ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ ਗਿਆ | ਧਰਨੇ ਦੀ ਆਰੰਭਤਾ ਮੌਕੇ ਕਿਸਾਨ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਉਪਰੰਤ ਇਨਕਲਾਬੀ ਨਾਅਰੇ ਲਗਾਏ | ਧਰਨੇ ਨੂੰ ਸੰਬੋਧਨ ਕਰਦਿਆਂ ਗੁਰਲਾਲ ਸਿੰਘ ਪੰਡੋਰੀ ਰਣ ਸਿੰਘ ਸੂਬਾਈ ਖ਼ਜ਼ਾਨਚੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਹਾ ਕਿ ਸੰਘਰਸ਼ ਕਮੇਟੀ ਦੇ ਸੂਬਾਈ ਆਗੂਆਂ ਦੀ 29 ਸਤੰਬਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਹੋ ਰਹੀ ਹੈ | ਜੇਕਰ ਮੀਟਿੰਗ ਦੌਰਾਨ ਸਰਕਾਰ ਨੇ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਇਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ, ਸਮੁੱਚਾ ਕਰਜ਼ਾ ਮੁਆਫ਼ ਕਰਨ ਤੇ ਪ੍ਰਭਾਵਿਤ ਪਰਿਵਾਰਾਂ ਨੂੰ ਯੋਗ ਮੁਆਵਜ਼ਾ ਦੇਣ, ਬਹਿਬਲ ਕਲਾਂ ਗੋਲੀ ਕਾਂਡ 'ਚ ਸ਼ਹੀਦ ਹੋਏ ਸਿੰਘਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਤੇ ਹੋਰ ਮੰਗਾਂ ਨੂੰ ਅਮਲੀ ਰੂਪ ਵਿਚ ਲਾਗੂ ਨਾ ਕੀਤਾ ਤਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 30 ਸਤੰਬਰ ਨੂੰ ਪੰਜਾਬ ਵਿਚ ਰੇਲਾਂ ਦਾ ਚੱਕਾ ਜਾਮ ਕਰੇਗੀ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਭੈਣੀ ਹੁਸੇਖਾਂ ਦੇ ਸਰਪੰਚ ਵਲੋਂ ਗਰਾਂਟਾਂ ਦੀ ਵਰਤੋਂ ਵਿਚ ਕੀਤੀਆਂ ਕਥਿਤ ਬੇਨਿਯਮੀਆਂ, ਫੂਡ ਸਪਲਾਈ ਵਿਭਾਗ ਵਲੋਂ ਕਣਕ ਖ਼ੁਰਦ-ਬੁਰਦ ਕਰਨ ਦੇ ਮਾਮਲੇ ਦੀ ਕਿਸੇ ਸੇਵਾ ਮੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ | ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਨੇ ਪਿਛਲੇ ਸਾਲ ਹੜ੍ਹ ਨਾਲ ਨੁਕਸਾਨੀਆਂ ਫ਼ਸਲਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਨਾ ਦੇਣ, ਐੱਸ.ਬੀ.ਆਈ ਬਰਾਂਚ ਕਪੂਰਥਲਾ ਦੇ ਮੁਲਾਜ਼ਮਾਂ ਵਲੋਂ ਰੁਜ਼ਗਾਰ ਸਬੰਧੀ ਕਰਜ਼ਾ ਲੈਣ ਵਾਲੇ ਨੌਜਵਾਨਾਂ ਤੋਂ ਬੇਲੋੜੇ ਕਾਗ਼ਜ਼ਾਤ ਮੰਗ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਤੇ ਮੰਗ ਕੀਤੀ ਕਿ ਇਨ੍ਹਾਂ ਦੋਵਾਂ ਮਾਮਲਿਆਂ 'ਤੇ ਵੀ ਠੋਸ ਕਾਰਵਾਈ ਅਮਲ 'ਚ ਲਿਆਂਦੀ ਜਾਵੇ | ਧਰਨੇ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਬਾਊਪੁਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੇ | ਇਸ ਮੌਕੇ ਪਰਮਜੀਤ ਸਿੰਘ ਜੱਬੋਵਾਲ, ਹਾਕਮ ਸਿੰਘ ਸ਼ਾਹਜਹਾਨਪੁਰ, ਮਨਜੀਤ ਸਿੰਘ ਖੀਰਾਂਵਾਲੀ, ਸੁਖਪ੍ਰੀਤ ਸਿੰਘ ਪੱਸਣ ਕਦੀਮ, ਪਰਮਜੀਤ ਸਿੰਘ ਪੱਕਾ ਕੋਠਾ, ਜੋਬਨ ਸਿੰਘ ਡਡਵਿੰਡੀ, ਅਮਰ ਸਿੰਘ ਛੰਨਾ ਸ਼ੇਰ ਸਿੰਘ, ਵਿੱਕੀ ਜੈਨਪੁਰ, ਸ਼ੇਰ ਸਿੰਘ ਮਹੀਵਾਲ, ਬਲਜਿੰਦਰ ਸਿੰਘ ਸ਼ੇਰਪੁਰ ਆਦਿ ਹਾਜ਼ਰ ਸਨ |
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਪਲਾਹੀ ਰੋਡ 'ਤੇ ਇੱਕ ਨੌਜਵਾਨ ਨੂੰ ਘੇਰ ਕੇ ਉਸ ਦੀ ਕੁੱਟਮਾਰ ਕਰਕੇ ਉਸ ਨੰੂ ਜ਼ਖਮੀ ਕਰ ਦਿੱਤਾ | ਜ਼ਖਮੀ ਵਿਅਕਤੀ ਦੀ ਪਛਾਣ ਵਿਨੈ ਸ਼ਰਮਾ ਵਾਸੀ ਹਦੀਆਬਾਦ ਵਜੋਂ ਹੋਈ ਹੈ | ਘਟਨਾ ਸਬੰਧੀ ਜ਼ਖਮੀ ਨੌਜਵਾਨ ਨੇ ਦੱਸਿਆ ਕਿ ...
ਕਪੂਰਥਲਾ, 28 ਸਤੰਬਰ (ਸਡਾਨਾ)-ਬੀਤੇ ਇਕ ਹਫ਼ਤੇ ਤੋਂ ਭੇਦਭਰੀ ਹਾਲਤ 'ਚ ਲਾਪਤਾ ਹੋਈ ਵਿਆਹੁਤਾ ਔਰਤ ਨਵਜੋਤ ਕੌਰ ਬਾਰੇ ਅਜੇ ਤੱਕ ਕੋਈ ਉੱਗ-ਸੁੱਗ ਨਹੀਂ ਲੱਗ ਰਹੀ | ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਵਿਆਹੁਤਾ ਦੇ ਪਤੀ ਕਮਲਜੀਤ ਸਿੰਘ ਵਾਸੀ ਮੁਹੱਲਾ ਅਰਫ਼ਵਾਲਾ ਨੇ ...
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ-ਜੰਡਿਆਲਾ ਸੜਕ 'ਤੇ ਸਥਿਤ ਦਰਵੇਸ਼ ਪਿੰਡ ਵਿਖੇ ਇੱਕ ਸੈਨੇਟਰੀ ਦੀ ਦੁਕਾਨ 'ਚ ਅੱਜ ਤੜਕਸਾਰ ਦੌਰਾਨ ਚੋਰ ਲੱਖਾਂ ਰੁਪਏ ਦੀ ਕੀਮਤ ਦਾ ਸਾਮਾਨ ਲੈ ਕੇ ਫ਼ਰਾਰ ਹੋ ਗਏ | ਦੁਕਾਨ ਮਾਲਕ ਅਮਰਜੀਤ (ਨਿਊ ਗੁਰੂ ਨਾਨਕ ਸਬਮਰਸੀਬਲ ...
ਕਪੂਰਥਲਾ, 28 ਸਤੰਬਰ (ਸਡਾਨਾ)-ਰਿਆਸਤੀ ਸ਼ਹਿਰ ਦੇ ਬਾਜ਼ਾਰਾਂ 'ਚ ਖਸਤਾ ਹਾਲਤ ਇਮਾਰਤਾਂ ਜੋ ਕਿ ਹਾਦਸਿਆਂ ਦਾ ਕਾਰਨ ਬਣ ਸਕਦੀਆਂ ਹਨ, ਨੂੰ ਢਾਹੁਣ ਦੀ ਮੰਗ ਨੂੰ ਲੈ ਕੇ ਪਿਛਲੇ ਦਿਨਾਂ ਤੋਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਵੀ ਰਾਜਪੂਤ ਦੀ ਅਗਵਾਈ ਹੇਠ ਨਗਰ ਨਿਗਮ ...
ਕਪੂਰਥਲਾ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ 114ਵੀਂ ਜਨਮ ਵਰ੍ਹੇਗੰਢ ਦੇ ਸਬੰਧ ਵਿਚ ਅੱਜ ਵੱਖ-ਵੱਖ ਸੰਸਥਾਵਾਂ ਵਲੋਂ ਸਮਾਗਮ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਇਸੇ ਸਬੰਧ ਵਿਚ ਹੀ ਸ਼ੋ੍ਰਮਣੀ ਅਕਾਲੀ ਦਲ ਨਾਲ ਸਬੰਧਿਤ ...
ਨਡਾਲਾ, 28 ਸਤੰਬਰ (ਮਾਨ)-ਸਾਹਿਬਜ਼ਾਦਾ ਜ਼ੋਰਾਵਰ ਸਿੰਘ ਪਬਲਿਕ ਸਕੂਲ, ਨਡਾਲਾ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ 'ਚ ਅੱਵਲ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ | ਪਿ੍. ਪਰਮਿੰਦਰ ਕੌਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਵੀਂ ...
ਢਿਲਵਾਂ, 28 ਸਤੰਬਰ (ਗੋਬਿੰਦ ਸੁਖੀਜਾ)-ਬੀਤੇ ਦਿਨੀਂ ਇਕ ਸੜਕ ਦੁਰਘਟਨਾ 'ਚ ਇਕ ਬਜ਼ੁਰਗ ਦੇ ਗੰਭੀਰ ਜ਼ਖਮੀ ਹੋ ਜਾਣ ਦਾ ਸਮਾਚਾਰ ਮਿਲਿਆ ਸੀ, ਇਸ ਸਬੰਧੀ ਥਾਣਾ ਮੁਖੀ ਢਿਲਵਾਂ ਸੁਖਵਿੰਦਰ ਸਿੰਘ ਦਿਉਲ, ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਉਕਤ ਐਕਸੀਡੈਂਟ ਰੇਲਵੇ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਸਿਹਤ ਵਿਭਾਗ ਵਲੋਂ ਪ੍ਰਵਾਸੀ ਮਜ਼ਦੂਰਾਂ ਦੇ 0 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਚਲਾਈ ਗਈ 3 ਰੋਜ਼ਾ ਮੁਹਿੰਮ ਦੇ ਅੱਜ ਆਖ਼ਰੀ ਦਿਨ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ 15353 ਬੱਚਿਆਂ ਨੂੰ ਪੋਲੀਓ ਰੋਕੂ ...
ਕਪੂਰਥਲਾ, 28 ਸਤੰਬਰ (ਸਡਾਨਾ)-ਜ਼ਿਲ੍ਹੇ 'ਚ ਅੱਜ ਕੋਰੋਨਾ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 190 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 17828 ਹੈ, ਜਿਨ੍ਹਾਂ ਵਿਚੋਂ 3 ਐਕਟਿਵ ਮਾਮਲੇ ਹਨ ਤੇ 17271 ਮਰੀਜ਼ ਸਿਹਤਯਾਬ ਹੋ ਚੁੱਕੇ ਹਨ | ...
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ)-ਸਦਰ ਪੁਲੀਸ ਨੇ ਦੜਾ ਸੱਟਾ ਲਗਾਉਣ ਦੇ ਮਾਮਲੇ 'ਚ ਦੋ ਵਿਅਕਤੀਆਂ ਖ਼ਿਲਾਫ਼ ਗੈਬਲਿੰਗ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸਦਰ ਪੁਲਿਸ ਦੇ ਏ.ਐੱਸ.ਆਈ ਗੁਰਨੇਕ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ...
ਤਲਵੰਡੀ ਚੌਧਰੀਆਂ, 28 ਸਤੰਬਰ (ਪਰਸਨ ਲਾਲ ਭੋਲਾ)-ਪੀਰ ਬਾਬਾ ਸ਼ਾਹ ਮੁਹੰਮਦ ਬੁਖ਼ਾਰੀ ਦੀ ਯਾਦ ਵਿਚ ਗ੍ਰਾਮ ਪੰਚਾਇਤ ਤੇ ਛਿੰਝ ਮੇਲਾ ਕਮੇਟੀ ਮਸੀਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਪਿੰਡ ਕਾਲੇਵਾਲ, ਭਗਤਪੁਰ, ਡੌਲਾ, ਅਮਾਨੀਪੁਰ, ਕਾਲਰੂ, ਰੰਗੀਨਪੁਰ ਤੇ ਪ੍ਰਵਾਸੀ ਭਾਰਤੀ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ ਵਲੋਂ ਮੱਕੀ ਵਿਚ ਫਾਲ ਆਰਮੀ ਵਰਮ ਦੀ ਰੋਕਥਾਮ ਤੇ ਝੋਨੇ ਦੀ ਪਰਾਲੀ ਦੀ ਸੁਚਾਰੂ ਸਾਂਭ-ਸੰਭਾਲ ਤੇ ਖੇਤ ਦਿਵਸ 30 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਸੁਲਤਾਨਪੁਰ ...
ਫਗਵਾੜਾ, 28 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਢਾਡੀ ਦਰਬਾਰ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਪਿੰਡ ਨੌਰੰਗਸ਼ਾਹਪੁਰ ਵਿਖੇ ਢਾਡੀ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਪਿੰਡ ਭਾਗੋ ਬੁੱਢਾ ਦੇ ਦਰਬਾਰ ਪੰਜ ਪੀਰ ਵਿਖੇ ਸਾਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਬਾਬਾ ਸ਼ਿੰਗਾਰਾ ਦੀ ਅਗਵਾਈ ਹੇਠ ਦਰਬਾਰ ...
ਬੇਗੋਵਾਲ, 28 ਸਤੰਬਰ (ਸੁਖਜਿੰਦਰ ਸਿੰਘ)-ਸਥਾਨਕ ਕਸਬੇ 'ਚ ਅਦਾਰਾ ਰੂਹ ਪੰਜਾਬੀ ਦੀ ਮਾਸਿਕ ਮੀਟਿੰਗ ਆਈ.ਸੀ. ਨੰਦਾ ਪੁਰਸਕਾਰ ਜੇਤੂ ਨਾਟਕਕਾਰ ਪ੍ਰੋ: ਸਤਵਿੰਦਰ ਬੇਗੋਵਾਲੀਆ ਦੀ ਪ੍ਰਧਾਨਗੀ ਹੇਠ ਬੇਗੋਵਾਲ ਵਿਖੇ ਹੋਈ | ਜਿਸ ਵਿਚ ਪੂਰੀ ਸਾਹਿਤਕ ਟੀਮ ਨੇ ਸ਼ਿਰਕਤ ਕੀਤੀ | ...
ਬੇਗੋਵਾਲ, 28 ਸਤੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਸੇਵਾ ਬੇਗੋਵਾਲ ਵਲੋਂ ਕਲੱਬ ਦੇ ਪ੍ਰਧਾਨ ਚੈਂਕੀ ਸਡਾਨਾ ਦੀ ਅਗਵਾਈ ਹੇਠ ਬੇਗੋਵਾਲ 'ਚ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ | ਇਸ ਮੌਕੇ ਪ੍ਰਧਾਨ ਚੈਂਕੀ ਸਡਾਨਾ ਨੇ ਸਮੂਹ ਲਾਇਨ ਮੈਂਬਰਾਂ ...
ਬੇਗੋਵਾਲ, 28 ਸਤੰਬਰ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਵਲੋਂ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਪ੍ਰੇਮ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ | ਇਸ ਮੌਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦਿਆਂ ਕਲੱਬ ਵਲੋਂ ਲੱਡੂ ਵੰਡੇ ਗਏ | ...
ਤਲਵੰਡੀ ਚੌਧਰੀਆਂ, 28 ਸਤੰਬਰ (ਪਰਸਨ ਲਾਲ ਭੋਲਾ)-ਸ਼ਹੀਦ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੁਸਾਇਟੀ, ਗ੍ਰਾਮ ਪੰਚਾਇਤ ਤੇ ਕਿਰਤੀ ਕਿਸਾਨ ਯੂਨੀਅਨ (ਪੰਜਾਬ) ਤਲਵੰਡੀ ਚੌਧਰੀਆਂ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸ਼ਹੀਦ ਦੇ ਬੁੱਤ 'ਤੇ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਪੰਜਾਬ ਰੋਡਵੇਜ਼, ਪਨਬਸ, ਪੀ.ਆਰ.ਟੀ.ਸੀ. ਕੰਟਰੈਕਟ ਵਰਕਰ ਯੂਨੀਅਨ ਵਲੋਂ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਸਬੰਧੀ ਪੀ.ਆਰ.ਟੀ.ਸੀ. ਦੇ ਕਪੂਰਥਲਾ ਡੀਪੂ ਮੂਹਰੇ ਇਕ ਸੰਖੇਪ ਜਿਹਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਯੂਨੀਅਨ ਦੇ ਸਕੱਤਰ ...
ਸੁਲਤਾਨਪੁਰ ਲੋਧੀ, 28 ਸਤੰਬਰ (ਥਿੰਦ, ਹੈਪੀ)-ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੋਂਦ ਵਿਚ ਆਈ ਸੰਸਥਾ 'ਨਸ਼ਾ ਮੁਕਤ ਖ਼ੁਸ਼ਹਾਲ ਪੰਜਾਬ' ਵਲੋਂ ਅੱਜ ਪਿੰਡ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਧਾਰਮਿਕ ਸਮਾਗਮ ਤੋਂ ਬਾਅਦ ਅਰਦਾਸ ਕਰਨ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਰਾਗੀ ਭਾਈ ਬਲਜਿੰਦਰ ਸਿੰਘ ਜੋੜੀ ਵਾਲਾ ਦਾ ਤਬਾਦਲਾ ਸ੍ਰੀ ਗੋਇੰਦਵਾਲ ਸਿੰਘ ਦਾ ਕਰ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਨਵੇਂ ਅਕਾਦਮਿਕ ਵਰ੍ਹੇ ਦੀ ਆਰੰਭਤਾ ਮੌਕੇ ਕਾਲਜ ਵਿਚ ਇਕ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਵਮ ਗੋਇਲ ਤੇ ਉਨ੍ਹਾਂ ਦੀ ਪਤਨੀ ਸੋਫੀਆ ਗੋਇਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ...
ਕਪੂਰਥਲਾ, 28 ਸਤੰਬਰ (ਸਡਾਨਾ)-ਰਿਆਸਤੀ ਸ਼ਹਿਰ ਦੇ ਸ਼ਾਲੀਮਾਰ ਬਾਗ ਵਿਖੇ ਹੈਰੀਟੇਜ ਇੰਡੀਅਨ ਕਾਰਨੀਵਾਲ ਮੇਲਾ ਬੀਤੇ ਕੁੱਝ ਦਿਨਾਂ ਤੋਂ ਚੱਲ ਰਿਹਾ ਹੈ, ਜੋ ਕਿ 3 ਅਕਤੂਬਰ ਤੱਕ ਜਾਰੀ ਰਹੇਗਾ | ਕੋਰੋਨਾ ਦੇ ਮਾਮਲੇ ਘਟਣ ਤੋਂ ਬਾਅਦ ਸਰਕਾਰ ਵਲੋਂ ਪਾਬੰਦੀਆਂ ਘਟਾਉਣ ਉਪਰੰਤ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਧਰਮ ਪ੍ਰਚਾਰ ਕਮੇਟੀ ਵਲੋਂ ਸਕੱਤਰ ਸਿਮਰਜੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਗੁਰਪ੍ਰੀਤ ਕੌਰ ਦੇ ...
ਫਗਵਾੜਾ, 28 ਸਤੰਬਰ (ਹਰੀਪਾਲ, ਕਿੰਨੜਾ)-ਲੋਕ ਇਨਸਾਫ਼ ਪਾਰਟੀ ਦਾ ਇਕ ਵਫ਼ਦ ਪਾਰਟੀ ਦੇ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਜਰਨੈਲ ਨੰਗਲ ਦੀ ਅਗਵਾਈ ਵਿਚ ਤਹਿਸੀਲਦਾਰ ਫਗਵਾੜਾ ਨੂੰ ਮਿਲਿਆ ਤੇ ਪੰਜਾਬ ਦੇ ਮੁੱਖ ਮੰਤਰੀ, ਸਿੱਖਿਆ ਮੰਤਰੀ, ਡਿਪਟੀ ਕਮਿਸ਼ਨਰ, ਜ਼ਿਲ੍ਹਾ ...
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਐੱਮ. ਕਾਮ. ਸਮੈਸਟਰ ਦੂਸਰਾ ਦੇ ਨਤੀਜਿਆਂ 'ਚ ਇੱਥੋਂ ਦੇ ਕਮਲਾ ਨਹਿਰੂ ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਸ਼ਿਵਾਨੀ, ਹਰਲੀਨ ਕੌਰ ਤੇ ਤਨਮੀਨ ਕੌਰ ਨੇ ਕਾਲਜ 'ਚੋਂ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਭਾਰਤ ਬੰਦ ਨੂੰ ਲੈ ਕੇ ਜਿੱਥੇ ਸ਼ਹਿਰਾਂ ਵਿਚ ਕਾਫ਼ੀ ਉਤਸ਼ਾਹ ਸੀ, ਉੱਥੇ ਪਿੰਡਾਂ ਵਿਚ ਕਿਸਾਨਾਂ ਦੇ ਜੋਸ਼ ਨੂੰ ਵੇਖਦਿਆਂ ਹੁਣ ਵੀ ਮੋਦੀ ...
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਅਪੀਡਾ ਦੇ ਸਹਿਯੋਗ ਨਾਲ 'ਸਬਜ਼ੀਆਂ ਦੀ ਸੁਚੱਜੀ ਕਾਸ਼ਤ, ਭੰਡਾਰਨ, ਪ੍ਰੋਸੈਸਿੰਗ ਤੇ ਨਿਰਯਾਤ' ਸਬੰਧੀ ਕਿਸਾਨ ਮੇਲਾ ਲਗਾਇਆ ਗਿਆ, ਜਿਸ 'ਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਤੋਂ ਕਿਸਾਨ ...
ਫਗਵਾੜਾ, 28 ਸਤੰਬਰ (ਤਰਨਜੀਤ ਸਿੰਘ ਕਿੰਨੜਾ)-ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ਵਿਚ 'ਚੋਣਾਂ ਜਿੱਤਣ ਲਈ ਮੁੱਖ ਮੰਤਰੀ ਦੇ ਚਿਹਰੇ ਐਲਾਨਣੇ ਤੇ ਲੋਕਤੰਤਰਿਕ ਕਦਰਾਂ ਕੀਮਤਾਂ' ਵਿਸ਼ੇ 'ਤੇ ਵੈਬੀਨਾਰ ਕਰਵਾਇਆ ...
ਡਡਵਿੰਡੀ, 28 ਸਤੰਬਰ (ਦਿਲਬਾਗ ਸਿੰਘ ਝੰਡ)-ਸ੍ਰੀ ਦਸਮੇਸ਼ ਹਸਪਤਾਲ ਸੁਲਤਾਨਪੁਰ ਲੋਧੀ ਵਲੋਂ ਲਾਂਟੀਆਂਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਰਪੰਚ ਬਲਬੀਰ ਸਿੰਘ ਨੇ ਕੀਤਾ | ਉਪਰੰਤ ਔਰਤਾਂ ਦੇ ਰੋਗਾਂ ਦੇ ...
ਕਪੂਰਥਲਾ, 28 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਇੰਡੀਅਨ ਰੇਲਵੇ ਇੰਪਲਾਈਜ਼ ਫੈੱਡਰੇਸ਼ਨ ਵਲੋਂ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੀ ਰਾਸ਼ਟਰੀ ਮੁਦਰੀਕਰਨ ਪਾਈਪਲਾਈਨ ਯੋਜਨਾ ਤਹਿਤ ਵੱਖ-ਵੱਖ ਜਨਤਕ ਅਦਾਰਿਆਂ ਦੇ ਕੀਤੇ ਜਾ ਰਹੇ ਨਿੱਜੀਕਰਨ ਬਾਰੇ ਜਾਗਰੂਕ ਕਰਨ ਦੇ ...
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ)-ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਅਚਾਨਕ ਦਿੱਤੇ ਅਸਤੀਫ਼ੇ ਤੋਂ ਬਾਅਦ ਭਾਜਪਾ ਮੰਡਲ ਪ੍ਰਧਾਨ ਪਰਮਜੀਤ ਸਿੰਘ ਚਾਚੋਕੀ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਟੀ.ਵੀ ਤੇ ਕਾਮੇਡੀ ਸਰਕਸ ਕਰਦੇ ਹੋਏ ਕਾਂਗਰਸ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਫਾਰਮ ਸਲਾਹਕਾਰ ਕੇਂਦਰ ਕਪੂਰਥਲਾ ਵਲੋਂ ਰਸਾਇਣਾਂ ਦੇ ਅੰਸ਼ਮੁਕਤ ਬਾਸਮਤੀ ਦੀ ਪੈਦਾਵਾਰ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਖੇਤਰੀ ਖੋਜ ਕੇਂਦਰ ਦੇ ਸਹਿਯੋਗ ਨਾਲ ਪਿੰਡ ਸੰਗੋਜਲਾ ਵਿਚ ਖੇਤ ਦਿਵਸ ...
ਕਪੂਰਥਲਾ, 28 ਸਤੰਬਰ (ਅਮਰਜੀਤ ਕੋਮਲ)-ਬਹੁਜਨ ਸਮਾਜ ਪਾਰਟੀ ਅੰਬੇਡਕਰ ਦੇ ਕੌਮੀ ਪ੍ਰਧਾਨ ਦੇਵੀ ਦਾਸ ਨਾਹਰ, ਜਿਨ੍ਹਾਂ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਸੀ, ਦਾ ਅੰਤਿਮ ਸਸਕਾਰ ਕਪੂਰਥਲਾ ਦੇ ਲਕਸ਼ਮੀ ਨਗਰ ਨੇੜਲੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ...
ਫਗਵਾੜਾ, 28 ਸਤੰਬਰ (ਹਰਜੋਤ ਸਿੰਘ ਚਾਨਾ, ਟੀ.ਡੀ. ਚਾਵਲਾ)-ਅੰਗਹੀਣ ਵਿਅਕਤੀਆਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ 34 ਅਪਾਹਜ ਵਿਅਕਤੀਆਂ ਨੂੰ ਮੋਟਰਾਈਜ਼ਡ ਟ੍ਰਾਈਸਾਈਕਲ ਦਿੱਤੇ ਜਾਣ ਦਾ ਐਲਾਨ ਕੀਤਾ ਹੈ | ਅੱਜ ਇੱਥੇ ...
ਨਡਾਲਾ, 28 ਸਤੰਬਰ (ਮਾਨ)-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਭੁਲੱਥ ਲਈ ਇੰਜੀਨੀਅਰਿੰਗ ਕਾਲਜ ਦੇਣ ਦਾ ਐਲਾਨ ਦਾ ਜ਼ੋਰਦਾਰ ਸਵਾਗਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਮਾਸਟਰ ਬਲਦੇਵ ਰਾਜ ਨਡਾਲਾ ਨੇ ਮੰਗ ਕੀਤੀ ਕਿ ਇਹ ਇੰਜੀਨੀਅਰਿੰਗ ਕਾਲਜ ...
ਕਪੂਰਥਲਾ, 28 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਸਵੀਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਇਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਜਤਿੰਦਰ ਕੌਰ ਧੀਰ ਦੀ ...
ਡਡਵਿੰਡੀ, 28 ਸਤੰਬਰ (ਦਿਲਬਾਗ ਸਿੰਘ ਝੰਡ)-ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਡੱਲਾ ਦੀ ਦੂਜੀ ਮੰਜ਼ਿਲ ਦਾ ਲੈਂਟਰ ਬਾਬਾ ਜੱਗਾ ਸਿੰਘ ਕਾਰਸੇਵਾ ਵਾਲੇ ਅਤੇ ਬਿਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਪਾਇਆ ਗਿਆ | ਇਸ ਮੌਕੇ ਭਾਈ ਪਾਰੋ ਜੀ ਸੰਸਥਾ ਦੇ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਸਥਾਨਕ ਮੁਹੱਲਾ ਮਹਿਤਾਬਗੜ ਦੇ ਵਾਰਡ ਨੰਬਰ-36 'ਚ ਪਾਰਟੀ ਦੀ ਮਹਿਲਾ ਵਿੰਗ ਦੀ ਕਪੂਰਥਲਾ ਹਲਕੇ ਦੀ ਉੱਪ ਪ੍ਰਧਾਨ ਜਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਨੂੰ ਜ਼ਿਲ੍ਹਾ ...
ਕਪੂਰਥਲਾ, 28 ਸਤੰਬਰ (ਸਡਾਨਾ)-ਬੀਤੇ ਦਿਨ ਸ਼ਹਿਰ ਵਿਚ ਵਾਪਰੇ ਦੋ ਵੱਖ-ਵੱਖ ਦਰਦਨਾਕ ਸੜਕ ਹਾਦਸਿਆਂ ਵਿਚ ਇਕ ਸਕੂਲੀ ਵਿਦਿਆਰਥੀ ਸਮੇਤ ਇਕ ਲੜਕੀ ਦੀ ਹੋਈ ਮੌਤ ਦੇ ਮਾਮਲੇ 'ਤੇ ਦੁੱਖ ਪ੍ਰਗਟ ਕਰਦਿਆਂ ਐਡਵੋਕੇਟ ਚੰਦਨ ਪੁਰੀ ਨੇ ਦੱਸਿਆ ਕਿ ਆਏ ਦਿਨ ਬਲੈਕ ਸਪਾਟ 'ਤੇ ਛੋਟੀ ...
ਨਡਾਲਾ, 28 ਸਤੰਬਰ (ਮਾਨ)-ਸਾਬਕਾ ਸਰਪੰਚ ਅਤੇ ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਪੁਰਦਲ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਦੇ ਜਥੇ ਨੇ ...
ਹੁਸੈਨਪੁਰ, 28 ਸਤੰਬਰ (ਸੋਢੀ)-ਭੁਲਾਣਾ ਮਿਜੋਰਟੀ ਗਰੁੱਪ ਵਲੋਂ ਗਰਾਮ ਪੰਚਾਇਤ ਸੈਦੋ ਭੁਲਾਣਾ, ਗਰਾਮ ਪੰਚਾਇਤ ਲੋਧੀ ਭੁਲਾਣਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਉਣ ਲਈ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਵਿਸ਼ਵ ਸੂਫ਼ੀ ਸੰਤ ਸਮਾਜ ਯੂਨਿਟ ਸੁਲਤਾਨਪੁਰ ਲੋਧੀ ਕਮੇਟੀ ਵਲੋਂ ਵਿਸ਼ਵ ਸੂਫ਼ੀ ਸੰਤ ਸਮਾਜ ਦੀ ਅਹਿਮ ਬੈਠਕ ਸ਼ਤਾਬਗੜ ਰੋਡ ਸਿੱਧ ਬਾਬਾ ਬਾਲਕ ਨਾਥ ਮੰਦਿਰ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਹੋਈ, ਜਿਸ 'ਚ ਮੁੱਖ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਭਾਰਤ ਜੀਵਨ ਬੀਮਾ ਨਿਗਮ 'ਚ ਵਿਸ਼ਵਾਸ਼ ਰੱਖਣ ਵਾਲੇ ਹਰੇਕ ਵਿਅਕਤੀ ਨੂੰ ਵਧੀਆ ਸੇਵਾਵਾਂ ਦੇਣਾ ਸਾਡਾ ਮੁੱਢਲਾ ਫ਼ਰਜ਼ ਹੈ | ਇਹ ਸ਼ਬਦ ਕਪੂਰ ਸਿੰਘ ਸੀਨੀਅਰ ਡਵੀਜ਼ਨਲ ਮੈਨੇਜਰ ਜਲੰਧਰ ਮੰਡਲ ਨੇ ਨਿਗਮ ਦੀ ਕਪੂਰਥਲਾ ਬ੍ਰਾਂਚ ਦੇ ਦੌਰੇ ...
ਨਡਾਲਾ, 28 ਸਤੰਬਰ (ਮਾਨ)-ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਹਲਕਾ ਭੁਲੱਥ ਲਈ ਇੰਜੀਨੀਅਰਿੰਗ ਕਾਲਜ ਦੇਣ ਦਾ ਐਲਾਨ ਦਾ ਜ਼ੋਰਦਾਰ ਸਵਾਗਤ ਕਰਦਿਆਂ ਸੀਨੀਅਰ ਕਾਂਗਰਸ ਆਗੂ ਮਾਸਟਰ ਬਲਦੇਵ ਰਾਜ ਨਡਾਲਾ ਨੇ ਮੰਗ ਕੀਤੀ ਕਿ ਇਹ ਇੰਜੀਨੀਅਰਿੰਗ ਕਾਲਜ ...
ਕਪੂਰਥਲਾ, 28 ਸਤੰਬਰ (ਸਡਾਨਾ)-ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਸਵੀਪ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਸਬੰਧੀ ਜਾਗਰੂਕ ਕਰਨ ਲਈ ਇਕ ਆਨਲਾਈਨ ਸੈਮੀਨਾਰ ਕਰਵਾਇਆ ਗਿਆ | ਕਾਲਜ ਪਿ੍ੰਸੀਪਲ ਜਤਿੰਦਰ ਕੌਰ ਧੀਰ ਦੀ ...
ਡਡਵਿੰਡੀ, 28 ਸਤੰਬਰ (ਦਿਲਬਾਗ ਸਿੰਘ ਝੰਡ)-ਪਰਮਹੰਸ ਭਾਈ ਪਾਰੋ ਜੀ ਗੁਰਮਤਿ ਸੰਗੀਤ ਕਲਾ ਕੇਂਦਰ ਡੱਲਾ ਦੀ ਦੂਜੀ ਮੰਜ਼ਿਲ ਦਾ ਲੈਂਟਰ ਬਾਬਾ ਜੱਗਾ ਸਿੰਘ ਕਾਰਸੇਵਾ ਵਾਲੇ ਅਤੇ ਬਿਕਰਮਜੀਤ ਸਿੰਘ ਦੀ ਦੇਖ-ਰੇਖ ਹੇਠ ਪਾਇਆ ਗਿਆ | ਇਸ ਮੌਕੇ ਭਾਈ ਪਾਰੋ ਜੀ ਸੰਸਥਾ ਦੇ ...
ਕਪੂਰਥਲਾ, 28 ਸਤੰਬਰ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਅਹੁਦੇਦਾਰਾਂ ਦੀ ਇਕ ਮੀਟਿੰਗ ਸਥਾਨਕ ਮੁਹੱਲਾ ਮਹਿਤਾਬਗੜ ਦੇ ਵਾਰਡ ਨੰਬਰ-36 'ਚ ਪਾਰਟੀ ਦੀ ਮਹਿਲਾ ਵਿੰਗ ਦੀ ਕਪੂਰਥਲਾ ਹਲਕੇ ਦੀ ਉੱਪ ਪ੍ਰਧਾਨ ਜਸਵਿੰਦਰ ਕੌਰ ਦੇ ਗ੍ਰਹਿ ਵਿਖੇ ਹੋਈ | ਮੀਟਿੰਗ ਨੂੰ ਜ਼ਿਲ੍ਹਾ ...
ਕਪੂਰਥਲਾ, 28 ਸਤੰਬਰ (ਸਡਾਨਾ)-ਬੀਤੇ ਦਿਨ ਸ਼ਹਿਰ ਵਿਚ ਵਾਪਰੇ ਦੋ ਵੱਖ-ਵੱਖ ਦਰਦਨਾਕ ਸੜਕ ਹਾਦਸਿਆਂ ਵਿਚ ਇਕ ਸਕੂਲੀ ਵਿਦਿਆਰਥੀ ਸਮੇਤ ਇਕ ਲੜਕੀ ਦੀ ਹੋਈ ਮੌਤ ਦੇ ਮਾਮਲੇ 'ਤੇ ਦੁੱਖ ਪ੍ਰਗਟ ਕਰਦਿਆਂ ਐਡਵੋਕੇਟ ਚੰਦਨ ਪੁਰੀ ਨੇ ਦੱਸਿਆ ਕਿ ਆਏ ਦਿਨ ਬਲੈਕ ਸਪਾਟ 'ਤੇ ਛੋਟੀ ...
ਨਡਾਲਾ, 28 ਸਤੰਬਰ (ਮਾਨ)-ਸਾਬਕਾ ਸਰਪੰਚ ਅਤੇ ਜਾਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਪੁਰਦਲ ਦੇ ਅੰਤਿਮ ਅਰਦਾਸ ਸਮਾਗਮ ਮੌਕੇ ਸ੍ਰੀ ਆਖੰਡ ਪਾਠ ਦੇ ਭੋਗ ਪਾਏ ਗਏ, ਉਪਰੰਤ ਗੁਰਦੁਆਰਾ ਬਾਉਲੀ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਦੇ ਜਥੇ ਨੇ ...
ਹੁਸੈਨਪੁਰ, 28 ਸਤੰਬਰ (ਸੋਢੀ)-ਭੁਲਾਣਾ ਮਿਜੋਰਟੀ ਗਰੁੱਪ ਵਲੋਂ ਗਰਾਮ ਪੰਚਾਇਤ ਸੈਦੋ ਭੁਲਾਣਾ, ਗਰਾਮ ਪੰਚਾਇਤ ਲੋਧੀ ਭੁਲਾਣਾ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਉਣ ਲਈ ...
ਸੁਲਤਾਨਪੁਰ ਲੋਧੀ, 28 ਸਤੰਬਰ (ਨਰੇਸ਼ ਹੈਪੀ, ਥਿੰਦ)-ਵਿਸ਼ਵ ਸੂਫ਼ੀ ਸੰਤ ਸਮਾਜ ਯੂਨਿਟ ਸੁਲਤਾਨਪੁਰ ਲੋਧੀ ਕਮੇਟੀ ਵਲੋਂ ਵਿਸ਼ਵ ਸੂਫ਼ੀ ਸੰਤ ਸਮਾਜ ਦੀ ਅਹਿਮ ਬੈਠਕ ਸ਼ਤਾਬਗੜ ਰੋਡ ਸਿੱਧ ਬਾਬਾ ਬਾਲਕ ਨਾਥ ਮੰਦਿਰ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਹੋਈ, ਜਿਸ 'ਚ ਮੁੱਖ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX