ਜੰਡਿਆਲਾ ਗੁਰੂ, 12 ਅਕਤੂਬਰ (ਪ੍ਰਮਿੰਦਰ ਸਿੰਘ ਜੋਸਨ)-ਸੰਯੁਕਤ ਮੋਰਚੇ ਦੇ ਸੱਦੇ 'ਤੇ ਲਖ਼ਮੀਪੁਰ ਖੀਰੀ (ਯੂ. ਪੀ.) ਵਿਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਭਾਜਪਾ ਦੇ ਮੰਤਰੀ ਦੇ ਪੁੱਤਰ ਵਲੋਂ ਗੱਡੀਆਂ ਹੇਠ ਦਰੜ ਕੇ ਸ਼ਹੀਦ ਕੀਤੇ ਕਿਸਾਨਾਂ ਗੁਰਵਿੰਦਰ ਸਿੰਘ ਜ਼ਿਲ੍ਹਾ ਬਹਿਰਾਈਚਪੁਰ, ਦਲਜੀਤ ਸਿੰਘ ਜ਼ਿਲ੍ਹਾ ਬਹਿਰਾਈਚਪੁਰ, ਨਛੱਤਰ ਸਿੰਘ ਜ਼ਿਲ੍ਹਾ ਲਖੀਮਪੁਰ ਖੀਰੀ, ਲਵਪ੍ਰੀਤ ਸਿੰਘ ਜ਼ਿਲ੍ਹਾ ਲਖੀਮਪੁਰ ਖੀਰੀ, ਪੱਤਰਕਾਰ ਰਮਨ ਕਸ਼ਿਅਪ ਜ਼ਿਲ੍ਹਾ ਲਖੀਮਪੁਰ ਖੀਰੀ ਨੂੰ ਟੋਲ ਪਲਾਜ਼ਾ ਨਿੱਜਰਪੁਰਾ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ । ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ, ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ, ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ ਇਹ ਜਾਬਰ ਹਕੂਮਤਾਂ ਜਿੰਨਾ ਮਰਜ਼ੀ ਕਿਸਾਨਾਂ 'ਤੇ ਜਬਰ ਢਾਹ ਲੈਣ ਪਰ ਕਿਸਾਨ ਦੇਸ਼ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲੇ ਹਨ ਤੇ ਲੋਕਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਆਪਣਾ ਅੰਦੋਲਨ ਹਰ ਹਾਲਤ ਵਿਚ ਜਾਰੀ ਰੱਖਣਗੇ। ਇਸ ਮੌਕੇ ਭਾਜਪਾ ਆਗੂਆਂ ਦੇ ਪੁਤਲੇ ਸਾੜੇ ਗਏ ਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਰਮੇਸ਼ ਜਾਧਵ, ਫੋਕਲੋਰ ਰਿਸਰਚ ਅਕੈਡਮੀ, ਗੱਜਣ ਸਿੰਘ ਸਰਪੰਚ,ਅੰਗਰੇਜ਼ ਸਿੰਘ, ਮਿਲਖਾ ਸਿੰਘ, ਰਾਜਪਾਲ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ ਬਾਘਾ, ਗੁਰਸਾਹਿਬ ਸਿੰਘ ਚਾਟੀਵਿੰਡ, ਹਰਦੀਪ ਸਿੰਘ ਝੀਤੇ, ਪਰਮਜੀਤ ਸਿੰਘ ਵਰਪਾਲ, ਕਾਰਜ ਸਿੰਘ ਰਾਮਪੁਰਾ ਪ੍ਰਧਾਨ, ਰਵਿੰਦਰ ਕੌਰ ਅੰਮ੍ਰਿਤਸਰ, ਸ਼ਰਨਜੀਤ ਕੌਰ, ਮਨਜੀਤ ਕੌਰ ਰਾਮਪੁਰਾ, ਕੁਲਵੰਤ ਸਿੰਘ ਰਾਮਪੁਰਾ, ਡਾ: ਸੁਖਮੀਤ ਸਿੰਘ ਅੰਮ੍ਰਿਤਸਰ, ਗੀਤ ਸੰਧੂ ਆਦਿ ਹਾਜ਼ਰ ਸਨ।
ਰਈਆ, 12 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਪੰਜਾਬ ਵਿਚ ਚਰਨਜੀਤ ਸਿੰਘ ਚੰਨੀ ਦੇ ਬਤੌਰ ਮੁੱਖ ਮੰਤਰੀ ਵਜੋਂ ਕਾਰਗੁਜਾਰੀ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ ਤੇ ਲੋਕਾਂ ਨੂੰ ਚੰਨੀ 'ਚ ਪੰਜਾਬ ਦਾ ਉਜਲ ਭਵਿੱਖ ਨਜਰ ਆਉਣ ਲੱਗਾ ਹੈ, ਇਸੇ ਕਰਕੇ ਪੰਜਾਬ ਦੇ ਲੋਕਾਂ ਦਾ ...
ਚੋਗਾਵਾਂ, 12 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਜਮਹੂਰੀ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਵਿਰਸਾ ਸਿੰਘ ਟਪਿਆਲਾ, ਸੀਨੀ: ਆਗੂ ਵਿਸਾਖਾ ਸਿੰਘ ਭੰਗਵਾਂ ਦੀ ਅਗਵਾਈ ਵਿਚ ਅੱਜ ਕਸਬਾ ਚੋਗਾਵਾਂ ਦੇ ਚਾਰੇ ਬਜਾਰਾਂ 'ਚ ਸੈਂਕੜੇ ਕਾਰਕੁਨਾਂ ਨੇ ਲਖੀਮਪੁਰ ਵਿਚ ਸ਼ਹੀਦ ਹੋਏ ...
ਬਾਬਾ ਬਕਾਲਾ ਸਾਹਿਬ, 12 ਅਕਤੂਬਰ (ਸ਼ੇਲਿੰਦਰਜੀਤ ਸਿੰਘ ਰਾਜਨ)-32 ਕਿਸਾਨ ਜਥੇਬੰਦੀਆਂ ਤੇ ਸੰਯੁਕਤ ਮੋਰਚੇ ਵਲੋਂ ਦਿੱਤੇ ਗਏ ਸੱਦੇ 'ਤੇ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਟਾਂਡਾ ਵਲੋਂ ਦਲਬੀਰ ਸਿੰਘ ਬੇਦਾਦਪੁਰ ਜਥੇਬੰਦਕ ਸਕੱਤਰ ...
ਹਰਸ਼ਾ ਛੀਨਾ, 12 ਅਕਤੂਬਰ (ਕੜਿਆਲ)-ਬੀਤੇ ਦਿਨੀਂ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ ਵਿਚ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਉੱਪਰ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਆਗੂ ਦੇ ਬੇਟੇ ਵਲੋਂ ਗੱਡੀ ਚੜਾ ਕੇ ਸ਼ਹੀਦ ਕੀਤੇ ਕਿਸਾਨਾਂ ਨਮਿਤ ਗੁਰਦੁਆਰਾ ਬਾਬਾ ...
ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪਿੰਡ ਥੋਬਾ ਦੇ ਗਿਰਜਾ ਘਰ 'ਚ ਪਾਦਰੀ ਵਜੋਂ 32 ਸਾਲ ਦੀ ਲੰਮੀ ਸੇਵਾ ਨਿਭਾਉਣ ਵਾਲੇ, ਹਰਿਆਣਾ, ਹਿਮਾਚਲ, ਪੰਜਾਬ ਸੀ. ਐਨ. ਐਨ. ਮਿਸ਼ਨ ਦੇ ਸੈਕਟਰੀ, 1995 'ਚ ਧਾਰਮਿਕ ਮਿਸ਼ਨ ਤੇ ਜਰਮਨ ਵਿਚ ਸੇਵਾ ਨਿਭਾਉਣ ਵਾਲੇ ਪਾਦਰੀ ਰਤਨ ਲਾਲ ...
ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਲੋਂ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਦਿਆਲ ਸਿੰਘ ਗੱਗੜ ਦੀ ਅਗਵਾਈ ਹੇਠ ਪਿੰਡ ਥੋਬਾ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ...
ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੁਸਹਿਰੇ ਵਾਲੇ ਦਿਨ ਆਰਥਿਕ ਗੁਲਾਮੀ ਦਾ ਅੰਤ ਕਰਨ ਲਈ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕਰਨਗੇ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਜ਼ਿਲ੍ਹਾ ਆਗੂ ਦੀਪਕ ਕੁਮਾਰ ਗੱਗੋਮਾਹਲ, ...
ਰਾਮ ਤੀਰਥ, 12 ਅਕਤੂਬਰ (ਧਰਵਿੰਦਰ ਸਿੰਘ ਔਲਖ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਬੰਧਤ ਅੰਮਿ੍ਤਸਰ ਦੇ ਮਸ਼ਹੂਰ ਐਜੂਕੇਸ਼ਨ ਕਾਲਜਾਂ 'ਚ ਮੰਨਿਆ ਜਾਂਦਾ ਸਿਡਾਨਾ ਇੰਸਟੀਚਿਊਟ ਆਫ ਐਜੂਕੇਸ਼ਨ ਇਕ ਵਾਰ ਫਿਰ ਆਪਣਾ ਲੋਹਾ ਮਨਵਾਉਣ ਵਿਚ ਸਫਲ ਹੋਇਆ ਹੈ | ਗੁਰੂ ਨਾਨਕ ਦੇਵ ...
ਮਜੀਠਾ, 12 ਅਕਤੂਬਰ (ਜਗਤਾਰ ਸਿੰਘ ਸਹਿਮੀ)-ਯੂ. ਪੀ. ਲਖੀਮਪੁਰ ਖੀਰੀ ਘਟਨਾ ਦੇ ਸ਼ਹੀਦ ਚਾਰ ਕਿਸਾਨਾ ਜਿਨ੍ਹਾਂ ਵਿਚ ਨਛੱਤਰ ਸਿੰਘ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਦਲਜੀਤ ਸਿੰਘ ਤੇ ਪੱਤਰਕਾਰ ਰਮਨ ਕਸ਼ਯਪ ਸ਼ਾਮਿਲ ਹਨ, ਨਮਿਤ ਗੁਰਦੁਆਰਾ ਭਗਤ ਰਵਿਦਾਸ ਮਜੀਠਾ ਵਿਖੇ ...
ਬੱਚੀਵਿੰਡ, 12 ਅਕਤੂਬਰ (ਬਲਦੇਵ ਸਿੰਘ ਕੰਬੋ)-ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਵਲੋਂ ਪਿੰਡ ਸਾਰੰਗੜਾ ਵਿਖੇ ਧਰਮ ਪ੍ਰਚਾਰ ਕੈਂਪ ਦੀ ਰਸਮੀ ਸ਼ੁਰੂਆਤ ਕੀਤੀ ਗਈ | ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ...
ਗੱਗੋਮਾਹਲ, 12 ਅਕਤੂਬਰ (ਬਲਵਿੰਦਰ ਸਿੰਘ ਸੰਧੂ)-ਪੰਜਾਬ ਰਾਜ ਬਿਜਲੀ ਬੋਰਡ ਦੀ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਰਤਨ ਸਿੰਘ ਘਈ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਕੇਂਦਰ ਸਰਕਾਰ ਵਲੋਂ ਕਿਸਾਨ ਤੇ ਮਜ਼ਦੂਰਾਂ 'ਤੇ ਥੋਪੇ ਗਏ ਲੋਕ ਮਾਰੂ ਬਿੱਲਾਂ ਨੂੰ ਰੱਦ ...
ਬਿਆਸ, 12 ਅਕਤੂਬਰ (ਪਰਮਜੀਤ ਸਿੰਘ ਰੱਖੜਾ)-ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਤਹਿਸੀਲ ਬਾਬਾ ਬਕਾਲਾ ਸਾਹਿਬ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਠੱਠੀਆਂ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸ਼ਾਮਿਲ ਹੋਏ ਪ੍ਰੈਸ ਸਕੱਤਰ ਸੁਲੱਖਣ ਸਿੰਘ, ਜ਼ਿਲ੍ਹਾ ...
ਚੋਗਾਵਾਂ, 12 ਅਕਤੂਬਰ (ਗੁਰਬਿੰਦਰ ਸਿੰਘ ਬਾਗੀ)-ਸ਼੍ਰੋ: ਅਕਾਲੀ ਦਲ ਪਿੰਡ ਭੁੱਲਰ ਦੇ ਵਰਕਰਾਂ ਦੀ ਮੀਟਿੰਗ ਹੋਈ | ਜਿਸ 'ਚ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਹਲਕਾ ਰਾਜਾਸਾਂਸੀ ਤੋਂ ਪਾਰਟੀ ਉਮੀਦਵਾਰ ਵੀਰ ਸਿੰਘ ਲੋਪੋਕੇ ਨੂੰ ਪਿੰਡ ਭੁੱਲਰ ਦੇ ਸੀਨੀ: ਅਕਾਲੀ ਵਰਕਰ ...
ਲੋਪੋਕੇ, 12 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਬੀਤੇ ਦਿਨੀ ਮੋਦੀ ਸਰਕਾਰ ਦੀ ਸ਼ਹਿ 'ਤੇ ਲਖੀਮਪੁਰ ਖੀਰੀ ਵਿਖੇ ਯੋਗੀ ਸਰਕਾਰ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਗੱਡੀ ਚੜਾਕੇ ਕਈ ਕਿਸਾਨ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ ਸਨ, ਦੇ ਦੋਸ਼ੀਆਂ ...
ਮਜੀਠਾ,12 ਅਕਤੂਬਰ (ਮਨਿੰਦਰ ਸਿੰਘ ਸੋਖੀ)-ਦੇਸ਼ ਦੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਵਲੋਂ ਲਖੀਮਪੁਰ ਖੀਰੀ ਵਿਖੇ ਸ਼ਾਂਤਮਈ ਰੋਸ ਪ੍ਰਗਟਾਵਾ ਕਰ ਰਹੇ ਕਿਸਾਨਾਂ ਨੂੰ ਆਪਣੀ ਗੱਡੀ ਹੇਠਾਂ ਕੁਚਲ ਕੇ ਸ਼ਹੀਦ ਕਰ ਦੇਣ ...
ਅਜਨਾਲਾ, 12 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੇ ਮਜਦੂਰ ਮੁਕਤੀ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਰੋਬਟ ਮਸੀਹ ਪਛੀਆ, ਜੋ ਬਸਪਾ ਹਲਕਾ ਅਜਨਾਲਾ ਇੰਚਾਰਜ ਵੀ ਹਨ, ਦੀ ਪ੍ਰਧਾਨਗੀ ਹੇਠ ਮੋਰਚੇ ਦੇ ਮਹਿਲਾ ਵਿੰਗ ਦੀ ਹੋਈ ਮੀਟਿੰਗ ਦੌਰਾਨ ਮੋਰਚੇ ਵਲੋਂ ਲੜੇ ਗਏ ...
ਜੰਡਿਆਲਾ ਗੁਰੂ, 12 ਅਕਤੂਬਰ (ਰਣਜੀਤ ਸਿੰਘ ਜੋਸਨ)-ਝੋਨੇ ਦੀ ਖ਼ਰੀਦ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਸੈਕਟਰੀ ਮੰਡੀ ਬੋਰਡ ਰਵੀ ਭਗਤ ਨੇ ਖ਼ਰੀਦ ਪ੍ਰਬੰਧਾਂ ਵਿਚ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਇਸ ਵਾਰ ਸਾਡਾ ਟੀਚਾ 170 ਲੱਖ ਮੀਟਿਰਕ ਟਨ ਝੋਨੇ ਦੀ ਖਰੀਦ ਦਾ ...
ਅਜਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਬੀਤੇ ਕੱਲ੍ਹ ਪੁਣਛ ਵਿਖੇ ਅੱਤਵਾਦੀਆਂ ਨਾਲ ਹੋਏ ਇਕ ਮੁਕਾਬਲੇ 'ਚ ਭਾਰਤੀ ਫ਼ੌਜ ਦੇ ਸ਼ਹੀਦ ਹੋਏ ਜਵਾਨਾਂ ਤੇ ਲਖੀਮਪੁਰ ਖੀਰੀ ਵਿਖੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਦੇਣ ਲਈ ਸਵਰਾਜ ਸਪੋਰਟਸ ਕਲੱਬ ...
ਜੈਂਤੀਪੁਰ, 12 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵਲੋਂ ਹਲਕੇ ਦੇ ਪਿੰਡ ਕੋਟਲੀ ਮੱਲੀਆਂ ਤੇ ਕਾਦਰਾਬਾਦ ਵਿਖੇ ਅਕਾਲੀ ਵਰਕਰਾਂ ਨਾਲ ਆਉਂਦੀਆਂ ਵਿਧਾਨ ਸਭਾ ਦੇ ਸਬੰਧ 'ਚ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ...
ਅਟਾਰੀ, 12 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਸੰਗਠਿਤ ਚੈੱਕ ਪੋਸਟ ਅਟਾਰੀ ਵਿਖੇ ਕੰਮ ਕਰਦੇ ਕੁੱਲੀਆਂ ਦੀ ਈ. ਪੀ. ਐਫ. ਦੀ ਰਾਸ਼ੀ 'ਚ ਹੋਏ ਕਥਿਤ ਘਪਲੇ ਨੂੰ ਲੈ ਕੇ ਜਾਂਚ ਸ਼ੁਰੂ ਹੋ ਚੁੱਕੀ ਹੈ | ਇਸ ਸਬੰਧੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਮੁਖੀ ਸਤਨਾਮ ਸਿੰਘ ...
ਅਜਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ 'ਚ ਬੀਤੇ ਕੱਲ੍ਹ ਹੋਈ ਕੈਬਨਿਟ ਦੀ ਮੀਟਿੰਗ ਵਿਚ ਮੇਰਾ ਘਰ ਮੇਰੇ ਨਾਮ ਸਕੀਮ ਦੀ ਸ਼ੁਰੂਆਤ ਕਰਕੇ ਲਾਲ ਲਕੀਰ ਦੇ ਅੰਦਰ ਘਰਾਂ ਦੀ ਮੁਫ਼ਤ ਰਜਿਸਟਰੀ ਕਰਨ ਦਾ ਲਿਆ ...
ਜੇਠੂਵਾਲ, 12 ਅਕਤੂਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਬਲਾਕ ਪੱਧਰੀ ਆਨਲਾਈਨ ਪੇਂਟਿੰਗ ਮੁਕਾਬਲਿਆਂ 'ਚ ਬਲਾਕ ਮਜੀਠਾ 1 ਦੇ ਅਧੀਨ ਦੇ ਪੈਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਲੁੱਧੜ ਦੇ ਪੰਜਵੀਂ ਕਲਾਸ ਦੇ ਵਿਦਿਆਰਥੀ ...
ਰਈਆ, 12 ਅਕਤੂਬਰ (ਸ਼ਰਨਬੀਰ ਸਿੰਘ ਕੰਗ)-ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਸੈਂਕੜੇ ਵਲੰਟੀਅਰਾਂ ਵਲੋਂ ਹਲਕਾ ਇੰਚਾਰਜ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜੰਮੂ ਕਸ਼ਮੀਰ 'ਚ ਦੋ ਅਧਿਆਪਕਾਂ ਦੀ ਕੀਤੀ ਗਈ ਬੇਰਹਿਮੀ ਨਾਲ ਹੱਤਿਆ ਦੇ ਵਿਰੋਧ 'ਚ ਰਈਆ ਵਿਖੇ ...
ਅਜਨਾਲਾ, 12 ਅਕਤੂਬਰ (ਐਸ. ਪ੍ਰਸ਼ੋਤਮ)-ਅੱਜ ਇਥੋਂ ਦੇ ਬਜ਼ਾਰਾਂ 'ਚ ਦੇਰ ਸ਼ਾਮ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਸ਼ਹੀਦ ਕਿਸਾਨ ਦਿਵਸ ਮਨਾਉਂਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪੱਧਰੀ ਆਗੂਆਂ ਸਮੇਤ ...
ਅਟਾਰੀ, 12 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ)-ਨਵੀਂ ਦਿੱਲੀ ਸਥਿਤ ਸਫਦਰਫੰਜ਼ ਹਸਪਤਾਲ 'ਚ ਇਲਾਜ ਕਰਵਾ ਰਹੇ ਇਕ ਅਫ਼ਗਾਨ ਨਾਗਰਿਕ ਦੀ ਮੌਤ ਹੋ ਜਾਣ ਉਪਰੰਤ ਅੱਜ ਉਸਦੀ ਮਿ੍ਤਕ ਦੇਹ ਅਟਾਰੀ-ਵਾਹਗਾ ਸਰਹੱਦ ਰਸਤੇ ਵਾਇਆ ਪਾਕਿਸਤਾਨ ਤੋਂ ਅਫ਼ਗਾਨਿਸਤਾਨ ਲਈ ਰਵਾਨਾ ...
ਲੋਪੋਕੇ, 12 ਅਕਤੂਬਰ (ਗੁਰਵਿੰਦਰ ਸਿੰਘ ਕਲਸੀ)-ਸੰਯੁੁੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਲਖੀਮਪੁਰ ਖੀਰੀ ਦੀ ਘਟਨਾ ਦੇ ਵਿਰੋਧ 'ਚ ਕਸਬਾ ਲੋਪੋਕੇ ਵਿਖੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਹਰਦੀਪ ਸਿੰਘ ਟਪਿਆਲਾ, ਤਰਸੇਮ ਸਿੰਘ ਟਪਿਆਲਾ, ਲਾਭ ਸਿੰਘ ਓਡਰ, ਸੁਖਦੇਵ ਸਿੰਘ ...
ਓਠੀਆਂ, 12 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)-ਲਖੀਮਪੁਰ ਖੀਰੀ ਹਿੰਸਾ 'ਚ ਪਿਛਲੇ ਦਿਨੀਂ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਕਿਸਾਨਾਂ ਦੀ ਯਾਦ ਵਿਚ ਅੱਜ ਤਹਿਸੀਲ ਲੋਪੋਕੇ ਦੇ ਅਧੀਨ ਪੈਂਦੇ ਪਿੰਡ ਖੱਸੂਪੁਰ ਵਿਖੇ ਸਮੂਹ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX