ਤਾਜਾ ਖ਼ਬਰਾਂ


ਪਿਛਲੇ 24 ਘੰਟਿਆਂ ਵਿਚ 2 ਲੱਖ ਤੋਂ ਵਧ ਕੋਰੋਨਾ ਮਾਮਲੇ ਆਏ ਸਾਹਮਣੇ
. . .  29 minutes ago
ਨਵੀਂ ਦਿੱਲੀ,18 ਜਨਵਰੀ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 2,38,018 ਕੋਵਿਡ ਮਾਮਲੇ (ਕੱਲ੍ਹ ਨਾਲੋਂ 20,071 ਘੱਟ) ਸਾਹਮਣੇ ਆਏ ਹਨ | 310 ਮੌਤਾਂ ਅਤੇ 1,57,421 ਰਿਕਵਰੀ ਦੀ ਰਿਪੋਰਟ ਦਰਜ ਕੀਤੀ ਗਈ...
ਸਿਹਤ ਮੰਤਰਾਲੇ ਨੇ 12-14 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਅਜੇ ਨਹੀਂ ਲਿਆ ਕੋਈ ਫ਼ੈਸਲਾ
. . .  35 minutes ago
ਨਵੀਂ ਦਿੱਲੀ, 18 ਜਨਵਰੀ - ਕੇਂਦਰੀ ਸਿਹਤ ਮੰਤਰਾਲੇ ਵਲੋਂ 12-14 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ | ਅਧਿਕਾਰਤ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ...
ਅਲਬਰਟਾ 'ਚ ਕੋਵਿਡ-19 ਦੇ 15886 ਨਵੇਂ ਮਾਮਲੇ ਹੋਏ ਦਰਜ, 23 ਨਵੀਆਂ ਮੌਤਾਂ
. . .  47 minutes ago
ਕੈਲਗਰੀ, 18 ਜਨਵਰੀ (ਜਸਜੀਤ ਸਿੰਘ ਧਾਮੀ) - ਅਲਬਰਟਾ ਸੂਬੇ ਅੰਦਰ ਪਿਛਲੇ 3 ਦਿਨਾਂ ਦੀ ਆਈ ਕੋਵਿਡ-19 ਦੀ ਰਿਪੋਰਟ ਮੁਤਾਬਿਕ 15886 ਨਵੇਂ ਮਾਮਲੇ ਦਰਜ ਹੋਏ ਹਨ. ਸੂਬੇ ਵਿਚ ਕੋਵਿਡ-19 ਨਾਲ 23 ਹੋਰ ਨਵੀਆਂ ਮੌਤਾਂ ਦੀ ਰਿਪੋਰਟ ਸਾਹਮਣੇ ਆਈ, ਜਿਨ੍ਹਾਂ...
ਸਾਬਕਾ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਹੋਏ ਕੋਰੋਨਾ ਪਾਜ਼ੀਟਿਵ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਸਾਬਕਾ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਵਿਚ ਵਿਰੋਧੀ ਧਿਰ ਦੇ ਮੌਜੂਦਾ ਨੇਤਾ, ਐਨ ਚੰਦਰਬਾਬੂ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ...
ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 2 hours ago
ਨਵੀਂ ਦਿੱਲੀ, 18 ਜਨਵਰੀ - 4.3 ਦੀ ਤੀਬਰਤਾ ਦਾ ਭੂਚਾਲ ਸਵੇਰੇ 7:52 ਵਜੇ ਚੂਰਾਚੰਦਪੁਰ, ਮਣੀਪੁਰ, ਨਗੋਪਾ, ਮਿਜ਼ੋਰਮ ਤੋਂ 46 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿਚ ਆਇਆ ਹੈ | ਇਹ ਜਾਣਕਾਰੀ ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ...
ਪ੍ਰਧਾਨ ਮੰਤਰੀ ਮੋਦੀ ਅੱਜ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਗੱਲਬਾਤ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਮੈਦਾਨ ਵਾਰਾਣਸੀ ਵਿਚ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ, ਇਕ ਜ਼ਖ਼ਮੀ
. . .  about 2 hours ago
ਬਿਲਾਸਪੁਰ,18 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਕੋਠੀਪੁਰਾ ਵਿਚ ਏਮਜ਼ ਦੇ ਨਿਰਮਾਣ ਅਧੀਨ ਬਿਜਲੀ ਫੀਡਰ ਵਿਚ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ...
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਪ ਨੇ ਪੁਰਾਣੇ ਜੁਝਾਰੂ ਆਗੂ ਰਜਨੀਸ਼ ਦਹਿਆ ਨੂੰ ਬਣਾਇਆ ਉਮੀਦਵਾਰ
. . .  about 2 hours ago
ਫ਼ਿਰੋਜ਼ਪੁਰ,18 (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਬੀਤੇ ਦਿਨ ਆਪ ਉਮੀਦਵਾਰ ਆਸ਼ੂ ਬਾਂਗੜ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ...
ਡੇਰਾਬਸੀ ਪੰਡਵਾਲਾ ਭੱਠੇ ਤੋਂ 9 ਬੰਧੂਆ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ
. . .  about 2 hours ago
ਡੇਰਾ ਬੱਸੀ,18 ਜਨਵਰੀ (ਰਣਬੀਰ ਸਿੰਘ ਪੜ੍ਹੀ ) - ਡੇਰਾਬਸੀ ਨੇੜੇ ਪੈਂਦੇ ਪਿੰਡ ਪੰਡਵਾਲਾ ਵਿਖੇ ਸਥਿਤ ਪੀ.ਜੀ.ਐਸ. ਨਾਮਕ ਇੱਟਾਂ ਦੇ ਭੱਠੇ ਤੋਂ ਕਥਿਤ ਤੌਰ 'ਤੇ ਬੰਧੂਆ ਮਜ਼ਦੂਰੀ ਕਰ ਰਹੇ 9 ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ ਹੈ ...
⭐ਮਾਣਕ - ਮੋਤੀ⭐
. . .  about 2 hours ago
⭐ਮਾਣਕ - ਮੋਤੀ⭐
ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  1 day ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  1 day ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  1 day ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  1 day ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  1 day ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  1 day ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  1 day ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  1 day ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  1 day ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  1 day ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  1 day ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  1 day ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਅੱਸੂ ਸੰਮਤ 553

ਤਰਨਤਾਰਨ

-ਲਖੀਮਪੁਰ ਖੀਰੀ ਕਾਂਡ-

ਕਾਂਗਰਸੀ ਆਗੂਆਂ ਨੇ ਡਾਕਘਰ ਅਤੇ ਟੈਲੀਫ਼ੋਨ ਐਕਸਚੇਂਜ ਦੇ ਬਾਹਰ ਰੱਖਿਆ ਮੌਨ ਵਰਤ

ਤਰਨ ਤਾਰਨ, 11 ਅਕਤੂੁਬਰ (ਹਰਿੰਦਰ ਸਿੰਘ)-ਪਿਛਲੇ ਦਿਨੀਂ ਯੂ.ਪੀ. ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਦੇ ਪੁੱਤਰ ਅਤੇ ਹੋਰਨਾਂ ਭਾਜਪਾ ਆਗੂਆਂ ਵਲੋਂ ਮਾਰੇ ਗਏ ਚਾਰ ਕਿਸਾਨਾਂ ਦੀ ਦੁਖਦਾਈ ਘਟਨਾ ਦੇ ਵਿਰੋਧ ਵਿਚ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਪੁੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਸੰਦੀਪ ਅਗਨੀਹੋਤਰੀ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਤਰਨ ਤਾਰਨ ਦੇ ਡਾਕਘਰ ਅਤੇ ਟੈਲੀਫ਼ੋਨ ਐਕਸਚੇਂਜ ਦੇ ਬਾਹਰ ਧਰਨਾ ਮਾਰ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੌਨ ਵਰਤ ਰੱਖ ਕੇ ਆਪਣਾ ਵਿਰੋਧ ਜਤਾਇਆ | ਇਹ ਮੌਨ ਵਰਤ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਰੱਖਿਆ ਗਿਆ | ਇਸ ਉਪਰੰਤ ਡਾ. ਸੰਦੀਪ ਅਗਨੀਹੋਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਭਾਜਪਾ ਆਗੂਆਂ ਵਲੋਂ ਸੱਤਾ ਦੇ ਨਸ਼ੇ ਵਿਚ ਧੱਕੇਸ਼ਾਹੀ ਕੀਤੀ ਗਈ ਹੈ, ਉਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ | ਭਾਜਪਾ ਆਗੂਆਂ ਨੇ ਦੁਨੀਆਂ ਭਰ ਵਿਚ ਦੇਸ਼ ਦੇ ਲੋਕਤੰਤਰ ਦਾ ਮਜ਼ਾਕ ਉਡਾਇਆ ਹੈ, ਕਿਉਂਕਿ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਗੱਡੀਆਂ ਨਾਲ ਕੁਚਲ ਕੇ ਉਨ੍ਹਾਂ ਨੂੰ ਗੋਲੀਆਂ ਮਾਰਨਾ ਲੋਕਤੰਤਰ ਦੇ ਖ਼ਿਲਾਫ਼ ਹੈ | ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੇ ਨਾਲ ਹਰ ਵਰਗ ਕੇਂਦਰ ਸਰਕਾਰ ਦੇ ਤਿੰਨ ਖ਼ੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਿਹਾ ਹੈ | ਮੌਨ ਵਰਤ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਸ਼ੀਸ਼ ਮਿਸ਼ਰਾ ਦੇ ਖ਼ਿਲਾਫ਼ ਨਾਅਰੇਬਾਜੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਗੁਰਮਿੰਦਰ ਸਿੰਘ ਰਟੌਲ, ਕਸ਼ਮੀਰ ਸਿੰਘ ਭੋਲਾ, ਮਨਜੀਤ ਸਿੰਘ ਢਿੱਲੋਂ, ਹਰਜਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਤਨੇਜਾ, ਮਨੋਜ ਅਗਨੀਹੋਤਰੀ, ਸੁਖਬੀਰ ਸਿੰਘ ਸੱਗੂ, ਸੰਜੀਵ ਕੁੰਦਰਾ, ਲੱਕੀ ਭੁੱਲਰ, ਸ਼ਾਮ ਸਿੰਘ ਮੁਰਾਦਪੁਰਾ, ਰਜੇਸ਼ ਸਿੰਘ ਰਿੰਕੂ, ਮੰਗਲ ਦਾਸ ਮੁਨੀਮ, ਚੇਅ. ਮਨਜੀਤ ਸਿੰਘ ਰੰਧਾਵਾ, ਡਾ. ਐਸ.ਐਸ. ਲੌਹਕਾ, ਸੋਨੂੰ, ਸਰਵਣ, ਅਮਨ ਸੂਦ, ਹਨੀ ਚੌਹਾਨ ਤੋਂ ਇਲਾਵਾ ਅੱਡਾ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ, ਮੁਨਿਆਰੀ ਯੂਨੀਅਨ ਦੇ ਪ੍ਰਧਾਨ ਡੀ.ਸੀ., ਕੱਪੜਾ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ ਗੁਲਾਟੀ, ਬੂਟ ਯੂਨੀਅਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਹਲਵਾਈ ਯੂਨੀਅਨ ਦੇ ਪ੍ਰਧਾਨ ਗੁਰਦੀਪ ਸਿੰਘ ਪਾਹਵਾ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |

ਮਾਤਾ ਗੰਗਾ ਗਰਲਜ ਕਾਲਜ ਵਿਖੇ ਮੈਡੀਕਲ ਅਤੇ ਕਾਨੂੰਨੀ ਜਾਗਰੂਕਤਾ ਕੈਂਪ ਲਗਾਇਆ

ਤਰਨ ਤਾਰਨ, 11 ਅਕਤੂਬਰ (ਵਿਕਾਸ ਮਰਵਾਹਾ)-ਅੰਤਰ ਰਾਸ਼ਟਰੀ ਬਾਲਿਕਾ ਦਿਵਸ ਮੌਕੇ ਮਾਤਾ ਗੰਗਾ ਗਰਲਜ ਕਾਲਜ ਤਰਨਤਾਰਨ ਵਿਖੇ ਇਕ ਮੈਡੀਕਲ ਕੈਂਪ ਅਤੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਮੈਡੀਕਲ ਕੈਂਪ ਵਿਚ ਕਾਲਜ ਦੀਆਂ ਵਿਦਿਆਰਥਣਾਂ ਦੀ ਮੁਫ਼ਤ ਮੈਡੀਕਲ ...

ਪੂਰੀ ਖ਼ਬਰ »

ਸਾਲ 2012 'ਚ ਹੋਏ ਜਾਨਲੇਵਾ ਹਮਲੇ ਦਾ ਮਾਮਲਾ

ਅਦਾਲਤ ਵਲੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੋਨੂੰ ਚੀਮਾ, ਸੋਨੂੰ ਚੀਮਾ ਅਤੇ ਇਕ ਹੋਰ ਖ਼ਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਤਰਨ ਤਾਰਨ, 11 ਅਕਤੂੁਬਰ (ਪਰਮਜੀਤ ਜੋਸ਼ੀ)-ਕਸਬਾ ਝਬਾਲ ਵਿਖੇ ਸਾਲ 2012 ਵਿਚ ਦੋ ਵਿਅਕਤੀਆਂ ਉੁਪਰ ਜਾਨ ਲੇਵਾ ਹਮਲੇ ਦੇ ਮਾਮਲੇ ਵਿਚ ਅਦਾਲਤ ਵਿਚ ਪਾਏ ਗਏ ਇਸਤਗਾਸੇ ਦੌਰਾਨ ਲਗਪਗ 9 ਸਾਲ ਬਾਅਦ ਅਦਾਲਤ ਨੇ ਮੌਜੂਦਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਨੀਸ਼ ਕੁਮਾਰ ਮੋਨੂੰ ਚੀਮਾ, ...

ਪੂਰੀ ਖ਼ਬਰ »

15 ਨੂੰ ਦੁਸਹਿਰੇ ਮੌਕੇ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਕੀਤੇ ਜਾਣਗੇ ਅਗਨ ਭੇਟ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਦੁਸਹਿਰੇ ਦਾ ਤਿਉਹਾਰ 15 ਅਕਤੂਬਰ ਨੂੰ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਇਹ ਤਿਉਹਾਰ ਤਰਨ ਤਾਰਨ ਦੀ ਗਾਂਧੀ ਗਰਾਊਾਡ ਵਿਖੇ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਦੁਸਹਿਰੇ ਤੋਂ ...

ਪੂਰੀ ਖ਼ਬਰ »

ਰਾਜ ਪੱਧਰੀ ਸਮਾਗਮ ਦੌਰਾਨ ਤਰਨ ਤਾਰਨ ਦੇ ਬਲੱਡ ਬੈਂਕ ਨੂੰ ਮਿਲਿਆ ਐਵਾਰਡ

ਤਰਨ ਤਾਰਨ, 11 ਅਕਤੂੁਬਰ (ਹਰਿੰਦਰ ਸਿੰਘ)-ਅੰਮਿ੍ਤਸਰ ਵਿਖੇ ਸੂਬਾ ਪੱਧਰੀ 'ਨੈਸ਼ਨਲ ਵਲੰਟਰੀ ਖ਼ੂਨਦਾਨ ਦਿਵਸ' ਮੌਕੇ ਕਰਵਾਏ ਗਏ ਸਮਾਗਮ ਦੌਰਾਨ ਤਰਨ ਤਾਰਨ ਦੇ ਬਲੱਡ ਬੈਂਕ ਵਲੋਂ ਵਧੀਆ ਸੇਵਾਵਾਂ ਪ੍ਰਦਾਨ ਕਰਨ ਬਦਲੇ ਪੰਜਾਬ ਦੇ ਪਹਿਲੇ ਤਿੰਨ ਬਲੱਡ ਬੈਂਕ ਵਿਚ ਸ਼ੁਮਾਰ ...

ਪੂਰੀ ਖ਼ਬਰ »

ਵੈਰੋਵਾਲ ਤੋਂ ਬਾਬਾ ਡੱਲਾ ਜੀ ਨਾਗੋਕੇ ਮੋੜ ਤੱਕ ਥਾਂ-ਥਾਂ ਤੋਂ ਟੁੱਟੀ ਸੜਕ

ਖਡੂਰ ਸਾਹਿਬ, 11 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ-ਵੱਖ ਪਿੰਡਾਂ ਨੂੰ ਜੋੜਦੀਆਂ ਸੰਪਰਕ ਸੜਕਾਂ ਦਾ ਤਾਂ ਮੰਦਾ ਹਾਲ ਹੈ ਹੀ ਪਰ 54 ਪਿੰਡਾਂ ਦੇ ਪੁਲਿਸ ਥਾਣੇ ਨੂੰ ਜਾਂਦੀ ਸੜਕ, ਜੋ ਕਿ ਵੈਰੋਵਾਲ ਤੋਂ ਬਾਬਾ ਡੱਲਾ ਜੀ ਨਾਗੋਕੇ ਮੋੜ ਵਾਇਆ ...

ਪੂਰੀ ਖ਼ਬਰ »

ਟੀਕਾਕਰਨ ਕੈਂਪਾਂ ਦੌਰਾਨ 4419 ਲੋਕਾਂ ਨੂੰ ਲਗਾਈ ਕੋਵਿਡ ਵੈਕਸੀਨ-ਡਿਪਟੀ ਕਮਿਸ਼ਨਰ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਵਿਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਹੁਣ ਤੱਕ 5,63,172 ਲਾਭਪਾਤਰੀਆਂ ਨੂੰ 7,19,952 ਡੋਜ਼ ਵੈਕਸੀਨ ਲਗਾਈ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ...

ਪੂਰੀ ਖ਼ਬਰ »

ਦਾਜ ਦੀ ਖਾਤਰ ਵਿਆਹੁਤਾ ਨਾਲ ਕੁੱਟਮਾਰ, 3 ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਖਾਲੜਾ ਦੀ ਪੁਲਿਸ ਨੇ ਦਾਜ ਦੀ ਖਾਤਰ ਵਿਆਹੁਤਾ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਸਹੁਰਾ ਪਰਿਵਾਰ ਦੇ 3 ਮੈਂਬਰਾਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਖਾਲੜਾ ਵਿਖੇ ਅਰਸ਼ਦੀਪ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਬਲਜਿੰਦਰ ...

ਪੂਰੀ ਖ਼ਬਰ »

ਘਰ 'ਚ ਦਾਖਲ ਹੋ ਕੇ ਕੀਤੀ ਕੁੱਟਮਾਰ, 2 ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਸਰਹਾਲੀ ਦੀ ਪੁਲਿਸ ਨੇ ਘਰ 'ਚ ਦਾਖਲ ਹੋ ਕੇ ਪਰਿਵਾਰ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਔਰਤ ਸਮੇਤ 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਸਰਹਾਲੀ ਵਿਖੇ ਗੁਰਲਾਲ ਸਿੰਘ ਪੁੱਤਰ ਪੁੰਨਣ ਸਿੰਘ ਵਾਸੀ ਬਿੱਲਿਆ ...

ਪੂਰੀ ਖ਼ਬਰ »

ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਸਰਾਏ ਅਮਾਨਤ ਖਾਂ, 11 ਅਕਤੂਬਰ (ਨਰਿੰਦਰ ਸਿੰਘ ਦੋਦੇ)-ਪਾਵਰਕਾਮ ਦੇ ਸਰਹੱਦੀ ਸਬ ਸਟੇਸ਼ਨ ਰਾਜਾ ਤਾਲ ਵਿਖੇ ਕਿਸਾਨਾਂ ਵਲੋਂ ਬਿਜਲੀ ਦੇ ਲੰਬੇ ਕੱਟ ਲਗਾਉਣ ਵਿਰੁੱਧ ਬਲਾਕ ਗੰਡੀਵਿੰਡ ਦੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਿਸਾਨਾਂ ਨੇ ਦਫ਼ਤਰ ਅੱਗੇ ਰੋਸ ...

ਪੂਰੀ ਖ਼ਬਰ »

ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ

ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)-ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਘਰ 'ਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਚੋਹਲਾ ਸਾਹਿਬ ਵਿਖੇ ਗੁਰਜੰਟ ਸਿੰਘ ਪੁੱਤਰ ਸਰਵਣ ਸਿੰਘ ਵਾਸੀ ...

ਪੂਰੀ ਖ਼ਬਰ »

ਮਾਰ ਦੇਣ ਦੀ ਨੀਅਤ ਨਾਲ ਹਮਲਾ ਕਰ ਕੇ ਮਾਰੀਆਂ ਗੰਭੀਰ ਸੱਟਾਂ, ਕੇਸ ਦਰਜ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਥਾਣਾ ਝਬਾਲ ਦੀ ਪੁਲਿਸ ਨੇ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇਕ ਵਿਅਕਤੀ 'ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਸੱਟਾਂ ਮਾਰਨ ਦੇ ਦੋਸ਼ ਹੇਠ 8 ਵਿਅਕਤੀਆਂ ਤੋਂ ਇਲਾਵਾ 4 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ | ਥਾਣਾ ਝਬਾਲ ...

ਪੂਰੀ ਖ਼ਬਰ »

ਬੱਚਿਆਂ 'ਚ ਖ਼ੂਨ ਦੀ ਕਮੀ ਹੋਣ 'ਤੇ ਲਾਪ੍ਰਵਾਹੀ ਨਾ ਵਰਤੋਂ-ਡਾ. ਸੁਪਿ੍ਯਾ ਰੰਧਾਵਾ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)- 1 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਵਿਚ ਅਨੀਮੀਆ ਦੀ ਬਿਮਾਰੀ (ਖੂਨ ਦੀ ਕਮੀ) ਹੋਣਾ ਚਿੰਤਾਜਨਕ ਹੈ | ਇਹ ਜਾਣਕਾਰੀ ਬੱਚਿਆਂ ਦੇ ਸਪੈਸ਼ਲਿਸਟ ਡਾ. ਸੁਪਿ੍ਯਾ ਰੰਧਾਵਾ ਨੇ ਡਾ. ਰੰਧਾਵਾ ਕਲੀਨਿਕ ਸਾਹਮਣੇ ਸਿਵਲ ਹਸਪਤਾਲ ਤਰਨ ਤਾਰਨ ...

ਪੂਰੀ ਖ਼ਬਰ »

ਕੋਲੇ ਦੀ ਘਾਟ ਦਾ ਪ੍ਰਬੰਧ ਪੰਜਾਬ ਸਰਕਾਰ ਤੁਰੰਤ ਕਰੇ-ਜਥੇਦਾਰ ਬ੍ਰਹਮਪੁਰਾ

ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਨੇ ਪੰਜਾਬ ਦੇ ਮੌਜੂਦਾ ਬਣੇ ਬਿਜਲੀ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਲੇ ਦੀ ਕਮੀ ਨਾਲ ਪੰਜਾਬ ਦੇ ...

ਪੂਰੀ ਖ਼ਬਰ »

ਸੋਸ਼ਲ ਮੀਡੀਏ 'ਤੇ ਹਥਿਆਰਾਂ ਵਾਲੀਆਂ ਵੀਡੀਓ ਅਤੇ ਫੋਟੋਆਂ ਪਾਉਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ-ਐੱਸ.ਐੱਸ.ਪੀ.ਘੁੰਮਣ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਤਰਨ ਤਾਰਨ ਪੁਲਿਸ ਵਲੋਂ ਮਾੜੇ ਅਨਸਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਜੇਕਰ ਕਿਸੇ ਵੀ ਸ਼ਰਾਰਤੀ ਅਨਸਰ ਵਲੋਂ ਸ਼ੋਸ਼ਲ ਮੀਡੀਆ 'ਤੇ ਜਿਵੇ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਆਦਿ ਉਪਰ ਆਪਣੇ ਲਾਇੰਸਸੀ ਅਸਲ੍ਹਾ ਜਾਂ ਕਿਸੇ ...

ਪੂਰੀ ਖ਼ਬਰ »

ਕੋਲੇ ਦੀ ਘਾਟ ਦਾ ਪ੍ਰਬੰਧ ਪੰਜਾਬ ਸਰਕਾਰ ਤੁਰੰਤ ਕਰੇ-ਜਥੇਦਾਰ ਬ੍ਰਹਮਪੁਰਾ

ਤਰਨ ਤਾਰਨ, 11 ਅਕਤੂਬਰ (ਪਰਮਜੀਤ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸਾਬਕਾ ਮੰਤਰੀ ਨੇ ਪੰਜਾਬ ਦੇ ਮੌਜੂਦਾ ਬਣੇ ਬਿਜਲੀ ਹਾਲਾਤਾਂ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕੋਲੇ ਦੀ ਕਮੀ ਨਾਲ ਪੰਜਾਬ ਦੇ ...

ਪੂਰੀ ਖ਼ਬਰ »

ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਪੱਟੀ ਦਾ ਨਿਰੀਖਣ

ਪੱਟੀ, 11 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਸਰਕਾਰੀ ਐਲੀਮੈਂਟਰੀ ਸਕੂਲ ਪੱਟੀ ਨੰਬਰ 4 ਵਿਖੇ ਸਵੇਰ ਦੀ ਸਭਾ ਵਿਖੇ ਉਪ ਜ਼ਿਲ੍ਹਾ ਸਿੱਖਿਆ ਅਫਸਤਰ (ਸੈ.ਸਿ.) ਗੁਰਬਚਨ ਸਿੰਘ ਲਾਲੀ ਵਲੋਂ ਸਕੂਲ ਦਾ ਅਚਨਚੇਤ ਨਿਰੀਖਣ ਕੀਤਾ ਗਿਆ | ਇਸ ਸਮੇਂ ਸਕੂਲ ਦਾ ...

ਪੂਰੀ ਖ਼ਬਰ »

ਬਲਦੇ ਭੱਠ 'ਚ ਬੈਠਣ ਦਾ ਜੋੜ ਮੇਲਾ ਨਿਹੰਗ ਸਿੰਘਾਂ ਵਲੋਂ ਮਹੱਲਾ ਕੱਢਣ ਉਪਰੰਤ ਸਮਾਪਤ

ਪੱਟੀ, 11 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਤੀਸਰੇ ਹੈੱਡ ਗ੍ਰੰਥੀ ਤੇ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁੱਜਰ ਕੌਰ ਦੇ ਵਿਆਹ ਮੌਕੇ ਲਾਵਾਂ ਪੜ੍ਹਨ ਦੀ ਸੇਵਾ ਨਿਭਾਉਣ ਵਾਲੇ ਬਹਾਦਰ ਬਾਬਾ ਬਿਧੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸੰਬੰਧੀ ਕਲੱਸਟਰ ਅਫ਼ਸਰਾਂ ਨਾਲ ਮੀਟਿੰਗ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਸੰਬੰਧੀ ਲਗਾਏ ਗਏ ਕਲੱਸਟਰ ਅਫ਼ਸਰਾਂ ਦੀ ਮੀਟਿੰਗ ਕੀਤੀ ਗਈ | ਇਸ ਮੌਕੇ ...

ਪੂਰੀ ਖ਼ਬਰ »

ਕਿਸਾਨ ਸੁਖਪਾਲ ਸਿੰਘ ਬੇਲਰ ਮਸ਼ੀਨ ਨਾਲ ਸੁਚੱਜੇ ਤਰੀਕੇ ਨਾਲ ਕਰ ਰਿਹੈ ਪਰਾਲੀ ਪ੍ਰਬੰਧਨ

ਫਤਿਆਬਾਦ, 11 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਜ਼ਿਲ੍ਹਾ ਤਰਨ ਤਾਰਨ ਦਾ ਅਗਾਂਹ ਵਧੂ ਕਿਸਾਨ ਸੁਖਪਾਲ ਸਿੰਘ ਵਾਸੀ ਪਿੰਡ ਫਤਿਆਬਾਦ ਜੋ ਕਿ 10 ਏਕੜ ਰਕਬੇ ਵਿਚ ਵਾਹੀ ਕਰਦਾ ਹੈ | ਉਹ ਹੈ ਕਿ ਉਸ ਨੇ ਖੇਤੀਬਾੜੀ ਵਿਭਾਗ ਬਲਾਕ ਚੋਹਲਾ ਸਾਹਿਬ ਨਾਲ ਰਾਬਤਾ ਕਰਕੇ 2 ਸਾਲ ਤੋਂ ...

ਪੂਰੀ ਖ਼ਬਰ »

ਹਰ ਵਰਗ ਨੂੰ 300 ਯੂਨਿਟ ਬਿਜਲੀ ਮੁਫ਼ਤ ਦੇਵੇ ਪੰਜਾਬ ਸਰਕਾਰ-ਅਰੋੜਾ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)- ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਐੱਸ.ਸੀ, ਬੀ.ਸੀ. ਵਰਗ ਲਈ 300 ਯੂਨਿਟ ਬਿਜਲੀ ਮੁਫ਼ਤ ਦੇਣ ਦਾ ਐਲਾਨ ਕੀਤਾ ਸੀ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਪਰ ਅਫਸੋਸ ਜਨਰਲ ਵਰਗ 'ਚ ਆਉਂਦੇ ...

ਪੂਰੀ ਖ਼ਬਰ »

ਰਾਮਰੌਣੀ 'ਚ ਇੰਟਰਲਾਕ ਟਾਈਲਾਂ ਲੱਗਣ ਦਾ ਕੰਮ ਸ਼ੁਰੂ

ਜੀਓਬਾਲਾ, 11 ਅਕਤੂਬਰ (ਰਜਿੰਦਰ ਸਿੰਘ ਰਾਜੂ)-ਵਿਧਾਨ ਸਭਾ ਹਲਕਾ ਤਰਨ ਤਾਰਨ 'ਚ ਪੈਂਦੇ ਪਿੰਡ ਰਾਮਰੌਣੀ ਵਿਖੇ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ | ਪਿੰਡ ਦੀਆਂ ਗਲੀਆਂ ਨੂੰ ਇੰਟਰਲਾਕ ਟਾਈਲਾਂ ਲਗਾ ਕੇ ਪੱਕਿਆਂ ਕੀਤਾ ਜਾ ਰਿਹਾ ਹੈ | ਪਿੰਡ ਦੀ ਇਕ ਗਲੀ ਵਿਚ ਇੰਟਰਲਾਕ ...

ਪੂਰੀ ਖ਼ਬਰ »

ਸਰਹੱਦੀ ਖੇਤਰ ਦੀਆਂ ਅਨਾਜ ਮੰਡੀਆਂ 'ਚ ਝੋਨੇ ਦੀ ਸਰਕਾਰੀ ਖ਼ਰੀਦ ਚਾਲੂ

ਖੇਮਕਰਨ, 11 ਅਕਤੂਬਰ (ਰਾਕੇਸ਼ ਬਿੱਲਾ)-ਖੇਮਕਰਨ ਮੰਡੀ 'ਚ ਝੋਨੇ ਦੀ ਖ਼ਰੀਦ ਮਾਰਕੀਟ ਕਮੇਟੀ ਖੇਮਕਰਨ ਦੇ ਚੇਅਰਮੈਨ ਅੰਮਿ੍ਤਬੀਰ ਸਿੰਘ ਬਿੱਟੂ ਆਸਲ ਤੇ ਫੈੱਡਰੇਸ਼ਨ ਆਫ ਆੜ੍ਹਤੀ ਯੂਨੀਅਨ ਖੇਮਕਰਨ ਦੇ ਪ੍ਰਧਾਨ ਹਰਭਜਨ ਸਿੰਘ ਸੰਧੂ ਵਲੋਂ ਕੀਤੀ ਗਈ | ਖੇਮਕਰਨ ਤੋਂ ਇਲਾਵਾ ...

ਪੂਰੀ ਖ਼ਬਰ »

ਭਾਰਤੀ ਕਮਿਊਨਿਸਟ ਪਾਰਟੀ ਦਾ ਵਫਦ ਡੀਪੂ ਇੰਸਪੈਕਟਰਾਂ ਨੂੰ ਮਿਲਿਆ

ਫਤਿਆਬਾਦ, 11 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਭਾਰਤੀ ਕਮਿਊਨਿਸਟ ਪਾਰਟੀ ਬ੍ਰਾਂਚ ਫਤਿਆਬਾਦ ਦਾ ਵਫਦ ਡੀਪੂ ਇੰਸਪੈਕਟਰ ਰਜਿਦਰ ਜੋਸ਼ੀ ਅਤੇ ਡੀਪੂ ਇੰਸਪੈਕਟਰ ਨਵਦੀਪ ਕੁਮਾਰ ਨੂੰ ਕਾਮਰੇਡ ਗੁਰਚਰਨ ਸਿੰਘ ਕੰਡਾ ਅਤੇ ਖੇਤ ਮਜ਼ਦੂਰ ਸਭਾ ਕਾਮਰੇਡ ਜਸਵੰਤ ਸਿੰਘ ਅਤੇ ...

ਪੂਰੀ ਖ਼ਬਰ »

ਪਿੰਡ ਜਾਮਾਰਾਏ ਦੇ ਸਰਪੰਚ ਪਾਲ ਸਿੰਘ ਨੂੰ ਪਿੰਡ ਵਾਸੀਆਂ ਨੇ ਸਨਮਾਨਿਤ ਕੀਤਾ

ਫਤਿਆਬਾਦ, 11 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਜਾਮਾਰਾਏ ਦੇ ਸਰਪੰਚ ਪਾਲ ਸਿੰਘ ਨੇ ਸਿਹਤਯਾਬ ਹੋ ਕੇ ਪਿੰਡ ਦੇ ਮੁਹਤਬਰ ਵਿਅਕਤੀਆਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਗੁ.ਸਾਹਿਬ ਪੱਤੀ ਵੇਗੇ ਕੀ ਵਿਖੇ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਅਤੇ ਵਿਕਾਸ ...

ਪੂਰੀ ਖ਼ਬਰ »

ਸੀ.ਐੱਚ.ਸੀ. ਕਸੇਲ ਵਿਖੇ ਵਿਸ਼ਵ ਮਾਨਸਿਕ ਰੋਗਾਂ ਸੰਬੰਧੀ ਜਾਗਰੂਕਤਾ ਦਿਵਸ ਮਨਾਇਆ

ਸਰਾਏ ਅਮਾਨਤ ਖਾਂ, 11 ਅਕਤੂਬਰ (ਨਰਿੰਦਰ ਸਿੰਘ ਦੋਦੇ)-ਵਿਸ਼ਵ ਮਾਨਸਿਕ ਸਿਹਤ ਦਿਵਸ ਸਬੰਧੀ ਸੀ.ਐੱਚ.ਸੀ. ਕਸੇਲ ਹਸਪਤਾਲ ਦੇ ਓ.ਪੀ.ਡੀ. ਵਿਚ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਐੱਸ.ਐੱਮ.ਓ. ਡਾ. ਸਰਬਦੀਪਕ ਸਿੰਘ ਨੇ ਓ.ਪੀ.ਡੀ. ਵਿਚ ਆਏ ਮਰੀਜ਼ਾਂ ਨੂੰ ਸੰਬੋਧਨ ...

ਪੂਰੀ ਖ਼ਬਰ »

ਮਨਿਸਟਰੀਅਲ ਸਰਵਿਸ ਐਸੋਸੀਏਸ਼ਨ ਪੰਜਾਬ ਰੋਡਵੇਜ਼ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਾਸਵੀਰ ਸਿੰਘ ਭੱੁਲਰ ਅਤੇ ਮਨਦੀਪ ਸਿੰਘ ਸਿੱਧੂ ਜਨਰਲ ਸਕੱਤਰ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਮੰਨੀਆਂ ਹੋਈਆ ਹੱਕੀ ਮੰਗਾਂ ਨਾ ਮੰਨਣ ਕਰ ਕੇ 8 ਅਕਤੂਬਰ ...

ਪੂਰੀ ਖ਼ਬਰ »

ਮਾਨਸਿਕ ਸਿਹਤ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ

ਖਡੂਰ ਸਾਹਿਬ, 11 ਅਕਤੂਬਰ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਸਰਕਾਰ ਅਧੀਨ ਹੋਮਿਓਪੈਥਿਕ ਵਿਭਾਗ ਵਲੋਂ ਡਾਕਟਰ ਪਰਵੇਸ਼ ਚਾਵਲਾ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਤਰਨ ਤਾਰਨ ਦੀ ਅਗਵਾਈ ਹੇਠ ਇਕ ਸੈਮੀਨਾਰ ਡਾਕਟਰ ਹਰਿੰਦਰ ਪਾਲ ਸਿੰਘ ਵੇਗਲ ਹੋਮਿਓਪੈਥਿਕ ਮੈਡੀਕਲ ਅਫ਼ਸਰ ...

ਪੂਰੀ ਖ਼ਬਰ »

ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ 4 ਵਿਅਕਤੀ ਗਿ੍ਫ਼ਤਾਰ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਅਤੇ ਨਸ਼ੇ ਦੀਆਂ ਗੋਲੀਆਂ ਸਮੇਤ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਥਾਣਾ ਕੱਚਾ ਪੱਕਾ ...

ਪੂਰੀ ਖ਼ਬਰ »

ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿਖੇ ਜੰਗਲੀ ਜੀਵ ਸਪਤਾਹ ਮਨਾਇਆ

ਹਰੀਕੇ ਪੱਤਣ, 11 ਅਕਤੂਬਰ (ਸੰਜੀਵ ਕੁੰਦਰਾ )-ਰੇਂਜ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਹੇਠ ਜੰਗਲੀ ਜੀਵ ਰੇਂਜ ਹਰੀਕੇ ਵਲੋਂ ਬਿਆਸ ਕੰਜ਼ਰਵੇਸ਼ਨ ਰਿਜ਼ਰਵ ਵਿਖੇ ਜੰਗਲੀ ਜੀਵ ਸਪਤਾਹ ਮਨਾਇਆ ਗਿਆ | ਇਸ ਮੌਕੇ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡ ਘੜਕਾ ਵਿਖੇ ਵਿਸ਼ੇਸ਼ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ 'ਚ ਗਏ ਕਾਂਗਰਸੀ ਆਗੂ ਮੁੜ ਕਾਂਗਰਸ 'ਚ ਹੋਏ ਸ਼ਾਮਿਲ

ਪੱਟੀ, 11 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਸ਼ਹੀਦ ਦੇ ਕੁਝ ਕਾਂਗਰਸੀ ਆਗੂ ਬੀਤੇਂ ਦਿਨੀਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ਸਨ, ਜਿਨ੍ਹਾਂ ਨੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ...

ਪੂਰੀ ਖ਼ਬਰ »

ਡਾ. ਸੋਹਲ ਦੀ ਅਗਵਾਈ ਵਿਚ 'ਆਪ' ਵਲੋਂ ਘੱਟ ਗਿਣਤੀਆਂ ਦੇ ਕਾਤਲਾਂ ਵਿਰੁੱਧ ਮੋਮਬੱਤੀ ਮਾਰਚ

ਤਰਨ ਤਾਰਨ, 11 ਅਕਤੂਬਰ (ਵਿਕਾਸ ਮਰਵਾਹਾ)-ਹਾਲ ਹੀ ਵਿਚ ਜੰਮੂ-ਕਸ਼ਮੀਰ ਵਿੱਚ ਘੱਟ ਗਿਣਤੀ ਹਿੰਦੂਆਂ ਅਤੇ ਸਿੱਖਾਂ ਦੇ ਹੋਏ ਕਤਲ ਵਿਰੁੱਧ ਆਮ ਆਦਮੀ ਪਾਰਟੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ ਪੰਜਾਬ ਦੇ ਸਾਰੇ ਹਲਕਿਆਂ ਵਿਚ ਮੋਮਬੱਤੀ ਮਾਰਚ ਕੀਤਾ ਗਿਆ | ਇਸੇ ਕੜੀ ਵਜੋਂ ਤਰਨ ...

ਪੂਰੀ ਖ਼ਬਰ »

ਪੱਕੇ ਕਰਨ ਸਬੰਧੀ ਨੋਟਿਸ ਦੇਣ ਆਏ ਸੀਵਰਮੈਨ ਤੇ ਸਟਰੀਟ ਵਿਭਾਗ ਦੇ ਮੁਲਾਜ਼ਮ ਕਮਿਸ਼ਨਰ ਦੇ ਭਰੋਸੇ ਤੋਂ ਸੰਤੁਸ਼ਟ ਹੋ ਕੇ ਪਰਤੇ

ਅੰਮਿ੍ਤਸਰ, 11 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ 'ਚ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਸੀਵਰਮੈਨ ਤੇ ਸਟਰੀਟ ਲਾਈਟ ਮੁਲਾਜ਼ਮਾਂ ਦਾ ਇਕ ਵਫ਼ਦ ਅੱਜ ਸਟਰੀਟ ਲਾਈਟ ਤੇ ਸੀਵਰਮੈਨ ਯੂਨੀਅਨ ਦੇ ਪ੍ਰਧਾਨ ਦੀਪਕ ਗਿੱਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਕਮਿਸ਼ਨਰ ਸ: ...

ਪੂਰੀ ਖ਼ਬਰ »

ਔਲਖ ਨੇ ਜੋੜ ਮੇਲੇ 'ਤੇ ਕਬੱਡੀ ਟੂਰਨਾਮੈਂਟ ਕਰਵਾਇਆ

ਸ਼ਾਹਬਾਜਪੁਰ, 11 ਅਕਤੂਬਰ (ਪ੍ਰਦੀਪ ਬੇਗੇਪੁਰ)-ਹਲਕਾ ਖਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਦਾਰ ਗੁਰਸੇਵਕ ਸਿੰਘ ਔਲਖ ਨੇ ਆਪਣੇ ਸਾਥੀਆਂ ਸਮੇਤ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ 'ਤੇ ਆਪਣੇ ਜੱਦੀ ਪਿੰਡ ਵਾਂ ਵਿਖੇ ਕਬੱਡੀ ਟੂਰਨਾਮੈਂਟ ਵਿਚ ...

ਪੂਰੀ ਖ਼ਬਰ »

ਸਰਹੱਦੀ ਪਿੰਡ ਮਹਿੰਦੀਪੁਰ 'ਚ ਨਵਾਂ 66 ਕੇ.ਵੀ. ਬਿਜਲੀ ਘਰ ਮਨਜ਼ੂਰ

ਖੇਮਕਰਨ, 11 ਅਕਤੂਬਰ (ਰਾਕੇਸ਼ ਬਿੱਲਾ)-ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਸਰਹੱਦੀ ਖੇਤਰ ਦੇ ਪਿੰਡਾਂ 'ਚ ਬਿਜਲੀ ਦੀ ਘੱਟ ਵੋਲਟੇਜ ਆਉਣ ਦੀ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਮੁਸ਼ਕਿਲ ਨੂੰ ਮੁੱਖ ਰੱਖਦਿਆਂ ਸਰਹੱਦੀ ਪਿੰਡ ...

ਪੂਰੀ ਖ਼ਬਰ »

ਪਿੰਡ ਮੋਹਨਪੁਰ ਵਿਖੇ ਸ਼ਹੀਦ ਕਿਸਾਨਾਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਚੋਹਲਾ ਸਾਹਿਬ, 11 ਅਕਤੂਬਰ (ਬਲਵਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਇੰਜੀਨੀਅਰ ਵਲੋਂ ਕੀਤੀਆਂ ਗਈਆਂ ਹਦਾਇਤਾਂ ਤੇ ਸਿਮਰਨਜੀਤ ਸਿੰਘ ਮਾਨ ਦੀ ਸੋਚ ਅਨੁਸਾਰ ਪਿੰਡ-ਪਿੰਡ ਲਖੀਮਪੁਰ ਖੀਰੀ ਵਿਖੇ ਜਾਲਮ ਸਰਕਾਰ ਵਲੋਂ ...

ਪੂਰੀ ਖ਼ਬਰ »

ਵਿਸ਼ਵ ਬਾਲੜੀ ਦਿਵਸ ਮਨਾਇਆ

ਸੁਰ ਸਿੰਘ, 11 ਅਕਤੂਬਰ (ਧਰਮਜੀਤ ਸਿੰਘ)-ਸੀ.ਡੀ.ਪੀ.ਓ. ਮੈਡਮ ਮੀਨਾ ਕੁਮਾਰੀ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਥਾਨਕ ਆਂਗਣਵਾੜੀ ਸੈਂਟਰ ਨੰ. 5 ਵਿਖੇ ਸਰਕਲ ਪੱਧਰੀ ਵਿਸ਼ਵ ਬਾਲੜੀ ਦਿਵਸ ਮਨਾਇਆ ਗਿਆ | ਇਸ ਮੌਕੇ ਸੁਪਰਵਾਈਜ਼ਰ ਰਣਜੀਤ ਕੌਰ, ਸਮੂਹ ਆਂਗਣਵਾੜੀ ਵਰਕਰ ਤੇ ...

ਪੂਰੀ ਖ਼ਬਰ »

ਰਾਮ ਲੀਲ੍ਹਾ ਦੀ ਚੌਥੀ ਰਾਤ ਦੇ ਸੀਨ ਫ਼ਿਲਮਾਏ

ਤਰਨ ਤਾਰਨ, 11 ਅਕਤੂਬਰ (ਵਿਕਾਸ ਮਰਵਾਹਾ)-ਸ੍ਰੀ ਰਾਮ ਲੀਲ੍ਹਾ ਕਲੱਬ ਵਲੋਂ ਸਥਾਨਕ ਠਾਕੁਰ ਦੁਆਰਾ ਮਦਨ ਮੋਹਨ ਮੰਦਰ ਵੱਡਾ ਮੰਦਰ ਵਿਖੇ ਰਾਮ ਲੀਲ੍ਹਾ ਕਰਵਾਈ ਜਾ ਰਹੀ ਹੈ | ਬੀਤੀ ਰਾਤ ਸੀਤਾ ਸਵੰਬਰ ਅਤੇ ਲਕਸ਼ਮਣ ਪਰਸ਼ੂਰਾਮ ਦੇ ਸੰਵਾਦ ਦੇ ਸੀਨ ਦਿਖਾਏ ਗਏ | ਇਸ ਮੌਕੇ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿਖੇ ਸਵੱਛਤਾ ਹਫ਼ਤਾ ਮਨਾਇਆ

ਪੱਟੀ, 11 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀ. ਸੈਕੰ. ਸਕੂਲ ਪੱਟੀ ਵਿਖੇ ਸਕੂਲ ਮੈਨੇਜਮੈਂਟ ਦੀ ਅਗਵਾਈ ਹੇਠ ਸਵੱਛਤਾ ਹਫ਼ਤਾ ਮਨਾਇਆ ਗਿਆ | ਸ੍ਰੀ ਸੱਤਿਆ ਸਾਈ ਸੇਵਾ ਸੰਗਠਨ ਦੇ ਅਧੀਨ ਬਾਲ ਵਿਕਾਸ ਦੇ ਵਿਦਿਆਰਥੀਆਂ ਨੇ ਸਕੂਲ ਕੈਂਪਸ ਦੀ ...

ਪੂਰੀ ਖ਼ਬਰ »

15 ਨੂੰ ਕੱਚੇ ਅਧਿਆਪਕ ਕਰਨਗੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੁਸਹਿਰੇ ਵਾਲੇ ਦਿਨ ਆਰਥਿਕ ਤੇ ਮਾਨਸਿਕ ਗੁਲਾਮੀ ਦਾ ਅੰਤ ਕਰਨ ਲਈ ਕੱਚੇ ਅਧਿਆਪਕ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਕਰਨਗੇ | ਜਾਣਕਾਰੀ ਦਿੰਦੇ ਹੋਏ ਬਲਾਕ ਨੌਸ਼ਹਿਰਾ ਪਨੂੰਆਂ ਦੇ ...

ਪੂਰੀ ਖ਼ਬਰ »

ਬੇਇਨਸਾਫ਼ੀ ਦਾ ਰਾਹ ਛੱਡ ਕੇ ਮੋਦੀ ਸਰਕਾਰ ਕਿਸਾਨਾਂ ਨਾਲ ਇਨਸਾਫ਼ ਕਰੇ-ਬਾਬਾ ਭੋਲਾ ਸਿੰਘ

ਝਬਾਲ, 11 ਅਕਤੂਬਰ (ਸਰਬਜੀਤ ਸਿੰਘ)-ਆਪਣੇ ਹੱਕਾਂ ਲਈ ਪਿਛਲੇ ਲੰਮੇਂ ਸਮੇਂ ਤੋਂ ਕੇਂਦਰ ਸਰਕਾਰ ਖਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮੋਦੀ ਸਰਕਾਰ ਵਲੋਂ ਅਪਣਾਏ ਜਾ ਰਹੇ ਅੜੀਅਲ ਵਤੀਰੇ ਦਾ ਰਾਹ ਛੱਡ ਕੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਨਾਲ ...

ਪੂਰੀ ਖ਼ਬਰ »

ਘਰ 'ਚੋਂ ਘਰੇਲੂ ਸਾਮਾਨ ਚੋਰੀ ਕਰਨ 'ਤੇ 4 ਵਿਅਕਤੀ ਨਾਮਜ਼ਦ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਘਰ 'ਚੋਂ ਘਰੇਲੂ ਸਾਮਾਨ ਚੋਰੀ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਿਟੀ ਪੱਟੀ ਵਿਖੇ ਸਤਿੰਦਰਪਾਲ ਸਿੰਘ ਪੁੱਤਰ ਤਰਲੋਕ ਸਿੰਘ ...

ਪੂਰੀ ਖ਼ਬਰ »

ਪਵਨ ਕੁਮਾਰ ਭਿੱਖੀਵਿੰਡ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਭਿੱਖੀਵਿੰਡ, 11 ਅਕਤੂਬਰ (ਬੌਬੀ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐੱਮ.ਪੀ.ਆਈ.) ਦੇ ਜ਼ਿਲ੍ਹਾ ਸਕੱਤਰੇਤ ਚਮਨ ਲਾਲ ਦਰਾਜਕੇ, ਹਰਜਿੰਦਰ ਸਿੰਘ ਚੂੰਘ, ਮਾਹਣ ਸਿੰਘ ਭਿੱਖੀਵਿੰਡ, ਸਵਿੰਦਰ ਸਿੰਘ ਚੱਕ, ਜਸਵੰਤ ਸਿੰਘ ਭਿੱਖੀਵਿੰਡ, ਲਾਜਰ ਲਾਖਣਾ ਨੇ ਸੀ.ਪੀ.ਆਈ. ਦੇ ...

ਪੂਰੀ ਖ਼ਬਰ »

ਮਾਝਾ ਕਾਲਜ ਫਾਰ ਵੂਮੈਨ 'ਚ ਅੰਤਰ ਰਾਸ਼ਟਰੀ ਬਾਲੜੀ ਦਿਵਸ ਮਨਾਇਆ

ਤਰਨ ਤਾਰਨ, 11 ਅਕਤੂਬਰ (ਹਰਿੰਦਰ ਸਿੰਘ)-ਮਾਝਾ ਕਾਲਜ ਫਾਰ ਵੂਮੈਨ ਵਿਖੇ ਬਾਲੜੀ ਦਿਵਸ ਮਨਾਇਆ ਗਿਆ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਦੇ ਸਹਿਯੋਗ ਨਾਲ ਵਿਦਿਆਰਥਣਾਂ ਲਈ ਮੈਡੀਕਲ ਕੈਂਪ ਲਗਾਇਆ ਗਿਆ | ਇਸ ਦੇ ਨਾਲ ਹੀ ਸੰਬੰਧਿਤ ਅਥਾਰਟੀ ਦੇ ਰੀਡਰ ਪੰਕਜ ...

ਪੂਰੀ ਖ਼ਬਰ »

ਜੀਓਬਾਲਾ ਵਿਖੇ 165 ਲੋਕਾਂ ਨੂੰ ਲਗਾਈ ਕੋਵਿਡ-19 ਰੋਕੂ ਵੈਕਸੀਨ

ਜੀਓਬਾਲਾ, 11 ਅਕਤੂਬਰ (ਰਜਿੰਦਰ ਸਿੰਘ ਰਾਜੂ)-ਪਿੰਡ ਜੀਓਬਾਲਾ ਵਿਖੇ ਕੋਵਿਡ-19 ਰੋਕੂ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਜਿਸ ਵਿਚ 165 ਵਿਅਕਤੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕੇ ਲਗਾਏ ਗਏ | ਇਸ ਸਬੰਧੀ ਬਹੁ-ਮੰਤਵੀ ਸਿਹਤ ਕਾਮੇ ਰਬਿੰਦਰ ਸਿੰਘ ਭੋਜੀਆਂ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸਰਦਾਰਨੀ ਵੀਰਪਾਲ ਕੌਰ ਗਿੱਲ ਦੀ ਮੌਤ 'ਤੇ ਸੋਨੀ, ਔਜਲਾ ਅਤੇ ਹੋਰਨਾਂ ਵਲੋਂ ਦੁੱਖ ਦਾ ਪ੍ਰਗਟ

ਤਰਨ ਤਾਰਨ, 11 ਅਕਤੂੁਬਰ (ਹਰਿੰਦਰ ਸਿੰਘ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਰਹੇ ਟਕਸਾਲੀ ਕਾਂਗਰਸੀ ਪ੍ਰੀਤਮ ਸਿੰਘ ਗਿੱਲ ਸ਼ਹਾਬਪੁਰ ਦੀ ਨੂੰਹ, ਕੈਪਟਨ ਗੁਰਦੀਪ ਸਿੰਘ ਢਿੱਲੋਂ ਸੁਰ ਸਿੰਘ ਦੀ ਸੁਪਤਨੀ ਅਤੇ ਨੌਜਵਾਨ ਕਾਂਗਰਸੀ ਆਗੂ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਪ੍ਰਧਾਨ ਵਲੋਂ ਸ਼ਿਲਾਂਗ ਦੇ ਸਿੱਖਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ

ਅੰਮਿ੍ਤਸਰ, 11 ਅਕਤੂਬਰ (ਜੱਸ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਮੇਘਾਲਿਆ ਸਰਕਾਰ ਵਲੋਂ ਸ਼ਿਲਾਂਗ 'ਚ ਸਦੀਆਂ ਤੋਂ ਵੱਸਦੇ ਸਿੱਖਾਂ ਨੂੰ ਉਜਾੜਨ ਦੇ ਮੰਤਵ ਨਾਲ ਕੀਤੀ ਜਾ ਰਹੀ ਕਾਰਵਾਈ ਬੇਹੱਦ ਨਿੰਦਣਯੋਗ ਹੈ ਤੇ ਸ਼ੋ੍ਰਮਣੀ ਕਮੇਟੀ ...

ਪੂਰੀ ਖ਼ਬਰ »

ਆਮ ਆਦਮੀ ਦੀ ਰਸੋਈ 'ਚ ਮਹਿੰਗਾਈ ਦਾ ਲਗਿਆ ਤੜਕਾ

ਅੰਮਿ੍ਤਸਰ, 11 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਤੇਲ ਦੀਆਂ ਵਧਦੀਆਂ ਕੀਮਤਾਂ ਨੇ ਲੋਕਾਂ ਦੀਆਂ ਜੇਬਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਮਹਿੰਗਾਈ ਦਾ ਪ੍ਰਭਾਵ ਸਿੱਧਾ ਦਿਖਾਈ ਦੇ ਰਿਹਾ ਹੈ | ਇਸ ਨਾਲ ਸਬਜ਼ੀਆਂ ਦੀ ਕੀਮਤ 'ਤੇ ਵੀ ਅਸਰ ਪੈਣਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਉਲੀਕੇ ਪ੍ਰੋਗਰਾਮਾਂ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਲਖੀਮਪੁਰ ਖੀਰੀ ਵਿਖੇ ਦੁਖਾਂਤ ਸਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਹੋਈ | ਜਿਸ 'ਚ ਸੰਯੁਕਤ ਕਿਸਾਨ ਮੋਰਚਾ (ਭਾਰਤ) ਦਿੱਲੀ ਵਲੋਂ ਤਹਿ ਕੀਤੇ ਗਏ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਸਤੇ ਵਿਚਾਰਾਂ ਕੀਤੀਆਂ ...

ਪੂਰੀ ਖ਼ਬਰ »

ਵਿਰਾਸਤੀ ਮਾਰਗ 'ਤੇ ਰਸੂਖਦਾਰ ਅਦਾਰਿਆਂ ਦੇ ਕਬਜ਼ੇ ਬਰਕਰਾਰ

ਅੰਮਿ੍ਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਅੰਮਿ੍ਤਸਰ ਦੇ ਟਾਊਨ ਹਾਲ ਚੌਕ ਤੋਂ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਧਰਮ ਸਿੰਘ ਮਾਰਕੀਟ ਤੇ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ ਬਾਹਰ ਰਸੂਖਦਾਰ ਵਪਾਰਕ ਅਦਾਰਿਆਂ ਦੇ ਲਗਾਏ ਸਟਾਲ ਵਿਰਾਸਤੀ ਦਿੱਖ ਨੂੰ ...

ਪੂਰੀ ਖ਼ਬਰ »

ਮੌਜੂਦਾ ਬਿਜਲੀ ਸੰਕਟ ਕਾਂਗਰਸ ਸਰਕਾਰ ਦੀ ਦੇਣ- ਸੁਖਬੀਰ ਸਿੰਘ ਬਾਦਲ

ਅੰਮਿ੍ਤਸਰ, 11 ਅਕਤੂਬਰ (ਜਸਵੰਤ ਸਿੰਘ ਜੱਸ)-ਸੂਬੇ 'ਚ ਮੌਜੂਦਾ ਬਿਜਲੀ ਸੰਕਟ ਸੂਬਾ ਸਰਕਾਰ ਵਲੋਂ ਸਿਰਜਿਆ ਸੰਕਟ ਹੈ ਤੇ ਇਸ ਲਈ ਕਾਂਗਰਸ ਸਰਕਾਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ | ਨਾ ਤਾਂ ਮੁੱਖ ਮੰਤਰੀ ਤੇ ਨਾ ਹੀ ਬਿਜਲੀ ਮੰਤਰੀ ਨੇ ਕੋਲੇ ਦੀ ਸਪਲਾਈ ਵਿਚ ਤੇਜ਼ੀ ਲਿਆਉਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX