ਤਾਜਾ ਖ਼ਬਰਾਂ


ਰੂਸ ਨੇ ਯੂਕਰੇਨ ਗੱਲਬਾਤ ਲਈ ਬਾਈਡਨ ਦੀਆਂ ਸ਼ਰਤਾਂ ਨੂੰ ਕੀਤਾ ਰੱਦ
. . .  20 minutes ago
ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀ, 10ਵੀਂ ਅਤੇ 12ਵੀਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ
. . .  29 minutes ago
ਐੱਸ. ਏ. ਐੱਸ. ਨਗਰ, 2 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫ਼ਰਵਰੀ/ਮਾਰਚ 2023 ਵਿਚ ਕਰਵਾਈਆਂ ਜਾਣ ਵਾਲੀਆਂ 5ਵੀਂ, 8ਵੀਂ, 10ਵੀਂ ਅਤੇ 12ਵੀਂ ਸ਼੍ਰੇਣੀਆਂ ਦੀਆਂ ਸਲਾਨਾ...
ਰਾਜਸਥਾਨ ਦੇ ਲੋਕ ਰਾਹੁਲ ਗਾਂਧੀ ਦੀ ਉਡੀਕ ਕਰ ਰਹੇ ਹਨ- ਅਸ਼ੋਕ ਗਹਿਲੋਤ
. . .  50 minutes ago
ਜੈਪੁਰ, 2 ਦਸੰਬਰ- ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 4 ਦਸੰਬਰ ਨੂੰ ਰਾਜਸਥਾਨ ਪੁੱਜ ਰਹੀ ਹੈ। ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਆਜ਼ਾਦੀ ...
ਫ਼ਿਲਹਾਲ ਕਾਂਗਰਸੀ ਹਾਂ, ਸਮਾਂ ਆਉਣ ’ਤੇ ਦੱਸਾਂਗੀ -ਪ੍ਰਨੀਤ ਕੌਰ
. . .  about 1 hour ago
ਜ਼ੀਰਕਪੁਰ, 2 ਦਸੰਬਰ (ਹੈਪੀ ਪੰਡਵਾਲਾ)- ਇਸ ਸਮੇਂ ਪੰਜਾਬ ਵਿਚ ਸਾਡੇ ਪਰਿਵਾਰ ਦੀ ਜੋ ਵੀ ਹੈਸੀਅਤ ਹੈ, ਇਹ ਸਭ ਲੋਕਾਂ ਦੀ ਦੇਣ ਹੈ ਤੇ ਲੋਕਾਂ ਦੇ ਇਸ ਪਿਆਰ ਦਾ ਕੋਈ ਮੁੱਲ ਨਹੀਂ ਦਿੱਤਾ ਜਾ ਸਕਦਾ। ਮੈਂ ਅਗਾਂਹ ਵੀ ਇਸ ਰਿਸਤੇ ਨੂੰ ਹੋਰ...
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਵਲੋਂ ਜਗਮੀਤ ਸਿੰਘ ਬਰਾੜ ਨੂੰ ਨੋਟਿਸ
. . .  about 2 hours ago
ਚੰਡੀਗੜ੍ਹ, 2 ਦਸੰਬਰ- ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗਮੀਤ ਸਿੰਘ ਬਰਾੜ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ 6 ਦਸੰਬਰ ਨੂੰ ਅਨੁਸ਼ਾਸਨੀ ਕਮੇਟੀ ਸਾਹਮਣੇ...
ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਦੀ ਅਗਾਉਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਰੱਦ
. . .  about 2 hours ago
ਲੁਧਿਆਣਾ, 2 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਬਹੁਕਰੋੜੀ ਟੈਂਡਰ ਘੁਟਾਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਆਸ਼ੂ ਦੇ ਨਿੱਜੀ ਸਹਾਇਕ ਇੰਦਰਜੀਤ ਸਿੰਘ ਇੰਦੀ ਦੀ ਅਗਾਊਂ ਜ਼ਮਾਨਤ ਦੀ...
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
. . .  about 3 hours ago
ਜੈਵੀਰ ਸ਼ੇਰਗਿੱਲ ਭਾਜਪਾ ਦੇ ਕੌਮੀ ਬੁਲਾਰੇ ਨਿਯੁਕਤ
ਗੁਜਰਾਤ ਚੋਣਾਂ 'ਚ ਬਹੁਮਤ ਹਾਸਲ ਕਰਾਂਗੇ : ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ
. . .  about 3 hours ago
ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ
. . .  about 3 hours ago
ਅੰਮ੍ਰਿਤਸਰ, 2 ਦਸੰਬਰ (ਰੇਸ਼ਮ ਸਿੰਘ)- ਅੰਮ੍ਰਿਤਸਰ ਜ਼ਿਲ੍ਹਾ ਕਚਹਿਰੀ ’ਚ ਪੇਸ਼ੀ ਭੁਗਤਣ ਆਏ ਕੈਦੀ ਵਲੋਂ ਭੱਜਣ ਦੀ ਕੋਸ਼ਿਸ ਕੀਤੀ ਗਈ, ਪਰ ਮੌਕੇ ’ਤੇ ਮੌਜੂਦ ਲੋਕਾਂ ਅਤੇ ਪੁਲਿਸ ਮੁਲਾਜ਼ਮਾਂ
ਭਾਜਪਾ ਵਲੋਂ ਕੈਪਟਨ ਤੇ ਸੁਨੀਲ ਜਾਖੜ ਨੂੰ ਅਹਿਮ ਜ਼ਿੰਮੇਵਾਰੀ, ਕੌਮੀ ਕਾਰਜਕਾਰਨੀ ਦੇ ਮੈਂਬਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 2 ਦਸੰਬਰ- ਭਾਜਪਾ ਵਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੰਸਦ ਮੈਂਬਰ ਸੁਨੀਲ...
ਪੰਜਾਬ ਸਰਕਾਰ ਮੁਹੱਲਾ ਕਲੀਨਿਕਾਂ ਦੇ ਨਾਂਅ ’ਤੇ ਆਰ. ਐਮ. ਪੀ. ਡਾਕਟਰਾਂ ਨੂੰ ਉਜਾੜਨ ਦੀ ਕੋਸ਼ਿਸ਼ ਨਾ ਕਰੇ- ਡਾ ਰਾਜੇਸ਼ ਸ਼ਰਮਾ
. . .  about 4 hours ago
ਸੰਧਵਾਂ, 2 ਦਸੰਬਰ (ਪ੍ਰੇਮੀ ਸੰਧਵਾਂ)- ਬਲਾਕ ਬੰਗਾ 295 ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਪਿੰਡ ਸੰਧਵਾਂ ਵਿਖੇ ਇਕਾਈ ਆਗੂ ਡਾ. ਹਰਭਜਨ ਸਿੰਘ ਸੰਧੂ ਦੀ ਅਗਵਾਈ ’ਚ ਹੋਈ ਇਕੱਤਰਤਾ ਦੌਰਾਨ ਪ੍ਰਧਾਨ ਡਾ. ਰਾਜੇਸ਼ ਸ਼ਰਮਾ ਬੰਗਾ...
ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ ਕਣਕ ਦੀ ਫ਼ਸਲ ਪਾਣੀ ’ਚ ਡੁੱਬੀ
. . .  about 4 hours ago
ਤਪਾ ਮੰਡੀ,2 ਦਸੰਬਰ (ਪ੍ਰਵੀਨ ਗਰਗ)- ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਮਹਿਤਾ ਕੱਟ ਨਜ਼ਦੀਕੀ ਜਿਉਂਦ ਮਾਈਨਰ ਰਜਵਾਹੇ ’ਚ ਪਾੜ ਪੈ ਜਾਣ ਕਾਰਨ 7 ਏਕੜ ਦੇ ਕਰੀਬ...
ਚੋਰਾਂ ਨੇ ਸਕੂਲ ਨੂੰ ਵੀ ਨਹੀਂ ਬਖ਼ਸ਼ਿਆ
. . .  about 4 hours ago
ਚੌਗਾਵਾਂ, 2 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਬੀਤੀ ਰਾਤ ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਸੋੜੀਆ ਦੇ ਜਿੰਦਰੇ ਤੋੜਕੇ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਜਾਣ ਦੀ ਖ਼ਬਰ ਹੈ। ਇਸ ਸੰਬੰਧੀ ਸਕੂਲ ਦੀ...
ਪੰਜਾਬ ਪੁਲਿਸ ਦੇ 22 ਕਰਮਚਾਰੀ ਬਤੌਰ ਸੁਪਰਡੈਂਟ ਗ੍ਰੇਡ-2 ਕੀਤੇ ਗਏ ਪਦ ਉੱਨਤ
. . .  about 5 hours ago
ਚੰਡੀਗੜ੍ਹ, 2 ਦਸੰਬਰ-ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ 'ਚ ਕੰਮ ਕਰ ਰਹੇ ਸੀਨੀਅਰ ਸਹਾਇਕ ਦੀ ਸੀਨੀਅਰਤਾ ਦੀ ਸੂਚੀ ਦੇ ਆਧਾਰ 'ਤੇ ਪੁਲਿਸ ਵਿਭਾਗ ਵਲੋਂ ਗਠਿਤ ਕਮੇਟੀ ਦੁਆਰਾ ਸੁਪਰਡੈਂਟ ਗ੍ਰੇਡ-2 ਦੇ ਕਾਡਰ ਵਿਚ 22 ਕਰਮਚਾਰੀਆਂ ਨੂੰ ਪੇਅ ਬੈਂਡ ਰੁਪਏ ਸਮੇਤ ਬਣਦੇ ਭੱਤਿਆਂ ਦੇ ਪ੍ਰਤੀ ਮਹੀਨਾ ਵਿਚ...
ਹਰਿਆਣਾ ਸਰਕਾਰ ਵਲੋਂ ਗੁਰੂ ਘਰਾਂ ’ਚ ਸਰਕਾਰੀ ਦਖ਼ਲ ਬਰਦਾਸ਼ਤ ਨਹੀਂ- ਐਡਵੋਕੇਟ ਧਾਮੀ
. . .  about 5 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਵਲੋਂ ਨਾਮਜ਼ਦ ਕੀਤੀ ਗਈ 38 ਮੈਂਬਰੀ ਐਡਹਾਕ ਹਰਿਆਣਾ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਮੂਲੋਂ ਰੱਦ...
ਜੰਮੂ ਕਸ਼ਮੀਰ :ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੌਰਾਨ ਹਥਿਆਰ ਤੇ ਸ਼ੱਕੀ ਵਸਤੂਆਂ ਬਰਾਮਦ
. . .  about 5 hours ago
ਸ੍ਰੀਨਗਰ, 2 ਦਸੰਬਰ-ਆਰਮੀ 8 ਆਰ.ਆਰ. ਅਤੇ ਜੰਮੂ-ਕਸ਼ਮੀਰ ਪੁਲਿਸ ਦੀਆਂ ਪਾਰਟੀਆਂ ਨੇ ਅੱਜ ਐਲ.ਓ.ਸੀ. ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ 2 ਏ.ਕੇ.-74 ਰਾਈਫਲਾਂ, 2 ਏ.ਕੇ. ਮੈਗਜ਼ੀਨ, ਏ.ਕੇ. ਦੇ 117 ਰੌਂਦ, 2 ਚੀਨੀ ਪਿਸਤੌਲ...
ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਕੀਤੇ ਜਾਣਗੇ ਤਾਇਨਾਤ
. . .  about 5 hours ago
ਨਵੀਂ ਦਿੱਲੀ, 2 ਦਸੰਬਰ-ਦਿੱਲੀ ਪੁਲਿਸ ਦੇ ਅਧਿਕਾਰੀ ਐਸ.ਪੀ. ਹੁੱਡਾ ਨੇ ਕਿਹਾ ਕਿ ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਵੱਖ-ਵੱਖ ਪੋਲਿੰਗ ਬੂਥਾਂ 'ਤੇ 30,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਨਾਜ਼ੁਕ...
ਸਮੁੰਦਰੀ ਸਰਹੱਦਾਂ ਦੀ ਰੱਖਿਆ ਲਈ ਮਜ਼ਬੂਤ ਜਲ ਸੈਨਾ ਸਮੇਂ ਦੀ ਮੁੱਖ ਲੋੜ- ਰੱਖਿਆ ਮੰਤਰੀ
. . .  about 5 hours ago
ਮਹਾਂਰਾਸ਼ਟਰ, 2 ਦਸੰਬਰ- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੁੰਬਈ ਵਿਚ ਰੱਖਿਆ ਸ਼ਿਪਯਾਰਡ ’ਚ ਰੱਖਿਆ ਮੰਤਰਾਲੇ ਲਈ ਸਲਾਹਕਾਰ ਕਮੇਟੀ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇੱਥੇ ਬੋਲਦਿਆਂ...
ਗਿ੍ਫ਼ਤਾਰ ਕੀਤਾ ਗਿਆ ਹਰਪ੍ਰੀਤ ਸਿੰਘ ਹੈਪੀ ਨਿਰਦੋਸ਼- ਪਰਿਵਾਰਕ ਮੈਂਬਰ
. . .  about 6 hours ago
ਓਠੀਆਂ, 2 ਦਸੰਬਰ (ਗੁਰਵਿੰਦਰ ਸਿੰਘ ਛੀਨਾ)- ਕੌਮੀ ਜਾਂਚ ਏਜੰਸੀ ਵਲੋਂ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਗਏ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਮਿਆਦੀਆਂ ਦੇ ਰਹਿਣ ਵਾਲੇ ਅੱਤਵਾਦੀ ਹਰਪ੍ਰੀਤ ਸਿੰਘ ਮਲੇਸ਼ੀਆ ਜੋ ਲੁਧਿਆਣਾ ਬੰਬ...
ਫੀਫਾ ਵਿਸ਼ਵ ਕੱਪ 'ਚ ਅੱਜ ਦੱਖਣੀ ਕੋਰੀਆ-ਪੁਰਤਗਾਲ, ਘਾਨਾ-ਉਰੂਗੁਏ, ਕੈਮਰੂਨ-ਬ੍ਰਾਜ਼ੀਲ ਤੇ ਸਰਬੀਆ-ਸਵਿਟਜ਼ਰਲੈਂਡ ਦੇ ਮੈਚ
. . .  about 6 hours ago
ਦੋਹਾ, 2 ਦਸੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੋਰੀਆ ਅਤੇ ਪੁਰਤਗਾਲ ਦਾ ਮੈਚ ਰਾਤ 8.30, ਘਾਨਾ ਅਤੇ ਉਰੂਗੁਏ ਦਾ ਰਾਤ 8.30, ਕੈਮਰੂਨ ਅਤੇ ਬ੍ਰਾਜ਼ੀਲ ਦਾ ਰਾਤ 12.30 ਅਤੇ ਸਰਬੀਆ-ਸਵਿਟਜ਼ਰਲੈਂਡ...
ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ-ਭਗਵੰਤ ਮਾਨ
. . .  about 6 hours ago
ਚੰਡੀਗੜ੍ਹ, 2 ਦਸੰਬਰ-ਮੂਸੇਵਾਲਾ ਹੱਤਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਕੈਲੇਫੋਰਨੀਆ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬਿਆਨ ਵਿਚ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਮੁਖੀ ਹੋਣ ਦੇ ਨਾਤੇ ਮੈਂ ਤਸਦੀਕ...
ਦਿੱਲੀ ਨਗਰ ਨਿਗਮ ਚੋਣਾਂ ਵਾਲੇ ਦਿਨ ਮੈਟਰੋ ਸੇਵਾ ਸਵੇਰੇ 4 ਵਜੇ ਤੋਂ ਹੋਵੇਗੀ ਸ਼ੁਰੂ
. . .  about 7 hours ago
ਨਵੀਂ ਦਿੱਲੀ, 2 ਦਸੰਬਰ-ਡੀ.ਐਮ.ਆਰ.ਸੀ. ਅਨੁਸਾਰ 4 ਦਸੰਬਰ ਨੂੰ ਦਿੱਲੀ ਨਗਰ ਨਿਗਮ ਚੋਣਾਂ ਦੇ ਦਿਨ, ਸਾਰੀਆਂ ਲਾਈਨਾਂ 'ਤੇ ਦਿੱਲੀ ਮੈਟਰੋ ਰੇਲ ਸੇਵਾਵਾਂ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਸਵੇਰੇ 4 ਵਜੇ ਤੋਂ ਸ਼ੁਰੂ ਹੋਣਗੀਆਂ। ਸਾਰੀਆਂ ਲਾਈਨਾਂ 'ਤੇ ਸਵੇਰੇ 6 ਵਜੇ ਤੱਕ 30 ਮਿੰਟ ਦੇ ਅੰਤਰਾਲ ਨਾਲ ਰੇਲ ਗੱਡੀਆਂ...
ਸ੍ਰੀ ਮੁਕਤਸਰ ਨਾਲ ਸੰਬੰਧਤ ਹੈ ਗੋਲਡੀ ਬਰਾੜ, ਅਮਰੀਕਾ ਵਿਚ ਗ੍ਰਿਫ਼ਤਾਰੀ ਦੀ ਖ਼ਬਰ ਮਗਰੋਂ ਸ਼ਹਿਰ ਵਿਚ ਚਰਚਾ ਦਾ ਮਾਹੌਲ
. . .  about 7 hours ago
ਸ੍ਰੀ ਮੁਕਤਸਰ ਸਾਹਿਬ, 2 ਦਸੰਬਰ (ਰਣਜੀਤ ਸਿੰਘ ਢਿੱਲੋਂ)- ਵਿਸ਼ਵ ਪ੍ਰਸਿੱਧ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਹੱਤਿਆ ਕਾਂਡ ਦੇ ਮੁੱਖ ਮਾਸਟਰ ਮਾਈਂਡ ਵਜੋਂ ਜਾਣੇ ਜਾਂਦੇ ਗੋਲਡੀ ਬਰਾੜ ਦੀ ਅਮਰੀਕਾ ਦੇ...
ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਲੋਂ ਸਵਾਗਤ
. . .  about 7 hours ago
ਮਾਨਸਾ, 2 ਦਸੰਬਰ-ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੂਸੇਵਾਲਾ ਹੱਤਿਆਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਹਿਰਾਸਤ 'ਚ ਲਏ ਜਾਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਮਾਧਿਅਮ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਹੈ ਕਿ ਗੋਲਡੀ ਬਰਾੜ ਨੂੰ ਹਿਰਾਸਤ 'ਚ ਲੈ ਲਿਆ...
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦਾ ਸਮੁੱਚਾ ਪ੍ਰਬੰਧਕੀ ਬੋਰਡ 6 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਲਬ
. . .  about 7 hours ago
ਅੰਮ੍ਰਿਤਸਰ, 2 ਦਸੰਬਰ (ਜਸਵੰਤ ਸਿੰਘ ਜੱਸ)- ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਅਤੇ ਪ੍ਰਬੰਧਕੀ ਬੋਰਡ ਦੇ ਚੱਲ ਰਹੇ ਵਿਵਾਦ ਦੌਰਾਨ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਅੱਸੂ ਸੰਮਤ 553

ਸੰਗਰੂਰ

'ਹਾਏ ਪਾਣੀ ਹਾਏ ਪਾਣੀ' ਦੀ ਦੁਹਾਈ ਦੇ ਰਹੇ ਨੇ ਲਹਿਰਾਗਾਗਾ ਦੇ ਲੋਕ

ਲਹਿਰਾਗਾਗਾ, 11 ਅਕਤੂਬਰ (ਗਰਗ, ਢੀਂਡਸਾ, ਖੋਖਰ)-ਸਥਾਨਕ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਾਟਰ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਤਰਲੋਮੱਛੀ ਹੋਣਾ ਪੈ ਰਿਹਾ ਹੈ | ਅੱਜ ਕਈ ਦਿਨਾਂ ਤੋਂ ਚੱਲ ਰਹੀ ਪਾਣੀ ਦੀ ਘਾਟ ਦੇ ਸੰਕਟ ਨੂੰ ਗੰਭੀਰਤਾ ਨਾਲ ਲੈਂਦਿਆਂ ਸੰਯੁਕਤ ਕਿਸਾਨ ਮੋਰਚਾ ਵਲੋਂ ਅੱਜ ਨਗਰ ਕੌਂਸਲ ਦਫ਼ਤਰ ਲਹਿਰਾਗਾਗਾ ਅੱਗੇ ਸੰਕੇਤਕ ਧਰਨਾ ਦਿੱਤਾ ਗਿਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਬੁਲਾਰਿਆਂ ਨੇ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੱਤਾ ਕਿ ਜੇਕਰ ਪਾਣੀ ਦੇ ਸੰਕਟ ਦਾ 20 ਅਕਤੂਬਰ ਤੱਕ ਕੋਈ ਹੱਲ ਨਾ ਹੋਇਆ ਤਾਂ ਉਹ ਮਜਬੂਰ ਹੋ ਕੇ ਐੱਸ. ਡੀ. ਐੱਮ. ਦਫ਼ਤਰ ਦਾ ਘਿਰਾਓ ਕਰਨਗੇ | ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਭੀਮ ਸਿੰਘ ਆਲਮਪੁਰ, ਬਲਵਿੰਦਰ ਸਿੰਘ ਜਲੂਰ, ਕਾਮਰੇਡ ਮਹਿੰਦਰ ਸਿੰਘ ਬਾਗੀ, ਪੂਰਨ ਸਿੰਘ ਖਾਈ, ਕਾਮਰੇਡ ਸਤਵੰਤ ਸਿੰਘ ਖੰਡੇਬਾਦ, ਹਰਵਿੰਦਰ ਸਿੰਘ ਲਦਾਲ, ਬਲਜਿੰਦਰ ਮਾਨ, ਲਾਡੀ ਰਾਜਵੀਰ ਅਤੇ ਸੁਖਪਾਲ ਸ਼ਰਮਾ ਨੇ ਕਿਹਾ ਕਿ ਮਾਮਲਾ ਲੰਬੇ ਸਮੇਂ ਤੋਂ ਨਗਰ ਕੌਂਸਲ ਅਤੇ ਪ੍ਰਸ਼ਾਸਨ ਦੇ ਧਿਆਨ ਵਿਚ ਹੋਣ ਦੇ ਬਾਵਜੂਦ ਹੱਲ ਨਹੀਂ ਕੀਤਾ ਗਿਆ ਅਤੇ ਸ਼ਹਿਰ ਨਿਵਾਸੀ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ | ਸ਼ਹਿਰ ਦੇ ਕਈ ਵਾਰਡਾਂ 'ਚ ਕੈਂਟਰਾਂ ਰਾਹੀਂ ਪਾਣੀ ਲਿਆ ਜਾ ਰਿਹਾ ਹੈ, ਪਾਣੀ ਸੰਕਟ ਦਾ ਮਾਮਲਾ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਪ੍ਰਮੁੱਖਤਾ ਨਾਲ ਉਜਾਗਰ ਹੋਣ ਦੇ ਬਾਵਜੂਦ ਨਗਰ ਕੌਂਸਲ ਵਲੋਂ ਲਿਖਤੀ ਸ਼ਿਕਾਇਤ ਦੀ ਮੰਗ ਕਰਨਾ ਹਾਸੋਹੀਣੀ ਗੱਲ ਹੈ, ਜਿਸ ਤੋਂ ਸਪੱਸ਼ਟ ਹੁੰਦਾ ਕਿ ਅਧਿਕਾਰੀ ਜਨਤਾ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਸਰਕਾਰ ਲਹਿਰਾਗਾਗਾ ਨੂੰ ਆਪਣਾ ਹਿੱਸਾ ਹੀ ਨਾ ਮੰਨਦੀ ਹੋਵੇ | ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੇ ਮਸਲੇ ਨੂੰ ਹੱਲ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਆਪਣਾ ਪੂਰਨ ਸਹਿਯੋਗ ਦੇਣ | ਧਰਨੇ 'ਚ ਔਰਤਾਂ ਨੇ ਵੀ ਵਧ ਚੜ੍ਹ ਕੇ ਸ਼ਿਰਕਤ ਕੀਤੀ | ਦੂਸਰੇ ਪਾਸੇ ਧਰਨੇ 'ਚ ਹਲਕਾ ਵਿਧਾਇਕ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਲਹਿਰਾਗਾਗਾ ਵਿਕਾਸ ਮੰਚ ਦੇ ਸਰਪ੍ਰਸਤ ਵਰਿੰਦਰ ਗੋਇਲ ਐਡਵੋਕੇਟ ਹਾਂਅ ਦਾ ਨਾਅਰਾ ਮਾਰਨ ਲਈ ਪਹੁੰਚੇ ਪਰ ਕਿਸਾਨ ਜਥੇਬੰਦੀਆਂ ਵਲੋਂ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਬਾਕੀ ਸਿਆਸੀ ਪਾਰਟੀਆਂ ਦੇ ਨਾਲ-ਨਾਲ ਸ਼ਹਿਰ ਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦਾ ਧਰਨੇ 'ਚ ਸ਼ਾਮਿਲ ਨਾ ਹੋਣਾ ਵੀ ਚਰਚਾ ਦਾ ਵਿਸ਼ਾ ਰਿਹਾ | ਧਰਨੇ 'ਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਕੌਰ, ਸੁਰੇਸ਼ ਕੁਮਾਰ ਪਾਲਾ, ਅਵਤਾਰ ਸਿੰਘ ਨੰਬਰਦਾਰ, ਗੁਰੀ ਚਹਿਲ, ਅਸ਼ਵਨੀ ਸ਼ਰਮਾ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਕੁਮਾਰ ਰੋਡਾ ਪਹੁੰਚੇ | ਕਈ ਦਿਨ ਪਹਿਲਾਂ ਉੱਪ ਮੰਡਲ ਮਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਣ ਵਾਲੇ ਯੂਥ ਕਿਸਾਨ ਆਗੂ ਅਤੇ ਸਮਾਜ ਸੇਵੀ ਗੁਰੀ ਚਹਿਲ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਨਗਰ ਕੌਂਸਲ ਜਾਣ ਬੁੱਝ ਕੇ ਮਸਲੇ ਦਾ ਹੱਲ ਨਹੀਂ ਕਰ ਰਿਹਾ ਜਦਕਿ ਉਕਤ ਮਾਮਲਾ ਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਪ੍ਰਸ਼ਾਸਨ ਦੇ ਧਿਆਨ ਵਿਚ ਲਿਆ ਦਿੱਤਾ ਸੀ | ਨਹਿਰੀ ਪਾਣੀ ਦੀ ਸਪਲਾਈ ਐਗਰੀਮੈਂਟ ਅਨੁਸਾਰ ਨਾ ਹੋਣਾ ਅਤੇ ਟਿਊਬਵੈੱਲ ਲਗਾਉਣ ਲਈ ਗੰਭੀਰਤਾ ਨਾ ਦਿਖਾਉਣਾ ਇਸ ਦੇ ਪ੍ਰਤੱਖ ਸਬੂਤ ਹਨ |

ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੇ ਕੱਢੀ ਰੈਲੀ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਆਜ਼ਾਦੀ ਦਾ ਮਹਾਂਉਤਸਵ ਨੂੰ ਲੈ ਕੇ ਜ਼ਿਲ੍ਹਾ ਪੱਧਰ 'ਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ | ਲੋਕਾਂ ਦੇ ਆਪਸੀ ਝਗੜਿਆਂ ਨੂੰ ...

ਪੂਰੀ ਖ਼ਬਰ »

ਲੌ ਾਗੋਵਾਲ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਵਿਰੋਧੀ ਧਿਰ ਅਤੇ ਨਗਰ ਕੌ ਾਸਲ 'ਤੇ ਕਾਬਜ਼ ਕੌ ਾਸਲਰਾਂ ਵਿਚਕਾਰ ਚੱਲ ਰਹੀ ਹੈ ਖਿੱਚੋਤਾਣ

ਲੌਂਗੋਵਾਲ, 11 ਅਕਤੂਬਰ (ਸ.ਸ.ਖੰਨਾ, ਵਿਨੋਦ)-ਨਗਰ ਕੌਂਸਲ ਲੌਂਗੋਵਾਲ ਵਿਰੋਧੀ ਧਿਰ ਦੇ ਗੁਰਮੀਤ ਸਿੰਘ ਲੱਲੀ, ਪਰਮਿੰਦਰ ਕੌਰ ਬਰਾਡ, ਰਣਜੀਤ ਸਿੰਘ ਕੁੱਕਾ, ਸੁਸ਼ਮਾ ਰਾਣੀ, ਬਲਵਿੰਦਰ ਸਿੰਘ ਕਾਲਾ, ਗੁਰਮੀਤ ਸਿੰਘ ਫੌਜੀ (ਸਾਰੇ ਕੌਂਸਲਰ) ਵਲੋਂ ਲੋਕ ਨਿਰਮਾਣ ਮੰਤਰੀ ...

ਪੂਰੀ ਖ਼ਬਰ »

ਬਿਜਲੀ ਸੰਕਟ ਦਾ ਖੇਤੀ ਸੈਕਟਰ 'ਤੇ ਵੀ ਪੈਣ ਲੱਗਾ ਅਸਰ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੌਰੀਆ) - ਉੱਤਰੀ ਭਾਰਤ 'ਚ ਪੈਦਾ ਹੋਏ ਬਿਜਲੀ ਸੰਕਟ ਦਾ ਅਸਰ ਹੁਣ ਖੇਤੀ ਸੈਕਟਰ 'ਤੇ ਪੈਣਾ ਲੱਗਾ ਹੈ, ਜਿਸ ਨਾਲ ਕਿਸਾਨਾਂ ਦੀ ਪ੍ਰੇਸ਼ਾਨੀਆਂ 'ਚ ਵਾਧਾ ਹੋਣ ਲੱਗਾ ਹੈ | ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਨਿਰੰਜਣ ਸਿੰਘ ...

ਪੂਰੀ ਖ਼ਬਰ »

ਅਕਾਲੀ ਦਲ (ਸ) ਲਹਿਰਾਗਾਗਾ ਤੋਂ ਖਨੋਰੀ ਤੱਕ ਰੋਸ ਮਾਰਚ ਕਰੇਗਾ-ਢੀਂਡਸਾ

ਲਹਿਰਾਗਾਗਾ, 11 ਅਕਤੂਬਰ (ਗਰਗ, ਢੀਂਡਸਾ, ਖੋਖਰ)-ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਹਲਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਜੀ. ਪੀ. ਐੱਫ. ਕੰਪਲੈਕਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ, ਕਾਂਗਰਸ ਤੇ ਭਾਜਪਾ ਨੂੰ ...

ਪੂਰੀ ਖ਼ਬਰ »

ਬਿਜਲੀ ਸੰਕਟ ਲੈ ਕੇ ਕਿਸਾਨਾਂ ਨੇ ਮੁੱਖ ਸੜਕ ਰੋਕ ਕੇ ਕੀਤੀ ਨਾਅਰੇਬਾਜ਼ੀ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਬਿਜਲੀ ਸੰਕਟ ਲੈ ਕੇ ਘਰਾਚੋਂ ਗਰਿੱਡ ਦੇ ਸਾਹਮਣੇ ਸੁਨਾਮ-ਪਟਿਆਲਾ ਮੁੱਖ ਸੜਕ ਜਾਮ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ...

ਪੂਰੀ ਖ਼ਬਰ »

ਸ਼ਤਰੰਜ ਮੁਕਾਬਲਿਆਂ 'ਚ ਨਿਖਿਲ ਚਾਹਲ ਤੇ ਜਾਹਨਵੀ ਨੇ ਮਾਰੀ ਬਾਜ਼ੀ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ)-ਆਲ ਇੰਡੀਆ ਸ਼ਤਰੰਜ ਫੈੱਡਰੇਸ਼ਨ ਵਲੋਂ 'ਚੈੱਸ ਇਨ ਸਕੂਲ' ਪ੍ਰੋਗਰਾਮ ਚਲਾਇਆ ਗਿਆ ਹੈ, ਜਿਸ 'ਚ ਆਲ ਇੰਡੀਆ ਸਕੱਤਰ ਭਰਤ ਸਿੰਘ ਚੌਹਾਨ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਸਟੇਟ ਅੰਡਰ-17 ਲੜਕੇ ਅਤੇ ਲੜਕੀਆਂ ਦੀ ਸਤਰੰਜ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਨੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਸੁਨਾਮ ਊਧਮ ਸਿੰਘ ਵਾਲਾ, 11 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਲਾਇਨਜ਼ ਕਲੱਬ ਸੁਨਾਮ (ਪ੍ਰਾਈਮ) ਵਲੋਂ ਪ੍ਰਧਾਨ ਜਤਿੰਦਰ ਪੁਰੀ ਅਤੇ ਚੇਅਰਮੈਨ ਅੰਕੁਰ ਜਖਮੀ ਦੀ ਅਗਵਾਈ ਸਥਾਨਕ ਕਸ਼ਮੀਰੀ ਹਸਪਤਾਲ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਵਿਸ਼ੇਸ਼ ਸਨਮਾਨ ਸਮਾਰੋਹ ...

ਪੂਰੀ ਖ਼ਬਰ »

ਤੀਸਰੇ ਕੁਸ਼ਤੀ ਦੰਗਲ 'ਚ ਫਸਵੇਂ ਮੁਕਾਬਲਿਆਂ ਦਾ ਹਜ਼ਾਰਾਂ ਦਰਸ਼ਕਾਂ ਨੇ ਮਾਣਿਆ ਆਨੰਦ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ)-ਨਗਨ ਬਾਬਾ ਸਾਹਿਬ ਦਾਸ ਜੀ ਕੁਸ਼ਤੀ ਅਖਾੜੇ ਵਲੋਂ ਸਥਾਨਕ ਇੰਪੀਰੀਅਲ ਸਿਟੀ ਕਲੋਨੀ ਦੇ ਬਾਹਰਲੇ ਮੈਦਾਨ 'ਚ ਕਰਵਾਏ ਗਏ ਤੀਸਰੇ ਵਿਸ਼ਾਲ ਕੁਸ਼ਤੀ ਦੰਗਲ ਦੌਰਾਨ ਪਹਿਲਵਾਨਾਂ ਦੇ ਫਸਵੇਂ ਮੁਕਾਬਲੇ ਵੇਖਣ ਨੰੂ ਮਿਲੇ | ਦੇਸ਼ ਭਰ ਤੋਂ ...

ਪੂਰੀ ਖ਼ਬਰ »

ਝੋਨੇ ਦੇ ਖ਼ਰੀਦ ਕੇਂਦਰਾਂ 'ਤੇ ਬਿਲਕੁਲ ਢੁੱਕਦੀ ਹੈ 'ਬੂਹੇ ਆਈ ਜੰਝ ਵਿੰਨ੍ਹੋ ਕੁੜੀ ਦੇ ਕੰਨ' ਵਾਲੀ ਕਹਾਵਤ

ਕੁੱਪ ਕਲਾਂ, 11 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਸਾਡੇ ਦੇਸ਼ ਅੰਦਰ ਸਰਕਾਰਾਂ ਦੀਆਂ ਨੀਤੀਆਂ ਦੀ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਅਤੇ ਸਰਕਾਰਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਅਦਾਰਿਆਂ ਦੀ ਅਸਲ ਹਾਲਤ ਕੀ ਹੈ, ਇਸ ਦੀ ਤਸਵੀਰ ਨੇੜਲੇ ਪਿੰਡ ਬੇਗੋਵਾਲ ਅਤੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਸੰਬੰਧੀ ਅਮਰਗੜ੍ਹ ਦੀਆਂ ਮੰਡੀਆਂ 'ਚ ਮੁੱਢਲੇ ਪ੍ਰਬੰਧ ਅਧੂਰੇ

ਅਮਰਗੜ੍ਹ, 11 ਅਕਤੂਬਰ (ਜਤਿੰਦਰ ਮੰਨਵੀ)- ਭਾਵੇਂ ਕਿ ਸੂਬਾ ਸਰਕਾਰ ਵਲੋਂ ਮੰਡੀਆਂ 'ਚ ਝੋਨੇ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਰਕੀਟ ਕਮੇਟੀ ਅਮਰਗੜ੍ਹ ਅਧੀਨ ਪੈਂਦੀ ਮੰਡੀ ਤੋਲੇਵਾਲ, ਭੱਟੀਆਂ, ਢਢੋਗਲ, ਮੰਨਵੀ ਸਮੇਤ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੂੰ ਜਿਤਾਉਣ ਲਈ ਰਟੋਲ ਪਰਿਵਾਰ ਪੂਰੀ ਵਾਹ ਲਾਵੇਗਾ-ਰਟੋਲ

ਕੁੱਪ ਕਲਾਂ, 11 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਅਗਲੇ ਕੁਝ ਮਹੀਨਿਆਂ ਨੂੰ ਆ ਰਹੀਆਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਰਟੋਲ ਪਰਿਵਾਰ ਆਪਣੀ ਪੂਰੀ ਤਾਕਤ ਲਾ ਕੇ ਹਲਕਾ ਅਮਰਗੜ੍ਹ ਤੋਂ ਕਾਂਗਰਸ ਪਾਰਟੀ ਨੂੰ ਜਿੱਤ ਦਿਵਾਏਗਾ | ਹਲਕੇ ਦੀ ਸਮੁੱਚੀ ਕਾਂਗਰਸ ਪਾਰਟੀ ਇੱਕਜੁੱਟ ...

ਪੂਰੀ ਖ਼ਬਰ »

ਭੁੱਕੀ ਸਮੇਤ ਕਾਬੂ

ਛਾਜਲੀ, 11 ਅਕਤੂਬਰ (ਕੁਲਵਿੰਦਰ ਸਿੰਘ ਰਿੰਕਾ)-ਥਾਣਾ ਛਾਜਲੀ ਵਿਖੇ ਏ. ਐੱਸ. ਆਈ. ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ਸੰਗਰੂਰ ਪਾਤੜਾਂ ਰੋਡ 'ਤੇ ਨਜ਼ਦੀਕ ਓਵਰਬਿ੍ਜ ਬਾਹਦ ਮਹਿਲਾਂ ਨਾਕਾਬੰਦੀ ਕੀਤੀ ਹੋਈ ਸੀ ਕਿ ਸੰਗਰੂਰ ਵਲੋਂ ਟਰੈਕਟਰ ਟਰਾਲੀ ...

ਪੂਰੀ ਖ਼ਬਰ »

ਅਕਾਲ ਕਾਲਜ ਆਫ਼ ਫ਼ਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਵਿਖੇ ਪੋਸਟਰ ਮੁਕਾਬਲੇ ਕਰਵਾਏ

ਮਸਤੂਆਣਾ ਸਾਹਿਬ, 11 ਅਕਤੂਬਰ (ਦਮਦਮੀ)-ਅਕਾਲ ਕਾਲਜ ਆਫ਼ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਵਿਖੇ ਨੈਸ਼ਨਲ ਕੋਆਰਡੀਨੇਸ਼ਨ ਸੈਂਟਰ ਐੱਨ. ਸੀ. ਸੀ. ਅਤੇ ਫਾਰਮਾ ਕੋ ਵਿਜੀਲੈਂਸ ਪ੍ਰੋਗਰਾਮ ਆਫ਼ ਇੰਡੀਆ ਪੀ. ਬੀ. ਪੀ. ਐੱਲ. ਦੇ ਅਧੀਨ ਨੈਸ਼ਨਲ ਫ਼ਰਮਾ ਕੋ ...

ਪੂਰੀ ਖ਼ਬਰ »

ਚੇਅਰਮੈਨ ਗਾਬਾ ਪਿਛਲੇ 29 ਸਾਲ ਤੋਂ ਨਿਭਾਉਂਦੇ ਆ ਰਹੇ ਨੇ ਵੱਖ-ਵੱਖ ਕਿਰਦਾਰ

ਸੰਗਰੂਰ, 10 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਮਾਰਕੀਟ 'ਚ ਸ੍ਰੀ ਰਾਮ ਲੀਲਾ ਵੈੱਲਫੇਅਰ ਕਮੇਟੀ ਸ਼ੇਖੁਪੂਰਾ ਸੰਗਰੂਰ ਵਲੋਂ ਪ੍ਰਧਾਨ ਨਰੇਸ਼ ਗਾਬਾ ਦੀ ਪ੍ਰਧਾਨਗੀ ਹੇਠ ਚੱਲ ਰਹੀ ਸ੍ਰੀ ਰਾਮ ਲੀਲਾ 'ਚ ਬੀਤੀ ਰਾਤ ਸੀਤਾ ਹਰਨ ਦਾ ਮੰਚਨ ...

ਪੂਰੀ ਖ਼ਬਰ »

ਬਿਜਲੀ ਸੰਕਟ ਕਾਰਨ ਕਿਸਾਨਾਂ ਤੇ ਅਕਾਲੀ ਆਗੂਆਂ ਵਲੋਂ ਰੋਸ ਧਰਨਾ

ਭਵਾਨੀਗੜ੍ਹ, 11 ਅਕਤੂਬਰ (ਰਣਧੀਰ ਸਿੰਘ ਫੱਗੂਵਾਲਾ)-ਬਿਜਲੀ ਦਾ ਆ ਰਹੀ ਕਿੱਲਤ 'ਤੇ ਚੱਲਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨਾਂ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਨੇ ਸਥਾਨਕ ਪਾਵਰਕਾਮ ਦਫ਼ਤਰ ਵਿਖੇ ਰੋਸ ਧਰਨਾ ਦਿੰਦਿਆਂ ਪਾਵਰਕਾਮ ਪ੍ਰਸ਼ਾਸਨ ...

ਪੂਰੀ ਖ਼ਬਰ »

ਪਿੰਡ ਚਾਂਗਲੀ ਵਿਖੇ ਜਾਗਰਣ ਕਰਵਾਇਆ

ਸ਼ੇਰਪੁਰ, 11 ਅਕਤੂਬਰ (ਸੁਰਿੰਦਰ ਚਹਿਲ)-ਸ੍ਰੀ ਮਹਾਂਵੀਰ ਵੈੱਲਫੇਅਰ ਕਲੱਬ, ਬਾਬਾ ਬਿਸ਼ਨਦਾਸ ਗੱਦੀਨਸ਼ੀਨ ਡੇਰਾ ਚਾਂਗਲੀ ਅਤੇ ਗਰਾਮ ਪੰਚਾਇਤ ਵਲੋਂ ਪਿੰਡ ਚਾਂਗਲੀ 'ਚ 18ਵਾਂ ਭਾਗਵਤੀ ਜਾਗਰਣ ਕਰਵਾਇਆ ਗਿਆ, ਜਿਸ 'ਚ ਮਾਣਕ ਅਲੀ ਨੇ ਪੂਰੀ ਰਾਤ ਮਾਤਾ ਦਾ ਗੁਣਗਾਣ ਕੀਤਾ | ...

ਪੂਰੀ ਖ਼ਬਰ »

ਦਿੜ੍ਹਬਾ ਵਿਖੇ 'ਆਪ' ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ਦਿੜ੍ਹਬਾ ਮੰਡੀ, 11 ਅਕਤੂਬਰ (ਪਰਵਿੰਦਰ ਸੋਨੰੂ)-ਜੰਮੂ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਬੇਦੋਸ਼ੇ ਲੋਕਾਂ ਨੂੰ ਬੇਰਹਿਮੀ ਨਾਲ ਮਾਰੇ ਜਾਣ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਹਲਕਾ ਦਿੜ੍ਹਬਾ ਦੇ ਵਰਕਰਾਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਰ 'ਚ ਕੈਂਡਲ ਮਾਰਚ ...

ਪੂਰੀ ਖ਼ਬਰ »

ਯੂ. ਪੀ. ਵਿਖੇ ਹੋ ਰਹੀ ਸਾਂਝੀ ਅੰਤਿਮ ਅਰਦਾਸ 'ਚ ਕਿਸਾਨ ਆਗੂਆਂ ਨੇ ਸਾਂਭੀਆਂ ਜ਼ਿੰਮੇਵਾਰੀਆਂ

ਅਮਰਗੜ੍ਹ, 11 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ 3 ਅਕਤੂਬਰ ਨੂੰ ਵਾਪਰੀ ਘਟਨਾ 'ਚ ਮਾਰੇ ਗਏ 4 ਕਿਸਾਨ ਅਤੇ ਪੱਤਰਕਾਰ ਦੀ ਤਿਕੋਨੀਆਂ 'ਚ ਅੱਜ ਹੋ ਰਹੀ ਸਾਂਝੀ ਅੰਤਿਮ ਅਰਦਾਸ 'ਚ ਪੰਜਾਬ ਤੋਂ ਗਏ ਕਿਸਾਨ ਆਗੂਆਂ ਨੇ ਆਪਣੀਆਂ ਆਪਣੀਆਂ ...

ਪੂਰੀ ਖ਼ਬਰ »

ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਵਲੋਂ ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਦੇ ਪ੍ਰੋਗਰਾਮ ਦਾ ਸਮਰਥਨ

ਸੰਗਰੂਰ, 11 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫ਼ਾਰਮ ਦੀ ਸੂਬਾ ਕਮੇਟੀ ਵਲੋਂ ਲਖੀਮਪੁਰ ਖੀਰੀ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਗਈ ਹੈ | ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਜਨਰਲ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ਨੇ ...

ਪੂਰੀ ਖ਼ਬਰ »

ਖੇਡ ਮੇਲਾ 14-15 ਨੂੰ

ਮਲੇਰਕੋਟਲਾ, 11 ਅਕਤੂਬਰ (ਹਨੀਫ਼ ਥਿੰਦ)- ਸੰਤ ਤਰਸੇਮ ਮੁਨੀ ਉਦਾਸੀਨ ਅਤੇ ਸੰਤ ਬਾਬਾ ਹਰਿਕਾ ਦਾਸ ਉਦਾਸੀਨ ਦੀ ਨਿੱਘੀ ਮਿੱਠੀ ਤੇ ਪਵਿੱਤਰ ਯਾਦ ਨੂੰ ਸਮਰਪਿਤ 7ਵਾਂ ਬੁਰਜ ਪਿੰਡ ਦਾ ਦਸਹਿਰਾ ਅਤੇ ਖੇਡ ਮੇਲਾ 14 ਤੇ 15 ਅਕਤੂਬਰ ਨੂੰ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾਣ-ਸਰਪੰਚ ਔਲਖ

ਕੁੱਪ ਕਲਾਂ, 11 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਤਹਿਤ ਸਰਕਾਰ ਅਤੇ ਖੇਡ ਸੰਸਥਾਵਾਂ ਨੂੰ ਵੱਡੇ ਉਪਰਾਲਿਆਂ ਰਾਹੀਂ ਅੱਗੇ ਆ ਕੇ ਨਵੀਂ ਰੂਪ-ਰੇਖਾ ਬਣਾਉਣ ਦੀ ਲੋੜ ਹੈ | ਇਹ ਪ੍ਰਗਟਾਵਾ ਇਲਾਕੇ ਦੇ ਉੱਘੇ ਸਮਾਜ ...

ਪੂਰੀ ਖ਼ਬਰ »

1500 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਭਰ 'ਚ ਉਸਾਰੇ ਜਾਣਗੇ ਅਗਰਸੈਨ ਭਵਨ-ਗਰਗ

ਲਹਿਰਾਗਾਗਾ, 11 ਅਕਤੂਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਅਗਰੋਹਾ ਧਾਮ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਜਰੰਗ ਦਾਸ ਗਰਗ ਨੇ ਸੌਰਵ ਕੰਪਲੈਕਸ ਵਿਖੇ ਅਗਰਸੈਨ ਜੈਅੰਤੀ ਦੇ ਸਬੰਧ 'ਚ ਅਗਰਵਾਲ ਸਭਾ ਅਤੇ ਮਹਿਲਾ ਵਿੰਗ ਨਾਲ ਇਕ ਮੀਟਿੰਗ ਕਰਕੇ ਦੱਸਿਆ ਹੈ ਕਿ 23 ...

ਪੂਰੀ ਖ਼ਬਰ »

ਝੋਨੇ ਦੀ ਜਲਦੀ ਖ਼ਰੀਦ ਕਰਨ ਲਈ ਆੜ੍ਹਤੀਆਂ ਨੂੰ ਦਿੱਤੇ ਨਿਰਦੇਸ਼

ਸੰਦੌੜ, 11 ਅਕਤੂਬਰ (ਜਸਵੀਰ ਸਿੰਘ ਜੱਸੀ)-ਜ਼ਿਲ੍ਹਾ ਮਲੇਰਕੋਟਲਾ ਅੰਦਰ ਝੋਨੇ ਦੀ ਰਸਮੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਮਾਰਕੀਟ ਕਮੇਟੀ ਸੰਦੌੜ ਅਧੀਨ ਆਉਂਦੀਆਂ ਅਨਾਜ ਮੰਡੀਆਂ 'ਚ ਵੱਡੀ ਮਾਤਰਾ 'ਚ ਝੋਨੇ ਦੀ ਫ਼ਸਲ ਆਉਣੀ ਸ਼ੁਰੂ ਹੋ ਗਈ ਹੈ, ਜਿਸ ਦੇ ਸਬੰਧ 'ਚ ਮਾਰਕੀਟ ...

ਪੂਰੀ ਖ਼ਬਰ »

ਗੁਰਸਾਗਰ ਮਸਤੂਆਣਾ ਵਿਖੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ 17 ਨੂੰ

ਮਸਤੂਆਣਾ ਸਾਹਿਬ, 11 ਅਕਤੂਬਰ (ਦਮਦਮੀ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐੱਸ. ਪੀ. ਐੱਸ. ਓਬਰਾਏ ਸਾਹਿਬ ਦੇ ਦਿਸ਼ਾ-ਨਿਰਦੇਸ਼ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਦੇ ...

ਪੂਰੀ ਖ਼ਬਰ »

ਅੱਜ ਹਰ ਪਿੰਡ 'ਚ ਮੋਮਬੱਤੀਆਂ ਜਗਾ ਕੇ ਦਿੱਤੀਆਂ ਜਾਣਗੀਆਂ ਸ਼ਰਧਾਂਜਲੀਆਂ

ਸੰਗਰੂਰ, 11 ਅਕਤੂਬਰ (ਧੀਰਜ ਪਸ਼ੋਰੀਆ)-ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਲੇਟਫ਼ਾਰਮ (ਆਈ.ਡੀ.ਪੀ.)ਸੂਬਾ ਕਮੇਟੀ ਵਲੋਂ ਲਖੀਮਪੁਰ ਖੀਰੀ (ਯੂ.ਪੀ.) ਵਿਖੇ ਹੋਏ ਵਹਿਸ਼ੀਆਨਾ ਤਰੀਕੇ ਨਾਲ ਕੀਤੇ ਕਿਸਾਨ ਕਤਲੇ੍ਹਆਮ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ | ਆਈ. ਡੀ. ਪੀ. ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੇ ਕਾਟੋ-ਕਲੇਸ਼ ਨੇ ਸਮੁੱਚੇ ਸੂਬੇ ਦਾ ਨੁਕਸਾਨ ਕੀਤਾ-ਝੂੰਦਾਂ

ਅਹਿਮਦਗੜ੍ਹ, 11 ਅਕਤੂਬਰ (ਰਣਧੀਰ ਸਿੰਘ ਮਹੋਲੀ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਵਲੋਂ ਸ਼ਹਿਰ 'ਚ ਸਰਗਰਮੀਆਂ ਵਧਾਉਂਦੇ ਹੋਏ ਭਾਈ ਵੀਰ ਸਿੰਘ ਨਗਰ ਵਾਰਡ ਨੰ. 5 'ਚ ਅਮਿਤ ਮਲਹੋਤਰਾ ਬੰਟੀ ਦੀ ਅਗਵਾਈ 'ਚ ਇਕੱਤਰ ਹੋਏ ਮੁਹੱਲਾ ਵਾਸੀਆਂ ਨਾਲ ...

ਪੂਰੀ ਖ਼ਬਰ »

ਬੀਬੀ ਘਨੌਰੀ ਨੇ ਫੌਤ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਰਥਕਾਂ ਸਮੇਤ ਮੌਨ ਵਰਤ ਰੱਖ ਦਿੱਤਾ ਧਰਨਾ

ਸ਼ੇਰਪੁਰ, 11 ਅਕਤੂਬਰ (ਸੁਰਿੰਦਰ ਚਹਿਲ)-ਪਿਛਲੇ ਦਿਨੀਂ ਯੂ. ਪੀ. ਦੇ ਲਖੀਮਪੁਰ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨਾਂ ਨੂੰ ਭਾਜਪਾ ਸਰਕਾਰ ਦੀ ਸ਼ਹਿ 'ਤੇ ਗੱਡੀਆਂ ਨਾਲ ਬੁਰੀ ਤਰ੍ਹਾਂ ਦਰੜਦੇ ਹੋਏ ਕਤਲ ਕਰ ...

ਪੂਰੀ ਖ਼ਬਰ »

ਕੈਨੇਡਾ ਵਲੋਂ ਵਿਜ਼ਟਰ ਵੀਜ਼ੇ ਦੇਣ 'ਚ ਰਫ਼ਤਾਰ ਕੀਤੀ ਤੇਜ਼-ਸੁਖਵਿੰਦਰ ਸਿੰਘ

ਸੰਗਰੂਰ, 11 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਤਹਿਦਿਲ ਅਕੈਡਮੀ ਦੇ ਡਾਇਰੈਕਟਰ ਸ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਵਲੋਂ ਵਿਜ਼ਟਰ ਵੀਜ਼ੇ ਬੜੀ ਤੇਜ਼ੀ ਨਾਲ ਦਿੱਤੇ ਜਾ ਰਹੇ ਹਨ ਅਤੇ ਇਹ ਸਮਾਂ ਹਫਤੇ-ਦਸ ਦਿਨਾਂ ਦੇ ਅੰਤਰਗਤ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ...

ਪੂਰੀ ਖ਼ਬਰ »

ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਕੁੱਖ ਤੇ ਰੁੱਖ ਬਚਾਉਣ ਦੀ ਲੋੜ-ਰਣਜੀਤ ਕੌਰ ਸਵੀ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਕੁਦਰਤ ਮਾਨਵ ਲੋਕ ਲਹਿਰ (ਗੁਰੂਕੁਲ) ਕਾਤਰੋਂ ਵਲੋਂ ਮਾਲਵਾ ਲਿਖਾਰੀ ਸਭਾ ਸੰਗਰੂਰ ਦੇ ਸਹਿਯੋਗ ਨਾਲ ਭਰੂਣ ਹੱਤਿਆ ਦੇ ਖ਼ਿਲਾਫ਼ ਜਾਗਰੂਕਤਾ ਕੈਂਪ ਦੇ ਰੂਪ ਵਿਚ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਪਰਾਲੀ ਦੇ ਸੁਚੱਜੇ ਨਿਬੇੜੇ ਲਈ ਡੀ. ਸੀ. ਵਲੋਂ ਜਾਗਰੂਕਤਾ ਵੈਨਾਂ ਰਵਾਨਾ

ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ 3 ਵੈਨਾਂ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤੀਆਂ ਗਈਆਂ | ...

ਪੂਰੀ ਖ਼ਬਰ »

ਖੇਤੀ ਬਿਜਲੀ ਸਪਲਾਈ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਐੱਸ. ਡੀ. ਓ. ਦਫ਼ਤਰ ਦਾ ਘਿਰਾਓ

ਭਦੌੜ, 11 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਖੇਤਾਂ ਵਾਸਤੇ ਸਹੀ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਐੱਸ. ਡੀ. ਓ. ਭਦੌੜ ਦੇ ਦਫ਼ਤਰ ਦਾ ਘਿਰਾਓ ਕਰ ਕੇ ਨਿਰਵਿਘਨ ਸਪਲਾਈ ਦੇਣ ਦੀ ਮੰਗ ...

ਪੂਰੀ ਖ਼ਬਰ »

ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ

ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜਾਗਰੂਕ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਮਾਨਸਿਕ ਰੋਗਾਂ ਦਾ ਅਨੁਮਾਨ ਵਿਅਕਤੀ ਦੇ ਸੁਭਾਅ 'ਚ ਆਏ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਜਗਮੇਲ ਸਿੰਘ ਪੱਖੋਂ ਕਲਾਂ ਦਾ ਸਨਮਾਨ

Ðਰੂੜੇਕੇ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਮੁਲਾਜ਼ਮ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸੇਵਾ-ਮੁਕਤ ਅਧਿਆਪਕ ਜਗਮੇਲ ਸਿੰਘ ਪੱਖੋਂ ਕਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਮੱੁਖ ਸੇਵਾਦਾਰ ਸਤਨਾਮ ਸਿੰਘ ...

ਪੂਰੀ ਖ਼ਬਰ »

ਡੇਂਗੂ ਲਾਰਵੇ ਸੰਬੰਧੀ ਕੀਤੀ ਜਾ ਰਹੀ ਹੈ ਘਰਾਂ ਤੇ ਦੁਕਾਨਾਂ ਦੀ ਚੈਕਿੰਗ-ਡੀ. ਸੀ.

ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਡੇਂਗੂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਵਲੋਂ ਘਰਾਂ ਅਤੇ ਦੁਕਾਨਾਂ ਦੀ ਲਗਾਤਾਰ ਡੇਂਗੂ ਲਾਰਵਾ ...

ਪੂਰੀ ਖ਼ਬਰ »

ਐੱਸ. ਡੀ. ਐੱਮ. ਦਫ਼ਤਰ ਦੇ ਮੁਲਾਜ਼ਮਾਂ ਵਲੋਂ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਰੋਸ

ਤਪਾ ਮੰਡੀ, 11 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਐੱਸ. ਡੀ. ਐੱਮ. ਦਫਤਰ ਅਤੇ ਤਹਿਸੀਲ ਦਫ਼ਤਰ ਦੇ ਮੁਲਾਜਮਾਂ ਵਲੋਂ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਭਗਵਾਨ ਦਾਸ ਅਤੇ ਕਿਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਫ਼ਤਰਾਂ ਦੇ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਬਿਜਲੀ ਸਪਲਾਈ ਦੀ ਕਟੌਤੀ 'ਤੇ ਐਕਸੀਅਨ ਦਫ਼ਤਰ ਦਾ ਘਿਰਾਓ

ਧੂਰੀ, 11 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਕਿਸਾਨਾਂ ਵਲੋਂ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਖੇਤ ਬਿਜਲੀ ਸਪਲਾਈ ਦੀ ਕਟੌਤੀ ਦੇ ਰੋਸ ਵਜੋਂ ਪਾਵਰਕਾਮ ਦੇ ਐਕਸੀਅਨ ਦਫ਼ਤਰ ਧੂਰੀ ਅੱਗੇ ਘਿਰਾਓ ਧਰਨਾ ਲਗਾ ਕੇ ਅਣਮਿੱਥੇ ਸਮੇਂ ...

ਪੂਰੀ ਖ਼ਬਰ »

ਦੂਸਰੀ ਸਬ ਜੂਨੀਅਰ ਬਾਕਸਿੰਗ ਚੈਂਪੀਅਨਸ਼ਿਪ 'ਚ ਨਿਸ਼ਾਂਤ ਨੇ ਬੈਸਟ ਬਾਕਸਰ ਤੇ ਅਵਿਨਾਸ਼ ਨੇ ਬੈਸਟ ਚੈਲੈਂਜਰ ਦਾ ਜਿੱਤਿਆ ਖ਼ਿਤਾਬ

ਸੰਗਰੂਰ, 11 ਅਕਤੂਬਰ (ਦਮਨਜੀਤ ਸਿੰਘ, ਅਮਨਪ੍ਰੀਤ ਸਿੰਘ)-ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਵਲੋਂ ਮਰਹੂਮ ਕਮਲੇਸ਼ ਸ਼ਰਮਾ (ਪ੍ਰਧਾਨ ਸਰ) ਦੀ ਯਾਦ 'ਚ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਦੂਸਰੀ ਸਬ ਜੂਨੀਅਰ (ਲੜਕੇ) ਪੰਜਾਬ ਬਾਕਸਿੰਗ ਚੈਂਪੀਅਨਸ਼ਿਪ 2021 ਕਰਵਾਈ ਗਈ | ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਲਈ 5 ਡਾਇਰੈਕਟਰ ਬਿਨਾਂ ਮੁਕਾਬਲੇ ਚੁਣੇ 7 ਡਾਇਰੈਕਟਰਾਂ ਦੀ ਚੋਣ ਲਈ ਮੁਕਾਬਲਾ ਅੱਜ

ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਵੇਰਕਾ ਮਿਲਕ ਪਲਾਂਟ ਨਾਲ ਸਬੰਧਿਤ ਦੀ ਸੰਗਰੂਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ 12 ਅਕਤੂਬਰ ਨੂੰ ਰੱਖੀ ਗਈ ਹੈ | ਚੋਣ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਵਲੋਂ ਜਾਰੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX