ਲਖੀਮਪੁਰ ਖੀਰੀ (ਯੂ.ਪੀ.), 12 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ 'ਚ ਕਥਿਤ ਤੌਰ 'ਤੇ ਗੱਡੀ ਹੇਠਾਂ ਦੇ ਕੇ ਮਾਰੇ ਗਏ 4 ਕਿਸਾਨਾਂ ਤੇ ਇਕ ਪੱਤਰਕਾਰ ਨਮਿਤ ਹੋਏ ਅੰਤਿਮ ਅਰਦਾਸ ਸਮਾਗਮ 'ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ, ਸਿਆਸੀ ਆਗੂਆਂ ਤੇ ਵੱਡੀ ਗਿਣਤੀ 'ਚ ਪੁੱਜੇ ਕਿਸਾਨਾਂ ਨੇ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਜਾਨ ਗਵਾਉਣ ਵਾਲੇ ਕਿਸਾਨਾਂ ਦਲਜੀਤ ਸਿੰਘ, ਗੁਰਵਿੰਦਰ ਸਿੰਘ, ਨਛੱਤਰ ਸਿੰਘ ਤੇ ਲਵਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਤੇ ਪੱਤਰਕਾਰ ਰਮਨ ਕਸ਼ਯਪ ਦੇ ਭਰਾ ਤੇ ਬੇਟੀ ਜਹਾਨ ਨੂੰ ਅਲਵਿਦਾ ਕਹਿ ਚੁੱਕੇ ਆਪਣਿਆਂ ਦੀਆਂ ਤਸਵੀਰਾਂ ਫੜੀ ਮੰਚ 'ਤੇ ਬੈਠੇ ਸਨ | ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਰਾਜਥਾਨ ਤੇ ਹੋਰ ਸੂਬਿਆਂ ਤੋਂ ਆਏ ਕਿਸਾਨਾਂ ਨੇ ਅੰਤਿਮ ਅਰਦਾਸ 'ਚ ਸ਼ਿਰਕਤ ਕੀਤੀ | ਪਹਿਲਾਂ ਤਿਕੁਨੀਆ ਪਿੰਡ ਦੇ ਕੌਡੀਯਾਲਾ ਘਾਟ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਜਿਸ 'ਚ ਸੰਯੁਕਤ ਕਿਸਾਨ ਮੋਰਚਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਰਾਕੇਸ਼ ਟਿਕੈਤ, ਦਰਸ਼ਨ ਪਾਲ, ਜੋਗਿੰਦਰ ਸਿੰਘ ਉਗਰਾਹਾਂ, ਧਰਮੇਂਦਰ ਮਲਿਕ ਤੋਂ ਇਲਾਵਾ ਸਥਾਨਕ ਕਿਸਾਨ ਜਥੇਬੰਦੀਆਂ ਦੇ ਆਗੂ ਪੁੱਜੇ ਅਤੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ, ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਜੈਯੰਤ ਚੌਧਰੀ, ਸਮਾਜਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਮਪਾਲ ਸਿੰਘ ਯਾਦਵ ਸਮੇਤ ਕਈ ਸਿਆਸੀ ਆਗੂ ਵੀ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪੁੱਜੇ | ਹਾਲਾਂਕਿ ਪਹਿਲਾਂ ਤੋਂ ਕੀਤੇ ਐਲਾਨ ਮੁਤਾਬਿਕ ਕਿਸੇ ਵੀ ਸਿਆਸੀ ਆਗੂ ਨੂੰ ਮੰਚ 'ਤੇ ਜਾਣ ਨਹੀਂ ਦਿੱਤਾ ਗਿਆ | ਦੁਪਹਿਰ 1 ਵਜੇ ਪੁੱਜੀ ਪਿ੍ਅੰਕਾ ਗਾਂਧੀ ਨੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕਿਆ ਅਤੇ ਫਿਰ ਮੰਚ 'ਤੇ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੀਆਂ ਲਗਾਈਆਂ ਗਈਆਂ ਤਸਵੀਰਾਂ 'ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ | ਹਾਲਾਂਕਿ ਇਸ ਮੌਕੇ ਸੂਬਾ ਘੱਟ ਗਿਣਤੀ ਕਮਿਸ਼ਨ ਦੇ ਇਕ ਮੈਂਬਰ ਵਲੋਂ ਕੁਝ ਹੋਰਡਿੰਗ ਅਸਿੱਧੇ ਤੌਰ 'ਤੇ ਪਿ੍ਅੰਕਾ ਨੂੰ ਨਿਸ਼ਾਨਾ ਬਣਾਉਣ ਲਈ ਲਖੀਮਪੁਰ ਜਾਣ ਵਾਲੀ ਸੜਕ 'ਤੇ ਲਗਾਏ ਗਏ ਸਨ | ਜਿਨ੍ਹਾਂ 'ਤੇ 'ਨਹੀ ਚਾਹੀਏ ਫ਼ਰਜ਼ੀ ਸਹਾਨੁਭੂਤੀ' ਲਿਖਿਆ ਹੋਇਆ ਸੀ | ਪੋਸਟਰਾਂ 'ਚ ਪਿ੍ਅੰਕਾ 'ਤੇ ਖੂਨ ਨਾਲ ਲਥਪਥ ਅਤੀਤ ਹੋਣ ਦਾ ਦੋਸ਼ ਵੀ ਲਗਾਇਆ ਗਿਆ, ਜੋ 1984 'ਚ ਪਿ੍ਅੰਕਾ ਦੀ ਦਾਦੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਫੈਲੇ ਸਿੱਖ ਵਿਰੋਧੀ ਦੰਗਿਆਂ ਦਾ ਸਪਸ਼ਟ ਹਵਾਲਾ ਸੀ | ਇਸ ਤੋਂ ਪਹਿਲਾਂ ਆਰ.ਜੇ.ਡੀ. ਆਗੂ ਜੈਯੰਤ ਚੌਧਰੀ ਨੂੰ ਅਧਿਕਾਰੀਆਂ ਨੇ ਬਰੇਲੀ ਹਵਾਈ ਅੱਡੇ 'ਤੇ ਪੌਣਾ ਘੰਟਾ ਰੋਕੀ ਰੱਖਿਆ ਹਾਲਾਂਕਿ ਬਾਅਦ 'ਚ ਲਖੀਮਪੁਰ ਜਾਣ ਦੀ ਇਜਾਜ਼ਤ ਦੇ ਦਿੱਤੀ | ਸਮਾਗਮ ਵਾਲੇ ਸਥਾਨ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ | ਲਖਨਊ ਦੇ ਕਮਿਸ਼ਨਰ, ਏ.ਡੇ.ਜੀ., ਆਈ.ਜੀ. ਤੇ ਹੋਰ ਸੀਨੀਅਰ ਅਧਿਕਾਰੀ ਪ੍ਰੋਗਰਾਮ ਦੀ ਨਿਗਰਾਨੀ ਰੱਖਣ ਲਈ ਤਿਕੁਨੀਆ 'ਚ ਹਾਜ਼ਰ ਰਹੇ | ਕਾਨੂੰਨ ਤੇ ਵਿਵਸਥਾ ਬਣਾਈ ਰੱਖਣ ਲਈ ਪੁਲਿਸ, ਪੀ.ਏ.ਸੀ. ਅਤੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਗਏ ਸਨ |
ਅੱਜ ਰਾਸ਼ਟਰਪਤੀ ਨੂੰ ਮਿਲੇਗਾ ਕਾਂਗਰਸ ਦਾ ਵਫ਼ਦ
ਨਵੀਂ ਦਿੱਲੀ, (ਪੀ.ਟੀ.ਆਈ.)-ਕਾਂਗਰਸੀ ਆਗੂਆਂ ਦਾ ਇਕ ਵਫ਼ਦ, ਜਿਸ 'ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੀ ਸ਼ਾਮਿਲ ਹੋਣਗੇ ਬੁੱਧਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਮਿਲੇਗਾ ਅਤੇ ਉਨ੍ਹਾਂ ਨੂੰ ਲਖੀਮਪੁਰ ਖੀਰੀ ਹਿੰਸਾ ਸੰਬੰਧੀ ਤੱਥਾਂ ਦਾ ਇਕ ਮੰਗ ਪੱਤਰ ਸੌਂਪੇਗਾ | ਸੱਤ ਮੈਂਬਰੀ ਵਫ਼ਦ 'ਚ ਮਲਿਕਅਰਜੁਨ ਖੜਗੇ, ਏ.ਕੇ. ਐਂਟਨੀ, ਗੁਲਾਮ ਨਬੀ ਆਜ਼ਾਦ, ਅਧੀਰ ਰੰਜਨ ਚੌਧਰੀ, ਪਿ੍ਅੰਕਾ ਗਾਂਧੀ ਤੇ ਕੇ.ਸੀ. ਵੇਨੂਗੋਪਾਲ ਵੀ ਸ਼ਾਮਿਲ ਹੋਣਗੇ | ਸੂਤਰਾਂ ਮੁਤਾਬਿਕ ਸਵੇਰੇ 11.30 ਵਜੇ ਵਫ਼ਦ ਰਾਸ਼ਟਰਪਤੀ ਨੂੰ ਮਿਲੇਗਾ |
ਸ੍ਰੀਨਗਰ, 12 ਅਕਤੂਬਰ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਅੱਤਵਾਦ ਪ੍ਰਭਾਵਿਤ ਸ਼ੋਪੀਆਂ ਜ਼ਿਲ੍ਹੇ 'ਚ ਮੰਗਲਵਾਰ ਸਵੇਰ ਤੋਂ ਜਾਰੀ 2 ਵੱਖ-ਵੱਖ ਮੁਕਾਬਲਿਆਂ 'ਚ ਹੁਣ ਤੱਕ 5 ਅੱਤਵਾਦੀ ਮਾਰੇ ਗਏ ਹਨ | ਸੂਤਰਾਂ ਮੁਤਾਬਿਕ ਸੋਮਵਾਰ ਦੇਰ ਰਾਤ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਦੇ ਇਮਾਮ ਸਾਹਿਬ ਇਲਾਕੇ ਦੇ ਤੁਲਰਨ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ 'ਤੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇਕ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਵਧਦੇ ਵੇਖ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਸੁਰੱਖਿਆ ਬਲਾਂ ਨੇ ਸੰਜਮ ਤੋਂ ਕੰਮ ਲੈਂਦਿਆ ਉਨ੍ਹਾਂ ਨੂੰ ਆਤਮ-ਸਮਰਪਣ ਕਰਨ ਦੀ ਕਈ ਵਾਰ ਅਪੀਲ ਕੀਤੀ, ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ ਅਤੇ ਸੁਰੱਖਿਆ ਬਲਾਂ ਦੀ ਮੰਗਲਵਾਰ ਤੜਕੇ 3 ਕੁ ਵਜੇ ਜਵਾਬੀ ਗੋਲੀਬਾਰੀ 'ਚ 3 ਅੱਤਵਾਦੀ ਮਾਰੇ ਗਏ | ਕਸ਼ਮੀਰ ਰੇਂਜ ਦੇ ਆਈ.ਜੀ.ਪੀ. ਵਿਜੇ ਕੁਮਾਰ ਨੇ ਮਾਰੇ ਅੱਤਵਾਦੀਆਂ ਦੀ ਪਛਾਣ ਦਾਨਿਸ਼ ਅਹਿਮਦ ਵਾਸੀ ਰਾਏ ਕਾਪਰਨ ਸ਼ੋਪੀਆਂ, ਯਾਵਰ ਅਹਿਮਦ ਵਾਸੀ ਫੈਲੀਪੋਰਾ ਸ਼ੋਪੀਆਂ ਤੇ ਮੁਖਤਿਆਰ ਅਹਿਮਦ ਸ਼ਾਹ ਵਾਸੀ ਗਾਂਦਰਬਲ ਵਜੋਂ ਦੱਸੀ ਹੈ, ਜੋ ਲਸ਼ਕਰ 'ਹੱਟ-ਸਕਾਡ' ਟੀ.ਆਰ.ਐਫ. ਨਾਲ ਸੰਬੰਧਿਤ ਸਨ | ਸੁਰੱਖਿਆ ਬਲਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਭਾਰੀ ਅਸਲ੍ਹਾ ਤੇ ਗੋਲਾ-ਬਾਰੂਦ ਬਰਾਮਦ ਕੀਤਾ ਹੈ | ਇਨ੍ਹਾਂ 'ਚੋਂ ਅੱਤਵਾਦੀ ਮੁਖਤਿਆਰ ਸ਼ਾਹ ਬੀਤੇ ਦਿਨੀਂ ਸ੍ਰੀਨਗਰ 'ਚ ਰੇਹੜੀ ਵਾਲੇ ਪ੍ਰਵਾਸੀ ਵਰਿੰਦਰ ਪਾਸਵਾਨ (ਬਿਹਾਰੀ) ਦੀ 'ਟਾਰਗਿਟ ਕਿਲਿੰਗ' ਮਾਮਲੇ 'ਚ ਸ਼ਾਮਿਲ ਸੀ | ਇਸ ਦੌਰਾਨ ਸ਼ੋਪੀਆਂ ਦੇ ਹੀ ਫੈਰੀਪੋਰਾ ਪਿੰਡ 'ਚ ਸੋਮਵਾਰ ਤੋਂ ਸ਼ੁਰੂ ਹੋਏ ਤਾਜ਼ਾ ਮੁਕਾਬਲੇ ਦੌਰਾਨ 2 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ | ਸੁਰੱਖਿਆ ਬਲਾਂ ਨੇ ਇਨ੍ਹਾਂ ਨੂੰ ਆਤਮ-ਸਮਰਪਣ ਕਰਨ ਦੀ ਵਾਰ-ਵਾਰ ਅਪੀਲ ਕੀਤੀ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਦੇਰ ਸ਼ਾਮ ਤੱਕ ਸੁਰੱਖਿਆ ਬਲਾਂ ਨਾਲ ਜਾਰੀ ਮੁਕਾਬਲੇ 'ਚ 2 ਅਣਪਛਾਤੇ ਅੱਤਵਾਦੀ ਮਾਰੇ ਗਏ ਹਨ ਅਤੇ ਦੁਪਾਸੜ ਗੋਲੀਬਾਰੀ ਦਾ ਸਿਲਸਿਲਾ ਅਜੇ ਵੀ ਰੁਕ-ਰੁਕ ਕੇ ਜਾਰੀ ਹੈ | ਪੁਲਿਸ ਵਲੋਂ ਮਾਰੇ ਗਏ ਅੱਤਵਾਦੀਆਂ ਦੇ ਕਬਜ਼ੇ 'ਚੋਂ ਇਕ ਏ.ਕੇ ਰਾਈਫਲ ਤੇ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ |
ਜੰਮੂ, 12 ਅਕਤੂਬਰ (ਏਜੰਸੀ)- ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਸੂਰਨਕੋਟ ਇਲਾਕੇ 'ਚ ਸੋਮਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ 'ਚ ਫੌਜ ਦੇ ਇਕ ਨਾਇਬ ਸੂਬੇਦਾਰ (ਜੇ.ਸੀ.ਓ.) ਸਮੇਤ 5 ਜਵਾਨ ਸ਼ਹੀਦ ਹੋ ਗਏ ਸਨ, ਫ਼ੌਜ ਵਲੋਂ ਮੰਗਲਵਾਰ ਨੂੰ ਉਨ੍ਹਾਂ ਨੂੰ ਰਾਜੌਰੀ ਕੈਂਪ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ | ਰੱਖਿਆ ਬੁਲਾਰੇ ਨੇ ਦੱਸਿਆ ਕਿ ਮਾਤ-ਭੂਮੀ ਦੀ ਸੇਵਾ ਕਰਦਿਆਂ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ਼ਹੀਦ ਨਾਇਬ ਸੂਬੇਦਾਰ (ਜੇ.ਸੀ.ਓ.) ਜਸਵਿੰਦਰ ਸਿੰਘ (ਪੰਜਾਬ), ਸਿਪਾਹੀ ਸਿਰਾਜ ਸਿੰਘ (ਉੱਤਰ ਪ੍ਰਦੇਸ਼), ਨਾਇਕ ਮਨਦੀਪ ਸਿੰਘ (ਪੰਜਾਬ), ਸਿਪਾਹੀ ਗੱਜਣ ਸਿੰਘ (ਪੰਜਾਬ) ਅਤੇ ਸਿਪਾਹੀ ਵੈਸਾਖ ਐਚ. (ਕੇਰਲਾ) ਨੂੰ ਫ਼ੌਜ ਦੇ ਸੀਨੀਅਰ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ |
ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)-ਕੋਰੋਨਾ ਵੈਕਸੀਨ ਦੇ ਸੰਬੰਧ 'ਚ ਬੱਚਿਆਂ ਲਈ ਰਾਹਤ ਦੀ ਖਬਰ ਹੈ | 'ਸਬਜੈਕਟ ਐਕਸਪਰਟ ਕਮੇਟੀ' ਨੇ 2 ਤੋਂ 18 ਸਾਲ ਦੇ ਬੱਚਿਆਂ ਲਈ ਸਵਦੇਸ਼ੀ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ | ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੱਖਦੇ ਹੋਏ ਕੋਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ, ਭਾਵ ਹੁਣ 2 ਤੋਂ 18 ਸਾਲ ਦੇ ਬੱਚਿਆਂ ਨੂੰ ਕੋਵੈਕਸੀਨ ਲਗਾਈ ਜਾ ਸਕੇਗੀ | ਜਾਣਕਾਰੀ ਮੁਤਾਬਿਕ ਬਾਇਓਟੈਕ ਅਤੇ ਆਈ.ਸੀ.ਐਮ.ਆਰ. ਨੇ ਮਿਲ ਕੇ ਕੋਵੈਕਸੀਨ ਨੂੰ ਬਣਾਇਆ ਹੈ | 'ਡਰੱਗਜ਼ ਐਂਡ ਕੰਟਰੋਲਰ ਜਨਰਲ ਆਫ ਇੰਡੀਆ' (ਡੀ.ਸੀ.ਜੀ.ਆਈ.) ਦੇ ਮੁਤਾਬਿਕ ਵੈਕਸੀਨ ਦੀਆਂ 2 ਖੁਰਾਕਾਂ ਦਿੱਤੀਆਂ ਜਾਣਗੀਆਂ | ਹਾਲਾਂਕਿ ਇਸ ਸੰਬੰਧੀ ਵਿਸਥਾਰ ਨਾਲ ਦਿਸ਼ਾ-ਨਿਰਦੇਸ਼ ਜਾਰੀ ਹੋਣੇ ਹਾਲੇ ਬਾਕੀ ਹੈ | ਹੈਦਰਾਬਾਦ ਸਥਿਤ ਭਾਰਤ ਬਾਇਓਟੈਕ ਨੇ ਸਤੰਬਰ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕੋਵੈਕਸੀਨ ਦੇ ਦੂਜੇ ਅਤੇ ਤੀਜੇ ਗੇੜ ਦੇ ਪ੍ਰੀਖਣ ਨੂੰ ਪੂਰਾ ਕੀਤਾ ਸੀ ਅਤੇ ਇਸ ਤੋਂ ਬਾਅਦ ਮਹੀਨੇ ਦੀ ਸ਼ੁਰੂਆਤ 'ਚ ਡਰੱਗਜ਼ ਐਂਡ ਕੰਟਰੋਲਰ ਜਨਰਲ ਕੋਲ ਪ੍ਰੀਖਣ ਦਾ ਡਾਟਾ ਜਮ੍ਹਾਂ ਕਰਵਾਇਆ ਸੀ |
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਦਸਤੇ ਨੇ ਦਿੱਲੀ 'ਚ ਇਕ ਪਾਕਿਸਤਾਨੀ ਅੱਤਵਾਦੀ ਗਿ੍ਫ਼ਤਾਰ ਕੀਤਾ ਹੈ, ਜਿਸ ਨੇ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਵਿਚ ਵਾਰਦਾਤਾਂ ਕਰਨੀਆਂ ਸਨ | ਇਸ ਅੱਤਵਾਦੀ ਨੂੰ ਆਈ.ਐੱਸ.ਆਈ. ਨੇ ਵਿਸ਼ੇਸ਼ ਸਿਖਲਾਈ ਵੀ ਦਿੱਤੀ ਸੀ ਅਤੇ ਇਸ ਕੋਲੋਂ ਏ.ਕੇ-47, ਹੈਾਡ ਗ੍ਰਨੇਡ, 60 ਰੌਂਦ, ਇਕ ਮੈਗਜ਼ੀਨ, 50 ਰੌਦਾਂ ਸਮੇਤ 2 ਪਿਸਤੌਲ ਬਰਾਮਦ ਹੋਏ ਹਨ | ਇਹ ਅੱਤਵਾਦੀ ਦਿੱਲੀ ਵਿਚ ਲਕਸ਼ਮੀ ਨਗਰ ਤੋਂ ਫੜਿਆ ਗਿਆ | ਇਹ ਫ਼ਰਜ਼ੀ ਆਈ.ਡੀ. ਦੇ ਨਾਲ ਦਿੱਲੀ 'ਚ ਰਹਿ ਰਿਹਾ ਸੀ ਅਤੇ ਨਿਪਾਲ ਰਸਤੇ ਦਿੱਲੀ ਵਿਚ ਪੁੱਜਿਆ ਸੀ | ਇਸ ਨੇ ਆਪਣਾ ਨਾਂਅ ਅਲੀ ਅਹਿਮਦ ਨੂਰ ਰੱਖਿਆ ਹੋਇਆ ਹੈ ਪਰ ਇਸ ਦਾ ਅਸਲੀ ਨਾਂਅ ਮੁਹੰਮਦ ਅਸ਼ਰਫ਼ ਅਲੀ ਹੈ, ਜੋ ਕਿ ਪਾਕਿਸਤਾਨ ਦੇ ਪੰਜਾਬ ਦਾ ਨਿਵਾਸੀ ਹੈ | ਅਸ਼ਰਫ਼ ਭਾਰਤੀ ਔਰਤ ਨਾਲ ਵਿਆਹਿਆ ਹੋਇਆ ਸੀ ਪਰ ਮੌਜੂਦਾ ਸਮੇਂ ਉਸ ਨਾਲ ਨਹੀਂ ਰਹਿ ਰਿਹਾ ਸੀ |
ਹਰਕਵਲਜੀਤ ਸਿੰਘ
ਚੰਡੀਗੜ੍ਹ, 12 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਆਪਣੀ 3-4 ਦਿਨਾਂ ਦੀ ਫੇਰੀ ਤੋਂ ਬਾਅਦ ਦਿੱਲੀ ਤੋਂ ਚੰਡੀਗੜ੍ਹ ਪਰਤ ਆਏ ਹਨ, ਸੰਬੰਧੀ ਚਰਚਾ ਹੈ ਕਿ ਉਨ੍ਹਾਂ ਵਲੋਂ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਸੰਬੰਧੀ ਵਿਚਾਰ ਸਮਝਣ ਤੋਂ ਬਾਅਦ ਕੁਝ ਕਿਸਾਨ ਆਗੂਆਂ ਨਾਲ ਵੀ ਸੰਪਰਕ ਸਾਧਿਆ ਹੈ | ਕੇਂਦਰ ਸਰਕਾਰ, ਜੋ ਆਉਂਦੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਕਾਫ਼ੀ ਪ੍ਰੇਸ਼ਾਨ ਹੈ, ਨੂੰ ਇਸ ਗੁੰਝਲਦਾਰ ਸਥਿਤੀ 'ਚੋਂ ਨਿਕਲਣ ਸੰਬੰਧੀ ਵੱਡੀਆਂ ਉਮੀਦਾਂ ਹਨ, ਪ੍ਰੰਤੂ ਕੇਂਦਰ 3 ਖੇਤੀ ਕਾਨੂੰਨ ਵਾਪਸ ਨਾ ਲੈਣ ਸੰਬੰਧੀ ਅਜੇ ਵੀ ਬਾਜਿਦ ਨਜ਼ਰ ਆ ਰਿਹਾ ਹੈ | ਜਾਣਕਾਰੀ ਅਨੁਸਾਰ ਮੁੱਢਲੀ ਗੱਲਬਾਤ ਦੌਰਾਨ ਕੇਂਦਰ ਵਲੋਂ ਇਹ ਕਾਨੂੰਨਾਂ 'ਤੇ ਅਮਲ 3 ਸਾਲ ਅੱਗੇ ਪਾਉਣ, ਫ਼ਸਲਾਂ ਲਈ ਘੱਟੋ-ਘੱਟ ਖ਼ਰੀਦ ਮੁੱਲ ਦੀ ਗਾਰੰਟੀ ਦੇਣ, ਪੰਜਾਬ ਨੂੰ ਫ਼ਸਲੀ ਵਿਭਿੰਨਤਾ ਲਈ ਵੱਡਾ ਵਿੱਤੀ ਪੈਕੇਜ ਦੇਣ ਅਤੇ ਕਾਨੂੰਨਾਂ ਨੂੰ ਅਮਲ ਹੇਠ ਲਿਆਉਣ ਜਾਂ ਨਾ ਲਿਆਉਣ ਦਾ ਫ਼ੈਸਲਾ ਰਾਜਾਂ 'ਤੇ ਛੱਡਣ ਸੰਬੰਧੀ ਕੁਝ ਹੱਦ ਤੱਕ ਸਹਿਮਤੀ ਪ੍ਰਗਟਾਈ ਜਾ ਰਹੀ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਕਾਨੂੰਨ ਉਨ੍ਹਾਂ ਰਾਜਾਂ 'ਚ ਹੀ ਅਮਲ ਹੇਠ ਲਿਆਂਦੇ ਜਾ ਸਕਣਗੇ, ਜਿਥੋਂ ਦੀਆਂ ਰਾਜ ਸਰਕਾਰਾਂ ਇਸ ਲਈ ਸਹਿਮਤੀ ਦੇਣਗੀਆਂ | ਵਰਨਣਯੋਗ ਹੈ ਕਿ ਸੁਪਰੀਮ ਕੋਰਟ ਨੇ ਵੀ ਪਹਿਲਾਂ ਇਨ੍ਹਾਂ ਕਾਨੂੰਨਾਂ 'ਤੇ ਅਮਲ ਰੋਕਿਆ ਹੋਇਆ ਹੈ | ਜਾਣਕਾਰੀ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੀ ਦਿੱਲੀ ਫੇਰੀ ਦੌਰਾਨ ਕੇਂਦਰ ਤੇ ਭਾਜਪਾ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਦੌਰਾਨ ਇਹ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੇਂਦਰ ਸਰਕਾਰ ਇਸ ਮੁੱਦੇ 'ਤੇ ਕਿਸ ਹੱਦ ਤੱਕ ਪੈਰ ਪਿੱਛੇ ਖਿੱਚਣ ਲਈ ਤਿਆਰ ਹੋ ਸਕਦੀ ਹੈ | ਕੈਪਟਨ ਅਮਰਿੰਦਰ ਸਿੰਘ ਦੇ ਸਮਰਥਕਾਂ ਦਾ ਦਾਅਵਾ ਹੈ ਕਿ ਕੈਪਟਨ ਅਮਰਿੰਦਰ ਸਿੰਘ, ਜੋ ਹਮੇਸ਼ਾ ਕਿਸਾਨੀ ਹਿੱਤਾਂ ਲਈ ਯਤਨਸ਼ੀਲ ਰਹੇ ਹਨ, ਦੇਸ਼ ਦੀ ਕਿਸਾਨੀ ਨੂੰ ਖੇਤੀ ਕਾਨੂੰਨੀ ਸੰਬੰਧੀ ਚੱਲ ਰਹੇ ਡੈਡਲਾਕ 'ਚੋਂ ਕੱਢਣ 'ਚ ਕਾਮਯਾਬ ਹੋ ਸਕਦੇ ਹਨ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਦੀਵਾਲੀ ਤੱਕ ਇਸ ਸੰਬੰਧੀ ਕੋਈ ਸਫਲਤਾ ਮਿਲ ਸਕਦੀ ਹੈ | ਕੈਪਟਨ ਅਮਰਿੰਦਰ ਸਿੰਘ ਦੀ ਮੋਦੀ ਸਰਕਾਰ ਨਾਲ ਨੇੜਤਾ ਕਿਸੇ ਤੋਂ ਲੁਕੀ-ਛਿਪੀ ਨਹੀਂ ਹੈ ਤੇ ਕਿਸਾਨ ਜਥੇਬੰਦੀਆਂ ਨਾਲ ਵੀ ਉਨ੍ਹਾਂ ਦੇ ਸਬੰਧ ਹਮੇਸ਼ਾ ਸੁਖਾਵੇਂ ਰਹੇ ਹਨ ਪਰ ਕੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਨੂੰ ਤਿੰਨ ਖੇਤੀ ਕਾਨੰੂਨਾਂ ਤੋਂ ਪਿੱਛੇ ਹਟਣ ਲਈ ਤਿਆਰ ਕਰ ਸਕਣਗੇ ਜਾਂ ਕੀ ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨ ਰੱਦ ਹੋਣ ਤੋਂ ਬਿਨਾਂ ਕਿਸੇ ਹੋਰ ਫ਼ਾਰਮੂਲੇ ਲਈ ਤਿਆਰ ਹੋ ਸਕਣਗੀਆਂ ਇਹ ਵੇਖਣ ਵਾਲੀ ਗੱਲ ਹੋਵੇਗੀ | ਕੈਪਟਨ ਅਮਰਿੰਦਰ ਸਿੰਘ ਦਾ ਧੜਾ ਇਹ ਵੀ ਮਹਿਸੂਸ ਕਰਦਾ ਹੈ ਕਿ ਉਨ੍ਹਾਂ ਦੇ ਧੜੇ ਦੀ ਭਵਿੱਖ ਦੀ ਸਿਆਸਤ ਤੇ ਕਾਮਯਾਬੀ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ 'ਤੇ ਨਿਰਭਰ ਕਰੇਗੀ | ਇਸੇ ਲਈ ਕੈਪਟਨ ਅਮਰਿੰਦਰ ਸਿੰਘ ਵਲੋਂ ਆਪ ਵੀ ਬਣਾਈ ਜਾਣ ਵਾਲੀ ਨਵੀਂ ਪਾਰਟੀ ਦਾ ਨਾਂਅ ਵੀ ਕਿਸਾਨੀ ਨਾਲ ਜੋੜ ਕੇ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ਤੇ ਪੁਰਾਣਾ ਪੰਜਾਬ ਵਿਕਾਸ ਪਾਰਟੀ ਦਾ ਨਾਂਅ ਰੱਦ ਕਰ ਦਿੱਤਾ ਗਿਆ ਹੈ |
ਲਖੀਮਪੁਰ ਖੀਰੀ (ਯੂ.ਪੀ.), 12 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ ਘਟਨਾ ਮਾਮਲੇ 'ਚ ਪੁਲਿਸ ਨੇ ਇਕ ਹੋਰ ਵਿਅਕਤੀ ਸ਼ੇਖਰ ਭਾਰਤੀ ਨੂੰ ਗਿ੍ਫ਼ਤਾਰ ਕੀਤਾ ਹੈ ਅਤੇ ਅਦਾਲਤ ਨੇ ਉਸ ਨੂੰ 14 ਦਿਨ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ | ਇਸ ਤੋਂ ਇਲਾਵਾ 2 ਹੋਰਾਂ ਅੰਕਿਤ ਦਾਸ ਤੇ ਲਤੀਫ ਨੇ ਆਤਮ ਸਮਰਪਣ ਲਈ ਮੁੱਖ ਨਿਆਇਕ ਮੈਜਿਸਟ੍ਰੇਟ ਦੀ ਅਦਾਲਤ 'ਚ ਅਰਜ਼ੀਆਂ ਦਾਇਰ ਕੀਤੀਆਂ ਹਨ | ਸੀਨੀਅਰ ਇਸਤਗਾਸਾ ਅਧਿਕਾਰੀ ਐਸ.ਪੀ. ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਸ਼ੇਖਰ ਭਾਰਤੀ ਦੀ 14 ਦਿਨਾਂ ਦੀ ਪੁਲਿਸ ਹਿਰਾਸਤ ਮੰਗੀ ਹੈ ਅਤੇ ਇਸ ਸੰਬੰਧੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ | ਸ਼ੇਖਰ ਭਾਰਤੀ ਦੀ ਗਿ੍ਫ਼ਤਾਰੀ ਨਾਲ ਪੁਲਿਸ ਹੁਣ ਤੱਕ ਚਾਰ ਲੋਕਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ | ਇਕ ਰਿਪੋਰਟ ਮੁਤਾਬਿਕ ਸ਼ੇਖਰ ਕਾਲੀ ਫਾਰਚੂਨਰ ਚਲਾ ਰਿਹਾ ਸੀ, ਜੋ ਕਿਸਾਨਾਂ ਨੂੰ ਕੁਚਲਣ ਵਾਲੀ ਥਾਰ ਜੀਪ ਦੇ ਪਿੱਛੇ ਸੀ | ਹਾਲਾਂਕਿ ਪੁਲਿਸ ਨੇ ਸ਼ੇਖਰ ਬਾਰੇ ਕੁਝ ਪੁਸ਼ਟੀ ਨਹੀਂ ਕੀਤੀ | ਦੂਜੇ ਪਾਸੇ ਅੰਕਿਤ ਦਾਸ ਨੂੰ ਆਸ਼ੀਸ਼ ਦਾ ਦੋਸਤ ਦੱਸਿਆ ਜਾ ਰਿਹਾ ਹੈ ਅਤੇ ਉਹ ਸਾਬਕਾ ਮੰਤਰੀ ਮਰਹੂਮ ਅਖਿਲੇਸ਼ ਦਾਸ ਦਾ ਭਤੀਜਾ ਹੈ | ਦੱਸਿਆ ਜਾ ਰਿਹਾ ਹੈ ਕਿ ਕਾਲੀ ਫਾਰਚੂਨਰ ਅੰਕਿਤ ਦੀ ਹੈ | ਲਤੀਫ ਬਾਰੇ ਕੁਝ ਜਾਣਕਾਰੀ ਨਹੀਂ ਹੈ | ਯਾਦਵ ਨੇ ਕਿਹਾ ਕਿ ਇਸਤਗਾਸਾ ਪੱਖ ਨੇ ਤਿਕੁਨੀਆ ਹਿੰਸਾ ਐਫ.ਆਈ.ਆਰ. ਦੇ ਸੰਬੰਧ 'ਚ ਪੁਲਿਸ ਸਟੇਸ਼ਨ ਤੋਂ ਉਨ੍ਹਾਂ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ |
ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)-ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਨ. ਐਚ. ਆਰ. ਸੀ.) ਦੇ 28ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਬੋਧਨ ਕਰਦਿਆਂ ਮਨੁੱਖੀ ਅਧਿਕਾਰ ਨੂੰ ਸਿਆਸੀ ਫ਼ਾਇਦੇ ਤੇ ਨੁਕਸਾਨ ਦੇ ਨਜ਼ਰੀਏ ਨਾਲ ਵੇਖਣ ਵਾਲਿਆਂ 'ਤੇ ...
ਨਵੀਂ ਦਿੱਲੀ, 12 ਅਕਤੂਬਰ (ਏਜੰਸੀ)- ਦੇਸ਼ ਦੇ ਕਈ ਸੂਬਿਆਂ ਨੇ ਕੋਲੇ ਦੀ ਕਮੀ ਦੇ ਚਲਦਿਆਂ ਬਿਜਲੀ ਸੰਕਟ ਦੀ ਗੱਲ ਕਹੀ ਹੈ | ਕਈ ਸੂਬਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਲੇ ਦਾ ਬਹੁਤ ਘੱਟ ਸਟਾਕ ਬਚਿਆ ਹੈ | ਅਜਿਹੇ 'ਚ ਕੋਲਾ ਆਧਾਰਿਤ ਥਰਮਲ ਪਾਵਰ ਪਲਾਂਟ ਲਈ ਸਪਲਾਈ ਨੂੰ ...
ਚੰਡੀਗੜ੍ਹ, 12 ਅਕਤੂਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਕਾਂਗਰਸ ਹਾਈਕਮਾਨ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਲਈ ਦਿੱਲੀ ਬੁਲਾਇਆ ਗਿਆ ਹੈ, ਜਿਥੇ ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੰਗਠਨ ਵਿਸਥਾਰ ਸੰਬੰਧੀ ਪੰਜਾਬ ਕਾਂਗਰਸ ...
• 7260 ਕੁਇੰਟਲ ਝੋਨਾ ਤੇ 7 ਟਰੱਕ ਜ਼ਬਤ • ਪੁਲਿਸ ਟੀਮਾਂ ਵਲੋਂ 1500 ਤੋਂ ਵੱਧ ਟਰੱਕਾਂ ਦੀ ਜਾਂਚ
ਚੰਡੀਗੜ੍ਹ, 12 ਅਕਤੂਬਰ (ਅਜੀਤ ਬਿਊਰੋ)-ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ਾਂ 'ਤੇ, ਪੰਜਾਬ ਪੁਲਿਸ ਨੇ ਦੂਜੇ ਸੂਬਿਆਂ ਤੋਂ ਝੋਨੇ ਦੀ ਗੈਰ-ਕਾਨੂੰਨੀ ...
ਚੰਡੀਗੜ੍ਹ/ਪੰਚਕੂਲਾ, 12 ਅਕਤੂਬਰ (ਰਾਮ ਸਿੰਘ ਬਰਾੜ, ਕਪਿਲ)-ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਵਲੋਂ ਰਣਜੀਤ ਹੱਤਿਆ ਮਾਮਲੇ 'ਚ ਅੱਜ ਆਪਣਾ ਫ਼ੈਸਲਾ ਰਾਖਵਾਂ ਰੱਖਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 18 ਅਕਤੂਬਰ ਨੂੰ ਫ਼ੈਸਲਾ ਸੁਣਾਉਣ ਦਾ ਨਿਰਣਾ ...
ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸਰਕਾਰ ਬਿਜਲੀ ਉਤਪਾਦਨ ਲਈ ਕੋਲੇ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ ਅਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਲਦ ਹੀ ਕੋਲੇ ਦੀ ਰੋਜ਼ਾਨਾ ਸਪਲਾਈ ਨੂੰ ...
ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਕੇਂਦਰੀ ਮੰਤਰੀ ਮੰਡਲ ਨੇ ਸ਼ਹਿਰੀ ਪਰਿਵਰਤਨ ਤੇ ਕਾਇਆ ਕਲਪ ਲਈ ਅਟਲ ਮਿਸ਼ਨ ਅਮਰੁਤ 2.0 ਨੂੰ 2025-26 ਤੱਕ ਲਈ ਮਨਜ਼ੂਰੀ ਪ੍ਰਦਾਨ ਕਰ ਦਿੱਤੀ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ...
ਨਵੀਂ ਦਿੱਲੀ, 12 ਅਕਤੂਬਰ (ਪੀ. ਟੀ. ਆਈ.)- ਕੇਂਦਰ ਸਰਕਾਰ ਨੇ ਫਾਸਫੈਟਿਕ ਅਤੇ ਪੋਟਾਸਿਕ (ਪੀ. ਐਂਡ ਕੇ.) ਖਾਦਾਂ 'ਤੇ 28,655 ਕਰੋੜ ਰੁਪਏ ਦੀ ਸ਼ੁੱਧ ਸਬਸਿਡੀ ਦਾ ਐਲਾਨ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਨੂੰ ਹਾੜ੍ਹੀ ਦੀ ਬਿਜਾਈ ਦੇ ਸੀਜ਼ਨ ਦੌਰਾਨ ...
ਨਵੀਂ ਦਿੱਲੀ, 12 ਅਕਤੂਬਰ (ਏਜੰਸੀ)-ਸਾਬਕਾ ਸੂਚਨਾ ਤੇ ਪ੍ਰਸਾਰਨ ਸਕੱਤਰ ਅਮਿਤ ਖਰੇ ਨੂੰ ਪ੍ਰਧਾਨ ਮੰਤਰੀ ਦਾ ਨਵਾਂ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਮੰਤਰੀ ਮੰਡਲ ਦੀ ਨਿਯੁਕਤੀਆਂ ਸੰਬੰਧੀ ਕਮੇਟੀ ਨੇ 1985 ਬੈਚ ਅਤੇ ਬਿਹਾਰ-ਝਾਰਖੰਡ ਕਾਡਰ ਦੇ ਸੇਵਾਮੁਕਤ ਆਈ. ਏ. ਐਸ. ...
ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)-ਲਖੀਮਪੁਰ ਖੀਰੀ 'ਚ ਜਾਨਾਂ ਗਵਾਉਣ ਵਾਲੇ 4 ਕਿਸਾਨਾਂ ਤੇ ਇਕ ਪੱਤਰਕਾਰ ਦੀ ਅੰਤਿਮ ਅਰਦਾਸ ਨਮਿਤ ਹੋਏ ਸ਼ਰਧਾਂਜਲੀ ਸਮਾਗਮ 'ਚ ਹਾਜ਼ਰੀ ਭਰਦੇ ਹੋਏ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਕਿ ...
ਨਵੀਂ ਦਿੱਲੀ, (ਯੂ.ਐਨ.ਆਈ.)-ਭਾਰਤੀ ਜਨਤਾ ਪਾਰਟੀ ਨੇ ਕਾਂਗਰਸ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਲਖੀਮਪੁਰ ਖੀਰੀ ਹਿੰਸਾ 'ਤੇ ਰਾਜਨੀਤੀ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਇਸ ਮੰਦਭਾਗੀ ਘਟਨਾ ਜ਼ਰੀਏ ਵੋਟਾਂ ਲੈਣ ਲਈ ਸਿਆਸੀ ਏਜੰਡਾ ਅੱਗੇ ਵਧਾ ਰਹੀ ਹੈ | ਭਾਜਪਾ ...
ਲਖੀਮਪੁਰ ਖੀਰੀ, 12 ਅਕਤੂਬਰ (ਯੂ.ਐਨ.ਆਈ.)-ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੀ ਅੰਤਿਮ ਅਰਦਾਸ ਨਮਿਤ ਸਮਾਗਮ 'ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਕੁਮਾਰ ਮਿਸ਼ਰਾ ਨੂੰ ਬਰਖ਼ਾਸਤ ਕਰਨ ਦੀ ਮੰਗ ਨੂੰ ਦੁਹਰਾਉਂਦਿਆਂ ...
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਲਖੀਮਪੁਰ ਖੀਰੀ ਘਟਨਾ 'ਚ ਮਾਰੇ ਗਏ ਪੱਤਰਕਾਰ ਰਮਨ ਕਸ਼ਯਪ ਦੇ ਪਿਤਾ ਰਾਮ ਦੁਲਾਰਾ ਅਤੇ ਭਰਾ ਪਵਨ ਕਸ਼ਯਪ ਨੇ 'ਅਜੀਤ' ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦੇ ਹੋਏ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ...
ਲਖੀਮਪੁਰ ਖੀਰੀ, 12 ਅਕਤੂਬਰ (ਯੂ. ਐਨ. ਆਈ.)-ਲਖੀਮਪੁਰ ਖੀਰੀ ਵਿਖੇ ਕਿਸਾਨਾਂ ਦੇ ਅੰਤਿਮ ਅਰਦਾਸ ਸਮਾਗਮ 'ਚ ਸ਼ਿਰਕਤ ਕਰਨ ਪੁੱਜੀ ਕਾਂਗਰਸ ਦੀ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਨੂੰ ਸੰਯੁਕਤ ਕਿਸਾਨ ਮੋਰਚਾ ਨੇ ਸਮਾਗਮ ਮੌਕੇ ਸੰਬੋਧਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ...
ਲਖੀਮਪੁਰ ਖੀਰੀ (ਯੂ.ਪੀ.), 12 ਅਕਤੂਬਰ (ਪੀ.ਟੀ.ਆਈ.)-ਲਖੀਮਪੁਰ ਖੀਰੀ ਹਿੰਸਾ ਮਾਮਲੇ 'ਚ ਉੱਤਰ ਪ੍ਰਦੇਸ਼ ਪੁਲਿਸ ਵਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁੱਛਗਿੱਛ ਲਈ ਅਪਰਾਧ ਸ਼ਾਖਾ ਦੇ ਦਫ਼ਤਰ ਲਿਆਂਦਾ ਗਿਆ | ਮਾਮਲੇ ਦੀ ਜਾਂਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX