਿਕੀ ਕੌਸ਼ਲ ਆਪਣੇ ਵਿਆਹ ਸਮਾਗਮ ਲਈ ਸਵਾਏ ਮਾਧੋਪੁਰ ਹੋਏ ਰਵਾਨਾ
. . .  1 day ago
ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ ,6 ਦਸੰਬਰ (ਜਸਵੰਤ ਸਿੰਘ ਜੱਸ )- ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਉਹ ਅੱਜ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵੱਖ-ਵੱਖ ...
ਲੋਕ ਸਭਾ ਨੇ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਸੋਧ) ਬਿੱਲ, 2021 ਕੀਤਾ ਪਾਸ
. . .  1 day ago
ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਪੁਤਿਨ ਨਾਲ ਕੀਤੀ ਗੱਲਬਾਤ ,ਦੁਨੀਆ 'ਚ ਨਵੇਂ ਸਮੀਕਰਨ ਉਭਰ ਕੇ ਸਾਹਮਣੇ ਆਏ
. . .  1 day ago
ਨਵੀਂ ਦਿੱਲੀ- ਲੋਕ ਸਭਾ ਕੱਲ੍ਹ ਤੱਕ ਮੁਲਤਵੀ
. . .  1 day ago
ਪਤਨੀ ਦਾ ਬੇਰਹਿਮੀ ਨਾਲ ਗਲਾ ਘੁੱਟ ਕੇ ਕਤਲ, ਪਤੀ ਮੌਕੇ ਤੋਂ ਫਰਾਰ
. . .  1 day ago
ਸੋਨੀਪਤ, 6 ਦਸੰਬਰ (ਨਫੇ ਸਿੰਘ ਸੈਣੀ)- ਰਿਸ਼ੀ ਕਾਲੋਨੀ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।ਪੁਲਿਸ ਨੇ ਰਿਸ਼ਤੇਦਾਰਾਂ ...
ਜੇਕਰ ਕਿਸੇ ਸੂਬੇ ਦਾ ਮੁੱਖ ਮੰਤਰੀ ਰੇਤ ਚੋਰ ਹੋਵੇ ਤਾਂ ਕੀ ਉਹ ਸੂਬਾ ਤਰੱਕੀ ਕਰ ਸਕਦਾ ਹੈ ?- ਅਰਵਿੰਦ ਕੇਜਰੀਵਾਲ
. . .  1 day ago
ਰੂਸ ਦੇ ਰਾਸ਼ਟਰਪਤੀ ਪੁਤਿਨ ਪਹੁੰਚੇ ਦਿੱਲੀ, ਹੈਦਰਾਬਾਦ ਹਾਊਸ 'ਚ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੈਦਰਾਬਾਦ ਹਾਊਸ 'ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ ।
ਪਿੰਡ ਕਰਮੂਵਾਲਾ ਦੇ ਨੌਜਵਾਨ ਦੀ ਜੌਰਡਨ 'ਚ ਭੇਦ ਭਰੇ ਹਲਾਤਾਂ ਵਿਚ ਮੌਤ, ਮ੍ਰਿਤਕ ਦੇਹ ਭਾਰਤ ਲਿਆਉਣ ਲਈ ਪਰਿਵਾਰ ਨੇ ਭਗਵੰਤ ਮਾਨ ਨੂੰ ਲਾਈ ਗੁਹਾਰ
. . .  1 day ago
ਖੋਸਾ ਦਲ ਸਿੰਘ, 6 ਦਸੰਬਰ (ਮਨਪ੍ਰੀਤ ਸਿੰਘ ਸੰਧੂ) - ਵਿਦੇਸ਼ ਵਿਚ ਰੋਜੀ ਰੋਟੀ ਦੀ ਭਾਲ ਵਿਚ ਗਏ ਫ਼ਿਰੋਜ਼ਪੁਰ ਦੇ ਪਿੰਡ ਕਰਮੂਵਾਲਾ ਦੇ ਨੌਜਵਾਨ ਸੁਖਵੀਰ ਸਿੰਘ ਦੀ ਜੌਰਡਨ ਦੇ ਸ਼ਹਿਰ ਅਮਾਨ ਵਿਖੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ...
ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਹੋਇਆ ਕਰੈਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰ ਕੋਛੜ ) - ਪਾਕਿਸਤਾਨੀ ਫੌਜ ਦਾ ਹਵਾਬਾਜ਼ੀ ਹੈਲੀਕਾਪਟਰ ਸਿਆਚਿਨ ਵਿਖੇ ਕਰੈਸ਼ ਹੋ ਗਿਆ ਹੈ। ਦੋਵੇਂ ਪਾਇਲਟ ਮੇਜਰ ਇਰਫਾਨ ਬਰਚਾ ਅਤੇ ਮੇਜਰ ਰਾਜਾ ਜ਼ੀਸ਼ਾਨ ਜਹਾਂਜ਼ੇਬ ਦੀ ਇਸ ਘਟਨਾ ਵਿਚ...
ਸੁਖਬੀਰ ਸਿੰਘ ਬਾਦਲ ਵਲੋਂ ਕੱਬਡੀ ਖਿਡਾਰੀਆਂ ਲਈ ਵੱਡੇ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ - ਪੰਜਾਬ ਭਰ ਦੇ ਕਬੱਡੀ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਨੇ ਅੱਜ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਪੂਰਾ ਸਮਰਥਨ ਦੇਣ ਦੀ ਗੱਲ ਕਹੀ ਹੈ...
ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਕੀਤਾ ਗਠਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਕਾਂਗਰਸ ਨੇ ਅਜੇ ਮਾਕਨ ਦੀ ਪ੍ਰਧਾਨਗੀ ਹੇਠ ਸਕਰੀਨਿੰਗ ਕਮੇਟੀ ਦਾ ਗਠਨ ਕੀਤਾ ...
ਕਾਂਗਰਸ ਵਲੋਂ ਚੋਣ ਕਮੇਟੀਆਂ ਦਾ ਐਲਾਨ
. . .  1 day ago
ਨਵੀਂ ਦਿੱਲੀ, 6 ਦਸੰਬਰ - ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਅੰਬਿਕਾ ਸੋਨੀ ਨੂੰ ਚੋਣ ਤਾਲਮੇਲ ਕਮੇਟੀ ਦੀ ਚੇਅਰਪਰਸਨ, ਸੁਨੀਲ ਜਾਖੜ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ...
ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਹੋਈ ਮੌਤ
. . .  1 day ago
ਨਵੀਂ ਦਿੱਲੀ, 6 ਦਸੰਬਰ - ਇਸ ਸਾਲ ਦਿੱਲੀ ਵਿਚ ਡੇਂਗੂ ਨਾਲ ਜੂਝਦੇ ਹੋਏ 15 ਲੋਕਾਂ ਦੀ ਮੌਤ ਹੋ ਗਈ ਹੈ | ਜ਼ਿਕਰਯੋਗ ਹੈ ਕਿ ਇਹ ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੈ | ਅੰਕੜੇ ਦਿਖਾਉਂਦੇ ਹਨ ਕਿ ਰਾਸ਼ਟਰੀ ਰਾਜਧਾਨੀ ਵਿਚ 2021 ਵਿਚ...
ਕੇਂਦਰ ਸਰਕਾਰ ਪਾਕਿਸਤਾਨ ਦੇ ਨਾਲ ਦੁਬਾਰਾ ਵਪਾਰ ਖੋਲ੍ਹਣ ਲਈ ਕਰੇ ਵਿਚਾਰ - ਚਰਨਜੀਤ ਸਿੰਘ ਚੰਨੀ
. . .  1 day ago
ਅੰਮ੍ਰਿਤਸਰ, 6 ਦਸੰਬਰ (ਰਾਜੇਸ਼ ਕੁਮਾਰ ਸ਼ਰਮਾ) - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਹੈ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਪਾਕਿਸਤਾਨ ਨਾਲ ਦੁਬਾਰਾ ਵਪਾਰ ਖੋਲ੍ਹਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਉਹ ਪੰਜਾਬ ਸਰਕਾਰ ਵਲੋਂ ਇਕ ਚਿੱਠੀ ਵੀ....
ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਜਿੱਥੇ ਆਪ ਨੇ ਰੇਡ ਕੀਤੀ ਉੱਥੇ ਨਾਜਾਇਜ਼ ਮਾਈਨਿੰਗ ਹੁੰਦੀ ਹੈ - ਰਾਘਵ ਚੱਢਾ...
ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ
. . .  1 day ago
ਚੰਡੀਗੜ੍ਹ, 6 ਦਸੰਬਰ - ਸੀ. ਐੱਮ. ਚੰਨੀ ਖੁਦ ਰੇਤ ਦੇ ਸੱਭ ਤੋਂ ਵੱਡੇ ਮਾਫ਼ੀਆ - ਰਾਘਵ ਚੱਢਾ...
ਪਿੰਡ ਕਮਾਲੂ ਸਵੈਚ ਦੇ ਕਿਸਾਨ ਦਾ ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
. . .  1 day ago
ਮੌੜ ਮੰਡੀ, 6 ਦਸੰਬਰ (ਗੁਰਜੀਤ ਸਿੰਘ ਕਮਾਲੂ) - ਭਾਵੇਂ ਕਿ ਕਿਸਾਨੀ ਕਾਨੂੰਨ ਰੱਦ ਹੋ ਚੁੱਕੇ ਹਨ ਪਰ ਅਜੇ ਵੀ ਕਿਸਾਨ ਬਾਕੀ ਰਹਿੰਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੇ ਮੋਰਚਿਆਂ 'ਤੇ ਡਟੇ ਹੋਏ ਹਨ . ਦਿੱਲੀ ਦੇ ਟਿਕਰੀ ਬਾਰਡਰ 'ਤੇ ਬੀਤੀ ਰਾਤ ਸਬ ਡਵੀਜ਼ਨ ਮੌੜ ਦੇ ਪਿੰਡ ਕਮਾਲੂ ਸਵੈਚ ਦੇ ਇਕ ਕਿਸਾਨ ਦਾ...
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ
. . .  1 day ago
ਅੰਮ੍ਰਿਤਸਰ, 6 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ ) - ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਿਸ਼ੇਸ਼ ਸਮਾਗਮ ਦੌਰਾਨ 5 ਚੇਅਰ ਸਥਾਪਿਤ ਕੀਤੀਆਂ ਗਈਆਂ, ਜਿਸ ਦਾ ਰਸਮੀ ਤੌਰ 'ਤੇ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਕੀਤਾ ਗਿਆ ....
ਪੰਚਾਇਤੀ ਜ਼ਮੀਨ 'ਚ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਹੋਈ ਲੜਾਈ, 5 ਜ਼ਖ਼ਮੀ
. . .  1 day ago
ਲੋਪੋਕੇ, 6 ਦਸੰਬਰ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਮੁਮੰਦ ਸੌੜੀਆ ਵਿਖੇ ਪੰਚਾਇਤੀ ਜ਼ਮੀਨ ਪਿੰਡ ਦੀ ਸਾਂਝੀ ਗਲੀ ਉੱਪਰ ਜਬਰੀ ਕੰਧ ਕਰਨ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ 'ਚ ਦੋਹਾਂ ਧਿਰਾਂ ਦੇ 5 ਵਿਅਕਤੀ ਜ਼ਖ਼ਮੀ...
ਮੈਂ ਕਾਦੀਆਂ ਤੋਂ 2022 ਦੀ ਚੋਣ ਲੜਾਂਗਾ - ਪ੍ਰਤਾਪ ਸਿੰਘ ਬਾਜਵਾ
. . .  1 day ago
ਕਾਦੀਆਂ, 6 ਦਸੰਬਰ (ਪ੍ਰਦੀਪ ਸਿੰਘ ਬੇਦੀ) - ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬੀਤੇ ਦਿਨ ਆਪਣੇ ਫੇਸਬੁੱਕ 'ਤੇ ਇਕ ਪੋਸਟ ਨੂੰ ਸ਼ੇਅਰ ਕੀਤਾ ਸੀ ਜਿਸ ਵਿਚ ਉਨ੍ਹਾਂ ਵਲੋਂ ਲਿਖਿਆ ਗਿਆ ਸੀ ਕਿ ਉਹ ਆਪਣੀ ਕਰਮ ਭੂਮੀ ਲਈ ਰਵਾਨਾ ਹੋ ਰਹੇ ਹਨ ਜਿੱਥੇ ਉਨ੍ਹਾਂ ...
ਨਾਗਾਲੈਂਡ ਗੋਲੀਬਾਰੀ ਘਟਨਾ : ਅੱਤਵਾਦੀਆਂ ਨੂੰ ਲੈ ਕੇ ਜਾਣ ਵਾਲੇ ਵਾਹਨ ਦੇ ਸ਼ੱਕ 'ਤੇ ਗੋਲੀਬਾਰੀ ਕੀਤੀ ਗਈ - ਸ਼ਾਹ
. . .  1 day ago
ਨਵੀਂ ਦਿੱਲੀ, 6 ਦਸੰਬਰ - ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਾਲੈਂਡ ਗੋਲੀਬਾਰੀ ਘਟਨਾ 'ਤੇ ਬੋਲਦੇ ਹੋਏ ਕਿਹਾ ਕਿ ਫ਼ੌਜ ਨੂੰ ਓਟਿੰਗ, ਮੋਨ ਵਿਚ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਸੂਚਨਾ ਮਿਲੀ ਸੀ। ਇਸ ਆਧਾਰ 'ਤੇ 21 ਕਮਾਂਡੋਜ਼ ਨੇ ਸ਼ੱਕੀ ਇਲਾਕੇ 'ਚ ਘੇਰਾਬੰਦੀ ਕੀਤੀ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 12 ਅੱਸੂ ਸੰਮਤ 553

ਫਰੀਦਕੋਟ

ਡੀ.ਸੀ. ਨੇ ਕੋਟਕਪੂਰਾ ਵਿਖੇ ਮਨਾਏ 'ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ' ਸਮਾਗਮ ਦਾ ਦੌਰਾ ਕੀਤਾ

ਕੋਟਕਪੂਰਾ, 26 ਸਤੰਬਰ (ਮੇਘਰਾਜ)- ਅੱਜ ਸਥਾਨਕ ਅੰਮਿ੍ਤ ਪੈਲੇਸ ਵਿਖੇ 75ਵਾਂ 'ਆਜ਼ਾਦੀ ਕਾ ਅੰਮਿ੍ਤ' ਮਹਾਂਉਤਸਵ ਮਨਾਇਆ ਗਿਆ ਜਿਸ 'ਚ ਡਿਪਟੀ ਕਮਿਸ਼ਨਰ ਫ਼ਰੀਦਕੋਟ ਵਿਮਲ ਕੁਮਾਰ ਸੇਤੀਆ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਡੀ.ਆਈ.ਸੀ. ਫ਼ਰੀਦਕੋਟ ਵਲੋਂ ਕਰਵਾਏ ਇਸ ਸਮਾਗਮ 'ਚ ਫ਼ੋਕਲ ਪੁਆਇੰਟ ਤੇ ਇਸ ਤੋਂ ਇਲਾਵਾ ਕੋਟਕਪੂਰਾ ਦੇ ਵੱਖ-ਵੱਖ ਫੈਕਟਰੀਆਂ ਦੇ ਨਾਲ ਨਾਲ ਪੀ.ਐਸ.ਆਰ.ਐਲ.ਐਮ. ਸਕੀਮ ਦੇ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਵਲੋਂ ਤਿਆਰ ਕੀਤੇ ਗਏ ਸਾਮਾਨ ਦੇ ਸਟਾਲ ਲਾਏ ਗਏ ਤੇ ਵਿਮਲ ਕੁਮਾਰ ਸੇਤੀਆ ਵਲੋਂ ਇਨ੍ਹਾਂ ਸਟਾਲਾਂ ਦਾ ਦੌਰਾ ਕੀਤਾ | ਉਨ੍ਹਾਂ ਆਪਣੇ ਸੰਬੋਧਨ 'ਚ ਕਿਹਾ ਕਿ ਇੰਡਸਟਰੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਇਸ ਨਾਲ ਜਿੱਥੇ ਕਈ ਕਿਸਮ ਦਾ ਸਾਮਾਨ ਤਿਆਰ ਕੀਤਾ ਜਾਂਦਾ ਉੱਥੇ ਹੀ ਅਨੇਕਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਵੀ ਹੈ | ਉਨ੍ਹਾਂ ਫੈਕਟਰੀ ਧਾਰਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਹਰ ਤਰ੍ਹਾਂ ਨਾਲ ਉਨ੍ਹਾਂ ਦੇ ਨਾਲ ਖੜ੍ਹੀ ਹੈ | ਇਸ ਮੌਕੇ ਡੀ.ਆਈ.ਸੀ. ਦੇ ਜੀ.ਐਮ. ਰਵਿੰਦਰ ਕੁਮਾਰ ਤੇ ਪੀ.ਐਸ.ਆਰ.ਐਲ.ਐਮ. ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਬਲਜਿੰਦਰ ਸਿੰਘ ਬਾਜਵਾ ਨੇ ਡਿਪਟੀ ਕਮਿਸ਼ਨਰ, ਵਿਮਲ ਕੁਮਾਰ ਸੇਤੀਆ ਦਾ ਆਉਣ 'ਤੇ ਜੀ ਆਇਆ ਕਿਹਾ ਤੇ ਆਪਣੇ ਆਪਣੇ ਮਹਿਕਮਿਆਂ ਬਾਰੇ ਜਾਣਕਾਰੀ ਦਿੱਤੀ | ਡੀ.ਆਈ.ਸੀ. ਦੇ ਬੀ.ਐਲ.ਈ.ਓ. ਦਮਨਪ੍ਰੀਤ ਸਿੰਘ ਸੋਢੀ ਵਲੋਂ ਸਾਰੇ ਸਮਾਗਮ ਦੀ ਅਗਵਾਈ ਕੀਤੀ ਗਈ | ਇਸ ਮੌਕੇ ਬਲਾਕ ਪ੍ਰੋਗਰਾਮ ਮੈਨੇਜਰ ਨੇਹਾ ਮਨਚੰਦਾ ਤੇ ਗੁਰਪ੍ਰੀਤ ਸਿੰਘ, ਆਰ. ਸੈਟੀ ਤੋਂ ਅਮਨ, ਸ਼ਿਵ ਕੁਮਾਰ, ਵਿਮਲ ਕੁਮਾਰ, ਵਿਸ਼ਾਲ ਕੁਮਾਰ, ਅਭਿਨਵ ਗੋਇਲ, ਅਮਨ ਗੋਇਲ, ਸੰਦੀਪ ਕਟਾਰੀਆ, ਕਰਨ ਕੁਮਾਰ, ਅਮਿਤ ਕੁਮਾਰ, ਸੁਤੰਤਰ ਕੁਮਾਰ, ਸੁਖਵਿੰਦਰ ਸਿੰਘ, ਐਚ.ਡੀ.ਐਫ.ਸੀ. ਦੇ ਬਰਾਂਚ ਮੈਨੇਜਰ ਹੋਰ ਵੀ ਪਤਵੰਤੇ ਵਿਅਕਤੀ ਹਾਜ਼ਰ ਸਨ |

ਘਰ ਦੇ ਮਕਾਨ ਦੀ ਅਚਾਨਕ ਛੱਤ ਡਿੱਗੀ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)-ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰਬਰ: 25 'ਚ ਸਥਿਤ ਮੁਹੱਲਾ ਸੁਰਗਾਪੁਰੀ 'ਚ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਦੀ ਖ਼ਬਰ ਮਿਲੀ ਹੈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ | ਇਸ ਮੌਕੇ ਮਕਾਨ ਮਾਲਕ ਅਮਰ ਕੁਮਾਰ ਪੁੱਤਰ ਬਾਲ ...

ਪੂਰੀ ਖ਼ਬਰ »

ਲਘੂ ਫ਼ਿਲਮ ਨਿਰਦੇਸ਼ਕ ਸਰਬਜੀਤ ਸਿੰਘ ਟੀਟੂ ਸਨਮਾਨਿਤ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਬੀਤੇ ਦਿਨੀਂ ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ ਮੌਕੇ ਫ਼ਰੀਦਕੋਟ ਦੇ ਨੌਜਵਾਨ ਰੰਗ ਕਰਮੀ ਤੇ ਲਘੂ ਫ਼ਿਲਮਾਂ ਦੇ ਨਿਰਦੇਸ਼ਕ ਸਰਬਜੀਤ ਸਿੰਘ ਟੀਟੂ ਨੂੰ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਦੇ ਸੇਵਾਦਾਰ ਮਹੀਪਇੰਦਰ ...

ਪੂਰੀ ਖ਼ਬਰ »

ਗੁਲਾਬੀ ਸੁੰਡੀ ਵਲੋਂ ਬਠਿੰਡੇ ਦੀਆਂ ਹੱਦਾਂ ਲੰਘ ਕੇ ਲੰਬੀ ਹਲਕੇ 'ਚ ਪ੍ਰਵੇਸ਼

ਮੰਡੀ ਕਿੱਲਿਆਂਵਾਲੀ, 26 ਸਤੰਬਰ (ਇਕਬਾਲ ਸਿੰਘ ਸ਼ਾਂਤ)- ਕਿਸਾਨਾਂ ਤੇ ਸਿਆਸਤ ਨੂੰ ਭੂਚਾਲ ਪਾਈ ਫਿਰਦੀ ਨਰਮੇ ਵਾਲੀ ਗੁਲਾਬੀ ਸੁੰਡੀ ਬਠਿੰਡਾ ਜ਼ਿਲ੍ਹੇ ਦੀਆਂ ਹੱਦਾਂ ਲੰਘ ਕੇ ਲੰਬੀ ਹਲਕੇ 'ਚ ਪ੍ਰਵੇਸ਼ ਕਰ ਗਈ ਹੈ | ਹਲਕੇ ਦੀ ਮੰਡੀ ਕਿੱਲਿਆਂਵਾਲੀ ਬੈਲਟ ਦੇ ਸਰਹੱਦੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵਲੋਂ ਕਿਸਾਨੀ ਮਸਲਿਆਂ 'ਤੇ ਵਿਚਾਰ ਚਰਚਾ

ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਨਾਇਬ ਭਗਤੂਆਣਾ, ਦਰਸ਼ਨ ਸਿੰਘ ਢਿੱਲੋਂ ਦਬੜੀਖਾਨਾ ਤੇ ਗੁਰਮੀਤ ਸਿੰਘ ਬਰਾੜ ਦੀ ਅਗਵਾਈ ਹੇਠ ਕਿਸਾਨਾਂ ਦੀ ਇਕ ਅਹਿਮ ਮੀਟਿੰਗ ਹੋਈ ਜਿਸ ਵਿਚ ਕਿਸਾਨੀ ...

ਪੂਰੀ ਖ਼ਬਰ »

ਆਵਾਰਾ ਪਸ਼ੂ 'ਚ ਵੱਜਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਜ਼ਖ਼ਮੀ

ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ) - ਜੈਤੋ-ਕੋਟਕਪੂਰਾ ਰੋਡ 'ਤੇ ਮੋਟਰਸਾਈਕਲ ਦੇ ਅੱਗੇ ਆਵਾਰਾ ਪਸ਼ੂ ਆਉਣ ਨਾਲ ਮੋਟਰਸਾਈਕਲ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦਾ ਪਤਾ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਦੇ ਮੈਂਬਰ ਨੂੰ ਲੱਗਿਆ ਤਾਂ ਉਹ ਮੌਕੇ 'ਤੇ ਪਹੁੰਚੇ ਤੇ ...

ਪੂਰੀ ਖ਼ਬਰ »

ਆਂਗਣਵਾੜੀ ਕੇਂਦਰਾਂ 'ਚ ਪੋਸ਼ਣ ਮਿਸ਼ਨ ਸਕੀਮ ਤਹਿਤ ਸਤੰਬਰ ਮਹੀਨਾ ਮਨਾਇਆ

ਬਾਜਾਖਾਨਾ, 26 ਸਤੰਬਰ (ਜੀਵਨ ਗਰਗ)- ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਹਦਾਂਇਤਾਂ ਤੇ ਸੀ.ਡੀ.ਪੀ.ਓ. ਬਲਾਕ-2 ਬਾਜਾਖਾਨਾ ਸੁਖਵੀਰ ਕੌਰ ਦੇ ਆਦੇਸ਼ਾਂ ਅਨੁਸਾਰ ਬਲਾਕ ਦੇ ਆਂਗਣਵਾੜੀ ਸੈਂਟਰਾਂ ਵਿਚ 1 ਸਤੰਬਰ ਤੋਂ ਲੈ ਕਿ 30 ਸਤੰਬਰ ...

ਪੂਰੀ ਖ਼ਬਰ »

ਹੈਰੀਟੇਜ ਕੁਇਜ਼ ਮੁਕਾਬਲੇ 2021 ਕਰਵਾਏ ਗਏ

ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)- ਸਥਾਨਕ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਫਾਰ ਕਲਚਰਲ ਹੈਰੀਟੇਜ਼ (ਇੰਟੈਕ) ਤਹਿਤ ਜਾਗਰੂਕਤਾ ਮੁਹਿੰਮ ਅਧੀਨ ਹੈਰੀਟੇਜ ਕੁਇਜ਼ ਮੁਕਾਬਲੇ 2021 ਕੀਤੇ ਜਾਣ ਤੋਂ ...

ਪੂਰੀ ਖ਼ਬਰ »

ਨਹਿਰੂ ਯੁਵਾ ਕੇਂਦਰ ਵਲੋਂ ਸਮਾਗਮ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਨਹਿਰੂ ਯੂਵਾ ਕੇਂਦਰ ਵਲੋਂ ਅਜ਼ਾਦੀ ਦੇ 75ਵੇਂ ਮਹਾਂਉਤਸਵ ਤਹਿਤ ਸਮਾਗਮ ਕਰਵਾਇਆ ਗਿਆ | ਸਮਾਗਮ ਵਿਚ ਦੀਨ ਦਿਆਲ ਉਪਾਧਿਆ ਦੇ ਜਨਮ ਦਿਨ ਨੂੰ ਸਮਰਪਿਤ ਫਿੱਟ ਇੰਡੀਆ ਮੁਹਿੰਮ ਦੇ ਦੂਜੇ ਭਾਗ 'ਚ ਭਾਰਤ ਸਰਕਾਰ ਦੇ ਯੁਵਾ ਮਾਮਲੇ ...

ਪੂਰੀ ਖ਼ਬਰ »

ਗੁਲਜ਼ਾਰ ਇੰਦਰ ਸਿੰਘ ਚਹਿਲ ਨੂੰ ਖਜ਼ਾਨਚੀ ਬਣਾਏ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ

ਬਾਜਾਖਾਨਾ, 26 ਸਤੰਬਰ (ਜੀਵਨ ਗਰਗ)- ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਗੁਲਜ਼ਾਰ ਇੰਦਰ ਸਿੰਘ ਚਹਿਲ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਖਜ਼ਾਨਚੀ ਬਣਾਏ ਜਾਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਗੁਲਜ਼ਾਰ ਇੰਦਰ ਸਿੰਘ ...

ਪੂਰੀ ਖ਼ਬਰ »

ਪਿੰਡ ਗੋਲੇਵਾਲਾ ਦੇ ਸਾਬਕਾ ਮੈਂਬਰ ਤੇ ਸੁਸਾਇਟੀ ਮੈਂਬਰ ਅਕਾਲੀ ਦਲ 'ਚ ਸ਼ਾਮਿਲ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਸ਼ੋ੍ਰਮਣੀ ਅਕਾਲੀ ਦਲ ਅਨੁਸਾਰ ਅੱਜ ਉਨ੍ਹਾਂ ਦੀ ਪਾਰਟੀ ਨੂੰ ਵੱਡੀ ਸਫ਼ਲਤਾ ਮਿਲੀ ਜਦੋਂ ਫ਼ਰੀਦਕੋਟ ਵਿਧਾਨ ਸਭਾ ਹਲਕੇ ਦੇ ਵੱਡੇ ਪਿੰਡ ਗੋਲੇਵਾਲਾ ਦੇ ਸਾਬਕਾ ਪੰਚਾਇਤ ਮੈਂਬਰ ਤੇ ਸਾਬਕਾ ਸੁਸਾਇਟੀ ਮੈਂਬਰ ਆਪਣੇ ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਦਾ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਵਿਸ਼ੇਸ਼ ਸਨਮਾਨ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਆਗਮਨ ਪੁਰਬ-2021 ਦੇ ਚੱਲਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਫ਼ਰੀਦ ਜੀ ਦੇ ਚਰਨਛੋਹ ਧਾਰਮਿਕ ਇਤਿਹਾਸਿਕ ਅਸਥਾਨ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਨਤਮਸਤਕ ਹੋਏ | ਇਸ ਮੌਕੇ ਬਾਬਾ ...

ਪੂਰੀ ਖ਼ਬਰ »

'ਆਪ' ਦੇ ਯੂਥ ਵਿੰਗ ਵਲੋਂ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ 28 ਸਤੰਬਰ ਦਿਨ ਮੰਗਲਵਾਰ ਨੂੰ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੱਧਰੀ ਜਾਗਰੂਕਤਾ ਮਾਰਚ ਕੱਢਿਆ ਜਾਵੇਗਾ | ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਵਿਸ਼ਵ ਫ਼ਾਰਮਾਸਿਸਟ ਦਿਵਸ ਮਨਾਇਆ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ, ਸਤੀਸ਼ ਬਾਗ਼ੀ)- ਸਥਾਨਕ ਦਸਮੇਸ਼ ਕਾਲਜ ਆਫ਼ ਫ਼ਾਰਮੇਸੀ ਵਿਖੇ ਵਿਸ਼ਵ ਫ਼ਾਰਮਾਸਿਸਟ ਦਿਵਸ 'ਤੇ ਇਕ ਰੋਜ਼ਾ ਓਰੀਅਨਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਡਾਇਰੈਕਟਰ ਡਾ. ਗੁਰਸੇਵਕ ਸਿੰਘ ਅਤੇ ਜੁਆਇੰਟ ...

ਪੂਰੀ ਖ਼ਬਰ »

ਧੁੰਨਾ ਵਿਨਟੇਜ਼ ਕਲੱਬ ਨੇ ਪੁਰਾਣੇ ਸਕੂਟਰਾਂ ਦੀ ਪ੍ਰਦਰਸ਼ਨੀ ਲਗਾਈ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਧੁੰਨਾ ਵਿੰਨਟੇਜ਼ ਕਲੱਬ ਦੇ ਸੰਚਾਲਕ ਇੰਦਰਪ੍ਰੀਤ ਸਿੰਘ ਧੁੰਨਾ ਵਲੋਂ ਪੁਰਾਣੇ ਸਕੂਟਰਾਂ ਦੀ ਪ੍ਰਦਰਸ਼ਨੀ ਦੇ ਨਾਲ ਨਾਲ ਟਰੈਫ਼ਿਕ ਚਿੰਨ੍ਹ ਜਾਗਰੂਕਤਾ ਕੈਂਪ ਲਗਾਇਆ ਗਿਆ | ...

ਪੂਰੀ ਖ਼ਬਰ »

ਅੱਜ ਦੇ ਬੰਦ ਨੂੰ ਸਫ਼ਲ ਬਣਾਉਣ ਲਈ ਦੇਸ਼ ਦਾ ਹਰ ਵਰਗ ਸਾਥ ਦੇਵੇ: ਘਣੀਆਂ

ਬਾਜਾਖਾਨਾ, 26 ਸਤੰਬਰ (ਜਗਦੀਪ ਸਿੰਘ ਗਿੱਲ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਨੌਜਵਾਨ ਏਕਤਾ ਦੇ ਜ਼ਿਲ੍ਹਾ ਕਨਵੀਨਰ ਇੰਦਰਜੀਤ ਸਿੰਘ ਘਣੀਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਕਾਨੂੰਨਾਂ ਖ਼ਿਲਾਫ਼ 27 ...

ਪੂਰੀ ਖ਼ਬਰ »

ਕਾਂਗਰਸ ਭਾਰਤ ਬੰਦ ਦੇ ਸੱਦੇ ਦਾ ਪੂਰਨ ਸਮਰਥਨ ਕਰੇਗੀ : ਢਿੱਲਵਾਂ

ਬਾਜਾਖਾਨਾ, 26 ਸਤੰਬਰ (ਜਗਦੀਪ ਸਿੰਘ ਗਿੱਲ)- ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨ ਨੂੰ ਖ਼ਤਮ ਕਰਵਾਉਣ ਲਈ ਕਿਸਾਨ ਪਿਛਲੇ 10-11 ਮਹੀਨਿਆਂ ਤੋਂ ਦਿੱਲੀ ਵਿਖੇ ਡਟੇ ਹੋਏ ਹਨ | ਕਾਂਗਰਸ ਪਾਰਟੀ ਸ਼ੁਰੂ ਤੋਂ ਹੀ ਕਿਸਾਨਾਂ ਦੀ ਹਮਾਇਤ ਕਰਦੀ ਆ ਰਹੀ ਹੈ ...

ਪੂਰੀ ਖ਼ਬਰ »

ਮਾਝਾ, ਮਾਲਵਾ, ਦੋਆਬਾ ਰੋਡ ਹੈਲਪ ਵੈਲਫ਼ੇਅਰ ਸੁਸਾਇਟੀ ਵਲੋਂ ਭਾਰਤ ਬੰਦ ਦਾ ਸਮਰਥਨ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)- ਮਾਝਾ, ਮਾਲਵਾ, ਦੋਆਬਾ ਰੋਡ ਹੈਲਪ ਵੈਲਫ਼ੇਅਰ ਸੁਸਾਇਟੀ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਦਿੱਤੇ ਗਏ 'ਭਾਰਤ ਬੰਦ' ਦੇ ਸੱਦੇ ਨੂੰ ਪੁੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਸੁਸਾਇਟੀ ਦੇ ਪੰਜਾਬ ਪ੍ਰਧਾਨ ਦਲਜੀਤ ...

ਪੂਰੀ ਖ਼ਬਰ »

ਸਿਰਸੜੀ 'ਚ ਬਾਬਾ ਫ਼ਰੀਦ ਜੀ ਦਾ ਆਗਮਨ ਪੁਰਬ ਮਨਾਇਆ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ)- ਬਾਬਾ ਸ਼ੇਖ਼ ਫ਼ਰੀਦ ਜੀ ਦਾ ਆਗਮਨ ਪੁਰਬ ਪਿੰਡ ਸਿਰਸੜੀ ਦੇ ਗੁਰਦੁਆਰਾ ਸ੍ਰੀ ਕੌਲਸਰ ਸਾਹਿਬ ਵਿਖੇ ਸੰਤ ਮਹੇਸ਼ ਮੁਨੀ ਬੋਰੇ ਵਾਲੇ ਯੂਥ ਕਲੱਬ ਵਲੋਂ ਸਮੂਹ ਗਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ...

ਪੂਰੀ ਖ਼ਬਰ »

ਨਵਦੀਪ ਸਿੰਘ ਬੱਬੂ ਬਰਾੜ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਵਧਾਈ

ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਪਵਨ ਕੁਮਾਰ ਗੋਇਲ ਨੇ ਦੱਸਿਆ ਕਿ ਸਾਬਕਾ ਕੈਬਨਿਟ ਮੰਤਰੀ ਸਵ: ਅਵਤਾਰ ਸਿੰਘ ਬਰਾੜ ਦੇ ਸਪੁੱਤਰ ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ...

ਪੂਰੀ ਖ਼ਬਰ »

ਸੇਵਾ-ਮੁਕਤ ਇੰਸਪੈਕਟਰ ਵਿਪਨ ਤਿਆਗੀ ਨੂੰ ਸਦਮਾ, ਪਤਨੀ ਦਾ ਦਿਹਾਂਤ

ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)- ਵਿਪਨ ਤਿਆਗੀ ਸੇਵਾ ਮੁਕਤ ਇੰਸਪੈਕਟਰ ਇਨਕਮ ਟੈਕਸ ਵਿਭਾਗ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਿਆ ਜਦ ਉਨ੍ਹਾਂ ਦੀ ਪਤਨੀ ਸਪਨਾ ਤਿਆਗੀ (57) ਦਾ ਦੇਹਾਂਤ ਹੋ ਗਿਆ | ਅੱਜ ਉਨ੍ਹਾਂ ਦਾ ਸਥਾਨਕ ਰਾਮ ਬਾਗ ਵਿਖੇ ਅੰਤਿਮ ਸਸਕਾਰ ਕੀਤਾ ਗਿਆ | ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਵਿਖੇ ਕਰਜ਼ ਮੇਲਾ ਲਗਾਇਆ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬੇਰੁਜ਼ਗਾਰਾਂ ਨੂੰ ਸਵੈ-ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸਾਰੇ ਪੰਜਾਬ 'ਚ ਕਰਜ਼ ਮੇਲੇ ਕਰਵਾਏ ਜਾ ਰਹੇ ਹਨ | ਇਸ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ...

ਪੂਰੀ ਖ਼ਬਰ »

ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਜੈਤੋ, 26 ਸਤੰਬਰ (ਗੁਰਚਰਨ ਸਿੰਘ ਗਾਬੜੀਆ)- ਸਿਹਤ ਵਿਭਾਗ ਵਲੋਂ ਡਾ: ਅਵਤਾਰਜੀਤ ਸਿੰਘ ਗੋਂਦਾਰਾ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ. ਬਾਜਾਖਾਨਾ ਦੀ ਅਗਵਾਈ ਹੇਠ ਭੱਠਿਆਂ, ਫ਼ੈਕਟਰੀਆਂ ਅਤੇ ਸੜਕਾਂ ਆਦਿ ਉੱਪਰ ਕੰਮ ਕਰਦੀ ਲੇਬਰ, ਸਲੱਮ ਬਸਤੀਆਂ ਆਦਿ ਜਿੱਥੇ ਕਿਤੇ ਵੀ ...

ਪੂਰੀ ਖ਼ਬਰ »

ਦਸਤਾਰ ਸਜਾਉਣ ਦਾ ਮੁਕਾਬਲਾ ਕਰਵਾਇਆ

ਕੋਟਕਪੂਰਾ, 26 ਸਤੰਬਰ (ਮੋਹਰ ਸਿੰਘ ਗਿੱਲ, ਮੇਘਰਾਜ)- 'ਦਸਤਾਰ ਮੇਰੀ ਆਨ, ਮੇਰੀ ਸ਼ਾਨ, ਮੇਰੀ ਪਹਿਚਾਣ ਤੇ ਮੇਰਾ ਈਮਾਨ' ਤਹਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੋਟਕਪੂਰਾ ਖੇਤਰ ਵਲੋਂ ਸਵਰਗੀ ਕੰਵਰਜੀਤ ਸਿੰਘ ਸੇਠੀ ਦੀ ਯਾਦ 'ਚ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਜੇ.ਆਰ.ਟੀ. ਕੰਪਲੈਕਸ ਦੇ ਦੁਕਾਨਦਾਰਾਂ ਵਲੋਂ ਭਾਰਤ ਬੰਦ ਦਾ ਸਮਰਥਨ

ਫ਼ਰੀਦਕੋਟ, 26 ਸਤੰਬਰ (ਸਟਾਫ਼ ਰਿਪੋਰਟਰ)- ਰਜਿੰਦਰ ਦਾਸ ਰਿੰਕੂ ਪ੍ਰਧਾਨ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੀ ਪ੍ਰਧਾਨਗੀ ਹੇਠ ਜੇ.ਆਰ.ਟੀ. ਕੰਪਲੈਕਸ ਦੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਕਿਸਾਨ ਭਰਾਵਾਂ ਵਲੋਂ 27 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਜੋ ...

ਪੂਰੀ ਖ਼ਬਰ »

ਪੰਜਗਰਾੲੀਂ ਕਲਾਂ ਦੀ ਪੰਚਾਇਤ ਨੇ ਭਾਰਤ ਬੰਦ ਦਾ ਕੀਤਾ ਸਮਰਥਨ

ਪੰਜਗਰਾੲੀਂ ਕਲਾਂ, 26 ਸਤੰਬਰ (ਸੁਖਮੰਦਰ ਸਿੰਘ ਬਰਾੜ)- ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜੋ 27 ਸਤੰਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ ਉਸ ਦਾ ਪੰਜਗਰਾੲੀਂ ਕਲਾਂ ਦੀ ...

ਪੂਰੀ ਖ਼ਬਰ »

ਕਰ ਭਲਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਨੇ ਆਗਮਨ ਪੁਰਬ 'ਤੇ ਟਰਾਈਸਾਈਕਲ ਵੰਡੇ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਬਾਬਾ ਸ਼ੇਖ਼ ਫ਼ਰੀਦ ਜੀ ਦੇ ਆਗਮਨ ਪੁਰਬ 'ਤੇ ਕਰ ਭਲਾ ਸੋਸ਼ਲ ਐਂਡ ਵੈੱਲਫੇਅਰ ਕਲੱਬ ਵਲੋਂ 10 ਜ਼ਰੂਰਤਮੰਦ ਲੋਕਾਂ ਨੂੰ ਟਰਾਈਸਾਈਕਲ ਭੇਟ ਕੀਤੇ ਗਏ | ਕਲੱਬ ਦੇ ਪ੍ਰਧਾਨ ਜਗਮੀਤ ਸਿੰਘ ਸੰਧੂ ਨੇ ਕਿਹਾ ਕਿ ਕਲੱਬ ਹਮੇਸ਼ਾ ਹੀ ...

ਪੂਰੀ ਖ਼ਬਰ »

ਬਰਗਾੜੀ ਦੁਕਾਨਦਾਰ ਐਸੋਸੀਏਸ਼ਨ ਵਲੋਂ ਭਾਰਤ ਬੰਦ ਦੇ ਸੱਦੇ ਦੀ ਪੂਰਨ ਹਮਾਇਤ

ਬਰਗਾੜੀ, 26 ਸਤੰਬਰ (ਸੁਖਰਾਜ ਸਿੰਘ ਗੋਂਦਾਰਾ)- ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦਿਨ ਸੋਮਵਾਰ ਨੂੰ ਭਾਰਤ ਬੰਦ ਦੇ ਸੱਦੇ ਨੂੰ ਬਰਗਾੜੀ ਦੁਕਾਨਦਾਰ ਐਸੋਸੀਏਸ਼ਨ ਵਲੋਂ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕੁਮਾਰ ਪੱਪੀ ...

ਪੂਰੀ ਖ਼ਬਰ »

ਬੱਬੂ ਬਰਾੜ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਬਾਵਰੀਆ ਸਮਾਜ ਵਲੋਂ ਨਿੱਘਾ ਸਵਾਗਤ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)-ਮਹਰੂਮ ਸਵ: ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਤੇ ਚੇਅਰਮੈਨ ਪੀ.ਆਰ.ਟੀ.ਸੀ. ਦੇ ਪੁੱਤਰ ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ. ਦੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡਕੇ ਕਾਂਗਰਸ ...

ਪੂਰੀ ਖ਼ਬਰ »

ਨਵਦੀਪ ਸਿੰਘ ਬੱਬੂ ਬਰਾੜ ਦੇ ਕਾਂਗਰਸ 'ਚ ਸ਼ਾਮਿਲ ਹੋਣ 'ਤੇ ਖੁਸ਼ੀ ਪ੍ਰਗਟਾਈ

ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)- ਨਵਦੀਪ ਸਿੰਘ ਬੱਬੂ ਬਰਾੜ ਸਾਬਕਾ ਚੇਅਰਮੈਨ ਪੀ.ਆਰ.ਟੀ.ਸੀ (ਸਪੁੱਤਰ ਮਰਹੂਮ ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ ਪੰਜਾਬ) ਦੇ ਕਾਂਗਰਸ ਵਿਚ ਸ਼ਾਮਿਲ ਹੋਣ 'ਤੇ ਬੀਬੀ ਕਿਰਨਦੀਪ ਕੌਰ ਔਲਖ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ...

ਪੂਰੀ ਖ਼ਬਰ »

ਸੀਨੀਅਰ ਕਾਂਗਰਸੀ ਆਗੂ ਨਾਇਬ ਸਿੰਘ ਘਣੀਆਂ ਨਮਿਤ ਸ਼ਰਧਾਂਜਲੀ ਸਮਾਗਮ

ਬਾਜਾਖਾਨਾ, 26 ਸਤੰਬਰ (ਜੀਵਨ ਗਰਗ)- ਸੀਨੀਅਰ ਕਾਂਗਰਸੀ ਆਗੂ ਨਾਇਬ ਸਿੰਘ ਬਰਾੜ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ | ਉਨ੍ਹਾਂ ਨਮਿਤ ਸਹਿਜ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਪਰੰਤ ਸ਼ਰਧਾਂਜ਼ਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਮਲੂਕਾ ਰੋਡ ਪਿੰਡ ਘਣੀਆਂ ਵਿਖੇ ਹੋਇਆ ...

ਪੂਰੀ ਖ਼ਬਰ »

ਕਿਸਾਨ ਸਿਖਲਾਈ ਕੈਂਪ ਲਗਾਇਆ

ਫ਼ਰੀਦਕੋਟ, 26 ਸਤੰਬਰ (ਸਰਬਜੀਤ ਸਿੰਘ)- ਖੇਤੀਬਾੜੀ ਵਿਭਾਗ ਫ਼ਰੀਦਕੋਟ ਵਲੋਂ ਡਾ: ਕਰਨਜੀਤ ਸਿੰਘ ਗਿੱਲ ਬਲਾਕ ਅਫ਼ਸਰ ਦੀ ਪ੍ਰਧਾਨਗੀ ਹੇਠ ਪਿੰਡ ਢੁੱਡੀ ਵਿਖੇ ਝੋਨੇ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਖੇਤੀਬਾੜੀ ਕੈਂਪ ਲਗਾਇਆ ਗਿਆ | ਡਾ: ਕਰਨਜੀਤ ਸਿੰਘ ਨੇ ਕਿਹਾ ਕਿ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ

ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)- ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਸਾਦਿਕ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਸਾਦਿਕ ਤੇ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਸਥਾਨਕ ਵਿਸ਼ਵਕਰਮਾ ਭਵਨ ਵਿਖੇ ਸਾਂਝੇ ਤੌਰ ...

ਪੂਰੀ ਖ਼ਬਰ »

ਲੋੜਵੰਦ ਮਰੀਜ਼ਾਂ ਦੇ ਇਲਾਜ 'ਚ ਸਹਾਇਤਾ ਕੀਤੀ

ਫ਼ਰੀਦਕੋਟ, 26 ਸਤੰਬਰ (ਜਸਵੰਤ ਸਿੰਘ ਪੁਰਬਾ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਕੈਂਸਰ ਪੀੜ੍ਹਤ ਤੇ ਹੋਰ ਲੋੜਵੰਦ 13 ਮਰੀਜ਼ਾਂ ਨੂੰ ਇਲਾਜ ਲਈ ਸਹਾਇਤਾ ਕੀਤੀ ਗਈ | ਵਿਸ਼ੇਸ਼ ਤੌਰ 'ਤੇ ਡਾ. ਚੰਦਰ ਸ਼ੇਖਰ ਐਸ.ਐਮ.ਓ ...

ਪੂਰੀ ਖ਼ਬਰ »

ਦੀਪ ਸਿੰਘ ਵਾਲਾ ਵਿਖੇ ਜਗਰਾਤਾ ਕਰਵਾਇਆ

ਸਾਦਿਕ, 26 ਸਤੰਬਰ (ਆਰ.ਐਸ.ਧੁੰਨਾ)- ਮਾਤਾ ਚਿੰਤਪੁਰਨੀ ਮੰਦਰ ਕਮੇਟੀ ਦੀਪ ਸਿੰਘ ਵਾਲਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਦਾ ਜਗਰਾਤਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ਪੂਜਾ ਕਰਨ ਉਪਰੰਤ ਮਹਾਂਮਾਈ ਦੀ ਜੋਤ ਪ੍ਰਚੰਡ ਕਰਨ ਦੀ ਰਸਮ ਮੁੱਖ ...

ਪੂਰੀ ਖ਼ਬਰ »

ਇਫ਼ਕੋ ਨੇ ਰਾਸ਼ਟਰੀ ਸਹਿਕਾਰੀ ਸੰਮੇਲਨ ਕਰਵਾਇਆ

ਫ਼ਰੀਦਕੋਟ, 26 ਸਤੰਬਰ (ਸਤੀਸ਼ ਬਾਗ਼ੀ)- ਇਫ਼ਕੋ ਵਲੋਂ ਦਿੱਲੀ ਵਿਖੇ ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਸਹਿਕਾਰਤਾ ਮੰਤਰੀ ਭਾਰਤ ਸਰਕਾਰ ਦੀ ਪ੍ਰਧਾਨਗੀ ਹੇਠ ਰਾਸ਼ਟਰੀ ਸਹਿਕਾਰਤਾ ਸੰਮੇਲਨ ਕਰਵਾਇਆ ਗਿਆ ਜਿਸ ਦੌਰਾਨ ਫ਼ਰੀਦਕੋਟ ਦੀ ਸਹਿਕਾਰੀ ਸੰਮਤੀਆਂ ਤੇ ਕਿਸਾਨਾਂ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX