ਸਨੌਰ, 28 ਸਤੰਬਰ (ਸੋਖਲ)-ਹਲਕਾ ਸਨੌਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਯਤਨਾਂ ਸਦਕਾ ਸਨੌਰ ਅਤੇ ਇਸ ਦੇ ਨਾਲ ਲੱਗਦੇ 50 ਪਿੰਡਾਂ ਦੇ ਲੋਕਾਂ ਨੂੰ ਸਰਦਾਰ ਭਗਤ ਸਿੰਘ ਦੇ 114ਵੇਂ ਜਨਮ ਦਿਨ ਮੌਕੇ ਦੱਖਣੀ ਬਾਈਪਾਸ ਨੈਸ਼ਨਲ ਹਾਈਵੇ ਤੋਂ ਪਟਿਆਲਾ ਸਨੌਰ ਰੋਡ 'ਤੇ 2 ਲੇਨ ਸੜਕ ਨਾਲ ਉਤਾਰਿਆ ਜਾਵੇਗਾ | ਇਸ ਮੌਕੇ ਹੈਰੀਮਾਨ ਨੇ ਆਖਿਆ ਕਿ ਅਕਾਲੀ ਸਰਕਾਰ ਦੇ 10 ਸਾਲ ਦੇ ਰਾਜ 'ਚ ਲੋਕਾਂ ਦੀ ਇਸ ਮੁੱਖ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ ਤੇ ਪੰਜਾਬ 'ਚ ਕਾਂਗਰਸ ਸਰਕਾਰ ਬਣਨ 'ਤੇ ਲੋਕਾਂ ਨੇ ਇਹ ਮੰਗ ਸਾਡੇ ਕੋਲ ਚੁੱਕੀ ਸੀ | ਉਨ੍ਹਾਂ ਆਖਿਆ ਕਿ ਇਹ ਪ੍ਰੋਜੈਕਟ ਨੈਸ਼ਨਲ ਹਾਈਵੇ ਅਥਾਰਿਟੀ ਕੋਲ ਸੀ | ਇਸ ਲਈ ਉਨ੍ਹਾਂ ਦੀ ਇਸ ਮੰਗ ਨੂੰ ਸਾਂਸਦ ਸ੍ਰੀਮਤੀ ਪ੍ਰਨੀਤ ਕੌਰ ਅਤੇ ਚੇਅਰਮੈਨ ਸੁਖਬੀਰ ਸਿੰਘ ਤੱਕ ਪਹੁੰਚਾਇਆ ਤੇ ਬਕਾਇਦਾ ਤੌਰ 'ਤੇ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਭੇਜੇ | ਹੈਰੀਮਾਨ ਨੇ ਦੱਸਿਆ ਕਿ ਇਸ ਸਬੰਧੀ ਟੈਂਡਰ ਪਾਸ ਹੋ ਚੁੱਕੇ ਹਨ ਅਤੇ 9 ਕਰੋੜ 33 ਲੱਖ ਰੁਪਏ ਦੀ ਲਾਗਤ ਨਾਲ 6 ਮਹੀਨੇ ਦੇ ਅੰਦਰ ਕੰਮ ਪੂਰਾ ਕਰ ਦਿੱਤਾ ਜਾਵੇਗਾ | ਇਸ ਮੌਕੇ ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਰਤਿੰਦਰਪਾਲ ਸਿੰਘ ਰਿੱਕੀ ਮਾਨ, ਸਨੌਰ ਬਲਾਕ ਸੰਮਤੀ ਚੇਅਰਮੈਨ ਅਸ਼ਵਨੀ ਬੱਤਾ, ਗੁਰਮੁਖ ਸਿੰਘ ਠੇਕੇਦਾਰ ਵਾਈਸ ਚੇਅਰਮੈਨ, ਜੋਗਿੰਦਰ ਸਿੰਘ ਕਾਕੜਾ ਸਕੱਤਰ ਕਾਂਗਰਸ, ਪ੍ਰਭਜਿੰਦਰ ਸਿੰਘ ਬੱਚੀ, ਡਾਇਰੈਕਟਰ ਮਹਿਕ ਗਰੇਵਾਲ, ਰਾਜੀਵ ਗੋਇਲ ਬੱਬੀ ਪ੍ਰਧਾਨ ਸਿਟੀ ਸਨੌਰ, ਹਰਜਿੰਦਰ ਹਰੀਕਾ ਮੀਤ ਪ੍ਰਧਾਨ ਸਨੌਰ, ਸਰਪੰਚ ਚਰਨਜੀਤ ਸਿੰਘ ਜੱਜ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਿਹਾਰ ਸਿੰਘ ਸਮਸ਼ਪੁਰ, ਹਰਦੀਪ ਸਿੰਘ ਜੋਸਨ ਚੇਅਰਮੈਨ ਓ.ਬੀ.ਸੀ. ਸੈੱਲ ਕਾਂਗਰਸ ਮੌਜੂਦ ਸਨ | ਇਸ ਮੌਕੇ ਰਣਧੀਰ ਸਿੰਘ ਕੱਕੇਪੁਰ ਸੀਨੀਅਰ ਕਾਂਗਰਸੀ ਆਗੂ, ਲਿੰਕਨ ਸ਼ਰਮਾ ਮੈਂਬਰ ਮਾਰਕੀਟ ਕਮੇਟੀ ਪਟਿਆਲਾ, ਸੁਰਜੀਤ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਦਰਸ਼ਨ ਸਿੰਘ ਸਾਬਕਾ ਮੀਤ ਪ੍ਰਧਾਨ, ਗੁਰਮੀਤ ਸਿੰਘ ਜੋਸ਼ਨ ਸੀਨੀਅਰ ਕਾਂਗਰਸੀ ਆਗੂ, ਸਰਵਣ ਸਿੰਘ, ਗੁਰਜੀਤ ਭੱਟੀ, ਜਸਵੀਰ ਸਿੰਘ ਸਰਪੰਚ ਮਲਕਪੁਰ ਜੱਟਾਂ, ਸਰਪੰਚ ਤੀਰਥ ਸਿੰਘ, ਸਰਪੰਚ ਰਣਦੀਪ ਸਿੰਘ, ਸਰਪੰਚ ਪਰਮਜੀਤ ਸਿੰਘ, ਸੁਖਦੀਪ ਸਿੰਘ ਸੰਮਤੀ ਮੈਂਬਰ, ਨਵਦੀਪ ਸਿੰਘ ਸੰਮਤੀ ਮੈਂਬਰ, ਸਰਪੰਚ ਹਰਵਿੰਦਰ ਸਿੰਘ, ਸਰਪੰਚ ਕਰਮਜੀਤ ਸਿੰਘ, ਕੁਲਵਿੰਦਰ ਸਿੰਘ ਨੋਨੀ ਪੀ.ਏ. ਆਦਿ ਮੌਜੂਦ ਸਨ |
ਪ੍ਰਨੀਤ ਕੌਰ ਨੂੰ ਬਣਾਇਆ ਜਾਵੇ ਪਾਰਟੀ ਪ੍ਰਧਾਨ-ਹਰਿੰਦਰਪਾਲ ਸਿੰਘ ਹੈਰੀਮਾਨ
ਪਟਿਆਲਾ, 28 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਪ੍ਰਨੀਤ ਕੌਰ ਇਕ ਯੋਗ ਅਤੇ ਨਰਮ ਸੁਭਾਅ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਸੰਜੀਦਾ ਔਰਤ ਹੈ | ਇਸ ਲਈ ਜੇਕਰ ਉਨ੍ਹਾਂ ਨੂੰ ਸਿਰਫ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਲਗਾਇਆ ਜਾਣਾ ਚਾਹੀਦਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀਮਤੀ ਪ੍ਰਨੀਤ ਕੌਰ ਔਰਤ ਸੂਬਾ ਪ੍ਰਧਾਨ ਬਣਾਉਣ ਨਾਲ ਔਰਤ ਵਰਗ ਦਾ ਮਾਣ ਵਧੇਗਾ ਅਤੇ ਉਨ੍ਹਾਂ 'ਚ ਪਾਰਟੀ ਦੇ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰਥਾ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਵੱਡਾ ਲਾਭ ਹੋਵੇਗਾ ਅਤੇ ਇਹ ਪਾਰਟੀ ਲਈ ਸ਼ੁਭ ਹੋਵੇਗਾ |
ਨਾਭਾ, 28 ਸਤੰਬਰ (ਕਰਮਜੀਤ ਸਿੰਘ)-ਜੰਗਲਾਤ ਕਾਮਿਆਂ ਵਲੋਂ ਆਪਣੇ ਕੱਚੇ ਕਾਮੇ ਪੱਕੇ ਕਰਵਾਉਣ ਲਈ 3 ਜੁਲਾਈ ਤੋਂ ਲਾਇਆ ਪੱਕਾ ਮੋਰਚਾ ਅੱਜ ਸਾਧੂ ਸਿੰਘ ਧਰਮਸੋਤ ਸਾਬਕਾ ਜੰਗਲਾਤ ਮੰਤਰੀ ਦੀ ਅਰਥੀ ਫੂਕਣ ਤੋਂ ਬਾਅਦ ਮੋਹਾਲੀ ਮੁੱਖ ਦਫ਼ਤਰ ਵਿਖੇ ਤਬਦੀਲ ਕੀਤਾ ਗਿਆ | ਇਕੱਤਰ ...
ਸਮਾਣਾ, 28 ਸਤੰਬਰ (ਗੁਰਦੀਪ ਸ਼ਰਮਾ)-ਸੀ.ਟੀ. ਵਿੰਗ ਪੁਲਿਸ ਵਲੋਂ 2100 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਸੀ.ਟੀ. ਵਿੰਗ ਪੁਲਿਸ ਦੇ ਇੰਚਾਰਜ ਇੰਸਪੈਕਟਰ ਰਾਹੁਲ ਕੌਸ਼ਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ...
ਰਾਜਪੁਰਾ, 28 ਸਤੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਇਕ ਵਿਅਕਤੀ ਨੂੰ ਹਰਿਆਣਾ ਮਾਰਕਾ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ | ਜਾਣਕਾਰੀ ਮੁਤਾਬਿਕ ਜਸਵੰਤ ਸਿੰਘ ਸਮੇਤ ਪੁਲਿਸ ਪਾਰਟੀ ਮਿਡਵੇ ਕੋਲ ਹਾਜ਼ਰ ਸੀ | ਪੁਲਿਸ ਪਾਰਟੀ ...
ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਥਾਣਾ ਔਰਤਾਂ ਦੀ ਪੁਲਿਸ ਨੇ ਵਿਆਹੁਤਾ ਨੂੰ ਹੋਰ ਦਹੇਜ ਲਿਆਉਣ ਤੰਗ ਪਰੇਸ਼ਾਨ ਕਰਨ ਦੇ ਮਾਮਲੇ 'ਚ ਪੀੜਤ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਸਬੰਧੀ ਜੋਤ ਜਸਵਾਲ ਵਾਸੀ ਪਟਿਆਲਾ ਨੇ ਪੁਲਿਸ ਨੂੰ ...
ਡਕਾਲਾ, 28 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਰੋਟਰੀ ਕਲੱਬ ਪਟਿਆਲਾ ਵਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਮਾਰੋਹ 'ਚ ਸਿੱਖਿਆ ਦੇ ਖੇਤਰ ਨਾਲ ਸਬੰਧਿਤ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ | ਇਸ ਪ੍ਰੋਗਰਾਮ ਦੌਰਾਨ ...
ਪਟਿਆਲਾ, 28 ਸਤੰਬਰ (ਅ.ਸ. ਆਹਲੂਵਾਲੀਆ)-ਦੇਸ਼ ਨੂੰ ਅੰਗਰੇਜ਼ਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਸ਼ਹੀਦੀ ਜਾਮ ਪੀਣ ਪਾਲੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਈ ਪਾਰਟੀਆਂ ਉਨ੍ਹਾਂ ਦੇ ਬੁੱਤ 'ਤੇ ਸਿਜਦਾ ਕਰਨ ਪਹੁੰਚੀਆਂ | ਜਿਨ੍ਹਾਂ ਵਿਚ ਭਾਜਪਾ ਤੇ ਇਨਕਲਾਬੀ ...
ਰਾਜਪੁਰਾ, 28 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਸ਼ਹਿਰ ਵਿਖੇ ਇਕ ਲੱਖ ਕੋਰੋਨਾ ਵੈਕਸੀਨ ਲਗਾਏ ਜਾਣ ਦਾ ਟੀਚਾ ਹਾਸਲ ਕਰਨ 'ਤੇ ਸਥਾਨਕ ਪਟੇਲ ਕਾਲਜ ਵਿਖੇ ਇਕ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸ. ਨਿਰਭੈ ਸਿੰਘ ਮਿਲਟੀ ...
ਪਟਿਆਲਾ, 28 ਸਤੰਬਰ (ਮਨਦੀਪ ਸਿੰਘ ਖਰੌੜ)-ਰਾਸ਼ਟਰੀ ਪੱਧਰ 'ਤੇ ਹਲ਼ਕਾਅ ਰੋਕੂ ਪ੍ਰੋਗਰਾਮ ਤਹਿਤ ਸੂਬਾ ਸਰਕਾਰ ਵਲੋਂ ਕੁੱਤੇ ਦੁਆਰਾ ਵੱਢੇ ਜਾਣ ਵਾਲੇ ਵਿਅਕਤੀਆਂ ਨੂੰ ਮੁਫ਼ਤ ਹਲ਼ਕਾਅ ਰੋਕੂ ਟੀਕਾ ਜ਼ਿਲੇ੍ਹ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲਗਾਉਣ ਦੇ ਅਕਸਰ ਦਾਅਵੇ ...
ਨਾਭਾ, 28 ਸਤੰਬਰ (ਕਰਮਜੀਤ ਸਿੰਘ)-ਨਾਭਾ ਵਿਧਾਨ ਸਭਾ ਦੇ ਕਈ ਕਾਂਗਰਸੀ ਟਕਸਾਲੀ ਪਰਿਵਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ | ਨਾਭੇ ਦੇ ਨਾਲ ਲੱਗਦੇ ਪਿੰਡ ਥੂਹੀ ਤੋਂ ਦਵਿੰਦਰ ਸਿੰਘ ਥੂਹੀ ਮੀਤ ਪ੍ਰਧਾਨ ਨਾਭਾ ਦਿਹਾਤੀ ਅਤੇ ਉਨ੍ਹਾਂ ਦੀ ਅਗਵਾਈ 'ਚ ਕਈ ਪਰਿਵਾਰ ਕਾਂਗਰਸ ...
ਪਾਤੜਾਂ, 28 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਸੰਯੁਕਤ ਕਿਸਾਨ ਮੋਰਚੇ ਵਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਚਲਾਏ ਜਾ ਰਹੇ ਸੰਘਰਸ਼ 'ਚ ਡਾ.ਅੰਬੇਡਕਰ ਕਰਮਚਾਰੀ ਮਹਾਸੰਘ ਪੰਜਾਬ ਦੇ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਨੇ ਹਰ ਤਰ੍ਹਾਂ ਦਾ ਸਮਰਥਨ ਦਿੱਤੇ ਜਾਣ ਦਾ ਐਲਾਨ ...
ਪਟਿਆਲਾ, 28 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਹਲਕਾ ਘਨੌਰ ਅਤੇ ਸਨੌਰ ਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੌਮੀ ਪੱਧਰ 'ਤੇ ਅਹੁਦੇਦਾਰੀਆਂ ਦਿੱਤੀਆਂ ਗਈਆਂ | ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਵਿਧਾਇਕ ਚੰਦੂਮਾਜਰਾ ਦੇ ...
ਖਮਾਣੋਂ, 28 ਸਤੰਬਰ (ਮਨਮੋਹਣ ਸਿੰਘ ਕਲੇਰ)-ਖੇੜੀ ਨੌਧ ਸਿੰਘ ਪੁਲਿਸ ਨੇ ਇਕ ਵਿਅਕਤੀ ਨੂੰ ਇਕ ਹਜਾਰ ਨਸ਼ੀਲੀਆਂ ਗੋਲੀਆਂ ਅਤੇ 10 ਹਜ਼ਾਰ ਰੁਪਏ ਨਕਦ ਡਰੱਗ ਮਨੀ ਸਹਿਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਧਰਮਪਾਲ ਨੂੰ ਇਕ ਮੁਖ਼ਬਰ ਖ਼ਾਸ ...
ਡਕਾਲਾ, 27 ਸਤੰਬਰ (ਪਰਗਟ ਸਿੰਘ ਬਲਬੇੜਾ)-ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸਦੇ ਤਹਿਤ ਅੱਜ ਜਦੋਂ ਕਸਬਾ ਬਲਬੇੜਾ ਵਿਖੇ ਪਟਿਆਲਾ-ਕੈਥਲ ਸਟੇਟ ਹਾਈਵੇ ਤੇ ਇਲਾਕੇ ਦੇ ਕਿਸਾਨਾਂ ਵਲੋਂ ਧਰਨਾ ਦਿੱਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਸੰਬੋਧਨ ਕਰਨ ਨੂੰ ਲੈ ...
ਭੁੱਨਰਹੇੜੀ, 28 ਸਤੰਬਰ (ਧਨਵੰਤ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਨੇ ਦੌਰਾ ਕਰਕੇ ਭੁਨਰਹੇੜੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਸ਼ੋ੍ਰਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਸਚੇਤ ਹੋ ...
ਸਨੌਰ, 28 ਸਤੰਬਰ (ਸੋਖਲ)-ਐਂਟੀ ਕਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਕਰਨਾਲ ਦੇ ਹੋਟਲ ''ਦ ਗੋਲਡਨ ਮੂਵਮੈਂਟ' ਵਿਖੇ ਗਲੋਬਲ ਆਈਕਨ ਐਵਾਰਡ ਸਮਾਰੋਹ ਆਯੋਜਿਤ ਕੀਤਾ ਗਿਆ | ਇਸ ਮੌਕੇ ਦੇਸ਼ ਭਰ 'ਚੋਂ ...
ਰਾਜਪੁਰਾ, 28 ਸਤੰਬਰ (ਜੀ.ਪੀ. ਸਿੰਘ)-ਰਾਜਪੁਰਾ ਵਿਖੇ ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਲੰਟੀਅਰਾਂ ਵਲੋਂ ਪਾਰਟੀ ਦੀ ਇਕਜੁੱਟਤਾ ਦਿਖਾਉਣ ਦੇ ਲਈ ਬੈਠਕ ਹੋਈ | ਜਿਸ ਵਿਚ 'ਆਪ' ਆਗੂ ਪ੍ਰਵੀਨ ਛਾਬੜਾ, ਬੰਤ ਸਿੰਘ ਹਾਸ਼ਮਪੁਰ, ਧਰਮਿੰਦਰ ਸਿੰਘ ਬਸੰਤਪੁਰਾ, ...
ਰਾਜਪੁਰਾ, 28 ਸਤੰਬਰ (ਰਣਜੀਤ ਸਿੰਘ)-ਅੱਜ ਇੱਥੇ ਰਾਜਪੁਰਾ ਦੇ ਨੇੜੇ ਬਸੰਤਪੁਰਾ ਵਿਖੇ ਸੀ.ਆਰ.ਪੀ.ਐਫ ਗਰੁੱਪ ਕੇਂਦਰ ਜੰਮੂ ਤੋਂ ਡੀ.ਆਈ.ਜੀ ਭਾਨੂ ਪ੍ਰਤਾਪ ਸਿੰਘ ਦੀ ਦੇਖ ਰੇਖ ਹੇਠ ਕੱਢੀ ਜਾ ਰਹੀ ਸਾਈਕਲ ਰੈਲੀ ਦਾ ਡੀ.ਐੱਸ.ਪੀ ਜਸਵਿੰਦਰ ਸਿੰਘ ਟਿਵਾਣਾ ਅਤੇ ਨਾਇਬ ...
ਪਟਿਆਲਾ, 28 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੀ ਕਰਤਾਰ ਸਿੰਘ ਸਰਾਭਾ ਚੇਅਰ ਵਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ | ਇਹ ਲੈਕਚਰ ਪ੍ਰਸਿੱਧ ਚਿੰਤਕ ਪ੍ਰੋ. ਜਗਮੋਹਨ ਸਿੰਘ ਵਲੋਂ ...
ਬਹਾਦਰਗੜ੍ਹ, 28 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਲੋਂ ਕਰਵਾਏ ਜਾਂਦੇ 'ਖੇਤਰੀ ਯੁਵਕ ਅਤੇ ਲੋਕ ਮੇਲੇ' ਸਬੰਧੀ ਅੱਜ ਪਟਿਆਲਾ ਤੋਂ ਰਾਜਪੁਰਾ ਰੋਡ ਵਿਖੇ ਸਥਿਤ ਜਸਦੇਵ ਸਿੰਘ ਸੰਧੂ ਕਾਲਜ ਆਫ਼ ਐਜੂਕੇਸ਼ਨ ਵਿਖੇ ਵੱਖ-ਵੱਖ ਕਾਲਜ ਦੇ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੀ ਐਕਸ ਸਟੂਡੈਂਟ ਐਸੋਸੀਏਸ਼ਨ ਵਲੋਂ ਆਨਲਾਈਨ ਹਫ਼ਤਾਵਰੀ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ...
ਬਸੀ ਪਠਾਣਾਂ, 28 ਸਤੰਬਰ (ਰਵਿੰਦਰ ਮੌਦਗਿਲ)-ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਉਚੇਚੇ ਤੌਰ 'ਤੇ ਪਹੰੁਚੇ ਹਲਕਾ ਇੰਚਾਰਜ ਐਡਵੋਕੇਟ ਸ਼ਿਵ ਕੁਮਾਰ ਕਲਿਆਣ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਅੱਜ ਦਰਜਨਾਂ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਕਰਕੇ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਯੂਥ ਵਿੰਗ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਤੇਜਿੰਦਰ ਸਿੰਘ ਧੀਮਾਨ ਨੂੰ ਮੰਗ ਪੱਤਰ ਸੌਂਪ ਕੇ ਸ੍ਰੀ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਰਾਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਐਲਾਨ ਨਾਲ ਚਰਨਜੀਤ ਸਿੰਘ ਖਾਲਸਪੁਰ ਨੰੂ ਫ਼ਤਹਿਗੜ੍ਹ ਸਾਹਿਬ ਜ਼ਿਲੇ੍ਹ ਦਾ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਮਨਪ੍ਰੀਤ ਸਿੰਘ)-ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਦੀ ਧਰਮ ਪਤਨੀ ਬੀਬੀ ਮਨਦੀਪ ਕੌਰ ਨਾਗਰਾ ਨੇ ਸਹਿਕਾਰੀ ਸਭਾ, ਖੇੜਾ ਦੇ ਬੇਜ਼ਮੀਨੇ ਕਿਸਾਨਾਂ ਤੇ ਖੇਤ ...
ਫ਼ਤਹਿਗੜ੍ਹ ਸਾਹਿਬ, 28 ਸਤੰਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਕੈਮਿਸਟਰੀ ਵਿਭਾਗ ਵਲੋਂ ਸੈਸ਼ਨ 2021 ਲਈ ਵਿਭਾਗ ਦੇ ਵਿਦਿਆਰਥੀਆਂ ਲਈ ਕੈਮੀਕਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ, ਜਿਸ ਦੀ ਅਗਵਾਈ ਕੈਮੀਕਲ ਐਸੋਸੀਏਸ਼ਨ ਦੇ ਕਨਵੀਨਰ ਡਾ. ...
ਅਮਲੋਹ, 28 ਸਤੰਬਰ (ਰਿਸ਼ੂ ਗੋਇਲ)-ਮਾਘੀ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਅਮਲੋਹ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਲਈ ਇਕ ਸਮਾਗਮ ਕਰਵਾਇਆ ਗਿਆ ਹੈ ਜਿਸ ਵਿਚ ਆਮ ਆਦਮੀ ਪਾਰਟੀ ਹਲਕਾ ਅਮਲੋਹ ਦੇ ਮੁੱਖ ਆਗੂ ਐਡਵੋਕੇਟ ਅਸ਼ਵਨੀ ਅਬਰੋਲ ਮੁੱਖ ...
ਜਖਵਾਲੀ, 28 ਸਤੰਬਰ (ਨਿਰਭੈ ਸਿੰਘ)-ਸਰਕਾਰੀ ਮਿਡਲ ਸਕੂਲ ਰਿਊਨਾ ਨੀਵਾਂ ਵਿਖੇ ਐਨ.ਆਰ.ਆਈ. ਬਲਬੀਰ ਸਿੰਘ ਬਾਜਵਾ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਪਿ੍ੰਟਰ, ਬੈਗ, ਕਾਪੀਆਂ, ਪੈੱਨ ਅਤੇ ਵਰਦੀਆਂ ਦਿੱਤੀਆਂ ਗਈਆਂ | ਇਸ ਮੌਕੇ ਐਨ.ਆਰ.ਆਈ. ਬਲਬੀਰ ਸਿੰਘ ਬਾਜਵਾ ਨੇ ਕਿਹਾ ਕਿ ...
ਜਖਵਾਲੀ, 28 ਸਤੰਬਰ (ਨਿਰਭੈ ਸਿੰਘ)-ਪਲਸ ਪੋਲਿਓ ਦੇ ਸਬ ਨੈਸ਼ਨਲ ਰਾੳਾੂਡ ਦੇ ਆਖ਼ਰੀ ਦਿਨ ਬਲਾਕ ਪੀ.ਐਚ. ਸੀ. ਚਨਾਰਥਲ ਦੇ ਅਧੀਨ 28 ਹਾਊਸ ਟੂ ਹਾਊਸ ਟੀਮਾਂ ਅਤੇ ਅੱਠ ਮੋਬਾਈਲ ਟੀਮਾਂ ਨੇ 4195 ਬੱਚਿਆਂ ਨੂੰ ਪੋਲਿਓ ਰੋਕੂ ਬੰੂਦਾਂ ਪਿਲਾਈਆਂ ਗਈਆਂ | ਸੀਨੀਅਰ ਮੈਡੀਕਲ ਅਫ਼ਸਰ ...
ਖਮਾਣੋਂ, 28 ਸਤੰਬਰ (ਜੋਗਿੰਦਰ ਪਾਲ)-ਸਰਪੰਚ ਯੂਨੀਅਨ ਖਮਾਣੋਂ ਦੇ ਸਰਪ੍ਰਸਤ ਸਰਪੰਚ ਗੁਰਦੀਪ ਸਿੰਘ ਪਿੰਡ ਰਾਏਪੁਰ, ਪ੍ਰਧਾਨ ਸਰਪੰਚ ਗੁਰਜੀਤ ਸਿੰਘ ਪਿੰਡ ਅਜਨੇਰ ਅਤੇ ਪੈੱ੍ਰਸ ਸਕੱਤਰ ਸਰਪੰਚ ਰਾਕੇਸ਼ ਕੁਮਾਰ ਸੰਘੋਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ...
ਅਮਲੋਹ, 28 ਸਤੰਬਰ (ਕੇਵਲ ਸਿੰਘ, ਰਿਸ਼ੂ ਗੋਇਲ)-ਸ਼੍ਰੋਮਣੀ ਅਕਾਲੀ ਦਲ ਦਾ ਇਸਤਰੀ ਵਿੰਗ 2022 ਵਿਚ ਸ਼ੋ੍ਰਮਣੀ ਅਕਾਲੀ ਦਲ-ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਵਿਚ ਅਹਿਮ ਯੋਗਦਾਨ ਪਾਏਗਾ, ਕਿਉਂਕਿ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਵਲੋਂ ਕੌਮੀ ਪ੍ਰਧਾਨ ਬੀਬੀ ਜਗੀਰ ਕੌਰ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX