ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ-2022 ਲਈ ਪੋਲਿੰਗ ਸਟੇਸ਼ਨਾਂ ਵਿਚ ਵੋਟਰਾਂ ਦੀ ਸੀਮਾ ਨਿਰਧਾਰਿਤ ਕੀਤੀ ਵੋਟਰਾਂ ਦੀ ਗਿਣਤੀ 1200 ਤੱਕ ਸੀਮਤ ਕੀਤੀ ਗਈ ਹੈ | ਇਸ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਬਰਨਾਲਾ 'ਚ ਵਿਧਾਨ ਸਭਾ ਚੋਣ ਹਲਕਾ 102-ਭਦੌੜ (ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ (ਅ.ਜ.) ਦੇ ਪੋਲਿੰਗ ਸਟੇਸ਼ਨਾਂ ਦੀ ਵੈਰੀਫਿਕੇਸ਼ਨ ਕਰਕੇ ਰੈਸ਼ਨਲਾਈਜ਼ੇਸ਼ਨ ਕਰਨ ਉਪਰੰਤ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਚ ਵਾਧਾ ਕਰਦੇ ਹੋਏ ਹੁਣ ਜ਼ਿਲ੍ਹਾ ਬਰਨਾਲਾ 'ਚ ਕੁੱਲ 558 ਪੋਲਿੰਗ ਸਟੇਸ਼ਨ ਹੋਣਗੇ | ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ 'ਚ ਪਹਿਲਾਂ 494 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਵਿਚ 64 ਨਵੇਂ ਜੋੜੇ ਗਏ ਹਨ | ਉਨ੍ਹਾਂ ਦੱਸਿਆ ਕਿ ਹਲਕਾ 102-ਭਦੌੜ (ਅ.ਜ.) ਚ ਪਹਿਲਾਂ ਕੁਲ 162 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ 'ਚ 7 ਨਵੇਂ ਪੋਲਿੰਗ ਸਟੇਸ਼ਨ ਹੋਰ ਬਣਾ ਕੇ ਇਨ੍ਹਾਂ ਦੀ ਗਿਣਤੀ 169 ਕਰ ਦਿੱਤੀ ਗਈ ਹੈ | ਇਸੇ ਤਰ੍ਹਾਂ ਹਲਕਾ 103-ਬਰਨਾਲਾ 'ਚ ਕੁੱਲ 167 ਸਨ, ਜਿਨ੍ਹਾਂ 'ਚ ਨਵੇਂ 45 ਪੋਲਿੰਗ ਸਟੇਸ਼ਨ ਜੋੜਦਿਆਂ ਹੁਣ ਕੁੱਲ 212 ਪੋਲਿੰਗ ਸਟੇਸ਼ਨ ਹਨ | ਹਲਕਾ 104ਮਹਿਲ ਕਲਾਂ (ਅ.ਜ.) ਵਿਖੇ 165 ਪੋਲਿੰਗ ਸਟੇਸ਼ਨ ਸਨ, ਜਿਨ੍ਹਾਂ ਵਿਚ 12 ਨਵੇਂ ਸਟੇਸ਼ਨ ਜੋੜੇ ਗਏ ਹਨ ਅਤੇ ਹੁਣ ਇਨ੍ਹਾਂ ਦੀ ਕੁਲ ਗਿਣਤੀ 177 ਹੈ | ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ-2022 ਟੇਬਲ ਵਿਚ ਦਰਜ ਸਥਾਪਤ ਕੀਤੇ ਗਏ ਹੁਣ 558 ਪੋਲਿੰਗ ਸਟੇਸ਼ਨਾਂ ਤੋਂ ਕਰਵਾਈਆਂ ਜਾਣੀਆਂ ਹਨ | ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ 1 ਜਨਵਰੀ 2022 ਦੇ ਆਧਾਰ 'ਤੇ ਸਪੈਸ਼ਲ ਸਰਸਰੀ ਸੁਧਾਈ 1 ਨਵੰਬਰ ਤੋਂ 30 ਨਵੰਬਰ 2021 ਸਬੰਧੀ ਪ੍ਰੋਗਰਾਮ ਜਾਰੀ ਕੀਤਾ ਗਿਆ ਹੈ |
ਡਾ: ਕੰਵਲਜੀਤ ਸਿੰਘ ਬਾਜਵਾ ਅਤੇ ਡਾ. ਦੇਵਨ ਮਿੱਤਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਵਾਇਰਸ ਹੈ ਜੋ ਕਿ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ ਅਤੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਇਸ ਤੋਂ ਡਰਨ ਦੀ ਨਹੀਂ ਇਸ ਨਾਲ ਲੜਨ ਦੀ ਲੋੜ ਹੈ | ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ...
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ਤਪਾ ਦੇ ਮਨਿਸਟਰੀਅਲ ਕਾਮਿਆਂ ਨੇ ਹੜਤਾਲ ਨਿਰਵਿਘਨ ਜਾਰੀ ਰਹੀ | ਜਾਣਕਾਰੀ ਦਿੰਦੇ ਹੋਏ ਤਹਿਸੀਲ ਯੂਨੀਅਨ ਦੇ ਰੇਸ਼ਮ ਸਿੰਘ, ਤਰਸੇਮ ਸਿੰਘ, ਰਿੰਕੂ ਕੁਮਾਰ, ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਪੰਜਾਬ ਵਿਚ ਲਗਾਤਾਰ ਡੇਂਗੂ ਦਾ ਕਹਿਰ ਜਾਰੀ ਹੈ ਅਤੇ ਬਰਨਾਲਾ ਜ਼ਿਲੇ੍ਹ ਦੇ ਸਰਕਾਰੀ ਹਸਪਤਾਲਾਂ ਵਿਚ ਵੀ ਡੇਂਗੂ ਦੇ 14 ਮਰੀਜ਼ ਪਾਜ਼ੀਟਿਵ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਬਰਨਾਲਾ ਸ਼ਹਿਰ ਦੇ 10 ਮਰੀਜ਼ ਹਨ | ਜੇਕਰ ਪ੍ਰਾਈਵੇਟ ...
ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਦੇ ਹੋਣਹਾਰ ਵਿਦਿਆਰਥੀ ਗੁਰਨੂਰ ਬਾਵਾ ਨੇ ਜ਼ੀਰਾ (ਫ਼ਿਰੋਜਪੁਰ) ਵਿਖੇ ਹੋਈ ਪੰਜਾਬ ਰਾਜ ਕੈਡੇਟ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਸਕੂਲ ਤੇ ਇਲਾਕੇ ਦਾ ...
ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਜੈ ਵਾਟਿਕਾ ਪਬਲਿਕ ਸਕੂਲ ਬਰਨਾਲਾ ਵਿਖੇ ਨੰਨ੍ਹੇ ਮੰੁਨੇ ਬੱਚਿਆਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਏ | ਇਸ ਮੌਕੇ ਪਹਿਲੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਨੇ ਪੌਦਿਆਂ ਤੇ ਕੁਦਰਤ 'ਤੇ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ ਦੇ ...
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਦੀਆਂ ਅਨਾਜ ਮੰਡੀਆਂ 'ਚ ਹੁਣ ਤੱਕ ਕੁੱਲ 1408 ਮੀਟਿ੍ਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ 'ਚੋਂ 1014 ਮੀਟਿ੍ਕ ਟਨ ਝੋਨੇ ਦੀ ਖ਼ਰੀਦ ਹੋ ਚੁੱਕੀ ਹੈ | ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ...
ਮਹਿਲ ਕਲਾਂ, 12 ਅਕਤੂਬਰ (ਤਰਸੇਮ ਸਿੰਘ ਗਹਿਲ)-ਪਿੰਡ ਮਹਿਲ ਖ਼ੁਰਦ ਵਿਖੇ ਪ੍ਰਵਾਸੀ ਭਾਰਤੀਆਂ ਦੁਆਰਾ ਸਮੂਹ ਨਗਰ ਨਿਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਖੇਡਾਂ ਨਾਲ ਜੋੜਨ ਲਈ ਮਾਂ ਖੇਡ ਕਬੱਡੀ ਦਾ ਮਹਾਂ ਕੰੁਭ ਜਲਦ ਕਰਵਾਇਆ ...
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਬੀਤੀ ਰਾਤ ਸ਼ਹਿਰ ਦੇ ਨਾਮਦੇਵ ਮਾਰਗ 'ਤੇ ਇੱਕ ਵੱਡਾ ਹਾਦਸਾ ਹੋਣ ਤੋਂ ਉਸ ਸਮੇਂ ਬਚਾਅ ਰਹਿ ਗਿਆ ਜਦੋਂ ਵਿਆਹ ਸਮਾਗਮ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ | ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਸ਼ਹਿਰ ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਪੰਜਾਬ ਦੇ ਪਿੰਡਾਂ ਵਿਚ ਲਾਲ ਲਕੀਰ ਅੰਦਰ ਘਰਾਂ ਵਿਚ ਰਹਿੰਦੇ ਲੋਕਾਂ ਨੂੰ ਮਾਲਕਾਨਾ ਹੱਕ ਦੇਣ ਦਾ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਇਕ ਇਤਿਹਾਸਕ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ | ਇਹ ਸ਼ਬਦ ਪੰਜਾਬ ...
ਮਹਿਲ ਕਲਾਂ, 12 ਅਕਤੂਬਰ (ਅਵਤਾਰ ਸਿੰਘ ਅਣਖੀ)-ਮੀਰੀ ਪੀਰੀ ਸੇਵਾ ਲਹਿਰ ਮਹਿਲ ਕਲਾਂ ਵਲੋਂ ਪੰਜਵੀਂ ਵਰੇ੍ਹਗੰਢ ਮੌਕੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੋਲਦਿਆਂ ...
ਰੂੜੇਕੇ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਪ੍ਰਧਾਨ ਸੰਤ ਚਰਨਪੁਰੀ ਅਤੇ ਐਮ.ਡੀ. ਮੈਡਮ ਕਰਮਜੀਤ ਕੌਰ ਦੇਵਾ ਨੇ ਦੱਸਿਆ ਕਿ ਨਵੋਦਿਆ ...
ਹੰਡਿਆਇਆ, 12 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਦੇਵੀ ਦੁਆਰਾ ਪ੍ਰਾਚੀਨ ਸ੍ਰੀ ਦੁਰਗਾ ਮੰਦਰ ਹੰਡਿਆਇਆ ਵਿਖੇ ਛਿਮਾਹੀ ਮੇਲਾ ਮੁੱਖ ਸੇਵਾਦਾਰ ਬਾਬਾ ਕੇਵਲ ਕਿ੍ਸ਼ਨ ਤੇ ਬਲਦੇਵ ਕਿ੍ਸ਼ਨ ਦੀ ਅਗਵਾਈ ਵਿਚ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਨਵਰਾਤਿਆਂ ਦੀ ਸ਼ੁਦੀ ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਉਪ ਮੁੱਖ ਮੰਤਰੀ ਪੰਜਾਬ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸ੍ਰੀ ਓ.ਪੀ. ਸੋਨੀ ਦੀ ਅਗਵਾਈ ਹੇਠ ਕਾਇਆ ਕਲਪ ਤਹਿਤ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਹੋਏ ਸੂਬਾ ਪੱਧਰੀ ਸਮਾਗਮ 'ਚ ਜ਼ਿਲ੍ਹਾ ਬਰਨਾਲਾ ਦੀ ਝੋਲੀ ਪੰਜ ਸਨਮਾਨ ਪਏ ...
ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਵਲੋਂ ਦਿੱਲੀ ਕਿਸਾਨ ਮੋਰਚਿਆਂ ਦੇ ਸ਼ਹੀਦਾਂ ਦੇ ਵਾਰਸਾਂ ਲਈ ਪੰਜਾਬ ਸਰਕਾਰ ਵਲੋਂ ਤਹਿ ਕੀਤੀ ਪਾਲਿਸੀ ਮੁਤਾਬਕ ਡਿਪਟੀ ਕਮਿਸ਼ਨਰ ਬਰਨਾਲਾ ਵਲੋਂ ਸਹਾਇਤਾ ਚੈਕ ਨਾ ...
ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਬਰਨਾਲਾ ਦੇ ਰੇਲਵੇ ਸਟੇਸ਼ਨ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਚੱਲ ਰਿਹਾ ਕਾਲੇ ਕਾਨੂੰਨਾਂ ਖ਼ਤਮ ਕਰਵਾਉਣ ਲਈ ਧਰਨਾ 377ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ...
ਤਪਾ ਮੰਡੀ, 12 ਅਕਤੂਬਰ (ਵਿਜੇ ਸ਼ਰਮਾ)-ਸਥਾਨਕ ਹੋਲੀ ਏਾਜਲ ਸਕੂਲ ਦੇ ਕੰਪਲੈਕਸ ਵਿਚ ਛੇਵੀ ਤੇਂ ਅਠਵੀਂ ਸ਼੍ਰੇਣੀ ਤੱਕ ਦੇ ਵਿਦਿਆਰਥੀਆ ਦੇ ਸਾਇੰਸ ਵਿਸ਼ੇ ਵਿਚ ਕੁਇਜ ਮੁਕਾਬਲੇ ਅਤੇ ਸੱਤਵੀਂ ਕਲਾਸ ਤੋਂ ਬਾਰਵੀਂ ਕਲਾਸ ਤੱਕ ਦੇ ਮੁਕਾਬਲੇ ਐਮ.ਡੀ. ਵਰਿੰਦਰ ਸਿੰਘ ਅਤੇ ...
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਕਾਂਗਰਸ ਅਤੇ ਆਪ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਨਜ਼ਦੀਕੀ ਪਿੰਡ ਢਿਲਵਾਂ ਪਟਿਆਲਾ ਵਿਖੇ ਵੱਡੀ ਗਿਣਤੀ 'ਚ ਪਰਿਵਾਰਾਂ ਨੇ ਕਾਂਗਰਸ ਅਤੇ ਆਪ ਪਾਰਟੀ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ...
ਮਹਿਲ ਕਲਾਂ, 12 ਅਕਤੂਬਰ (ਅਵਤਾਰ ਸਿੰਘ ਅਣਖੀ)-ਭਾਈ ਘਨੱਈਆ ਜੀ ਸੇਵਾਦਾਰ ਗਰੁੱਪ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵਲੋਂ ਸਮੂਹ ਨਗਰ ਨਿਵਾਸੀਆਂ, ਹਰਪ੍ਰੀਤ ਸਿੰਘ ਬੋਪਾਰਾਏ, ਸਪਿੰਦਰ ਸਿੰਘ ਬੋਪਾਰਾਏ, ਸਰਪ੍ਰੀਤ ਸਿੰਘ ਬੋਪਾਰਾਏ, ਹਰਜੋਤ ਸਿੰਘ ਬੋਪਾਰਾਏ, ...
ਤਪਾ ਮੰਡੀ, 12 ਅਕਤੂਬਰ (ਵਿਜੇ ਸ਼ਰਮਾ)-ਕੌਮੀ ਮਾਰਗ ਬਠਿੰਡਾ-ਚੰਡੀਗੜ 'ਤੇ ਸਥਿਤ ਤਪਾ ਬਾਈਪਾਸ 'ਤੇ ਦੋਵੇਂ ਪਾਸੇ ਟੇਢੇ ਮੇਢੇ ਢੰਗ ਨਾਲ ਖੜ੍ਹ ਰਹੀਆਂ ਨਿੱਜੀ ਅਤੇ ਸਰਕਾਰੀ ਬੱਸਾਂ ਕਾਰਨ ਆ ਰਹੀ ਟਰੈਫਿਕ ਦੀ ਸਮੱਸਿਆ ਕਰ ਕੇ ਲੋਕਾਂ ਨੂੰ ਲੰਘਣਾ ਬਹੁਤ ਹੀ ਔਖਾ ਹੋਇਆ ਪਿਆ ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਪਿਛਲੇ ਸਾਢੇ ਚਾਰ ਸਾਲਾਂ ਵਿਚ ਕਾਂਗਰਸ ਪਾਰਟੀ ਨੇ ਸਿਰਫ਼ ਪਾਰਟੀ ਹੋਂਦ ਦੀ ਲੜਾਈ ਦੌਰਾਨ ਹੀ ਲੰਘਾ ਦਿੱਤੇ ਗਏ | ਪਰ ਚੋਣਾਂ ਮੌਕੇ ਪੰਜਾਬ ਵਾਸੀਆਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਫ਼ਾ ਨਹੀਂ ਕੀਤਾ ਗਿਆ | ਇਹ ਸ਼ਬਦ ਕੁਲਵੰਤ ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਕਿਸਾਨੀ ਸੰਘਰਸ਼ ਦੌਰਾਨ ਇਕ ਹਜ਼ਾਰ ਦੇ ਕਰੀਬ ਕਿਸਾਨਾਂ ਵਲੋਂ ਆਪਣੇ ਹੱਕਾਂ ਲਈ ਜਾਨਾਂ ਵਾਰ ਦਿੱਤੀਆਂ ਗਈਆਂ, ਪਰ ਕੇਂਦਰ ਦੀ ਅੰਨ੍ਹੀ ਤੇ ਬੋਲੀ ਸਰਕਾਰ ਨੇ ਉਨ੍ਹਾਂ ਦੇ ਬਲੀਦਾਨ ਦਾ ਮੁੱਲ ਨਹੀਂ ਪਾਇਆ | ਇਹ ਸ਼ਬਦ ਸੰਤ ਬਲਵੀਰ ਸਿੰਘ ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਮਾਰਕੀਟ ਕਮੇਟੀ ਭਦੌੜ ਅਧੀਨ ਆਉਂਦੀ ਦਾਣਾ ਮੰਡੀ ਪੱਖੋਕੇ ਜਿਸ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਦੇ ਚੱਲਦੇ ਕੰਮ ਦਾ ਨਿਰੀਖਣ ਅੱਜ ਪੰਜਾਬ ਮੰਡੀ ਬੋਰਡ ਦੇ ਐਕਸੀਅਨ ਜਸਪਾਲ ਸਿੰਘ ਬੁੱਟਰ ਦੀ ਅਗਵਾਈ ਵਿਚ ਜੇ.ਈ. ਬਹਾਦਰ ਸਿੰਘ, ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਬਰਨਾਲਾ ਦੇ ਵਾਰਡ ਨੰ: 6 ਵਿਖੇ ਡੇਂਗੂ ਦੀ ਰੋਕਥਾਮ ਲਈ ਕੌਂਸਲਰ ਪਰਮਜੀਤ ਸਿੰਘ ਜੌਂਟੀ ਮਾਨ ਵਲੋਂ ਦਵਾਈ ਦਾ ਛਿੜਕਾਅ ਕਰਵਾਇਆ ਗਿਆ | ਉਨ੍ਹਾਂ ਵਾਰਡ ਵਾਸੀਆਂ ਨੂੰ ਡੇਂਗੂ ਤੋਂ ਬਚਾਅ ਲਈ ਡਾਕਟਰਾਂ ਦੇ ਦੱਸੇ ਹੋਏ ਬਚਾਅ ਦੇ ਤਰੀਕੇ ਵੀ ...
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਭਾਰਤੀ ਫ਼ੌਜ ਵਿਚ ਪੰਜਾਬ ਦੇ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ, ਸਿਪਾਹੀ ਗੱਜਣ ਸਿੰਘ, ਯੂ.ਪੀ. ਦੇ ਸਿਪਾਹੀ ਸਾਰਜ ਸਿੰਘ ਅਤੇ ...
ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਟਰੱਕ ਅਪਰੇਟਰ ਕਮੇਟੀ ਨੇ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਸਬੰਧ ਵਿਚ ਮੀਟਿੰਗ ਕੀਤੀ | ਜਿਸ ਵਿਚ ਕਾਫ਼ੀ ਗਿਣਤੀ ਟਰੱਕ ਅਪਰੇਟਰਾਂ ਨੇ ਭਾਗ ਲਿਆ | ਇਸ ਸਮੇਂ ਕਮੇਟੀ ਆਗੂਆਂ ਨੇ ਕਿਹਾ ਕਿ ਕਮੇਟੀ ਵਲੋਂ ਸੀਜ਼ਨ ਦੇ ਸਬੰਧ ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਪਿੰਡ ਚੀਮਾ-ਜੋਧਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਦੀ ਬਿਲਡਿੰਗ ਦਾ ਨਵੀਨਕਰਜਨ ਦੀ ਸ਼ੁਰੂਆਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਸ੍ਰੀ ਅਨਿਲ ਮੋਦੀ ਨੇ ਦੱਸਿਆ ਕਿ ਸਕੂਲ ਦੀ ਬਿਲਡਿੰਗ ਜੋ ਕਿ ...
ਬਰਨਾਲਾ, 12 ਅਕਤੂਬਰ (ਗੁਰਪ੍ਰੀਤ ਸਿੰਘ ਲਾਡੀ)-ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਵਲੋਂ ਵਾਈ.ਐਸ. ਕਾਲਜ ਹੰਡਿਆਇਆ ਵਿਖੇ ਪੰਜਾਬੀ ਕਵੀ ਕੁਮਾਰ ਜਗਦੇਵ ਸਿੰਘ ਦੀ ਕਿਤਾਬ 'ਲਿਪਸਟਿਕ ਹੇਠਲਾ ਜ਼ਖ਼ਮ' ਉਪਰ ਗੋਸ਼ਟੀ ਕਰਵਾਈ ਗਈ | ਸਮਾਗਮ ਦੇ ਮੁੱਖ ਮਹਿਮਾਨ ਉਰਦੂ ਦੇ ਸ਼ਾਇਰ ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਪਿੰਡ ਰਾਮਗੜ੍ਹ ਦੀ ਪੰਚਾਇਤ ਵਲੋਂ ਸਰਪੰਚ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ 'ਚ ਪਿੰਡ ਵਿਚ ਘਰ-ਘਰ ਪਾਣੀ ਮੁਹਿੰਮ ਤਹਿਤ ਪਾਈਪਾਂ ਪਾਈਆਂ ਗਈਆਂ | ਇਸ ਮੌਕੇ ਜਾਣਕਾਰੀ ਦਿੰਦਿਆਂ ਸਰਪੰਚ ਰਾਜਾ ਰਾਮਗੜ੍ਹ ਨੇ ਦੱਸਿਆ ਕਿ ਪੰਚਾਇਤ ...
ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਗੁਰਦੁਆਰਾ ਚੋਹਲਾ ਸਾਹਿਬ ਸੁਖਪੁਰਾ ਵਿਖੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀਛੋੜ ਦਿਵਸ ਦੇ 400 ਸਾਲਾ ਸਮਾਗਮਾਂ ਨੂੰ ਸਮਰਪਿਤ ਸਕੂਲੀ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆ ਕਰਵਾਈ ਗਈ | ਇਸ ਪ੍ਰੀਖਿਆ ਵਿਚ ਜੂਨੀਅਰ ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਥਾਣਾ ਸਿਟੀ-2 ਪੁਲਿਸ ਵਲੋਂ ਦੜਾ ਸੱਟਾ ਲਗਵਾਉਂਦੇ ਵਿਅਕਤੀ ਨੂੰ 2340 ਰੁਪਏ ਦੀ ਨਗਦੀ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉਚ-ਅਧਿਕਾਰੀਆਂ ਦੀਆਂ ...
ਬਰਨਾਲਾ, 12 ਅਕਤੂਬਰ (ਰਾਜ ਪਨੇਸਰ)-ਮਾਨਯੋਗ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ੍ਰੀ ਵਰਿੰਦਰ ਅਗਰਵਾਲ ਦੀ ਅਦਾਲਤ ਵਲੋਂ ਇਕ ਕਤਲ ਕੇਸ 'ਚੋਂ ਔਰਤ ਨੂੰ ਬਾਇੱਜਤ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ | ਕੇਸ ਦੀ ਜਾਣਕਾਰੀ ਅਨੁਸਾਰ ਥਾਣਾ ਸ਼ਹਿਣਾ ਵਿਖੇ ਸੁਖਬੀਰ ਸਿੰਘ ਵਲੋਂ ...
ਮਲੇਰਕੋਟਲਾ, 12 ਅਕਤੂਬਰ (ਪਾਰਸ ਜੈਨ)-ਸਥਾਨਕ ਦਸਤਰਖ਼ਾਨ ਟੀਮ ਵਲੋਂ ਪਿਛਲੇ ਢਾਈ ਸਾਲ ਤੋਂ ਲਗਾਤਾਰ ਸਿਵਲ ਹਸਪਤਾਲ ਵਿੱਚ ਦਾਖਲ ਮਰੀਜ਼ਾ ਨੂੰ ਬੈੱਡ ਤੱਕ ਖਾਣਾ ਰੋਜ਼ਾਨਾ ਪਹੁੰਚਾ ਕੇ ਬਹੁਤ ਹੀ ਵਡਮੁੱਲੀ ਸੇਵਾ ਨਿਭਾਈ ਜਾ ਰਹੀ ਹੈ | ਇਸ ਸੇਵਾ ਤੋਂ ਹਜ਼ਾਰਾਂ ਹੀ ਮਰੀਜ਼ ...
ਸੁਨਾਮ ਊਧਮ ਸਿੰਘ ਵਾਲਾ, 12 ਅਕਤੂਬਰ (ਧਾਲੀਵਾਲ, ਭੁੱਲਰ) - ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਦੀ ਮੀਟਿੰਗ ਬੀਬੀ ਜਸਮੇਲ ਕੌਰ ਬੀਰ ਕਲ੍ਹਾਂ ਦੀ ਪ੍ਰਧਾਨਗੀ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਹੋਈ | ਇਸ ਸਮੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ...
ਧਰਮਗੜ੍ਹ, 11 ਅਕਤੂਬਰ (ਗੁਰਜੀਤ ਸਿੰਘ ਚਹਿਲ)-ਕਿਸਾਨ ਅੰਦੋਲਨ ਦੌਰਾਨ 700 ਦੇ ਕਰੀਬ ਕਿਸਾਨ ਜਾਨਾਂ ਗੁਆ ਚੁੱਕੇ ਹਨ ਪਰ ਕੇਂਦਰ ਸਰਕਾਰ ਨੇ ਕਿਸਾਨ ਪਰਿਵਾਰਾਂ ਨਾਲ ਕੋਈ ਦੁੱਖ ਸਾਂਝਾ ਨਹੀ ਕੀਤਾ, ਬਲਕਿ ਮੋਦੀ ਸਰਕਾਰ ਵਲੋਂ ਲਗਾਤਾਰ ਕਿਸਾਨਾਂ ਨੂੰ ਬਦਨਾਮ ਕਰਕੇ ਉਨ੍ਹਾਂ ...
ਅਮਰਗੜ੍ਹ, 12 ਅਕਤੂਬਰ (ਸੁਖਜਿੰਦਰ ਸਿੰਘ ਝੱਲ)-ਵਿੱਦਿਆ ਦੇ ਖੇਤਰ 'ਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੇ ਰਾਜ ਪੁਰਸਕਾਰਤ ਅਧਿਆਪਕ ਅਮਰਿੰਦਰ ਸਿੰਘ ਨੂੰ ਸੈਂਟਰ ਬਾਗੜੀਆਂ ਦੇ ਅਧਿਆਪਕਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਾਗੜੀਆਂ ਵਿਖੇ ਇਕ ਸਾਦਾ ਸਮਾਗਮ ਕਰਕੇ ...
ਧੂਰੀ, 12 ਅਕਤੂਬਰ (ਸੰਜੇ ਲਹਿਰੀ)-ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਵਲੋਂ 2022 ਦੀਆਂ ਚੋਣਾਂ 'ਚ ਧੂਰੀ ਹਲਕੇ ਤੋਂ ਚੋਣ ਲੜਨ ਦੀ ਚਰਚਾ ਨੇ ਜਿੱਥੇ ਹਲਕੇ ਦਾ ਸਿਆਸੀ ਮਾਹੌਲ ਗਰਮਾ ਦਿੱਤਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਵਲੋਂ 2022 ਦੀਆਂ ਚੋਣਾਂ 'ਚ ਟਿਕਟ ਮਿਲਣ ਦੇ ...
ਸ਼ਹਿਣਾ, 12 ਅਕਤੂਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬੀਬੜੀਆਂ ਮਾਈਆਂ ਮੇਲੇ 'ਤੇ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਹੋ ਗਿਆ | ਥਾਣਾ ਸ਼ਹਿਣਾ ਵਿਖੇ ਦਿੱਤੀ ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਸ਼ਹਿਣਾ ਨੇ ਦੱਸਿਆ ਕਿ ਉਸ ਨੇ ਮੇਲੇ ਵਾਲੇ ...
ਬਰਨਾਲਾ, 12 ਅਕਤੂਬਰ (ਅਸ਼ੋਕ ਭਾਰਤੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਗੁਰਦੁਆਰਾ ਸਾਹਿਬ ਬਰਨਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ...
ਤਪਾ ਮੰਡੀ, 12 ਅਕਤੂਬਰ (ਪ੍ਰਵੀਨ ਗਰਗ)-ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 300 ਨਸ਼ੀਲੀਆਂ ਗੋਲੀਆਂ ਖੁੱਲ੍ਹੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ | ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਸਵਿੰਦਰ ਸਿੰਘ ਨੇ ...
ਰੂੜੇਕੇ ਕਲਾਂ, 12 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਧੌਲਾ ਵਿਖੇ ਕਰਵਾਈ ਗਈ ਅਥਲੈਟਿਕਸ ਮੀਟ ਦੌਰਾਨ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ | ...
ਟੱਲੇਵਾਲ, 12 ਅਕਤੂਬਰ (ਸੋਨੀ ਚੀਮਾ)-ਥਾਣਾ ਟੱਲੇਵਾਲ ਅਧੀਨ ਪੈਂਦੇ ਪਿੰਡ ਗਹਿਲ ਵਿਖੇ ਡਿਊਟੀ ਜਾਣ ਦੀ ਤਿਆਰੀ ਕਰ ਰਹੇ ਪੁਲਿਸ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ | ਥਾਣਾ ਮੁਖੀ ਮਨੀਸ਼ ਕੁਮਾਰ ਤੇ ਜਾਂਚ ਅਧਿਕਾਰੀ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX