ਜਲੰਧਰ, 12 ਅਕਤੂਬਰ (ਜਸਪਾਲ ਸਿੰਘ, ਸ਼ੈਲੀ)-ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਦੇਰ ਸ਼ਾਮ ਨੂੰ ਉੱਤਰੀ ਭਾਰਤ ਦੇ ਪ੍ਰਸਿੱਧ ਧਾਰਮਿਕ ਅਸਥਾਨ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਮਾਤਾ ਰਾਣੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ | ਉਸ ਮੌਕੇ ਉਨ੍ਹਾਂ ਦੇ ਨਾਲ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਤੇ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ | ਇਸ ਤੋਂ ਪਹਿਲਾਂ ਸ੍ਰੀ ਅਰਵਿੰਦ ਕੇਜਰੀਵਾਲ ਦਾ ਮੰਦਿਰ ਕੰਪਲੈਕਸ 'ਚ ਪੁੱਜਣ 'ਤੇ ਸ੍ਰੀ ਦੇਵੀ ਤਾਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਸ਼ੀਤਲ ਵਿੱਜ ਤੇ ਸਮੂਹ ਕਮੇਟੀ ਮੈਂਬਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਮੰਦਿਰ ਕੰਪਲੈਕਸ ਦੀ ਪਰਿਕਰਮਾ ਕੀਤੀ ਤੇ ਬਾਅਦ 'ਚ ਮੁੱਖ ਮੰਦਿਰ 'ਚ ਮੱਥਾ ਟੇਕ ਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਦੌਰਾਨ ਉਨ੍ਹਾਂ ਨੇ ਨਰਾਤਿਆਂ ਦੇ ਮੌਕੇ ਮੰਦਿਰ ਕੰਪਲੈਕਸ 'ਚ ਚੱਲ ਰਹੀ ਭਜਨ ਸੰਧਿਆ 'ਚ ਵੀ ਆਪਣੀ ਹਾਜ਼ਰੀ ਲਵਾਈ ਅਤੇ ਮਾਤਾ ਦੇ ਭਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਉਹ ਇਕ
ਸਿਆਸੀ ਆਗੂ ਦੇ ਤੌਰ 'ਤੇ ਨਹੀਂ ਬਲਕਿ ਇਕ ਆਮ ਭਗਤ ਦੇ ਰੂਪ 'ਚ ਮਹਾਂਮਾਈ ਦੇ ਚਰਨਾਂ 'ਚ ਮੱਥਾ ਟੇਕਣ ਆਏ ਹਨ | ਅੱਜ ਉਨ੍ਹਾਂ ਨੇ ਮਾਤਾ ਰਾਣੀ ਦੇ ਚਰਨਾਂ 'ਚ ਪੰਜਾਬ ਤੇ ਦਿੱਲੀ ਦੇ ਲੋਕਾਂ ਦੀ ਤੰਦਰੁਸਤੀ, ਬਿਹਤਰੀ ਤੇ ਤਰੱਕੀ ਲਈ ਪ੍ਰਾਥਨਾ ਕੀਤੀ ਹੈ | ਇਸ ਮੌਕੇ ਉਨ੍ਹਾਂ ਰਾਜ ਦੇ ਸਾਰੇ ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਪੰਜਾਬ ਦੀ ਬਿਹਤਰੀ ਅਤੇ ਤਰੱਕੀ 'ਚ ਆਪਣਾ ਯੋਗਦਾਨ ਪਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਪੰਜਾਬ ਸਾਰਿਆਂ ਦਾ ਸਾਂਝਾ ਹੈ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨੂੰ ਹਰ ਖੇਤਰ 'ਚ ਅੱਗੇ ਲੈ ਕੇ ਜਾਈਏ | ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਪੰਜਾਬ ਅੰਦਰ ਜਲਦ ਹੀ ਤਰੱਕੀ ਦਾ ਇਕ ਨਵਾਂ ਯੁੱਗ ਸ਼ੁਰੂ ਹੋਵੇਗਾ | ਇਸ ਮੌਕੇ ਉਨ੍ਹਾਂ ਪ੍ਰਬੰਧਕਾਂ ਅਤੇ ਸ਼ਰਧਾਲੂਆਂ ਵਲੋਂ ਮਿਲੇ ਪਿਆਰ ਤੇ ਸਤਿਕਾਰ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਦੇਵੀ ਤਾਲਾਬ ਮੰਦਿਰ ਦਾ ਨਾਂ ਕਾਫੀ ਸੁਣਿਆ ਸੀ ਤੇ ਅੱਜ ਦੇਖ ਕੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਤੇ ਸਕੂਨ ਮਿਲਿਆ ਹੈ | ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਪਾਲ ਕੌਰ, ਮੀਤ ਹੇਅਰ, ਜੈ ਸਿੰਘ ਰੋੜੀ, ਕੁਲਵੰਤ ਪੰਡੋਰੀ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸੱਟ, ਖਜ਼ਾਨਚੀ ਨੀਨਾ ਮਿੱਤਲ, ਸਕੱਤਰ ਗਗਨਦੀਪ ਸਿੰਘ ਚੱਢਾ, ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਰਾਜਵਿੰਦਰ ਕੌਰ, ਆਈ. ਜੀ. ਸੇਵਾ ਮੁਕਤ ਸੁਰਿੰਦਰ ਸਿੰਘ ਸੋਢੀ, ਡਾ. ਸ਼ਿਵ ਦਿਆਲ ਮਾਲੀ, ਡਾ. ਸੰਜੀਵ ਸ਼ਰਮਾ, ਲੱਕੀ ਰੰਧਾਵਾ, ਆਤਮ ਪ੍ਰਕਾਸ਼ ਸਿੰਘ ਬਬਲੂ, ਬਲਕਾਰ ਸਿੰਘ, ਰਤਨ ਸਿੰਘ ਕਾਕੜ ਕਲਾਂ, ਕਰਮਵੀਰ ਸਿੰਘ ਘੁੰਮਣ ਹਲਕਾ ਇੰਚਾਰਜ ਦਸੂਹਾ ਤੇ ਹੋਰ ਆਗੂ ਵੀ ਮੌਜੂਦ ਸਨ | ਦੱਸਣਯੋਗ ਹੈ ਕਿ ਦੋ ਦਿਨਾ ਪੰਜਾਬ ਦੌਰੇ 'ਤੇ ਆਏ ਅਰਵਿੰਦ ਕੇਜਰੀਵਾਲ 13 ਅਕਤੂਬਰ ਨੂੰ ਜਲੰਧਰ 'ਚ ਸਨਅਤਕਾਰਾਂ ਨਾਲ ਇਕ ਮੀਟਿੰਗ ਕਰਨਗੇ |
ਭਜਨ ਸੰਧਿਆ 'ਚ ਕਨ੍ਹੱਈਆ ਮਿੱਤਲ ਨੇ ਲਵਾਈ ਹਾਜ਼ਰੀ
ਨਰਾਤਿਆਂ ਦੇ ਚੱਲਦਿਆਂ ਸ੍ਰੀ ਦੇਵੀ ਤਾਲਾਬ ਮੰਦਿਰ ਵਿਖੇ ਸ੍ਰੀ ਬਾਲਾ ਜੀ ਦੇ ਨਾਂ ਇਕ ਭਜਨ ਸੰਧਿਆ ਕਰਵਾਈ ਗਈ, ਜਿਸ ਵਿਚ ਭਜਨ ਸਮਰਾਟ ਕਨ੍ਹਈਆ ਮਿੱਤਲ ਨੇ ਆਪਣੀ ਹਾਜ਼ਰੀ ਲਵਾਈ | ਕਨ੍ਹਈਆ ਮਿੱਤਲ ਵਲੋਂ ਪੇਸ਼ ਕੀਤੇ ਭਜਨਾਂ 'ਤੇਰੀ ਆਸ ਬਾਲਾ ਜੀ', 'ਬਾਲਾ ਜੀ ਤੁਮ ਮਿਹਰ ਕਰੋ' ਅਤੇ 'ਲਗਨ ਤੁਮ ਸੇ ਲਗਾ ਬੈਠੇ' ਸਮੇਤ ਬਾਲਾ ਜ ਦੇ ਇਕ ਤੋਂ ਬਾਅਦ ਇਕ ਭਗਤੀ ਭਰੇ ਭਜਨਾਂ 'ਤੇ ਭਗਤੀ ਰਸ ਵਿਚ ਡੁੱਬੇ ਸ਼ਰਧਾਲੂਆਂ ਨੇ ਨੱਚ ਕੇ ਆਪਣੀ ਹਾਜ਼ਰੀ ਲਵਾਈ | ਇਸ ਮੌਕੇ ਪੰਡਾਲ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ਤੇ ਭਜਨ ਸੰਧਿਆ 'ਚ ਵੱਡੀ ਗਿਣਤੀ 'ਚ ਭਗਤਾਂ ਨੇ ਹਾਜ਼ਰੀ ਭਰੀ ਅਤੇ ਬਾਲਾ ਜੀ ਦਾ ਆਸ਼ੀਰਵਾਦ ਲਿਆ | ਇਸ ਮੌਕੇ ਪੁਲਿਸ ਵਲੋਂ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ |
ਸ਼ਿਵ ਸ਼ਰਮਾ
ਜਲੰਧਰ, 12 ਅਕਤੂਬਰ- ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਐਨ. ਓ. ਸੀ. ਲੈਣ ਅਤੇ ਰਜਿਸਟਰੀਆਂ 'ਤੇ ਲੱਗੀ ਰੋਕ ਨਾਲ ਲੋਕਾਂ ਵਿਚ ਹਾਹਾਕਾਰ ਪਾਈ ਜਾ ਰਹੀ ਹੈ ...
ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕੇ.ਕੇ.ਗੋਇਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਫਕੀਰ ਚੰਦ ਪੁੱਤਰ ਦਲੀਪ ਸਿੰਘ ਵਾਸੀ ਉੱਚਾ ਪਿੰਡ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਨੂੰ 6 ਮਹੀਨੇ ਦੀ ਕੈਦ ਅਤੇ 3 ...
ਜਲੰਧਰ, 12 ਅਕਤੂਬਰ (ਐੱਮ.ਐੱਸ. ਲੋਹੀਆ)- ਜ਼ਿਲ੍ਹੇ 'ਚ ਰੋਜ਼ਾਨਾ ਡੇਂਗੂ ਦੇ ਮਰੀਜ਼ ਮਿਲਣ ਨਾਲ ਹਸਪਤਾਲਾਂ 'ਚ ਮਰੀਜ਼ਾਂ ਦੀ ਭਰਮਾਰ ਲੱਗ ਰਹੀ ਹੈ, ਸਿਵਲ ਹਸਪਤਾਲ, ਪਿਮਸ ਅਤੇ ਹੋਰ ਨਿੱਜੀ ਹਸਪਤਾਲਾਂ 'ਚ ਰੋਜ਼ਾਨਾ ਭਾਰੀ ਗਿਣਤੀ 'ਚ ਮਰੀਜ਼ ਦਾਖ਼ਲ ਹੋ ਰਹੇ ਹਨ | ਸਿਹਤ ਵਿਭਾਗ ...
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)- ਪੰਜਾਬ ਸਰਕਾਰ ਵਲੋਂ 4 ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਦਾ ਤਬਾਦਲਾ ਕੀਤਾ ਗਿਆ ਹੈ, ਜਿਸ ਤਹਿਤ ਜਲੰਧਰ ਦਾ ਸਿਵਲ ਸਰਜਨ ਡਾ. ਰਣਜੀਤ ਸਿੰਘ ਨੂੰ ਲਗਾਇਆ ਗਿਆ ਹੈ, ਜੋ ਬੁੱਧਵਾਰ ਨੂੰ ਆਪਣਾ ਅਹੁਦਾ ਸੰਭਾਲਣਗੇ | ਬੱਚਿਆਂ ਦੀਆਂ ...
ਚੰਡੀਗੜ੍ਹ, 12 ਅਕਤੂਬਰ (ਬਿ੍ਜੇਂਦਰ ਗੌੜ)-ਜਲੰਧਰ 'ਚ ਕਥਿਤ ਤੌਰ 'ਤੇ ਵਜੂਦ ਵਿਚ ਨਾ ਹੋਣ ਵਾਲੇ ਇਕ ਪਿੰਡ ਦੇ ਵਿਕਾਸ ਦੇ ਨਾਂਅ 'ਤੇ ਸਰਕਾਰ ਤੋਂ ਸਹਾਇਤਾ ਰਕਮ ਲੈ ਕੇ ਘਪਲੇਬਾਜ਼ੀ ਦੇ ਦੋਸ਼ ਲਾਉਂਦੀ ਇਕ ਪਟੀਸ਼ਨ 'ਚ ਹਾਈਕੋਰਟ ਦੇ ਆਦੇਸ਼ਾਂ ਤਹਿਤ ਜਲੰਧਰ ਦੇ ਜ਼ਿਲ੍ਹਾ ਤੇ ...
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)- ਪਿੱਛਲੇ ਲੰਮੇ ਸਮੇਂ ਤੋਂ ਗੋਡਿਆਂ ਦੀ ਤਕਲੀਫ਼ ਕਰਕੇ ਚੱਲਣ-ਫਿਰਨ ਤੋਂ ਅਸਮਰੱਥ 61 ਸਾਲਾ ਸੁਰਜੀਤ ਕੌਰ ਵਾਸੀ ਚੱਕ ਵਡਾਲਾ, ਲੋਹੀਆਂ ਦਾ ਡਾ. ਅਜੇਦੀਪ ਸਿੰਘ ਨੇ ਆਪ੍ਰੇਸ਼ਨ ਕਰਕੇ ਦੋਵੇਂ ਗੋਡੇ ਬਦਲੇ, ਜਿਸ ਤੋਂ ਬਾਅਦ ਉਹ ਕੇਵਲ ...
ਗੁਰਾਇਆ, 12 ਅਕਤੂਬਰ (ਬਲਵਿੰਦਰ ਸਿੰਘ, ਚਰਨਜੀਤ ਸਿੰਘ ਦੁਸਾਂਝ)-ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਅਤੇ ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਨੇ ਪਿੰਡ ਰੁੜਕਾ ਕਲਾਂ ਅਤੇ ਢੇਸੀਆਂ ਕਾਹਨਾ ਵਿਖੇ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ...
ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਰਬਜੀਤ ਸਿੰਘ ਧਾਲੀਵਾਲ ਦੀ ਅਦਾਲਤ ਨੇ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਮਾਮਲੇ 'ਚ ਦੋਸ਼ ਸਾਬਤ ਨਾ ਹੋਣ 'ਤੇ ਰਮੇਸ਼ ਬੱਬਰ, ਕਮਲੇਸ਼ ਬੱਬਰ, ਦੀਪਿਕਾ ਬੱਬਰ, ਰਾਹੁਲ ਸਹਿਦੇਵ, ਕਮਲੇਸ਼ ਰਾਣੀ, ...
ਮਕਸੂਦਾ, 12 ਅਕਤੂਬਰ (ਸਤਿੰਦਰ ਪਾਲ ਸਿੰਘ)-ਮੰਗਲਵਾਰ ਸ਼ਾਮ ਨੂੰ ਸਨਅਤਕਾਰ ਦੇ 11 ਸਾਲਾ ਦੇ ਪੁੱਤਰ ਦੀ ਡੇਂਗੂ ਨਾਲ ਮੌਤ ਹੋ ਗਈ | ਜ਼ਿਲ੍ਹੇ 'ਚ ਤੀਜੀ ਮੌਤ ਹੋਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ | ਹਾਲਾਂਕਿ ਸਿਹਤ ਵਿਭਾਗ ਨੇ ਡੇਂਗੂ ਨਾਲ ਕਿਸੇ ਵੀ ਮਰੀਜ਼ ਦੇ ਮਰਨ ਦੀ ...
ਮਕਸੂਦਾ, 12 ਅਕਤੂਬਰ (ਸਤਿੰਦਰ ਪਾਲ ਸਿੰਘ)-ਜਲੰਧਰ ਦੇ ਡੀ.ਏ.ਵੀ. ਕਾਲਜ ਦੇ ਨੇੜੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਕਿ ਮਕਸੂਦਾਂ ਸਬਜ਼ੀ ਮੰਡੀ ਤੋਂ ਰੋਜ਼ ਦੀ ਤਰ੍ਹਾਂ ਦੇਰ ਰਾਤ ਨੂੰ ਮੰਡੀ ਬੰਦ ਹੋਣ ਉਪਰੰਤ ਰੇਹੜੀ ਫੜ੍ਹੀਆਂ ਵਾਲੇ ਇਕ ਗਰੁੱਪ 'ਚ ਇਕੱਠੇ ਹੋ ਕੇ ਜਾ ...
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਆਦਮਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਅਤੇ ਹਲਕਾ ਕਰਤਾਰਪੁਰ ਤੋਂ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਨੇ ਅੱਜ ਇੱਥੇ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਐਸ. ਸੀ. ਸਕਾਲਰਸ਼ਿਪ ਦੇ ...
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਪੁਡੂਚੇਰੀ ਦੇ ਸਾਬਕਾ ਉਪ ਰਾਜਪਾਲ ਡਾ. ਇਕਬਾਲ ਸਿੰਘ ਵੱਲੋਂ ਅੱਜ ਰਾਜਪਾਲ ਪੰਜਾਬ ਸ੍ਰੀ ਬਨਵਾਰੀ ਲਾਲ ਪੁਰੋਹਿਤ ਨਾਲ ਰਾਜ ਭਵਨ ਚੰਡੀਗੜ੍ਹ ਵਿਖੇ ਨਿੱਘੀ ਮੁਲਾਕਾਤ ਕੀਤੀ ਗਈ | ਇਸ ਮੌਕੇ ਡਾ. ਇਕਬਾਲ ਸਿੰਘ ਦਾ ਰਾਜ ਭਵਨ ਵਿਚ ਉਚੇਚਾ ...
ਜਲੰਧਰ, 12 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਰਾਜਸੀ ਪਾਰਟੀਆਂ ਵਲੋਂ ਮਜ੍ਹਬੀ ਸਿੱਖ ਭਾਈਚਾਰੇ ਨੂੰ ਬਣਦਾ ਮਾਣ ਸਨਮਾਨ ਨਾ ਦੇਣ ਦੇ ਵਿਰੋੋਧ ਵਿਚ ਵਾਲਮੀਕੀ ਮਜ੍ਹਬੀ ਸਿੱਖ ਮੋਰਚਾ ਪੰਜਾਬ, ਡਾ. ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ, ਡਾ. ਬੀ.ਆਰ.ਅਬੰਡੇਕਰ ਸੁਸਾਇਟੀ ਅਤੇ ...
ਜਲੰਧਰ, 12 ਅਕਤੂਬਰ (ਹਰਵਿੰਦਰ ਸਿੰਘ ਫੁੱਲ)-ਦਮੋਰੀਆ ਪੁਲ ਦੇ ਨੇੜੇ ਬਣੇ ਸੇਵਾ ਕੇਂਦਰ 'ਤੇ ਬਾਅਦ ਦੁਪਹਿਰ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦੋਂ ਆਪਣੇ ਕੰਮਾਂ ਲਈ ਆਏ ਲੋਕਾਂ ਨੂੰ ਸਟਾਫ਼ ਵੱਲੋਂ ਖੱਜਲ ਖ਼ੁਆਰ ਕੀਤਾ ਜਾ ਰਿਹਾ ਸੀ ਜਿਸ ਨਾਲ ਲੋਕਾਂ ਨੂੰ ਭਾਰੀ ...
ਜਲੰਧਰ, 12 ਅਕਤੂਬਰ (ਸ਼ਿਵ)- ਕੇਂਦਰੀ ਅਤੇ ਉੱਤਰੀ ਹਲਕੇ ਵਿਚ ਪੈਂਦੇ ਦਮੋਰੀਆ ਪੁਲ ਦੇ ਨਾਲ ਹੀ ਕੂੜੇ ਦਾ ਡੰਪ ਕਾਂਗਰਸੀ ਆਗੂਆਂ ਵੱਲੋਂ ਤਾਂ ਸਾਫ਼ ਨਹੀਂ ਕਰਾਇਆ ਜਾ ਸਕਿਆ ਸਗੋਂ ਦੂਜੇ ਪਾਸੇ ਸ਼ੋ੍ਰਮਣੀ ਅਕਾਲੀ ਦਲ ਦੇ ਕੇਂਦਰੀ ਹਲਕਾ ਹਲਕਾ ਇੰਚਾਰਜ ਚੰਦਨ ਗਰੇਵਾਲ ਨੇ ...
ਜਲੰਧਰ, 12 ਅਕਤੂਬਰ (ਸ਼ਿਵ)- ਇਕ ਪਾਸੇ ਤਾਂ ਕਾਂਗਰਸ ਦੇ ਵਿਧਾਇਕਾਂ ਨੇ ਚੰਡੀਗੜ੍ਹ ਜਾ ਕੇ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਸ਼ਹਿਰੀਆਂ ਦੇ ਮਸਲੇ ਹੱਲ ਕਰਵਾਉਣ ਦੀ ਮੰਗ ਕੀਤੀ ਤੇ ਦੂਜੇ ਪਾਸੇ ਅਫ਼ਸਰਸ਼ਾਹੀ ਕਾਂਗਰਸੀ ਆਗੂਆਂ ਦੀ ਕੋਈ ਪ੍ਰਵਾਹ ਕਰਦੀ ...
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ)- ਕੋਵਿਡ-19 ਮਹਾਂਮਾਰੀ ਨਾਲ ਲੜੀ ਜਾ ਰਹੀ ਜੰਗ ਨੂੰ ਜਿੱਤਣ ਲਈ ਦੇਸ਼ ਕੋਰੋਨਾ ਟੀਕਾਕਰਨ 'ਚ ਜਲਦ ਹੀ 100 ਕਰੋੜ ਦਾ ਅੰਕੜਾ ਪੂਰਾ ਕਰਨ ਜਾ ਰਿਹਾ ਹੈ | ਇਸ ਮੁਹਿੰਮ ਦੌਰਾਨ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਦਿਖਾਏ ਗਏ ਉਤਸ਼ਾਹ ਦੇ ਸਿੱਟੇ ...
ਚੁਗਿੱਟੀ/ਜੰਡੂਸਿੰਘਾ, 12 ਅਕਤੂਬਰ (ਨਰਿੰਦਰ ਲਾਗੂ)-ਬਿਜਲੀ ਮਹਿਕਮੇ ਵਲੋਂ ਕਰਵਾਏ ਜਾ ਰਹੇ ਕੱਟ ਕਾਰਨ ਚੁਗਿੱਟੀ ਤੇ ਨਾਲ ਲਗਦੇ ਖੇਤਰ ਦੇ ਵਸਨੀਕ ਵੀ ਪ੍ਰੇਸ਼ਾਨ ਹਨ | ਸੰਬੰਧਿਤ ਅਧਿਕਾਰੀਆਂ ਖ਼ਿਲਾਫ਼ ਰੋਸ ਜ਼ਾਹਰ ਕਰਦੇ ਹੋਏ ਇਲਾਕਾ ਵਸਨੀਕਾਂ ਨੇ ਕਿਹਾ ਕਿ ਉਕਤ ...
ਜਲੰਧਰ, 12 ਅਕਤੂਬਰ (ਰਣਜੀਤ ਸਿੰਘ ਸੋਢੀ)-ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਜਲੰਧਰ ਨੇ ਜੀ. ਐਨ. ਡੀ. ਯੂ. ਬੀ.ਐੱਡ ਪ੍ਰੀਖਿਆ (2019-2021) ਦੇ ਸਮੁੱਚੇ ਨਤੀਜਿਆਂ 'ਚ ਸੌ ਫ਼ੀਸਦੀ ਫ਼ਸਟ ਡਿਵੀਜ਼ਨ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਅੱਠ ਫ਼ੀਸਦੀ ...
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿਚ ਫਿਰਕੂ ਫਾਸ਼ੀਵਾਦ ਖਿਲਾਫ਼ ਲੋਕ ਇਕਜੁੱਟਤਾ ਦਾ ਦਿਨ ਹੋ ਨਿਬੜਿਆ | ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੂਰੇ ਦੇਸ਼ ਵਿੱਚ ਕਰੋੜਾਂ ਲੋਕਾਂ ਨੇ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਯਾਦ ...
ਜਲੰਧਰ, 12 ਅਕਤੂਬਰ (ਚੰਦੀਪ ਭੱਲਾ)-ਡੇਂਗੂ ਦੇ ਮਾਮਲਿਆਂ ਵਿਚ ਵਾਧੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਰਿਹਾਇਸ਼ੀ ਇਲਾਕੇ, ਗਲੀਆਂ ਅਤੇ ਜਨਤਕ ਥਾਵਾਂ ਦੇ ਪਰਿਸਰਾਂ ਵਿੱਚ ਪਾਣੀ ਜਮ੍ਹਾ ਨਾ ਹੋਣ ਦੇਣ ਲਈ ਲੋਕਾਂ ਨੂੰ ...
ਜਲੰਧਰ, 12 ਅਕਤੂਬਰ (ਸ਼ਿਵ)- ਜੋਤੀ ਨਗਰ ਵਿਚ ਕਬਾੜ ਨੂੰ ਲੱਗੀ ਭਿਅੰਕਰ ਅੱਗ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਦਾ ਕੰਮ ਦੇਖ ਰਹੇ ਜੇ. ਸੀ. ਨੂੰ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ | ਨਿਗਮ ਕਮਿਸ਼ਨਰ ...
ਜਲੰਧਰ, 12 ਅਕਤੂਬਰ (ਸ਼ਿਵ)-ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਕ ਚਿੱਠੀ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਦੂਜੇ ਰਾਜਾਂ ਦੇ ਮੁਕਾਬਲੇ ਪੈਟਰੋਲ ਅਤੇ ਡੀਜ਼ਲ ਦੇ ਉੱਪਰ ਵੈਟ ਦੀਆਂ ਸਭ ਤੋਂ ਜ਼ਿਆਦਾ ਦਰਾਂ ਕਰਕੇ ...
ਜਲੰਧਰ, 12 ਅਕਤੂਬਰ (ਜਸਪਾਲ ਸਿੰਘ)-ਪੰਜਾਬ ਦੀਆਂ ਟਰੇਡ ਯੂਨੀਅਨਾਂ, ਕਿਸਾਨ-ਖੇਤ ਮਜ਼ਦੂਰ ਸੰਗਠਨਾਂ, ਕਰਮਚਾਰੀ ਫੈਡਰੇਸ਼ਨਾਂ ਅਤੇ ਜਨਤਕ ਜੱਥੇਬੰਦੀਆਂ ਵੱਲੋਂ ਪਿੰਗਲੇ ਆਡੀਟੋਰੀਅਮ, ਗ਼ਦਰ ਮੈਮੋਰੀਅਲ ਜਲੰਧਰ ਵਿਖੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ...
ਜਲੰਧਰ, 12 ਅਕਤੂਬਰ (ਸਾਬੀ)- ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਕੀਤੇ ਗਏ ਸਪੋਰਟਸ ਕਾਲਜ ਦੇ ਸਿੰਥੈਟਿਕਸ ਅਥਲੈਟਿਕਸ ਟਰੈਕ ਦੇ ਉਦਘਾਟਨ ਤੇ ਅੱਜ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਬਣਨ ਨਾਲ ਇਲਾਕੇ ਦੇ ਅਥਲੀਟਾਂ ਦੀ ਸਭ ਤੋਂ ਵੱਡੀ ਮੰਗ ਪੂਰੀ ਹੋ ...
ਜਲੰਧਰ, 12 ਅਕਤੂਬਰ (ਰਣਜੀਤ ਸਿੰਘ ਸੋਢੀ)-ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੀ ਫਰਾਇਡਿਅਨ ਸਾਈਕੋਲਾਜੀਕਲ ਸੁਸਾਇਟੀ ਵੱਲੋਂ ਪਿ੍ੰਸੀਪਲ ਪ੍ਰੋ. ਡਾ. ਅਜੇ ਸਰੀਨ ਦੀ ਅਗਵਾਈ 'ਚ ਵਰਲਡ ਮੈਂਟਲ ਹੈਲਥ ਡੇਅ ਦੇ ਸਮਾਰੋਹ ਕਰਵਾਇਆ ਗਿਆ, ਜਿਸ ਦਾ ਮਨੋਰਥ ਮੈਂਟਲ ਹੈਲਥ ...
ਜਲੰਧਰ, 12 ਅਕਤੂਬਰ (ਸਾਬੀ)- ਜ਼ਿਲ੍ਹਾ ਜਲੰਧਰ ਐਲੀਮੈਂਟਰੀ ਤੇ ਸੈਕੰਡਰੀ ਸਕੂਲ ਟੂਰਨਾਮੈਂਟ ਕਮੇਟੀ ਦੀ ਚੋਣ ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜ਼ਾ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸ) ਹਰਿੰਦਰਪਾਲ ਸਿੰਘ ਦੀ ਦੇਖ ਰੇਖ ਹੇਠ ਹੋਈ ਤੇ ਇਸ ਚੋਣ ਦੇ ਵਿੱਚ ਕੌਮਾਂਤਰੀ ...
ਜਲੰਧਰ, 12 ਅਕਤੂਬਰ (ਐੱਮ. ਐੱਸ. ਲੋਹੀਆ) - ਨਵਾਂ ਸ਼ਹਿਰ ਤੋਂ ਜਲੰਧਰ 'ਚ ਆ ਕੇ ਆਟੋ ਚਲਾਉਣ ਅਤੇ ਆਟੋ 'ਚ ਬੈਠੀ ਸਵਾਰੀ ਦਾ ਪਰਸ ਚੋਰੀ ਕਰਕੇ ਬਹਾਨੇ ਨਾਲ ਉਸ ਨੂੰ ਸੁੰਨਸਾਨ ਜਗ੍ਹਾਂ 'ਤੇ ਛੱਡ ਕੇ ਭੱਜ ਜਾਣ ਵਾਲੇ ਵਿਅਕਤੀ ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ...
ਭੋਗਪੁਰ, 12 ਅਕਤੂਬਰ (ਕਮਲਜੀਤ ਸਿੰਘ ਡੱਲੀ)- ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਭੁਪਿੰਦਰ ਸਿੰਘ ਨੇ ਬਤੌਰ ਬੀ.ਡੀ.ਪੀ.ਓ. ਭੋਗਪੁਰ ਦਾ ਵਾਧੂ ਚਾਰਜ ਅੱਜ ਸੰਭਾਲ ਲਿਆ ਹੈ | ਉਹ ਬਲਾਕ ਲੋਹੀਆਂ ਵਿਖੇ ਵੀ ਬਤੌਰ ਬੀ.ਡੀ.ਪੀ.ਓ. ਸੇਵਾਵਾਂ ਨਿਭਾਅ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ...
ਸ਼ਾਹਕੋਟ, 12 ਅਕਤੂਬਰ (ਸੁਖਦੀਪ ਸਿੰਘ)- ਚੌਥੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਹਕੋਟ ਵਿਖੇ 17 ਅਕਤੂਬਰ ਦਿਨ ਐਤਵਾਰ ਨੂੰ ਸ਼ਰਧਾ-ਭਾਵਨਾ ਨਾਲ ਮਨਾਇਆ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ...
ਫਿਲੌਰ, 12 ਅਕਤੂਬਰ (ਵਿਪਨ ਗੈਰੀ)- ਧੱਮਾ ਫੈਡਰੇਸ਼ਨ ਆਫ ਇੰਡੀਆ ਵਲੋਂ 12ਵਾਂ ਅਸ਼ੋਕਾ ਵਿਜੈ ਦਸ਼ਮੀ ਮਹਾਂਉਤਸਵ 15 ਅਕਤੂਬਰ ਦਿਨ ਸ਼ੁਕਰਵਾਰ ਨੰੂ ਫਿਲੋਰ ਨਜਦੀਕ ਪਿੰਡ ਗੜਾ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਪੱਤਰਕਾਰਾਂ ਨੰੂ ਜਾਣਕਾਰੀ ਦਿੰਦਿਆਂ ਐਡਵੋਕੇਟ ...
ਫਿਲੌਰ, 12 ਅਕਤੂਬਰ (ਵਿਪਨ ਗੈਰੀ)- ਸਵਾਤੇ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕੁਰੂਕਸ਼ੇਤਰ ਹਰਿਆਣਾ 'ਚ ਸਵਾਤੇ (ਕਿੱਕ ਬਾਕਸਿੰਗ) ਦੀ ਨੈਸ਼ਨਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿਚ ਆਲ ਇੰਡੀਆ ਦੇ 12 ਸੂਬਿਆ ਦੇ ਸੈਂਕੜੇ ਖਿਡਾਰੀਆਂ ਨੇ ਭਾਗ ਲਿਆ | ਇਸ ਸਬੰਧੀ ਅਕੈਡਮੀ ...
ਮੱਲ੍ਹੀਆਂ ਕਲਾਂ, 12 ਅਕਤੂਬਰ (ਮਨਜੀਤ ਮਾਨ)- ਅੱਜ ਇਥੇ ਡਾ. ਬੀ ਆਰ ਅੰਬੇਡਕਰ ਦਲਿਤ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਧਾਰੀਵਾਲ, ਚੇਅਰਮੈਨ ਪ੍ਰਸ਼ੋਤਮ ਸੌਂਧੀ, ਸਾਬੀ ਧਾਲੀਵਾਲ ਨੇ ਪ੍ਰੈੱਸ ਦੇ ਨਾਂਅ ਇਕ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਸਮੂਹ ...
ਗੁਰਾਇਆ, 12 ਅਕਤਬੂਰ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)-ਇਲਾਕੇ ਅੰਦਰ ਲੁੱਟ ਖੋਹ ਦੀਆਂ ਵਾਰਰਦਾਤਾਂ ਲਗਾਤਾਰ ਵੱਧਦੀਆ ਜਾ ਰਹੀਆਂ ਹਨ | ਇਸ ਵਾਰ ਲੁਟੇਰਿਆਂ ਨੇ ਪਿੰਡ ਰੁੜਕਾ ਕਲਾਂ ਨਜ਼ਦੀਕ ਇੱਕ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਲੁੱਟ ਖੋਹ ਦੀ ਨੀਅਤ ਨਾਲ ...
ਗੁਰਾਇਆ, 12 ਅਕਤਬੂਰ (ਚਰਨਜੀਤ ਸਿੰਘ ਦੁਸਾਂਝ)-ਅੱਜ ਬੜਾ ਪਿੰਡ 'ਚ ਸੀਵਰੇਜ ਅਤੇ ਇੰਟਰਲਾਕ ਰਸਤੇ ਦਾ ਉਦਘਾਟਨ ਕਰਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਆਉਣਾ ਸੀ | ਇਸ ਦੀ ਭਿਣਕ ਕਿਸਾਨ ਯੂਨੀਅਨ ਦੇ ਆਗੂਆਂ ਨੂੰ ਪੈ ਗਈ | ਇਸ ਦੀ ਜਾਣਕਾਰੀ ਦਿੰਦੇ ਭਾਰਤੀ ਕਿਸਾਨ ...
ਲੋਹੀਆਂ ਖਾਸ, 12 ਅਕਤੂਬਰ (ਬਲਵਿੰਦਰ ਸਿੰਘ ਵਿੱਕੀ, ਗੁਰਪਾਲ ਸਿੰਘ ਸ਼ਤਾਬਗੜ੍ਹ)-ਅੱਜ ਸਥਾਨਕ ਸਬ ਤਹਿਸੀਲ ਦੇ ਬਾਹਰ ਇੱਕਤਰ ਹੋਏ ਕਿਸਾਨ ਅਤੇ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਵੱਲੋਂ ਲਖੀਮਪੁਰ ਖੀਰੀ ਵਿੱਚ ਸ਼ਹੀਦੀਆਂ ਪ੍ਰਾਪਤ ਕਰ ਗਏ ਕਿਸਾਨ ਨਛੱਤਰ ਸਿੰਘ, ...
ਸ਼ਾਹਕੋਟ, 12 ਅਕਤੂਬਰ (ਸੁਖਦੀਪ ਸਿੰਘ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਵਿਖੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਯੂ.ਪੀ 'ਚ ਸ਼ਹੀਦ ਹੋਏ ਕਿਸਾਨਾਂ ਨਮਿੱਤ ਅਰਦਾਸ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਹੈੱਡ ...
ਗੁਰਾਇਆ,12 ਅਕਤੂਬਰ (ਬਲਵਿੰਦਰ ਸਿੰਘ)-ਗੁਰੂ ਨਾਨਕ ਖ਼ਾਲਸਾ ਗਰਲਜ਼ ਕਾਲਜ, ਬਾਬਾ ਸੰਗ ਢੇਸੀਆਂ ਵਿਖੇ ਐਨ. ਐੱਸ. ਐੱਸ ਵਿਭਾਗ ਵਲੋਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਜਲੰਧਰ ਦੇ ਫਿਲੌਰ ਯੂਨਿਟ 'ਤਾਲੂਕਾ' ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ...
ਸ਼ਾਹਕੋਟ, 12 ਅਕਤੂਬਰ (ਸੁਖਦੀਪ ਸਿੰਘ, ਬਾਂਸਲ)- ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਆਗੂਆਂ ਤੇ ਵਰਕਰਾਂ ਨੇ ਹਾਈਕਮਾਂਡ ਕੋਲੋਂ ਮਿਹਨਤੀ ਅਕਾਲੀ ਆਗੂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਸ਼ਾਹਕੋਟ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਮੰਗ ਕੀਤੀ ਹੈ | ਮਾਤਾ ਸਾਹਿਬ ਕੌਰ ...
ਗੁਰਾਇਆ,12 ਅਕਤੂਬਰ (ਬਲਵਿੰਦਰ ਸਿੰਘ,ਚਰਨਜੀਤ ਸਿੰਘ ਦੁਸਾਂਝ)-ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਦਮਨਵੀਰ ਸਿੰਘ ਫਿਲੌਰ ਨੇ ਕਿਹਾ ਹੈ ਕਿ ਫਿਲੌਰ ਹਲਕੇ ਵਿਚ ਹੋ ਰਹੇ ਭਿ੍ਸ਼ਟਾਚਾਰ ਸਬੰਧੀ ਇੱਕ ਵਾਇਰਲ ਆਡੀਓ ਦੀ ਸੀਬੀਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ...
ਜੰਡਿਆਲਾ ਮੰਜਕੀ, 12 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਲੰਧਰ ਜ਼ਿਲਾ ਇਕਾਈ ਵਲੋਂ ਸਥਾਨਕ ਕਸਬੇ ਵਿਚ ਯੂਪੀ ਦੇ ਸ਼ਹੀਦ ਕਿਸਾਨਾਂ ਦੀ ਯਾਦ 'ਚ ਕੈਂਡਲ ਮਾਰਚ ਕੱਢਿਆ ਗਿਆ | ਜਥੇਦਾਰ ...
ਗੁਰਾਇਆ, 12 ਅਕਤੂਬਰ (ਬਲਵਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੀ ਮੀਟਿੰਗ ਪ੍ਰਧਾਨ ਸੋਹਣ ਸਿੰਘ ਭਿੰਡਰ, ਜਨਰਲ ਸਕੱਤਰ ਰਾਮ ਪ੍ਰਕਾਸ਼ ਟੋਨੀ ਦੀ ਪ੍ਰਧਾਨਗੀ ਵਿਚ ਹੋਈ | ਇਸ ਮੀਟਿੰਗ ਵਿਚ ਸਭਾ ਦੀਆਂ ਪਿਛਲੀਆਂ ਗਤੀਵਿਧੀਆਂ 'ਤੇ ਖੁੱਲ੍ਹ ਕੇ ਵਿਚਾਰ-ਚਰਚਾ ...
ਗੁਰਾਇਆ, 12 ਅਕਤਬੂਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਨੇੜਲੇ ਪਿੰਡ ਰੁੜਕਾ ਖੁਰਦ ਦੇ ਵਾਰਡ ਨੰ: 7 ਅਧੀਨ ਪੈਂਦੀ ਪ੍ਰਾਇਮ ਕਾਲੋਨੀ ਦੇ ਨਿਵਾਸੀ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੇ ਨਿਕਾਸ ਅਤੇ ਕੱਚੇ ਰਸਤੇ ਤੋ ਕਾਫੀ ਪ੍ਰੇਸ਼ਾਨ ਸਨ | ਕਾਲੋਨੀ ਵਾਸੀਆਂ ਦੇ ਇਸ ...
ਨਕੋਦਰ, 12 ਅਕਤੂਬਰ (ਗੁਰਵਿੰਦਰ ਸਿੰਘ)- ਕੇ.ਆਰ.ਐੱਮ. ਡੀ.ਏ.ਵੀ. ਕਾਲਜ, ਨਕੋਦਰ ਵਿਖੇ ਪਿ੍ੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਧੀਨ ਚੱਲ ਰਹੇ ਹੁਨਰ ਵਿਕਾਸ ਕੇਂਦਰ ਅਧੀਨ ਚੱਲ ਰਹੇ ਟ੍ਰੇਨੀ ਸ਼ੈੱਫ ਐਂਡ ਮਲਟੀ ਕਿਊਜ਼ੀਨ ਕੁੱਕ ਕੋਰਸ ਦੇ ਵਿਦਿਆਰਥੀਆਂ ਨੂੰ ਬੇਕਰੀ ...
ਨੂਰਮਹਿਲ, 12 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਿਚ ਕੰਮ ਕਰ ਰਹੇ ਵਿਭਾਗ ਭਾਰਤੀ ਪੁਰਾਤਤਵ ਸਰਵੇ ਨੇ ਨੂਰਮਹਿਲ ਦੀ ਇਤਿਹਾਸਕ ਸਰ੍ਹਾਂ ਨੂੰ ਆਦਰਸ਼ ਇਤਿਹਾਸਕ ਯਾਦਗਰ ਐਲਾਨ ਕੀਤਾ ਹੈ | ਵਿਭਾਗ ਵੱਲੋਂ ਆਪਣੀ ਵੈੱਬਸਾਈਟ 'ਤੇ ...
ਸ਼ਾਹਕੋਟ, 12 ਅਕਤੂਬਰ (ਸੁਖਦੀਪ ਸਿੰਘ)- ਪ੍ਰਾਦੇਸ਼ਿਕ ਦਿਹਾਤੀ ਵਿਕਾਸ ਅਤੇ ਪੰਚਾਇਤੀ ਰਾਜ ਸੰਸਥਾ (ਐਸ.ਆਈ.ਆਰ.ਡੀ ਐਂਡ ਪੀ.ਆਰ.) ਮੋਹਾਲੀ ਵੱਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਨੁਮਾਇੰਦਿਆਂ (ਪੰਚਾਂ-ਸਰਪੰਚਾਂ), ਵਾਰਡ ਮੈਂਬਰ-ਸੈਕਟਰ ਸਮੱਰਥਕ, ...
ਨਕੋਦਰ, 12 ਅਕਤੂਬਰ (ਗੁਰਵਿੰਦਰ ਸਿੰਘ)- ਸਿਵਲ ਹਸਪਤਾਲ ਜਲੰਧਰ 'ਚ ਦਾਖਲ ਅਣਪਛਾਤੇ ਮੰਦਬੁੱਧੀ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਥਾਣਾ ਸਿਟੀ ਵਿਚ ਤਾਇਨਾਤ ਐੱਸ.ਆਈ. ਲਾਭ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ...
ਫਿਲੌਰ, 12 ਅਕਤੂਬਰ (ਸਤਿੰਦਰ ਸ਼ਰਮਾ)- ਅੱਜ ਸਥਾਨਕ ਰੇਲਵੇ ਸਟੇਸ਼ਨ 'ਤੇ ਜਦੋਂ ਰੇਲਗੱਡੀ ਅਮਰਪਾਲੀ ਲੁਧਿਆਣੇ ਤੋਂ ਜਲੰਧਰ ਵੱਲ ਚੱਲਣ ਲੱਗੀ ਤਾਂ ਇਕ ਨੌਜਵਾਨ ਨੇ ਚਲਦੀ ਗੱਡੀ ਚੋਂ ਛਾਲ ਮਾਰ ਦਿੱਤੀ | ਉਸ ਵੇਲੇ ਪਲੇਟ ਫਾਰਮ 'ਤੇ ਹਾਜ਼ਰ ਪੰਜਾਬ ਹੋਮ ਗਾਰਡ ਦੇ ਜਵਾਨ ...
ਸ਼ਾਹਕੋਟ, 12 ਅਕਤੂਬਰ (ਸਚਦੇਵਾ, ਬਾਂਸਲ)- ਸ਼੍ਰੋਮਣੀ ਅਕਾਲੀ ਦਲ ਸ਼ਾਹਕੋਟ (ਸ਼ਹਿਰੀ) ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡ. ਬਚਿੱਤਰ ਸਿੰਘ ਕੋਹਾੜ ਦੇ ਹੱਕ 'ਚ ਵਿਸ਼ਾਲ ਮੀਟਿੰਗ ਸ਼ਹਿਰੀ ਪ੍ਰਧਾਨ ਠੇਕੇਦਾਰ ਰਣਧੀਰ ਸਿੰਘ ਰਾਣਾ ਦੀ ...
ਫਿਲੌਰ, 12 ਅਕਤੂਬਰ (ਸਤਿੰਦਰ ਸ਼ਰਮਾ)- ਸਰਕਾਰੀ ਹਦਾਇਤਾਂ ਅਨੁਸਾਰ ਨਗਰ ਕੌਂਸਲ ਫਿਲੌਰ ਵੱਲੋਂ ਸ਼ਹਿਰ ਵਿਚ ਡੇਂਗੂ ਦੇ ਲਾਰਵੇ ਸਬੰਧੀ ਚੈਕਿੰਗ ਕੀਤੀ ਗਈ | ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਣਧੀਰ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਦੁਕਾਨਦਾਰਾਂ ਅਤੇ ਘਰਾਂ ਦੀ ...
ਆਦਮਪੁਰ, 12 ਅਕਤੂਬਰ (ਰਮਨ ਦਵੇਸਰ)- ਆਦਮਪੁਰ ਦੇ ਨੇੜਲੇ ਪਿੰਡ ਨਾਹਲਾ ਵਿਚ ਸ਼ਹੀਦੇ ਆਜਮ ਭਗਤ ਸਿੰਘ ਅਤੇ ਬਾਬਾ ਸਾਹਿਬ ਡਾਕਟਰ ਬੀ.ਆਰ ਅੰਬੇਡਕਰ ਦੀ ਨਿੱਘੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਬੱਲਡ ਡੋਨਰ ਕੱਲਬ ਕਡਿਆਣਾ ਅਤੇ ਆਦਮਪੁਰ ...
ਸ਼ਾਹਕੋਟ, 12 ਅਕਤੂਬਰ (ਸਚਦੇਵਾ)- ਸਰਕਾਰੀ ਆਯੂਰਵੈਦਿਕ ਹਸਪਤਾਲ ਅਰਬਨ ਅਸਟੇਟ ਫੇਜ਼-1 ਜਲੰਧਰ ਦੀ ਮੈਡੀਕਲ ਅਫ਼ਸਰ ਡਾ. ਨਵਜੋਤ ਕੌਰ ਪੁੱਤਰੀ ਪ੍ਰੋ. ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ ਵਾਸੀ ਸ਼ਾਹਕੋਟ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ...
ਫਿਲੌਰ, 12 ਅਕਤੂਬਰ (ਸਤਿੰਦਰ ਸ਼ਰਮਾ)- ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਮਾਓ ਸਾਹਿਬ ਵਿਖੇ ਲਖੀਮਪੁਰ (ਯੂ.ਪੀ.) 'ਚ ਸ਼ਹੀਦ ਹੋਏ ਕਿਸਾਨਾਂ ਨਮਿਤ ਸ੍ਰੀ ਸੁਖਮਣੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ ਅਤੇ ਅਰਦਾਸ ...
ਗੁਰਾਇਆ, 12 ਅਕਤੂਬਰ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਆਸਪਾਸ ਅੱਜ ਡੀ.ਐਮ.ਸਪੋਰਟਸ ਇਕਬਾਲ ਸਿੰਘ ਰੰਧਾਵਾ ਉਚੇਚੇ ਤੌਰ ਤੇ ਪਹੁੰਚੇ | ਉਨ੍ਹਾਂ ਇਸ ਮੌਕੇ ਸਰੀਰਕ ਸਿੱਖਿਆ ਅਧਿਆਪਕਾਂ ਨੂੰ ਖੇਡ ਗਰਾਊੰਡਾਂ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ...
ਨੂਰਮਹਿਲ, 12 ਅਕਤੂਬਰ (ਜਸਵਿੰਦਰ ਸਿੰਘ ਲਾਂਬਾ)- ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਵਿਚ ਕੰਮ ਕਰ ਰਹੇ ਵਿਭਾਗ ਭਾਰਤੀ ਪੁਰਾਤਤਵ ਸਰਵੇ ਨੇ ਨੂਰਮਹਿਲ ਦੀ ਇਤਿਹਾਸਕ ਸਰ੍ਹਾਂ ਨੂੰ ਆਦਰਸ਼ ਇਤਿਹਾਸਕ ਯਾਦਗਰ ਐਲਾਨ ਕੀਤਾ ਹੈ | ਵਿਭਾਗ ਵੱਲੋਂ ਆਪਣੀ ਵੈੱਬਸਾਈਟ 'ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX