ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਨੂੰ ਲੈ ਕੇ ਜਿੱਥੇ ਕਿਸਾਨ ਜਥੇਬੰਦੀਆਂ ਵਲੋਂ ਤਿਆਰੀਆਂ ਪੂਰੇ ਜ਼ੋਰ ਸ਼ੋਰ ਨਾਲ ਕੀਤੀਆਂ ਜਾ ਰਹੀਆਂ ਹਨ ਉੱਥੇ ਵੱਖ-ਵੱਖ ਸਮਾਜਿਕ, ਧਾਰਮਿਕ ਜਥੇਬੰਦੀਆਂ ਨੇ ਵੀ ਬੰਦ ਦੇ ਸਮਰਥਨ ਦਾ ਐਲਾਨ ਕੀਤਾ ਹੈ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਗੋਬਿੰਦਰ ਸਿੰਘ ਮੰਗਵਾਲ ਨੇ ਦੱਸਿਆ ਕਿ ਭਾਰਤ ਬੰਦ ਨੂੰ ਸਫ਼ਲ ਬਨਾਉਣ ਲਈ ਪਿੰਡਾਂ ਵਿਚ ਕੱਢੇ ਗਏ ਮੋਟਰਸਾਈਕਲ ਮਾਰਚ ਨੂੰ ਭਰਵਾ ਹੰੁਗਾਰਾ ਮਿਲਿਆ ਹੈ | ਉਨ੍ਹਾਂ ਦੱਸਿਆ ਕਿ ਦਿੱਲੀ ਪਾਤੜਾਂ ਮਾਰਗ 'ਤੇ ਪਿੰਡ ਖੇੜੀ ਨਜ਼ਦੀਕ ਰਿਲਾਇੰਸ ਪੰਪ 'ਤੇ ਧਰਨਾ ਲਗਾਉਣ ਤੋਂ ਇਲਾਵਾ ਸੰਗਰੂਰ-ਬਰਨਾਲਾ ਮੁੱਖ ਮਾਰਗ 'ਤੇ ਪਿੰਡ ਬਡਰੁੱਖਾਂ ਵਿਖੇ ਵੀ ਜਥੇਬੰਦੀ ਦੇਰ ਸ਼ਾਮ ਤੱਕ ਧਰਨਾ ਲਗਾਏਗੀ | ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਬਰਨਾਲਾ ਕੈਂਚੀਆਂ ਤੇ ਆਈ.ਟੀ.ਆਈ. ਚੌਕ ਸੁਨਾਮ ਵਿਚ ਵੱਡਾ ਰੋਸ ਮੁਜ਼ਾਹਰਾ ਕਰਨ ਸਬੰਧੀ ਚਰਚਾ ਕਰਦਿਆਂ ਕਿਸਾਨ ਆਗੂ ਹਰਮੇਲ ਸਿੰਘ ਮਹਿਰੋਕ ਨੇ ਕਿਹਾ ਕਿ ਕੱਲ੍ਹ ਦਾ ਭਾਰਤ ਬੰਦ ਕੇਂਦਰ ਸਰਕਾਰ ਦੀ ਨੀਂਹਾਂ ਹਿੱਲਾ ਕੇ ਰੱਖ ਦੇਵੇਗਾ | ਦੂਜੇ ਪਾਸੇ ਡੀ.ਐੱਸ.ਪੀ. (ਆਰ) ਸਤਪਾਲ ਸ਼ਰਮਾ ਨੇ ਕਿਹਾ ਕਿ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵਲੋਂ ਬੰਦ ਦੇ ਦਿੱਤੇ ਸੱਦੇ ਨੂੰ ਧਿਆਨ 'ਚ ਰੱਖਦਿਆਂ ਪੂਰੀ ਚੌਕਸੀ ਰੱਖੀ ਗਈ ਹੈ ਤਾਂ ਜੋ ਬੰਦ ਦੀ ਆੜ ਹੇਠ ਹੋਈ ਸ਼ਰਾਰਤੀ ਅਨਸਰ ਗ਼ਲਤ ਕਾਰਵਾਈ ਨੂੰ ਅੰਜਾਮ ਨਾ ਦੇ ਦੇਵੇ | ਇਸ ਦੇ ਇਤਹਿਆਤ ਵਜੋਂ ਪੁਲਿਸ ਵਲੋਂ ਪਟਰੋਿਲੰਗ ਗਸ਼ਤ ਤੇਜ਼ ਕੀਤੀ ਗਈ ਹੈ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਸਿੱਖ ਸਦਭਾਵਨਾ ਦਲ ਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਸੰਗਰੂਰ ਦੀ ਮੀਟਿੰਗ ਭਾਈ ਬਚਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਭਗਤ ਨਾਮਦੇਵ ਜੀ ਵਿਖੇ ਹੋਈ | ਭਾਈ ਬਚਿੱਤਰ ਸਿੰਘ ਨੇ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਦਿਆਂ 27 ਸਤੰਬਰ ਦੇ ਭਾਰਤ ਬੰਦ ਨੂੰ ਸਫ਼ਲ ਬਨਾਉਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਦੀ ਆਰਥਿਕਾ ਦੀ ਰੀੜ੍ਹ ਦੀ ਹੱਡੀ ਹਨ ਤੇ ਜਦ ਤੱਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਦ ਤੱਕ ਉਨ੍ਹਾਂ ਦੀ ਜਥੇਬੰਦੀ ਹਰ ਸੰਘਰਸ਼ ਵਿਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਨਾਲ ਖੜੋਤੀ ਹੈ | ਇਸ ਮੌਕੇ ਦਲਜੀਤ ਸਿੰਘ ਤਾਨ, ਭਾਈ ਸਵਰਨ ਸਿੰਘ ਜੋਸ, ਭਾਈ ਭੋਲਾ ਸਿੰਘ, ਭਾਈ ਸੁੰਦਰ ਸਿੰਘ, ਭਾਈ ਕੁਲਵੰਤ ਸਿੰਘ ਬੁਰਜ, ਭਾਈ ਕੇਵਲ ਸਿੰਘ ਹਰੀਪੁਰਾ, ਭਾਈ ਗੁਰਧਿਆਨ ਸਿੰਘ ਨਾਨਕਪੁਰਾ, ਭਾਈ ਗੁਰਪ੍ਰੀਤ ਸਿੰਘ ਰਾਮਪੁਰਾ, ਭਾਈ ਗੁਰਪ੍ਰੀਤ ਸਿੰਘ, ਭਾਈ ਮਨਦੀਪ ਸਿੰਘ, ਭਾਈ ਕਰਤਾਰ ਸਿੰਘ ਮੰਗਵਾਲ, ਭਾਈ ਧਰਮਪਾਲ ਸਿੰਘ ਬਡਰੁੱਖਾਂ, ਭਾਈ ਪਲਵਿੰਦਰਪਾਲ ਸਿੰਘ ਮਹਿਲ ਮੁਬਾਰਕ, ਭਾਈ ਗੁਰਮੇਲ ਸਿੰਘ ਮਸਤੂਆਣਾ, ਭਾਈ ਰਣਜੀਤ ਸਿੰਘ ਕਾਲੇ ਕੇ ਵੀ ਮੌਜੂਦ ਸਨ |
ਮਲੇਰਕੋਟਲਾ, (ਪਰਮਜੀਤ ਸਿੰਘ ਕੁਠਾਲਾ)-ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ ਇਕ ਵਰ੍ਹੇ ਤੋਂ ਕੇਂਦਰੀ ਕਾਲੇ ਖੇਤੀ ਕਾਨੰੂਨ ਨੂੰ ਰੱਦ ਕਰਵਾਉਣ ਲਈ ਮੋਦੀ ਹਕੂਮਤ ਖ਼ਿਲਾਫ਼ ਚੱਲ ਰਹੇ ਕਿਸਾਨ ਮੋਰਚੇ ਵਿਚ ਤਨ, ਮਨ, ਧਨ ਨਾਲ ਜੁਟੇ ਦਸਮੇਸ਼ ਕਿਸਾਨ ਕਲੱਬ ਮਲੇਰਕੋਟਲਾ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਨੇ ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਲੱਬ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਕਿ ਕਲੱਬ ਨਾਲ ਜੁੜੇ ਸੈਂਕੜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿਤੇ ਸੱਦੇ ਨੂੰ ਸਫਲ ਬਨਾਉਣ ਲਈ ਕਿਸਾਨ ਜਥੇਬੰਦੀਆਂ ਨਾਲ ਪੂਰੀ ਤਰ੍ਹਾਂ ਡਟਣਗੇ | ਉਨ੍ਹਾਂ ਦੱਸਿਆ ਕਿ ਕਿਸਾਨ ਕਲੱਬ ਲਗਾਤਾਰ ਕਿਸਾਨ ਜਥੇਬੰਦੀਆਂ ਦੇ ਸੰਪਰਕ ਵਿਚ ਹੈ ਤੇ ਜਥੇਬੰਦੀਆਂ ਦੇ ਆਗੂ ਕਲੱਬ ਦੇ ਮੈਂਬਰਾਂ ਤੇ ਆਗੂਆਂ ਦੀਆਂ ਜਿਹੜੀਆਂ ਵੀ ਡਿਊਟੀਆਂ ਲਾਉਣਗੀਆਂ ਉਨ੍ਹਾਂ ਨੂੰ ਹਰ ਕੀਮਤ 'ਤੇ ਤਨਦੇਹੀ ਨਾਲ ਨਿਭਾਇਆ ਜਾਵੇਗਾ | ਭਾਈ ਘੁੰਮਣ ਨੇ ਕਿਸਾਨ ਕਲੱਬ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ ਸਾਰੇ ਰੁਝੇਵੇਂ ਛੱਡ ਕੇ ਭਾਰਤ ਬੰਦ ਨੂੰ ਸਫਲ ਬਨਾਉਣ ਲਈ ਜੁਟ ਜਾਣ ਤਾਂ ਜੋ ਸੁੱਤੀ ਪਈ ਕੇਂਦਰੀ ਮੋਦੀ ਸਰਕਾਰ ਨੂੰ ਹਲੂਣਾ ਦੇ ਕੇ ਜਗਾਇਆ ਜਾ ਸਕੇ |
ਲਹਿਰਾਗਾਗਾ, (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਮੀਡੀਆ ਪਨੈਲਿਸਟ ਪੰਜਾਬ ਪ੍ਰਦੇਸ਼ ਕਾਂਗਰਸ ਨੇ ਪਾਰਟੀ ਵਰਕਰਾਂ ਨਾਲ ਇਕ ਮੀਟਿੰਗ ਕਰਕੇ ਉਨ੍ਹਾਂ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਉਨ੍ਹਾਂ ਮੀਟਿੰਗ ਕਰਕੇ ਬੰਦ ਨੂੰ ਸਫ਼ਲ ਬਣਾਉਣ ਲਈ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਹਨ ਤੇ ਉਨ੍ਹਾਂ ਨੂੰ ਕਿਸਾਨੀ ਝੰਡੇ ਲੈ ਕੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਕਿਹਾ ਹੈ | ਇਸ ਮੌਕੇ ਰਾਜੇਸ਼ ਕੁਮਾਰ ਭੋਲਾ, ਸੰਜੀਵ ਕੁਮਾਰ ਹਨੀ, ਕੌਂਸਲਰ ਰਜਨੀਸ਼ ਗੁਪਤਾ ਰਾਜੂ, ਰਤਨ ਸ਼ਰਮਾ, ਮਾਰਕੀਟ ਕਮੇਟੀ ਦੇ ਉਪ ਚੇਅਰਮੈਨ ਜੀਵਨ ਕੁਮਾਰ ਸੇਖੂਵਾਸ ਵਾਲੇ, ਟਰੱਕ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਸਿੰਗਲਾ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕਸ਼ਮੀਰ ਸਿੰਘ ਜਲੂਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਜਿੰਦਰ ਸਿੰਘ ਭੁਟਾਲ, ਗੁਰਸੇਵਕ ਸਿੰਘ, ਦਲਵਿੰਦਰ ਸਿੰਘ ਧਾਲੀਵਾਲ, ਸ਼ੇਰਵਿੰਦਰ ਸਿੰਘ ਰਵੀ ਡਸਕਾ, ਸਰਪੰਚ ਗੁਰਜੀਤ ਸਿੰਘ ਬਖੋਰਾ ਮੌਜੂਦ ਸਨ |
ਮਲੇਰਕੋਟਲਾ, (ਪਰਮਜੀਤ ਸਿੰਘ ਕੁਠਾਲਾ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 27 ਸਤੰਬਰ ਦੇ ਭਾਰਤ ਬੰਦ ਅਤੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲੇ ਹੋਣ ਵਾਲੀ ਇਨਕਲਾਬ ਜ਼ਿੰਦਾਬਾਦ ਰੈਲੀ ਦੀ ਅਗੇਤੀ ਤਿਆਰੀ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮਲੇਰਕੋਟਲਾ ਸ਼ਹਿਰ ਅੰਦਰ ਵਿਸ਼ਾਲ ਚੇਤਨਾ ਮਾਰਚ ਕੱਢਿਆ ਗਿਆ | ਹੱਥਾਂ ਵਿਚ ਜਥੇਬੰਦੀ ਦੇ ਝੰਡੇ ਫੜੀ ਸੈਂਕੜੇ ਕਿਸਾਨਾਂ ਨੇ ਕਾਰਾਂ, ਟਰੈਕਟਰਾਂ, ਮੋਟਰਸਾਇਕਲ ਤੇ ਸਕੂਟਰਾਂ 'ਤੇ ਸਵਾਰ ਹੋ ਕੇ ਬਲਾਕ ਖ਼ਜ਼ਾਨਚੀ ਕੁਲਵਿੰਦਰ ਸਿੰਘ ਭੁਦਨ, ਚਰਨਜੀਤ ਸਿੰਘ ਹਥਨ, ਗੁਰਪ੍ਰੀਤ ਚਾਂਗਲੀ, ਦਾਰਾ ਸਿੰਘ ਨੌਧ੍ਰਾਣੀ, ਪੂਰਨ ਸਿੰਘ ਭੁਲਰਾਂ, ਰਵਿੰਦਰ ਸਿੰਘ ਹਥਨ, ਨਾਇਬ ਸਿੰਘ ਭੈਣੀ ਕਲਾਂ ਤੇ ਤੇਜਵੰਤ ਕੁਕੀ ਕੁਠਾਲਾ ਆਦਿ ਆਗੂਆਂ ਦੀ ਅਗਵਾਈ ਹੇਠ ਸਾਰੇ ਬਾਜ਼ਾਰਾਂ ਵਿਚ ਮਾਰਚ ਕਰਕੇ ਦਾਣਾ ਮੰਡੀ ਵਿਖੇ ਭਰਵੀਂ ਮੀਟਿੰਗ ਕੀਤੀ |
ਲਹਿਰਾਗਾਗਾ, (ਪ੍ਰਵੀਨ ਖੌਖਰ) - ਲੋਕ ਚੇਤਨਾ ਮੰਚ, ਲਹਿਰਾਗਾਗਾ ਤੇ ਉਸ ਦੀਆਂ ਭਰਾਤਰੀ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੂੰ ਘਰ-ਘਰ ਪਹੰੁਚਾਉਣ ਲਈ ਮੋਟਰਸਾਇਕਲ ਮਾਰਚ ਕੀਤਾ ਗਿਆ | ਇਸ ਸਮੇਂ ਮੰਚ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਜਮਹੂਰੀ ਅਧਿਕਾਰ ਸਭਾ ਦੇ ਰਘਬੀਰ ਭੁਟਾਲ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪੂਰਨ ਸਿੰਘ ਖਾਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਪਿਆਰ ਸਿੰਘ, ਪਸਸਫ ਦੇ ਸੁਖਦੇਵ ਚੰਗਾਲੀਵਾਲਾ, ਫ਼ੀਲਡ ਵਰਕਰਜ਼ ਯੂਨੀਅਨ ਦੇ ਦਰਸ਼ਨ ਸ਼ਰਮਾ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਸਵਿੰਦਰ ਗਾਗਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਤਵੰਤ ਆਲਮਪੁਰ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ, ਕਿਸਾਨ ਵਿਕਾਸ ਫ਼ਰੰਟ ਦੇ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਲੜਿਆ ਜਾ ਰਿਹਾ ਇਤਿਹਾਸਕ ਕਿਸਾਨ ਅੰਦੋਲਨ ਸਿਰਫ਼ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਨਹੀਂ ਰਿਹਾ ਸਗੋਂ ਹੁਣ ਇਹ ਸਮੁੱਚੇ ਕਾਰਪੋਰੇਟ ਵਿਕਾਸ ਮਾਡਲ ਖ਼ਿਲਾਫ਼ ਸ਼ਾਂਤਮਈ ਜੰਗ ਵਿਚ ਤਬਦੀਲ ਹੋ ਗਿਆ ਹੈ ਉਨ੍ਹਾਂ ਕਿਹਾ ਇਹ ਸਮੁੱਚੇ ਕਾਰਪੋਰੇਟ ਵਿਕਾਸ ਮਾਡਲ ਖ਼ਿਲਾਫ਼ ਸ਼ਾਂਤਮਈ ਜੰਗ ਵਿਚ ਤਬਦੀਲ ਹੋ ਗਿਆ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 27 ਨੂੰ ਪੂਰਨ ਤੌਰ 'ਤੇ ਬੰਦ ਕਰਕੇ ਆਪਣੀ ਏਕਤਾ ਦਾ ਸਬੂਤ ਦੇਣ | ਇਸ ਪ੍ਰਦਰਸ਼ਨ ਵਿੱਚ ਰਣਜੀਤ ਲਹਿਰਾ, ਰਾਮਚੰਦਰ ਸਿੰਘ ਖਾਈ, ਸ਼ਮਿੰਦਰ ਸਿੰਘ, ਤਰਸੇਮ ਭੋਲੂ, ਹਰੀ ਸਿੰਘ ਅੜਕਵਾਸ, ਵਰਿੰਦਰ ਭੁਟਾਲ, ਬਲਦੇਵ ਜਵਾਹਰ ਵਾਲਾ, ਅਜਾਇਬ ਸਿੰਘ ਬਲਵੀਰ ਸਿੰਘ, ਹੌਲਦਾਰ ਤੇਜਾ ਸਿੰਘ, ਸਰਬਜੀਤ ਕਿਸ਼ਨਗੜ੍ਹ, ਨਿਰੰਜਣ ਸਿੰਘ, ਜਗਜੀਤ ਸਿੰਘ, ਮੱਘਰ ਸਿੰਘ, ਤਰਸੇਮ ਗਦੜਿਆਣੀ, ਹਰਬੰਸ ਸਿੰਘ, ਭੋਲਾ ਸਿੰਘ, ਰਾਮ ਸਿੰਘ, ਪਰਵਿੰਦਰ ਸ਼ਰਮਾ, ਜੋਰਾ ਸਿੰਘ ਗਾਗਾ, ਮੈਂਗਲ ਸਿੰਘ, ਜਗਜੀਤ ਸਿੰਘ, ਮੇਜਰ ਲਹਿਰਾ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ |
ਸੁਨਾਮ ਊਧਮ ਸਿੰਘ ਵਾਲਾ, (ਭੁੱਲਰ, ਧਾਲੀਵਾਲ) - ਗ਼ਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵਲੋਂ ਅੱਜ ਇਕ ਅਹਿਮ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿਚ 27 ਸਤੰਬਰ ਦੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਸੱਦੇ ਦੀ ਹਮਾਇਤ ਕਰਨ ਦਾ ਫ਼ੈਸਲਾ ਲਿਆ ਗਿਆ | ਮੀਟਿੰਗ ਵਿਚ ਕਈ ਹੋਰ ਵੀ ਫ਼ੈਸਲੇ ਲਏ ਗਏ ਜਿਸ ਅਨੁਸਾਰ ਬਲਵੀਰ ਲੌਂਗੋਵਾਲ ਨੂੰ ਮੀਤ ਪ੍ਰਧਾਨ ਤੇ ਵਿਸ਼ਵ ਕਾਂਤ ਨੂੰ ਸਹਾਇਕ ਸਕੱਤਰ ਬਣਾਇਆ ਗਿਆ ਹੈ | ਇਸ ਮੌਕੇ ਕਮੇਟੀ ਆਗੂ ਰਾਕੇਸ਼ ਕੁਮਾਰ, ਗੁਰਮੇਲ ਬਖਸ਼ੀਵਾਲਾ, ਨੈਬ ਸਿੰਘ ਰਟੋਲਾਂ, ਹਰਿੰਦਰ ਬਾਬਾ, ਪ੍ਰੇਮ ਸਰੂਪ ਛਾਜਲੀ, ਇੰਜ.ਦਵਿੰਦਰ ਸਿੰਘ, ਪਵਨ ਛਾਜਲਾ, ਪਵਨ ਕੁਮਾਰ, ਅਨਿਲ ਕੁਮਾਰ, ਲਾਭ ਛਾਜਲੀ, ਕਰਮ ਸਿੰਘ ਕੁਲਦੀਪ ਬੱਸੀ, ਸੁਖਜੀਤ ਚੀਮਾ, ਪਰਮਿੰਦਰ ਉਭਾਵਾਲ ਤੇ ਦਾਤਾ ਨਮੋਲ ਸਮੇਤ ਹੋਰ ਕਈ ਮੈਂਬਰ ਹਾਜ਼ਰ ਸਨ |
ਮੰਡਵੀ, (ਪ੍ਰਵੀਨ ਮਦਾਨ) - ਆਮ ਆਦਮੀ ਪਾਰਟੀ ਦੇ ਲੈਹਰਾ ਹਲਕੇ ਤੋਂ ਸੰਭਾਵਿਤ ਉਮੀਦਵਾਰ ਐਡਵੋਕੇਟ ਕੁਲਜਿੰਦਰ ਸਿੰਘ ਢੀਂਡਸਾ ਨੇ 27 ਸਤੰਬਰ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਸਮਰਥਨ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਲੋਂ ਤੇ ਆਪਣੀ ਪਾਰਟੀ ਵਲੋਂ ਪੂਰਾ ਸਮਰਥਨ ਕਰਦੇ ਹਨ | ਉਨ੍ਹਾਂ ਪੰਜਾਬ ਵਾਸੀਆਂ ਨੂੰ ਕਿਸਾਨਾਂ ਵਲੋਂ ਭਾਰਤ ਬੰਦ ਦਾ ਹਿੱਸਾ ਬਣਨ ਲਈ ਅਪੀਲ ਕੀਤੀ |
ਲਹਿਰਾਗਾਗਾ, (ਪ੍ਰਵੀਨ ਖੋਖਰ) -ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਉਸ ਦੀਆਂ ਭਰਾਤਰੀ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੇ ਸੱਦੇ ਨੰੂ ਘਰ-ਘਰ ਪਹੰੁਚਾਉਣ ਲਈ ਮੋਟਰਸਾਈਕਲ ਮਾਰਚ ਕੀਤਾ ਗਿਆ | ਇਸ ਸਮੇਂ ਮੰਚ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਜਮਹੂਰੀ ਅਧਿਕਾਰ ਸਭਾ ਦੇ ਰਘਬੀਰ ਭੁਟਾਲ, ਸਫ਼ਾਈ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਪੂਰਨ ਸਿੰਘ ਖਾਈ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਪਿਆਰ ਸਿੰਘ, ਪਸਸਫ ਦੇ ਸੁਖਦੇਵ ਚੰਗਾਲੀਵਾਲਾ, ਫ਼ੀਲਡ ਵਰਕਰਜ਼ ਯੂਨੀਅਨ ਦੇ ਦਰਸ਼ਨ ਸ਼ਰਮਾ, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਜੰਗਲਾਤ ਵਰਕਰਜ਼ ਯੂਨੀਅਨ ਦੇ ਜਸਵਿੰਦਰ ਗਾਗਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਸਤਵੰਤ ਆਲਮਪੁਰ, ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੁਖਜਿੰਦਰ ਲਾਲੀ, ਕਿਸਾਨ ਵਿਕਾਸ ਫ਼ਰੰਟ ਦੇ ਮਹਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਲੜਿਆ ਜਾ ਰਿਹਾ ਇਤਿਹਾਸਕ ਕਿਸਾਨ ਅੰਦੋਲਨ ਸਿਰਫ਼ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖ਼ਿਲਾਫ਼ ਨਹੀਂ ਰਿਹਾ ਸਗੋਂ ਹੁਣ ਇਹ ਸਮੁੱਚੇ ਕਾਰਪੋਰੇਟ ਵਿਕਾਸ ਮਾਡਲ ਖ਼ਿਲਾਫ਼ ਸ਼ਾਂਤਮਈ ਜੰਗ ਵਿਚ ਤਬਦੀਲ ਹੋ ਗਿਆ ਹੈ | ਇਸ ਮੌਕੇ ਰਣਜੀਤ ਲਹਿਰਾ, ਰਾਮਚੰਦਰ ਸਿੰਘ ਖਾਈ, ਸ਼ਮਿੰਦਰ ਸਿੰਘ, ਤਰਸੇਮ ਭੋਲੂ, ਹਰੀ ਸਿੰਘ ਅੜਕਵਾਸ, ਵਰਿੰਦਰ ਭੁਟਾਲ, ਬਲਦੇਵ ਜਵਾਹਰ ਵਾਲਾ, ਅਜਾਇਬ ਸਿੰਘ ਬਲਵੀਰ ਸਿੰਘ, ਹੌਲਦਾਰ ਤੇਜਾ ਸਿੰਘ, ਸਰਬਜੀਤ ਕਿਸ਼ਨਗੜ੍ਹ, ਨਿਰੰਜਣ ਸਿੰਘ, ਜਗਜੀਤ ਸਿੰਘ, ਮੱਘਰ ਸਿੰਘ, ਤਰਸੇਮ ਗਦੜਿਆਣੀ, ਹਰਬੰਸ ਸਿੰਘ, ਭੋਲਾ ਸਿੰਘ, ਰਾਮ ਸਿੰਘ, ਪਰਵਿੰਦਰ ਸ਼ਰਮਾ, ਜੋਰਾ ਸਿੰਘ ਗਾਗਾ, ਮੈਂਗਲ ਸਿੰਘ, ਜਗਜੀਤ ਸਿੰਘ, ਮੇਜਰ ਲਹਿਰਾ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ | (ਬਾਕੀ ਸਫ਼ਾ 7 'ਤੇ)
ਭਵਾਨੀਗੜ੍ਹ, 26 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਵਲੋਂ ਪਿੰਡ ਘਨੌੜ੍ਹ ਜੱਟਾਂ ਦੇ ਵਾਟਰ ਵਰਕਸ 'ਚ ਚਿੱਪ ਵਾਲਾ ਬਿਜਲੀ ਮੀਟਰ ਲਗਾਉਣ ਆਏ ਪਾਵਰਕਾਮ ਦੇ ਕਰਮਚਾਰੀਆਂ ਦਾ ਘਿਰਾਓ ਕਰਦਿਆਂ ਨਾਅਰੇਬਾਜ਼ੀ ਕੀਤੀ | ਇਸ ...
ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਪਟਿਆਲਾ ਮੁੱਖ ਮਾਰਗ ਨਜ਼ਦੀਕ ਇਕ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਐੱਸ.ਐੱਚ.ਓ. ਸਦਰ ਸ੍ਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਵਾਸੀ ਮੰਗਵਾਲ ਨੇ ਬਿਆਨਾਂ 'ਤੇ ...
ਲਹਿਰਾਗਾਗਾ, 26 ਸਤੰਬਰ (ਗਰਗ, ਢੀਂਡਸਾ) - ਸਥਾਨਕ ਬਿਜਲੀ ਬੋਰਡ ਦਫਤਰ ਵਿਖੇ ਤਾਇਨਾਤ ਜੇ.ਈ. ਨਰਾਇਣ ਦੱਤ ਸ਼ਰਮਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਹਰਮਨ ਸ਼ਰਮਾ ਡਵੀ ਦੀ ਰਾਜਪੁਰਾ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ | ਜਾਣਕਾਰੀ ...
ਮਸਤੂਆਣਾ ਸਾਹਿਬ, 26 ਸਤੰਬਰ (ਦਮਦਮੀ)- ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਕੈਨੇਡਾ ਵਿਖੇ ਜਸਟਿਨ ਟਰੂਡੋ ਦੀ ਸਰਕਾਰ ਬਣਨ 'ਤੇ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਸਮਾਗਮ ਕੀਤਾ ਗਿਆ | ਇਸ ਮੌਕੇ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ...
ਕੌਹਰੀਆਂ, 26 ਸਤੰਬਰ (ਮਾਲਵਿੰਦਰ ਸਿੰਘ ਸਿੱਧੂ)- ਸ਼ਹੀਦ ਊਧਮ ਸਿੰਘ ਯੂਥ ਕਲੱਬ ਕੌਹਰੀਆਂ ਦੇ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਬਲਜੀਤ ਸਿੰਘ ਗੋਰਾ ਦੀ ਅਗਵਾਈ ਹੇਠ ਪਿੰਡ ਕੌਹਰੀਆਂ ਵਿੱਚ ਹੋਈ | ਮੀਟਿੰਗ ਵਿੱਚ ਨੌਜਵਾਨਾਂ ਵਲੋਂ ਵੱਖ-ਵੱਖ ਸਮਾਜ ਸੇਵਾ ਦੇ ਕੰਮ ਉਲੀਕੇ ਗਏ ...
ਮਲੇਰਕੋਟਲਾ, 26 ਸਤੰਬਰ (ਪਰਮਜੀਤ ਸਿੰਘ ਕੁਠਾਲਾ) - ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਅੰਦਰ ਜਥੇਬੰਦਕ ਅਤੇ ਸਰਕਾਰੀ ਪੱਧਰ 'ਤੇ ਕੀਤੀਆਂ ਤਬਦੀਲੀਆਂ ਨੂੰ ਕਾਂਗਰਸ ਪਾਰਟੀ ਦੇ ਜੁਰਅਤ ਭਰੇ ਫ਼ੈਸਲੇ ਦੱਸਦਿਆਂ ਜ਼ਿਲ੍ਹਾ ਯੂਥ ਕਾਂਗਰਸ (ਸੇਵਾ ਦਲ) ਸੰਗਰੂਰ ਦੇ ਸਾਬਕਾ ...
ਭਵਾਨੀਗੜ੍ਹ, 26 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਰੋਸ਼ਨਵਾਲਾ ਵਿਖੇ ਧਰਨਾ ਲਗਾਈ ਬੈਠੇ ਕਿਸਾਨ ਰੋਡ ਸੰਘਰਸ਼ ਕਮੇਟੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ | ਜਿਸ ਵਿਚ ਪੀੜਤ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਚਰਚਾ ਕੀਤੀ | ਇਸ ਮੌਕੇ 'ਤੇ ਜ਼ਿਲ੍ਹਾ ...
ਸੂਲਰ ਘਰਾਟ, 26 ਸਤੰਬਰ (ਜਸਵੀਰ ਸਿੰਘ ਔਜਲਾ)- ਪਿੰਡ ਚੱਠਾ ਨੱਨਹੇੜਾ ਦੇ ਮੰਦਰ ਮਹਾਦੇਵ ਵਿਖੇ ਪੰਡਿਤ ਪ੍ਰੋਹਿਤ ਗੁਰਦੀਪ ਰਾਣਾ ਵਲੋਂ ਹਰ ਸਾਲ ਦੀ ਤਰ੍ਹਾਂ ਆਪਣੇ ਜਜਮਾਨਾ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਸੁੱਖ ਸ਼ਾਂਤੀ ਲਈ ਕਰਵਾਏ ਗਏ ਸ੍ਰੀਮਦ ਭਾਗਵਤ ...
ਭਵਾਨੀਗੜ੍ਹ, 26 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਬਾਲਦ ਕਲਾਂ ਦੀ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬੂਟਾ ਖਾਂ ਸਾਬਕਾ ਸਰਪੰਚ ਦੇ ਮਾਤਾ ਏਮਨਾ ਜੀ ਦੀ ਅੰਤਿਮ ਦੁਆ ਉਨ੍ਹਾਂ ਦੇ ਨਿਵਾਸ ਵਿਖੇ ਹੋਈ | ਇਸ ਮੌਕੇ 'ਤੇ ਸਾਬਕਾ ਮੁੱਖ ਸੰਸਦੀ ...
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ)- ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਸੂਬਾ ਆਗੂ ਨਿਰੰਜਣ ਸਿੰਘ ਦੋਹਲਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਹਰਜੀਤ ਮੰਗਵਾਲ, ਰੋਹੀ ਸਿੰਘ, ਪ੍ਰੀਤਇੰਦਰ ਸਿੰਘ, ਜਸਪਾਲ ਸਿੰਘ ਦੀ ਮੌਜੂਦਗੀ ਵਿਚ ਹੋਈ ਬੈਠਕ ਵਿਚ ਗੁਰਜੰਟ ...
ਅਹਿਮਦਗੜ੍ਹ, 26 ਸਤੰਬਰ (ਰਣਧੀਰ ਸਿੰਘ ਮਹੋਲੀ) - ਸਿੱਖੀ ਸੰਭਾਲ, ਸਾਫ਼-ਸੁਥਰਾ ਵਾਤਾਵਰਨ ਅਤੇ ਹੋਰ ਲੋਕ ਭਲਾਈ ਦੇ ਸਮਾਜਿਕ ਕਾਰਜਾਂ ਲਈ ਨਿਰੰਤਰ ਸੇਵਾਵਾਂ ਦੇ ਰਹੀ ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਦੇ ਮੁਖੀ ਗਿਆਨੀ ਗਗਨਦੀਪ ਸਿੰਘ ਨਿਰਮਲੇ ਵਲੋਂ ...
ਲਹਿਰਾਗਾਗਾ, 26 ਸਤੰਬਰ (ਪ੍ਰਵੀਨ ਖੋਖਰ)-ਲਹਿਰਾਗਾਗਾ ਨੇੜਲੇ ਪਿੰਡ ਨੰਗਲੇ ਦੇ ਕੋਲਦੀ ਲੰਘਦੀ ਘੱਗਰ ਬਰਾਂਚ ਦਾ ਪੁਲ ਬਿਨਾ ਰੇਲਿੰਗ ਦੇ ਹੋਣ ਕਰਕੇ ਅਨੇਕਾਂ ਘਟਨਾਵਾਂ ਨੰੂ ਸੱਦਾ ਦੇ ਰਿਹਾ ਤੇ ਉਹ ਕਿਸੇ ਵੀ ਸਮੇਂ ਕਿਸੇ ਵੀ ਵੱਡੀ ਘਟਨਾ ਨੰੂ ਅੰਜਾਮ ਦੇ ਸਕਦਾ ਹੈ | ਇਸ ...
ਸਫ਼ਾ 5 ਦੀ ਬਾਕੀ ਕੌਹਰੀਆਂ, (ਮਾਲਵਿੰਦਰ ਸਿੰਘ ਸਿੱਧੂ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ ਦੇਣ ਲਈ ਸ਼ੋ੍ਰਮਣੀ ਅਕਾਲੀ ਦਲ (ਸੰਯੁਕਤ) ਦੇ ਵਰਕਰ ਕਿਸਾਨਾਂ ਨਾਲ ਕਿਸਾਨੀ ਝੰਡੇ ਲੈ ਕੇ ਧਰਨੇ ਵਾਲੀਆਂ ਥਾਵਾਂ 'ਤੇ ਸ਼ਮੂਲੀਅਤ ਕਰਨਗੇ ...
ਬੀਜਾ, 26 ਸਤੰਬਰ (ਕਸ਼ਮੀਰਾ ਸਿੰਘ ਬਗ਼ਲੀ)-ਲੁਧਿਆਣਾ ਦਿੱਲੀ ਮਾਰਗ 'ਤੇ ਇੱਕ ਛੋਟੇ ਜਿਹੇ ਕਸਬਾ ਬੀਜਾ ਵਿਖੇ ਅੰਤਰਰਾਸ਼ਟਰੀ ਪੱਧਰ ਦੀ ਅਤਿ-ਤਕਨੀਕ ਨਾਲ ਲੈਸ ਕੁਲਾਰ ਹਸਪਤਾਲ ਬੀਜਾ ਅੱਜ ਸਿਹਤ ਸਹੂਲਤਾਂ ਦੇ ਇਤਿਹਾਸ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਸਦਕਾ ਸੂਬੇ ਦੇ ...
ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚੋਂ ਜੇਲ੍ਹ ਵਿਭਾਗ ਦੇ ਅਧਿਕਾਰੀਆਂ ਨੂੰ ਨਸ਼ੀਲੇ ਪਦਾਰਥ ਵਰਗੀਆਂ ਗੋਲੀਆਂ ਬਰਾਮਦ ਹੋਣ ਉਪਰੰਤ ਥਾਣਾ ਸਿਟੀ (ਇਕ) ਸੰਗਰੂਰ ਵਿਖੇ ਇਕ ਕੈਦੀ ਖਿਲਾਫ ਮਾਮਲਾ ਦਰਜ ਕੀਤੇ ਜਾਣ ਦਾ ਸਮਾਚਾਰ ...
ਸੰਗਰੂਰ, 26 ਸਤੰਬਰ (ਧੀਰਜ ਪਸ਼ੋਰੀਆ) - ਡੀ.ਟੀ.ਐਫ. ਦੀ ਜ਼ਿਲ੍ਹਾ ਆਗੂ ਪ੍ਰਧਾਨ ਬਲਬੀਰ ਲੌਂਗੋਵਾਲ ਅਤੇ ਸਕੱਤਰ ਹਰਭਗਵਾਨ ਗੁਰਨੇ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ 31ਵੀਂ ਵਜ਼ੀਫ਼ਾ ਦਾ ਇਨਾਮ ਵੰਡ ਸਮਾਰੋਹ ਮਿਤੀ 7 ਅਕਤੂਬਰ ਨੂੰ ਆਦਰਸ਼ ਮਾਡਲ ...
ਸੰਗਰੂਰ, 26 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਵਿਧਾਇਕ ਸ੍ਰੀ ਵਿਜੈਇੰਦਰ ਸਿੰਗਲਾ ਦੇ ਦੂਜੀ ਵਾਰ ਪੰਜਾਬ ਕੈਬਨਿਟ ਵਿਚ ਸ਼ਾਮਲ ਹੋਣ ਉੱਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਬੀਬੀ ਬਲਵੀਰ ਕੌਰ ਸੈਣੀ, ਸੀਨੀਅਰ ਆਗੂ ਪਰਮਿੰਦਰ ਸ਼ਰਮਾ, ਪੰਜਾਬ ਸਮਾਲ ...
ਧੂਰੀ, 26 ਸਤੰਬਰ (ਸੁਖਵੰਤ ਸਿੰਘ ਭੁੱਲਰ) - ਧੂਰੀ ਤੋਂ ਕੱਕੜਵਾਲ ਮੁੱਖ ਮਾਰਗ ਤੋਂ ਕੱਕੜਵਾਲ ਚੌਂਕ ਤੋਂ ਕਰੀਬੀ ਮੁਹੱਲੇ ਤੇ ਸੜਕ 'ਤੇ ਸਥਿਤ ਮਕਾਨ ਵਾਸੀਆਂ ਵਲੋਂ ਨੇੜਿਓ ਲੰਘ ਰਹੀਆਂ ਬਿਜਲੀ ਸਪਲਾਈ ਤਾਰਾਂ ਰਾਹੀਂ ਮੀਂਹ ਸਮੇਂ ਦਰਖਤਾਂ ਅਤੇ ਮਕਾਨ ਦੀਆਂ ਕੰਧਾਂ 'ਚ ...
ਅਹਿਮਦਗੜ੍ਹ, 26 ਸਤੰਬਰ (ਰਣਧੀਰ ਸਿੰਘ ਮਹੋਲੀ)- ਸ਼੍ਰੀ ਸਾਲਾਸਰ ਬਾਲਾ ਜੀ ਸੇਵਾ ਮੰਡਲ ਵਲੋਂ ਸ਼੍ਰੀ ਸਾਲਾਸਰ ਧਾਮ ਦੇ ਦਰਸ਼ਨਾ ਲਈ 73ਵੀਂ ਬੱਸ ਨੂੰ ਰਵਾਨਾ ਕੀਤਾ ਗਿਆ | ਮੰਡਲ ਪ੍ਰਧਾਨ ਆਨੰਦ ਮਿੱਤਲ ਅਤੇ ਸੋਨੂੰ ਰਾਮਾਨੰਦ ਦੀ ਦੇਖ-ਰੇਖ ਵਿਚ ਕੀਤੇ ਰਵਾਨਗੀ ਸਮਾਗਮ ...
ਸੰਗਰੂਰ, 26 ਸਤੰਬਰ (ਧੀਰਜ ਪਸ਼ੌਰੀਆ)- ਨੇੜਲੇ ਪਿੰਡ ਅਕੋਈ ਸਾਹਿਬ ਵਿਖੇ ਵਾਟਰ ਵਰਕਸ ਦੇ ਬਿਜਲੀ ਕੁਨੈਕਸ਼ਨ 'ਤੇ ਚਿਪ ਵਾਲਾ ਮੀਟਰ ਲਗਾਉਣ ਆਏ ਬਿਜਲੀ ਮੁਲਾਜਮਾਂ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵਲੰਟੀਅਰਾਂ ਵਲੋਂ ਘਿਰਾਓ ਕੀਤਾ ਗਿਆ | ਇਸ ਮੌਕੇ ...
ਅਮਰਗੜ੍ਹ, 26 ਸਤੰਬਰ (ਸੁਖਜਿੰਦਰ ਸਿੰਘ ਝੱਲ)- ਯੂਥ ਸਪੋਰਟਸ ਕਲੱਬ ਵਲੋਂ ਪ੍ਰਧਾਨ ਵਤਨ ਸ਼ਰਮਾ ਦੀ ਅਗਵਾਈ ਹੇਠ ਅਨਾਜ ਮੰਡੀ ਅਮਰਗੜ੍ਹ ਵਿਖੇ ਕਰਵਾਏ ਗਏ ਪਹਿਲੇ ਕਿ੍ਕਟ ਟੂਰਨਾਮੈਂਟ ਵਿਚ ਕੁੱਲ 28 ਟੀਮਾਂ ਨੇ ਭਾਗ ਲਿਆ | ਇਸ ਮੌਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਮੁੱਖ ...
ਮੂਲੋਵਾਲ, 26 ਸਤੰਬਰ (ਰਤਨ ਸਿੰਘ ਭੰਡਾਰੀ)-ਇਲਾਕੇ ਦੇ ਮਹਾਨ ਤਪੱਸਵੀ, ਸਮਾਜ ਸੇਵਕ, ਲੋਕਾਂ ਦੀ ਲੋੜ ਅਨੁਸਾਰ ਧਰਮਸ਼ਾਲਾ ਬਣਾਉਣ, ਹੋਰ ਸਾਂਝੇ ਕੰਮ ਵੱਖ-ਵੱਖ ਪਿੰਡਾਂ ਵਿੱਚ ਕਰਵਾਉਣ ਵਾਲੇ ਸੰਤ ਬਾਬਾ ਗੰਗਾਦਾਸ ਸੁਲਤਾਨਪੁਰ ਵਾਲਿਆ ਦੀ ਬਰਸੀ ਮਿਤੀ 1 ਅਕਤੂਬਰ ਨੂੰ ...
ਦਿੜ੍ਹਬਾ ਮੰਡੀ, 26 ਸਤੰਬਰ (ਹਰਬੰਸ ਸਿੰਘ ਛਾਜਲੀ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨਾਲ ਸੰਬੰਧਤ ਸਾਹਿਤ ਅਤੇ ਸੱਭਿਆਚਾਰ ਮੰਚ ਦੀ ਮੀਟਿੰਗ ਕਾਮਰੇਡ ਭੀਮ ਸਿੰਘ ਲਾਇਬਰੇਰੀ ਦਿੜ੍ਹਬਾ ਵਿਖੇ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ ਦੀ ਅਗਵਾਈ ਹੇਠ ਹੋਈ | ...
ਛਾਜਲੀ, 26 ਸਤੰਬਰ (ਕੁਲਵਿੰਦਰ ਸਿੰਘ ਰਿੰਕਾ)- ਅੱਜ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀਆਂ ਦੋਵੇਂ ਇਕਾਈਆਂ ਛਾਜਲੀ ਏ ਅਤੇ ਛਾਜਲੀ ਬੀ ਦੀਆਂ ਔਰਤਾਂ ਦੀਆਂ ਚੋਣਾਂ ਬਲਾਕ ਸਕੱਤਰ ਰਾਮਸਰਨ ਉਗਰਾਹਾਂ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਅਤੇ ਔਰਤ ਆਗੂ ...
ਮਲੇਰਕੋਟਲਾ, 26 ਸਤੰਬਰ (ਪਰਮਜੀਤ ਸਿੰਘ ਕੁਠਾਲਾ)-ਅੱਜ ਪੰਜਾਬ ਨੰਬਰਦਾਰ ਯੂਨੀਅਨ (ਸਮਰਾ ਗਰੁੱਪ) ਵਲੋਂ ਸੂਬਾ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਦੀ ਦੇਖ ਰੇਖ ਹੇਠ ਸਥਾਨਕ ਗੁਰਦੁਆਰਾ ਸ੍ਰੀ ਗੁਰੁ ਸਿੰਘ ਸਭਾ ਵਿਖੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਸਮੇਤ ਦੂਜੇ ...
ਜਖੇਪਲ, 26 ਸਤੰਬਰ (ਮੇਜਰ ਸਿੰਘ ਸਿੱਧੂ)-ਸਰਕਾਰੀ ਹਾਈ ਸਕੂਲ ਮੋਜੋਵਾਲ ਵਿਖੇ ਸ. ਗੁਰਮੇਲ ਸਿੰਘ ਮੋਜੋਵਾਲ ਪ੍ਰਧਾਨ ਭਗਤ ਪੂਰਨ ਸਿੰਘ ਵਾਤਾਵਰਨ ਸੰਭਾਲ ਕਮੇਟੀ ਮੋਹਾਲੀ ਵਲੋਂ ਸਕੂਲ ਲਈ ਬਣਵਾਏ ਕਮਰੇ ਦਾ ਉਦਘਾਟਨ ਡਾ.ਹਰਕੇਸ਼ ਸਿੰਘ ਸਿੱਧੂ ਆਈ.ਏ.ਐੱਸ. ਸਾਬਕਾ ਡਿਪਟੀ ...
ਲਹਿਰਾਗਾਗਾ, 26 ਸਤੰਬਰ (ਕੰਵਲਜੀਤ ਸਿੰਘ ਢੀਂਡਸਾ)-ਸਰਕਾਰੀ ਹਾਈ ਸਕੂਲ ਖੰਡੇਬਾਦ ਵਿਖੇ ਭਾਰਤ ਦੀ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਨੂੰ ਸਮਰਪਿਤ ਅਤੇ ਭਾਰਤ ਰਤਨ ਐਮ. ਵਿਸ਼ਵੈਸ਼ਵਰਿਆ ਦੀ ਜਯੰਤੀ ਮੌਕੇ ਰਾਸ਼ਟਰ ਨਿਰਮਾਣ ਵਿਚ ਇੰਜੀਨੀਅਰਿੰਗ ਦੀ ਭੂਮਿਕਾ ਦੇ ਵਿਸ਼ੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX