ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਿਆਗਰਾਜ ਸਟੇਡੀਅਮ 'ਚ ਕਰਵਾਏ ਗਏ ਇਕ ਪ੍ਰੋਗਰਾਮ ਦੌਰਾਨ ਦਿੱਲੀ ਸਰਕਾਰ ਦੇ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੇ ਲਈ 'ਦੇਸ਼ ਦੇ ਮੈਂਟਰ' ਪ੍ਰੋਗਰਾਮ ਨੂੰ ਲਾਂਚ ਕੀਤਾ | ਇਸ ਪ੍ਰੋਗਰਾਮ ਦੇ ਰਾਹੀਂ 9ਵੀਂ ਤੋਂ 12ਵੀਂ ਜਮਾਤ ਦੇ ਬੱਚਿਆਂ ਨੂੰ ਆਪਣਾ ਕੈਰੀਅਰ ਸਵਾਰਨ 'ਚ ਮੈਂਟਰ (ਸਲਾਹਕਾਰ) ਤੋਂ ਮਦਦ ਮਿਲੇਗੀ | ਕੇਜਰੀਵਾਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ 9ਵੀਂ ਤੋਂ ਬਾਅਦ ਬੱਚੇ ਦੇ ਲਈ ਇਕ ਅਜਿਹਾ ਵੱਡਾ ਭਰਾ, ਦੋਸਤ ਜਾਂ ਭੈਣ ਮਿਲੇ, ਜਿਸ ਦੇ ਨਾਲ ਉਹ ਸਭ ਕੁੱਝ ਸਾਂਝਾ ਕਰ ਸਕੇ | ਉਨ੍ਹਾਂ ਦੱਸਿਆ ਕਿ ਦਿੱਲੀ ਦੇ ਬੱਚਿਆਂ ਦੇ ਮੈਂਟਰ ਸਿਰਫ ਦਿੱਲੀ ਦੇ ਲੋਕ ਹੀ ਨਹੀਂ, ਬਲਕਿ ਪੂਰੇ ਦੇਸ਼ ਦੇ ਲੋਕ ਮੈਂਟਰ ਬਣ ਸਕਣਗੇ | ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਹਿੱਸੇ 'ਚ ਰਹਿਣ ਵਾਲਾ ਵਿਅਕਤੀ ਦਿੱਲੀ ਸਰਕਾਰ ਦੀ ਐਪ 'ਤੇ ਰਜਿਸਟ੍ਰੇਸ਼ਨ ਕਰਕੇ ਮੈਂਟਰ ਬਣ ਸਕਦਾ ਹੈ | ਕੇਜਰੀਵਾਲ ਨੇ ਕਿਹਾ ਦਿੱਲੀ ਦੇ ਸਰਕਾਰੀ ਸਕੂਲਾਂ 'ਚ ਇਹ ਪ੍ਰੋਗਰਾਮ ਸ਼ੁਰੂ ਕਰਦੇ ਸਾਨੂੰ ਕਾਫੀ ਖੁਸ਼ੀ ਹੋ ਰਹੀ ਹੈ, ਉਨ੍ਹਾਂ ਕਿਹਾ ਕਿ ਇਸ ਦਾ ਪਾਇਲਟ ਪ੍ਰਾਜੈਕਟ ਕਾਫੀ ਸਫਲ ਰਿਹਾ ਸੀ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚੰਗਾ ਪ੍ਰੋਗਰਾਮ ਹੈ ਅਤੇ ਜੇਕਰ ਇਹ ਸਫਲ ਹੁੰਦਾ ਹੈ ਤਾਂ ਸਾਨੂੰ ਪੂਰੀ ਉਮੀਦ ਹੈ ਕਿ ਇਹ ਪ੍ਰੋਗਰਾਮ ਪੂਰੇ ਦੇਸ਼ ਦੇ ਅੰਦਰ ਸਾਰੇ ਸਕੂਲਾਂ 'ਚ ਲਾਗੂ ਕੀਤਾ ਜਾਵੇਗਾ |
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਏਕਤਾ 'ਚ ਏਨੀ ਵੱਡੀ ਤਾਕਤ ਹੈ ਕਿ ਜਦੋਂ ਦੋ ਸ਼੍ਰੇਸਟ ਵਿਅਕਤੀ ਮਿਲ ਜਾਣ ਤਾਂ ਉਨ੍ਹਾਂ ਨੂੰ ਕੋਈ ਹਰਾ ਨਹੀਂ ਸਕਦਾ | ਇਹ ਪ੍ਰਗਟਾਵਾ ਉੱਭਰਦੀ ਹੋਈ ਰਾਸ਼ਟਰਵਾਦੀ ਵਿਕਾਸ ਪਾਰਟੀ ਦੇ ਸੰਸਥਾਪਕ ਪ੍ਰਧਾਨ ਡਾ. ਅਨੂਪ ਕੇ. ...
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਵਿਚ ਗ੍ਰੈਜੂਏਸ਼ਨ ਪੱਧਰ 'ਤੇ ਹੋ ਰਹੇ ਦਾਖ਼ਲਿਆਂ ਦੀ ਦੂਸਰੀ ਕੱਟ ਆਫ਼ ਲਿਸਟ ਜਾਰੀ ਹੋ ਚੁੱਕੀ ਹੈ ਅਤੇ ਦਾਖ਼ਲੇ ਵੀ ਲਗਾਤਾਰ ਹੋ ਰਹੇ ਹਨ | ਇਸ ਵਾਰ ਵਿਦਿਆਰਥੀਆਂ ਨੇ ਆਪਣੇ ਦਾਖ਼ਲੇ ਰੱਦ ਕਰਵਾਏ ...
ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਰਾਜਧਾਨੀ 'ਚ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਖ਼ਿਲਾਫ ਦਿੱਲੀ ਸਰਕਾਰ ਵਲੋਂ ਕਈ ਕਦਮ ਪੁੱਟੇ ਜਾ ਰਹੇ ਹਨ | ਇਸੇ ਦੇ ਮੱਦੇਨਜ਼ਰ ਲਾਲਬੱਤੀ 'ਤੇ ਗੱਡੀ ਦਾ ਇੰਜਣ ਬੰਦ ਰੱਖਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ | ਦਿੱਲੀ ਦੇ ਮੁੱਖ ...
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਅਖਿਲ ਭਾਰਤੀ ਸੰਸਥਾ ਤਰੁਣ ਮਿੱਤਰ ਪ੍ਰੀਸ਼ਦ ਵਲੋਂ ਗ਼ਰੀਬਾਂ, ਸਾਧਨਹੀਣ ਤੇ ਅਪਾਹਜ ਵਿਦਿਆਰਥੀਆਂ ਨੂੰ ਕਿਤਾਬ, ਸਟੇਸ਼ਨਰੀ ਅਤੇ ਵਜ਼ੀਫ਼ੇ ਦਿੱਤੇ ਗਏ | ਪ੍ਰੀਸ਼ਦ ਦੇ ਜਨਰਲ ਸਕੱਤਰ ਅਸ਼ੋਕ ਜੈਨ ਨੇ ਇਸ ਮੌਕੇ ਕਿਹਾ ...
ਨਵੀਂ ਦਿੱਲੀ, 12 ਅਕਤੂਬਰ (ਜਗਤਾਰ ਸਿੰਘ)- ਜਾਗੋ ਪਾਰਟੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੋਮਬੱਤੀਆਂ ਬਾਲ ਕੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ, ਕਸ਼ਮੀਰ ਵਿਖੇ ਅੱਤਵਾਦੀਆਂ ਵਲੋਂ ਮਾਰੇ ਗਏ ਪਿ੍ੰਸੀਪਲ ਤੇ ਅਧਿਆਪਕ ਅਤੇ ਪੁਣਛ ਵਿਖੇ ਮੁਕਾਬਲੇ 'ਚ ਸ਼ਹੀਦ ਹੋਏ ...
ਰਤੀਆ, 12 ਅਕਤੂਬਰ (ਬੇਅੰਤ ਕੌਰ ਮੰਡੇਰ)- ਸੰਯੁਕਤ ਕਿਸਾਨ ਮੋਰਚਾ ਦੇ ਫ਼ੈਸਲੇ ਦੇ ਤਹਿਤ ਖੇਤੀ ਬਚਾਓ ਸੰਘਰਸ਼ ਸੰਮਤੀ ਅਤੇ ਹੋਰ ਝੂਜਾਰੂ ਕਿਸਾਨ ਹਮਾਇਤੀ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਅਹੁਦੇਦਾਰਾਂ ਨੇ ਖੇਤਰ ਦੇ ਗੁਰਦੁਆਰਾ ਸ੍ਰੀ ਅਜੀਤਸਰ ਸਾਹਿਬ ਵਿਚ ਲਖੀਮਪੁਰ ...
ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਰਣਜੀਤ ਕਤਲ ਕੇਸ 'ਚ ਡੇਰਾ ਮੁਖੀ ਸਮੇਤ ਪੰਜਾਂ ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਅੱਜ ਡੇਰਾ ਸਿਰਸਾ 'ਚ ਸਾਰਾ ਦਿਨ ਸੁੰਨਸਾਨ ਪਸਰੀ ਰਹੀ | ਡੇਰੇ ਦੀ ਜਿੱਥੇ ਸੱਚ ਮਾਰਕੀਟ ਪੂਰੀ ਤਰ੍ਹਾਂ ਬੰਦ ...
ਸ਼ਾਹਬਾਦ ਮਾਰਕੰਡਾ, 12 ਅਕਤੂਬਰ (ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਬੁਲਾਰੇ ਅਤੇ ਹਰਿਆਣਾ ਸਿੱਖ ਪਰਿਵਾਰ ਦੇ ਸੂਬਾਈ ਪ੍ਰਧਾਨ ਕੰਵਲਜੀਤ ਸਿੰਘ ਅਜਰਾਨਾ ਨੇ ਕਿਹਾ ਕਿ ਦੇਸ਼ ਅਤੇ ਕੌਮ ਦਾ ਨਾਂਅ ਰੌਸ਼ਨ ਕਰਨ ਵਾਲੇ ਖਿਡਾਰੀਆਂ ਦਾ ਸੰਗਤ ਦੁਆਰਾ ਹਮੇਸ਼ਾ ...
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲਾਜਪਤ ਥਾਣੇ ਦੀ ਪੁਲਿਸ ਨੇ ਬੰਟੀ-ਬਬਲੀ ਦੇ ਗਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ ਪੁਲਿਸ ਨੇ ਇਸ ਦੇ 2 ਮੈਂਬਰਾਂ ਅਤੇ ਇਕ ਔਰਤ ਨੂੰ ਫੜਿਆ ਹੈ | ਇਨ੍ਹਾਂ ਕੋਲੋਂ ਚੋਰੀ ਕੀਤੀਆਂ ਹੋਈਆਂ ਦੋ ਕਾਰਾਂ ਵੀ ਬਰਾਮਦ ...
ਮੱਲ੍ਹੀਆਂ ਕਲਾਂ, 12 ਅਕਤੂਬਰ (ਮਨਜੀਤ ਮਾਨ)- ਪਿਛਲੇਂ ਦਿਨੀਂ ਨਕੋਦਰ-ਕਪੂਰਥਲਾ ਮੁੱਖ ਮਾਰਗ 'ਤੇ ਰਾਹਗੀਰਾਂ ਕੋਲੋਂ ਸੋਨੇ ਦੀਆਂ ਵਾਲੀਆਂ ਖੋਹਣ ਵਾਲੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਨਕੋਦਰ ਪੁਲਸ ਦੇ ਅੜਿੱਕੇ ਆ ਗਏ ਹਨ | ਇਸ ਸੰਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ...
ਨਵੀਂ ਦਿੱਲੀ, 12 ਅਕਤੂਬਰ (ਬਲਵਿੰਦਰ ਸਿੰਘ ਸੋਢੀ)-ਭਾਈ ਵੀਰ ਸਿੰਘ ਸਾਹਿਤ ਸਦਨ ਦਿੱਲੀ ਵਲੋਂ ਧਨੀ ਰਾਮ ਚਾਤਿ੍ਕ ਬਾਰੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਾ. ਐੱਸ.ਪੀ. ਸਿੰਘ ਨੇ ਕੀਤੀ ਤੇ ਪ੍ਰੋਗਰਾਮ ਦਾ ਸੰਚਾਲਨ ਡਾ. ਸੁਖਬੀਰ ਕੌਰ ਨੇ ਕੀਤਾ | ਸ਼ੁਰੂ ਵਿਚ ...
ਜਲੰਧਰ, 12 ਅਕਤੂਬਰ (ਸ਼ਿਵ)- ਪਾਵਰਕਾਮ ਤੇ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਜਲੰਧਰ ਜ਼ੋਨ ਦੇ ਚੀਫ਼ ਦਫ਼ਤਰ ਦਾ ਕਈ ਘੰਟੇ ਤੱਕ ਘਿਰਾਓ ਕੀਤਾ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਕੀਤੀ ਗਈ | ਸੂਬਾ ਪ੍ਰਧਾਨ ਬਲਿਹਾਰ ਸਿੰਘ ਨੇ ਦੱਸਿਆ ...
ਸ਼ਾਹਕੋਟ, 12 ਅਕਤੂਬਰ (ਬਾਂਸਲ)- ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਪਾਰਦਾਰਸ਼ੀ ਤੇ ਸੁਚਾਰੂ ਢੰਗ ਨਾਲ ਚਲਾਉਣ ਲਈ ਸਥਾਨਕ ਅਨਾਜ ਮੰਡੀ ਵਿਚ ਮਾਰਕੀਟ ਕਮੇਟੀ ਦੇ ਅਧਿਕਾਰੀਆਂ, ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਤੇ ਆੜ੍ਹਤੀਆਂ ਦੀ ਸਾਂਝੀ ਮੀਟਿੰਗ ਹੋਈ¢ ਖਰੀਦ ...
ਸ਼ਾਹਕੋਟ, 12 ਅਕਤੂਬਰ (ਸੁਖਦੀਪ ਸਿੰਘ)- ਕੁੱਲ ਹਿੰਦ ਕਿਸਾਨ ਸਭਾ ਵਲੋਂ ਪੁਲਿਸ ਪ੍ਰਸ਼ਾਸਨ ਦੀ ਵਾਅਦਾ-ਖਿਲਾਫ਼ੀ ਵਿਰੁੱਧ ਅੱਜ ਸ਼ਾਹਕੋਟ ਵਿਖੇ ਡੀ.ਐੱਸ.ਪੀ. ਦੇ ਦਫ਼ਤਰ ਦਾ ਘਿਰਾਓ ਕਰਕੇ ਧਰਨਾ ਦਿੱਤਾ ਗਿਆ | ਧਰਨੇ 'ਤੇ ਬੈਠੇ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ...
ਮਲਸੀਆਂ, 12 ਅਕਤੂਬਰ (ਸੁਖਦੀਪ ਸਿੰਘ)- ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਨਕੋਦਰ ਅਤੇ ਸ਼ਾਹਕੋਟ ਦੀ ਮੀਟਿੰਗ ਪ੍ਰਧਾਨ ਕੁਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਵਿਚਾਰ-ਵਟਾਂਦਰਾ ਕੀਤਾ ਗਿਆ ...
ਫ਼ਤਿਹਾਬਾਦ, 12 ਅਕਤੂਬਰ (ਹਰਬੰਸ ਸਿੰਘ ਮੰਡੇਰ)-ਫ਼ਤਿਹਾਬਾਦ ਦੇ ਮਨੋਹਰ ਮੈਮੋਰੀਅਲ ਪੋਸਟ ਗ੍ਰੈਜੂਏਟ ਕਾਲਜ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵਲੋਂ ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ ਦੀ ਯਾਦ 'ਚ ਇਕ ਮੈਗਾ ਕੈਂਪ ਲਗਾਇਆ ਗਿਆ | ਸਾਰੀਆਂ ਸਰਕਾਰੀ ...
ਫ਼ਤਿਹਾਬਾਦ, 12 ਅਕਤੂਬਰ (ਹਰਬੰਸ ਸਿੰਘ ਮੰਡੇਰ)- ਵਿਲੇਜ ਡਿਵੈੱਲਪਮੈਂਟ ਐਂਡ ਰਿਸਰਚ ਸੁਸਾਇਟੀ ਨੇ ਫੂਡ ਐਂਡ ਡਰੱਗਜ਼ ਐਡਮਨਿਸਟੇ੍ਰਸ਼ਨ ਵਿਭਾਗ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਫੂਡ ਵਿਕੇ੍ਰਤਾਵਾਂ ਅਤੇ ਨਿਰਮਾਤਾਵਾਂ ਨੂੰ ਹਰਿਆਣਾ ਦੇ ...
ਸ਼ਾਹਬਾਦ ਮਾਰਕੰਡਾ, 12 ਅਕਤੂਬਰ (ਅਵਤਾਰ ਸਿੰਘ)-ਕੌਮਾਂਤਰੀ ਕਥਾਵਾਚਕ, ਮੁੱਖ ਸੇਵਾਦਾਰ ਅਕਾਲ ਉਸਤਤ ਟਰੱਸਟ ਕੁਰੂਕਸ਼ੇਤਰ, ਕੌਮੀ ਧਾਰਮਿਕ ਸਲਾਹਕਾਰ ਸਿੱਖ ਸਟੂਡੈਂਟ ਫੈੱਡਰੇਸ਼ਨ (ਮਹਿਤਾ) ਅਤੇ ਕੌਮੀ ਧਾਰਮਿਕ ਸਲਾਹਕਾਰ ਸ੍ਰੀ ਗੁਰੂ ਤੇਗ਼ ਬਹਾਦਰ ਬਿ੍ਗੇਡ ਕਰਨਾਲ ...
ਸਿਰਸਾ, 12 ਅਕਤੂਬਰ (ਭੁਪਿੰਦਰ ਪੰਨੀਵਾਲੀਆ)-ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵਲੋਂ ਲਾਏ ਗਏ ਪੱਕੇ ਮੋਰਚਿਆਂ ਤੇ ਧਰਨੇ ਵਾਲੀਆਂ ਥਾਵਾਂ 'ਤੇ ਅੱਜ ਲਖੀਮਪੁਰ ਖੀਰੀ 'ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭੋਗ ਪਾਏ ਗਏ | ਸਿਰਸਾ ਦੇ ...
ਗੂਹਲਾ ਚੀਕਾ, 12 ਅਕਤੂਬਰ (ਓ.ਪੀ. ਸੈਣੀ)-ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਅੱਜ ਜਿੱਥੇ ਲਖੀਮਪੁਰ ਕਾਂਡ ਦੇ ਕਿਸਾਨ ਸ਼ਹੀਦਾਂ ਨੂੰ ਇਕ ਵੱਡੇ ਸਮਾਰੋਹ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਉੱਥੇ ਸੰਯੁਕਤ ਮੋਰਚੇ ਦੇ ਆਗੂਆਂ ਵਲੋਂ ਦਿੱਤੀ ਕਾਲ ਤੇ ਦੇਸ਼ਾਂ ...
ਯਮੁਨਾਨਗਰ, 12 ਅਕਤੂਬਰ (ਗੁਰਦਿਆਲ ਸਿੰਘ ਨਿਮਰ)-ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਛੋਟੀ ਲਾਈਨ ਵਿਖੇ ਨਵਰਾਤਰੀ ਸਪੈਸ਼ਲ ਫਾਇਰਲੈੱਸ ਕੁਕਿੰਗ ਮੁਕਾਬਲਾ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਕੋਆਰਡੀਨੇਟਰ ਤੇ ਗ੍ਰਹਿ ਵਿਗਿਆਨ ...
ਸ਼ਾਹਬਾਦ ਮਾਰਕੰਡਾ, 12 ਅਕਤੂਬਰ (ਅਵਤਾਰ ਸਿੰਘ)-ਕੌਮਾਂਤਰੀ ਕਥਾਵਾਚਕ, ਮੁੱਖ ਸੇਵਾਦਾਰ ਅਕਾਲ ਉਸਤਤ ਟਰੱਸਟ ਕੁਰੂਕਸ਼ੇਤਰ, ਕੌਮੀ ਧਾਰਮਿਕ ਸਲਾਹਕਾਰ ਸਿੱਖ ਸਟੂਡੈਂਟ ਫੈੱਡਰੇਸ਼ਨ (ਮਹਿਤਾ) ਅਤੇ ਕੌਮੀ ਧਾਰਮਿਕ ਸਲਾਹਕਾਰ ਸ੍ਰੀ ਗੁਰੂ ਤੇਗ਼ ਬਹਾਦਰ ਬਿ੍ਗੇਡ ਕਰਨਾਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX