ਤਾਜਾ ਖ਼ਬਰਾਂ


ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਦਿੱਤੀ ਸ਼ਰਧਾਂਜਲੀ
. . .  0 minutes ago
ਨਵੀਂ ਦਿੱਲੀ, 20 ਅਗਸਤ-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨੇ ਦਿੱਤੀ ਸ਼ਰਧਾਂਜਲੀ
ਲਾਰੈਂਸ ਬਿਸ਼ਨੋਈ ਨੂੰ ਬਟਾਲਾ ਅਦਾਲਤ 'ਚ ਕੀਤਾ ਪੇਸ਼, ਮੁਹਾਲੀ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
. . .  10 minutes ago
ਬਟਾਲਾ, 20 ਅਗਸਤ-ਲਾਰੈਂਸ ਬਿਸ਼ਨੋਈ ਨੂੰ ਬਟਾਲਾ ਅਦਾਲਤ 'ਚ ਕੀਤਾ ਪੇਸ਼, ਮੁਹਾਲੀ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ
ਸੀ.ਬੀ.ਆਈ. ਦੇ ਛਾਪੇ ਤੋਂ ਬਾਅਦ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਮਨੀਸ਼ ਸਿਸੋਦੀਆ ਦੇ ਅਸਤੀਫ਼ੇ ਦੀ ਕੀਤੀ ਮੰਗ
. . .  23 minutes ago
ਨਵੀਂ ਦਿੱਲੀ, 20 ਅਗਸਤ-ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੀ.ਬੀ.ਆਈ. ਦੇ ਛਾਪੇ ਤੋਂ ਬਾਅਦ ਦਿੱਲੀ ਦੇ ਉੱਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੇ ਅਸਤੀਫ਼ੇ ਦੀ ਮੰਗ ਕੀਤੀ।
ਪਠਾਨਕੋਟ: ਭਾਰੀ ਮੀਂਹ ਨਾਲ ਸੈਲਾਬ, ਚੱਕੀ ਦਰਿਆ 'ਤੇ ਬਣਿਆ ਰੇਲਵੇ ਪੁੱਲ ਟੁੱਟਿਆ
. . .  49 minutes ago
ਪਠਾਨਕੋਟ, 20 ਅਗਸਤ (ਸੰਧੂ)-ਪਹਾੜਾਂ ਦੀ ਰਾਣੀ ਕਹੀ ਜਾਣ ਵਾਲੀ ਪਠਾਨਕੋਟ ਤੋਂ ਹਿਮਾਚਲ ਦੇ ਜੋਗਿੰਦਰ ਨਗਰ ਜ਼ਿਲ੍ਹਾ ਕਾਂਗੜਾ ਤੱਕ ਜਾਣ ਵਾਲੀ ਟਰੇਨ ਦੇ ਰਸਤੇ 'ਚ ਹਿਮਾਚਲ ਦੇ ਦਾਖ਼ਲ ਪੁਆਇੰਟ ਚੱਕੀ ਪੜਾਅ ਵਿਖੇ ਰੇਲਵੇ ਪੁਲ ਡਿੱਗਣ ਨਾਲ ਰੇਲਵੇ ਲਾਈਨ ਚੱਕੀ ਦਰਿਆ...
ਮੋਗਾਦਿਸ਼ੂ ਹੋਟਲ 'ਤੇ ਹਮਲੇ 'ਚ 8 ਨਾਗਰਿਕਾਂ ਦੀ ਮੌਤ: ਸੁਰੱਖਿਆ ਅਧਿਕਾਰੀ
. . .  about 1 hour ago
ਮੋਗਾਦਿਸ਼ੂ, 20 ਅਗਸਤ-ਮੋਗਾਦਿਸ਼ੂ ਹੋਟਲ 'ਤੇ ਹਮਲੇ 'ਚ 8 ਨਾਗਰਿਕਾਂ ਦੀ ਮੌਤ: ਸੁਰੱਖਿਆ ਅਧਿਕਾਰੀ
ਬਾਂਕੇ ਬਿਹਾਰੀ ਮੰਦਰ 'ਚ ਦਮ ਘੁੱਟਣ ਕਾਰਨ 2 ਸ਼ਰਧਾਲੂਆਂ ਦੀ ਮੌਤ
. . .  about 1 hour ago
ਮਥੁਰਾ, 20 ਅਗਸਤ-ਬਾਂਕੇ ਬਿਹਾਰੀ ਮੰਦਰ 'ਚ ਮੰਗਲਵਾਰ ਨੂੰ ਮੰਗਲ ਆਰਤੀ ਲਈ ਭਾਰੀ ਭੀੜ ਇਕੱਠੀ ਹੋਣ ਕਾਰਨ ਦਮ ਘੁੱਟਣ ਕਾਰਨ 2 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਕਈ ਬਿਮਾਰ ਹੋ ਗਏ। ਬਿਮਾਰ ਹੋਏ ਲੋਕਾਂ ਦਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਭਾਰਤ 'ਚ ਪਿਛਲੇ 24 ਘੰਟਿਆਂ 'ਚ 13,272 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 20 ਅਗਸਤ-ਭਾਰਤ 'ਚ ਪਿਛਲੇ 24 ਘੰਟਿਆਂ 'ਚ 13, 272 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 13,900 ਦੀ ਰਿਕਵਰੀ ਰਿਪੋਰਟ ਦਰਜ ਕੀਤੀ ਗਈ ਹੈ।
ਫਗਵਾੜਾ ਦੇ ਸੀ.ਆਈ. ਸਟਾਫ਼ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਲਾਅ ਗੇਟ ਮਹੇੜੂ ਵਿਖੇ ਤੜਕਸਾਰ ਛਾਪੇਮਾਰੀ, ਪਈਆਂ ਭਾਜੜਾਂ
. . .  about 1 hour ago
ਫਗਵਾੜਾ, 20 ਅਗਸਤ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਸੀ.ਆਈ. ਸਟਾਫ਼ ਵਲੋਂ ਭਾਰੀ ਪੁਲਿਸ ਫੋਰਸ ਸਮੇਤ ਲਾਅ ਗੇਟ ਮਹੇੜੂ ਵਿਖੇ ਤੜਕਸਾਰ ਛਾਪੇਮਾਰੀ, ਪਈਆਂ ਭਾਜੜਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸਤਿਕਾਰ ਸਹਿਤ ਸ਼ਰਧਾਂਜਲੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸੰਤ ਜੀ ਨੇ ਸਿੱਖ ਕੌਮ ਲਈ ਅਨੇਕਾਂ...
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 20 ਅਗਸਤ-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਦਿੱਤੀ ਸ਼ਰਧਾਂਜਲੀ
ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਤੋਂ ਸੰਗਰੂਰ ਦੇ ਦੋ ਦਿਨਾਂ ਦੌਰੇ 'ਤੇ
. . .  about 3 hours ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਭਾਜਪਾ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ ਦੱਸਿਆ ਕਿ ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਅੱਜ ਸੰਗਰੂਰ ਦੇ ਦੋ ਦਿਨਾਂ ਦੌਰੇ ਤੇ ਆ ਰਹੇ ਹਨ। ਉਹ ਇੱਥੇ ਭਾਜਪਾ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗਾਂ ਕਰਨ...
ਰੇਲਵੇ ਫਾਟਕ ਮੰਡਿਆਲਾ, ਹੁਸ਼ਿਆਰਪੁਰ ਵਿਖੇ ਰੇਲ ਗੱਡੀ ਤੇ ਟਰੱਕ ਦੀ ਭਿਆਨਕ ਟੱਕਰ
. . .  about 3 hours ago
ਨਸਰਾਲਾ, 20 ਅਗਸਤ (ਸਤਵੰਤ ਸਿੰਘ ਥਿਆੜਾ)-ਰਾਤ ਸਮੇਂ ਰੇਲਵੇ ਫਾਟਕ ਮੰਡਿਆਲਾ, ਹੁਸ਼ਿਆਰਪੁਰ-ਜਲੰਧਰ ਰੇਲਵੇ ਲਾਈਨ ਤੇ ਗੈਸ ਸਿਲੰਡਰਾਂ ਨਾਲ ਭਰੇ ਟਰੱਕ ਤੇ ਰੇਲ ਗੱਡੀ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਰਾਤ ਉਸ ਵੇਲੇ ਵਾਪਰਿਆ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਅੱਜ
. . .  about 3 hours ago
ਸੰਗਰੂਰ, 20 ਅਗਸਤ (ਧੀਰਜ ਪਸ਼ੋਰੀਆ)-ਸਿੱਖ ਕੌਮ ਦੇ ਮਹਾਨ ਆਗੂ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 37ਵੀਂ ਸਲਾਨਾ ਬਰਸੀ ਅੱਜ ਲੌਂਗੋਵਾਲ (ਸੰਗਰੂਰ) ਵਿਖੇ ਮਨਾਈ ਜਾ ਰਹੀ ਹੈ। ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਹੀਦੀ ਸਮਾਗਮ ਹੋਵੇਗਾ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਸੀ.ਬੀ.ਆਈ. ਦੀ ਟੀਮ ਨੇ ਮੇਰਾ ਕੰਪਿਊਟਰ ਅਤੇ ਫ਼ੋਨ ਜ਼ਬਤ ਕਰ ਲਿਆ , ਅਸੀਂ ਕੋਈ ਗਲਤ ਕੰਮ ਨਹੀਂ ਕੀਤਾ - ਮਨੀਸ਼ ਸਿਸੋਦੀਆ
. . .  1 day ago
ਵਿਨੇ ਕੁਮਾਰ ਸਕਸੈਨਾ ਨੇ 12 ਆਈ.ਏ.ਐਸ .ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ
. . .  1 day ago
ਨਵੀਂ ਦਿੱਲੀ, 19 ਅਗਸਤ - ਦਿੱਲੀ ਦੇ ਉਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ ।
ਭਾਰਤੀ ਹਵਾਈ ਸੈਨਾ ਅਭਿਆਸ ਪਿਚ ਬਲੈਕ-2022 ਵਿਚ ਹਿੱਸਾ ਲੈਣ ਲਈ ਆਸਟ੍ਰੇਲੀਆ ਪਹੁੰਚੀ
. . .  1 day ago
ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਲੰਪੀ ਚਮੜੀ ਰੋਗ ਨਾਲ ਮਰ ਰਹੀਆਂ ਗਾਵਾਂ
. . .  1 day ago
ਜੰਡਿਆਲਾ ਗੁਰੂ, 19 ਅਗਸਤ-(ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ) - ਸ਼੍ਰੀ ਗੋਪਾਲ ਕ੍ਰਿਸ਼ਨ ਗਊਸ਼ਾਲਾ ਕਮੇਟੀ ਜੰਡਿਆਲਾ ਗੁਰੂ ਵਿਖੇ ਪਿਛਲੇ ਕੁਝ ਦਿਨਾਂ ਤੋਂ ਲੰਪੀ ਚਮੜੀ ਰੋਗ ਨਾਲ ਰੋਜ਼ਾਨਾ ਗਾਵਾਂ ਮਰ ਰਹੀਆਂ ...
ਨਵੀਂ ਦਿੱਲੀ - ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੇ ਕਾਰਜਕਾਲ 'ਚ ਇਕ ਸਾਲ ਦਾ ਹੋਰ ਵਾਧਾ
. . .  1 day ago
ਓਮ ਬਿਰਲਾ ਕੈਨੇਡਾ ਵਿਚ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
. . .  1 day ago
ਪਹਿਲੀ ਭਾਰਤੀ ਮਹਿਲਾ ਪਾਇਲਟ ਨੂੰ ਉੱਤਰੀ ਧਰੁਵ ਉੱਤੇ ਰਿਕਾਰਡ ਤੋੜ ਉਡਾਣ ਲਈ ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਵਿਚ ਮਿਲੀ ਜਗ੍ਹਾ
. . .  1 day ago
ਇਕ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
. . .  1 day ago
ਕੁੱਲਗੜ੍ਹੀ ,19 ਅਗਸਤ ( ਸੁਖਜਿੰਦਰ ਸਿੰਘ ਸੰਧੂ )- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪਿੰਡ ਯਾਰੇ ਸ਼ਾਹ ਵਾਲਾ ਇਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਵਿੰਦਰ ਸਿੰਘ ਖਾਰਾ ...
ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  1 day ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  1 day ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 14 ਅੱਸੂ ਸੰਮਤ 553

ਪਹਿਲਾ ਸਫ਼ਾ

ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕਾਂਗਰਸ ਪ੍ਰਧਾਨਗੀ ਤੋਂ ਅਸਤੀਫ਼ਾ

• ਸੋਨੀਆ ਨੂੰ ਚਿੱਠੀ ਲਿਖ ਕੇ ਕਿਹਾ ਕਿ 'ਮੈਂ ਪੰਜਾਬ ਦੇ ਭਵਿੱਖ ਨਾਲ ਸਮਝੌਤਾ ਨਹੀਂ ਕਰ ਸਕਦਾ' • ਹਾਈਕਮਾਨ ਵਲੋਂ ਅਸਤੀਫ਼ਾ ਨਾਮਨਜ਼ੂਰ
ਧਰਮਿੰਦਰ ਸਿੰਘ ਸਿੱਧੂ, ਏਜੰਸੀ
ਪਟਿਆਲਾ/ਚੰਡੀਗੜ੍ਹ, 28 ਸਤੰਬਰ -ਪੰਜਾਬ ਕਾਂਗਰਸ 'ਚ ਜਾਰੀ ਕਾਟੋ ਕਲੇਸ਼ ਦੌਰਾਨ ਅੱਜ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ, ਜਿਸ ਤੋਂ ਬਾਅਦ ਸਿੱਧੂ ਦੇ ਹੱਕ 'ਚ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ, ਪਾਰਟੀ ਦੇ ਸੂਬਾ ਜਨਰਲ ਸਕੱਤਰ ਜੋਗਿੰਦਰਪਾਲ ਢੀਂਗਰਾ ਅਤੇ ਸੂਬਾ ਵਿੱਤ ਸਕੱਤਰ ਗੁਲਜ਼ਾਰ ਇੰਦਰ ਚਾਹਲ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ | ਜਿਸ ਨਾਲ ਸੂਬੇ 'ਚ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਪਾਰਟੀ 'ਚ ਇਕ ਨਵਾਂ ਸੰਕਟ ਪੈਦਾ ਹੋ ਗਿਆ ਹੈ | ਕਾਂਗਰਸ ਦੇ ਸੂਤਰਾਂ ਅਨੁਸਾਰ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਅਤੇ ਸੂਬਾ ਲੀਡਰਸ਼ਿਪ ਨੂੰ ਪਹਿਲਾਂ ਆਪਣੇ ਪੱਧਰ 'ਤੇ ਹੀ ਇਸ ਮਾਮਲੇ ਨੂੰ ਸੁਲਝਾਉਣ ਲਈ ਕਿਹਾ ਹੈ | ਅੱਜ ਸੂਬੇ ਦੇ ਨਵੇਂ ਮੰਤਰੀ ਮੰਡਲ ਨੂੰ ਮਹਿਕਮਿਆਂ ਦੀ ਵੰਡ ਕੀਤੇ ਜਾਣ ਦੇ ਕੁਝ ਸਮੇਂ ਬਾਅਦ ਹੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ 'ਚ ਉਨ੍ਹਾਂ ਲਿਖਿਆ ਕਿ ਕਿਸੇ ਵਿਅਕਤੀ ਦੇ ਚਰਿੱਤਰ 'ਚ ਪਤਨ ਦੀ ਸ਼ੁਰੂਆਤ ਸਮਝੌਤੇ ਨਾਲ ਸ਼ੁਰੂ ਹੁੰਦੀ ਹੈ ਅਤੇ ਮੈਂ ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਭਲਾਈ ਦੇ ਏਜੰਡੇ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕਰ ਸਕਦਾ | ਇਸ ਲਈ ਮੈਂ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਾ ਹਾਂ ਅਤੇ ਕਾਂਗਰਸ ਦੀ ਸੇਵਾ ਕਰਨਾ ਜਾਰੀ ਰੱਖਾਂਗਾ | ਸਿੱਧੂ ਨੇ ਆਪਣੇ ਅਸਤੀਫ਼ੇ ਸਬੰਧੀ ਹੋਰ ਵੇਰਵੇ ਸਾਂਝੇ ਨਹੀਂ ਕੀਤੇ | ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਨਾਲ ਜਾਰੀ ਟਕਰਾਅ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਜੁਲਾਈ 'ਚ ਪਾਰਟੀ ਦੇ ਸੂਬਾ ਪ੍ਰਧਾਨ ਦਾ ਅਹੁਦਾ ਸੰਭਾਲਿਆ ਸੀ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਅਸਤੀਫ਼ਾ ਦੇਣ ਤੋਂ ਬਾਅਦ ਸਿੱਧੂ ਨੂੰ ਦੇਸ਼ ਵਿਰੋਧੀ ਅਤੇ ਖ਼ਤਰਨਾਕ ਦੱਸਿਆ ਸੀ ਅਤੇ ਹਾਈਕਮਾਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਿੱਧੂ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਤਾਂ ਉਹ ਉਸ ਖ਼ਿਲਾਫ਼ ਮਜ਼ਬੂਤ ਉਮੀਦਵਾਰ ਖੜ੍ਹਾ ਕਰਨਗੇ |
ਪੰਜਾਬ ਤੇ ਪੰਜਾਬੀਅਤ ਲਈ ਲੜ ਰਹੇ ਹਨ ਸਿੱਧੂ- ਰਜ਼ੀਆ ਸੁਲਤਾਨਾ
ਨਵਜੋਤ ਸਿੰਘ ਸਿੱਧੂ ਦੇ ਹੱਕ 'ਚ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਸੂਬੇ ਦੀ ਵਜ਼ਾਰਤ 'ਚੋਂ ਅਸਤੀਫ਼ਾ ਦੇ ਦਿੱਤਾ ਹੈ | ਰਜ਼ੀਆ ਸੁਲਤਾਨਾ ਨੇ ਆਪਣੇ ਅਸਤੀਫ਼ੇ 'ਚ ਲਿਖਿਆ ਕਿ ਸਿੱਧੂ ਦੀ ਹਮਾਇਤ ਵਿਚ ਨਿੱਤਰਦਿਆਂ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ | ਰਜ਼ੀਆ ਸੁਲਤਾਨਾ ਨੇ ਕਿਹਾ ਸਿੱਧੂ ਸਾਹਿਬ ਸਿਧਾਂਤਾਂ ਦੇ ਆਦਮੀ ਹਨ, ਉਹ ਪੰਜਾਬ ਅਤੇ ਪੰਜਾਬੀਅਤ ਲਈ ਲੜ ਰਹੇ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜੇ ਅਸਤੀਫ਼ੇ 'ਚ ਉਨ੍ਹਾਂ ਲਿਖਿਆ ਕਿ ਉਹ ਨਵਜੋਤ ਸਿੰਘ ਸਿੱਧੂ ਦੀ ਹਮਾਇਤ 'ਚ ਅਸਤੀਫ਼ਾ ਦੇ ਰਹੇ ਹਨ |
ਗੁਲਜ਼ਾਰ ਇੰਦਰ ਚਾਹਲ ਵਲੋਂ ਵੀ ਅਸਤੀਫ਼ਾ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਕਾਂਗਰਸ ਦੇ ਸੂਬਾਈ ਵਿੱਤ ਸਕੱਤਰ ਗੁਲਜ਼ਾਰ ਇੰਦਰ ਸਿੰਘ ਚਾਹਲ ਨੇ ਵੀ ਅੱਜ ਆਪਣੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ | ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਗੁਲਜ਼ਾਰ ਇੰਦਰ ਚਾਹਲ ਨੂੰ ਅਜੇ ਕੁਝ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦਾ ਸੂਬਾਈ ਵਿੱਤ ਸਕੱਤਰ ਨਿਯੁਕਤ ਕੀਤਾ ਸੀ |
ਸੋਸ਼ਲ ਮੀਡੀਆ 'ਤੇ ਸਿੱਧੂ ਤੇ ਕੈਪਟਨ ਦੇ ਸਮਰਥਕ ਮਿਹਣੋ-ਮਿਹਣੀ
ਸੋਸ਼ਲ ਮੀਡੀਆ 'ਤੇ ਸਿੱਧੂ ਸਮਰਥਕਾਂ ਵਲੋਂ ਸਿੱਧੂ ਦੇ ਦਿੱਤੇ ਅਸਤੀਫ਼ੇ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕੈਪਟਨ ਸਮਰਥਕਾਂ ਦਾ ਸਿੱਧੂ ਬਾਰੇ ਕਹਿਣਾ ਹੈ ਕਿ ਹੁਣ ਇਹ ਤਾਂ ਸਾਫ਼ ਹੋ ਗਿਆ ਹੈ ਕਿ ਸਿੱਧੂ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਸੀ | ਸਿੱਧੂ ਜਾਣਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਸ ਤਰ੍ਹਾਂ ਆਮ ਲੋਕਾਂ 'ਚ ਆਪਣੀ ਥਾਂ ਮਜ਼ਬੂਤ ਕਰ ਰਹੇ ਹਨ, ਇਸ ਦਾ 2022 ਦੀਆਂ ਚੋਣਾਂ ਵਿਚ ਵਿਚ ਵੀ ਸਿੱਧੂ ਦਾ ਦਾਅ ਨਹੀਂ ਲੱਗਣਾ, ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਸਿੱਧੂ ਨੇ ਵੱਡੀ ਗ਼ਲਤੀ ਕੀਤੀ ਹੈ ਹੁਣ ਇਸ ਦਾ ਕਿਸੇ ਵੀ ਪਾਰਟੀ 'ਚ ਕੁਝ ਨਹੀਂ ਬਣਨਾ, ਬੇਸ਼ੱਕ ਕਾਂਗਰਸ ਹਾਈਕਮਾਨ ਵਲੋਂ ਹਾਲੇ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ ਤੇ ਸੁਨੀਲ ਜਾਖੜ ਦੇ ਕਾਂਗਰਸ ਪ੍ਰਧਾਨ ਬਣਨ ਬਾਰੇ ਲੋਕਾਂ ਵਲੋਂ ਕੁਮੈਂਟ ਕੀਤੇ ਜਾ ਰਹੇ ਹਨ | ਦੂਜੇ ਪਾਸੇ ਪਟਿਆਲਾ ਵਿਚਲੀ ਕਾਂਗਰਸ ਦੀ ਗੁੱਟਬੰਦੀ ਵੀ ਸਿੱਧੂ ਦੇ ਅਸਤੀਫ਼ੇ ਬਾਅਦ ਜਗ-ਜ਼ਾਹਰ ਹੋਣ ਲੱਗ ਪਈ ਹੈ | ਮੋਤੀ ਮਹਿਲ ਦੇ ਕਰੀਬੀ ਮੰਨੇ ਜਾਂਦੇ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵਲੋਂ ਰਾਹੁਲ ਗਾਂਧੀ ਤੇ ਪਿ੍ਅੰਕਾ ਗਾਂਧੀ ਨੂੰ ਟਵੀਟ ਕਰਕੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੀ ਗੱਲ ਆਖੀ ਗਈ ਹੈ |

ਸਿੱਧੂ ਦੇ ਅਸਤੀਫ਼ੇ ਨੇ ਕਾਂਗਰਸ 'ਚ ਲਿਆਂਦਾ ਭੁਚਾਲ

ਪਾਰਟੀ ਅੰਦਰ ਬਣੇ ਸ਼ਕਤੀ ਕੇਂਦਰਾਂ ਦੀ ਆਪਸੀ ਖਿੱਚੋਤਾਣ ਖੁੱਲ੍ਹ ਕੇ ਆਈ ਸਾਹਮਣੇ
ਚੰਡੀਗੜ੍ਹ, 28 ਸਤੰਬਰ (ਹਰਕਵਲਜੀਤ ਸਿੰਘ)-ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅਚਾਨਕ ਹੀ ਪ੍ਰਦੇਸ਼ ਕਾਂਗਰਸ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੀਤੇ ਐਲਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਹੁਦਾ ਵਾਪਸ ਲੈਣ ਤੋਂ ਬਾਅਦ ਇਕ ਹੋਰ ਵੱਡਾ ਭੁਚਾਲ ਲੈ ਆਂਦਾ ਹੈ | ਸਿੱਧੂ ਦੇ ਅਸਤੀਫ਼ੇ ਦੇ ਸਮਰਥਨ ਵਿਚ ਇਕ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਅਤੇ ਸਿੱਧੂ ਵਲੋਂ ਕੁਝ ਦਿਨ ਪਹਿਲਾਂ ਐਲਾਨੇ ਗਏ ਪਾਰਟੀ ਦੇ ਜਨਰਲ ਸਕੱਤਰ ਜੋਗਿੰਦਰ ਢੀਂਗਰਾ ਅਤੇ ਖ਼ਜ਼ਾਨਚੀ ਗੁਲਜ਼ਾਰ ਇੰਦਰ ਚਾਹਲ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਿਆਂ ਦਾ ਐਲਾਨ ਕਰ ਦਿੱਤਾ | ਪੰਜਾਬ ਸਰਕਾਰ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਉਭਰੇ ਕਈ ਸ਼ਕਤੀ ਕੇਂਦਰਾਂ ਦੀ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਨ ਦੀਆਂ ਲਗਾਤਾਰ ਚੱਲ ਰਹੀਆਂ ਪਰਸਪਰ ਵਿਰੋਧੀ ਕੋਸ਼ਿਸ਼ਾਂ ਨੂੰ ਅੱਜ ਦੇ ਘਟਨਾਕ੍ਰਮ ਲਈ ਜ਼ਿੰਮੇਵਾਰ ਸਮਝਿਆ ਜਾ ਰਿਹਾ ਹੈ | ਰਾਜ ਦੇ ਵਜ਼ਾਰਤੀ ਹਲਕਿਆਂ ਵਿਚ ਅੱਜ ਇਸ ਗੱਲ ਦੀ ਚਰਚਾ ਸੀ ਕਿ ਸ: ਸਿੱਧੂ ਉਨ੍ਹਾਂ ਦੀਆਂ ਕੁਝ ਤਜਵੀਜ਼ਾਂ ਨੂੰ ਅੱਖੋਂ ਪਰੋਖੇ ਕੀਤੇ ਜਾਣ ਕਾਰਨ ਨਾਰਾਜ਼ ਸਨ ਅਤੇ ਉਨ੍ਹਾਂ ਵਲੋਂ ਮੁੱਖ ਤੌਰ 'ਤੇ ਰਾਜ ਦੇ ਐਡਵੋਕੇਟ ਜਨਰਲ ਏ.ਪੀ.ਐਸ ਦਿਓਲ ਦੀ ਨਿਯੁਕਤੀ ਅਤੇ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਅਤੇ ਦੋ ਕੈਬਨਿਟ ਮੰਤਰੀਆਂ ਜਿਨ੍ਹਾਂ ਦੀ ਕੈਪਟਨ ਸਰਕਾਰ ਦੌਰਾਨ ਕਾਰਗੁਜ਼ਾਰੀ ਦੋਸ਼ਾਂ ਦੇ ਘੇਰੇ ਵਿਚ ਰਹੀ ਨੂੰ ਦੁਬਾਰਾ ਉਹ ਵਿਭਾਗ ਵਾਪਸ ਦਿੱਤੇ ਜਾਣ ਨੂੰ ਸਿੱਧੂ ਦੇ ਅਸਤੀਫ਼ੇ ਦਾ ਕਾਰਨ ਸਮਝਿਆ ਜਾ ਰਿਹਾ ਹੈ | ਕੁਝ ਇਕ ਹੋਰ ਮੰਤਰੀਆਂ ਦਾ ਵੀ ਕਹਿਣਾ ਹੈ ਕਿ ਜੋ ਵਕੀਲ ਬਰਗਾੜੀ ਮਾਮਲੇ ਵਿਚ ਸਰਕਾਰ ਦੇ ਵਿਰੁੱਧ ਕੇਸ ਲੜ ਰਿਹਾ ਸੀ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਪਰਮਰਾਜ ਸਿੰਘ ਉਮਰਾਨੰਗਲ ਦਾ ਵਕੀਲ ਸੀ ਉਸ ਨੂੰ ਹੀ ਐਡਵੋਕੇਟ ਜਨਰਲ ਲਗਾਉਣਾ ਵਾਜਬ ਨਹੀਂ ਸੀ | ਚਰਚਾ ਇਹ ਵੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੌਜੂਦਾ ਡੀ.ਜੀ.ਪੀ ਦੀ ਚੋਣ ਸਬੰਧੀ ਵੀ ਇਤਰਾਜ਼ ਹਨ | ਇਸੇ ਤਰ੍ਹਾਂ ਉਨ੍ਹਾਂ ਦੇ ਸਮਰਥਕ ਕੁਲਜੀਤ ਸਿੰਘ ਨਾਗਰਾ ਨੂੰ ਮੰਤਰੀ ਨਾ ਬਣਾਏ ਜਾਣ ਤੋਂ ਵੀ ਸਿੱਧੂ ਨਾਖ਼ੁਸ਼ ਸਮਝੇ ਜਾਂਦੇ ਹਨ, ਜਦੋਂ ਕਿ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਬਣਾਉਣ ਸਬੰਧੀ ਉਹ ਇਤਰਾਜ਼ ਉਠਾ ਰਹੇ ਹਨ | ਸੂਚਨਾ ਅਨੁਸਾਰ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸਾਥੀ ਅਤੇ ਕੈਬਨਿਟ ਮੰਤਰੀ ਪਰਗਟ ਸਿੰਘ ਨੂੰ ਵੀ ਅੱਜ ਸ਼ਾਮ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਮਨਾਉਣ ਲਈ ਪਟਿਆਲਾ ਭੇਜਿਆ ਗਿਆ | ਹਾਲਾਂਕਿ ਉਸ ਤੋਂ ਬਾਅਦ ਚਰਚਾ ਇਹ ਵੀ ਸੀ ਕਿ ਹਾਈਕਮਾਨ ਵਲੋਂ ਵੀ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ ਵੀ ਪ੍ਰਦੇਸ਼ ਕਾਂਗਰਸ ਪ੍ਰਧਾਨ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ | ਲੇਕਿਨ ਬਹੁਤੇ ਮੰਤਰੀਆਂ ਅਤੇ ਦੂਜੇ ਸੀਨੀਅਰ ਕਾਂਗਰਸੀ ਆਗੂਆਂ ਦਾ ਵਿਚਾਰ ਹੈ ਕਿ ਨਵਜੋਤ ਸਿੰਘ ਸਿੱਧੂ ਵਲੋਂ ਜਿਸ ਢੰਗ ਨਾਲ ਅਸਤੀਫ਼ਾ ਦੇ ਕੇ ਪਾਰਟੀ ਅੰਦਰਲੀ ਅੰਦਰੂਨੀ ਖਿੱਚੋਤਾਣ ਨੂੰ ਖੁੱਲ੍ਹ ਕੇ ਸਾਹਮਣੇ ਲਿਆਂਦਾ ਗਿਆ ਹੈ ਉਸ ਨਾਲ ਪਾਰਟੀ ਦਾ ਨੁਕਸਾਨ ਹੋਇਆ ਹੈ ਅਤੇ ਅਜਿਹੀ ਕਾਰਵਾਈ ਤੋਂ ਬਚਿਆ ਜਾਣਾ ਚਾਹੀਦਾ ਸੀ | ਰਾਹੁਲ ਗਾਂਧੀ ਅਤੇ ਪਿ੍ਅੰਕਾ ਗਾਂਧੀ ਜੋ ਅੱਜ ਸ਼ਾਮ ਸ਼ਿਮਲਾ ਤੋਂ ਦਿੱਲੀ ਪੁੱਜੇ, ਵਲੋਂ ਵੀ ਸੂਚਨਾ ਅਨੁਸਾਰ ਪੰਜਾਬ ਕਾਂਗਰਸ ਵਿਚਲੀ ਇਸ ਹਲਚਲ 'ਤੇ ਨਜ਼ਰ ਰੱਖੀ ਜਾ ਰਹੀ ਹੈ | ਮੁੱਖ ਮੰਤਰੀ ਨੇ ਅੱਜ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਦਾ ਜੇਕਰ ਕੋਈ ਮੁੱਦਾ ਹੋਵੇਗਾ ਵੀ ਤਾਂ ਉਸ ਨੂੰ ਗੱਲਬਾਤ ਨਾਲ ਹੱਲ ਕਰ ਲਿਆ ਜਾਵੇਗਾ ਅਤੇ ਮੀਡੀਆ ਇਸ ਨੂੰ ਪਹਾੜ ਨਾ ਬਣਾਵੇ | ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਕ ਬਿਆਨ ਵਿਚ ਕਿਹਾ ਕਿ ਉਹ ਤਾਂ ਪਹਿਲਾਂ ਹੀ ਇਹ ਕਹਿ ਰਹੇ ਸਨ ਕਿ ਨਵਜੋਤ ਸਿੰਘ ਸਿੱਧੂ ਇਕ ਸੰਤੁਲਿਤ ਸਿਆਸਤਦਾਨ ਨਹੀਂ ਹੈ ਅਤੇ ਮੇਰੇ ਕਹੇ ਸ਼ਬਦ ਬਹੁਤ ਛੇਤੀ ਹੀ ਸਹੀ ਸਾਬਤ ਹੋ ਗਏ | ਚਰਚਾ ਇਹ ਵੀ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਰਾਤ ਜਾਂ ਕੱਲ੍ਹ ਸਵੇਰੇ ਖ਼ੁਦ ਵੀ ਪਟਿਆਲਾ ਜਾ ਸਕਦੇ ਹਨ, ਲੇਕਿਨ ਉਹ ਇਸ ਲਈ ਪਰਗਟ ਸਿੰਘ ਦੀ ਗੱਲਬਾਤ ਦਾ ਇੰਤਜ਼ਾਰ ਕਰ ਰਹੇ ਹਨ | ਮੁੱਖ ਮੰਤਰੀ ਵਲੋਂ ਕੱਲ੍ਹ ਸਵੇਰੇ 10:30 ਵਜੇ ਮੰਤਰੀ ਮੰਡਲ ਦੀ ਵੀ ਇਕ ਅਹਿਮ ਬੈਠਕ ਸੱਦੀ ਗਈ ਹੈ |

ਉੜੀ ਸੈਕਟਰ 'ਚ ਘੁਸਪੈਠ ਕਰਦਾ ਪਾਕਿਸਤਾਨੀ ਗਾਈਡ ਹਲਾਕ

ਲਸ਼ਕਰ ਦਾ ਪਾਕਿ ਅੱਤਵਾਦੀ ਗਿ੍ਫ਼ਤਾਰ
ਸ੍ਰੀਨਗਰ, 28 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਸੈਕਟਰ 'ਚ ਮੰਗਲਵਾਰ ਨੂੰ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਿਆਂ ਇਕ ਪਾਕਿਸਤਾਨੀ ਗਾਈਡ ਮਾਰਿਆ ਗਿਆ ਤੇ ਲਸ਼ਕਰ ਦੇ ਇਕ ਪਾਕਿ ਅੱਤਵਾਦੀ ਨੂੰ ਜਿਉਂਦਾ ਗਿ੍ਫ਼ਤਾਰ ਕੀਤਾ ਗਿਆ ਹੈ | ਬਾਰਾਮਲਾ ਵਿਖੇ 19 ਇੰਫੈਂਟਰੀ ਡਵੀਜ਼ਨ ਦੇ ਜੀ.ਓ.ਸੀ. ਮੇਜਰ ਜਰਨਲ ਵਰਿੰਦਰ ਵਾਟਸ ਨੇ ਦੱਸਿਆ ਕਿ ਫ਼ੌਜ ਦੀ ਚੌਕਸੀ ਦੇ ਚੱਲਦੇ ਪਿਛਲੇ ਇਕ ਹਫ਼ਤੇ ਦੌਰਾਨ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦਿਆਂ 7 ਅੱਤਵਾਦੀ ਮਾਰੇ ਗਏ ਹਨ ਤੇ ਇਕ ਜਿਊਾਦਾ ਫੜਿਆ ਗਿਆ ਹੈ, ਜਦਕਿ ਫ਼ੌਜ ਦੇ 3 ਜਵਾਨ ਵੀ ਜ਼ਖ਼ਮੀ ਹੋਏ ਹਨ | ਉਨ੍ਹਾਂ ਦੱਸਿਆ ਕਿ ਫ਼ੌਜ ਨੇ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਖ਼ਿਲਾਫ਼ 18 ਸਤੰਬਰ ਤੋਂ ਆਪ੍ਰੇਸ਼ਨ ਸ਼ੁਰੂ ਕੀਤਾ ਹੋਇਆ ਹੈ | ਬੀਤੇ ਦਿਨ ਫੌਜ ਨੇ 6 ਘੁਸਪੈਠੀਏ ਦੇ ਗਰੁੱਪ ਦੀ ਹਿਲ-ਜੁਲ ਨੂੰ ਵੇਖ ਕੇ ਉਨ੍ਹਾਂ ਨੂੰ ਲਲਕਾਰਿਆ ਤਾਂ 4 ਹਨੇਰੇ ਦਾ ਲਾਭ ਉਠਾ ਕੇ ਸਰਹੱਦ ਦੇ ਉਸ ਪਾਰ ਵਾਪਸ ਭੱਜ ਗਏ ਅਤੇ ਭਾਰਤੀ ਇਲਾਕੇ 'ਚ ਦਾਖ਼ਲ ਹੋਏ 2 ਅੱਤਵਾਦੀਆਂ 'ਚੋਂ ਇਕ ਮਾਰਿਆ ਗਿਆ, ਜਿਸ ਦੀ ਪਛਾਣ ਕਾਰੀ ਅਨਾਜ਼ (33 ) ਵਜੋਂ ਹੋਈ ਹੈ, ਜਦਕਿ ਦੂਜੇ ਵਲੋਂ ਮੁਕਾਬਲੇ ਦੌਰਾਨ ਹਥਿਆਰ ਸੁੱਟਣ 'ਤੇ ਫ਼ੌਜ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ | ਉਸ ਦੀ ਪਛਾਣ ਅਲੀ ਬਾਬਰ ਪਾਰਾ (19) ਵਾਸੀ ਜ਼ਿਲ੍ਹਾ ਓਕਾਰਾ ਪਾਕਿਸਤਾਨ ਪੰਜਾਬ ਵਜੋਂ ਹੋਈ ਹੈ, ਉਸ ਦੇ ਕਬਜ਼ੇ 'ਚੋਂ 1 ਏ.ਕੇ. ਰਾਈਫਲ, 2 ਗ੍ਰਨੇਡ, ਵਾਇਰਲੈਸ ਸੈਟ ਬਰਾਮਦ ਹੋਇਆ ਹੈ | ਉਸ ਨੇ ਫ਼ੌਜ ਸਾਹਮਣੇ ਕਬੂਲ ਕੀਤਾ ਕਿ ਉਹ ਲਸ਼ਕਰ ਦਾ ਅੱਤਵਾਦੀ ਹੈ, ਜਿਸ ਨੂੰ ਪਾਕਿ ਫੌਜ ਵਲੋਂ ਮੁਜ਼ੱਫਰਾਬਾਦ ਸਥਿਤ ਖੈਬਰ ਕੈਂਪ ਗੜਦੀਵਾਲ ਵਿਖੇ ਸਿਖਲਾਈ ਦਿੱਤੀ ਗਈ ਸੀ | ਉਨ੍ਹਾਂ ਦੇ ਗਰੱੁਪ ਨੂੰ ਉੜੀ ਦੇ ਸਲਾਮਾਬਾਦ ਨਾਲੇ ਰਾਹੀਂ ਘੁਸਪੈਠ ਕਰਵਾਈ ਗਈ ਸੀ | ਪਿਛਲੇ ਇਕ ਹਫ਼ਤੇ ਦੌਰਾਨ ਉੜੀ ਸੈਕਟਰ 'ਚ ਘੁਸਪੈਠ ਦੀਆਂ ਘਟਨਾਵਾਂ 'ਚ ਮਾਰੇ ਗਏ 7 ਅੱਤਵਾਦੀਆਂ ਦੇ ਕਬਜ਼ੇ 'ਚੋਂ ਏ.ਕੇ. ਸੀਰੀਜ਼ ਦੀਆਂ 7 ਰਾਈਫਲਾਂ, 9 ਪਿਸਤੌਲ, 80 ਗ੍ਰਨੇਡਾਂ ਦੇ ਇਲਾਵਾ ਭਾਰਤੀ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ |
ਪੁਲਵਾਮਾ ਵਿਖੇ ਲਸ਼ਕਰ ਦੇ 2 ਮਦਦਗਾਰ ਗਿ੍ਫਤਾਰ
ਉਧਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਫ਼ੌਜ ਦੀ 50 ਆਰ. ਆਰ. ਅਤੇ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ 2 ਅੱਤਵਾਦੀ ਮਦਦਗਾਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਪੱੁਛਗਿੱਛ ਦੌਰਾਨ ਦੱਸਿਆ ਕਿ ਲਸ਼ਕਰ ਦੇ ਕਮਾਂਡਰ ਰਿਆਜ਼ ਨੇ ਉਨਾਂ ਨੂੰ ਸ੍ਰੀਨਗਰ ਦੇ ਪੁਰਾਣੇ ਸ਼ਹਿਰ ਦੇ ਰਾਜੌਰੀ ਕਦਲ ਇਲਾਕੇ 'ਚ ਅੱਤਵਾਦੀ ਟਿਕਾਣਾ ਬਣਾਉਣ ਲਈ ਕਿਹਾ ਸੀ | ਪੁਲਿਸ ਨੇ ਮਕਾਨ ਮਾਲਕ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ, ਜਿਸ ਤੋਂ ਪੱੁਛਗਿੱਛ ਕੀਤੀ ਜਾ ਰਹੀ ਹੈ |

ਨਵੇਂ ਬਣੇ ਮੰਤਰੀਆਂ ਨੂੰ ਵਿਭਾਗ ਵੰਡੇ

• ਮੁੱਖ ਮੰਤਰੀ ਚੰਨੀ ਨੇ ਵਿਜੀਲੈਂਸ, ਮਾਈਨਿੰਗ ਤੇ ਊਰਜਾ ਸਮੇਤ 14 ਵਿਭਾਗ ਆਪਣੇ ਕੋਲ ਰੱਖੇ • ਗ੍ਰਹਿ ਮੰਤਰਾਲਾ ਰੰਧਾਵਾ ਨੂੰ , ਸਿਹਤ ਸੋਨੀ ਨੂੰ , ਸਥਾਨਕ ਸਰਕਾਰਾਂ ਬ੍ਰਹਮ ਮਹਿੰਦਰਾ ਨੂੰ , ਸਿੱਖਿਆ ਤੇ ਖੇਡਾਂ ਪਰਗਟ ਸਿੰਘ ਨੂੰ , ਵਿੱਤ ਮਨਪ੍ਰੀਤ ਨੂੰ , ਟਰਾਂਸਪੋਰਟ ਰਾਜਾ ਵੜਿੰਗ ਨੂੰ ਸੌ ਾਪਿਆ
ਚੰਡੀਗੜ੍ਹ, 28 ਸਤੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਦੀ ਸਲਾਹ ਅਤੇ ਸਿਫ਼ਾਰਸ਼ 'ਤੇ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਨਵੇਂ ਬਣੇ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕਰ ਦਿੱਤੀ ਹੈ | ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਿਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਕੁੱਲ 14 ਮਹਿਕਮੇ ਪ੍ਰਸੋਨਲ, ਵਿਜੀਲੈਂਸ, ਆਮ ਪ੍ਰਸ਼ਾਸਨ, ਨਿਆਂ, ਕਾਨੂੰਨੀ ਤੇ ਵਿਧਾਨਕ ਮਾਮਲੇ, ਸੂਚਨਾ ਤੇ ਲੋਕ ਸੰਪਰਕ, ਵਾਤਾਵਰਨ, ਮਾਈਨਿੰਗ ਤੇ ਜੀਓਲੋਜੀ, ਸ਼ਹਿਰੀ ਹਵਾਬਾਜ਼ੀ, ਆਬਕਾਰੀ, ਇਨਵੈਸਟਮੈਂਟ ਪ੍ਰਮੋਸ਼ਨ, ਪ੍ਰਹੁਣਾਚਾਰੀ, ਊਰਜਾ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮਹਿਕਮੇ ਰਹਿਣਗੇ | ਇਸ ਤੋਂ ਇਲਾਵਾ ਕਿਸੇ ਹੋਰ ਮੰਤਰੀ ਨੂੰ ਅਲਾਟ ਨਾ ਹੋਏ ਮਹਿਕਮੇ ਵੀ ਮੁੱਖ ਮੰਤਰੀ ਕੋਲ ਹੀ ਰਹਿਣਗੇ | ਇਸੇ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮਾਮਲੇ, ਸਹਿਕਾਰਤਾ ਅਤੇ ਜੇਲ੍ਹਾਂ ਰਹਿਣਗੇ ਜਦਕਿ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਸਿਹਤ ਤੇ ਪਰਿਵਾਰ ਭਲਾਈ, ਰੱਖਿਆ ਸੇਵਾਵਾਂ ਭਲਾਈ ਅਤੇ ਆਜ਼ਾਦੀ ਘੁਲਾਟੀਏ ਦੇ ਮਹਿਕਮੇ ਅਲਾਟ ਕੀਤੇ ਗਏ ਹਨ | ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੂੰ ਸਥਾਨਕ ਸਰਕਾਰਾਂ, ਸੰਸਦੀ ਮਾਮਲੇ, ਚੋਣਾਂ ਅਤੇ ਸ਼ਿਕਾਇਤ ਨਿਵਾਰਨ ਅਲਾਟ ਕੀਤੇ ਗਏ ਹਨ ਜਦਕਿ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਵਿੱਤ, ਕਰ, ਗਵਰਨੈਂਸ ਰਿਫਾਰਮਜ਼, ਯੋਜਨਾਬੰਦੀ ਅਤੇ ਪ੍ਰੋਗਰਾਮ ਲਾਗੂ ਕਰਨ ਦੇ ਮਹਿਕਮਿਆਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਕੈਬਨਿਟ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੂੰ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਦੇ ਮਹਿਕਮੇ ਅਲਾਟ ਹੋਏ ਹਨ ਜਦਕਿ ਅਰੁਣਾ ਚੌਧਰੀ ਨੂੰ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਸੁਖਬਿੰਦਰ ਸਿੰਘ ਸਰਕਾਰੀਆ ਨੂੰ ਜਲ ਸਰੋਤ ਅਤੇ ਮਕਾਨ ਤੇ ਸ਼ਹਿਰੀ ਵਿਕਾਸ ਦੇ ਮਹਿਕਮੇ ਅਲਾਟ ਹੋਏ ਹਨ ਅਤੇ ਰਾਣਾ ਗੁਰਜੀਤ ਸਿੰਘ ਨੂੰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਰੁਜ਼ਗਾਰ ਉਤਪਤੀ ਤੇ ਸਿਖਲਾਈ, ਬਾਗ਼ਬਾਨੀ ਅਤੇ ਭੌਂ ਤੇ ਜਲ ਸੰਭਾਲ ਵਿਭਾਗਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਰਜ਼ੀਆ ਸੁਲਤਾਨਾ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ, ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਅਤੇ ਪਿੰ੍ਰਟਿੰਗ ਤੇ ਸਟੇਸ਼ਨਰੀ ਦੇ ਮਹਿਕਮੇ ਅਲਾਟ ਕੀਤੇ ਗਏ ਹਨ ਜਦਕਿ ਵਿਜੈ ਇੰਦਰ ਸਿੰਗਲਾ ਨੂੰ ਲੋਕ ਨਿਰਮਾਣ ਅਤੇ ਪ੍ਰਸ਼ਾਸਕੀ ਸੁਧਾਰ ਦਾ ਜ਼ਿੰਮਾ ਸੌਂਪਿਆ ਗਿਆ ਹੈ | ਭਾਰਤ ਭੂਸ਼ਨ ਆਸ਼ੂ ਨੂੰ ਖ਼ੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦਾ ਮਹਿਕਮਾ ਅਲਾਟ ਕੀਤਾ ਗਿਆ ਹੈ | ਰਣਦੀਪ ਸਿੰਘ ਨਾਭਾ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਦਾ ਜ਼ਿੰਮਾ ਸੌਂਪਿਆ ਗਿਆ ਹੈ ਜਦਕਿ ਡਾ: ਰਾਜ ਕੁਮਾਰ ਵੇਰਕਾ ਨੂੰ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਮੈਡੀਕਲ ਸਿੱਖਿਆ ਤੇ ਖੋਜ ਦੇ ਮਹਿਕਮੇ ਅਲਾਟ ਕੀਤੇ ਗਏ ਹਨ | ਸੰਗਤ ਸਿੰਘ ਗਿਲਜੀਆਂ ਨੂੰ ਜੰਗਲਾਤ, ਜੰਗਲੀ ਜੀਵ ਅਤੇ ਕਿਰਤ ਦਾ ਜ਼ਿੰਮਾ ਸੌਂਪਿਆ ਗਿਆ ਹੈ | ਪਰਗਟ ਸਿੰਘ ਨੂੰ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਖੇਡਾਂ ਤੇ ਯੁਵਕ ਮਾਮਲੇ ਅਤੇ ਐਨ. ਆਰ. ਆਈ. ਮਾਮਲਿਆਂ ਦੇ ਮਹਿਕਮੇ ਅਲਾਟ ਕੀਤੇ ਗਏ ਹਨ | ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਜਦਕਿ ਗੁਰਕੀਰਤ ਸਿੰਘ ਕੋਟਲੀ ਨੂੰ ਉਦਯੋਗ ਤੇ ਵਪਾਰ, ਸੂਚਨਾ ਤਕਨਾਲੋਜੀ ਅਤੇ ਵਿਗਿਆਨ ਤੇ ਤਕਨਾਲੋਜੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ |

ਮਨੀਸ਼ ਤਿਵਾੜੀ ਨੇ ਆਪਣੀ ਹੀ ਪਾਰਟੀ 'ਤੇ ਕੀਤਾ ਤਨਜ਼

ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਕਾਂਗਰਸ ਦੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਦੇ ਪਾਰਟੀ 'ਚ ਸ਼ਾਮਿਲ ਹੋਣ 'ਤੇ ਆਪਣੀ ਪਾਰਟੀ 'ਤੇ ਤਨਜ਼ ਕੀਤਾ ਹੈ | ਉਨ੍ਹਾਂ ਕਮਿਊਨਿਸਟ ਵਿਚਾਰਧਾਰਕ ਕੁਮਾਰਮੰਗਲਮ ਦੀ ਕਿਤਾਬ 'ਕਮਿਊਨਿਸਟਸ ਇਨ ਕਾਂਗਰਸ' ਦਾ ਹਵਾਲਾ ਦਿੱਤਾ | ਇਸ ਤੋਂ ਸਪਸ਼ਟ ਹੈ ਕਿ ਉਹ ਪਾਰਟੀ 'ਤੇ ਵਿਅੰਗ ਕਰ ਰਹੇ ਹਨ | ਲੋਕ ਸਭਾ ਮੈਂਬਰ ਤਿਵਾੜੀ ਨੇ ਟਵੀਟ ਕੀਤਾ ਕਿ ਕੁਝ ਕਮਿਊਨਿਸਟ ਆਗੂਆਂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਦੇ ਕਿਆਸ ਹਨ | ਹੁਣ ਸ਼ਾਇਦ 1973 ਦੀ ਪੁਸਤਕ 'ਕਮਿਊਨਿਸਟਸ ਇਨ ਕਾਂਗਰਸ' ਦੇ ਪੰਨੇ ਦੁਬਾਰਾ ਪਲਟੇ ਜਾਣ | ਇੰਝ ਜਾਪਦਾ ਹੈ ਕਿ ਜਿੰਨੀਆਂ ਜ਼ਿਆਦਾ ਚੀਜ਼ਾਂ ਬਦਲਦੀਆਂ ਹਨ, ਉਹ ਉਨੀਆਂ ਹੀ ਪਹਿਲਾਂ ਵਾਂਗ ਰਹਿੰਦੀਆਂ ਹਨ | ਮੈਂ ਇਸ ਨੂੰ ਅੱਜ ਮੁੜ ਪੜ੍ਹਾਂਗਾ |

ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ 31 ਅਕਤੂਬਰ ਤੱਕ ਵਧਾਈ

ਨਵੀਂ ਦਿੱਲੀ, 28 ਸਤੰਬਰ (ਏਜੰਸੀ)- ਭਾਰਤ ਦੇ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦੇ ਸੂਚੀਬੱਧ ਅੰਤਰਰਾਸ਼ਟਰੀ ਯਾਤਰੀ ਉਡਾਣਾਂ ਦੀ ਮੁਅੱਤਲੀ 31 ਅਕਤੂਬਰ ਤੱਕ ਵਧਾ ਦਿੱਤੀ ਗਈ ਹੈ | ਡਾਇਰੈਕਟੋਰੇਟ ਜਨਰਲ ਸਿਵਿਲ ਏਵੀਏਸ਼ਨ (ਡੀ.ਜੀ.ਸੀ.ਏ.) ਨੇ ਅੱਗੇ ਕਿਹਾ ਹਾਲਾਂਕਿ ਸਮਰੱਥ ਅਥਾਰਟੀ ਨਾਲ ਅੰਤਰਰਾਸ਼ਟਰੀ ਸੂਚੀਬੱਧ ਉਡਾਣਾਂ ਨੂੰ ਕੁਝ ਚੋਣਵੇਂ ਰੂਟਾਂ 'ਤੇ ਚੱਲਣ ਦੀ ਇਜ਼ਾਜਤ ਦਿੱਤੀ ਜਾ ਸਕਦੀ ਹੈ |


ਹੁਣ ਕਾਂਗਰਸ 'ਚ ਆਮ ਵਰਕਰ ਵਜੋਂ ਕੰਮ ਕਰਾਂਗਾ- ਢੀਂਗਰਾ


ਅੰਮਿ੍ਤਸਰ, 28 ਸਤੰਬਰ (ਰੇਸ਼ਮ ਸਿੰਘ)-ਸੂੂਬਾ ਕਾਂਗਰਸ ਦੇ ਜਨਰਲ ਸਕੱਤਰ ਜੋਗਿੰਦਰਪਾਲ ਢੀਂਗਰਾ ਨੇ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਦੇ ਹਮਾਇਤੀ ਹਨ ਅਤੇ ਉਨ੍ਹਾਂ ਨਾਲ ਹੀ ਉਨ੍ਹਾਂ ਦਾ ਸਿਆਸੀ ਭਵਿੱਖ ਹੈ | ਉਹ ਕਾਂਗਰਸ ਨਹੀਂ ਛੱਡ ਰਹੇ ਅਤੇ ਆਮ ਕਾਂਗਰਸੀ ਵਰਕਰ ਵਜੋਂ ਹਮੇਸ਼ਾ ਕੰਮ ਕਰਦੇ ਰਹਿਣਗੇ |

ਸਿੱਧੂ ਨੇ 73 ਦਿਨਾਂ ਬਾਅਦ ਹੀ ਦਿੱਤਾ ਅਸਤੀਫ਼ਾ

ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਪ੍ਰਦੇਸ਼ ਕਾਂਗਰਸ ਦਾ ਅਹੁਦਾ ਸੰਭਾਲਣ ਤੋਂ 73 ਦਿਨਾਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ | ਹਲਕਿਆਂ ਮੁਤਾਬਿਕ ਪਿਛਲੇ 2-3 ਦਿਨ ਤੋਂ ਦਬੇ ਘੁੱਟੇ ਸਿੱਧੂ ਹਾਲ 'ਚ ...

ਪੂਰੀ ਖ਼ਬਰ »

ਸਭ ਕੁਝ ਠੀਕ ਹੋ ਜਾਵੇਗਾ-ਵੇਣੂਗੋਪਾਲ

ਨਵੀਂ ਦਿੱਲੀ, 28 ਸਤੰਬਰ (ਏਜੰਸੀ)-ਸਿੱਧੂ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਕਾਂਗਰਸ ਲੀਡਰਸ਼ਿਪ 'ਉਡੀਕ ਕਰੋ ਅਤੇ ਦੇਖੋ' ਮੋਡ 'ਚ ਹੈ। ਸੂਤਰਾਂ ਨੇ ਕਿਹਾ ਕਿ ਸਿੱਧੂ ਦਾ ਅਸਤੀਫ਼ਾ ਅਜੇ ਪਾਰਟੀ ਨੂੰ ਨਹੀਂ ਮਿਲਿਆ ਹੈ ਅਤੇ ਅਸਤੀਫ਼ੇ ਦੇ ਪਹੁੰਚਣ ਦੇ ਬਾਅਦ ਹੀ ਲੀਡਰਸ਼ਿਪ ਇਸ ਸਬੰਧੀ ...

ਪੂਰੀ ਖ਼ਬਰ »

ਸਿੱਧੂ ਦੇ ਘਰ ਲੱਗਾ ਵਿਧਾਇਕਾਂ ਦਾ ਤਾਂਤਾ

ਪਟਿਆਲਾ, 28 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਦੇ ਵਿਧਾਇਕਾਂ ਦਾ ਉਨ੍ਹਾਂ ਦੇ ਘਰ ਪਹੁੰਚਣਾ ਲਗਾਤਾਰ ਜਾਰੀ ਰਿਹਾ ਅਤੇ ਕੁਝ ਵਿਧਾਇਕਾਂ ਵਲੋਂ ਉਨ੍ਹਾਂ ਦੇ ਨਾਲ ਖੜਨ ਦੀ ਗੱਲ ਆਖੀ ਗਈ ਅਤੇ ਕੁਝ ਵਿਧਾਇਕਾਂ ...

ਪੂਰੀ ਖ਼ਬਰ »

ਕੈਪਟਨ ਦੀ ਦਿੱਲੀ ਫੇਰੀ ਨੇ ਵਧਾਇਆ ਸਿਆਸੀ ਪਾਰਾ

ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਚਾਨਕ ਦਿੱਲੀ ਦੌਰੇ ਨੇ ਸੂਬਾਈ ਸਿਆਸਤ ਦਾ ਪਾਰਾ ਵਧਾ ਦਿੱਤਾ | ਕੈਪਟਨ ਦੇ ਦਿੱਲੀ ਦੌਰੇ ਦੌਰਾਨ ਉਨ੍ਹਾਂ ਦੀਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ...

ਪੂਰੀ ਖ਼ਬਰ »

ਕਾਂਗਰਸ 'ਚ ਸ਼ਾਮਿਲ ਹੋਏ ਕਨ੍ਹਈਆ ਕੁਮਾਰ

• ਤਕਨੀਕੀ ਕਾਰਨਾਂ ਕਾਰਨ ਜਿਗਨੇਸ਼ ਮੇਵਾਨੀ ਰਸਮੀ ਤੌਰ 'ਤੇ ਨਹੀਂ ਬਣੇ ਕਾਂਗਰਸੀ ਮੈਂਬਰ • ਸਿੱਧੂ ਦੇ ਅਸਤੀਫ਼ੇ ਕਾਰਨ ਬਣੇ ਹਾਲਾਤ ਕਾਰਨ ਪ੍ਰੈੱਸ ਕਾਨਫ਼ਰੰਸ 'ਚ ਨਹੀਂ ਪਹੁੰਚੇ ਰਾਹੁਲ ਨਵੀਂ ਦਿੱਲੀ, 28 ਸਤੰਬਰ (ਉਪਮਾ ਡਾਗਾ ਪਾਰਥ)-ਲੰਮੇ ਸਮੇਂ ਤੋਂ ਚੱਲ ਰਹੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX