ਤਾਜਾ ਖ਼ਬਰਾਂ


13 ਆਧੁਨਿਕ ਪਿਸਤੌਲ ਅਤੇ 38 ਜਿੰਦਾ ਕਾਰਤੂਸਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ
. . .  1 minute ago
ਨਵੀਂ ਦਿੱਲੀ,18 ਜਨਵਰੀ - ਦਿੱਲੀ ਪੁਲਿਸ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਡੀ.ਸੀ.ਪੀ. ਬਾਹਰੀ ਉੱਤਰੀ ਬ੍ਰਿਜੇਂਦਰ ਯਾਦਵ ਦੇ ਅਨੁਸਾਰ ਇਕ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ ਜਿਸ ਦੇ ਬੈਕਪੈਕ ਵਿਚ 13 ਆਧੁਨਿਕ ਪਿਸਤੌਲ ਅਤੇ 38 ਜਿੰਦਾ ਕਾਰਤੂਸ ...
ਪਿਛਲੇ 24 ਘੰਟਿਆਂ ਵਿਚ 2 ਲੱਖ ਤੋਂ ਵਧ ਕੋਰੋਨਾ ਮਾਮਲੇ ਆਏ ਸਾਹਮਣੇ
. . .  50 minutes ago
ਨਵੀਂ ਦਿੱਲੀ,18 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,38,018 ਕੋਵਿਡ ਮਾਮਲੇ (ਕੱਲ੍ਹ ਨਾਲੋਂ 20,071 ਘੱਟ) ਸਾਹਮਣੇ ਆਏ ਹਨ | 310 ਮੌਤਾਂ ਅਤੇ 1,57,421 ਰਿਕਵਰੀ ਦੀ ਰਿਪੋਰਟ ਦਰਜ ਕੀਤੀ ਗਈ...
ਸਿਹਤ ਮੰਤਰਾਲੇ ਨੇ 12-14 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਅਜੇ ਨਹੀਂ ਲਿਆ ਕੋਈ ਫ਼ੈਸਲਾ
. . .  56 minutes ago
ਨਵੀਂ ਦਿੱਲੀ, 18 ਜਨਵਰੀ - ਕੇਂਦਰੀ ਸਿਹਤ ਮੰਤਰਾਲੇ ਵਲੋਂ 12-14 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ | ਅਧਿਕਾਰਤ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ...
ਅਲਬਰਟਾ 'ਚ ਕੋਵਿਡ-19 ਦੇ 15886 ਨਵੇਂ ਮਾਮਲੇ ਹੋਏ ਦਰਜ, 23 ਨਵੀਆਂ ਮੌਤਾਂ
. . .  about 1 hour ago
ਕੈਲਗਰੀ, 18 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 3 ਦਿਨਾਂ ਦੀ ਆਈ ਕੋਵਿਡ-19 ਦੀ ਰਿਪੋਰਟ ਮੁਤਾਬਿਕ 15886 ਨਵੇਂ ਮਾਮਲੇ ਦਰਜ ਹੋਏ ਹਨ. ਸੂਬੇ ਵਿਚ ਕੋਵਿਡ-19 ਨਾਲ 23 ਹੋਰ ਨਵੀਆਂ ਮੌਤਾਂ ਦੀ ਰਿਪੋਰਟ ਸਾਹਮਣੇ ਆਈ, ਜਿਨ੍ਹਾਂ...
ਸਾਬਕਾ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਹੋਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸਾਬਕਾ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਵਿਚ ਵਿਰੋਧੀ ਧਿਰ ਦੇ ਮੌਜੂਦਾ ਨੇਤਾ, ਐਨ ਚੰਦਰਬਾਬੂ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ...
ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 2 hours ago
ਨਵੀਂ ਦਿੱਲੀ, 18 ਜਨਵਰੀ - 4.3 ਦੀ ਤੀਬਰਤਾ ਦਾ ਭੂਚਾਲ ਸਵੇਰੇ 7:52 ਵਜੇ ਚੂਰਾਚੰਦਪੁਰ, ਮਣੀਪੁਰ, ਨਗੋਪਾ, ਮਿਜ਼ੋਰਮ ਤੋਂ 46 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿਚ ਆਇਆ ਹੈ | ਇਹ ਜਾਣਕਾਰੀ ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ...
ਪ੍ਰਧਾਨ ਮੰਤਰੀ ਮੋਦੀ ਅੱਜ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਗੱਲਬਾਤ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਮੈਦਾਨ ਵਾਰਾਣਸੀ ਵਿਚ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ, ਇਕ ਜ਼ਖ਼ਮੀ
. . .  about 2 hours ago
ਬਿਲਾਸਪੁਰ,18 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਕੋਠੀਪੁਰਾ ਵਿਚ ਏਮਜ਼ ਦੇ ਨਿਰਮਾਣ ਅਧੀਨ ਬਿਜਲੀ ਫੀਡਰ ਵਿਚ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ...
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਪ ਨੇ ਪੁਰਾਣੇ ਜੁਝਾਰੂ ਆਗੂ ਰਜਨੀਸ਼ ਦਹਿਆ ਨੂੰ ਬਣਾਇਆ ਉਮੀਦਵਾਰ
. . .  about 2 hours ago
ਫ਼ਿਰੋਜ਼ਪੁਰ,18 (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਬੀਤੇ ਦਿਨ ਆਪ ਉਮੀਦਵਾਰ ਆਸ਼ੂ ਬਾਂਗੜ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ...
ਡੇਰਾਬਸੀ ਪੰਡਵਾਲਾ ਭੱਠੇ ਤੋਂ 9 ਬੰਧੂਆ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ
. . .  about 2 hours ago
ਡੇਰਾ ਬੱਸੀ,18 ਜਨਵਰੀ (ਰਣਬੀਰ ਸਿੰਘ ਪੜ੍ਹੀ ) - ਡੇਰਾਬਸੀ ਨੇੜੇ ਪੈਂਦੇ ਪਿੰਡ ਪੰਡਵਾਲਾ ਵਿਖੇ ਸਥਿਤ ਪੀ.ਜੀ.ਐਸ. ਨਾਮਕ ਇੱਟਾਂ ਦੇ ਭੱਠੇ ਤੋਂ ਕਥਿਤ ਤੌਰ 'ਤੇ ਬੰਧੂਆ ਮਜ਼ਦੂਰੀ ਕਰ ਰਹੇ 9 ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ ਹੈ ...
⭐ਮਾਣਕ - ਮੋਤੀ⭐
. . .  about 3 hours ago
⭐ਮਾਣਕ - ਮੋਤੀ⭐
ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  1 day ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  1 day ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  1 day ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  1 day ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  1 day ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  1 day ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  1 day ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  1 day ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  1 day ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  1 day ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  1 day ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਅੱਸੂ ਸੰਮਤ 553

ਸ਼ਹੀਦ ਭਗਤ ਸਿੰਘ ਨਗਰ / ਬੰਗਾ

ਵਧੀਕ ਡਿਪਟੀ ਕਮਿਸ਼ਨਰ ਵਲੋਂ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕਤਾ ਵੈਨਾਂ ਰਵਾਨਾ

ਨਵਾਂਸ਼ਹਿਰ, 11 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਨੇ ਸੀ. ਆਰ. ਐੱਮ. ਸਕੀਮ ਦੇ ਆਈ. ਈ. ਸੀ. ਮੱਦ ਅਧੀਨ ਚਲਾਈਆਂ ਜਾ ਰਹੀਆਂ ਦੋ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਪ੍ਰਚਾਰ ਵੈਨਾਂ ਜ਼ਿਲ੍ਹੇ ਦੇ ਉਨ੍ਹਾਂ ਬਲਾਕਾਂ ਵਿਚ ਪ੍ਰਚਾਰ ਕਰਨਗੀਆਂ, ਜਿਨ੍ਹਾਂ ਵਿਚ ਪਿਛਲੇ ਸਮੇਂ ਦੌਰਾਨ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਵਪਾਰੀਆਂ ਹਨ | ਉਨ੍ਹਾਂ ਕਿਹਾ ਕਿ ਇਹ ਵੈਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦਾ ਸੰਦੇਸ਼ ਦੇਣਗੀਆਂ ਤੇ ਇਸ ਦੇ ਨਾਲ ਹੀ ਪਰਾਲੀ ਦਾ ਖੇਤਾਂ ਵਿਚ ਹੀ ਯੋਗ ਪ੍ਰਬੰਧਨ ਕਰਨ ਦਾ ਸੁਨੇਹਾ ਵੀ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਉਸ ਨੂੰ ਖੇਤਾਂ ਵਿਚ ਹੀ ਵਾਹ ਕੇ ਦੱਬ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਰਾਲੀ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ | ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ: ਰਾਜ ਕੁਮਾਰ ਨੇ ਦੱਸਿਆ ਕਿ ਵਿਭਾਗ ਵਲੋਂ ਸੀ. ਆਰ. ਐੱਮ. ਸਕੀਮ ਦੇ ਆਈ. ਈ. ਸੀ. ਮੱਦ ਅਧੀਨ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ ਦੀਵਾਰਾਂ 'ਤੇ ਪੇਂਟਿੰਗਾਂ ਕਰਵਾਈਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਕੂਲਾਂ ਵਿਚ ਪੇਂਟਿੰਗ, ਭਾਸ਼ਣ ਤੇ ਕਵਿਤਾ ਆਦਿ ਦੇ ਮੁਕਾਬਲੇ ਵੀ ਕਰਵਾਏ ਜਾਣਗੇ | ਜੋ ਪੰਚਾਇਤ, ਕਿਸਾਨ ਗਰੁੱਪ ਅਤੇ ਨਿੱਜੀ ਕਿਸਾਨ ਪਰਾਲੀ ਪ੍ਰਬੰਧਨ ਬਾਬਤ ਚੰਗਾ ਕੰਮ ਕਰਨਗੇ, ਉਨ੍ਹਾਂ ਨੂੰ ਕ੍ਰਮਵਾਰ 50 ਹਜ਼ਾਰ, 20 ਹਜ਼ਾਰ ਅਤੇ 11 ਹਜ਼ਾਰ ਰੁਪਏ ਇਨਾਮੀ ਰਾਸ਼ੀ ਵਜੋਂ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਇਕ 'ਆਈ-ਖੇਤ' ਐਪ ਜਾਰੀ ਕੀਤੀ ਗਈ ਹੈ, ਜਿਸ ਵਿਚ ਕਿਸਾਨ ਆਪਣੇ ਆਸ-ਪਾਸ ਮੌਜੂਦ ਮਸ਼ੀਨਰੀ ਦਾ ਪਤਾ ਕਰ ਸਕਦਾ ਹੈ ਅਤੇ ਉਸ ਨੂੰ ਕਿਰਾਏ 'ਤੇ ਲੈ ਸਕਦਾ ਹੈ | ਇਸ ਮੌਕੇ ਸਹਾਇਕ ਖੇਤੀਬਾੜੀ ਇੰਜੀਨੀਅਰ ਚੰਦਨ ਸ਼ਰਮਾ, ਏ.ਡੀ.ਓ. (ਇਨਫੋ) ਵਿਜੇ ਮਹੇਸ਼ੀ, ਏ.ਡੀ.ਓ. (ਟੀ. ਏ.) ਕੁਲਦੀਪ ਸਿੰਘ, ਪੀ. ਡੀ. ਆਤਮਾ ਕਮਲਦੀਪ ਸੰਘਾ ਤੇ ਹੋਰ ਅਧਿਕਾਰੀ ਹਾਜ਼ਰ ਸਨ |

ਵਿਧਾਇਕ ਮੰਗੂਪੁਰ ਵਲੋਂ ਪਿੰਡ ਸੰਤ ਨਗਰ ਬੂੰਗੜੀ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ

ਭੱਦੀ, 11 ਅਕਤੂਬਰ (ਨਰੇਸ਼ ਧੌਲ)-ਮੌਜੂਦਾ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਮੁੱਚੇ ਪਿੰਡਾਂ ਦਾ ਮਿਆਰ ਉੱਚਾ ਚੁੱਕਣ ਹਿਤ ਵਿੱਢੀ ਮੁਹਿੰਮ ਤਹਿਤ ਹਲਕਾ ਬਲਾਚੌਰ ਦੇ ਪਿੰਡ ਸੰਤ ਨਗਰ ਬੂੰਗੜੀ ਵਿਖੇ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਲੋਂ ਸੰਮਤੀ ਮੈਂਬਰ ਚੌਧਰੀ ...

ਪੂਰੀ ਖ਼ਬਰ »

ਦੁਸਹਿਰਾ ਮਨਾਉਣ ਦਾ ਰੇੜਕਾ ਵਧਿਆ: ਦੁਸਹਿਰਾ ਕਮੇਟੀ ਨੇ ਕਿਹਾ ਜਿੱਥੇ ਗੱਡਿਆ ਝੰਡਾ ਉੱਥੇ ਹੋਵੇਗਾ ਰਾਵਣ ਦਹਿਨ

ਨਵਾਂਸ਼ਹਿਰ, 11 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਨਵਾਂਸ਼ਹਿਰ ਦੀ ਉਦਯੋਗਿਕ ਸਿਖਲਾਈ ਸੰਸਥਾ 'ਚ ਇਸ ਵਾਰ ਮਨਾਏ ਜਾ ਰਹੇ ਦੁਸਹਿਰਾ ਉਤਸਵ ਦਾ ਰੇੜਕਾ ਉਸ ਵੇਲੇ ਵਧ ਗਿਆ ਜਦੋਂ ਸੰਸਥਾ ਦੇ ਪਿ੍ੰਸੀਪਲ ਵਲੋਂ ਭੇਜੀ ਚਿੱਠੀ ਦੇ ਆਧਾਰ 'ਤੇ ਨਵਾਂਸ਼ਹਿਰ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਘਰ 'ਚੋਂ 10 ਹਜ਼ਾਰ ਦੀ ਨਕਦੀ ਤੇ ਢਾਈ ਤੋਲੇ ਸੋਨਾ ਚੋਰੀ

ਰਾਹੋਂ, 11 ਅਕਤੂਬਰ (ਬਲਬੀਰ ਸਿੰਘ ਰੂਬੀ)-ਮੱਤੇਵਾੜਾ ਰੋਡ 'ਤੇ ਪਟਰੋਲ ਪੰਪ ਦੇ ਨਜ਼ਦੀਕ ਦਿਨ ਦਿਹਾੜੇ ਘਰ ਵਿਚ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ | ਜਾਣਕਾਰੀ ਅਨੁਸਾਰ ਜਗਤਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਰਾਹੋਂ-ਮੱਤੇਵਾੜਾ ਰੋਡ ਸਵੇਰੇ 10 ਵਜੇ ਆਪਣੇ ਪਿੰਡ ਭਾਰਟਾ ...

ਪੂਰੀ ਖ਼ਬਰ »

ਕੋਰੋਨਾ ਤੋਂ ਬਾਅਦ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ ਵਲੋਂ ਪੀ.ਜੀ.ਆਈ. ਲਈ ਮੁਫ਼ਤ ਬੱਸ 13 ਤੋਂ ਮੁੜ ਹੋਵੇਗੀ ਸ਼ੁਰੂ

ਟੱਪਰੀਆਂ ਖ਼ੁਰਦ, 11 ਅਕਤੂਬਰ (ਸ਼ਾਮ ਸੁੰਦਰ ਮੀਲੂ)-ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗ਼ਰੀਬਦਾਸ ਸੰਪਰਦਾਇ) ਦੀ ਸਰਬ ਸੰਗਤ ਵਲ਼ੋਂ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਰੋਜ਼ਾਨਾ ਪੀ. ਜੀ. ...

ਪੂਰੀ ਖ਼ਬਰ »

ਪੀ. ਐੱਸ. ਐੱਮ. ਐੱਸ. ਯੂ. ਵਲੋਂ ਕਲਮ ਛੋੜ ਹੜਤਾਲ ਜਾਰੀ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸੂਬਾ ਕਮੇਟੀ ਪੀ. ਐੱਸ. ਐੱਮ. ਐੱਸ. ਯੂ. ਵਲੋਂ ਲਏ ਗਏ ਫ਼ੈਸਲੇ ਅਨੁਸਾਰ 17 ਅਕਤੂਬਰ ਤੱਕ ਕਲਮ ਛੋੜ, ਕੰਪਿਊਟਰ ਬੰਦ, ਆਨਲਾਈਨ ਕੰਮ ਬੰਦ ਕੀਤਾ ਗਿਆ, ਜਿਸ ਦੇ ਮੱਦੇਨਜ਼ਰ ਅਜੇ ਸਿੱਧੂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸ਼ਹੀਦ ਭਗਤ ...

ਪੂਰੀ ਖ਼ਬਰ »

ਹੀਉਂ 'ਚ ਬਿਜਲੀ ਪੰਚਾਇਤ ਰਾਹੀਂ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

ਬੰਗਾ, 11 ਅਕਤੂਬਰ (ਕਰਮ ਲਧਾਣਾ)-ਪਿੰਡ ਹੀਉਂ ਵਿਖੇ ਬਿਜਲੀ ਵਿਭਾਗ ਵਲੋਂ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਦੀ ਮੁਹਿੰਮ ਤਹਿਤ ਬਿਜਲੀ ਪੰਚਾਇਤ ਲਗਾਈ ਗਈ, ਜਿਸ ਵਿਚ ਵਿਭਾਗ ਦੇ ਅਧਿਕਾਰੀ ਇੰਜੀਨੀਅਰ ਦੇਸ ਰਾਜ ਬੰਗੜ ਡਿਪਟੀ ਚੀਫ਼ ਇੰਜੀਨੀਅਰ ਹਲਕਾ ਨਵਾਸ਼ਹਿਰ, ...

ਪੂਰੀ ਖ਼ਬਰ »

'ਆਪ' ਬਲਾਚੌਰ ਇਕਾਈ ਨੇ ਕੱਢਿਆ ਮੋਮਬੱਤੀ ਮਾਰਚ

ਬਲਾਚੌਰ, 11 ਅਕਤੂਬਰ (ਸ਼ਾਮ ਸੁੰਦਰ ਮੀਲੂ)-ਕਸ਼ਮੀਰ ਵਾਦੀ ਵਿਖੇ ਸਕੂਲ ਅੰਦਰ ਦਾਖ਼ਲ ਹੋ ਕੇ ਘੱਟ ਗਿਣਤੀਆਂ ਨਾਲ ਸਬੰਧਤ ਅਧਿਆਪਕਾਂ ਦੇ ਬੀਤੇ ਦਿਨੀਂ ਹੋਏ ਕਤਲ ਨੂੰ ਲੈ ਕੇ ਆਮ ਆਦਮੀ ਪਾਰਟੀ ਬਲਾਚੌਰ ਇਕਾਈ ਵਲੋਂ ਹਲਕਾ ਇੰਚਾਰਜ ਬੀਬੀ ਸੰਤੋਸ਼ ਕਟਾਰੀਆ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪ੍ਰਸ਼ਨੋਤਰੀ ਮੁਕਾਬਲੇ 'ਚ ਸ਼ੌਰਿਆ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬਲਾਚੌਰ, 11 ਅਕਤੂਬਰ (ਸ਼ਾਮ ਸੁੰਦਰ ਮੀਲੂ)-ਸ਼ੌਰਿਆ ਇੰਟਰਨੈਸ਼ਨਲ ਸਕੂਲ ਬਲਾਚੌਰ ਦੇ ਵਿਦਿਆਰਥੀਆਂ ਦੁਆਰਾ ਸਕੂਲ ਪਿ੍ੰ: ਵਿਜੇ ਸੋਹਲ ਦੀ ਅਗਵਾਈ ਹੇਠ ਸਾਲਾਨਾ ਅੰਤਰ ਸਕੂਲ ਪ੍ਰਸ਼ਨੋਤਰੀ ਮੁਕਾਬਲੇ ਵਿਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਤੱਖ ਪ੍ਰਮਾਣ ਦਿੰਦਿਆਂ ਵਾਹੋ ...

ਪੂਰੀ ਖ਼ਬਰ »

ਸੰਗਤਪੁਰ 'ਚ ਜਾਗਰਣ

ਘੁੰਮਣਾਂ, 11 ਅਕਤੂਬਰ (ਮਹਿੰਦਰਪਾਲ ਸਿੰਘ)-ਪਿੰਡ ਸੰਗਤਪੁਰ ਦੇ ਛਿਨਮਸਤਿਕਾ ਮੰਦਰ ਮਾਤਾ ਚਿੰਤਪੂਰਨੀ 'ਚ ਮਾਤਾ ਸ਼ਮੀ ਦੇਵਾ ਜੀ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 19ਵਾਂ ਸਾਲਾਨਾ ਜਾਗਰਣ ਤੇ ਭੰਡਾਰਾ 16 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ...

ਪੂਰੀ ਖ਼ਬਰ »

ਮਕਸੂਦਪੁਰ-ਸੂੰਢ ਮੰਡੀ 'ਚ 5519 ਕੁਇੰਟਲ ਝੋਨੇ ਦੀ ਖ਼ਰੀਦ

ਸੰਧਵਾਂ, 11 ਅਕਤੂਬਰ (ਪ੍ਰੇਮੀ ਸੰਧਵਾਂ)-ਮੰਡੀ ਆਕਸਨ ਕਮਲਜੀਤ ਸੂੰਢ ਨੇ ਦੱਸਿਆ ਕਿ ਵੇਅਰ ਹਾਊਸ ਤੇ ਪਨਸਪ ਸਰਕਾਰੀ ਏਜੰਸੀਆਂ ਵਲੋਂ ਮਕਸੂਦਪੁਰ-ਸੂੰਢ ਮੰਡੀ 'ਚੋਂ 5519 ਕੁਇੰਟਲ ਝੋਨੇ ਦੀ ਖਰੀਦ ਹੋ ਚੁੱਕੀ ਹੈ ਤੇ 7 ਅਕਤੂਬਰ ਤੱਕ ਝੋਨੇ ਦੀ ਅਦਾਇਗੀ ਕਿਸਾਨਾਂ ਦੇ ਖਾਤੇ ਵਿਚ ...

ਪੂਰੀ ਖ਼ਬਰ »

ਕੋਵਿਡ ਮਹਾਂਮਾਰੀ ਕਰਕੇ ਮਾਨਸਿਕ ਰੋਗਾਂ 'ਚ ਹੋ ਰਿਹੈ ਵਾਧਾ- ਸਿਵਲ ਸਰਜਨ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਨਵਾਂਸ਼ਹਿਰ ਦਾ ਦੌਰਾ ਕਰਕੇ ਮਰੀਜ਼ਾਂ ਦਾ ਹਾਲਚਾਲ ਪੁੱਛਿਆ | ਇਸ ਮੌਕੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ...

ਪੂਰੀ ਖ਼ਬਰ »

ਮਿਹਨਤੀ ਵਰਕਰਾਂ ਨੂੰ ਜਿੱਤ ਨਸੀਬ ਹੋਣੀ ਸੁਭਾਵਿਕ ਹੈ- ਜਥੇ. ਜੋਗਾ ਸਿੰਘ

ਕਟਾਰੀਆਂ, 11 ਅਕਤੂਬਰ (ਨਵਜੋਤ ਸਿੰਘ ਜੱਖੂ)-ਜਿਹੜੇ ਵਰਕਰ ਪਾਰਟੀ ਲਈ ਦਿਨ ਰਾਤ ਮਿਹਨਤ ਕਰਕੇ ਅੱਗੇ ਵੱਧਦੇ ਹਨ ਉਨ੍ਹਾਂ ਨੂੰ ਜਿੱਤ ਨਸੀਬ ਹੋਣੀ ਸੁਭਾਵਿਕ ਹੈ | ਇਨ੍ਹਾਂ ਵਿਚਾਰਾਂ ਪ੍ਰਗਟਾਵਾ ਜਥੇਦਾਰ ਜੋਗਾ ਸਿੰਘ ਕੰਗਰੌੜ ਸੀਨੀਅਰ ਕਾਂਗਰਸ ਆਗੂ ਅਤੇ ਮੈਂਬਰ ਬਲਾਕ ...

ਪੂਰੀ ਖ਼ਬਰ »

ਸਿਵਲ ਹਸਪਤਾਲ ਬਲਾਚੌਰ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ

ਬਲਾਚੌਰ, 11 ਅਕਤੂਬਰ (ਸ਼ਾਮ ਸੁੰਦਰ ਮੀਲੂ)-ਲੈਫ: ਜਨਰਲ ਬਿਕਰਮ ਸਿੰਘ ਸਬ ਡਵੀਜ਼ਨਲ ਹਸਪਤਾਲ ਬਲਾਚੌਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਵਿੰਦਰ ਮਾਨ ਦੀ ਅਗਵਾਈ ਵਿਚ ਓਟ ਸੈਂਟਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਸੰਧਵਾਂ 'ਚ ਭਗਵਤੀ ਜਾਗਰਣ 13 ਨੂੰ

ਸੰਧਵਾਂ, 11 ਅਕਤੂਬਰ (ਪ੍ਰੇਮੀ ਸੰਧਵਾਂ)-ਮਾਤਾ ਜਵਾਲਾ ਮੰਦਰ ਪਿੰਡ ਸੰਧਵਾਂ ਵਿਖੇ ਭਗਵਤੀ ਜਾਗਰਣ 13 ਅਕਤੂਬਰ ਦਿਨ ਬੁੱਧਵਾਰ ਨੂੰ ਮਾਤਾ ਜਵਾਲਾ ਮੰਦਰ ਕਮੇਟੀ ਵਲੋਂ ਸਮੂਹ ਮਹਾਂਮਾਈ ਦੇ ਭਗਤ ਪ੍ਰੇਮੀਆਂ ਦੇ ਸਹਿਯੋਗ ਨਾਲ ਸੇਵਾਦਾਰ ਬੀਬੀ ਜੋਗਿੰਦਰ ਕੌਰ ਦੀ ਅਗਵਾਈ 'ਚ ...

ਪੂਰੀ ਖ਼ਬਰ »

ਬਾਪੂ ਇੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਇੰਦਰਪੁਰੀ ਸਾਹਿਬ ਪਿੰਡ ਹੇੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਅੱੈਨ.ਆਰ.ਆਈ. ਸੰਗਤਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਾਪੂ ਇੰਦਰ ਸਿੰਘ ਦੀ ਬਰਸੀ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ...

ਪੂਰੀ ਖ਼ਬਰ »

ਸਿਹਤ ਕੇਂਦਰ ਮੁਕੰਦਪੁਰ 'ਚ ਮਾਨਸਿਕ ਰੋਗਾਂ ਦੇ ਸਿਹਤ 'ਤੇ ਮਾਰੂ ਪ੍ਰਭਾਵਾਂ ਬਾਰੇ ਕੀਤਾ ਜਾਗਰੂਕ

ਮੁਕੰਦਪੁਰ, 11 ਅਕਤੂਬਰ (ਅਮਰੀਕ ਸਿੰਘ ਢੀਂਡਸਾ)-ਮਾਨਸਿਕ ਸਿਹਤ ਦਿਵਸ ਮੌਕੇ ਮਾਨਸਿਕ ਰੋਗਾਂ ਤੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦੀ ਜਾਗਰੂਕਤਾ ਲਈ ਸਰਕਾਰੀ ਹਸਪਤਾਲ ਮੁਕੰਦਪੁਰ ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਡਾ. ਰਵਿੰਦਰ ਸਿੰਘ ...

ਪੂਰੀ ਖ਼ਬਰ »

ਸਿਵਲ ਸਰਜਨ ਦਫ਼ਤਰ ਨਵਾਂਸ਼ਹਿਰ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ: ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ: ਮਨਦੀਪ ਕਮਲ ਦੀ ਅਗਵਾਈ ਹੇਠ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਓਟ ਸੈਂਟਰ ਵਿਖੇ ਵਿਸ਼ਵ ...

ਪੂਰੀ ਖ਼ਬਰ »

ਕੱਲ੍ਹ ਨੂੰ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਹਜ਼ਾਰਾਂ ਮਜ਼ਦੂਰ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਖੇਤ ਮਜ਼ਦੂਰਾਂ, ਬੇਜ਼ਮੀਨੇ ਕਿਸਾਨਾਂ ਤੇ ਔਰਤਾਂ ਨੂੰ ਕਰਜ਼ਾ ਮੁਆਫ਼ੀ ਦੇ ਘੇਰੇ ਵਿਚ ਸ਼ਾਮਿਲ ਕਰਨ ਲਈ 13 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਮੋਰਿੰਡਾ ਵਿਖੇ ਮੰਗ ਪੱਤਰ ਦਿੱਤਾ ...

ਪੂਰੀ ਖ਼ਬਰ »

ਪ੍ਰਵਾਸੀ ਰੇਸ਼ਮ ਸਿੰਘ ਰੇਸ਼ਮ ਦੂਜਿਆਂ ਲਈ ਬਣੇ ਪ੍ਰੇਰਨਾ ਸ੍ਰੋਤ

ਬੰਗਾ, 11 ਅਕਤੂਬਰ (ਕਰਮ ਲਧਾਣਾ)-ਦੇਸ਼ ਭਗਤ ਮਾ. ਕਾਬਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਪੁਰ ਵਿਖੇ ਹੋਏ ਸਹਾਇਤਾ ਵੰਡ ਸਮਾਗਮ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਦੇ ਉੱਘੇ ਪ੍ਰਵਾਸੀ ਲੋਕ ਗਾਇਕ ਤੇ ਸਮਾਜ ਸੇਵੀ ਰੇਸ਼ਮ ਸਿੰਘ ਰੇਸ਼ਮ ਵਲੋਂ ਅੱਧੇ ...

ਪੂਰੀ ਖ਼ਬਰ »

ਬੈਂਸਾਂ ਦਾ ਛਿੰਝ ਮੇਲਾ ਅਭੁੱਲ ਯਾਦਾਂ ਛੱਡਦਾ ਸਮਾਪਤ

ਮੱਲਪੁਰ ਅੜਕਾਂ, 11 ਅਕਤੂਬਰ (ਮਨਜੀਤ ਸਿੰਘ ਜੱਬੋਵਾਲ)-ਨਜ਼ਦੀਕ ਪਿੰਡ ਬੈਂਸਾਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨ ਬਲਦੇਵ ਦੀ ਯਾਦ ਵਿਚ ਸਮੂਹ ਪਿੰਡ ਵਾਸੀਆਂ ਐੱਨ. ਆਰ. ਆਈ. ਵੀਰਾਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਛਿੰਝ ਮੇਲਾ ਕਰਵਾਇਆ ਗਿਆ, ...

ਪੂਰੀ ਖ਼ਬਰ »

ਲਖੀਮਪੁਰ ਘਟਨਾ ਦੇ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਲਈ ਕਾਂਗਰਸ ਵਲੋਂ ਮੌਨ ਧਾਰਨ

ਨਵਾਂਸ਼ਹਿਰ, 11 ਅਕਤੂਬਰ (ਹਰਵਿੰਦਰ ਸਿੰਘ)-ਲਖੀਮਪੁਰ ਖੀਰੀ ਘਟਨਾ 'ਚ ਪੀੜਤ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਤੇ ਉਨ੍ਹਾਂ ਦੇ ਹੱਕ ਵਿਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਅੱਗੇ ਬੈਠ ਕੇ ਸੈਂਕੜੇ ਕਾਂਗਰਸੀ ਵਰਕਰਾਂ ਵਲੋਂ ਹਲਕਾ ਵਿਧਾਇਕ ਅੰਗਦ ਸਿੰਘ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਬਾਬੂ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਸਬੰਧੀ ਸਮਾਗਮ

ਸੜੋਆ, 11 ਅਕਤੂਬਰ (ਨਾਨੋਵਾਲੀਆ)-ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਪ੍ਰੀ-ਨਿਰਵਾਣ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਗੁਰੂ ਘਰ ਦੇ ਪ੍ਰਧਾਨ ਸੰਤ ...

ਪੂਰੀ ਖ਼ਬਰ »

ਡਾ. ਅੰਬੇਡਕਰ ਭਵਨ ਸੂੰਢ 'ਚ ਸ਼ਰਾਮਨੇਰ ਸ਼ਿਵਰ 23 ਤੋਂ

ਸੰਧਵਾਂ, 11 ਅਕਤੂਬਰ (ਪ੍ਰੇਮੀ ਸੰਧਵਾਂ)-ਡਾ. ਅੰਬੇਡਕਰ ਬੁੱਧਿਸ਼ਟ ਰਿਸੋਰਸ ਸੈਂਟਰ (ਡਾ. ਅੰਬੇਡਕਰ ਨਗਰ) ਸੂੰਢ ਵਿਖੇ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ 'ਚ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਯੂ. ਕੇ ਦੇ ...

ਪੂਰੀ ਖ਼ਬਰ »

ਗੁਰਦੁਆਰਾ ਗੁਲਾਬ ਆਸ਼ਰਮ ਠਾਠ ਨੌਰਾ 'ਚ ਗੁਰਮਤਿ ਸਮਾਗਮ

ਬੰਗਾ/ਪੱਲੀ ਝਿੱਕੀ, 11 ਅਕਤੂਬਰ (ਕਰਮ ਲਧਾਣਾ, ਪਾਬਲਾ)-ਗੁਰਦੁਆਰਾ ਗੁਲਾਬ ਆਸ਼ਰਮ ਠਾਠ ਨੌਰਾ ਵਿਖੇ ਬਾਬਾ ਨੰਦ ਸਿੰਘ ਤੇ ਬਾਬਾ ਗੁਲਾਬ ਸਿੰਘ ਦੀ ਪਵਿੱਤਰ ਅਤੇ ਮਿੱਠੀ ਯਾਦ ਵਿਚ ਸਲਾਨਾ ਗੁਰਮਤਿ ਸਮਾਗਮ ਕਰਾਇਆ ਗਿਆ | ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਜਰਨੈਲ ਸਿੰਘ ...

ਪੂਰੀ ਖ਼ਬਰ »

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ

ਨਵਾਂਸ਼ਹਿਰ, 11 ਅਕਤੂਬਰ (ਹਰਵਿੰਦਰ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਸ਼ਹੀਦ ਭਗਤ ਸਿੰਘ ਨਗਰ ਵਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਕੰਵਲਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਸਰਕਾਰੀ ਕੰਨਿਆ ਸੀਨੀਅਰ ...

ਪੂਰੀ ਖ਼ਬਰ »

ਪੈਨਸ਼ਨਰਾਂ ਦੀ ਇਕੱਤਰਤਾ

ਬੰਗਾ, 11 ਅਕਤੂਬਰ (ਕਰਮ ਲਧਾਣਾ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੇਏਸ਼ਨ ਇਕਾਈ ਤਹਿਸੀਲ ਬੰਗਾ ਦੀ ਮੀਟਿੰਗ ਪ੍ਰਧਾਨ ਰਾਮ ਮਿੱਤਰ ਕੋਹਲੀ ਦੀ ਪ੍ਰਧਾਨਗੀ ਹੇਠ ਸਥਾਨਕ ਓਮ ਸ਼ਾਂਤੀ ਭਵਨ ਗਾਂਧੀ ਨਗਰ ਬੰਗਾ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ...

ਪੂਰੀ ਖ਼ਬਰ »

ਕੇ. ਸੀ. ਕਾਲਜ ਆਫ਼ ਫਾਰਮੇਸੀ ਦਾ ਨਤੀਜਾ ਸ਼ਾਨਦਾਰ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਆਈ. ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਲੋਂ ਕੇ. ਸੀ. ਕਾਲਜ ਆਫ਼ ਫਾਰਮੇਸੀ ਦਾ ਮਈ 2021 ਦਾ ਬੀ-ਫਾਰਮਾ (ਚਾਰ ਸਾਲ ਦੀ ਡਿਗਰੀ) ਦੇ ਚੌਥੇ ਤੇ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪ੍ਰਮੁੱਖ ਪ੍ਰੋ: ...

ਪੂਰੀ ਖ਼ਬਰ »

ਪਿੰਡ ਰਾਏਪੁਰ ਡੱਬਾ ਵਿਖੇ ਸਾਲਾਨਾ ਜੋੜ ਮੇਲਾ

ਔੜ/ਝਿੰਗੜਾਂ, 11 ਅਕਤੂਬਰ (ਕੁਲਦੀਪ ਸਿੰਘ ਝਿੰਗੜ)-ਬਾਪੂ ਇੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਉਨ੍ਹਾਂ ਦੇ ਤਪ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਰਾਏਪੁਰ ਡੱਬਾ ਤੇ ਲਾਲੋ ਮਜਾਰਾ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਕੰਟਰੈਕਟ ਵਰਕਰ ਯੂਨੀਅਨ ਦੀ ਮੀਟਿੰਗ

ਬੰਗਾ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਕੰਟਰੈਕਟ ਵਰਕਰ ਯੂਨੀਅਨ ਪਾਵਰ ਤੇ ਸੰਚਾਰ ਨਿਗਮ ਦੀ ਮੀਟਿੰਗ ਸਰਕਲ ਪ੍ਰਧਾਨ ਹਰਪਿੰਦਰਦੇਵ ਸਿੰਘ ਦੀ ਪ੍ਰਧਾਨਗੀ ਹੇਠ ਵਿਸ਼ਕਰਮਾ ਮੰਦਰ ਬੰਗਾ ਵਿਖੇ ਹੋਈ | ਜਥੇਬੰਦੀ ਵਲੋਂ ਪਿਛਲੇ 10 ਤੋਂ 15 ਸਾਲ ਮਹਿਕਮੇ ਅੰਦਰ ਮੀਟਰ ਰੀਡਰ, ...

ਪੂਰੀ ਖ਼ਬਰ »

ਸੀ. ਪੀ. ਆਈ. ਦੀ ਮੀਟਿੰਗ

ਬੰਗਾ, 11 ਅਕਤੂਬਰ (ਕਰਮ ਲਧਾਣਾ)-ਸੀ. ਪੀ. ਆਈ. (ਐੱਮ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਦੇਸ਼ ਭਗਤ ਮਾਸਟਰ ਕਾਬਲ ਸਿੰਘ ਦੇ ਪਿੰਡ ਗੋਬਿੰਦਪੁਰ ਵਿਖੇ ਸੀ. ਪੀ. ਆਈ. ਐੱਮ ਦੇ ਵਰਕਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੁਰਬਾਨੀਆਂ ਨਾਲ ਲਿਆਂਦੀ ਆਜ਼ਾਦੀ ਨੂੰ ...

ਪੂਰੀ ਖ਼ਬਰ »

ਬੀ. ਐੱਡ. ਅਧਿਆਪਕ ਫ਼ਰੰਟ ਵਲੋਂ ਮੀਟਿੰਗ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਬੀ. ਐੱਡ. ਫ਼ਰੰਟ ਵਲੋਂ ਅਕਤੂਬਰ ਮਹੀਨੇ ਭਰਤੀ ਦੇ 13 ਸਾਲ ਪੂਰੇ ਹੋਣ 'ਤੇ ਫ਼ਰੰਟ ਦੀਆਂ ਆਪਣੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨ ਲਈ ਅਤੇ ਰਹਿੰਦੀਆਂ ਮੰਗਾਂ ਪ੍ਰਤੀ ਕਾਡਰ ਨੂੰ ਜਾਗਰੂਕ ਕਰਨ ਲਈ ਜਲੰਧਰ ਵਿਖੇ 20 ਅਕਤੂਬਰ ...

ਪੂਰੀ ਖ਼ਬਰ »

ਸਹਿਕਾਰੀ ਸਭਾ ਕੁਲਥਮ ਦਾ ਆਮ ਇਜਲਾਸ 21 ਨੂੰ

ਮੇਹਲੀ, 11 ਅਕਤੂਬਰ (ਸੰਦੀਪ ਸਿੰਘ)-ਦੀ ਕੁਲਥਮ ਕੋਆਪ੍ਰੇਟਿਵ ਐਗਰੀ ਮਲਟੀਪਰਪਜ਼ ਸਭਾ ਦਾ ਆਮ ਇਜਲਾਸ 21 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਸਭਾ ਦੇ ਸਕੱਤਰ ਰਾਜਕਰਨ ਸ਼ਰਮਾ ਨੇ ਦੱਸਿਆ ਕਿ 21 ਅਕਤੂਬਰ ਨੂੰ ਸਭਾ ਦੇ ਸਮੂਹ ਮੈਂਬਰ ਤੇ ਖਾਤਾਧਾਰਕ ਇਸ ...

ਪੂਰੀ ਖ਼ਬਰ »

ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ

ਨਵਾਂਸ਼ਹਿਰ, 11 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਕਲਾਕਾਰ ਸੰਗੀਤ ਸਭਾ ਦੇ ਪ੍ਰਧਾਨ ਤੇ ਦੁਆਬੇ ਦੇ ਪ੍ਰਸਿੱਧ ਗਾਇਕ ਹਰਦੇਵ ਚਾਹਲ ਆਪਣੇ ਯੂ. ਕੇ. ਦੇ ਟੂਰ ਲਈ ਰਵਾਨਾ ਹੋਏ ਹਨ | ਜਾਣਕਾਰੀ ਦਿੰਦਿਆਂ ਐਂਕਰ ਸੋਨੀ ਸਰੋਆ ਨੇ ਦੱਸਿਆ ਗਾਇਕ ਹਰਦੇਵ ਚਾਹਲ ਯੂ. ਕੇ. ਵਿਖੇ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਅੱਜ

ਨਵਾਂਸ਼ਹਿਰ, 11 ਅਕਤੂਬਰ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਰਕਾਰ ਦੇ 'ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ' ਤਹਿਤ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਤੇ ਹੁਨਰ ਵਿਕਾਸ ਰਾਹੀਂ ਆਪਣੇ ਪੈਰਾਂ 'ਤੇ ਖੜ੍ਹਾ ਹੋਣ ਵਿਚ ਸਹਾਇਤਾ ਕੀਤੀ ਜਾ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 16 ਤੋਂ

ਨਵਾਂਸ਼ਹਿਰ,11 ਅਕਤੂਬਰ (ਹਰਵਿੰਦਰ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਕੀਰਤਨ ਜਥਿਆਂ ਵਲੋਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਕਲਗ਼ੀਧਰ ਸੇਵਕ ਜਥਾ ਕਾਹਮਾ ਅਤੇ ...

ਪੂਰੀ ਖ਼ਬਰ »

ਗੁਰਸੇਵਾ ਕਾਲਜ ਦੇ ਵਿਦਿਆਰਥੀ ਦਾ ਸਕੂਟਰ ਚੋਰੀ

ਸਮੁੰਦੜਾ, 11 ਅਕਤੂਬਰ (ਤੀਰਥ ਸਿੰਘ ਰੱਕੜ)-ਪਿੰਡ ਪਨਾਮ ਨੇੜੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਮਾਰਗ ਤੇ ਪੈਂਦੇ ਗੁਰਸੇਵਾ ਨਰਸਿੰਗ ਕਾਲਜ ਦੇ ਇਕ ਵਿਦਿਆਰਥੀ ਦਾ ਸਕੂਟਰ ਚੋਰੀ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਸ਼ਿਵਮ ਪੁੱਤਰ ਸ਼ਿਵ ਕੁਮਾਰ ਵਾਸੀ ...

ਪੂਰੀ ਖ਼ਬਰ »

ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਵਲੋਂ ਮੀਟਿੰਗ

ਨਵਾਂਸ਼ਹਿਰ, 11 ਅਕਤੂਬਰ (ਹਰਵਿੰਦਰ ਸਿੰਘ)-ਪੀ. ਡਬਲਿਊ. ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਅੱਜ ਨਵਾਂਸ਼ਹਿਰ ਵਿਖੇ ਹੋਈ | ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਲਾਲ ਮੱਲਪੁਰੀ ਨੇ ਪੰਜਾਬ ...

ਪੂਰੀ ਖ਼ਬਰ »

ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਨਵਾਂਸ਼ਹਿਰ, 11 ਅਕਤੂਬਰ (ਹਰਵਿੰਦਰ ਸਿੰਘ)-ਵਿਸ਼ਵ ਮਾਨਸਿਕ ਸਿਹਤ ਦਿਵਸ ਸੰਧੂ ਹਸਪਤਾਲ, ਬਰਨਾਲਾ ਗੇਟ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਦੇ ਨੇੜੇ ਮਨਾਇਆ ਗਿਆ, ਜਿਸ ਵਿਚ ਸਿਵਲ ਸਰਜਨ ਡਾ: ਗੁਰਿੰਦਰ ਬੀਰ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਦੇ ਨਾਲ ਡਾ: ...

ਪੂਰੀ ਖ਼ਬਰ »

ਯੂਥ ਕਾਂਗਰਸੀਆਂ ਵਲੋਂ ਮੌਨ ਵਰਤ

ਬਲਾਚੌਰ, 11 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਹੀਰਾ ਖੇਪੜ ਦੀ ਅਗਵਾਈ ਹੇਠ ਭਾਰੀ ਗਿਣਤੀ ਵਿਚ ਸ਼ਾਮਿਲ ਯੂਥ ਵਰਕਰਾਂ ਤੇ ਸਮਰਥਕਾਂ ਵੱਲੋਂ ਮੌਨ ...

ਪੂਰੀ ਖ਼ਬਰ »

'ਆਪ' ਲੋਕਾਂ ਨੂੰ ਸਹੂਲਤਾਂ ਦੇਣ ਲਈ ਤਿਆਰ ਕਰ ਰਹੀ ਰੋਡ ਮੈਪ- ਪ੍ਰੋ. ਮੁਲਤਾਨੀ

ਭੰਗਾਲਾ, 11 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਆਮ ਆਦਮੀ ਪਾਰਟੀ ਪੰਜਾਬ ਵਿਚ 2022 'ਚ ਸਰਕਾਰ ਬਣਾਉਣ ਉਪਰੰਤ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਸਹੂਲਤਾਂ ਦੇਵੇਗੀ ਉਸ ਦਾ ਰੋਡ ਮੈਪ ਤਿਆਰ ਕਰ ਰਹੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਮੁਕੇਰੀਆਂ ...

ਪੂਰੀ ਖ਼ਬਰ »

ਰਾਸ਼ਨ ਵੰਡ ਸਮਾਗਮ ਕਰਵਾਇਆ

ਗੜ੍ਹਦੀਵਾਲਾ, 11 ਅਕਤੂਬਰ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜਦੀਵਾਲਾ ਵਲੋਂ ਆਪਣੇ ਸਮਾਜ ਭਲਾਈ ਦੇ ਕਾਰਜਾਂ ਨੂੰ ਅੱਗੇ ਵਧਾਉਂਦੇ 70ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਦੌਰਾਨ ਸੁਸਾਇਟੀ ਵਲੋਂ ਲਗਪਗ 350 ਦੇ ਕਰੀਬ ...

ਪੂਰੀ ਖ਼ਬਰ »

ਬਾਹੋਵਾਲ ਦੀ ਪੰਚਾਇਤ ਵਲੋਂ ਓਪਨ ਜਿੰਮ ਦਾ ਉਦਘਾਟਨ

ਮਾਹਿਲਪੁਰ, 11 ਅਕਤੂਬਰ (ਰਜਿੰਦਰ ਸਿੰਘ)-ਪਿੰਡ ਬਾਹੋਵਾਲ ਦੀ ਪੰਚਾਇਤ ਵਲੋਂ ਪਿੰਡ ਵਾਸੀ ਤੇ ਪ੍ਰਵਾਸੀਆਂ ਦੇ ਸਹਿਯੋਗ ਨਾਲ ਬੀਬੀ ਗੁਰਮੀਤ ਕੌਰ ਦੀ ਅਗਵਾਈ 'ਚ ਲੱਖਾਂ ਦੀ ਲਾਗਤ ਵਾਲੀ ਓਪਨ ਜਿੰਮ ਖੋਲਿ੍ਹਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਉੱਘੇ ਸਮਾਜ ...

ਪੂਰੀ ਖ਼ਬਰ »

ਪਾਣੀ ਦੀ ਸੰਭਾਲ ਵਿਸ਼ੇ 'ਤੇ ਲੈਕਚਰ ਦਾ ਆਯੋਜਨ

ਮੁਕੇਰੀਆਂ, 11 ਅਕਤੂਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਖੇ ਕਾਲਜ ਦੀ ਸਵੱਛਤਾ ਐਕਸ਼ਨ ਪਲਾਨ ਕਮੇਟੀ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਵਿਚ ਪਾਣੀ ਦੀ ਸਾਂਭ-ਸੰਭਾਲ ਵਿਸ਼ੇ 'ਤੇ ਲੈਕਚਰ ਦਾ ਆਯੋਜਨ ...

ਪੂਰੀ ਖ਼ਬਰ »

ਬਸੀ ਬੱਲੋਂ ਵਿਖੇ ਅਕਾਲੀ ਦਲ (ਸੰਯੁਕਤ) ਦੀ ਭਰਵੀਂ ਇਕੱਤਰਤਾ

ਹੁਸ਼ਿਆਰਪੁਰ, 11 ਅਕਤੂਬਰ (ਬਲਜਿੰਦਰਪਾਲ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਕਾਨੂੰਨ ਪਾਸ ਕਰਕੇ ਪਹਿਲਾਂ ਹੀ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕੀਤਾ ਹੈ, ਜਿਸ ਨੂੰ ਰੱਦ ਕਰਵਾਉਣ ਲਈ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਹਨ ਤੇ ਹੁਣ ਬੀਤੇ ਦਿਨੀਂ ਯੂ.ਪੀ. ਦੇ ...

ਪੂਰੀ ਖ਼ਬਰ »

ਬੱਜਰੀ ਨਾਲ ਭਰਿਆ ਟਿੱਪਰ ਪਿੱਪਲ ਨਾਲ ਟਕਰਾਇਆ

ਗੜ੍ਹਸ਼ੰਕਰ, 11 ਅਕਤੂਬਰ (ਧਾਲੀਵਾਲ)-ਸਵੇਰ ਸਮੇਂ ਇੱਥੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਪਿੰਡ ਮਹਿਤਾਬਪੁਰ ਵਿਖੇ ਬੱਜਰੀ ਨਾਲ ਭਰਿਆ ਟਿੱਪਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਹਾਦਸੇ 'ਚ 4 ਵਿਅਕਤੀ ਵਾਲ-ਵਾਲ ਬਚ ਗਏ | ਇਕੱਤਰ ਜਾਣਕਾਰੀ ਅਨੁਸਾਰ ਸ੍ਰੀ ਅਨੰਦਪੁਰ ...

ਪੂਰੀ ਖ਼ਬਰ »

ਸਤਲੁਜ ਸਕੂਲ ਬੰਗਾ ਦੇ ਖਿਡਾਰੀਆਂ ਦੀਆਂ ਕਿੱਕ ਬਾਕਸਿੰਗ 'ਚੋਂ ਅਹਿਮ ਪ੍ਰਾਪਤੀਆਂ

ਬੰਗਾ, 11 ਅਕਤੂਬਰ (ਜਸਬੀਰ ਸਿੰਘ ਨੂਰਪੁਰ)-17ਵੀਂ ਪੰਜਾਬ ਸਟੇਟ ਕੈਡਿਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜ਼ੀਰਾ (ਫਿਰੋਜ਼ਪੁਰ) ਦੇ ਐਮਬੋਰਸਿਲ ਪਬਲਿਕ ਸਕੂਲ ਵਿਚ ਕਰਵਾਈ ਗਈ, ਜਿਸ ਵਿਚ ਸਤਲੁਜ ਪਬਲਿਕ ਸਕੂਲ ਦੇ ਛੇ ਖਿਡਾਰੀਆਂ ਨੇ ਭਾਗ ਲਿਆ | ਮੁਕਾਬਲਿਆਂ 'ਚ ਸੁਰਜਨ ਸਿੰਘ ...

ਪੂਰੀ ਖ਼ਬਰ »

ਰਾਮ ਲੀਲ੍ਹਾ ਦੇ ਨਾਲ ਨਵੀਂ ਪੀੜ੍ਹੀ ਨੂੰ ਆਪਣੇ ਪਿਛੋਕੜ ਬਾਰੇ ਜਾਣਕਾਰੀ ਮਿਲਦੀ ਹੈ- ਐਡ. ਘੁੰਮਣ

ਤਲਵਾੜਾ, 11 ਅਕਤੂਬਰ (ਅ. ਪ.)-ਵਿਧਾਨ ਸਭਾ ਹਲਕਾ ਦਸੂਹਾ ਦੇ ਪਿੰਡ ਦੇਪੁਰ ਵਿਖੇ ਯੁਵਾ ਸ਼ਕਤੀ ਕਲੱਬ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮ-ਲੀਲ੍ਹਾ ਸ਼ੁਰੂ ਕੀਤੀ ਗਈ, ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਦਸੂਹਾ ਇੰਚਾਰਜ ਐਡਵੋਕੇਟ ...

ਪੂਰੀ ਖ਼ਬਰ »

ਈਸ਼ਰ ਸਿੰਘ ਮੰਝਪੁਰ ਵਲੋਂ ਜ਼ਿਲ੍ਹਾ ਜਨਰਲ ਸਕੱਤਰ ਮੁਲਾਜ਼ਮ ਵਿੰਗ ਦੀ ਸੂਚੀ ਜਾਰੀ

ਭੰਗਾਲਾ, 11 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ, ਸਾਬਕਾ ਮੰਤਰੀ ਸਰਦਾਰ ਸਿਕੰਦਰ ਸਿੰਘ ਮਲੂਕਾ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਮੁਲਾਜ਼ਮ ਵਿੰਗ ਪੰਜਾਬ ਦੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲੇ੍ਹ 'ਚ ਝੋਨੇ ਦੀ ਖ਼ਰੀਦ ਦਾ ਅੰਕੜਾ 50 ਹਜ਼ਾਰ ਮੀਟਿ੍ਕ ਟਨ ਤੋਂ ਪਾਰ- ਡੀ. ਸੀ.

ਨਵਾਂਸ਼ਹਿਰ, 11 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਜ਼ਿਲ੍ਹੇ ਵਿਚ ਝੋਨੇ ਦੀ ਖ਼ਰੀਦ ਦਾ ਅੰਕੜਾ 50 ਹਜ਼ਾਰ ਮੀਟਿ੍ਕ ਟਨ ਤੋਂ ਪਾਰ ਹੋ ਗਿਆ ਹੈ ਤੇ ਹੁਣ ਤੱਕ ਵੱਖ-ਵੱਖ ਖ਼ਰੀਦ ਕੇਂਦਰਾਂ ਵਿਚ 53265 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋਈ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਨਵਾਂਸ਼ਹਿਰ, 11 ਅਕਤੂਬਰ (ਗੁਰਬਖ਼ਸ਼ ਸਿੰਘ ਮਹੇ)-ਨਵਾਂਸ਼ਹਿਰ ਦੇ ਬੱਸ ਸਟੈਂਡ 'ਤੇ ਹੋਈ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਸੇਵਾਮੁਕਤ ਕਰਮਚਾਰੀ ਹਾਜ਼ਰ ਹੋਏ | ਸਰਕਾਰ ਤੋਂ ਮੰਗ ਕਰਦਿਆਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਜੀਤ ਸਿੰਘ ਬਰਨਾਲਾ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX