ਬਰਨਾਲਾ, 11 ਅਕਤੂਬਰ (ਅਸ਼ੋਕ ਭਾਰਤੀ)-ਸੰਯੁਕਤ ਕਿਸਾਨ ਮੋਰਚੇ ਵਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮ. ਐੱਸ. ਪੀ. ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਲਗਾਇਆ ਧਰਨਾ 376ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਬਲਜੀਤ ਸਿੰਘ ਚੌਹਾਨਕੇ, ਗੁਰਮੇਲ ਸ਼ਰਮਾ, ਗੁਰਚਰਨ ਸਿੰਘ ਸੁਰਜੀਤਪੁਰਾ, ਗੁਰਦੇਵ ਸਿੰਘ ਮਾਂਗੇਵਾਲ, ਰਣਧੀਰ ਸਿੰਘ ਰਾਜਗੜ੍ਹ, ਜਸਪਾਲ ਕੌਰ ਕਰਮਗੜ੍ਹ, ਰਘਬੀਰ ਸਿੰਘ ਬੇਨੜਾ, ਗੋਰਾ ਸਿੰਘ ਢਿੱਲਵਾਂ ਤੇ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ 12 ਅਕਤੂਬਰ ਨੂੰ ਲਖੀਮਪੁਰ-ਖੀਰੀ ਕਾਂਡ ਦੇ ਅੰਤਿਮ ਅਰਦਾਸ ਦਿਵਸ ਨੂੰ 'ਸ਼ਹੀਦ ਕਿਸਾਨ ਦਿਵਸ' ਵਜੋਂ ਮਨਾਇਆ ਜਾਵੇਗਾ | ਸਵੇਰੇ ਪਿੰਡਾਂ 'ਚ ਧਾਰਮਿਕ ਸਮਾਗਮ ਕਰਵਾਉਣ ਤੋਂ ਬਾਅਦ ਦੁਪਹਿਰ ਸਮੇਂ ਧਰਨੇ ਵਾਲੀ ਥਾਂ 'ਤੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ | ਸ਼ਾਮ 6 ਵਜੇ ਪਿੰਡਾਂ ਦੀਆਂ ਸੱਥਾਂ/ਚੌਕਾਂ ਅਤੇ ਬਰਨਾਲਾ ਦੇ ਰੇਲਵੇ ਸਟੇਸ਼ਨ ਤੋਂ ਸ਼ੁਰੂ ਕਰ ਕੇ ਕੈਂਡਲ ਮਾਰਚ ਕੀਤੇ ਜਾਣਗੇ | 5 ਸ਼ਹੀਦਾਂ ਦੀ ਯਾਦ 'ਚ ਸ਼ਾਮ ਨੂੰ 7 ਵਜੇ ਘਰਾਂ ਮੂਹਰੇ 5-5 ਮੋਮਬਤੀਆਂ ਜਲਾਈਆਂ ਜਾਣਗੀਆਂ | ਨਾਕਸ ਬਿਜਲੀ ਸਪਲਾਈ ਵਿਰੁੱਧ ਅੱਜ ਕਿਸਾਨ ਮੋਰਚੇ ਦੇ ਵਫ਼ਦ ਨੇ ਨਿਗਰਾਨ ਇੰਜੀਨੀਅਰ ਨੂੰ ਮਿਲ ਕੇ ਸਪਲਾਈ ਤੁਰੰਤ ਠੀਕ ਕਰਨ ਦੀ ਮੰਗ ਕੀਤੀ | ਆਗੂਆਂ ਨੇ ਕਿਹਾ ਕਿ ਲੇਟ ਝੋਨੇ ਦੀ ਆਖ਼ਰੀ ਸਿੰਜਾਈ, ਸਬਜ਼ੀਆਂ ਤੇ ਚਾਰਾ ਫ਼ਸਲਾਂ ਲਈ ਪਾਣੀ ਦੀ ਨਿਹਾਇਤ ਜ਼ਰੂਰਤ ਹੈ ਪਰ ਖੇਤੀ ਖੇਤਰ ਲਈ ਮੁਸ਼ਕਿਲ ਨਾਲ 2-3 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ | ਆਗੂਆਂ ਨੇ ਅਧਿਕਾਰੀ ਨੂੰ ਸਪਲਾਈ ਤੁਰੰਤ ਠੀਕ ਕਰਨ ਲਈ ਕਿਹਾ ਵਰਨਾ ਸਾਨੂੰ ਸੰਘਰਸ਼ ਤੇਜ਼ ਕਰਨਾ ਪਵੇਗਾ | ਧਰਨੇ 'ਚ ਅੱਜ ਜ਼ਮੀਨ ਬਚਾਓ ਮੋਰਚੇ ਦੇ ਪਹਿਲੇ ਸ਼ਹੀਦ ਪਿ੍ਥੀਪਾਲ ਸਿੰਘ ਚੱਕ ਅਲੀਸ਼ੇਰ ਦੀ 11ਵੀਂ ਬਰਸੀ ਮਨਾਈ ਗਈ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਕਿਸਾਨ ਮਰਦ-ਔਰਤਾਂ ਹਾਜ਼ਰ ਸਨ |
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ)-ਪਾਵਰਕਾਮ ਵਲੋਂ ਲਗਾਏ ਜਾ ਰਹੇ ਵੱਡੇ-ਵੱਡੇ ਕੱਟਾਂ ਤੋਂ ਦੁਖੀ ਕਿਸਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਪਾਵਰਕਾਮ ਦਫ਼ਤਰ ਵਿਖੇ ਧਰਨਾ ਲਾ ਕੇ ਸਬੰਧਤ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਜ਼ਿਲ੍ਹਾ ਪ੍ਰਧਾਨ ਦਰਸ਼ਨ ...
ਬਰਨਾਲਾ, 11 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-1 ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ 4 ਮੋਟਰਸਾਈਕਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਕ ਵਿਅਕਤੀ ...
ਮਹਿਲ ਕਲਾਂ, 11 ਅਕਤੂਬਰ (ਅਵਤਾਰ ਸਿੰਘ ਅਣਖੀ)-ਕਿਸਾਨ ਅੰਦੋਲਨ 'ਚ ਅਹਿਮ ਯੋਗਦਾਨ ਦੇਣ ਵਾਲੇ ਡਾ. ਸਵੈਮਾਨ ਸਿੰਘ ਕੈਲੇਫੋਰਨੀਆ ਦਾ ਭਾਕਿਯੂ (ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਲੋਕਲ ਗੁ: ਕਮੇਟੀ ਦੇ ਪ੍ਰਧਾਨ ਜਥੇ. ਜਸਵੀਰ ਸਿੰਘ ਗਿੱਲ ਦੀ ਅਗਵਾਈ ...
ਬਰਨਾਲਾ, 11 ਅਕਤੂਬਰ (ਰਾਜ ਪਨੇਸਰ)-ਸੀ. ਆਈ. ਏ. ਸਟਾਫ਼ ਵਲੋਂ 3 ਵਿਅਕਤੀਆਂ ਨੂੰ 612 ਬੋਤਲਾਂ ਠੇਕਾ ਸ਼ਰਾਬ ਦੇਸੀ ਅਤੇ ਦੋ ਕਾਰਾਂ ਸਮੇਤ ਕਾਬੂ ਕਰ ਕੇ ਥਾਣਾ ਸਿਟੀ-1 'ਚ ਮਾਮਲਾ ਦਰਜ ਕੀਤਾ ਗਿਆ ਹੈ | ਡੀ. ਐੱਸ. ਪੀ. (ਡੀ.) ਬਿ੍ਜ ਮੋਹਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ...
ਬਰਨਾਲਾ, 11 ਅਕਤੂਬਰ (ਰਾਜ ਪਨੇਸਰ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਸ੍ਰੀ ਵਰਿੰਦਰ ਅਗਰਵਾਲ ਵਲੋਂ ਨਾਲਸਾ-ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਅਤੇ ਕਾਨੂੰਨੀ ਸੇਵਾਵਾਂ ਹਫ਼ਤੇ ਤਹਿਤ ਜ਼ਿਲ੍ਹਾ ਕੋਰਟ ...
ਬਰਨਾਲਾ, 11 ਅਕਤੂਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਬਰਨਾਲਾ ਵਲੋਂ ਖੇਤੀ ਟਿਊਬਵੈਲਾਂ ਅਤੇ ਘਰਾਂ 'ਚ ਨਾਕਸ ਬਿਜਲੀ ਸਪਲਾਈ ਨੂੰ ਲੈ ਕੇ ਪਾਵਰਕਾਮ ਦੇ ਐਕਸੀਅਨ ਦਫ਼ਤਰ ਬਰਨਾਲਾ ਵਿਖੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਧਰਨਾ ਦੇ ਕੇ ...
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਤੇ ਸਿਵਲ ਸਰਜਨ ਬਰਨਾਲਾ ਡਾ. ਜਸਵੀਰ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਘੁੰਨਸ ਤੇ ਦਰਾਕਾ ਨੇ ਕੋਰੋਨਾ ਵੈਕਸੀਨ ਟੀਕਾਕਰਨ ਦੀ ਪਹਿਲੀ ਡੋਜ਼ ਦਾ ...
ਸੰਗਰੂਰ, 11 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਵੇਰਕਾ ਮਿਲਕ ਪਲਾਂਟ ਨਾਲ ਸਬੰਧਿਤ ਦੀ ਸੰਗਰੂਰ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਸੰਘ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ 12 ਅਕਤੂਬਰ ਨੂੰ ਰੱਖੀ ਗਈ ਹੈ | ਚੋਣ ਲਈ ਨਿਯੁਕਤ ਰਿਟਰਨਿੰਗ ਅਫ਼ਸਰ ਵਲੋਂ ਜਾਰੀ ...
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਬਲਵੰਤ ਗਾਰਗੀ ਯਾਦਗਾਰੀ ਟਰੱਸਟ ਸ਼ਹਿਣਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਅਤੇ ਵੈੱਲਫੇਅਰ ਕਲੱਬ ਵਲੋਂ ਬਲੱਡ ਡੋਨਰ ਸੁਸਾਇਟੀ ਭਦੌੜ ਦੇ ਸਹਿਯੋਗ ਨਾਲ ਸ਼ਹਿਣਾ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਬਾਬਾ ਬੰਦਾ ਸਿੰਘ ...
ਧੂਰੀ, 11 ਅਕਤੂਬਰ (ਸੁਖਵੰਤ ਸਿੰਘ ਭੁੱਲਰ)-ਗੰਨਾ ਸੰਘਰਸ਼ ਕਮੇਟੀ ਦੇ ਕਿਸਾਨਾਂ ਵਲੋਂ ਕਿਸਾਨ ਆਗੂ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਖੇਤ ਬਿਜਲੀ ਸਪਲਾਈ ਦੀ ਕਟੌਤੀ ਦੇ ਰੋਸ ਵਜੋਂ ਪਾਵਰਕਾਮ ਦੇ ਐਕਸੀਅਨ ਦਫ਼ਤਰ ਧੂਰੀ ਅੱਗੇ ਘਿਰਾਓ ਧਰਨਾ ਲਗਾ ਕੇ ਅਣਮਿੱਥੇ ਸਮੇਂ ...
ਬਰਨਾਲਾ, 11 ਅਕਤੂਬਰ (ਅਸ਼ੋਕ ਭਾਰਤੀ)-ਕਾਂਗਰਸ ਸਰਕਾਰ ਵਲੋਂ ਕੀਤੇ ਵਾਅਦੇ ਅਤੇ ਮੰਗਾਂ ਨੂੰ ਲਾਗੂ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਅਨਾਜ ਮੰਡੀ ਬਰਨਾਲਾ ਵਿਖੇ ਕੀਤੀ ਗਈ ਕਿਸਾਨ ਚਿਤਾਵਨੀ ਰੈਲੀ ਇਤਿਹਾਸਕ ਸਾਬਿਤ ਹੋਈ | ਇਹ ਪ੍ਰਗਟਾਵਾ ...
ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਝੋਨੇ ਦੀ ਫ਼ਸਲ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾ ਲਈ 3 ਵੈਨਾਂ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਕੁਮਾਰ ਸੌਰਭ ਰਾਜ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਰਵਾਨਾ ਕੀਤੀਆਂ ਗਈਆਂ | ...
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨਲ ਹਸਪਤਾਲ ਤਪਾ ਵਿਖੇ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਜਾਗਰੂਕ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ ਮਾਨਸਿਕ ਰੋਗਾਂ ਦਾ ਅਨੁਮਾਨ ਵਿਅਕਤੀ ਦੇ ਸੁਭਾਅ 'ਚ ਆਏ ...
ਭਦੌੜ, 11 ਅਕਤੂਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਨੂੰ ਖੇਤਾਂ ਵਾਸਤੇ ਸਹੀ ਬਿਜਲੀ ਸਪਲਾਈ ਨਾ ਮਿਲਣ ਕਰ ਕੇ ਐੱਸ. ਡੀ. ਓ. ਭਦੌੜ ਦੇ ਦਫ਼ਤਰ ਦਾ ਘਿਰਾਓ ਕਰ ਕੇ ਨਿਰਵਿਘਨ ਸਪਲਾਈ ਦੇਣ ਦੀ ਮੰਗ ...
Ðਰੂੜੇਕੇ ਕਲਾਂ, 11 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਸ਼੍ਰੋਮਣੀ ਅਕਾਲੀ ਦਲ ਬਾਦਲ ਮੁਲਾਜ਼ਮ ਵਿੰਗ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸੇਵਾ-ਮੁਕਤ ਅਧਿਆਪਕ ਜਗਮੇਲ ਸਿੰਘ ਪੱਖੋਂ ਕਲਾਂ ਨੂੰ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਮੱੁਖ ਸੇਵਾਦਾਰ ਸਤਨਾਮ ਸਿੰਘ ...
ਬਰਨਾਲਾ, 11 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ 'ਚ ਡੇਂਗੂ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਅਤੇ ਨਗਰ ਕੌਂਸਲਾਂ ਵਲੋਂ ਘਰਾਂ ਅਤੇ ਦੁਕਾਨਾਂ ਦੀ ਲਗਾਤਾਰ ਡੇਂਗੂ ਲਾਰਵਾ ...
ਤਪਾ ਮੰਡੀ, 11 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਐੱਸ. ਡੀ. ਐੱਮ. ਦਫਤਰ ਅਤੇ ਤਹਿਸੀਲ ਦਫ਼ਤਰ ਦੇ ਮੁਲਾਜਮਾਂ ਵਲੋਂ ਹੜਤਾਲ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਭਗਵਾਨ ਦਾਸ ਅਤੇ ਕਿਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਦਫ਼ਤਰਾਂ ਦੇ ...
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਵਿਖੇ ਧਾਰਮਿਕ ਮੁਕਾਬਲਿਆਂ 'ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪਿੰਡ ਕਮੇਟੀ ਵਲੋਂ ਸਨਮਾਨਿਤ ਕੀਤਾ | ਪਿੰਡ ਸੁਖਪੁਰਾ ਦੇ ਗੁਰਦੁਆਰਾ ਚੋਹਲਾ ਸਾਹਿਬ ਵਿਖੇ ਪਿੰਡ ਦੇ ਸਰਗਰਮ ...
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪੰਜਾਬ 'ਚ ਜਿੰਨਾ ਮਾਣ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਔਰਤ ਵਰਗ ਨੂੰ ਮਿਲਿਆ, ਓਨਾ ਸਨਮਾਨ ਕਿਸੇ ਵੀ ਸਿਆਸੀ ਪਾਰਟੀ ਨੇ ਔਰਤਾਂ ਨੂੰ ਨਹੀਂ ਦਿੱਤਾ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੇਅੰਤ ਕੌਰ ...
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪੰਜਾਬ ਦੇ ਅੰਨਦਾਤੇ ਸਮੇਤ ਦੇਸ਼ ਦਾ ਕਿਸਾਨ ਅੱਜ ਆਪਣੇ ਹੱਕੀ ਸੰਘਰਸ਼ ਨੂੰ ਲੜਦਿਆਂ ਇਕ ਸਾਲ ਦੇ ਕਰੀਬ ਹੋ ਗਿਆ ਹੈ ਪਰ ਕੇਂਦਰ ਸਰਕਾਰ ਵਲੋਂ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨ ਨੂੰ ਉਸ ਦੇ ਹੱਕ ਤੋਂ ਸੋੜੀ ਸਿਆਸਤ ਕਾਰਨ ਵਾਂਝੇ ...
ਮਹਿਲ ਕਲਾਂ, 11 ਅਕਤੂਬਰ (ਅਵਤਾਰ ਸਿੰਘ ਅਣਖੀ)-ਰੈੱਡ ਕਰਾਸ ਸੁਸਾਇਟੀ ਵਲੋਂ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ, ਪਿੰਡ ਕੁਤਬਾ ਵਿਖੇ ਸਮੂਹ ਗਰਾਮ ਪੰਚਾਇਤ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਜਾਂਚ ਕੈਂਪ ...
ਤਪਾ ਮੰਡੀ, 11 ਅਕਤੂਬਰ (ਪ੍ਰਵੀਨ ਗਰਗ)-ਸੂਬਾ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਇਕ ਮੀਟਿੰਗ ਮਾਰਕੀਟ ਕਮੇਟੀ ਦਫ਼ਤਰ ਵਿਖੇ ਹੋਈ, ਜਿਸ 'ਚ ...
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਛੀਨੀਵਾਲ ਖ਼ੁਰਦ ਅਤੇ ਸੱਦੋਵਾਲ ਵਿਖੇ ਨਰੇਗਾ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਵਲੋਂ 5-5 ਮਰਲੇ ਦੇ ਪਲਾਟ ਦੇਣ ਸਬੰਧੀ ਅਰਜ਼ੀਆਂ ਭਰਨ ਲਈ ਕਨਵੈੱਨਸ਼ਨ ਕੀਤੀ ਗਈ | ਉਕਤ ...
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਸੁਖਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ 'ਚ ਅਰਦਾਸ ਦਿਵਸ ਮਨਾਇਆ ਗਿਆ ਅਤੇ ਯੂ. ਪੀ. ਦੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਕੀਤੇ ਗਏ 4 ਕਿਸਾਨਾਂ ਦੀ ਯਾਦ 'ਚ ਸ੍ਰੀ ...
ਬਰਨਾਲਾ, 11 ਅਕਤੂਬਰ (ਅਸ਼ੋਕ ਭਾਰਤੀ)-ਮੁਲਾਜ਼ਮ ਪੈਨਸ਼ਨਰ ਡਿਫੈਂਸ ਕਮੇਟੀ ਬਰਨਾਲਾ ਦੀ ਮੀਟਿੰਗ ਹੋਈ | ਇਸ ਮੌਕੇ ਤਰਸੇਮ ਭੱਠਲ, ਕਰਮਜੀਤ ਸਿੰਘ ਬੀਹਲਾ, ਰਾਜੀਵ ਕੁਮਾਰ, ਹਰਿੰਦਰ ਮੱਲੀਆਂ, ਮਾਸਟਰ ਮਨੋਹਰ ਲਾਲ ਮੋਹਨ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ...
ਹੰਡਿਆਇਆ, 11 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਬੀਤੇ 2 ਦਿਨਾਂ ਤੋਂ ਬਿਜਲੀ ਸਪਲਾਈ ਦੇ ਵਾਰ-ਵਾਰ ਕੱਟ ਲੱਗਣ ਕਾਰਨ ਆਮ ਲੋਕਾਂ ਤੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਹੰਡਿਆਇਆ ਤੇ ਨੇੜਲੇ ਪਿੰਡ ਖੁੱਡੀ ਕਲਾਂ, ਖੁੱਡੀ ਖ਼ੁਰਦ, ਧਨੌਲਾ ਖ਼ੁਰਦ, ...
ਸ਼ਹਿਣਾ, 11 ਅਕਤੂਬਰ (ਸੁਰੇਸ਼ ਗੋਗੀ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਨੂੰ ਕਣਕ ਦੇ ਤਸਦੀਕਸ਼ੁਦਾ ਬੀਜਾਂ ਨੂੰ ਸਬਸਿਡੀ ਦੇਣ ਲਈ ਬੀਤੇ ਕੱਲ੍ਹ ਵੱਖ-ਵੱਖ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਜਾਰੀ ਕਰ ਕੇ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ...
ਟੱਲੇਵਾਲ, 11 ਅਕਤੂਬਰ (ਸੋਨੀ ਚੀਮਾ)-ਪਿੰਡ ਦੀਵਾਨਾ ਵਿਖੇ ਗਰਾਮ ਪੰਚਾਇਤ, ਦੀਵਾਨਾ ਗਰਾਉਂਡ ਪ੍ਰਬੰਧਕ, ਸਮੂਹ ਪਿੰਡ ਵਾਸੀਆਂ ਤੇ ਐੱਨ. ਆਰ. ਆਈਜ਼ ਦੇ ਸਹਿਯੋਗ ਨਾਲ ਪਿੰਡ ਦੇ ਗਰਾਉਂਡ 'ਚ ਕਰਵਾਏ ਸਾਦੇ ਸਮਾਗਮ ਦੌਰਾਨ ਉਲੰਪੀਅਨ ਕਲਮਪ੍ਰੀਤ ਕੌਰ ਕਬਰਵਾਲਾ ਦਾ ਵਿਸ਼ੇਸ਼ ...
ਤਪਾ ਮੰਡੀ, 11 ਅਕਤੂਬਰ (ਪਰਵੀਨ ਗਰਗ)-ਪੰਚਮੁਖੀ ਹਨੂੰਮਾਨ ਸ਼ਨੀਦੇਵ ਮੰਦਰ ਕਮੇਟੀ ਅਤੇ ਮਹਾਂਦੇਵ ਕਾਂਵੜ ਸੰਘ ਦੀ ਰੇਖ-ਰੇਖ ਹੇਠ ਅੱਸੂ ਦੇ ਨਵਰਾਤਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼ਰਧਾਲੂਆਂ ਦੀ ਇਕ ਬੱਸ ਮਾਈਸਰਖਾਨਾ ਲਈ ਰਵਾਨਾ ਹੋਈ, ਜਿਸ ਨੂੰ ਮਹਾਂਕਾਵੜ ਸੰਘ ਦੇ ...
ਤਪਾ ਮੰਡੀ, 11 ਅਕਤੂਬਰ (ਵਿਜੇ ਸ਼ਰਮਾ)-ਫਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਵਿਖੇ ਸੱਭਿਆਚਾਰਕ ਤੇ ਵਿਰਾਸਤੀ ਲੋਕ ਕਲਾ ਮੇਲਾ ਤੇ ਖੁਸ਼ਆਮਦੀਦ ਮਜਲਿਸ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ | ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਕੀਤੀ ਗਈ | ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX