ਜਲੰਧਰ, 28 ਸਤੰਬਰ (ਸ਼ਿਵ)- ਭਾਰਤੀ ਜਨਤਾ ਯੁਵਾ ਮੋਰਚਾ (ਭਾਜਯੁਮੋ) ਵਲੋਂ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 'ਸੰਕਲਪ ਤਿਰੰਗਾ ਯਾਤਰਾ' ਕੱਢੀ ਗਈ | ਇਹ ਯਾਤਰਾ ਭਾਜਯੁਮੋ ਪ੍ਰਧਾਨ ਬਲਜੀਤ ਸਿੰਘ ਪਿ੍ੰਸ ਦੀ ਪ੍ਰਧਾਨਗੀ 'ਚ ਵਿਸ਼ੇਸ਼ ਰੂਪ ਵਿਚ ਕਪੂਰਥਲਾ ਚੌਕ ਦੇ ਆਦਰਸ਼ ਪੈਲੇਸ ਤੋਂ ਸ਼ੁਰੂ ਹੋ ਕੇ ਭਗਤ ਸਿੰਘ ਚੌਕ ਪੁੱਜੀ | ਯਾਤਰਾ 'ਚ ਭਾਰਤ ਮਾਤਾ ਅਤੇ ਵੰਦੇ ਮਾਤਰਮ ਦੇ ਜੈਕਾਰਿਆਂ ਨਾਲ ਵਾਤਾਵਰਨ ਗੰੂਜ ਉੱਠਿਆ | ਇਸ ਮੌਕੇ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਦੀ ਸੋਚ ਨੂੰ ਅੱਗੇ ਰੱਖ ਕੇ ਸਮਾਜਿਕ ਕਲਿਆਣ ਦੀਆਂ ਸਰਗਰਮੀਆਂ ਵਿਚ ਸ਼ਾਮਿਲ ਹੋਣਾ ਚਾਹੀਦਾ ਹੈ | ਇਸ ਮੌਕੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਸੁਨੀਲ ਜੋਤੀ, ਅਸ਼ੋਕ ਸਰੀਨ, ਅਰਜਨ ਤ੍ਰੇਹਨ, ਭਗਵੰਤ ਪ੍ਰਭਾਕਰ, ਪ੍ਰਦੀਪ ਖੁੱਲਰ, ਮੋਹਿਤ ਹਾਂਡਾ, ਕੁਲਵੰਤ ਸ਼ਰਮਾ, ਪੰਕਜ ਸਾਰੰਗਲ, ਅਮਿਤ ਭਾਟੀਆ, ਅਜੇ ਚੋਪੜਾ, ਵਿਜੇ ਚੱਢਾ, ਚਾਂਦ, ਵਿਕਾਸ ਭਾਰਦਵਾਜ, ਰਾਹੁਲ ਜੁਨੇਜਾ ਤੇ ਹੋਰ ਵੀ ਹਾਜ਼ਰ ਸਨ |
'ਆਪ' ਯੂਥ ਵਿੰਗ ਵਲੋਂ ਨਸ਼ਿਆਂ ਵਿਰੁੱਧ ਮਾਰਚ
ਜਲੰਧਰ, (ਸ਼ਿਵ)- ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਗੁਰਵਿੰਦਰ ਸਿੰਘ ਗਿੰਦਾ ਉਪ ਪ੍ਰਧਾਨ ਪੰਜਾਬ ਯੂਥ ਵਿੰਗ ਅੰਮਿ੍ਤਪਾਲ ਸਿੰਘ ਸੰਯੁਕਤ ਸਕੱਤਰ ਯੂਥ ਵਿੰਗ ਪੰਜਾਬ, ਰਮਣੀਕ ਰੰਧਾਵਾ ਲੋਕ-ਸਭਾ ਇੰਚਾਰਜ ਜ਼ਿਲ੍ਹਾ, ਹਿੰਮਤ ਸੱਭਰਵਾਲ ਉਪ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਮਾਰਚ ਕੱਢਿਆ ਗਿਆ, ਜਿਸ ਦੀ ਸ਼ੁਰੂਆਤ ਪਟੇਲ ਚੌਕ ਤੋਂ ਕੀਤੀ ਗਈ | ਇਸ ਵਿਚ ਜ਼ਿਲੇ੍ਹ ਦੇ ਵੱਖ-ਵੱਖ ਹਲਕਿਆਂ ਚੋਂ ਲੋਕਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ | ਇਸ ਮੌਕੇ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਤੇ ਜ਼ਿਲ੍ਹਾ ਪ੍ਰਧਾਨ, ਬਲਕਾਰ ਸਿੰਘ ਹਲਕਾ ਇੰਚਾਰਜ ਕਰਤਾਰਪੁਰ, ਡਾ. ਸੰਜੀਵ ਸ਼ਰਮਾ ਬੁਲਾਰਾ, ਮਨਿੰਦਰ ਪਾਬਲਾ ਬਲਾਕ ਪ੍ਰਧਾਨ, ਜ਼ਿਲ੍ਹਾ ਮੀਤ ਪ੍ਰਧਾਨ ਹਰਚਰਨ ਸਿੰਘ ਸੰਧੂ, ਰਤਨ ਸਿੰਘ ਕਕੜਕਲਾਂ ਹਲਕਾ ਇੰਚਾਰਜ, ਤੇਜਿੰਦਰ ਸਿੰਘ ਰਾਮਪੁਰ, ਬਲਬੀਰ ਸਿੰਘ, ਗੁਰਪ੍ਰੀਤ ਕੌਰ ਸੰਯੁਕਤ ਸਕੱਤਰ ਮਹਿਲਾ ਵਿੰਗ ਜ਼ਿਲ੍ਹਾ, ਰਮਨ ਕੁਮਾਰ ਬੰਟੀ ਵਾਰਡ-43, ਸੁੱਚਾ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ ਆਦਿ ਮੌਜੂਦ ਸਨ |
ਜਲੰਧਰ, 28 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਅੱਜ ਵਿਧਾਨ ਸਭਾ ਹਲਕਾ ਸ਼ਾਹਕੋਟ ਤੇ ਸੁਲਤਾਨਪੁਰ ਲੋਧੀ ਦੇ ਆਗੂਆਂ ਅਤੇ ਵਰਕਰਾਂ ਨਾਲ ਮੀਟਿੰਗ ਕਰਕੇ ਸੰਭਾਵੀ ਉਮੀਦਵਾਰਾਂ ਬਾਰੇ ਉਨ੍ਹਾਂ ਦੀ ਰਾਏ ਲਈ ਗਈ | ਤਕਰੀਬਨ 4-5 ...
ਨੂਰਮਹਿਲ, 28 ਸਤੰਬਰ (ਜਸਵਿੰਦਰ ਸਿੰਘ ਲਾਂਬਾ)- ਨਜ਼ਦੀਕੀ ਪਿੰਡ ਖੇਲਾ ਦੇ ਵਸਨੀਕ ਇਕ ਕਿਸਾਨ ਦੀ ਸਿੰਘੂ ਬਾਰਡਰ 'ਤੇ ਮੌਤ ਹੋ ਗਈ ਹੈ | ਬੀ.ਕੇ.ਯੂ. ਕਾਦੀਆਂ ਨੂਰਮਹਿਲ ਬਲਾਕ ਦੇ ਸੀਨੀਅਰ ਸਕੱਤਰ ਕੇਵਲ ਸਿੰਘ ਨੇ ਦੱਸਿਆ ਕਿ ਕਿਸਾਨ ਬਘੇਲ ਰਾਮ, ਜੋ ਪਿੰਡ ਇਕਾਈ ਦੇ ਪ੍ਰਧਾਨ ...
ਲਾਂਬੜਾ, 28 ਸਤੰਬਰ (ਪਰਮੀਤ ਗੁਪਤਾ)- ਥਾਣਾ ਸਦਰ ਜਲੰਧਰ ਪੁਲਿਸ ਵਲੋਂ ਨਾਕੇਬੰਦੀ ਦੌਰਾਨ 36 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਐਕਟਿਵਾ ਚਾਲਕ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਸਦਰ ਜਲੰਧਰ ਮੁਖੀ ਨੇ ਦੱਸਿਆ ਕਿ ਫਤਿਹਪੁਰ ਚੌਕੀ ਦੀ ਪੁਲੀਸ ਵਲੋਂ ਪ੍ਰਤਾਪਪੁਰਾ ਗੇਟ ...
ਮਕਸੂਦਾਂ, 28 ਸਤੰਬਰ (ਸਤਿੰਦਰ ਪਾਲ ਸਿੰਘ)- ਜਲੰਧਰ ਦੇ ਲੰਮਾ ਪਿੰਡ ਚੌਕ ਵਿਖੇ ਬੀਤੀ ਰਾਤ ਜੰਡੂਸਿੰਘਾ ਰੋਡ ਤੋਂ ਤੇਜ਼ ਰਫਤਾਰ ਟੈਂਕਰ ਨੇ ਸਾਹਮਣੇ ਆ ਰਹੇ ਕੰਟੇਨਰ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਕੰਟੇਨਰ ਚਾਲਕ ਘਨੱਈਆ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ...
ਜਲੰਧਰ, 28 ਸਤੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਛੇੜਖਾਨੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਤੇਜਿੰਦਰ ਪਾਲ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪੀ.ਏ.ਪੀ. ਕੰਪਲੈਕਸ, ਜਲੰਧਰ ਨੂੰ 3 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ...
ਮਿਲਕਫੈੱਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹਨ | ਆਉਣ ਵਾਲੇ ਦਿਨਾਂ 'ਚ ਉਹ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਸਕਦੇ ਹਨ | ਕੰਬੋਜ ਭਾਈਚਾਰੇ ਨਾਲ ...
ਜਲੰਧਰ, 28 ਸਤੰਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹਾ ਸਿਹਤ ਵਿਭਾਗ ਕੋਲ ਹੁਣ ਕੋਵੀਸ਼ੀਲਡ ਟੀਕਿਆਂ ਦਾ ਸਟਾਕ ਤਕਰੀਬਨ ਖ਼ਤਮ ਹੋ ਗਿਆ ਹੈ | ਇਸ ਲਈ ਬੁੱਧਵਾਰ ਨੂੰ ਕੁਝ ਕੁ ਟੀਕਾਕਰਨ ਕੇਂਦਰਾਂ 'ਤੇ ਕੋਵੈਕਸੀਨ ਟੀਕੇ ਹੀ ਲਗਾਏ ਜਾਣਗੇ | ਅੱਜ ਟੀਕਾਕਰਨ ਕੇਂਦਰਾਂ 'ਤੇ ਕਰੀਬ 3 ...
ਜਲੰਧਰ, 28 ਸਤੰਬਰ (ਸ਼ਿਵ ਸ਼ਰਮਾ)- ਵਰਿਆਣਾ ਡੰਪ 'ਤੇ ਕੂੜਾ ਸੁੱਟਣ ਜਾਂਦੀਆਂ ਗੱਡੀਆਂ ਨੂੰ ਆ ਰਹੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਨਿਗਮ ਦੇ ਡਰਾਈਵਰ ਯੂਨੀਅਨ ਨੇ ਬੀ. ਐਂਡ ਆਰ. ਵਿਭਾਗ ਨੇ ਮੋਰਚਾ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਨਿਗਮ ਦੇ ਡਰਾਈਵਰ ਯੂਨੀਅਨ ਦੇ ਆਗੂ ...
ਜਲੰਧਰ, 28 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਅਤੇ ਸਕੱਤਰ ਗੁਰਮੇਲ ਸਿੰਘ ਰੇੜ੍ਹਵਾਂ ਦੀ ਅਗਵਾਈ 'ਚ ਡੀ..ਰ ਅੱਗੇ ਅਣਮਿਥੇ ਸਮੇਂ ਲਈ ਧਰਨੇ ਦੀ ਸ਼ੁਰੂਆਤ ਕੀਤੀ ਗਈ, ਜਿਸ ...
ਨਿਗਮ ਵਲੋਂ ਕੂੜਾ ਚੁੱਕਣ ਲਈ ਜਿਹੜੀ ਨਵੀਆਂ ਗੱਡੀਆਂ ਖ਼ਰੀਦੀਆਂ ਗਈਆਂ ਹਨ, ਉਹ ਅਜੇ ਤੱਕ ਸੜਕਾਂ 'ਤੇ ਹੀ ਦੋ ਮਹੀਨੇ ਤੋਂ ਖੜ੍ਹੀਆਂ ਹਨ | ਚੇਤੇ ਰਹੇ ਕਿ ਬੀਮਾ ਨਾ ਹੋਣ ਕਰਕੇ ਗੱਡੀਆਂ ਦੀ ਅਜੇ ਵਰਤੋਂ ਨਹੀਂ ਕੀਤੀ ਜਾ ਸਕੀ ਹੈ | ਦੂਜੇ ਪਾਸੇ ਤਾਂ ਨਿਗਮ ਦੀ ਪੁਰਾਣੀ ...
ਜਲੰਧਰ, 28 ਸਤੰਬਰ (ਐੱਮ. ਐੱਸ. ਲੋਹੀਆ)- ਪਿਛਲੇ ਕੁਝ ਸਮੇਂ ਤੋਂ ਗੁਰੂ ਤੇਗ ਬਹਾਦਰ ਨਗਰ 'ਚ ਹੋਈਆਂ ਚੋਰੀ ਦੀਆਂ ਵਾਰਦਾਤਾਂ ਦੌਰਾਨ ਪੀੜਤਾਂ ਦੀ 50 ਲੱਖ ਤੋਂ ਵੱਧ ਨਕਦੀ ਅਤੇ ਗਹਿਣੇ ਚੋਰੀ ਹੋ ਚੁੱਕੇ ਹਨ | ਇਹ ਸਾਰੀਆਂ ਵਾਰਦਾਤਾਂ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਵੀ ...
ਜਮਸ਼ੇਰ ਖਾਸ, 28 ਸਤੰਬਰ (ਅਵਤਾਰ ਤਾਰੀ)-ਪਿੰਡ ਜਮਸ਼ੇਰ ਖਾਸ ਦੇ ਸਰਪੰਚ ਹਰਿੰਦਰ ਸਿੰਘ (ਬਿੱਟੂ ਸ਼ਾਹ) ਦੀ ਮਾਤਾ ਕਸ਼ਮੀਰ ਕੌਰ ਨਮਿਤ ਬਰਸੀ ਸਮਾਗਮ ਉਨ੍ਹਾਂ ਦੇ ਗ੍ਰਹਿ ਵਿਖੇ ਹੋਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਜਗਦੀਪ ਸਿੰਘ ਦਰਬਾਰ ...
ਜਲੰਧਰ, 28 ਸਤੰਬਰ (ਸਾਬੀ)- ਪੰਜਾਬ ਖੇਡ ਵਿਭਾਗ ਵਲੋਂ ਸਾਲ 2021-22 ਦੇ ਸੈਸ਼ਨ ਲਈ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਖੇਡ ਵਿੰਗਾਂ ਦੇ ਚੋਣ ਟਰਾਇਲ ਜਲੰਧਰ ਦੇ ਵੱਖ-ਵੱਖ ਖੇਡ ਸਟੇਡੀਅਮਾਂ ਦੇ ਵਿਚ ਕਰਵਾਏ ਗਏ | ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਖੇਡ ਅਫ਼ਸਰ ...
ਜਲੰਧਰ, 28 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅੱਜ ਜਲੰਧਰ ਫੇਰੀ ਮੌਕੇ ਸਾਬਕਾ ਅਕਾਲੀ ਵਿਧਾਇਕ ਸਰਬਜੀਤ ਸਿੰਘ ਮੱਕੜ ਵਲੋਂ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਮੁਲਾਕਾਤ ਕੀਤੀ ਗਈ | ਇਸ ਮੌਕੇ ਮੱਕੜ ਸਮਰਥਕ ਆਗੂਆਂ ਤੇ ...
ਜਲੰਧਰ, 28 ਸਤੰਬਰ (ਐੱਮ.ਐੱਸ. ਲੋਹੀਆ)- ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਨੇ ਜ਼ਿਲੇ ਦੇ 1,31,761 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾਂ ਪਿਲਾਉਣ ਦਾ ਰੱਖਿਆ ਟੀਚਾ ਪਾਰ ਕਰਦੇ ਹੋਏ ਕੁੱਲ 1,31,846 ਬੱਚਿਆਂ ਨੂੰ 'ਦੋ ਬੂੰਦ ਜ਼ਿੰਦਗੀ ਦੇ' ਪਿਲਾਏ ਹਨ | ਇਸ ...
ਜਲੰਧਰ, 28 ਸਤੰਬਰ (ਸ਼ਿਵ)- ਸਮਾਰਟ ਸਿਟੀ ਵਲੋਂ ਅੱਗ ਬੁਝਾਉਣ ਲਈ ਅਤਿ ਆਧੁਨਿਕ ਮਸ਼ੀਨ ਨਿਗਮ ਦੇ ਫਾਇਰ ਬਿ੍ਗੇਡ ਵਿਭਾਗ ਨੂੰ ਭੇਟ ਕੀਤੀ ਹੈ | ਫਾਇਰ ਬਿ੍ਗੇਡ ਐਡਹਾਕ ਕਮੇਟੀ ਦੇ ਚੇਅਰਮੈਨ ਮਨਦੀਪ ਜੱਸਲ ਅਤੇ ਵਿਭਾਗੀ ਅਫ਼ਸਰਾਂ ਦੇ ਸਾਹਮਣੇ ਮਾਹਿਰਾਂ ਵੱਲੋਂ ਇਸ ਮਸ਼ੀਨ ...
ਜਮਸ਼ੇਰ ਖਾਸ, 28 ਸਤੰਬਰ (ਅਵਤਾਰ ਤਾਰੀ)-ਤਿੰਨ ਦਿਨਾਂ ਮਾਈਗ੍ਰੇਟਰੀ ਪਲਸ ਪੋਲੀਓ ਰਾਊਾਡ ਦੇ ਪਹਿਲੇ ਦਿਨ ਬਲਾਕ ਜਮਸ਼ੇਰ ਖਾਸ ਦੀਆਂ 67 ਟੀਮਾਂ ਵਲੋਂ 3476 ਬੱਚਿਆਂ ਨੂੰ ਘਰ-ਘਰ ਜਾ ਕੇ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ | ਇਸ ਦੌਰਾਨ ਸੀਨੀਅਰ ਡਾ. ਹਰਜਿੰਦਰ ਪਾਲ ਬੈਂਸ, ...
ਜਲੰਧਰ, 28 ਸਤੰਬਰ (ਸ਼ਿਵ)- ਅਲਾਟੀਆਂ ਦੇ ਪਲਾਟਾਂ ਤੋਂ ਕਬਜ਼ੇ ਨਾ ਹਟਾਉਣ ਅਤੇ ਹੁਣ ਤੱਕ ਵਿਕਾਸ ਦੇ ਕੰਮ ਨਾ ਕਰਨ ਤੋਂ ਨਾਰਾਜ਼ ਸੂਰੀਆ ਐਨਕਲੇਵ ਐਕਸਟੈਂਸ਼ਨ ਐਸੋਸੀਏਸ਼ਨ ਦੇ ਅਲਾਟੀਆਂ ਨੇ ਪ੍ਰਧਾਨ ਐਮ.ਐੱਲ. ਸਹਿਗਲ ਦੀ ਪ੍ਰਧਾਨਗੀ ਵਿਚ ਇੰਪਰੂਵਮੈਂਟ ਟਰੱਸਟ ਦਫ਼ਤਰ ...
ਜਲੰਧਰ, 28 ਸਤੰਬਰ (ਐੱਮ.ਐੱਸ. ਲੋਹੀਆ) - ਜ਼ਿਲ੍ਹੇ 'ਚ ਸਕਰਬ ਟਾਇਫ਼ਸ ਦਾ ਇਕ ਮਰੀਜ਼ ਹੋਰ ਮਿਲਣ ਨਾਲ ਮਰੀਜ਼ਾਂ ਦੀ ਗਿਣਤੀ 4 ਹੋ ਗਈ ਹੈ | ਇਸ ਸਬੰਧੀ ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਅਦਿਤਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਤੋਂ ਈ-ਮੇਲ ਜ਼ਰੀਏ ਸੂਚਨਾ ...
ਜਲੰਧਰ, 28 ਸਤੰਬਰ (ਰਣਜੀਤ ਸਿੰਘ ਸੋਢੀ)- ਮੈਰੀਟੋਰੀਅਸ ਸਕੂਲਜ਼ ਅਧਿਆਪਕ ਯੂਨੀਅਨ , ਪੰਜਾਬ ਦੀ ਸੂਬਾ ਕਮੇਟੀ ਨੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ 2 ਅਕਤੂਬਰ ਨੂੰ ਪਰਿਵਾਰਾਂ ਸਮੇਤ ਕਾਲੇ ਚੋਲੇ ਪਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖਰੜ ...
ਜਲੰਧਰ, 28 ਸਤੰਬਰ (ਚੰਦੀਪ ਭੱਲਾ)- ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 'ਆਜ਼ਾਦੀ ਕਾ ਅੰਮਿ੍ਤ ...
ਜਲੰਧਰ, 28 ਸਤੰਬਰ (ਹਰਵਿੰਦਰ ਸਿੰਘ ਫੁੱਲ)- ਲਾਇਨਜ਼ ਕਲੱਬ ਜਲੰਧਰ ਸੈਂਟਰਲ ਦੇ ਪ੍ਰਧਾਨ ਆਰ.ਕੇ. ਚਾਵਲਾ ਤੇ ਪ੍ਰੋਜੈਕਟ ਡਾਇਰੈਕਟਰ ਦਮਨਦੀਪ ਸਿੰਘ ਚਾਵਲਾ ਦੀ ਅਗਵਾਈ 'ਚ ਮਾਤਾ ਪ੍ਰੀਤਮ ਕੌਰ ਚੈਰੀਟੇਬਲ ਡਿਸਪੈਂਸਰੀ ਇੰਡਸਟਰੀਅਲ ਏਰੀਆਂ ਵਿਖੇ ਸਵੇਰੇ 9 ਤੋਂ ਦੁਪਹਿਰ 1 ...
ਜਲੰਧਰ, 28 ਸਤੰਬਰ (ਸ਼ੈਲੀ)- ਨਿਸ਼ਾਂਤ ਚੋਪੜਾ ਦਿਲਕੁਸ਼ਾ ਮਾਰਕੀਟ ਦੇ ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ | ਨਿਸ਼ਾਂਤ ਚੋਪੜਾ ਨੂੰ 130 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਗੋਪਾਲ ਕ੍ਰਿਸ਼ਨ ਚੁੱਘ ਨੂੰ 108 ਵੋਟਾਂ ਮਿਲੀਆਂ ਹਨ | ...
ਜਮਸ਼ੇਰ ਖਾਸ, 28 ਸਤੰਬਰ (ਸੁਰਜੀਤ ਸਿੰਘ ਜੰਡਿਆਲਾ/ਅਵਤਾਰ ਤਾਰੀ)-ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸਰਪੰਚ ਖ਼ਿਲਾਫ਼ ਬਸਪਾ ਵਲੋਂ ਜਮਸ਼ੇਰ ਖਾਸ ਵਿਚ ਜਾਮ ਲਾਇਆ ਗਿਆ | ਪੁਲਿਸ ਅਧਿਕਕਾਰੀਆਂ ਨੂੰ ਦਿੱਤੀ ਦਰਖ਼ਸਾਤ ਵਿਚ ਬੂਟਾ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ...
ਚੁਗਿੱਟੀ/ਜੰਡੂਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਮੰਗਲਵਾਰ ਦੀ ਦੇਰ ਸ਼ਾਮ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਬਸ਼ੀਰਪੁਰਾ ਦੇ ਵਿਚਕਾਰ ਰੇਲ ਪਟੜੀ 'ਤੇ ਮਾਲ ਗੱਡੀ ਦਾ ਇਕ ਵੇਗਨ ਉਤਰ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਇਤਲਾਹ ਮਿਲਣ 'ਤੇ ਮੌਕੇ 'ਤੇ ਪਹੁੰਚੇ ਸਬੰਧਿਤ ...
ਜਲੰਧਰ, 28 ਸਤੰਬਰ (ਸਾਬੀ)- 38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ 23 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ | ਇਹ ਜਾਣਕਾਰੀ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਕਮ ਡੀ.ਸੀ. ਘਣਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਟੂਰਨਾਮੈਂਟ 'ਲੀਗ-ਕਮ-ਨਾਕਅਉਟ' ਆਧਾਰ ਤੇ ਖੇਡਿਆ ...
ਜਲੰਧਰ, 28 ਸਤੰਬਰ (ਸ਼ਿਵ)- ਕਾਂਗਰਸ ਦੇ ਸੀਨੀਅਰ ਆਗੂ ਅਤੇ ਮਨੋਜ ਅਗਰਵਾਲ ਨੂੰ ਅਗਰਵਾਲ ਭਲਾਈ ਬੋਰਡ ਵਿਚ ਬਤੌਰ ਸੀਨੀਅਰ ਵਾਇਸ ਚੇਅਰਮੈਨ ਨਿਯੁਕਤ ਕੀਤਾ ਹੈ | ਮਨੋਜ ਅਗਰਵਾਲ ਨੂੰ ਇਹ ਨਿਯੁਕਤੀ ਪੱਤਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਦਿੱਤਾ ਗਿਆ | ਸਾਬਕਾ ...
ਚੁਗਿੱਟੀ/ਜੰਡੂਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਚੁਗਿੱਟੀ ਫਲਾਈਓਵਰ ਲਾਗੇ ਬੇਅੰਤ ਨਗਰ ਰੇਲਵੇ ਫਾਟਕ 'ਤੇ ਬਣ ਰਹੇ ਪੁਲ ਦੇ ਨਿਰਮਾਣ ਸਬੰਧੀ ਚੱਲ ਰਹੇ ਬਿਜਲੀ ਦੇ ਕੰਮ 'ਚ ਰੁੱਝੇ ਹੋਏ ਦੋ ਵਿਅਕਤੀ ਅਚਾਨਕ ਬਿਜਲੀ ਦਾ ਕਰੰਟ ਲੱਗਣ ਕਾਰਨ ...
ਜਲੰਧਰ, 28 ਸਤੰਬਰ (ਸ਼ਿਵ)- ਜਲੰਧਰ ਇਲੈਕਟ੍ਰੀਕਲ ਟਰੇਡਰ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੁਆਏ ਮਲਿਕ ਦੀ ਅਗਵਾਈ ਵਿਚ ਤਿੰਨ ਸਾਲ ਬਾਅਦ ਮੈਂਬਰਾਂ ਲਈ ਮਾਰਕੀਟ ਟੂਰ ਦਾ ਪ੍ਰਬੰਧ ਕਰਵਾਇਆ ਗਿਆ | ਜੁਆਏ ਮਲਿਕ ਨੇ ਦੱਸਿਆ ਕਿ ਇਸ ਮਾਰਕੀਟ ਟੂਰ ਵਿਚ ਸਾਰੇ ...
ਜਲੰਧਰ, 28 ਸਤੰਬਰ (ਜਸਪਾਲ ਸਿੰਘ)- ਸੀਨੀਅਰ ਕਾਂਗਰਸੀ ਆਗੂ ਮਨੋਜ ਅਗਰਵਾਲ ਨੂੰ ਉਨ੍ਹਾਂ ਦੀਆਂ ਪਾਰਟੀ ਤੇ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਅਗਰਵਾਲ ਭਲਾਈ ਬੋਰਡ ਦਾ ਸੀਨੀਅਰ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧੀ ...
ਜਲੰਧਰ, 28 ਸਤੰਬਰ (ਸਾਬੀ) ਸੁਰਜੀਤ ਹਾਕੀ ਸੁਸਾਇਟੀ ਦੇ ਉਪਰਾਲੇ ਨਾਲ ਪੰਜਾਬ ਖੇਡ ਵਿਭਾਗ ਵਲੋਂ ਸੁਰਜੀਤ ਹਾਕੀ ਸਟੇਡੀਅਮ ਵਿਖੇ ਹੋਸਟਲ ਦੀ ਸਹੂਲਤ ਨਾਲ ਸੁਰਜੀਤ ਮਹਿਲਾ ਹਾਕੀ ਅਕੈਡਮੀ ਖੋਹਲਣ ਲਈ ਸਾਲ 2021-22 ਦੇ ਸ਼ੈਸ਼ਨ ਲਈ ਅੱਜ ਕਰਵਾਏ ਗਏ ਚੋਣ ਟਰਾਇਲਾਂ ਦੇ ਵਿਚ ...
ਜਲੰਧਰ, 28 ਸਤੰਬਰ (ਜਸਪਾਲ ਸਿੰਘ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਸਮਰਾ, ਮੁੱਖ ਬੁਲਾਰਾ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ ਅਤੇ ਯੂਥ ਵਿੰਗ ਦੇ ਪ੍ਰਧਾਨ ਅਮਰਜੋਤ ਸਿੰਘ ਜੋਤੀ ਜੰਡਿਆਲਾ ਨੇ ਭਾਰਤ ਬੰਦ ਦੇ ਪ੍ਰੋਗਰਾਮ ਨੂੰ ਸਫਲ ...
ਜਲੰਧਰ, 28 ਸਤੰਬਰ (ਰਣਜੀਤ ਸਿੰਘ ਸੋਢੀ)- ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਐਂਡ ਹਿਊਮੈਨਿਟੀਜ਼ ਨੇ 'ਸਮਾਨਤਾ, ਵਿਭਿੰਨਤਾ ਅਤੇ ਸ਼ਮੂਲੀਅਤ : ਮੁੱਦੇ ਅਤੇ ਚੁਨੌਤੀਆਂ' ਵਿਸ਼ੇ 'ਤੇ ਅੰਤਰਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ, ਜਿਸ 'ਚ ਮੁੱਖ ...
ਜਲੰਧਰ, 28 ਸਤੰਬਰ (ਐੱਮ.ਐੱਸ. ਲੋਹੀਆ)- ਕੌਂਸਲਰ ਰਾਧਿਕਾ ਪਾਠਕ ਦੇ ਪਤੀ ਅਨੂਪ ਪਾਠਕ ਨੇ ਅੱਜ ਬਾਅਦ ਦੁਪਹਿਰ ਆਪਣੇ ਘਰ 'ਚ ਪੱਖੇ ਨਾਲ ਫ਼ਾਹਾ ਲਾ ਕੇ ਖੁਦਕਸ਼ੀ ਕਰ ਲਈ | ਘਟਨਾ ਦੇ ਸਮੇਂ ਰਾਧਿਕਾ ਪਾਠਕ ਅਤੇ ਉਸ ਦੇ ਦੋਵੇਂ ਲੜਕੇ ਕਰਨ ਪਾਠਕ ਅਤੇ ਅਰਜੁਨ ਪਾਠਕ ਆਪਣੇ-ਆਪਣੇ ...
ਜਲੰਧਰ, 28 ਸਤੰਬਰ (ਸ਼ਿਵ)- ਹੁਣ ਤੱਕ ਨਾਜਾਇਜ਼ ਉਸਾਰੀਆਂ ਤੇ ਕਾਲੋਨੀਆਂ ਨੂੰ ਲੈ ਕੇ ਨਰਮੀ ਵਾਲਾ ਰੁੱਖ ਅਖ਼ਤਿਆਰ ਕਰਨ ਵਾਲਾ ਨਿਗਮ ਪ੍ਰਸ਼ਾਸਨ ਦਾ ਬਿਲਡਿੰਗ ਵਿਭਾਗ ਆਉਂਦੇ ਸਮੇਂ ਵਿਚ ਨਾਜਾਇਜ਼ ਉਸਾਰੀਆਂ ਅਤੇ ਕਾਲੋਨੀਆਂ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ ਕਿਉਂਕਿ ...
ਜਲੰਧਰ, 28 ਸਤੰਬਰ (ਹਰਵਿੰਦਰ ਸਿੰਘ ਫੁੱਲ)- ਆਈ.ਟੀ. ਸਿੱਖਿਆ ਦੇ ਖੇਤਰ 'ਚ ਮੋਹਰੀ ਰੋਲ ਅਦਾ ਕਰ ਰਹੀ ਲਾਲੀ ਇਨਫੋਸਿਸ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਆਜ਼ਾਦੀ ਸੰਘਰਸ਼ ਨਾਲ ਸੰਬੰਧਿਤ ਪ੍ਰਸਤਾਵ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ...
ਜਲੰਧਰ, 28 ਸਤੰਬਰ (ਰਣਜੀਤ ਸਿੰਘ ਸੋਢੀ)- ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਪੰਜਾਬ ਵਲੋਂ 'ਰੁਜ਼ਗਾਰ ਪ੍ਰਾਪਤੀ ਮੁਹਿੰਮ' ਦੀ ਲੜੀ ਤਹਿਤ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ 25 ਸਾਲ ਦੇ ਪੂਰੇ ਹੋਣ 'ਤੇ ...
ਜਲੰਧਰ, 28 ਸਤੰਬਰ (ਜਸਪਾਲ ਸਿੰਘ)- ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਦੀ ਅਗਵਾਈ ਹੇਠ ਅੱਜ ਸ਼ਾਮੀ ਇਕ ਵਿਸ਼ਾਲ ਮੋਮਬੱਤੀ ਮਾਰਚ ਕੱਢਿਆ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਯੂਥ ਅਕਾਲੀ ਦਲ ਦੇ ...
ਜਲੰਧਰ, 28 ਸਤੰਬਰ (ਚੰਦੀਪ ਭੱਲਾ)-ਬੀਤੇ ਦਿਨੀਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਪਿੰਡ ਪਚਰੰਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਆਪਣੇ ਪਤੀ ਤੇ ਦੋ ਬੱਚਿਆਂ ਨੂੰ ਗੁਆ ਦੇਣ ਵਾਲੀ ਔਰਤ ਅਤੇ ਉਸ ਦੇ ਪੁੱਤਰ ਦੀ ਮਦਦ ਲਈ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ...
ਜਲੰਧਰ, 28 ਸਤੰਬਰ (ਚੰਦੀਪ ਭੱਲਾ)- ਦਫ਼ਤਰੀ ਕੰਮਕਾਜ ਨੂੰ ਹੋਰ ਚੁਸਤ-ਦਰੁੱਸਤ ਬਣਾਉਣ ਅਤੇ ਜ਼ੀਰੋ ਪੈਂਡੈਂਸੀ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਮੰਗਲਵਾਰ ਨੂੰ ਡੀ.ਸੀ. ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਦਾ ਨਿਰੀਖਣ ਕੀਤਾ ਗਿਆ ਤੇ ...
ਚੁਗਿੱਟੀ/ਜੰਡੂਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਸਥਾਨਕ ਸੂਰੀਆ ਇਨਕਲੇਵ 'ਚ 10 ਮਰਲਾ ਬਲਾਕ ਦੀ ਮੁੱਖ 60 ਫੁੱਟੀ ਰੋਡ ਦੀ ਖਸਤਾ ਹਾਲਤ ਕਾਰਨ ਖੇਤਰ ਵਾਸੀ ਮੁਸ਼ਕਿਲਾਂ ਝੱਲਣ ਲਈ ਮਜਬੂਰ ਹਨ | ਇਸ ਸਬੰਧੀ ਸੂਰੀਆ ਇਨਕਲੇਵ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਓਮ ਦੱਤ ...
ਚੁਗਿੱਟੀ/ਜੰਡੂਸਿੰਘਾ, 28 ਸਤੰਬਰ (ਨਰਿੰਦਰ ਲਾਗੂ)-ਮੁਹੱਲਾ ਸੰਤ ਨਗਰ, ਸੁੱਚੀ ਪਿੰਡ ਵਿਖੇ ਐਤਵਾਰ ਨੂੰ ਬੱਧਣ ਜਠੇਰਿਆਂ ਦੀ ਯਾਦ 'ਚ ਕਰਵਾਏ ਗਏ ਸਾਲਾਨਾ ਜੋੜ ਮੇਲੇ ਦੌਰਾਨ ਵੱਡੀ ਗਿਣਤੀ 'ਚ ਹੁੰਮ-ਹੁਮਾਕੇ ਪਹੁੰਚੀਆਂ ਸੰਗਤਾਂ ਵਲੋਂ ਰੌਣਕ ਨੂੰ ਵਧਾਇਆ ਗਿਆ | ਇਸ ਮੌਕੇ ...
ਜਲੰਧਰ, 28 ਸਤੰਬਰ (ਐੱਮ.ਐੱਸ. ਲੋਹੀਆ)- ਵਿਸ਼ਵ ਦਿਲ ਦਿਵਸ 'ਤੇ ਕੇਅਰਮੈਕਸ ਹਸਪਤਾਲ 'ਚ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ | ਇਸ ਦੌਰਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰਮਨ ਚਾਵਲਾ ਨੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਦੱਸਿਆ ਕਿ ਦਿਲ ਤੋਂ ਪੈਰਾਂ ਨੂੰ ਖੂਨ ਪਹੁੰਚਾਉਣ ...
ਮਲਸੀਆਂ, 28 ਸਤੰਬਰ (ਸੁਖਦੀਪ ਸਿੰਘ)- ਨਵੋਦਿਆ ਵਿਦਿਆਲਿਆ ਸਮਿਤੀ ਤੇ ਸਾਖ਼ਰਤਾ ਵਿਭਾਗ ਸਿੱਖਿਆ ਮੰਤਰਾਲੇ ਭਾਰਤ ਸਰਕਾਰ ਵਲੋਂ ਚਲਾਏ ਜਾ ਰਹੇ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਤਲਵੰਡੀ ਮਾਧੋ ਤਹਿਸੀਲ ਸ਼ਾਹਕੋਟ (ਜਲੰਧਰ) ਦੇ ਵਿਦਿਅਕ ਵਰ੍ਹੇ 2022-23 ਲਈ ...
ਕਰਤਾਰਪੁਰ, 28 ਸਤੰਬਰ (ਭਜਨ ਸਿੰਘ)- ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਵਲੋਂ ਹਲਕਾ ਕਰਤਾਰਪੁਰ ਦੇ ਪਿੰਡਾਂ ਦੇ ਵਿਕਾਸ ਕਾਰਜ ਤੇਜ਼ ਕਰਨ ਲਈ ਆਰ.ਡੀ.ਐੱਫ. ਸਕੀਮ ਤਹਿਤ ਬਲਾਕ ਕਰਤਾਰਪੁਰ ਦੇ ਪਿੰਡ ਪੱਤੜ-ਖ਼ੁਰਦ, ਭੱਠੇ, ਅੰਬਗੜ੍ਹ, ਬੱਖੂ ਨੰਗਲ, ਨਰਪੁਰ, ਫਤਿਹ ਜਲਾਲ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX