ਤਾਜਾ ਖ਼ਬਰਾਂ


ਜੱਚਾ-ਬੱਚਾ ਵਾਰਡ 'ਚੋਂ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਕੀਤਾ ਬਰਾਮਦ
. . .  1 day ago
ਬਠਿੰਡਾ , 6 ਦਸੰਬਰ (ਨਾਇਬ ਸਿੱਧੂ)- -ਬਠਿੰਡਾ ਸਿਵਲ ਹਸਪਤਾਲ ਤੇ ਜੱਚਾ-ਬੱਚਾ ਵਾਰਡ ਵਿੱਚੋ ਚੋਰੀ ਹੋਇਆ ਨਵਜੰਮਿਆ ਬੱਚਾ 55 ਘੰਟਿਆਂ ਬਾਅਦ ਪੁਲਿਸ ਨੇ ਬਰਾਮਦ ਕੀਤਾ ਹੈ । ਚੋਰੀ ਕਰਨ ਵਾਲੀਆਂ ਮਾਵਾਂ-ਧੀਆਂ ਨੂੰ ਬੱਚੇ ਸਮੇਤ ਕੋਠਾ ਗੁਰੂ ਤੋਂ ਕੀਤਾ ਗ੍ਰਿਫਤਾਰ ਹੈ ।
ਦਿੱਲੀ ਦੇ ਝਿਲਮਿਲ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 11 ਗੱਡੀਆਂ ਪੁੱਜੀਆਂ
. . .  1 day ago
ਐਡਵੋਕੇਟ ਹਰਪਾਲ ਸਿੰਘ ਨਿੱਝਰ ਬਾਰ ਐਸੋਸੀਏਸ਼ਨ ਅਜਨਾਲਾ ਦੀ ਬਿਨਾਂ ਮੁਕਾਬਲਾ ਚੋਣ ਜਿੱਤ ਕੇ ਪੰਜਵੀਂ ਵਾਰ ਬਣੇ ਪ੍ਰਧਾਨ
. . .  1 day ago
ਅਜਨਾਲਾ, 6 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬਾਰ ਕੌਂਸਲ ਆਫ ਹਰਿਆਣਾ ਦੇ ਨਿਰਦੇਸ਼ਾਂ ਤਹਿਤ ਬਾਰ ਐਸੋਸੀਏਸ਼ਨ ਅਜਨਾਲਾ ਦੇ ਅਹੁਦੇਦਾਰਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਤੇ ਆਖਰੀ ਦਿਨ ਬਾਰ ਦੇ ...
ਖ਼ਰਾਬ ਟਰਾਲੇ ਦੇ ਪਿੱਛੇ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ 'ਚ ਤਿੰਨ ਨੌਜਵਾਨਾਂ ਦੀ ਮੌਤ, ਦੋ ਜ਼ਖ਼ਮੀ
. . .  1 day ago
ਕਰਨਾਲ , 6 ਦਸੰਬਰ ( ਗੁਰਮੀਤ ਸਿੰਘ ਸੱਗੂ )- ਬੀਤੀ ਰਾਤ ਕੁਟੇਲ ਰੋਡ 'ਤੇ ਖੜੇ ਟਰਾਲੇ ਦੇ ਪਿੱਛੇ ਇਕ ਮੋਟਰਸਾਈਕਲ ਦੀ ਹੋਈ ਜ਼ੋਰਦਾਰ ਟੱਕਰ ਕਾਰਨ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ...
ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ
. . .  1 day ago
ਬਟਾਲਾ,6 ਦਸੰਬਰ (ਡਾ. ਕਾਹਲੋਂ )- ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਦੇ ਕਾਗ਼ਜ਼ਾਂ ਨਾਲ ਹੋਈ ਛੇੜਛਾੜ ਸੰਬੰਧੀ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸੰਬੰਧੀ ...
ਮਹਾਰਸ਼ਟਰ : ਮੁੱਖ ਮੰਤਰੀ ਸ਼ਿੰਦੇ ਨੂੰ ਕਿਸੇ ਵੀ ਫੈਸਲੇ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਭਰੋਸੇ ਵਿਚ ਲੈਣਾ ਚਾਹੀਦਾ ਹੈ: - ਸ਼ਰਦ ਪਵਾਰ
. . .  1 day ago
ਸਿੱਖਿਆ ਮੰਤਰੀ ਹਰਜੋਤ ਬੈਂਸ ਵਲੋਂ 9 ਦਸੰਬਰ ਨੂੰ ਜ਼ਿਲ੍ਹਾ ਰੂਪਨਗਰ ਦੇ ਪ੍ਰਾਇਮਰੀ ਸਕੂਲਾਂ ਵਿਚ ਛੁੱਟੀ ਦਾ ਐਲਾਨ
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਨਿੱਕੂਵਾਲ, ਸੈਣੀ) - ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋਈਆਂ ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਜ਼ਿਲ੍ਹਾ ਰੂਪਨਗਰ ਦੇ ...
ਸ਼੍ਰੋਮਣੀ ਕਮੇਟੀ ਨੇ ਕੈਨੇਡਾ -ਭਾਰਤ ਉਡਾਣਾਂ ਲਈ ਨਵੇਂ ਸਮਝੌਤੇ ’ਚ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ’ਤੇ ਕੀਤਾ ਇਤਰਾਜ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜਸ )-ਸ਼੍ਰੋਮਣੀ ਕਮੇਟੀ ਨੇ ਕੈਨੇਡਾ ਅਤੇ ਭਾਰਤ ਵਿਚ ਹਵਾਈ ਉਡਾਣਾਂ ਨੂੰ ਲੈ ਕੇ ਹੋਏ ਨਵੇਂ ਸਮਝੌਤੇ ਵਿਚ ਪੰਜਾਬ ਅਤੇ ਖ਼ਾਸਕਰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਨੂੰ ...
42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ ਆਗਾਜ਼
. . .  1 day ago
ਸ੍ਰੀ ਅਨੰਦਪੁਰ ਸਾਹਿਬ, 6 ਦਸੰਬਰ (ਜੇ.ਐੱਸ.ਨਿੱਕੂਵਾਲ)- 42ਵੀਆਂ ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਦਾ ਅੱਜ ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਕੂਲ ਦੇ ਖੇਡ ਮੈਦਾਨਾਂ 'ਚ ਆਗਾਜ਼ ਹੋ ਗਿਆ । ਜਿਸ ਦਾ ...
ਤਾਮਿਲਨਾਡੂ : ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਚੇਨਈ ‘ਚ ਪਹਿਲੀ ਡਰੋਨ ਸਕਿੱਲਿੰਗ ਅਤੇ ਟਰੇਨਿੰਗ ਕਾਨਫਰੰਸ ਦੀ ਕੀਤੀ ਸ਼ੁਰੂਆਤ
. . .  1 day ago
ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਕਰ ਵਾਪਿਸ ਪਰਤੇ ਬੀ.ਐਸ.ਐਫ. ਦੀ 66 ਬਟਾਲੀਅਨ ਦੇ ਅਧਿਕਾਰੀ
. . .  1 day ago
ਫ਼ਾਜ਼ਿਲਕਾ, 6 ਦਸੰਬਰ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਫ਼ਾਜ਼ਿਲਕਾ ਸੈਕਟਰ ਵਿਚ ਤਾਇਨਾਤ ਬੀ.ਐਸ.ਐਫ. ਦੀ 66 ਬਟਾਲੀਅਨ ਨੂੰ ਦੇਸ਼ ਦੀ ਸਬ ਤੋਂ ਵਧੀਆ ਬਟਾਲੀਅਨ ਦਾ ਖ਼ਿਤਾਬ ਹਾਸਿਲ ਹੋਇਆ ਹੈ। ਅੰਮ੍ਰਿਤਸਰ ਤੋਂ ਦੇਸ਼ ਦੇ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਅਤੇ ਬੀ.ਐਸ.ਐਫ. ਦੇ ਡਾਇਰੈਕਟਰ ਜਰਨਲ...
ਨੀਤੀ ਸੁਧਾਰਾਂ, ਸੂਝ-ਬੂਝ ਵਾਲੇ ਰੈਗੂਲੇਟਰੀ ਤੰਤਰ ਨੇ ਭਾਰਤੀ ਅਰਥਵਿਵਸਥਾ ਦੀ ਲਚਕਤਾ ਵਿਚ ਅਹਿਮ ਭੂਮਿਕਾ ਨਿਭਾਈ - ਵਿਸ਼ਵ ਬੈਂਕ
. . .  1 day ago
ਲਖੀਮਪੁਰ ਖੀਰੀ ਹਿੰਸਾ ਮਾਮਲਾ: ਆਸ਼ੀਸ਼ ਮਿਸ਼ਰਾ ਤੇ 13 ਹੋਰਾਂ ਖ਼ਿਲਾਫ਼ ਦੋਸ਼ ਆਇਦ
. . .  1 day ago
ਲਖੀਮਪੁਰ ਖੀਰੀ, 6 ਦਸੰਬਰ- ਜ਼ਿਲ੍ਹਾ ਸਰਕਾਰੀ ਵਕੀਲ ਅਰਵਿੰਦ ਤ੍ਰਿਪਾਠੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਅੱਜ ਆਸ਼ੀਸ਼ ਮਿਸ਼ਰਾ (ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ) ਅਤੇ 13 ਹੋਰਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। 14ਵੇਂ ਦੋਸ਼ੀ...
ਤੀਰਥ ਯਾਤਰਾ ਤੋਂ ਵਾਪਸ ਆਉਂਦਿਆਂ ਅਗਰਵਾਲ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ
. . .  1 day ago
ਤਪਾ ਮੰਡੀ, 6 ਦਸੰਬਰ (ਵਿਜੇ ਸ਼ਰਮਾ)- ਸ਼ਹਿਰ ਦੇ ਸਮਾਜਸੇਵੀ ਅਤੇ ਪੋਲਟਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਘਵੀਰ ਚੰਦ ਅਗਰਵਾਲ ਪਰਿਵਾਰ ਸਮੇਤ ਤੀਰਥ ਯਾਤਰਾ ਤੋਂ ਇਨੋਵਾ ਕਾਰ ਰਾਹੀਂ ਤਪਾ ਵਾਪਿਸ ਆ ਰਹੇ ਸਨ, ਉਨ੍ਹਾਂ ਦੀ ਕਾਰ ਚੰਨੋ ਨੇੜੇ...
ਸੁਪਰੀਮ ਕੋਰਟ ਸਹੀ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ-ਮਨੀਸ਼ ਤਿਵਾੜੀ
. . .  1 day ago
ਚੰਡੀਗੜ੍ਹ, 6 ਦਸੰਬਰ-ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਸਹੀ ਹੈ, ਪੰਜਾਬ 'ਚ ਨਸ਼ਾਖੋਰੀ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਦੀ ਸਪਲਾਈ ਬੰਦ ਹੋਣੀ ਚਾਹੀਦੀ ਹੈ। ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਕਿ ਇਹ ਨਾ ਸਿਰਫ਼ ਉਨ੍ਹਾਂ...
ਜਗਮੀਤ ਸਿੰਘ ਬਰਾੜ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ
. . .  1 day ago
ਅੰਮ੍ਰਿਤਸਰ, 6 ਦਸੰਬਰ (ਹਰਿੰਦਰ ਸਿੰਘ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਮੁਲਾਕਾਤ ਕਰ ਕੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਕਿਹਾ ਕਿ...
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਬਾਰੇ 3 ਕਰੋੜ ਪੰਜਾਬੀਆਂ ਨੂੰ ਜਵਾਬ ਦੇਵੇ ਮੁੱਖ ਮੰਤਰੀ - ਬਸਪਾ ਪ੍ਰਧਾਨ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਪੰਜਾਬ ’ਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਜਿੱਥੇ ਸਿੱਧੂ ਮੂਸੇਵਾਲਾ ਦਾ ਪਿਤਾ ਹਾਲਾਤ ਤੋਂ ਦੁਖੀ ਹੋ ਕੇ ਦੇਸ਼ ਛੱਡਣ ਦੀ ਚਿਤਾਵਨੀ ਦੇ ਚੁੱਕਾ ਹੈ ਉਥੇੇ ਇਕ ਗੈਂਗਸਟਰ ਦਾ ਪਿਤਾ ਆਪਣਾ ਪੁਲਿਸ ਮੁਕਾਬਲਾ ਬਣਾਏ ਜਾਣ ਦਾ ਖਦਸ਼ਾ ਪ੍ਰਗਟਾ ਚੁੱਕਾ ਹੈ। ਉਧਰ ਸਿਤਮ...
ਪੰਜ ਸਿੰਘ ਸਾਹਿਬਾਨ ਵਲੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਤਨਖਾਹੀਆ ਕਰਾਰ
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਵਲੋਂ ਹੁਕਮ ਜਾਰੀ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ...
ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਖ਼ਿਲਾਫ਼ ਆਊਟਸੋਰਸ ਮੁਲਾਜ਼ਮਾਂ ਵਲੋਂ ਮੁੱਖ ਗੇਟ ਮੁਕੰਮਲ ਜਾਮ
. . .  1 day ago
ਲਹਿਰਾ ਮੁਹੱਬਤ, 6 ਦਸੰਬਰ (ਸੁਖਪਾਲ ਸਿੰਘ ਸੁੱਖੀ)- ਜੀ. ਐਚ. ਟੀ. ਪੀ ਆਜ਼ਾਦ ਜਥੇਬੰਦੀ ਨੇ ਠੇਕਾ ਮੁਲਾਜਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਲਹਿਰਾ ਮੁਹੱਬਤ ਥਰਮਲ ਮੈਨੇਜਮੈਂਟ ਦੇ ਵਾਅਦੇ ਤੋਂ ਮੁਕਰਨ ਖ਼ਿਲਾਫ਼ ਮੁੱਖ ਗੇਟ ਮੁਕੰਮਲ ਜਾਮ ਕਰ ਦਿੱਤਾ, ਜਦੋਂ ਕਿ ਮੈਨਜਮੈਂਟ...
ਭਾਜਪਾ ਵਲੋਂ 17 ਮੈਂਬਰੀ ਕੋਰ ਕਮੇਟੀ ਦਾ ਐਲਾਨ
. . .  1 day ago
ਚੰਡੀਗੜ੍ਹ, 6 ਦਸੰਬਰ- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ। ਅਸ਼ਵਨੀ ਸ਼ਰਮਾ ਨੇ ੇ 17 ਕੋਰ ਕਮੇਟੀ ਮੈਂਬਰਾਂ, 6 ਵਿਸ਼ੇਸ਼ ਸੱਦੇ ਤੇ 9 ਸੂਬਾ...
ਮੂਸੇਵਾਲਾ ਹੱਤਿਆ ਮਾਮਲੇ ’ਚ ਪੁਲਿਸ ਬੱਬੂ ਮਾਨ, ਮਨਕੀਰਤ ਔਲਖ ਤੇ ਹੋਰਾਂ ਤੋਂ ਕਰੇਗੀ ਪੁੱਛ-ਗਿੱਛ
. . .  1 day ago
ਮਾਨਸਾ, 6 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਮਾਨਸਾ ਪੁਲਿਸ ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਭਰਾ ਅਜੈਪਾਲ ਸਿੰਘ ਤੋਂ ਪੁੱਛ-ਗਿੱਛ ਕਰੇਗੀ। ਭਾਵੇਂ ਇਸ ਸੰਬੰਧੀ ਅਧਿਕਾਰਤ...
ਬੀ. ਐਸ. ਐਫ਼ ਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਡਰੋਨ ਤੇ ਵੱਡੀ ਮਾਤਰਾ ’ਚ ਹੈਰੋਇਨ ਬਰਾਮਦ
. . .  1 day ago
ਅਮਰਕੋਟ, 6 ਦਸੰਬਰ (ਭੱਟੀ)- ਇੱਥੇ ਬਾਰਡਰ ਨੇੜੇ ਪੈਂਦੇ ਪਿੰਡ ਸਕੱਤਰਾ ਤੋਂ ਡਰੋਨ ਅਤੇ ਇਕ ਕਿਲੋ ਹੈਰੋਇਨ ਬਰਾਮਦ ਹੋਣ ਦੀ ਖ਼ਬਰ ਮਿਲੀ ਹੈ। ਬੀ. ਐਸ. ਐਫ਼. ਦੀ 103 ਬਟਾਲੀਅਨ...
ਡਾ.ਅੰਬੇਦਕਰ ਦੇ ਪ੍ਰੀ ਨਿਰਵਾਣ ਦਿਵਸ ਮੌਕੇ ਬਸਪਾ ਵਲੋਂ ਵਿਸ਼ਾਲ ਕਾਨਫ਼ਰੰਸ ਜਾਰੀ
. . .  1 day ago
ਤਲਵੰਡੀ ਸਾਬੋ, 06 ਦਸੰਬਰ (ਰਣਜੀਤ ਸਿੰਘ ਰਾਜੂ)- ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ.ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਪ੍ਰੀ ਨਿਰਵਾਣ ਦਿਵਸ ਵਜੋਂ ਮਨਾਉਦਿਆਂ ਬਹੁਜਨ ਸਮਾਜ ਪਾਰਟੀ ਵਲੋਂ ਇਤਿਹਾਸਿਕ ਨਗਰ ਤਲਵੰਡੀ ਸਾਬੋ ’ਚ ਵਿਸ਼ਾਲ ਰਾਜਸੀ...
ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਪ੍ਰਧਾਨ ਮਹਿੰਦਰ ਪਾਲ ਸਿੰਘ ਢਿੱਲੋਂ, ਜਨਰਲ ਸਕੱਤਰ ਰਾਜਾ ਸਿੰਘ ਅਤੇ ਮੈਂਬਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ...
ਓ.ਪੀ. ਸੋਨੀ ਅੱਜ ਵੀ ਵਿਜੀਲੈਂਸ ਸਾਹਮਣੇ ਨਹੀਂ ਹੋਏ ਪੇਸ਼
. . .  1 day ago
ਅੰਮ੍ਰਿਤਸਰ, 6 ਦਸੰਬਰ (ਰੇਸ਼ਮ ਸਿੰਘ)-ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਜਿਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਵਿਜੀਲੈਂਸ ਨੇ ਪੇਸ਼ ਹੋਣ ਲਈ ਕਿਹਾ ਸੀ, ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਆਪਣੀ ਜਾਇਦਾਦ ਦੇ ਵੇਰਵੇ ਵਿਜੀਲੈਂਸ ਕੋਲ ਨਹੀਂ ਜਮਾਂ ਕਰਵਾ ਸਕੇ। ਸਾਰਾ ਦਿਨ ਮੀਡੀਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 13 ਅੱਸੂ ਸੰਮਤ 553

ਅੰਮ੍ਰਿਤਸਰ / ਦਿਹਾਤੀ

ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ

ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਅੱਜ 'ਭਾਰਤ ਬੰਦ' ਮੌਕੇ ਅੰਮਿ੍ਤਸਰ 'ਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਕਿਸਾਨਾਂ ਦੇ ਸਮਰਥਨ 'ਚ ਸੂਬੇ ਦੇ ਹੋਰਨਾਂ ਸ਼ਹਿਰਾਂ ਵਾਂਗ ਅੰਮਿ੍ਤਸਰ ਮੁਕੰਮਲ ਤੌਰ 'ਤੇ ਬੰਦ ਰਿਹਾ | ਅੰਮਿ੍ਤਸਰ ਦੀਆਂ ਵੱਖ-ਵੱਖ ਵਪਾਰਕ ਜਥੇਬੰਦੀਆਂ ਨੇ ਆਪਣੇ ਕਾਰੋਬਾਰ ਤੇ ਦੁਕਾਨਾਂ ਬੰਦ ਰੱਖ ਕੇ 'ਭਾਰਤ ਬੰਦ' ਦਾ ਸਮਰਥਨ ਕੀਤਾ | ਜਿਸ ਦੇ ਚੱਲਦਿਆਂ ਜ਼ਿਲ੍ਹੇ ਦੇ ਸਾਰੇ ਮੁੱਖ ਬਾਜ਼ਾਰ ਤੇ ਗਲੀਆਂ ਵਿਚਲੀਆਂ ਸਭ ਛੋਟੀਆਂ ਵੱਡੀਆਂ ਦੁਕਾਨਾਂ ਬੰਦ ਰਹੀਆਂ | ਇਸ ਤੋਂ ਇਲਾਵਾ ਪੈਟਰੋਲ ਪੰਪ ਤੇ ਸਰਕਾਰੀ ਤੇ ਪ੍ਰਾਈਵੇਟ ਬੱਸਾਂ ਵੀ ਪੂਰੀ ਤਰ੍ਹਾਂ ਬੰਦ ਰਹੀਆਂ | ਕਿਸਾਨੀ ਸੰਘਰਸ਼ ਨੂੰ ਵਪਾਰੀਆਂ, ਨੌਕਰੀਪੇਸ਼ਾ, ਦੁਕਾਨਦਾਰਾਂ, ਮਜ਼ਦੂਰਾਂ ਸਮੇਤ ਹੋਰ ਵਰਗਾਂ ਦਾ ਭਰਵਾਂ ਸਮਰਥਨ ਮਿਲਿਆ ਹੈ | ਟਰੇਡ ਤੇ ਇੰਡਸਟਰੀ ਐਸੋਸੀਏਸ਼ਨ (ਬਾਰਡਰ ਜ਼ੋਨ) ਦੇ ਚੇਅਰਮੈਨ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਬਿੱਲ ਕਾਰਨ ਇਕੱਲੇ ਕਿਸਾਨ ਹੀ ਨਹੀਂ ਸਗੋਂ ਮਜ਼ਦੂਰ, ਆੜ੍ਹਤੀ, ਛੋਟੇ ਦੁਕਾਨਦਾਰ ਅਤੇ ਇੱਥੋਂ ਤੱਕ ਕਿ ਖੇਤੀ ਦੇ ਸੰਦ ਵੇਚਣ ਵਾਲੇ ਵਪਾਰੀ ਵੀ ਪ੍ਰਭਾਵਿਤ ਹੋ ਰਹੇ ਹਨ | ਇਸ ਮੌਕੇ 'ਤੇ ਚਰਨਜੀਤ ਸਿੰਘ ਪੂੰਜੀ, ਅਮਰਦੀਪ ਸਿੰਘ ਬਾਵਾ, ਅਮਰਜੀਤ ਸਿੰਘ ਨਾਰੰਗ, ਗੁਰਪ੍ਰੀਤ ਸਿੰਘ ਗਰੋਵਰ, ਪ੍ਰਵੀਨ ਗੁਪਤਾ, ਸਤਿੰਦਰ ਸਿੰਘ ਰੂਬੀ, ਹਰਪਾਲ ਸਿੰਘ ਵਾਲੀਆ, ਰਮਣੀਕ ਸਿੰਘ ਫਰੀਡਮ, ਰਾਜੀਵ ਅਨੇਜਾ, ਰਜੇਸ਼ ਅਰੋੜਾ ਆਦਿ ਵੀ ਹਾਜ਼ਰ ਸਨ |
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਨੂੰ ਕਿਸਾਨ ਮਾਰੂ ਦੱਸਿਆ | ਉੱਧਰ ਲੋਕ ਰਾਜ ਲਹਿਰ ਦੇ ਸੁਖਰਾਜ ਸਿੰਘ ਸੋਹਲ ਤੇ ਸੁਖਜਿੰਦਰ ਸਿੰਘ ਭਗਤੂਪੁਰਾ ਨੇ ਕਿਹਾ ਕਿ ਇਹ ਖੇਤੀਬਾੜੀ ਜਿਣਸ ਮੰਡੀਕਰਨ ਕਾਨੂੰਨ ਸਿੱਧੇ ਤੌਰ 'ਤੇ ਕੋ-ਆਪਰੇਟਿਵ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਬਣਾਇਆ ਗਿਆ ਹੈ | ਖੇਤੀਬਾੜੀ ਕਾਨੂੰਨਾਂ ਦੇ ਵਿਰੋਧ 'ਚ ਅੱਜ 'ਭਾਰਤ ਬੰਦ' ਦੇ ਮੱਦੇਨਜ਼ਰ ਸਥਾਨਕ ਟਾਹਲੀ ਸਾਹਿਬ ਬਾਜ਼ਾਰ, ਕਟੜਾ ਆਹਲੂਵਾਲੀਆ, ਗੁਰੂ ਬਾਜਾਰ ਮਾਰਕੀਟ, ਸ਼ਾਸਤਰੀ ਮਾਰਕੀਟ, ਪ੍ਰਤਾਪ ਬਾਜ਼ਾਰ, ਬਾਜ਼ਾਰ ਸਿਰਕੀਬੰਧਾਂ, ਹਾਲ ਬਾਜ਼ਾਰ, ਲਾਰੈਂਸ ਰੋਡ, ਮਜੀਠਾ ਰੋਡ, ਬਟਾਲਾ ਰੋਡ, ਕਟੜਾ ਸ਼ੇਰ ਸਿੰਘ, ਕਟੜਾ ਜੈਮਲ ਸਿੰਘ, ਆਈ. ਡੀ. ਐਚ. ਮਾਰਕੀਟ ਸਮੇਤ ਸਾਰੇ ਸ਼ਹਿਰ 'ਚ ਹੋਰ ਬਾਜ਼ਾਰ, ਵਪਾਰਕ ਅਦਾਰੇ ਅਤੇ ਉਦਯੋਗਿਕ ਇਕਾਈਆਂ ਬੰਦ ਰਹੀਆਂ | ਹਾਲਾਂਕਿ ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ 'ਚ ਪਹਿਲਾਂ ਵਰਗੀ ਹੀ ਚਹਿਲ-ਪਹਿਲ ਰਹੀ |
ਆਮ ਵਾਂਗ ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ- ਅੱਜ ਜਿੱਥੇ ਭਾਰਤ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੀਆਂ ਤਮਾਮ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ, ਉੱਥੇ ਹੀ ਸ਼ਹਿਰ 'ਚ ਲਗਭਗ ਹਰ ਜਗ੍ਹਾ ਸ਼ਰਾਬ ਦੇ ਠੇਕੇ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਖੁੱਲ੍ਹੇ ਰਹੇ | ਬੰਦ ਦੇ ਸੱਦੇ ਦੌਰਾਨ ਸ਼ਰਾਬ ਦੇ ਵਧੇਰੇਤਰ ਠੇਕੇ ਵਾਲਿਆਂ ਵਲੋਂ ਅੱਧੇ ਸ਼ਟਰ ਬੰਦ ਕਰਕੇ ਜਾਂ ਪੂਰੀ ਤਰ੍ਹਾਂ ਨਾਲ ਠੇਕੇ ਖੋਲ੍ਹ ਕੇ ਆਪਣੇ ਕਾਰੋਬਾਰ ਜਾਰੀ ਰੱਖੇ ਗਏ |
ਆਮ ਵਾਂਗ ਖੁੱਲ੍ਹੇ ਰਹੇ ਸ਼ਰਾਬ ਦੇ ਠੇਕੇ- ਅੱਜ ਜਿੱਥੇ ਭਾਰਤ ਬੰਦ ਦੇ ਸੱਦੇ ਦੌਰਾਨ ਸ਼ਹਿਰ ਦੀਆਂ ਤਮਾਮ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ, ਉੱਥੇ ਹੀ ਸ਼ਹਿਰ 'ਚ ਲਗਭਗ ਹਰ ਜਗ੍ਹਾ ਸ਼ਰਾਬ ਦੇ ਠੇਕੇ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਖੁੱਲ੍ਹੇ ਰਹੇ | ਬੰਦ ਦੇ ਸੱਦੇ ਦੌਰਾਨ ਸ਼ਰਾਬ ਦੇ ਵਧੇਰੇਤਰ ਠੇਕੇ ਵਾਲਿਆਂ ਵਲੋਂ ਅੱਧੇ ਸ਼ਟਰ ਬੰਦ ਕਰਕੇ ਜਾਂ ਪੂਰੀ ਤਰ੍ਹਾਂ ਨਾਲ ਠੇਕੇ ਖੋਲ੍ਹ ਕੇ ਆਪਣੇ ਕਾਰੋਬਾਰ ਜਾਰੀ ਰੱਖੇ ਗਏ |
ਭਾਰਤ ਬੰਦ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਸ਼ਟਰੀ ਮਾਰਗ ਜਾਮ
ਰਈਆ (ਸ਼ਰਨਬੀਰ ਸਿੰਘ ਕੰਗ)-ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਕਸਬਾ ਰਈਆ ਵਿਖੇ ਸੰਯੁਕਤ ਕਿਸਾਨ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਤੇ ਭਰਾਤਰੀ ਜਥੇਬੰਦੀਆਂ ਵਲੋਂ ਸਾਂਝੇ ਰੂਪ 'ਚ ਹਜਾਰਾਂ ਲੋਕਾਂ ਨੇ ਰਈਆ ਵਿਖੇ ਨਹਿਰ ਵਾਲੇ ਬੱਸ ਅੱਡੇ ੳੱੁਪਰ ਸੇਰਸ਼ਾਹ ਸੂਰੀ ਮਾਰਗ 'ਤੇ ਸੜਕੀ ਆਵਾਜਾਈ ਮੁਕੰਮਲ ਤੌਰ 'ਤੇ ਜਾਮ ਕਰਕੇ ਰੋਸ ਮੁਜ਼ਾਹਰਾ ਕੀਤਾ | ਰੋਸ ਧਰਨੇ ਦੀ ਅਗਵਾਈ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਗੁਰਮੇਜ ਸਿੰਘ ਤਿੰਮੋਵਾਲ, ਅਜਾਦ ਕਿਸਾਨ ਸੰਘਰਸ਼ ਕਮੇਟੀ ਦੇ ਦਲਬੀਰ ਸਿੰਘ ਬੇਦਾਦਪੁਰ, ਕਿਰਤੀ ਕਿਸਾਨ ਯੂਨੀਅਨ ਦੇ ਰਵਿੰਦਰ ਸਿੰਘ ਛੱਜਲਵੱਡੀ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਕੁਲਵੰਤ ਸਿੰਘ ਛੱਜਲਵੱਡੀ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪਲਵਿੰਦਰ ਸਿੰਘ ਮਹਿਸਮਪੁਰ, ਮੁਲਾਜ਼ਮ ਆਗੂ ਮਮਤਾ ਸ਼ਰਮਾ ਦਿਹਾਤੀ ਮਜ਼ਦੂਰ ਸਭਾ ਦੇ ਅਮਰੀਕ ਸਿੰਘ ਦਾਊਦ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕਸ਼ਮੀਰ ਸਿੰਘ ਗਗੜੇਵਾਲ, ਜਨਵਾਦੀ ਇਸਤਰੀ ਸਭਾ ਦੇ ਹਰਿੰਦਰਪਾਲ ਕੌਰ ਬੁਟਾਰੀ ਆਦਿ ਆਗੂਆਂ ਨੇ ਕੀਤੀ | ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਸੈਦਪੁਰ, ਪ੍ਰਭਜੀਤ ਸਿੰਘ ਤਿੰਮੋਵਾਲ, ਯੁਧਬੀਰ ਸਿੰਘ ਸਰਜਾ, ਜਰਮਨਜੀਤ ਸਿੰਘ ਛੱਜਲਵੱਡੀ, ਕੁਲਦੀਪ ਸਿੰਘ ਉਦੋਕੇ, ਗੁਰਨਾਮ ਸਿੰਘ ਦਾਊਦ, ਕਰਿਆਨਾ ਯੂਨੀਅਨ ਦੇ ਪ੍ਰਧਾਨ ਹਰਜੀਪ੍ਰੀਤ ਸਿੰਘ ਕੰਗ, ਇੰਪਲਾਈਜ਼ ਫੈਡਰੇਸ਼ਨ ਦੇ ਆਗੂ ਸੁਰਿੰਦਰ ਸਿੰਘ ਕੰਗ, ਹਰਜਿੰਦਰ ਸਿੰਘ ਆਦਿ ਨੇ ਕਿਹਾ ਕਿ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮਾਸਟਰ ਅਮਰੀਕ ਸਿੰਘ ਫੇਰੂਮਾਨ, ਨਿਰਮਲ ਸਿੰਘ ਭਿੰਡਰ, ਗੁਰਨਾਮ ਸਿੰਘ ਭਿੰਡਰ, ਹਰਪ੍ਰੀਤ ਸਿੰਘ ਬੁਟਾਰੀ, ਡੀਪੂ ਹੋਲਡਰ ਯੂਨੀਅਨ ਦੇ ਸੁਖਵਿੰਦਰ ਸਿੰਘ ਨੇ ਸੰਬੋਧਨ ਕੀਤਾ | ਇਸ ਮੌਕੇ ਬਜਾਰ ਕਮੇਟੀਆਂ ਟਾਂਗਰਾ, ਖਿਲਚੀਆਂ, ਰਈਆ, ਬਾਬਾ ਬਕਾਲਾ ਸਾਹਿਬ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਧਰਨੇ ਵਿਚ ਸ਼ਾਮਿਲ ਹੋਏ |
ਅਜਨਾਲਾ 'ਚ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ. ਪ੍ਰਸ਼ੋਤਮ)-ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਅਨੁਸਾਰ ਅਜਨਾਲਾ ਸ਼ਹਿਰ 'ਚ ਕਿਰਤੀ ਕਿਸਾਨ ਯੂਨੀਅਨ, ਕੁੱਲ ਹਿੰਦ ਮਜ਼ਦੂਰ ਸਭਾ ਤੇ ਜਮਹੂਰੀ ਕਿਸਾਨ ਸਭਾ ਦੀ ਅਗਵਾਈ 'ਚ ਵੱਖ-ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਤੋਂ ਇਲਾਵਾ ਮੁਲਾਜ਼ਮ, ਧਾਰਮਿਕ ਸਭਾ ਸੁਸਾਇਟੀਆਂ ਅਤੇ ਖੇਡ ਕਲੱਬਾਂ ਦੇ ਆਗੂਆਂ ਵਲੋਂ ਸ਼ਹਿਰ ਦੇ ਮੁੱਖ ਚੌਂਕ 'ਚ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਭੜਾਸ ਕੱਢੀ | ਇਸ ਮੌਕੇ ਕਿਸਾਨਾਂ ਮਜ਼ਦੂਰਾਂ ਸਮੇਤ ਹੋਰਨਾਂ ਵਰਗਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਡੱਬਰ, ਕੁੱਲ ਹਿੰਦ ਮਜ਼ਦੂਰ ਸਭਾ ਦੇ ਆਗੂ ਨਰਿੰਦਰ ਚਮਿਆਰੀ, ਜਮਹੂਰੀ ਕਿਸਾਨ ਸਭਾ ਦੇ ਆਗੂ ਸੀਤਲ ਸਿੰਘ ਤਲਵੰਡੀ, ਮੁਲਾਜ਼ਮ ਆਗੂ ਕਾਰਜਵਿੰਦਰ ਸਿੰਘ ਬੁੱਟਰ, ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਬਲਜਿੰਦਰ ਸਿੰਘ, ਸੁਰਜੀਤ ਸਿੰਘ ਦੁਧਰਾਏ ਅਤੇ ਕੁਲਵੰਤ ਸਿੰਘ ਮੱਲੂਨੰਗਲ ਆਦਿ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ | ਇਸ ਮੌਕੇ ਹਾਜ਼ਰ ਕਿਸਾਨਾਂ ਮਜ਼ਦੂਰਾਂ ਵਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਸ਼ੂਗਰ ਮਿੱਲ ਭਲਾ ਪਿੰਡ ਦੇ ਚੇਅਰਮੈਨ ਸਰਪੰਚ ਦਲਜੀਤ ਸਿੰਘ ਸੋਨੂੰ ਰਾਏਪੁਰ, ਗੁਰਪ੍ਰੀਤ ਸਿੰਘ ਰਿਆੜ, ਬਲਜਿੰਦਰ ਸਿੰਘ ਮਾਹਲ, ਬਾਬਾ ਕਾਬਲ ਸਿੰਘ ਲੱਖੂਵਾਲ, ਗੁਰਿੰਦਰਬੀਰ ਸਿੰਘ ਮਾਹਲ, ਗੁਰਨਾਮ ਸਿੰਘ ਉਮਰਪੁਰਾ, ਗੁਰਇਕਬਾਲ ਸਿੰਘ ਮਾਕੋਵਾਲ, ਮਾਸਟਰ ਰਣਜੀਤ ਸਿੰਘ, ਲਖਵਿੰਦਰ ਸਿੰਘ ਵੰਝਾਂਵਾਲਾ, ਪਲਵਿੰਦਰ ਸਿੰਘ ਸੰਗਤਪੁਰਾ, ਸਤਨਾਮ ਸਿੰਘ ਚੱਕ ਔਲ਼, ਸੁਰਜੀਤ ਸਿੰਘ ਭੂਰੇਗਿੱਲ, ਰਣਜੀਤ ਕੌਰ ਗੱਗੋਮਾਹਲ, ਕਾਬਲ ਸਿੰਘ ਸ਼ਾਹਲੀਵਾਲ, ਰਜਿੰਦਰ ਸਿੰਘ ਪੰਛੀ ਪੂੰਗਾ, ਬਲਜਿੰਦਰ ਸਿੰਘ ਫੁੱਲੇਚੱਕ, ਮੰਗਲ ਸਿੰਘ ਨਿੱਝਰ, ਭੁਪਿੰਦਰ ਸਿੰਘ ਛੀਨਾ, ਜੱਗੂ ਪਵਾਰ ਲੱਖੂਵਾਲ, ਅਜੀਤ ਕੌਰ ਕੋਟ ਰਜ਼ਾਦਾ, ਨਗੀਨ ਸਿੰਘ, ਸੁੱਚਾ ਸਿੰਘ ਤੇੜਾ, ਭੁਪਿੰਦਰ ਸਿੰਘ ਸੰਗਤਪੁਰਾ, ਜੁਗਰਾਜ ਸਿੰਘ ਸੰਗਤਪੁਰਾ, ਬਲਵਿੰਦਰ ਸਿੰਘ ਮੁਕਾਮ, ਗੁਰਮੇਜ ਸਿੰਘ ਧਾਲੀਵਾਲ, ਪਰਮਜੀਤ ਸਿੰਘ ਨੰਗਲ ਸੋਹਲ, ਗੁਰਮੇਜ ਸਿੰਘ ਲੱਖੂਵਾਲ, ਸਤਵਿੰਦਰ ਸਿੰਘ ਆਦਿ ਹਾਜ਼ਰ ਸਨ |
ਬੰਦ ਦੌਰਾਨ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਓਠੀਆਂ (ਗੁਰਵਿੰਦਰ ਸਿੰਘ ਛੀਨਾ)-ਖੇਤੀ ਕਨੂੰਨਾਂ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਤਹਿਸੀਲ ਅਜਨਾਲਾ ਦੇ ਕਸਬਾ ਓਠੀਆਂ ਵਿਖੇ ਕਿਸਾਨਾਂ ਵਲੋਂ ਕਾਮਰੇਡ ਸਤਵਿੰਦਰ ਸਿੰਘ ਤੇ ਨਰਿੰਦਰ ਸਿੰਘ ਸ਼ਹੂਰਾ ਦੀ ਅਗਵਾਈ ਹੇਠ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ 'ਤੇ ਭਾਰੀ ਗਿਣਤੀ 'ਚ ਇਲਾਕੇ ਦੇ ਕਿਸਾਨ ਹਾਜ਼ਰ ਸਨ |
ਭਾਰਤ ਬੰਦ ਦੇ ਸੱਦੇ ਤਹਿਤ ਬੱਸ ਸਟੈਂਡ ਮਜੀਠਾ ਵਿਖੇ ਧਰਨਾ
ਮਜੀਠਾ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਪਰਾਲੀ ਸਾੜਨ ਦਾ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਵਿੱਢੇ ਗਏ ਸੰਘਰਸ਼ ਤਹਿਤ 27 ਸਤੰਬਰ ਨੂੰ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਮਜੀਠਾ ਤੇ ਆਸ ਪਾਸ ਦੇ ਇਲਾਕੇ 'ਚ ਭਰਵਾਂ ਹੁੰਗਾਰਾ ਮਿਲਿਆ | ਇਸ ਮੌਕੇ ਮਜੀਠਾ ਦੇ ਬੱਸ ਸਟੈਂਡ 'ਚ ਕਿਸਾਨਾਂ, ਦੁਕਾਨਾਦਾਰਾਂ, ਬਿਜਲੀ ਕਰਮਚਾਰੀਆਂ, ਮਜ਼ਦੂਰਾਂ ਤੇ ਆਮ ਲੋਕਾਂ ਵਲੋਂ ਕਿਸਾਨ ਯੂਨੀਅਨਾਂ ਦੇ ਆਗੂਆਂ ਦੀ ਅਗਵਾਈ ਵਿਚ ਵਿਸ਼ਾਲ ਧਰਨਾ ਦਿੱਤਾ ਗਿਆ | ਇਸ ਮੌਕੇ ਮਾਸਟਰ ਹਰਭਜਨ ਸਿੰਘ ਟਰਪਈ, ਦਰਸ਼ਨ ਸਿੰਘ ਟਰਪਈ, ਪਲਵਿੰਦਰ ਸਿੰਘ ਜੇਠੂਨੰਗਲ, ਰਣਬੀਰ ਸਿੰਘ ਮਜੀਠਾ, ਸਰਪੰਚ ਸੁਖਵੰਤ ਸਿੰਘ ਨਾਗ ਕਲਾ, ਸੁੱਚਾ ਸਿੰਘ ਵੇਗੇਵਾਲ, ਬਲਕਾਰ ਸਿੰਘ ਦੁਧਾਲਾ, ਸੰਤ ਪ੍ਰਕਾਸ਼ ਸਿੰਘ ਮਜੀਠਾ, ਕਵਲਜੀਤ ਸਿੰਘ ਲਾਲੀ ਮਜੀਠਾ, ਬਿਸ਼ਨ ਸਿੰਘ ਮਜੀਠਾ, ਜਥੇਦਾਰ ਹਰਪਾਲ ਸਿੰਘ ਮਜੀਠਾ, ਕੁਲਦੀਪ ਸਿੰਘ ਨਾਗ ਕਲਾਂ, ਮੁਖਵੰਤ ਸਿੰਘ ਸੋਹੀਆਂ, ਰਾਜ ਸਿੰਘ ਨਾਗ ਕਲਾਂ, ਜਸਵਿੰਦਰ ਸਿੰਘ ਫਤਿਹਗੜ੍ਹ ਚੂੜੀਆਂ, ਗੋਪਾਲ ਸਿੰਘ, ਹਰਜੀਤ ਸਿੰਘ ਰਾਜੇਵਾਲ, ਬੱਬਲ ਪੁਰੀ ਮਜੀਠਾ, ਕ੍ਰਿਸ਼ਨ ਸਿੰਘ ਜੇਠੂਵਾਲ, ਰਾਮ ਲੁਭਾਇਆ, ਸੁਖਪਾਲ ਸਿੰਘ ਮਜੀਠਾ, ਕੁੰਦਨ ਲਾਲ ਹਰੀਆਂ, ਰਘਬੀਰ ਸਿੰਘ, ਬਿਕਰਮਜੀਤ ਸਿੰਘ, ਮਹਿੰਦਰ ਸਿੰਘ ਖਹਿਰਾ ਆਦਿ ਸ਼ਾਮਲ ਸਨ |
ਭਾਕਿਯੂ ਏਕਤਾ ਉਗਰਾਹਾਂ ਵਲੋਂ ਧਰਨਾ
ਚੇਤਨਪੁਰਾ (ਮਹਾਂਬੀਰ ਸਿੰਘ ਗਿੱਲ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਜਥੇਬੰਦੀ ਬਲਾਕ ਅਟਾਰੀ ਵਲੋਂ ਵਿਸ਼ਾਲ ਧਰਨਾ ਅੰਮਿ੍ਤਸਰ-ਨੰਗਲੀ ਬਾਈਪਾਸ ਵਿਖੇ ਲਗਾਇਆ ਗਿਆ | ਇਸ ਧਰਨੇ ਦੀ ਅਗਵਾਈ ਜ਼ਿਲ੍ਹਾ ਆਗੂ ਪਲਵਿੰਦਰ ਸਿੰਘ ਮਾਹਲ ਅਤੇ ਬਲਾਕ ਪ੍ਰਧਾਨ ਅਟਾਰੀ ਕਰਮਜੀਤ ਸਿੰਘ ਵਲੋਂ ਕੀਤੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਤਕਰੀਰ ਕਰਦਿਆਂ ਕਿਹਾ ਕਿ ਇਸ ਲੋਕ ਵਿਰੋਧੀ ਕਾਨੂੰਨਾਂ ਦਾ ਸੰਘਰਸ਼ ਹੁਣ ਪੂਰੇ ਦੇਸ਼ ਅੰਦਰ ਫੈਲ ਚੁੱਕਾ ਹੈ | ਇਸ ਮੌਕੇ ਗੁਰਲਾਲ ਜਹਾਂਗੀਰ, ਸੁਖਵਿੰਦਰ ਸਿੰਘ ਪ੍ਰਧਾਨ ਨੰਗਲੀ, ਦਵਿੰਦਰ ਸਿੰਘ, ਵਿਨੋਦ ਮੁਰਾਦਪੁਰਾ, ਕੁਲਬੀਰ ਜੇਠੂਵਾਲ, ਮਿੰਨਾ ਗਿੱਲ, ਅਮਰੀਕ ਸਿੰਘ ਲੋਹਾਰਕਾ, ਅਜੀਤਪਾਲ ਸਿੰਘ, ਬੀਬੀ ਬਲਵਿੰਦਰ ਕੌਰ ਪੰਧੇਰ, ਰਾਜਬੀਰ ਨੰਬਰਦਾਰ ਨੰਗਲੀ, ਪੱਮਾ ਦਬੁਰਜੀ, ਸ਼ੰਮੀ ਸਾਹ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ ਨੰਗਲੀ, ਗੁਰਮੇਲ ਸਿੰਘ, ਕਾਬਲ ਭੈਣੀ ਗਿੱਲਾਂ, ਰਾਜਬੀਰ ਗਿੱਲ, ਹਰਦੀਪ ਸਿੰਘ ਨੰਗਲੀ, ਲਖਵਿੰਦਰ ਮੂਧਲ, ਰਾਣਾ ਦਾਉਕੇ ਅਤੇ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ |
ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਤੇ ਆਸ-ਪਾਸ ਦੇ ਖੇਤਰ 'ਚ ਮੁਕੰਮਲ ਬੰਦ ਰਿਹਾ
ਬਾਬਾ ਬਕਾਲਾ ਸਾਹਿਬ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ ਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਭਰਵਾਂ ਹੁੰਗਾਰਾ ਮਿਲਿਆ ਤੇ ਬਾਬਾ ਬਕਾਲਾ ਸਾਹਿਬ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ ਤੇ ਬਜ਼ਾਰਾਂ ਵਿਚ ਬਿਲਕੁਲ ਸੁੰਨਸਾਨ ਛਾਈ ਰਹੀ | ਬਾਬਾ ਬਕਾਂਲ ਸਾਹਿਬ ਤੇ ਆਸ ਪਾਸ ਛੋਟੇ ਪਿੰਡਾਂ ਠੱਠੀਆਂ, ਬੇਦਾਦਪੁਰ, ਵਡਾਲਾ ਕਲਾਂ-ਵਡਾਲਾ ਖੁਰਦ, ਦੌਲੋ ਨੰਗਲ, ਧਿਆਨਪੁਰ, ਕਲੇਰ ਘੁਮਾਣ, ਦਨਿਆਲ ਆਦਿ ਪਿੰਡਾਂ ਦੇ ਅੱਡਿਆਂ 'ਚ ਵੀ ਬੰਦ ਦਾ ਅਸਰ ਵੇਖਣ ਨੂੰ ਮਿਲਿਆ | ਇਸ ਦੌਰਾਨ ਹੀ ਸੰਗਤਾਂ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋਈਆਂ ਅਤੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ |
ਵਾਧਾ-ਐੱਸ.ਡੀ.ਐੱਮ ਤੇ ਤਹਿਸੀਲ ਦਫ਼ਤਰ ਅਜਨਾਲਾ ਦੇ ਕਰਮਚਾਰੀਆਂ ਨੇ ਸਮੁੱਚਾ ਕੰਮਕਾਜ ਰੱਖਿਆ ਠੱਪ
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ)-ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਕੇਂਦਰ ਸਰਕਾਰ ਤੇ ਦਬਾਅ ਵਧਾਉਣ ਲਈ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸਮਰਥਨ ਕਰਦਿਆਂ ਸਥਾਨਕ ਐੱਸ.ਡੀ.ਐੱਮ ਤੇ ਤਹਿਸੀਲ ਦਫ਼ਤਰ ਦੇ ਸਮੂਹ ਕਰਮਚਾਰੀਆਂ ਵਲੋਂ ਛੁੱਟੀ ਕਰਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਆਪਣਾ ਕੰਮਕਾਜ ਠੱਪ ਰੱਖਿਆ | ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ ਤਹਿਸੀਲ ਅਜਨਾਲਾ ਦੇ ਪ੍ਰਧਾਨ ਪਰਗਟ ਸਿੰਘ ਹੇਰ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕਰਕੇ ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਦੇਣਾ ਚਾਹੁੰਦੀ ਹੈ | ਉਨ੍ਹਾਂ ਅੱਗੇ ਕਿਹਾ ਕਿ ਡਿਪਟੀ ਕਮਿਸ਼ਨਰ ਦਫ਼ਤਰ ਯੂਨੀਅਨ ਤਹਿਸੀਲ ਅਜਨਾਲਾ ਦੇ ਸਮੂਹ ਸਾਥੀਆਂ ਵੱਲੋਂ ਅੱਜ ਛੁੱਟੀ ਲੈ ਕੇ ਦਫ਼ਤਰੀ ਕਾਰੋਬਾਰ ਠੱਪ ਰੱਖਿਆ ਗਿਆ ਹੈ | ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਗੁਰਸ਼ਰਨ ਸਿੰਘ ਰਿਆੜ, ਸੁਪਰਡੈਂਟ ਸਰਬਜੀਤ ਕੌਰ, ਰੀਡਰ ਸੁਖਦੇਵ ਸਿੰਘ, ਗੁਰਮੀਤ ਕੌਰ, ਨਰਿੰਦਰ ਕੌਰ, ਸਰਬਜੀਤ ਸਿੰਘ, ਕਰਤਾਰ ਸਿੰਘ, ਹਰਜਿੰਦਰ ਸਿੰਘ, ਰਾਕੇਸ਼ ਕੁਮਾਰ, ਰਸ਼ਪਿੰਦਰ ਸਿੰਘ ਅਤੇ ਜਸਪਾਲ ਸਿੰਘ ਆਦਿ ਹਾਜ਼ਰ ਸਨ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਧਰਨਾ
ਓਠੀਆਂ (ਗੁਰਵਿੰਦਰ ਸਿੰਘ ਛੀਨਾ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ 'ਤੇ ਲਗਾਏ ਜਾ ਰਹੇ ਖੇਤੀ ਕਾਨੂੰਨ ਬਿੱਲਾਂ ਨੂੰ ਰੱਦ ਕਰਾਉਣ ਲਈ ਕਿਸਾਨ ਸੰਯੁਕਤ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਦਿੱਤੇ ਗਏ ਰੋਸ ਧਰਨੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਿੱਟ ਸਿਆਪਾ ਕੀਤਾ ਗਿਆ | ਇਸ ਮੌਕੇ 'ਤੇ ਪ੍ਰਧਾਨ ਸੁਖਜਿੰਦਰ ਸਿੰਘ ਹਰੜ, ਵਰਿੰਦਰ ਸਿੰਘ ਲਾਡੀ ਓਠੀਆਂ, ਸੁਰਿੰਦਰ ਸਿੰਘ ਬੋਹਲੀਆ, ਹਰਪ੍ਰੀਤ ਸਿੰਘ ਜੋਬਨਪ੍ਰੀਤ ਸਿੰਘ ਓਠੀਆਂ, ਵਜ਼ੀਰ ਸਿੰਘ, ਸੂਬੇਦਾਰ ਗੁਰਜੀਤ ਸਿੰਘ ਓਠੀਆਂ ਆਦਿ ਹਾਜ਼ਰ ਸਨ |
ਭਾਰਤ ਬੰਦ ਦੇ ਸੱਦੇ 'ਤੇ ਸਠਿਆਲਾ ਦੇ ਆਸ-ਪਾਸ ਪਿੰਡਾਂ ਦੇ ਬਾਜ਼ਾਰ ਰਹੇ ਬੰਦ
ਸਠਿਆਲਾ (ਸਫਰੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਕਸਬਾ ਸਠਿਆਲਾ ਤੇ ਬੁਤਾਲਾ ਦੇ ਆਸ ਪਾਸ ਪਿੰਡਾਂ ਦੇ ਬਜ਼ਾਰ ਬੰਦ ਰਹੇ ਤੇ ਆਵਾਜਾਈ ਠੱਪ ਰਹੀ | ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਾਲਜ ਸਠਿਆਲਾ ਦੇ ਨੇੜੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਕਿਸਾਨਾਂ ਵਲੋਂ ਪ੍ਰਦਰਸ਼ਨ ਦੇ 10 ਮਹੀਨੇ ਪੂਰੇ ਹੋਣ 'ਤੇ ਧਰਨਾ ਦਿੱਤਾ ਗਿਆ | ਇਸ ਮੌਕੇ ਕਿਸਾਨ ਆਗੂ ਅਜੀਤ ਸਿੰਘ ਠੱਠੀਆਂ, ਪਰਮਜੀਤ ਸਿੰਘ ਡਾਂਗਾ ਤੇ ਸੁਰਜੀਤ ਸਿੰਘ, ਕਰਮ ਸਿੰਘ ਬਲਸਰਾਂ, ਜੋਗਿੰਦਰ ਸਿੰਘ, ਦਿਲਬਾਗ ਸਿੰਘ ਬੇਦਾਦਪੁਰ ਵਲੋਂ ਰੋਸ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਦੇ ਖ਼ਿਲਾਫ਼ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੱਕ ਦਿੱਲੀ 'ਚ ਅੰਦੋਲਨ ਜਾਰੀ ਰਹੇਗਾ | ਇਸ ਮੌਕੇ ਕਰਮਜੀਤ ਸਿੰਘ ਬਾਦਸ਼ਾਹ, ਚਰਨ ਸਿੰਘ, ਮਲਕੀਤ ਸਿੰਘ, ਦਲਜੀਤ ਸਿੰਘ, ਜੱਗਾ ਸਿੰਘ, ਸੁਰਜੀਤ ਸਿੰਘ ਫੌਜੀ, ਬਲਰਾਜ ਸਿੰਘ ਨਿਹੰਗ, ਮੱਖਣ ਸਿੰਘ, ਦਰਸ਼ਨ ਸਿੰਘ, ਤਰਸੇਮ ਸਿੰਘ, ਜਸਬੀਰ ਸਿੰਘ ਸੋਢੀ, ਸੁਖਵੰਤ ਸਿੰਘ, ਮੰਗਲ ਸਿੰਘ, ਜੋਤੀ ਬੱਲ, ਡਿੰਪਲ ਬੱਲ, ਸ਼ਿੰਗਾਰਾ ਸਿੰਘ, ਰਣਜੀਤ ਸਿੰੰਘ, ਹਰਨੇਕ ਸਿੰਘ, ਅਮਰਜੀਤ ਸਿੰਘ, ਕੁਲਵੰਤ ਕੌਰ, ਪਲਵਿੰਦਰ ਕੌਰ, ਕੁਲਦੀਪ ਕੌਰ, ਮਿੰਦੋ, ਮਨਪ੍ਰੀਤ ਕੌਰ, ਮਾਊ ਆਦਿ ਹਾਜ਼ਰ ਸਨ |
ਭਾਰਤ ਬੰਦ ਦੌਰਾਨ ਰਈਆ ਤੇ ਆਸ-ਪਾਸ ਦੇ ਖੇਤਰ ਰਹੇ ਮੁਕੰਮਲ ਬੰਦ
ਰਈਆ, 27 ਸਤੰਬਰ (ਸ਼ਰਨਬੀਰ ਸਿੰਘ ਕੰਗ)-ਸੰਯੁਕਤ ਕਿਸਾਨ ਮੋਰਚੇ ਦੇ ਭਾਰਤ ਬੰਦ ਦੇ ਸੱਦੇ ਮੌਕੇ ਸਵੇਰ ਤੋਂ ਹੀ ਕਸਬਾ ਰਈਆ ਤੇ ਇਸ ਦੇ ਆਸ-ਪਾਸ ਦੇ ਖੇਤਰ ਜਿਵੇਂ ਰਈਆ ਮੋੜ, ਕਲੇਰ, ਵਡਾਲਾ, ਚੀਮਾਬਾਠ, ਫੇਰੂਮਾਨ, ਲਿੱਦੜ ਮੁਕੰਮਲ ਤੌਰ 'ਤੇ ਬੰਦ ਰਹੇ | ਬੰਦ ਦੌਰਾਨ ਕੋਈ ਵੀ ਅਦਾਰਾ ਜਿਵੇਂ ਅਨਾਜ ਮੰਡੀ, ਸਬਜ਼ੀ ਮੰਡੀ, ਕਾਲਜ, ਸਕੂਲ, ਦੁਕਾਨਾਂ ਇਥੋਂ ਤੱਕ ਕਿ ਰੇਹੜੀਆਂ ਤੇ ਫੜੀਆਂ ਵੀ ਨਹੀਂ ਲੱਗੀਆਂ | ਜੀ. ਟੀ. ਰੋਡ ਤੇ ਹੋਰ ਸੜਕਾਂ 'ਤੇ ਪੂਰਾ ਸਨਾਟਾ ਛਾਇਆ ਹੋਇਆ ਸੀ | ਸਿਰਫ ਮੈਡੀਕਲ ਸੇਵਾਵਾਂ ਹੀ ਜਾਰੀ ਰਹੀਆਂ | ਹਰ ਵਰਗ ਨੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੀ ਭਾਰਤ ਬੰਦ ਦੀ ਕਾਲ ਨੂੰ ਪੂਰਾ-ਪੂਰਾ ਸਮਰਥਨ ਦਿੱਤਾ |
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਵਲੋਂ ਚੱਕਾ ਜਾਮ
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸਮਰਥਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਰੁੱਪ ਬਲਾਕ ਅਜਨਾਲਾ ਕਮੇਟੀ ਵਲੋਂ ਸੱਕੀ ਨਾਲੇ ਦੇ ਪੁਲ ਤੇ ਵਿਸ਼ਾਲ ਰੋਸ ਧਰਨਾ ਲਗਾ ਕੇ ਅੰਮਿ੍ਤਸਰ ਅਜਨਾਲਾ ਡੇਰਾ ਬਾਬਾ ਨਾਨਕ ਮੁੱਖ ਰੋਡ ਜਾਮ ਕੀਤਾ ਗਿਆ | ਕਿਸਾਨਾਂ, ਮਜ਼ਦੂਰਾਂ ਅਤੇ ਮਹਿਲਾਵਾਂ ਦੇ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਹੀਰਾ ਸਿੰਘ ਚੱਕ ਸਿਕੰਦਰ ਤੇ ਕਸ਼ਮੀਰ ਸਿੰਘ ਧੰਗਈ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਨਾ ਰੱਦ ਕਰਕੇ ਕੇਂਦਰ ਦੀ ਮੋਦੀ ਸਰਕਾਰ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ ਜਿਸ ਨੂੰ ਕਿਸੇ ਵੀ ਕਿਸਮ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕੇਗਾ | ਧਰਨੇ 'ਚ ਸ਼ਮੂਲੀਅਤ ਕਰਨ ਪਹੁੰਚੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਭਾਈ ਜ਼ੋਰਾਵਰ ਸਿੰਘ ਨੇ ਕਿਹਾ ਕਿ ਦਿੱਲੀ ਦੀ ਕੇਂਦਰੀ ਹਕੂਮਤ ਕਿਸਾਨੀ ਨੂੰ ਤਬਾਹ ਕਰਨ ਦੇ ਰਾਹ ਤੁਲੀ ਹੋਈ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਕਿਸਾਨਾਂ ਦੇ ਉੱਪਰ ਇਹ ਤਿੰਨ ਕਾਲੇ ਖੇਤੀ ਕਾਨੂੰਨ ਥੋਪ ਰਹੀ ਹੈ | ਇਸ ਮੌਕੇ ਕਸ਼ਮੀਰ ਸਿੰਘ ਅਵਾਣ, ਪਰਗਟ ਸਿੰਘ, ਰੁਪਿੰਦਰ ਸਿੰਘ, ਜਸਪਾਲ ਸਿੰਘ, ਪਿ੍ਥੀਪਾਲ ਸਿੰਘ ਰਛਪਾਲ ਸਿੰਘ, ਕੁਲਵਿੰਦਰ ਸਿੰਘ, ਮਲਕੀਤ ਸਿੰਘ, ਮੋਹਨ ਸਿੰਘ, ਬੀਬੀ ਪਲਵਿੰਦਰ ਕੌਰ ਆਦਿ ਹਾਜ਼ਰ ਸਨ |
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕਸਬਾ ਬੁਤਾਲਾ ਵਿਖੇ ਚੱਕਾ ਜਾਮ
ਬਾਬਾ ਬਕਾਲਾ ਸਾਹਿਬ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ ਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਕਸਬਾ ਬੁਤਾਲਾ ਦੇ ਮੇਨ ਰੋਡ ਵਿਖੇ ਵਿਖੇ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਪ੍ਰਧਾਨ ਅਜੀਤ ਸਿੰਘ ਠੱਠੀਆਂ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਬੁਤਾਲਾ ਦੀ ਅਗਵਾਈ ਹੇਠ ਚੱਕਾ ਜਾਮ ਕੀਤਾ ਗਿਆ ਤੇ ਸਮੁੱਚੇ ਰੂਪ 'ਚ ਕਸਬਾ ਬੁਤਾਲਾ ਦੇ ਬਜ਼ਾਰ ਬੰਦ ਰੱਖੇ ਗਏ | ਇਸ ਮੌਕੇ ਅਜੀਤ ਸਿੰਘ ਠੱਠੀਆਂ, ਸੰਤੋਖ ਸਿੰਘ ਬੁਤਾਲਾ, ਪ੍ਰੈਸ ਸਕੱਤਰ ਸੁਰਜੀਤ ਸਿੰਘ ਜ਼ੋਨ ਬਾਬਾ ਬਕਾਲਾ ਸਾਹਿਬ, ਬਲਸ਼ਰਨਜੀਤ ਸਿੰਘ ਜਮਾਲਪੁਰ, ਪਰਮਜੀਤ ਸਿੰਘ ਡਾਂਗਾ, ਦਲਜੀਤ ਸਿੰਘ, ਚੰਨਣ ਸਿੰਘ ਸੰਧੂ, ਹਰਵਿੰਦਰ ਸਿੰਘ, ਦਲਜੀਤ ਸਿੰਘ ਬਲਸਰਾਂ, ਮੁਖਤਾਰ ਸਿੰਘ ਵਡਾਲਾ, ਨਿਰਮਲ ਸਿੰਘ ਖ਼ਾਨਪੁਰ, ਅਮਰੀਕ ਸਿੰਘ ਜਮਾਲਪੁਰ, ਬਲਜਿੰਦਰ ਸਿੰਘ ਟਪਿਆਲਾ, ਤਰਸੇਮ ਸਿੰਘ ਬੁਤਾਲਾ, ਰਘਬੀਰ ਸਿੰਘ, ਜੋਗਿੰਦਰ ਸਿੰਘ ਵਦਾਦਪੁਰ, ਬਲਵਿੰਦਰ ਸਿੰਘ ਸ਼ੇਰੋ ਬਾਘਾ, ਬਲਜੀਤ ਸਿੰਘ ਰਜਾਦੇਵਾਲ, ਮੇਵਾ ਸਿੰਘ ਰਜਾਦੇਵਾਲ, ਜਗਜੀਤ ਸਿੰਘ, ਕਸ਼ਮੀਰ ਸਿੰਘ, ਗੁਰਮੇਜ ਸਿੰਘ, ਧਰਮ ਸਿੰਘ ਟਪਿਆਲਾ, ਨਿਰਵੈਲ ਸਿੰਘ, ਅਮਰੀਕ ਸਿੰਘ ਟੈਂਟ ਵਾਲੇ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ |
ਨਿੱਜਰਪੁਰਾ ਟੋਲ ਪਲਾਜ਼ਾ 'ਤੇ ਕਿਸਾਨ ਸੰਘਰਸ਼ ਕਮੇਟੀ ਵਲੋਂ ਖੇਤੀ ਕਾਨੂੰਨਾਂ ਵਿਰੁੱਧ ਚੱਕਾ ਜਾਮ
ਜੰਡਿਆਲਾ ਗੁਰੂ (ਰਣਜੀਤ ਸਿੰਘ ਜੋਸਨ)-ਸੰਯੁਕਤ ਕਿਸਾਨ ਮੋਰਚ ਵਲੋਂ ਭਾਰਤ ਬੰਦ ਦੇ ਸੱਦੇ 'ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਜੰਡਿਆਲਾ ਗੁਰੂ ਨਜ਼ਦੀਕ ਪੈਂਦੇ ਟੋਲ ਪਲਾਜ਼ਾ ਨਿੱਝਰਪੁਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਮੰਗਲ ਸਿੰਘ ਰਾਮਪੁਰਾ, ਸੰਦੀਪ ਸਿੰਘ ਮਿੱਠਾ, ਮਿਲਖਾ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਨਿੱਜਰਪੁਰਾ, ਬੀਬੀ ਰਵਿੰਦਰ ਕੌਰ ਅੰਮਿ੍ਤਸਰ ਦੀ ਅਗਵਾਈ ਹੇਠ ਜਾਮ ਕਰਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ੍ਹ ਕੇ ਨਾਅਰੇਬਾਜ਼ੀ ਕੀਤੀ ਗਈ | ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਦਵਿੰਦਰ ਸਿੰਘ ਚਾਟੀਵਿੰਡ, ਜਥੇ: ਬਲਵੰਤ ਸਿੰਘ ਪੰਡੋਰੀ ਅਤੇ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਸਰਕਾਰਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰਕੇ ਅਤੇ ਕਿਸਾਨਾਂ ਦੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਨਾਲ ਖਰੀਦ ਦੀ ਗਾਰੰਟੀ ਨਹੀਂ ਕਰਦੀਆਂ ਇਹ ਅੰਦੋਲਨ ਓਨੀ ਦੇਰ ਤੱਕ ਜਾਰੀ ਰਹੇਗਾ | ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਹਰਜੀਤ ਸਿੰਘ ਰਵੀ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਪਿੰਗਲਵਾੜਾ ਮੁਖੀ ਬੀਬੀ ਇੰਦਰਜੀਤ ਕੌਰ, ਮਾਸਟਰ ਰਾਜਬੀਰ ਸਿੰਘ, ਜ਼ੋਨ ਪ੍ਰਧਾਨ ਪਰਮਜੀਤ ਸਿੰਘ ਵਰਪਾਲ, ਸੋਨੂ ਮਾਹਲ ਸੁਲਤਾਨਵਿੰਡ, ਅੰਗਰੇਜ਼ ਸਿੰਘ ਚਾਟੀਵਿੰਡ, ਸਵਿੰਦਰ ਸਿੰਘ ਸ਼ਿੰਦ, ਪਰਮਜੀਤ ਸਿੰਘ, ਗੁਰਸਾਹਬ ਸਿੰਘ ਚਾਟੀਵਿੰਡ, ਡਾ: ਹਰਜੀਤ ਸਿੰਘ ਮਹਿਮਾ, ਗੁਰਪ੍ਰੀਤ ਸਿੰਘ ਨੰਦਵਾਲਾ, ਹਰਪਾਲ ਸਿੰਘ ਝੀਤੇ, ਗੁਰਪ੍ਰਲਾਦ ਸਿੰਘ ਵਰਪਾਲ, ਗੁਰਪ੍ਰੀਤ ਸਿੰਘ ਖਾਨਕੋਟ, ਸਰਜੀਤ ਸਿੰਘ ਗੁਰੂਵਾਲੀ, ਸਰਬਜੀਤ ਸਿੰਘ ਸਰਪੰਚ, ਦਰਸ਼ਨ ਸਿੰਘ ਭੋਲਾ ਇਬਨ, ਬੀਬੀ ਰਣਜੀਤ ਕੌਰ ਡੇਰਾ ਬਾਬਾ ਝੰਡਾ ਸਿੰਘ, ਡਾ: ਦੀਪਕ ਸਿੰਘ ਆਰ. ਐਮ. ਪੀ. ਯੂਨੀਅਨ ਪ੍ਰਧਾਨ ਪੰਜਾਬ, ਗੱਜਣ ਸਿੰਘ ਸਰਪੰਚ, ਬਲਜੀਤ ਸਿੰਘ ਸਰਪੰਚ ਚਾਟੀਵਿੰਡ ਆਦਿ ਹਾਜ਼ਰ ਸਨ |
ਕਿਸਾਨਾਂ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਮਹਿਤਾ ਚੌਂਕ ਵਿਖੇ ਧਰਨਾ
ਚੌਂਕ ਮਹਿਤਾ (ਧਰਮਿੰਦਰ ਸਿੰਘ ਭੰਮਰਾ)-ਸੰਯੁਕਤ ਕਿਸਾਨ ਮੋਰਚੇ ਵਲੋਂ 3 ਕਾਲੇ ਕਾਨੂੰਨਾਂ ਦੇ ਵਿਰੋਧ 'ਚ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਉਮਰਾਜ ਸਿੰਘ ਧਰਦਿਓ ਦੀ ਅਗਵਾਈ 'ਚ ਕਸਬਾ ਮਹਿਤਾ ਚੌਕ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ | ਜਿਸ 'ਚ ਦੁਕਾਨਦਾਰਾਂ, ਆੜ੍ਹਤੀਆਂ ਸਮੇਤ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ | ਕਿਸਾਨ ਸਵੇਰੇ 6 ਤੋਂ ਲੈ ਕੇ ਸ਼ਾਮ 4 ਵਜੇ ਤੱਕ ਇਸ ਧਰਨੇ ਵਿਚ ਡਟੇ ਰਹੇ | ਜੇਕਰ ਇਲਾਕੇ ਦੀ ਗੱਲ ਕੀਤੀ ਜਾਵੇ ਤਾਂ ਨੇੜਲੇ ਪਿੰਡਾਂ ਤੇ ਕਸਬਿਆਂ ਵਿਚ ਵੀ ਇਸ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ | ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਰੱਜ ਕੇ ਭੰਡਿਆ ਤੇ ਤਿੰਨੇ ਕਾਲੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਇਸ ਮੌਕੇ ਬਲਦੇਵ ਸਿੰਘ ਮਹਿਤਾ, ਇੰਦਰਜੀਤ ਸਿੰਘ ਬੁੱਟਰ, ਬਿੱਟੂ ਖੇਤੀ ਸਟੋਰ, ਦਰਬਾਰਾ ਸਿੰਘ, ਸੁਖਦੇਵ ਸਿੰਘ ਬੁੱਟਰ, ਬਾਬਾ ਸੁੱਚਾ ਸਿੰਘ, ਦਰਸ਼ਨ ਸਿੰਘ ਧਰਦਿਓ, ਹਰਵਿੰਦਰ ਸਿੰਘ ਬੁੱਟਰ, ਬਲਜੀਤ ਸਿੰਘ ਸਰਾਂ, ਸੁਖਵਿੰਦਰ ਸਿੰਘ ਮਹਿਤਾ, ਗੁਰਪਾਲ ਸਿੰਘ ਤੰਨੇਲ, ਰਾਣਾ ਸ਼ਾਹ ਧਰਦਿਓ, ਕੁਲਬੀਰ ਸਿੰਘ ਧਰਦਿਓ, ਗੋਪਾਲ ਸਿੰਘ ਘੁਹਾਟਵਿੰਡ, ਪ੍ਰਸ਼ੋਤਮ ਸਿੰਘ ਮਾਰਕੀਟ ਕਮੇਟੀ, ਹਰਪਾਲ ਸਿੰਘ ਜੱਜ, ਅਮਰੀਕ ਸਿੰਘ ਦਾਊਦ, ਸਤਨਾਮ ਸਿੰਘ ਬਾਜਵਾ ਦਿਆਲਗੜ, ਸੁਲੱਖਣ ਸਿੰਘ ਬੁੱਟਰ, ਬਾਬਾ ਜੁਗਿੰਦਰ ਸਿੰਘ ਬੁੱਟਰ, ਪ੍ਰਤਾਪ ਸਿੰਘ ਧਰਦਿਓ, ਧਰਮ ਸਿੰਘ ਗੱਗੜਭਾਣਾ, ਮਲਕੀਤ ਸਿੰੰਘ ਟਕਾਪੁਰ, ਕੁਲਤਾਰ ਸਿੰਘ ਅਰਜਨਮਾਂਗਾ, ਬਖ਼ਸ਼ੀਸ਼ ਸਿੰਘ ਰੰਧਾਵਾ, ਬਲਵਿੰਦਰ ਸਿੰਘ ਸੈਦੂਕੇ, ਪਟਵਾਰੀ ਰਛਪਾਲ ਸਿੰਘ ਜਲਾਲ, ਜਥੇ. ਸੁਖਵਿੰਦਰ ਸਿੰਘ ਬੋਹਜਾ ਆਦਿ ਹਾਜ਼ਰ ਸਨ |
ਅੰਮਿ੍ਤਸਰ-ਤਰਨਤਾਰਨ ਝਬਾਲ ਰੋਡ ਮੁਕੰਮਲ ਤੌਰ 'ਤੇ ਰਹੇ ਬੰਦ
ਚੱਬਾ (ਜੱਸਾ ਅਨਜਾਣ)-ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅਜ਼ਾਦ ਸੰਘਰਸ਼ ਕਮੇਟੀ ਪੰਜਾਬ, ਜਮਹੂਰੀ ਕਿਸਾਨ ਸਭਾ ਪੰਜਾਬ ਤੇ ਭਾਰਤੀ ਕਿਸਾਨ ਯੂਨੀਅਨ ਸਿਰਸਾ ਨੇ ਅੰਮਿ੍ਤਸਰ-ਝਬਾਲ ਰੋਡ ਮੁਕੰਮਲ ਤੌਰ 'ਤੇ ਬੰਦ ਕਰਕੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਿਨ੍ਹਾਂ ਚਿਰ ਸਰਕਾਰ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕਰਦੀ ਉਨ੍ਹਾਂ ਚਿਰ ਸੰਘਰਸ਼ ਜ਼ਾਰੀ ਰਹੇਗਾ | ਇਸੇ ਤਰ੍ਹਾਂ ਹੀ ਅੰਮਿ੍ਤਸਰ-ਤਰਨਤਾਰਨ ਰੋਡ ਮੁਕੰਮਲ ਬੰਦ ਰਿਹਾ ਤੇ ਥੋੜ੍ਹੀ ਬਹੁਤੀ ਆਵਾਜਾਈ ਚੱਲਦੀ ਰਹੀ | ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਵਰਪਾਲ, ਜਥੇ: ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਬਲਵਿੰਦਰ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਰਣਧੀਰ ਸਿੰਘ, ਮੰਗਲ ਸਿੰਘ, ਸੁਖਜ਼ਿੰਦਰ ਸਿੰਘ ਵਰਪਾਲ, ਗੁਰਮੀਤ ਸਿੰਘ, ਬਲਵੰਤ ਸਿੰਘ, ਨਸੀਬ ਸਿੰਘ, ਸਰਪੰਚ ਕੁਲਵਿੰਦਰ ਸਿੰਘ ਬੱਬੀ, ਜਸਬੀਰ ਸਿੰਘ, ਗਰੁਜੀਤ ਸਿੰਘ, ਸੁਖਜ਼ਿੰਦਰ ਸਿੰਘ ਬਲਾਕ ਪ੍ਰਧਾਨ ਅਟਾਰੀ, ਹਰਪਾਲ ਸਿੰਘ, ਮਨਜੀਤ ਕੌਰ, ਜਗਜੀਤ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਗੁਰਭਿੰਦਰ ਸਿੰਘ, ਰਾਜਾ ਸਿੰਘ, ਜੱਸ ਸਿੰਘ, ਮੰਗਲ ਸਿੰਘ ਆਦਿ ਆਗੂ ਹਾਜ਼ਰ ਸਨ |
ਭਾਰਤ ਬੰਦ ਦੇ ਸੱਦੇ 'ਤੇ ਪੈਨਸ਼ਨਰਜ਼ ਐਸੋਸੀੲੈਸ਼ਨ ਬਿਜਲੀ ਨਿਗਮ ਵਲੋਂ ਧਰਨਾ
ਮਜੀਠਾ (ਮਨਿੰਦਰ ਸਿੰਘ ਸੋਖੀ)-ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ | ਪੰਜਾਬ 'ਚ 32 ਕਿਸਾਨ ਜਥੇਬੰਦੀਆਂ 'ਚ ਭਾਰੀ ਉਤਸ਼ਾਹ ਪਾਇਆ ਗਿਆ | ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਇਕ ਦਿਨ ਪਹਿਲਾਂ ਹੀ ਵੱਖ-ਵੱਖ ਪਿੰਡਾਂ, ਕਸਬਿਆਂ ਸ਼ਹਿਰਾਂ ਵਿਚ ਮੋਟਰ ਸਾਈਕਲਾਂ ਤੇ ਝੰਡਾ ਮਾਰਚ ਕਰਕੇ ਕੇਂਦਰ ਵਿਚਲੀ ਜ਼ਾਲਮ ਸਰਕਾਰ ਖ਼ਿਲਾਫ਼ ਗੁੱਸਾ ਕੱਢਿਆ ਗਿਆ | ਉਪਰੰਤ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਪੂਰਨ ਤੌਰ 'ਤੇ ਬੰਦ ਕਰਕੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਗਈ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜੀ ਕੀਤੀ ਗਈ | ਬਿਜਲੀ ਨਿਗਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਵੀ ਭਾਰਤ ਬੰਦ ਦੇ ਸੱਦੇ ਵਿਚ ਵੱਧ ਚੜ੍ਹ ਕੇ ਭਾਗ ਲਿਆ ਗਿਆ ਤੇ ਸੂਬਾ ਭਰ ਦੇ ਮਿਹਨਤਕਸ਼ ਲੋਕਾਂ ਨਾਲ ਇਸ ਬੰਦ ਵਿਚ ਸ਼ਾਮਿਲ ਹੋਏ | ਐਸੋਸੀਏਸ਼ਨ ਦੇ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਹ ਸੰਘਰਸ਼ ਉਨੀ ਦੇਰ ਤੱਕ ਚੱਲਦਾ ਰਹੇਗਾ ਜਦ ਤੱਕ ਇਹ ਤਿੰਨੇ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ | ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਰਾਮ ਲੁਭਾਇਆ, ਜੋਗਿੰਦਰ ਸਿੰਘ ਸੋਹੀ, ਸੁਭਾਸ਼ ਚੰਦਰ, ਮਨਜੀਤ ਸਿੰਘ ਝੰਡੇਰ, ਬਲਵਿੰਦਰ ਸਿੰਘ ਨਾਗ ਕਲਾਂ, ਕਰਮ ਸਿੰਘ ਰਾਜਾਸਾਂਸੀ, ਕਾਰਜਵਿੰਦਰ ਸਿੰਘ, ਪਲਵਿੰਦਰ ਸਿੰਘ, ਕਿ੍ਸ਼ਨ ਸਿੰਘ, ਸੁਖਪਾਲ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ |
ਬਾਬਾ ਬਕਾਲਾ ਸਾਹਿਬ ਵਿਖੇ ਰੋਸ ਮਾਰਚ
ਬਾਬਾ ਬਕਾਲਾ ਸਾਹਿਬ (ਸ਼ੇਲਿੰਦਰਜੀਤ ਸਿੰਘ ਰਾਜਨ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਕਰਾਉਣ ਤੇ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਵਿਰੁੱਧ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਦੌਰਾਨ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਸੂਬਾਈ ਜਥੇਬੰਦਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਦੀ ਅਗਵਾਈ ਹੇਠ ਇਤਿਹਾਸਕ ਨਗਰ ਅਤੇ ਆਸ ਪਾਸ ਪਿੰਡਾਂ ਵਿਚ ਮੋਦੀ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ ਗਿਆ ਅਤੇ ਮੋਦੀ ਸਰਕਾਰ ਖ਼ਿਲਾਫ਼ ਜਬਰਦਸਤ ਨਾਅਰੇਬਾਜੀ ਕੀਤੀ ਗਈ | ਸਥਾਨਕ ਬੱਸ ਅੱਡਾ ਵਿਖੇੇ ਧਰਨੇ ਦੌਰਾਨ ਸੂਬਾਈ ਜਥੇਬੰਦਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਨੇ ਕਿਹਾ ਕਿ ਅਸੀਂ ਸਿਰ 'ਤੇ ਕਫਨ ਬਣਕੇ ਤੁਰੇ ਹਾਂ ਤੇ ਜਿੰਨਾਂ ਚਿਰ ਖੇਤੀ ਸਬੰਧੀ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਅਸੀਂ ਪਿੱਛੇ ਨਹੀਂ ਹੱਟਾਂਗੇ | ਇਸ ਮੌਕੇ ਪ੍ਰਧਾਨ ਬੁਟਾ ਸਿੰਘ ਸਠਿਆਲਾ, ਰਾਜਵਿੰਦਰ ਸਿੰਘ ਗੋਲਡਨ, ਅਵਤਾਰ ਸਿੰਘ ਸੋਹਲ, ਪ੍ਰਧਾਨ ਬੀਬੀ ਕਸ਼ਮੀਰ ਕੌਰ ਚੀਮਾਂਬਾਠ, ਮਨਜੀਤ ਸਿੰਘ ਠੁਕਰਾਲ, ਕੈਪਟਨ ਭਗਵੰਤ ਸਿੰਘ ਜੱਲੂਪੁਰ ਖੇੜਾ, ਕੁਲਵੰਤ ਸਿੰਘ ਖੇੜਾ, ਮੁਰਾਰ ਸਿੰਘ, ਬਚਿੱਤਰ ਸਿੰਘ ਕੰਮੋਕੇ, ਨਰਿੰਦਰ ਸਿੰਘ ਵਡਾਲਾ, ਭਗਵਾਨ ਸਿੰਘ, ਬਚਨ ਸਿੰਘ, ਸਮਿੱਤਰ ਸਿੰਘ ਸੱਤੋਵਾਲ, ਤਰਸੇਮ ਸਿੰਘ ਪ੍ਰਧਾਨ, ਜਗਜੀਤ ਸਿੰਘ ਰਾਜਪੁਰ, ਸੁਖਵੰਤ ਸਿੰਘ ਬਿੱਲੂ, ਮਨਜਿੰਦਰ ਸਿੰਘ ਰਾਜਪੁਰ, ਦਲਜੀਤ ਕੌਰ, ਸੁਮੀਤਪਾਲ ਸਿੰਘ, ਰਣਜੀਤ ਸਿੰਘ ਮੱਲ੍ਹੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ |
ਕਿਸਾਨਾਂ ਨੇ ਜਹਾਂਗੀਰ ਫਾਟਕ 'ਤੇ ਧਰਨਾ ਦੇ ਕੇ ਕੇਂਦਰ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
ਜੇਠੂਵਾਲ (ਮਿੱਤਰਪਾਲ ਸਿੰਘ ਰੰਧਾਵਾ)-ਸੰਯੁਕਤ ਕਿਸਾਨ ਸਾਝਾ ਮੋਰਚਾ ਵਲੋਂ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਖੇਤੀਬਾੜੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ | ਜਿਸ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੱਥੂਨੰਗਲ ਜ਼ੋਨ ਦੇ ਸੀਨੀ ਮੀਤ ਪ੍ਰਧਾਨ ਅਵਤਾਰ ਸਿੰਘ ਜਹਾਂਗੀਰ ਦੀ ਰਹਿਨੁਮਾਈ ਹੇਠ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਅੰਮਿ੍ਤਸਰ ਪਠਾਨਕੋਟ ਰੇਲਵੇ ਲਾਈਨ ਜਹਾਂਗੀਰ ਫਾਟਕ 'ਤੇ ਧਰਨਾ ਦਿੱਤਾ ਗਿਆ ਜਿਸ 'ਚ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ | ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਸਰਪੰਚ ਜਗਤਾਰ ਸਿੰਘ ਢਿੱਲੋਂ ਨੇ ਕਿਹਾ ਕਿ ਕੇਂਦਰ ਸਰਕਾਰ ਜਿੰਨਾ ਚਿਰ ਤੱਕ ਖੇਤੀਬਾੜੀ ਕਾਲੇ ਕਾਨੂੰਨਾਂ ਰੱਦ ਨਹੀਂ ਕਰਦੀ , ਉਸ ਸਮੇਂ ਤੱਕ ਕਿਸਾਨ ਚੈਨ ਨਾਲ ਨਹੀਂ ਬੈਠਣਗੇ ਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਭਾਰਤ ਬੰਦ ਨੂੰ ਲੋਕਾਂ ਵਲੋਂ ਭਰਵਾ ਸਹਿਯੋਗ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਅਵਤਾਰ ਸਿੰਘ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਗੁਰਪ੍ਰਤਾਪ ਸਿੰਘ, ਬਲਵੰਤ ਸਿੰਘ ਮਹਿਣੀਆ, ਸੁਖਰਾਜ ਸਿੰਘ, ਹਰਸਿਮਰਨ ਸਿੰਘ ਮੂਧਲ, ਸਾਬਕਾ ਸੈਨਿਕ ਤਸਵੀਰ ਸਿੰਘ ਜੇਠੂਵਾਲ, ਅਮਰੀਕ ਸਿੰਘ ਜਹਾਗੀਰ, ਕੁਲਦੀਪ ਸਿੰਘ ਭੈਣੀ ਗਿੱਲਾ, ਮਾਸਟਰ ਜਸਵਿੰਦਰ ਸਿੰਘ ਜਹਾਗੀਰ, ਗੁਰਮੁੱਖ ਸਿੰਘ ਬੁੱਟਰ, ਲਖਵਿੰਦਰ ਸਿੰਘ, ਗੁਰਜਿੰਦਰ ਸਿੰਘ ਹੰਯਰਾ, ਮੋਹਨ ਸਿੰਘ, ਗੁਰਮੁੱਖ ਸਿੰਘ ਔਲਖ ਸਮੇਤ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ | ਇਸ ਤਰ੍ਹਾਂ ਅੱਜ ਦੇ ਭਾਰਤ ਬੰਦ ਦੌਰਾਨ ਕਸਬਾ ਜੇਠੂਵਾਲ ਸਮੇਤ ਵੱਖ-ਵੱਖ ਪਿੰਡਾਂ 'ਚ ਦੁਕਾਨਾਂ ਤੇ ਹੋਰ ਕਾਰੋਬਾਰ ਠੱਪ ਰਿਹਾ |
ਭਾਰਤ ਬੰਦ ਦੇ ਸੱਦੇ ਨੂੰ ਮਜੀਠਾ ਤੇ ਆਸ ਪਾਸ ਦੇ ਇਲਾਕੇ 'ਚ ਭਰਵਾਂ ਹੁੰਗਾਰਾ
ਮਜੀਠਾ (ਜਗਤਾਰ ਸਿੰਘ ਸਹਿਮੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ, ਪਰਾਲੀ ਸਾੜਨ ਦਾ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਵਿੱਢੇ ਗਏ ਸ਼ੰਘਰਸ਼ ਤਹਿਤ 27 ਸਤੰਬਰ ਨੂੰ ਅੱਜ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰ ਮਿਲਿਆ | ਇਸ ਮੌਕੇ ਕਸਬਾ ਮਜੀਠਾ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਜਿਥੇ ਦੁਕਾਨਦਾਰਾਂ ਵਲੋ ਆਪਣੀਆਂ ਦੁਕਾਨਾ ਬੰਦ ਰੱਖ ਕੇ ਭਰਵਾਂ ਹੁੰਗਾਰਾ ਦਿਤਾ, ਉਥੇ ਸਕੂਲ, ਸਰਕਾਰੀ ਦਫਤਰ ਤੇ ਹੋਰ ਵੀ ਸਾਰੇ ਸਰਕਾਰੀ ਤੇ ਗ਼ੈਰ ਸਰਕਾਰੀ ਅਦਾਰੇ ਪੂਰਨ ਤੌਰ ਤੇ ਬੰਦ ਰੱਖਕੇ ਅਧਿਕਾਰੀਆਂ ਕਰਮਚਾਰੀਆਂ ਨੇ ਕਿਸਾਨਾਂ ਦੇ ਸਮਰਥਕ ਹੋਣ ਦਾ ਸਬੂਤ ਦਿੱਤਾ | ਇਸ ਤੋਂ ਇਲਾਵਾ ਕਿਸਾਨਾਂ ਤੇ ਆਮ ਲੋਕਾਂ ਸਮੇਤ ਹਰ ਤਬਕੇ ਦੇ ਲੋਕਾਂ ਵਲੋਂ ਇਸ ਬੰਦ ਦੌਰਾਨ ਰੋਸ ਮੁਜ਼ਾਹਰੇ ਵੀ ਕੀਤੇ ਗਏ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਕੱਥੂਨੰਗਲ ਰੇਲਵੇ ਟਰੈਕ 'ਤੇ ਧਰਨਾ
ਕੱਥੂਨੰਗਲ, 27 ਸਤੰਬਰ (ਦਲਵਿੰਦਰ ਸਿੰਘ ਰੰਧਾਵਾ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਅੱਜ ਭਾਰਤ ਬੰਦ ਦੇ ਸੱਦੇ 'ਤੇ ਕੱਥੂਨੰਗਲ ਜ਼ ਦੇ ਪ੍ਰਧਾਨ ਸਵਿੰਦਰ ਸਿੰਘ ਰੂਪੋਵਾਲੀ ਤੇ ਸਰਬਨਿਰੰਜਨ ਸਿੰਘ ਦੁਧਾਲਾ ਦੀ ਅਗਵਾਈ ਵਿਚ ਪਿੰਡ ਅਜੈਬਵਾਲੀ ਵਿਖੇ ਪੈਂਦੇ ਰੇਲ ਫਾਟਕ ਉਪਰ ਧਰਨਾ ਦਿੱਤਾ ਗਿਆ ਜਿਸ ਕਰਕੇ ਕੱਥੂਨੰਗਲ ਰੇਲਵੇ ਸਟੇਸ਼ਨ 'ੇ ਕਈ ਰੇਲ ਗੱਡੀਆਂ ਨੂੰ ਰੁਕਣਾ ਪਿਆ ਜਿਸ ਕਾਰਨ ਕਈ ਮੁਸਾਫ਼ਰਾਂ ਨੂੰ ਵੀ ਖੱਜਲ ਖ਼ਵਾਰ ਹੋਣਾ ਪਿਆ | ਕਿਸਾਨ ਮਜ਼ਦੂਰਾਂ, ਦੁਕਾਨਦਾਰਾਂ, ਮੁਲਾਜ਼ਮਾਂ, ਟਰਾਂਸਪੋਰਟਰਾਂ, ਮੰਡੀ ਕਾਮਿਆਂ ਤੇ ਆਮ ਪਿੰਡ ਵਾਸੀਆਂ ਨੇ ਇਸ ਵਿਚ ਭਰਪੂਰ ਸ਼ਮੂਲੀਅਤ ਕੀਤੀ | ਕੱਲ੍ਹ 28 ਸਤੰਬਰ ਤੋਂ ਡੀ.ਸੀ. ਦਫ਼ਤਰ ਅੱਗੇ ਲੱਗਣ ਵਾਲੇ ਪੱਕੇ ਮੋਰਚੇ ਵਿਚ ਬੀਬੀਆਂ ਵੀ ਅਗਵਾਈ ਕਰਨਗੀਆਂ | ਇਸ ਮੌਕੇ ਕਾਬਲ ਸਿੰਘ ਵਰਿਆਮ, ਲਖਬੀਰ ਸਿੰਘ ਕੱਥੂਨੰਗਲ, ਪੂਰਨ ਸਿੰਘ ਅਜੈਬਵਾਲੀ, ਦਿਲਬਾਗ ਸਿੰਘ, ਨੰਬਰਦਾਰ ਸੁਰਜੀਤ ਸਿੰਘ ਕਿਲ੍ਹਾ, ਸਰਪੰਚ ਹਰਵਿੰਦਰ ਸਿੰਘ ਰੂਪੋਵਾਲੀ, ਜਸਮੇਲ ਸਿੰਘ ਸੱਤਾ ਪ੍ਰਧਾਨ, ਕੁਲਵੰਤ ਸਿੰਘ, ਦਿਲਬਾਗ ਸਿੰਘ, ਅਮਰੀਕ ਸਿੰਘ ਕੋਟਲਾ ਆਦਿ ਆਗੂ ਹਾਜ਼ਰ ਸਨ |
ਬਲਾਕ ਤਰਸਿੱਕਾ 'ਚ ਭਾਰਤ ਬੰਦ ਨੂੰ ਭਰਵਾਂ ਹੁੰਗਾਰਾ
ਤਰਸਿੱਕਾ (ਅਤਰ ਸਿੰਘ ਤਰਸਿੱਕਾ)-ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਸੱਦੇ 'ਤੇ ਅੱਜ ਦੇ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਬਲਾਕ ਤਰਸਿੱਕਾ 'ਚ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਆਲ ਇੰਡੀਆ ਕਿਸਾਨ ਸਭਾ ਦੇ ਸੂਬਾਈ ਮੈਂਬਰ ਗੁਰਭੇਜ ਸਿੰਘ ਸੈਦੈਲੇਲ੍ਹ ਦੀ ਅਗਵਾਈ ਹੇਠ ਕਿਸਾਨਾਂ ਨੇ ਅੰਮਿ੍ਤਸਰ ਮਹਿਤਾ ਰੋਡ ਅੱਡਾ ਖਜਾਲਾ ਵਿਖੇ ਚੱਕਾ ਜਾਮ ਕਰਕੇ ਅਵਾਜਾਈ ਸਵੇਰੇ 10 ਵਜੇ ਤੋਂ ਸ਼ਾਮ ਚਾਰ ਵਜੇ ਤਕ ਮੁਕੰਮਲ ਤੌਰ 'ਤੇ ਬੰਦ ਰੱਖੀ ਤੇ ਬਲਾਕ ਤਰਸਿੱਕਾ ਦੇ ਪ੍ਰਮੁੱਖ ਕਸਬੇ ਕਸਬਾ ਪੱੁਲ ਨਹਿਰ ਤਰਸਿੱਕਾ, ਅੱਡਾ ਸੈਦੋਲੇਲ੍ਹ ਖਜਾਲਾ, ਅਕਾਲਗੜ੍ਹ ਢਪੱਈਆਂ, ਦਸਮੇਸ਼ ਨਗਰ, ਜਬੋਵਾਲ ਤੇ ਡੇਹਰੀਵਾਲਾ ਆਦਿ ਪੂਰੀ ਤਰ੍ਹਾਂ ਬੰਦ ਰਹੇ ਤੇ ਦੁਕਾਨਦਾਰਾਂ ਨੇ ਪੂਰਾ ਸਾਥ ਦਿੱਤਾ | ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਵਾਲਿਆਂ 'ਚ ਮੰਗਲ ਸਿੰਘ ਖਜਾਲਾ, ਬਲਜੀਤ ਸਿੰਘ ਬੱਲੀ ਤਰਸਿੱਕਾ, ਬਲਜੀਤ ਸਿੰਘ ਸਰਾਂ ਚੇਅਰਮੈਨ ਕਿਸਾਨ ਸੈੱਲ ਪੰਜਾਬ, ਕਾਮਰੇਡ ਕੁਲਵੰਤ ਸਿੰਘ ਪ੍ਰਧਾਨ ਤਰਸਿੱਕਾ, ਅਜ਼ਾਦ ਸਿੰਘ ਮਹਿਤਾ, ਬਲਦੇਵ ਸਿੰਘ ਖਜਾਲਾ, ਜਰਨੈਲ ਸਿੰਘ, ਗੁਰਸੇਵਕ ਸਿੰਘ, ਅਮਰਜੀਤ ਸਿੰਘ ਚਾਟੀਵਿੰਡ, ਕੁਲਦੀਪ ਸਿੰਘ, ਅਨੌਖ ਸਿੰਘ, ਬਾਬਾ ਸੁੱਚਾ ਸਿੰਘ, ਗਿਆਨ ਸਿੰਘ, ਅਜੀਤ ਸਿੰਘ ਜਸਵਿੰਦਰ ਸਿੰਘ ਸਰਜਾ, ਹਜ਼ੂਰ ਸਿੰਘ, ਹਰਬੰਸ ਸਿੰਘ ਮਹਿਤਾ, ਕੁਲਦੀਪ ਸਿੰਘ ਬੱਗਾ, ਸਰਬਜੀਤ ਸਿੰਘ ਤੇ ਗੱਜਣ ਸਿੰਘ ਸਾਧਪੁਰ ਆਦਿ ਸ਼ਾਮਲ ਸਨ |
ਅਜਨਾਲਾ 'ਚ ਕਿਸਾਨਾਂ ਨੇ ਬੈਂਕ ਕਰਵਾਏ ਬੰਦ
ਅਜਨਾਲਾ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਕਿਸਾਨ ਮੋਰਚੇ ਵਲੋਂ ਭਾਰਤ ਬੰਦ ਦੇ ਦਿੱਤੇ ਸੱਦੇ ਦੇ ਚੱਲਦਿਆਂ ਅਜਨਾਲਾ ਸ਼ਹਿਰ 'ਚ ਕਿਸਾਨਾਂ ਵਲੋਂ ਬੈਂਕ ਬੰਦ ਕਰਵਾਏ ਗਏ | ਇਸ ਮੌਕੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਸਾਨ ਲਖਵਿੰਦਰ ਸਿੰਘ ਵੰਝਾਂਵਾਲਾ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਸੰਯੁਕਤ ਕਿਸਾਨ ਮੋਰਚਾ ਅੱਗੇ ਵੀ ਜੋ ਸੱਦਾ ਦੇਵੇਗਾ ਉਸਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ |ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਜੋ ਵੀ ਬੈਂਕ ਖੁੱਲ੍ਹੇ ਸਨ ਉਨ੍ਹਾਂ ਨੂੰ ਬੰਦ ਕਰਵਾਇਆ ਗਿਆ ਹੈ ਅਤੇ ਬੈਂਕਾਂ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਬੈਂਕ ਸ਼ਾਮ 4 ਵਜੇ ਤੱਕ ਬੰਦ ਰੱਖਣ | ਇਸ ਦੌਰਾਨ ਸਾਬਕਾ ਸਰਪੰਚ ਲਖਵਿੰਦਰ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ | ਉਧਰ ਅੱਜ ਅਜਨਾਲਾ ਸ਼ਹਿਰ 'ਚ ਵੱਖ-ਵੱਖ ਥਾਵਾਂ ਤੇ ਲਗਾਏ ਧਰਨਿਆਂ 'ਚ ਸ਼ਮੂਲੀਅਤ ਕਰਨ ਪਹੁੰਚੇ ਕਿਸਾਨਾਂ ਲਈ ਗੁਰਦੁਆਰਾ ਬਾਬੇ ਦੀ ਕੁੱਲੀ ਦੇ ਸੇਵਾਦਾਰਾਂ ਵਲੋਂ ਲੰਗਰ ਦਾ ਵਿਸ਼ੇਸ਼ ਤੌਰ 'ਤੇ ਪ੍ਰਬੰਧ ਕੀਤਾ ਗਿਆ |
ਭਾਰਤ ਬੰਦ ਦੇ ਸੱਦੇ ਨੂੰ ਵੱਖ-ਵੱਖ ਵਰਗਾਂ ਦਾ ਭਰਵਾਂ ਹੁੰਗਾਰਾ
ਹਰਸਾ ਛੀਨਾ, 27 ਸਤੰਬਰ (ਕੜਿਆਲ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਗਵਾਈ ਕਰਦੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸਥਾਨਕ ਬਲਾਕ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਅੰਦਰ ਭਾਰਤ ਬੰਦ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਵਲੋਂ ਭਰਪੂਰ ਸਮਰਥਨ ਮਿਲਿਆ ਅਤੇ ਇਸ ਦੌਰਾਨ ਦੁਕਾਨਾਂ ਅਤੇ ਹੋਰ ਅਦਾਰੇ ਮੁਕੰਮਲ ਤੌਰ 'ਤੇ ਬੰਦ ਰਹੇ | ਇਸ ਸਬੰਧੀ ਬਲਾਕ ਹਰਸ਼ਾ ਛੀਨਾ ਦੀ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਦਾ ਦੌਰਾ ਕਰਨ ਉਪਰੰਤ ਪ੍ਰਾਪਤ ਜਾਣਕਾਰੀ ਅਨੁਸਾਰ ਅੱਡਾ ਕੁੱਕੜਾਂਵਾਲਾ, ਅੱਡਾ ਦਾਲਮ, ਅੱਡਾ ਵਿਚਲਾ ਕਿਲਾ, ਵੱਡਾ ਧਾਰੀਵਾਲ, ਅੱਡਾ ਭਲਾਪਿੰਡ ਵਿਖੇ ਦੁਕਾਨਾਂ ਅਤੇ ਹੋਰ ਅਦਾਰੇ ਪੂਰਨ ਤੌਰ 'ਤੇ ਬੰਦ ਰਹੇ | ਇਸ ਦੌਰਾਨ ਖੰਡ ਮਿੱਲ ਵਰਕਰ ਯੂਨੀਅਨ ਦੀ ਪ੍ਰਧਾਨ ਸਤਿੰਦਰਜੀਤ ਸਿੰਘ ਮਜੀਠਾ ਦੀ ਅਗਵਾਈ ਹੇਠ ਪਲਵਿੰਦਰ ਸਿੰਘ ਸੰਗਤਪੁਰਾ, ਰਾਜਿੰਦਰ ਸ਼ਰਮਾ, ਬਲਵਿੰਦਰ ਸਿੰਘ ਸਲੇਮਪੁਰਾ, ਡਾ: ਦਵਿੰਦਰ ਸਿੰਘ ਛੀਨਾ, ਕਿਰਪਾਲ ਸਿੰਘ ਛੀਨਾ, ਪੂਰਨ ਸਿੰਘ ਸੈਂਸਰਾ, ਬਲਜੀਤ ਸਿੰਘ ਸੋਹੀ, ਜਗਰੂਪ ਸਿੰਘ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਨਿਸ਼ਾਨ ਸਿੰਘ ਭਲਾਪਿੰਡ ਕਰਮਜੀਤ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ 'ਚ ਮਿੱਲ ਕਾਮਿਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਸਾਨੀ ਧਰਨੇ ਵਿਚ ਸ਼ਮੂਲੀਅਤ ਕੀਤੀ |
ਕਿਸਾਨ ਜਥੇਬੰਦੀ ਤੇ ਏਟਕ ਵਲੋਂ ਸੜਕੀ ਆਵਾਜਾਈ ਰੋਕੀ
ਨਵਾਂ ਪਿੰਡ (ਜਸਪਾਲ ਸਿੰਘ)-3 ਖੇਤੀ ਸੋਧ ਨਵੇਂ ਕਾਨੂੰਨਾਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਵਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਸਬਜ਼ੀ ਉਤਪਾਦਕ ਕਿਸਾਨ ਸੰਗਠਨ ਪੀ. ਐਸ. ਪੀ. ਸੀ. ਐਲ. ਏਟਕ ਨਵਾਂ ਪਿੰਡ ਵਲੋਂ ਸਥਾਨਕ ਕਸਬਾ ਵਿਖੇ ਅੰਮਿ੍ਤਸਰ-ਮਹਿਤਾ ਸੜਕ ਆਵਾਜਈ ਰੋਕ ਮੋਦੀ ਸਰਕਾਰ ਵਿਰੁੱਧ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਤੀਰਥਪੁਰ, ਤਰਸੇਮ ਸਿੰਘ ਨੰਗਲ ਦਿਆਲ ਸਿੰਘ, ਰਾਜਬੀਰ ਸਿੰਘ ਫਤਿਹਪੁਰ, ਜਗਤਾਰ ਸਿੰਘ ਛਾਪਾ, ਛਨਾਖ ਸਿੰਘ ਵਡਾਲਾ, ਪ੍ਰਤਾਪ ਸਿੰਘ ਛੀਨਾ ਅਤੇ ਨਰਿੰਦਰ ਸਿੰਘ ਗਿੱਲ ਪ੍ਰਧਾਨ ਏਟਕ ਆਦਿ ਬੁਲਾਰਿਆਂ ਵਲੋਂ ਸੰਬੋਧਨ ਕੀਤਾ ਗਿਆ | ਇਸ ਮੌਕੇ ਸਥਾਨਕ ਕਸਬਾ ਅਤੇ ਇਸਦੇ ਆਸ-ਪਾਸ 'ਚ ਬੰਦ ਨੂੰ ਲੋਕਾਂ ਵਲੋਂ ਭਾਰੀ ਸਮਰਥਨ ਦਿੱਤਾ ਗਿਆ | ਇਸ ਮੌਕੇ ਕਰਨੈਲ ਸਿੰਘ ਸੈਕਟਰੀ ਤੇ ਹਰਦੀਪ ਸਿੰਘ ਨਵਾਂ ਪਿੰਡ, ਪ੍ਰਤਾਪ ਸਿੰਘ ਤੇ ਮਹਿਲ ਸਿੰਘ ਛਾਪਾ, ਗੁਰਮੇਜ ਸਿੰਘ ਮੱਖਣਵਿੰਡੀ, ਅਵਤਾਰ ਸਿੰਘ, ਭੁਪਿੰਦਰ ਸਿੰਘ, ਪਰਮਜੀਤ ਸਿੰਘ, ਕਿ੍ਪਾਲ ਸਿੰਘ, ਹਰਪ੍ਰੀਤ ਸਿੰਘ, ਸੱਤਾ, ਪਰਗਟ ਸਿੰਘ, ਜੱਸਾ ਸਿੰਘ, ਹੀਰਾ ਸਿੰਘ, ਰਾਮ ਸਿੰਘ, ਜਸਬੀਰ ਕੌਰ, ਸਤਨਾਮ ਕੌਰ, ਸੁਰਜੀਤ ਕੌਰ ਤੇ ਬਲਬੀਰ ਕੌਰ ਵਡਾਲਾ, ਜਸਵਿੰਦਰ ਸਿੰਘ ਤੇ ਸਰਦੂਲ ਸਿੰਘ ਛਾਪਾ, ਜੀ. ਓ. ਜੀ. ਅਮਰਜੀਤ ਸਿੰਘ, ਹਰਜੀਤ ਸਿੰਘ ਤੇ ਸਰਪੰਚ ਬਲਦੇਵ ਸਿੰਘ ਨਿਜਾਮਪੁਰ, ਧਰਮਿੰਦਰ ਸਿੰਘ, ਨਿਸ


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX