ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਲੁਧਿਆਣਾ

ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ

ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ/ਪਰਮਿੰਦਰ ਸਿੰਘ ਆਹੂਜਾ/ਅਮਰੀਕ ਸਿੰਘ ਬੱਤਰਾ)-ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਕਾਲੇ ਖੇਤੀ ਕਾਨੂੰਨ ਨੂੰ ਵਾਪਸ ਕਰਾਉਣ ਤੇ ਫ਼ਸਲਾਂ ਲਈ ਐੱਮ.ਐੱਸ.ਪੀ. ਲਾਗੂ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਵਲੋਂ ਚੱਲ ਰਹੇ ਸੰਘਰਸ਼ ਤਹਿਤ ਸੋਮਵਾਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਸ਼ਹਿਰ ਵਿਚ ਭਰਵਾਂ ਵਿਚ ਹੁੰਗਾਰਾ ਮਿਲਿਆ, ਸ਼ਾਮ 4 ਵਜੇ ਤੱਕ ਜ਼ਿਆਦਾਤਰ ਦੁਕਾਨਾਂ ਬੰਦ ਸਨ ਤੇ ਬਾਜ਼ਾਰਾਂ ਵਿਚ ਸੁੰਨਸਾਨ ਛਾਈ ਹੋਈ ਸੀ |
ਲਾਡੋਵਾਲ, 27 ਸਤੰਬਰ (ਬਲਬੀਰ ਸਿੰਘ ਰਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪੰਜਾਬ ਪ੍ਰਧਾਨ ਹਰਮੀਤ ਸਿੰਘ ਕਾਦੀਆਂ, ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ ਭਗਵਾਨਪੁਰੀ, ਤੀਰਥ ਸਿੰਘ ਬਾਸੀ, ਕਾਮਰੇਡ ਸਵਰਨ ਸਿੰਘ, ਸੰਤੋਖ ਸਿੰਘ ਸੰਧੂ, ਜਸਵਿੰਦਰ ਸਿੰਘ ਢੇਸੀ, ਵੀਰਪਾਲ ਸਿੰਘ ਢਿੱਲੋਂ, ਜਥੇਦਾਰ ਜੋਗਾ ਸਿੰਘ ਮਾਓ ਸਾਹਿਬ ਤੋਂ ਇਲਾਵਾ ਦਰਜਨਾਂ ਕਿਸਾਨ ਆਗੂਆਂ ਨੇ ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 1 ਸਾਲ 2 ਦਿਨ ਕਿਸਾਨੀ ਸੰਘਰਸ਼ ਨੂੰ ਚਲਦਿਆਂ ਹੋ ਚੁੱਕੇ ਹਨ ਪਰ ਕੇਂਦਰ ਦੀ ਮੋਦੀ ਸਰਕਾਰ ਦੇ ਅੜਬ ਰਵੱਈਏ ਕਾਰਨ ਕਿਸਾਨਾਂ ਦੇ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਰਿਹਾ, ਕਿਉਂਕਿ ਕੇਂਦਰ ਸਰਕਾਰ ਨੇ 22 ਜਨਵਰੀ ਤੋਂ ਬਾਅਦ ਕੋਈ ਟੇਬਲ ਟਾਕ ਮੀਟਿੰਗ ਹੀ ਨਹੀਂ ਰੱਖੀ | ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਕੇਵਲ ਕੇਂਦਰ ਸਰਕਾਰ ਹੀ ਭੱਜੀ ਹੈ ਕਿਸਾਨ ਤਾਂ ਅੱਜ ਵੀ ਮੀਟਿੰਗ ਲਈ ਤਿਆਰ ਹਨ | ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਰਾਜ ਵਿਚ ਹੀ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਅੱਜ ਤਕ 610 ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਦੇ ਸਿਰ ਤੇ ਜੂੰ ਤੱਕ ਨਹੀਂ ਸਰਕੀ | ਉਨ੍ਹਾਂ ਕਿਹਾ ਕਿ ਅੱਜ ਦੇ ਭਾਰਤ ਬੰਦ ਦੌਰਾਨ 32 ਕਿਸਾਨ ਜਥੇਬੰਦੀਆਂ ਨੂੰ ਚੁਫੇਰਿਓਾ ਭਰਵਾਂ ਹੁੰਗਾਰਾ ਮਿਲਿਆ ਹੈ | ਆਗੂਆਂ ਨੇ ਕਿਹਾ ਕਿ ਸਾਡੀ ਮੀਟਿੰਗ ਵਿਚ ਸੈਕਟਰੀ ਪੱਧਰ ਦੇ ਅਫ਼ਸਰ ਭੇਜੇ ਜਾਂਦੇ ਸਨ, ਜਦਕਿ ਜਿਨ੍ਹਾਂ ਕਾਨੂੰਨਾਂ ਦੇ ਮਾਹਿਰ ਲੋਕਾਂ ਨੇ ਇਹ ਤਿੰਨ ਖੇਤੀਬਾੜੀ ਆਰਡੀਨੈਂਸ ਬਿੱਲ ਤਿਆਰ ਕੀਤੇ ਹਨ, ਉਨ੍ਹਾਂ ਕਾਨੂੰਨ ਦੇ ਮਾਹਿਰ ਲੋਕਾਂ ਨੂੰ ਸਾਡੀਆਂ ਮੀਟਿੰਗਾਂ ਵਿਚ ਬਿਠਾਇਆ ਜਾਵੇ | ਆਗੂਆਂ ਨੇ ਕਿਹਾ ਕਿ ਲਾਡੋਵਾਲ ਟੋਲ ਪਲਾਜ਼ਾ ਵੀ ਕਿਸਾਨ ਜਥੇਬੰਦੀਆਂ ਲਈ ਇਕ ਯੂਨੀਵਰਸਿਟੀ ਦਾ ਕੰਮ ਕਰ ਰਿਹਾ ਹੈ, ਜਿਥੋਂ ਕਿਸਾਨ ਤੇ ਹੋਰ ਲੋਕ ਸੰਘਰਸ਼ ਸਬੰਧੀ ਕੁਝ ਸਿਖ ਕੇ ਜਾਂਦੇ ਹਨ ਜੋ ਅੱਗੋਂ ਜਾ ਕੇ ਹੋਰਾਂ ਨੂੰ ਲਾਮਬੰਦ ਕਰਕੇ ਸੰਘਰਸ਼ ਵਿਚ ਜੋੜਦੇ ਹਨ | ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਦ ਤੱਕ ਕੇਂਦਰ ਦੀ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਤਦ ਤਕ ਕਿਸਾਨ, ਮਜ਼ਦੂਰ ਵਪਾਰੀ ਤੇ ਕਿਰਤੀ ਲੋਕ ਸੰਘਰਸ਼ ਨੂੰ ਜਾਰੀ ਰੱਖਣਗੇ |
ਕਿਸਾਨ ਆਗੂਆਂ ਨੇ ਮੰਗ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੋ ਬਾਹਰਲੇ ਮੁਲਕਾਂ ਦੇ ਦੌਰੇ ਹਨ ਸਭ ਰੱਦ ਕੀਤੇ ਜਾਣੇ ਚਾਹੀਦੇ ਹਨ ਜਿੰਨਾਂ ਚਿਰ ਕਿਸਾਨਾਂ ਤੇ ਹੋਰਾਂ ਨੂੰ ਇਨਸਾਫ ਨਹੀਂ ਮਿਲ ਜਾਂਦਾ | ਇਸ ਮੌਕੇ ਕੇਂਦਰ ਸਰਕਾਰ ਮੁਰਦਾਬਾਦ, ਨਰਿੰਦਰ ਮੋਦੀ ਮੁਰਦਾਬਾਦ ਤੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਮੌਕੇ ਕਿਸਾਨਾਂ ਲਈ ਗੁਰੂ ਕਾ ਲੰਗਰ, ਠੰਡਾ ਜਲ ਤੇ ਕੋਲਡ ਡਰਿੰਕ ਆਦਿ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ | ਧਰਨਾ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਸ਼ਾਂਤੀਪੂਰਨ ਸਮਾਪਤ ਹੋਇਆ | ਇਸ ਮੌਕੇ ਐਂਬੂਲੈਂਸ, ਮਿਲਟਰੀ ਦੀਆਂ ਗੱਡੀਆਂ, ਪੁਲਿਸ ਮੁਲਾਜ਼ਮਾਂ, ਬਿਮਾਰਾਂ ਨੂੰ ਲੈ ਕੇ ਜਾਣ ਵਾਲੀਆਂ ਨਿੱਜੀ ਗੱਡੀਆਂ, ਏਅਰਪੋਰਟ 'ਤੇ ਜਾਣ ਵਾਲਿਆਂ ਤੋਂ ਇਲਾਵਾ ਪੇਪਰ ਦੇਣ ਵਾਲੇ ਬੱਚਿਆਂ ਨੂੰ ਛੋਟ ਦਿੱਤੀ ਗਈ | ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਬਾੜੇਵਾਲ, ਸੁਪਿੰਦਰ ਸਿੰਘ ਵਿਰਕ, ਸਰਪੰਚ ਅਮਰੀਕ ਸਿੰਘ ਬਾੜੇਵਾਲ, ਪ੍ਰਧਾਨ ਗੁਰਜੰਟ ਸਿੰਘ ਲਾਡੋਵਾਲ, ਜਥੇਦਾਰ ਕਰਮਜੀਤ ਸਿੰਘ ਮਲਕਪੁਰ, ਲਾਭ ਸਿੰਘ, ਦਰਸ਼ਨ ਸਿੰਘ ਗਰੇਵਾਲ, ਬੂਟਾ ਸਿੰਘ, ਸੋਨੂ ਸਿੱਧੂ, ਜਸਵਿੰਦਰ ਸਿੰਘ ਪੰਚ, ਸਰਪੰਚ ਮਨਜੀਤ ਸਿੰਘ ਤਲਵੰਡੀ, ਖੁਸ਼ਕਿਸਮਤ ਸਿੰਘ ਦਿਓਲ, ਸੁਰਿੰਦਰ ਸਿੰਘ ਪਵਾਰ, ਨੰਬਰਦਾਰ ਗੁਰਮੀਤ ਸਿੰਘ, ਸੁਰਿੰਦਰ ਨੰਗਲ, ਬਾਬਾ ਸੁਖਵਿੰਦਰ ਸਿੰਘ ਆਲੋਵਾਲ, ਇਕਬਾਲ ਸਿੰਘ ਮੰਝਫੁਗੂਵਾਲ, ਨਰਿੰਦਰ ਸਿੰਘ ਗਰੇਵਾਲ, ਡਾ. ਐੱਸ.ਐੱਸ. ਗਿੱਲ, ਜ਼ੈਲਦਾਰ ਗੁਰਜੀਤ ਸਿੰਘ ਗਿੱਲ ਲਾਦੀਆਂ, ਹਰਦੇਵ ਸਿੰਘ, ਹੀਰਾ ਲਾਲ, ਨੰਬਰਦਾਰ ਜਸਪਾਲ ਪਾਲਾ, ਪ੍ਰਧਾਨ ਗੁਰਮੀਤ ਸਿੰਘ ਬਾੜੇਵਾਲ, ਸਤਨਾਮ ਸਿੰਘ ਸੰਧੂ, ਜੱਗੀ ਬਾੜੇਵਾਲ, ਪ੍ਰਦੀਪ ਸਿੰਘ ਲਾਦੀਆਂ, ਬਾਈ ਜੌਹਲ, ਜਤਿੰਦਰ ਸਿੰਘ ਤਲਵਣ, ਪਿਆਰਾ ਸਿੰਘ ਸਾਬਕਾ ਸੈਕਟਰੀ, ਕਾਕਾ ਭਾਈ, ਜਸਬੀਰ ਸਿੰਘ, ਸਤਵਿੰਦਰ ਸਿੰਘ ਬਿੱਟੂ, ਜਸਵਿੰਦਰ ਕਲੇਰ ਬਹਾਦਰਪੁਰ, ਚੌਧਰੀ ਚਰਨ ਦਾਸ, ਸੁਰਜੀਤ ਸਿੰਘ ਮੰਗਾ, ਮਨਜੀਤ ਸਿੰਘ ਆਲੋਵਾਲ, ਹਰਜਿੰਦਰ ਸਿੰਘ, ਤਾਰਾ ਸਿੰਘ ਸਾਬਕਾ ਪੰਚ, ਅਜਮੇਰ ਸਿੰਘ, ਸੁਖੀ ਨਗਰ, ਤਰਲੋਚਨ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਮੇਜਰ ਸਿੰਘ ਆਲੋਵਾਲ, ਸਾਬਕਾ ਸਰਪੰਚ ਸੁਖਵੀਰ ਸਿੰਘ, ਗੁਰਮੀਤ ਸਿੰਘ, ਬਲਵੀਰ ਸਿੰਘ, ਸ਼ੰਭੂ ਦਾਸ, ਅਜੇ ਕੁਮਾਰ, ਮੱਘਰ ਸਿੰਘ, ਦੇਸ ਰਾਜ, ਸੋਨੀ ਪੰਚ, ਬਲਵੀਰ ਸਿੰਘ, ਕੁੱਕੂ, ਸੋਨੀ, ਨਿਰਮਲ ਸਿੰਘ ਸਰਪੰਚ ਨਗਰ, ਪਿੰਦਰ ਸਿੰਘ, ਜਸਵਿੰਦਰ ਸਿੰਘ ਕਾਨਾ ਢੇਸੀਆਂ, ਅਮਨਦੀਪ ਸਿੰਘ, ਜਸਵੰਤ ਸਿੰਘ, ਸੁਰਜੀਤ ਸਿੰਘ, ਸ਼ਿੰਗਾਰਾ ਸਿੰਘ, ਅਮਰਜੀਤ ਸਿੰਘ ਚੋਪੜਾ, ਹਰਦੀਪ ਸਿੰਘ, ਜਿੰਕੀ, ਸਤਨਾਮ ਸਿੰਘ ਪੱਪਾ, ਕੁਲਦੀਪ ਸਿੰਘ, ਸੁਲਤਾਨਪੁਰ, ਜਗਰੂਪ ਸਿੰਘ, ਬਹਾਦਰ ਸਿੰਘ, ਨਿੰਦਾ, ਮਨਪ੍ਰੀਤ ਸਿੰਘ, ਚਰਨਜੀਤ ਸਿੰਘ, ਜਿੰਦਰ, ਪਰਮਜੀਤ ਸਿੰਘ, ਪ੍ਰਭਦੀਪ ਸਿੰਘ ਭੱਟੀਆਂ, ਹਰਮਿੰਦਰ ਸਿੰਘ ਤੇਹਿੰਗ, ਸੁਖਪਾਲ ਸਿੰਘ ਆਦਿ ਹਾਜ਼ਰ ਸਨ |
ਜਥੇਦਾਰ ਨਿਮਾਣਾ ਦੀ ਅਗਵਾਈ ਹੇਠ ਕਿਸਾਨਾਂ ਦੇ ਹੱਕ 'ਚ ਵਿਸ਼ਾਲ ਰੋਸ ਧਰਨਾ-
ਮਨੁੱਖੀ ਸੇਵਾ ਕਾਰਜਾਂ ਨੂੰ ਸਮਰਪਿਤ ਸੰਸਥਾ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੰਜਾਬ ਦੇ ਮਿਹਨਤਕਸ਼ ਕਿਸਾਨਾਂ ਦੇ ਹੱਕ 'ਚ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਨਿਮਾਣਾ ਦੀ ਅਗਵਾਈ 'ਚ ਚੱਕਾ ਜਾਮ ਕਰਕੇ ਸ਼ਾਂਤਮਈ ਰੋਸ ਧਰਨਾ ਜਗਰਾਉਂ ਪੁਲ ਤੇ ਭਾਰਤ ਨਗਰ ਚੌਕ ਵਿਖੇ ਲਗਾਇਆ ਗਿਆ | ਧਰਨੇ ਦੀ ਸ਼ੁਰੂਆਤ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਵਲੋਂ ਮੂਲ ਮੰਤਰ ਅਤੇ ਗੁਰੂ ਮੰਤਰ ਸਿਮਰਨ ਕਰਵਾ ਕੇ ਕੀਤਾ ਗਿਆ | ਇਸ ਮੌਕੇ ਇੰਟਰਨੈਸ਼ਨਲ ਢਾਡੀ ਸਭਾ ਸੰਗੀਤ ਮੰਚ ਦੇ ਪ੍ਰਧਾਨ ਢਾਡੀ ਰੇਸ਼ਮ ਸਿੰਘ ਸਾਗਰ, ਢਾਡੀ ਕਮਲ ਸਿੰਘ ਬੱਦੋਵਾਲ ਦੇ ਜਥੇ ਤੇ ਕਵੀਸ਼ਰ ਸਰਬਜੀਤ ਸਿੰਘ ਬਿਰਦੀ, ਕਵੀਸ਼ਰ ਜਗਸ਼ਰਨ ਸਿੰਘ ਛੀਨਾ ਨੇ ਗੁਰੂ ਇਤਿਹਾਸ ਅਤੇ ਕਿਸਾਨੀ ਸੰਘਰਸ਼ ਕਵਿਤਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਰੋਸ ਧਰਨੇ 'ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ, ਵਲੰਟੀਅਰਾਂ ਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਨਿਮਾਣਾ, ਪ੍ਰਧਾਨ ਗੁ: ਦੂਖ ਨਿਵਾਰਨ ਸਾਹਿਬ ਪਿ੍ਤਪਾਲ ਸਿੰਘ ਤੇ ਪੰਥ ਪ੍ਰਸਿੱਧ ਕਥਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਇਨ੍ਹਾਂ ਕਾਲੇ ਕਾਨੂੰਨਾਂ ਨਾਲ ਜਿਥੇ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ | ਭਾਰਤ ਨਗਰ ਚੌਕ ਸ਼ਾਂਤਮਈ ਰੋਸ ਧਰਨੇ ਦੀ ਅਗਵਾਈ ਮਨਜੀਤ ਸਿੰਘ ਅਰੋੜਾ, ਬਿਟੂ ਭਾਟੀਆ, ਪ੍ਰਧਾਨ ਜਤਿੰਦਰਪਾਲ ਸਿੰਘ ਗਿਲਹੋਤਰਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਨੇ ਕੀਤੀ | ਰੋਸ ਧਰਨੇ 'ਚ ਟਰੇਡ ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ, ਜਗਦੀਸ਼ ਚੰਦ, ਐਡਵੋਕੇਟ ਪਰਵਿੰਦਰ ਸਿੰਘ ਬੱਤਰਾ, ਬਲਜੀਤ ਸਿੰਘ ਕਾਲਾ ਨੰਗਲ, ਬੀਬੀ ਸੁਖਵਿੰਦਰ ਕੌਰ ਸੁਖੀ, ਗੋਲਡੀ ਅਰਨੇਜਾ, ਪਿ੍ੰਸ, ਲਕਸ਼ਮਣ ਸਿੰਘ ਖਾਲਸਾ, ਹਰਜੀਤ ਸਿੰਘ, ਸ਼ਮਸ਼ੇਰ ਸਿੰਘ ਲਾਡੋਵਾਲ, ਸਰਪੰਚ ਗੁਰਸੇਵਕ ਸਿੰਘ ਬਾਠ, ਹਰਪ੍ਰੀਤ ਸਿੰਘ ਸੰਨੀ, ਕਾਲੀ ਸੌਂਧੀ, ਅਰਜੁਨ ਭੁੰਬਕ, ਪਾਵਨ ਟਾਂਕ, ਸ਼ਮਸ਼ੇਰ ਸਿੰਘ ਪ੍ਰਵਾਨਾ, ਅਮਰਜੀਤ ਸਿੰਘ ਕਲਸੀ, ਗੁਰਵਿੰਦਰਪਾਲ ਸਿੰਘ ਲਵਲੀ, ਦਾਲਵਿੰਦਰ ਸਿੰਘ ਆਸ਼ੂ, ਦਵਿੰਦਰ ਸਿੰਘ ਸ਼ਾਨ, ਰਾਜਦੀਪ ਸਿੰਘ ਸ਼ੰਟੀ, ਬਾਬਾ ਭਾਨਾ ਆਦਿ ਮੌਜੂਦ ਸਨ |
ਅਜ਼ਾਦ ਸਮਾਜ ਪਾਰਟੀ ਤੇ ਭੀਮ ਆਰਮੀ ਵਲੋਂ ਕਿਸਾਨਾਂ ਦੇ ਸਮਰਥਨ 'ਚ ਪ੍ਰਦਰਸ਼ਨ
ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਦੇ ਸਮਰਥਨ ਵਿਚ ਅਜ਼ਾਦ ਸਮਾਜ ਪਾਰਟੀ ਤੇ ਭੀਮ ਆਰਮੀ ਵਲੋਂ ਸੂਬਾ ਪ੍ਰਧਾਨ ਰਾਜੀਵ ਕੁਮਾਰ ਲਵਲੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਵਲੋਂ ਭਾਰਤ ਨਗਰ ਚੌਕ ਰੋਸ ਪ੍ਰਦਰਸ਼ਨ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜੀਵ ਕੁਮਾਰ ਲਵਲੀ ਨੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕੀਤੀ | ਇਸ ਦੌਰਾਨ ਸੰਯੁਕਤ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਜਗਦੀਸ਼ ਸਿੰਘ ਗਰਚਾ ਨੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ | ਪ੍ਰਦਰਸ਼ਨ 'ਚ ਅਜ਼ਾਦ ਸਮਾਜ ਪਾਰਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਇੰਦਰਜੀਤ ਸਿੰਘ, ਰਵੀ ਰਾਓ ਪ੍ਰਧਾਨ ਭੀਮ ਆਰਮੀ ਲੁਧਿਆਣਾ, ਇੰਦਰਜੀਤ ਕਮਾਲਕੇ ਪ੍ਰਧਾਨ ਏ.ਐਸ.ਪੀ. ਜ਼ਿਲ੍ਹਾ ਲੁਧਿਆਣਾ, ਜਸਵੀਰ ਸਿੰਘ, ਰਮੇਸ਼ ਮੱਲ ਕਾਰਾਬਾਰਾ ਵੀ ਮੌਜੂਦ ਰਹੇ |
ਜਵੱਦੀ ਟਕਸਾਲ ਵਲੋਂ ਕਿਸਾਨੀ ਸੰਘਰਸ਼ ਦੀ ਪੁਰਜ਼ੋਰ ਹਮਾਇਤ-
ਉੱਘੀ ਧਾਰਮਿਕ ਸ਼ਖਸ਼ੀਅਤ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕਿਸਾਨਾਂ ਦੇ ਇਕ ਸਾਲ ਤੋਂ ਚੱਲ ਰਹੇ ਸੰਘਰਸ਼ ਦੀ ਪੁਰਜੋਰ ਹਮਾਇਤ ਕਰਦਿਆਂ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨ ਫੇਰੀ ਤੌਰ 'ਤੇ ਵਾਪਿਸ ਲੈ ਕੇ 32 ਕਿਸਾਨ ਜਥੇਬੰਦੀਆਂ ਦੇ ਸੰਯਕਤ ਕਿਸਾਨ ਮੋਰਚੇ ਵਿਚ ਬੈਠੇ ਕਿਸਾਨ ਮੋਰਚੇ ਦੀ ਮੰਗ ਨੂੰ ਮੰਨ ਕੇ ਆਪਣੇ ਹੱਠ ਦਾ ਤਿਆਗ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਜੋ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਅਨੇਕਾਂ ਕਸ਼ਟ ਸਹਾਰ ਦੇ ਦੇਸ਼ ਦੇ ਲੋਂਕਾਂ ਦਾ ਪੇਟ ਭਰਦੇ ਹਨ, ਉਨ੍ਹਾਂ ਦੇ ਹੱਕ ਵਿਚ ਕਦੀ ਆਗੂਆਂ ਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ, ਪਰ ਮੌਜੂਦਾ ਸਰਕਾਰ ਕਾਰਪੋਰਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦਾ ਘਾਣ ਕਰਨ 'ਤੇ ਤੁੱਲੀ ਹੋਈ ਹੈ | ਉਨ੍ਹਾਂ ਨੇ ਅੱਜ ਦੇ ਬੰਦ ਦੀ ਪੁਰਜੋਰ ਹਮਾਇਤ ਕਰਦਿਆਂ ਦੇਸ਼ ਦੇ ਲੋਕਾਂ ਦਾ ਬੰਦ ਦੇ ਸਮਰਥਨ ਲਈ ਧੰਨਵਾਦ ਕੀਤਾ |
ਲੁਧਿਆਣਾ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ-
ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਭਾਰਤ ਬੰਦ ਦਾ ਸਮਰਥਨ ਕਰਦੇ ਹੋਏ ਮਜਲਿਸ ਅਹਿਰਾਰ ਇਸਲਾਮ ਹਿੰਦ ਵਲੋਂ ਫੀਲਡ ਗੰਜ ਚੌਕ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਮੁਜਾਹਰਾ ਕੀਤਾ | ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਿਸਾਨ ਭਰਾਵਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਵਲੋਂ ਨਜ਼ਰ ਅੰਦਾਜ ਕਰਨਾ ਸ਼ਰਮ ਦੀ ਗੱਲ ਹੈ | ਸ਼ਾਹੀ ਇਮਾਮ ਨੇ ਕਿਹਾ ਕਿ ਸੱਤਾ ਦਾ ਮਤਲਬ ਇਹ ਨਹੀਂ ਕੀ ਜਨਤਾ ਦੀ ਆਵਾਜ ਨੂੰ ਨਜ਼ਰ ਅੰਦਾਜ ਕਰ ਦਿੱਤਾ ਜਾਵੇ | ਸਾਡਾ ਦੇਸ਼ ਸੱਭ ਤੋਂ ਵੱਡਾ ਲੋਕਤੰਤਰ ਹੈ, ਇੱਥੇ ਤਾਨਾਸ਼ਾਹੀ ਨਹੀਂ ਚੱਲ ਸਕਦੀ | ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਦੇਸ਼ ਦਾ ਹਰ ਵਰਗ ਆਪਣੇ ਕਿਸਾਨ ਭਰਾਵਾਂ ਦੇ ਨਾਲ ਹੈ ਤੇ ਜਦੋਂ ਤੱਕ ਕਿਸਾਨ ਅੰਦੋਲਨ ਚੱਲੇੇਗਾ ਸਰਵ ਧਰਮ ਦੇ ਲੋਕ ਨਾਲ ਰਹਿਣਗੇ | ਭਾਰਤ ਬੰਦ ਦੇ ਦੌਰਾਨ ਜਾਮਾ ਮਸਜਿਦ ਦੇ ਸਾਹਮਣੇ ਕੇਂਦਰ ਸਰਕਾਰ ਦਾ ਪੁਤਲਾ ਫੂਕ ਕੇ ਪ੍ਰਦਰਸ਼ਨਕਾਰੀ ਮੋਦੀ ਸਰਕਾਰ ਮੁਰਦਾਬਾਦ, ਕੌਮੀ ਏਕਤਾ ਜਿੰਦਾਬਾਦ, ਕਾਲੇ ਕਾਨੂੰਨ ਵਾਪਸ ਲਓ, ਜੈ ਜਵਾਨ ਜੈ ਕਿਸਾਨ ਦੇ ਨਾਰੇ ਵੀ ਲਗਾ ਰਹੇ ਸਨ | ਇਸ ਮੌਕੇ ਮੁਹੰਮਦ ਮੁਸਤਕੀਮ, ਅਬਦੁਲ ਰਿਜਵਾਨ, ਮੁਫਤੀ ਸੱਦਾਮ ਹੁਸੈਨ, ਮੁਜਾਹਿਦ ਤਾਰਿਕ, ਸ਼ਾਹਨਵਾਜ ਅਹਿਮਦ, ਸੂਰਜ ਅੰਸਾਰੀ, ਪਰਵੇਜ ਆਲਮ, ਜੈਨੁਲਾਬਦੀਨ ਆਦਿ ਮੌਜੂਦ ਸਨ |
ਯੂਨਾਈਟਡ ਯੂਥ ਫ਼ੈਡਰੇਸ਼ਨ ਵਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ-
ਯੂਨਾਈਟਡ ਯੂਥ ਫ਼ੈਡਰੇਸ਼ਨ ਅਤੇ ਐੱਨ.ਪੀ.ਸੀ. ਟ੍ਰਾਂਸਪੋਰਟ ਦੇ ਸੈਂਕੜੇ ਮੈਂਬਰਾਂ ਵਲੋਂ ਸ਼ੇਰਪੁਰ ਚੌਕ ਵਿਖੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਵਲੋਂ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਦਿੱਲੀ-ਅੰਮਿ੍ਤਸਰ ਮਾਰਗ ਪੂਰਨ ਤੌਰ 'ਤੇ ਬੰਦ ਰੱਖਿਆ, ਪਰ ਜ਼ਰੂਰੀ ਵਸਤਾ, ਐਬੂਲੈਂਸ ਵਾਹਨਾਂ ਦੇ ਨਾਲ-ਨਾਲ ਮਰੀਜ਼ਾਂ ਨੂੰ ਹਸਪਤਾਲ ਲੈ ਜਾਣ ਵਾਲੀਆਂ ਗੱਡੀਆਂ ਦੇ ਆਉਣ-ਜਾਣ ਲਈ ਰਸਤਾ ਵੀ ਦਿੱਤਾ ਗਿਆ | ਕੇਂਦਰ ਸਰਕਾਰ ਵਿਰੁੱਧ ਅਪਣਾ ਰੋਸ ਪ੍ਰਗਟ ਕਰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਸੋਹਣ ਸਿੰਘ ਗੋਗਾ ਅਤੇ ਟਰਾਂਸਪੋਰਟ ਦੇ ਮੁਖੀ ਹਰਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਪਣੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਮਨਵਾਉਣ ਲਈ ਲਗਾਏ ਗਏ ਕਿਸਾਨ ਮੋਰਚੇ ਦੌਰਾਨ ਹੁਣ ਤੱਕ ਇਕ ਹਜ਼ਾਰ ਦੇ ਕਰੀਬ ਕਿਸਾਨ ਸ਼ਹਾਦਤ ਦੇ ਚੁੱਕੇ ਹਨ, ਪਰ ਦੇਸ਼ ਦੀ ਅੰਨੀ ਤੇ ਬੋਲੀ ਸਰਕਾਰ ਦੇ ਕੰਨੀ ਜੂੰ ਨਹੀਂ ਸਰਕ ਰਹੀ | ਸ. ਗੋਗਾ ਤੇ ਸੰਧੂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਿੱਖ ਕੌਮ ਨੇ ਜਿੱਥੇ ਵੀ ਮੋਰਚੇ ਲਾਏ ਨੇ ਉੱਥੋਂ ਮੁੰਹ ਮੋੜਕੇ ਵਾਪਸ ਨਹੀਂ, ਸਗੋਂ ਜਿੱਤ ਪ੍ਰਾਪਤ ਕਰਕੇ ਆਏ ਹਨ ਤੇ ਕਿਸਾਨ ਮੋਰਚਾ ਵੀ ਅਪਣੀ ਜਿੱਤ ਦੇ ਝੰਡੇ ਗੱਡ ਕੇ ਵਾਪਸ ਪਰਤੇਗਾ | ਇਸ ਮੌਕੇ ਕੁਲਵੰਤ ਸਿੰਘ, ਕੁੰਦਨ ਸਿੰਘ ਨਾਗੀ, ਹਰਭਜਨ ਸਿੰਘ ਚਾਚਾ, ਹਰਦੀਪ ਲਾਡੀ, ਨਰਿੰਦਰ ਸਿੰਘ ਉੱਭੀ, ਸੁਖਵੰਤ ਸਿੰਘ ਨਾਗੀ, ਅਮਰਜੀਤ ਸਿੰਘ ਮੱਕੜ, ਗੁਰਪਾਲ ਸਿੰਘ ਢੋਲੇਵਾਲ, ਅਮਰਜੀਤ ਸਿੰਘ ਅਰੋੜਾ, ਮਨਜੀਤ ਸਿੰਘ ਰੂਪੀ, ਹਰਦੇਵ ਸਿੰਘ ਸੰਗੋਵਾਲ, ਮਨਵੀਰ ਸਿੰਘ, ਅਜੇ ਵਰਮਾ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਦਵਿੰਦਰ ਸ਼ਰਮਾ, ਦਵਿੰਦਰ ਕਲਸੀ, ਬਿੱਲੂ ਢੋਲੇਵਾਲ, ਬਿੰਦਰ ਕੰਗ ਵੀ ਹਾਜ਼ਰ ਸਨ |
ਭਾਰਤ ਬੰਦ ਦੇ ਸੱਦੇ 'ਤੇ ਪੁਲਿਸ ਕਮਿਸ਼ਨਰ ਨੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕੀਤੀ--
ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੇ ਮੱਦੇਨਜ਼ਰ ਅੱਜ ਸ਼ਹਿਰ ਵਿਚ ਪੁਲਿਸ ਵਲੋਂ ਸੁਰੱਖਿਆ ਦੇ ਜ਼ਬਰਦਸਤ ਬੰਦੋਬਸਤ ਕੀਤੇ ਗਏ ਸਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਅੱਜ ਸਵੇਰ ਤੋਂ ਹੀ ਵੱਖ-ਵੱਖ ਥਾਂਵਾਂ 'ਤੇ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਕਿਸਾਨ ਮੋਰਚੇ ਵਲੋਂ ਪ੍ਰਦਰਸ਼ਨ ਕੀਤੇ ਜਾਨੇ ਸਨ ਉਸ ਥਾਂ 'ਤੇ ਪੁਲਿਸ ਵਲੋਂ ਵਾਧੂ ਫੋਰਸ ਤੈਨਾਤ ਕੀਤੀ ਗਈ ਸੀ ਤੇ ਉੱਥੇ ਇਕ ਉੱਚ ਪੁਲਿਸ ਅਧਿਕਾਰੀ ਇਨ੍ਹਾਂ ਸਾਰੇ ਸੁਰੱਖਿਆ ਦੀ ਨਿਗਰਾਨੀ ਕਰ ਰਿਹਾ ਸੀ ਪੁਲਿਸ ਵਲੋਂ ਅੱਜ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡਿਆ ਗਿਆ ਸੀ ਤੇ ਹਰੇਕ ਜ਼ੋਨ ਵਿਚ ਸੁਰੱਖਿਆ ਪ੍ਰਬੰਧਾਂ ਦਾ ਜ਼ਿੰਮਾ ਇਕ ਏ.ਡੀ.ਸੀ.ਪੀ. ਰੈਂਕ ਦੇ ਅਧਿਕਾਰੀ ਨੂੰ ਸੌਂਪਿਆ ਗਿਆ ਸੀ | ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਇਨ੍ਹਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖ਼ੁਦ ਕੀਤੀ ਜਾ ਰਹੀ ਸੀ | ਬੀਤੀ ਸ਼ਾਮ ਡੀ.ਜੀ.ਪੀ. ਵਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਦੇ ਸਾਰੇ ਪੁਲਿਸ ਮੁਖੀਆਂ ਨਾਲ ਮੀਟਿੰਗ ਕੀਤੀ ਸੀ ਅਤੇ ਸਾਰੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ | ਜੁਆਇੰਟ ਪੁਲਿਸ ਕਮਿਸ਼ਨਰ ਜੇ ਐਲੀਚੇਲਜੀਅਨ ਨੇ ਦੱਸਿਆ ਕਿ ਬੰਦ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ | ਸ਼ਹਿਰ ਦੇ ਚਾਰੇ ਬਾਈਪਾਸਾਂ 'ਤੇ ਪੁਲਿਸ ਵਲੋਂ ਵਾਧੂ ਫੋਰਸ ਤਾਇਨਾਤ ਕੀਤੀ ਗਈ ਸੀ |
ਵਕੀਲਾਂ ਨੇ ਵੀ ਕੰਮਕਾਜ ਕੀਤਾ ਬੰਦ-
ਅਦਾਲਤੀ ਕੰਪਲੈਕਸ ਵਿਚ ਵਕੀਲਾਂ ਵਲੋਂ ਵੀ ਅੱਜ ਆਪਣਾ ਕੰਮਕਾਜ ਠੱਪ ਕੀਤਾ ਗਿਆ ਸੀ | ਵਕੀਲਾਂ ਦੀ ਜਥੇਬੰਦੀ ਬਾਰ ਐਸੋਸੀਏਸ਼ਨ ਵਲੋਂ ਬੀਤੇ ਦਿਨ ਕਿਸਾਨਾਂ ਦੀ ਹਮਾਇਤ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ | ਅੱਜ ਬੰਦ ਦੇ ਮੱਦੇਨਜ਼ਰ ਅਦਾਲਤੀ ਕੰਪਲੈਕਸ ਵਿਚ ਵਕੀਲ ਅਦਾਲਤਾਂ ਵਿਚ ਹਾਜ਼ਰ ਨਹੀਂ ਹੋਏ ਜਿਸ 'ਤੇ ਮਾਣਯੋਗ ਜੱਜਾਂ ਵਲੋਂ ਵੀਹ ਕੇਸਾਂ ਨੂੰ ਤਰੀਕਾਂ ਪਾ ਕੇ ਸਬੰਧਿਤ ਅਮਲੇ ਨੂੰ ਫਾਰਗ ਕਰ ਦਿੱਤਾ ਗਿਆ |
ਰੇਲ ਆਵਾਜਾਈ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ-
ਬੰਦ ਦੇ ਮੱਦੇਨਜ਼ਰ ਅੱਜ ਰੇਲਵੇ ਪੁਲਿਸ ਵਲੋਂ ਵੀ ਸਟੇਸ਼ਨ 'ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ | ਰੇਲ ਪ੍ਰਸ਼ਾਸਨ ਵਲੋਂ 14 ਦੇ ਕਰੀਬ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਸਨ ਅਤੇ ਕੁਝ ਗੱਡੀਆਂ ਦੇ ਰੂਟ ਤਬਦੀਲ ਕਰ ਦਿੱਤੇ ਗਏ ਸਨ | ਬੰਦ ਕਾਰਨ ਰੇਲਵੇ ਸਟੇਸ਼ਨ 'ਤੇ ਵੀ ਸੁੰਨਸਾਨ ਸੀ, ਪਰ ਕੁਝ ਮੁਸਾਫ਼ਰ ਗੱਡੀਆਂ ਦਾ ਇੰਤਜ਼ਾਰ ਕਰਦੇ ਵੇਖੇ ਗਏ | ਪੁਲਿਸ ਵਲੋਂ ਸ਼ਤਾਬਦੀ ਸਮੇਤ ਕਈ ਰੇਲ ਗੱਡੀਆਂ ਦੀ ਚੈਕਿੰਗ ਵੀ ਕੀਤੀ ਗਈ | ਰੇਲਵੇ ਮੁਲਾਜ਼ਮ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਕੰਮਕਾਜ ਠੱਪ ਰੱਖਿਆ ਗਿਆ | ਕਈ ਗੱਡੀਆਂ ਸਟੇਸ਼ਨ ਦੇ ਬਾਹਰ ਹੀ ਰੋਕ ਦਿੱਤੀਆਂ ਗਈਆਂ ਸਨ |
ਸ਼ਹਿਰ ਦੀਆਂ ਹੋਲਸੇਲ ਮਾਰਕੀਟਾਂ ਰਹੀਆਂ ਬੰਦ-
ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਕਰਦਿਆਂ ਸ਼ਹਿਰ ਦੀਆਂ ਹੋਲਸੇਲ ਮਾਰਕੀਟਾਂ ਦੇ ਦੁਕਾਨਦਾਰਾਂ ਨੇ ਸ਼ਾਮ 4 ਵਜੇ ਤੱਕ ਆਪਣੇ ਕਾਰੋਬਾਰ ਬੰਦ ਰੱਖੇ | ਅਕਾਲ ਮਾਰਕੀਟ, ਨਿਗਰ ਮਾਰਕੀਟ, ਏ.ਸੀ. ਮਾਰਕੀਟ (ਕੈਲੀਬਰ ਪਲਾਜਾ), ਮਾਤਾ ਰਾਣੀ ਰੋਡ, ਮੀਨਾ ਬਾਜ਼ਾਰ, ਸਰਾਫਾ ਬਾਜ਼ਾਰ, ਚੌੜਾ ਬਾਜ਼ਾਰ, ਗੁੱਜਰਮੱਲ ਰੋਡ, ਕੇਸਰਗੰਜ ਰੋਡ, ਸਿਨੇਮਾ ਰੋਡ ਸਮੇਤ ਆਸ-ਪਾਸ ਦੀਆਂ ਮਾਰਕੀਟਾਂ ਪੂਰਨ ਤੌਰ 'ਤੇ ਬੰਦ ਰਹੀਆਂ | ਅਕਾਲ ਮਾਰਕੀਟ ਚੌੜਾ ਬਾਜ਼ਾਰ ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਬੰਟੀ ਅਤੇ ਚੇਅਰਮੈਨ ਹਰਦੀਪ ਸਿੰਘ ਨੇ ਦੱਸਿਆ ਕਿ ਦੁਕਾਨਦਾਰਾਂ ਵਲੋਂ ਬੰਦ ਨੂੰ ਪੂਰਾ ਹੁੰਗਾਰਾ ਦਿੱਤਾ ਗਿਆ |
ਭਾਰਤ ਬੰਦ ਦੇ ਸੱਦੇ ਨੂੰ ਹਲਕਾ ਸਾਹਨੇਵਾਲ 'ਚ ਮਿਲਿਆ ਭਰਵਾਂ ਹੁੰਗਾਰਾ-
ਭਮੀਆਂ ਕਲਾਂ, 27 ਸਤੰਬਰ (ਜਤਿੰਦਰ ਭੰਬੀ)-ਤਿੰਨੋਂ ਖੇਤੀਬਾੜੀ ਕਾਨੂੰਨ ਦੇ ਵਿਰੋਧ ਵਿਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ 'ਚ ਭਰਵਾਂ ਹੁੰਗਾਰਾ ਮਿਲਿਆ | ਰਾਹੋਂ ਰੋਡ, ਤਾਜਪੁਰ ਰੋਡ ਅਤੇ ਚੰਡੀਗੜ੍ਹ ਰੋਡ ਤੇ ਵੱਸਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਆਪ ਮੁਹਾਰੇ ਹੋ ਕੇ ਟਰੈਕਟਰ ਟਰਾਲੀਆਂ ਵੱਖ ਵੱਖ ਚੌਂਕਾਂ ਅਤੇ ਸੜਕਾਂ ਦੇ ਵਿਚਕਾਰ ਖੜ੍ਹੀਆਂ ਕਰਕੇ ਆਵਾਜਾਈ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤੀ ਗਈ | ਜਮਾਲਪੁਰ ਚੌਂਕ ਵਿਖੇ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਪਾਲ ਸਿੰਘ ਗਰੇਵਾਲ ਦੀ ਅਗਵਾਈ ਹੇਠ ਸੜਕ ਵਿਚਕਾਰ ਟੈਂਟ ਲਗਾ ਕੇ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਵੱਡੇ ਕਾਫ਼ਲੇ ਬਣਾ ਕੇ ਕੇਂਦਰ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਹੇਠ ਧਰਨੇ ਵਾਲੀ ਥਾਂ 'ਤੇ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਪਾਲ ਸਿੰਘ ਗਰੇਵਾਲ, ਜਸਪਾਲ ਸਿੰਘ ਗਰੇਵਾਲ, ਜ਼ੋਰਾ ਸਿੰਘ ਗਰੇਵਾਲ ਸਰਪੰਚ ਭਾਮੀਆਂ, ਐਡਵੋਕੇਟ ਹਰਪ੍ਰੀਤ ਸਿੰਘ ਅਤੇ ਰਣਜੀਤ ਲੱਕੀ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ ਵੱਖ ਥਾਵਾਂ ਤੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ, ਉਸਤੋਂ ਭਾਜਪਾ ਸਰਕਾਰ ਨੂੰ ਇਹ ਅੰਦਾਜ਼ਾ ਲਗਾ ਲੈਣਾ ਚਾਹੀਦਾ ਹੈ ਕਿ ਇੱਕ ਨਾ ਇੱਕ ਦਿਨ ਇਹ ਤਿੰਨੋਂ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣੇ ਹਨ | ਇਸ ਮੌਕੇ ਅਜੀਤ ਸਿੰਘ ਸਰਪੰਚ ਖਾਸੀ ਕਲਾਂ, ਜਰਨੈਲ ਸਿੰਘ ਭਾਮੀਆਂ, ਦਵਿੰਦਰ ਸਿੰਘ ਰਿਟਾਇਰਡ ਈ.ਓ., ਮਨਜੀਤ ਸਿੰਘ, ਹਰਜਿੰਦਰ ਸਿੰਘ, ਅਵਤਾਰ ਸਿੰਘ, ਨੀਲਮ ਮਾਮੀ, ਸੋਨੂੰ ਗਰੇਵਾਲ, ਮਨਜੀਤ ਸਿੰਘ ਸਰਪੰਚ ਭਾਮੀਆਂ ਖੁਰਦ, ਪ੍ਰੀਤ ਗਰੇਵਾਲ, ਕਮਲਜੀਤ ਸਿੰਘ, ਰੁਪਿੰਦਰ ਸਿੰਘ, ਸਿਮਰਨਜੋਤ ਕੈਪਟਨ, ਪੁਸ਼ਪਿੰਦਰ ਸਿੰਘ, ਤਰਲੋਕ ਸਿੰੰਘ, ਦੀਪਕ ਐੱਲ.ਆਈ.ਜੀ. ਫਲੈਟ, ਹਰਿੰਦਰਪਾਲ ਸਿੰਘ ਖਾਸੀ ਕਲਾਂ, ਹਰਜੀਤ ਸਿੰਘ, ਬਲਜਿੰਦਰ ਸਿੰਘ, ਹਰਵਿੰਦਰ ਸਿੰਘ, ਲੰਬੜਦਾਰ ਸੁਰਿੰਦਰਪਾਲ ਸਿੰਘ ਹੁੰਦਲ ਹਵਾਸ, ਬਾਬਾ ਚਮਕੌਰ ਸਿੰਘ, ਜੁਗਿੰਦਰ ਟਾਈਗਰ, ਕਾਕਾ ਗਿੱਲ, ਹਰਿੰਦਰ ਸਿੰਘ ਘਈ, ਸਰਪੰਚ ਟੀਟੂ ਜੌਲੀ, ਸਾਬਕਾ ਕੌਂਸਲਰ ਸੁਖਵਿੰਦਰ ਸਿੰਘ ਬੱਲੂ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਮੁੰਡੀਆਂ ਚੌਂਕ 'ਚ ਗੁਰਮੀਤ ਸਿੰਘ ਮੁੰਡੀਆਂ ਦੀ ਅਗਵਾਈ ਹੇਠ ਧਰਨਾ ਲਗਾ ਕੇ ਆਵਾਜਾਈ ਮੁਕੰਮਲ ਤੌਰ 'ਤੇ ਠੱਪ ਕੀਤੀ ਗਈ | ਕਿਸਾਨ ਅੰਦੋਲਨ ਸਿਰਫ ਕਿਸਾਨਾਂ ਦੇ ਹੱਕਾਂ ਲਈ ਨਹੀਂ ਦੇਸ਼ ਦੇ ਹਿਤਾਂ ਲਈ ਵੀ-ਹੌਬੀ
ਕਿਸਾਨ ਜੱਥੇਬੰਦੀਆਂ ਵਲੋਂ ਦੇਸ਼ ਵਿਚ ਚੱਕਾ ਜਾਮ ਤੇ ਬੰਦ ਦੀ ਕਾਲ ਨੂੰ ਪੰਜਾਬ ਦੀ ਸਰਗਰਮ ਵਿਦਿਆਰਥੀ ਜਥੇਬੰਦੀ ਸਟੂਡੈਂਟਸ ਡੈਮੋਕ੍ਰੈਟਿਕ ਫੈਡਰੇਸ਼ਨ (ਐੱਸ. ਡੀ. ਐੱਫ.) ਵਲੋਂ ਵੀ ਪੂਰਨ ਸਮਰਥਨ ਦਿੱਤਾ ਗਿਆ | ਜਥੇਬੰਦੀ ਦੇ ਕੌਮੀ ਪ੍ਰਧਾਨ ਜਸਪ੍ਰੀਤ ਸਿੰਘ ਹੌਬੀ ਦੀ ਅਗਵਾਈ ਹੇਠ ਜਥੇਬੰਦੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵਲੋਂ ਸਰਾਭਾ ਨਗਰ ਚੌਂਕ ਪੱਖੋਵਾਲ ਰੋਡ ਵਿਖੇ ਸ਼ਾਂਤਮਈ ਰੋਸ ਮਾਰਚ ਕੱਢਿਆ ਗਿਆ ਤੇ ਪੰਜਾਬ ਵਾਸੀਆਂ ਨੂੰ ਜਥੇਬੰਦੀ ਵਲੋਂ ਕਿਸਾਨ ਅੰਦੋਲਨ ਅਤੇ ਪੰਜਾਬ ਬੰਦ ਦੀ ਕਾਲ ਨੂੰ ਪੂਰਨ ਸਮਰਥਨ ਦੇਣ ਦੀ ਅਪੀਲ ਕੀਤੀ ਗਈ | ਸ. ਹੌਬੀ ਨੇ ਕਿਸਾਨਾਂ ਵਲੋਂ ਸ਼ਾਂਤਮਈ ਰੋਸ ਮਾਰਚ ਤੇ ਧਰਨੇ ਲਾਉਣ ਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਪ੍ਰਸ਼ੰਸ਼ਾ ਕੀਤੀ | ਇਸ ਮੌਕੇ ਮਾਨਵਜੋਤ ਸਿੰਘ, ਗੁਰਨਿੰਦਰ ਸਿੰਘ ਗੋਜ਼ੀ, ਗੁਰਪ੍ਰੀਤ ਸਿੰਘ ਸਰਨਾ, ਨਵਦੀਪ ਸਿੰਘ ਬਿਰਦੀ, ਜਸਵਿੰਦਰ ਸਿੰਘ ਵਿੱਕੀ, ਮਨਪ੍ਰੀਤ ਸਿੰਘ ਅਰੋੜਾ, ਬਲਵਿੰਦਰ ਸਿੰਘ ਸੀਹੜਾ, ਦੀਪਇੰਦਰ ਸਿੰਘ ਛਾਬੜਾ, ਜਗਰੂਪ ਸਿੰਘ ਸਰਾਂ, ਮਨਪ੍ਰੀਤ ਸਿੰਘ, ਅੰਕੁਰ ਗੁਪਤਾ, ਮਨਵੀਰ ਸਿੰਘ ਅਤੇ ਐੱਮ. ਪੀ. ਸਿੰਘ ਸਮੇਤ ਕਈ ਬੀਬੀਆਂ ਅਤੇ ਨੌਜਵਾਨ ਸ਼ਾਮਿਲ ਸਨ |
ਵੱਖ-ਵੱਖ ਥਾਵਾਂ 'ਤੇ ਕਿਸਾਨਾਂ ਤੇ ਹੋਰ ਜਥੇਬੰਦੀਆਂ ਨੇ ਰੋਸ ਪ੍ਰਗਟਾਇਆ
ਲੁਧਿਆਣਾ, (ਪੁਨੀਤ ਬਾਵਾ)-ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ | ਭਾਰਤ ਬੰਦ ਨੂੰ ਲੁਧਿਆਣਾ ਸ਼ਹਿਰ ਵਿਚ ਹੁੰਗਾਰਾ ਮਿਲਿਆ | ਸ਼ਹਿਰ ਵਿਚ ਸੋਮਵਾਰ ਹੋਣ ਕਰਕੇ ਬਹੁਤ ਬਜਾਰ ਬੰਦ ਦਿਸੇ ਤੇ ਸਨਅਤੀ ਇਕਾਈਆਂ ਵੀ ਲਗਪਗ ਬੰਦ ਹੀ ਨਜ਼ਰ ਆਈਆਂ | ਪਰ ਸ਼ਹਿਰ ਅੰਦਰ ਖਾਣ ਪੀਣ, ਸਬਜ਼ੀ, ਫ਼ਲ ਤੇ ਦੁੱਧ ਦੀਆਂ ਦੁਕਾਨਾਂ ਅਤੇ ਸ਼ਰਾਬ ਦੇ ਠੇਕੇ ਆਮ ਵਾਂਗ ਖੁੱਲ੍ਹੇ ਨਜ਼ਰ ਆਏ | ਲੁਧਿਆਣਾ ਦੇ ਟਰਾਂਸਪੋਰਟ ਨਗਰ ਦੇ ਲਗਪਗ ਸਾਰੇ ਦਫ਼ਤਰ ਬੰਦ ਰਹੇ ਸ਼ਹਿਰ ਵਿਚੋਂ ਹੋਰ ਵਪਾਰਕ ਵਾਹਨਾਂ ਦੀ ਆਵਾਜਾਈ ਵਿਚ ਠੱਪ ਰਹੀ | ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਕਿਸਾਨ ਯੂਨੀਅਨਾਂ ਦੇ ਆਗੂੁਆਂ, ਕਿਰਤੀ ਜਥੇਬੰਦੀਆਂ, ਟਰਾਂਸਪੋਰਟਰਾਂ, ਸਿਆਸੀ ਪਾਰਟੀਆਂ ਤੇ ਹੋਰਾਂ ਵਲੋਂ ਸੜਕਾਂ 'ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਨੂੰ ਲਿਆਂਦੇ ਗਏ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ | ਪ੍ਰਦਰਸ਼ਨਕਾਰੀਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਣ ਦਾ ਐਲਾਨ ਕੀਤਾ |
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਲਿਪ ਵਲੋਂ ਜਲੰਧਰ ਬਾਈਪਾਸ ਵਿਖੇ ਰੋਸ ਪ੍ਰਦਰਸ਼ਨ-
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਲੋਕ ਇਨਸਾਫ਼ ਪਾਰਟੀ ਵਲੋਂ ਅੱਜ ਲੁਧਿਆਣਾ ਦੇ ਜਲੰਧਰ ਬਾਈਪਾਸ ਵਿਖੇ ਸੜਕ 'ਤੇ ਆਵਾਜਾਈ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਰੋਸ ਪ੍ਰਦਰਸ਼ਨ ਕਰਨ ਸਮੇਂ ਰਾਜਿੰਦਰ ਸਿੰਘ ਕਾਸਾਬਾਦ, ਤਰਸੇਮ ਸਿੰਘ ਕਾਸਾਬਾਦ, ਰਛਪਾਲ ਕਾਸਾਬਾਦ, ਰਣਧੀਰ ਸਿੰਘ ਸਿਵੀਆ ਜਨਰਲ ਸਕੱਤਰ ਲੋਕ ਇਨਸਾਫ਼ ਪਾਰਟੀ, ਰਾਜਦੀਪ ਸਿੰਘ ਕਾਸਾਬਾਦ, ਨੰਬਰਦਾਰ ਗੁਰਮੀਤ ਸਿੰਘ ਕਾਸਾਬਾਦ, ਜਗਵੀਰ ਸਿੰਘ ਹਨੀ ਕਾਸਾਬਾਦ, ਸੁਰਿੰਦਰ ਸਿੰਘ ਕਾਸਾਬਾਦ, ਮਨਵੀਰ ਸਿੰਘ ਕਾਸਾਬਾਦ, ਡਾ.ਸਰਦਾਰਾ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸਰਾਲੀ, ਸੁਰਜੀਤ ਡਿਪਟੀ, ਗਗਨ ਸੰਧੂ ਆਦਿ ਹਾਜ਼ਰ ਸਨ |
ਮਜ਼ਦੂਰ ਜਥੇਬੰਦੀਆਂ ਵਲੋਂ ਸਮਰਾਲਾ ਚੌਕ 'ਚ ਕੇਂਦਰ ਖਿਲਾਫ਼ ਰੋਸ ਪ੍ਰਦਰਸ਼ਨ-
ਅੱਜ ਭਾਰਤ ਬੰਦ ਤਹਿਤ ਲੁਧਿਆਣਾ ਦੀਆਂ ਮਜ਼ਦੂਰਾਂ-ਨੌਜਵਾਨਾਂ ਦੀਆਂ ਜਥੇਬੰਦੀਆਂ ਵਲੋਂ ਲੁਧਿਆਣੇ ਦੇ ਸਮਰਾਲਾ ਚੌਂਕ 'ਤੇ ਜਾਮ ਲਗਾ ਕੇ ਰੋਸ-ਮੁਜ਼ਾਹਰਾ ਕੀਤਾ ਗਿਆ | ਜਥੇਬੰਦੀਆਂ ਨੇ ਤਿੰਨੋਂ ਖੇਤੀ ਕਾਨੂੰਨ ਤੇ ਚਾਰ ਕਿਰਤ ਕੋਡਾਂ ਦੇ ਰੂਪ ਵਿਚ ਲਿਆਂਦੇ ਨਵੇਂ ਕਿਰਤ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ | ਰੋਸ-ਮੁਜਾਹਰੇ ਨੂੰ ਟੈਕਸਟਾਇਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਅਤੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਇਨਕਲਾਬੀ ਮਜ਼ਦੂਰ ਕੇਂਦਰਨੇ ਸੰਬੋਧਨ ਕੀਤਾ |
ਪੀ.ਏ.ਯੂ. ਦੇ ਅਧਿਆਪਕਾਂ, ਮੁਲਾਜ਼ਮਾ, ਵਿਦਿਆਰਥੀਆ ਤੇ ਪੈਨਸ਼ਨਰਜ਼ ਵਲੋਂ ਰੋਸ ਧਰਨਾ-
ਸਯੁੰਕਤ ਕਿਸਾਨ ਮੌਰਚੇ ਵਲਾੋ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੇ ਹੋਏ ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਟੀਚਰਜ਼ ਐਸੀਸੋਸ਼ੇਨ ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ, ਪੀ.ਏ.ਯੂ. ਡੀ.ਪੀ.ਐੱਲ. ਅਤੇ ਕੰਨਟਰੈਕਟ ਮੁਲਾਜ਼ਮ ਯੂਨੀਅਨ ਅਤੇ ਪੀ.ਏ.ਯੂ. ਰਿਟਾਰਇਜ਼ ਵੈੱਲਫੇਅਰ ਐਸੀਸੋਸ਼ੇਨ ਵਲਾੋ ਬਲਦੇਵ ਸਿੰਘ ਵਾਲੀਆ, ਮਨਮੋਹਨ ਸਿੰਘ, ਡਾ: ਹਰਮੀਤ ਸਿੰਘ ਕਿੰਗਰਾ, ਡਾ: ਕੇ.ਐੱਸ. ਸਾਘਾਂ, ਬਰਿੰਦਰ ਪੰਡੋਰੀ, ਰਜਿੰਦਰ ਸਿੰਘ, ਡੀ.ਪੀ.ਮੌੜ ਅਤੇ ਜਗਵਿੰਦਰਜੀਤ ਸਿੰਘ ਗਰੇਵਾਲ ਦੀ ਅਗਵਾਈ ਵਿਚ ਪੀ.ਏ.ਯੂ. ਦੇ ਗੇਟ ਨੰਬਰ 1 ਦੇ ਸਾਹਮਣੇੇ ਰੋਸ ਧਰਨਾ ਲਗਾ ਕੇ ਫਿਰੋਜਪੁਰ ਰੋਡ ਜਾਮ ਕੀਤੀ | ਇਸ ਰੋਸ ਧਰਨੇ ਵਿਚ ਜੁਆਇੰਟ ਕੌਸਲ ਆਫ ਟਰੇਡ ਯੂਨੀਅਨ ਲੁਧਿਆਣਾ ਦੀਆਂ ਜਥੇਬੰਦੀਆਂ ਨੇ ਡਾ: ਅਰੁਣ ਮਿੱਤਰਾ ਆਈ.ਡੀ.ਪੀ.ਡੀ., ਨਰੇਸ਼ ਰਤਨ ਪ੍ਰਧਾਨ ਏਟਕ, ਭਾਰਤੀ ਖੇਤ ਮਜ਼ਦੂਰ ਆਗੂ ਗੁਲਯਾਰ ਸਿੰਘ ਗੋਰੀਆਂ ਦੀ ਅਗਵਾਈ ਵਿੱਚ ਸ਼ਮੂਲੀਅਤ ਕੀਤੀ | ਇਸ ਮੌਕੇ ਲਾਲ ਬਹਾਦਰ ਯਾਦਵ, ਗੁਰਪ੍ਰੀਤ ਸਿੰਘ, ਮੋਹਨ ਚੰਦ, ਨਵਨੀਤ ਸ਼ਰਮਾ, ਗੁਰਇਕਬਾਲ ਸਿੰਘ, ਸ਼ਿਵ ਕੁਮਾਰ, ਧਰਮਿੰਦਰ ਸਿੰਘ ਸਿੱਧੂ, ਮੋਹਨ ਲਾਲ, ਦਰਸ਼ਨ ਸਿੰਘ, ਬਲਜਿੰਦਰ ਸਿੰਘ ਟਰੈਕਟਰ ਡਰਾਈਵਰ ਆਦਿ ਹਾਜ਼ਰ ਸਨ |
ਟਰਾਂਸਪੋਰਟਾਂਵਲੋਂ ਰੋਸ ਧਰਨਾ
ਟਰਾਂਸਪੋਰਟ ਨਗਰ ਲੁਧਿਆਣਾ ਵਿਖੇ ਲੁਧਿਆਣਾ ਗੁਡਜ਼ ਟਰਾਂਸਪੋਰਟ ਐਸੋਸੀਏਸ਼ਨ ਦੇ ਚੇਅਰਮੈਨ ਚਰਨ ਸਿੰਘ ਲੁਹਾਰਾ, ਪ੍ਰਧਾਨ ਜੇ.ਪੀ. ਅਗਰਵਾਲ ਜਨਰਲ ਸਕੱਤਰ ਗੁਰਦੀਪ ਸਿੰਘ ਕਾਲੜਾ ਅਤੇ ਸਾਬਕਾ ਪ੍ਰਧਾਨ ਦੀਦਾਰ ਸਿੰਘ ਦੀ ਅਗਵਾਈ ਵਿਚ ਟਰਾਂਸਪੋਰਟਰਾਂ, ਟੈਂਪੂ ਚਾਲਕਾਂ ਤੇ ਟਰਾਂਸਪੋਰਟ ਕਾਰੋਬਾਰ ਨਾਲ ਜੁੜੇ ਕਾਮਿਆਂ ਵਲੋਂ ਟਰਾਂਸਪੋਰਟ ਨਗਰ ਵਿਖੇ ਕੇਂਦਰ ਸਰਕਾਰ ਦੇ ਖਿਲਾਫ਼ ਅਤੇ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਗਟਾਇਆ ਗਿਆ |
ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਦੇ ਕੱਚੇ ਮੁਲਾਜ਼ਮ ਹੋਏ ਬੰਦ ਵਿਚ ਸ਼ਾਮਿਲ
ਲੁਧਿਆਣਾ, (ਸਲੇਮਪੁਰੀ)-ਅੱਜ ਕਿਸਾਨਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਮੁੱਖ ਰੱਖਦਿਆਂ ਕਿਸਾਨੀ ਸੰਘਰਸ਼ ਵਿਚ ਪੰਜਾਬ ਰੋਡਵੇਜ਼/ ਪਨਬੱਸ/ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਬੱਸਾਂ ਬੰਦ ਕਰਕੇ ਵੱਡੇ ਪੱਧਰ 'ਤੇ ਪੂਰੇ ਪੰਜਾਬ ਵਿਚ ਕਿਸਾਨੀ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ | ਲੁਧਿਆਣਾ ਵਿਚ ਵੱਡੇ ਕਾਫ਼ਲੇ ਦੇ ਰੂਪ ਵਿਚ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ, ਡਿਪੂ ਪ੍ਰਧਾਨ ਸ਼ਮਸ਼ੇਰ ਸਿੰਘ, ਪੀ.ਆਰ.ਟੀ.ਸੀ. ਮੁਲਾਜ਼ਮ ਜਥੇਬੰਦੀ ਦੇ ਆਗੂ ਸੰਦੀਪ ਸਿੰਘ ਅਤੇ ਡਿਪੂ ਪ੍ਰਧਾਨ ਗੁਰਬਾਜ ਸਿੰਘ ਦੀ ਅਗਵਾਈ ਹੇਠ ਪੰਜਾਬ ਰੋਡਵੇਜ਼ /ਪਨਬੱਸ /ਪੀ.ਆਰ.ਟੀ.ਸੀ. ਦੇ ਵਰਕਰ ਧਰਨੇ ਵਿਚ ਸ਼ਾਮਿਲ ਹੋਏ | ਇਸ ਮੌਕੇ ਆਗੂਆਂ ਨੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਫਾਸ਼ੀਵਾਦੀ ਸਰਕਾਰ ਨੇ ਭਾਰਤ ਦੇ ਹਰ ਵਰਗ ਨੂੰ ਲੁੱਟਿਆ ਤੇ ਕੁੱਟਿਆ ਹੈ | ਇਸ ਮੌਕੇ ਬਲਕਾਰ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ ਖਾਰਾ, ਰਹਿਮਾਨ ਫਾਰੂਕੀ ਅਤੇ ਰਾਜਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੀ ਕੇਂਦਰ ਸਰਕਾਰ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਸਰਕਾਰੀ ਮਹਿਕਮਿਆਂ ਦਾ ਭੋਗ ਪਾਉਣ ਦੀ ਤਿਆਰੀ ਵਿਚ ਹੈ |
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਢੰਡਾਰੀ ਨਿਵਾਸੀਆਂ ਵਲੋਂ ਨੈਸ਼ਨਲ ਹਾਈਵੇ ਜਾਮ
ਢੰਡਾਰੀ ਕਲਾਂ, (ਪਰਮਜੀਤ ਸਿੰਘ ਮਠਾੜੂ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਸਬੰਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪਿਛਲੇ ਦਸ ਮਹੀਨਿਆਂ ਤੋਂ ਦਿੱਲੀ ਵਿਚ ਮੋਰਚਾ ਲਗਾਈ ਬੈਠੇ ਹਨ | ਇਸੇ ਸਬੰਧ ਵਿਚ ਸਮੂਹ ਕਿਸਾਨ ਜਥੇਬੰਦੀਆਂ ਵਲੋਂ 27 ਸਤੰਬਰ ਨੂੰ ਪੂਰੇ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ | ਇਸ ਬੰਦ ਨੂੰ ਸਮਰਥਨ ਦਿੰਦੇ ਹੋਏ ਢੰਡਾਰੀ ਨਿਵਾਸੀਆਂ ਨੇ ਲੁਧਿਆਣਾ-ਦਿੱਲੀ ਨੈਸ਼ਨਲ ਹਾਈਵੇ ਨੂੰ ਦੋਨੋਂ ਤਰਫ ਤੋਂ ਜਾਮ ਕਰ ਕੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਭੜਾਸ ਕੱਢੀ ਅਤੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਜ਼ਬਰਦਸਤ ਪ੍ਰਦਰਸ਼ਨ ਕੀਤਾ | ਉਦਯੋਗਿਕ ਇਲਾਕੇ ਵਿਚ ਫੈਕਟਰੀਆਂ, ਬੈਂਕ, ਡਾਕਖਾਨਾ ਅਤੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਬੰਦ ਰਹੇ | ਧਰਨੇ 'ਤੇ ਬੈਠੇ ਵਾਰਡ ਨੰਬਰ 28 ਦੇ ਕੌਂਸਲਰ ਪਰਮਜੀਤ ਸਿੰਘ ਟੋਨਾ ਗਰਚਾ, ਪ੍ਰਮੁੱਖ ਕਾਂਗਰਸੀ ਬਚਿੱਤਰ ਸਿੰਘ ਗਰਚਾ, ਅੰਮਿ੍ਤਪਾਲ ਸਿੰਘ ਪਾਲੀ , ਗੁਰਪ੍ਰੀਤ ਸਿੰਘ ਚਾਹਲ, ਗੁਰਇਕਬਾਲ ਸਿੰਘ, ਲਖਵੀਰ ਸਿੰਘ ਗਰਚਾ, ਸੁਰਜੀਤ ਸਿੰਘ, ਕੁਲਵੰਤ ਸਿੰਘ, ਸੁਖਦੇਵ ਸਿੰਘ, ਪ੍ਰੇਮ ਸਿੰਘ, ਗਿਆਨ ਸਿੰਘ, ਜ਼ੋਰਾ ਸਿੰਘ ਪ੍ਰਧਾਨ, ਅਮਨ ਚੈਨ ਸਿੰਘ, ਰਮਨਦੀਪ ਸ਼ਰਮਾ ਬਲਜੀਤ ਸਿੰਘ ਅਤੇ ਲਖਵੀਰ ਸਿੰਘ ਹੋਰ ਬਹੁਤ ਸਾਰੇ ਲੋਕਾਂ ਨੇ ਦੱਸਿਆ ਕਿ ਜਦੋਂ ਤੱਕ ਖੇਤੀਬਾੜੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਕੇਂਦਰ ਸਰਕਾਰ ਦੁਆਰਾ ਰੱਦ ਨਹੀਂ ਕੀਤੇ ਜਾਂਦੇ ਉਦੋਂ ਤਕ ਧਰਨੇ ਪ੍ਰਦਰਸ਼ਨ ਜਾਰੀ ਰਹਿਣਗੇ | ਪ੍ਰਦਰਸ਼ਨ ਸ਼ਾਂਤਮਈ ਚੱਲਿਆ ਤੇ ਸ਼ਾਮ ਦੇ ਚਾਰ ਵਜੇ ਸਮਾਪਤ ਹੋ ਗਿਆ |
ਆਲਮਗੀਰ ਵਿਖੇ ਰੋਸ ਧਰਨੇ ਦੌਰਾਨ ਗਰਜੇ ਕਿਸਾਨ
ਆਲਮਗੀਰ, (ਜਰਨੈਲ ਸਿੰਘ ਪੱਟੀ)-ਖੇਤੀਬਾੜੀ ਸੋਧ ਕਾਨੂੰਨ ਪਾਸ ਕਰਕੇ ਦੇਸ਼ ਭਰ ਦੇ ਕਿਸਾਨਾਂ ਨਾਲ ਕੇਂਦਰ ਸਰਕਾਰ ਨੇ ਵੱਡਾ ਧ੍ਰੋਹ ਕਮਾਇਆ ਹੈ | ਇਹ ਸ਼ਬਦ ਵੱਖ-ਵੱਖ ਬੁਲਾਰਿਆਂ ਨੇ ਲੁਧਿਆਣਾ-ਸੰਗਰੂਰ ਜੀ.ਟੀ. ਰੋਡ ਸਥਿਤ ਇਤਿਹਾਸਕ ਪਿੰਡ ਆਲਮਗੀਰ ਵਿਖੇ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ, ਆਮ ਵਸਨੀਕਾਂ, ਪੰਚਾਂ, ਸਰਪੰਚਾਂ ਵਲੋਂ ਸਮੂਹਿਕ ਤੌਰ 'ਤੇ ਲਗਾਏ ਗਏ ਰੋਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਹੇ | ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਅਮਲ ਕਰਦਿਆਂ ਵਿਧਾਨ ਸਭਾ ਹਲਕਾ ਗਿੱਲ ਦੇ ਵੱਖ-ਵੱਖ ਪਿੰਡਾਂ ਦੇ ਸਮੂਹ ਰਾਜਨੀਤਕ ਧਾਰਮਿਕ ਤੇ ਸਮਾਜਿਕ ਆਗੂਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ |
ਨਹਿਰ ਪੁੱਲ ਲੁਹਾਰਾ 'ਤੇ ਲਗਾਇਆ ਰੋਸ ਧਰਨਾ
ਡਾਬਾ/ਲੁਹਾਰਾ, (ਕੁਲਵੰਤ ਸਿੰਘ ਸੱਪਲ਼)-ਖੇਤੀਬਾੜੀ ਕਾਨੂਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਬੀਤੇ ਲਗਪਗ ਇਕ ਸਾਲ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ 'ਤੇ ਪੱਕਾ ਰੋਸ ਧਰਨਾ ਲਗਾ ਕੇ ਕੇਂਦਰ ਸਰਕਾਰ ਤੋਂ ਉਕਤ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਕਰ ਰਹੇ ਹਨ, ਪਰ ਭਾਜਪਾ ਅਗਵਾਈ ਹੇਠਲੀ ਕੇਂਦਰ ਸਰਕਾਰ ਅੰਨੀ, ਬੋਲੀ ਬਣ ਕੇ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਹਰੀ ਹੈ | ਇਹ ਸ਼ਬਦ ਲੁਹਾਰਾ, ਸ਼ਿਮਲਾਪੁਰੀ ਅਤੇ ਨੇੜਲੇ ਹੋਰਨਾਂ ਇਲਾਕਿਆ ਦੇ ਵਸਨੀਕਾਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਨਹਿਰ ਪੁੱਲ ਲੁਹਾਰਾ 'ਤੇ ਲਗਾਏ ਰੋਸ ਧਰਨੇ ਮੌਕੇ ਵੱਖ ਵੱਖ ਬੁਲਰਿਆਂ ਨੇ ਸੰਬੋਧਨ ਕਰਦੇ ਹੋਏ ਕਹੇ |
ਟਿੱਬਾ ਪੁੱਲ ਵਿਖੇ ਪਿੰਡ ਗਿੱਲ ਸਮੇਤ ਹੋਰ ਥਾਂਵਾਂ 'ਤੇ ਦਿੱਤੇ ਧਰਨੇ
ਆਲਮਗੀਰ, (ਨੰਗਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਵਲੋਂ ਸਵੇਰੇ 6.00 ਵਜੇ ਤੋ ਲੈ ਕੇ ਸਾਮ 4.00 ਵਜੇ ਤੱਕ ਸੜਕਾਂ 'ਤੇ ਨਾਕਾਬੰਦੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਲੁਧਿਆਣਾ-ਦੋਰਾਹਾ ਦੱਖਣੀ ਬਾਈਪਾਸ ਸਥਿਤ ਨਹਿਰ ਦੇ ਟਿੱਬਾ ਪੁੱਲ 'ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਬਲਾਕ ਪ੍ਰਧਾਨ ਕਰਮਜੀਤ ਸਿੰਘ ਗਿੱਲ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ | ਵੱਖ ਵੱਖ ਬੁਲਾਰਿਆਂ ਨੇ ਬੋਲਦਿਆਂ ਕੇਂਦਰ ਸਰਕਾਰ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ | ਇਸ ਤਰਾਂ ਹੀ ਪਿੰਡ ਗਿੱਲ ਵਿਖੇ ਕਿਸਾਨਾ ਵਲੋਂ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ |
ਕਾਮਾਗਾਟਾਮਾਰੂ ਯਾਦਗਾਰ ਕਮੇਟੀ ਵਲੋਂ ਭਾਰਤ ਬੰਦ ਮੌਕੇ ਧਰਨਾ
ਲੁਧਿਆਣਾ, (ਸਲੇਮਪੁਰੀ)-ਕਾਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲਾ ਲੁਧਿਆਣਾ ਤੇ ਪੇਂਡੂ ਮਜ਼ਦੂਰ ਯੂਨੀਅਨ ਜ਼ਿਲ੍ਹਾ ਲੁਧਿਆਣਾ ਵਲੋਂ ਸੰਯੁਕਤ ਕਿਸਾਨ ਮੋਰਚਾ (ਦਿੱਲੀ) ਭਾਰਤ ਦੇ ਸੰਗਰਾਮੀ ਸੱਦੇ ਅਨੁਸਾਰ, ਲੁਧਿਆਣਾ-ਫਿਰੋਜ਼ਪੁਰ ਰਾਜ ਮਾਰਗ ਉਪਰ ਸਵੇਰੇ 6.00 ਵਜੇ ਤੋਂ ਸ਼ਾਮ 4.00 ਵਜੇ ਤੱਕ ਫਿਰੋਜਪੁਰ ਰੋਡ 'ਤੇ ਟ੍ਰੈਫਿਕ ਜਾਮ ਰੱਖਿਆ | ਮੋਰਚੇ ਦੇ ਆਦੇਸ਼ਾਂ ਅਨੁਸਾਰ ਕੇਵਲ ਐਂਬੂਲੈਂਸ ਜਾਂ ਮਰੀਜ਼ਾਂ ਵਾਲੀਆਂ ਹੋਰ ਗੱਡੀਆਂ ਨੂੰ ਹੀ ਬਕਾਇਦਾ ਫੌਰੀ ਤੌਰ 'ਤੇ ਲੰਘਣ ਦੀ ਇਜਾਜ਼ਤ ਦਿੱਤੀ ਗਈ | ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜਸਦੇਵ ਸਿੰਘ ਲਲਤੋਂ, ਸਤਨਾਮ ਸਿੰਘ, ਉਜਾਗਰ ਸਿੰਘ ਬੱਦੋਵਾਲ, ਜਸਬੀਰ ਸਿੰਘ ਬੱਦੋਵਾਲ ਅਤੇ ਮਲਕੀਤ ਸਿੰਘ ਬੱਦੋਵਾਲ ਨੇ ਸੰਬੋਧਨ ਕੀਤਾ |
ਭਾਕਿਯੂ ਏਕਤਾ ਉਗਰਾਹਾਂ ਵਲੋਂ ਐੱਮ.ਬੀ.ਡੀ. ਮਾਲ ਦੇ ਸਾਹਮਣੇ ਫਿਰੋਜ਼ਪੁਰ ਸੜਕ ਮੁਕੰਮਲ ਜਾਮ
ਇਯਾਲੀ/ਥਰੀਕੇ, (ਮਨਜੀਤ ਸਿੰਘ ਦੁੱਗਰੀ)-ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਦਿੱਤੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਪਨਬੱਸ, ਪੀ.ਆਰ.ਟੀ.ਸੀ, ਰੋਡਵੇਜ਼ ਯੂਨੀਅਨਾਂ, ਪੰਜਾਬ ਟੈਂਪੂ ਯੂਨੀਅਨ ਮੁੱਲਾਂਪੁਰ, ਟੈਕਸੀ ਯੂਨੀਅਨ ਐਲ.ਟੀ.ਯੂ, ਜਮਹੂਰੀ ਅਧਿਕਾਰ ਸਭਾ, ਰਾਜਗੁਰੂ ਨਗਰ ਦੇ ਵਸਨੀਕਾਂ, ਭਾਈ ਰਣਧੀਰ ਸਿੰਘ ਨਗਰ ਦੇ ਵਸਨੀਕਾਂ, ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕਾਂ, ਕਾਨੂੰਨਗੋ ਯੂਨੀਅਨਾਂ, ਆੜ੍ਹਤੀਆ ਐਸੋਸੀਏਸ਼ਨਾਂ ਵਲੋਂ ਮਿਲੇ ਸਮਰਥਨ ਤੋਂ ਬਾਅਦ ਫਿਰੋਜਪੁਰ ਮਾਰਗ ਸਥਿਤ ਐੱਮ.ਬੀ.ਡੀ. ਮਾਲ ਦੇ ਸਾਹਮਣੇ ਸਿਰਫ ਜਰੂਰੀ ਸੇਵਾਵਾਂ ਨੂੰ ਛੱਡ ਕੇ ਸੜਕੀ ਆਵਾਜਾਈ ਮੁਕੰਮਲ ਤੌਰ 'ਤੇ ਬੰਦ ਰਹੀ | ਇਸ ਬੰਦ ਵਿਚ ਕਿਸਾਨ ਬੀਬੀਆਂ ਨੇ ਵੀ ਪੂਰੇ ਉਤਸ਼ਾਹ ਨਾਲ ਵੱਧ ਚੜ੍ਹ ਕੇ ਭਾਗ ਲਿਆ | ਇਸ ਧਰਨੇ ਦੌਰਾਨ ਪ੍ਰਮੁੱਖ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਨੂਰਪੁਰਾ, ਮਾਸਟਰ ਚਰਨ ਸਿੰਘ, ਤੀਰਥ ਤਲਵੰਡੀ, ਸੁਖਦੇਵ ਸਿੰਘ ਚੁੰਨੀ, ਸੁਖਪ੍ਰੀਤ ਸਿੰਘ ਮਾਜਰੀ, ਬਿਕਰਮਜੀਤ ਥਰੀਕੇ, ਜਸਵਿੰਦਰ ਸਿੰਘ ਥਰੀਕੇ, ਅਜੀਤ ਦਾਖਾ, ਜੋਗਿੰਦਰ ਆਜ਼ਾਦ, ਬਲਕੌਰ ਸਿੰਘ ਤੋਂ ਇਲਾਵਾ ਕਿਰਤੀ ਲੋਕਾਂ, ਸਨਅਤੀ ਮਜ਼ਦੂਰਾਂ ਅਤੇ ਕਿਸਾਨੀ ਨਾਲ ਹਮਦਰਦੀ ਰੱਖਣ ਵਾਲੇ ਆਮ ਲੋਕਾਂ ਨੇ ਵੀ ਇਸ ਬੰਦ ਦੀ ਪੂਰਨ ਰੂਪ ਵਿਚ ਹਮਾਇਤ ਕਰਦਿਆਂ ਇਸ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ |

ਆਟੋ ਰਿਕਸ਼ਾ ਚਾਲਕਾਂ ਵਲੋਂ ਬੰਦ ਨੂੰ ਸਮਰਥਨ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਸੰਯੁਕਤ ਕਿਸਾਨ ਮੋਰਚਾ ਵਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤ ਬੰਦ ਲਈ ਦਿੱਤੇ ਸੱਦੇ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਆਟੋ ਰਿਕਸ਼ਾ ਚਾਲਕ ਸੰਘਰਸ਼ ਕਮੇਟੀ ਵਲੋਂ ਵੀ ਸਮਰਥਨ ਦਿੱਤਾ ਗਿਆ | ਕਮੇਟੀ ਦੇ ਪ੍ਰਧਾਨ ਓਮ ਪ੍ਰਕਾਸ਼ ਜੋਧਾਂ ...

ਪੂਰੀ ਖ਼ਬਰ »

ਡੇਂਗੂ ਬੁਖਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 255 ਹੋਇਆ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਨਾਮੁਰਾਦ ਬੁਖਾਰ ਡੇਂਗੂ ਦਾ ਪ੍ਰਕੋਪ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਰਕੇ ਇਸ ਬੁਖਾਰ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ | ਡੇਂਗੂ ਬੁਖਾਰ ਨੇ ਤੇਜ਼ੀ ਨਾਲ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਭਾਰੀ ਮਾਤਰਾ ਵਿਚ ਮਿਲੀ ਨਾਜਾਇਜ਼ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਮਾਡਲ ਗ੍ਰਾਮ ਵਿਚ ਛਾਪਾਮਾਰੀ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸਦੇ ਕਬਜ਼ੇ ਵਿਚੋਂ 60 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ | ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਕਥਿਤ ਦੋਸ਼ੀ ਦੀ ਸ਼ਨਾਖਤ ...

ਪੂਰੀ ਖ਼ਬਰ »

ਮਾਡਲ ਟਾਊਨ ਵਿਚ ਗੁੰਡਾਗਰਦੀ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਚਾਰ ਖੰਭਾ ਚੌਕ ਵਿਚ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਮੋਬਾਇਲ ਸ਼ੋਅਰੂਮ ਦਾ ਮਾਲਕ ਜ਼ਖ਼ਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਤਹਿਤ ਨੌਜਵਾਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਨਾਬਾਲਗ ਲੜਕੀ ਨੂੰ ਵਰਗਲਾਉਣ ਦੇ ਦੋਸ਼ ਤਹਿਤ ਇਕ ਨੌਜਵਾਨ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਆਸ਼ਾ ਰਾਣੀ ਵਾਸੀ ਟਿੱਬਾ ਰੋਡ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਉਂਦੀ ਹੈ ਤੇ ਇਸ ਸਬੰਧੀ ...

ਪੂਰੀ ਖ਼ਬਰ »

2 ਸਾਲ ਦੀ ਬੱਚੀ ਵਲੋਂ ਨਿਗਲੀ ਮੇਖ ਡਾਕਟਰਾਂ ਨੇ ਕੱਢੀ ਬਾਹਰ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਐੱਸ.ਏ.ਐੱਸ. ਗਰੇਵਾਲ ਹਸਪਤਾਲ ਗੁਰਦੇਵ ਨਗਰ ਦੇ ਮੁੱਖ ਪ੍ਰਬੰਧਕ ਡਾ. ਜੀ.ਐੱਸ. ਗਰੇਵਾਲ ਨੇ ਦੱਸਿਆ ਕਿ ਹਸਪਤਾਲ ਦੀ ਡਾਕਟਰੀ ਟੀਮ ਵਲੋਂ ਇਕ ਮਾਸੂਮ ਬੱਚੀ ਦੀ ਭੋਜਨ ਨਾਲੀ ਵਿਚ ਫਸੀ ਮੇਖ ਨੂੰ ਬਾਹਰ ਕੱਢਕੇ, ਉਸ ਨੂੰ ਨਵਾਂ ਜੀਵਨ ਪ੍ਰਦਾਨ ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਦੁੱਧ ਵਿਕਰੇਤਾ ਨੇ ਕੀਤੀ ਖ਼ੁੁਦਕੁਸ਼ੀ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪਿੰਡ ਖਾਨਪੁਰ ਵਿਚ ਇਕ ਦੁੱਧ ਵਿਕਰੇਤਾ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖ਼ਤ ਬਲਜੀਤ ਸਿੰਘ ਵਜੋਂ ਕੀਤੀ ਗਈ | ਉਸਦੀ ਉਮਰ 41 ਸਾਲ ਦੇ ਕਰੀਬ ਸੀ | ਬਲਜੀਤ ਸਿੰਘ ਨੇ ਆਪਣੇ ਘਰ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ ਵਿਚੋਂ ਨਸ਼ੀਲੇ ਪਦਾਰਥਾਂ ਦਾ ਜ਼ਖੀਰਾ ਬਰਾਮਦ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਜੇਲ੍ਹ ਵਿਚ ਅਧਿਕਾਰੀਆਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਮੋਬਾਈਲ ਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ | ਜੇਲ੍ਹ ਅਧਿਕਾਰੀਆਂ ਵਲੋਂ ਬੀਤੀ ਸ਼ਾਮ ਜੇਲ ...

ਪੂਰੀ ਖ਼ਬਰ »

ਬਿਨਾਂ ਵਰਦੀ ਤੋਂ ਦਿੱਤੀ ਜਾ ਰਹੀ ਰਸੋਈ ਗੈਸ ਦੀ ਸਪਲਾਈ

ਲੁਧਿਆਣਾ, 27 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਘਰ ਘਰ ਰਸੋਈ ਗੈਸ ਦੀ ਡਿਲੀਵਰੀ ਦੇਣ ਵਾਲੇ ਅਨੇਕਾਂ ਹੀ ਰੇਹੜਾ ਚਾਲਕ ਕਥਿਤ ਤੌਰ 'ਤੇ ਬਿਨਾਂ ਵਰਦੀ ਤੋਂ ਰਸੋਈ ਗੈਸ ਦੀ ਸਪਲਾਈ ਦੇ ਰਹੇ ਹਨ | ਅਨੇਕਾਂ ਕੋਲ ਹੀ ਮੌਕੇ 'ਤੇ ਨਾਪ ਤੋਲ ਵਾਲਾ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਵਿਖੇ ਗੁਰਮਤਿ ਸਮਾਗਮ

ਲੁਧਿਆਣਾ, 27 ਸਤੰਬਰ (ਕਵਿਤਾ ਖੱਲਰ)-ਸਿੱਖ ਸ਼ਹੀਦਾਂ ਦਾ ਯਾਦਗਾਰੀ ਅਸਥਾਨ ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਂਕ ਵਿਖੇ ਹਫਤਾਵਾਰੀ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਅਤੇ ਸਤਿਕਾਰ ਸਹਿਤ ਕਰਵਾਇਆ ਗਿਆ | ਅੰਮਿ੍ਤ ਵੇਲੇ ਤੋਂ ਗੁਰਦੁਆਰਾ ਸਾਹਿਬ ਦੇ ਹਜੂਰੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਹਲਕਾਅ ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਵਲੋਂ ਹਲਕਾਅ (ਰੇਬੀਜ਼) ਤੋਂ ਬਚਾਅ ਸਬੰਧੀ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਹ ਇਕ ਜਾਨਲੇਵਾ ਬਿਮਾਰੀ ਹੈ ਜੋਕਿ ਕਿਸੇ ਵੀ ਜਾਨਵਰ ਦੇ ਕੱਟਣ ਤੋਂ ਹੋ ਸਕਦੀ ਹੈ | ਡਾ. ...

ਪੂਰੀ ਖ਼ਬਰ »

ਏਡਜ਼ ਕੰਟਰੋਲ ਮੁਲਾਜ਼ਮਾਂ ਦੀ ਮੀਟਿੰਗ ਹੋਈ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਸੂਬਾਈ ਆਗੂ ਜਸਮੇਲ ਸਿੰਘ ਦਿਓਲ ਨੇ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਇੰਪਲਾਈਜ਼ ਵੈੱਲਫੇਅਰ ਐਸੋਸੀੲਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਸੀਨੀਅਰ ਮੈਂਬਰਾਂ ਦੀ ਆਨਲਾਈਨ ਮੀਟਿੰਗ ਹੋਈ, ਜਿਸ ਵਿਚ 100 ਤੋਂ ਜ਼ਿਆਦਾ ਮੈਂਬਰਾਂ ਨੇ ...

ਪੂਰੀ ਖ਼ਬਰ »

ਸ਼ੱਕੀ ਹਾਲਾਤ ਵਿਚ ਫੈਕਟਰੀ ਵਰਕਰ ਵਲੋਂ ਖ਼ੁਦਕੁਸ਼ੀ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਘੇਰੇ ਅੰਦਰ ਪੈਂਦੇ ਮੁਸਲਿਮ ਕਾਲੋਨੀ ਵਿਚ ਇਕ ਫੈਕਟਰੀ ਵਰਕਰ ਵਲੋਂ ਸ਼ੱਕੀ ਹਾਲਾਤ ਵਿਚ ਖ਼ੁਦਕੁਸ਼ੀ ਕਰ ਲਈ | ਮਿ੍ਤਕ ਨੌਜਵਾਨ ਦੀ ਸ਼ਨਾਖਤ ਸੰਜੇ ਸਾਹਨੀ (41) ਵਜੋਂ ਕੀਤੀ ਗਈ ਹੈ | ਉਹ ਮੂਲ ਰੂਪ ਵਿਚ ...

ਪੂਰੀ ਖ਼ਬਰ »

ਛਾਪੇਮਾਰੀ ਦੌਰਾਨ ਖੁਰਾਕ ਸਪਲਾਈ ਵਿਭਾਗ ਵਲੋਂ ਸਿਲੈਂਡਰ ਤੇ ਹੋਰ ਸਮਾਨ ਕਬਜ਼ੇ ਵਿਚ ਲਿਆ ਜਾ ਰਿਹਾ

ਲੁਧਿਆਣਾ, 27 ਸਤੰਬਰ (ਜੁਗਿੰਦਰ ਸਿੰਘ ਅਰੋੜਾ)-ਖੁਰਾਕ ਸਪਲਾਈ ਵਿਭਾਗ ਵਲੋਂ ਘਰੇਲੂ ਰਸੋਈ ਗੈਸ ਦੀ ਦੁਰਵਰਤੋਂ ਤੇ ਰੀਫੀਲਿੰਗ ਰੋਕਣ ਲਈ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਕਾਰਵਾਈਆਂ ਦੌਰਾਨ ਵੱਡੀ ਗਿਣਤੀ ਵਿਚ ਸਿਲੈਂਡਰ ਤੇ ਹੋਰ ਸਮਾਨ ਕਬਜੇ ...

ਪੂਰੀ ਖ਼ਬਰ »

ਜਵੱਦੀ ਟਕਸਾਲ ਵਿਖੇ ਹਫਤਾਵਾਰੀ ਨਾਮ ਅਭਿਆਸ ਸਮਾਗਮ

ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ)-ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫਤਾਵਾਰੀ ਨਾਮ ...

ਪੂਰੀ ਖ਼ਬਰ »

ਪੀ. ਏ. ਯੂ. 'ਚ ਰਾਖਵਾਂਕਰਨ ਨੀਤੀ ਲਾਗੂ ਨਾ ਹੋਣ ਸਬੰਧੀ ਪੀ. ਏ. ਯੂ. ਐੱਸ. ਸੀ./ਬੀ. ਸੀ. ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਰਾਖਵਾਂਕਰਨ ਨੀਤੀ ਲਾਗੂ ਨਾ ਹੋਣ ਸਬੰਧੀ ਪੀ. ਏ. ਯੂ. ਐੱਸ. ਸੀ./ਬੀ. ਸੀ. ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੀ ਹੰਗਾਮੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਸਰਬਜੀਤ ਸਿੰਘ ਨੇ ਕੀਤੀ | ...

ਪੂਰੀ ਖ਼ਬਰ »

ਕੜਵਲ ਨੇ ਵਾਰਡ ਨੰ. 44 ਸਥਿਤ ਪਾਰਕ ਦੇ ਨਵੀਨੀਕਰਨ ਦਾ ਉਦਘਾਟਨ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਨੇ ਅੱਜ ਵਾਰਡ ਨੰ. 44 ਸਥਿਤ ਪਾਰਕ ਨੰ. 129 ਦੇ ਨਵੀਨੀਕਰਨ ਦਾ ਉਦਘਾਟਨ ਇਲਾਕਾ ਕੌਂਸਲਰ ਹਰਕਰਨਦੀਪ ਸਿੰਘ ਵੈਦ ਨੂੰ ਨਾਲ ਲੈ ਕੇ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਧੀ ਦਿਵਸ 'ਤੇ ਨਵਚੇਤਨਾ ਬਾਲ ਭਲਾਈ ਵਲੋਂ ਹੋਣਹਾਰ ਬੱਚੀ ਦੀ ਸਿੱਖਿਆ ਅਤੇ ਸਿਹਤ ਸਬੰਧੀ ਲਈ ਜ਼ਿੰਮੇਵਾਰੀ

ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ)-ਨਵਚੇਤਨਾ ਬਾਲ ਭਲਾਈ ਕਮੇਟੀ ਦੁਆਰਾ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਬਾਲ ਅਧਿਕਾਰ ਅਤੇ ਸਮਾਜਿਕ ਬੁਰਾਈਆਂ ਖਿਲਾਫ ਯਤਨਸ਼ੀਲ ਹੈ | ਅੱਜ ਧੀ ਦਿਵਸ 'ਤੇ ਨਵਚੇਤਨਾ ਬਾਲ ਭਲਾਈ ...

ਪੂਰੀ ਖ਼ਬਰ »

ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਜਿੰਮ ਟ੍ਰੇਨਰ ਜ਼ਖ਼ਮੀ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਮੁੰਡੀਆ ਕਲਾਂ ਦੀ 33 ਫੁੱਟਾ ਰੋਡ 'ਤੇ ਸਥਿਤ ਇਕ ਜਿਮ ਵਿਚ ਅੱਧੀ ਦਰਜਨ ਦੇ ਕਰੀਬ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇਕ ਜਿੰਮ ਟ੍ਰੇਨਰ ਜ਼ਖ਼ਮੀ ਹੋ ਗਿਆ ਹੈ, ...

ਪੂਰੀ ਖ਼ਬਰ »

ਕੋਰੋਨਾ ਤੋਂ ਪ੍ਰਭਾਵਿਤ 2 ਮਰੀਜ਼ ਮਿਲੇ

ਲੁਧਿਆਣਾ, 27 ਸਤੰਬਰ (ਸਲੇਮਪੁਰੀ)-ਜ਼ਿਲ੍ਹਾ ਲੁਧਿਆਣਾ ਵਿਚ ਕੋਰੋਨਾ ਨਾਲ ਨਜਿੱਠਣ ਲਈ ਹਰ ਰੋਜ਼ ਵੱਡੀ ਗਿਣਤੀ ਵਿਚ ਸ਼ੱਕੀ ਕੋਰੋਨਾ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਲੈਬ ਜਾਂਚ ਕੀਤੀ ਜਾ ਰਹੀ ਹੈ | ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਲੁਧਿਆਣਾ ਵਿਚ ਅੱਜ ਤੱਕ 2491164 ਸ਼ੱਕੀ ...

ਪੂਰੀ ਖ਼ਬਰ »

ਵਪਾਰ ਮੰਡਲ ਦੇ ਵਫਦ ਵਲੋਂ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ

ਲੁਧਿਆਣਾ, 27 ਸਤੰਬਰ (ਅਮਰੀਕ ਸਿੰਘ ਬੱਤਰਾ)-ਵਪਾਰ ਮੰਡਲ ਲੁਧਿਆਣਾ ਦੇ ਪ੍ਰਧਾਨ ਅਰਵਿੰਦਰ ਸਿੰਘ ਮੱਕੜ ਦੀ ਅਗਵਾਈ ਹੇਠ ਇਕ ਵਫਦ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੀ ਜਾਣਕਾਰੀ ...

ਪੂਰੀ ਖ਼ਬਰ »

ਦੰਗਾ ਪੀੜਤ ਵੈੱਲਫੇਅਰ ਸੁਸਾਇਟੀ ਦੇ ਸਮਾਗਮ 'ਚ ਪਹੁੰਚੇ ਸੁਖਬੀਰ ਸਿੰਘ ਬਾਦਲ

ਲੁਧਿਆਣਾ, 27 ਸਤੰਬਰ (ਕਵਿਤਾ ਖੁੱਲਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ 2022 ਵਿਚ ਪੰਜਾਬ 'ਚ ਅਕਾਲੀ ਸਰਕਾਰ ਬਣਨ ਤੇ ਭਿ੍ਸ਼ਟ ਕਾਂਗਰਸੀ ਮੰਤਰੀਆਂ ਅਤੇ ਭਿ੍ਸ਼ਟ ਅਫ਼ਸਰਾਂ ਦਾ ਸਾਰਾ ਹਿਸਾਬ ਕਰਕੇ ਉਨ੍ਹਾਂ ਨੂੰ ਕਿਸੇ ਵੀ ...

ਪੂਰੀ ਖ਼ਬਰ »

ਆਵਾਜਾਈ ਵਿਚ ਰੁਕਾਵਟ ਪਾਉਂਦੇ ਵਾਹਨ ਚਾਲਕ ਗਿ੍ਫ਼ਤਾਰ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਆਵਾਜਾਈ ਵਿਚ ਰੁਕਾਵਟ ਪਾਉਣ ਵਾਲੇ ਵਾਹਨ ਚਾਲਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਹਿਲੇ ਮਾਮਲੇ ਵਿਚ ਥਾਣਾ ਮੋਤੀ ਨਗਰ ਦੇ ਇਲਾਕੇ ...

ਪੂਰੀ ਖ਼ਬਰ »

ਏਵਨ ਸਾਈਕਲ ਨੇ 'ਅਜ਼ਾਦੀ ਦਾ ਅੰਮਿ੍ਤ ਮਹੋਤਸਵ' ਤਹਿਤ ਸਾਈਕਲ ਰੈਲੀ ਕੱਢੀ

ਲੁਧਿਆਣਾ, 27 ਸਤੰਬਰ (ਪੁਨੀਤ ਬਾਵਾ)-ਸੀ.ਆਰ.ਪੀ.ਐੱਫ. ਦੇ ਸਹਿਯੋਗ ਨਾਲ ਏਵਨ ਸਾਈਕਲ ਨੇ 'ਅਜਾਦੀ ਦਾ ਅੰਮਿ੍ਤ ਮਹੋਤਸਵ' ਤਹਿਤ ਸਾਈਕਲ ਰੈਲੀ ਕੱਢੀ | ਇਹ ਸਾਈਕਲ ਰੈਲੀ ਦੇਸ਼ ਦੇ 75 ਸਾਲ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਕੱਢੀ ਗਈ | ਰੈਲੀ ਨੂੰ ਏਵਨ ਸਾਈਕਲ ਦੇ ਸੀ.ਐੱਮ.ਡੀ. ...

ਪੂਰੀ ਖ਼ਬਰ »

ਟਿੱਕਾ ਨੇ ਕੀਤੀ ਪੰਜਾਬ ਕਾਂਗਰਸ ਪ੍ਰਧਾਨ ਸਿੱਧੂ ਨਾਲ ਅਹਿਮ ਮੁਲਾਕਾਤ

ਲੁਧਿਆਣਾ, 27 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਮੀਡੀਅਮ ਇੰਡਸਟਰੀਅਲ ਡਿਵੈਲਪਮੈਂਟ ਬੋਰਡ (ਪੀ.ਐਮ.ਆਈ.ਡੀ.ਬੀ.) ਦੇ ਚੇਅਰਮੈਨ ਅਮਰਜੀਤ ਸਿੰਘ ਟਿੱਕਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਅਹਿਮ ਮੁਲਾਕਾਤ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX