ਅੰਮ੍ਰਿਤਸਰ, 12 ਅਕੂਤਬਰ (ਰੇਸ਼ਮ ਸਿੰਘ)-ਥਾਣਾ ਬੀ ਡਵੀਜ਼ਨ ਦੇ ਨੇੜੇ ਹੀ ਹਥਿਆਰਬੰਦ ਲੁਟੇਰਿਆਂ ਵਲੋਂ ਮਨੀਚੇਂਜਰ ਦੀ ਦੁਕਾਨ ਤੋਂ ਕਰੀਬ ਸਾਢੇ 8 ਲੱਖ ਨਕਦੀ ਸਮੇਤ 10 ਲੱਖ ਦੀ ਲੁੱਟ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਲੁੱਟ ਦੇ ਮੁੱਖ ਸੂਤਰਧਾਰ 'ਮਾਹੀਆ' ਦੇ ਜੀਜੇ ਸਮੇਤ 4 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਨ੍ਹਾਂ ਪਾਸੋਂ ਪੁਲਿਸ ਨੇ ਇਕ ਪਿਸਤੌਲ ਸਣੇ 5 ਜਿੰਦਾ ਰੌਂਦ ਮੈਗਜੀਨ ਤੇ 90 ਹਜ਼ਾਰ ਦੀ ਭਾਰਤੀ ਕੰਰਸੀ ਤੇ 100 ਯੂ. ਕੇ. ਪੌਂਡ ਵੀ ਬਰਾਮਦ ਕੀਤੇ ਹਨ। ਇਸ ਮਾਮਲੇ 'ਚ ਮੁੱਖ ਕਥਿਤ ਦੋਸ਼ੀ 'ਮਾਹੀਆ' ਹਾਲੇ ਪੁਲਿਸ ਦੇ ਅੜਿਕੇ ਨਹੀਂ ਆਇਆ, ਜਿਸ ਦੀ ਗ੍ਰਿਫ਼ਤਾਰੀ ਉਪਰੰਤ ਹੋਰ ਨਕਦੀ ਤੇ ਸਾਮਾਨ ਆਦਿ ਬਰਾਮਦ ਹੋਣ ਦੀ ਸੰਭਾਵਨਾ ਹੈ । ਇਹ ਖੁਲਾਸਾ ਅੱਜ ਇਥੇ ਪੁਲਿਸ ਲਾਈਨ ਵਿਖੇ ਕਰਵਾਏ ਪੱਤਰਕਾਰ ਸੰਮੇਲਨ 'ਚ ਡੀ. ਸੀ. ਪੀ. (ਡੀ) ਮੁਖਵਿੰਦਰ ਸਿੰਘ ਭੁੱਲਰ ਨੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਅਨਸਰਾਂ ਦੀ ਸ਼ਨਾਖਤ ਸ਼ਮਸ਼ੇਰ ਸਿੰਘ ਉਰਫ ਸ਼ੈਰੀ ਵਾਸੀ ਨਿਊ ਜਵਾਹਰ ਨਗਰ ਮਹਿਤਾ ਰੋਡ, ਧਰਮਬੀਰ ਸਿੰਘ ਉਰਫ ਗਗਨਦੀਪ ਉਰਫ ਹੱਡੀ ਵਾਸੀ ਗਲੀ ਨੰਬਰ 2 ਮਹਿਤਾ ਰੋਡ, ਕਿਸ਼ਨਜੀਤ ਸਿੰਘ ਉਰਫ ਕਿਸ਼ਨ ਵਾਸੀ ਗਲੀ ਨੰਬਰ 6 ਮਕਬੂਲਪੁਰਾ, ਜਤਿੰਦਰ ਲਾਲ ਵਾਸੀ ਪਿੰਡ ਕਾਦਰਾਬਾਦ ਕੱਥੂਨੰਗਲ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦਾ ਕਥਿਤ ਸੂਤਰਧਾਰ ਗੁਰਪ੍ਰੀਤ ਸਿੰਘ ਉਰਫ ਕਾਕਾ ਮਾਹੀਆ ਵਾਸੀ ਗਲੀ ਨੰਬਰ 9 ਮਕਬੂਲਪੁਰਾ ਤੋਂ ਇਲਾਵਾ ਅਨਵਰ ਸਿੰਘ ਉਰਫ ਜੱਬੂ ਵਾਸੀ ਮਕਾਨ ਨੰਬਰ ਵਾਸੀ ਮਹਿਤਾ ਰੋਡ 'ਤੇ ਦੋ ਹੋਰਾਂ ਟਸ਼ਨ, ਹਨੀ ਦੀ ਵੀ ਸ਼ਮੂਲੀਅਤ ਸਾਹਮਣੇ ਆਈ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਮਾਹੀਆ ਦੁਕਾਨ ਦਾ ਪੁਰਾਣਾ ਭੇਤੀ ਸੀ ਜੋ ਦੁਕਾਨ 'ਤੇ ਅਕਸਰ ਜਾਂਦਾ ਰਹਿੰਦਾ ਸੀ, ਲੁਟੇਰਿਆਂ ਨੇ ਵੱਖ-ਵੱਖ ਥਾਵਾਂ ਤੋਂ ਹੋਰ ਮਨੀ ਚੇਂਜਰਾਂ ਤੋਂ ਵੀ ਵਿਦੇਸ਼ੀ ਕਰੰਸੀ ਤਬਦੀਲ ਕਰਵਾਈ ਸੀ, ਇਨ੍ਹਾਂ ਲੁੱਟ ਉਪਰੰਤ ਆਪਣੇ ਜੀਜੇ ਦੇ ਘਰ ਪਨਾਹ ਲਈ ਸੀ ਤੇ ਲੁੱਟ ਦੀ ਰਕਮ ਦੀ ਵੰਡ ਉਥੇ ਕੀਤੀ ਸੀ। ਇਸ ਮੌਕੇ ਏ. ਡੀ. ਸੀ. ਪੀ. ਹਰਪਾਲ ਸਿੰਘ ਰੰਧਾਵਾ, ਏ. ਡੀ. ਸੀ. ਪੀ. ਜੁਗਰਾਜ ਸਿੰਘ , ਪੀ. ਪੀ. ਐਸ. ਅਧਿਕਾਰੀ ਸਰਵਰਜੀਤ ਸਿੰਘ ਆਦਿ ਹਾਜ਼ਰ ਸਨ ।
ਹਿਸਾਬ 'ਚ ਮਾਰ ਖਾ ਗਏ ਲੁਟੇਰੇ ਦੁਕਾਨਦਾਰ ਨੇ ਲਿਖਵਾਏ ਸਾਢੇ ਅੱਠ ਲੱਖ
ਲੁਟੇਰਿਆਂ ਪੁਲਿਸ ਕੋਲ ਕੀਤੇ ਇੰਕਸ਼ਾਫ 'ਚ ਢਾਈ ਲੱਖ ਲੁੱਟੇ ਜਾਣਾ ਹੀ ਮੰਨਿਆ, ਦੁੂਜੇ ਪਾਸ ਥਾਣੇ ਦੇ ਕੁਝ ਗਜ਼ ਦੂਰੀ 'ਤੇ ਹੋਈ ਲੁੱਟ ਦੇ ਇਸ ਚਰਚਿਤ ਮਾਮਲੇ 'ਚ ਲੁਟੇਰੇ ਹਿਸਾਬ 'ਚ ਮਾਰ ਖਾ ਗਏ ਜਿਨ੍ਹਾਂ ਜਦੋਂ ਰਕਮ ਦੀ ਗਿਣਤੀ ਕੀਤੀ ਤਾਂ ਉਨ੍ਹਾਂ ਮੁਤਾਬਕ ਇਹ ਕੁਲ ਢਾਈ ਲੱਖ ਦੇ ਕਰੀਬ ਹੀ ਨਿਕਲੀ। ਜਦੋਂ ਕਿ ਦੁਕਾਨਦਾਰ ਨੇ ਪੁਲਿਸ ਨੂੰ ਦੱਸਿਆ ਸੀ ਕਿ ਕਿ ਸਾਢੇ ਅੱਠ ਲੱਖ ਭਾਰਤੀ ਕੰਰਸੀ ਦੀ ਨਕਦੀ ਤੋਂ ਇਲਾਵਾ ਵਿਦੇਸ਼ੀ ਕਰੰਸੀ ਤੇ ਸੋਨੇ ਦੀ ਚੈਨ ਸਮੇਤ 10 ਲੱਖ ਦੇ ਸਾਮਾਨ ਦੀ ਲੁੱਟ ਹੋਈ ਹੈ। ਦੂਜੇ ਪਾਸੇ ਅੱਜ ਪੱਤਰਕਾਰ ਸੰਮੇਲਨ 'ਚ ਡੀ. ਸੀ. ਪੀ. ਸ: ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਇਨ੍ਹਾਂ ਇਹ ਇੰਕਸ਼ਾਫ ਕੀਤਾ ਉਨ੍ਹਾਂ ਢਾਈ ਲੱਖ ਹੀ ਲੁੱਟਿਆ ਅਤੇ ਵੰਡਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਪਰਦਾ ਮੁਖ ਕਥਿਤ ਦੋਸ਼ੀ ਮਾਹੀਆ ਦੀ ਗ੍ਰਿਫਤਾਰੀ ਉਪਰੰਤ ਹੀ ਹੋ ਸਕੇਗਾ ਕਿ ਅਸਲ 'ਚ ਕਿੰਨੀ ਰਕਮ ਲੁੱਟੀ ਗਈ ਸੀ ।
ਅੰਮਿ੍ਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸਰਗਰਮ ਹੋਏ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਹੋਟਲਾਂ, ਹਸਪਤਾਲਾਂ, ਏਟੀਐਮ, ਮੋਬਾਈਲ ਟਾਵਰ, ਜਿੰਮ ਤੇ ਵੱਖ-ਵੱਖ ਤਰ੍ਹਾਂ ਦੀਆਂ ...
ਰਾਜਾਸਾਂਸੀ, 12 ਅਕਤੂਬਰ (ਹਰਦੀਪ ਸਿੰਘ ਖੀਵਾ)-ਅਜਨਾਲਾ ਅੰਮਿ੍ਤਸਰ ਮੁੱਖ ਰੋਡ ਕਸਬਾ ਮੀਰਾਂਕੋਟ ਵਿਖੇ ਨਜ਼ਦੀਕ ਰਿਲਾਇੰਸ ਮਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਖ-ਵੱਖ ਬਾਲਕ ਜਥੇਬੰਦੀਆਂ ਵਲੋਂ ਵਿਸ਼ਾਲ ਇਕੱਠ ਕਰਕੇ ਯੂ. ਪੀ. 'ਚ ਆਪਣੇ ਹੱਕਾਂ ਲਈ ...
ਅੰਮਿ੍ਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਕਿਸਾਨ ਜਥੇਬੰਦੀਆਂ ਵਲੋਂ ਸੰਘਰਸ਼ੀ ਅਖਾੜਿਆਂ 'ਚ ਲਖੀਮਪੁਰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਹਿੱਤ ਅੱਜ ਦੇਸ਼ ਭਰ ਵਿਚ ਮਨਾਏ ਗਏ 'ਸ਼ਹੀਦ ਕਿਸਾਨ ਦਿਵਸ' ਦੇ ਤਹਿਤ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਹੋਰ ...
ਅੰਮਿ੍ਤਸਰ, 12 ਅਕਤੂਬਰ (ਰਾਜੇਸ਼ ਕੁਮਾਰ ਸ਼ਰਮਾ)-ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਚੁੱਕਿਆ ਹੈ ਤੇ ਬਾਜ਼ਾਰਾਂ 'ਚ ਵੀ ਰੌਣਕਾਂ ਵੱੱਧ ਗਈਆਂ ਹਨ, ਜਿਸਨੂੰ ਲੈ ਕੇ ਵਪਾਰੀਆਂ ਦੇ ਚਿਹਰਿਆਂ 'ਤੇ ਵੀ ਰੌਣਕ ਸਾਫ਼ ਦੇਖਣ ਨੂੰ ਮਿਲ ਰਹੀ ਹੈ, ਉਨ੍ਹਾਂ ਨੂੰ ਇਸ ਵਾਰ ਕਾਰੋਬਾਰ 'ਚ ...
ਚਵਿੰਡਾ ਦੇਵੀ, 12 ਅਕਤੂਬਰ (ਸਤਪਾਲ ਸਿੰਘ ਢੱਡੇ)-ਆਮ ਆਦਮੀ ਪਾਰਟੀ ਹਲਕਾ ਮਜੀਠਾ ਤੋਂ ਸ: ਗੁਰਭੇਜ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਕਸਬਾ ਚਵਿੰਡਾ ਦੇਵੀ ਵਿਖੇ ਜੰਮੂ ਕਸ਼ਮੀਰ ਵਿਚ ਗੋਲੀਆਂ ਮਾਰ ਕੇ ਹਿੰਦੂ ਤੇ ਸਿੱਖਾਂ ਦਾ ਕਤਲੇਆਮ ਕਰਨ ਵਿਰੁੱਧ ਕੈਂਡਲ ਮਾਰਚ ਕੀਤਾ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸਾਬਕਾ ਹਜ਼ੂਰੀ ਰਾਗੀ ਤੇ ਸੰਨ੍ਹ 1984 ਦੇ ਸਾਕਾ ਨੀਲਾ ਤਾਰਾ ਸਮੇਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਂਦੇ ਰਹੇ ਭਾਈ ਸੁਰਿੰਦਰ ਸਿੰਘ ਜੋਧਪੂਰੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ...
ਅੰਮਿ੍ਤਸਰ, 12 ਅਕਤੂਬਰ (ਰੇਸ਼ਮ ਸਿੰਘ)-ਨਸ਼ਿਆਂ ਦੀ ਪੂਰਤੀ ਲਈ ਲੁੱਟਾਂ ਖੋਹਾਂ ਕਰਨ ਵਾਲੇ 2 ਨੌਜਵਾਨਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਪਾਸੋਂ ਲੁੱਟਾਂ ਖੋਹਾਂ 'ਚ ਗੋਲੀਆਂ ਚਲਾਉਣ ਲਈ ਵਰਤਿਆ ਜਾਂਦਾ ਪਿਸਤੌਲ ਤੇ ਇਕ ਮੋਟਰਸਾਈਕਲ ਵੀ ਬਰਾਮਦ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਉੱਤਰ ਪ੍ਰਦੇਸ਼ ਦੇ ਲਖੀਮਪੁਰ 'ਚ ਸ਼ਹੀਦ ਕੀਤੇ ਕਿਸਾਨਾਂ ਨੂੰ ਅੱਜ ਹੋਲੀ ਸਿਟੀ ਅੰਮਿ੍ਤਸਰ ਦੇ ਵਾਸੀਆਂ ਵਲੋਂ ਕੈਂਡਲ ਮਾਰਚ ਕੱਢਕੇ ਸ਼ਰਧਾਂਜਲੀ ਭੇਟ ਕੀਤੀ ਗਈ | ਹੋਲੀ ਸਿਟੀ ਫਾਰਮਰਜ਼ ਗਰੁੱਪ ਦੀ ਅਗਵਾਈ ਹੇਠ ...
ਅੰਮਿ੍ਤਸਰ, 12 ਅਕਤੂਬਰ (ਰੇਸ਼ਮ ਸਿੰਘ)-ਡਾਕਟਰਾਂ ਤੇ ਸਿਹਤ ਕਾਮਿਆਂ ਦੀ ਕਮੀਂ ਨਾਲ ਜੂਝ ਰਹੇ ਜਲਿ੍ਹਆਂਵਾਲਾ ਬਾਗ ਸਿਵਲ ਹਸਪਤਾਲ 'ਚ ਸਟਾਫ਼ ਦੀ ਕਮੀਂ ਜਲਦ ਹੀ ਪੂਰੀ ਕਰ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਉਪ ਮੁੱਖ ਮੰਤਰੀ ਵਲੋਂ ਅੱਜ ਹਸਪਤਾਲ ਦਾ ...
ਜਲੰਧਰ, 12 ਅਕਤੂਬਰ (ਸ਼ਿਵ)-ਤਿਉਹਾਰੀ ਸੀਜ਼ਨ ਵਿਚ ਜੀ. ਐੱਸ. ਟੀ. ਮੋਬਾਈਲ ਵਿੰਗ ਨੇ ਕਾਰਵਾਈ ਕਰਦੇ ਹੋਏ ਅੰਮਿ੍ਤਸਰ ਏਅਰਪੋਰਟ ਦੀ ਇਕ ਫਲਾਈਟ ਤੋਂ ਜੀ. ਐੱਸ. ਟੀ. ਕਰ ਦੇ ਘੱਟ ਜਮ੍ਹਾਂ ਹੋਣ ਦੇ ਖ਼ਦਸ਼ੇ ਕਰਕੇ 1.75 ਕਰੋੜ ਦੀ ਕੀਮਤ ਦੇ ਦੱਸੇ ਜਾਣ ਵਾਲੇ ਸੋਨੇ ਦੇ ਗਹਿਣੇ ਆਪਣੇ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਲਹਿੰਦੇ ਪੰਜਾਬ ਅਤੇ ਸੂਬਾ ਸਿੰਧ ਦੀ ਹੱਦ 'ਤੇ ਆਬਾਦ ਜ਼ਿਲ੍ਹਾ ਸਾਦਿਕਾਬਾਦ ਦੇ ਮਾਹੀ ਚੌਕ ਵਿਖੇ ਇਕ ਪੈਟਰੋਲ ਪੰਪ 'ਚ ਲੁੱਟਮਾਰ ਕਰਨ ਪਹੁੰਚੇ ਅੰਧਰ ਗੈਂਗ ਦੇ ਲੁਟੇਰਿਆਂ ਨੇ ਪੰਪ ਦੇ ਸਾਹਮਣੇ ਗੋਲੀਬਾਰੀ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁ: ਤਪੋ ਅਸਥਾਨ ਸੰਤ ਬਾਬਾ ਭੂਰੀ ਵਾਲੇ ਤਰਨ ਤਾਰਨ ਰੋਡ ਵਿਖੇ ਕਰਵਾਏ ਗਏ ਗੁਰਮਿਤ ਸਮਾਗਮ 'ਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਭਾਈ ਰਜਿੰਦਰ ਸਿੰਘ ਮਹਿਤਾ, ਸੰਤ ...
ਅੰਮਿ੍ਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਬਲੋਚਿਸਤਾਨ ਸੂਬੇ 'ਚ ਹੋਏ ਬੰਬ ਧਮਾਕੇ 'ਚ ਇਕ 35 ਸਾਲਾ ਪਾਕਿਸਤਾਨੀ ਪੱਤਰਕਾਰ ਸ਼ਾਹਿਦ ਜ਼ੇਹਰੀ ਦੀ ਮੌਤ ਹੋ ਗਈ ਹੈ | ਬਲੋਚਿਸਤਾਨ ਦੇ ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨਾਲ ਸਬੰਧਤ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਵਲੋਂ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨਮਿਤ ਅਕਾਲ ਤਖ਼ਤ ਸਾਹਿਬ ਸਨਮੁੱਖ ਅਰਦਾਸ ਕੀਤੇ ਜਾਣ ਉਪਰੰਤ ਜਥੇਦਾਰ ਅਕਾਲ ਤਖ਼ਤ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਚੱਲ ਰਹੀ ਪਲੇਠੀ ਸੰਸਥਾ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ. ਸੈ. ਸਕੂਲ ਰਾਮਸਰ ਰੋਡ ਦੇ ਵਿਦਿਆਰਥੀਆਂ ਨੇ ਵਿੱਦਿਅਕ ਮੁਕਾਬਲਿਆਂ 'ਚ ...
ਮਾਨਾਂਵਾਲਾ, 12 ਅਕਤੂਬਰ (ਗੁਰਦੀਪ ਸਿੰਘ ਨਾਗੀ)-ਅੰਮਿ੍ਤਸਰ-ਜਲੰਧਰ ਜੀ.ਟੀ. ਰੋਡ 'ਤੇ ਕਸਬਾ ਮਾਨਾਂਵਾਲਾ ਤੋਂ ਮਾਨਾਂਵਾਲਾ ਖੁਰਦ ਨੂੰ ਜਾਂਦੀ ਸੰਪਰਕ ਸੜਕ ਤੋਂ ਲਾਵਾਰਸ ਹਾਲਤ ਵਿਚ ਮੋਟਰਸਾਈਕਲ ਬਰਾਮਦ ਹੋਇਆ | ਜਾਣਕਾਰੀ ਅਨੁਸਾਰ ਮਾਨਾਂਵਾਲਾ ਖੁਰਦ ਨੂੰ ਜਾਂਦੀ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸਮਾਜ ਸੁਧਾਰ ਸੰਸਥਾ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਂਅ ਮੰਗ ਪੱਤਰ ਦੇ ਕੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮਿ੍ਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਤੇ ਸ੍ਰੀ ਹਰਿਮੰਦਰ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਪੰਜਾਬ 'ਚ ਲੱਗੇ ਕਿਸਾਨ ਮੋਰਚਿਆਂ 'ਤੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਟ ਕਰਨ ਦੇ ਸੱਦੇ ਤਹਿਤ ਕਿਰਤੀ ਕਿਸਾਨ ਯੂਨੀਅਨ ਤੇ ਨੌਜਵਾਨ ਕਿਸਾਨ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਲਾਹੌਰ ਸਥਿਤ ਪੰਜਾਬ ਯੂਨੀਵਰਸਿਟੀ ਇੰਸਟੀਚਿਊਟ ਆਫ਼ ਬਿਜ਼ਨਸ ਐਡਮਨਿਸਟ੍ਰੇਸ਼ਨ ਦੀ ਅਲੂਮਨੀ ਐਸੋਸੀਏਸ਼ਨ ਦੇ ਸਾਲਾਨਾ ਸਮਾਗਮ 'ਚ ਬੋਲਦਿਆਂ ਪਾਕਿਸਤਾਨ ਦੇ ਵਿੱਤ ਮੰਤਰੀ ਸ਼ੌਕਤ ਤਾਰੀਨ ਨੇ ਕਿਹਾ ਕਿ ਦੋ ਅਫ਼ਗਾਨ ਯੁੱਧਾਂ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ 'ਚ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਕੀਤੇ ਜਾ ਰਹੇ ਧਰਮ ਪਰਿਵਰਤਨ ਦੇ ਮਾਮਲਿਆਂ 'ਤੇ ਕਾਬੂ ਪਾਉਣ ਲਈ ਅਖਿਲ ਭਾਰਤੀ ਜਨ ਕਲਿਆਣਕਾਰੀ ਪਰਿਸ਼ਦ ਦੇ ਪੰਜਾਬ ਪ੍ਰਧਾਨ ਕਪਿਲ ਅਗਰਵਾਲ ਨੇ ਪਾਕਿ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੇ ਸੇਰੇਨਾ ਹੋਟਲ 'ਤੇ ਜ਼ਬਰਦਸਤ ਅੱਤਵਾਦੀ ਹਮਲੇ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ | ਅਮਰੀਕਾ ਤੇ ਬਿ੍ਟੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਸੇਰੇਨਾ ਹੋਟਲ ਛੱਡਣ ਲਈ ਕਿਹਾ ਹੈ | ਖ਼ੁਫ਼ੀਆ ਜਾਣਕਾਰੀ ਦੇ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਲੰਧਰ ਵਿਖੇ ਸੁਪਰ ਸਪੈਸ਼ਲਿਟੀ ਹਸਪਤਾਲ ਖੋਲ੍ਹਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਸ਼ੋ੍ਰਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ...
ਅੰਮਿ੍ਤਸਰ, 12 ਅਕਤੂਬਰ (ਰੇਸ਼ਮ ਸਿੰਘ)-ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਖ਼ਤੀ ਦਾ ਅਸਰ ਅੰਮਿ੍ਤਸਰ 'ਚ ਵੀ ਦਿਖਾਈ ਦੇ ਰਿਹਾ ਹੈ ਤੇ ਟਰਾਂਸਪੋਰਟ ਵਿਭਾਗ ਦੀ ਸਖ਼ਤੀ ਨਿੱਜੀ ਬੱਸ ਅਪਰੇਟਰਾਂ 'ਤੇ ਦਿਖਾਈ ਦਿੱਤੀ ਹੈ | ਅੱਜ ਇਥੇ ਬਿਨ੍ਹਾਂ ਕਾਗਜਾਂ ...
ਅੰਮਿ੍ਤਸਰ, 12 ਅਕਤੂਬਰ (ਜੱਸ)-ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਜਥੇ ਵਲੋਂ ਅਕਾਲ ਤਖ਼ਤ ਸਕੱਤਰੇਤ ਵਿਖੇ ਕਾਰਜਕਾਰੀ ਜਥੇਦਾਰ ਦੇ ਨਾਮ ਮੰਗ ਪੱਤਰ ਸੌਂਪ ਕੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਨਵਜੋਤ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ 62 ਓਪਨ ਸਟੇਟ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ਅਹਿਮ ਮੱਲਾਂ ਮਾਰੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ...
ਅੰਮਿ੍ਤਸਰ, 12 ਅਕਤੂਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬਧੰਕ ਕਮੇਟੀ ਦੀ ਅਗਵਾਈ ਹੇਠ ਚੱਲ ਰਹੇ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਵਿਖੇ ਅਕਾਦਮਿਕ ਸੈਸ਼ਨ 2021-22 ਦੀ ਆਰੰਭਤਾ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ 'ਚ ...
ਅੰਮਿ੍ਤਸਰ, 12 ਅਕਤੂਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਸਬੰਧੀ 13 ਅਕਤੂਬਰ ਨੂੰ ਕਰਵਾਈ ਜਾ ਰਹੀ ਧਾਰਮਿਕ ਪ੍ਰੀਖਿਆ 'ਚ ਦੀਵਾਨ ਅਧੀਨ ਚੱਲ ਰਹੇ ਸਮੂਹ ਸ੍ਰੀ ਗੁਰੂ ...
ਸੁਲਤਾਨਵਿੰਡ, 12 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਪਰ ਭਾਜਪਾ ਵਰਕਰਾਂ ਨੇ ਗੱਡੀ ਚੜ੍ਹਾ ਦਿੱਤੀ ਜਿਸ 'ਚ ਪੱਤਰਕਾਰ ਤੇ ਕਿਸਾਨ ਜ਼ਖ਼ਮੀ ਹੋਣ ਤੋਂ ...
ਅੰਮਿ੍ਤਸਰ, 12 ਅਕਤੂਬਰ (ਰੇਸ਼ਮ ਸਿੰਘ)-ਕੋਵਿਡ ਦੌਰਾਨ ਪੈਰਾਮੈਡੀਕਲ ਸਟਾਫ਼ ਜਿਨ੍ਹਾਂ ਨੇ ਪਹਿਲੀ ਤੇ ਦੂਜੀ ਲਹਿਰ 'ਚ ਸਰਕਾਰ ਦਾ ਸਾਥ ਦਿੱਤਾ, ਨੂੰ ਨੌਕਰੀ ਤੋਂ ਕੱਢ ਦਿੱਤੇ ਜਾਣ ਕਾਰਨ ਬੇਰੋਰਜ਼ਗਾਰ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਸਟਾਫ ਨੇ ਅੱਜ ਇਥੇ ਡਿਪਟੀ ...
ਅੰਮਿ੍ਤਸਰ, 12 ਅਕਤੂਬਰ (ਹਰਮਿੰਦਰ ਸਿੰਘ)-ਕੇਂਦਰ ਸਰਕਾਰ ਵਲੋਂ ਗੁਰੂ ਨਗਰੀ ਅੰਮਿ੍ਤਸਰ ਨੂੰ ਸਮਾਰਟ ਸਿਟੀ ਦੀ ਸੂਚੀ 'ਚ ਸ਼ਾਮਿਲ ਕੀਤਾ ਗਿਆ ਹੈ, ਇਸ ਸੂਚੀ ਵਿਚ ਸ਼ਾਮਿਲ ਹੋਣ ਤੋਂ ਬਾਅਦ ਸ਼ਹਿਰ ਨੂੰ ਇਸ ਪ੍ਰੋਜੈਕਟ ਤਹਿਤ ਗ੍ਰਾਂਟਾਂ ਦੇ ਵੱਡੇ ਗੱਫੇ ਪ੍ਰਾਪਤ ਹੋਏ ਹਨ ...
ਅੰਮਿ੍ਤਸਰ, 12 ਅਕਤੂਬਰ (ਗਗਨਦੀਪ ਸ਼ਰਮਾ)-ਸ਼ਹਿਜ਼ਾਦਾ ਨੰਦ ਕਾਲਜ, ਗਰੀਨ ਐਵੀਨਿਊ 'ਚ ਪਿ੍ੰ: ਡਾ: ਹਰਬਿੰਦਰ ਕੌਰ ਦੀ ਅਗਵਾਈ ਤੇ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੁਸ਼ਮਾ ਮਹਿਰਾ ਦੀ ਰਹਿਨੁਮਾਈ ਹੇਠ ਕਰਵਾਈ ਗਈ ਦੋ ਰੋਜ਼ਾ ਟੈਲੇਂਟ ਹੰਟ ਪ੍ਰਤੀਯੋਗਿਤਾ ਅੱਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX