ਰੂਪਨਗਰ, 28 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਟਰੇਡ ਯੂਨੀਅਨ ਸੈਂਟਰ ਜ਼ਿਲ੍ਹਾ ਰੂਪਨਗਰ ਵਲੋਂ ਬੀ. ਐਸ. ਸੈਣੀ ਦੀ ਪ੍ਰਧਾਨਗੀ ਹੇਠ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 114ਵਾਂ ਜਨਮ ਦਿਵਸ ਗੁਰਦੁਆਰਾ ਸਿੰਘ ਸਭਾ ਛੋਟੀ ਹਵੇਲੀ ਵਿਖੇ ਮਨਾਇਆ ਗਿਆ | ਮਾਸਟਰ ਬਲਦੇਵ ਸਿੰਘ ਭਾਓਵਾਲ ਤੇ ਸੁਖਦਰਸ਼ਨ ਸਿੰਘ ਨੇ ਸ. ਭਗਤ ਸਿੰਘ ਦੀ ਫ਼ੋਟੋ 'ਤੇ ਫੁਲਾਂ ਦੇ ਹਾਰ ਪਾ ਕੇ ਸ਼ਰਧਾਂਜਲੀ ਭੇਟ ਕੀਤੀ | ਪ੍ਰੋਗਰਾਮ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਕਰਦੇ ਹੋਏ ਮਤਾ ਪਾਸ ਕਰ ਕੇੇ ਖੇਤੀ ਨਾਲ ਸਬੰਧਤ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ | ਬੁਲਾਰਿਆਂ ਨੇ ਜ਼ੋਰ ਨਾਲ ਆਵਾਜ਼ ਉਠਾਈ ਕਿ ਸਰਮਾਏਦਾਰ ਪਾਰਟੀਆਂ ਦੇ ਰਾਜਨੀਤਕ ਲੋਕ ਚੋਣਾਂ 'ਚ ਪੈਸੇ ਦੀ ਦੁਰਵਰਤੋਂ ਰਾਹੀਂ ਸ਼ਰਾਬ/ਕਰੋੜਾਂ ਰੁਪਏ ਖ਼ਰਚ ਕਰ ਕੇ ਸੱਤਾ 'ਤੇ ਕਾਬਜ਼ ਹੋ ਜਾਂਦੇ ਹਨ ਅਤੇ ਅਫ਼ਸਰਸ਼ਾਹੀ ਨਾਲ ਨਾਪਾਕ ਗਠਜੋੜ ਬਣਾ ਕੇ ਦੇਸ਼ ਦੇ ਸੰਵਿਧਾਨ ਦੀ ਪਾਲਣਾ ਕਰਨ ਦੀ ਬਜਾਏ ਭਿ੍ਸ਼ਟਾਚਾਰ ਦੀ ਵਗਦੀ ਗੰਗਾ 'ਚ ਤਾਰੀਆਂ ਲਾਉਂਦੇ ਹਨ ਜਿਸ ਕਾਰਨ ਇੰਨਸਾਫ ਆਮ ਜਨਤਾ ਦੇ ਵੱਸ ਤੋਂ ਬਾਹਰ ਹੋ ਗਿਆ ਹੈ ਜਿਸ ਵਿਰੁੱਧ ਆਵਾਜ਼ ਬੁਲੰਦ ਕਰਨਾ ਸਮੇਂ ਦੀ ਲੋੜ ਬਣ ਗਈ ਹੈ | ਇਸ ਭਿ੍ਸ਼ਟ ਸਿਸਟਮ ਵਿਰੁੱਧ ਆਵਾਜ਼ ਬੁਲੰਦ ਕਰਨ ਬਾਰੇ ਜ਼ਿਲ੍ਹਾ ਪੱਧਰ 'ਤੇ ਇਕ ਗੈਰ ਸਰਕਾਰੀ ਸੰਸਥਾ ਬਣਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ 'ਚ ਵੱਖ-ਵੱਖ ਵਰਗਾਂ/ਸੰਸਥਾਵਾਂ ਦੇ 35 ਹਮ ਖ਼ਿਆਲ ਮੈਂਬਰ ਸਵੈ ਇੱਛਾ ਨਾਲ ਸ਼ਾਮਲ ਹੋਏ | ਕਮੇਟੀ 9 ਅਕਤੂਬਰ 2021 ਨੂੰ ਆਪਣੀ ਅਗਲੀ ਮੀਟਿੰਗ 'ਚ ਸੰਸਥਾ ਦੇ ਨਾਂਅ, ਬਣਤਰ, ਸੰਵਿਧਾਨ ਤੇ ਕੰਮ ਕਰਨ ਦੇ ਢੰਗ ਤਰੀਕੇ ਬਾਰੇ ਫ਼ੈਸਲਾ ਕਰੇਗੀ | ਬਲੂਊ ਬਰਡ ਸਕੂਲ ਦੇ ਗੰੁਗੇ ਤੇ ਬੋਲੇ ਬੱਚਿਆਂ ਨੇ ਸ. ਭਗਤ ਸਿੰਘ ਨੂੰ ਦਿੱਤੀ ਫਾਂਸੀ ਸਮੇਂ ਦੀ ਇਕ ਸਕਿੱਟ ਪੇਸ਼ ਕੀਤੀ ਜਿਸ ਨੂੰ ਦੇਖ ਕੇ ਸਾਰਾ ਹਾਊਸ ਭਾਵੁਕ ਹੋ ਗਿਆ | ਸਮਾਗਮ ਨੂੰ ਬੀ. ਐਸ. ਸੈਣੀ, ਰਮੇਸ਼ ਗੋਇਲ, ਸੁਖਦਰਸ਼ਨ ਸਿੰਘ, ਸੁਰਜਨ ਸਿੰਘ, ਬਲਦੇਵ ਸਿੰਘ ਭਾਓਵਾਲ ਨੂਰਪੁਰ ਬੇਦੀ, ਨਵੀਨ ਦਰਦੀ, ਇੰਜ: ਜਗਦੀਸ਼ ਲਾਲ ਸਾਬਕਾ ਐਸ. ਡੀ. ਓ., ਹਰਪਰੀਤ ਇੰਦਰ ਸਿੰਘ ਸਾਬਕਾ ਡਿਪਟੀ ਡਾਇਰੈਕਟਰ, ਕੇਵਲ ਸਿੰਘ, ਅਵਤਾਰ ਸਿੰਘ ਲੋਧੀ ਮਾਜਰਾ, ਅਵਨੀਸ਼ ਕੁਮਾਰ, ਗੁਰਨਾਮ ਸਿੰਘ ਔਲਖ, ਗੁਰਨਾਮ ਸਿੰਘ ਰੋਪੜ, ਨੰਦ ਕਿਸ਼ੋਰ ਰਾਏ, ਅਮਰੀਕ ਸਿੰਘ, ਗੁਰਦਿਆਲ ਸਿੰਘ ਰੋਡਵੇਜ਼ ਆਗੂ, ਉਜਾਗਰ ਸਿੰਘ, ਭਾਗ ਸਿੰਘ ਮਦਾਨ, ਸੁਖਦੇਵ ਸਿੰਘ ਭੱਦਲ, ਕੁਲਦੀਪ ਸਿੰਘ ਗੋਲੀਆ ਤੇ ਵਿਜੇ ਲਕਸ਼ਮੀ ਨੇ ਸੰਬੋਧਨ ਕੀਤਾ | ਇਸ ਮੌਕੇ ਜਸਵੰਤ ਸਿੰਘ ਅਲੀ ਪੁਰ, ਇੰਜ: ਜੈ ਕਿਸ਼ਨ ਸ਼ਰਮਾ ਸਾਬਕਾ ਐਸ. ਡੀ. ਓ., ਸੁੱਚਾ ਸਿੰਘ ਭੱਠਲ, ਚਰਨਜੀਤ ਸਿੰਘ ਸਾਬਕਾ ਬੀ. ਡੀ. ਪੀ. ਓ., ਅਵਤਾਰ ਸਿੰਘ ਲੌਂਗੀਆ ਸਾਬਕਾ ਐਸ. ਡੀ. ਓ., ਗੁਰਮੇਲ ਸਿੰਘ ਜਨਰਲ ਸਕੱਤਰ, ਇੰਜ: ਇਕਬਾਲ ਸਿੰਘ ਸਾਬਕਾ ਐਸ. ਡੀ. ਓ, ਗੁਰਿੰਦਰ ਸਿੰਘ, ਇੰਜ: ਗੁਰਮੁੱਖ ਸਿੰਘ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੀ ਲੀਡਰਸ਼ਿਪ ਤੇ ਮੈਂਬਰ ਹਾਜ਼ਰ ਸਨ |
ਸ੍ਰੀ ਚਮਕੌਰ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ
ਸ੍ਰੀ ਚਮਕੌਰ ਸਾਹਿਬ ਤੋਂ ਜਗਮੋਹਣ ਸਿੰਘ ਨਾਰੰਗ ਅਨੁਸਾਰ-ਬਲਾਕ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਥਾਨਕ ਦਫ਼ਤਰ 'ਚ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ. ਭਗਤ ਸਿੰਘ ਦੀਆਂ ਤਸਵੀਰਾਂ 'ਤੇ ਫੁੱਲ ਭੇਟ ਕਰਦਿਆਂ ਸਮੂਹ ਆਗੂਆਂ ਵਲੋਂ ਦੇਸ਼ ਦੀ ਆਜ਼ਾਦੀ ਲਈ ਪਾਏ ਯੋਗਦਾਨ ਨੂੰ ਯਾਦ ਕੀਤਾ | ਸ੍ਰੀ ਚੰਨੀ ਦੇ ਨਿੱਜੀ ਸਹਾਇਕ ਰਣਧੀਰ ਸਿੰਘ ਬਰਾੜ, ਮਾਰਕੀਟ ਕਮੇਟੀ ਦੇ ਚੇਅਰਮੈਨ ਕਰਨੈਲ ਸਿੰਘ ਬਜੀਦਪੁਰ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਤੋਤ, ਵਰਿੰਦਰ ਸਿੰਘ ਬਾਜਵਾ ਧੋਲਰਾਂ, ਹਰਜਿੰਦਰ ਸਿੰਘ ਸਾਬਕਾ ਸਰਪੰਚ ਮਹਿਤੋਤ, ਲੱਖਵਿੰਦਰ ਸਿੰਘ ਸੰਧੂ ਕੌਮੀ ਪ੍ਰਧਾਨ ਭਾਈ ਜੈਤਾ ਜੀ ਯੂਥ ਫਾਉਡੇਸ਼ਨ, ਸੰਮਤੀ ਮੈਂਬਰ ਮਲਕੀਤ ਸਿੰਘ ਤੁੰਗ, ਮਹਿਲਾ ਪ੍ਰਧਾਨ ਦਲਜੀਤ ਕੌਰ ਆਦਿ ਨੇ ਸ: ਭਗਤ ਸਿੰਘ ਦੇ ਦਰਸਾਏ ਤੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਸੀਂ ਤਾਂ ਹੀ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕਦੇ ਹਾਂ ਜੇਕਰ ਅਸੀਂ ਸਮਾਜਿਕ ਬੁਰਾਈਆਂ ਖ਼ਿਲਾਫ਼ ਡਟ ਕੇ ਪਹਿਰਾਂ ਦੇਵਾਂਗੇ | ਉਪਰੋਕਤ ਤੋਂ ਇਲਾਵਾ ਸਰਪੰਚ ਸੰਤ ਸਿੰਘ ਦਿਓਲ, ਗੁਰਮੀਤ ਸਿੰਘ ਬਜੀਦਪੁਰ, ਅਮਰਦੀਪ ਸਿੰਘ ਲਾਲੀ, ਅਮਨਦੀਪ ਸਿੰਘ ਮਾਣੇਮਾਜਰਾ, ਸਰਬਜੀਤ ਸਿੰਘ ਸੰਧੂਆਂ ਸਮੇਤ ਕਈ ਕਾਂਗਰਸੀ ਆਗੂ ਹਾਜ਼ਰ ਸਨ |
ਠੇਕਾ ਮੁਲਾਜ਼ਮਾਂ ਦੀ ਲਲਕਾਰ ਭਗਤ ਸਿੰਘ ਦੇ ਰਾਹ 'ਤੇ ਚੱਲ ਕੇ ਸੰਘਰਸ਼ ਨੂੰ ਅੱਗੇ ਨੂੰ ਵਧਾਓ
ਮੋਰਿੰਡਾ ਤੋਂ ਪਿ੍ਤਪਾਲ ਸਿੰਘ ਅਨੁਸਾਰ-ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ (ਪੰਜਾਬ) ਦੇ ਬੈਨਰ ਹੇਠ ਵੱਖ-ਵੱਖ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵਲੋਂ ਸਮੂਹ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਮੋਰਿੰਡਾ-ਸਰਹਿੰਦ ਬਾਈਪਾਸ 'ਤੇ ਲੱਗੇ ਪੱਕੇ ਮੋਰਚੇ 'ਚ ਸ਼੍ਰੋਮਣੀ ਸ਼ਹੀਦ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦਾ 114ਵਾਂ ਜਨਮ ਦਿਹਾੜਾ ਮਨਾਇਆ ਗਿਆ | ਸ਼ੁਰੂਆਤ 'ਚ ਸ਼ਹੀਦ ਭਗਤ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ | ਉਪਰੰਤ ਸਟੇਜ ਸਕੱਤਰ ਕੁਲਦੀਪ ਸਿੰਘ ਬੁੱਢੇਵਾਲ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਫ਼ਲਸਫ਼ੇ ਬਾਰੇ ਚਾਨਣਾ ਪਾਉਂਦੇ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਵਿਚਾਰ ਸੀ ਕਿ ਸੱਤਾ ਦੀ ਵਾਗਡੋਰ ਗੋਰੇ ਅੰਗਰੇਜ਼ਾਂ ਦੇ ਹੱਥੋਂ ਖੋਹ ਕੇ ਕਾਲੇ ਅੰਗਰੇਜ਼ਾਂ ਦੇ ਹੱਥ ਦੇਣ ਨਾਲ ਆਜ਼ਾਦੀ ਨਹੀਂ ਮਿਲੇਗੀ, ਓਦੋਂ ਤੱਕ ਅਸਲੀ ਆਜ਼ਾਦੀ ਨਹੀਂ ਮਿਲੇਗੀ ਜਦੋਂ ਤੱਕ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਰਾਜਨੀਤਕ ਤੇ ਆਰਥਿਕ ਗਲਬਾ ਖ਼ਤਮ ਨਹੀਂ ਹੁੰਦਾ | ਸ਼ਰਧਾਂਜਲੀ ਸਮਾਗਮ ਉਪਰੰਤ ਸ਼ਹਿਰ 'ਚ ਕੀਤੇ ਮਾਰਚ ਦੌਰਾਨ ਆਗੂਆਂ ਨੇ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦਾ ਸੰਗਰਾਮੀ ਸੁਨੇਹਾ ਸ਼ਹਿਰ ਵਾਸੀਆਂ ਨੂੰ ਦਿੱਤਾ ਤੇ ਠੇਕਾ ਮੁਲਾਜ਼ਮਾਂ ਦੀਆਂ ਮੰਗਾਂ ਉਭਾਰਦਾ ਹੱਥ ਪਰਚਾ ਸ਼ਹਿਰ 'ਚ ਵੰਡਿਆ ਗਿਆ | ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਸੂਬਾਈ ਆਗੂਆਂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ, ਸ਼ੇਰ ਸਿੰਘ ਖੰਨਾ ਨੇ ਕਿਹਾ ਕਿ ਦੇਸ਼ ਦੇ ਮਿਹਨਤਕਸ਼ ਲੋਕਾਂ ਵਲੋਂ ਆਪਣੇ ਖੂਨ-ਪਸੀਨੇ ਦੀ ਕਮਾਈ ਨਾਲ ਉਸਾਰੇ ਗਏ ਸਮੂਹ ਲੋਕ ਅਦਾਰਿਆਂ ਨੂੰ ਦੇਸ ਭਾਜਪਾ ਹਕੂਮਤ ਵਲੋਂ ਸਾਮਰਾਜੀ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਤੋਂ ਖੋਹ ਕੇ ਦੇਸੀ-ਵਿਦੇਸ਼ੀ ਕਾਰਪੋਰੇਟਰਾਂ ਹਵਾਲੇ ਲੁੱਟ ਕਰਨ ਲਈ ਪਰੋਸਿਆ ਜਾ ਰਿਹਾ ਹੈ | ਦਿਨੋਂ-ਦਿਨ ਪੱਕੇ ਰੁਜ਼ਗਾਰ ਦੇ ਮੌਕੇ ਘਟਾਏ ਜਾ ਰਹੇ ਹਨ ਤੇ ਠੇਕਾ ਪ੍ਰਣਾਲੀ ਰਾਹੀਂ ਠੇਕਾ ਮੁਲਾਜ਼ਮਾਂ ਅਤੇ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਹਰ ਰੋਜ਼ ਤੇਜ਼ ਕੀਤੀ ਜਾ ਰਹੀ ਹੈ | ਆਗੂਆਂ ਨੇ ਕਿਹਾ ਦੇਸ਼ ਦੇ ਸਮੂਹ ਕਿਰਤੀ ਲੋਕਾਂ ਦੀ ਜੂਨ ਸੁਧਾਰਨ ਤੇ ਅਸਲ ਅਰਥਾਂ 'ਚ ਆਜ਼ਾਦੀ ਹਾਸਲ ਕਰਨ ਲਈ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਵਿਚਾਰਾਂ 'ਤੇ ਸਖ਼ਤ ਪਹਿਰਾ ਦੇਣ ਦੀ ਲੋੜ ਹੈ ਇਸ ਸਮੇਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਜਰਨਲ ਸਕੱਤਰ ਮਾ. ਜਗਮੇਲ ਸਿੰਘ, ਮੋਰਚੇ ਦੇ ਆਗੂ ਕੁਲਦੀਪ ਸਿੰਘ ਬੁੱਢੇਵਾਲ, ਜਗਸੀਰ ਸਿੰਘ ਭੰਗੂ, ਖੁਸ਼ਦੀਪ ਸਿੰਘ ਤੇ ਗੁਰਪ੍ਰੀਤ ਸਿੰਘ, ਟੀ. ਐਸ. ਯੂ. (ਭੰਗਲ) ਤੋਂ ਜਗਦੀਸ਼ ਕੁਮਾਰ, ਪੈਨਸ਼ਨਰ ਐਸੋਸੀਏਸ਼ਨ ਤੋਂ ਅਵਤਾਰ ਸਿੰਘ ਅਤੇ ਭਜਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ |
'ਆਪ' ਨੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ
ਮੋਰਿੰਡਾ, (ਕੰਗ)-ਆਮ ਆਦਮੀ ਪਾਰਟੀ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਮੋਰਿੰਡਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਬੰਧੀ ਹਲਕਾ ਇੰਚਾਰਜ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ, ਜਿਨ੍ਹਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਇਸ ਮੌਕੇ ਬਲਾਕ ਪ੍ਰਧਾਨ ਸਕਿੰਦਰ ਸਿੰਘ ਸਹੇੜੀ, ਹਰਪ੍ਰੀਤ ਕੌਰ, ਬਲਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਕਿਸਾਨ ਵਿੰਗ, ਪ੍ਰਲਾਦਿ ਸਿੰਘ ਜ਼ਿਲ੍ਹਾ ਪ੍ਰਧਾਨ ਐਕਸ ਸਰਵਿਸਮੈਨ, ਐੱਨ.ਪੀ. ਰਾਣਾ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਕਿ੍ਸ਼ਨ ਕੁਮਾਰ ਮੰਦਵਾੜਾ, ਨਿਰਵੈਰ ਸਿੰਘ ਸਰਕਲ ਇੰਚਾਰਜ, ਜੱਗੀ ਚੈੜੀਆਂ, ਸੁਰਮੁੱਖ ਸਿੰਘ ਗੰਧੋ ਕਲਾਂ ਸਰਕਲ ਇੰਚਾਰਜ, ਪਾਲ ਸਿੰਘ ਗੋਸਲਾਂ ਸਰਕਲ ਇੰਚਾਰਜ, ਰਾਜਿੰਦਰ ਸਿੰਘ ਸਕੱਤਰ ਐੱਸ.ਸੀ. ਵਿੰਗ ਪੰਜਾਬ, ਕੁਲਦੀਪ ਸਿੰਘ ਮੰਡੇਰ ਵਾਰਡ ਇੰਚਾਰਜ, ਕੇਵਲ ਜੋਸ਼ੀ ਸਰਕਲ ਇੰਚਾਰਜ, ਕਮਲ ਸਿੰਘ ਸੋਸ਼ਲ ਮੀਡੀਆ ਇੰਚਾਰਜ, ਲਾਲੀ ਘੜੂੰਆਂ, ਹਰਭਿੰਦਰ ਸਿੰਘ ਆਦਿ ਮੌਜੂਦ ਸਨ |
ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-ਨੈਸ਼ਨਲ ਰੈਬਿਜ਼ ਕੰਟਰੋਲ ਪ੍ਰੋਗਰਾਮ ਤਹਿਤ ਵਿਸ਼ਵ ਰੈਬੀਜ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਰੇਬੀਜ ਤੋਂ ਨਾ ਡਰੋ, ਅਸਲੀਅਤ ਨੂੰ ਸਮਝੋਂ ਦੇ ਥੀਮ ਤਹਿਤ ਦਫ਼ਤਰ ਸਿਵਲ ਸਰਜਨ ਰੂਪਨਗਰ ਵਿਖੇ ਕੀਤਾ ਗਿਆ | ਇਸ ਮੌਕੇ ਸਿਵਲ ...
ਮੋਰਿੰਡਾ, 28 ਸਤੰਬਰ (ਕੰਗ)-ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਨਾਲ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਨਾਲ-ਨਾਲ ਮੋਰਿੰਡਾ ਇਲਾਕੇ ਦੇ ਵੀ ਭਾਗ ਖੁੱਲ੍ਹ ਗਏ ਹਨ | ਮੋਰਿੰਡਾ ਇਲਾਕੇ ਦੇ ਲੋਕ ਮੁੱਖ ਮੰਤਰੀ ਪੰਜਾਬ ਤੋਂ ਬਹੁਤ ...
ਮੋਰਿੰਡਾ, 28 ਸਤੰਬਰ (ਪਿ੍ਤਪਾਲ ਸਿੰਘ)-ਸਹਿਕਾਰੀ ਖੰਡ ਮਿੱਲ ਮੋਰਿੰਡਾ ਦਾ ਨੌਵਾਂ ਆਮ ਇਜਲਾਸ ਗਗਨ ਰਿਜੋਰਟ ਕਾਂਝਲਾ ਵਿਖੇ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੌਕੇ ਸਹਿਕਾਰੀ ਖੰਡ ਮਿੱਲ ਦੇ ਚੇਅਰਮੈਨ ਖੁਸ਼ਹਾਲ ਸਿੰਘ ਦਤਾਰਪੁਰ ਨੇ ...
ਸ੍ਰੀ ਚਮਕੌਰ ਸਾਹਿਬ, 28 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਿਜਲੀ ਬੋਰਡ ਦੇ ਮਿ੍ਤਕ ਆਸ਼ਰਿਤ ਸੰਘਰਸ਼ ਕਮੇਟੀ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਹਲਕੇ 'ਚ ਧਰਨਾ ਦਿੰਦਿਆਂ ਜਿਥੇ ਉਨ੍ਹਾਂ ਇਨਸਾਫ਼ ਦੀ ਮੰਗ ਕੀਤੀ ਉਥੇ ਇਕ ਮੁਲਾਜ਼ਮ ਵਲੋਂ ...
ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਯੂਥ ਕਾਂਗਰਸ ਵਲੋਂ ਲੰਮੇ ਸਮੇਂ ਤੋਂ ਕਾਂਗਰਸੀ ਪਾਰਟੀ ਦੇ ਨਾਲ ਵਫ਼ਾਦਾਰੀ ਨਿਭਾਉਣ ਵਾਲੇ ਕਾਂਗਰਸੀਆਂ ਨੂੰ ਸਨਮਾਨਿਤ ਕਰਨ ਲਈ 'ਕਾਂਗਰਸ ਦੇ ਹੀਰੇ' ਮੁਹਿੰਮ ਵਿੱਢੀ ਗਈ ਹੈ | ਮੁਹਿੰਮ ਤਹਿਤ ਸਾਰੇ ਸੂਬੇ ਵਿਚ ਟਕਸਾਲੀ ...
ਨੰਗਲ, 28 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਸੀਨੀਅਰ ਮੈਡੀਕਲ ਅਫ਼ਸਰ ਪੀ. ਐਚ. ਸੀ. ਕੀਰਤਪੁਰ ਸਾਹਿਬ ਡਾ. ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਤੇ ਡਾ. ਪਰਮ ਪ੍ਰਤਾਪ ਸਿੰਘ ਮੈਡੀਕਲ ਅਫ਼ਸਰ ਮਿੰਨੀ ਪੀ. ਐਚ. ਸੀ. ਕਥੇੜਾ ਦੀ ਯੋਗ ਅਗਵਾਈ 'ਚ ਸੀਨੀਅਰ ਸਕੰਡਰੀ ਸਕੂਲ ...
ਘਨੌਲੀ, 28 ਸਤੰਬਰ (ਜਸਵੀਰ ਸਿੰਘ ਸੈਣੀ)-ਭਾਜਪਾ ਆਗੂਆਂ ਦੀ ਘਨੌਲੀ ਵਿਖੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਹੋਈ ਤੇ ਭਵਿੱਖ 'ਚ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਰੂਪ ਰੇਖਾ ਤਿਆਰ ਕੀਤੀ ਗਈ, ਉੱਥੇ ਹੀ ਰੂਪਨਗਰ ਮੰਡਲ ਦੇ ਪ੍ਰਧਾਨ ਹਰਮਿੰਦਰਪਾਲ ਸਿੰਘ ...
ਸੰਤੋਖਗੜ੍ਹ, 28 ਸਤੰਬਰ (ਮਲਕੀਅਤ ਸਿੰਘ)-ਬੀਤੇ ਦਿਨ ਕਿਸਾਨ ਸਭਾ ਊਨਾ ਵਲੋਂ ਹਿਮਾਚਲ ਕਿਸਾਨ ਸਭਾ ਵਲੋਂ ਆਪਣੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਰੋਸ ਰੈਲੀ ਕੱਢੀ ਤੇ ਕੁੱਝ ਸਮੇਂ ਲਈ ਕਾਮਰੇਡ ਗੁਰਨਾਮ ਸਿੰਘ ਮਜਾਰਾ ...
ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-'ਆਜ਼ਾਦੀ ਦਾ ਅੰਮਿ੍ਤ ਮਹਾਉਤਸਵ' ਤਹਿਤ ਸਸ਼ਤਰ ਸੀਮਾ ਬਲ ਵਲੋਂ ਕਾਂਗੜਾ (ਹਿਮਾਚਲ ਪ੍ਰਦੇਸ਼) ਤੋਂ ਰਾਜ ਘਾਟ, ਦਿੱਲੀ ਤੱਕ ਸਾਈਕਲ ਰੈਲੀ ਦਾ ਰੂਪਨਗਰ ਵਿਖੇ ਪਹੁੰਚਣ 'ਤੇ ਰੂਪਨਗਰ ਪੈਡਲਰਜ਼ ਤੇ ਰਨਰਜ਼ ਐਸੋਸੀਏਸ਼ਨ ਵਲੋਂ ਭਰਵਾਂ ...
ਰੂਪਨਗਰ, 28 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਈ. ਆਈ. ਟੀ. ਰੋਪੜ ਮੈਂਡਰੀਨ ਭਾਸ਼ਾ (ਚੀਨੀ ਭਾਸ਼ਾ) 'ਚ ਸਰਟੀਫਿਕੇਟ ਕੋਰਸ ਸ਼ੁਰੂ ਕਰ ਰਿਹਾ ਹੈ | ਆਈ. ਆਈ. ਟੀ. ਰੋਪੜ ਨੇ ਭਾਰਤ ਤੇ ਤਾਇਵਾਨ ਦਰਮਿਆਨ ਸਿੱਖਿਆ ਅਤੇ ਸਭਿਆਚਾਰਕ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਕੈਂਪਸ ...
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ. ਐਸ. ਨਿੱਕੂਵਾਲ)-ਜ਼ਿਲ੍ਹਾ ਰੂਪਨਗਰ ਕਿਰਤ ਤੇ ਉਸਾਰੀ ਸਹਿਕਾਰੀ ਸਭਾ ਦੇ ਡਾਇਰੈਕਟਰਾਂ ਦੀ ਚੋਣ 'ਚ ਵਿਧਾਨ ਸਭਾ ਸ੍ਰੀ ਅਨੰਦਪੁਰ ਸਾਹਿਬ ਨਾਲ ਸਬੰਧਤ ਚਾਰ ਡਾਇਰੈਕਟਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ | ਬਲਾਕ ਕਾਂਗਰਸ ਦੇ ਪ੍ਰਧਾਨ ...
ਘਨੌਲੀ, 28 ਸਤੰਬਰ (ਜਸਵੀਰ ਸਿੰਘ ਸੈਣੀ)-ਕੌਰ ਵੈੱਲਫੇਅਰ ਫਾਊਾਡੇਸ਼ਨ ਵਲੋਂ ਲੜਕੀਆਂ ਦੇ ਆਤਮ ਰੱਖਿਆ ਤੇ ਮਜ਼ਬੂਤ ਬਣਾਉਣ ਲਈ ਨੇੜਲੇ ਪਿੰਡ ਨੂੰ ਹੋਂ ਵਿਖੇ ਲੜਕੀਆਂ ਦਾ ਵਿਸ਼ੇਸ਼ ਸਿਖਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਕੋਚ ਗੁਰਪ੍ਰੀਤ ਸਿੰਘ ਨੇ ਲੜਕੀਆਂ ਨੂੰ ਆਤਮ ...
ਰੂਪਨਗਰ, 28 ਸਤੰਬਰ (ਪ.ਪ.)-ਸਰਕਾਰੀ ਪ੍ਰਾਇਮਰੀ ਸਕੂਲ ਰੈਲੋਂ ਕਲਾਂ ਰੋਪੜ ਦੀ ਅਧਿਆਪਕਾ ਮਨਦੀਪ ਰਿੰਪੀ ਨੂੰ ਸਾਹਿਤ ਦੇ ਖੇਤਰ 'ਚ ਪਾਏ ਯੋਗਦਾਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ...
ਬੇਲਾ, 28 ਸਤੰਬਰ (ਮਨਜੀਤ ਸਿੰਘ)-ਇਲਾਕੇ ਦੇ ਲੋਕਾਂ ਨੂੰ ਸਤਲੁਜ ਦਰਿਆ 'ਤੇ ਲੱਗਣ ਵਾਲੇ ਪੁਲ ਦਾ ਕੰਮ ਛੇਤੀ ਹੀ ਸ਼ੁਰੂ ਹੋਣ ਦੀ ਆਸ ਬੱਝੀ ਹੈ | ਕਸਬਾ ਬੇਲਾ ਦੇ ਨੇੜਲੇ ਪਿੰਡ ਅਟਾਰੀ ਦੇ ਸਾਹਮਣੇ ਲੱਗਣ ਵਾਲੇ ਪੁਲ ਦਾ ਸਰਵੇ, ਜ਼ਮੀਨ ਐਕਵਾਇਰ ਕਰਨ, ਟੈਂਡਰ ਆਦਿ ਦੀ ਕਾਗ਼ਜ਼ੀ ...
ਸੰਤੋਖਗੜ੍ਹ, 28 ਸਤੰਬਰ (ਮਲਕੀਅਤ ਸਿੰਘ)-ਪਿੰਡ ਮਜਾਰੀ ਬਿਲਾਸਪੁਰ ਹਿ. ਪ੍ਰ. ਦੇ ਵਸਨੀਕ ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਵੰਤ ਸਿੰਘ ਬਾਠ ਤੇ ਉਨ੍ਹਾਂ ਦੀ ਪਤਨੀ ਗੁਰਜੀਤ ਕੌਰ ਕੌਂਸਲਰ ਬੀ. ਜੇ. ਪੀ. ਦਿੱਲੀ ਦੇ ਆਮ ਆਦਮੀ ਪਾਰਟੀ (ਆਪ) 'ਚ ...
ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਸਵੱਛਤਾ ਤੇ ਸੁੰਦਰਤਾ ਲਈ ਪ੍ਰਸਿੱਧ ਰਣਜੀਤ ਐਵੇਨਿਊ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੀ ਚੋਣ ਹੋਈ | ਚੋਣ ਮੀਟਿੰਗ ਦਾ ਸੰਚਾਲਨ ਚੋਣ ਕਮਿਸ਼ਨਰ ਮੋਹਨ ਸਿੰਘ (ਰਿਟਾ.) ਤੇ ਰਾਜਿੰਦਰ ਸ਼ਰਮਾ, ਨਿਊ ਇੰਡੀਆ ...
ਨੂਰਪੁਰ ਬੇਦੀ, 28 ਸਤੰਬਰ (ਹਰਦੀਪ ਸਿੰਘ ਢੀਂਡਸਾ)-ਥੋਪੀਆ ਮੌੜ ਵਿਖੇ ਕਰਵਾਏ ਜਾ ਰਹੇ ਦੂਜੇ ਗੁੱਜਰ ਕਬੱਡੀ ਕੱਪ ਦਾ ਪੋਸਟਰ ਨੂਰਪੁਰ ਬੇਦੀ ਵਿਖੇ ਚੌਧਰੀ ਹੁਸਨ ਲਾਲ ਚੌਹਾਨ ਦੇ ਘਰ ਵਿਖੇ ਜਾਰੀ ਕੀਤਾ ਗਿਆ | ਜਾਣਕਾਰੀ ਦਿੰਦਿਆਂ ਥੋਪੀਆ ਦੇ ਸਰਪੰਚ ਸੇਠੀ ਥੋਪੀਆ ਨੇ ...
ਸ੍ਰੀ ਚਮਕੌਰ ਸਾਹਿਬ, 28 ਸਤੰਬਰ (ਜਗਮੋਹਣ ਸਿੰਘ ਨਾਰੰਗ)-ਪਿੰਡ ਡਹਿਰ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵਲੋਂ ਸੰਤ ਜੰਡਾ ਵਾਲਿਆਂ ਦੀ ਯਾਦ 'ਚ ਕਰਵਾਏ ਤੀਜੇ ਕੁਸ਼ਤੀ ਮੁਕਾਬਲਿਆਂ ਵਿਚ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਤੇ ਬੱਗਾ ਕੁਹਾਲੀ ਵਿਚਕਾਰ ਹੋਈ, ...
ਘਨੌਲੀ, 28 ਸਤੰਬਰ (ਜਸਵੀਰ ਸਿੰਘ)-ਸਿੱਖ ਸ਼ਹੀਦਾਂ ਦੇ ਅਸਥਾਨ ਘਨੌਲੀ ਵਿਖੇ 11 ਅੱਸੂ ਦਾ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੇਵਾਦਾਰ ਅਮਨਦੀਪ ਸਿੰਘ ਲਾਲੀ ਨੇ ਦੱਸਿਆ ਕਿ ਇਸ ਸਬੰਧ 'ਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਗੁਰਮੀਤ ...
ਨੂਰਪੁਰ ਬੇਦੀ, 28 ਸਤੰਬਰ (ਢੀਂਡਸਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੀਟਿੰਗ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਿਲਬਾਗ ਸਿੰਘ ਮਣਕੂ ਮਾਜਰਾ ਦੀ ਪ੍ਰਧਾਨਗੀ ਹੇਠ ਨੂਰਪੁਰ ਬੇਦੀ ਵਿਖੇ ਹੋਈ | ਮੀਟਿੰਗ 'ਚ ਹਾਜ਼ਰ ਪਾਰਟੀ ਵਰਕਰਾਂ ਵਲੋਂ ਕਿਸਾਨ ਅੰਦੋਲਨ ...
ਮੋਰਿੰਡਾ, 28 ਸਤੰਬਰ (ਕੰਗ)-ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ, ਰੋਪੜ ਤੇ ਮੁਹਾਲੀ ਦੇ ਆਗੂਆਂ ਵਲੋਂ ਸੂਬਾ ਪ੍ਰਧਾਨ ਤੇ ਸਾਂਝਾ ਮੰਚ ਦੇ ਕਨਵੀਨਰ ਜਰਮਨਜੀਤ ਸਿੰਘ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ | ਇਕੱਤਰਤਾ ਦੌਰਾਨ ਫ਼ੈਸਲਾ ਕੀਤਾ ...
ਰੂਪਨਗਰ, 28 ਸਤੰਬਰ (ਸਤਨਾਮ ਸਿੰਘ ਸੱਤੀ)-ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਬਾਬਾ ਗ਼ਾਜ਼ੀ ਦਾਸ ਕਲੱਬ ਨੇ 10 ਲੋੜਵੰਦ ਜੋੜਿਆ ਦੇ ਸਮੂਹਿਕ ਵਿਆਹ ਤੇ ਵੱਡੇ ਖ਼ੂਨਦਾਨ ਕੈਂਪ ਰਾਹੀਂ 217 ਯੂਨਿਟਾਂ ਖ਼ੂਨਦਾਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ | ਵਿਆਹ ...
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਕਰਨੈਲ ਸਿੰਘ)-ਸਵਰਨਕਾਰ ਸੰਘ ਦੀ ਸ੍ਰੀ ਅਨੰਦਪੁਰ ਸਾਹਿਬ ਇਕਾਈ ਦੀ ਵਿਸ਼ੇਸ਼ ਇਕੱਤਰਤਾ ਸਥਾਨਕ ਪੁੱਡਾ ਪਾਰਕ ਵਿਖੇ ਕੁੰਦਨ ਲਾਲ ਵਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਵੱਖ-ਵੱਖ ਬੁਲਾਰਿਆਂ ਨੇ ਕੰਮ ਕਰਨ 'ਚ ਪੇਸ਼ ਆ ਰਹੀਆਂ ...
ਮੋਰਿੰਡਾ, 28 ਸਤੰਬਰ (ਪਿ੍ਤਪਾਲ ਸਿੰਘ)-ਪੂਰਨ ਪ੍ਰਮਾਤਮਾ ਦੀ ਭਗਤੀ ਨਾਲ ਹੀ ਜੀਵ ਮੁਕਤ ਹੋ ਸਕਦਾ ਹੈ | ਇਹ ਪ੍ਰਗਟਾਵਾ ਸੰਤ ਰਾਮਪਾਲ ਮਹਾਰਾਜ ਸਤਲੋਕ ਆਸ਼ਰਮ ਬਰਵਾਲਾ ਨੇ ਮੋਰਿੰਡਾ ਵਿਖੇ ਹਿੰਦੂ ਧਰਮਸ਼ਾਲਾ 'ਚ ਇਕ ਰੋਜ਼ਾ ਕਬੀਰਪੰਥੀ ਸਮਾਗਮ ਦÏਰਾਨ ਕੀਤਾ | ਉਨ੍ਹਾਂ ਨੇ ...
ਮੋਰਿੰਡਾ, 28 ਸਤੰਬਰ (ਪਿ੍ਤਪਾਲ ਸਿੰਘ)-ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਹਲਕੇ ਦੇ ਲੋਕ ਡਾਹਢੇ ਖ਼ੁਸ਼ ਨਜ਼ਰ ਆ ਰਹੇ ਹਨ | ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਿਆ ਕਰੀਬ ਇਕ ਹਫ਼ਤਾ ਹੋ ਗਿਆ ਹੈ ਪਰ ਹਲਕੇ ਦੀਆਂ ਸਮਾਜਿਕ ਜਥੇਬੰਦੀਆਂ/ ਯੂਥ ...
ਮੋਰਿੰਡਾ, 28 ਸਤੰਬਰ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਮਾਜਰੀ ਵਿਖੇ ਪਿੰਡ ਦੇ ਨੌਜਵਾਨਾਂ ਵਲੋਂ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪੁਆਧੀ ਅਖਾੜਾ ਲਗਵਾਇਆ ਗਿਆ | ਇਸ ਸਬੰਧੀ ਸਮਾਜ ਸੇਵੀ ਗੁਰਮੀਤ ਸਿੰਘ ਰੋਡਾ, ਰਣਧੀਰ ਸਿੰਘ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ ਨੇ ...
ਬੇਲਾ, 28 ਸਤੰਬਰ (ਮਨਜੀਤ ਸਿੰਘ ਸੈਣੀ)-ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕਰਨ ਦੇ ਮੰਤਵ ਨਾਲ ਉਨ੍ਹਾਂ ਦੇ ਸਪੁੱਤਰ ਨਵਦੀਪ ਸਿੰਘ ਨਵੀ ਦੀ ਅਗਵਾਈ ਹੇਠ ਜਸਵੀਰ ਸਿੰਘ ਪੀ. ਏ. ਮੁੱਖ ਮੰਤਰੀ ਤੇ ਹੋਰ ...
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ.ਐਸ. ਨਿੱਕੂਵਾਲ)-ਪੰਜਾਬ 'ਚ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਸੰਗਤ ਟਰੱਸਟ ਯੂ. ਕੇ. ਵਲੋਂ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਸਹਿਯੋਗ ਨਾਲ 1 ਸਤੰਬਰ ...
ਨੂਰਪੁਰ ਬੇਦੀ, 28 ਸਤੰਬਰ (ਹਰਦੀਪ ਸਿੰਘ ਢੀਂਡਸਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਮੰਡਲ ਅਨੰਦਪੁਰ ਸਾਹਿਬ ਵਲੋਂ ਮੰਗ ਾਂ ਨੂੰ ਲੈ ਕੇ ਸੂਬਾ ਕਮੇਟੀ ਦੇ ਸੱਦੇ ਮੁਤਾਬਿਕ ਹਲਕਾ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਮੰਗ-ਪੱਤਰ ਦਿੱਤਾ | ਮੰਗ-ਪੱਤਰ ਦੇਣ 'ਚ ...
ਭਰਤਗੜ੍ਹ, 28 ਸਤੰਬਰ (ਜਸਬੀਰ ਸਿੰਘ ਬਾਵਾ)-ਯੂਥ ਕਾਂਗਰਸੀ ਨੌਜਵਾਨ ਦਿਲਪ੍ਰੀਤ ਸਿੰਘ ਆਲੋਵਾਲ ਦੇ ਦਾਦਾ ਸਾਬਕਾ ਸਰਪੰਚ ਗੱਜਣ ਸਿੰਘ ਜੋ ਕਿ ਬੀਤੇ ਦਿਨੀਂ 84 ਵਰਿ੍ਹਆਂ ਦੀ ਉਮਰ ਭੋਗ ਕੇ ਇਸ ਦੁਨੀਆ ਨੂੰ ਅਲਵਿਦਾ ਆਖ ਗਏ ਸਨ, ਦੇ ਸਮੂਹ ਪਰਿਵਾਰ ਨਾਲ ਪੰਜਾਬ ਵਿਧਾਨ ਸਭਾ ਦੇ ...
ਘਨੌਲੀ, 28 ਸਤੰਬਰ (ਜਸਵੀਰ ਸਿੰਘ ਸੈਣੀ)-ਜਮਹੂਰੀ ਕਿਸਾਨ ਸਭਾ ਵਲੋਂ ਆਪਣੀ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਤੇ ਕੇਂਦਰ ਖ਼ਿਲਾਫ਼ ਕਾਲੇ ਕਾਨੂੰਨਾਂ ਦੇ ਵਿਰੁੱਧ 'ਚ ਹੋਰ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ | ਇਸ ਮੌਕੇ ਉਚੇਚੇ ਤੌਰ 'ਤੇ ਮੋਹਨ ਸਿੰਘ ਧਮਾਣਾ, ਗੁਲਾਬ ...
ਸੁਖਸਾਲ, 28 ਸਤੰਬਰ (ਧਰਮ ਪਾਲ)-ਸੰਘ ਦੇ ਪ੍ਰਚਾਰਕ ਤੇ ਭਾਰਤੀ ਜਨ ਸੰਘ ਦੇ ਪ੍ਰਧਾਨ ਰਹੇ ਪੰਡਿਤ ਦੀਨ ਦਿਆਲ ਉਪਾਧਿਆਇ ਦਾ105ਵਾਂ ਜਨਮ ਦਿਨ ਭਾਜਪਾ ਮੰਡਲ ਗੋਹਲਣੀ ਵਲੋਂ ਪਿੰਡ ਸੂਰੇਵਾਲ ਵਿਖੇ ਮਨਾਇਆ ਗਿਆ | ਇਸ ਮੌਕੇ ਹਲਕਾ ਇੰਚਾਰਜ ਡਾ. ਪਰਮਿੰਦਰ ਸ਼ਰਮਾ ਵਿਸ਼ੇਸ਼ ਤੌਰ ...
ਘਨੌਲੀ, 28 ਸਤੰਬਰ (ਜਸਵੀਰ ਸਿੰਘ ਸੈਣੀ)-ਇਲਾਕੇ ਦੇ ਸਰਪੰਚਾਂ ਦੀ ਮੀਟਿੰਗ ਦੀ ਇਕ ਮੀਟਿੰਗ ਬਹਾਦੁਰਪੁਰ ਵਿਖੇ ਹੋਈ | ਮੁੱਖ ਮੰਤਰੀ ਚਰਨਜੀਤ ਸਿੰਘ ਨੂੰ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੰਦੇ ਹੋਏ ਮੰਗ ਵੀ ਕੀਤੀ ਗਈ ਕਿ ਸਾਨੂੰ ਆਸ ਹੈ ਕਿ ਮੁੱਖ ਮੰਤਰੀ ਸਰਪੰਚਾਂ ਦੀਆਂ ...
ਸ੍ਰੀ ਅਨੰਦਪੁਰ ਸਾਹਿਬ, 28 ਸਤੰਬਰ (ਜੇ. ਐਸ. ਨਿੱਕੂਵਾਲ)-ਭਗਵਾਨ ਵਾਲਮੀਕਿ ਮੰਦਰ ਚੋਈ ਬਾਜ਼ਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਾਲਮੀਕਿ ਸਭਾ ਦੇ ਪ੍ਰਧਾਨ ਰਾਜਦੀਪ ਕਾਕੂ ਦੀ ਪ੍ਰਧਾਨਗੀ ਹੇਠ ਅਹਿਮ ਮੀਟਿੰਗ ਹੋਈ ਜਿਸ 'ਚ ਭਗਵਾਨ ਵਾਲਮੀਕਿ ਮਹਾਰਾਜ ਦੇ ਪ੍ਰਗਟ ਦਿਵਸ ਦੇ ...
ਸ੍ਰੀ ਚਮਕੌਰ ਸਾਹਿਬ, 28 ਸਤੰਬਰ(ਜਗਮੋਹਣ ਸਿੰਘ ਨਾਰੰਗ)-ਭਾਰਤੀ ਕਿਸਾਨ ਯੂਨੀਅਨ ਪੰਜਾਬ (ਖੋਸਾ) ਦੀ ਮੀਟਿੰਗ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਗੁਰਿੰਦਰ ਸਿੰਘ ਭੰਗੂ ਦੀ ਅਗਵਾਈ 'ਚ ਪਿੰਡ ਕਾਲੇਮਾਜਰਾ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ 'ਚ ਬਲਾਕ ਪ੍ਰਧਾਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX