ਆਗਰਾ, 28 ਸਤੰਬਰ (ਸ਼ੈਰੀ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਪਟਿਆਲਾ ਰੰਗਮੰਚ ਵਲੋਂ 'ਹਿੰਦ ਦੀ ਚਾਦਰ ਤੇਗ ਬਹਾਦਰ' ਨਾਟਕ ਆਗਰਾ ਦੇ ਸੁਰਸਦਨ ਹਾਲ ਵਿਚ ਖੇਡਿਆ ਗਿਆ ਜੋ ਕਿ ਖਚਾਖਚ ਭਰਿਆ ਪਿਆ ਸੀ | 400 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਆਧਾਰਿਤ ਇਹ ਨਾਟਕ ਪਟਿਆਲਾ ਰੰਗਮੰਚ ਵਲੋਂ ਖੇਡਿਆ ਗਿਆ ਸੀ | ਹਰਮਿੰਦਰ ਪਾਲ ਸਿੰਘ ਦੀ ਅਗਵਾਈ ਵਿਚ ਤਕਰੀਬਨ 25 ਕਲਾਕਾਰਾਂ ਨੇ ਸ਼ਾਨਦਾਰ ਪੇਸ਼ਕਾਰੀ ਕੀਤੀ | ਔਰੰਗਜੇਬ ਵਲੋਂ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਲੈ ਕੇ ਗੁਰੂ ਜੀ ਦੀ ਸ਼ਹਾਦਤ ਤੱਕ ਬਾਖੂਬੀ ਚਿਤਰਣ ਇਸ ਨਾਟਕ ਵਿਚ ਕੀਤਾ ਗਿਆ ਸੀ | ਆਗਰਾ ਵਿਚ ਗੁਰੂ ਜੀ ਦੀ ਗਿ੍ਫ਼ਤਾਰੀ ਤੋਂ ਲੈ ਕੇ ਦਿੱਲੀ ਲਿਜਾ ਕੇ ਸ਼ਹੀਦ ਕਰਨ ਦੇ ਸਾਰੇ ਹੀ ਦਿ੍ਸ਼ ਦਿਲ ਨੂੰ ਟੁੰਬਣ ਵਾਲੇ ਸਨ | ਇਸ ਮੌਕੇ ਗੁਰਦੁਆਰਾ ਗੁਰੂ ਕਾ ਤਾਲ ਦੇ ਮੁੱਖ ਸੇਵਾਦਾਰ ਬਾਬਾ ਪ੍ਰੀਤਮ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਪ੍ਰਚਾਰ ਦਾ ਢੰਗ ਵੀ ਬਦਲਿਆ ਜਾਣਾ ਚਾਹੀਦਾ ਹੈ | ਆਡੀਓ-ਵੀਡੀਓ ਰਾਹੀਂ ਕੀਤਾ ਗਿਆ ਪ੍ਰਚਾਰ ਵਧੇਰੇ ਕਾਰਗਰ ਸਿੱਧ ਹੁੰਦਾ ਹੈ | ਬਾਬਾ ਜੀ ਨੇ ਸਾਰੇ ਕਲਾਕਾਰਾਂ ਅਤੇ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ | ਇਹ ਨਾਟਕ ਪੰਜਾਬੀ ਅਕੈਡਮੀ ਯੂ.ਪੀ. ਤੇ ਆਗਰਾ ਵਿਕਾਸ ਸਮਿਤੀ ਦੇ ਸਹਿਯੋਗ ਨਾਲ ਖੇਡਿਆ ਗਿਆ ਸੀ | ਸੰਯੋਜਕ ਬੰਟੀ ਗਰੋਵਰ ਨੇ ਦੱਸਿਆ ਕਿ ਆਗਰਾ ਦੇ ਸਿੱਖ ਸਮਾਜ ਦਾ ਤੇ ਗੁਰਦੁਆਰਾ ਗੁਰੂ ਕਾ ਤਾਲ ਦਾ ਬੜਾ ਵੱਡਾ ਸਹਿਯੋਗ ਸਾਨੂੰ ਮਿਲਿਆ ਹੈ | ਵੀਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਵਿਡ ਦੇ ਨਿਯਮਾਂ ਦਾ ਪਾਲਣ ਕਰਦੇ ਹੋਏ ਹੀ ਇਸ ਨਾਟਕ ਦੇਖਣ ਲਈ ਲੋਕਾਂ ਨੂੰ ਪ੍ਰਵੇਸ਼ ਦਿੱਤਾ ਗਿਆ ਸੀ | ਆਈ.ਜੀ. ਨਵੀਨ ਅਰੋੜਾ, ਰੰਜੀਤ ਸ਼ਾਮਾ, ਚੰਦਰ ਮੋਹਣ ਸਚਦੇਵਾ, ਕੰਵਲਦੀਪ ਸਿੰਘ, ਗੁਰਮੀਤ ਸੇਠੀ, ਉਪੇਂਦਰ ਸਿੰਘ ਲਵਲੀ, ਦਲਜੀਤ ਸਿੰਘ ਸੇਤੀਆ, ਹਰਪਾਲ ਸਿੰਘ, ਮਨਜੀਤ ਸਿੰਘ, ਬਾਬੀ ਬੇਦੀ, ਗਿਆਨੀ ਕੁਲਵਿੰਦਰ ਸਿੰਘ, ਮਾਸਟਰ ਗੁਰਨਾਮ ਸਿੰਘ ਤੇ ਰਾਜਦੀਪ ਗਰੋਵਰ ਵੀ ਮੌਜੂਦ ਸਨ |
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)- ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਪਿਛਲੇ 6 ਸਾਲ 'ਚ ਦਿੱਲੀ ਜਲ ਬੋਰਡ, ਪੀ.ਡਬਲਿਓ.ਡੀ., ਹੜ੍ਹ ਰੋਕੂ ਵਰਗੇ ਵਿਭਾਗਾਂ ਨੂੰ ਦਿੱਲੀ ਦੇ ਵਿਕਾਸ ਦੀ ਥਾਂ ਭਿ੍ਸ਼ਟਾਚਾਰ ਦਾ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸ਼ਹੀਦ ਭਗਤ ਸਿੰਘ ਸੋਸ਼ਲ ਵੈੱਲਫ਼ੇਅਰ ਸੁਸਾਇਟੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 'ਤੇ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਆਂਸ਼ਟ ਵਲੋਂ ਟੈਗੋਰ ਗਾਰਡਨ ਵਿਖੇ ਇਕ ਸਮਾਰੋਹ ਕੀਤਾ ਗਿਆ, ਜਿਸ ਵਿਚ ਮੁੱਖ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸਾਬਕਾ ਮੇਅਰ ਅਤੇ ਨਿਗਮ ਪਾਰਸ਼ਦ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਦੇ ਨਾਲ ਮੁਲਾਕਾਤ ਕੀਤੀ ਅਤੇ ਦਿੱਲੀ ਦੇ 3 ਮੁੱਦਿਆਂ 'ਤੇ ਗੱਲ ਵੀ ਕੀਤੀ, ਜਿਸ ਵਿਚ ਪਹਿਲਾ ਮੁੱਦਾ ਇੱਥੋਂ ਦੇ ਚਾਂਦਨੀ ...
ਮਕਸੂਦਾਂ, 28 ਸਤੰਬਰ (ਸਤਿੰਦਰ ਪਾਲ ਸਿੰਘ)- ਭਾਰਤ ਬੰਦ ਨੂੰ ਬਸਪਾ ਆਗੂਆ ਨੇ ਵੀ ਆਪਣਾ ਪੂਰਾ ਸਮਰਥਨ ਕੀਤਾ | ਬਸਪਾ ਜਲੰਧਰ ਉੱਤਰੀ ਦੀ ਟੀਮ ਨੇ ਗੁਰਬਚਨ ਨਗਰ ਵਿਖੇ ਮੁੱਖ ਮਾਰਗ 'ਤੇ ਕਿਸਾਨ ਜਥੇਬੰਦੀਆ ਨਾਲ ਮਿਲ ਕੇ ਮਾਰਗ ਜਾਮ ਕੀਤਾ | ਇਸ ਮੌਕੇ ਜਲੰਧਰ ਉੱਤਰੀ ਦੇ ਜਨਰਲ ...
ਜਲੰਧਰ, 28 ਸਤੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੋਨੂੰ ਪੁੱਤਰ ਕਾਸ਼ੀ ਰਾਮ ਵਾਸੀ ਰਤਨ ਨਗਰ, ਜਲੰਧਰ ਨੂੰ 2 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਕਾਲਜਾਂ ਵਿਚ ਦਾਖ਼ਲੇ ਪ੍ਰਤੀ ਪਹਿਲੀ ਕੱਟ ਆਫ਼ ਲਿਸਟ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਜਲਦੀ ਦੂਸਰੀਆਂ ਕੱਟ ਆਫ਼ ਲਿਸਟਾਂ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ | ਦਿੱਲੀ ਯੂਨੀਵਰਸਿਟੀ ਦੀ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਨਜਫ਼ਗੜ੍ਹ ਇਲਾਕੇ ਵਿਚ ਖੈਰਾ ਮੋੜ 'ਤੇ ਕਾਰ ਵਿਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਇਹ ਹੋਰ ਕਾਰ ਸਵਾਰ ਤੇ ਫ਼ਿਲਮੀ ਅੰਦਾਜ਼ ਵਿਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਇਸ ਵਾਰਦਾਤ ਦੇ ਹੋਣ 'ਤੇ ਪੂਰੇ ਇਲਾਕੇ ਵਿਚ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਲੈਕਚਰ ਲੜੀ 'ਚ ਡਾ. ਹਰਬੰਸ ਕੌਰ ਸਾਗੂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪੂਰਬੀ ਭਾਰਤੀ ਦੀ ਯਾਤਰਾ 'ਤੇ ਲੈਕਚਰ ਦਿੱਤਾ, ਜਿਸ ਦੀ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੋਤੀ ਨਗਰ ਥਾਣੇ ਦੀ ਪੁਲਿਸ ਨੇ ਇਕ ਤਾਇਕਵਾਂਡੋ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਨੂੰ ਗਿ੍ਫ਼ਤਾਰ ਕੀਤਾ ਹੈ ਜੋ ਕਿ ਝਪਟਮਾਰੀ ਅਤੇ ਲੁੱਟ-ਖਸੁੱਟ ਦੇ ਮਾਮਲਿਆਂ ਵਿਚ ਸ਼ਾਮਿਲ ਹੈ | ਇਸ ਦਾ ਨਾਂਅ ਸੂਰਜ ਉਰਫ਼ ...
ਨਵੀਂ ਦਿੱਲੀ, 28 ਸਤੰਬਰ (ਜਗਤਾਰ ਸਿੰਘ)- ਪੱਛਮੀ ਦਿੱਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ, ਕੋਰੋਨਾ ਮਹਾਂਮਾਰੀ 'ਚ ਜਾਨ ਗਵਾਉਣ ਵਾਲਿਆਂ ਦੀ ਸਾਂਝੀ ਅਰਦਾਸ ਕੀਤੀ ਜਾਵੇਗੀ | ਰਾਜੋਰੀ ਗਾਰਡਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮਨਜੀਤ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਸਕੂਲ ਦੇਵ ਨਗਰ ਨਵੀਂ ਦਿੱਲੀ ਵਿਖੇ ਸੀਨੀਅਰ ਸੈਕੰਡਰੀ ਕਲਾਸ ਦੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਲਈ ਸਕੂਲ ਦੇ ਪਿ੍ੰਸੀਪਲ ਹਰਦੀਪ ਸਿੰਘ, ਪੰਜਾਬੀ ਅਧਿਆਪਕਾ ਸ਼ਰਨਜੀਤ ਕੌਰ ਅਤੇ ...
ਨਵੀਂ ਦਿੱਲੀ, 28 ਸਤੰਬਰ (ਬਲਵਿੰਦਰ ਸਿੰਘ ਸੋਢੀ)-ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਐੱਮ.ਏ. ਅਤੇ ਐੱਮ.ਫਿਲ ਕਰਨ ਵਾਲੀ ਅੰਮਿ੍ਤਪਾਲ ਕੌਰ ਨੇ ਯੂ.ਪੀ.ਐੱਸ.ਸੀ. ਦੀ ਸਿਵਲ ਸਰਵਿਸ ਪ੍ਰੀਖਿਆ 'ਚ ਆਲ ਇੰਡੀਆ 'ਚੋਂ 435ਵਾਂ ਰੈਂਕ ਹਾਸਲ ਕੀਤਾ ਹੈ ਅਤੇ ਹੁਣ ਇਹ ...
ਫ਼ਤਿਹਾਬਾਦ, 28 ਸਤੰਬਰ (ਹਰਬੰਸ ਸਿੰਘ ਮੰਡੇਰ)- ਪੋਸ਼ਣ ਅਭਿਆਨ ਦੇ ਤਹਿਤ ਬਲਾਕ ਭੂਨਾ ਵਿੱਚ ਇੱਕ ਬਲਾਕ ਪੱਧਰੀ ਪੋਸ਼ਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਔਰਤਾਂ ਲਈ ਸਲੋਗਨ ਮੁਕਾਬਲਾ ਅਤੇ ਵਿਅੰਜਨ ਪ੍ਰਤੀਯੋਗਤਾ ਆਯੋਜਿਤ ਕੀਤੀ ਗਈ | ਸੀ.ਡੀ.ਪੀ.ਓ. ਸੁਮਨਲਤਾ ...
ਡੱਬਵਾਲੀ, 28 ਸਤੰਬਰ (ਇਕਬਾਲ ਸਿੰਘ ਸ਼ਾਂਤ)-ਚਿੱਟਾ ਨਸ਼ਾ ਤਸਕਰੀ ਤੇ ਨਸ਼ਾਖੋਰੀ ਲਈ ਬਦਨਾਮ ਪਿੰਡ ਦੇਸੂਜੋਧਾ ਦੇ ਕਰੀਬ ਵੀਹ ਪਰਿਵਾਰ ਨਸ਼ਾ ਤਸਕਰਾਂ ਦੇ ਨਾਲ-ਨਾਲ ਦੇਸੂਜੋਧਾ ਪੁਲਿਸ ਚੌਕੀ ਵੀ ਵਿਵਾਦਾਂ ਦੇ ਘੇਰੇ ਵਿਚ ਆ ਗਈ ਹੈ | ਦੇਸੂਜੋਧਾ 'ਚ ਵਿਕਦੇ ਚਿੱਟਾ ਨਸ਼ੇ ...
ਕਰਨਾਲ, 28 ਸਤੰਬਰ (ਗੁਰਮੀਤ ਸਿੰਘ ਸੱਗੂ)-ਸੀ. ਐਮ. ਸਿਟੀ ਹਰਿਆਣਾ ਕਰਨਾਲ ਦੇ ਕਰਨ ਸਟੇਡੀਅਮ ਵਿਖੇ ਅੱਜ ਕੌਮੀ ਪੱਧਰੀ ਤਿੰਨ ਰੋਜਾ ਅਖਿਲ ਭਾਰਤੀ ਸਿਵਲ ਸੇਵਾ ਅਥਲੈਟਿਕਸ ਮੁਕਾਬਲੇ ਦੀ ਆਰੰਭਤਾ ਕੀਤੀ ਗਈ | ਡੀ. ਸੀ. ਨਿਸ਼ਾਂਤ ਕੁਮਾਰ ਨੇ ਇਸਦਾ ਉਦਘਾਟਨ ਕੀਤਾ | ਇਸ ...
ਗੂਹਲਾ ਚੀਕਾ, 28 ਸਤੰਬਰ (ਓ.ਪੀ. ਸੈਣੀ)- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਨੇਕੀ ਦਾ ਘਰ ਕਿਸਾਨਾਂ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ | ਸੰਸਥਾ ਦੇ ਮੀਤ ਪ੍ਰਧਾਨ ਭੀਮ ਕੌਸ਼ਿਕ ਨੇ ਦੱਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਦਾ 114ਵਾਂ ਜਨਮ ਦਿਨ ਮਨਾਇਆ ਗਿਆ | ...
ਏਲਨਾਬਾਦ, 28 ਸਤੰਬਰ (ਜਗਤਾਰ ਸਮਾਲਸਰ)- ਪਿੰਡ ਮਿਠਨਪੁਰਾ ਦੀ ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਟਰੱਸਟ ਵਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦੇ ਮੌਕੇ 'ਤੇ 5 ਕਿਲੋਮੀਟਰ ਲੰਬੀ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿਚ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ ਕਰੀਬ 300 ਤੋਂ ...
ਯਮੁਨਾਨਗਰ, 28 ਸਤੰਬਰ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਗਰਲਜ਼ ਕਾਲਜ (ਜੀ. ਐਨ. ਜੀ.) ਸੰਤਪੁਰਾ ਦੇ ਕੰਪਿਊਟਰ ਵਿਭਾਗ ਵਲੋਂ ਆਨਲਾਈਨ ਵੈਬੀਨਾਰ ਕਰਵਾਇਆ ਗਿਆ, ਜਿਸ ਦੌਰਾਨ ਵਿਦਿਆਰਥਣਾਂ ਨੂੰ ਵੱਖ-ਵੱਖ ਸੈਕਟਰਾਂ 'ਚ ਸਰਕਾਰੀ ਨੌਕਰੀਆਂ ਦੇ ਮੌਕਿਆਂ ਅਤੇ ਉਨ੍ਹਾਂ ਨੂੰ ...
ਫ਼ਤਿਹਾਬਾਦ, 28 ਸਤੰਬਰ (ਹਰਬੰਸ ਸਿੰਘ ਮੰਡੇਰ)- ਫ਼ਤਿਹਾਬਾਦ ਜ਼ਿਲੇ੍ਹ ਦੇ ਪਿੰਡ ਹਮਜਾਪੁਰ ਦੇ ਕੋਲ ਸਕੂਲ ਵੈਨ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਇੱਕ ਵਿਦਿਆਰਥੀ ਦੀ ਬਾਂਹ ਕੱਟ ਗਈ | ਇਸ ਦੇ ਨਾਲ ਹੀ ਗੱਡੀ ਦੇ ਸ਼ੀਸ਼ੇ ਟੁੱਟਣ ਨਾਲ ਤਿੰਨ ...
ਕਪੂਰਥਲਾ, 28 ਸਤੰਬਰ (ਸਡਾਨਾ)-ਮਾਡਰਨ ਜੇਲ੍ਹ 'ਚ ਬੰਦ ਗੈਂਗਸਟਰ ਤੇ ਹੋਰ ਹਵਾਲਾਤੀਆਂ ਪਾਸੋਂ ਮੋਬਾਈਲ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਦਲਬੀਰ ਸਿੰਘ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ...
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਚੱਲ ਰਹੀ ਕੇਂਦਰ ਸਰਕਾਰ ਦੀ ਸਰਵਪੱਖੀ ਵਿਕਾਸ ਯੋਜਨਾ ਅਮੂਰਤ ਅਧੀਨ ਸੀਵਰੇਜ ਕੰਮਾਂ ਵਿਚ ਚੱਲ ਰਹੀਆਂ ਕਥਿਤ ਬੇ ਨਿਯਮੀਆਂ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕ ਮੰਚ 'ਤੇ ਇਕਠੇ ਹੋ ਗਏ ਤੇ ਇਸ ਬਾਰੇ ਕੇਂਦਰੀ ...
ਬੇਗੋਵਾਲ, 28 ਸਤੰਬਰ (ਸੁਖਜਿੰਦਰ ਸਿੰਘ)-ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਪਾਰਟੀ ਪ੍ਰਤੀ ਲਾਮਬੰਦ ਕਰਨ ਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਮਨੋਰਥ ਨਾਲ ਅੱਜ ਵਾਰਡ ਨੰਬਰ-11 'ਚ ਕੌਂਸਲਰ ਪਲਵਿੰਦਰ ਕੌਰ ਦੀ ਅਗਵਾਈ ਹੇਠ ...
ਨਡਾਲਾ, 28 ਸਤੰਬਰ (ਮਾਨ)-ਪਿੰਡ ਰਾਵਾ ਵਿਖੇ ਦਿਨ-ਦਿਹਾੜੇ ਚੋਰਾਂ ਨੇ ਬੰਦ ਘਰ 'ਚ ਦਾਖਲ ਹੋ ਕੇ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਇਸ ਸਬੰਧੀ ਤਰਸੇਮ ਸਿੰਘ ਪੁੱਤਰ ਨੰਬਰਦਾਰ ਸੰਤਾ ਸਿੰਘ ਵਾਸੀ ਰਾਵਾ ਨੇ ਦੱਸਿਆ ਕਿ ਉਹ ਬੀਤੇ ਦਿਨ ਕਰੀਬ ਸਾਢੇ 10 ਵਜੇ ਘਰ ਨੂੰ ...
ਕਰਤਾਰਪੁਰ, 28 ਸਤੰਬਰ (ਭਜਨ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਤਾ ਗੁਜਰੀ ਜੀ ਤੇ ਨÏਵੇਂ ਪਾਤਸ਼ਾਹ ਦੇ ਵਿਆਹ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਆਹ ਅਸਥਾਨ ...
ਜਗਰਾਉਂ, 28 ਸਤੰਬਰ (ਜੋਗਿੰਦਰ ਸਿੰਘ)-ਜਗਰਾਉਂ ਸ਼ਹਿਰ ਦੇ ਕਚਿਹਰੀ ਕੰਪਲੈਕਸ ਦੇ ਆਲੇ ਦੁਆਲੇ ਅਤੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਅੱਗੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਲੋਕਾਂ ਨੂੰ ਆਉਂਦੀ ਪ੍ਰੇਸ਼ਾਨੀ ਦਾ ਮੁੱਦਾ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ...
ਭੂੰਦੜੀ, 28 ਸਤੰਬਰ (ਕੁਲਦੀਪ ਸਿੰਘ ਮਾਨ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੋਵੇਂ ਵਿਭਾਗ ਕਿਸਾਨਾਂ ਦੀ ਭਲਾਈ ਵਾਸਤੇ ਰੀੜ੍ਹ ਦੀ ਹੱਡੀ ਹਨ | ਪੰਜਾਬ ਖੇਤੀਬਾੜੀ ਦੇ ਮਾਹਿਰਾਂ ਵਲੋਂ ਖੇਤੀਬਾੜੀ ਸਬੰਧੀ ਭਰਪੂਰ ...
ਏਲਨਾਬਾਦ, 28 ਸਤੰਬਰ (ਜਗਤਾਰ ਸਮਾਲਸਰ)-ਸਿਰਸਾ ਦੇ ਭਵਨ ਅਤੇ ਕਰਮਕਾਰ ਕਲਿਆਣ ਬੋਰਡ ਦੇ ਰਜਿਸਟਰਡ ਮਜ਼ਦੂਰਾਂ ਵਲੋਂ ਅੱਜ ਸੰਯੁਕਤ ਕਿਸਾਨ ਮੋਰਚਾ ਨੂੰ ਆਪਣਾ ਸਮੱਰਥਣ ਦਿੱਤਾ ਗਿਆ | ਇਸ ਮੌਕੇ ਨਰੇਸ਼ ਕੁਮਾਰ ਸਿਲਾ, ਸੁਖਦੇਵ ਸਿੰਘ, ਕੁਲਦੀਪ ਕੁਮਾਰ, ਲਾਲ ਸਿੰਘ ਭੱਟੀ ਆਦਿ ...
ਗੂਹਲਾ ਚੀਕਾ, 28 ਸਤੰਬਰ (ਓ.ਪੀ. ਸੈਣੀ)-ਅੱਜ ਡੀਏਵੀ ਸਕੂਲ ਚੀਕਾ ਵਿਖੇ ਸਵਾਮੀ ਵਿਵੇਕਾਨੰਦ ਹਾਊਸ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਸਵੇਰ ਦੀ ਸਭਾ 'ਚ ਵਿਦਿਆਰਥੀ ਗੀਤੀਕਾ ਨੇ ਇਕ ਦੇਸ਼ ਭਗਤੀ ਗੀਤ ਪੇਸ਼ ਕੀਤਾ | ਸਟੇਜ ਦਾ ਸੰਚਾਲਨ ...
ਏਲਨਾਬਾਦ, 28 ਸਤੰਬਰ (ਜਗਤਾਰ ਸਮਾਲਸਰ)-ਕਰੀਬ ਪਿਛਲੇ 8 ਮਹੀਨੇ ਤੋਂ ਖਾਲੀ ਪਈ ਏਲਨਾਬਾਦ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਕਰਵਾਏ ਜਾਣ ਦਾ ਐਲਾਨ ਅੱਜ ਚੁਨਾਵ ਆਯੋਗ ਵਲੋਂ ਕਰ ਦਿੱਤਾ ਗਿਆ | ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ 27 ਜਨਵਰੀ ਨੂੰ ਇੱਥੋਂ ਇੰਡੀਅਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX