ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)ਜ਼ਿਲ੍ਹਾ ਮੋਗਾ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲਗਾ ਕੇ ਸਾੜਨ ਦੀ ਰਿਵਾਇਤ ਨੂੰ ਤੋੜਨ ਅਤੇ ਕੁਦਰਤ ਨੂੰ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੇ ਸਹਿਯੋਗ ਨਾਲ ਵੱਡਾ ਹੰਭਲਾ ਮਾਰਿਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਟੀਚਾ ਮਿਥਿਆ ਗਿਆ ਹੈ ਕਿ ਇਸ ਸੀਜ਼ਨ ਦੌਰਾਨ 75 ਹਜ਼ਾਰ ਟਨ ਝੋਨੇ ਦੀ ਪਰਾਲੀ ਨੂੰ ਬਾਇਓ ਮਾਸ ਪਲਾਟਾਂ ਨੂੰ ਭੇਜਿਆ ਜਾਵੇਗਾ | ਇਸ ਸਬੰਧੀ ਅੱਜ ਸਥਾਨਕ ਮੀਟਿੰਗ ਹਾਲ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮੋਗਾ ਦੀ ਰਿਪੋਰਟ ਮੁਤਾਬਿਕ ਇਸ ਸੀਜ਼ਨ ਵਿਚ ਜ਼ਿਲ੍ਹਾ ਮੋਗਾ ਵਿਚ 18 ਲੱਖ 786 ਮੀਟਰਿਕ ਟਨ ਪਰਾਲੀ ਨਿਕਲਣ ਦਾ ਅੰਦਾਜ਼ਾ ਹੈ, ਜਿਸ ਵਿਚੋਂ 1 ਲੱਖ 5 ਹਜ਼ਾਰ 400 ਟਨ ਪਰਾਲੀ ਦੀਆਂ ਗੱਠਾਂ ਮਾਰੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਇਸ ਵੇਲੇ ਸਰਕਾਰੀ ਪੱਧਰ 'ਤੇ 20 ਬੇਲਰ ਅਤੇ ਕਸਟਮਰ ਹਾਈਰਿੰਗ ਸੈਂਟਰਾਂ ਕੋਲ 14 ਬੇਲਰ ਮੌਜੂਦ ਹਨ | ਇਕ ਬੇਲਰ ਪੂਰੇ ਸੀਜ਼ਨ ਦੌਰਾਨ 500 ਹੈਕਟੇਅਰ ਰਕਬੇ ਦੀਆਂ ਗੱਠਾਂ ਮਾਰ ਸਕਦਾ ਹੈ | ਇਕ ਹੈਕਟੇਅਰ ਵਿਚੋਂ 62 ਕੁਇੰਟਲ ਪਰਾਲੀ ਨਿਕਲਦੀ ਹੈ | ਇਸ ਤਰ੍ਹਾਂ 34 ਬੇਲਰ 1 ਲੱਖ 5 ਹਜ਼ਾਰ 400 ਟਨ ਪਰਾਲੀ ਦੀਆਂ ਗੱਠਾਂ ਮਾਰਨਗੇ | ਉਨ੍ਹਾਂ ਕਿਹਾ ਕਿ ਤਲਵੰਡੀ ਭਾਈ ਅਤੇ ਬਾਜਾਖਾਨਾ ਸਥਿਤ ਬਾਇਓ ਮਾਸ ਪਲਾਂਟਾਂ ਵਿਚ ਪ੍ਰਤੀ ਪਲਾਂਟ ਕਰਮਵਾਰ 50 ਹਜ਼ਾਰ ਟਨ ਅਤੇ 25 ਹਜ਼ਾਰ ਟਨ ਪਰਾਲੀ ਦੀਆਂ ਗੱਠਾਂ ਭੇਜੀਆਂ ਜਾ ਸਕਦੀਆਂ ਹਨ | ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹਾ ਮੋਗਾ ਵਿਚ ਇਹ ਟੀਚਾ ਪ੍ਰਾਪਤ ਕਰ ਲਿਆ ਜਾਂਦਾ ਹੈ ਤਾਂ ਇਹ ਕੁਦਰਤ ਨੂੰ ਬਚਾਉਣ ਦਾ ਬਹੁਤ ਵੱਡਾ ਕਦਮ ਸਾਬਿਤ ਹੋਵੇਗਾ | ਉਨ੍ਹਾਂ ਇਸ ਕੰਮ ਲਈ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਜੋ ਰਕਬਾ ਪਰਾਲੀ ਦੀਆਂ ਗੱਠਾਂ ਮਾਰਨ ਤੋਂ ਰਹਿ ਜਾਵੇਗਾ, ਉੱਥੇ ਕਿਸਾਨਾਂ ਤੋਂ ਸਿੱਧੀ ਬਿਜਾਈ ਕਰਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਜਿੱਥੇ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ ਉੱਥੇ ਹੀ ਸੜਕ ਹਾਦਸਿਆਂ ਅਤੇ ਸਾਹ ਦੀਆਂ ਬਿਮਾਰੀਆਂ ਕਾਰਨ ਮਨੁੱਖੀ ਜਾਨਾਂ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ | ਸ੍ਰੀ ਨਈਅਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਰਾਲੀ ਨੂੰ ਸਾੜਨ ਦੀ ਰਵਾਇਤ ਵਿਚੋਂ ਜ਼ਿਲ੍ਹਾ ਮੋਗਾ ਨੂੰ ਕੱਢਣ ਲਈ ਅਗਲੇ 10-15 ਦਿਨ ਪੂਰੀ ਮੁਸਤੈਦੀ ਨਾਲ ਕੰਮ ਕਰਨ | ਉਨ੍ਹਾਂ ਸਪਸ਼ਟ ਕੀਤਾ ਕਿ ਜੇ ਕੋਈ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਗਾਏਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਆਰੰਭੀ ਜਾਵੇਗੀ | ਇਸੇ ਤਰ੍ਹਾਂ ਜੋ ਵੀ ਸਰਕਾਰੀ ਅਧਿਕਾਰੀ ਅੱਗ ਲਗਾਉਣ ਦੀਆਂ ਘਟਨਾਵਾਂ ਨਜ਼ਰਅੰਦਾਜ਼ ਕਰਦਾ ਹੈ ਜਾਂ ਸਮੇਂ ਸਿਰ ਕਾਰਵਾਈ ਨਹੀਂ ਕਰਦਾ ਤਾਂ ਉਸ ਖ਼ਿਲਾਫ਼ ਵੀ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਕਤ ਸੰਬੰਧੀ ਐਕਸ਼ਨ ਟੇਕਨ ਰਿਪੋਰਟ ਰੋਜ਼ਾਨਾ ਸ਼ਾਮ 4 ਵਜੇ ਤੱਕ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ |
ਅਜੀਤਵਾਲ, 12 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)- 1965 ਦੇ ਭਾਰਤ ਪਾਕਿਸਤਾਨ ਯੁੱਧ ਵਿਚ ਜੰਮੂ ਕਸ਼ਮੀਰ 'ਚ ਰਾਜਵੀਰ ਸੈਕਟਰ 'ਚ ਸ਼ਹੀਦ ਹੋਏ ਮੇਲਾ ਸਿੰਘ ਦਾ 56 ਸਾਲਾਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਕੋਕਰੀ ਹੇਰਾਂ ਨਗਰ- ਪੁਰਾਣੇ ਵਾਲਾ ਿਲੰਕ ਸੜਕ 'ਤੇ ਬੁੱਤ ਲਗਾਇਆ ਗਿਆ | ...
ਮੋਗਾ, 12 ਅਕਤੂਬਰ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਲੋਹਾਰਾ ਨੇੜੇ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਅਧਿਆਪਕ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਥਾਣਾ ਨਿਹਾਲ ਸਿੰਘ ਵਾਲਾ ਦੇ ਸ.ਥ. ਤਰਸੇਮ ਸਿੰਘ ਨੇ ਦੱਸਿਆ ਕਿ ਬਚਨ ਸਿੰਘ ਪੁੱਤਰ ਅਮਰ ਸਿੰਘ ...
ਠੱਠੀ ਭਾਈ, 12 ਅਕਤੂਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿਚ ਮੋਗਾ ਜ਼ਿਲ੍ਹੇ ਵਿਚ ਆਪਣੀ ਵਿਲੱਖਣ ਪਹਿਚਾਣ ਅਤੇ ਨਿਵੇਕਲਾ ਸਥਾਨ ਰੱਖਣ ਵਾਲੇ ਪਰਿਵਾਰ ਸਵਰਗੀ ਬਾਈ ਅਜਮੇਰ ਸਿੰਘ ਕਿੰਗਰਾ ਦੇ ਪੋਤਰੇ ਅਤੇ ਮਾਰਕੀਟ ਕਮੇਟੀ ਬਾਘਾਪੁਰਾਣਾ ਦੇ ...
ਕਿਸ਼ਨਪੁਰਾ ਕਲਾਂ, 12 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ੍ਰੀ ਮਾਨ 108 ਮਹੰਤ ਬਾਬਾ ਫ਼ੋਗਾ ਸਿੰਘ ਦੀ ਯਾਦ ਨੂੰ ਸਮਰਪਿਤ ਪਿੰਡ ਇੰਦਰਗੜ੍ਹ ਵਿਖੇ ਪਹਿਲਾ ਕਬੱਡੀ ਕੱਪ ਪ੍ਰਵਾਸੀ ਭਾਰਤੀ, ਗ੍ਰਾਮ ਪੰਚਾਇਤ, ਮਹੰਤ ਬਾਬਾ ਫ਼ੋਗਾ ਸਿੰਘ ਦੀ ਪ੍ਰਬੰਧਕ ...
ਨੱਥੂਵਾਲਾ ਗਰਬੀ, 12 ਅਕਤੂਬਰ (ਸਾਧੂ ਰਾਮ ਲੰਗੇਆਣਾ)-ਕਿਸਾਨ ਵੀਰਾਂ ਨੂੰ ਝੋਨਾ ਵੇਚਣ ਸਮੇਂ ਮੰਡੀਆਂ ਵਿਚ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਉਕਤ ਵਿਚਾਰਾਂ ਦਾ ਪ੍ਰਗਟਾਵਾ ਅਨਾਜ ਮੰਡੀ ਪਿੰਡ ਮਾਹਲਾ ਕਲਾਂ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਉਣ ਸਮੇਂ ਹਲਕਾ ...
ਨਿਹਾਲ ਸਿੰਘ ਵਾਲਾ, 12 ਅਕਤੂਬਰ (ਟਿਵਾਣਾ)-ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਪੰਜਾਬ ਬਿਜਲੀ ਸੰਕਟ ਦਾ ਸ਼ਿਕਾਰ ਹੈ, ਕਿਸਾਨਾਂ ਦੀ ਮੰਡੀਆਂ ਵਿਚ ਆਉਣ ਲਈ ਤਿਆਰ ਖੜੀ ਝੋਨੇ ਦੀ ਫ਼ਸਲ ਆਖ਼ਰੀ ਪਾਣੀ ਨਾ ਮਿਲਣ ਕਾਰਨ ਸੁੱਕ ਰਹੀ ਹੈ¢ ਉਪਰੋਕਤ ਪ੍ਰਗਟਾਵਾ ਵਿਧਾਇਕ ਮਨਜੀਤ ...
ਮੋਗਾ, 12 ਅਕਤੂਬਰ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਨੈਸ਼ਨਲ ਲੀਗਲ ਸਰਵਿਸ ਅਥਾਰਿਟੀ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ਵ ਭਰ ਵਿਚ ਆਜ਼ਾਦੀ ਦੇ ਅੰਮਿ੍ਤ ਮਹੋਤਸਵ ਦੇ ਮੌਕੇ 'ਤੇ ਪੈਨ ਇੰਡੀਆ ਕੰਪੇਨ ਦੀ ਸ਼ੁਰੂਆਤ 02 ਅਕਤੂਬਰ ਤੋਂ ਹੋਈ ਹੈ ਜਿਹੜੀ 14 ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-'ਦੀ ਮੋਗਾ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਮੋਗਾ' ਦੇ ਨੌਂ ਜ਼ੋਨਾਂ ਦੀ ਚੋਣ ਅੱਜ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚੜ੍ਹ ਗਈ | ਪੀ.ਏ.ਡੀ.ਬੀ. ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ਼ ਲਈ ...
ਕਿਸ਼ਨਪੁਰਾ ਕਲਾਂ, 12 ਅਕਤੂਬਰ (ਅਮੋਲਕ ਸਿੰਘ ਕਲਸੀ)-ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਵਿਖੇ ਨਰਸਰੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਫਲਾਂ ਦੀ ਮਹੱਤਤਾ ਨੂੰ ਸਮਝਦੇ ਹੋਏ 'ਫਰੂਟ ਡੇ' ਮਨਾਇਆ ਗਿਆ | ਇਸ ਦਿਨ ਤੇ ਮੰੁਨੇ ਬੱਚੇ ਵੱਖਰੇ ਵੱਖਰੇ ਫਲਾਂ ਨਾਲ ...
ਕਿਸ਼ਨਪੁਰਾ ਕਲਾਂ, 12 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਹਰਮਨ ਪਿਆਰਤਾ ਦਿਨੋਂ ਦਿਨ ਵਧ ਰਹੀ ਹੈ | ਜਿਸ ਲਈ ਅਕਾਲੀ-ਬਸਪਾ ਗੱਠਜੋੜ ਵਿਧਾਨ ਸਭਾ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਵਿਚ ਅੰਤਰ ਰਾਸ਼ਟਰੀ ਬੇਟੀ ਦਿਵਸ ਪ੍ਰਮੁੱਖ ਉਦਯੋਗਪਤੀ ਤੇ ਸਕੂਲ ਚੇਅਰਮੈਨ ਅਸ਼ੋਕ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਪਾਵਰਕਾਮ ਅਤੇ ਟਰਾਂਸਕੋ ਦੇ ਸਬ ਅਰਬਨ ਡਿਵੀਜ਼ਨ ਮੋਗਾ ਯੂਨਿਟ ਦੀ ਚੋਣ ਪ੍ਰਕਿਰਿਆ ਦੌਰਾਨ ਸਭ ਤੋਂ ਪਹਿਲਾਂ ਲੰਮੇ ਸਮੇਂ ਤੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ...
ਕੋਟ ਈਸੇ ਖਾਂ, 12 ਅਕਤੂਬਰ (ਖਾਲਸਾ, ਗੁਲਾਟੀ)-ਲਖੀਮਪੁਰ ਖੀਰੀ ਘਟਨਾ ਨੂੰ ਲੈ ਕੇ ਦਾਣਾ ਮੰਡੀ ਵਿਖੇ ਆੜ੍ਹਤੀ ਯੂਨੀਅਨ ਵਲੋਂ ਜਿੱਥੇ ਯੋਗੀ ਸਰਕਾਰ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਉਥੇ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ | ਇਸ ਮੌਕੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੇ ਮੋਗਾ-ਲੁਧਿਆਣਾ ਜੀ. ਟੀ. ਰੋਡ 'ਤੇ ਜੀ. ਕੇ. ਪਲਾਜ਼ਾ ਬਿਲਡਿੰਗ ਵਿਖੇ ਸਥਿਤ ਮਾਲਵਾ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਵੇਵਜ਼ ਐਜੂਕੇਸ਼ਨ ਨੇ ਗਗਨਦੀਪ ਕੌਰ ਬਰਾੜ ਪੁੱਤਰੀ ਜਗਸੀਰ ਸਿੰਘ ਬਰਾੜ ਵਾਸੀ ਬਾਘਾਪੁਰਾਣਾ ਦਾ ...
ਨੱਥੂਵਾਲਾ ਗਰਬੀ, 12 ਅਕਤੂਬਰ (ਸਾਧੂ ਰਾਮ ਲੰਗੇਆਣਾ)-ਸਥਾਨਕ ਗੁਰਦੁਆਰਾ ਹਰਿਗੋਬਿੰਦ ਸਰ ਸਾਹਿਬ ਦੇ ਮੁੱਖ ਸੇਵਾਦਾਰ ਸੱਚਖੰਡ ਵਾਸੀ ਸੰਤ ਬਾਬਾ ਪ੍ਰਤਾਪ ਸਿੰਘ ਦੀ ਰਹਿਨੁਮਾਈ ਹੇਠ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂਅ 'ਤੇ ਗੁਰਮਤਿ ...
ਬਾਘਾ ਪੁਰਾਣਾ, 12 ਅਕਤੂਬਰ (ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਕਿਰਤੀ ਦੀ ਹਲਕਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ, ਮੀਟਿੰਗ 'ਚ ਵੱਡੇ ਪੱਧਰ 'ਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ...
ਧਰਮਕੋਟ, 12 ਅਕਤੂਬਰ (ਪਰਮਜੀਤ ਸਿੰਘ)-ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਅਧਿਆਪਕਾਂ ਦੇ ਤਬਾਦਲੇ ਉਨ੍ਹਾਂ ਦੇ ਘਰਾਂ ਕੋਲ ਕਰਨ ਦੇ ਬਿਆਨ ਅਤੇ ਆਨਲਾਈਨ ਬਦਲੀ ਨੀਤੀ ਨੂੰ ਖ਼ਤਮ ਕਰਨ ਦੀਆਂ ਚਰਚਾਵਾਂ 'ਤੇ ...
ਮੋਗਾ, 12 ਅਕਤੂਬਰ (ਗੁਰਤੇਜ ਸਿੰਘ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਸੱਦਾ ਸਿੰਘ ਵਾਲਾ 'ਚ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਭਜਾਉਣ ਦੇ ਦੋਸ਼ 'ਚ ਪੁਲਿਸ ਵਲੋਂ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਪਿੰਡ ਸੱਦਾ ਸਿੰਘ ਵਾਲਾ ਨਿਵਾਸੀ ਕੁਲਦੀਪ ਸਿੰਘ ਨੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਕਮੇਟੀ ਮੋਗਾ ਦੇ ਫ਼ੈਸਲੇ ਅਨੁਸਾਰ ਅੱਜ ਅਡਾਨੀ ਦੇ ਸੈਲੋ ਪਲਾਂਟ ਡਗਰੂ ਵਿਖੇ ਮੋਦੀ ਸਰਕਾਰ ਵਲੋਂ ਲਿਆਂਦੇ ...
ਕਿਸ਼ਨਪੁਰਾ ਕਲਾਂ, 12 ਅਕਤੂਬਰ (ਗਿੱਲ, ਕਲਸੀ)-ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਨੂੰ ਹਰ ਆਮ ਵਿਅਕਤੀ ਤੱਕ ਪੁੱਜਦਾ ਕਰਨ ਦੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਧਰਮਕੋਟ ਦੇ ਇੰਚਾਰਜ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਪਿੰਡ ਭਿੰਡਰ ਕਲਾਂ ਵਿਖੇ ਨੁੱਕੜ ਮੀਟਿੰਗ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)- ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਮੋਗਾ ਨੇ ਅੱਜ ਇੱਥੇ ਬਿਜਲੀ ਸੰਕਟ ਨਾਲ਼ ਪ੍ਰੇਸ਼ਾਨੀ ਝੱਲ ਰਹੇ ਲੋਕਾਂ ਵਲੋਂ ਐਕਸੀਅਨ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਮੋਰਚੇ ਦੇ ...
ਬਾਘਾ ਪੁਰਾਣਾ, 12 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਉਗੋਕੇ ਵਿਖੇ ਮਾੜੇ ਝੋਨੇ ਦੇ ਬੀਜ ਵਾਲੇ ਖੇਤਾਂ ਦਾ ਖੇਤੀਬਾੜੀ ਵਿਭਾਗ ਬਲਾਕ ਬਾਘਾ ਪੁਰਾਣਾ ਦੇ ਅਫ਼ਸਰਾਂ ਵਲੋਂ ਨਿਰੀਖਣ ਕੀਤਾ ਗਿਆ | ਇਸ ਮੌਕੇ ਖੇਤੀਬਾੜੀ ਵਿਭਾਗ ਦੇ ਨਵਦੀਪ ਸਿੰਘ ਜੌੜਾ ਖੇਤੀਬਾੜੀ ...
ਧਰਮਕੋਟ, 12 ਅਕਤੂਬਰ (ਪਰਮਜੀਤ ਸਿੰਘ)-ਕੱਚੇ ਅਧਿਆਪਕ ਯੂਨੀਅਨ ਪੰਜਾਬ ਵਲੋਂ ਦੁਸਹਿਰੇ ਵਾਲੇ ਦਿਨ ਆਰਥਿਕ ਮਾਨਸਿਕ ਗੁਲਾਮੀ ਰੂਪੀ ਰਾਵਣ ਦਾ ਅੰਤ ਕਰਨ ਲਈ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਬੱਡੂਵਾਲ ਨੇ ਦੱਸਿਆ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ)-ਬਲੂ ਬਰਡ ਆਈਲਟਸ ਤੇ ਇਮੀਗਰੇਸ਼ਨ ਸੰਸਥਾ ਜੋ ਮੋਗਾ ਵਿਖੇ ਮੇਨ ਬਾਜਾਰ ਵਿਚ ਪੁਰਾਣੀਆਂ ਕਚਹਿਰੀਆਂ ਦੇ ਨੇੜੇ ਸਥਿਤ ਹੈ, ਵਿਦੇਸ਼ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਬੱਚਿਆਂ ਲਈ ਵਰਦਾਨ ਸਾਬਿਤ ਹੋ ਰਹੀ ਹੈ | ਇਸ ਸੰਸਥਾ ਨੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲੇ੍ਹ ਦੀ ਉੱਘੀ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਚ ਅੰਤਰ ਰਾਸ਼ਟਰੀ ਧੀ ਦਿਵਸ ਵਿਸ਼ੇਸ਼ ਤੌਰ 'ਤੇ ਮਨਾਇਆ ਗਿਆ ਜਿਸ ਦਾ ਉਦੇਸ਼ ਧੀਆਂ ਪ੍ਰਤੀ ਸੰਸਾਰ ਦੀ ਸੋਚ ਨੂੰ ਜਾਗਰੂਕ ਕਰਨਾ ਸੀ | ਸਕੂਲ ਦੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ)- ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਫੈਪ ਨੈਸ਼ਨਲ ਐਵਾਰਡ ਚੰਡੀਗੜ੍ਹ ਯੂਨੀਵਰਸਿਟੀ ਖੜੂੰਆ ਵਿਖੇ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਅਤੇ ਬਾਹਰਲੇ ਸੂਬਿਆਂ ਦੇ ਕਾਬਲ ਅਤੇ ਮਿਹਨਤੀ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਨਗਰ ਸੁਧਾਰ ਟਰੱਸਟ ਮੋਗਾ ਦੇ ਚੇਅਰਮੈਨ ਵਿਨੋਦ ਬਾਂਸਲ ਵਲੋਂ ਹਲਕਾ ਮੋਗਾ ਦੇ ਪਿੰਡ-ਪਿੰਡ ਜਾ ਕੇ ਲੋਕਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਉਸੇ ਕੜੀ ਤਹਿਤ ਉਨ੍ਹਾਂ ਪਿੰਡ ਖੋਸਾ ਪਾਂਡੋ ...
ਬੱਧਨੀ ਕਲਾਂ, 12 ਅਕਤੂਬਰ (ਸੰਜੀਵ ਕੋਛੜ)- ਬੀਤੇ ਦਿਨੀਂ ਲਖੀਮਪੁਰ ਖੀਰੀ ਵਿਖੇ ਵਾਪਰੀ ਘਟਨਾ 'ਚ ਚਾਰ ਕਿਸਾਨਾਂ ਅਤੇ ਇਕ ਪੱਤਰਕਾਰ ਦੀ ਹੋਈ ਮੌਤ ਦੇ ਵਿਰੋਧ ਵਿਚ ਸਥਾਨਕ ਦਾਨਾ ਪੱਤੀ ਦੀ ਧਰਮਸ਼ਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਇਕਾਈ ਪ੍ਰਧਾਨ ...
ਬਾਘਾ ਪੁਰਾਣਾ, 12 ਅਕਤੂਬਰ (ਗੁਰਮੀਤ ਸਿੰਘ ਮਾਣੂੰਕੇ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਬਾਘਾ ਪੁਰਾਣਾ ਵਲੋਂ ਸੰਤ ਬਾਬਾ ਗੁਰਮੇਲ ਸਿੰਘ ਦੇ ਗੁਰਦੁਆਰਾ ਲੋਪੋ ਵਾਲੇ ਵਿਖੇ ਮੀਟਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਜੰਮੂ ...
ਮੋਗਾ, 12 ਅਕਤੂਬਰ (ਬੱਬੀ)-ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਦੇ ਮੰਤਵ ਨਾਲ ਨਗਰ ਨਿਗਮ ਮੋਗਾ ਦੇ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਘਰ ਘਰ ਜਾ ਕੇ ਕੂੜਾ ਚੁਕਵਾਉਣ ਸਬੰਧੀ ਚੱਲ ਰਹੀ ਮੁਹਿੰਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਸੜਕਾਂ, ਬਾਜ਼ਾਰ ...
ਬਾਘਾ ਪੁਰਾਣਾ, 12 ਅਕਤੂਬਰ (ਸਿੰਗਲਾ)-ਕਿਰਤੀ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਬਾਘਾ ਪੁਰਾਣਾ ਵਲੋਂ ਲਖੀਮਪੁਰ ਖੀਰੀ (ਯੂ.ਪੀ.) ਵਿਚ ਪਿਛਲੇ ਦਿਨੀਂ ਮਾਰੇ ਗਏ ਕਿਸਾਨਾਂ ਨੂੰ ਅੱਜ ਪਿੰਡ ਰਾਜੇਆਣਾ ਵਿਖੇ ਰਿਲਾਇੰਸ ਪੰਪ 'ਤੇ ਲੱਗੇ ਪੱਕੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਪੂਰੇ ਦੇਸ਼ ਵਿਚ ਲਖੀਮਪੁਰ ਖੀਰੀ 'ਚ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਮੋਗਾ ਵਿਖੇ ਵੱਖ-ਵੱਖ ਪਿੰਡਾਂ, ਕਸਬਿਆਂ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਿਸਾਨ ਸੰਘਰਸ਼ ਸਹਾਇਤਾ ਕਮੇਟੀ, ਡੀ. ਟੀ. ਐਫ. ਪੰਜਾਬ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦੀ ਇੱਥੇ ਨੇਚਰ ਪਾਰਕ ਵਿਚ ਸਾਂਝੀ ਮੀਟਿੰਗ ਸੁਰਿੰਦਰ ਸਿੰਘ ਮੋਗਾ ...
ਬਾਘਾ ਪੁਰਾਣਾ, 12 ਅਕਤੂਬਰ (ਕਿ੍ਸ਼ਨ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸੂਬਾ ਸੰਯੁਕਤ ਸਕੱਤਰ ਜਿੰਮੀ ਸਰਪੰਚ ਗੱਜਣ ਵਾਲਾ ਦੀ ਮਾਤਾ ਦਰਸ਼ਨ ਕੌਰ ਪਤਨੀ ਨੰਬਰਦਾਰ ਹਰਬੰਸ ਸਿੰਘ ਲੇਲ੍ਹਣਾ ਦਾ ਅੰਤਿਮ ਸੰਸਕਾਰ ਪਿੰਡ ਗੱਜਣ ਵਾਲਾ ਦੇ ਸ਼ਮਸ਼ਾਨਘਾਟ ਵਿਖੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ (ਏਟਕ) ਦੀ ਸੂਬਾਈ ਮੀਟਿੰਗ ਕਾਮਰੇਡ ਗੁਰਜੀਤ ਸਿੰਘ ਘੋੜੇ ਵਾਹ ਦੀ ਪ੍ਰਧਾਨਗੀ ਹੇਠ ਇੱਥੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਹੋਈ | ਮੀਟਿੰਗ ਦੀ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਚ ਕੰਮ ਕਰ ਰਹੇ ਮਨਿਸਟਰੀਅਲ ਕਾਮਿਆਂ ਵਲੋਂ ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਮੋਗਾ ਵਲੋਂ ਲਗਾਤਾਰ ਪੰਜਵੇ ਦਿਨ ਪੈੱਨ ...
ਮੋਗਾ, 12 ਅਕਤੂਬਰ (ਅਸ਼ੋਕ ਬਾਂਸਲ)- ਪਿੰਡ ਸਿੰਘਾਂਵਾਲਾ ਦੇ ਖ਼ਰੀਦ ਕੇਂਦਰ ਵਿਖੇ ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਵਲੋਂ ਪਨਗਰੇਨ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ | ਇਸ ਮੌਕੇ ਵਾਈਸ ਚੇਅਰਮੈਨ ਸੀਰਾ ਲੰਢੇਕੇ ਨੇ ਕਿਹਾ ਕਿ ਵਿਧਾਇਕ ਹਰਜੋਤ ਕਮਲ ਦੀ ...
ਨਿਹਾਲ ਸਿੰਘ ਵਾਲਾ, 12 ਅਕਤੂਬਰ (ਟਿਵਾਣਾ)-ਮੋਗਾ ਬਰਨਾਲਾ ਰਾਸ਼ਟਰੀ ਮਾਰਗ 'ਤੇ ਪੈਂਦੇ ਪਿੰਡ ਮਾਛੀਕੇ ਵਿਖੇ ਲੰਬੇ ਸਮੇਂ ਤੋਂ ਉਸਾਰੀ ਅਧੀਨ ਪਏ ਮਾਰਗ ਅਤੇ ਅਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਪੀੜਤਾਂ ਨੂੰ ਨਾ ਮਿਲਣ 'ਤੇ ਕਿਰਤੀ ਕਿਸਾਨ ਯੂਨੀਅਨ ਨੇ ਸੰਘਰਸ਼ ਦਾ ਬਿਗਲ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਰਾਜ ਅਧਿਆਪਕ ਗੱਠਜੋੜ ਵਲੋਂ ਬਲਜਿੰਦਰ ਸਿੰਘ ਧਾਲੀਵਾਲ, ਜਸਵੀਰ ਸਿੰਘ ਸਿੱਧੂ, ਸੁਰਿੰਦਰ ਸ਼ਰਮਾ, ਬੂਟਾ ਸਿੰਘ ਅਤੇ ਪ੍ਰਦੀਪ ਸਿੰਘ ਰੱਖੜਾ ਦੀ ਅਗਵਾਈ ਵਿਚ 24 ਕੈਟਾਗਰੀਜ਼ ਦੇ ਪੇ ਕਮਿਸ਼ਨ ਦੇ ...
ਲੰਬੀ, 12 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-'ਪੁੱਤ ਜਦੋਂ ਖਾਣ ਨੰੂ ਘਰੇ ਕੁੱਝ ਨਾ ਹੋਇਆ ਤਾਂ ਭੁੱਖੇ ਮਰਨ ਨਾਲੋਂ ਕਿਸਾਨੀ ਸੰਘਰਸ਼ ਵਿਚ ਆ ਕਿ ਮਰ ਜਾਣਾ ਚੰਗਾ ਹੈ, ਨਾਂਅ ਤਾਂ ਹੋਊ, ਬਹੁਤ ਉਤਰਾਅ ਚੜ੍ਹਾਅ ਦੇਖੇ ਜ਼ਿੰਦਗੀ ਦੇ', ਪਿੰਡ ਪਿੱਥੋ ਦੀ 100 ਸਾਲਾ ਮਾਤਾ ਸੁਰਜੀਤ ਕੌਰ ...
ਲੰਬੀ, 12 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਪਿੰਡ ਬਾਦਲ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਚੱਲ ਰਹੇ ਸੰਘਰਸ਼ ਦੌਰਾਨ ਲਖੀਮਪੁਰ ਕਾਂਡ ਦੇ ਕਿਸਾਨਾਂ ਨੰੂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਵਿੱਤ ਮੰਤਰੀ ਮਨਪੀ੍ਰਤ ਸਿੰਘ ਬਾਦਲ ਦਾ ਪੁਤਲਾ ...
ਗਿੱਦੜਬਾਹਾ, 12 ਅਕਤੂਬਰ (ਪਰਮਜੀਤ ਸਿੰਘ ਥੇੜ੍ਹੀ)-ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਅਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅੱਜ ਪਿੰਡ ਸਾਹਿਬ ਚੰਦ ਅਤੇ ਭਲਾਈਆਣਾ ਵਿਖੇ ਅਚਾਨਕ ਹੋਈਆਂ ਮੌਤਾਂ 'ਤੇ ...
ਕੋਟਕਪੁੂਰਾ, 12 ਅਕਤੂਬਰ (ਗਿੱਲ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਲਖੀਮਪੁਰ ਖੀਰੀ ਦੇ ਵਿੱਛੜੇ ਕਿਸਾਨਾ ਨੂੰ ਸਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ...
ਸਾਦਿਕ, 12 ਅਕਤੂਬਰ (ਆਰ.ਐਸ.ਧੁੰਨਾ)-ਲਖੀਮਪੁਰ ਖੀਰੀ (ਯੂ.ਪੀ) ਦੇ ਮਿ੍ਤਕਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਦਿੱਲੀ ਕਿਸਾਨੀ ਸੰਘਰਸ਼ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਅਤੇ ਇਨਸਾਫ਼ ਪਸੰਦ ਲੋਕਾਂ ਵਲੋਂ ਸਾਦਿਕ ਪਿੰਡ ਦੀ ਸੱਥ ਤੋਂ ਲੈ ਕੇ ...
ਮੋਗਾ, 12 ਅਕਤੂਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਵਿਚ ਅਜਿਹਾ ਸਮਾਂ ਸੀ ਜਦੋਂ ਥਾਣਿਆਂ ਅਤੇ ਫ਼ੌਜ ਵਿਚ ਔਰਤਾਂ ਦੀ ਭਰਤੀ ਨਹੀਂ ਹੁੰਦੀ ਸੀ ਪ੍ਰੰਤੂ ਅੱਜ ਸਮਾਂ ਬਿਲਕੁਲ ਵੱਖਰਾ ਹੈ ਹਰ ਫੋਰਸ ਵਿਚ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਵਧਦੀ ਜਾ ਰਹੀ ...
ਬਾਘਾ ਪੁਰਾਣਾ, 12 ਅਕਤੂਬਰ (ਸਿੰਗਲਾ)-ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਐਡੀਸ਼ਨ ਇੰਸਟੀਚਿਊਟ ਜੋ ਕਿ ਆਇਲਟਸ ਅਤੇ ਨੈਨੀ ਦੇ ਨਾਲ-ਨਾਲ ਪੀ.ਟੀ.ਈ ਵਿਚ ਵੀ ਕਾਫ਼ੀ ਚੰਗੇ ਨਤੀਜੇ ਦੇ ਰਿਹਾ ਹੈ | ਸੰਸਥਾ ਦੇ ਡਾਇਰੈਕਟਰ ਹਰਿੰਦਰ ਸਿੰਘ ਬਰਾੜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX