ਡੇਰਾ ਬਾਬਾ ਨਾਨਕ, 11 ਅਕਤੂਬਰ (ਵਿਜੇ ਸ਼ਰਮਾ)-ਪਿਛਲੇ ਦਿਨੀਂ ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵਲੋਂ ਸਿੱਖ ਅਤੇ ਹਿੰਦੂ ਪਰਿਵਾਰਾਂ ਨਾਲ ਸਬੰਧਿਤ 7 ਵਿਅਕਤੀਆਂ ਦੀ ਹੱਤਿਆ ਕੀਤੇ ਜਾਣ ਦੇ ਰੋਸ ਵਜੋਂ ਅੱਜ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ (ਕਿਸਾਨ ਵਿੰਗ) ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ 'ਚ ਡੇਰਾ ਬਾਬਾ ਨਾਨਕ ਵਿਖੇ ਮੋਮਬੱਤੀ ਮਾਰਚ ਕੱਢਿਆ ਗਿਆ | ਆਪਣੇ ਸੰਬੋਧਨ 'ਚ ਜ਼ਿਲ੍ਹਾ ਪ੍ਰਧਾਨ ਰੰਧਾਵਾ ਨੇ ਕੇਂਦਰ ਦੀ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਕਸ਼ਮੀਰ ਦੇ ਘੱਟ ਗਿਣਤੀ ਨਾਗਰਿਕਾਂ ਨੂੰ ਸੁਰੱਖਿਆ ਦੇਣ 'ਚ ਅਸਫ਼ਲ ਸਿੱਧ ਹੋਈ ਹੈ | ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦੀ ਚੁੱਪੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਅੱਤਵਾਦੀਆਂ ਵਲੋਂ ਇਕ ਹਫ਼ਤੇ ਦੌਰਾਨ ਘੱਟ ਗਿਣਤੀ ਨਾਲ ਸਬੰਧਤ 7 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ, ਪਰ ਸਰਕਾਰ ਵਲੋਂ ਇਸ ਸਬੰਧ 'ਚ ਕੋਈ ਪੁਖ਼ਤਾ ਕਾਰਵਾਈ ਨਹੀਂ ਕੀਤੀ ਗਈ, ਜਿਸ ਨੂੰ ਲੈ ਕੇ ਦੇਸ਼ ਭਰ ਦੇ ਲੋਕਾਂ ਅੰਦਰ ਭਾਰੀ ਰੋਸ ਹੈ | ਇਸ ਮੌਕੇ ਚੰਨਣ ਸਿੰਘ ਖ਼ਾਲਸਾ, ਹਰਵਿੰਦਰ ਸਿੰਘ ਮੱਲੀ, ਬਲਾਕ ਪ੍ਰਧਾਨ ਰਣਜੇਤ ਸਿੰਘ ਬਾਠ, ਹਰਦੇਵ ਸਿੰਘ ਹਰੂਵਾਲ, ਮਹਿੰਦਰ ਸਿੰਘ ਖੁਸ਼ਹਾਲਪੁਰ, ਦਲਜੀਤ ਸਿੰਘ ਤਲਵੰਡੀ ਰਾਮਾ, ਜਸਕਰਨ ਸਿੰਘ, ਜਸਪਾਲ ਸਿੰਘ, ਸਾਗਰ ਵੜੈਚ, ਸੁਖਵਿੰਦਰ ਸਿੰਘ ਤਲਵੰਡੀ ਰਾਮਾ, ਮਹਿੰਦਰ ਸਿੰਘ ਨਿਕੋਸਰਾਂ, ਕੁਨਣ ਸਿੰਘ, ਸਤਨਾਮ ਸਿੰਘ ਬਾਜਵਾ, ਮਲਕੀਤ ਸਿੰਘ ਰੱਤਾ, ਸਰਬਜੀਤ ਸਿੰਘ, ਪਰਮਿੰਦਰ ਸਿੰਘ ਰੰਧਾਵਾ, ਜਗਪ੍ਰੀਤ ਸਿੰਘ, ਜੋਗਿੰਦਰ ਸਿੰਘ, ਮੰਗਲ ਸਿੰਘ, ਪ੍ਰੇਮ ਸਿੰਘ, ਹਰਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਾਰਟੀ ਵਰਕਰ ਹਾਜ਼ਰ ਸਨ |
ਬਟਾਲਾ, 11 ਅਕਤੂਬਰ (ਕਾਹਲੋਂ)-ਸੁਨਿਹਰੀ ਭਾਰਤ ਗੁਰਦਾਸਪੁਰ ਯੂਨਿਟ ਵਲੋਂ ਹਰੀ ਮੰਦਰ ਅਰਬਨ ਅਸਟੇਟ ਵਿਖੇ ਲਗਾਏ ਮੈਡੀਕਲ ਕੈਂਪ ਦੌਰਾਨ ਲਾਇਨ ਕਲੱਬ ਸਮਾਇਲ ਵਲੋਂ 45 ਲੱਖ ਦੀ ਲਾਗਤ ਵਾਲੀ ਮੋਬਾਈਲ ਵੈਨ ਤੇ 22 ਲੱਖ ਦੀ ਐਂਬੂਲੈਂਸ ਲੋਕਾਂ ਨੂੰ ਸਮਰਪਿਤ ਕੀਤੀ ਗਈ | ਲਾਇਨ ...
ਕਾਦੀਆਂ, 11 ਅਕਤੂਬਰ (ਕੁਲਵਿੰਦਰ ਸਿੰਘ)-ਪਿੰਡ ਤੱਤਲਾ ਤੋਂ ਕੰਮ ਕਰਕੇ ਇਕ ਮਾਲੀ ਵਾਪਸ ਪਰਤ ਰਿਹਾ ਸੀ ਤਾਂ ਕਾਦੀਆਂ ਪੁੱਜਣ ਤੋਂ ਪਹਿਲਾਂ ਰਸਤੇ ਵਿਚ ਦੋ ਮੋਟਰਸਾਈਕਲ ਲੁਟੇਰਿਆਂ ਨੇ ਉਸ ਕੋਲੋਂ ਮੋਬਾਈਲ ਫ਼ੋਨ ਖੋਹ ਲਿਆ ਗਿਆ | ਮਿਲੀ ਜਾਣਕਾਰੀ ਅਨੁਸਾਰ ਦਯਾਰਾਮ ਪੁੱਤਰ ...
ਅਲੀਵਾਲ , 11 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗੜ ਚੂੜੀਆਂ 'ਚ ਆਮ ਆਦਮੀ ਪਾਰਟੀ ਵਲੋਂ ਬਲਬੀਰ ਸਿੰਘ ਪੰਨੰੂ ਹਲਕਾ ਇੰਚਾਰਜ ਫਤਹਿਗੜ੍ਹ ਚੂੜੀਆਂ ਦੀ ਅਗਵਾਈ ਵਿਚ ਜੰਮੂ-ਕਸ਼ਮੀਰ ਵਿਚ ਮਾਰੇ ਗਏ ਘੱਟ ਗਿਣਤੀ ਸਿੱਖਾਂ ਅਤੇ ਹਿੰਦੂਆਂ ਦੇ ਮੈਂਬਰਾਂ ਨੂੰ ...
ਬਟਾਲਾ, 11 ਅਕਤੂਬਰ (ਕਾਹਲੋਂ)-ਸਹਾਰਾ ਕਲੱਬ ਦੇ ਮਹੀਨਾਵਾਰ ਪੈਨਸ਼ਨ ਵੰਡ ਸਮਾਰੋਹ ਵਿਚ ਮੁੱਖ ਮਹਿਮਾਨ ਕੌਂਸਲਰ ਰਵਿੰਦਰ ਤੁਲੀ ਅਤੇ ਉਨ੍ਹਾਂ ਦੇ ਪਤੀ ਰਾਜੇਸ਼ ਤੁਲੀ ਨੇ ਪਰਿਵਾਰ ਸਹਿਤ 55 ਲੋਕਾਂ ਨੂੰ ਪੈਨਸ਼ਨਾਂ ਵੰਡੀਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਸਹਾਰਾ ਕਲੱਬ ...
ਘੁਮਾਣ, 11 ਅਕਤੂਬਰ (ਬੰਮਰਾਹ)-ਦਕੋਹਾ ਤੋਂ ਬਾਘੇ ਨੂੰ ਜਾਣ ਵਾਲੀ ਲਿੰਕ ਸੜਕ ਦੀ ਮੁਰੰਮਤ ਦਾ ਕੰਮ ਪਿਛਲੇ 2-ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ | ਇਸ ਲਿੰਕ ਸੜਕ 'ਤੇ ਪੱਥਰ ਪਾਉਣ ਤੋਂ ਬਾਅਦ ਠੇਕੇਦਾਰ ਵਲੋਂ ਕੰਮ ਰੋਕ ਦਿੱਤਾ ਗਿਆ ਸੀ, ਪ੍ਰੰਤੂ ਬਿਨਾਂ ਕਿਸੇ ਸਾਫ਼-ਸਫ਼ਾਈ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਰਾਹੀਂ ਭਾਰਤ ਚੋਣ ਕਮਿਸ਼ਨ ਅਨੁਸਾਰ ਚੋਣ ਕਮਿਸ਼ਨਰ ਵਲੋਂ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਦੀਆਂ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਹਾੜ੍ਹੀ ਸੀਜ਼ਨ ਵਿਚ ਕਣਕ ਦੀ ਬਿਜਾਈ ਲਈ ਡਾਇਆ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਸਬੰਧੀ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ | ਉਨ੍ਹਾਂ ਦੱਸਿਆ ਕਿ ਹਾੜ੍ਹੀ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ 15 ਅਕਤੂਬਰ ਨੰੂ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ | ਇਸ ਸਬੰਧੀ ਅਨੁਭਵ ਗੁਪਤਾ ਨੇ ਦੱਸਿਆ ਕਿ 15 ਅਕਤੂਬਰ ਨੰੂ ਖਰੜ ਵਿਖੇ ਦੁਸਹਿਰੇ ਵਾਲੇ ਦਿਨ ਸੜਕਾਂ ਜਾਮ ਕਰਕੇ ਪੰਜਾਬ ਸਰਕਾਰ ਦੇ ...
ਭੈਣੀ ਮੀਆਂ ਖਾਂ, 11 ਅਕਤੂਬਰ (ਜਸਬੀਰ ਸਿੰਘ ਬਾਜਵਾ)-ਪੰਜਾਬ ਵਿਚ ਇਸ ਵੇਲੇ ਬਿਜਲੀ ਦਾ ਸੰਕਟ ਦਿਨ-ਬ-ਦਿਨ ਗਹਿਰਾਉਂਦਾ ਜਾ ਰਿਹਾ ਹੈ, ਕਿਉਂਕਿ ਕੇਂਦਰੀ ਪੂਲ 'ਚੋਂ ਕੋਲਾ ਨਾ ਮਿਲਣ ਕਾਰਨ ਪੰਜਾਬ ਦੇ ਸਮੂਹ ਥਰਮਲ ਪਲਾਂਟ ਬਿਜਲੀ ਪੈਦਾ ਕਰਨ ਤੋਂ ਅਸਮਰੱਥ ਹੋਏ ਜਾਪ ਰਹੇ ਹਨ, ...
ਬਟਾਲਾ, 11 ਅਕਤੂਬਰ (ਕਾਹਲੋਂ)-ਭਾਜਪਾ ਆਗੂ ਤੇ ਕੌਸਲਰ ਹੀਰਾ ਵਾਲੀਆ ਨੇ ਸ਼ਹਿਰ ਵਿਚ ਵਧਦੇ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਆਪਣੀ ਨਿੱਜੀ ਫੋਗਿੰਗ ਮਸ਼ੀਨ ਲਿਆ ਕੇ ਲੋਕ ਅਰਪਣ ਕੀਤੀ ਹੈ | ਕੌਸਲਰ ਵਾਲੀਆ ਨੇ ਕਿਹਾ ਕਿ ਸ਼ਹਿਰ ਵਿਚ ਡੇਂਗੂ ਦਾ ਪ੍ਰਕੋਪ ਵਧ ਰਿਹਾ ਹੈ, ਪਰ ...
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਧਰਮਿੰਦਰ ਸਿੰਘ ਬਾਠ)-ਕਾਂਗਰਸ ਦੇ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਸੁਰੇਸ਼ ਬੱਬਲੂ, ਕੌਂਸਲਰ ਦਵਿੰਦਰਪਾਲ ਸਿੰਘ ਮੱਘਾ ਅਤੇ ਕੌਂਸਲਰ ਰਜਿੰਦਰ ਸਿੰਘ ਬਿੰਦੂ ਨੇ ਉਪ ਮੱੁਖ ਮੰਤਰੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ...
ਵਡਾਲਾ ਬਾਂਗਰ, 11 ਅਕਤੂਬਰ (ਭੁੰਬਲੀ)-ਇਸ ਇਲਾਕੇ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ਵਿਚ ਸਮੂਹ ਗ੍ਰਾਮ ਪੰਚਾਇਤ ਗੱਗੋਵਾਲੀ, ਸਮੂਹ ਗ੍ਰਾਮ ਪੰਚਾਇਤ ਦੂਲਾਨੰਗਲ, ਗ੍ਰਾਮ ਪੰਚਾਇਤ ਬਜੁਰਗਵਾਲ, ਗ੍ਰਾਮ ਪੰਚਾਇਤ ਬਦੀਉਲਜਮਾਨ ਛੀਨਾ ਦੇ ਸਰਪੰਚਾਂ ਤੇ ਹੋਰ ਮੁਹਤਬਰਾਂ ਦਾ ਇਕ ...
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਧਰਮਿੰਦਰ ਸਿੰਘ ਬਾਠ)-ਹਲਕਾ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਨੰਦਿਆਂਵਾਲੀ ਵਿਖੇ ਬਲਬੀਰ ਸਿੰਘ ਪੰਨੂੰ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਪਿੰਡ ਨੰਦਿਆਂਵਾਲੀ ਪਹੁੰਚਣ 'ਤੇ ਲੋਕਾਂ ...
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਧਰਮਿੰਦਰ ਸਿੰਘ ਬਾਠ)-ਡੇਂਗੂ ਦੀ ਰੋਕਥਾਮ ਲਈ ਨਗਰ ਕੌਂਸਲ ਅਤੇ ਸਿਹਤ ਵਿਭਾਗ ਵਲੋਂ ਸਾਂਝੇ ਤੌਰ 'ਤੇ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਨਗਰ ਕੌਂਸਲ ਦੇ ਈ.ਓ. ਅਨਿਲ ਕੁਮਾਰ ਚੋਪੜਾ ਦੀਆਂ ਹਦਾਇਤਾਂ ਤਹਿਤ ਨਗਰ ਕੌਂਸਲ ...
ਧਾਰੀਵਾਲ, 11 ਅਕਤੂਬਰ (ਸਵਰਨ ਸਿੰਘ)-ਸਥਾਨਕ 'ਦੀ ਸਾਲਵੇਸ਼ਨ ਆਰਮੀ ਮੈਕਰਾਬਰਟ ਮਿਸ਼ਨ ਹਸਪਤਾਲ' ਧਾਰੀਵਾਲ ਵਿਖੇ ਪ੍ਰਬੰਧਕ ਮੇਜਰ ਵਿਲਿਅਮ ਮਸੀਹ ਦੀ ਅਗਵਾਈ ਵਿਚ 'ਵਿਸ਼ਵ ਬਾਲੜੀ ਦਿਵਸ' ਮਨਾਇਆ ਗਿਆ, ਜਿਸ ਵਿਚ ਪੜਨ ਵਾਲੀਆਂ ਲੋੜਵੰਦ ਬੇਟੀਆਂ ਨੂੰ ਨਕਦੀ ਮਾਲੀ ਮਦਦ ...
ਧਾਰੀਵਾਲ, 11 ਅਕਤੂਬਰ (ਸਵਰਨ ਸਿੰਘ)-ਸਥਾਨਕ ਮਿੱਲ ਗਰਾਉਂਡ ਵਿਖੇ ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਧਾਰੀਵਾਲ ਦੀ ਮੀਟਿੰਗ ਪ੍ਰਧਾਨ ਵਰਿਆਮ ਮਸੀਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪੰਜਾਬ ਪ੍ਰਧਾਨ ਅਜੀਤ ਸਿੰਘ ਔਜਲਾ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ...
ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਚੱਕ ਮਹਿਮਾ ਵਿਖੇ ਬਾਬਾ ਮਹਿਮਾ ਸਾਹਿਬ ਦੀ ਯਾਦ ਨੂੰ ਸਮਰਪਿਤ ਧਾਰਮਿਕ ਸਮਾਗਮ ਦੇ ਕਬੱਡੀ ਕੱਪ 17 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਇਲਾਕੇ ਦੀਆ ਸੰਗਤਾਂ ਤੇ ਖੇਡ ਪ੍ਰੇਮੀਆਂ 'ਚ ਭਾਰੀ ...
ਕਾਲਾ ਅਫਗਾਨਾ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਸੰਕਟ ਦੌਰਾਨ ਜਿੱਥੇ ਪ੍ਰਾਈਵੇਟ ਸਕੂਲਾਂ ਅੰਦਰ ਆਨਲਾਈਨ ਪੜ੍ਹਾਈ ਦੌਰਾਨ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪੜ੍ਹਾਈ ਦੌਰਾਨ ਕਈ ਤਰ੍ਹਾਂ ਦੀਆਂ ਅਸਹਿ ...
ਵਡਾਲਾ ਬਾਂਗਰ, 11 ਅਕਤੂਬਰ (ਭੁੰਬਲੀ)-ਨਜ਼ਦੀਕੀ ਪਿੰਡ ਭੋਜਰਾਜ ਵਿਖੇ ਮੀਰੀ-ਪੀਰੀ ਦੇ ਪਾਤਿਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਤੇ ਖੇਡ ਮੇਲਾ ਕਰਵਾਇਆ ਗਿਆ | ਪਹਿਲੇ ਦਿਨ ਰਾਤ ਸਮੇਂ ਡਾ. ਸ਼ਿਵ ਗੁਰਦਾਸਪੁਰ ਵਾਲਿਆਂ ਦੇ ...
ਨੌਸ਼ਹਿਰਾ ਮੱਝਾ ਸਿੰਘ, 11 ਅਕਤੂਬਰ (ਤਰਸੇਮ ਸਿੰਘ ਤਰਾਨਾ)-ਤੰਦਰੁਸਤ ਸਿਹਤ ਤੇ ਰੋਗ ਰਹਿਤ ਜੀਵਨ ਜਿਊਣ ਲਈ ਸੰਤੁਲਿਤ ਖੁਰਾਕ ਖਾਣ ਦੇ ਨਾਲ-ਨਾਲ ਸ਼ੁੱਧ ਵਾਤਾਵਰਣ ਰੱਖਣ ਲਈ ਆਪਣੇ ਆਲੇ-ਦੁਆਲੇ ਦੀ ਸਫ਼ਾਈ ਤੇ ਰੁੱਖ ਲਗਾਉਣ ਦੀ ਲੋੜ ਹੈ ਤਾਂ ਜੋ ਨਰੋਇਆ ਸਮਾਜ ਸਿਰਜਿਆ ਜਾ ...
ਕਾਲਾ ਅਫਗਾਨਾ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਸੰਕਟ ਦੌਰਾਨ ਜਿੱਥੇ ਪ੍ਰਾਈਵੇਟ ਸਕੂਲਾਂ ਅੰਦਰ ਆਨਲਾਈਨ ਪੜ੍ਹਾਈ ਦੌਰਾਨ ਸਕੂਲੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਪੜ੍ਹਾਈ ਦੌਰਾਨ ਕਈ ਤਰ੍ਹਾਂ ਦੀਆਂ ਅਸਹਿ ...
ਗੁਰਦਾਸਪੁਰ, 11 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਮੋਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਜਨਤਾ ਨਾਲ ਕਈ ਵਾਅਦੇ ਕੀਤੇ ਸਨ | ਪਰ ਸੱਤਾ ਸੰਭਾਲਣ ਤੋਂ ਬਾਅਦ ਕੋਈ ਵਾਅਦਾ ਪੂਰਾ ਨਹੀਂ ਕੀਤਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਆਗੂ, ਸੀਟੂ ...
ਡੇਹਰੀਵਾਲ ਦਰੋਗਾ, 11 ਅਕਤੂਬਰ (ਹਰਦੀਪ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸਠਿਆਲੀ ਦੇ ਕਿਸਾਨ ਆਗੂਆਂ ਵਲੋਂ ਅੱਜ ਜ਼ੋਨ ਪ੍ਰਧਾਨ ਗੁਰਮੁਖ ਸਿੰਘ ਖਾਨਮਲੱਕ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਕਾਦੀਆਂ ਅਧੀਨ ਆਉਂਦੀ ਕੋਟ ਬੁੱਢਾ ਦਾਣਾ ਮੰਡੀ ਦਾ ਦÏਰਾ ...
ਗੁਰਦਾਸਪੁਰ, 11 ਅਕਤੂਬਰ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੰਗਾਂ ਸਬੰਧੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਪ੍ਰਸ਼ੋਤਮ ਲਾਲ ਵਲੋਂ ਕੀਤੀ ਗਈ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੈਨਸ਼ਨ ਦਾ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਪੰਜਾਬ ਦੀ ਨਾਮਵਰ ਇਮੀਗਰੇਸ਼ਨ ਸੰਸਥਾ 'ਦੀ ਬਿ੍ਟਿਸ਼ ਲਾਇਬ੍ਰੇਰੀ' ਪਿਛਲੇ 10 ਸਾਲਾਂ ਤੋਂ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨੇ ਪੂਰੇ ਕਰਦੀ ਆ ਰਹੀ ਹੈ | ਜਿਸ ਤਹਿਤ ਸੰਸਥਾ ਵਲੋਂ ਇਕ ਹੋਰ ਵਿਦਿਆਰਥੀ ਦਾ ਕੈਨੇਡਾ ਦਾ ਸਟੱਡੀ ...
ਪੁਰਾਣਾ ਸ਼ਾਲਾ, 11 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਗੁਰਦਵਾਰਾ ਪ੍ਰਬੰਧਕ ਕਮੇਟੀ ਸੈਦੋਵਾਲ ਕਲਾਂ ਨਾਲ ਜੁੜੀਆਂ ਸੰਗਤਾਂ ਦੇ ਸਹਿਯੋਗ ਸਦਕਾ ਗੁਰਦਵਾਰਾ ਪ੍ਰਧਾਨ ਤੇ ਪਿੰਡ ਦੇ ਮੌਜੂਦਾ ਸਰਪੰਚ ਮਲਕੀਅਤ ਸਿੰਘ ਦੇ ਪ੍ਰਬੰਧਾਂ ਹੇਠ ਸ੍ਰੀ ਗੁਰੂ ਤੇਗ਼ ਬਹਾਦਰ ...
ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਨੇੜਲੇ ਪਿੰਡ ਦਰਗਾਬਾਦ ਵਿਖੇ ਬਾਬਾ ਮੋਹਰ ਸਿੰਘ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਉਪਰੰਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ...
ਪੰਜਗਰਾਈਆਂ, 11 ਅਕਤੂਬਰ (ਬਲਵਿੰਦਰ ਸਿੰਘ)-ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਹੀਦ ਭਾਈ ਤਾਰੂ ਸਿੰਘ ਦਾ ਜਨਮ ਦਿਹਾੜਾ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਗਿਆ | ਸੁਖਮਨੀ ...
ਬਟਾਲਾ, 11 ਅਕਤੂਬਰ (ਕਾਹਲੋਂ)-ਸੰਕਲਪ ਸੰਸਥਾ ਹਰਚੋਵਾਲ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਕ ਅਹਿਮ ਮੀਟਿੰਗ ਐੱਨ.ਆਰ.ਆਈ. ਰਜਿੰਦਰ ਸਿੰਘ (ਜਰਮਨੀ) ਦਿਆਲਗੜ੍ਹ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸੰਕਲਪ ਸੰਸਥਾ ਹਰਚੋਵਾਲ ਵਲੋਂ ਹਰ ਸਾਲ ਕਰਵਾਈਆਂ ਜਾਂਦੀਆਂ ਖੇਡਾਂ ਦੇ ...
ਬਟਾਲਾ, 11 ਅਕਤੂਬਰ (ਬੁੱਟਰ)-ਸਿਵਲ ਹਸਪਤਾਲ ਬਟਾਲਾ ਵਿਚ ਬਾਥਰੂਮਾਂ ਦੀ ਹਾਲਤ ਬਹੁਤ ਮਾੜੀ ਹੋਣ ਕਾਰਨ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ | ਡੇਂਗੂ ਵਾਰਡ ਵਿਚ ਦਾਖਲ ਮਰੀਜ਼ ਜੋਤੀ ਬਾਲਾ ਵਾਸੀ ਪਹਾੜੀ ਗੇਟ ਬਟਾਲਾ, ...
ਕਲਾਨੌਰ, 11 ਅਕਤੂਬਰ (ਪੁਰੇਵਾਲ)-ਉਪ ਮੁੱਖ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੀ ਨਿਯੁਕਤੀ ਦਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਕਲਾਨੌਰ ਅਧੀਨ ਵੱਖ-ਵੱਖ ਪਿੰਡਾਂ ਖੁਸ਼ੀਪੁਰ, ਬਿਸ਼ਨਕੋਟ, ਔਜਲਾ, ਦਿਓਲ ਵਾਸੀ ਮੁਹਤਬਰਾਂ ਵਲੋਂ ਵਰਕਰਾਂ ਸਮੇਤ ...
ਕਾਲਾ ਅਫਗਾਨਾ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਆਜ਼ਾਦੀ ਘੁਲਾਟੀਏ ਜਥੇ. ਸੋਹਣ ਸਿੰਘ ਦੇ ਸਪੁੱਤਰ ਸੀਨੀਅਰ ਕਾਂਗਰਸੀ ਆਗੂ ਅਤੇ ਪਿੰਡ ਵੀਲਾ ਤੇਜਾ ਦੀ ਕਾਂਗਰਸ ਦੇ ਬੋਹੜ ਰਹੇ ਜਥੇਦਾਰ ਸੁਰਜੀਤ ਸਿੰਘ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਨੂੰ ਆਪਣੀ ਸਿਆਸੀ ਪਾਰਟੀ ...
ਗੁਰਦਾਸਪੁਰ, 11 ਅਕਤੂਬਰ (ਪੰਕਜ ਸ਼ਰਮਾ)-ਰਾਜਸਥਾਨ ਵਿਚ ਇਕ ਦਲਿਤ ਦੀ ਕੁੱਟ ਕੁੱਟ ਕੇ ਕੀਤੀ ਹੱਤਿਆ ਦੇ ਬਦਲੇ ਪੰਜਾਬ ਦੇ ਮੁੱਖ ਮੰਤਰੀ ਵੀ ਦਲਿਤ ਪਰਿਵਾਰ ਨੰੂ 50 ਲੱਖ ਰੁਪਏ ਮੁਆਵਜ਼ੇ ਵਜੋਂ ਦੇਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਦੀਨਾਨਗਰ ਦੇ ਸੀਨੀਅਰ ਭਾਜਪਾ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਆਈਲੈਟਸ, ਪੀ.ਟੀ.ਈ ਅਤੇ ਇੰਮੀਗ੍ਰੇਸ਼ਨ ਦੀ ਭਰੋਸੇਮੰਦ ਸੰਸਥਾ ਟਾਈਟੇਨੀਅਮ ਟੱਚਟੋਨਸ ਵਲੋਂ ਲਗਾਤਾਰ ਵਧੀਆ ਨਤੀਜਿਆਂ ਨਾਲ ਵਿਦਿਆਰਥੀਆਂ ਨੰੂ ਆਈਲੈਟਸ, ਪੀ.ਟੀ.ਈ. ਕਰਵਾ ਕੇ ਵਿਦੇਸ਼ਾਂ ਵਿਚ ਪੜ੍ਹਨ ਜਾਣ ਦੇ ਸੁਪਨੇ ਸਾਕਾਰ ਕੀਤੇ ਜਾ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਸੂਬੇ ਦੀ ਕਾਂਗਰਸ ਸਰਕਾਰ ਦੀ ਲਾਪ੍ਰਵਾਹੀ ਕਾਰਨ ਕਿਸਾਨਾਂ ਦੀ ਦੁਰਦਸ਼ਾ ਹੋ ਰਹੀ ਹੈ | ਇਕ ਪਾਸੇ ਕਿਸਾਨੀ ਅੰਦੋਲਨ ਕਾਰਨ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ | ਦੂਸਰੇ ਪਾਸੇ ਡੀ.ਏ.ਪੀ. ਖਾਦ ਦੀ ਕਮੀ ਨੇ ਕਿਸਾਨਾਂ ਦੀ ...
ਪੁਰਾਣਾ ਸ਼ਾਲਾ, 11 ਅਕਤੂਬਰ (ਗੁਰਵਿੰਦਰ ਸਿੰਘ ਗੋਰਾਇਆ)-ਸਥਾਨਿਕ ਦੁਰਗਾ ਮੰਦਿਰ ਨਿਰਮਾਨ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ 29ਵਾਂ ਮਹਾਂਮਾਈ ਦਾ ਭਗਵਤੀ ਜਾਗਰਣ ਸ਼ਰਧਾ ਨਾਲ ਕਰਵਾਇਆ ਗਿਆ | ਜਿਸ ਦੌਰਾਨ ਪ੍ਰਸਿੱਧ ਗਾਇਕ ਸੁਭਾਸ਼ ਸੂਫ਼ੀ ਨੇ ਸੁਰੀਲੀ ਆਵਾਜ਼ ...
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਧਰਮਿੰਦਰ ਸਿੰਘ ਬਾਠ)-ਕਿਸਾਨ ਮਜਦੂਰ ਸੰਘਰਸ਼ ਕਮੇਟੀ ਵਲੋਂ ਲਖੀਮਪੁਰ ਕਾਂਡ ਦਾ ਵਿਰੋਧ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਵੱਖ-ਵੱਖ ਪਿੰਡਾਂ 'ਚ ਰੋਸ ਮਾਰਚ ਕੱਢਿਆ ਗਿਆ | ਕਿਸਾਨ ਆਗੂਆਂ ਨੇ ਕਿਹਾ ...
ਗੁਰਦਾਸਪੁਰ, 11 ਅਕਤੂਬਰ (ਆਰਿਫ)-ਐੱਸ.ਐੱਸ.ਪੀ ਡਾ: ਨਾਨਕ ਸਿੰਘ ਵਲੋਂ ਸਟੇਟ ਐਵਾਰਡੀ ਪਰਮਿੰਦਰ ਸਿੰਘ ਸੈਣੀ ਜ਼ਿਲ੍ਹਾ ਗਾਈਡੈਂਸ ਕਾਊਾਸਲਰ-ਕਮ-ਸਕੱਤਰ ਸਮਰਪਣ ਸੁਸਾਇਟੀ ਨੂੰ ਆਪਣੇ ਦਫ਼ਤਰ ਵਿਚ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐੱਸ.ਐੱਸ.ਪੀ. ਡਾ: ਨਾਨਕ ਸਿੰਘ ਨੇ ਕਿਹਾ ...
ਦੀਨਾਨਗਰ, 11 ਅਕਤੂਬਰ (ਸੰਧੂ/ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਸਿਟੀ ਪ੍ਰਧਾਨ ਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਚੌਧਰੀ ਦੀ ਪ੍ਰਧਾਨਗੀ ਵਿਚ ਵਾਰਡ ਨੰਬਰ-15 ਦੀ ਮੀਟਿੰਗ ਹੋਈ | ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ...
ਪੁਰਾਣਾ ਸ਼ਾਲਾ, 11 ਅਕਤੂਬਰ (ਅਸ਼ੋਕ ਸ਼ਰਮਾ)-ਪਿੰਡ ਰਸੂਲਪੁਰ ਟਿੱਬਾ ਦੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ ਵਲੋਂ ਪੰਚਾਇਤ ਅਫ਼ਸਰ 'ਤੇ ਉਸ ਨੰੂ ਬੇਇੱਜ਼ਤ ਕਰਨ ਦੇ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਸਾਬਕਾ ਸਰਪੰਚ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ...
ਦੀਨਾਨਗਰ, 11 ਅਕਤੂਬਰ (ਸੰਧੂ/ਸੋਢੀ)-ਮਹਾਂਵੀਰ ਡਰਾਮਾਟਿਕ ਕਲੱਬ ਪੰਡੋਰੀ ਬੈਂਸਾਂ ਵਲੋਂ ਰਾਮ ਲੀਲ੍ਹਾ ਦਾ ਮੰਚਨ ਕਰਵਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਸ੍ਰੀ ਬ੍ਰਾਹਮਣ ਸਭਾ ਯੂਥ ਵਿੰਗ ਦੇ ਪੰਜਾਬ ਤੇ ਲੋਕ ਸੇਵਾ ਸਮਿਤੀ ਦੀਨਾਨਗਰ ਦੇ ਪ੍ਰਧਾਨ ਡਾ: ਸੋਨੰੂ ਸ਼ਰਮਾ ...
ਪਠਾਨਕੋਟ, 11 ਅਕਤੂਬਰ (ਚੌਹਾਨ)-ਜ਼ਿਲ੍ਹਾ ਪਠਾਨਕੋਟ ਅੰਦਰ ਇਕ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ: ਰਾਕੇਸ਼ ਸਰਪਾਲ ਨੇ ਦੱਸਿਆ ਕਿ ਐਕਟਿਵ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 29 ਹੋ ਗਈ ਹੈ | ਅੱਜ ਕਿਸੇ ਮਰੀਜ਼ ...
ਨਰੋਟ ਮਹਿਰਾ, 11 ਅਕਤੂਬਰ (ਰਾਜ ਕੁਮਾਰੀ)-ਜ਼ਿਲ੍ਹਾ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਸਰਨਾ ਵਿਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਗੁਰਨਾਮ ਸਿੰਘ ਛੀਨਾ ਨੇ ਕਿਹਾ ਕਿ ਕਿਸਾਨ ਮੰਡੀ ਵਿਚ ਝੋਨੇ ਦੀ ਫ਼ਸਲ ਪੱਕੀ ਲਿਆਉਣ | ਉਨ੍ਹਾਂ ਕਿਹਾ ਕਿ ਕਿਸਾਨ 17 ਫੀਸਦੀ ...
ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਵਿਖੇ ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਜਲੀ ਅਧਿਕਾਰੀਆਂ ਵਲੋਂ ਖਪਤਕਾਰਾ ਦੀਆਂ ਮੁਸ਼ਕਿਲਾਂ ਦੇ ਮੌਕੇ 'ਤੇ ਨਿਪਟਾਰੇ ਕੀਤੇ ...
ਕਾਹਨੂੰਵਾਨ, 11 ਅਕਤੂਬਰ (ਜਸਪਾਲ ਸਿੰਘ ਸੰਧੂ) - ਸਥਾਨਕ ਕਸਬੇ ਦੇ ਬੱਸ ਅੱਡੇ ਨਜ਼ਦੀਕ ਅੱਜ ਕਾਂਗਰਸੀ ਆਗੂਆਂ ਵਲੋਂ ਲਖੀਮਪੁਰ ਖੀਰੀ ਘਟਨਾ ਦੇ ਰੋਸ 'ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਇਸ ਸਬੰਧੀ ਸਰਪੰਚ ਠਾਕਰ ਆਫਤਾਬ ਸਿੰਘ ਨੇ ਦੱਸਿਆ ਕਿ ਅੱਜ ਕਾਹਨੂੰਵਾਨ ਬੱਸ ...
ਨਿੱਕੇ ਘੁੰਮਣ, 11 ਅਕਤੂਬਰ (ਸਤਬੀਰ ਸਿੰਘ ਘੁੰਮਣ) - ਪਿਛਲੇ ਦਿਨੀ ਯੂ.ਪੀ. ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਸ਼ਾਮਲ ਨਿਹੱਥੇ ਕਿਸਾਨਾਂ ਨੂੰ ਭਾਜਪਾ ਦੇ ਆਗੂਆਂ ਵਲੋਂ ਬੇਰਹਿਮੀ ਨਾਲ ਵਾਹਨਾਂ ਥੱਲੇ ਦੇ ਕੇ ਮਾਰਨ ਵਿਰੁੱੱਧ ਮਾਝਾ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਗੁਰਦਾਸਪੁਰ ਵਲੋਂ ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਪੇਨ ਇੰਡੀਆ ਅਵੇਰਨੈਸ ਆਊਟਰੀਚ ਪ੍ਰੋਗਰਾਮ ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ...
ਭੈਣੀ ਮੀਆਂ ਖਾਂ, 11 ਅਕਤੂਬਰ (ਜਸਬੀਰ ਸਿੰਘ ਬਾਜਵਾ)-ਜੀਵਨ ਜੋਤੀ ਪਬਲਿਕ ਸਕੂਲ ਭੈਣੀ ਮੀਆਂ ਖਾਂ ਦੀ ਅਧਿਆਪਕਾ ਨੀਤੂ ਛਾਬੜਾ ਨੂੰ ਫੈਪ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਸਕੂਲ ਦੇ ਪਿ੍ੰ: ਅਨੋਜ ਛਾਬੜਾ ਅਤੇ ਉਪ ਚੇਅਰਮੈਨ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ...
ਅਲੀਵਾਲ, 11 ਅਕਤੂਬਰ (ਸੁੱਚਾ ਸਿੰਘ ਬੁੱਲੋਵਾਲ)-ਹਲਕਾ ਫਤਹਿਗੜ੍ਹ ਚੂੜੀਆਂ 'ਚ ਪੈਂਦੇ ਪਿੰਡ ਗੁੱਜਰਪੁਰਾ ਨਜ਼ਦੀਕ ਅਲੀਵਾਲ ਵਿਚ ਇਕ ਐਨ.ਆਰ.ਆਈ. ਸਿਮਰਨਜੀਤ ਸਿੰਘ ਦੇ ਪਰਿਵਾਰ ਨੇ ਪ੍ਰਾਇਮਰੀ ਅਤੇ ਮਿਡਲ ਸਕੂਲ ਵਿਚ ਸਟੇਸ਼ਨਰੀ ਦੀ ਸੇਵਾ ਕੀਤੀ ਅਤੇ ਇਹ ਸਟੇਸ਼ਨਰੀ ਮਹੰਤ ...
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਐਮ.ਐਸ. ਫੁੱਲ)-ਕਰਿਆਨਾ ਅਤੇ ਬੇਕਰੀ ਦੇ ਸਾਮਾਨ ਦੀ ਸਪਲਾਈ ਕਰ ਰਹੇ ਡਿਸਟੀਬਿਊਟਰਾਂ ਨੇ ਬੀਤੀ ਰਾਤ ਇਕ ਵਿਸ਼ੇਸ਼ ਮੀਟਿੰਗ ਮਾਧਵ ਬੇਦੀ ਦੇ ਦਫਤਰ ਵਿਖੇ ਬੁਲਾਈ, ਜਿਸ ਵਿਚ ਡਿਸਟੀਬਿਊਟਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ 'ਤੇ ...
ਬਟਾਲਾ, 11 ਅਕਤੂਬਰ (ਬੁੱਟਰ)-ਐਸ.ਐਲ. ਬਾਵਾ ਡੀ.ਏ. ਵੀ. ਕਾਲਜ ਬਟਾਲਾ ਵਿਖੇ ਪਿ੍ੰਸੀਪਲ ਡਾ. ਮੰਜ਼ੁਲਾ ਉੱਪਲ ਦੀ ਅਗਵਾਈ ਵਿਚ ਟੈੱਕ ਮਿਲਰ ਫ਼ਰਮ ਵਲੋਂ ਪੋਸਟ ਗ੍ਰੈਜੂਏਟ ਵਿਭਾਗ ਕੰਪਿਊਟਰ ਸਾਇੰਸ ਦੇ ਮੁਖੀ ਪ੍ਰੋ. ਸੰਜੀਵ ਕੌਸ਼ਲ ਦੀ ਰਹਿਨੁਮਾਈ ਹੇਠ ਨਵੀਂ ਤਕਨੀਕ ਦੀ ...
ਡੇਰਾ ਬਾਬਾ ਨਾਨਕ, 11 ਅਕਤੂਬਰ (ਵਿਜੇ ਸ਼ਰਮਾ)-ਉਪ ਮੁੱਖ ਮੰਤਰੀ ਪੰਜਾਬ ਬਣੇ ਸੁਖਜਿੰਦਰ ਸਿੰਘ ਰੰਧਾਵਾ ਦਾ ਡੇਰਾ ਬਾਬਾ ਨਾਨਕ ਪਹੁੰਚਣ 'ਤੇ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਜੋਸ਼ ਭਰਪੂਰ ਸਵਾਗਤ ਕੀਤਾ ਗਿਆ | ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਬਾਹਰ ...
ਧਾਰੀਵਾਲ, 11 ਅਕਤੂਬਰ (ਸਵਰਨ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਣਨ 'ਤੇ ਨਵਨੀਤ ਵਿਜ ਨੂੰ ਧਾਰੀਵਾਲ ਭਾਜਪਾ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ...
ਕੋਟਲੀ ਸੂਰਤ ਮੱਲ੍ਹੀ, 11 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ 'ਚ 2022 'ਚ ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਡਾਕਟਰ ਸਤਨਾਮ ਸਿੰਘ ਬਾਜਵਾ ਨੇ ਅੱਜ ਪਿੰਡਾਂ 'ਚ ਮੀਟਿੰਗਾਂ ਨੂੰ ਸੰਬੋਧਨ ...
ਤਿੱਬੜ, 11 ਅਕਤੂਬਰ (ਭੁਪਿੰਦਰ ਸਿੰਘ ਬੋਪਾਰਾਏ)-ਮੋਬਾਈਲ ਕੰਪਨੀ ਦਾ ਟਾਵਰ ਲਗਾਉਣ ਦਾ ਝਾਂਸਾ ਦੇ ਕੇ ਧੋਖਾਧੜੀ ਅਤੇ ਠੱਗੀ ਮਾਰਨ ਦੇ ਦੋਸ਼ ਤਹਿਤ ਦੋ ਖ਼ਿਲਾਫ਼ ਥਾਣਾ ਤਿੱਬੜ ਦੀ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ...
ਗੁਰਦਾਸਪੁਰ, 11 ਅਕਤੂਬਰ (ਆਰਿਫ਼)-ਕਾਲੇ ਕਾਨੰੂਨਾਂ ਖ਼ਿਲਾਫ਼ ਚੱਲ ਰਹੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਹੁਣ ਤੱਕ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ | ਜਦੋਂ ਕਿ ਲਖੀਮਪੁਰ ਘਟਨਾ ਦੇ ਮਾਮਲੇ ਵਿਚ ਕੇਂਦਰੀ ਗ੍ਰਹਿ ਮੰਤਰੀ ਤੋਂ ਤੁਰੰਤ ਅਸਤੀਫ਼ਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX