ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਹੁਸ਼ਿਆਰਪੁਰ / ਮੁਕੇਰੀਆਂ

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਬੰਦ ਨੂੰ ਮਿਲਿਆ ਪੂਰਨ ਹੁੰਗਾਰਾ

ਹੁਸ਼ਿਆਰਪੁਰ, 27 ਸਤੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੇ ਚੱਲਦਿਆਂ ਸਰਕਾਰ 'ਤੇ ਹੋਰ ਦਬਾਅ ਬਣਾਉਣ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਹੁਸ਼ਿਆਰਪੁਰ ਅਤੇ ਆਸ-ਪਾਸ ਦੇ ਇਲਾਕੇ 'ਚ ਪੂਰਨ ਬੰਦ ਰਿਹਾ | ਹੁਸ਼ਿਆਰਪੁਰ ਸ਼ਹਿਰ ਦੇ ਨਾਲ-ਨਾਲ ਕਸਬਿਆਂ ਤੇ ਪਿੰਡਾਂ 'ਚ ਵੀ ਲੋਕ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਆਪਣੇ ਆਪ ਦੁਕਾਨਾਂ ਅਤੇ ਹੋਰ ਅਦਾਰੇ ਬੰਦ ਰੱਖੇ | ਬੰਦ ਦੇ ਚੱਲਦਿਆਂ ਅੱਜ ਜ਼ਿਲ੍ਹੇ 'ਚ ਸਰਕਾਰੀ ਦਫ਼ਤਰ, ਬੈਂਕਾਂ ਤੇ ਵਿੱਦਿਅਕ ਅਦਾਰੇ ਵੀ ਅਹਿਤਿਆਦ ਦੇ ਤੌਰ 'ਤੇ ਬੰਦ ਰੱਖੇ ਗਏ | ਜ਼ਿਲ੍ਹੇ 'ਚ ਅੱਜ ਦਾ ਬੰਦ ਸ਼ਾਂਤੀਪੂਰਵਕ ਰਿਹਾ | ਹਰੇਕ ਧਰਨੇ 'ਤੇ ਕਿਸਾਨ ਆਗੂਆਂ ਨੇ ਇਹ ਗੱਲ ਦੁਹਰਾਈ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨ ਤੇ ਹੋਰ ਲੋਕਮਾਰੂ ਐਕਟ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨਾਂ ਤੇ ਆਮ ਲੋਕਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਹ ਭੁਲੇਖਾ ਹੈ ਕਿ ਕਿਸਾਨੀ ਸੰਘਰਸ਼ ਨੂੰ ਜਬਰੀ ਜਾਂ ਕਿਸੇ ਲਾਲਚ ਤਹਿਤ ਦਬਾਇਆ ਜਾ ਸਕਦਾ ਹੈ, ਪਰ ਇਹ ਭਰਮ ਵੀ ਜਲਦ ਹੀ ਦੂਰ ਹੋ ਜਾਵੇਗਾ |
ਲਾਚੋਵਾਲ ਟੋਲ ਪਲਾਜ਼ੇ 'ਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਵਲੋਂ ਵਿਸ਼ਾਲ ਧਰਨਾ
ਹੁਸ਼ਿਆਰਪੁਰ-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਵਲੋਂ ਲਾਚੋਵਾਲ ਟੋਲ ਪਲਾਜ਼ੇ 'ਤੇ ਧਰਨਾ ਲਗਾ ਕੇ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਆਵਾਜਾਈ ਨੂੰ ਮੁਕੰਮਲ ਬੰਦ ਰੱਖਿਆ ਗਿਆ | ਧਰਨੇ ਦੌਰਾਨ ਭਾਈ ਹਰਜੀਤ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਮਨੋਹਰ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ ਗਿਆ | ਇਸ ਮੌਕੇ ਡਾ: ਸਰਬਜੀਤ ਸਿੰਘ, ਤਰਸੇਮ ਸਿੰਘ ਸੰਧਰ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਡਾ: ਜਸਵੀਰ ਸਿੰਘ ਸੌਂਧ ਦੀ ਟੀਮ ਵਲੋਂ 400 ਮਰੀਜ਼ਾਂ ਦਾ ਚੈੱਕਅਪ ਕਰਕੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਕਿਸਾਨ ਆਗੂ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਹਰਪ੍ਰੀਤ ਸਿੰਘ ਲਾਲੀ, ਪਰਮਿੰਦਰ ਸਿੰਘ ਲਾਚੋਵਾਲ ਨੇ ਕਿਹਾ ਕਿ ਸਰਕਾਰਾਂ ਲੋਕਾਂ ਵਲੋਂ ਤੇ ਲੋਕਾਂ ਵਾਸਤੇ ਬਣਾਈਆਂ ਜਾਂਦੀਆਂ ਹਨ, ਪਰ ਹੁਣ ਅਸੀਂ ਨਰਿੰਦਰ ਮੋਦੀ ਦੇ ਝਾਂਸੇ ਵਿਚ ਆ ਕੇ ਅਡਾਨੀ-ਅੰਬਾਨੀ ਕੰਪਨੀਆਂ ਦੀ ਸਰਕਾਰ ਬਣਾ ਕੇ ਮੌਤ ਦੇ ਬਰਾਬਰ ਦੀ ਸਜ਼ਾ ਝੱਲ ਰਹੇ ਹਾਂ | ਉਨ੍ਹਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਹੁੰਦੇ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਾਮ ਸਿੰਘ ਚੱਕੋਵਾਲ, ਰਾਮ ਸਿੰਘ ਧੁੱਗਾ, ਬਲਦੇਵ ਸਿੰਘ, ਕਰਨੈਲ ਸਿੰਘ ਢੱਡੇ, ਸਤਵੰਤ ਸਿੰਘ, ਨਿਰਮਲ ਸਿੰਘ, ਪੂਰਨ ਸਿੰਘ, ਗਗਨਦੀਪ ਸ਼ੇਰਪੁਰ, ਰਣਜੀਤ ਸਿੰਘ, ਜਗਤ ਸਿੰਘ, ਮਨਜੀਤ ਸਿੰਘ, ਜਗਦੀਪ ਸਿੰਘ ਬੈਂਸ, ਮਨਜੀਤ ਸਿੰਘ, ਹਰਦੀਪ ਸਿੰਘ ਕਸਬਾ, ਹਰਕਮਲ ਸਿੰਘ, ਸੁਖਜੀਤ ਸਿੰਘ, ਕਿਰਪਾਲ ਸਿੰਘ ਕਸਬਾ, ਪਰਮਜੀਤ ਸ਼ੇਰਪੁਰ, ਅਕਬਰ ਸਿੰਘ, ਬਾਬਾ ਬੂਆ ਸਿੰਘ, ਕਿਰਪਾਲ ਸਿੰਘ, ਸੁਖਦੀਪ ਸਿੰਘ, ਰਵਿੰਦਰ ਸਿੰਘ, ਕਰਨ ਸਿੰਘ ਚੱਕੋਵਾਲ, ਪ੍ਰੋ: ਬਹਾਦਰ ਸਿੰਘ ਸੁਨੇਤ ਭਾਈ ਘਨੱਈਆ ਜੀ ਸੇਵਾ ਮਿਸ਼ਨ, ਸੋਢੀ ਸਿੰਘ ਸ਼ੇਰਪੁਰ, ਜਸਕਰਨ ਸਿੰਘ, ਹੈਪੀ ਡਡਿਆਣਾ, ਗੁਰਮੁਖ ਸਿੰਘ, ਮਨਮੋਹਨ ਸਿੰਘ, ਗੁਰਬਚਨ ਸਿੰਘ, ਗੁਰਦਿਆਲ ਸਿੰਘ, ਮੋਹਨ ਸਿੰਘ ਮੁਲਤਾਨੀ, ਸੁਰਿੰਦਰ ਸਿੰਘ ਢੱਡਾ, ਪਲਵਿੰਦਰ ਸਿੰਘ, ਬਿੱਕਰ ਸਿੰਘ ਸ਼ੇਰਪੁਰ, ਸੁਖਦੇਵ ਸਿੰਘ, ਇੰਦਰ ਪਾਲ ਸਿੰਘ ਸਹੋਤਾ, ਜਸਵੰਤ ਸਿੰਘ, ਦਿਲਬਾਗ ਸਿੰਘ, ਸੰਤੋਖ ਸਿੰਘ, ਹਰਪ੍ਰੀਤ ਸਿੰਘ ਕਸਬਾ, ਇੰਦਰਜੀਤ ਸਿੰਘ, ਕਰਨੈਲ ਸਿੰਘ ਸ਼ਾਹ, ਇੰਦਰਪਾਲ ਸਿੰਘ ਬੀਰਮਪੁਰ, ਮਝੈਲ ਸਿੰਘ, ਕੁਲਜੀਤ ਸਿੰਘ, ਸਤਨਾਮ ਸਿੰਘ, ਬਾਬਾ ਯੁਵਰਾਜ ਸਿੰਘ ਨਿਹੰਗ, ਜਸਵੀਰ ਸਿੰਘ, ਲਾਭ ਸਿੰਘ, ਕੁਲਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਮਨਦੀਪ ਕੁਮਾਰੀ, ਪ੍ਰਭਦੀਪ ਕੌਰ ਖ਼ਾਲਸਾ, ਗੁਰਲੀਨ, ਪਰਮਜੀਤ ਕੌਰ, ਕਸ਼ਮੀਰ ਕੌਰ, ਮਹਿੰਦਰ ਕੌਰ, ਪਰਮਜੀਤ ਕੌਰ, ਚਰਨਜੀਤ ਕੌਰ, ਲਵਪ੍ਰੀਤ ਕੌਰ, ਮਹਿੰਦਰ ਕੌਰ, ਅਮਨਦੀਪ ਕੌਰ, ਹਰਦੀਪ ਕੌਰ, ਜਸਵਿੰਦਰ ਕੌਰ, ਸਰੋਜ ਰਾਣੀ, ਅਰਸ਼ਦੀਪ, ਪਰਮਜੀਤ ਕੌਰ ਲਾਚੋਵਾਲ, ਜਗਜੀਤ ਕੌਰ ਲਾਚੋਵਾਲ, ਪਰਮਿੰਦਰ ਕੌਰ ਲਾਚੋਵਾਲ, ਅਮਰਜੀਤ ਕੌਰ ਲਾਚੋਵਾਲ, ਦਲਜੀਤ ਕੌਰ, ਬਲਵਿੰਦਰ ਕੌਰ, ਮਨਜੀਤ ਕੌਰ ਲਾਚੋਵਾਲ, ਬਲਜੀਤ ਕੌਰ ਪੰਡੋਰੀ ਖਜੂਰ, ਅਵਤਾਰ ਸਿੰਘ ਖਡਿਆਲਾ, ਬਾਪੂ ਗੁਰਦੇਵ ਸਿੰਘ ਤੇ ਬਲਦੇਵ ਸਿੰਘ ਬਸਰਾ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ/ ਨਰਿੰਦਰ ਸਿੰਘ ਬੱਡਲਾ)-ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ ਸਿੰਗੜੀਵਾਲਾ ਬਾਈਪਾਸ 'ਤੇ ਬਾਬਾ ਹਰਮਨਜੀਤ ਸਿੰਘ, ਗੁਰਨਾਮ ਸਿੰਘ ਸਿੰਗੜੀਵਾਲਾ, ਚਰਨ ਵਰਿੰਦਰ ਸਿੰਘ, ਗੁਰਿੰਦਰ ਸਿੰਘ ਗੋਗੀ ਹੈਦਰੋਵਾਲ ਭਾਰਤ ਦੀ ਅਗਵਾਈ 'ਚ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਤੇ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਕੇਂਦਰ ਹਕੂਮਤ ਨਹੀਂ ਦਿੰਦੀ, ਉੰਨੀ ਦੇਰ ਤੱਕ ਇਹ ਅੰਦੋਲਨ ਇਸੇ ਤਰੀਕੇ ਨਾਲ ਜਾਰੀ ਰਹੇਗਾ | ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਸਰਪੰਚ ਕੁਰਾਂਗਣਾ, ਹੈਪੀ ਹੈਦਰੋਵਾਲ, ਹਰਵਿੰਦਰ ਸਿੰਘ ਸਾਬਕਾ ਸਰਪੰਚ ਨਿਆੜਾ, ਸੁਰਿੰਦਰ ਸਿੰਘ ਹੈਦਰੋਵਾਲ, ਸਰਪੰਚ ਸੁਖਚੈਨ ਸਿੰਘ ਸਿੰਗੜੀਵਾਲਾ, ਅਮਰੀਕ ਸਿੰਘ ਪੰਚ, ਰਘਵੀਰ ਸਿੰਘ ਸਰਪੰਚ ਪੰਡੋਰੀ ਰੁਕਮਾਨ, ਗੁਰਵਿੰਦਰ ਸਿੰਘ ਗੋਗੀ ਹੈਦਰੋਵਾਲ, ਗੁਰਿੰਦਰ ਸਿੰਘ ਸਿੰਗੜੀਵਾਲਾ, ਜਗਦੀਸ਼ ਸਿੰਘ ਚੋਹਕਾ, ਪਿ੍ੰ: ਹਰਦੀਪ ਸਿੰਘ, ਰਜਿੰਦਰ ਕੋਰ ਚੋਹਕਾ, ਸਿਮਰਜੀਤ ਕੌਰ, ਮਲਵਿੰਦਰ ਕੌਰ ਪੰਚ, ਕਿਰਪਾਲ ਸਿੰਘ ਪੱਪਾ, ਲੰਬੜਦਾਰ ਅਜੀਤ ਸਿੰਘ ਪੰਡੋਰੀ ਰੁਕਮਾਨ, ਨੰਬਰਦਾਰ ਸੰਦੀਪ ਸਿੰਘ ਤਲਵੰਡੀ ਅਰਾਈਆਂ, ਸੰਦੀਪ ਸੈਣੀ, ਦੀਪਕ ਆਦੀਆ ਈ.ਰਿਕਸ਼ਾ ਯੂਨੀਅਨ ਪ੍ਰਧਾਨ, ਸੰਜੀਵ ਸੈਣੀ, ਸਰਬਜੀਤ ਸਿੰਘ ਰਿੰਕੂ, ਮੌਲਵੀ ਖਲੀਲ ਅਹਿਮਦ, ਅੰਮਿ੍ਤ ਲਾਲ, ਖੁਸ਼ੀ ਰਾਮ ਧੀਮਾਨ, ਅਜੇ ਵਰਮਾ, ਪਰਮਪਾਲ ਸਿੰਘ ਤਲਵੰਡੀ, ਰਵਿੰਦਰ ਕੁਮਾਰ, ਸਰਬਜੋਤ ਸਿੰਘ ਸਾਭਾ, ਪ੍ਰਭਜੋਤ ਸਿੰਘ ਸੈਨਪੁਰ, ਜੁਝਾਰ ਸਿੰਘ ਪੰਡੋਰੀ, ਭਵਨਦੀਪ ਸਿੰਘ ਪੰਡੋਰੀ, ਮਝੈਲ ਸਿੰਘ ਤੇ ਜਸਕਰਨ ਸਿੰਘ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, (ਨਰਿੰਦਰ ਸਿੰਘ ਬੱਡਲਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਆਜ਼ਾਦ ਕਿਸਾਨ ਕਮੇਟੀ ਦੋਆਬਾ ਵਲੋਂ ਸਥਾਨਕ ਫਗਵਾੜਾ ਬਾਈਪਾਸ 'ਤੇ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ | ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਾਣਬੁੱਝ ਕੇ ਕਿਸਾਨੀ ਸੰਘਰਸ਼ ਨੂੰ ਫ਼ੇਲ੍ਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਕਿ ਕਿਸੇ ਵੀ ਹਾਲਤ 'ਚ ਸੰਭਵ ਨਹੀਂ ਹੋਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਉਦੋਂ ਤੱਕ ਆਪਣੇ ਮੋਰਚੇ ਜਾਰੀ ਰੱਖਣਗੇ, ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੋ ਜਾਂਦੇ | ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਸੰਘਾ, ਮਾ: ਹਰਬੰਸ ਸਿੰਘ ਸੰਘਾ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਕੁਲਦੀਪ ਕੁਮਾਰ ਲਵਲੀ ਬੱਡਲਾ, ਗਿਆਨ ਸਿੰਘ ਭਲੇਠੂ, ਚਰਨ ਸਿੰਘ, ਮਲਕੀਤ ਸਿੰਘ ਸਲੇਮਪੁਰ, ਸੁਖਪਾਲ ਸਿੰਘ ਕਾਹਰੀ, ਪ੍ਰਗਟ ਸਿੰਘ ਬੱਡਲਾ, ਦਲਵਿੰਦਰ ਸਿੰਘ, ਇੰਦਰਜੀਤ ਹੇੜੀਆਂ, ਗੁਰਬਚਨ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ ਸੈਣੀ, ਦਲਵੀਰ ਸਿੰਘ, ਮੰਗਤ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ |
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਅੱਡਾ ਬਾਗਪੁਰ-ਸਤੌਰ ਵਿਖੇ ਇਲਾਕੇ ਦੇ ਕਿਸਾਨਾਂ ਵਲੋਂ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਖੇਤੀ ਸਬੰਧੀ ਪਾਸ ਕੀਤੇ ਤਿੰਨੇ ਕਾਲੇ ਕਾਨੂੰਨ ਤੁਰੰਤ ਵਾਪਸ ਲਏ ਜਾਣ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਹ ਕਿਸਾਨ ਵਿਰੋਧੀ ਕਾਨੂੰਨ ਵਾਪਸ ਨਹੀਂ ਲੈਂਦੀ, ਤਦ ਤੱਕ ਕਿਸਾਨੀ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸਰਪੰਚ ਸੁਨੀਤਾ ਬਡਵਾਲ ਸਤੌਰ, ਤਰਲੋਚਨ ਸਿੰਘ, ਪਰਮਜੀਤ ਸਿੰਘ ਬਿੱਲੂ, ਪੰਚ ਸੁਨੀਤਾ ਰਾਣੀ, ਪੰਚ ਅਮਨਦੀਪ ਕੌਰ, ਅੰਮਿ੍ਤਪਾਲ ਸਿੰਘ, ਅੰਮਿ੍ਤਰਾਏ ਸਿੰਘ, ਸਤਪਾਲ ਸਿੰਘ, ਤੀਰਥ ਸਿੰਘ, ਕਰਮਜੀਤ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ ਬਾਗਪੁਰ, ਰਮਨਦੀਪ ਸਿੰਘ, ਮੁਨੀਸ਼ ਸੈਣੀ ਆਦਿ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ |
ਹੁਸ਼ਿਆਰਪੁਰ, (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਨਲੋਈਆਂ ਬਾਈਪਾਸ ਹੁਸ਼ਿਆਰਪੁਰ ਵਿਖੇ ਕਿਸਾਨ ਜਥੇਬੰਦੀਆਂ ਵਲੋਂ ਚੱਕਾ ਜਾਮ ਕਰਕੇ ਰੋਸ ਧਰਨਾ ਲਗਾਇਆ ਗਿਆ | ਇਸ ਮੌਕੇ ਕਾ: ਗੁਰਮੇਸ਼ ਸਿੰਘ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਕਿਸੇ ਵੀ ਕੀਮਤ 'ਤੇ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਨਹੀਂ ਹੋਣ ਦੇਣਗੇ | ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਅੱਜ ਪੂਰੇ ਦੇਸ਼ ਦਾ ਸੰਘਰਸ਼ ਬਣ ਚੁੱਕਾ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਕਾ: ਕਮਲਜੀਤ ਸਿੰਘ ਰਾਜਪੁਰ ਭਾਈਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਖ਼ਿਲਾਫ਼ ਕਾਨੂੰਨ ਬਣਾ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਸ਼ੁਰੂ ਕੀਤਾ ਸੰਘਰਸ਼ ਤਦ ਤੱਕ ਜਾਰੀ ਰਹੇਗਾ, ਜਦੋਂ ਤੱਕ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ | ਇਸ ਮੌਕੇ ਦਵਿੰਦਰ ਸਿੰਘ, ਗੁਰਮੀਤ ਸਿੰਘ ਬਾਗਪੁਰ, ਮਲਕੀਤ ਸਿੰਘ ਸਲੇਮਪੁਰ, ਹਰਮਿੰਦਰ ਸਿੰਘ, ਮਨਜੀਤ ਸਿੰਘ ਸੈਣੀ, ਹਰਮੇਸ਼ ਕੁਮਾਰ ਬਜਵਾੜਾ, ਰਸ਼ਪਾਲ ਕੌਰ ਹੇੜੀਆਂ, ਅਸ਼ੋਕ ਪੁਰੀ, ਕਾ: ਹਰਕਮਲ ਸਿੰਘ, ਕੁਲਤਾਰ ਸਿੰਘ ਕੁਲਤਾਰ, ਪ੍ਰਦੁਮਣ ਸਿੰਘ, ਬਿਮਲਾ ਦੇਵੀ, ਡਾ: ਕਰਮਜੀਤ ਸਿੰਘ, ਡਾ: ਜਸਵੰਤ ਸਿੰਘ, ਜਸਵੀਰ ਧੀਮਾਨ, ਡਾ: ਸੁਖਦੇਵ ਸਿੰਘ, ਐਡ. ਰਣਜੀਤ ਸਿੰਘ, ਗੁਰਮੇਲ ਸਿੰਘ ਕੋਟਲਾ ਨੌਧ ਸਿੰਘ, ਨੰਬਰਦਾਰ ਰਸ਼ਪਾਲ ਸਿੰਘ ਬਾਗਪੁਰ, ਗੰਗਾ ਪ੍ਰਸਾਦ, ਭਰਪੂਰ ਸਿੰਘ, ਸਰਬਜੀਤ ਸਿੰਘ ਕੱਕੋਂ, ਕੁਲਦੀਪ ਸਿੰਘ ਸਤੌਰ, ਤੀਰਥ ਸਿੰਘ ਸਤੌਰ, ਮਨਜੀਤ ਕੌਰ ਪੁਰਹੀਰਾਂ ਤੇ ਇੰਦਰਪਾਲ ਸਿੰਘ ਡਵਿੱਡਾ ਅਹਿਰਾਣਾ ਆਦਿ ਹਾਜ਼ਰ ਸਨ |
ਭੰਗਾਲਾ, (ਬਲਵਿੰਦਰਜੀਤ ਸਿੰਘ ਸੈਣੀ)-ਹਰਸਾ ਮਾਨਸਰ ਟੋਲ ਪਲਾਜਾ 'ਤੇ ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ 'ਤੇ 7 ਕਿਸਾਨ ਜਥੇਬੰਦੀਆਂ ਨੇ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਜਾਮ ਕਰਕੇ ਰੋਸ ਧਰਨਾ ਦਿੱਤਾ ਗਿਆ | ਇਸ ਸਮੇਂ ਕਿਸਾਨਾਂ, ਨੌਜਵਾਨਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਵਿਜੇ ਬਹਿਬਮੰਝ, ਮਾਸਟਰ ਨਰਿੰਦਰ ਸਿੰਘ ਗੋਲੀ, ਸੁਰਜੀਤ ਸਿੰਘ ਬਿੱਲਾ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਮਾਸਟਰ ਯੋਧ ਸਿੰਘ ਕੋਟਲੀ ਖ਼ਾਸ, ਅਵਤਾਰ ਸਿੰਘ ਬੌਬੀ, ਸਰਪੰਚ ਸਰੋਵਰ ਮਿਨਹਾਸ ਬਿੱਲਾ, ਮਾਸਟਰ ਸਰਵਨ ਸਿੰਘ, ਮਾਸਟਰ ਰੌਸ਼ਨ ਸਿੰਘ, ਗੁਰਨਾਮ ਸਿੰਘ ਜਹਾਨਪੁਰ, ਹਰਭਜਨ ਸਿੰਘ ਮੋਲ੍ਹਾ ਆਦਿ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ਕਾਨੂੰਨ ਪਾਸ ਕੀਤਿਆਂ ਨੂੰ ਇਕ ਅਰਸਾ ਬੀਤ ਚੱਕਾ ਹੈ, ਪਰ ਇਨ੍ਹਾਂ ਕਾਨੂੰਨ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਆਪਣੇ ਅੜੀਅਲ ਵਤੀਰੇ ਤੋਂ ਟੱਸ ਤੋਂ ਮੱਸ ਨਹੀਂ ਹੋ ਰਹੀ | ਇਸ ਮੌਕੇ ਸਾਬਕਾ ਐੱਸ. ਡੀ. ਓ. ਜਗੀਰ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਜਥੇਦਾਰ ਸੁਦਾਗਰ ਸਿੰਘ ਚਨੋਰ, ਕਿਰਪਾਲ ਸਿੰਘ ਗੇਰਾ ਮੁੱਖ ਸੇਵਾਦਾਰ ਗੁਰੂ ਨਾਨਕ ਸੇਵਾ ਸੁਸਾਇਟੀ ਗੇਰਾ, ਈਸ਼ਰ ਸਿੰਘ ਮੰਝਪੁਰ, ਆਸਾ ਸਿੰਘ ਕੋਲੀਆ, ਲਖਵਿੰਦਰ ਸਿੰਘ ਟਿੰਮੀ, ਪ੍ਰੋ. ਜੀ. ਐੱਸ. ਮੁਲਤਾਨੀ, ਰਸ਼ਪਾਲ ਸਿੰਘ ਰੰਗਾਂ, ਲਖਵੀਰ ਸਿੰਘ ਮਾਨਾਂ, ਸਤਵਿੰਦਰ ਸਿੰਘ, ਸਰਵਨ ਸਿੰਘ ਉਪਲ, ਬਲਵਿੰਦਰ ਸਿੰਘ ਸੈਣੀ, ਡਾ. ਸੰਤੋਖ ਸਿੰਘ ਮੰਝਪੁਰ, ਸੋਨੂੰ ਟੇਰਕਿਆਣਾ, ਕੁਲਬੀਰ ਸਿੰਘ ਨੌਸ਼ਹਿਰਾ, ਹਰਦੀਪ ਸਿੰਘ ਦੇਵੀਦਾਸ, ਪਰਿੰਸ ਦੇਵੀਦਾਸ, ਹਰਦਿਆਲ ਸਿੰਘ ਹਯਾਤਪੁਰ, ਸ਼ਿਵ ਰਾਮ ਮਾਸਤਨ, ਦਰਸ਼ਨ ਸਿੰਘ ਮਹਿਤਾਬਪੁਰ, ਦਰਸ਼ਨ ਸਿੰਘ ਛੰੰਨੀ ਨੰਦ ਸਿੰਘ, ਮਹਿੰਦਰ ਸਿੰਘ ਮੰਝਪੁਰ, ਜਗਜੀਤ ਸਿੰਘ ਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ |
ਦਸੂਹਾ, (ਭੁੱਲਰ)-ਅੱਜ ਹਾਜੀਪੁਰ ਚੌਕ ਦਸੂਹਾ ਵਿਖੇ ਦੋਆਬਾ ਕਿਸਾਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਕਿਸਾਨਾਂ ਵਲੋਂ ਰਾਸ਼ਟਰੀ ਰਾਜ ਮਾਰਗ ਤੇ ਟਰੈਫ਼ਿਕ ਜਾਮ ਕੀਤਾ ਗਿਆ ਤੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਦਸੂਹਾ ਸ਼ਹਿਰ ਦੇ ਸਮੂਹ ਦੁਕਾਨਦਾਰਾਂ, ਕਾਰੋਬਾਰੀਆਂ ਵਲੋਂ ਵਪਾਰਕ ਅਦਾਰੇ ਦੁਕਾਨਾਂ ਤੇ ਹੋਰ ਕਾਰੋਬਾਰੀ ਕੰਮ ਧੰਦੇ ਬੰਦ ਰੱਖ ਕੇ ਕਿਸਾਨਾਂ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਤਿੰਨ ਕਾਲੇ ਕਾਨੂੰਨਾਂ ਦੀ ਨਿੰਦਾ ਕਰਦਿਆਂ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ | ਇਸ ਮੌਕੇ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰਤਾਪ ਸਿੰਘ, ਮਹਿਤਾਬ ਸਿੰਘ ਹੁੰਦਲ, ਕਮਲ ਮਾਨ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਦੇਵੀਦਾਸ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਮਨਜੀਤ ਸਿੰਘ ਘੁੰਮਣ, ਅਵਤਾਰ ਸਿੰਘ ਚੀਮਾ, ਨਵਦੀਪ ਸਿੰਘ ਵਿਰਕ, ਰਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ ਧਾਮੀ, ਕਸ਼ਮੀਰ ਸਿੰਘ ਝਿੰਗੜ ਕਲਾਂ, ਤਰਲੋਚਨ ਸਿੰਘ ਸਰਪੰਚ, ਅਮਨਪ੍ਰੀਤ ਸਿੰਘ ਝਿੰਗੜ ਕਲਾਂ, ਹਰਵਿੰਦਰ ਸਿੰਘ ਕਹਿਰਵਾਲੀ, ਕਾਮਰੇਡ ਚੰਚਲ ਸਿੰਘ, ਮਿੰਟਾ ਚੀਮਾ, ਅਬਦੁਲ, ਗੁਰਮੁਖ ਸਿੰਘ ਬਾਜਵਾ, ਜਸਵੰਤ ਸਿੰਘ ਸਰਪੰਚ, ਮੰਗਜੀਤ ਸਿੰਘ ਗੰਭੋਵਾਲ, ਭੁਪਿੰਦਰ ਸਿੰਘ, ਬਲਦੇਵ ਸਿੰਘ ਬੁੱਧੋਬਰਕਤ, ਅਮਨਪ੍ਰੀਤ ਸਿੰਘ ਮੰਨਾ, ਕਸ਼ਮੀਰ ਸਿੰਘ ਝਿੰਗੜ ਕਲਾਂ, ਆਸ਼ੂਤੋਸ਼ ਸਿੰਘ, ਵਰਿੰਦਰਜੀਤ ਸਿੰਘ ਸੋਨੂੰ ਟੇਰਕਿਆਣਾ, ਗੁਰਮੁਖ ਸਿੰਘ ਬਾਜਵਾ, ਜਸਬੀਰ ਸਿੰਘ ਘੁੰਮਣ, ਕੇ.ਪੀ. ਸੰਧੂ, ਸਰਪੰਚ ਰਸ਼ਪਿੰਦਰ ਸਿੰਘ ਸਹਿਗਾ, ਲੇਖਿਕਾ ਅਮਰਵੀਰ ਕੌਰ, ਜਸਬੀਰ ਕੌਰ ਬਲਾਕ ਪ੍ਰਧਾਨ ਆਂਗਣਵਾੜੀ ਯੂਨੀਅਨ, ਸਰਬਜੀਤ ਕੌਰ ਤੂਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਟਾਂਡਾ ਉੜਮੁੜ, (ਕੁਲਬੀਰ ਸਿੰਘ ਗੁਰਾਇਆ)-ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਭਾਰਤ ਬੰਦ ਦੇ ਸੱਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਆਪਣੇ ਸਾਥੀਆਂ ਸਮੇਤ ਕਿਸਾਨਾਂ ਵਲੋਂ ਲਗਾਏ ਧਰਨੇ ਵਿਚ ਸ਼ਾਮਿਲ ਹੋਏ | ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਕੇਂਦਰ ਸਰਕਾਰ ਤੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਬੋਲਦਿਆਂ ਕਿਹਾ ਕਿ ਸਭ ਤੋਂ ਨਿਕੰਮਾ ਪ੍ਰਧਾਨ ਮੰਤਰੀ ਮੋਦੀ ਸਾਬਤ ਹੋਇਆ ਜਿਸ ਨੂੰ ਦੇਸ਼ ਦੇ ਕਿਸੇ ਵੀ ਵਰਗ 'ਤੇ ਕੋਈ ਤਰਸ ਨਹੀਂ ਆ ਰਿਹਾ, ਪੂਰੇ ਦੇਸ਼ ਦਾ ਪੇਟ ਪਾਲਣ ਵਾਲੇ ਕਿਸਾਨ ਨੂੰ ਮੋਦੀ ਖ਼ਤਮ ਕਰਨਾ ਚਾਹੁੰਦਾ ਹੈ ਪਰ ਇਹ ਕਦੇ ਵੀ ਨਹੀਂ ਹੋਵੇਗਾ | ਇਸ ਮੌਕੇ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜ੍ਹਾ ਹੋਵੇਗਾ | ਇਸ ਮੌਕੇ ਲਖਵੀਰ ਸਿੰਘ ਖ਼ਾਲਸਾ, ਸ਼ਿਵ ਪੂਰਨ ਸਿੰਘ ਜ਼ਹੂਰਾ, ਸੁਖਵਿੰਦਰ ਸਿੰਘ ਮੂਨਕ, ਬਲਵੀਰ ਸਿੰਘ, ਕਲੋਆ ਕਿਰਪਾਲ ਸਿੰਘ ਜਾਜਾ, ਬਹਾਦੁਰ ਸਿੰਘ, ਜਗਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਦਲਵੀਰ ਸਿੰਘ ਕੋਚ, ਬਲਵਿੰਦਰ ਸਿੰਘ, ਸਰਬਜੀਤ ਸਿੰਘ, ਮਨਜੀਤ ਸਿੰਘ ਦਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਰਕਰ ਤੇ ਆਗੂ ਹਾਜ਼ਰ ਸਨ |
ਟਾਂਡਾ ਉੜਮੁੜ, (ਭਗਵਾਨ ਸਿੰਘ ਸੈਣੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਜਿੱਥੇ ਅੱਜ ਪੂਰੇ ਪੰਜਾਬ ਤੇ ਦੇਸ਼ ਭਰ ਵਿਚ ਕਿਸਾਨਾਂ ਵਲੋਂ ਰਾਸ਼ਟਰੀ ਰਾਜ ਮਾਰਗ 'ਤੇ ਜਾਮ ਲਗਾਏ ਗਏ, ਉੱਥੇ ਹੀ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਬਿਜਲੀ ਘਰ ਚੌਂਕ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ ਪੰਜਾਬ ਦੇ ਪ੍ਰਧਾਨ ਜੰਗਬੀਰ ਸਿੰਘ ਰਸੂਲਪੁਰ ਮੈਂਬਰ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿਚ ਜਾਮ ਲਗਾਇਆ ਗਿਆ | ਇਸ ਮੌਕੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਸੈਂਕੜਿਆਂ ਦੀ ਤਾਦਾਦ ਵਿਚ ਕਿਸਾਨ, ਮਜ਼ਦੂਰਾਂ ਅਤੇ ਹੋਰਨਾਂ ਵਲੋਂ ਸ਼ਿਰਕਤ ਕੀਤੀ ਗਈ | ਕਿਸਾਨਾਂ ਵਲੋਂ ਲਗਾਏ ਗਏ ਇਸ ਜਾਮ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਕਿਸਾਨ ਆਗੂਆਂ, ਮਜ਼ਦੂਰਾਂ, ਨਿੱਜੀ ਅਦਾਰਿਆਂ, ਦੁਕਾਨਦਾਰਾਂ ਤੇ ਕਾਰੋਬਾਰੀਆਂ ਵਲੋਂ ਭਰਪੂਰ ਸਮਰਥਨ ਦਿੱਤਾ ਗਿਆ | ਇਸ ਮੌਕੇ ਜੰਗਬੀਰ ਰਸੂਲਪੁਰ ਨੇ ਕਿਹਾ ਕਿ ਅੱਜ ਦੇ ਭਾਰਤ ਬੰਦ ਦੌਰਾਨ ਲੱਗੇ ਧਰਨੇ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ | ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਇੱਕੋ ਇਕ ਏਜੰਡਾ ਹੈ ਕਿ ਕੇਂਦਰ ਵਲੋਂ ਧੱਕੇ ਨਾਲ ਥੋਪੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਅਤੇ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨਾ | ਧਰਨੇ ਦੌਰਾਨ ਜ਼ਰੂਰੀ ਸੇਵਾਵਾਂ ਨੂੰ ਚਾਲੂ ਰੱਖਿਆ ਗਿਆ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਡੀ.ਐੱਸ.ਪੀ. ਰਾਜ ਕੁਮਾਰ ਦੀ ਅਗਵਾਈ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਪ੍ਰਧਾਨ ਜੰਗਬੀਰ ਸਿੰਘ ਰਸੂਲਪੁਰ ਤੋਂ ਇਲਾਵਾ ਰਣਜੀਤ ਸਿੰਘ ਬਾਜਵਾ, ਸਤਪਾਲ ਸਿੰਘ ਮਿਰਜ਼ਾਪੁਰ, ਪਿ੍ਤਪਾਲ ਸਿੰਘ ਸ਼ੈਲਪੁਰ, ਹਰਭਜਨ ਸਿੰਘ ਰਾਪੁਰ, ਰਤਨ ਸਿੰਘ ਖੋਖਰ, ਅਮਰਜੀਤ ਸਿੰਘ ਕੁਰਾਲਾ, ਜਰਨੈਲ ਸਿੰਘ ਕੁਰਾਲਾ, ਹਰਦੀਪ ਸਿੰਘ ਖੁੱਡਾ, ਜਥੇਦਾਰ ਦਵਿੰਦਰ ਸਿੰਘ ਮੂਨਕਾਂ, ਪ੍ਰਦੀਪ ਸਿੰਘ ਮੂਨਕਾਂ, ਅਮਰੀਕ ਸਿੰਘ, ਬਲਵੀਰ ਸਿੰਘ, ਗੁਰਮਿੰਦਰ ਸਿੰਘ ਗੋਲਡੀ ਸਰਪੰਚ ਮੂਨਕਾਂ, ਨਵਦੀਪ ਸਿੰਘ, ਹਰਵਿੰਦਰ ਸਿੰਘ, ਕਰਨਜੀਤ ਸਿੰਘ, ਚਰਨਜੀਤ ਸਿੰਘ, ਨਿੱਕੂ ਰੜਾ, ਹਰਿੰਦਰ ਸਿੰਘ, ਸੰਦੀਪ ਸਿੰਘ ਰੜਾ, ਗੋਲਡੀ, ਹੈਪੀ, ਗੁਰਦੇਵ ਸਿੰਘ ਤਲਾਂ, ਬਲਵਿੰਦਰ ਸਿੰਘ, ਰਜਿੰਦਰ ਸਿੰਘ, ਰਮਨ ਬੱਗੀ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ, ਰਜਿੰਦਰ ਮਾਰਸ਼ਲ, ਰਾਮ ਲੁਭਾਇਆ ਬਿੱਟੂ, ਮਾਸਟਰ ਮੁਹੰਮਦ ਸ਼ਰੀਫ਼ ਤੋਂ ਇਲਾਵਾ ਸੈਂਕੜਿਆਂ ਦੀ ਤਾਦਾਦ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਘੋਗਰਾ, (ਆਰ.ਐਸ.ਸਲਾਰੀਆ)-ਪਿਛਲੇ ਲੰਮੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨ ਆਗੂਆਂ ਵਲੋਂ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਨੂੰ ਲੈ ਕੇ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੰੂ ਸਮੂਹ ਵਪਾਰੀ ਵਰਗ ਤੇ ਮਜ਼ਦੂਰ, ਕਿਸਾਨਾਂ ਵਲੋਂ ਬੰਦ ਨੂੰ ਭਰਪੂਰ ਸਮਰਥਨ ਦਿੱਤਾ ਗਿਆ ਤੇ ਬੈਕ ਮੋੜ ਦੇ ਨਜ਼ਦੀਕ ਧਰਨਾ ਦਿੱਤਾ ਗਿਆ | ਧਰਨੇ ਨੂੰ ਸੰਬੋਧਨ ਕਰਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰੇ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਤਿੰਨੋਂ ਖੇਤੀ ਕਾਲੇ ਕਾਨੂੰਨ ਰੱਦ ਕਰਨੇ ਚਾਹੀਦੇ ਹਨ | ਇਸ ਮੌਕੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਬਿੱਕਾ ਚੀਮਾ, ਸੁਸ਼ੀਲ ਕੁਮਾਰ ਪਿੰਕੀ ਠੇਕੇਦਾਰ ਹਲਕਾ ਇੰਚਾਰਜ ਬਸਪਾ, ਕੁਲਦੀਪ ਸਿੰਘ, ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਸੁਹੇਲ ਕਮਲ ਸਿੰਘ, ਤਰਸੇਮ ਸਿੰਘ, ਪ੍ਰਦੀਪ ਸਿੰਘ, ਤਰਲੋਚਨ ਸਿੰਘ, ਡਾ ਸੱਜਣ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ ਬਾਜਵਾ ਸ਼ਾਹੂ ਪਿੰਡ, ਸ਼ਮਸ਼ੇਰ ਸਿੰਘ, ਗੁਰਬਚਨ ਸਿੰਘ ਗੱਗ ਸੁਲਤਾਨ, ਬਾਬਾ ਰਾਮ ਸਿੰਘ, ਰਣਜੀਤ ਸਿੰਘ, ਪਵਨ ਕਪੂਰ, ਦਲਜੀਤ ਸਿੰਘ, ਬਲਜੀਤ ਸਿੰਘ, ਧਰਮਿੰਦਰ ਸਿੰਘ, ਸਰਪੰਚ ਕੁਲਵਿੰਦਰ ਕੌਰ, ਗੁਰਬਚਨ ਕੌਰ, ਬਲਜੀਤ ਕੌਰ, ਜਸਵੀਰ ਕੌਰ, ਗੁਰਦੇਵ ਕੌਰ, ਸਰਬਜੀਤ ਕੌਰ, ਸੁਖਦੇਵ ਕੌਰ ਤੇ ਹੋਰ ਹਾਜ਼ਰ ਸਨ |
ਹਾਜੀਪੁਰ, (ਜੋਗਿੰਦਰ ਸਿੰਘ)-ਭਾਰਤ ਬੰਦ ਦੇ ਸਬੰਧ ਵਿਚ ਕਸਬਾ ਹਾਜੀਪੁਰ ਵਿਖੇ ਕਿਸਾਨ ਮਜ਼ਦੂਰ ਸੇਵਾ ਸੁਸਾਇਟੀ ਬੇਲਾ ਸਰਿਆਣਾ ਵਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਇਹ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਕਿਸਾਨਾਂ ਵਲੋਂ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਜਾਇਬ ਸਿੰਘ, ਚਤਰ ਸਿੰਘ, ਕੁਲਵਿੰਦਰ ਸਿੰਘ ਹੈਪੀ, ਅਸ਼ੋਕ ਕੁਮਾਰ, ਲਖਵੀਰ ਸਿੰਘ, ਦਲਜੀਤ ਸਿੰਘ, ਮੋਹਨ ਸਿੰਘ ਪੂਰੋਚੱਕ, ਚਰਨਜੀਤ ਸਿੰਘ, ਨਾਨਕ ਚੰਦ, ਕੇਵਲ ਕ੍ਰਿਸ਼ਨ, ਮੰਗਾ ਸਿੰਘ, ਗੋਬਿੰਦ ਸਿੰਘ, ਵਿਪਨ ਕੁਮਾਰ, ਕੇਵਲ ਕ੍ਰਿਸ਼ਨ, ਸੁਖਵੰਤ ਸਿੰਘ, ਰਾਮਸਰੂਪ, ਗੁਰਦੇਵ ਸਿੰਘ, ਅਜਾਇਬ ਸਿੰਘ ਮੱਖੂ ਆਦਿ ਹਾਜ਼ਰ ਸਨ |
ਸੈਲਾ ਖ਼ੁਰਦ, 27 ਸਤੰਬਰ (ਹਰਵਿੰਦਰ ਸਿੰਘ ਬੰਗਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਪੱਦੀ ਸੂਰਾ ਸਿੰਘ ਪੋਅ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਲਾਮਬੰਦ ਹੋ ਕੇ ਰਾਸ਼ਟਰੀ ਮੁੱਖ ਮਾਰਗ 'ਤੇ ਰੋਸ ਧਰਨਾ ਲਗਾਇਆ ਗਿਆ, ਜਿਸ 'ਚ ਕਿਸਾਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ 'ਚ ਅਲੋਚਨਾ ਕਰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ 'ਤੇ ਜਬਰੀ ਥੋਪੇ ਗਏ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕਿਸਾਨ ਆਪਣੇ ਸੰਘਰਸ਼ 'ਤੇ ਡਟੇ ਰਹਿਣਗੇ | ਇਸ ਮੌਕੇ ਬਗੀਚਾ ਸਿੰਘ ਰਾਣੂ, ਪਰਮਜੀਤ ਸਿੰਘ ਪੱਦੀ, ਭੁਪਿੰਦਰ ਸਿੰਘ, ਦਲਵਿੰਦਰ ਬੋਰੀ, ਕੁਲਵਿੰਦਰ ਸਿੰਘ ਸੈਲਾ, ਹਰਮਿੰਦਰ ਸਿੰਘ ਪੱਦੀ, ਬਹਾਦਰ ਸਿੰਘ ਖ਼ਾਲਸਾ, ਮਹਿੰਦਰ ਸਿੰਘ ਢਿੱਲੋਂ, ਮਨਜੀਤ ਸਿੰਘ ਸਹੋਤਾ, ਨੰਬਰਦਾਰ ਕੁਲਦੀਪ ਸਿੰਘ, ਚਮਨ ਬਲਦੇਵ ਸਿੰਘ ਰਾਣੂ ਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ |
ਨਸਰਾਲਾ, (ਸਤਵੰਤ ਸਿੰਘ ਥਿਆੜਾ)-ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ 'ਭਾਰਤ ਬੰਦ' ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ, ਜਿਸ ਦੇ ਤਹਿਤ ਕਿਸਾਨਾਂ ਵਲੋਂ ਅੱਡਾ ਮੰਡਿਆਲਾਂ ਵਿਖੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰ ਦਿੱਤਾ | ਇਹ ਇਲਾਕਾ ਇੰਡਸਟਰੀ ਦਾ ਮੋਹਰੀ ਹੋਣ ਕਰਕੇ ਕੁੱਝ ਫ਼ੈਕਟਰੀਆਂ ਦੇ ਚੱਲਣ ਤੇ ਹਿੰਦੋਸਤਾਨ ਪੈਟਰੋਲੀਅਮ ਗੈਸ ਪਲਾਂਟ ਆਦਿ ਨੂੰ ਵੀ ਕਿਸਾਨਾਂ ਨੇ ਆਪ ਜਾ ਹੱਥ ਜੋੜ ਬੇਨਤੀ ਕਰਕੇ ਬੰਦ ਕਰਵਾ ਦਿੱਤਾ | ਇਸ ਮੌਕੇ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਤੇ ਥੋਪੇ ਜਾ ਰਹੇ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ, ਸਾਡਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਵਿੰਦਰ ਸਿੰਘ ਢੈਹਾ, ਸਰਪੰਚ ਹਰਜਿੰਦਰ ਸਿੰਘ ਬਾਦੋਵਾਲ, ਸੁਰਜੀਤ ਸਿੰਘ ਅਣਖੀ ਮੇਘੋਵਾਲ, ਸੁਰਜੀਤ ਸਿੰਘ ਖਾਲਸਾ ਢੋਡੋਮਾਜ਼ਰਾ, ਸਰਪੰਚ ਰੇਸ਼ਮ ਸਿੰਘ ਮੰਡਿਆਲਾਂ, ਗੁਰਜਾਪ ਸਿੰਘ ਰਾਜੋਵਾਲ, ਗੁਰਬਿੰਦਰ ਸਿੰਘ ਬਾਦੋਵਾਲ, ਰੇਸ਼ਮ ਸਿੰਘ ਬਾਦੋਵਾਲ, ਗੁਰਸਿਮਰਨ ਸਿੰਘ ਢੋਡੋਮਾਜ਼ਰਾ, ਰਵਿੰਦਰ ਸਿੰਘ ਰਿੰਕੂ, ਬਿੱਟੂ ਬਡਾਲਾ ਮਾਹੀ, ਇੰਦਰਜੀਤ ਸਿੰਘ ਮੰਡਿਆਲਾਂ, ਰਘਵੀਰ ਸਿੰਘ ਰਹਿਸੀਵਾਲ, ਜਗਦੀਪ ਸਿੰਘ ਜੱਗੀ ਰਾਜੋਵਾਲ, ਸਰਬਜੀਤ ਸਿੰਘ ਢੋਡੋਮਾਜ਼ਰਾ ਆਦਿ ਹਾਜ਼ਰ ਸਨ |
ਬੀਣੇਵਾਲ, (ਬੈਜ ਚੌਧਰੀ)-ਉਪ ਮੰਡਲ ਗੜ੍ਹਸ਼ੰਕਰ ਅਧੀਨ ਪੈਂਦੇ ਬੀਤੇ ਇਲਾਕੇ 'ਚ ਭਾਰਤ ਬੰਦ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ | ਅੱਡਾ ਝੁੰਗੀਆਂ-ਬੀਣੇਵਾਲ 'ਚ ਦੁਕਾਨਾਂ ਬੰਦ ਰਹੀਆਂ | ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ 'ਚ ਅੱਡਾ ਝੁੰਗੀਆਂ 'ਚ ਮੇਨ ਸੜਕ 'ਤੇ ਕਿਸਾਨਾਂ ਨੇ ਧਰਨਾ ਲਗਾਇਆ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਜੱਟ ਮਹਾਂ ਸਭਾ ਦੇ ਜਨਰਲ ਸਕੱਤਰ ਅਜੈਬ ਸਿੰਘ ਬੋਪਾਰਾਏ, ਕੁਲਭੂਸ਼ਨ ਸਾਬਕਾ ਸਰਪੰਚ, ਰਾਮਜੀ ਦਾਸ ਚੌਹਾਨ, ਗਰੀਬ ਦਾਸ ਬੀਟਨ, ਜਗਦੇਵ ਸਿੰਘ ਮਾਨਸੋਵਾਲ, ਗੁਰਚੈਨ ਸਾਬਕਾ ਸਰਪੰਚ ਟਿੱਬੀਆਂ, ਗੁਰਚਰਨ ਸਿੰਘ ਨੈਣਵਾਂ, ਸਰਵਣ ਸਿੰਘ ਕਿਸਾਣਾ ਸਾਬਕਾ ਸਰਪੰਚ, ਰਮੇਸ਼ ਧੀਮਾਨ, ਤੀਰਥ ਸਿੰਘ ਮਾਨ, ਗਿਰਧਾਰੀ ਲਾਲ ਪੰਡੋਰੀ ਤੇ ਦਵਿੰਦਰ ਕੁਮਾਰ ਨੇ ਸੰਬੋਧਨ ਕੀਤਾ |
ਮਾਹਿਲਪੁਰ, (ਰਜਿੰਦਰ ਸਿੰਘ)-ਸੰਯੂਕਤ ਕਿਸਾਨ ਮੋਰਚੇ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਐਲਾਨੇ 'ਭਾਰਤ ਬੰਦ' ਸਬੰਧੀ ਅੱਜ ਕਿਸਾਨ ਮਜ਼ਦੂਰ ਅਵੇਅਰਨੈਸ ਯੂਨੀਅਨ ਵਲੋਂ ਜਥੇ. ਇਕਬਾਲ ਸਿੰਘ ਖੇੜਾ, ਹਰਪ੍ਰੀਤ ਸਿੰਘ ਬੈਂਸ, ਦਇਆ ਸਿੰਘ ਮੇਘੋਵਾਲ ਤੇ ਨਿਰਮਲ ਸਿੰਘ ਭੀਲੋਵਾਲ ਦੀ ਅਗਵਾਈ 'ਚ ਕਿਸਾਨਾਂ, ਮਜ਼ਦੂਰਾਂ ਦੇ ਭਾਰੀ ਸਹਿਯੋਗ ਨਾਲ ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ 'ਚ ਧਰਨਾ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਆਗੁਆਂ ਨੇ ਕਿਹਾ ਜਦੋਂ ਤਕ ਕੇਂਦਰ ਦੀ ਮੋਦੀ ਸਰਕਾਰ ਨੂੰ ਤਿੰਨੋ ਬਿੱਲ ਰੱਦ ਨਹੀ ਕਰਦੇ ਇਹ ਸੰਘਰਸ਼ ਇਸੇ ਤਰ੍ਹਾਂ ਚਲਦਾ ਰਹੇਗਾ | ਇਸ ਮੌਕੇ ਜੈਲਦਾਰ ਗੁਰਿੰਦਰ ਸਿੰਘ ਬੈਂਸ, ਠੇਕੇਦਾਰ ਹਰਦੀਪ ਸਿੰਘ, ਜਸਵਿੰਦਰ ਸਿੰਘ ਹਵੇਲੀ, ਲੱਖਾ ਸਿੰਘ ਪਾਲਦੀ , ਅਮਨਦੀਪ ਸਿੰਘ ਨੰਗਲ ਖਿਡਾਰੀਆਂ, ਬਲਜਿੰਦਰ ਸਿੰਘ ਪੰਜੋੜ, ਸਤਨਾਮ ਸਿੰਘ ਚੱਗਰਾਂ, ਜਰਨੈਲ ਸਿੰਘ ਬਜਰਾਵਰ, ਜਸਵੀਰ ਸਿੰਘ ਮੁੱਗੋਵਾਲ, ਜਸਪਾਲ ਸਿੰਘ ਖਾਨਪੁਰ, ਜਸਵੀਰ ਸਿੰਘ ਚੱਗਰਾ, ਕੁਲਦੀਪ ਸਿੰਘ ਜਲੋਵਾਲ, ਲਖਵੀਰ ਸਿੰਘ ਡਾਂਸੀਵਾਲ, ਜੰਗਵੀਰ ਸਿੰਘ, ਬਲਵਿੰਦਰ ਸਿੰਘ ਸਰਪੰਚ ਖੇੜ, ਜਸਕਵਲ ਸਿੰਘ ਢਾਡਾ, ਸਰਵਿੰਦਰ ਸਿੰਘ ਠੀਡਾ, ਪਰਵਿੰਦਰ ਸਿੰਘ ਚੱਬੇਵਾਲ, ਅਵਤਾਰ ਸਿੰਘ ਸੰਸੋਲੀ, ਮੇਜਰ ਸਿੰਘ ਲਹਿਲੀ, ਤਰਲੋਚਨ ਸਿੰਘ ਸਕਰੂਲੀ, ਕ੍ਰਿਪਾਲ ਸਿੰਘ ਅਜਨੋਹਾ, ਰਸ਼ਪਾਲ ਸਿੰਘ ਤੇ ਵੱਖ ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ |
ਚੱਬੇਵਾਲ, (ਥਿਆੜਾ)-ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਦਿੱਲੀ ਦੀਆਂ ਬਰੂਹਾਂ 'ਤੇ ਸ਼ੁਰੂ ਹੋਏ ਕਿਸਾਨੀ ਅੰਦੋਲਨ ਦੇ 10 ਮਹੀਨੇ ਪੂਰੇ ਹੋਣ 'ਤੇ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਕਸਬਾ ਚੱਬੇਵਾਲ ਅਤੇ ਆਸ-ਪਾਸ ਦੇ ਪਿੰਡਾਂ, ਚੱਗਰਾਂ, ਹੰਦੋਵਾਲ, ਬਾਹੋਵਾਲ ਆਦਿ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਹੇ ਜਦਕਿ ਸਿਹਤ ਸੇਵਾਵਾਂ ਲਈ ਮੈਡੀਕਲ ਸਟੋਰ ਅਤੇ ਕਲੀਨਿਕ ਖੁੱਲੇ੍ਹ ਰਹੇ | ਭਾਰਤ ਬੰਦ ਦੇ ਸੱਦੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਕੰਢੀ ਕਿਰਸਾਨ ਯੂਨੀਅਨ ਪੰਜਾਬ ਵਲੋਂ ਪ©ਧਾਨ ਕੁਲਜਿੰਦਰ ਸਿੰਘ ਘੁੰਮਣ ਦੀ ਅਗਵਾਈ ਵਿਚ ਕਸਬਾ ਚੱਬੇਵਾਲ ਦੇ ਮੁੱਖ ਚੌਂਕ ਵਿਚ ਧਰਨਾ ਦਿੱਤਾ ਗਿਆ | ਇਸ ਮੌਕੇ ਗੁਰਜਾਪ ਸਿੰਘ ਜੌਹਲ, ਹਰਵਿੰਦਰਪਾਲ ਸਿੰਘ, ਸੁਖਬੀਰ ਸਿੰਘ, ਜਗਦੀਪ ਸਿੰਘ ਜੱਜ, ਸਰਬਜੀਤ ਸਿੰਘ ਸਾਬੀ, ਸੰਨੀ ਭੀਲੋਵਾਲ, ਸਰਪੰਚ ਰਘਵੀਰ ਸਿੰਘ ਖੇੜਾ, ਬਲਵਿੰਦਰ ਬਿੱਟੂ, ਨੰ. ਗੁਰਦੇਵ ਸਿੰਘ, ਜਸਵਿੰਦਰ ਸਿੰਘ ਲਹਿਲੀ, ਪਟੇਲ ਸਿੰਘ, ਹਰਬੰਸ ਸਿੰਘ ਜਿਆਣ, ਸਤਿੰਦਰਜੀਤ ਸਿੰਘ, ਵੀਰ ਸਿੰਘ ਬੋਹਣ, ਸੁਖਦੇਵ ਸਿੰਘ ਬੋਹਣ, ਪਵਨਦੀਪ ਸਿੰਘ ਨੱਸਰਾਂ, ਗੁਰਮੇਜ ਸਿੰਘ ਚੀਮਾ, ਮੀਰ ਅਲੀ ਤੇ ਨੂਰ ਜਮਾਲ ਆਦਿ ਹਾਜ਼ਰ ਸਨ |
ਮਾਹਿਲਪੁਰ, (ਰਜਿੰਦਰ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਭਾਰਤ ਦੇ ਬੰਦ ਸੱਦੇ 'ਤੇ ਸੰਯੁਕਤ ਕਿਸਾਨ ਮੋਰਚ ਵਲੋਂ ਹਿਮਾਇਤੀ ਪਾਰਟੀਆਂ ਸਮੂਹ ਦੁਕਾਨਦਾਰ, ਮਜ਼ਦੂਰ, ਮੁਲਾਜ਼ਮ ਦੇ ਸਹਿਯੋਗ ਨਾਲ ਮਾਹਿਲਪੁਰ ਸ਼ਹਿਰ ਦੇ ਮੁੱਖ ਚੌਕ 'ਚ ਤਲਵਿੰਦਰ ਸਿੰਘ ਹੀਰ, ਗੁਰਮਿੰਦਰ ਕੈਂਡੋਵਾਲ, ਜਗਤਾਰ ਸਿੰਘ ਭਿੰਡਰ, ਮੱਖਣ ਸਿੰਘ ਕੋਠੀ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ, ਜਿਸ ਦੌਰਾਨ ਮਾਹਿਲਪੁਰ ਸਮੇਤ ਪੂਰਾ ਇਲਾਕਾ ਸ਼ਾਂਤੀ ਪੂਰਨ ਬੰਦ ਰਿਹਾ | ਇਸ ਮੌਕੇ ਨਿਹੰਗ ਜਥੇਬੰਦੀਆਂ ਤੇ ਸੰਤ ਸਮਾਜ ਵਲੋਂ ਪੂਰਨ ਸਮਰਥਨ ਦਿੱਤਾ ਗਿਆ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਮੋਦੀ ਸਰਕਾਰ ਵਿਰੁੱਧ ਭੜਾਸ ਕੱਢਦੇ ਹੋਏ ਕਿਹਾ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀ ਲਏ ਜਾਂਦੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾਂ | ਇਸ ਮੌਕੇ ਬਾਬਾ ਨਾਗਰ ਸਿੰਘ ਟੂਟੋ ਮਜਾਰਾ, ਬਾਬਾ ਸੁੱਖਾ ਸਿੰਘ ਪੀਰਬਾਲਾ, ਬਾਬਾ ਭੁਪਿੰਦਰ ਸਿੰਘ ਅਣਖੀ ਅਗੰਮ ਗੜ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਕਸ਼ਮੀਰਾਂ ਸਿੰਘ ਕੋਟ ਫਤੂਹੀ, ਸੰਤ ਬਲਵੀਰ ਸਿੰਘ ਲੰਗੇਰੀ, ਸੰਤ ਮੱਖਣ ਸਿੰਘ, ਵਿਜੇ ਬੰਬੇਲੀ, ਪ੍ਰਦਿੁਮਣ ਗੌਤਮ, ਪਿ੍ੰ. ਪਿਆਰਾ ਸਿੰਘ, ਮਨੀ ਬਿਹਾਲਾ, ਮਹਿੰਦਰ ਕੁਮਾਰ ਬੱਢੋਆਣ, ਮਲਕੀਤ ਸਿੰਘ ਬਾਹੋਵਾਲ, ਅਮਨਦੀਪ ਸਿੰਘ ਸਰਪੰਚ ਕੰਮੋਵਾਲ, ਮਾ. ਸੁਖਦੇਵ ਸਿੰਘ, ਡਾਂਸੀਵਾਲ, ਸੰਤਾਖ ਦਾਸ ਖਾਨਪੁਰ, ਸੱਤਪਾਲ ਲੱਠ, ਸੂਰਜ ਪ੍ਰਕਾਸ਼ ਸਿੰਘ, ਅਮਿਤੋਜ ਸਿੰਘ ਮਾਹਿਲਪੁਰੀ, ਮੱਖਣ ਸਿੰਘ ਲੰਗੇਰੀ, ਬਲਵਿੰਦਰ ਕੁਮਾਰ ਬੱਬੂ ਸਰਪੰਚ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਬਲਜੀਤ ਸਿੰਘ ਬੈਂਸ, ਜਸਵੰਤ ਸਿੰਘ, ਖੁਸ਼ਵੰਤ ਸਿੰਘ ਬੈਂਸ, ਕਾ. ਮਹਿੰਦਰ ਸਿੰਘ ਖੈਰੜ, ਮਨਦੀਪ ਸਿੰਘ ਮੰਗਾ, ਗੁਰਦੀਪ ਸਿੰਘ ਸੰਘਾ ਲੰਗੇਰੀ, ਪਿ੍ਤਪਾਲ ਕੌਰ ਲੰਗੇਰੀ, ਰਾਜਿੰਦਰ ਕੌਰ, ਗੁਰਜੀਤ ਕੌਰ ਸਰਪੰਚ ਲੰਗੇਰੀ, ਤੇਜ ਕੌਰ, ਸੰਤੋਸ਼ ਕੁਮਾਰੀ, ਹਰਜਿੰਦਰ ਕੌਰ, ਜਸਵੀਰ ਕੌਰ, ਉਸ਼ਾ, ਬਲਜੀਤ ਕੌਰ, ਹਰਵਿੰਦਰ ਕੌਰ ਢਾਂਡਾ, ਵੱਖ-ਵੱਖ ਪਿੰਡਾਂ ਦੇ ਕਿਸਾਨ ਹਾਜ਼ਰ ਸਨ |
ਕੋਟਫ਼ਤੂਹੀ, (ਅਵਤਾਰ ਸਿੰਘ ਅਟਵਾਲ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ ਉੱਪਰ ਅੱਜ ਅੱਡਾ ਕੋਟਫ਼ਤੂਹੀ ਮੁਕੰਮਲ ਤੌਰ 'ਤੇ ਬੰਦ ਰਿਹਾ | ਇਸ ਸਬੰਧੀ ਬਿਸਤ ਦੁਆਬ ਨਹਿਰ ਦੇ ਚੁਰਸਤੇ ਵਾਲੇ ਪੁਲ ਉੱਪਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ (ਹੁਸ਼ਿਆਰਪੁਰ) ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਬੰਕਾ ਦੀ ਸਰਪ੍ਰਸਤੀ ਹੇਠ ਬੰਦ ਦੇ ਉਲੀਕੇ ਪੋ੍ਰਗਰਾਮ ਤਹਿਤ ਸਵੇਰ ਤੋਂ ਸੜਕਾਂ ਬੰਦ ਕਰ ਦਿੱਤੀਆਂ ਗਈਆਂ, ਜਿਸ ਨਾਲ ਬਹਿਰਾਮ-ਮਾਹਿਲਪੁਰ ਤੇ ਮੇਹਟੀਆਣਾ-ਗੜ੍ਹਸ਼ੰਕਰ ਮੁੱਖ ਮਾਰਗ ਮੁਕੰਮਲ ਤੌਰ 'ਤੇ ਬੰਦ ਰਹੇ | ਇਸ ਮੌਕੇ ਰੈਲੀ ਵਿਚ ਰਾਜੇਵਾਲ ਯੂਨੀਅਨ ਦੇ ਬਲਾਕ ਪ੍ਰਧਾਨ ਜਰਨੈਲ ਸਿੰਘ ਬਾਂਕਾ, ਗੁਰਿੰਦਰ ਸਿੰਘ ਬੈਂਸ ਬਲਾਕ ਬੁਲਾਰਾ, ਜਤਿੰਦਰ ਸਿੰਘ, ਅਮਨਪ੍ਰੀਤ ਸਿੰਘ, ਜਸਵੀਰ ਸਿੰਘ ਚੇਲਾ, ਜਸਕਮਲਜੀਤ ਸਿੰਘ, ਮਨਜਿੰਦਰ ਸਿੰਘ ਬਾਂਕਾ, ਕਸ਼ਮੀਰ ਸਿੰਘ ਅਟਵਾਲ, ਜਸਵੀਰ ਸਿੰਘ ਮੁਖਸ਼ੂਸਪੁਰ ਨੇ ਕੇਂਦਰ ਸਰਕਾਰ ਦੇ ਕਾਲੇ ਕਾਨੰੂਨਾਂ ਦੇ ਮਾਰੂ ਪ੍ਰਭਾਵ ਤੋਂ ਜਾਣੂ ਕਰਵਾਇਆ | ਰੈਲੀ ਦੌਰਾਨ ਢਾਡੀ ਜਗਜੀਤ ਸਿੰਘ ਜਲਵਾਂ ਦੇ ਜਥੇ ਨੇ ਵੀ ਆਪਣੀ ਹਾਜਰੀ ਲਗਵਾਈ | ਇਸ ਮੌਕੇ ਕਰਮਜੀਤ ਸਿੰਘ ਦਾਤਾ, ਜੋਗਾ ਸਿੰਘ ਦਾਤਾ, ਪ੍ਰਦੀਪ ਸਿੰਘ ਦਾਤਾ, ਗੁਰਮੇਲ ਸਿੰਘ ਅਟਵਾਲ, ਹਰਜਿੰਦਰ ਸਿੰਘ ਪੰਜੌੜ, ਮਨਿੰਦਰਜੀਤ ਸਿੰਘ ਨਾਗਰਾ ਕੋਟਲਾ, ਬਲਵੀਰ ਸਿੰਘ ਬਿੰਜੋਂ, ਗੁਰਜੀਤ ਸਿੰਘ ਆਦਿ ਹਾਜ਼ਰ ਸਨ |

ਮੁਕੇਰੀਆਂ ਹਲਕੇ 'ਚ ਭਾਰਤ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਮੁਕੇਰੀਆਂ, (ਰਾਮਗੜ੍ਹੀਆ)- ਭਾਰਤ ਬੰਦ ਦੇ ਸੱਦੇ 'ਤੇ ਕਿਸਾਨੀ ਸੰਘਰਸ਼ ਨੂੰ ਮੁਕੇਰੀਆਂ ਹਲਕੇ ਵਿਚ ਵੀ ਭਰਪੂਰ ਸਮਰਥਨ ਮਿਲਿਆ ਤੇ ਛੋਟੇ-ਛੋਟੇ ਕਸਬਿਆਂ ਸਮੇਤ ਮੁਕੇਰੀਆਂ ਸ਼ਹਿਰ ਵੀ ਪੂਰਨ ਤੌਰ 'ਤੇ ਬੰਦ ਰਿਹਾ | | ਅੱਜ ਸਵੇਰ ਤੋਂ ਹੀ ਦੁਕਾਨਦਾਰਾਂ ਵਲੋਂ ਬਾਜ਼ਾਰ ਬੰਦ ...

ਪੂਰੀ ਖ਼ਬਰ »

ਸਥਾਪਨਾ ਦਿਵਸ ਸਬੰਧੀ ਸਮਾਗਮ 2 ਨੂੰ

ਦਸੂਹਾ, 27 ਸਤੰਬਰ (ਭੁੱਲਰ)-ਸ੍ਰੀ ਗੁਰੂ ਰਵਿਦਾਸ ਮੰਦਰ ਦੇ ਸਥਾਪਨਾ ਦਿਵਸ ਸਬੰਧੀ ਸੰਤ ਬਾਬਾ ਜਸਪਾਲ ਸਿੰਘ ਓਡਰਾ ਮੁੱਖ ਸੇਵਾਦਾਰ ਡੇਰਾ ਬਾਬਾ ਬੰਨਾ ਰਾਮ ਉਡਰਾ ਦੀ ਅਗਵਾਈ ਹੇਠ 2 ਅਕਤੂਬਰ ਨੂੰ ਸਮਾਗਮ ਕਰਵਾਇਆ ਜਾਵੇਗਾ | ਇਸ ਸਬੰਧੀ ਡੇਰਾ ਬਾਬਾ ਬੰਨਾ ਰਾਮ ਉਡਰਾ ਦੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ

ਅੱਡਾ ਸਰਾਂ, 27 ਸਤੰਬਰ (ਹਰਜਿੰਦਰ ਸਿੰਘ ਮਸੀਤੀ)-ਸਰ ਮਾਰਸਲ ਐਜਕੇਸਨਲ ਸੁਸਾਇਟੀ ਅਧੀਨ ਚਲਦੇ ਵਿਦਿਅਕ ਅਦਾਰੇ ਸਰ ਮਾਰਸਲ ਸਕੂਲ ਨੈਣੇਵਾਲ ਵੈਦ ਵਿਖੇ ਸਹੀਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਇਆ ਗਿਆਸਕੂਲ ਪ੍ਰਬੰਧਕ ਰਜਿੰਦਰ ਸਿੰਘ ਮਾਰਸਲ ਦੇ ਦਿਸਾ ...

ਪੂਰੀ ਖ਼ਬਰ »

ਜ਼ਖ਼ਮੀ ਹੋਏ ਪ੍ਰਵਾਸੀ ਮਜ਼ਦੂਰ ਦਾ ਮੋਬਾਈਲ ਚੋਰੀ

ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਸੜਕ ਹਾਦਸੇ 'ਚ ਜ਼ਖਮੀ ਹੋਏ ਪ੍ਰਵਾਸੀ ਮਜਦੂਰ ਵਲੋਂ ਹਸਪਤਾਲ ਵਿਖੇ ਦਵਾਈ ਲੈਣ ਗਏ ਮਗਰੋਂ ਰੇਹੜੀ ਮੋਟਰਸਾਇਕਲ 'ਚੋ ਮੁਬਾਈਲ, ਚਾਰਜਰ ਤੇ ਰੋਟੀ ਵਾਲਾ ਟਿਫਨ ਚੋਰੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਛੱਤਰਪਾਲ ਪੁੱਤਰ ਜੈ ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਹਾਜੀਪੁਰ, 27 ਸਤੰਬਰ (ਜੋਗਿੰਦਰ ਸਿੰਘ)-ਬੀਤੀ ਰਾਤ ਮੁਕੇਰੀਆਂ ਹਾਈਡਲ ਨਹਿਰ ਦੇ ਪਾਵਰ ਹਾਊਸ ਨੰਬਰ ਦੋ ਦੇ ਗੇਟਾਂ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ ਮਿਲਣ ਦਾ ਸਮਾਚਾਰ ਹੈ | ਐੱਸ.ਐੱਚ.ਓ. ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਸਾਨੂੰ ਪਾਵਰ ਹਾਊਸ ਨੰਬਰ ਦੋ ਦੇ ...

ਪੂਰੀ ਖ਼ਬਰ »

ਭਾਰਤ ਬੰਦ ਨੂੰ ਕਾਂਗਰਸ ਨੇ ਅਸਫ਼ਲ ਕਰਨ ਦੀ ਸਾਜਿਸ਼ ਕੀਤੀ- ਸਾਬੀ

ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੀ ਦਿੱਤੀ ਹੋਈ ਕਾਲ ਨੂੰ ਪੰਜਾਬ ਵਿਚ ਅਸਫ਼ਲ ਕਰਨ ਲਈ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਪੂਰਾ ਜ਼ੋਰ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਕਾਬੂ

ਮਾਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਥਾਣਾ ਮਾਹਿਲਪੁਰ ਦੀ ਪੁਲਿਸ ਵਲੋਂ ਇਕ ਵਿਅਕਤੀ ਕੋਲੋਂ 33 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਪੰਕਜ ਉਰਫ਼ ਗੋਪੀ ਪੁੱਤਰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਮੁਕੇਰੀਆਂ, 27 ਸਤੰਬਰ (ਰਾਮਗੜ੍ਹੀਆ)-ਬਾਬਾ ਬੋਹੜ ਸਮਾਜ ਸੇਵਾ ਮਿਸ਼ਨ ਮੋਹਉਦੀਨਪੁਰ ਦਲੇਲ ਦੀ ਤਰਫ਼ੋਂ ਮਿਸ਼ਨ ਦੇ ਕਾਰਜਕਾਰੀ ਮੁਖੀ ਕਮਲ ਖੋਸਲਾ ਦੀ ਪ੍ਰਧਾਨਗੀ ਹੇਠ ਇਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ 'ਚ ਬਲੱਡ ਮਸ਼ੀਨ ਵੈੱਲਫੇਅਰ ਸੁਸਾਇਟੀ ਮੁਕੇਰੀਆਂ, ...

ਪੂਰੀ ਖ਼ਬਰ »

ਮਾਹਿਲਪੁਰ ਵਿਖੇ ਬਿਜਲੀ ਬਿੱਲਾਂ ਸੰਬੰਧੀ ਕੈਂਪ ਲਗਾਇਆ

ਮਹਿਲਪੁਰ, 27 ਸਤੰਬਰ (ਰਜਿੰਦਰ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ ਅਨੁਸਾਰ ਪੀ.ਐੱਸ.ਪੀ.ਸੀ.ਐੱਲ. ਮੰਡਲ ਮਾਹਿਲਪੁਰ ਵਿਖੇ ਸੀਨੀਅਰ ਕਾਰਜਕਾਰੀ ਇੰਜੀ. ਸੁਮੀਤ ਧਵਨ ਤੇ ਸਹਾਇਕ ਕਾਰਜਕਾਰੀ ਇੰਜੀ ਇੰਜੀ. ਸੁਖਜੀਤ ਸਿੰਘ ਦੀ ਦੇਖ-ਰੇਖ ਵਿਚ ਉਪ ਮੰਡਲ ਮਾਹਿਲਪੁਰ ...

ਪੂਰੀ ਖ਼ਬਰ »

ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਲਤੀਫ਼ਪੁਰ ਵਿਖੇ ਗੁਰਮਤਿ ਸਮਾਗਮ 2 ਨੂੰ - ਭਾਈ ਅਮਰੀਕ ਸਿੰਘ

ਐਮਾਂ ਮਾਂਗਟ, 27 ਸਤੰਬਰ (ਗੁਰਾਇਆ)-ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ 2 ਅਕਤੂਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਲਤੀਫ਼ਪੁਰ ਵਿਖੇ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਦੋਆਬਾ ਸਾਹਿਤ ਸਭਾ ਵਲੋਂ ਕਾਵਿ ਸੰਗ੍ਰਹਿ 'ਮੱਥੇ 'ਚ ਉੱਗਦਾ ਸੂਰਜ' ਲੋਕ ਅਰਪਣ

ਗੜ੍ਹਸ਼ੰਕਰ, 27 ਸਤੰਬਰ (ਧਾਲੀਵਾਲ)-ਦੋਆਬਾ ਸਾਹਿਤ ਸਭਾ ਵਲੋਂ ਆਪਣੇ ਪ੍ਰਕਾਸ਼ਨ ਦਾ 60ਵਾਂ ਕਾਵਿ ਸੰਗ੍ਰਹਿ 'ਮੱਥੇ 'ਚ ਉੱਗਦਾ ਸੂਰਜ' ਦਾ ਲੋਕ ਅਰਪਣ ਸਮਾਰੋਹ ਤੇ ਕਵੀ ਦਰਬਾਰ ਇੱਥੇ ਹੋਟਲ ਓਆਇਸਸ ਵਿਖੇ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਪ੍ਰੋ. ਸੰਧੂ ਵਰਿਆਣਵੀਂ, ਰਾਣਾ ...

ਪੂਰੀ ਖ਼ਬਰ »

ਸੂਬਾ ਵਾਸੀਆਂ ਨੇ ਕਾਂਗਰਸੀਆਂ ਨੂੰ ਲੰਬੀ ਛੁੱਟੀ 'ਤੇ ਭੇਜਣ ਦਾ ਮਨ ਬਣਾਇਆ- ਸਾਬੀ, ਪਿੰਕੀ

ਤਲਵਾੜਾ, 27 ਸਤੰਬਰ (ਰਾਜੀਵ ਓਸ਼ੋ)-ਸੂਬੇ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹੁਣ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿਕਲ ਕੇ ਉਹ ਵਾਅਦੇ ਪੂਰੇ ਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ, ਜਿਹੜੇ ਕਿ ਕੁੱਝ ਸਮਾਂ ਪਹਿਲਾ ਉਹ ਤੇ ਉਨ੍ਹਾਂ ਦੇ ਸਾਥੀ ਆਪਣੀ ਹੀ ...

ਪੂਰੀ ਖ਼ਬਰ »

ਮੁੱਖ ਇੰਜੀ. ਜੈਨਿੰਦਰ ਦਾਨੀਆ ਦੀ ਅਗਵਾਈ ਵਿਚ ਬਿਜਲੀ ਬਿੱਲਾਂ ਦੀ ਦਰੁਸਤੀ ਸਬੰਧੀ ਕੈਂਪ ਲਗਾਇਆ

ਚੱਬੇਵਾਲ, 27 ਸਤੰਬਰ (ਥਿਆੜਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ. ਉਪ ਮੰਡਲ ਬਸੀ ਕਲਾਂ ਵਲੋਂ ਬਿਜਲੀ ਬਿੱਲਾਂ ਦੀ ਦਰੁਸਤੀ ਸਬੰਧੀ ਕੈਂਪ ਮੁੱਖ ਇੰਜੀ. ਸੰਚਾਲਨ ਨਾਰਥ ਜ਼ੋਨ ਜਲੰਧਰ ਇੰਜੀ. ਜੈਨਿੰਦਰ ਦਾਨੀਆ ਦੀ ਅਗਵਾਈ ਵਿਚ ਜੇ.ਐੱਨ.ਜੇ. ਪੈਲੇਸ ਚੱਬੇਵਾਲ ਵਿਖੇ ...

ਪੂਰੀ ਖ਼ਬਰ »

ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਅਕਵਾਇਰ ਕੀਤੀ ਜ਼ਮੀਨ ਦੀ ਪੂਰੀ ਅਦਾਇਗੀ ਨਾ ਮਿਲਣ ਕਾਰਨ ਕਿਸਾਨਾਂ 'ਚ ਭਾਰੀ ਰੋਸ

ਦਸੂਹਾ, 27 ਸਤੰਬਰ (ਭੁੱਲਰ)-ਜਲੰਧਰ ਤੋਂ ਪਠਾਨਕੋਟ ਤੱਕ ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਸੜਕ ਚੌੜੀ ਕਰਨ ਲਈ ਕਿਸਾਨਾਂ ਦੀ ਅਕਵਾਇਰ ਕੀਤੀ ਜ਼ਮੀਨ ਦੀ ਪੂਰੀ ਅਦਾਇਗੀ ਨਾ ਮਿਲਣ ਕਾਰਨ ਕਿਸਾਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸੰਬੰਧੀ ਉੱਘੇ ਕਿਸਾਨ ਆਗੂ ਜਸਬੀਰ ...

ਪੂਰੀ ਖ਼ਬਰ »

ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਪੁਰਬ ਮÏਕੇ ਸਜਾਇਆ ਵਿਸ਼ਾਲ ਨਗਰ ਕੀਰਤਨ

ਕਰਤਾਰਪੁਰ, 27 ਸਤੰਬਰ (ਭਜਨ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਤੇ ਨÏਵੇਂ ਪਾਤਸ਼ਾਹ ਦੇ ਵਿਆਹ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਅਸਥਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX