ਤਾਜਾ ਖ਼ਬਰਾਂ


ਸਾਬਕਾ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਹੋਏ ਕੋਰੋਨਾ ਪਾਜ਼ੀਟਿਵ
. . .  9 minutes ago
ਨਵੀਂ ਦਿੱਲੀ, 18 ਜਨਵਰੀ - ਸਾਬਕਾ ਮੁੱਖ ਮੰਤਰੀ ਅਤੇ ਆਂਧਰਾ ਪ੍ਰਦੇਸ਼ ਵਿਚ ਵਿਰੋਧੀ ਧਿਰ ਦੇ ਮੌਜੂਦਾ ਨੇਤਾ, ਐਨ ਚੰਦਰਬਾਬੂ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ...
ਇਕ ਵਾਰ ਫਿਰ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕੇ
. . .  about 1 hour ago
ਨਵੀਂ ਦਿੱਲੀ, 18 ਜਨਵਰੀ - 4.3 ਦੀ ਤੀਬਰਤਾ ਦਾ ਭੂਚਾਲ ਸਵੇਰੇ 7:52 ਵਜੇ ਚੂਰਾਚੰਦਪੁਰ, ਮਣੀਪੁਰ, ਨਗੋਪਾ, ਮਿਜ਼ੋਰਮ ਤੋਂ 46 ਕਿਲੋਮੀਟਰ ਪੂਰਬ-ਉੱਤਰ-ਪੂਰਬ ਵਿਚ ਆਇਆ ਹੈ | ਇਹ ਜਾਣਕਾਰੀ ਭੂਚਾਲ ਵਿਗਿਆਨ ਲਈ ਰਾਸ਼ਟਰੀ ਕੇਂਦਰ...
ਪ੍ਰਧਾਨ ਮੰਤਰੀ ਮੋਦੀ ਅੱਜ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕਰਨਗੇ ਗੱਲਬਾਤ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਗ੍ਰਹਿ ਮੈਦਾਨ ਵਾਰਾਣਸੀ ਵਿਚ ਭਾਜਪਾ ਵਰਕਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲਬਾਤ ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ, ਇਕ ਜ਼ਖ਼ਮੀ
. . .  about 1 hour ago
ਬਿਲਾਸਪੁਰ,18 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਦੇ ਕੋਠੀਪੁਰਾ ਵਿਚ ਏਮਜ਼ ਦੇ ਨਿਰਮਾਣ ਅਧੀਨ ਬਿਜਲੀ ਫੀਡਰ ਵਿਚ ਢਿੱਗਾਂ ਡਿੱਗਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਅਤੇ...
ਫ਼ਿਰੋਜ਼ਪੁਰ ਦਿਹਾਤੀ ਹਲਕੇ ਤੋਂ ਆਪ ਨੇ ਪੁਰਾਣੇ ਜੁਝਾਰੂ ਆਗੂ ਰਜਨੀਸ਼ ਦਹਿਆ ਨੂੰ ਬਣਾਇਆ ਉਮੀਦਵਾਰ
. . .  about 1 hour ago
ਫ਼ਿਰੋਜ਼ਪੁਰ,18 (ਕੁਲਬੀਰ ਸਿੰਘ ਸੋਢੀ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਤੋਂ ਬੀਤੇ ਦਿਨ ਆਪ ਉਮੀਦਵਾਰ ਆਸ਼ੂ ਬਾਂਗੜ ਵਲੋਂ ਪਾਰਟੀ ਨੂੰ ਅਲਵਿਦਾ ਕਹਿ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਸੀ...
ਡੇਰਾਬਸੀ ਪੰਡਵਾਲਾ ਭੱਠੇ ਤੋਂ 9 ਬੰਧੂਆ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ
. . .  about 1 hour ago
ਡੇਰਾ ਬੱਸੀ,18 ਜਨਵਰੀ (ਰਣਬੀਰ ਸਿੰਘ ਪੜ੍ਹੀ ) - ਡੇਰਾਬਸੀ ਨੇੜੇ ਪੈਂਦੇ ਪਿੰਡ ਪੰਡਵਾਲਾ ਵਿਖੇ ਸਥਿਤ ਪੀ.ਜੀ.ਐਸ. ਨਾਮਕ ਇੱਟਾਂ ਦੇ ਭੱਠੇ ਤੋਂ ਕਥਿਤ ਤੌਰ 'ਤੇ ਬੰਧੂਆ ਮਜ਼ਦੂਰੀ ਕਰ ਰਹੇ 9 ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਸ਼ਾਸਨ ਨੇ ਛੁਡਵਾਇਆ ਹੈ ...
⭐ਮਾਣਕ - ਮੋਤੀ⭐
. . .  about 1 hour ago
⭐ਮਾਣਕ - ਮੋਤੀ⭐
ਡਾ. ਅਮਰਜੀਤ ਸਿੰਘ ਮਾਨ ਸੁਨਾਮ ਤੋਂ ਹੋਣਗੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ
. . .  1 day ago
ਊਧਮ ਸਿੰਘ ਵਾਲਾ,17 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਧੀਰਜ)- ਸੰਯੁਕਤ ਸਮਾਜ ਮੋਰਚਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਬੁਲਾਰਿਆਂ ਦੀ ਸੂਚੀ ਕੀਤੀ ਜਾਰੀ
. . .  1 day ago
ਦਿਹਾਤੀ ਹਲਕੇ ਤੋਂ ਮੋੜਾ ਸਿੰਘ ਅਣਜਾਣ ਨੂੰ ਬਣਾਇਆ ਸੰਯੁਕਤ ਸਮਾਜ ਮੋਰਚੇ ਨੇ ਉਮੀਦਵਾਰ
. . .  1 day ago
ਫ਼ਿਰੋਜ਼ਪੁਰ ,17 (ਕੁਲਬੀਰ ਸਿੰਘ ਸੋਢੀ)- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਦਿਹਾਤੀ ਦੇ ਨੌਜਵਾਨ ਮੋੜਾ ਸਿੰਘ ਅਣਜਾਣ ਦੀ ਵਧੀਆ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੰਯੁਕਤ ਸਮਾਜ ਮੋਰਚੇ ਵਲੋਂ ਹਲਕਾ ਦਿਹਾਤੀ ਤੋਂ ...
ਸੰਯੁਕਤ ਸਮਾਜ ਮੋਰਚਾ ਵਲੋਂ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨਿਆ
. . .  1 day ago
ਕਾਦੀਆਂ, 17 ਜਨਵਰੀ (ਪ੍ਰਦੀਪ ਸਿੰਘ ਬੇਦੀ) - ਸੰਯੁਕਤ ਸਮਾਜ ਮੋਰਚਾ ਵਲੋਂ ਬੇਟ ਖੇਤਰ ਵਿਚ ਰਹਿਣ ਵਾਲੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਨੂੰ ਬਟਾਲਾ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ।ਇਸ ਮੌਕੇ ਬਲਵਿੰਦਰ ਸਿੰਘ ਰਾਜੂ ਨੇ ਹਾਈਕਮਾਂਡ ਦਾ...
ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਦੋਸ਼ੀ ਪੁਲਿਸ ਅੜਿੱਕੇ
. . .  1 day ago
ਰਾਂਚੀ, 17 ਜਨਵਰੀ - ਦਿਹਾਤੀ ਰਾਂਚੀ ਦੇ ਚੰਨੋ ਇਲਾਕੇ ਵਿਚ ਇਕ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਐੱਸ.ਆਈ.ਟੀ. ਦਾ ਗਠਨ ਕੀਤਾ ...
ਕਾਂਗਰਸ ਵਿਚ ਸ਼ਾਮਿਲ ਹੋਏ ਆਸ਼ੂ ਬੰਗੜ
. . .  1 day ago
ਚੰਡੀਗੜ੍ਹ, 17 ਜਨਵਰੀ - ਜ਼ਿਲ੍ਹਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਫਿਰੋਜਪੁਰ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ...
ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਵਿਧਾਇਕ ਬੈਂਸ ਦੀ ਜ਼ਮਾਨਤ ਰੱਦ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਕੋਰੋਨਾ ਵਾਇਰਸ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ...
ਸੰਯੁਕਤ ਸਮਾਜ ਮੋਰਚਾ ਵਲੋਂ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ
. . .  1 day ago
ਲੁਧਿਆਣਾ,17 ਜਨਵਰੀ (ਪੁਨੀਤ ਬਾਵਾ) - ਸੰਯੁਕਤ ਸਮਾਜ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵਲੋਂ ਅੱਜ 30 ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਐਲਾਨ ਕੀਤਾ ਗਿਆ।ਇਹ ਐਲਾਨ ਪ੍ਰੇਮ ਸਿੰਘ ਭੰਗੂ, ਪ੍ਰੋ .ਮਨਜੀਤ ਸਿੰਘ, ਰਛਪਾਲ ਸਿੰਘ ਜੋੜੇ ਮਾਜਰਾ ਵਲੋਂ ਕੀਤਾ ਗਿਆ ਹੈ |...
ਕਰਨਾਟਕ : 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ, ਵਧੀ ਚਿੰਤਾ
. . .  1 day ago
ਕਰਨਾਟਕ, 17 ਜਨਵਰੀ - ਕਰਨਾਟਕ ਵਿਚ ਅੱਜ 287 ਨਵੇਂ ਓਮੀਕਰੋਨ ਕੇਸਾਂ ਦੀ ਪੁਸ਼ਟੀ ਹੋਈ ਹੈ ਜਿਸ ਨਾਲ ਕਰਨਾਟਕ ਵਿਚ ਕੁੱਲ ਗਿਣਤੀ 766 ਹੋ ਗਈ ਹੈ | ਜ਼ਿਕਰਯੋਗ ਹੈ ਕਿ ਭਾਰਤ ਵਿਚ ਓਮੀਕਰੋਨ ਦੇ ਮਾਮਲੇ ਲਗਾਤਾਰ ਵੱਧ ਰਹੇ...
ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫਟੇ, ਦੋ ਭਾਰਤੀ ਨਾਗਰਿਕਾਂ ਸਮੇਤ ਤਿੰਨ ਦੀ ਮੌਤ
. . .  1 day ago
ਅਬੂ ਧਾਬੀ, 17 ਜਨਵਰੀ - ਅਬੂ ਧਾਬੀ ਵਿਚ ਤੇਲ ਕੰਪਨੀ ਦੇ ਡਿਪੂ ਦੇ ਨੇੜੇ ਤਿੰਨ ਤੇਲ ਟੈਂਕ ਫੱਟ ਗਏ ਹਨ | ਇਸ ਦੀ ਜ਼ਿੰਮੇਵਾਰੀ ਹਾਉਥੀ ਵਲੋਂ ਲਈ ਗਈ ਹੈ | ਜ਼ਿਕਰਯੋਗ ਹੈ ਕਿ ਦੁਬਈ ਦੀ ਅਲ-ਅਰਬੀਆ ਇੰਗਲਿਸ਼ ਦੀ ਰਿਪੋਰਟ ਅਨੁਸਾਰ ਤਿੰਨ...
ਹਿਮਾਚਲ ਪ੍ਰਦੇਸ਼ : ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 17 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਵਿਚ ਮੇਨੂਸ ਰੋਡ ਐੱਨ. ਐਚ. 707 ਨੇੜੇ ਢਿੱਗਾਂ ਡਿੱਗਣ ਦੀ ਘਟਨਾ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ...
ਮੁੜ ਕਾਂਗਰਸ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ
. . .  1 day ago
ਅੰਮ੍ਰਿਤਸਰ,17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ...
ਪਠਾਨਕੋਟ ਅੰਦਰ ਕੋਰੋਨਾ ਦੇ 197 ਨਵੇਂ ਮਾਮਲੇ ਆਏ,2 ਮਰੀਜ਼ ਦੀ ਮੌਤ
. . .  1 day ago
ਪਠਾਨਕੋਟ,17 ਜਨਵਰੀ (ਸੰਧੂ) ਪਠਾਨਕੋਟ ਅੰਦਰ ਅੱਜ ਫਿਰ ਲਗਾਤਾਰ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ ਤੇ ਸਿਹਤ ਵਿਭਾਗ ਨੂੰ ਮਿਲੀਆਂ ਜਾਂਚ ਰਿਪੋਰਟਾਂ ਅਨੁਸਾਰ 197 ਨਵੇਂ ਕੋਰੋਨਾ ਮਰੀਜ਼ ਆਏ ਹਨ ਤੇ 2....
ਬਹਿਰਾਮ ਵਿਖੇ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਹੋਇਆ ਨੁਕਸਾਨ
. . .  1 day ago
ਬਹਿਰਾਮ,17 ਜਨਵਰੀ (ਨਛੱਤਰ ਸਿੰਘ ਬਹਿਰਾਮ ) - ਬਹਿਰਾਮ ਵਿਖੇ ਸੋਮਵਾਰ ਦੁਪਹਿਰ ਬਾਅਦ ਇਕ ਘਰ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੱਣ ਦਾ ਸਮਾਚਾਰ ਪ੍ਰਾਪਤ ਹੋਇਆ...
ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਏ ਭਗਵੰਤਪਾਲ ਸਿੰਘ ਸੱਚਰ ਨੂੰ ਮਨਾਉਣ ਪਹੁੰਚੇ ਵੱਡੇ ਲੀਡਰ
. . .  1 day ago
ਅੰਮ੍ਰਿਤਸਰ, 17 ਜਨਵਰੀ - ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੀ ਟਿਕਟ ਨਾ ਮਿਲਣ ਤੋਂ ਨਾਰਾਜ਼ ਕਾਂਗਰਸ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ ਜੋ ਕਿ ਕੱਲ੍ਹ ਕਾਂਗਰਸ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਗਏ ਸਨ, ਉਨ੍ਹਾਂ ਨੂੰ ਮਨਾਉਣ ਲਈ ਪੰਜਾਬ ਦੇ ਉਪ ਮੁੱਖ ਮੰਤਰੀ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਵਿਖੇ ਲੱਗੇ ਫ਼ਰਸ਼ ਤੇ ਗਾਰਡਰਾਂ ਦੀ ਸੇਵਾ ਕਰਵਾਈ
. . .  1 day ago
ਅੰਮ੍ਰਿਤਸਰ, 17 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿ ਕੀ ਪਉੜੀ ਦੇ ਸਥਾਨ 'ਤੇ ਬਣੇ ਸੁਨਹਿਰੀ ਸ਼ੈੱਡ ਹੇਠ ਲੱਗੇ ਫ਼ਰਸ਼ ਨੂੰ ਤਬਦੀਲ ਕਰ ਕੇ ਨਵਾਂ ਲਗਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਅਸਥਾਨ 'ਤੇ ਬਣੇ ਸ਼ੈੱਡ ਹੇਠ ਲੋਹੇ ਦੇ ਗਾਰਡਰ ਲੱਗੇ ਹੋਏ ਸਨ, ਜੋ ...
ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਹਮਲੇ ਦੀ ਸ਼੍ਰੋਮਣੀ ਕਮੇਟੀ ਵਲੋਂ ਸਖ਼ਤ ਨਿੰਦਾ
. . .  1 day ago
ਅੰਮ੍ਰਿਤਸਰ, 17 ਜਨਵਰੀ (ਜੱਸ) - ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਦਰਸ਼ਨ ਕਰ ਕੇ ਵਾਪਸ ਪਰਤ ਰਹੀਆਂ ਸੰਗਤਾਂ 'ਤੇ ਬਿਹਾਰ ਅੰਦਰ ਕੁਝ ਲੋਕਾਂ ਵਲੋਂ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਸ਼ਬਦਾਂ ਵਿਚ ...
ਐੱਸ. ਟੀ. ਐੱਫ. ਦੇ ਲੁਧਿਆਣਾ ਰੇਂਜ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ
. . .  1 day ago
ਲੁਧਿਆਣਾ, 17 ਜਨਵਰੀ (ਪਰਮਿੰਦਰ ਸਿੰਘ ਆਹੂਜਾ) - ਐੱਸ. ਟੀ. ਐੱਫ. ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਨੂੰ ਡੀ. ਜੀ. ਪੀ. ਡਿਸਕ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਸਨਮਾਨ ਉਨ੍ਹਾਂ ਨੂੰ ਪੰਜਵੀਂ ਵਾਰ ਦਿੱਤਾ ਗਿਆ ਹੈ | ਅੱਜ ਏ.ਆਈ.ਜੀ. ਸਨੇਹਦੀਪ ...
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 27 ਅੱਸੂ ਸੰਮਤ 553

ਜਲੰਧਰ

ਕੋਲੇ ਦੀ ਘਾਟ ਤੇ ਬਿਜਲੀ ਕੱਟਾਂ ਖ਼ਿਲਾਫ਼ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ

ਜਲੰਧਰ ਛਾਉਣੀ, 11 ਅਕਤੂਬਰ (ਪਵਨ ਖਰਬੰਦਾ)- ਕੋਲੇ ਦੀ ਘਾਟ ਕਾਰਨ ਸੂਬੇ 'ਚ ਰੋਜ਼ਾਨਾਂ ਕਈ-ਕਈ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟਾਂ ਦੇ ਰੋਸ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਸਮੂਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਪੀ.ਏ.ਪੀ. ਚੌਕ ਵਿਖੇ ਕੇਂਦਰ ਦੀ ਮੋਦੀ ਅਤੇ ਸੂਬੇ ਦੀ ਚੰਨੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਆਵਾਜ਼ਾਈ ਨੂੰ ਦੋ ਘੰਟੇ ਤੋਂ ਵੱਧ ਸਮੇਂ ਤੱਕ ਬੰਦ ਕਰ ਦਿੱਤਾ ਗਿਆ | ਕਿਸਾਨ ਜਥੇਬੰਦੀਆਂ ਵਲੋਂ ਅੱਜ ਸਵੇਰੇ ਕਰੀਬ 11 ਵਜੇ ਅਚਾਨਕ ਬੰਦ ਕੀਤੇ ਗਏ ਇਸ ਚੌਕ ਤੋਂ ਨਿਕਲਣ ਵਾਲੇ ਵਾਹਨ ਚਾਲਕਾਂ ਤੇ ਵਿਸ਼ੇਸ਼ ਤੌਰ 'ਤੇ ਬੱਸਾਂ ਅਤੇ ਆਟੋ ਰਾਹੀਂ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਦੇ ਹੋਏ ਕਈ-ਕਈ ਕਿਲੋਮੀਟਰ ਆਪਣੇ ਸਾਮਾਨ ਤੇ ਬੱਚਿਆਂ ਸਮੇਤ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ | ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਉਨ੍ਹਾਂ ਬਜ਼ੁਰਗਾਂ ਨੂੰ ਕਰਨਾ ਪਿਆ ਜੋ ਆਟੋ ਜਾਂ ਬੱਸਾਂ ਰਾਹੀਂ ਜਾ ਰਹੇ ਸਨ | ਗੱਲਬਾਤ ਕਰਦੇ ਹੋਏ ਭਾਕਿਯੂ ਰਾਜੇਵਾਲ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਮਨਦੀਪ ਸਿੰਘ ਸਮਰਾ ਤੇ ਸੂਬਾ ਬੁਲਾਰਾ ਜਥੇ. ਕਸ਼ਮੀਰ ਸਿੰਘ ਜੰਡਿਆਲਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਆਪਸ 'ਚ ਮਿਲ ਕੇ ਸੂਬੇ 'ਚ ਬਿਜਲੀ ਸੰਕਟ ਪੈਦਾ ਕਰਕੇ ਕਿਸਾਨਾਂ ਤੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੇ ਰੋਸ ਵਜੋਂ ਅੱਜ ਦੋ ਘੰਟੇ ਲਈ ਪੀ.ਏ.ਪੀ. ਚੌਕ ਵਿਖੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਜਲਦ ਹੀ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਦਿਨਾਂ 'ਚ ਸੂਬਾ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਚੱਕਾ ਜਾਮ ਕੀਤਾ ਜਾਵੇਗਾ | ਯੂਥ ਆਗੂ ਅਮਨਜੋਤ ਸਿੰਘ ਜੰਡਿਆਲਾ ਨੇ ਕਿਹਾ ਕਿ ਇਕ ਪਾਸੇ ਸੂਬਾ ਸਰਕਾਰ ਕੇਂਦਰ ਸਰਕਾਰ 'ਤੇ ਕੋਲੇ ਦੇ ਘਾਟ ਦੇ ਦੋਸ਼ ਲਾ ਰਹੀ ਹੈ ਤੇ ਦੂਸਰੇ ਪਾਸੇ ਕੋਲਾ ਮੰਤਰੀ ਪ੍ਰਹਲਾਦ ਜੋਸ਼ੀ ਮੀਡੀਆ ਰਾਹੀਂ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਪਾਸ ਕੋਲੇ ਦਾ ਲੋੜੀਂਦਾ ਭੰਡਾਰ ਉਪਲਬਧ ਹੈ | ਉਨ੍ਹਾਂ ਕਿਹਾ ਕਿ ਸੂਬੇ ਦੀ ਚੰਨੀ ਸਰਕਾਰ ਵੀ ਲੋਕਾਂ ਨੂੰ ਗੁੰਮਰਾਹ ਕਰਦੇ ਹੋਏ ਕਿਸਾਨਾਂ ਤੇ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਦੀ ਆੜ 'ਚ ਪ੍ਰੇਸ਼ਾਨ ਕਰ ਰਹੀ ਹੈ | ਜਥੇ. ਸੁਰਜੀਤ ਸਿੰਘ ਜੰਡਿਆਲਾ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਪੱਕ ਰਹੀਆਂ ਹਨ ਤੇ ਉਨ੍ਹਾਂ ਨੂੰ ਪਾਣੀ ਦੀ ਲੋੜ ਹੈ ਤੇ ਅਗਲੀ ਫ਼ਸਲ ਲਈ ਵੀ ਕਿਸਾਨਾਂ ਨੂੰ ਪਾਣੀ ਦੀ ਬਹੁਤ ਲੋੜ ਹੈ, ਪ੍ਰੰਤੂ ਸਰਕਾਰਾਂ ਜਾਣਬੁੱਝ ਕੇ ਕਿਸਾਨਾਂ ਨਾਲ ਵਿਤਕਰਾ ਕਰ ਰਹੀ ਹਨ | ਇਸ ਮੌਕੇ ਬਲਵਿੰਦਰ ਸਿੰਘ ਮੱਲੀ, ਹਰਭਜਨ ਸਿੰਘ ਬਾਜਵਾ, ਸੁਰਜੀਤ ਸਿੰਘ ਸਮਰਾ, ਜਸਮੇਲ ਸਿੰਘ ਚੀਮਾ, ਰਾਜਾ ਪ੍ਰਧਾਨ, ਸੁਰਜੀਤ ਸਿੰਘ ਜੰਡਿਆਲਾ, ਕੁਲਵੀਰ ਸਿੰਘ ਜੰਡਿਆਲਾ, ਸੁਖਵਿੰਦਰ ਸਿੰਘ ਲੱਲੀ, ਗੁਰਨਾਮ ਸਿੰਘ ਮੱਲੀ, ਹਰਪ੍ਰੀਤ ਸਿੰਘ ਮੱਲੀ, ਬੂਟਾ ਸਮਰਾ, ਸੁਖਵਿੰਦਰ, ਪ੍ਰਧਾਨ ਬਲਬੀਰ ਸਿੰਘ ਸਹਿਮ, ਸੋਨੀ ਸਹਿਮ, ਬਲਜੀਤ, ਜਰਨੈਲ ਸਿੰਘ, ਗੁਰਮੇਲ ਸਿੰਘ, ਭਿੰਦਾ ਧਾਲੀਵਾਲ, ਪਾਲਾ ਧਾਲੀਵਾਲ, ਭਿੰਦਾ ਮਾਨ, ਹਰਮੇਲ ਸਿੰਘ ਸ਼ੇਰਗਿਲ, ਅਮਰੀਕ ਸਿੰਘ ਸ਼ੇਰਗਿਲ, ਸੁਰਜੀਤ ਸਿੰਘ ਸਮਰਾ, ਬਲਵਿੰਦਰ ਸਿੰਘ ਮੱਲ੍ਹੀ, ਹਰਭਜਨ ਸਿੰਘ ਬਾਜਵਾ, ਜਤਿੰਦਰ ਸਿੰਘ ਕਾਲਾ ਤੇ ਜੱਸੂ ਮਾਨ ਆਦਿ ਹਾਜ਼ਰ ਸਨ |
ਜਲੰਧਰ, (ਸ਼ਿਵ)- ਸਵੇਰੇ ਸ਼ਾਮ ਲੱਗ ਰਹੇ ਬਿਜਲੀ ਕੱਟਾਂ ਕਰਕੇ ਪਾਣੀ ਸਪਲਾਈ ਬੰਦ ਹੋਣ ਨਾਲ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਨਿਗਮ ਪ੍ਰਸ਼ਾਸਨ ਨੇ ਲੋਕਾਂ ਦੀ ਸਹੂਲਤ ਲਈ ਦੁਪਹਿਰ ਨੂੰ ਦੋ ਘੰਟੇ ਦੀ ਪਾਣੀ ਸਪਲਾਈ ਸਹੂਲਤ ਬਹਾਲ ਕਰ ਦਿੱਤੀ ਸੀ | ਇਹ ਸਹੂਲਤ ਕੁਝ ਸਮਾਂ ਪਹਿਲਾਂ ਇਸ ਕਰਕੇ ਬੰਦ ਕਰ ਦਿੱਤੀ ਗਈ ਸੀ ਕਿਉਂਕਿ ਸ਼ਹਿਰ ਵਿਚ ਸੀਵਰਾਂ ਵਿਚ ਪਾਣੀ ਦੀ ਜਲਦੀ ਨਿਕਾਸੀ ਨਹੀਂ ਹੁੰਦੀ ਹੈ ਤੇ ਸੀਵਰਾਂ ਤੋਂ ਪਾਣੀ ਦੀ ਜਲਦੀ ਨਿਕਾਸੀ ਹੋਣ ਕਰਕੇ ਦੁਪਹਿਰ ਨੂੰ ਪਾਣੀ ਸਪਲਾਈ ਸਹੂਲਤ ਬੰਦ ਕੀਤੀ ਗਈ ਸੀ | ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਲੋਕਾਂ ਵਲੋਂ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ ਕਿ ਸਵੇਰੇ ਸ਼ਾਮ ਲੱਗ ਰਹੇ ਬਿਜਲੀ ਕੱਟਾਂ ਕਰਕੇ ਪਾਣੀ ਸਪਲਾਈ ਬੰਦ ਹੋ ਜਾਂਦੀ ਹੈ | ਕਈ ਵਾਰ ਤਾਂ ਲੋਕ ਪਾਣੀ ਨਹੀਂ ਭਰ ਸਕਦੇ ਜਿਸ ਕਰਕੇ ਹੁਣ ਦੁਪਹਿਰ ਨੂੰ ਪਾਣੀ ਸਪਲਾਈ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ | ਦੂਜੇ ਪਾਸੇ ਤਾਂ ਲੋਕਾਂ ਵਿਚ ਇਸ ਗੱਲ ਦਾ ਰੋਸ ਹੈ ਕਿ ਸਵੇਰੇ ਸ਼ਾਮ ਤਾਂ ਬਿਜਲੀ ਕੱਟਾਂ ਕਰਕੇ ਪਾਣੀ ਸਪਲਾਈ ਸਹੂਲਤ ਬੰਦ ਹੋ ਜਾਂਦੀ ਹੈ ਤਾਂ ਨਿਗਮ ਨੂੰ ਟਿਊਬਵੈੱਲਾਂ 'ਤੇ ਜੈਨਰੇਟਰਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਹੁਣ ਸਕੂਲ ਖੁੱਲ੍ਹਣ ਕਰਕੇ ਬੱਚਿਆਂ ਨੂੰ ਨਹਾਏ ਬਿਨਾਂ ਹੀ ਜਾਣਾ ਪੈ ਰਿਹਾ ਹੈ | ਦੂਜੇ ਪਾਸੇ ਤਾਂ ਪਾਵਰਕਾਮ ਵਲੋਂ ਰਾਤ ਨੂੰ ਬਿਜਲੀ ਕੱਟ ਲਗਾਉਣ ਕਰਕੇ ਸਥਿਤੀ ਜ਼ਿਆਦਾ ਖ਼ਰਾਬ ਹੋ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਦਿਨ ਵੇਲ ਭਾਰੀ ਕੱਟ ਲੱਗਣ ਦੇ ਬਾਵਜੂਦ ਵੀ ਰਾਤ ਨੂੰ ਕੱਟ ਲਾ ਕੇ ਲੋਕਾਂ ਨੂੰ ਪੇ੍ਰਸ਼ਾਨ ਕੀਤਾ ਜਾ ਰਿਹਾ ਹੈ |
ਆਮ ਲੋਕਾਂ ਦਾ ਪਾਣੀ ਨਾ ਮਿਲਣ ਕਰਕੇ ਬੁਰਾ ਹਾਲ- ਸ਼ੈਰੀ ਚੱਢਾ
ਵਾਰਡ ਨੰਬਰ 50 ਦੇ ਕੌਂਸਲਰ ਸ਼ੈਰੀ ਚੱਢਾ ਨੇ ਕਿਹਾ ਕਿ ਸਵੇਰੇ-ਸ਼ਾਮ ਬਿਜਲੀ ਕੱਟ ਲੱਗਣ ਕਰਕੇ ਲੋਕਾਂ ਨੂੰ ਪਾਣੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਈ ਲੋਕ ਤਾਂ ਬਿਜਲੀ ਆਉਣ 'ਤੇ ਮੋਟਰਾਂ ਲਾ ਕੇ ਪਾਣੀ ਭਰ ਲੈਂਦੇ ਹਨ, ਪਰ ਆਮ ਲੋਕ ਜਿਨ੍ਹਾਂ ਕੋਲ ਮੋਟਰਾਂ ਨਹੀਂ ਲੱਗੀਆਂ ਹਨ, ਉਨ੍ਹਾਂ ਨੂੰ ਪਾਣੀ ਨਾ ਮਿਲਣ ਕਰਕੇ ਉਹ ਕਾਫੀ ਪੇ੍ਰਸ਼ਾਨ ਹੋ ਰਹੇ ਹਨ | ਸ਼ੈਰੀ ਚੱਢਾ ਦਾ ਕਹਿਣਾ ਸੀ ਕਿ ਕਈ ਕੌਂਸਲਰਾਂ ਨੇ ਨਿਗਮ ਪ੍ਰਸ਼ਾਸਨ ਤੋਂ ਇਸ ਸਮੱਸਿਆ ਨੂੰ ਹੱਲ ਕਰਨ ਦੀ ਮੰਗ ਵੀ ਕੀਤੀ ਹੈ ਕਿ ਲੋਕ ਬਿਜਲੀ ਕੱਟਾਂ ਕਰਕੇ ਪ੍ਰੇਸ਼ਾਨ ਹੋ ਰਹੇ ਹਨ |
ਲੋਕਾਂ ਨੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਰੋਸ ਪ੍ਰਗਟਾਇਆ
ਕਿਸਾਨਾਂ ਵਲੋਂ ਕੀਤੇ ਚੱਕਾ ਜਾਮ ਦੌਰਾਨ ਉਕਤ ਚੌਕ ਤੋਂ ਨਿਕਲ ਰਹੇ ਵਾਹਨ ਚਾਲਕਾਂ ਤੇ ਬੱਸਾਂ ਆਦਿ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਦੋ ਘੰਟੇ ਤੋਂ ਵੱਧ ਸਮੇਂ ਤੱਕ ਇੰਤਜ਼ਾਰ ਕਰਨਾ ਪਿਆ, ਜਿਸ ਦੌਰਾਨ ਬੱਸਾਂ 'ਚ ਬੈਠੀਆਂ ਸਵਾਰੀਆਂ ਤੇ ਰਾਹਗੀਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਵਲੋਂ ਅੱਜ ਕੀਤਾ ਗਿਆ ਚੱਕਾ ਜਾਮ ਆਪਣੇ ਲੋਕਾਂ ਨਾਲ ਸਿੱਧੀ ਧੱਕੇਸ਼ਾਹੀ ਹੈ ਕਿਉਂਕਿ ਇਕ ਤਾਂ ਕਿਸਾਨ ਜਥੇਬੰਦੀਆਂ ਵਲੋਂ ਇਸ ਧਰਨੇ ਸਬੰਧੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਤੇ ਦੂਸਰਾ ਜੇਕਰ ਉਨ੍ਹਾਂ ਨੇ ਧਰਨਾ ਲਾਉਣਾ ਹੀ ਸੀ ਤਾਂ ਉਹ ਕਾਂਗਰਸ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਤੋਂ ਇਲਾਵਾ ਬਿਜਲੀ ਦਫ਼ਤਰਾਂ ਦੇ ਬਾਹਰ ਲਾਉਂਦੇ ਕਿਉਂਕਿ ਅੱਜ ਅਚਾਨਕ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਆਮ ਲੋਕ ਹੀ ਪ੍ਰੇਸ਼ਾਨ ਹੋਏ ਹਨ | ਰਾਹਗੀਰਾਂ ਨੇ ਇਹ ਵੀ ਕਿਹਾ ਕਿ ਬਿਜਲੀ ਸੰਕਟ ਨਾਲ ਹਰ ਵਰਗ ਪ੍ਰੇਸ਼ਾਨ ਹੋ ਰਿਹਾ ਹੈ, ਪ੍ਰੰਤੂ ਕਿਸਾਨ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਰਸਤੇ ਬੰਦ ਕਰਕੇ ਆਪਣੇ ਹੀ ਲੋਕਾਂ ਨੂੰ ਪ੍ਰੇਸ਼ਾਨ ਨਾ ਕਰਨ |
ਦੂਰ-ਦੂਰ ਤੱਕ ਚੱਲਣ ਲਈ ਮਜਬੂਰ ਹੋਏ ਲੋਕ
ਚੱਕਾ ਜਾਮ ਕਾਰਨ ਆਮ ਲੋਕਾਂ ਖਾਸ ਤੌਰ 'ਤੇ ਬੱਸਾਂ ਅਤੇ ਆਟੋ ਆਦਿ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਨੂੰ ਰਾਮਾ ਮੰਡੀ ਚੌਕ ਤੋਂ ਲੈ ਕੇ ਬੀ. ਐਸ. ਐੱਫ. ਚੌਕ ਤੱਕ ਅਤੇ ਬੀ. ਐਸ. ਐੱਫ. ਚੌਕ ਤੋਂ ਲੈ ਕੇ ਰਾਮਾ ਮੰਡੀ ਚੌਕ ਤੱਕ ਪੈਦਲ ਚੱਲਣ ਲਈ ਮਜਬੂਰ ਹੋਣਾ ਪਿਆ | ਇਸ ਦੌਰਾਨ ਕਈ ਵਿਅਕਤੀ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਭਾਰੀ ਸਾਮਾਨ ਨੂੰ ਮੋਢਿਆਂ 'ਤੇ ਚੁੱਕਣ ਲਈ ਮਜਬੂਰ ਦਿਖੇ | ਇਸ ਦੌਰਾਨ ਕਿਸਾਨਾਂ ਨੇ ਐਂਬੂਲੈਂਸ, ਪੁਲਿਸ ਤੇ ਸੈਨਾ ਦੇ ਵਾਹਨਾਂ ਤੋਂ ਇਲਾਵਾ ਵਿਆਹ ਵਾਲੇ ਵਾਹਨਾਂ ਨੂੰ ਕਿਸਾਨਾਂ ਵਲੋਂ ਬਿਨਾਂ ਰੋਕ ਜਾਣ ਦਿੱਤਾ |
ਚੀਫ਼ ਇੰਜੀਨੀਅਰ ਉੱਤਰੀ ਦੇ ਭਰੋਸੇ ਉਪਰੰਤ ਧਰਨਾ ਕੀਤਾ ਖ਼ਤਮ
ਕਿਸਾਨਾਂ ਨਾਲ ਗੱਲਬਾਤ ਕਰਨ ਪਹੁੰਚੇ ਪੀ. ਐਸ.ਪੀ.ਸੀ. ਐੱਲ. ਉੱਤਰੀ ਦੇ ਚੀਫ਼ ਇੰਜੀਨੀਅਰ ਜੈਨਇੰਦਰ ਦਾਨੀਆ ਨੇ ਕਿਹਾ ਕਿ ਕੋਲੇ ਦੀ ਘਾਟ ਕਾਰਨ ਇਹ ਸਮੱਸਿਆ 13 ਅਕਤੂਬਰ ਤੱਕ ਰਹਿ ਸਕਦੀ ਹੈ ਤੇ ਸਮੱਸਿਆ ਦਾ ਜਲਦ ਹੀ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੋਲੇ ਦੀ ਸਪਲਾਈ ਘੱਟ ਹੋਣ ਕਾਰਨ ਸੂਬੇ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਕਿਯੂ ਰਾਜੇਵਾਲ ਸੂਬੇ ਦੇ ਬੁਲਾਰੇ ਜਥੇ. ਕਸ਼ਮੀਰ ਸਿੰਘ ਨੇ ਚੀਫ਼ ਇੰਜੀਨੀਅਰ ਦਾਨੀਆ ਨੂੰ ਕਿਹਾ ਕਿ ਜੇਕਰ ਦੋ ਦਿਨਾਂ 'ਚ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸੂਬਾ ਪੱਧਰ 'ਤੇ ਚੱਕਾ ਜਾਮ ਕਰਕੇ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਚੰਨੀ ਸਰਕਾਰ ਦੇ ਖ਼ਿਲਾਫ਼ ਰੋਸ ਜਤਾਏ ਜਾਣਗੇ |

ਝੁੱਗੀਆਂ ਤੇ ਕਬਾੜ ਨੂੰ ਲੱਗੀ ਅੱਗ ਨਾਲ ਭਾਰੀ ਨੁਕਸਾਨ, ਵੱਡਾ ਹਾਦਸਾ ਟਲਿਆ

ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਅਰਬਨ ਅਸਟੇਟ, ਫੇਸ-2 ਤੇ ਰਿਸ਼ੀ ਨਗਰ ਦੇ ਵਿਚਕਾਰ ਪਈ ਜ਼ਮੀਨ 'ਤੇ ਬਣੀਆਂ ਸੈਂਕੜਿਆਂ ਝੁੱਗੀਆਂ ਅਤੇ ਭਾਰੀ ਮਾਤਰਾ 'ਚ ਪਏ ਕਬਾੜ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਭਾਰੀ ਨੁਕਸਾਨ ਹੋ ਗਿਆ ਹੈ | ਕਬਾੜ 'ਚ ਪਲਾਸਟਿਕ ਦਾ ਸਾਮਾਨ, ਟਾਇਰ ਅਤੇ ...

ਪੂਰੀ ਖ਼ਬਰ »

ਐਮ.ਪੀ. ਚੌਧਰੀ ਤੇ ਮੇਅਰ ਰਾਜਾ ਨੇ ਲਿਆ ਜਾਇਜ਼ਾ

ਸ਼ਹਿਰ 'ਚ ਇਨੀ ਭਿਆਣਕ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਅਤੇ ਮੇਅਰ ਜਗਦੀਸ਼ ਰਾਜ ਰਾਜਾ ਮੌਕੇ 'ਤੇ ਜਾਇਜ਼ਾ ਲੈਣ ਪਹੁੰਚੇ | ਉਨ੍ਹਾਂ ਅੱਗ ਬੁਝਾਉਣ 'ਚ ਲੱਗੇ ਫਾਇਰ ਕਰਮੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ | ਐਮ.ਪੀ. ਚੌਧਰੀ ਨੇ ...

ਪੂਰੀ ਖ਼ਬਰ »

ਹਸਪਤਾਲ 'ਚ ਇਲਾਜ ਦੌਰਾਨ 16 ਸਾਲਾ ਨੌਜਵਾਨ ਦੀ ਮੌਤ

ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਗੁਰੂ ਅਮਰਦਾਸ ਚੌਕ ਨੇੜੇ ਚੱਲ ਰਹੇ ਇਕ ਹਸਪਤਾਲ 'ਚ 16 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਜਾਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਡਾਕਟਰ 'ਤੇ ਸ਼ਰਾਬ ਪੀ ਕੇ ਇਲਾਜ ਕਰਨ ਦੇ ਦੋਸ਼ ਲਗਾਉਂਦੇ ਹੋਏ ਹੰਗਾਮਾ ਕੀਤੀ ਗਿਆ | ਮੌਕੇ 'ਤੇ ...

ਪੂਰੀ ਖ਼ਬਰ »

ਲਖੀਮਪੁਰ ਖੀਰੀ ਘਟਨਾ ਖ਼ਿਲਾਫ਼ ਕਾਂਗਰਸੀਆਂ ਰੱਖਿਆ ਮੌਨ ਵਰਤ

ਜਲੰਧਰ, 11 ਅਕਤੂਬਰ (ਸ਼ਿਵ)- ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਆਲ ਇੰਡੀਆ ਕਾਂਗਰਸ ਦੇ ਸੱਦੇ 'ਤੇ ਜਲੰਧਰ ਵਿਚ ਵੀ ਕਾਂਗਰਸੀ ਆਗੂਆਂ ਵਲੋਂ ਮੁੱਖ ਡਾਕਖ਼ਾਨੇ ਦੇ ਬਾਹਰ ਡੇਢ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਮੌਨ ਵਰਤ ਰੱਖਿਆ | ਕਾਂਗਰਸੀ ਆਗੂਆਂ ਨੇ ਮੰਗ ਕੀਤੀ ਕਿ ...

ਪੂਰੀ ਖ਼ਬਰ »

ਬਾਵਾ ਹੈਨਰੀ ਵਲੋਂ ਸੜਕ ਨਿਰਮਾਣ ਦਾ ਉਦਘਾਟਨ

ਮਕਸੂਦਾਂ, 11 ਅਕਤੂਬਰ (ਸਤਿੰਦਰ ਪਾਲ ਸਿੰਘ)- ਜਲੰਧਰ ਨੌਰਥ ਦੇ ਵਿਧਾਇਕ ਬਾਵਾ ਹੈਨਰੀ ਵਲੋਂ ਮਕਸੂਦਾਂ ਤੋਂ ਲੈ ਕੇ ਜਿੰਦਾ ਫਾਟਕ ਤੱਕ ਦੀ ਸੜਕ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਨਿਰੰਜਨ ਦਾਸ, ਲਵਪਰੀਤ ਸਿੰਘ ਲਵ, ਵਿਜੇ ਕੁਮਾਰ, ਸੁਖਦੇਵ ਭੱਟ, ਡਾ. ...

ਪੂਰੀ ਖ਼ਬਰ »

ਗੁਰਦੁਆਰਾ ਸੈਂਟਰਲ ਟਾਊਨ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ

ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੈਂਟਰਲ ਟਾਊਨ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ 'ਚ ਲਿਆ ਹਿੱਸਾ

ਜਲੰਧਰ, 11 ਅਕਤੂਬਰ (ਚੰਦੀਪ ਭੱਲਾ)-ਆਗਾਮੀ ਵਿਧਾਨ ਸਭਾ ਚੋਣਾਂ-2022 ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਭਾਰਤ ਚੋਣ ਕਮਿਸ਼ਨ, ਨਵੀਂ ਦਿੱਲੀ ਵਲੋਂ ਅੱਜ ਪੰਜਾਬ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਅਤੇ ਸਮੂਹ ਡਿਪਟੀ ਕਮਿਸ਼ਨਰਾਂ ਨਾਲ ਵਰਚੂਅਲ ਮੀਟਿੰਗ ...

ਪੂਰੀ ਖ਼ਬਰ »

ਜੀ.ਐਸ.ਟੀ. ਦਾ ਹਿੱਸਾ ਨਾ ਆਉਣ 'ਤੇ ਨਗਰ ਕੌ ਾਸਲਾਂ, ਪੰਚਾਇਤਾਂ ਦੇ ਮੁਲਾਜ਼ਮਾਂ ਦੀ ਲਟਕੀਆਂ ਤਨਖਾਹਾਂ

ਜਲੰਧਰ, 11 ਅਕਤੂਬਰ (ਸ਼ਿਵ)-ਪੰਜਾਬ ਸਰਕਾਰ ਵਲੋਂ ਜੀ.ਐਸ.ਟੀ. ਦੀ ਆਮਦਨ 'ਚੋਂ 11 ਫ਼ੀਸਦੀ ਹਿੱਸਾ ਨਾ ਆਉਣ ਕਰਕੇ ਨਗਰ ਕੌਂਸਲਾਂ ਨਗਰ ਪੰਚਾਇਤਾਂ ਦੇ ਮੁਲਾਜ਼ਮਾਂ ਦੀਆਂ ਸਤੰਬਰ ਮਹੀਨੇ ਦੀ ਤਨਖ਼ਾਹ ਜੋ ਅਕਤੂਬਰ ਮਹੀਨੇ ਵਿਚ ਮਿਲਣੀ ਹੈ, ਅਜੇ ਤੱਕ ਨਾ ਮਿਲਣ ਕਾਰਨ ...

ਪੂਰੀ ਖ਼ਬਰ »

ਲੰਮਾ ਪਿੰਡ ਚੌਕ ਤੇ ਚੁਗਿੱਟੀ ਚੌਕ 'ਚ ਲੱਗਾ ਜਾਮ

ਚੁਗਿੱਟੀ/ਜੰਡੂਸਿੰਘਾ, 11 ਅਕਤੂਬਰ (ਨਰਿੰਦਰ ਲਾਗੂ)-ਲੰਮਾ ਪਿੰਡ ਅਤੇ ਚੁਗਿੱਟੀ ਚੌਕ 'ਚ ਚੱਕਾ ਜਾਮ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ | ਪ੍ਰਭਜੀਤ ਸਿੰਘ, ਨੇਕ ਚੰਦ, ਰਾਣੀ, ਮੁਕੇਸ਼ ਸ਼ਰਮਾ, ਦਵਿੰਦਰ ਸਿੰਘ, ਸ਼ਸ਼ੀ ਕਲਾ, ਨੀਰਜਾ, ਜਸਵੀਰ ਸਿੰਘ, ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ ਸ਼ਰਧਾ ਨਾਲ ਮਨਾਇਆ ਜਾਵੇਗਾ-ਵਿਧਾਇਕ ਰਿੰਕੂ

ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਭਗਵਾਨ ਵਾਲਮੀਕਿ ਦਾ ਪ੍ਰਗਟ ਉਤਸਵ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੂਰੀਆਂ ਤਿਆਰੀਆਂ ਵਿੱਢੀਆਂ ਗਈਆਂ ਹਨ ਤੇ ਅੱਜ ਇਨ੍ਹਾਂ ਤਿਆਰੀਆਂ ਦਾ ਹਲਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ...

ਪੂਰੀ ਖ਼ਬਰ »

ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ

ਜਲੰਧਰ, 11 ਅਕਤੂਬਰ (ਸਾਬੀ)- ਜ਼ਿਲ੍ਹਾ ਜਲੰਧਰ ਸਕੂਲ ਟੂਰਨਾਮੈਂਟ ਕਮੇਟੀ ਦੀ ਸਾਲ 2021-2023 ਦੀ ਚੋਣ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜ਼ਾ ਜਲੰਧਰ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਲੰਧਰ ਹਰਿੰਦਰਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਜ਼ਿਲ੍ਹਾ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕੋਵਿਡ ਰੋਗੀ ਟਰੈਕਿੰਗ ਟੀਮ ਦੇ 91 ਮੈਂਬਰਾਂ ਦਾ ਸਨਮਾਨ

ਜਲੰਧਰ, 11 ਅਕਤੂਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਕੋਵਿਡ-19 ਮਹਾਂਮਾਰੀ ਦੇ ਸਿਖਰ ਦੌਰਾਨ ਕੋਰੋਨਾ ਵਾਇਰਸ ਦੇ ਪਸਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ 'ਚ ਅਹਿਮ ਭੁਮਿਕਾ ਨਿਭਾਉਣ ਵਾਲੀ ਕੋਵਿਡ ਰੋਗੀ ਟਰੈਕਿੰਗ ਟੀਮ ਦੇ 91 ਮੈਂਬਰਾਂ ਨੂੰ ...

ਪੂਰੀ ਖ਼ਬਰ »

ਡਾਕ ਵਿਭਾਗ ਜਲੰਧਰ ਮਨਾ ਰਿਹਾ ਨੈਸ਼ਨਲ ਪੋਸਟਲ ਵੀਕ

ਜਲੰਧਰ, 11 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਭਾਰਤ ਨੂੰ ਆਜ਼ਾਦੀ ਦੇ 75 ਸਾਲ ਹੋਣ 'ਤੇ 'ਆਜ਼ਾਦੀ ਕਾ ਅੰਮਿ੍ਤ ਮਹਾਂ ਉਤਸਵ' ਮੌਕੇ ਡਾਕ ਵਿਭਾਗ ਜਲੰਧਰ ਵਲ਼ੋਂ ਰਾਸ਼ਟਰੀ ਡਾਕ ਹਫ਼ਤਾ 11 ਤੋਂ 17 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ...

ਪੂਰੀ ਖ਼ਬਰ »

ਸ਼ਿਲਾਂਗ ਦੇ ਪੰਜਾਬੀਆਂ ਦੀ ਬਾਂਹ ਚੇਅ. ਇਕਬਾਲ ਸਿੰਘ ਲਾਲਪੁਰਾ ਨੇ ਫੜੀ- ਵਕੀਲ ਕਾਹਲੋਂ

ਜਲੰਧਰ ਛਾਉਣੀ, 11 ਅਕਤੂਬਰ (ਪਵਨ ਖਰਬੰਦਾ)-ਮੇਘਾਲਿਆ ਦੇ ਸ਼ਿਲਾਂਗ 'ਚ ਪੰਜਾਬੀ ਮੂਲ ਦੇ ਵਾਸੀ ਸਿੱਖ ਪਰਿਵਾਰ ਜੋ ਪਿਛਲੀਆਂ ਕਰੀਬ ਦੋ ਸਦੀਆਂ ਤੋਂ ਇੱਥੇ ਵਸੇ ਹੋਏ ਹਨ, ਨੂੰ ਕਿਸੇ ਦੂਸਰੀ ਥਾਂ 'ਤੇ ਧੱਕੇ ਨਾਲ ਵਸਾਉਣ ਦੀ ਮੇਘਾਲਿਆ ਸਰਕਾਰ ਦੀ ਕਾਰਵਾਈ ਦਾ ਗੰਭੀਰ ਨੋਟਿਸ ...

ਪੂਰੀ ਖ਼ਬਰ »

ਇਲਾਕਾ ਨਿਵਾਸੀ ਕਈ ਸਾਲਾਂ ਤੋਂ ਪ੍ਰਸ਼ਾਸਨ ਨੂੰ ਕਰ ਰਹੇ ਸਨ ਸੁਚੇਤ

ਹਾਦਸੇ ਤੋਂ ਬਾਅਦ ਗੱਲਬਾਤ ਕਰਦੇ ਹੋਏ ਰਿਸ਼ੀ ਨਗਰ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗਜਿੰਦਰ ਸਿੰਘ ਜੋੜਾ, ਮੀਤ ਪ੍ਰਧਾਨ ਹਰਭਜਨ ਸਿੰਘ ਸੋਹਲ, ਜਨਰਲ ਸਕੱਤਰ ਐਡਵੋਕੇਟ ਪੀ.ਐਮ.ਐਸ. ਨਾਰੰਗ, ਮੁੱਖ ਸਲਾਹਕਾਰ ਐਮ.ਕੇ. ਸੋਂਧੀ, ਮੀਤ ਪ੍ਰਧਾਨ ਸੁਖਦੀਪ ...

ਪੂਰੀ ਖ਼ਬਰ »

ਜਮਸ਼ੇਰ ਇਲਾਕੇ 'ਚ ਲੱਗੇ ਬੋਰਡਾਂ 'ਤੇ ਲਿਖੇ ਪਿੰਡਾਂ ਦੇ ਗ਼ਲਤ ਨਾਂਅ ਪਾ ਰਹੇ ਭੁਲੇਖਾ

ਜਮਸ਼ੇਰ ਖ਼ਾਸ, 11 ਅਕਤੂਬਰ (ਅਵਤਾਰੀ ਤਾਰੀ)-ਜਮਸ਼ੇਰ ਖ਼ਾਸ ਅਤੇ ਇਸ ਦੇ ਆਸ-ਪਾਸ ਦੇ ਕਈ ਪਿੰਡਾਂ ਦੀਆਂ ਸੜਕਾਂ ਉੱਪਰ ਲੱਗੇ ਸਾਈਨ ਬੋਰਡਾਂ 'ਚ ਪਿੰਡਾਂ ਦੀ ਪਛਾਣ ਦੇ ਸੂਚਕ ਹਨ ਪਰ ਇਹ ਅਨੇਕ ਲਿਖਤ ਗ਼ਲਤੀਆਂ ਦੇ ਸ਼ਿਕਾਰ ਹਨ | ਪਿੰਡ ਜਮਸ਼ੇਰ ਖ਼ਾਸ ਦੇ ਸਰਪੰਚ ਹਰਿੰਦਰ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਸਾਈਬਰ ਕੈਫ਼ੇ ਦੀ ਵਰਤੋਂ ਸਬੰਧੀ ਹਦਾਇਤਾਂ

ਜਲੰਧਰ, 11 ਅਕਤੂਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਜਲੰਧਰ ਅਮਰਜੀਤ ਸਿੰਘ ਬੈਂਸ ਨੇ ਫੌਜਦਾਰੀ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਸਾਇਬਰ ਕੈਫੇ ਦੇ ...

ਪੂਰੀ ਖ਼ਬਰ »

ਸਾਰੇ ਕੇਂਦਰਾਂ 'ਤੇ ਲੱਗਣਗੇ ਕੋਵੀਸ਼ੀਲਡ ਟੀਕੇ

ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ) - ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਅੱਜ ਜ਼ਿਲ੍ਹੇ 'ਚ 8 ਹਜ਼ਾਰ ਤੋਂ ਵੱਧ ਵਿਅਕਤੀਆਂ ਦਾ ਕੋਰੋਨਾ ਟੀਕਾਕਰਨ ਕੀਤਾ ਗਿਆ | ਅਧਿਕਾਰੀਆਂ ਵਲੋਂ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਉਨ੍ਹਾਂ ਕੋਲ ਕੋਵੀਸ਼ੀਲਡ ਟੀਕਿਆਂ ਦਾ ਸਟਾਕ ...

ਪੂਰੀ ਖ਼ਬਰ »

ਲੈਕਚਰਾਰ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ

ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)- ਲੈਕਚਰਾਰ ਯੂਨੀਅਨ ਪੰਜਾਬ ਦਾ ਵਫ਼ਦ ਸੰਜੀਵ ਕੁਮਾਰ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਸਿਖਿਆ ਮੰਤਰੀ ਪੰਜਾਬ ਪ੍ਰਗਟ ਸਿੰਘ ਨੂੰ ਮਿਲਿਆ ਉਨ੍ਹਾਂ ਦੇ ਨਾਲ ਸੂਬਾ ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਬੈਂਸ, ਸੂਬਾ ਸਕੱਤਰ ਬਹਾਦਰ ...

ਪੂਰੀ ਖ਼ਬਰ »

ਵਾਲੀਆਂ ਲਾਹੁਣ ਵਾਲੇ ਮੋਟਰਸਾਈਕਲ ਸਵਾਰ ਲੁਟੇਰੇ ਕਾਬੂ

ਮੱਲ੍ਹੀਆਂ ਕਲਾਂ, 11 ਅਕਤੂਬਰ (ਮਨਜੀਤ ਮਾਨ)- ਪਿਛਲੇਂ ਦਿਨੀਂ ਨਕੋਦਰ-ਕਪੂਰਥਲਾ ਮੁੱਖ ਮਾਰਗ 'ਤੇ ਰਾਹਗੀਰਾਂ ਕੋਲੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਨਕੋਦਰ ਪੁਲਸ ਦੇ ਅੜਿੱਕੇ ਆ ਗਏ ਹਨ | ਇਸ ਸੰਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ...

ਪੂਰੀ ਖ਼ਬਰ »

ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ 'ਚ 4 ਬਰੀ

ਜਲੰਧਰ, 11 ਅਕਤੂਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਚ ਦੋਸ਼ ਸਾਬਤ ਨਾ ਹੋਣ ਤੇ ਮਿ੍ਤਕ ਦੀ ਪਤਨੀ ਸ਼ਮਾਂ, ਲਖਬੀਰ ਚੰਦ ਉਰਫ ਲੱਕੀ, ਬਲਬੀਰ ਸਿੰਘ, ਸ਼ਿਵ ਕੁਮਾਰ ਨੂੰ ਬਰੀ ...

ਪੂਰੀ ਖ਼ਬਰ »

ਸੇਵਾ ਕੇਂਦਰਾਂ ਰਾਹੀਂ ਮਿਲਣਗੀਆਂ ਪੰਜਾਬ ਮੈਡੀਕਲ ਕੌ ਾਸਲ ਨਾਲ ਸੰਬੰਧਿਤ 15 ਸੇਵਾਵਾਂ

ਜਲੰਧਰ, 11 ਅਕਤੂਬਰ (ਚੰਦੀਪ ਭੱਲਾ)- ਆਮ ਜਨਤਾ ਨੂੰ ਸੇਵਾ ਕੇਂਦਰਾਂ ਰਾਹੀਂ ਮਿਲਣ ਵਾਲੀਆਂ ਸੇਵਾਵਾਂ 'ਚ ਵਾਧਾ ਕਰਦਿਆਂ ਪੰਜਾਬ ਮੈਡੀਕਲ ਕਾਊਾਸਲ ਨਾਲ ਸਬੰਧਿਤ 15 ਨਵੀਆਂ ਸੇਵਾਵਾਂ ਨੂੰ ਈ-ਸੇਵਾ ਨਾਲ ਜੋੜ ਦਿੱਤਾ ਗਿਆ ਹੈ, ਜੋ ਸੇਵਾ ਕੇਂਦਰਾਂ ਦੇ ਮਾਧਿਅਮ ਰਾਹੀਂ ...

ਪੂਰੀ ਖ਼ਬਰ »

ਏ.ਡੀ.ਸੀ. ਡਿਵੈਲਪਮੈਂਟ ਵਲੋਂ ਨਗਰ ਕੌਂਸਲ ਫਿਲੌਰ ਦੇ ਦਫ਼ਤਰ 'ਚ ਛਾਪਾ

ਫਿਲੌਰ, 11 ਅਕਤੂਬਰ (ਵਿਪਨ ਗੈਰੀ)- ਨਗਰ ਕੌਂਸਲ ਦਫ਼ਤਰ ਫਿਲੌਰ ਵਿਖੇ ਅੱਜ ਸਵੇਰ 9 ਵਜੇ ਦੇ ਕਰੀਬ ਏ.ਡੀ.ਸੀ. ਡਿਵੈਲਪਮੈਂਟ ਹਿਮਾਂਸ਼ੂ ਜੈਨ ਵਲੋਂ ਛਾਪਾ ਮਾਰਿਆ ਗਿਆ | ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਗਰ ਕੌਂਸਲ ਦੇ ਕਰਮਚਾਰੀ ਲਗਭਗ ...

ਪੂਰੀ ਖ਼ਬਰ »

ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਯੂਨੀਅਨ 23 ਨੂੰ ਕਰੇਗੀ ਮੁੱਖ ਮੰਤਰੀ ਦਾ ਘਿਰਾਓ

ਜਲੰਧਰ, 11 ਅਕਤੂਬਰ (ਸ਼ਿਵ)- ਜਲ ਸਪਲਾਈ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਜਲੰਧਰ ਪ੍ਰਧਾਨ ਸੰਜੀਵ ਕੌਂਡਲ ਨੇ ਦੱਸਿਆ ਕਿ ਮਸਟਰੋਲ ਇੰਪਲਾਈਜ਼ ਯੂਨੀਅਨ ਸਿਰਫ਼ ਨਿਰੋਲ ਮਹਿਕਮੇ ਦੀ ਜਥੇਬੰਦੀ ਹੈ ਜੋ ਮਹਿਕਮੇ ਦੀਆਂ ਦੋ ਅਹਿਮ ਮੰਗਾਂ ਨੂੰ ਪੂਰਾ ਕਰਨ ...

ਪੂਰੀ ਖ਼ਬਰ »

ਪਾਵਰਕਾਮ, ਟਰਾਂਸਕੋ ਠੇਕਾ ਮੁਲਾਜ਼ਮਾਂ ਵਲੋਂ ਕਈ ਘੰਟੇ ਚੀਫ਼ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ

ਜਲੰਧਰ, 11 ਅਕਤੂਬਰ (ਸ਼ਿਵ)- ਪਾਵਰਕਾਮ ਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਜਲੰਧਰ ਜ਼ੋਨ ਦੇ ਚੀਫ਼ ਦਫ਼ਤਰ ਦਾ ਕਈ ਘੰਟੇ ਤੱਕ ਘਿਰਾਓ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ | ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਬਿਜਲੀ ਸੰਕਟ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ- ਧੁੱਗਾ

ਜਲੰਧਰ, 11 ਅਕਤੂਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਐੱਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਦੇਸ ਰਾਜ ਧੁੱਗਾ ਨੇ ਪੰਜਾਬ 'ਚ ਪੈਦਾ ਹੋਏ ਬਿਜਲੀ ਸੰਕਟ 'ਤੇ ਡੂੰਘੀ ਚਿੰਤਾ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਸੰਕਟ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਚ ਹੋਰ ...

ਪੂਰੀ ਖ਼ਬਰ »

ਹੋਮਿਓਪੈਥੀ ਵਿਭਾਗ ਨੇ ਮਾਨਸਿਕ ਸਿਹਤ ਦਿਵਸ ਮਨਾਇਆ

ਫਿਲੌਰ, 11 ਅਕਤੂਬਰ (ਸਤਿੰਦਰ ਸ਼ਰਮਾ)- ਹੋਮੀਓਪੈਥੀ ਵਿਭਾਗ ਦੇ ਜੁਆਇੰਟ ਡਾਇਰੈਕਟਰ ਡਾ. ਬਲਿਹਾਰ ਸਿੰਘ ਰੰਗੀ ਤੇ ਜਲੰਧਰ ਦੇ ਜ਼ਿਲ੍ਹਾ ਅਫ਼ਸਰ ਡਾ. ਰੁਪਿੰਦਰ ਕੌਰ ਦੇ ਨਿਰਦੇਸ਼ਾਂ ਤਹਿਤ ਇੱਥੇ ਸਰਕਾਰੀ ਹੋਮੀਓਪੈਥੀ ਡਿਸਪੈਂਸਰੀ ਵਿਖੇ ਐੱਚ.ਐਮ.ਓ. ਡਾ. ਸ਼ਮਾ ਸੁੰਮਨ ਨੇ ...

ਪੂਰੀ ਖ਼ਬਰ »

ਝੋਨੇ ਦੀ ਖ਼ਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਮੀਟਿੰਗ

ਸ਼ਾਹਕੋਟ, 11 ਅਕਤੂਬਰ (ਬਾਂਸਲ)- ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਪਾਰਦਾਰਸ਼ੀ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਹੋਈ¢ ਖਰੀਦ ...

ਪੂਰੀ ਖ਼ਬਰ »

ਰਮੇਸ਼ਵਰ ਸਿੰਘ ਸਰਾਏ ਵੇਰਕਾ ਮਿਲਕ ਪਲਾਂਟ ਦੇ ਚੇਅਰਮੈਨ ਬਣੇ

ਕਰਤਾਰਪੁਰ, 11 ਅਕਤੂਬਰ (ਭਜਨ ਸਿੰਘ)- ਵੇਰਕਾ ਮਿਲਕ ਪਲਾਂਟ ਜਲੰਧਰ ਦੀ ਬੋਰਡ ਆਫ਼ ਡਾਇਰੈਕਟਰਜ਼ ਦੀ ਚੋਣ ਜੋ ਪਿਛਲੇ ਦਿਨੀਂ ਹੋਈ ਸੀ ਜਿਸ ਵਿਚ 13 ਜ਼ੋਨਾਂ 'ਚੋਂ 13 ਮੈਂਬਰ ਬੋਰਡ ਆਫ਼ ਡਾਇਰੈਕਟਰ ਚੁਣੇ ਗਏ ਸਨ | ਅੱਜ ਨਵੇਂ ਚੁਣੇ ਹੋਏ ਪ੍ਰਬੰਧਕੀ ਬੋਰਡ ਆਫ਼ ਡਾਇਰੈਕਟਰਜ਼ ...

ਪੂਰੀ ਖ਼ਬਰ »

ਸਮਰਾ, ਸ਼ੇਰੋਵਾਲੀਆ, ਉੱਪਲ ਤੇ ਡਾ: ਦਾਹੀਆ ਨੇ ਸੜਕ ਦਾ ਨੀਂਹ ਪੱਥਰ ਰੱਖਿਆ

ਮੱਲ੍ਹੀਆਂ ਕਲਾਂ, 11 ਅਕਤੂਬਰ (ਮਨਜੀਤ ਮਾਨ)- ਨਕੋਦਰ-ਕਪੂਰਥਲਾ ਮਾਰਗ 'ਤੇ ਸਥਿਤ ਪਿੰਡ ਚੂਹੜ ਜ਼ਿਲ੍ਹਾ ਜਲੰਧਰ ਤੋਂ ਜਾਂਦੇ ਕੱਚੇ ਰਸਤੇ ਤਲਵੰਡੀ ਭਰੋਂ ਤੋਂ ਕੰਗ ਸਾਹਿਬ ਰਾਏ ਕੁੱਲ 5 ਕਿੱਲੋਮੀਟਰ ਤੱਕ ਬਣਨ ਵਾਲੀ 1 ਕਰੋੜ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ...

ਪੂਰੀ ਖ਼ਬਰ »

ਕੁੱਲ ਹਿੰਦ ਕਿਸਾਨ ਸਭਾ ਵਲੋਂ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ

ਸ਼ਾਹਕੋਟ, 11 ਅਕਤੂਬਰ (ਸੁਖਦੀਪ ਸਿੰਘ)- ਕੁੱਲ ਹਿੰਦ ਕਿਸਾਨ ਸਭਾ ਵਲੋਂ ਪੁਲਿਸ ਪ੍ਰਸ਼ਾਸਨ ਦੀ ਵਾਅਦਾ-ਖਿਲਾਫ਼ੀ ਵਿਰੁੱਧ ਅੱਜ ਸ਼ਾਹਕੋਟ ਵਿਖੇ ਡੀ.ਐੱਸ.ਪੀ. ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ | ਧਰਨੇ 'ਤੇ ਬੈਠੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ...

ਪੂਰੀ ਖ਼ਬਰ »

ਰਕਮ ਨਾ ਮਿਲਣ ਕਾਰਨ ਟਰੱਕ ਯੂਨੀਅਨ ਵਲੋਂ ਏ.ਡੀ.ਸੀ. ਨੂੰ ਮੰਗ ਪੱਤਰ

ਫਿਲੌਰ, 11 ਅਕਤੂਬਰ (ਸਤਿੰਦਰ ਸ਼ਰਮਾ)- ਦੋਆਬਾ ਟਰੱਕ ਆਪ੍ਰੇਟਰ ਸੁਸਾਇਟੀ ਵਲੋਂ ਢੋਆ ਢੁਆਈ ਦੀ ਬਕਾਇਆ ਰਕਮ ਨਾ ਮਿਲਣ ਕਾਰਨ ਅੱਜ ਇਥੇ ਏ.ਡੀ.ਸੀ. ਦਿਹਾਤੀ ਨੂੰ ਮੰਗ ਪੱਤਰ ਦਿੱਤਾ ਗਿਆ | ਸੁਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸੁਸਾਇਟੀ ਦੇ ਟਰੱਕਾਂ ਨਾਲ ...

ਪੂਰੀ ਖ਼ਬਰ »

57 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ

ਫਿਲੌਰ, 11 ਅਕਤੂਬਰ (ਸਤਿੰਦਰ ਸ਼ਰਮਾ)- ਐਸ.ਐੱਚ.ਓ. ਫਿਲੌਰ ਸੰਜੀਵ ਕਪੂਰ ਨੇ ਦੱਸਿਆ ਕਿ ਸਥਾਨਕ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 57 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਐਸ.ਐੱਚ.ਓ. ਕਪੂਰ ਨੇ ਦੱਸਿਆ ਕਿ ਏ.ਐਸ.ਆਈ. ਗੁਰਮੀਤ ਰਾਮ ਨੇ ਸਾਥੀ ...

ਪੂਰੀ ਖ਼ਬਰ »

ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਨਕੋਦਰ ਤੇ ਸ਼ਾਹਕੋਟ ਦੀ ਮੀਟਿੰਗ

ਮਲਸੀਆਂ, 11 ਅਕਤੂਬਰ (ਸੁਖਦੀਪ ਸਿੰਘ)- ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਨਕੋਦਰ ਅਤੇ ਸ਼ਾਹਕੋਟ ਦੀ ਮੀਟਿੰਗ ਪ੍ਰਧਾਨ ਕੁਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰ-ਵਟਾਂਦਰਾ ਕੀਤਾ ਗਿਆ ...

ਪੂਰੀ ਖ਼ਬਰ »

ਸੇਂਟ ਸੋਲਜਰ ਤੇ ਪੈਰਾਡਾਈਜ਼ ਦੇ 11 ਵਿਦਿਆਰਥਣਾਂ ਨੇ ਪ੍ਰਾਪਤ ਕੀਤੀਆਂ ਯੂਨੀਵਰਸਿਟੀ ਪੁਜ਼ੀਸ਼ਨਾਂ

ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐੱਡ. ਨਤੀਜਿਆਂ 'ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਂਟ ਸੋਲਜਰ ਕਾਲਜ ਆਫ਼ ਐਜੂਕੇਸ਼ਨ ਅਤੇ ਪੈਰਾਡਾਈਜ਼ ਕਾਲਜ ਆਫ਼ ਐਜੂਕੇਸ਼ਨ ਦੇ ਨਤੀਜੇ ਸ਼ਾਨਦਾਰ ਤੇ ਸੌ ਫ਼ੀਸਦੀ ...

ਪੂਰੀ ਖ਼ਬਰ »

ਕਿਸ਼ਨਗੜ੍ਹ ਚੌਕ 'ਚ ਲੱਗਾ ਭਾਰੀ ਜਾਮ

ਕਿਸ਼ਨਗੜ੍ਹ, 11 ਅਕਤੂਬਰ (ਹੁਸਨ ਲਾਲ)-ਕਿਸਾਨ ਜਥੇਬੰਦੀਆ ਵਲੋਂ ਬਿਜਲੀ ਸਪਲਾਈ ਦੇ ਲੰਬੇ ਕੱਟਾਂ ਕਾਰਨ ਪਰਾਗਪੁਰ ਨਜ਼ਦੀਕ ਧਰਨਾ ਪ੍ਰਦਰਸ਼ਨ ਕੀਤਾ ਗਿਆ | ਧਰਨਾ ਖ਼ਤਮ ਹੋਣ ਤੋਂ ਬਾਅਦ ਜਲੰਧਰ-ਪਠਾਨਕੋਟ ਕੌਮੀ ਸ਼ਾਹ 'ਤੇ ਸਥਿਤ ਕਿਸ਼ਨਗੜ੍ਹ ਵੱਲ ਆਉਣ ਵਾਲੀ ਟ੍ਰੈਫ਼ਿਕ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ 11 ਤਗਮੇ

ਮਲਸੀਆਂ, 11 ਅਕਤੂਬਰ (ਸੁਖਦੀਪ ਸਿੰਘ)- ਬੇਰੀਜ਼ ਗਲੋਬਲ ਡਿਸਕਵਰੀ ਮਲਸੀਆਂ ਦੇ ਵਿਦਿਆਰਥੀਆਂ ਨੇ ਆਦਮਪੁਰ ਵਿਖੇ ਹੋਈ ਅਥਲੈਟਿਕ ਚੈਂਪੀਅਨਸ਼ਿਪ 'ਚ ਕੋਚ ਰਵਿੰਦਰ ਸਿੰਘ ਦੀ ਅਗਵਾਈ ਹੇਠ ਭਾਗ ਲੈਂਦਿਆ 11 ਤਗਮੇ ਜਿੱਤੇ ਹਨ | ਸਕੂਲ ਟਰੱਸਟੀ ਰਾਮ ਮੂਰਤੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਸੀ.ਟੀ. ਇੰਸਟੀਚਿਊਟ ਆਫ਼ ਲਾਅ ਨੇ ਕੈਨੇਡਾ 'ਚ ਬੈਰਿਸਟਰ ਬਣਨ ਬਾਰੇ ਦਿੱਤੀ ਜਾਣਕਾਰੀ

ਜਲੰਧਰ, 11 ਅਕਤੂਬਰ (ਰਣਜੀਤ ਸਿੰਘ ਸੋਢੀ)-ਸੀ.ਟੀ. ਇੰਸਟੀਚਿਊਟ ਆਫ਼ ਲਾਅ ਸ਼ਾਹਪੁਰ ਨੇ ਇਕ ਸੈਮੀਨਾਰ ਕਰਵਾਇਆ, ਜਿਸ 'ਚ ਐਡਵੋਕੇਟ ਮਨੂੰ ਜਿੰਦਲ ਬੈਰਿਸਟਰ ਐਂਡ ਸੌਲੀਸਿਟਰ ਕੈਨੇਡਾ ਨੇ ਵਿਸ਼ੇਸ਼ ਭਾਸ਼ਣ ਰਾਹੀਂ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਬੈਰਿਸਟਰ ਅਤੇ ਵਕੀਲ ...

ਪੂਰੀ ਖ਼ਬਰ »

ਡੇਂਗੂ ਦੇ 11 ਮਰੀਜ਼ ਹੋਰ ਮਿਲੇ, ਮਰੀਜ਼ਾਂ ਦੀ ਗਿਣਤੀ 80

ਜਲੰਧਰ, 11 ਅਕਤੂਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਜ ਡੇਂਗੂ ਦੇ 74 ਸ਼ੱਕੀ ਮਰੀਜ਼ਾਂ ਦੇ ਸੈਂਪਲ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ 11 ਮਰੀਜ਼ ਮਿਲੇ ਹਨ | ਇਸ ਨਾਲ ਜ਼ਿਲ੍ਹੇ 'ਚ ਡੇਂਗੂ ਪ੍ਰਭਾਵਿਤਾਂ ਦੀ ਗਿਣਤੀ 80 ਹੋ ...

ਪੂਰੀ ਖ਼ਬਰ »

ਹੋਟਲ ਕੋਲ ਪਾਰਕ ਨੂੰ ਲੈ ਕੇ ਨਿਗਮ ਦਫ਼ਤਰ ਧਰਨਾ ਦੇਣਗੇ ਸੁਸਾਇਟੀ ਮੈਂਬਰ

ਜਲੰਧਰ, 11 ਅਕਤੂਬਰ (ਸ਼ਿਵ)- ਸਿਵਲ ਲਾਈਨ ਕੋਲ ਇਕ ਹੋਟਲ ਦੋ ਕੋਲ ਪਾਰਕ ਨੂੰ ਲੈ ਕੇ ਵਿਵਾਦ ਹੋਇਆ | ਸਿਵਲ ਲਾਈਨ ਸੇਵਾ ਸੁਸਾਇਟੀ ਵਲੋਂ ਡਾ. ਜਸਲੀਨ ਸੇਠੀ ਨੂੰ ਇਸ ਦੀ ਸੂਚਨਾ ਦਿੱਤੀ ਗਈ ਸੀ ਕਿ ਪਾਰਕ ਵਾਲੀ ਜਗ੍ਹਾ 'ਤੇ ਕੋਈ ਉਸਾਰੀ ਹੋ ਰਹੀ ਹੈ ਤੇ ਉਨਾਂ ਨੇ ਮੌਕੇ 'ਤੇ ਪੁੱਜ ...

ਪੂਰੀ ਖ਼ਬਰ »

ਪਲਾਸਟਿਕ ਲਿਫ਼ਾਫ਼ਿਆਂ ਨੂੰ ਲੈ ਕੇ ਮੇਅਰ ਤੇ ਸਫ਼ਾਈ ਕਮੇਟੀ ਆਹਮੋ-ਸਾਹਮਣੇ

ਜਲੰਧਰ, 11 ਅਕਤੂਬਰ (ਸ਼ਿਵ)- ਪਲਾਸਟਿਕ ਦੇ ਲਿਫ਼ਾਫ਼ਿਆਂ ਦੇ ਚਲਾਨ ਕਰਨ ਨੂੰ ਲੈ ਕੇ ਮੇਅਰ ਜਗਦੀਸ਼ ਰਾਜਾ ਅਤੇ ਨਿਗਮ ਦੀ ਸਿਹਤ ਅਤੇ ਸਫ਼ਾਈ ਕਮੇਟੀ ਆਹਮੋ-ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਕੁਝ ਦਿਨ ਪਹਿਲਾਂ ਬੇਕਰੀ ਤੇ ਹੋਰ ਕਾਰੋਬਾਰੀਆਂ ਨੇ ...

ਪੂਰੀ ਖ਼ਬਰ »

ਲੜਕੀ ਨੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖ਼ੁਦਕੁਸ਼ੀ

ਫਿਲੌਰ/ਅੱਪਰਾ, 11 ਅਕਤੂਬਰ (ਸਤਿੰਦਰ ਸ਼ਰਮਾ, ਦਲਵਿੰਦਰ ਸਿੰਘ)- ਐਸ.ਐੱਚ.ਓ. ਫਿਲੌਰ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਫਿਲੌਰ ਪੁਲਿਸ ਨੇ 11 ਅਕਤੂਬਰ ਨੂੰ ਐਫ.ਆਈ.ਆਰ. ਨੰਬਰ 279 ਤਹਿਤ ਬੀਬੀ ਫਾਤਮਾ (42) ਪਤਨੀ ਮੁਹੰਮਦ ਸਲੀਮ ਵਾਸੀ ਅੱਪਰਾ ਦੇ ਬਿਆਨ 'ਤੇ ਧਾਰਾ 306, 34 ਤਹਿਤ ...

ਪੂਰੀ ਖ਼ਬਰ »

ਭਾਈ ਚਤਰ ਸਿੰਘ ਮਾਡਲ ਟਾਊਨ ਵਾਲਿਆਂ ਦੀ ਦੂਸਰੀ ਬਰਸੀ ਮੌਕੇ ਧਾਰਮਿਕ ਸਮਾਗਮ

ਜਲੰਧਰ, 11 ਅਕਤੂਬਰ (ਅ.ਬ.)- ਪੰਥ ਦੇ ਮਹਾਨ ਕੀਰਤਨੀਏ ਭਾਈ ਚਤਰ ਸਿੰਘ ਮਾਡਲ ਟਾਊਨ ਜਲੰਧਰ ਵਾਲਿਆਂ ਦੀ ਦੂਸਰੀ ਬਰਸੀ ਗੁ. ਸ੍ਰੀ ਗੁਰੂ ਅਮਰਦਾਸ ਜੀ ਮਾਡਲ ਹਾਊਸ ਜਲੰਧਰ ਵਿਖੇ ਮਨਾਈ ਗਈ | ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ | ਉਪਰੰਤ ਕਥਾ ਕੀਰਤਨ ਦੇ ਪ੍ਰਵਾਹ ਚੱਲੇ ...

ਪੂਰੀ ਖ਼ਬਰ »

ਐਨ.ਆਰ.ਆਈ. ਦੀ ਕੋਠੀ 'ਚ ਚੋਰੀ

ਫਿਲੌਰ, 11 ਅਕਤੂਬਰ (ਸਤਿੰਦਰ ਸ਼ਰਮਾ)- ਇਲਾਕੇ ਵਿਚ ਆਏ ਦਿਨ ਹੁੰਦੀਆਂ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਇਲਾਕੇ ਦੇ ਲੋਕ ਬੁਰੀ ਤਰਾਂ ਪ੍ਰੇਸ਼ਾਨ ਹੋ ਰਹੇ ਹਨ | ਨੇੜਲੇ ਪਿੰਡ ਅੱਟੀ 'ਚ ਇਕ ਐਨ.ਆਰ.ਆਈ. ਦੀ ਬੰਦ ਕੋਠੀ ਵਿਚ ਚੋਰੀ ਹੋ ਗਈ | ਚੋਰ ਉੱਪਰ ਵਾਲੇ ਗੇਟ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX